TV Punjab | Punjabi News Channel: Digest for July 30, 2023

TV Punjab | Punjabi News Channel

Punjabi News, Punjabi TV

Table of Contents


Washington- ਕੈਨੇਡਾ ਦੇ ਬਰੈਂਪਰਟਨ ਦੇ ਰਹਿਣ ਭਾਰਤੀ ਨਾਗਰਕਿ ਸਿਮਰਨਜੀਤ ਸਿੰਘ ਨੂੰ ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਮਨੁੱਖੀ ਤਸਕਰੀ ਲਈ ਦੋਸ਼ੀ ਮੰਨਿਆ ਹੈ। ਨਿਊਯਾਰਕ ਦੇ ਐਲਬੈਨੀ ਦੀ ਇੱਕ ਅਦਾਲਤ 'ਚ ਪੇਸ਼ੀ ਦੌਰਾਨ ਸਿਮਰਨਜੀਤ ਸਿੰਘ ਉਰਫ਼ ਸ਼ੈਲੀ ਸਿੰਘ 'ਤੇ ਛੇ ਤਸਕਰੀ ਅਤੇ 3 ਤਸਕਰੀ ਦੀ ਸਾਜ਼ਿਸ਼ ਕਰਨ ਦੋਸ਼ ਲਗਾਏ ਗਏ ਹਨ। ਸਿਮਰਨਜੀਤ ਦੇ ਇਕਬਾਲੀਆ ਬਿਆਨ ਅਨੁਸਾਰ, ਉਸ ਨੇ ਲੋਕਾਂ ਨੂੰ ਭਾਰਤ ਤੋਂ ਅਮਰੀਕਾ ਭਿਜਵਾਉਣ ਦੀ ਵਿਵਸਥਾ ਕੀਤੀ, ਜਿਸ 'ਚ ਲੋਕਾਂ ਨੂੰ ਹਵਾਈ ਜਹਾਜ਼ ਰਾਹੀਂ ਕੈਲਗਰੀ, ਟੋਰਾਂਟੋ ਅਤੇ ਮਾਂਟਰੀਆਲ ਲਿਆਂਦਾ ਗਿਆ ਸੀ ਅਤੇ ਫਿਰ ਓਨਟਾਰੀਓ ਦੇ ਕਾਰਨਵਲ ਸ਼ਹਿਰ ਭੇਜਿਆ ਗਿਆ ਸੀ। ਇਸ ਮਗਰੋਂ ਸਿਮਰਨਜੀਤ ਨੇ ਇਨ੍ਹਾਂ ਨਾਗਰਿਕਾਂ ਨੂੰ ਕਿਸ਼ਤੀ ਰਾਹੀਂ ਸੇਂਟ ਲਾਰੈਂਸ ਨਦੀ ਪਾਰ ਕਰਵਾ ਕੇ ਕੈਨੇਡਾ-ਅਮਰੀਕਾ ਸਰਹੱਦ 'ਤੇ ਵਸੇ ਕਸਬੇ ਅਕਵੇਸਾਸਨੇ 'ਚੋਂ ਅਮਰੀਕਾ ਵਾਲੇ ਪਾਸੇ ਕੱਢ ਦਿੱਤਾ।
ਅਮਰੀਕੀ ਅਧਿਕਾਰੀਆਂ ਅਨੁਸਾਰ ਸਿਮਰਨਜੀਤ ਸਿੰਘ 1,000 ਤੋਂ ਵੱਧ ਲੋਕਾਂ ਨੂੰ ਕੈਨੇਡਾ ਰਾਹੀਂ ਅਮਰੀਕਾ ਭਿਜਵਾਣ ਦਾ ਦਾਅਵਾ ਕਰ ਚੁੱਕਾ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸਿਮਰਨਜੀਤ ਸਿੰਘ ਵਿਰੁੱਧ ਮਾਮਲੇ ਮਾਰਚ 2020 ਅਤੇ ਅਪ੍ਰੈਲ 2022 ਦੇ ਦਰਮਿਆਨ ਸੇਂਟ ਲਾਰੈਂਸ ਨਦੀ ਪਾਰ ਕਰਕੇ ਤਸਕਰੀ ਕਰਨ ਦੀਆਂ ਚਾਰ ਅਸਫ਼ਲ ਕੋਸ਼ਿਸ਼ਾਂ ਦੇ ਮਨੁੱਖੀ ਸਰੋਤਾਂ, ਫੇਸਬੁੱਕ ਸੰਦੇਸ਼ਾਂ ਅਤੇ ਨਿਗਰਾਨੀ 'ਤੇ ਅਧਾਰਿਤ ਸਨ। ਉਹ ਇੱਕ ਦਲਾਲ ਦੇ ਰੂਪ 'ਚ ਕੰਮ ਕਰਦਾ ਸੀ ਅਤੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਪਹੁੰਚਾਉਣ ਲਈ ਪ੍ਰਤੀ ਵਿਅਕਤੀ ਕੋਲੋਂ 5,000 ਡਾਲਰ ਤੋਂ ਲੈ ਕੇ 35,000 ਡਾਲਰ ਵਸੂਲਦਾ ਸੀ। ਫਿਰ ਉਹ ਸਰਹੱਦੀ ਇਲਾਕੇ ਅਕਵੇਸਾਸਨੇ 'ਚ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਇਲਾਕੇ ਚੋਂ ਸਰਹੱਦ ਪਾਰ ਲੰਘਾਉਣ ਲਈ ਪ੍ਰਤੀ ਵਿਅਕਤੀ 2,000 ਤੋਂ 3,000 ਡਾਲਰ ਦਿੰਦਾ ਸੀ। ਇਸ ਮਗਰੋਂ ਸੇਂਟ ਲਾਰੈਂਸ ਦੇ ਪਰਲੇ ਤੱਟ 'ਤੇ ਪਹੁੰਚ ਕੇ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਵਾਹਨਾਂ 'ਚ ਬਿਠਾ ਕੇ ਨਿਊਯਾਰਕ ਦੇ ਮੋਟਲਾਂ 'ਚ ਲਿਜਾਇਆ ਜਾਂਦਾ ਸੀ। ਹਾਲਾਂਕਿ ਸਿਮਰਨਜੀਤ ਦਾ ਬੀਤੇ ਮਾਰਚ ਮਹੀਨੇ ਅਕਵੇਸਾਸਨੇ 'ਚੋਂ ਮਿਲੀਆਂ ਚਾਰ ਭਾਰਤੀਆਂ ਸਮੇਤ ਅੱਠ ਪ੍ਰਵਾਸੀਆਂ ਦੀ ਮੌਤ ਨਾਲ ਕੋਈ ਸਬੰਧ ਨਹੀਂ ਹੈ ਪਰ ਉਸ ਦੇ ਤਸਕਰੀ ਦੇ ਤਰੀਕਿਆਂ ਅਤੇ ਮਾਰੇ ਗਏ ਅੱਠ ਪ੍ਰਵਾਸੀਆਂ ਦੀ ਤਸਕਰੀ ਦੇ ਮਾਮਲੇ 'ਚ ਸਮਾਨਤਾਵਾਂ ਜ਼ਰੂਰ ਹਨ।

The post ਭਾਰਤ ਤੋਂ ਅਮਰੀਕਾ ਭੇਜਣ ਦੇ ਨਾਂ 'ਤੇ ਮਨੁੱਖੀ ਤਸਕਰੀ ਕਰਨ ਵਾਲੇ ਸਿਮਰਨਜੀਤ ਸਿੰਘ ਨੂੰ ਅਮਰੀਕੀ ਅਦਾਲਤ ਨੇ ਕਰਾਰਿਆ ਦੋਸ਼ੀ appeared first on TV Punjab | Punjabi News Channel.

