ਰੁਦਰੰਕਸ਼ ਬਾਲਾਸਾਹਿਬ ਪਾਟਿਲ, ਦਿਵਯਾਂਸ਼ ਸਿੰਘ ਪੰਵਾਰ ਅਤੇ ਐਸ਼ਵਰੀ ਪ੍ਰਤਾਪ ਸਿੰਘ ਤੋਮਰ ਨੇ ਨਾ ਸਿਰਫ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ ਸਗੋਂ ਇਸ ਦੌਰਾਨ ਵਿਸ਼ਵ ਰਿਕਾਰਡ ਵੀ ਬਣਾਇਆ। ਭਾਰਤੀ ਤਿਕੜੀ ਨੇ ਵਿਅਕਤੀਗਤ ਕੁਆਲੀਫਿਕੇਸ਼ਨ ਰਾਊਂਡ ਵਿੱਚ 1893.7 ਦਾ ਸਕੋਰ ਬਣਾਇਆ ਅਤੇ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਚੀਨ ਦੇ ਨਾਂ ਸੀ, ਜਿਸ ਨੇ ਇਸ ਸਾਲ ਦੀ ਸ਼ੁਰੂਆਤ ‘ਚ ਬਾਕੂ ਵਿਸ਼ਵ ਚੈਂਪੀਅਨਸ਼ਿਪ ‘ਚ 1893.3 ਦਾ ਸਕੋਰ ਬਣਾਇਆ ਸੀ। ਪਹਿਲੀ ਸੀਰੀਜ਼ ‘ਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਦਮ ਦੇਖਣ ਨੂੰ ਮਿਲਿਆ। ਰੁਦਰਾਂਸ਼ ਅਤੇ ਦਿਵਿਆਂਸ਼ ਨੇ 104.8 ਅੰਕ ਪ੍ਰਾਪਤ ਕੀਤੇ, ਜਦੋਂ ਕਿ ਐਸ਼ਵਰੀ ਨੇ 104.1 ਅੰਕ ਪ੍ਰਾਪਤ ਕੀਤੇ। ਹਾਲਾਂਕਿ ਅਗਲੀ ਸੀਰੀਜ਼ ਤੋਂ ਬਾਅਦ ਭਾਰਤੀ ਨਿਸ਼ਾਨੇਬਾਜ਼ਾਂ ਨੇ ਆਪਣੇ ਸ਼ਾਟ ‘ਚ ਸੁਧਾਰ ਕੀਤਾ। ਛੇਵੀਂ ਸੀਰੀਜ਼ ਤੱਕ ਭਾਰਤੀ ਟੀਮ ਨੇ 1893.7 ਦਾ ਸਕੋਰ ਬਣਾ ਕੇ ਵਿਸ਼ਵ ਰਿਕਾਰਡ ਤੋੜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
The post ਏਸ਼ੀਅਨ ਖੇਡਾਂ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, 10 ਮੀਟਰ ਏਅਰ ਰਾਈਫਲ ਟੀਮ ਨੇ ਬਣਾਇਆ ਵਿਸ਼ਵ ਰਿਕਾਰਡ appeared first on Daily Post Punjabi.
source https://dailypost.in/news/asian-games-india-medal/