PM ਮੋਦੀ ਦੇ ‘ਮਨ ਕੀ ਬਾਤ’ ਦਾ 104ਵਾਂ ਐਪੀਸੋਡ ਅੱਜ, ਸਵੇਰੇ 11 ਵਜੇ ਕੀਤਾ ਜਾਵੇਗਾ ਟੈਲੀਕਾਸਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 27 ਅਗਸਤ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨਗੇ। ਪੀਐੱਮ ਮੋਦੀ ਦੇ ‘ਮਨ ਕੀ ਬਾਤ’ ਦਾ ਇਹ 104ਵਾਂ ਐਪੀਸੋਡ ਹੋਵੇਗਾ।ਇਸ ਪ੍ਰੋਗਰਾਮ ਨੂੰ ਸਵੇਰੇ 11 ਵਜੇ ਟੈਲੀਕਾਸਟ ਕੀਤਾ ਜਾਵੇਗਾ।

ਰਿਪੋਰਟ ਮੁਤਾਬਕ ਇਸ ਪ੍ਰੋਗਰਾਮ ਵਿਚ ਝਾਰਖੰਡ ਦੇ ਲੋਹਰਦਗਾ ਦੇ ਮਸਿਯਾਤੂ ਪਿੰਡ ਦੀ ਚਰਚਾ ਹੋਣ ਵਾਲੀ ਹੈ। ਪੀਐੱਮ ਨੇ ਇਸ ਪਿੰਡ ਦਾ ਚੋਣ ਆਤਮ ਨਿਰਭਰ ਭਾਰਤ ਦੇ ਰੂਪ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਹੈ। ਇਸ ਪਿੰਡ ਦੇ ਲੋਕਾਂ ਦੀ ਖਾਸੀਅਤ ਹੈ ਕਿ ਉਹ ਬਾਂਸ ਤੋਂ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟਸ ਬਣਾਉਂਦੇ ਹਨ।

ਪੀਐੱਮ ਇਸ ਪਿੰਡ ਦੇ ਲੋਕਾਂ ਨਾਲ ਗੱਲ ਵੀ ਕਰ ਸਕਦੇ ਹਨ। ਹੁਣੇ ਜਿਹੇ ਕੀਤੀ ਗਈ ਸਟੱਡੀ ਮੁਤਾਬਕ 23 ਕਰੋੜ ਲੋਕ ਮਨ ਕੀ ਬਾਤ ਦੇ ਰੈਗੂਲਰ ਲਿਸਨਰਸ ਹਨ। ਉਥੇ ਘੱਟ ਤੋਂ ਘੱਟ 100 ਕਰੋੜ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਇਕ ਵਾਰ ਜ਼ਰੂਰ ਸੁਣਿਆ ਹੈ।

‘ਮਨ ਕੀ ਬਾਤ’ ਦੇ 103ਵੇਂ ਐਪੀਸੋਡ ਵਿਚ ਪੀਐੱਮ ਮੋਦੀ ਨੇ ਸ਼ਹੀਦਾਂ ਦੇ ਸਨਮਾਨ ਵਿਚ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ।ਉਨ੍ਹਾਂ ਕਿਹਾ ਸੀ ਅੱਜ ਦੇਸ਼ ਵਿਚ ਅੰਮ੍ਰਿਤ ਮਹਾਉਤਸਵ ਦੀ ਗੂੰਜ ਹੈ, ਸ਼ਹੀਦ ਨਾਇਕਾਂ ਅਤੇ ਨਾਇਕਾਵਾਂ ਨੂੰ ਸਨਮਾਨਿਤ ਕਰਨ ਲਈ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਦੇਸ਼ ਭਰ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਸ਼ਿਲਾਲੇਖ ਵੀ ਲਗਾਏ ਜਾਣਗੇ।

ਇਹ ਵੀ ਪੜ੍ਹੋ : ਕਮਾਲ ਦਾ ਬ੍ਰਾਡਬੈਂਡ, 474 ਰੁ. ‘ਚ 300 Mbps ਸਪੀਡ, 12 ਮਹੀਨੇ ਦੀ ਵੈਲੀਡਿਟੀ, 8 OTT ਵੀ

ਪੀਐੱਮ ਮੋਦੀ ਕੇ ਮਨ ਕੀ ਬਾਤ ਦਾ 102ਵਾਂ ਐਪੀਸੋਡ 18 ਜੂਨ ਨੂੰ ਆਇਆ ਸੀ। ਇਸ ਐਪੀਸੋਡ ਵਿਚ ਉਨ੍ਹਾਂ ਨੇ ਯੋਗ ਦਿਵਸ, ਐਮਰਜੈਂਸੀ, ਸਪੋਰਟਸ, 2025 ਤੱਕ ਭਾਰਤ ਨੂੰ ਟੀਬੀ ਮੁਕਤ ਬਣਾਉਣ ਦੀ ਮੁਹਿੰਮ ਤੇ ਕੁਦਰਤੀ ਸੁਰੱਖਿਆ ਨੂੰ ਲੈ ਕੇ ਗੱਲ ਕੀਤੀ ਸੀ। ਇਹ ਸ਼ੋਅ ਮਹੀਨੇ ਦੇ ਆਖਰੀ ਐਤਵਾਰ ਨੂੰ ਟੈਲੀਕਾਸਟ ਹੁੰਦਾ ਹੈ ਪਰ ਪੀਐੱਮ ਮੋਦੀ 21 ਜੂਨ ਤੋਂ 24 ਜੂਨ ਤੱਕ ਅਮਰੀਕਾ ਦੇ ਦੌਰੇ ‘ਤੇ ਸਨ। ਅਜਿਹੇ ਵਿਚ ਪ੍ਰੋਗਰਾਮ ਨੂੰ 18 ਜੂਨ ਨੂੰ ਟੈਲੀਕਾਸਟ ਕੀਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post PM ਮੋਦੀ ਦੇ ‘ਮਨ ਕੀ ਬਾਤ’ ਦਾ 104ਵਾਂ ਐਪੀਸੋਡ ਅੱਜ, ਸਵੇਰੇ 11 ਵਜੇ ਕੀਤਾ ਜਾਵੇਗਾ ਟੈਲੀਕਾਸਟ appeared first on Daily Post Punjabi.



Previous Post Next Post

Contact Form