Tags:
  • canada
  • canada-usa-border
  • humanssmuggling
  • india
  • simranjit-shally-singh
  • top-news
  • trending-news
  • usa
  • world

ਨੋਵਾ ਸਕੋਸ਼ੀਆ 'ਚ ਰਾਤੋ-ਰਾਤ ਵਧੀਆਂ ਗੈਸ ਦੀ ਕੀਮਤਾਂ

Friday 28 July 2023 10:37 PM UTC+00 | Tags: canada floods gas-prices halifax nova-scotia top-news trending-news


Halifax- ਨੋਵਾ ਸਕੋਸ਼ੀਆ 'ਚ ਗੈਸ ਦੀਆਂ ਕੀਮਤਾਂ ਸ਼ੁੱਕਰਵਾਰ ਨੂੰ ਰਾਤੋ ਰਾਤ 6.5 ਸੈਂਟ ਵੱਧ ਗਈਆਂ। ਇਸ ਵਾਧੇ ਦੇ ਚੱਲਦਿਆਂ ਸੂਬੇ 'ਚ ਹੁਣ ਗੈਸ ਦੀਆਂ ਕੀਮਤਾਂ $1.80 ਪ੍ਰਤੀ ਲੀਟਰ ਤੋਂ ਉੱਪਰ ਹਨ। ਇਸ ਕਾਰਨ ਰੈਗੂਲਰ ਅਨਲੀਡਿਡ ਸਵੈ-ਸੇਵਾ ਗੈਸ ਦੀ ਘੱਟੋ-ਘੱਟ ਕੀਮਤ ਹੈਲੀਫੈਕਸ ਖੇਤਰ 'ਚ 183.7 ਸੈਂਟ ਪ੍ਰਤੀ ਲੀਟਰ ਤੋਂ ਲੈ ਕੇ ਕੇਪ ਬ੍ਰਿਟਨ 'ਚ 185.6 ਪ੍ਰਤੀ ਸੈਂਟ ਦੇ ਵਿਚਕਾਰ ਹੈ। ਇੰਨਾ ਹੀ ਨਹੀਂ, ਇੱਥੇ ਡੀਜ਼ਲ ਦੀ ਕੀਮਤ ਵੀ ਅੱਠ ਸੈਂਟ ਵਧ ਗਈ ਹੈ ਅਤੇ ਇਸ ਦੀ ਕੀਮਤ ਹੁਣ ਹੈਲੀਫੈਕਸ 'ਚ 181 ਸੈਂਟ ਪ੍ਰਤੀ ਲੀਟਰ ਅਤੇ ਕੇਪ ਬ੍ਰੈਟਨ 'ਚ 182.9 ਦੇ ਵਿਚਕਾਰ ਹੈ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਕੀਮਤਾਂ 'ਚ ਨਵੀਨਤਮ ਵਾਧਾ ਕਾਰਬਨ ਟੈਕਸ ਦੇ ਲਾਗੂ ਹੋਣ ਤੋਂ ਬਾਅਦ ਕੈਨੇਡਾ ਦਿਵਸ ਦੇ ਹਫਤੇ ਦੇ ਅੰਤ 'ਚ ਗੈਸੋਲੀਨ ਲਈ 14 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ਲਈ 17 ਸੈਂਟ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ ਹੋਇਆ ਹੈ। ਇਸ ਤੋਂ ਪਹਿਲਾਂ ਬੀਤੀ 7 ਜੁਲਾਈ ਨੂੰ, ਥੋਕ ਵਿਕਰੇਤਾਵਾਂ 'ਤੇ ਕਲੀਨ ਫਿਊਲ ਐਡਜਸਟਰ ਚਾਰਜ ਲਾਗੂ ਕੀਤਾ ਗਿਆ ਸੀ, ਜਿਸ ਕਾਰਨ ਗੈਸੋਲੀਨ ਦੀ ਕੀਮਤ 3.74 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ  4 ਸੈਂਟ ਪ੍ਰਤੀ ਲੀਟਰ ਤੋਂ ਵੱਧ ਗਈ ਸੀ।

The post ਨੋਵਾ ਸਕੋਸ਼ੀਆ 'ਚ ਰਾਤੋ-ਰਾਤ ਵਧੀਆਂ ਗੈਸ ਦੀ ਕੀਮਤਾਂ appeared first on TV Punjab | Punjabi News Channel.

Tags:
  • canada
  • floods
  • gas-prices
  • halifax
  • nova-scotia
  • top-news
  • trending-news

ਬਿ੍ਰਟਿਸ਼ ਕੋਲੰਬੀਆ 'ਚ ਮਾਂ ਵਲੋਂ ਅਗਵਾ ਕੀਤੇ ਬੱਚਿਆਂ ਦਾ ਨਹੀਂ ਲੱਗਾ ਕੋਈ ਥਹੁ-ਪਤਾ

Friday 28 July 2023 10:44 PM UTC+00 | Tags: amber-alert aurora-bolton canada joshuah-bolton surrey-amber-alert top-news trending-news verity-bolton


