TV Punjab | Punjabi News Channel: Digest for August 26, 2023

TV Punjab | Punjabi News Channel

Punjabi News, Punjabi TV

Table of Contents

ਚੋਣ ਨਤੀਜੇ ਪਲਟਣ ਦੇ ਮਾਮਲੇ 'ਚ ਟਰੰਪ ਦੇ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ਼ ਨੇ ਕੀਤਾ ਆਤਮ ਸਮਰਪਣ

Thursday 24 August 2023 09:30 PM UTC+00 | Tags: atlanta donald-trump fulton-county-district-attorney-fani-willis mark-meadows news top-news trending-news usa world


Atlanta- 2020 ਦੀਆਂ ਰਾਸ਼ਟਰਪਤੀ ਚੋਣਾਂ 'ਚ ਗੜਬੜੀ ਦੇ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਇਸ ਮਾਮਲੇ 'ਚ ਟਰੰਪ ਦੇ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ਼ ਨੇ ਜਾਰਜੀਆ 'ਚ ਅਧਿਕਾਰੀਆਂ ਸਾਹਮਣੇ ਆਤਮ ਸਮਪਰਣ ਕਰ ਦਿੱਤਾ ਹੈ। ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 100,000 ਡਾਲਰ ਦੇ ਬਾਂਡ 'ਤੇ ਸਹਿਮਤੀ ਦੇਣ ਮਗਰੋਂ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਫੁਲਟਨ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਫਾਨੀ ਵਿਲਿਸ ਨੇ ਹਾਲ ਹੀ 'ਚ ਟਰੰਪ ਅਤੇ ਉਨ੍ਹਾਂ ਦੇ 18 ਸਹਿਯੋਗੀਆਂ 'ਤੇ ਇਹ ਦੋਸ਼ ਲਾਏ ਸਨ ਕਿ ਉਨ੍ਹਾਂ ਨੇ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਸੀ। ਜਾਰਜੀਆ ਉਨ੍ਹਾਂ ਕਈ ਪ੍ਰਮੁੱਖ ਸ਼ਹਿਰਾਂ 'ਚੋਂ ਇੱਕ ਸੀ, ਜਿੱਥੇ ਕਿ ਟਰੰਪ ਮਾਮੂਲੀ ਫਰਕ ਨਾਲ ਹਾਰ ਗਏ ਸਨ, ਜਿਸ ਕਾਰਨ ਰੀਪਬਲਿਕਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਬਿਨਾਂ ਕਿਸੇ ਸਬੂਤ ਤੋਂ ਇਹ ਐਲਾਨ ਕਰਨ ਲਈ ਮਜ਼ਬੂਰ ਹੋਣਾ ਪਿਆ ਕਿ ਚੋਣਾਂ 'ਚ ਉਨ੍ਹਾਂ ਦੇ ਵਿਰੋਧੀ ਜੋਅ ਬਾਇਡਨ ਵਲੋਂ ਘਪਲਾ ਕੀਤਾ ਗਿਆ ਹੈ।
ਇਸ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਟਰੰਪ ਅਤੇ ਹੋਰਨਾਂ 18 ਸਹਿ-ਮੁਲਜ਼ਮਾਂ ਵਿਰੁੱਧ ਜ਼ਿਲ੍ਹਾ ਅਟਾਰਨੀ ਫਾਨੀ ਵਿਲਿਸ ਨੇ ਜਾਰਜੀਆ ਦੇ ਰੈਕੇਟੀਅਰ ਪ੍ਰਭਾਵਿਤ ਅਤੇ ਭ੍ਰਿਸ਼ਟ ਸੰਗਠਨ ਐਕਟ ਦੀ ਉਲੰਘਣਾ ਕਰਨ ਦੇ ਨਾਲ-ਨਾਲ ਸਾਜ਼ਿਸ਼ ਰਚਣ, ਝੂਠੇ ਬਿਆਨ ਦੇਣ ਅਤੇ ਇੱਕ ਜਨਤਕ ਅਧਿਕਾਰੀ ਕੋਲੋਂ ਉਸ ਦੇ ਅਹੁਦੇ ਦੀ ਸਹੁੰ ਦੀ ਉਲੰਘਣਾ ਕਰਾਉਣ ਦੇ ਦੋਸ਼ ਲੱਗੇ ਹਨ।
ਦੱਸ ਦਈਏ ਕਿ ਇਸ ਮਾਮਲੇ 'ਚ ਬੀਤੇ ਕੱਲ੍ਹ ਭਾਵ ਕਿ ਬੁੱਧਵਾਰ ਨੂੰ ਟਰੰਪ ਦੇ ਦੋ ਪ੍ਰਮੁੱਖ ਵਕੀਲਾਂ ਰੂਡੀ ਜਿਉਲਿਆਨੀ ਅਤੇ ਸਿਡਨੀ ਪਾਵੇਲ ਨੇ ਆਤਮ ਸਮਰਪਣ ਕੀਤਾ ਸੀ। ਨਿਊਯਾਰਕ ਸ਼ਹਿਰ ਦੇ ਸਾਬਕਾ ਮੇਅਰ, ਜਿਨ੍ਹਾਂ ਨੂੰ 9/11 ਮਗਰੋਂ ਉਨ੍ਹਾਂ ਦੀ ਅਗਵਾਈ ਲਈ 'ਅਮਰੀਕਾ ਦੇ ਮੇਅਰ' ਦੇ ਰੂਪ 'ਚ ਜਾਣਿਆ ਜਾਂਦਾ ਹੈ, 'ਤੇ ਜਾਰਜੀਆ ਦੇ ਰੈਕੇਟੀਅਰ ਪ੍ਰਭਾਵਿਤ ਅਤੇ ਭ੍ਰਿਸ਼ਟ ਸੰਗਠਨ ਐਕਟ ਤਹਿਤ ਦੋਸ਼ ਲਗਾਏ ਗਏ ਹਨ। ਅਟਾਰਨੀ ਸਿਡਨੀ ਪਾਵੇਲ 'ਤੇ ਟਰੰਪ ਦੇ ਝੂਠੇ ਧੋਖਾਧੜੀ ਦੇ ਦਾਅਵਿਆਂ ਨੂੰ ਉਤਾਸ਼ਹਿਤ ਕਰਨ 'ਚ ਮੋਹਰੀ ਭੂਮਿਕਾ ਨਿਭਾਉਣ ਦੇ ਦੋਸ਼ ਲੱਗੇ ਹਨ।
ਬੁੱਧਵਾਰ ਨੂੰ ਅਟਲਾਂਟਾ ਲਈ ਉਡਾਣ ਭਰਨ ਤੋਂ ਪਹਿਲਾਂ ਜਿਉਲਿਆਨੀ ਨੇ 150,000 ਡਾਲਰ ਬਾਂਡ ਪੈਕੇਜ ਲਈ ਸਹਿਮਤੀ ਦਿੱਤੀ ਸੀ। ਉੱਥੇ ਹੀ ਪਾਵੇਲ 100,000 ਡਾਲਰ ਬਾਂਡ 'ਤੇ ਸਹਿਮਤ ਹੋਏ ਸਨ।
79 ਸਾਲਾ ਜਿਉਲਿਆਨੀ 'ਤੇ ਜਾਰਜੀਆ ਅਤੇ ਕਰੀਬੀ ਮੁਕਾਬਲੇ ਵਾਲੇ ਹੋਰਨਾਂ ਸੂਬਿਆਂ 'ਚ ਸੰਸਦ ਮੈਂਬਰਾਂ ਨੂੰ ਵੋਟਰਾਂ ਦੀ ਇੱਛਾ ਨੂੰ ਨਜ਼ਰਅੰਦਾਜ਼ ਕਰਨ ਅਤੇ ਟਰੰਪ ਦੇ ਅਨੁਕੂਲ ਇਲੈਕਟੋਰਲ ਕਾਲਜ ਵੋਟਰਾਂ ਦੀ ਗ਼ੈਰ-ਕਾਨੂੰਨੀ ਨਿਯੁਕਤੀ ਲਈ ਮਜ਼ਬੂਰ ਕਰਨ ਦੇ ਟਰੰਪ ਦੇ ਯਤਨਾਂ ਦੀ ਅਗਵਾਈ ਕਰਨ ਦਾ ਦੋਸ਼ ਹੈ।
ਜਿਉਲਿਆਨੀ 'ਤੇ ਝੂਠੇ ਬਿਆਨ ਦੇਣ ਅਤੇ ਝੂਠੀ ਗਵਾਹੀ ਮੰਗਣ, ਫ਼ਰਜ਼ੀ ਕਾਰਵਾਈ ਕਰਨ ਦੀ ਸਾਜ਼ਿਸ਼ ਰਚਣ ਸਣੇ ਕਈ ਦੋਸ਼ ਲੱਗੇ ਹਨ। ਫੁਲਟਨ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਫੈਨੀ ਵਿਲਿਸ ਨੇ ਕਿਹਾ ਹੈ ਕਿ ਦੋਸ਼ੀ ਸਾਬਤ ਹੋਣ 'ਤੇ ਜਿਉਲਿਆਨੀ ਨੂੰ ਜੇਲ੍ਹ ਦੀ ਸਜ਼ਾ ਦਿੱਤੀ ਜਾਵੇਗੀ। ਹਾਲਾਂਕਿ ਜਿਉਲਿਆਨੀ ਨੇ ਗ਼ਲਤ ਕੰਮਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਇਹ ਦਲੀਲ ਦਿੱਤੀ ਹੈ ਕਿ ਉਸ ਨੂੰ ਚੋਣ ਧੋਖਾਧੜੀ ਦੇ ਬਾਰੇ 'ਚ ਸਵਾਲ ਚੁੱਕਣ ਦਾ ਅਧਿਕਾਰ ਸੀ।

 

The post ਚੋਣ ਨਤੀਜੇ ਪਲਟਣ ਦੇ ਮਾਮਲੇ 'ਚ ਟਰੰਪ ਦੇ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ਼ ਨੇ ਕੀਤਾ ਆਤਮ ਸਮਰਪਣ appeared first on TV Punjab | Punjabi News Channel.

Tags:
  • atlanta
  • donald-trump
  • fulton-county-district-attorney-fani-willis
  • mark-meadows
  • news
  • top-news
  • trending-news
  • usa
  • world

ਜੰਗਲੀ ਅੱਗ ਨਾਲ ਜੂਝ ਰਹੇ ਸ਼ੁਸਵੈਪ 'ਚ ਪ੍ਰਦਰਸ਼ਨ ਕਾਰਨ ਵਿਗੜੇ ਹਾਲਤ

Thursday 24 August 2023 10:07 PM UTC+00 | Tags: canada fire news police protest shuswap top-news trans-canada-highway trending-news victoria wildfire


Victoria- ਬੁੱਧਵਾਰ ਰਾਤੀਂ ਬ੍ਰਿਟਿਸ਼ ਕੋਲੰਬੀਆ ਦੇ ਸ਼ੁਸਵੈਪ ਇਲਾਕੇ 'ਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦੋਂ ਇੱਥੇ ਕੁਝ ਲੋਕਾਂ ਨੇ ਜੰਗਲ ਦੀ ਅੱਗ ਦੇ ਚੱਲਦਿਆਂ ਲਾਗੂ ਕੀਤੇ ਗਏ ਨਿਕਾਸੀ ਹੁਕਮਾਂ ਪਾਲਣਾ ਕਰਨ ਤੋਂ ਇਨਕਾਰ ਦਿੱਤਾ। ਇਸ ਦੌਰਾਨ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਨੇ ਪੁਲਿਸ ਵਲੋਂ ਬੰਦ ਕੀਤੇ ਗਏ ਟਰਾਂਸ-ਕੈਨੇਡਾ ਹਾਈਵੇਅ ਨੂੰ ਵੀ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਸ ਤਣਾਅ ਦੇ ਚੱਲਦਿਆਂ ਇਲਾਕੇ 'ਚ ਜੰਗਲੀ ਅੱਗ 'ਤੇ ਕਾਬੂ ਪਾਉਣ ਲਈ ਮੁਸ਼ੱਕਤ ਕਰ ਰਹੇ ਫਾਇਰਫਾਈਟਰਜ਼ਾਂ ਨੂੰ ਵੀ ਇੱਥੋਂ ਹਟਾ ਲਿਆ ਗਿਆ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਇਸ ਘਟਨਾ ਦੀਆਂ ਲਾਈਵ ਵੀਡੀਓਜ਼ 'ਚ ਲਗਭਗ 20 ਪ੍ਰਦਰਸ਼ਨਕਾਰੀਆਂ ਨੂੰ ਸੋਰੈਂਟੋ 'ਚ ਝੀਲ ਦੇ ਕਿਨਾਰੇ ਪੁਲਿਸ ਦੀਆਂ ਕਾਰਾਂ ਦੀ ਨਾਕਾਬੰਦੀ ਦਾ ਸਾਹਮਣਾ ਕਰਦੇ ਹੋਇਆ ਦੇਖਿਆ ਗਿਆ। ਕੁਝ ਪ੍ਰਦਰਸ਼ਨਕਾਰੀਆਂ ਨੇ ਸਿੱਧੇ ਤੌਰ 'ਤੇ ਇਹ ਕਿਹਾ ਕਿ ਉਹ ਨਹੀਂ ਮੰਨਦੇ ਕਿ ਸਿਆਸਤਦਾਨਾਂ ਨੂੰ ਉਨ੍ਹਾਂ ਨੂੰ ਸੜਕ ਦੀ ਵਰਤੋਂ ਕਰਨ ਤੋਂ ਰੋਕਣ ਦਾ ਅਧਿਕਾਰ ਹੈ ਅਤੇ ਆਰ. ਸੀ. ਐਮ. ਪੀ. ਵਲੋਂ ਇਸ ਨੂੰ ਰੋਕਣਾ ਗ਼ੈਰ-ਕਾਨੂੰਨੀ ਹੈ। ਇਸ ਗਰੁੱਪ ਵਲੋਂ ਇਵੈਕੁਏਸ਼ਨ ਜ਼ੋਨ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਗਰੁੱਪ ਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਜਾਇਦਾਦਾਂ ਦੇ ਮਾਲਕਾਂ ਦਾ ਸਮਰਥਨ ਕਰਨ ਦੀ ਯੋਜਨਾ ਬਣਾਈ ਹੈ, ਜਿਹੜੇ ਕਿ ਅਜੇ ਵੀ ਅੰਦਰ ਅੱਗ ਨਾਲ ਲੜ ਰਹੇ ਹਨ। ਕਰੀਬ ਇੱਕ ਘੰਟੇ ਬਾਅਦ ਇਹ ਗਰੁੱਪ ਬਿਨਾਂ ਕਿਸੇ ਹਿੰਸਾ ਦੇ ਖਿੰਡ ਗਿਆ।
ਅਧਿਕਾਰੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕਾਂ ਨੂੰ ਇਹ ਅਪੀਲ ਕੀਤੀ ਕਿ ਜੰਗਲੀ ਅੱਗ ਦੇ ਚੱਲਦਿਆਂ ਸ਼ੁਸਵੈਪ 'ਚ ਜਾਰੀ ਕੀਤੇ ਗਏ ਨਿਕਾਸੀ ਹੁਕਮਾਂ ਦੀ ਪਾਲਣਾ ਕਰਨ। ਦੱਸਣਯੋਗ ਹੈ ਕਿ ਬੀ. ਸੀ. ਵਾਇਲਡ ਫਾਇਰ ਸਰਵਿਸ ਦੇ ਮੈਂਬਰ 410 ਵਰਗ-ਕਿਲੋਮੀਟਰ ਦੇ ਦਾਇਰੇ 'ਚ ਫੈਲੀ ਬੁਸ਼ ਕ੍ਰੀਕ ਈਸਟ ਅੱਗ ਨਾਲ ਲਗਾਤਾਰ ਲੜ ਰਹੇ ਹਨ, ਜਿਸ ਨੇ ਇੱਥੇ ਅਣਗਿਣਤ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਲਗਭਗ 11,000 ਲੋਕਾਂ ਨੂੰ ਇਸ ਕਾਰਨ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ।

 

The post ਜੰਗਲੀ ਅੱਗ ਨਾਲ ਜੂਝ ਰਹੇ ਸ਼ੁਸਵੈਪ 'ਚ ਪ੍ਰਦਰਸ਼ਨ ਕਾਰਨ ਵਿਗੜੇ ਹਾਲਤ appeared first on TV Punjab | Punjabi News Channel.

Tags:
  • canada
  • fire
  • news
  • police
  • protest
  • shuswap
  • top-news
  • trans-canada-highway
  • trending-news
  • victoria
  • wildfire

ਆਤਮ ਸਮਰਪਣ ਤੋਂ ਪਹਿਲਾਂ ਟਰੰਪ ਨੇ ਬਦਲਿਆ ਆਪਣਾ ਵਕੀਲ

Thursday 24 August 2023 10:35 PM UTC+00 | Tags: atlanta donald-trump drew-findling georgia-lawyer news steven-sadow top-news trending-news usa world


Atlanta- 2020 ਦੀਆਂ ਚੋਣ ਨਤੀਜਿਆਂ ਨੂੰ ਪਲਟਣ ਨਾਲ ਜੁੜੇ ਜਾਰਜੀਆ ਮਾਮਲੇ 'ਚ ਅੱਜ ਆਤਮ ਸਮਰਪਣ ਤੋਂ ਪਹਿਲਾਂ ਟਰੰਪ ਨੇ ਆਪਣੇ ਚੋਟੀ ਦੇ ਵਕੀਲ ਨੂੰ ਬਦਲ ਦਿੱਤਾ ਹੈ। ਅਮਰੀਕੀ ਮੀਡੀਆ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਟਰੰਪ ਨੇ ਆਪਣੇ ਪੁਰਾਣੇ ਵਕੀਲ ਡਰਿਊ ਫਿੰਡਲਿੰਗ ਦੀ ਥਾਂ ਸਟੀਵਨ ਸੈਡੋ ਨੂੰ ਆਪਣਾ ਵਕੀਲ ਨਿਯੁਕਤ ਕੀਤਾ ਹੈ। ਸੈਡੋ ਵਲੋਂ ਆਪਣੀ ਵੈੱਬਸਾਈਟ ਪ੍ਰੋਫਾਈਲ 'ਤੇ ਦਿੱਤੀ ਜਾਣਕਾਰੀ ਮੁਤਾਬਕ ਉਹ ਅਟਲਾਂਟਾ ਅਧਾਰਿਤ ਅਟਾਰਨੀ ਹੈ ਅਤੇ ਉਸ ਨੂੰ 'ਵ੍ਹਾਈਟ ਕਾਲਰ ਅਤੇ ਉੱਚ-ਪ੍ਰੋਫਾਇਲ ਬਚਾਅ ਪੱਖ ਦੇ ਵਿਸ਼ੇਸ਼ ਵਕੀਲ' ਵਜੋਂ ਜਾਣਿਆ ਜਾਂਦਾ ਹੈ। ਦੱਸਣਯੋਗ ਹੈ ਕਿ ਟਰੰਪ ਨੇ ਆਪਣੇ ਨਾਲ ਅਜਿਹੇ ਵਕੀਲ ਨੂੰ ਜੋੜਿਆ ਹੈ, ਜਿਸ ਨੇ ਸੂਬੇ ਦੇ ਵਿਆਪਕ RICO (ਰੈਕੇਟੀਅਰ ਪ੍ਰਭਾਵਿਤ ਅਤੇ ਭ੍ਰਿਸ਼ਟ ਸੰਗਠਨ) ਕਾਨੂੰਨ ਨੂੰ ਚੁਣੌਤੀ ਦਿੱਤੀ ਹੈ। ਇਸੇ ਕਾਨੂੰਨ ਦੇ ਤਹਿਤ ਟਰੰਪ ਅਤੇ ਉਨ੍ਹਾਂ ਦੇ 18 ਸਹਿਯੋਗੀਆਂ ਵਿਰੁੱਧ ਚੋਣ ਧੋਖਾਧੜੀ ਨਾਲ ਇਸ ਜੁੜੇ ਮਾਮਲੇ 'ਚ ਦੋਸ਼ ਲਾਏ ਗਏ ਹਨ।
ਸੈਡੋ ਨੇ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਦੀ ਰਸਮੀ ਤੌਰ 'ਤੇ ਨੁਮਾਇੰਦਗੀ ਕਰਨ ਲਈ ਵੀਰਵਾਰ ਸਵੇਰੇ ਕਾਗਜ਼ੀ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਟਰੰਪ ਦੇ ਦੂਜੇ ਜਾਰਜੀਆ ਅਟਾਰਨੀ ਜੈਨੀਫਰ ਲਿਟਿਲ ਦੇ ਕਾਨੂੰਨੀ ਟੀਮ 'ਚ ਬਣੇ ਰਹਿਣ ਅਤੇ ਸੈਡੋ ਨਾਲ ਕੰਮ ਕਰਨ ਦੀ ਉਮੀਦ ਹੈ। ਇਸ ਬਾਰੇ 'ਚ ਇੱਕ ਬਿਆਨ ਜਾਰੀ ਕਰਕੇ ਸੈਡੋ ਨੇ ਕਿਹਾ, ''ਮੈਨੂੰ ਫੁਲਟਨ ਕਾਊਂਟੀ ਮਾਮਲੇ 'ਚ ਰਾਸ਼ਟਰਪਤੀ ਟਰੰਪ ਦੀ ਨੁਮਾਇੰਦਗੀ ਕਰਨ ਲਈ ਬਰਕਰਾਰ ਰੱਖਿਆ ਗਿਆ ਹੈ। ਰਾਸ਼ਟਰਪਤੀ ਨੂੰ ਕਦੇ ਵੀ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਸੀ।'' ਉਨ੍ਹਾਂ ਅੱਗੇ ਕਿਹਾ, ''ਉਹ ਆਪਣੇ ਵਿਰੁੱਧ ਲਗਾਏ ਗਏ ਸਾਰੇ ਦੋਸ਼ਾਂ 'ਚ ਬੇਕਸੂਰ ਹਨ। ਅਸੀਂ ਉਮੀਦ ਕਰਦੇ ਹਾਂ ਕਿ ਮਾਮਲੇ ਨੂੰ ਖ਼ਾਰਜ ਕਰ ਦਿੱਤਾ ਜਾਵੇਗਾ, ਜੇਕਰ ਲੋੜ ਪਈ ਤਾਂ ਇੱਕ ਨਿਰਪੱਖ, ਖੁੱਲ੍ਹੇ ਦਿਮਾਗ਼ ਵਾਲੀ ਜਿਊਰੀ ਰਾਸ਼ਟਰਪਤੀ ਨੂੰ ਦੋਸ਼ੀ ਨਹੀਂ ਮੰਨੇਗੀ।''

The post ਆਤਮ ਸਮਰਪਣ ਤੋਂ ਪਹਿਲਾਂ ਟਰੰਪ ਨੇ ਬਦਲਿਆ ਆਪਣਾ ਵਕੀਲ appeared first on TV Punjab | Punjabi News Channel.

