ਅਮਰੀਕਾ ਦੇ ਕੈਲੀਫੋਰਨੀਆ ਵਿਚ ਪੁਲਿਸ ਨੇ ਪੰਜਾਬੀ ਨੌਜਵਾਨ ਨੂੰ ਪ੍ਰੇਮਿਕਾ ਦਾ ਕਤਲ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਖਬਰ ਮੁਤਾਬਕ 29 ਸਾਲਾ ਸਿਮਰਨਜੀਤ ਸਿੰਘ ਨੇ ਕੈਲੀਫੋਰਨੀਆ ਦੇ ਰੋਜਵਿਲੇ ਇਲਾਕੇ ਵਿਚ ਸਥਿਤ ਇਕ ਮਾਲ ਦੀ ਪਾਰਕਿੰਗ ਵਿਚ 34 ਸਾਲਾ ਪ੍ਰੇਮਿਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਬੀਤੇ ਦਿਨੀਂ ਦੋਵੇਂ ਇਕੱਠੇ ਮਾਲ ਗਏ ਸਨ। ਇਸ ਦੌਰਾਨ ਦੋਵਾਂ ਦੇ ਵਿਚ ਝਗੜਾ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਮਾਲ ਦੀ ਤੀਜੀ ਮੰਜ਼ਿਲ ‘ਤੇ ਸਥਿਤ ਪਾਰਕਿੰਗ ਵਿਚ ਆਪਣੀ ਪ੍ਰੇਮਿਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਮੁਲਜ਼ਮ ਨੇ ਆਪਣੀ ਬੰਦੂਕ ਵੀ ਪਾਰਕਿੰਗ ਵਿਚ ਹੀ ਛੱਡ ਦਿੱਤੀ। ਘਟਨਾ ਦੀ ਸੂਚਨਾ ਪਾ ਕੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ : ਪ੍ਰਣਯ ਨੇ ਵਿਸ਼ਵ ਚੈਂਪੀਅਨਸ਼ਿਪ ‘ਚ ਮੈਡਲ ਕੀਤਾ ਪੱਕਾ, ਦੁਨੀਆ ਦੇ ਨੰਬਰ-1 ਖਿਡਾਰੀ ਐਕਸੇਲਸਨ ਨੂੰ ਹਰਾਇਆ
ਪੁਲਿਸ ਨੇ ਮੁਲਜ਼ਮ ਸਿਮਰਨਜੀਤ ਸਿੰਘ ਨੂੰ ਮਾਲ ਦੇ ਨੇੜੇ ਹੀ ਸਥਿਤ ਇਕ ਸਟੋਰ ਤੋਂ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਹੱਤਿਆ ਦੇ ਬਾਅਦ ਨੇੜੇ ਦੇ ਸਟੋਰ ਵਿਚ ਗਿਆ ਜਿਥੇ ਉਸ ਨੇ ਇਕ ਨਵੀਂ ਸ਼ਰਟ ਖਰੀਦੀ ਤੇ ਪੁਰਾਣੀ ਸ਼ਰਟ ਨੂੰ ਬੈਗ ਵਿਚ ਰੱਖ ਕੇ ਨਵੀਂਸ਼ਰਟ ਪਾਈ। ਜਦੋਂ ਮੁਲਜ਼ਮ ਉਥੋਂ ਭੱਜਣ ਦੀ ਤਿਆਰੀ ਕਰ ਰਿਹਾ ਸੀ ਪੁਲਿਸ ਨੇ ਉਸ ਨੂੰ ਫੜ ਲਿਆ। ਪੁਲਿਸ ਗਵਾਹਾਂ ਦੇ ਬਿਆਨਲੈ ਰਹੀ ਹੈ ਤੇ ਨਾਲ ਹੀ ਸਰਵਿਸਲਾਂਸ ਕੈਮਰੇ ਵੀ ਜਾਂਚ ਰਹੀ ਹੈ। ਜਿਸ ਜਗ੍ਹਾ ਕਤਲ ਹੋਇਆ ਉਥੇ ਵੀ ਸਕਿਓਰਿਟੀ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਅਮਰੀਕਾ : ਪੰਜਾਬੀ ਨੌਜਵਾਨ ਨੇ ਪ੍ਰੇਮਿਕਾ ਦਾ ਗੋਲੀ.ਆਂ ਮਾਰ ਕੇ ਕੀਤਾ ਕਤ.ਲ, ਗ੍ਰਿਫਤਾਰ appeared first on Daily Post Punjabi.
source https://dailypost.in/latest-punjabi-news/punjabi-youth-shot-and/