Surrey – ਸਰੀ ਦੇ ਰਹਿਣ ਦੋ ਬੱਚਿਆਂ 8 ਸਾਲਾ ਅਰੋਰਾ ਬੋਲਟਨ ਅਤੇ 10 ਸਾਲਾ ਜੋਸ਼ੂਆ ਬੋਲਟਨ ਦੇ ਅਗਵਾ ਹੋਣ ਮਗਰੋਂ ਬਿ੍ਰਟਿਸ਼ ਕੋਲੰਬੀਆ 'ਚ ਜਾਰੀ ਹੋਇਆ ਅੰਬਰ ਅਲਰਟ ਅੱਜ 10ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ ਪਰ ਅਜੇ ਵੀ ਪੁਲਿਸ ਦੇ ਹੱਥ ਖ਼ਾਲੀ ਹੀ ਹਨ। ਪੁਲਿਸ ਅਜੇ ਵੀ ਬੱਚਿਆਂ ਨੂੰ ਲੱਭਣ 'ਚ ਕਾਮਯਾਬ ਨਹੀਂ ਹੋ ਸਕੀ ਹੈ। ਉੱਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਇੱਕ ਹੋਰ ਵਾਹਨ ਦੀਆਂ ਤਸਵੀਰਾਂ ਜਾਰੀ ਕੀਤੀ ਹਨ, ਜਿਸ 'ਚ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਸਵਾਰ ਸਨ। ਇਸ ਬਾਰੇ 'ਚ ਪੁਲਿਸ ਅਧਿਕਾਰੀ ਸਾਰਜੈਂਟ ਡੇਵ ਸਟਰੇਚਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੌਕਸ ਰਹਿਣ ਅਤੇ ਕਿਸੇ ਵੀ ਜਾਣਕਾਰੀ ਜਾਂ ਘਟਨਾ ਬਾਰੇ ਸਾਨੂੰ ਜਾਣਕਾਰੀ ਦੇਣ ਜਿਹੜੀ ਕਿ ਸਾਨੂੰ ਜੋਸ਼ੂਆ ਅਤੇ ਅਰੋਰਾ ਬੋਲਟਨ ਤੱਕ ਲੈ ਕੇ ਜਾ ਸਕੇ। ਉਨ੍ਹਾਂ ਦੱਸਿਆ ਬੱਚਿਆਂ ਦੀ ਮਾਂ ਵੇਰਿਟੀ ਬੋਲਟਨ ਨੂੰ ਆਖ਼ਰੀ ਵਾਰ ਬੀਤੀ 15 ਜੁਲਾਈ ਨੂੰ ਕੈਮਲੂਪਸ 'ਚ ਦੇਖਿਆ ਗਿਆ। ਇੱਥੇ ਇਹ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਬੱਚਿਆਂ ਦੀ ਕਥਿਤ ਅਗਵਾਕਾਰੀ ਪੂਰੇ ਯੋਜਨਾਬੰਧ ਤਰੀਕੇ ਨਾਲ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਸੀ ਉਨ੍ਹਾਂ ਕੋਲ ਇਹ ਪੁਖ਼ਤਾ ਜਾਣਕਾਰੀ ਹੈ ਕਿ ਬੱਚੇ ਆਪਣੀ ਮਾਂ ਵੇਰਿਟੀ ਬੋਲਟਨ, ਉਸ ਦੇ ਪਿਤਾ ਰੌਬਰਟ ਬੋਲਟਨ ਅਤੇ ਉਸ ਦੇ ਪ੍ਰੇਮੀ ਅਬਰਾਕਸਸ ਗਲਾਜ਼ੋਵ ਨਾਲ ਕਿਸੇ ਪੇਂਡੂ ਇਲਾਕੇ 'ਚ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਦੋਵੇਂ ਬੱਚੇ ਆਪਣੇ ਪਿਤਾ ਨਾਲ ਸਰੀ 'ਚ ਰਹਿੰਦੇ ਸਨ ਅਤੇ ਬੱਚਿਆਂ ਦੀ ਪ੍ਰਾਇਮਰੀ ਕਸਟਿਡੀ ਉਨ੍ਹਾਂ ਦੇ ਪਿਤਾ ਕੋਲ ਹੈ। ਬੀਤੀ 28 ਜੂਨ ਨੂੰ ਉਹ ਦੋਵੇਂ ਆਪਣੀ ਮਾਂ ਨਾਲ ਕੈਂਪਿੰਗ ਕਰਨ ਲਈ ਸਰੀ ਤੋਂ ਕਲੋਨਾ ਗਏ ਸਨ ਅਤੇ 17 ਜੁਲਾਈ ਨੂੰ ਉਨ੍ਹਾਂ ਨੇ ਵਾਪਸ ਸਰੀ ਆਉਣਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਮਗਰੋਂ ਬੱਚਿਆਂ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ। ਇਸ ਤੋਂ ਬਾਅਦ ਪੁਲਿਸ ਵਲੋਂ ਅੰਬਰ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।

The post ਬਿ੍ਰਟਿਸ਼ ਕੋਲੰਬੀਆ 'ਚ ਮਾਂ ਵਲੋਂ ਅਗਵਾ ਕੀਤੇ ਬੱਚਿਆਂ ਦਾ ਨਹੀਂ ਲੱਗਾ ਕੋਈ ਥਹੁ-ਪਤਾ appeared first on TV Punjab | Punjabi News Channel.

Tags:
  • amber-alert
  • aurora-bolton
  • canada
  • joshuah-bolton
  • surrey-amber-alert
  • top-news
  • trending-news
  • verity-bolton

ਸ਼ਿਕਾਗੋ ਦੀਆਂ ਸੜਕਾਂ 'ਤੇ ਭੁੱਖ ਨਾਲ ਤੜਫਦੀ ਦਿਸੀ ਭਾਰਤੀ ਵਿਦਿਆਰਥਣ

Friday 28 July 2023 11:21 PM UTC+00 | Tags: chicago hyderabad india indian-students indian-students-struggle news new-york trending-news world