Tags:
  • atlanta
  • donald-trump
  • drew-findling
  • georgia-lawyer
  • news
  • steven-sadow
  • top-news
  • trending-news
  • usa
  • world


Washington- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ 'ਤੇ ਆਪਣੇ ਰਵੱਈਆ ਹੋਰ ਸਖ਼ਤ ਕਰਦਿਆਂ ਤਾਇਵਾਨ ਦੀ ਮਦਦ ਦਾ ਹੱਥ ਵਧਾਇਆ ਹੈ। ਬਾਇਡਨ ਪ੍ਰਸ਼ਾਸਨ ਨੇ ਤਾਇਵਾਨ ਅਤੇ ਚੀਨ ਵਿਚਾਲੇ ਜਾਰੀ ਤਣਾਅ ਨੂੰ ਦੇਖਦਿਆਂ ਇਸ ਨੂੰ ਟਾਪੂ ਦੇਸ਼ ਨੂੰ 50 ਕਰੋੜ ਡਾਲਰ ਦੇ ਹਥਿਆਰ ਵੇਚਣ ਦੀ ਮਨਜ਼ੂਰੀ ਦਿੱਤੀ ਹੈ।
ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਉੱਨਤ ਐੱਫ-16 ਲੜਾਕੂ ਜਹਾਜ਼ਾਂ ਲਈ ਸੰਬੰਧਿਤ ਉਪਕਰਣਾਂ ਦੇ ਨਾਲ-ਨਾਲ ਇਨਫ੍ਰਾਰੈੱਡ ਸਰਚ ਟ੍ਰੈਕਿੰਗ ਸਿਸਟਮ ਦੀ ਵਿੱਕਰੀ 'ਤੇ ਹਸਤਾਖ਼ਰ ਕੀਤੇ ਹਨ। ਇਨ੍ਹਾਂ 'ਚ ਕਿਹਾ ਗਿਆ ਹੈ ਕਿ ਵਿੱਕਰੀ 'ਚ ਇਨਫ੍ਰਾਰੈੱਡ ਸਿਸਟਮ ਦੇ ਨਾਲ-ਨਾਲ ਪ੍ਰੀਖਣ ਸਮਰਥਨ ਅਤੇ ਉਪਕਰਣ, ਕੰਪਿਊਟਰ ਸਾਫਟਵੇਅਰ ਅਤੇ ਸਪੇਅਰ ਪਾਰਟਸ ਵੀ ਸ਼ਾਮਿਲ ਹਨ। ਹਾਲਾਂਕਿ ਇਹ ਸੌਦਾ ਪਿਛਲੇ ਹਥਿਆਰਾਂ ਦੀ ਵਿੱਕਰੀ ਦੀ ਤੁਲਨਾ 'ਚ ਮਾਮੂਲੀ ਹੈ ਪਰ ਇਸ ਕਦਮ ਦੀ ਬੀਜਿੰਗ ਵਲੋਂ ਤਿੱਖੀ ਆਲੋਚਨਾ ਕੀਤੇ ਜਾਣ ਦੀ ਸੰਭਾਵਨਾ ਹੈ।
ਵਿਦੇਸ਼ ਵਿਭਾਗ ਨੇ ਇੱਕ ਬਿਆਨ ਚ ਕਿਹਾ, ''ਇਹ ਪ੍ਰਸਤਾਵਿਤ ਵਿੱਕਰੀ ਅਮਰੀਕਾ ਦੇ ਕੌਮੀ, ਆਰਥਿਕ ਅਤੇ ਸੁਰੱਖਿਆ ਹਿੱਤਾਂ ਦੀ ਪੂਰਤੀ ਕਰਦੀ ਹੈ ਅਤੇ ਪ੍ਰਾਪਤਕਰਤਾ ਦੇ ਆਪਣੇ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਅਤੇ ਇੱਕ ਭਰੋਸੇਯੋਗ ਰੱਖਿਆਤਮਕ ਸਮਰੱਥਾ ਨੂੰ ਕਾਇਮ ਰੱਖਣ ਦੇ ਲਗਾਤਾਰ ਯਤਨਾਂ ਦਾ ਸਮਰਥਨ ਕਰਦੀ ਹੈ।''
ਇਹ ਘੋਸ਼ਣਾ ਤਾਇਵਾਨ ਦੀ ਰਾਸ਼ਟਰਪਤੀ ਤਸਾਈ ਵਿੰਗ-ਏਨ ਵਲੋਂ ਤਾਇਵਾਨ ਦੀ ਸਵੈ-ਰੱਖਿਆ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਤੋਂ ਕੁਝ ਘੰਟਿਆਂ ਬਾਅਦ ਆਈ ਹੈ, ਜਦੋਂ ਉਨ੍ਹਾਂ ਨੇ ਤਾਇਵਾਨ ਅਤੇ ਚੀਨ ਵਿਚਾਲੇ ਆਖ਼ਰੀ ਯੁੱਧ ਦੇ ਸਮਾਰਕ ਦਾ ਦੌਰਾ ਕੀਤਾ ਸੀ। ਤਸਾਈ ਨੇ ਕਿਨਮੇਨ ਦੇ ਦੂਰ-ਦੁਰਾਡੇ ਟਾਪੂ ਦਾ ਦੌਰਾ ਕੀਤਾ, ਜਿੱਥੇ 65 ਸਾਲ ਪਹਿਲਾਂ ਸੰਘਰਸ਼ ਹੋਇਆ ਸੀ ਅਤੇ ਉਨ੍ਹਾਂ ਨੇ ਇਸ ਮੌਕੇ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ।

The post ਚੀਨ ਨਾਲ ਤਣਾਅ ਵਿਚਾਲੇ ਅਮਰੀਕਾ ਨੇ ਤਾਇਵਾਨ ਨੂੰ 50 ਕਰੋੜ ਡਾਲਰ ਦੇ ਹਥਿਆਰ ਦੇਣ ਦਾ ਕੀਤਾ ਐਲਾਨ appeared first on TV Punjab | Punjabi News Channel.

Tags:
  • china
  • military-equipment
  • news
  • taiwan
  • top-news
  • trending-news
  • usa
  • washington
  • world

ਅਟਲਾਂਟਾ ਪਹੁੰਚੇ ਟਰੰਪ, ਤਣਾਅਪੂਰਨ ਮਾਹੌਲ ਦੇ ਚੱਲਦਿਆਂ ਪੁਲਿਸ ਨੇ ਵਧਾਈ ਸੁਰੱਖਿਆ

Thursday 24 August 2023 11:40 PM UTC+00 | Tags: atlanta donald-trump fulton-county-jail hartsfield-jackson-international-airport news top-news trending-news world


Atlanta- 2020 ਦੀਆਂ ਚੋਣ ਨਤੀਜਿਆਂ ਨੂੰ ਪਲਟਣ ਨਾਲ ਜੁੜੇ ਜਾਰਜੀਆ ਮਾਮਲੇ 'ਚ ਅੱਜ ਆਤਮ ਸਮਰਪਣ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਟਲਾਂਟਾ ਦੇ ਹਾਰਟਸਫੀਲਡ-ਜੈਕਸਨ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚ ਗਏ ਹਨ। ਇਸ ਮਗਰੋਂ ਉਨ੍ਹਾਂ ਨੂੰ ਫੁਲਟਨ ਕਾਊਂਟੀ ਜੇਲ੍ਹ ਭੇਜਿਆ ਜਾਵੇਗਾ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇੱਥੇ ਉਨ੍ਹਾਂ ਕੁਝ ਸਮੇਂ ਲਈ ਰੱਖਿਆ ਜਾਵੇਗਾ।
ਉੱਧਰ ਟਰੰਪ ਦੇ ਜੇਲ੍ਹ ਪਹੁੰਚਣ ਤੋਂ ਪਹਿਲਾਂ ਹੀ ਇੱਥੇ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਹੈ। ਇਸੇ ਦੇ ਚੱਲਦਿਆਂ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇੱਥੇ ਸਖ਼ਤੀ ਹੋਰ ਵਧਾ ਦਿੱਤੀ ਹੈ ਅਤੇ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਜਨਤਾ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ। ਜੇਲ੍ਹ ਦੇ ਆਲੇ-ਦੁਆਲੇ ਦੀਆਂ ਸੜਕਾਂ 'ਤੇ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਖੜ੍ਹੇ ਹਨ।
ਇਨ੍ਹਾਂ 'ਚੋਂ ਬਹੁਤੇ ਤਾਂ ਟਰੰਪ ਦਾ ਸਮਰਥਨ ਕਰਨ ਲਈ ਆਏ ਹਨ, ਜਦਕਿ ਕਈ ਉਨ੍ਹਾਂ ਨੂੰ ਆਪਣੀ ਮੌਜੂਦਗੀ ਬਾਰੇ ਜਾਣੂ ਕਰਾਉਣ ਪਹੁੰਚੇ ਹਨ। ਕਈਆਂ ਲੋਕਾਂ ਨੂੰ ਲੱਗ ਰਿਹਾ ਹੈ ਕਿ ਟਰੰਪ ਇਨ੍ਹਾਂ ਸਾਰੇ ਦੋਸ਼ਾਂ 'ਚ ਬੇਕਸੂਰ ਹਨ, ਜਦਕਿ ਕਈ ਇਹ ਦੱਸਣ ਦੇ ਯੋਗ ਨਹੀਂ ਹਨ ਕਿ ਉਹ ਇਸ ਸਿੱਟੇ 'ਤੇ ਕਿਉਂ ਪਹੁੰਚੇ ਹਨ।

The post ਅਟਲਾਂਟਾ ਪਹੁੰਚੇ ਟਰੰਪ, ਤਣਾਅਪੂਰਨ ਮਾਹੌਲ ਦੇ ਚੱਲਦਿਆਂ ਪੁਲਿਸ ਨੇ ਵਧਾਈ ਸੁਰੱਖਿਆ appeared first on TV Punjab | Punjabi News Channel.

Tags:
  • atlanta
  • donald-trump
  • fulton-county-jail
  • hartsfield-jackson-international-airport
  • news
  • top-news
  • trending-news
  • world

ਡੋਨਾਲਡ ਟਰੰਪ ਨੇ ਕੀਤਾ ਆਤਮ ਸਮਰਪਣ

Thursday 24 August 2023 11:53 PM UTC+00 | Tags: atlanta donald-trump fulton-county-jail georgia news top-news trending-news usa world


Atlanta- 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਨਾਲ ਜੁੜੇ ਜਾਰਜੀਆ ਮਾਮਲੇ 'ਚ ਅੱਜ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੁਲਟਨ ਕਾਊਂਟੀ ਜੇਲ੍ਹ 'ਚ ਆਤਮ ਸਮਰਪਣ ਕਰ ਦਿੱਤਾ। ਜੇਲ੍ਹ ਅਧਿਕਾਰੀਆਂ ਮੁਤਾਬਕ ਟਰੰਪ ਕਰੀਬ 20 ਮਿੰਟਾਂ ਤੱਕ ਜੇਲ੍ਹ ਦੇ ਅੰਦਰ ਰਹੇ।
ਜੇਲ੍ਹ ਰਿਕਾਰਡ ਮੁਤਾਬਕ ਟਰੰਪ 6 ਫੁੱਟ 3 ਇੰਚ ਲੰਬੇ ਹਨ ਅਤੇ ਉਨ੍ਹਾਂ ਦਾ ਭਾਰ 215 ਪਾਊਂਡ ਹੈ। ਉਨ੍ਹਾਂ ਦੀਆਂ ਨੀਲੀਆਂ ਅੱਖਾਂ ਅਤੇ ਸੁਨਹਿਰੀ ਵਾਲ ਹਨ। ਫੁਲਟਨ ਕਾਊਂਟੀ ਦੇ ਸ਼ੈਰਿਫ ਪੈਟਰਿਕ ਲੈਬੇਟ ਨੇ ਦੱਸਿਆ ਕਿ ਜੇਲ੍ਹ 'ਚ ਟਰੰਪ ਦੇ ਉਂਗਲਾਂ ਦੇ ਨਿਸ਼ਾਨ ਅਤੇ ਮਗਸ਼ਾਟ ਲਿਆ ਗਿਆ ਹੈ। ਇਸ ਦੇ ਨਾਲ ਹੀ ਟਰੰਪ ਅਮਰੀਕਾ ਦੇ ਪਹਿਲੇ ਅਜਿਹੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਦਾ ਮਗਸ਼ਾਟ ਲਿਆ ਗਿਆ ਹੈ। ਅਮਰੀਕਾ ਦੇ ਕਾਨੂੰਨਾਂ ਮੁਤਾਬਕ ਪੁਲਿਸ ਵਲੋਂ ਦੋਸ਼ੀ ਦੇ ਚਿਹਰੇ ਦੀ ਫੋਟੋ ਖਿੱਚਣ ਨੂੰ ਮਗਸ਼ਾਟ ਕਿਹਾ ਜਾਂਦਾ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਤਸਵੀਰ ਬਾਅਦ 'ਚ ਜਨਤਕ ਕਰ ਦਿੱਤਾ ਗਿਆ।
ਸ਼ੈਰਿਫ ਪੈਟਰਿਕ ਲੈਬੇਟ ਨੇ ਕਿਹਾ ਕਿ ਜਾਰਜੀਆ ਚੋਣ ਮਾਮਲੇ 'ਚ ਸਾਰੇ 19 ਦੋਸ਼ੀਆਂ ਨੂੰ ਕਾਊਂਟੀ ਦੇ ਕਿਸੇ ਵੀ ਹੋਰ ਮੁਲਜ਼ਮ ਵਾਂਗ ਹੀ ਪ੍ਰਕਿਰਿਆ ਤੋਂ ਲੰਘਣਾ ਪਏਗਾ, ਜਿਸ 'ਚ ਉਂਗਲਾਂ ਦੇ ਨਿਸ਼ਾਨ ਅਤੇ ਮਗਸ਼ਾਟ ਲੈਣਾ ਸ਼ਾਮਿਲ ਹਨ।
ਜੇਲ੍ਹ 'ਚ ਟਰੰਪ 200,000 ਡਾਲਰ ਦੇ ਬਾਂਡ ਅਤੇ ਹੋਰ ਰਿਹਾਈ ਸ਼ਰਤਾਂ 'ਤੇ ਸਹਿਮਤ ਹੋਏ, ਜਿਨ੍ਹਾਂ 'ਚ ਮਾਮਲੇ ਦੇ ਸਹਿ-ਪ੍ਰਤੀਰੋਧੀ ਜਾਂ ਗਵਾਹ ਵਜੋਂ ਜਾਣੇ ਜਾਂਦੇ ਕਿਸੇ ਵੀ ਵਿਅਕਤੀ ਨੂੰ ਡਰਾਉਣ ਜਾਂ ਨਿਆਂ ਦੇ ਪ੍ਰਸ਼ਾਸਨ 'ਚ ਰੁਕਾਵਟ ਪਾਉਣ ਲਈ ਸ਼ੋਸਲ ਮੀਡੀਆ ਦੀ ਵਰਤੋਂ ਨਾ ਕਰਨਾ ਸ਼ਾਮਿਲ ਹੈ। ਇਸ ਬਾਂਡ 'ਤੇ ਟਰੰਪ ਦੇ ਵਕੀਲਾਂ ਨੇ ਉਨ੍ਹਾਂ ਦੇ ਆਤਮ ਸਮਰਪਣ ਤੋਂ ਪਹਿਲਾਂ ਹੀ ਗੱਲਬਾਤ ਕਰ ਲਈ ਸੀ।
ਸਾਰੀ ਕਾਰਵਾਈ ਪੂਰੀ ਕਰਨ ਉਪਰੰਤ ਟਰੰਪ ਨੂੰ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ। ਇਸ ਮਗਰੋਂ ਉਹ ਆਪਣੇ ਕਾਫ਼ਲੇ ਸਮੇਤ ਅਟਲਾਂਟਾ ਦੇ ਹਾਰਟਸਫੀਲਡ-ਜੈਕਸਨ ਕੌਮਾਂਤਰੀ ਹਵਾਈ ਅੱਡੇ 'ਤੇ ਵਾਪਸ ਚਲੇ ਗਏ, ਜਿੱਥੋਂ ਕਿ ਉਨ੍ਹਾਂ ਨੇ ਇੱਕ ਨਿੱਜੀ ਜਹਾਜ਼ ਰਾਹੀਂ ਨਿਊ ਜਰਸੀ 'ਚ ਸਥਿਤ ਆਪਣੀ ਰਿਹਾਇਸ਼ 'ਤੇ ਵਾਪਸ ਪਰਤਣ ਲਈ ਉਡਾਣ ਭਰੀ।
ਜ਼ਿਕਰਯੋਗ ਕਿ ਟਰੰਪ ਦੇ ਆਤਮ ਸਮਰਪਣ ਤੋਂ ਪਹਿਲਾਂ ਜੇਲ੍ਹ ਦੇ ਆਲੇ-ਦੁਆਲੇ ਸੁਰੱਖਿਆ ਕਾਫ਼ੀ ਵਧਾ ਦਿੱਤੀ ਗਈ ਸੀ। ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇੱਥੇ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਲੋਕਾਂ ਨੂੰ ਜੇਲ੍ਹ ਦੇ ਆਲੇ-ਦੁਆਲੇ ਜਾਣ ਤੋਂ ਮਨ੍ਹਾ ਕਰ ਦਿੱਤਾ। ਟਰੰਪ ਦੇ ਪਹੁੰਚਣ ਤੋਂ ਪਹਿਲਾਂ ਹੀ ਵੱਡੀ ਗਿਣਤੀ 'ਚ ਉਨ੍ਹਾਂ ਦੇ ਸਮਰਥਕ ਇੱਥੇ ਪਹੁੰਚੇ ਹੋਏ ਸਨ। ਉਨ੍ਹਾਂ ਵਲੋਂ ਫੁਲਟਨ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਫਾਨੀ ਵਿਲਿਸ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਾਰਜੀਆ 'ਚ ਟਰੰਪ ਦਾ ਆਤਮ ਸਮਰਪਣ ਇਸ ਸਾਲ ਦਾ ਇਹ ਚੌਥਾ ਅਜਿਹਾ ਮਾਮਲਾ ਹੈ, ਜਦੋਂ ਸਾਬਕਾ ਰਾਸ਼ਟਰਪਤੀ ਨੇ ਆਪਣੇ ਵਿਰੁੱਧ ਅਪਰਾਧਿਕ ਦੋਸ਼ ਲਾਏ ਜਾਣ ਮਗਰੋਂ ਖ਼ੁਦ ਨੂੰ ਸਥਾਨਕ ਜਾਂ ਫੈਡਰਲ ਅਧਿਕਾਰੀਆਂ ਦੇ ਹਵਾਲੇ ਕੀਤਾ ਹੋਵੇ। ਇਹ ਅਜਿਹੇ ਘਟਨਾਕ੍ਰਮ ਹਨ, ਜਿਹੜੇ ਕਿ ਅਮਰੀਕਾ 'ਚ 2023 ਤੋਂ ਪਹਿਲਾਂ ਸ਼ਾਇਦ ਹੀ ਕਦੇ ਦੇਖੇ ਗਏ ਹੋਣ।

The post ਡੋਨਾਲਡ ਟਰੰਪ ਨੇ ਕੀਤਾ ਆਤਮ ਸਮਰਪਣ appeared first on TV Punjab | Punjabi News Channel.

