ਚਿੱਟੇ ਕੁੜਤਿਆਂ ਤੋਂ ਚਿੱਟੇ ਕਫ਼ਨਾਂ ਤੱਕ ਦੀ ਕਹਾਣੀ-ਵ੍ਹਾਈਟ ਪੰਜਾਬ, ਹੁਣ ਅਦਾਕਾਰੀ ‘ਚ ਛਾਪ ਛੱਡਣ ਨੂੰ ਤਿਆਰ ‘ਕਾਕਾ’

ਪੰਜਾਬੀ ਸੰਗੀਤ ਜਗਤ ਵਿੱਚ ਕਾਕਾ ਜੀ ਨੂੰ ਉਹਨਾਂ ਦੇ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਯੋਗਦਾਨ ਲਈ ਸਿਜਦਾ। ਕਾਕਾ ਨਾਮ ਸੁਣਦੇ ਹੀ ਦਿਮਾਗ ਵਿੱਚ ਘੁਲਣ ਲੱਗਦੀ ਹੈ ਕੋਈ ਸੁਰੀਲੀ ਜਿਹੀ ਲੈਅਮਈ ਤਰਜ਼, ਜਿਸ ਦੇ ਬੋਲ ਸਾਡੇ ਦਿਲਾਂ ਵਿੱਚ ਘਰ ਕਰ ਗਏ ਹਨ। ਕਾਕਾ ਕਿਸੇ ਜਾਣ – ਪਛਾਣ ਦਾ ਮੁਥਾਜ ਨਹੀਂ।

ਉਹ ਆਪਣੇ ਗੀਤਾਂ ‘ਕਹਿ ਲੈਣ ਦੇ’ , ‘ਵਿਆਹ ਦੀ ਖ਼ਬਰ’ , ‘ਲਿਬਾਸ’ ਅਤੇ ‘ਗੀਤ ਲੱਗਦੀ’ ਨਾਲ ਹਰ ਵਰਗ ਦੇ ਸਰੋਤਿਆਂ ਨੂੰ ਆਪਣੇ ਖਿਆਲਾਂ ਦੇ ਬ੍ਰਹਿਮੰਡ ਦੀ ਸੁਰਮਈ ਧਰਤ ਨਾਲ ਜੋੜ ਲੈਂਦਾ ਹੈ। ਇਸ ਖੂਬਸੂਰਤ ਸਫ਼ਰ ਦੇ ਨਾਲ-ਨਾਲ ਉਹ ਹੁਣ ਆਉਣ ਵਾਲੀ ਫ਼ਿਲਮ “ਵ੍ਹਾਈਟ ਪੰਜਾਬ” ਨਾਲ ਵੱਡੇ ਪਰਦੇ ‘ਤੇ ਆਪਣੀ ਅਦਾਕਾਰੀ ਦੀ ਛਾਪ ਛੱਡਣ ਲਈ ਤਿਆਰ-ਬਰ-ਤਿਆਰ ਹੈ।

story from white kurtas

ਸਕੋਪ ਐਂਟਰਟੇਨਮੈਂਟਜ਼ ਵੱਲੋਂ ਪ੍ਰਬੰਧਿਤ ਕਾਕਾ ਜੀ, ਗੱਬਰ ਸੰਗਰੂਰ ਵੱਲੋਂ ਨਿਰਦੇਸ਼ਿਤ ਫ਼ਿਲਮ “ਵ੍ਹਾਈਟ ਪੰਜਾਬ”, ਜੋਕਿ ਪੰਜਾਬ ਵਿੱਚ ਵੱਧ ਰਹੇ ਗੈਂਗ ਕਲਚਰ ਦੇ ਦੁਆਲੇ ਕੇਂਦਰਿਤ ਹੈ, ਇਸ ਵਿੱਚ ਮੁੱਖ ਕਿਰਦਾਰ ਨਿਭਾਉਣ ਜਾ ਰਿਹਾ ਹੈ। ਪੰਜਾਬ ਦੇ ਅਮੀਰ ਵਿਰਸੇ ਦੀਆਂ ਜੜ੍ਹਾਂ ਨੂੰ ਪਛਾਣਦੀ ਇਹ ਫ਼ਿਲਮ ਦਰਸਾਉਂਦੀ ਹੈ ਕਿ ਕਿਵੇਂ ਨੌਜਵਾਨੀ ਇਸ ਨੂੰ ਫਿਰ ਤੋਂ “ਰੰਗਲਾ ਪੰਜਾਬ” ਬਣਾਉਣ ਵਿੱਚ ਮਦਦ ਕਰ ਸਕਦੀ ਹੈ।

ਇਹ ਵੀ ਪੜ੍ਹੋ : X ‘ਤੇ ਅਪਲੋਡ ਹੋਣਗੀਆਂ ਪੂਰੀਆਂ-ਪੂਰੀਆਂ ਫਿਲਮਾਂ! ਯੂਜ਼ਰਸ ਸ਼ੇਅਰ ਕਰ ਸਕਣਗੇ 3 ਘੰਟੇ ਲੰਮੇ ਵੀਡੀਓਜ਼

ਕਾਕਾ ਜੀ ਤੋਂ ਇਲਾਵਾ ਕਰਤਾਰ ਚੀਮਾ ਵੀ ਇਸ ਵਿੱਚ ਮੁੱਖ ਕਿਰਦਾਰ ਹਨ। ਹੋਰ ਮੰਝੇ ਹੋਏ ਕਲਾਕਾਰ ਜਿਵੇਂ ਦੀਪਕ ਨਿਆਜ਼ ਅਤੇ ਰੱਬੀ ਕੰਦੋਲਾ ਆਦਿ ਵੀ ਇਸ ਫ਼ਿਲਮ ਦਾ ਹਿੱਸਾ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਚਿੱਟੇ ਕੁੜਤਿਆਂ ਤੋਂ ਚਿੱਟੇ ਕਫ਼ਨਾਂ ਤੱਕ ਦੀ ਕਹਾਣੀ-ਵ੍ਹਾਈਟ ਪੰਜਾਬ, ਹੁਣ ਅਦਾਕਾਰੀ ‘ਚ ਛਾਪ ਛੱਡਣ ਨੂੰ ਤਿਆਰ ‘ਕਾਕਾ’ appeared first on Daily Post Punjabi.



source https://dailypost.in/latest-punjabi-news/story-from-white-kurtas/
Previous Post Next Post

Contact Form