New York- ਸ਼ਿਕਾਗੋ 'ਚ ਭਾਰਤੀ ਦੂਤਾਵਾਸ ਉਸ ਵਿਦਿਆਰਥਣ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਦੇ ਮਾਨਿਸਕ ਤੌਰ 'ਤੇ ਪਰੇਸ਼ਾਨ ਹੋਣ ਅਤੇ ਆਰਥਿਕ ਸਥਿਤੀ ਖ਼ਰਾਬ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਦੂਤਾਵਾਸ ਦਾ ਕਹਿਣਾ ਹੈ ਕਿ ਉਸ ਵਲੋਂ ਵਿਦਿਆਰਥਣ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਈ ਜਾਵੇਗੀ। ਭਾਰਤ ਦੇ ਤੇਲੰਗਾਨਾ ਸੂਬੇ ਨਾਲ ਸਬੰਧ ਰੱਖਣ ਵਾਲੀ ਇਹ ਵਿਦਿਆਰਥਣ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਆਈ ਸੀ ਅਤੇ ਉਸ ਨੂੰ ਬੀਤੇ ਦਿਨੀਂ ਸ਼ਿਕਾਗੋ ਦੀਆਂ ਸੜਕਾਂ 'ਤੇ ਭੁੱਖਮਰੀ ਦੀ ਹਾਲਤ 'ਚ ਦੇਖਿਆ ਗਿਆ ਸੀ। ਇਸ ਸਬੰਧ 'ਚ ਵਿਦਿਆਰਥਣ ਦੀ ਮਾਂ ਨੇ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੀ ਧੀ ਨੂੰ ਵਾਪਸ ਲਿਆਉਣ 'ਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਉੱਧਰ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐਸ.) ਦੇ ਨੇਤਾ ਖਲੀਕੁਰ ਰਹਿਮਾਨ ਨੇ ਟਵਿੱਟਰ 'ਤੇ ਵਿਦਿਆਰਥਣ ਦੀ ਮਾਂ ਵਲੋਂ ਵਿਦੇਸ਼ ਮੰਤਰੀ ਨੂੰ ਲਿਖੀ ਇਸ ਚਿੱਠੀ ਨੂੰ ਸਾਂਝਿਆਂ ਕੀਤਾ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ ਉਸ ਦੀ ਧੀ ਸਈਦਾ ਲੂਲੂ ਮਿਨਹਾਜ ਜ਼ੈਦੀ ਅਗਸਤ 2021 'ਚ ਅਮਰੀਕਾ 'ਚ ਉਚੇਰੀ ਸਿੱਖਿਆ ਹਾਸਲ ਕਰਨ ਗਈ ਸੀ। ਉਸ ਨੇ ਦੱਸਿਆ ਬੀਤੇ ਦੋ ਮਹੀਨਿਆਂ ਤੋਂ ਉਹ ਉਨ੍ਹਾਂ ਦੇ ਸੰਪਰਕ 'ਚ ਨਹੀਂ ਸੀ ਅਤੇ ਹਾਲ ਹੀ 'ਚ ਤੇਲੰਗਾਨਾ ਦੇ ਦੋ ਨੌਜਵਾਨਾਂ ਕੋਲੋਂ ਮੈਨੂੰ ਪਤਾ ਲੱਗਾ ਕਿ ਮੇਰੀ ਧੀ ਡਿਪਰੈਸ਼ਨ 'ਚ ਹੈ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਚੋਰੀ ਹੋ ਗਈਆਂ ਹਨ, ਜਿਸ ਕਾਰਨ ਉਸ ਦੀ ਹਾਲਤ ਤਰਸਯੋਗ ਹੈ ਅਤੇ ਉਸ ਨੂੰ ਸ਼ਿਕਾਗੋ ਦੀਆਂ ਸੜਕਾਂ 'ਤੇ ਦੇਖਿਆ ਗਿਆ ਸੀ। ਉੱਧਰ ਸ਼ਿਕਾਗੋ 'ਚ ਭਾਰਤੀ ਦੂਤਾਵਾਸ ਸਈਦਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਤਾਵਾਸ ਮੁਤਾਬਕ ਉਹ ਸਈਦਾ ਲੂਲੂ ਮਿਨਹਾਜ਼ ਜੈਦੀ ਦੇ ਮਾਮਲੇ ਤੋਂ ਜਾਣੂ ਹਨ ਅਤੇ ਸਥਾਨਕ ਪੁਲਿਸ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੀ ਮਦਦ ਨਾਲ ਉਹ ਉਸ ਦਾ ਪਤਾ ਲਗਾਉਣ 'ਚ ਲੱਗਾ ਹੈ। ਦੂਤਾਵਾਸ ਨੇ ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ ਹੈ।

The post ਸ਼ਿਕਾਗੋ ਦੀਆਂ ਸੜਕਾਂ 'ਤੇ ਭੁੱਖ ਨਾਲ ਤੜਫਦੀ ਦਿਸੀ ਭਾਰਤੀ ਵਿਦਿਆਰਥਣ appeared first on TV Punjab | Punjabi News Channel.

Tags:
  • chicago
  • hyderabad
  • india
  • indian-students
  • indian-students-struggle
  • news
  • new-york
  • trending-news
  • world


Winnipeg – ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ (ਸੀ. ਬੀ. ਐਸ. ਏ.) ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਮੈਨੀਟੋਬਾ ਸਰਹੱਦ ਨੂੰ ਪਾਰ ਕਰਨ ਵਾਲੇ ਇਕ ਵਪਾਰਕ ਟਰੱਕ 'ਚੋਂ 60 ਕਿਲੋ ਤੋਂ ਵੱਧ ਕੋਕੇਨ ਬਰਾਮਦ ਕੀਤੀ ਹੈ। ਇਸ ਬਾਰੇ 'ਚ ਸੀ. ਬੀ. ਐਸ. ਏ. ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬੀਤੀ 14 ਜੁਲਾਈ ਨੂੰ ਦੱਖਣੀ ਮੈਨੀਟੋਬਾ 'ਚ ਐਮਰਸਨ ਵਿਖੇ ਸਰਹੱਦ ਪਾਰ ਕਰ ਰਹੇ ਇੱਕ ਟਰੱਕ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ 'ਚੋਂ ਉਨ੍ਹਾਂ ਨੂੰ 63 ਕਿਲੋ ਤੋਂ ਵੱਧ ਕੋਕੇਨ ਬਰਾਮਦ ਹੋਈ। ਏਜੰਸੀ ਨੇ ਇਸ ਕੋਕੇਨ ਨੂੰ ਡਰੱਗ ਡਿਕੈਟਟਿੰਗ ਕੁੱਤਿਆਂ ਦੀ ਮਦਦ ਨਾਲ ਲੱਭਿਆ ਗਿਆ, ਜਿਹੜੀ ਕਿ ਮੱਕੀ ਦੀ ਖੇਪ 'ਚ ਲੁਕਾ ਕੇ ਰੱਖੀ ਗਈ ਸੀ। ਸੀ. ਬੀ. ਐਸ. ਏ. ਦੇ ਡਾਇਰੈਕਟਰ, ਰੋਸੇਲ ਲਾਪੋਇੰਟੇ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ 'ਚ ਮੈਨੀਟੋਬਾ ਵਿਖੇ ਏਜੰਸੀ ਵਲੋਂ ਕੋਕੇਨ ਦੀ ਕੀਤੀ ਗਈ ਇਹ ਸਭ ਤੋਂ ਵੱਡੀ ਜ਼ਬਤੀ ਹੈ। ਉਨ੍ਹਾਂ ਕਿਹਾ ਕਿ ਫੜੀ ਗਈ ਕੋਕੇਨ ਦਾ ਬਾਜ਼ਾਰ 'ਚ ਮੁੱਲ ਕਰੀਬ 6 ਮਿਲੀਅਨ ਡਾਲਰ ਹੋਵੇਗਾ।
ਉੱਧਰ ਇਸ ਪੂਰੇ ਮਾਮਲੇ ਦੇ ਸਬੰਧ 'ਚ ਪੁਲਿਸ ਨੇ 31 ਸਾਲਾ ਟਰੱਕ ਚਾਲਕ ਨੂੰ ਮੌਕੇ ਤੋਂ ਗਿ੍ਰਫ਼ਤਾਰ ਕਰ ਲਿਆ, ਜਿਸ ਦੀ ਪਚਿਚਾਣ ਵਰਿੰਦਰ ਕੌਸ਼ਿਕ ਦੇ ਰੂਪ 'ਚ ਹੋਈ ਹੈ। ਉਹ ਵਿਨੀਪੈਗ ਦਾ ਰਹਿਣਾ ਵਾਲਾ ਹੈ ਅਤੇ ਉਸ ਵਿਰੁੱਧ ਨਸ਼ੀਲਾ ਪਦਾਰਥ ਲਿਆਉਣ ਅਤੇ ਨਸ਼ੇ ਦੀ ਤਸਕਰੀ ਕਰਨ ਦੇ ਦੋਸ਼ ਲੱਗੇ ਹਨ। ਬੀਤੀ 19 ਜੁਲਾਈ ਨੂੰ ਉਸ ਦੀ ਅਦਾਲਤ 'ਚ ਪੇਸ਼ੀ ਹੋਈ ਅਤੇ ਕੁਝ ਖ਼ਾਸ ਸ਼ਰਤਾਂ 'ਤੇ ਉਸ ਨੂੰ ਰਿਹਾਅ ਕੀਤਾ ਗਿਆ ਹੈ।

 

The post ਬਾਰਡਰ ਅਧਿਕਾਰੀਆਂ ਨੇ ਟਰੱਕ 'ਚੋਂ ਜ਼ਬਤ ਕੀਤੀ 6 ਮਿਲੀਅਨ ਕੋਕੇਨ, ਚਾਲਕ ਗਿ੍ਰਫ਼ਤਾਰ appeared first on TV Punjab | Punjabi News Channel.