Tags:
  • atlanta
  • donald-trump
  • fulton-county-jail
  • georgia
  • news
  • top-news
  • trending-news
  • usa
  • world

ਮੈਂ ਕੁਝ ਵੀ ਗ਼ਲਤ ਨਹੀਂ ਕੀਤਾ- ਟਰੰਪ

Friday 25 August 2023 01:01 AM UTC+00 | Tags: atlanta donald-trump fulton-county-jail georgia news top-news trending-news world


Atlanta- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਤਮ ਸਮਰਪਣ ਮਗਰੋਂ ਫੁਲਟਨ ਕਾਊਂਟੀ ਜੇਲ੍ਹ 'ਚੋਂ ਬਾਂਡ 'ਤੇ ਰਿਹਾਅ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੇ ਵਿਰੁੱਧ ਲੱਗੇ ਅਪਰਾਧਿਕ ਮਾਮਲਿਆਂ ਨੂੰ 'ਨਿਆਂ ਦਾ ਮਾਖੌਲ' ਦੱਸਆ।
ਟਰੰਪ ਨੇ ਕਿਹਾ, ''ਸਾਨੂੰ ਉਸ ਚੋਣ ਨੂੰ ਚੁਣੌਤੀ ਦੇਣ ਦਾ ਪੂਰਾ ਹੱਕ ਹੈ, ਜਿਸ ਨੂੰ ਅਸੀਂ ਬੇਇਮਾਨ ਸਮਝਦੇ ਹਾਂ।'' ਉਨ੍ਹਾਂ ਅੱਗੇ ਕਿਹਾ, ''ਤੁਹਾਨੂੰ ਚੋਣਾਂ ਨੂੰ ਚੁਣੌਤੀ ਦੇਣ ਦੇ ਸਮਰੱਥ ਹੋਣਾ ਚਾਹੀਦਾ ਹੈ। ਮੇਰ ਮੰਨਣਾ ਹੈ ਕਿ ਚੋਣਾਂ ਇੱਕ ਧੋਖਾਧੜੀ ਵਾਲੀਆਂ ਚੋਣਾਂ ਸਨ।''
ਉਨ੍ਹਾਂ ਅੱਗੇ ਕਿਹਾ, ''ਮੈਂ ਕੁਝ ਗ਼ਲਤ ਨਹੀਂ ਕੀਤਾ ਅਤੇ ਇਹ ਗੱਲ ਹਰ ਕੋਈ ਜਾਣਦਾ ਹੈ।'' ਇਸ ਦੇ ਨਾਲ ਹੀ ਇਸ ਮੌਕੇ ਟਰੰਪ ਨੇ ਆਪਣੇ ਵਿਰੁੱਧ ਹੋਰ ਲੰਬਿਤ ਮਾਮਲਿਆਂ ਬਾਰੇ ਬੋਲਦਿਆਂ ਕਿਹਾ, ''ਇਹ ਇੱਕ ਉਦਾਹਰਣ ਹੈ ਪਰ ਤੁਹਡੇ ਕੋਲ ਤਿੰਨ ਹੋਰ ਉਦਾਹਰਣਾਂ ਹਨ। ਇਹ ਚੋਣਾਂ 'ਚ ਦਖ਼ਲ ਅੰਦਾਜ਼ੀ ਹੈ।''
ਦੱਸ ਦਈਏ ਕਿ ਜਾਰਜੀਆ 'ਚ ਟਰੰਪ ਦਾ ਆਤਮ ਸਮਰਪਣ ਇਸ ਸਾਲ ਦਾ ਇਹ ਚੌਥਾ ਅਜਿਹਾ ਮਾਮਲਾ ਹੈ, ਜਦੋਂ ਸਾਬਕਾ ਰਾਸ਼ਟਰਪਤੀ ਨੇ ਆਪਣੇ ਵਿਰੁੱਧ ਅਪਰਾਧਿਕ ਦੋਸ਼ ਲਾਏ ਜਾਣ ਮਗਰੋਂ ਖ਼ੁਦ ਨੂੰ ਸਥਾਨਕ ਜਾਂ ਫੈਡਰਲ ਅਧਿਕਾਰੀਆਂ ਦੇ ਹਵਾਲੇ ਕੀਤਾ ਹੋਵੇ। ਇਹ ਅਜਿਹੇ ਘਟਨਾਕ੍ਰਮ ਹਨ, ਜਿਹੜੇ ਕਿ ਅਮਰੀਕਾ 'ਚ 2023 ਤੋਂ ਪਹਿਲਾਂ ਸ਼ਾਇਦ ਹੀ ਕਦੇ ਦੇਖੇ ਗਏ ਹੋਣ।
ਇਸ ਸਾਲ ਅਪ੍ਰੈਲ 'ਚ ਸਾਬਕਾ ਰਾਸ਼ਟਰਪਤੀ 'ਤੇ ਗੁਪਤ ਧਨ ਯੋਜਵਾਨਾਂ ਨਾਲ ਸੰਬੰਧਿਤ ਦੋਸ਼ਾਂ 'ਚ ਨਿਊਯਾਰਕ 'ਚ ਮਾਮਲਾ ਦਰਜ ਕੀਤਾ ਗਿਆ ਸੀ। ਜੂਨ 'ਚ ਉਨ੍ਹਾਂ ਨੇ ਵਰਗੀਕ੍ਰਿਤ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਨ ਦੇ ਮਾਮਲੇ 'ਚ ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਜਾਂਚ 'ਚ ਦੋਸ਼ਾਂ ਦਾ ਸਾਹਮਣਾ ਕਰਨ ਲਈ ਮਿਆਮੀ ਦੀ ਫੈਡਰਲ ਅਦਾਲਤ 'ਚ ਆਤਮ ਸਮਰਪਣ ਕੀਤਾ ਸੀ।
ਇੰਨਾ ਹੀ ਨਹੀਂ, ਇਸ ਮਹੀਨੇ ਦੀ ਸ਼ੁਰੂਆਤ 'ਚ ਟਰੰਪ ਨੂੰ ਵਾਸ਼ਿੰਗਟਨ ਡੀ. ਸੀ. 'ਚ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਦੇ ਯਤਨਾਂ ਦੀ ਜਾਂਚ 'ਚ ਸਮਿਥ ਵਲੋਂ ਲਾਏ ਗਏ ਦੋਸ਼ਾਂ 'ਤੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ ਗਿਆ ਸੀ। ਇਹ ਸਾਰੇ ਮਾਮਲੇ ਅਗਲੇ ਸਾਲ ਉਸੇ ਵੇਲੇ ਸਾਹਮਣੇ ਆ ਸਕਦੇ ਹਨ, ਜਦੋਂ ਟਰੰਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਹੇ ਹਨ।

The post ਮੈਂ ਕੁਝ ਵੀ ਗ਼ਲਤ ਨਹੀਂ ਕੀਤਾ- ਟਰੰਪ appeared first on TV Punjab | Punjabi News Channel.

Tags:
  • atlanta
  • donald-trump
  • fulton-county-jail
  • georgia
  • news
  • top-news
  • trending-news
  • world

ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਚ ਮੌ.ਤ, 4 ਭੈਣਾ ਦਾ ਸੀ ਇਕਲੌਤਾ ਭਰਾ

Friday 25 August 2023 05:29 AM UTC+00 | Tags: india milandeep-singh-australia news punjab punjabi-student-died-abroad punjabi-students-abroad stident-died-in-australia top-news trending-news

ਡੈਸਕ- ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਮੌ.ਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਵਿਚੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਚੰਗੇ ਭਵਿੱਖ ਦੀ ਆਸ ਲਈ ਵਿਦੇਸ਼ਾਂ ਨੂੰ ਜਾਂਦੇ ਹਨ। ਇਨ੍ਹਾਂ ਵਿਚੋਂ ਕਈ ਪੜ੍ਹਾਈ ਵਾਸਤੇ ਤੇ ਕਈ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਰਤ ਜਾਂਦਾ ਹੈ ਕਿ ਸਾਰੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ।

ਅਜਿਹਾ ਹੀ ਇੱਕ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌ.ਤ ਹੋ ਗਈ ਹੈ। ਮ੍ਰਿ.ਤਕ ਨੌਜਵਾਨ ਦੀ ਪਛਾਣ ਹਲਕਾ ਗੂਹਲਾ ਦੇ ਪਿੰਡ ਚਾਬਾ ਦੇ ਰਹਿਣ ਵਾਲੇ ਨੌਜਵਾਨ ਮਿਲਨਦੀਪ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਿਲਨਦੀਪ ਆਸਟ੍ਰੇਲੀਆ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ । ਪਰਿਵਾਰ ਨੂੰ ਮਿਲਨਦੀਪ ਸਿੰਘ ਦੀ ਮੌ.ਤ ਦੀ ਖਬਰ ਤਿੰਨ ਦਿਨ ਬਾਅਦ ਮਿਲੀ।

ਦੱਸਿਆ ਜਾ ਰਿਹਾ ਹੈ ਕਿ ਮਿਲਨਦੀਪ 5 ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਆਸਟ੍ਰੇਲੀਆ ਗਿਆ ਸੀ । ਮਿਲਨਦੀਪ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ । ਮਿਲਨਦੀਪ ਦੀ ਮੌ.ਤ ਦੀ ਖਬਰ ਸੁਣ ਕੇ ਪਰਿਵਾਰ ਸਦਮੇ ਵਿੱਚ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ।

The post ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਚ ਮੌ.ਤ, 4 ਭੈਣਾ ਦਾ ਸੀ ਇਕਲੌਤਾ ਭਰਾ appeared first on TV Punjab | Punjabi News Channel.

Tags:
  • india
  • milandeep-singh-australia
  • news
  • punjab
  • punjabi-student-died-abroad
  • punjabi-students-abroad
  • stident-died-in-australia
  • top-news
  • trending-news

ਕੋਈ ਮੰਦਰ ਦੇ ਦਾਨ ਪਾਤਰ 'ਚ ਪਾ ਗਿਆ 100 ਕਰੋੜ ਦਾ ਚੈੱਕ

Friday 25 August 2023 05:55 AM UTC+00 | Tags: 100-crore-cheque-donation fake-donation india india-news news top-news trending-news

ਡੈਸਕ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸ਼ਰਧਾਲੂ ਨੇ ਮੰਦਰ ਦੇ ਦਾਨ ਬਾਕਸ ਵਿੱਚ 100 ਕਰੋੜ ਰੁਪਏ ਦਾ ਚੈੱਕ ਪਾ ਦਿੱਤਾ.. ਜਦੋਂ ਮੰਦਰ ਪ੍ਰਬੰਧਕਾਂ ਨੇ ਚੈੱਕ ਕੈਸ਼ ਕਰਵਾਉਣ ਲਈ ਬੈਂਕ ਕੋਲ ਪਹੁੰਚ ਕੀਤੀ ਤਾਂ ਉਹ ਹੈਰਾਨ ਰਹਿ ਗਏ। ਕਿਉਂਕਿ ਚੈੱਕ ਜਿਸ ਖਾਤੇ ਨਾਲ ਸਬੰਧਤ ਸੀ ਉਸ ਖਾਤੇ ਵਿੱਚ ਸਿਰਫ਼ 17 ਰੁਪਏ ਦਾ ਬਕਾਇਆ ਸੀ।

ਹੁਣ ਇਸ ਚੈੱਕ ਦੀ ਫੋਟੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਚੈੱਕ ਲਗਾਉਣ ਵਾਲੇ ਵਿਅਕਤੀ ਬਾਰੇ ਵੱਖ-ਵੱਖ ਬਿਆਨ ਦੇ ਰਹੇ ਹਨ. ਦਰਅਸਲ, ਇਹ ਮਾਮਲਾ ਵਿਸ਼ਾਖਾਪਟਨਮ ਦੇ ਸਿਮਹਾਚਲਮ ਵਿੱਚ ਸ੍ਰੀ ਵਰਾਹ ਲਕਸ਼ਮੀ ਨਰਸਿਮਹਾ ਸਵਾਮੀ ਵਾਰੀ ਦੇਵਸਥਾਨਮ ਮੰਦਰ ਨਾਲ ਸਬੰਧਤ ਹੈ। ਮੰਦਰ ਵਿੱਚ ਮੌਜੂਦ ਦਾਨ ਬਾਕਸ ਵਿੱਚ ਮੰਦਰ ਪ੍ਰਬੰਧਕਾਂ ਨੇ ਨੋਟਾਂ ਦੀ ਜਾਂਚ ਕੀਤੀ। ਚੈੱਕ ਵਿੱਚ 100 ਕਰੋੜ ਰੁਪਏ ਦੀ ਰਕਮ ਲਿਖੀ ਹੋਈ ਸੀ। ਇਸ ਨੂੰ ਦੇਖ ਕੇ ਮੰਦਰ ਪ੍ਰਬੰਧਕਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਤੋਂ ਬਾਅਦ ਮੰਦਰ ਪ੍ਰਬੰਧਕਾਂ ਦੇ ਲੋਕ ਚੈੱਕ ਕੈਸ਼ ਕਰਵਾਉਣ ਲਈ ਬੈਂਕ ਪੁੱਜੇ ਅਤੇ ਚੈੱਕ ਕੈਸ਼ ਹੋਣ ਲਈ ਦੇ ਦਿੱਤਾ। ਜਦੋਂ ਬੈਂਕ ਵਾਲਿਆਂ ਨੇ ਕੋਟਕ ਮਹਿੰਦਰਾ ਬੈਂਕ ਦਾ ਇਹ ਚੈੱਕ ਲਗਾਇਆ.

ਇਹ ਦੇਖ ਕੇ ਮੰਦਰ ਪ੍ਰਬੰਧਕਾਂ ਦੇ ਹੋਸ਼ ਉੱਡ ਗਏ। ਕਿਉਂਕਿ ਇਹ ਚੈੱਕ 100 ਕਰੋੜ ਰੁਪਏ ਦਾ ਸੀ ਪਰ ਉਸ ਨਾਲ ਸਬੰਧਤ ਖਾਤੇ ਵਿੱਚ ਸਿਰਫ਼ 17 ਰੁਪਏ ਹੀ ਮੌਜੂਦ ਸਨ। ਹੁਣ ਇਹ ਸਾਰਾ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। 100 ਕਰੋੜ ਰੁਪਏ ਦੇ ਚੈੱਕ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ

The post ਕੋਈ ਮੰਦਰ ਦੇ ਦਾਨ ਪਾਤਰ 'ਚ ਪਾ ਗਿਆ 100 ਕਰੋੜ ਦਾ ਚੈੱਕ appeared first on TV Punjab | Punjabi News Channel.

Tags:
  • 100-crore-cheque-donation
  • fake-donation
  • india
  • india-news
  • news
  • top-news
  • trending-news

ਕਿਸਾਨਾਂ ਨੇ ਚੁੱਕਿਆ ਲੌਂਗੋਵਾਲ ਦਾ ਧਰਨਾ , ਕਿਸਾਨ ਆਗੂਆਂ ਨੂੰ ਕੀਤਾ ਰਿਹਾਅ

Friday 25 August 2023 06:53 AM UTC+00 | Tags: farmers-protest india longowal-protest news punjab punjab-news punjab-politics sarwan-singh-pandher top-news trending-news

ਡੈਸਕ- ਕਿਸਾਨਾਂ ਨੇ ਲੌਂਗੋਵਾਲ ਦਾ ਧਰਨਾ ਬੀਤੇ ਰਾਤ (ਵੀਰਵਾਰ) ਨੂੰ ਚੱਕ ਲਿਆ। ਜਾਣਕਾਰੀ ਦਿੰਦਿਆ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 21 ਅਗਸਤ ਤੋਂ ਸ਼ੁਰੂ ਹੋਏ ਸੰਘਰਸ਼ ਵਿੱਚ ਪੰਜਾਬ ਸਰਕਾਰ ਨੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਤਸ਼ੱਦਦ ਕਰਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ। ਚੰਡੀਗੜ੍ਹ ਮਾਰਚ ਦੌਰਾਨ ਲਾਠੀਚਾਰਜ ਵਿੱਚ ਇੱਕ ਕਿਸਾਨ ਦੀ ਮੌਤ ਅਤੇ ਕਈ ਜ਼ਖ਼ਮੀ ਹੋ ਗਏ ਸਨ।

ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਸਿਰ ਝੁਕਾਉਣ ਲਈ ਮਜਬੂਰ ਕਰ ਦਿੱਤਾ ਹੈ। ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਖੇਤੀ ਮੰਤਰੀ ਨਾਲ ਮੀਟਿੰਗ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਲੈ ਕੇ 4 ਸਤੰਬਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ।

ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸੰਗਰੂਰ ਦੇ ਲੌਂਗੋਵਾਲ ਥਾਣੇ ਸਾਹਮਣੇ ਕਿਸਾਨ ਪ੍ਰੀਤਮ ਸਿੰਘ ਮੰਡੇਰ ਮੌਤ ਹੋ ਗਈ ਸੀ। ਜਿਸ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ। ਪ੍ਰੀਤਮ ਸਿੰਘ ਦੇ ਕਹਿਣ 'ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਾ ਪੱਤਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਮਝੌਤੇ ਵਿੱਚ ਮ੍ਰਿਤਕ ਕਿਸਾਨ ਆਗੂ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੋੜ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਲਾਠੀਚਾਰਜ ਦੌਰਾਨ ਗੰਭੀਰ ਜ਼ਖਮੀਆਂ ਨੂੰ 2 ਲੱਖ ਰੁਪਏ ਅਤੇ ਘੱਟ ਗੰਭੀਰ ਜ਼ਖਮੀਆਂ ਨੂੰ ਇੱਕ-ਇੱਕ ਲੱਖ ਰੁਪਏ ਦਿੱਤੇ ਗਏ ਹਨ। ਟੁੱਟੇ ਹੋਏ ਸੰਦਾਂ ਦੀ ਪੂਰੀ ਕੀਮਤ ਸਰਕਾਰ ਅਦਾ ਕਰੇਗੀ।

ਸੀਨੀਅਰ ਆਗੂ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੌਟਾਲਾ, ਰਾਣਾ ਰਣਬੀਰ ਸਿੰਘ ਅਤੇ ਹਰਵਿੰਦਰ ਸਿੰਘ ਮਸਾਣੀ ਸਮੇਤ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫ਼ਤਾਰ ਕੀਤੇ ਸਾਰੇ ਕਿਸਾਨਾਂ ਨੂੰ ਬਿਨਾਂ ਜ਼ਮਾਨਤ ਦੇ ਰਿਹਾਅ ਕਰ ਦਿੱਤਾ ਗਿਆ, ਜਿਸ ਮਗਰੋਂ ਧਰਨਾ ਵੀ ਮੁਲਤਵੀ ਕਰ ਦਿੱਤਾ ਗਿਆ।

ਆਗੂਆਂ ਨੇ ਕਿਹਾ ਕਿ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੀਆਂ ਮੀਟਿੰਗਾਂ ਵਿੱਚ ਕੋਈ ਸਾਰਥਕ ਨਤੀਜਾ ਨਾ ਨਿਕਲਿਆ ਤਾਂ 16 ਜਥੇਬੰਦੀਆਂ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਅਤੇ ਪ੍ਰੋਗਰਾਮ ਤੈਅ ਕਰਨਗੀਆਂ।

The post ਕਿਸਾਨਾਂ ਨੇ ਚੁੱਕਿਆ ਲੌਂਗੋਵਾਲ ਦਾ ਧਰਨਾ , ਕਿਸਾਨ ਆਗੂਆਂ ਨੂੰ ਕੀਤਾ ਰਿਹਾਅ appeared first on TV Punjab | Punjabi News Channel.

