ਦੇਹਰਾਦੂਨ ‘ਚ ਮੀਂਹ ਦਾ ਕਹਿਰ…ਪਲਕ ਝਪਕਦੇ ਹੀ ਡਿੱਗਿਆ ਪੰਜ ਮੰਜ਼ਿਲਾ ਇਮਾਰਤ, 5 ਲਾਪਤਾ

ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਮਾਲਦੇਵਤਾ ਦੇ ਨਾਲ ਲੱਗਦੇ ਕੁਮਾਲਦਾ ਇਲਾਕੇ ‘ਚ ਸਵੇਰੇ ਦੂਨ ਡਿਫੈਂਸ ਅਕੈਡਮੀ ਦੀ ਪੰਜ ਮੰਜ਼ਿਲਾ ਇਮਾਰਤ ਡਿੱਗ ਗਈ। ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਲਕਸ਼ਮਣਝੁਲਾ ਨੇੜੇ ਜ਼ਮੀਨ ਖਿਸਕਣ ਕਾਰਨ ਪੰਜ ਲੋਕ ਲਾਪਤਾ ਹਨ। ਮੌਕੇ ‘ਤੇ ਬਚਾਅ ਟੀਮ ਪਹੁੰਚ ਗਏ ਹਨ।

Fury of rain in Dehradun

ਪੌੜੀ ਦੀ SSP ਸ਼ਵੇਤਾ ਚੌਬੇ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਮਲਬਾ ਇੱਕ ਰਿਜ਼ੋਰਟ ‘ਤੇ ਡਿੱਗਿਆ, ਜਿਸ ਦੇ ਹੇਠਾਂ ਚਾਰ-ਪੰਜ ਲੋਕ ਫਸ ਗਏ। ਸਚਨਾ ਮਿਲਣ ‘ਤੇ SDRF ਦੇ ਕਮਾਂਡੈਂਟ ਮਣੀਕਾਂਤ ਮਿਸ਼ਰਾ ਖੁਦ ਮੌਕੇ ‘ਤੇ ਪਹੁੰਚੇ ਅਤੇ ਤਲਾਸ਼ੀ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇੱਥੇ ਕਰੀਬ 5 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਮੰਦਾਕਿਨੀ ਨਦੀ ‘ਚ ਹੜ੍ਹ ਆਉਣ ਕਾਰਨ ਰੁਦਰਪ੍ਰਯਾਗ-ਗੌਰੀਕੁੰਡ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਵੱਡੀ ਸੌਗਾਤ! CM ਮਾਨ ਨੇ 76 ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ

ਇਸ ਦੌਰਾਨ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬਾਰਿਸ਼ ਦੀ ਸਥਿਤੀ ‘ਤੇ ਨਜ਼ਰ ਰੱਖਣ ਲਈ ਸੋਮਵਾਰ ਸਵੇਰੇ ਉੱਚ ਪੱਧਰੀ ਮੀਟਿੰਗ ਕੀਤੀ। ਐਤਵਾਰ ਰਾਤ ਤੋਂ ਪੈ ਰਹੀ ਮੀਂਹ ਕਾਰਨ ਜ਼ਿਆਦਾਤਰ ਨਦੀਆਂ ‘ਚ ਉਛਾਲ ਹੈ ਅਤੇ ਟਿਹਰੀ, ਹਰਿਦੁਆਰ ਅਤੇ ਰਿਸ਼ੀਕੇਸ਼ ‘ਚ ਗੰਗਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। SO ਰਾਏਪੁਰ ਕੁੰਦਨਰਾਮ ਨੇ ਦੱਸਿਆ ਕਿ ਰਾਤ ਨੂੰ ਹੀ ਇਸ ਨੂੰ ਖਾਲੀ ਕਰਵਾ ਲਿਆ ਗਿਆ। ਉਥੇ ਪੁਲਿਸ ਲਗਾਤਾਰ ਗਸ਼ਤ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਦੇਹਰਾਦੂਨ ‘ਚ ਮੀਂਹ ਦਾ ਕਹਿਰ…ਪਲਕ ਝਪਕਦੇ ਹੀ ਡਿੱਗਿਆ ਪੰਜ ਮੰਜ਼ਿਲਾ ਇਮਾਰਤ, 5 ਲਾਪਤਾ appeared first on Daily Post Punjabi.



Previous Post Next Post

Contact Form