Tags:
  • canada
  • cbsa
  • cocaine
  • drugs
  • police
  • top-news
  • trending-news
  • winnipeg

ਇਸਲਾਮਿਕ ਸਟੇਟ ਲਈ ਭਰਤੀ ਅਤੇ ਧਨ ਉਗਰਾਹੀ ਕਰਨ ਦੇ ਦੋਸ਼ਾਂ ਹੇਠ ਇੱਕ ਵਿਅਕਤੀ ਗਿ੍ਰਫ਼ਤਾਰ

Saturday 29 July 2023 12:43 AM UTC+00 | Tags: canada islamic-state khalilullah-yousuf rcmp top-news toronto trending-news united-states


Toronto- ਆਰ. ਸੀ. ਐਮ. ਪੀ. ਨੇ ਅੱਜ ਦੱਸਿਆ ਕਿ ਟੋਰਾਂਟੋ 'ਚ ਇੱਕ ਵਿਅਕਤੀ ਨੂੰ ਇਸਲਾਮਿਕ ਸਟੇਟ ਲਈ ਭਰਤੀ ਅਤੇ ਫ਼ੰਡ ਇਕੱਠਾ ਕਰਨ 'ਚ ਕਥਿਤ ਤੌਰ 'ਤੇ ਮਦਦ ਕਰਨ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਗਿਆ ਹੈ। 34 ਸਾਲਾ ਖ਼ਲੀਲਉੱਲ੍ਹਾ ਯੂਸਫ਼ ਵਿਰੁੱਧ ਇਹ ਦੋਸ਼ ਅਮਰੀਕਾ 'ਚ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਨੂੰ ਕਥਿਤ ਤੌਰ 'ਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਾਏ ਦੋਸ਼ਾਂ ਤੋਂ ਕਈ ਮਹੀਨਿਆਂ ਬਾਅਦ ਲਾਏ ਗਏ ਹਨ। ਆਰ. ਸੀ. ਐਮ. ਪੀ. ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਉਸ ਵਲੋਂ ਮਾਰਚ 2021 ਤੋਂ ਯੂਸਫ਼ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਨੇ ਲੋਕਾਂ ਨੂੰ ਕੱਟੜਪੰਥੀ ਬਣਾਉਣ ਅਤੇ ਭਰਤੀ ਕਰਨ ਦੇ ਉਦੇਸ਼ ਨਾਲ ਸੋਸ਼ਲ ਮੀਡੀਆ 'ਤੇ ਇਸਲਾਮਿਕ ਸਟੇਟ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਇਸ ਗਰੁੱਪ 'ਚ ਸ਼ਾਮਿਲ ਹੋਣ ਲਈ ਕਿਹਾ। ਜਾਂਚਕਰਤਾਵਾਂ ਨੇ ਇਹ ਵੀ ਦੋਸ਼ ਲਾਏ ਹਨ ਕਿ ਯੂਸਫ਼ ਨੇ ਅਫ਼ਗਾਨਿਸਤਾਨ 'ਚ ਵਿਦੇਸ਼ੀ ਦੂਤਾਵਾਸਾਂ ਵਿਰੁੱਧ ਅੱਤਵਾਦੀ ਹਮਲੇ ਕਰਨ ਲਈ ਇੱਕ ਵਿਦੇਸ਼ੀ ਇਸਲਾਮਿਕ ਸਟੇਟ ਦੇ ਮੈਂਬਰ ਨਾਲ ਸਾਜਿਸ਼ ਰਚੀ ਅਤੇ ਉਸ ਦੇਸ਼ 'ਚ ਇਸੇ ਤਰ੍ਹਾਂ ਹਮਲਿਆਂ ਲਈ ਪ੍ਰਚਾਰ ਅਤੇ ਜਾਣਕਾਰੀ ਪ੍ਰਦਾਨ ਕਰਾਈ। ਯੂਸਫ਼ ਵਿਰੁੱਧ ਅੱਤਵਾਦੀ ਸਰਗਮੀਆਂ ਨੂੰ ਸੁਵਿਧਾਜਨਕ ਬਣਉਣ, ਅੱਤਵਾਦੀ ਸਮੂਹ ਦੀਆਂ ਸਰਗਰਮੀਆਂ 'ਚ ਭਾਗ ਲੈਣ ਅਤੇ ਅੱਤਵਾਦੀ ਉਦੇਸ਼ਾਂ ਲਈ ਜਾਇਦਾਦ ਅਤੇ ਸੇਵਾਵਾਂ ਪ੍ਰਦਾਨ ਜਾਂ ਉਪਲਬਧ ਕਰਾਉਣ ਦਾ ਇੱਕ-ਇੱਕ ਮਾਮਲਾ ਕੀਤਾ ਗਿਆ ਹੈ। ਆਰ. ਸੀ. ਐਮ. ਪੀ. ਦਾ ਕਹਿਣਾ ਹੈ ਕਿ ਅਦਾਲਤ 'ਚ ਪੇਸ਼ੀ ਤੱਕ ਯੂਸਫ਼ ਹਿਰਾਸਤ 'ਚ ਰਹੇਗਾ।

The post ਇਸਲਾਮਿਕ ਸਟੇਟ ਲਈ ਭਰਤੀ ਅਤੇ ਧਨ ਉਗਰਾਹੀ ਕਰਨ ਦੇ ਦੋਸ਼ਾਂ ਹੇਠ ਇੱਕ ਵਿਅਕਤੀ ਗਿ੍ਰਫ਼ਤਾਰ appeared first on TV Punjab | Punjabi News Channel.