Tags:
  • farmers-protest
  • india
  • longowal-protest
  • news
  • punjab
  • punjab-news
  • punjab-politics
  • sarwan-singh-pandher
  • top-news
  • trending-news

ਮਾਂ-ਪੁੱਤ ਕਰਦੇ ਸਨ ਆਨਲਾਈਨ ਗੰਦਾ ਧੰਧਾ, ਪੁਲਿਸ ਨੇ ਮਾਰੀ ਰੇਡ

Friday 25 August 2023 08:02 AM UTC+00 | Tags: call-girls escort-service-punjab india ludhiana-call-girls news online-call-girls punjab punjab-police top-news trending-news


ਡੈਸਕ- ਲੁਧਿਆਣਾ ਵਿੱਚ ਦੇਹ ਵਪਾਰ ਦਾ ਪਰਦਾਫਾਸ਼ ਹੋਇਆ ਹੈ। ਇਹ ਧੰਦਾ ਮਾਂ ਤੇ ਬੇਟਾ ਮਿਲ ਕੇ ਕਰ ਰਹੇ ਸੀ। ਉਨ੍ਹਾਂ ਨੇ ਕਰਾਏ 'ਤੇ ਕੋਠੀ ਲਈ ਹੋਈ ਸੀ। ਉਹ ਆਨਲਾਈਨ ਕੁੜੀਆਂ ਦੀ ਬੋਲੀ ਲਵਾਉਂਦੇ ਸੀ। ਉਹ 600 ਰੁਪਏ ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਦੇ ਰੇਟ ਵਿੱਚ ਔਰਤਾਂ ਸਪਲਾਈ ਕਰਦੇ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਦਬੋਚ ਲਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਪੁਲਿਸ ਨੇ ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਕਾਲਜ ਰੋਡ 'ਤੇ ਰੇਮੰਡ ਸ਼ੋਅਰੂਮ ਨੇੜੇ ਕੋਠੀ 'ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਿਸ ਨੂੰ 5 ਔਰਤਾਂ ਤੇ 2 ਵਿਅਕਤੀ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਹਨ।
ਪੁਲਿਸ ਨੇ ਛਾਪੇਮਾਰੀ ਦੌਰਾਨ ਦੋ ਦਲਾਲਾਂ ਨੂੰ ਵੀ ਕਾਬੂ ਕੀਤਾ ਹੈ, ਜੋ ਕੋਠੀ 'ਚ ਲੜਕੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ। ਦੋਵੇਂ ਦੋਸ਼ੀ ਮਾਂ-ਪੁੱਤ ਹਨ। ਕੁੜੀਆਂ ਦੀਆਂ ਫੋਟੋਆਂ ਆਨਲਾਈਨ ਭੇਜ ਕੇ ਗਾਹਕ ਬੁੱਕ ਕੀਤੇ ਜਾਂਦੇ ਸਨ। ਕੁੜੀਆਂ ਦੀ ਬੋਲੀ ਲਗਪਗ 600 ਰੁਪਏ ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਲਾਈ ਜਾਂਦੀ ਹੈ।

ਏਸੀਪੀ ਜਗਰੂਪ ਕੌਰ ਬਾਠ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ। ਸਿਵਲ ਲਾਈਨ 'ਤੇ ਸਥਿਤ ਕੋਠੀ ਵਿੱਚ ਗਲਤ ਕੰਮ ਕੀਤਾ ਜਾ ਰਿਹਾ ਹੈ। ਮੁਲਜ਼ਮਾਂ ਨੇ ਇਹ ਕੋਠੀ ਕਿਰਾਏ 'ਤੇ ਲਈ ਹੋਈ ਸੀ। ਠੋਸ ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਛਾਪਾ ਮਾਰ ਕੇ ਦਲਾਲਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੇ ਨਾਂ ਅਨੀਤਾ ਵਾਲਟਰ ਵਾਸੀ ਇੰਦਰਾਪੁਰੀ ਤੇ ਉਸ ਦਾ ਲੜਕਾ ਅਮਨ ਵਾਲਟਰ ਦੱਸਿਆ ਗਿਆ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ 500 ਰੁਪਏ ਨਕਦ ਤੇ 92 ਕੰਡੋਮ ਮਿਲੇ ਹਨ।

The post ਮਾਂ-ਪੁੱਤ ਕਰਦੇ ਸਨ ਆਨਲਾਈਨ ਗੰਦਾ ਧੰਧਾ, ਪੁਲਿਸ ਨੇ ਮਾਰੀ ਰੇਡ appeared first on TV Punjab | Punjabi News Channel.

Tags:
  • call-girls
  • escort-service-punjab
  • india
  • ludhiana-call-girls
  • news
  • online-call-girls
  • punjab
  • punjab-police
  • top-news
  • trending-news

ਵਾਲਾਂ ਵਿੱਚ ਨਾ ਲਗਾਓ ਕੈਮੀਕਲ ਵਾਲਾ ਸ਼ੈਂਪੂ, ਇਨ੍ਹਾਂ 5 ਚੀਜ਼ਾਂ ਨਾਲ ਧੋਵੋ ਵਾਲ

Friday 25 August 2023 09:52 AM UTC+00 | Tags: hair-care hair-care-tips hair-wash hair-wash-tips health health-news-in-punjabi shampoo tv-punjab-news


ਅੱਜਕੱਲ੍ਹ ਬਜ਼ਾਰ ਵਿੱਚ ਉਪਲਬਧ ਸ਼ੈਂਪੂਆਂ ਵਿੱਚ ਬਹੁਤ ਸਾਰੇ ਕੈਮੀਕਲ ਮੌਜੂਦ ਹੁੰਦੇ ਹਨ। ਇਹ ਕੈਮੀਕਲ ਵਾਲਾਂ ਨੂੰ ਖ਼ਰਾਬ ਕਰਦੇ ਹਨ ਜਾਂ ਇਨ੍ਹਾਂ ਰਸਾਇਣਾਂ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਅਜਿਹੇ ‘ਚ ਦੱਸ ਦੇਈਏ ਕਿ ਤੁਸੀਂ ਆਪਣੇ ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਵੀ ਧੋ ਸਕਦੇ ਹੋ। ਅੱਜ ਦਾ ਲੇਖ ਇਸ ਵਿਸ਼ੇ ‘ਤੇ ਹੈ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਵਾਲਾਂ ਨੂੰ ਧੋਣ ਲਈ ਸ਼ੈਂਪੂ ਦੀ ਬਜਾਏ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਅੱਗੇ ਪੜ੍ਹੋ…

ਇਨ੍ਹਾਂ ਚੀਜ਼ਾਂ ਨਾਲ ਧੋਵੋ ਵਾਲਾਂ ਨੂੰ
ਤੁਸੀਂ ਵਾਲਾਂ ਨੂੰ ਧੋਣ ਲਈ ਸੇਬ ਦੇ ਸਿਰਕੇ ਦੀ ਵਰਤੋਂ ਕਰ ਸਕਦੇ ਹੋ। ਦੱਸ ਦੇਈਏ ਕਿ ਸੇਬ ਦਾ ਸਿਰਕਾ ਨਾ ਸਿਰਫ ਵਾਲਾਂ ਦੇ pH ਪੱਧਰ ਨੂੰ ਸੰਤੁਲਿਤ ਕਰ ਸਕਦਾ ਹੈ ਬਲਕਿ ਜੜ੍ਹਾਂ ‘ਤੇ ਜਮ੍ਹਾ ਗੰਦਗੀ ਨੂੰ ਵੀ ਸਾਫ ਕਰ ਸਕਦਾ ਹੈ।

ਤੁਸੀਂ ਆਪਣੇ ਵਾਲਾਂ ਨੂੰ ਧੋਣ ਲਈ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਐਲੋਵੇਰਾ ਜੈੱਲ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਨਾ ਸਿਰਫ ਖੋਪੜੀ ਤੋਂ ਮਰੀ ਹੋਈ ਚਮੜੀ ਨੂੰ ਹਟਾਉਣ ਵਿੱਚ ਲਾਭਦਾਇਕ ਹੁੰਦੇ ਹਨ ਬਲਕਿ ਇਹ ਵਾਲਾਂ ਤੋਂ ਵਾਧੂ ਤੇਲ ਨੂੰ ਵੀ ਹਟਾ ਸਕਦਾ ਹੈ।

ਆਂਵਲੇ ਦੇ ਅੰਦਰ ਵਿਟਾਮਿਨ ਏ, ਵਿਟਾਮਿਨ ਈ ਅਤੇ ਵਿਟਾਮਿਨ ਸੀ ਵਰਗੇ ਜ਼ਰੂਰੀ ਵਿਟਾਮਿਨ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਆਂਵਲੇ ਦੇ ਅੰਦਰ ਐਂਟੀਬੈਕਟੀਰੀਅਲ ਵੀ ਮੌਜੂਦ ਹੁੰਦੇ ਹਨ। ਇਹ ਜੜ੍ਹਾਂ ਤੋਂ ਬੈਕਟੀਰੀਆ ਨੂੰ ਸਾਫ਼ ਕਰਨ ਵਿੱਚ ਲਾਭਦਾਇਕ ਹੈ।

ਨਿੰਬੂ ਦੇ ਅੰਦਰ ਵਿਟਾਮਿਨ ਸੀ ਅਤੇ ਸਿਟਰਿਕ ਐਸਿਡ ਮੌਜੂਦ ਹੁੰਦਾ ਹੈ, ਜੋ ਨਾ ਸਿਰਫ ਵਾਲਾਂ ਦੀ ਗੰਦਗੀ ਨੂੰ ਸਾਫ਼ ਕਰ ਸਕਦਾ ਹੈ ਬਲਕਿ ਡੈਂਡਰਫ ਨੂੰ ਦੂਰ ਕਰਨ ਵਿੱਚ ਵੀ ਲਾਭਦਾਇਕ ਹੈ। ਅਜਿਹੇ ‘ਚ ਪਾਣੀ ‘ਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਨੂੰ ਧੋ ਲਓ।

ਵਾਲਾਂ ਦੀ ਸਫਾਈ ਦੇ ਨਾਲ-ਨਾਲ ਰੀਠਾ ਅਤੇ ਸ਼ਿਕਾਕਾਈ ਵੀ ਵਾਲਾਂ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੀ ਹੈ। ਦੱਸ ਦੇਈਏ ਕਿ ਰੀਠਾ ਅਤੇ ਸ਼ਿਕਾਕਾਈ ਦੇ ਅੰਦਰ ਐਂਟੀਫੰਗਲ ਅਤੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਸਾਫ਼ ਕਰਨ ਵਿੱਚ ਲਾਭਦਾਇਕ ਸਾਬਤ ਹੋ ਸਕਦੇ ਹਨ।

The post ਵਾਲਾਂ ਵਿੱਚ ਨਾ ਲਗਾਓ ਕੈਮੀਕਲ ਵਾਲਾ ਸ਼ੈਂਪੂ, ਇਨ੍ਹਾਂ 5 ਚੀਜ਼ਾਂ ਨਾਲ ਧੋਵੋ ਵਾਲ appeared first on TV Punjab | Punjabi News Channel.

Tags:
  • hair-care
  • hair-care-tips
  • hair-wash
  • hair-wash-tips
  • health
  • health-news-in-punjabi
  • shampoo
  • tv-punjab-news

Divorce Temple: ਇਹ ਹੈ 600 ਸਾਲ ਪੁਰਾਣਾ 'ਤਲਾਕ ਮੰਦਿਰ', ਜਾਣੋ ਇਸ ਬਾਰੇ

Friday 25 August 2023 10:00 AM UTC+00 | Tags: divorce-temple divorce-temple-japan japan-divorce-temple japan-tourist-destinations travel travel-news travel-news-in-punjabi travel-tips tv-punjab-news


Divorce Temple: ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਇੱਕ ਅਜਿਹਾ ਮੰਦਿਰ ਹੈ ਜਿਸ ਨੂੰ ‘ਤਲਾਕ ਮੰਦਿਰ’ ਕਿਹਾ ਜਾਂਦਾ ਹੈ। ਇਹ ਮੰਦਰ ਨਵਾਂ ਨਹੀਂ ਹੈ ਸਗੋਂ 600 ਸਾਲ ਤੋਂ ਵੀ ਪੁਰਾਣਾ ਹੈ। ਕਿਸੇ ਸਮੇਂ ਇਸ ਮੰਦਰ ‘ਚ ਅਜਿਹੀਆਂ ਔਰਤਾਂ ਆਉਂਦੀਆਂ ਸਨ ਜੋ ਆਪਣੇ ਪਤੀ ਤੋਂ ਵੱਖ ਹੋਣਾ ਚਾਹੁੰਦੀਆਂ ਸਨ। ਸਦੀਆਂ ਤੋਂ ਪੁਰਸ਼ਾਂ ਨੂੰ ਇਸ ਮੰਦਰ ਵਿੱਚ ਪੈਰ ਰੱਖਣ ਦੀ ਵੀ ਇਜਾਜ਼ਤ ਨਹੀਂ ਸੀ। ਇਸ ਮੰਦਰ ਦੀ ਕਹਾਣੀ ਅਤੇ ਇਤਿਹਾਸ ਬਹੁਤ ਦਿਲਚਸਪ ਹੈ। ਇਸ ਮੰਦਰ ਦੀ ਕਹਾਣੀ ਉਸ ਸਮੇਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਸਿਰਫ਼ ਮਰਦਾਂ ਨੂੰ ਤਲਾਕ ਲੈਣ ਦਾ ਅਧਿਕਾਰ ਸੀ ਅਤੇ ਔਰਤਾਂ ਕੋਲ ਤਲਾਕ ਲੈਣ ਦਾ ਕੋਈ ਵਿਕਲਪ ਨਹੀਂ ਸੀ। ਅਜਿਹੀ ਸਥਿਤੀ ਵਿੱਚ ਜੋ ਔਰਤਾਂ ਆਪਣੇ ਪਤੀਆਂ ਤੋਂ ਵੱਖ ਹੋਣਾ ਚਾਹੁੰਦੀਆਂ ਸਨ, ਉਹ ਇਸ ਮੰਦਰ ਵਿੱਚ ਸ਼ਰਨ ਲੈਂਦੀਆਂ ਸਨ। ਆਓ ਜਾਣਦੇ ਹਾਂ ਇਸ ਮੰਦਰ ਬਾਰੇ।

ਇਹ ਤਲਾਕ ਮੰਦਰ ਕਿੱਥੇ ਹੈ?
ਤਲਾਕ ਮੰਦਿਰ ਜਾਪਾਨ ਵਿੱਚ ਹੈ। ਇਹ ਮੰਦਰ ਬਹੁਤ ਮਸ਼ਹੂਰ ਹੈ। ਇਹ ਮੰਦਰ ਇੱਕ ਬੋਧੀ ਯੋਗੀ ਦੁਆਰਾ ਬਣਾਇਆ ਗਿਆ ਸੀ। ਇਹ ਮੰਦਰ 1285 ਈ. ਉਸ ਸਮੇਂ ਜਾਪਾਨੀ ਸਮਾਜ ਵਿੱਚ ਮਰਦਾਂ ਲਈ ਤਲਾਕ ਲੈਣ ਦਾ ਵਿਕਲਪ ਸੀ ਪਰ ਔਰਤਾਂ ਕੋਲ ਅਜਿਹਾ ਕੋਈ ਅਧਿਕਾਰ ਅਤੇ ਵਿਕਲਪ ਨਹੀਂ ਸੀ। ਉਸ ਸਮੇਂ ਘਰੇਲੂ ਹਿੰਸਾ ਹੋਣ ਦੇ ਬਾਵਜੂਦ ਔਰਤਾਂ ਤਲਾਕ ਨਹੀਂ ਲੈ ਸਕਦੀਆਂ ਸਨ। ਅਜਿਹੀ ਸਥਿਤੀ ਵਿਚ ਇਸ ਦੀ ਸਥਾਪਨਾ ਬੋਧੀ ਯੋਗਿਨ ਕਾਕੁਸਨ-ਨੀ ਦੁਆਰਾ ਕੀਤੀ ਗਈ ਸੀ। ਇਸ ਮੰਦਰ ਦਾ ਨਾਮ ਮਾਤਸੁਗਾਓਕਾ ਟੋਕੇਜੀ ਹੈ। ਉਸ ਸਮੇਂ ਇਸ ਮੰਦਰ ਦੇ ਦਰਵਾਜ਼ੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਲਈ ਅਤੇ ਕਿਸੇ ਕਾਰਨ ਆਪਣੇ ਪਤੀ ਤੋਂ ਵੱਖ ਹੋਣ ਵਾਲੀਆਂ ਔਰਤਾਂ ਲਈ ਖੋਲ੍ਹੇ ਗਏ ਸਨ।

ਬੋਧੀ ਯੋਗਿਨ ਨੇ ਆਪਣੇ ਪਤੀ ਦੀ ਯਾਦ ਵਿੱਚ ਇਹ ਮੰਦਰ ਬਣਵਾਇਆ ਸੀ
ਇਹ ਵਿਸ਼ੇਸ਼ ਮੰਦਰ ਕਾਕੂਸਨ-ਨੀ ਬੋਧੀ ਯੋਗਿਨ ਦੁਆਰਾ ਆਪਣੇ ਪਤੀ ਹੋਜੋ ਟੋਕੀਮੂਨ ਦੀ ਯਾਦ ਵਿੱਚ ਬਣਾਇਆ ਗਿਆ ਸੀ। ਉਸ ਸਮੇਂ ਬੋਧੀ ਯੋਗਿਨ ਨੇ ਉਨ੍ਹਾਂ ਔਰਤਾਂ ਲਈ ਇਸ ਮੰਦਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਜੋ ਆਪਣੇ ਵਿਆਹੁਤਾ ਜੀਵਨ ਵਿੱਚ ਖੁਸ਼ ਨਹੀਂ ਸਨ ਅਤੇ ਆਪਣੇ ਪਤੀਆਂ ਤੋਂ ਵੱਖ ਹੋਣਾ ਚਾਹੁੰਦੀਆਂ ਸਨ ਜਾਂ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਸਨ। ਉਸ ਸਮੇਂ ਇਸ ਮੰਦਰ ਵਿਚ ਪੁਰਸ਼ਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। 12ਵੀਂ ਅਤੇ 13ਵੀਂ ਸਦੀ ਦੇ ਜਾਪਾਨ ਵਿੱਚ ਇੱਕ ਆਦਮੀ ਲਿਖਤੀ ਰੂਪ ਵਿੱਚ ਆਪਣਾ ਵਿਆਹ ਖਤਮ ਕਰ ਸਕਦਾ ਸੀ ਪਰ ਔਰਤਾਂ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਸੀ। ਅਜਿਹੀ ਸਥਿਤੀ ਵਿੱਚ ਔਰਤਾਂ ਲਈ ਘਰੋਂ ਭੱਜਣਾ ਹੀ ਇੱਕੋ ਇੱਕ ਹੱਲ ਸੀ। 1902 ਤੋਂ ਬਾਅਦ ਪੁਰਸ਼ਾਂ ਨੂੰ ਇਸ ਮੰਦਰ ਵਿਚ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਮੰਦਰ ਸੁੰਦਰ ਬਾਗਾਂ ਨਾਲ ਘਿਰਿਆ ਹੋਇਆ ਹੈ। ਇਹ ਇੱਕ ਬੋਧੀ ਮੰਦਰ ਹੈ ਜਿੱਥੇ ਇੱਕ ਕਬਰਸਤਾਨ ਵੀ ਮੌਜੂਦ ਹੈ। ਉਨ੍ਹੀਂ ਦਿਨੀਂ ਇਹ ਮੰਦਰ ਔਰਤਾਂ ਨੂੰ ਅਧਿਕਾਰਤ ਤੌਰ ‘ਤੇ ਤਲਾਕ ਦਾ ਸਰਟੀਫਿਕੇਟ ਦਿੰਦਾ ਸੀ। ਇਸ ਸਰਟੀਫਿਕੇਟ ਨੂੰ ਸੁਈਫੁਕੂ-ਜੀ ਕਿਹਾ ਜਾਂਦਾ ਸੀ।

The post Divorce Temple: ਇਹ ਹੈ 600 ਸਾਲ ਪੁਰਾਣਾ ‘ਤਲਾਕ ਮੰਦਿਰ’, ਜਾਣੋ ਇਸ ਬਾਰੇ appeared first on TV Punjab | Punjabi News Channel.

