ਅੰਮ੍ਰਿਤਸਰ ‘ਚ ਮੁੜ ਦਾਖਲ ਹੋਇਆ ਪਾਕਿ ਡਰੋਨ, ਸਰਹੱਦ ‘ਤੇ 6 ਬੋਤਲਾਂ ਚੋਂ 17.5 ਕਰੋੜ ਦੀ ਹੈਰੋਇਨ ਮਿਲੀ

ਭਾਰਤੀ ਸਰਹੱਦ ਵਿੱਚ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਦਾਖਲ ਹੋਇਆ ਹੈ। ਡਰੋਨ ਦੀ ਹਰਕਤ ‘ਤੋਂ ਬਾਅਦ ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਉਨ੍ਹਾਂ ਨੇ 17.50 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ। BSF ਅਧਿਕਾਰੀਆਂ ਨੇ ਇਸ ਖੇਪ ਨੂੰ ਸੀਲ ਕਰ ਦਿੱਤਾ ਹੈ ਅਤੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ BSF ਨੂੰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਣੀਆ ਵਿੱਚ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਇਸ ਦੇ ਆਧਾਰ ‘ਤੇ ਪੰਜਾਬ ਪੁਲਿਸ ਦੀ ਮਦਦ ਨਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ BSF ਜਵਾਨਾਂ ਨੂੰ ਪਲਾਸਟਿਕ ਦੇ ਪੈਕਟ ਵਿੱਚੋਂ 6 ਛੋਟੀਆਂ ਬੋਤਲਾਂ ਬਰਾਮਦ ਹੋਈਆਂ, ਜਿਸ ਵਿੱਚ 2.630 ਕਿਲੋ ਹੈਰੋਇਨ ਸੀ। ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ 17.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਵਾਨਾਂ ਨੇ ਹੈਰੋਇਨ ਕਬਜ਼ੇ ਵਿਚ ਲੈ ਲਿਆ ਹੈ।

ਇਹ ਵੀ ਪੜ੍ਹੋ : ਮੋਗਾ ‘ਚ ਨ.ਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌ.ਤ, ਮ੍ਰਿ.ਤਕ 2 ਭੈਣਾਂ ਦਾ ਇਕਲੌਤਾ ਭਰਾ ਤੇ 2 ਬੱਚਿਆਂ ਦਾ ਸੀ ਪਿਤਾ

BSF ਨੇ 2 ਦਿਨਾਂ ਵਿੱਚ ਇਹ ਦੂਜੀ ਸਫਲਤਾ ਹਾਸਲ ਕੀਤੀ ਹੈ। ਗੁਰਦਾਸਪੁਰ ਸਰਹੱਦ ’ਤੇ ਪੈਂਦੇ ਪਿੰਡ ਕਮਾਲਪੁਰਾ ਵਿੱਚ ਵੀ ਤਲਾਸ਼ੀ ਦੌਰਾਨ BSF ਨੇ ਕੰਡਿਆਲੀ ਤਾਰ ਦੇ ਪਾਰ ਜ਼ਮੀਨ ਵਿੱਚ ਦੱਬੀ ਖੇਪ ਬਰਾਮਦ ਕੀਤੀ। ਇਸ ਨੂੰ ਇੱਕ ਬੈਟਰੀ ਵਿੱਚ ਛੁਪਾ ਕੇ ਜ਼ਮੀਨ ਵਿੱਚ ਦੱਬਿਆ ਹੋਇਆ ਸੀ, ਜਿਸ ਵਿੱਚ 6 ਪੈਕੇਟ ਹੈਰੋਇਨ ਅਤੇ ਇੱਕ ਛੋਟਾ 70 ਗ੍ਰਾਮ ਅਫੀਮ ਦਾ ਪੈਕੇਟ ਮਿਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਅੰਮ੍ਰਿਤਸਰ ‘ਚ ਮੁੜ ਦਾਖਲ ਹੋਇਆ ਪਾਕਿ ਡਰੋਨ, ਸਰਹੱਦ ‘ਤੇ 6 ਬੋਤਲਾਂ ਚੋਂ 17.5 ਕਰੋੜ ਦੀ ਹੈਰੋਇਨ ਮਿਲੀ appeared first on Daily Post Punjabi.



source https://dailypost.in/latest-punjabi-news/pakistani-drone-re-entered-2/
Previous Post Next Post

Contact Form