Tags:
  • canada
  • islamic-state
  • khalilullah-yousuf
  • rcmp
  • top-news
  • toronto
  • trending-news
  • united-states


Washington- ਅਮਰੀਕਾ ਨੇ ਤਾਇਵਾਨ ਨੂੰ 345 ਮਿਲੀਅਨ ਡਾਲਰ ਦਾ ਫੌਜੀ ਸਹਾਇਤਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਇੱਕ ਬਿਆਨ 'ਚ ਤਾਇਵਾਨ ਨੂੰ ਸਹਾਇਤਾ ਦੇਣ ਲਈ 'ਰੱਖਿਆ ਵਿਭਾਗ ਦੀ ਰੱਖਿਆ ਸਮੱਗਰੀ ਅਤੇ ਸੇਵਾਵਾਂ ਅਤੇ ਫੌਜੀ ਸਿੱਖਿਆ ਅਤੇ ਸਿਖਲਾਈ' ਦੇ ਪੈਕੇਜ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਤਾਇਵਾਨ ਨੂੰ ਚੀਨ ਆਪਣਾ ਇੱਕ ਸੂਬੀ ਮੰਨਦਾ ਹੈ ਪਰ ਤਾਇਵਾਨ ਖ਼ੁਦ ਨੂੰ ਇੱਕ ਆਜ਼ਾਦ ਦੇਸ਼ ਕਹਾਉਂਦਾ ਹੈ। ਅਮਰੀਕਾ ਦਾ ਮੰਨਣਾ ਹੈ ਕਿ ਚੀਨ ਬਲ ਨਾਲ ਤਾਇਵਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹੜਾ ਕਿ ਗ਼ਲਤ ਹੈ। ਇਸ ਦੇਸ਼ 'ਚ ਸੰਵਿਧਾਨ ਹੈ ਅਤੇ ਇੱਥੇ ਇੱਕ ਚੁਣੀ ਹੋਈ ਸਰਕਾਰ ਹੈ। ਜ਼ਿਕਰਯੋਗ ਹੈ ਕਿ ਦੁਨੀਆ 'ਚ ਸਿਰਫ਼ 13 ਦੇਸ਼ ਹੀ ਤਾਇਵਾਨ ਨੂੰ ਇੱਕ ਵੱਖ ਪ੍ਰਭੂਸੱਤਾ ਸੰਪੰਨ ਅਤੇ ਆਜ਼ਾਦ ਦੇਸ਼ ਮੰਨਦੇ ਹਨ।

The post ਤਾਇਵਾਨ ਨੂੰ ਫਿਰ ਮਿਲਿਆ ਅਮਰੀਕਾ ਦਾ ਸਾਥ, 345 ਮਿਲੀਅਨ ਡਾਲਰ ਦੀ ਫੌਜੀ ਮਦਦ ਦੇਣ ਦਾ ਕੀਤਾ ਐਲਾਨ appeared first on TV Punjab | Punjabi News Channel.

Tags:
  • china
  • military-aid
  • taiwan
  • top-news
  • trending-news
  • usa
  • washington
  • world

ਟੋਰਾਂਟੋ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਚਾਰ ਜ਼ਖ਼ਮੀ

Saturday 29 July 2023 01:05 AM UTC+00 | Tags: canada police road-accident scarborough top-news toronto


Toronto- ਟੋਰਾਂਟੋ 'ਚ ਬੀਤੀ ਰਾਤ ਵਾਪਰੇ ਇੱਕ ਭਿਆਕਨ ਸੜਕ ਹਾਦਸੇ 'ਚ ਚਾਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਦੋ ਹਾਲਤ ਕਾਫ਼ੀ ਗੰਭੀਰ ਹੈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਸਕਾਰਬਰੋ ਵਿਖੇ ਬੀਤੀ ਰਾਤ ਕਰੀਬ 11.30 ਵਜੇ ਮਾਰਖਮ ਰੋਡ ਅਤੇ ਈਸਟਪਾਰਕ ਬੁਲੇਵਾਰਡ ਦੇ ਚੌਰਾਹੇ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਚਾਰ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ 'ਚੋਂ ਦੋ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਪੁਲਿਸ ਨੇ ਇਸ ਇਲਾਕੇ 'ਚ ਸੜਕੀ ਆਵਾਜਾਈ ਨੂੰ ਬੰਦ ਕਰ ਦਿੱਤਾ ਸੀ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਸਪੱਸ਼ਟ ਰੂਪ 'ਚ ਪਤਾ ਨਹੀਂ ਲੱਗ ਸਕਿਆ ਹੈ।

The post ਟੋਰਾਂਟੋ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਚਾਰ ਜ਼ਖ਼ਮੀ appeared first on TV Punjab | Punjabi News Channel.

Tags:
  • canada
  • police
  • road-accident
  • scarborough
  • top-news
  • toronto

ਅਲਸੀ ਦਾ ਦੁੱਧ ਸਿਹਤ ਲਈ ਹੈ ਬਹੁਤ ਫਾਇਦੇਮੰਦ, ਜਾਣੋ ਇਸਦੇ ਫਾਇਦੇ

Saturday 29 July 2023 05:07 AM UTC+00 | Tags: alsi-ke-doodh flax-seeds flax-seeds-benefits health health-benefits health-tips-punjabi-news milk-benefits tv-punjab-news


ਜੇਕਰ ਅਲਸੀ ਦੇ ਬੀਜਾਂ ਨੂੰ ਦੁੱਧ ਦੇ ਨਾਲ ਉਬਾਲਿਆ ਜਾਵੇ ਤਾਂ ਇਸ ਨਾਲ ਸਿਹਤ ਨੂੰ ਕਈ ਤਰੀਕਿਆਂ ਨਾਲ ਫਾਇਦਾ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਲਸੀ ਦੇ ਬੀਜਾਂ ਅਤੇ ਦੁੱਧ ਵਿੱਚ ਫਾਈਬਰ, ਕੈਲਸ਼ੀਅਮ, ਪੋਟਾਸ਼ੀਅਮ, ਓਮੇਗਾ 3 ਫੈਟੀ ਐਸਿਡ, ਮੈਗਨੀਸ਼ੀਅਮ ਆਦਿ ਕਈ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅਜਿਹੇ ‘ਚ ਇਨ੍ਹਾਂ ਦੇ ਫਾਇਦਿਆਂ ਬਾਰੇ ਜਾਣਨਾ ਜ਼ਰੂਰੀ ਹੈ। ਅੱਜ ਦਾ ਲੇਖ ਇਸ ਵਿਸ਼ੇ ‘ਤੇ ਹੈ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਅਲਸੀ ਦੇ ਬੀਜਾਂ ਨੂੰ ਦੁੱਧ ਦੇ ਨਾਲ ਲਿਆ ਜਾਵੇ ਤਾਂ ਇਸ ਦੇ ਸਿਹਤ ਲਈ ਕੀ-ਕੀ ਫਾਇਦੇ ਹੋ ਸਕਦੇ ਹਨ। ਅੱਗੇ ਪੜ੍ਹੋ…

ਅਲਸੀ ਦੇ ਬੀਜ ਨੂੰ ਦੁੱਧ ਦੇ ਨਾਲ ਲੈਣ ਦੇ ਫਾਇਦੇ ਹੁੰਦੇ ਹਨ
ਅਲਸੀ ਦੇ ਬੀਜ ਅਤੇ ਦੁੱਧ ਨੂੰ ਇਕੱਠੇ ਲੈਣ ਨਾਲ ਸ਼ੂਗਰ ਦੇ ਰੋਗੀਆਂ ਨੂੰ ਕਈ ਤਰੀਕਿਆਂ ਨਾਲ ਫਾਇਦਾ ਹੁੰਦਾ ਹੈ। ਇਹ ਨਾ ਸਿਰਫ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਣ ‘ਚ ਫਾਇਦੇਮੰਦ ਹੈ, ਸਗੋਂ ਇਹ ਡਾਇਬਟੀਜ਼ ਨੂੰ ਵੀ ਕੰਟਰੋਲ ‘ਚ ਰੱਖ ਸਕਦਾ ਹੈ।