Tags:
  • divorce-temple
  • divorce-temple-japan
  • japan-divorce-temple
  • japan-tourist-destinations
  • travel
  • travel-news
  • travel-news-in-punjabi
  • travel-tips
  • tv-punjab-news

ਵਧ ਰਿਹਾ ਹੈ ਕੋਲੈਸਟ੍ਰੋਲ, ਸ਼ੂਗਰ ਦਾ ਪੱਧਰ ? ਕੰਟਰੋਲ ਕਰਨ ਲਈ ਖਾਓ ਪਿਸਤਾ, ਜਾਣੋ 6 ਫਾਇਦੇ

Friday 25 August 2023 10:30 AM UTC+00 | Tags: 6 benefits-of-pistachios health health-benefits-of-pistachios health-news-in-punjabi pistachio-health-benefits pistachio-nutrition tv-punjab-news what-are-pistachios


Health Benefits of Pista: ਡ੍ਰਾਈ ਫਰੂਟ ਵਿੱਚੋਂ ਪਿਸਤਾ ਵੀ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ। ਪਿਸਤਾ ਦੀ ਵਰਤੋਂ ਮਿੱਠੇ ਪਕਵਾਨਾਂ, ਮਿਠਾਈਆਂ, ਵਰਮੀਸੀਲੀ, ਖੀਰ ਆਦਿ ਵਿੱਚ ਕੀਤੀ ਜਾਂਦੀ ਹੈ। ਪਿਸਤਾ ‘ਚ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਛੁਪਿਆ ਹੁੰਦਾ ਹੈ, ਜੋ ਕਈ ਬੀਮਾਰੀਆਂ ਨੂੰ ਦੂਰ ਰੱਖਣ ‘ਚ ਕਾਰਗਰ ਹੁੰਦੇ ਹਨ। ਇਹ ਆਇਰਨ, ਫਾਈਬਰ, ਕਾਰਬੋਹਾਈਡਰੇਟ, ਪ੍ਰੋਟੀਨ, ਊਰਜਾ, ਫਾਸਫੋਰਸ, ਕੈਲਸ਼ੀਅਮ, ਮੈਗਨੀਸ਼ੀਅਮ, ਥਿਆਮਿਨ, ਪੋਟਾਸ਼ੀਅਮ, ਵਿਟਾਮਿਨ ਬੀ6, ਆਇਰਨ, ਕਾਪਰ, ਪੌਲੀਅਨਸੈਚੁਰੇਟਿਡ ਫੈਟੀ ਐਸਿਡ, ਲਿਨੋਲਿਕ ਐਸਿਡ, ਮੋਨੋਅਨਸੈਚੁਰੇਟਿਡ ਫੈਟੀ ਐਸਿਡ ਆਦਿ ਨਾਲ ਭਰਪੂਰ ਹੁੰਦਾ ਹੈ। ਆਓ ਜਾਣਦੇ ਹਾਂ ਪਿਸਤਾ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ।

ਪਿਸਤਾ ਖਾਣ ਦੇ 6 ਸਿਹਤ ਲਾਭ
ਕਾਰਡੀਓਵੈਸਕੁਲਰ ਰੋਗ ਤੋਂ ਬਚਾਏ — ਪਿਸਤਾ ਨੂੰ ਮੇਵੇ ਜਾਂ ਬੀਜ ਵੀ ਕਿਹਾ ਜਾਂਦਾ ਹੈ। ਇਸ ਨੂੰ ਖਾਣ ਨਾਲ ਤੁਹਾਡਾ ਦਿਲ ਸਿਹਤਮੰਦ ਰਹਿ ਸਕਦਾ ਹੈ। ਇਹ ਪੋਟਾਸ਼ੀਅਮ ਅਤੇ ਅਸੰਤ੍ਰਿਪਤ ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ। ਇਨ੍ਹਾਂ ਦੋਹਾਂ ‘ਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਤੱਤ ਮੌਜੂਦ ਹੁੰਦੇ ਹਨ। ਇਹ ਕਾਰਡੀਓਵੈਸਕੁਲਰ ਰੋਗ ਹੋਣ ਦੀ ਸੰਭਾਵਨਾ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਹਨ। ਇਸ ਦਾ ਨਿਯਮਤ ਸੇਵਨ ਕਰਨ ਨਾਲ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।

ਕੋਲੈਸਟ੍ਰਾਲ ਲੈਵਲ ਕੰਟਰੋਲ ਕਰੇ- ਪਿਸਤਾ ‘ਚ ਫਾਈਬਰ, ਬਹੁਤ ਸਾਰੇ ਖਣਿਜ, ਅਨਸੈਚੁਰੇਟਿਡ ਫੈਟ ਹੁੰਦਾ ਹੈ, ਜੋ ਕੋਲੈਸਟ੍ਰਾਲ ਲੈਵਲ ਨੂੰ ਕੰਟਰੋਲ ‘ਚ ਰੱਖਣ ਦੇ ਨਾਲ-ਨਾਲ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਨੂੰ ਵੀ ਠੀਕ ਰੱਖਦਾ ਹੈ। ਫਾਈਬਰ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਵਾਉਂਦਾ ਹੈ, ਨਾਲ ਹੀ ਇਸ ਦਾ ਪੇਟ ‘ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ, ਕਿਉਂਕਿ ਇਹ ਚੰਗੇ ਬੈਕਟੀਰੀਆ ਨੂੰ ਵਧਾਉਂਦਾ ਹੈ। ਪਿਸਤਾ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ, ਇਸ ਤਰ੍ਹਾਂ ਨਾਲ ਭਾਰ ਵੀ ਘੱਟ ਕੀਤਾ ਜਾ ਸਕਦਾ ਹੈ। ਐਂਟੀਆਕਸੀਡੈਂਟਸ ਕਾਰਨ ਖਰਾਬ ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ। ਅਜਿਹੇ ‘ਚ ਤੁਹਾਨੂੰ ਪਿਸਤਾ ਜ਼ਰੂਰ ਖਾਣਾ ਚਾਹੀਦਾ ਹੈ।

ਅੱਖਾਂ ਦੀ ਰੋਸ਼ਨੀ ਵਧਾਓ- ਪਿਸਤਾ ਖਾਣ ਨਾਲ ਤੁਹਾਡੀਆਂ ਅੱਖਾਂ ਸਿਹਤਮੰਦ ਰਹਿ ਸਕਦੀਆਂ ਹਨ। ਇਸ ਵਿਚ ਐਂਟੀਆਕਸੀਡੈਂਟ ਲੂਟੀਨ ਅਤੇ ਜ਼ੈਕਸੈਂਥਿਨ ਹੁੰਦੇ ਹਨ, ਜੋ ਅੱਖਾਂ ਦੀ ਸਿਹਤ ਲਈ ਜ਼ਰੂਰੀ ਹਨ। ਇਹ ਦੋਵੇਂ ਅੱਖਾਂ ਨੂੰ ਮੋਤੀਆਬਿੰਦ, ਉਮਰ ਸੰਬੰਧੀ ਮੈਕੂਲਰ ਡੀਜਨਰੇਸ਼ਨ ਵਰਗੀਆਂ ਗੰਭੀਰ ਅੱਖਾਂ ਦੀਆਂ ਸਥਿਤੀਆਂ ਤੋਂ ਵੀ ਬਚਾਉਂਦੇ ਹਨ। ਪਿਸਤਾ ਖਾਣ ਨਾਲ ਅੱਖਾਂ ਦੀ ਰੋਸ਼ਨੀ ਕਮਜ਼ੋਰ ਨਹੀਂ ਹੁੰਦੀ।

ਡਾਇਬਟੀਜ਼ ਦੇ ਮਰੀਜ਼ ਖਾ ਸਕਦੇ ਹਨ ਪਿਸਤਾ— ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਪਿਸਤਾ ਦਾ ਸੇਵਨ ਕਰਦੇ ਹੋ ਤਾਂ ਸ਼ੂਗਰ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਵੀ ਕੰਟਰੋਲ ‘ਚ ਰੱਖਦਾ ਹੈ। ਦਰਅਸਲ, ਇਸ ਅਖਰੋਟ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਇਸ ਲਈ ਇਸ ਨੂੰ ਸ਼ੂਗਰ ਦੀ ਸਥਿਤੀ ਵਿੱਚ ਖਾਧਾ ਜਾ ਸਕਦਾ ਹੈ।

ਹੱਡੀਆਂ ਨੂੰ ਬਣਾਏ ਮਜ਼ਬੂਤ— ਪਿਸਤਾ ਖਾਣ ਨਾਲ ਵੀ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਇਹ ਹੱਡੀਆਂ ਦੀ ਘਣਤਾ ਨੂੰ ਵਧਾਵਾ ਦਿੰਦਾ ਹੈ। ਪਿਸਤਾ ਪ੍ਰੋਟੀਨ, ਐਂਟੀਆਕਸੀਡੈਂਟ ਅਤੇ ਫਾਈਬਰ ਦਾ ਵਧੀਆ ਸਰੋਤ ਹੈ। ਸੰਭਾਵੀ ਲਾਭਾਂ ਵਿੱਚ ਦਿਲ ਨੂੰ ਸਿਹਤਮੰਦ ਰੱਖਣਾ, ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਅਤੇ ਕੋਲਨ ਕੈਂਸਰ ਦੇ ਜੋਖਮ ਨੂੰ ਘਟਾਉਣਾ ਸ਼ਾਮਲ ਹੈ।

ਪੇਟ ਨੂੰ ਸਾਫ ਰੱਖਦਾ ਹੈ- ਪਿਸਤਾ ‘ਚ ਭਰਪੂਰ ਮਾਤਰਾ ‘ਚ ਫਾਈਬਰ ਹੋਣ ਕਾਰਨ ਇਹ ਪੇਟ ਨੂੰ ਸਿਹਤਮੰਦ ਰੱਖਦਾ ਹੈ। ਅੰਤੜੀਆਂ ਦੀ ਗਤੀ ਨੂੰ ਸਹੀ ਬਣਾ ਕੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਪਾਚਨ ਤੰਤਰ ਤੰਦਰੁਸਤ ਰਹਿੰਦਾ ਹੈ। ਪ੍ਰੀਬਾਇਓਟਿਕਸ ਨਾਮਕ ਇੱਕ ਕਿਸਮ ਦਾ ਫਾਈਬਰ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਨੂੰ ਉਤਸ਼ਾਹਿਤ ਕਰਦਾ ਹੈ। ਇਹ ਹਾਨੀਕਾਰਕ ਬੈਕਟੀਰੀਆ ਨੂੰ ਮਾਰਦਾ ਹੈ।

The post ਵਧ ਰਿਹਾ ਹੈ ਕੋਲੈਸਟ੍ਰੋਲ, ਸ਼ੂਗਰ ਦਾ ਪੱਧਰ ? ਕੰਟਰੋਲ ਕਰਨ ਲਈ ਖਾਓ ਪਿਸਤਾ, ਜਾਣੋ 6 ਫਾਇਦੇ appeared first on TV Punjab | Punjabi News Channel.

Tags:
  • 6
  • benefits-of-pistachios
  • health
  • health-benefits-of-pistachios
  • health-news-in-punjabi
  • pistachio-health-benefits
  • pistachio-nutrition
  • tv-punjab-news
  • what-are-pistachios

Threads ਵਿੱਚ ਨਹੀਂ ਲੈ ਰਹੇ ਯੂਜ਼ਰਸ ਦਿਲਚਸਪੀ, ਨਵੀ ਜਾਨ ਪਾਉਣ ਦੀ ਕੋਸ਼ਿਸ਼ ਵਿਚ Meta

Friday 25 August 2023 11:00 AM UTC+00 | Tags: how-does-meta-threads-work is-there-a-web-version-for-threads tech-autos tech-news-in-punjabi threads-app threads-app-kya-hai threads-app-meaning threads-web-app threads-website threads-web-threads-web-login threads-web-version tv-punjab-news what-is-threads-app-used-for


ਨਵੀਂ ਦਿੱਲੀ: ਮੈਟਾ ਨੇ ਆਪਣੇ ਥ੍ਰੈਡਸ ਐਪ ਦੇ ਵੈੱਬ ਸੰਸਕਰਣ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਵੈੱਬ ਸੰਸਕਰਣ ਦੇ ਜ਼ਰੀਏ, ਯੂਜ਼ਰਸ ਪੋਸਟਾਂ ਨੂੰ ਪਸੰਦ ਕਰ ਸਕਦੇ ਹਨ, ਦੁਬਾਰਾ ਸਾਂਝਾ ਕਰ ਸਕਦੇ ਹਨ, ਥ੍ਰੈਡਾਂ ‘ਤੇ ਟਿੱਪਣੀ ਕਰ ਸਕਦੇ ਹਨ, ਫੀਡਾਂ ਨੂੰ ਬ੍ਰਾਊਜ਼ ਕਰ ਸਕਦੇ ਹਨ ਅਤੇ ਵੱਖ-ਵੱਖ ਟੈਬਾਂ ਵਿਚਕਾਰ ਸਵਿਚ ਕਰ ਸਕਦੇ ਹਨ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਦੇ ਮੁਤਾਬਕ ਇਸ ਨੂੰ ਅਗਲੇ ਕੁਝ ਦਿਨਾਂ ‘ਚ ਲਾਂਚ ਕੀਤਾ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ Threads ਨੂੰ X ਯਾਨੀ ਟਵਿਟਰ ਦਾ ਚੈਲੇਂਜਰ ਮੰਨਿਆ ਜਾ ਰਿਹਾ ਹੈ। ਥ੍ਰੈਡਸ ਉਪਭੋਗਤਾਵਾਂ ਨੂੰ ਉਹਨਾਂ ਦੇ ਵਿਚਾਰਾਂ ਅਤੇ ਦਿਲਚਸਪੀਆਂ ਨੂੰ ਪ੍ਰਗਟ ਕਰਨ ਲਈ ਇੱਕ ਵਧੇਰੇ ਲੋਕਤੰਤਰੀ ਅਤੇ ਪਾਰਦਰਸ਼ੀ ਪਲੇਟਫਾਰਮ ਪ੍ਰਦਾਨ ਕਰਨ ਦਾ ਦਾਅਵਾ ਕਰਦਾ ਹੈ। ਇਸ ਐਪ ਨੂੰ ਜੁਲਾਈ ਦੀ ਸ਼ੁਰੂਆਤ ‘ਚ ਲਾਂਚ ਕੀਤਾ ਗਿਆ ਸੀ ਅਤੇ ਜਲਦੀ ਹੀ ਇਸ ਦੇ 100 ਮਿਲੀਅਨ ਯੂਜ਼ਰਸ ਹੋ ਗਏ ਸਨ। ਇਸਨੇ ਚੈਟਜੀਪੀਟੀ ਦੇ ਰਿਕਾਰਡ ਤੋੜ ਡੈਬਿਊ ਨੂੰ ਵੀ ਪਿੱਛੇ ਛੱਡ ਦਿੱਤਾ। ਹਾਲਾਂਕਿ, ਡੇਟਾ ਸੁਰੱਖਿਆ ਨਿਯਮ ਦੇ ਕਾਰਨ ਇਹ ਐਪ ਅਜੇ ਵੀ ਯੂਰਪੀਅਨ ਯੂਨੀਅਨ ਵਿੱਚ ਉਪਲਬਧ ਨਹੀਂ ਹੈ।

ਕੁਝ ਵਿਸ਼ੇਸ਼ਤਾਵਾਂ ਵੈੱਬ ਵਿੱਚ ਉਪਲਬਧ ਨਹੀਂ ਹੋਣਗੀਆਂ
ਵੈਸੇ, ਮੋਬਾਈਲ ਐਪ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਥ੍ਰੈਡਸ ਦੇ ਵੈੱਬ ਸੰਸਕਰਣ ਵਿੱਚ ਉਪਲਬਧ ਨਹੀਂ ਹੋਣਗੀਆਂ। ਇਸ ‘ਚ ਯੂਜ਼ਰਸ ਆਪਣੀ ਪ੍ਰੋਫਾਈਲ ਨੂੰ ਐਡਿਟ ਨਹੀਂ ਕਰ ਸਕਣਗੇ। ਨਾਲ ਹੀ, Instagram DMs ਵਿੱਚ ਪੋਸਟ ਕਰਨ ਦੇ ਯੋਗ ਨਹੀਂ ਹੋਣਗੇ ਅਤੇ ਐਪ ਦੀਆਂ ਕੁਝ ਐਡਵਾਂਸ ਸੈਟਿੰਗਾਂ ਨੂੰ ਐਕਸੈਸ ਕਰਨ ਦੇ ਯੋਗ ਨਹੀਂ ਹੋਣਗੇ। ਮੈਟਾ ਦੇ ਬੁਲਾਰੇ ਕ੍ਰਿਸਟੀਨ ਪਾਈ ਨੇ ਕਿਹਾ ਕਿ ਵੈੱਬ ਸੰਸਕਰਣ ਉਹਨਾਂ ਉਪਭੋਗਤਾਵਾਂ ਨੂੰ ਬੁਨਿਆਦੀ-ਪੱਧਰ ਦੀ ਕਾਰਜਕੁਸ਼ਲਤਾ ਪ੍ਰਦਾਨ ਕਰਨ ਦਾ ਇਰਾਦਾ ਹੈ ਜੋ ਆਪਣੇ ਡੈਸਕਟਾਪ ਬ੍ਰਾਉਜ਼ਰਾਂ ‘ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ।

ਵੈੱਬ ਸੰਸਕਰਣ ਉਦੋਂ ਲਾਂਚ ਕੀਤਾ ਜਾ ਰਿਹਾ ਹੈ ਜਦੋਂ ਥ੍ਰੈਡਸ ਉਪਭੋਗਤਾ ਦੀ ਸ਼ਮੂਲੀਅਤ ਵਿੱਚ ਕਮੀ ਦਾ ਸਾਹਮਣਾ ਕਰ ਰਹੇ ਹਨ। ਮੇਟਾ ਨੂੰ ਉਮੀਦ ਹੈ ਕਿ ਵੱਧ ਤੋਂ ਵੱਧ ਯੂਜ਼ਰਸ ਵੈੱਬ ਸੰਸਕਰਣ ‘ਤੇ ਆਉਣਗੇ ਅਤੇ ਪਲੇਟਫਾਰਮ ‘ਤੇ ਸਰਗਰਮ ਰਹਿਣਗੇ। ਇਸ ਦੇ ਨਾਲ, ਕੰਪਨੀ ਖੋਜ ਫੰਕਸ਼ਨ ਨੂੰ ਬਿਹਤਰ ਬਣਾਉਣ ਲਈ ਵੀ ਕੰਮ ਕਰ ਰਹੀ ਹੈ ਅਤੇ ਉਪਭੋਗਤਾਵਾਂ ਨੂੰ ਥ੍ਰੈਡਸ ਵਿੱਚ ਖੋਜਣ ਲਈ ਸ਼੍ਰੇਣੀਆਂ ਅਤੇ ਵਿਸ਼ਿਆਂ ਨੂੰ ਵੀ ਜੋੜ ਰਹੀ ਹੈ।

The post Threads ਵਿੱਚ ਨਹੀਂ ਲੈ ਰਹੇ ਯੂਜ਼ਰਸ ਦਿਲਚਸਪੀ, ਨਵੀ ਜਾਨ ਪਾਉਣ ਦੀ ਕੋਸ਼ਿਸ਼ ਵਿਚ Meta appeared first on TV Punjab | Punjabi News Channel.

