ਇੱਕ ਮਹਿਲਾ ਨੇ ਵਨ ਵਿਭਾਗ ਵਿੱਚ ਆਪਣੀ ਸੇਵਾ ਦੇ ਰਹੇ ਅਧਿਕਾਰੀ ਨਾਲ ਵਿਆਹ ਕੀਤਾ ਅਤੇ 15 ਦਿਨਾਂ ਦੇ ਅੰਦਰ ਹੀ ਉਸਨੂੰ ਲੁੱਟ ਕੇ ਫ਼ਰਾਰ ਹੋ ਗਈ। ਪਿਛਲੇ 1 ਮਹੀਨੇ ਤੋਂ ਲਗਾਤਾਰ ਸੇਵਾ ਨਿਵਾਰਨ ਅਧਿਕਾਰੀ ਪੁਲਿਸ ਦੀ ਕਾਰਵਾਈ ਲਈ ਠਾਣੇ ਦੇ ਚੱਕਰ ਕੱਟ ਰਿਹਾ ਹੈ, ਪਰ ਅਜੇ ਤੱਕ ਪੁਲਿਸ ਨੇ ਔਰਤ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਹੈ। ਵਣ ਵਿਭਾਗ ਤੋਂ ਸੇਵਾ ਨਿਵਾਰਨ ਅਧਿਕਾਰੀ ਸਤਨਾਮ ਸਿੰਘ ਨੇ ਕਿ ਉਨ੍ਹਾਂ ਦੀ ਪਤਨੀ ਦੀ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ।
ਉਹਨਾਂ ਨੇ ਆਪਣੇ ਬੱਚਿਆਂ ਦੀ ਸਹਿਮਤੀ ਨਾਲ ਦੋਬਾਰਾ ਵਿਆਹ ਕਰ ਲਿਆ। ਪਤਨੀ ਕੁਝ ਸਮੇਂ ਬਾਅਦ ਇਲਾਜ਼ ਬਹਾਨਾ ਬਣਾ ਕੇ ਆਪਣੀ ਮਾਤਾ-ਪਿਤਾ ਦੇ ਕੋਲ ਪਟਿਆਲਾ ਚਲੀ ਗਈ। ਫਿਰ ਵਾਪਸ ਆ ਗਈ।
ਵੀਡੀਓ ਲਈ ਕਲਿੱਕ ਕਰੋ -:
“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਮੇਰੀ ਦੂਜੀ ਪਤਨੀ ਨੇ ਨਸ਼ੀਲਾ ਪਦਾਰਥ ਖਾਣੇ ਵਿੱਚ ਦੇ ਕੇ ਮੈਨੂੰ ਬੇਹੋਸ਼ ਕਰ ਦਿੱਤਾ ਅਤੇ ਘਰ ਵਿੱਚ ਰੱਖੇ 6 ਤੋਲੇ ਗਹਿਣੇ ਅਤੇ 2 ਲੱਖ ਦੀ ਨਗਦੀ ਲੈ ਕੇ ਫਰਾਰ ਹੋ ਗਈ। ਮੇਰੇ ਨਾਲ 10 ਲੱਖ ਰੂਪਏ ਦੀ ਠੱਗੀ ਹੋਈ ਹੈ। ਉਸਨੇ ਸੂਚਨਾ ਪੁਲਿਸ ਨੂੰ ਦਿੱਤੀ ਸੀ, ਪਰ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਮਾਮਲਾ ਦਰਜ ਨਹੀਂ ਕਰ ਰਹੀ ।
The post ਦੂਜੀ ਪਤਨੀ 10 ਲੱਖ ਲੁੱਟ ਕੇ ਹੋਈ ਫਰਾਰ, 1 ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਨਹੀਂ ਦਰਜ ਕੀਤਾ ਮਾਮਲਾ appeared first on Daily Post Punjabi.
source https://dailypost.in/news/marriage-fraud-10-lakh/