ਅਲਸੀ ਦੇ ਬੀਜਾਂ ਦਾ ਸੇਵਨ ਕਰਕੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਨਾ ਸਿਰਫ ਮੋਟਾਪਾ ਘੱਟ ਕਰਨ ‘ਚ ਫਾਇਦੇਮੰਦ ਹੈ, ਸਗੋਂ ਅਲਸੀ ਦੇ ਬੀਜਾਂ ‘ਚ ਫਾਈਬਰ ਪਾਇਆ ਜਾਂਦਾ ਹੈ, ਜੋ ਭੁੱਖ ਨੂੰ ਕੰਟਰੋਲ ਕਰਨ ‘ਚ ਵੀ ਕਾਫੀ ਫਾਇਦੇਮੰਦ ਹੋ ਸਕਦਾ ਹੈ।

ਅਲਸੀ ਦੇ ਬੀਜ ਅਤੇ ਦੁੱਧ ਵੀ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰਨ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਦੱਸ ਦੇਈਏ ਕਿ ਅਲਸੀ ਦੇ ਬੀਜਾਂ ‘ਚ ਪ੍ਰੋਟੀਨ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ, ਅਜਿਹੇ ‘ਚ ਜੇਕਰ ਦੁੱਧ ਦੇ ਨਾਲ ਇਸ ਦਾ ਸੇਵਨ ਕੀਤਾ ਜਾਵੇ ਤਾਂ ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲ ਸਕਦੀ ਹੈ।

ਅਲਸੀ ਦੇ ਬੀਜ ਅਤੇ ਦੁੱਧ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮਿਸ਼ਰਣ ਫਾਈਬਰ ਨਾਲ ਭਰਪੂਰ ਹੁੰਦਾ ਹੈ। ਅਜਿਹੀ ਸਥਿਤੀ ‘ਚ ਇਹ ਪਾਚਨ ਕਿਰਿਆ ਨੂੰ ਸੁਧਾਰਨ ਦੇ ਨਾਲ-ਨਾਲ ਅੰਤੜੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਲਸੀ ਦਾ ਦੁੱਧ ਪਾਚਨ ਤੰਤਰ ਨੂੰ ਸੁਧਾਰਨ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।

The post ਅਲਸੀ ਦਾ ਦੁੱਧ ਸਿਹਤ ਲਈ ਹੈ ਬਹੁਤ ਫਾਇਦੇਮੰਦ, ਜਾਣੋ ਇਸਦੇ ਫਾਇਦੇ appeared first on TV Punjab | Punjabi News Channel.

Tags:
  • alsi-ke-doodh
  • flax-seeds
  • flax-seeds-benefits
  • health
  • health-benefits
  • health-tips-punjabi-news
  • milk-benefits
  • tv-punjab-news

ਪੰਜਾਬ ਦੇ 11 ਜ਼ਿਲਿਆਂ 'ਚ ਤੇਜ਼ ਬਰਸਾਤ ਦਾ ਅਲਰਟ

Saturday 29 July 2023 05:23 AM UTC+00 | Tags: floods-in-punjab heavy-rain-alert-punjab india monsoon-update-punjab news punjab top-news trending-news

ਡੈਸਕ- ਪੰਜਾਬ ਵਿਚ ਮਾਨਸੂਨ ਆਪਣਾ ਅਸਰ ਫਿਰ ਤੋਂ ਦਿਖਾਉਣ ਵਾਲਾ ਹੈ। ਸ਼ੁੱਕਰਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਤੇਜ਼ ਮੀਂਹ ਪਿਆ। ਮੌਸਮ ਵਿਭਾਗ ਨੇ ਪੰਜਾਬ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅੱਜ ਵੀ ਬੱਦਲ ਛਾਏ ਰਹਿਣਗੇ ਤੇ ਨਾਲ ਹੀ ਤੇਜ਼ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਪੰਜਾਬ ਦੇ 11 ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪਵੇਗਾ। ਦੂਜੇ ਪਾਸੇ ਕਈ ਸ਼ਹਿਰਾਂ ਵਿਚ ਬੱਦਲ ਛਾਏ ਹੋਏ ਹਨ ਤੇ ਕਿਤੇ-ਕਿਤੇ ਧੁੱਪ ਨਿਕਲੀ ਹੋਈ ਹੈ।

ਮੌਸਮ ਵਿਭਾਗ ਮੁਤਾਬਕ ਫਾਜ਼ਿਲਕਾ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਵਿਚ ਮੀਂਹ ਪੈਣ ਦਾ ਅਨੁਮਾਨ ਹੈ। ਪਟਿਆਲਾ ਤੇ ਲੁਧਿਆਣਾ ਵਿਚ 4 ਐੱਮਐੱਮ, ਬਰਨਾਲਾ ਵਿਚ 19.5 ਐੱਮਐੱਮ ਫਤਿਹਗੜ੍ਹ ਸਾਹਿਬ ਵਿਚ 6 ਐੱਮਐੱਮ, ਮੋਗਾ ਵਿਚ 3.5 ਐੱਮਐੱਮ, ਰੋਪੜ ਵਿ 2.5 ਐੱਮਐੱਮ ਤੇ ਬਲਾਚੌਰ ਵਿਚ 5ਐੱਮਐੱਮ ਮੀਂਹ ਦਰਜ ਕੀਤਾ ਗਿਆ।

ਬੀਤੇ ਦਿਨੀਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਇਸ ਕਾਰਨ ਰਾਵੀ, ਘੱਗਰ ਤੇ ਮਾਰਕੰਡਾ ਨਦੀਆਂ ਦਾ ਜਲ ਪੱਧਰ ਫਿਰ ਤੋਂ ਵਧਣ ਲੱਗਾ। ਗੁਰਦਾਸਪੁਰ ਦੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਡੇਰਾ ਬਾਬਾ ਨਾਨਕ ਵਿਚ ਰਾਵੀ ਦਾ ਪਾਣੀ ਦਾ ਪੱਧਰ ਵਧਣ ਨਾਲ ਕੱਸੋਵਾਲ ਤੱਕ ਪਹੁੰਚਣ ਦਾ ਰਸਤਾ ਟੁੱਟ ਗਿਆ ਹੈ। ਪਟਿਆਲਾ ਵਿਚ ਵੀ ਦੁਬਾਰਾ ਟਾਂਗਰੀ ਤੇ ਮਾਰਕੰਡਾ ਨਦੀਆਂ ਦਾ ਪਾਣੀ ਦਾ ਪੱਧਰ ਵਧ ਗਿਾ। ਪ੍ਰਸ਼ਾਸਨ ਨੇ ਘਨੌਰ ਤੇ ਸਨੌਰ ਦੇ ਕਈ ਪਿੰਡਾਂ ਲਈ ਅਲਰਟ ਜਾਰੀ ਕਰ ਦਿੱਤਾ ਹੈ।

The post ਪੰਜਾਬ ਦੇ 11 ਜ਼ਿਲਿਆਂ 'ਚ ਤੇਜ਼ ਬਰਸਾਤ ਦਾ ਅਲਰਟ appeared first on TV Punjab | Punjabi News Channel.