Tags:
  • how-does-meta-threads-work
  • is-there-a-web-version-for-threads
  • tech-autos
  • tech-news-in-punjabi
  • threads-app
  • threads-app-kya-hai
  • threads-app-meaning
  • threads-web-app
  • threads-website
  • threads-web-threads-web-login
  • threads-web-version
  • tv-punjab-news
  • what-is-threads-app-used-for

Daisy Shah Birthday: ਸਲਮਾਨ ਦੀ ਬੈਕਗਰਾਊਂਡ ਡਾਂਸਰ ਬਣੀ ਉਨ੍ਹਾਂ ਦੀ ਲੀਡ ਅਦਾਕਾਰਾ, ਇਸ ਤਰ੍ਹਾਂ ਰਿਹਾ ਸਫਰ

Friday 25 August 2023 11:30 AM UTC+00 | Tags: bollywood-actress-daisy-shah daisy-shah daisy-shah-birthday daisy-shah-birthday-special entertainment entertainment-news-in-punjabi happy-birthday-daisy-shah tv-punjab-news


ਬਾਲੀਵੁੱਡ ਦੀ ਦੁਨੀਆ ‘ਚ ਕਈ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਐਕਟਿੰਗ ਦੇ ਨਾਲ-ਨਾਲ ਕਈ ਹੋਰ ਚੀਜ਼ਾਂ ‘ਚ ਵੀ ਮੁਹਾਰਤ ਹਾਸਲ ਕੀਤੀ ਹੈ। ਆਪਣੀ ਅਦਾਕਾਰੀ ਅਤੇ ਆਪਣੀ ਖੂਬਸੂਰਤੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਡੇਜ਼ੀ ਸ਼ਾਹ ਦਾ ਅੱਜ ਹੈਪੀ ਬਰਥਡੇਅ ਹੈ। 25 ਅਗਸਤ 1984 ਨੂੰ ਜਨਮੀ ਡੇਜ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਗਣੇਸ਼ ਆਚਾਰੀਆ ਦੀ ਟੀਮ ‘ਚ ਸਹਾਇਕ ਕੋਰੀਓਗ੍ਰਾਫਰ ਦੇ ਤੌਰ ‘ਤੇ ਕੰਮ ਕੀਤਾ, ਫਿਰ ਲੰਬੇ ਸੰਘਰਸ਼ ਤੋਂ ਬਾਅਦ ਗੁਜਰਾਤੀ ਅਤੇ ਹਿੰਦੀ ਫਿਲਮਾਂ ‘ਚ ਕੰਮ ਕੀਤਾ। ਡੇਜ਼ੀ ਸ਼ਾਹ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ, ਇਸੇ ਲਈ ਉਸ ਦੀ ਪ੍ਰਤਿਭਾ ਨੂੰ ਦੇਖਦਿਆਂ ਉਸ ਨੂੰ ਬਾਲੀਵੁੱਡ ਦੇ ਦਬੰਗ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ‘ਜੈ ਹੋ’ ‘ਚ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ।ਅਦਾਕਾਰਾ ਡੇਜ਼ੀ ਸ਼ਾਹ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ।

10 ਵਿੱਚ ਮਾਡਲਿੰਗ ਦਾ ਖਿਤਾਬ ਜਿੱਤਿਆ
ਮੁੰਬਈ ਵਿੱਚ ਜਨਮੀ ਡੇਜ਼ੀ ਸ਼ਾਹ ਦੇ ਪਿਤਾ ਡੋਂਬੀਵਲੀ ਵਿੱਚ ਇੱਕ ਟੈਕਸਟਾਈਲ ਮਿੱਲ ਵਿੱਚ ਕੰਮ ਕਰਦੇ ਸਨ ਅਤੇ ਉਸਦੀ ਮਾਂ ਇੱਕ ਘਰੇਲੂ ਔਰਤ ਸੀ। 10ਵੀਂ ਵਿੱਚ, ਡੇਜ਼ੀ ਨੇ ਡੋਂਬੀਵਲੀ ਵਿੱਚ ਇੱਕ ਮਾਡਲਿੰਗ ਮੁਕਾਬਲੇ ਵਿੱਚ ਹਿੱਸਾ ਲਿਆ ਜਿੱਥੇ ਉਸਨੂੰ ਮਿਸ ਫੋਟੋਜੈਨਿਕ ਦਾ ਪੁਰਸਕਾਰ ਮਿਲਿਆ।

ਗਣੇਸ਼ ਅਚਾਰੀਆ ਦੀ ਸਹਾਇਤਾ ਕੀਤੀ
ਡਾਂਸ ਵਿੱਚ ਦਿਲਚਸਪੀ ਹੋਣ ਕਰਕੇ, ਡੇਜ਼ੀ ਨੇ ਗਣੇਸ਼ ਆਚਾਰੀਆ ਤੋਂ ਸਿਖਲਾਈ ਲਈ ਅਤੇ ਤਿੰਨ ਸਾਲਾਂ ਤੱਕ ਫਿਲਮਾਂ ਵਿੱਚ ਉਸਦੀ ਸਹਾਇਤਾ ਕੀਤੀ, ਉਸਨੇ ਗਣੇਸ਼ ਨੂੰ ਜਮੀਰ ਅਤੇ ਖਾਕੀ ਫਿਲਮਾਂ ਵਿੱਚ ਸਹਾਇਤਾ ਕੀਤੀ। ਇਸ ਦੌਰਾਨ ਅਭਿਨੇਤਰੀ ਰਹਿਨਾ ਹੈ ਤੇਰੇ ਦਿਲ ਮੇਂ ਅਤੇ ਤੇਰੇ ਨਾਮ ਵਰਗੀਆਂ ਫਿਲਮਾਂ ਵਿੱਚ ਬੈਕਗਰਾਊਂਡ ਡਾਂਸਰ ਦੇ ਰੂਪ ਵਿੱਚ ਵੀ ਨਜ਼ਰ ਆਈ।ਤੇਰੇ ਨਾਮ ਦੇ ਗੀਤ ਓ ਜਾਨਾ ਅਤੇ ਲਗਨ ਲਾਗੀ ਵਿੱਚ ਡੇਜ਼ੀ ਸਲਮਾਨ ਖਾਨ ਦੇ ਪਿੱਛੇ ਡਾਂਸ ਕਰਦੀ ਨਜ਼ਰ ਆ ਚੁੱਕੀ ਹੈ।

ਕਰੀਨਾ ਨੇ ਸਲਮਾਨ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ
ਡੇਜ਼ੀ ਨੇ ਸ਼ੁਰੂਆਤੀ ਦੌਰ ‘ਚ ਡਾਂਸਿੰਗ ਦੇ ਨਾਲ-ਨਾਲ ਮਾਡਲਿੰਗ ਵੀ ਕੀਤੀ ਸੀ। ਉਸ ਸਮੇਂ ਦੌਰਾਨ ਉਸ ਨੂੰ ਫਿਲਮ ਬਾਡੀਗਾਰਡ ਵਿੱਚ ਕਰੀਨਾ ਕਪੂਰ ਦੀ ਦੋਸਤ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਉਸ ਨੇ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਡੇਜ਼ੀ ਨੇ ਸਾਲ 2014 ‘ਚ ਫਿਲਮ ‘ਜੈ ਹੋ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ। ਡੇਜ਼ੀ ਨੂੰ ਸਲਮਾਨ ਖਾਨ ਦੀ ਫਿਲਮ ‘ਤੇਰੇ ਨਾਮ’ ‘ਚ ‘ਓ ਜਾਨਾ’ ਅਤੇ ‘ਲਗਨ ਲਾਗੀ’ ਗੀਤਾਂ ‘ਚ ਬੈਕਸਟੇਜ ਡਾਂਸਰ ਵਜੋਂ ਵੀ ਦੇਖਿਆ ਗਿਆ ਸੀ। ਡੇਜ਼ੀ ਦੀ ਸੁੰਦਰਤਾ ਦੇ ਲੱਖਾਂ ਪ੍ਰੇਮੀ ਹਨ। ਡੇਜ਼ੀ ਨੂੰ ‘ਹੇਟ ਸਟੋਰੀ 3’ ਅਤੇ ‘ਰੇਸ 3’ ਵਰਗੀਆਂ ਫਿਲਮਾਂ ‘ਚ ਕਾਫੀ ਪਸੰਦ ਕੀਤਾ ਗਿਆ ਸੀ।

ਇੰਨੀ ਹੈ ਕਮਾਈ
ਇਨ੍ਹਾਂ ਫਿਲਮਾਂ ਤੋਂ ਬਾਅਦ ਡੇਜ਼ੀ ਸ਼ਾਹ ਦੀ ਕਮਾਈ ਵੀ ਕਾਫੀ ਵਧ ਗਈ ਹੈ। ਡੇਜ਼ੀ ਸ਼ਾਹ ਦੀ ਕੁੱਲ ਜਾਇਦਾਦ 185 ਕਰੋੜ ਰੁਪਏ ਹੈ। ਜੋ ਕਿ ਉਸਨੇ ਮਾਡਲਿੰਗ, ਇਸ਼ਤਿਹਾਰ ਅਤੇ ਫਿਲਮਾਂ ਵਿੱਚ ਕੰਮ ਕਰਕੇ ਕਮਾਈ ਕੀਤੀ ਹੈ। ਡੇਜ਼ੀ ਇੱਕ ਫਿਲਮ ਵਿੱਚ ਕੰਮ ਕਰਨ ਲਈ 3 ਕਰੋੜ ਰੁਪਏ ਲੈਂਦੀ ਹੈ। ਡੇਜ਼ੀ ਸ਼ਾਹ ਦਾ ਕੁਰਲਾ, ਮੁੰਬਈ ਵਿੱਚ ਇੱਕ 3BHK ਫਲੈਟ ਹੈ। ਡੇਜ਼ੀ ਸ਼ਾਹ ਕੋਲ ਇੱਕ ਮਰਸਡੀਜ਼ ਬੈਂਜ਼ ਕਾਰ ਹੈ, ਜੋ ਉਸਨੂੰ ਸਲਮਾਨ ਖਾਨ ਨੇ ਤੋਹਫੇ ਵਿੱਚ ਦਿੱਤੀ ਸੀ। ਇਸ ਦੀ ਕੀਮਤ 90 ਲੱਖ ਰੁਪਏ ਹੈ। ਇੱਕ ਰੇਂਜ ਰੋਵਰ ਕਾਰ ਵੀ ਹੈ ਜਿਸਦੀ ਕੀਮਤ 70 ਲੱਖ ਹੈ।

The post Daisy Shah Birthday: ਸਲਮਾਨ ਦੀ ਬੈਕਗਰਾਊਂਡ ਡਾਂਸਰ ਬਣੀ ਉਨ੍ਹਾਂ ਦੀ ਲੀਡ ਅਦਾਕਾਰਾ, ਇਸ ਤਰ੍ਹਾਂ ਰਿਹਾ ਸਫਰ appeared first on TV Punjab | Punjabi News Channel.

Tags:
  • bollywood-actress-daisy-shah
  • daisy-shah
  • daisy-shah-birthday
  • daisy-shah-birthday-special
  • entertainment
  • entertainment-news-in-punjabi
  • happy-birthday-daisy-shah
  • tv-punjab-news

Gaddi Jaandi Ae Chalaangaan Maardi ਫਿਲਮ ਦਾ ਟ੍ਰੇਲਰ ਰਿਲੀਜ਼

Friday 25 August 2023 02:00 PM UTC+00 | Tags: ammy-virk binnu-dhillon bn-sharma enetrtainmetn-news-in-punjabi entertainment gaddi-jaandi-ae-chalaangaan-maardi hardeep-gill honey-mattu jasmin-bajwa jaswinder-bhalla maahi-sharma pollywood-news-in-punjabi tv-punjab-news


ਲਾਈਟਾਂ, ਕੈਮਰਾ, ਹਾਸਾ! ਢਿੱਡ ਭਰ ਕੇ ਹੱਸਣ ਲਈ ਤਿਆਰ ਹੋ ਜਾਓ ਕਿਉਂਕਿ ਪੰਜਾਬੀ ਫ਼ਿਲਮ "ਗੱਡੀ ਜਾਂਦੀ ਐ ਛਲਾਂਗਾਂ ਮਾਰਦੀ" ਦਾ ਟ੍ਰੇਲਰ ਹੁਣੇ-ਹੁਣੇ ਪਰਦੇ ‘ਤੇ ਆ ਗਿਆ ਹੈ। ਐਮੀ ਵਿਰਕ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਜੈਸਮੀਨ ਬਾਜਵਾ, ਮਾਹੀ ਸ਼ਰਮਾ, ਬੀਐਨ ਸ਼ਰਮਾ, ਹਰਦੀਪ ਗਿੱਲ, ਹਨੀ ਮੱਟੂ, ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਦੇ ਨਾਲ, ਇਹ ਫਿਲਮ ਦਹੇਜ ਦੇ ਸੰਵੇਦਨਸ਼ੀਲ ਮੁੱਦੇ ਨੂੰ ਉਜਾਗਰ ਕਰਦੇ ਹੋਏ ਕਾਮੇਡੀ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ।

ਇਹ ਫਿਲਮ ਹੈਪੀ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸਨੂੰ ਕ੍ਰਿਸ਼ਮਈ ਐਮੀ ਵਿਰਕ ਦੁਆਰਾ ਦਰਸਾਇਆ ਗਿਆ ਹੈ, ਜਿਸਦੀ ਜ਼ਿੰਦਗੀ ਇੱਕ ਉਥਲ-ਪੁਥਲ ਮੋੜ ਲੈਂਦੀ ਹੈ ਜਦੋਂ ਉਹ ਆਪਣੇ ਪਿਤਾ ਦੁਆਰਾ ਨਿਰਧਾਰਤ ਦਾਜ ਦੀਆਂ ਮੰਗਾਂ ਦੇ ਜਾਲ ਵਿੱਚ ਫਸ ਜਾਂਦਾ ਹੈ। ਮਨਮੋਹਕ ਜੈਸਮੀਨ ਬਾਜਵਾ ਦੁਆਰਾ ਨਿਭਾਈ ਗਈ ਪੂਜਾ ਲਈ ਉਸਦੇ ਸੱਚੇ ਪਿਆਰ ਦੇ ਵਿਰੁੱਧ, ਹੈਪੀ ਦੀ ਯਾਤਰਾ ਆਧੁਨਿਕ ਰਿਸ਼ਤਿਆਂ ਦੀਆਂ ਗੁੰਝਲਾਂ ਦਾ ਇੱਕ ਪ੍ਰਸੰਨ ਪਰ ਦਿਲ ਨੂੰ ਛੂਹਣ ਵਾਲਾ ਚਿੱਤਰਣ ਹੈ।

ਜਿਵੇਂ ਕਿ ਟ੍ਰੇਲਰ ਸੁਝਾਅ ਦਿੰਦਾ ਹੈ, ਇੱਕ ਲਾਲ ਕਾਰ ਹਫੜਾ-ਦਫੜੀ ਲਈ ਅਣਜਾਣ ਉਤਪ੍ਰੇਰਕ ਬਣ ਜਾਂਦੀ ਹੈ, ਜਿਸ ਨਾਲ ਹਾਸਰਸ ਸਥਿਤੀਆਂ ਦੀ ਇੱਕ ਲੜੀ ਹੁੰਦੀ ਹੈ ਜੋ ਦਰਸ਼ਕਾਂ ਨੂੰ ਵੰਡਣ ਵਿੱਚ ਰੱਖਦੀ ਹੈ। ਫਿਲਮ ਹੰਗਾਮੇ ਵਾਲੇ ਹਾਸੇ ਅਤੇ ਦਾਜ ਦੇ ਮੁੱਦੇ ਦੀ ਗੰਭੀਰ ਜਾਂਚ ਦੇ ਵਿਚਕਾਰ ਸੰਪੂਰਨ ਸੰਤੁਲਨ ਲੱਭਦੀ ਹੈ। ਇਹ ਸਦੀਆਂ ਪੁਰਾਣੀ ਪਰੰਪਰਾ ਨੂੰ ਹਲਕੇ ਦਿਲ ਨਾਲ ਨੈਵੀਗੇਟ ਕਰਦੇ ਹੋਏ ਨੌਜਵਾਨ ਜੋੜਿਆਂ ਦੀਆਂ ਭਾਵਨਾਵਾਂ ਅਤੇ ਸੰਘਰਸ਼ਾਂ ਨੂੰ ਦਰਸਾਉਂਦਾ ਹੈ। ਫਿਲਮ ਦਾ ਕੇਂਦਰੀ ਸਵਾਲ ਇਹ ਰਹਿੰਦਾ ਹੈ: ਕੀ ਹੈਪੀ ਲਾਲ ਕਾਰ ਦੁਆਰਾ ਕੀਤੇ ਗਏ ਹਾਦਸਿਆਂ ਦੀ ਲੜੀ ਵਿੱਚੋਂ ਲੰਘ ਸਕਦਾ ਹੈ ਅਤੇ ਪੂਜਾ ਨਾਲ ਵਿਆਹ ਕਰਨ ਦੇ ਆਪਣੇ ਸੁਪਨੇ ਨੂੰ ਹਰ ਮੁਸ਼ਕਲ ਦੇ ਬਾਵਜੂਦ ਪੂਰਾ ਕਰ ਸਕਦਾ ਹੈ?

ਐਮੀ ਵਿਰਕ, ਆਪਣੀ ਬੇਮਿਸਾਲ ਕਾਮਿਕ ਟਾਈਮਿੰਗ ਅਤੇ ਚੁੰਬਕੀ ਸਕਰੀਨ ਮੌਜੂਦਗੀ ਦੇ ਨਾਲ, ਪੈਕ ਦੀ ਅਗਵਾਈ ਕਰਦਾ ਹੈ, ਜਿਸ ਵਿੱਚ ਬਹੁਮੁਖੀ ਬਿੰਨੂ ਢਿੱਲੋਂ ਸ਼ਾਮਲ ਹੈ, ਜੋ ਹਰ ਸੀਨ ਨੂੰ ਹਾਸੇ ਦੇ ਦੰਗੇ ਵਿੱਚ ਬਦਲਣ ਲਈ ਜਾਣਿਆ ਜਾਂਦਾ ਹੈ। ਜਸਵਿੰਦਰ ਭੱਲਾ, ਪੰਜਾਬੀ ਕਾਮੇਡੀ ਦੇ ਦਿੱਗਜ, ਫਿਲਮ ਵਿੱਚ ਆਪਣੀ ਹਸਤਾਖਰਤਾ ਜੋੜਦੇ ਹਨ। ਜੈਸਮੀਨ ਬਾਜਵਾ ਅਤੇ ਮਾਹੀ ਸ਼ਰਮਾ ਬਿਰਤਾਂਤ ਵਿੱਚ ਡੂੰਘਾਈ ਜੋੜਦੇ ਹੋਏ, ਆਪਣੀਆਂ ਭੂਮਿਕਾਵਾਂ ਵਿੱਚ ਇੱਕ ਤਾਜ਼ਗੀ ਭਰਪੂਰ ਦ੍ਰਿਸ਼ਟੀਕੋਣ ਲਿਆਉਣ ਦਾ ਵਾਅਦਾ ਕਰਦੇ ਹਨ। ਬੀ.ਐਨ. ਸ਼ਰਮਾ, ਹਰਦੀਪ ਗਿੱਲ, ਅਤੇ ਹਨੀ ਮੱਟੂ ਸਮੇਤ ਸਹਾਇਕ ਕਲਾਕਾਰ, ਇਹ ਯਕੀਨੀ ਬਣਾਉਂਦੇ ਹਨ ਕਿ ਪ੍ਰਸੰਨਤਾ ਕਦੇ ਵੀ ਹਾਰ ਨਾ ਜਾਣ।

ਉਹ ਫਿਲਮ ਵ੍ਹਾਈਟ ਹਿੱਲ ਸਟੂਡੀਓਜ਼ ਦੁਆਰਾ ਤਿਆਰ ਕੀਤੀ ਗਈ ਹੈ – ਜੋ ਕਿ ਗੁਣਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਅਤੇ ਸੰਦੀਪ ਬਾਂਸਲ ਦੇ ਨਾਲ ਪਿਛਲੀਆਂ ਫਿਲਮਾਂ ਵਿੱਚ ਕੀਤੇ ਗਏ ਕਮਾਲ ਦੇ ਕੰਮ ਲਈ ਇੱਕ ਮਸ਼ਹੂਰ ਪ੍ਰੋਡਕਸ਼ਨ ਹਾਊਸ ਹੈ – ਵਧੀਆ ਪ੍ਰੋਜੈਕਟ ਪੇਸ਼ ਕਰਨ ਲਈ ਪੰਜਾਬੀ ਇੰਡਸਟਰੀ ਦੀਆਂ ਪ੍ਰਮੁੱਖ ਸ਼ਖਸੀਅਤਾਂ।

ਫਿਲਮ ਦਾ ਨਿਰਦੇਸ਼ਨ ਮਸ਼ਹੂਰ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ, ਜੋ ਕਿ ਮਜ਼ਾਕੀਆ ਹੱਡੀਆਂ ਨੂੰ ਗੁਦਗੁਦਾਉਣ ਦੀ ਆਪਣੀ ਕਲਾ ਲਈ ਜਾਣਿਆ ਜਾਂਦਾ ਹੈ, ਅਤੇ ਪ੍ਰਸਿੱਧ ਲੇਖਕ ਨਰੇਸ਼ ਕਥੂਰੀਆ ਦੁਆਰਾ ਲਿਖਿਆ ਗਿਆ, “ਗੱਡੀ ਜਾਂਦੀ ਐ ਛਲਾਂਗਾਂ ਮਾਰਦੀ” ਦਰਸ਼ਕਾਂ ਨੂੰ ਹਾਸੇ, ਭਾਵਨਾਵਾਂ, ਦੀ ਰੋਲਰ-ਕੋਸਟਰ ਰਾਈਡ ‘ਤੇ ਲੈ ਜਾਣ ਦਾ ਵਾਅਦਾ ਕਰਦੀ ਹੈ। ਅਤੇ ਇੱਕ ਗੰਭੀਰ ਸਮਾਜਿਕ ਮਾਮਲੇ ‘ਤੇ ਇੱਕ ਤਾਜ਼ਾ ਦ੍ਰਿਸ਼ਟੀਕੋਣ। ਇਸ ਲਈ, ਇੱਕ ਪ੍ਰਸੰਨ ਯਾਤਰਾ ਲਈ ਤਿਆਰ ਹੋਵੋ ਜੋ ਤੁਹਾਨੂੰ ਮਨੋਰੰਜਨ, ਗਿਆਨ ਦੇਣ, ਅਤੇ ਤੁਹਾਨੂੰ ਇੱਕ ਮੁਸਕਰਾਹਟ ਦੇ ਨਾਲ ਛੱਡਣ ਦਾ ਵਾਅਦਾ ਕਰਦਾ ਹੈ ਜੋ ਪਰਦੇ ਡਿੱਗਣ ਤੋਂ ਬਾਅਦ ਲੰਬੇ ਸਮੇਂ ਤੱਕ ਰਹਿੰਦੀ ਹੈ। 28 ਸਤੰਬਰ 2023 ਨੂੰ ਰਿਲੀਜ਼ ਹੋਣ ਜਾ ਰਹੇ ਸਾਲ ਦੇ ਹਾਸੇ ਦੀ ਸਵਾਰੀ ਲਈ ਤਿਆਰ ਰਹੋ।

The post Gaddi Jaandi Ae Chalaangaan Maardi ਫਿਲਮ ਦਾ ਟ੍ਰੇਲਰ ਰਿਲੀਜ਼ appeared first on TV Punjab | Punjabi News Channel.

