ਮਲੇਸ਼ੀਆ ਏਅਰਲਾਈਨਸ ਨੇ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਸ਼ੁਰੂ ਕੀਤੀ ਸਿੱਧੀ ਫਲਾਈਟ , ਹਫਤੇ ‘ਚ 2 ਦਿਨ ਭਰੇਗੀ ਉਡਾਣ

ਅੰਮ੍ਰਿਤਸਰ ਏਅਰਪੋਰਟ 7ਵਾਂ ਹਵਾਈ ਅੱਡਾ ਬਣ ਗਿਆ ਹੈ ਜਿਥੋਂ ਮਲੇਸ਼ੀਆ ਏਅਰਲਾਈਨਸ ਨੇ ਉਡਾਣ ਭਰਨ ਦਾ ਫੈਸਲਾ ਕੀਤਾ ਹੈ। ਹੁਣ ਤੱਕ ਮਲੇਸ਼ੀਆ ਏਅਰਲਾਈਨਸ ਸਿਰਫ ਨਵੀਂ ਦਿੱਲੀ, ਮੁੰਬਈ, ਬੰਗਲੌਰ, ਹੈਦਰਾਬਾਦ ਤੇ ਚੇਨਈ ਤੋਂ ਉਡਾਣ ਭਰ ਰਹੀ ਸੀ। ਹੁਣ ਹਫਤੇ ਵਿਚ ਦੋ ਦਿਨ ਮਲੇਸ਼ੀਆ ਏਅਰਲਾਈਨਸ ਦੀ ਫਲਾਈਟ ਅੰਮ੍ਰਿਤਸਰ ਤੇ ਕੁਆਲਾਲੰਪੁਰ ਵਿਚ ਉਡਾਣ ਭਰੇਗੀ।

ਫਲਾਈਟ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮਲੇਸ਼ੀਆ ਏਅਰਲਾਈਨਸ 8 ਨਵੰਬਰ ਤੋਂ ਦੋਵੇਂ ਸ਼ਹਿਰਾਂ ਵਿਚ ਹਫਤੇ ਵਿਚ ਦੋ ਦਿਨ ਬੁੱਧਵਾਰ ਤੇ ਸ਼ਨੀਵਾਰ ਨੂੰ ਉਡਾਣ ਭਰੇਗੀ। ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਹੁਣ ਤੱਕ ਬੈਟਿਕ ਏਅਰ ਹਫਤੇ ਵਿਚ ਤਿੰਨ ਦਿਨ ਉਡਾਣ ਭਰ ਰਹੀ ਹੈ ਦੂਜੇ ਪਾਸੇ ਏਅਰ ਏਸ਼ੀਆ ਐਕਸ ਨੇ 3 ਸਤੰਬਰ ਤੋਂ ਹਫਤੇ ਵਿਚ ਚਾਰ ਦਿਨ ਉਡਾਣ ਭਰਨਾ ਸ਼ੁਰੂ ਕੀਤਾ।

ਮਲੇਸ਼ੀਆ ਏਅਰਲਾਈਨਸ ਦਾ ਇਹ ਜਹਾਜ਼ ਸ਼ਾਮ 6.50 ਵਜੇ ਮਲੇਸ਼ੀਆ ਸਮੇਂ ਮੁਤਾਬਕ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਏਅਰਪੋਰਟ ਲਈ ਉਡਾਣ ਭਰੇਗਾ। ਦੂਜੇ ਪਾਸੇ ਇਹ ਜਹਾਜ਼ ਲਗਭਗ ਸਾਢੇ 4 ਘੰਟੇ ਦੇ ਠਹਿਰਾਅ ਦੇ ਬਾਅਦ ਰਾਤ 11.25 ਵਜੇ ਭਾਰਤੀ ਸਮੇਂ ਮੁਤਾਬਕ ਮਲੇਸ਼ੀਆ ਦੇ ਕੁਆਲਾਲੰਪੁਰ ਲਈ ਉਡਾਣ ਭਰੇਗਾ। ਦੋਵੇਂ ਦੇਸ਼ਾਂ ਵਿਚ ਇਹ ਸਫਰ 5.35 ਘੰਟਿਆਂ ਦਾ ਰਹੇਗਾ।

ਇਹ ਵੀ ਪੜ੍ਹੋ : PSEB ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਨਵੀਆਂ ਮਿਤੀਆਂ ਦਾ ਐਲਾਨ

ਮਲੇਸ਼ੀਆ ਏਅਰਲਾਈਨਸ ਦੀ ਵੈੱਬਸਾਈਟ ਮੁਤਾਬਕ ਹਫਤੇ ਵਿਚ ਹਰ ਬੁੱਧਵਾਰ ਤੇ ਸ਼ਨੀਵਾਰ ਨੂੰ 160 ਸੀਟਾਂ ਦੇ ਬੋਇੰਗ 737 ਪਲੇਨ ਦੇ ਨਾਲ ਏਅਰਲਾਈਨਸ ਉਡਾਣ ਭਰੇਗੀ ਜਿਸ ਵਿਚੋਂ 144 ਇਕੋਨਾਮੀ ਤੇ 16 ਬਿਜ਼ਨੈੱਸ ਕਲਾਸ ਸੀਟਾਂ ਹੋਣਗੀਆਂ। ਏਅਰਲਾਈਨਸ ਨੇ ਆਪਣੀ ਵੈੱਬਸਾਈਟ ‘ਤੇ ਇਸ ਦੀ ਬੁਕਿੰਗ ਨੂੰ ਵੀ ਸ਼ੁਰੂ ਕਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਮਲੇਸ਼ੀਆ ਏਅਰਲਾਈਨਸ ਨੇ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਸ਼ੁਰੂ ਕੀਤੀ ਸਿੱਧੀ ਫਲਾਈਟ , ਹਫਤੇ ‘ਚ 2 ਦਿਨ ਭਰੇਗੀ ਉਡਾਣ appeared first on Daily Post Punjabi.



source https://dailypost.in/latest-punjabi-news/malaysia-airlines-started-a-direct/
Previous Post Next Post

Contact Form