Tags:
  • ammy-virk
  • binnu-dhillon
  • bn-sharma
  • enetrtainmetn-news-in-punjabi
  • entertainment
  • gaddi-jaandi-ae-chalaangaan-maardi
  • hardeep-gill
  • honey-mattu
  • jasmin-bajwa
  • jaswinder-bhalla
  • maahi-sharma
  • pollywood-news-in-punjabi
  • tv-punjab-news

ਵਾਲਮਾਟਰ, ਹਿਊਗੋ ਅਤੇ ਡੀਜ਼ਲ ਵਿਰੁੱਧ ਜ਼ਬਰਨ ਮਜ਼ਦੂਰੀ ਦੀ ਜਾਂਚ ਸ਼ੁਰੂ

Friday 25 August 2023 04:53 PM UTC+00 | Tags: canada diesel hugo-boss labor news ottawa top-news trending-news walmart world


Ottawa- ਕੈਨੇਡਾ ਦਾ ਕਾਰਪੋਰੇਟ ਵਾਚਡਾਗ ਵਾਲਮਾਰਟ, ਹਿਊਗੋ ਬਾਸ ਅਤੇ ਕੱਪੜਿਆਂ ਦੇ ਬਰੈਂਡ ਡੀਜ਼ਲ ਦੀ ਜਾਂਚ ਕਰੇਗਾ, ਕਿਉਂਕਿ ਇਨ੍ਹਾਂ 'ਤੇ ਚੀਨ ਦੀ ਨਸਲੀ ਘੱਟ ਗਿਣਤੀ ਉਈਗਰਾਂ ਦੇ ਜ਼ਬਰਦਸਤੀ ਮਜ਼ਦੂਰੀ ਸੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਇਨ੍ਹਾਂ ਦੋਸ਼ਾਂ ਮਗਰੋਂ ਕੈਨੇਡੀਅਨ ਓਮਬਡਜ਼ਪਰਸਨ ਫ਼ੌਰ ਰਿਸਪੌਨਸਿਬਲ ਐਂਟਰਪ੍ਰਾਈਜ਼ (CORE) ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਵਾਲਮਾਰਟ, ਹਿਊਗੋ ਬੌਸ ਅਤੇ ਡੀਜ਼ਲ ਦੀਆਂ ਸਪਲਾਈ ਚੇਨਾਂ 'ਚ ਜਬਰਨ ਮਜ਼ਦੂਰੀ ਮੌਜੂਦ ਹੈ?
ਜਾਂਚ ਉਦੋਂ ਹੋਈ ਹੈ ਜਦੋਂ ਕਿ ਤਿੰਨ ਕੰਪਨੀਆਂ, ਜਿਨ੍ਹਾਂ ਨੇ ਜਬਰੀ ਮਜ਼ਦੂਰੀ ਦੀ ਵਰਤੋਂ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਨੇ ਦਾਅਵਿਆਂ ਦੇ ਮੁਢਲੇ ਮੁਲਾਂਕਣ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਕੈਨੇਡਾ ਦੀ ਰਿਸਪੌਨਸਿਬਲ ਐਂਟਰਪ੍ਰਾਈਜ਼ ਓਮਬਡਜ਼ਪਰਸਨ ਦੇ ਬੁਲਾਰੇ ਸ਼ੈਰੀ ਮੇਅਰਹੌਫ਼ਰ ਨੇ ਵੀਰਵਾਰ ਨੂੰ ਤਿੰਨ ਰਿਪੋਰਟਾਂ ਜਾਰੀ ਕੀਤੀਆਂ ਹਨ ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਤਿੰਨਾਂ 'ਚੋਂਂ ਕਿਸੇ ਵੀ ਕੰਪਨੀ ਨੇ ਇਹ ਦਰਸਾਉਣ ਲਈ ਲੋੜੀਂਦਾ ਕੰਮ ਨਹੀਂ ਕੀਤਾ ਹੈ ਕਿ ਉਹ ਕੈਨੇਡਾ 'ਚ ਜਿਹੜੇ ਉਤਪਾਦ ਵੇਚਦੇ ਹਨ, ਉਹ ਬੰਧੂਆ ਜਾਂ ਜਬਰਨ ਮਜ਼ਦੂਰੀ ਤੋਂ ਮੁਕਤ ਹਨ।
ਸ਼ੈਰੀ ਮੇਅਰਹੌਫ਼ਰ ਨੇ ਕਿਹਾ ਕਿ ਪਾਰਟੀਆਂ ਵਿਚਕਾਰ ਵਿਚੋਲਗੀ ਇਸ ਵੇਲੇ ਕੋਈ ਵਿਕਲਪ ਨਹੀਂ ਹੈ, ਇਸ ਲਈ ਉਨ੍ਹਾਂ ਵਲੋਂ ਇਨ੍ਹਾਂ ਰਿਪੋਰਟਾਂ 'ਚ ਦੱਸੇ ਗਏ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।
ਓਮਬਡਜ਼ਪਰਸਨ ਵਲੋਂ ਹੁਣ ਤੱਕ ਸਾਰੇ ਸੱਤ ਮੁਢਲੇ ਮੁਲਾਂਕਣ ਵੀਗਰ ਲੋਕਾਂ ਨਾਲ ਹੁੰਦੀ ਜਬਰਨ ਮਜ਼ਦੂਰੀ ਦੇ ਦੋਸ਼ਾਂ ਨਾਲ ਸਬੰਧਤ ਹਨ, ਹਾਲਾਂਕਿ ਚੀਨ ਨੇ ਪੁਰਜ਼ੋਰ ਤਰੀਕੇ ਨਾਲ ਅਜਿਹੇ ਵਰਤਾਰੇ ਤੋਂ ਇਨਕਾਰ ਕੀਤਾ ਹੈ।
ਤਿੰਨੋਂ ਕੰਪਨੀਆਂ ਦੀਆਂ ਕੈਨੇਡੀਅਨ ਸਬਸਿਡਰੀ ਕੰਪਨੀਆਂ 'ਤੇ ਉਨ੍ਹਾਂ ਸਪਲਾਇਰਾਂ 'ਤੇ ਨਿਰਭਰ ਹੋਣ ਦਾ ਦੋਸ਼ ਹੈ ਜਿਹੜੇ ਕਿ ਚੀਨ ਦੇ ਸ਼ਿਨਜਿਆਂਗ ਖੇਤਰ 'ਚ ਕੰਮ ਕਰਨ ਲਈ ਮਜਬੂਰ ਕੀਤੇ ਗਏ ਵੀਗਰ ਲੋਕਾਂ ਤੋਂ ਸਮੱਗਰੀ ਪ੍ਰਾਪਤ ਕਰਦੇ ਹਨ।
ਹਾਲਾਂਕਿ ਵਾਲਮਾਰਟ, ਹਿਊਗੋ ਬੌਸ ਅਤੇ ਡੀਜ਼ਲ ਤਿੰਨੇ ਕਹਿੰਦੇ ਹਨ ਕਿ ਉਹ ਮਜ਼ਬੂਤ ਸਲੇਵਰੀ ਪ੍ਰੋਟੋਕੋਲ ਦਾ ਪਾਲਣ ਕਰਦੇ ਹਨ ਅਤੇ ਆਪਣੇ ਉਤਪਾਦਾਂ ਦੇ ਸਰੋਤ ਦੀ ਜਾਂਚ ਕਰਦੇ ਹਨ, ਪਰ ਸ਼ੈਰੀ ਨੇ ਕਿਹਾ ਕਿ ਕਿਸੇ ਨੇ ਵੀ ਵਿਸ਼ੇਸ਼ ਦੋਸ਼ਾਂ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਚੁਣੌਤੀ ਇਹ ਹੈ ਕਿ ਸ਼ਿਨਜਿਆਂਗ ਦੇ ਉਤਪਾਦਾਂ ਨੂੰ ਅਕਸਰ ਦੂਜੇ ਦੇਸ਼ਾਂ 'ਚ ਭੇਜਿਆ ਜਾਂਦਾ ਹੈ, ਮਤਲਬ ਕਿ ਵੀਅਤਨਾਮ ਵਰਗੇ ਦੇਸ਼ਾਂ ਤੋਂ ਹੁੰਦੇ ਆਯਾਤ 'ਚ ਚੀਨ ਦੀ ਜਬਰਨ ਮਜ਼ਦੂਰੀ ਸ਼ਾਮਲ ਹੋ ਸਕਦੀ ਹੈ ਜੇਕਰ ਇਸ ਨੂੰ ਧਿਆਨ ਨਾਲ ਟਰੇਸ ਨਹੀਂ ਕੀਤਾ ਜਾਂਦਾ।
ਉੱਧਰ ਆਪਣੇ ਵਿਰੁੱਧ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਹਿਊਗੋ ਬਾਸ ਦੇ ਬੁਲਾਰੇ ਨੇ ਕਿਹਾ ਕਿ ਇਹ 'ਦੋਸ਼ ਬਿਨਾਂ ਕਿਸੇ ਆਧਾਰ' ਦੇ ਸਨ ਅਤੇ ਜਾਂਚ ਸਪਲਾਇਰ ਸਬੰਧਾਂ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ, ਜਿਹੜੀ ਕਿ ਪਿਛਲੇ ਸਾਲ ਖ਼ਤਮ ਹੋ ਗਈ ਸੀ।
ਬੁਲਾਰੇ ਨੇ ਅੱਗੇ ਕਿਹਾ, ''ਸਾਡਾ ਮੰਨਣਾ ਹੈ ਕਿ ਕਥਿਤ ਸਪਲਾਇਰ ਸਬੰਧਾਂ ਦੇ ਅਧਾਰ 'ਤੇ ਜਾਂਚ ਸ਼ੁਰੂ ਕਰਨਾ ਗਲਤ ਹੈ ਜੋ ਹੁਣ ਮੌਜੂਦ ਨਹੀਂ ਹੈ।''
ਉੱਧਰ ਵਾਲਮਾਰਟ ਅਤੇ ਡੀਜ਼ਲ ਨੇ ਇਸ ਬਾਰੇ 'ਚ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

The post ਵਾਲਮਾਟਰ, ਹਿਊਗੋ ਅਤੇ ਡੀਜ਼ਲ ਵਿਰੁੱਧ ਜ਼ਬਰਨ ਮਜ਼ਦੂਰੀ ਦੀ ਜਾਂਚ ਸ਼ੁਰੂ appeared first on TV Punjab | Punjabi News Channel.

Tags:
  • canada
  • diesel
  • hugo-boss
  • labor
  • news
  • ottawa
  • top-news
  • trending-news
  • walmart
  • world

Wildfires: ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ 'ਚ ਹਟਾਈਆਂ ਗਈਆਂ ਪਾਬੰਦੀਆਂ

Friday 25 August 2023 04:57 PM UTC+00 | Tags: british-columbia-wildfire canada fire kelowna news top-news trending-news wildfire


Kelowna- ਬ੍ਰਿਟਿਸ਼ ਕੋਲੰਬੀਆ ਦੇ ਓਕਾਨਾਗਨ ਖੇਤਰ ਲਈ ਜਾਰੀ ਕੀਤੇ ਗਏ ਨਿਕਾਸੀ ਹੁਕਮ ਅਤੇ ਕੇਲੋਨਾ ਸ਼ਹਿਰ ਦੀਆਂ ਸੀਮਾਵਾਂ ਅੰਦਰ ਲਾਗੂ ਕੀਤੀਆਂ ਯਾਤਰਾ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਸੂਬੇ ਦੇ ਐਮਰਜੈਂਸੀ ਪ੍ਰਬੰਧਨ ਮੰਤਰੀ ਬੋਵਿਨ ਮਾ ਨੇ ਵੀਰਵਾਰ ਰਾਤੀਂ ਇੱਕ ਬਿਆਨ ਜਾਰੀ ਕਰਕੇ ਇਹ ਐਲਾਨ ਕੀਤਾ। ਸਰਕਾਰ ਵਲੋਂ ਇਹ ਫ਼ੈਸਲਾ ਇਸ ਹਫ਼ਤੇ ਪਏ ਮੀਂਹ ਕਾਰਨ ਜੰਗਲੀ ਅੱਗ ਦੀ ਰਫ਼ਤਾਰ ਦੇ ਰੁਕਣ ਕਾਰਨ ਲਿਆ ਗਿਆ ਹੈ।
ਕੇਲੋਨਾ, ਪੈਂਟੀਕਟਨ, ਵਰਨੋਨ ਅਤੇ ਕੈਪਲੂਪਸ ਲਈ ਪਾਬੰਦੀਆਂ ਇਸੇ ਹਫ਼ਤੇ ਦੀ ਸ਼ੁਰੂਆਤ 'ਚ ਹਟਾ ਦਿੱਤੀਆਂ ਗਈਆਂ ਸਨ, ਜਿਹੜੀਆਂ ਕਿ ਬੀਤੀ 19 ਅਗਸਤ ਨੂੰ ਇਸ ਇਰਾਦੇ ਨਾਲ ਲਾਗੂ ਕੀਤੀਆਂ ਗਈਆਂ ਸਨ ਕਿ ਤਾਂ ਕਿ ਨਿਕਾਸੀ ਕਾਰਨ ਪ੍ਰਭਾਵਿਤ ਲੋਕਾਂ ਅਤੇ ਸੰਕਟਕਾਲੀਨ ਕਰਮਚਾਰੀਆਂ ਨੂੰ ਲੋੜੀਦੀਂ ਰਿਹਾਇਸ਼ ਮਿਲ ਸਕੇ।
ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਛਮੀ ਕੇਲੋਨਾ, ਵੈਸਟਬੈਂਕ, ਫਰਸਟਨੇਸ਼ਨਜ਼ ਅਤੇ ਲੇਕ ਕੰਟਰੀ ਦੇ ਕੁਝ ਹਿੱਸਿਆਂ 'ਚ ਨਿਕਾਸੀ ਦੇ ਹੁਕਮ ਅਜੇ ਵੀ ਪ੍ਰਭਾਵੀ ਤੌਰ 'ਤੇ ਲਾਗੂ ਹਨ। ਐਮਰੈਜਸੀ ਓਪਰੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਵਾਪਸ ਪਰਤਣ ਵਾਲੇ ਨਿਵਾਸੀਆਂ ਨੂੰ ਸੁਰੱਖਿਅਤ ਵਾਪਸੀ ਲਈ ਵਿਆਪਕ ਗਾਈਡਲਾਈਜ਼ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ 'ਚ ਪਾਲਤੂ ਜਾਨਵਰਾਂ, ਬੀਮਾ ਅਤੇ ਮਾਨਸਿਕ ਸਿਹਤ ਸਹਾਇਤਾ ਨਾਲ ਜੁੜੇ ਮੁੱਦਿਆਂ ਲਈ ਉੱਚਿਤ ਪ੍ਰਕਿਰਿਆਵਾਂ ਸ਼ਾਮਿਲ ਹਨ।
ਇਸ ਦੇ ਨਾਲ ਹੀ ਅਧਿਕਾਰੀਆਂ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਵਾਪਸ ਪਰਤਣ ਵਾਲੇ ਨਿਵਾਸੀਆਂ ਨੂੰ ਜੰਗਲ ਦੀ ਅੱਗ ਮਗਰੋਂ ਬਹੁਤ ਸਾਰੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨ੍ਹਾਂ 'ਚ ਨੁਕਸਾਨੇ ਗਏ ਦਰਖ਼ਤ ਮੁੱਖ ਤੌਰ 'ਤੇ ਸ਼ਾਮਿਲ ਹਨ।
ਉੱਧਰ ਬ੍ਰਿਟਿਸ਼ ਕੋਲੰਬੀਆ ਦੇ ਕਈ ਹੋਰਨਾਂ ਖੇਤਰਾਂ 'ਚ ਜੰਗਲੀ ਅੱਗ ਭੜਕ ਰਹੀ ਹੈ, ਜਿਨ੍ਹਾਂ 'ਚ ਲਿਟਨ ਦੇ ਨੇੜੇ ਸਟੀਨ ਮਾਊਂਟੇਨ ਬਲੇਜ਼ ਵੀ ਸ਼ਾਮਿਲ ਹੈ। ਇਸ ਅੱਗ ਨੇ ਹੁਣ ਤੱਕ 33 ਵਰਗ ਕਿਲੋਮੀਟਰ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਲਗਾਤਾਰ ਵੱਧ ਰਹੀ ਇਸ ਅੱਗ ਤੋਂ ਪੈਦਾ ਹੋਏ ਖ਼ਤਰੇ ਕਾਰਨ ਥੌਮਸਨ-ਨਿਕੋਲਾ ਖੇਤਰੀ ਜ਼ਿਲ੍ਹੇ ਦੇ ਕੁਝ ਇਲਾਕਿਆਂ 'ਚ ਪ੍ਰਸ਼ਾਸਨ ਨੇ ਨਿਕਾਸੀ ਦੇ ਹੁਕਮ ਜਾਰੀ ਕੀਤੇ ਹਨ।
ਦੱਸ ਦਈਏ ਕਿ ਇਸ ਸਮੇਂ ਬ੍ਰਿਟਿਸ਼ ਕੋਲੰਬੀਆ 'ਚ ਕਰੀਬ 370 ਦੇ ਕਰੀਬ ਥਾਵਾਂ 'ਤੇ ਸਰਗਰਮ ਜੰਗਲੀ ਅੱਗ ਮੌਜੂਦ ਹੈ, ਜਿਨ੍ਹਾਂ 'ਚੋਂ 150 ਨੂੰ ਕਾਬੂ ਤੋਂ ਬਾਹਰ ਸ਼੍ਰੇਣੀਬੱਧ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਹੁਣ ਤੱਕ ਅੱਗ ਕਾਰਨ ਬ੍ਰਿਟਿਸ਼ ਕੋਲੰਬੀਆ 'ਚ 18,000 ਵਰਗ ਕਿਲੋਮੀਟਰ ਝੁਲਸ ਗਈ ਹੈ, ਜਿਸ 'ਚ 71 ਫ਼ੀਸਦੀ ਅੱਗ ਬਿਜਲੀ ਦੇ ਕਾਰਨ ਲੱਗੀ ਅਤੇ 23 ਫ਼ੀਸਦੀ ਅੱਗ ਲੋਕਾਂ ਵਲੋਂ ਲਾਈ ਗਈ ਸੀ।

The post Wildfires: ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ 'ਚ ਹਟਾਈਆਂ ਗਈਆਂ ਪਾਬੰਦੀਆਂ appeared first on TV Punjab | Punjabi News Channel.

Tags:
  • british-columbia-wildfire
  • canada
  • fire
  • kelowna
  • news
  • top-news
  • trending-news
  • wildfire

ਕੇਂਦਰੀ ਮੰਤਰੀ ਦੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੇ ਫ਼ੈਸਲੇ ਦਾ ਕਿਊਬਕ ਵਲੋਂ ਵਿਰੋਧ

Friday 25 August 2023 05:02 PM UTC+00 | Tags: canada international-students montreal news quebec quebec-universities students students-visa top-news trending-news


Montreal- ਕੇਂਦਰੀ ਰਿਹਾਇਸ਼ ਮੰਤਰੀ ਵਲੋ ਕੈਨੇਡਾ 'ਚ ਰਿਹਾਇਸ਼ੀ ਸੰਕਟ ਲਈ ਕੌਮਾਂਤਰੀ ਨੂੰ ਵਿਦਿਆਰਥੀ ਠਹਿਰਾਉਣ ਅਤੇ ਉਨ੍ਹਾਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਫ਼ੈਸਲੇ ਦੀ ਕਿਊਬਕ ਦੀਆਂ ਯੂਨੀਵਰਸਿਟੀ ਵਲੋਂ ਨਿਖੇਧੀ ਕੀਤੀ ਗਈ ਹੈ। ਇੱਥੋਂ ਦੀਆਂ ਯੂਨੀਵਰਸਿਟੀਆਂ ਦੇ ਪ੍ਰਸ਼ਾਸਕਾਂ, ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਨਾਲ ਰਿਹਾਇਸ਼ ਦੀ ਕਮੀ ਨੂੰ ਦੂਰ ਕਰਨ 'ਚ ਕੋਈ ਮਦਦ ਨਹੀਂ ਮਿਲੇਗੀ ਅਤੇ ਇਸ ਦੀ ਬਜਾਏ ਯੂਨੀਵਰਸਿਟੀ ਖੋਜ ਨੂੰ ਨੁਕਸਾਨ ਪੁਹੰਚੇਗਾ ਅਤੇ ਕਿਊਬਕ, ਕੁਸ਼ਲ ਪ੍ਰਵਾਸੀਆਂ ਤੋਂ ਵਾਂਝਾ ਹੋ ਜਾਵੇਗਾ।
ਮਾਂਟਰੀਆਲ ਯੂਨੀਵਰਸਿਟੀ ਦੇ ਰੈਕਟਰ ਡੈਨੀਅਲ ਜੁਟਰਾਸ ਦਾ ਕਹਿਣਾ ਹੈ ਕਿ ਕੈਨੇਡਾ ਦਾ ਰਿਹਾਇਸ਼ੀ ਸੰਕਟ ਦੇਸ਼ 'ਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵਾਧੇ ਦਾ ਨਤੀਜਾ ਨਹੀਂ ਹੈ। ਜੁਟਰਾਸ ਨੇ ਕਿਹਾ, ''ਰਿਹਾਇਸ਼ ਸਮੱਸਿਆ ਅਸਲ ਹੈ, ਸਮੱਸਿਆ ਗੰਭੀਰ ਹੈ ਪਰ ਇਹ ਇੱਕ ਅਜਿਹੀ ਸਮੱਸਿਆ ਹੈ, ਜਿਹੜੀ ਪਿਛਲੇ ਦੋ ਦਹਾਕਿਆਂ ਦੇ ਢਾਂਚਾਗਤ ਮੁੱਦਿਆਂ ਦੇ ਸਿੱਟੇ ਵਜੋਂ ਵਿਕਸਿਤ ਹੋ ਰਹੀ ਹੈ, ਜੋ ਮੈਨੂੰ ਲੱਗਦਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਨਾਲ ਸਿੱਧੇ ਤੌਰ 'ਤੇ ਸੰਬੰਧਿਤ ਨਹੀਂ ਹੈ।''
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਕੇਂਦਰੀ ਰਿਹਾਇਸ਼ ਮੰਤਰੀ ਸੀਨ ਫਰੇਜ਼ਰ ਨੇ ਸੁਝਾਅ ਦਿੱਤਾ ਸੀ ਕਿ ਹਾਲ ਹੀ ਦੇ ਸਾਲਾਂ 'ਚ ਕੈਨੇਡਾ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵਿਸਫੋਟਕ ਵਾਧਾ ਹੋਇਆ ਹੈ ਅਤੇ ਇਸ ਵਾਧੇ ਨੂੰ ਸੀਮਤ ਕਰਨਾ ਰਿਹਾਇਸ਼ ਦੀ ਮੰਗ ਨੂੰ ਘਟਾਉਣ ਦਾ ਹੀ ਇੱਕ ਬਦਲ ਹੈ। ਸਾਲ 2022 'ਚ ਫੈਡਰਲ ਸਰਕਾਰ ਵਲੋਂ 540,000 ਤੋਂ ਵੱਧ ਨਵੇਂ ਕੌਮਾਂਤਰੀ ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ, ਜਿਹੜਾ ਕਿ 2021 ਤੋਂ 24 ਫ਼ੀਸਦੀ ਵਧੇਰੇ ਹੈ। ਫਰੇਜ਼ਰ ਦਾ ਕਹਿਣ ਸੀ ਕਿ ਓਟਾਵਾ ਆਵਾਸ ਦਬਾਅ ਨੂੰ ਘਟਾਉਣ ਲਈ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ 'ਤੇ ਵਿਚਾਰ ਕਰ ਰਿਹਾ ਹੈ।
ਕਿਊਬਕ ਦੇ ਪ੍ਰੀਮੀਅਰ ਅਤੇ ਹੋਰਨਾਂ ਮੰਤਰੀ ਨੇ ਓਟਾਵਾ ਨੂੰ ਯਾਦ ਦਿਵਾਉਂਦਿਆਂ ਇਸ ਵਿਚਾਰ ਨੂੰ ਤੇਜ਼ੀ ਨਾਲ ਖ਼ਾਰਿਜ ਕਰ ਦਿੱਤਾ ਕਿ ਸਿੱਖਿਆ ਇੱਕ ਸੂਬਾਈ ਅਧਿਕਾਰ ਖੇਤਰ ਹੈ।
ਜੂਟਰਾਸ ਨੇ ਕਿਹਾ ਕਿ ਮਾਂਟਰੀਆਲ ਯੂਨੀਵਰਿਸਟੀ ਦੇ ਲਗਭਗ 42,000 ਵਿਦਿਆਰਥੀਆਂ 'ਚੋਂ ਲਗਭਗ 6,000 ਕੌਮਾਂਤਰੀ ਹਨ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਗਿਣਤੀ ਸ਼ਹਿਰ ਦੇ ਆਵਾਸ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਲਈ ਕਾਫ਼ੀ ਹੈ। ਉਨ੍ਹਾਂ ਅੱਗੇ ਕਿਹਾ, ''ਕੈਨੇਡਾ 'ਚ ਉਨ੍ਹਾਂ ਦੀ ਹਾਜ਼ਰੀ ਅਤੇ ਉਨ੍ਹਾਂ ਦੇ ਯੋਗਦਾਨ ਦੇ ਮਹੱਤਵ ਨੂੰ ਦੇਖਦਿਆਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 'ਚ ਕਟੌਤੀ ਕਰਨਾ ਚੰਗਾ ਵਿਚਾਰ ਨਹੀਂ ਹੈ।'' ਜੂਟਰਾਸ ਨੇ ਕਿਹਾ ਕਿ ਕੈਨੇਡਾ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਜਿਹੜੀ ਵੀ ਸਿੱਖਿਆ ਮਿਲਦੀ ਹੈ, ਉਹ ਉਸ ਨੂੰ ਦੇਸ਼ ਦੀ ਸਫ਼ਲਤਾ ਲਈ ਤਿਆਰ ਕਰਦੀ ਹੈ।
ਪਿਛਲੇ ਇੱਕ ਦਹਾਕੇ ਦੌਰਾਨ ਕਿਊਬਕ 'ਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋਈ ਹੈ। ਦਸੰਬਰ 2022 ਤੱਕ ਕਿਊਬਕ ਦੀਆਂ ਯੂਨੀਵਰਸਿਟੀਆਂ 'ਚ 58,675 ਕੌਮਾਂਤਰੀ ਵਿਦਿਆਰਥੀ ਸਨ, ਜਿਹੜੀ ਕਿ ਇੱਕ ਸਾਲ ਪਹਿਲਾਂ ਦੀ ਤੁਲਨਾ 'ਚ 10,000 ਦਾ ਵਾਧਾ ਸੀ। ਉੱਥੇ ਹੀ ਹੋਰ 19,460 ਕੌਮਾਂਤਰੀ ਵਿਦਿਆਰਥੀ ਜਨਤਕ ਜੂਨੀਅਰ ਕਾਲਜਾਂ ਅਤੇ ਨਿੱਜੀ ਕੈਰੀਅਰ ਕਾਲਜਾਂ 'ਚ ਪੜ੍ਹਦੇ ਹਨ।
ਮੈਕਗਿਲ ਯੂਨੀਵਰਸਿਟੀ 'ਚ ਕਾਨੂੰਨ ਅਤੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਵਿਕਟਰ ਮੁਨਿਜ਼-ਫਰੈਟਿਸੇਲੀ ਦਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਵੱਡੇ ਸ਼ਹਿਰਾਂ ਦੇ ਉਲਟ ਛੋਟੇ ਸ਼ਹਿਰਾਂ ਦੀ ਰਿਹਾਇਸ਼ 'ਤੇ ਅਸਰ ਪੈ ਸਕਦਾ ਹੈ। ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ, ''ਟੋਰਾਂਟੋ, ਵੈਨਕੂਵਰ ਜਾਂ ਮਾਂਟਰੀਆਲ ਵਰਗੇ ਸ਼ਹਿਰਾਂ 'ਚ ਕੌਮਾਂਤਰੀ ਵਿਦਿਆਰਥੀਆਂ ਨੂੰ ਦੋਸ਼ ਦੇਣਾ ਪੂਰੀ ਤਰ੍ਹਾਂ ਨਾਲ ਬੇਤੁਕਾ ਹੈ, ਜਦੋਂ ਕਿ ਉਹ ਆਬਾਦੀ ਦਾ ਇੱਕ ਛੋਟਾ ਜਿਹਾ ਹਿੱਸਾ ਹਨ ਅਤੇ ਉਨ੍ਹਾਂ ਕੋਲ ਲੰਬੇ ਸਮੇਂ ਦੇ ਨਿਵਾਸੀਆਂ ਨਾਲੋਂ ਪੂਰੀ ਤਰ੍ਹਾਂ ਵੱਖਰਾ ਰਿਹਾਇਸ਼ੀ ਬਾਜ਼ਾਰ ਹੈ।

The post ਕੇਂਦਰੀ ਮੰਤਰੀ ਦੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੇ ਫ਼ੈਸਲੇ ਦਾ ਕਿਊਬਕ ਵਲੋਂ ਵਿਰੋਧ appeared first on TV Punjab | Punjabi News Channel.

Tags:
  • canada
  • international-students
  • montreal
  • news
  • quebec
  • quebec-universities
  • students
  • students-visa
  • top-news
  • trending-news

ਟੋਰਾਂਟੋ 'ਚ ਹੋਈ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ ਤੇ ਔਰਤ ਗੰਭੀਰ ਜ਼ਖ਼ਮੀ

Friday 25 August 2023 05:06 PM UTC+00 | Tags: canada crime-news news police punjab shooting toronto trending-news


Toronto- ਸ਼ਹਿਰ ਦੇ ਪੱਛਮੀ ਇਲਾਕੇ 'ਚ ਵੀਰਵਾਰ ਸ਼ਾਮੀਂ ਹੋਈ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਘਟਨਾ ਦੇ ਵੇਰਵਿਆਂ ਮੁਤਾਬਕ ਇਹ ਗੋਲੀਬਾਰੀ ਵੀਰਵਾਰ ਸ਼ਾਮੀਂ 7.30 ਵਜੇ ਤੋਂ ਬਾਅਦ ਡਫਰਿਨ ਸਟਰੀਟ ਦੇ ਪੂਰਬ 'ਚ ਨਾਰਥਕਲਿੱਫ ਬੁਲੇਵਾਰਡ ਅਤੇ ਸੈਂਟ ਕਲੇਅਰ ਐਵੇਨਿਊ ਵੈਸਟ ਇਲਾਕੇ 'ਚ ਹੋਈ। ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਟੋਰਾਂਟੋ ਪੁਲਿਸ ਦੇ ਅਧਿਕਾਰੀ ਅਤੇ ਪੈਰਾਮੈਡਿਕਸ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ।
ਇਸ ਬਾਰੇ 'ਚ ਜਾਣਕਾਰੀ ਦਿੰਦਿਆਂ ਡਿਊਟੀ ਇੰਸਪੈਕਟਰ ਮਾਹੇਰ ਅਬਦੇਲ-ਮਲਿਕ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਮੌਕੇ 'ਤੇ ਇੱਕ ਪੁਰਸ਼ ਅਤੇ ਇੱਕ ਮਹਿਲਾ ਨੂੰ ਗੰਭੀਰ ਹਾਲਤ 'ਚ ਮਿਲੇ। ਉਨ੍ਹਾਂ ਦੱਸਿਆ ਕਿ ਇੱਕ ਦੇ ਪੇਟ 'ਚ ਗੋਲੀ ਲੱਗੀ ਸੀ, ਜਦਕਿ ਦੂਜੇ ਦੇ ਪੈਰ 'ਚ। ਉਨ੍ਹਾਂ ਦੱਸਿਆ ਕਿ ਦੋਹਾਂ ਨੂੰ ਗੰਭਰ ਹਾਲਤ 'ਚ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਕਿ ਉਕਤ ਪੁਰਸ਼ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਅਬਦੇਲ-ਮਲਿਕ ਨੇ ਕਿਹਾ ਕਿ ਪੀੜਤ ਔਰਤ ਦੀ ਹਾਲਤ ਫਿਲਹਾਲ ਸਥਿਰ ਹੈ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੀ ਇਸ ਘਟਨਾ ਦੇ ਸੰਬੰਧ 'ਚ ਪੁਲਿਸ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ, ਜਿਹੜਾ ਕਿ ਮੌਕੇ ਤੋਂ ਪੈਦਲ ਭੱਜ ਗਿਆ। ਅਬਦੇਲ-ਮਲਿਕ ਮੁਤਾਬਕ ਘਟਨਾ ਵਾਲੀ ਥਾਂ ਤੋਂ ਇੱਕ ਬੰਦੂਕ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਸ਼ੁਰੂਆਤੀ ਪੜਾਅ 'ਚ ਹੈ, ਇਸ ਲਈ ਇਹ ਕਹਿਣਾ ਕਿ ਪੀੜਤਾਂ ਅਤੇ ਸ਼ੱਕੀ ਵਿਚਾਲੇ ਕੋਈ ਸੰਬੰਧ ਹੈ ਜਾਂ ਨਹੀਂ, ਜਲਦਬਾਜ਼ੀ ਹੋਵੇਗਾ। ਫਿਲਹਾਲ ਉਨ੍ਹਾਂ ਨੇ ਪੀੜਤਾਂ ਦੀ ਪਹਿਚਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

The post ਟੋਰਾਂਟੋ 'ਚ ਹੋਈ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ ਤੇ ਔਰਤ ਗੰਭੀਰ ਜ਼ਖ਼ਮੀ appeared first on TV Punjab | Punjabi News Channel.

Tags:
  • canada
  • crime-news
  • news
  • police
  • punjab
  • shooting
  • toronto
  • trending-news

ਟੋਰਾਂਟੋ ਦੇ ਹਵਾਈ ਅੱਡੇ ਤੋਂ ਫੜੀਆਂ ਗਈਆਂ 3.3 ਟਨ ਤੋਂ ਵੱਧ ਨਸ਼ੀਲੀਆਂ ਦਵਾਈਆਂ

Friday 25 August 2023 05:11 PM UTC+00 | Tags: canada canadian-border-services-agency drugs news top-news toronto toronto-pearson-airport trending-news


Toronto- ਬਾਰਡਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਗਰਮੀਆਂ 'ਚ ਦੋ ਮਹੀਨਿਆਂ ਦੀ ਮਿਆਦ ਅੰਦਰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ 'ਤੇ 3.3 ਟਨ ਤੋਂ ਵੱਧ ਗ਼ੈਰ-ਕਾਨੂੰਨੀ ਪਦਾਰਥ ਅਤੇ ਖ਼ਤਰਨਾਕ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।
ਵੀਰਵਾਰ ਨੂੰ ਜਾਰੀ ਇੱਕ ਪ੍ਰੈੱਸ ਰਿਲੀਜ਼ 'ਚ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਕਿਹਾ ਕਿ ਇਹ ਦਵਾਈਆਂ, ਜਿਨ੍ਹਾਂ ਦੀ ਪਹਿਚਾਣ ਪੀ. ਐਮ. ਕੇ. ਇਥਾਈਲ ਗਲਾਈਸੀਡੇਟ ਅਤੇ 1,4-ਬਿਊਟੇਨਡਿਓਲ ਵਜੋਂ ਕੀਤੀ ਗਈ ਹੈ, ਏਸ਼ੀਆ ਤੋਂ ਆਉਣ ਵਾਲੇ ਕਈ ਵੱਖ-ਵੱਖ ਸ਼ਿਪਮੈਂਟਾਂ 'ਚ ਮਿਲੀਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਡਰੱਗਜ਼ ਨੂੰ ਇਸ ਸਾਲ ਜੂਨ ਅਤੇ ਜੁਲਾਈ ਦਰਮਿਆਨ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਵਲੋਂ ਰੋਕਿਆ ਗਿਆ ਸੀ। ਸੀ. ਬੀ. ਐੱਸ. ਏ. ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਦੀ ਵਰਤੋਂ ਐਮ. ਡੀ. ਐਮ. ਏ. ਬਣਾਉਣ ਲਈ ਕੀਤੀ ਜਾਂਦੀ ਹੈ, ਜਿਸ ਨੂੰ ਐਕਸਟਸੀ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਦੀ ਵਰਤੋਂ ਹੋਰ ਮਨੋਵਿਗਿਆਨਕ ਦਵਾਈਆਂ 'ਚ ਕੀਤੀ ਜਾਂਦੀ ਹੈ, ਜਿਹੜੀਆਂ ਅਕਸਰ ਸਰੀਰਕ ਅਤੇ ਜਿਨਸੀ ਹਮਲੇ ਕਰਨ ਲਈ ਵਰਤੀਆਂ ਜਾਂਦੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਦਵਾਈਆਂ ਕੇਂਦਰੀ ਦਿਮਾਗੀ ਪ੍ਰਣਾਲੀ 'ਤੇ ਅਸਰ ਕਰਦੀਆਂ ਹਨ ਅਤੇ ਜੋ ਕਿ ਮੂਡ, ਜਾਗਰੂਕਤਾ ਅਤੇ ਵਿਵਹਾਰ 'ਚ ਤਬਦੀਲੀਆਂ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਰੋਕ ਨੇ ਐਮ. ਡੀ. ਐਮ. ਏ. ਅਤੇ ਹੋਰ ਦਵਾਈਆਂ ਦੀਆਂ ਲੱਖਾਂ ਖੁਰਾਕਾਂ ਨੂੰ ਕੈਨੇਡੀਅਨਾਂ ਭਾਈਚਾਰਿਆਂ ਤੱਕ ਪਹੁੰਚਣ ਤੋਂ ਰੋਕਿਆ ਹੋ ਸਕਦਾ ਹੈ।

The post ਟੋਰਾਂਟੋ ਦੇ ਹਵਾਈ ਅੱਡੇ ਤੋਂ ਫੜੀਆਂ ਗਈਆਂ 3.3 ਟਨ ਤੋਂ ਵੱਧ ਨਸ਼ੀਲੀਆਂ ਦਵਾਈਆਂ appeared first on TV Punjab | Punjabi News Channel.

Tags:
  • canada
  • canadian-border-services-agency
  • drugs
  • news
  • top-news
  • toronto
  • toronto-pearson-airport
  • trending-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form