Tags:
  • floods-in-punjab
  • heavy-rain-alert-punjab
  • india
  • monsoon-update-punjab
  • news
  • punjab
  • top-news
  • trending-news

ਇਮਿਊਨਿਟੀ ਵਧਾਉਣ ਲਈ ਪੀਓ ਹਲਦੀ ਵਾਲੀ ਚਾਹ, ਜਾਣੋ ਹੋਰ ਫਾਇਦੇ

Saturday 29 July 2023 05:30 AM UTC+00 | Tags: haldi-tea haldi-tea-benefits health health-tips-punjabi-news healthy-diet turmeric-tea turmeric-tea-benefits tv-punjab-news


ਹਲਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਨਾਲ ਹੀ ਹਲਦੀ ਦੇ ਅੰਦਰ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਅਜਿਹੇ ‘ਚ ਜੇਕਰ ਹਲਦੀ ਵਾਲੀ ਚਾਹ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਅਜਿਹੇ ‘ਚ ਇਨ੍ਹਾਂ ਸਮੱਸਿਆਵਾਂ ਤੋਂ ਸੁਚੇਤ ਰਹਿਣਾ ਜ਼ਰੂਰੀ ਹੈ। ਅੱਜ ਦਾ ਲੇਖ ਇਸ ਵਿਸ਼ੇ ‘ਤੇ ਹੈ। ਅੱਜ ਇਸ ਆਰਟੀਕਲ ਦੇ ਜ਼ਰੀਏ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਹਲਦੀ ਵਾਲੀ ਚਾਹ ਦਾ ਸੇਵਨ ਕੀਤਾ ਜਾਵੇ ਤਾਂ ਇਸ ਦੇ ਸਿਹਤ ਲਈ ਕੀ-ਕੀ ਫਾਇਦੇ ਹੋ ਸਕਦੇ ਹਨ। ਅੱਗੇ ਪੜ੍ਹੋ…

ਹਲਦੀ ਵਾਲੀ  ਚਾਹ ਦੇ ਫਾਇਦੇ
ਮਾਨਸੂਨ ਦੌਰਾਨ ਲੋਕਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਅਕਸਰ ਪ੍ਰਭਾਵਿਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਇਸ ਸਮਰੱਥਾ ਨੂੰ ਵਧਾਉਣ ਲਈ, ਤੁਸੀਂ ਹਲਦੀ ਵਾਲੀ ਚਾਹ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਹਲਦੀ ਵਾਲੀ ਚਾਹ ਦੇ ਸੇਵਨ ਨਾਲ ਨਾ ਸਿਰਫ ਇਮਿਊਨਿਟੀ ਨੂੰ ਮਜ਼ਬੂਤ ​​ਕੀਤਾ ਜਾ ਸਕਦਾ ਹੈ, ਸਗੋਂ ਹਲਦੀ ਵਾਲੀ ਚਾਹ ਦਾ ਸੇਵਨ ਕਰਨ ਨਾਲ ਵਿਅਕਤੀ ਕਈ ਹੋਰ ਇਨਫੈਕਸ਼ਨਾਂ ਤੋਂ ਵੀ ਆਪਣੇ ਆਪ ਨੂੰ ਬਚਾ ਸਕਦਾ ਹੈ।

ਜੇਕਰ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਹਲਦੀ ਵਾਲੀ ਚਾਹ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਹਲਦੀ ਵਾਲੀ ਚਾਹ ਨਾ ਸਿਰਫ ਤੁਹਾਨੂੰ ਮੋਟਾਪੇ ਤੋਂ ਛੁਟਕਾਰਾ ਦਿਵਾ ਸਕਦੀ ਹੈ, ਬਲਕਿ ਇਹ ਤੁਹਾਨੂੰ ਫਿੱਟ ਰਹਿਣ ਵਿਚ ਵੀ ਮਦਦ ਕਰ ਸਕਦੀ ਹੈ।
ਦੱਸ ਦੇਈਏ ਕਿ ਹਲਦੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਸਰੀਰ ਦੀ ਸੋਜ ਨੂੰ ਦੂਰ ਕਰਨ ਵਿੱਚ ਵੀ ਲਾਭਦਾਇਕ ਸਾਬਤ ਹੋ ਸਕਦੇ ਹਨ।

ਹਲਦੀ ਦੀ ਚਾਹ ਕਿਵੇਂ ਬਣਾਈਏ?
ਇਸ ਚਾਹ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਗਲਾਸ ਪਾਣੀ ‘ਚ ਹਲਦੀ, ਦਾਲਚੀਨੀ ਅਤੇ ਕਾਲੀ ਮਿਰਚ ਮਿਲਾ ਲਓ। ਹੁਣ ਅੱਧਾ ਗਲਾਸ ਪਾਣੀ ਨੂੰ ਮੱਧਮ ਅੱਗ ‘ਤੇ ਛੱਡ ਦਿਓ, ਫਿਰ ਇਸ ਨੂੰ ਫਿਲਟਰ ਕਰਨ ਤੋਂ ਬਾਅਦ, ਮਿਸ਼ਰਣ ਨੂੰ ਥੋੜਾ ਜਿਹਾ ਠੰਡਾ ਕਰੋ ਅਤੇ ਇਸ ਦਾ ਸੇਵਨ ਕਰੋ। ਇਸ ਨਾਲ ਵਿਅਕਤੀ ਨੂੰ ਕਈ ਤਰੀਕਿਆਂ ਨਾਲ ਫਾਇਦਾ ਹੋ ਸਕਦਾ ਹੈ। ਜੇਕਰ ਤੁਸੀਂ ਚਾਹੋ ਤਾਂ ਸਵਾਦ ਵਧਾਉਣ ਲਈ ਹਲਦੀ ਵਾਲੀ ਚਾਹ ਵਿੱਚ ਨਿੰਬੂ ਦਾ ਰਸ ਜਾਂ ਸ਼ਹਿਦ ਮਿਲਾ ਸਕਦੇ ਹੋ।

The post ਇਮਿਊਨਿਟੀ ਵਧਾਉਣ ਲਈ ਪੀਓ ਹਲਦੀ ਵਾਲੀ ਚਾਹ, ਜਾਣੋ ਹੋਰ ਫਾਇਦੇ appeared first on TV Punjab | Punjabi News Channel.

Tags:
  • haldi-tea
  • haldi-tea-benefits
  • health
  • health-tips-punjabi-news
  • healthy-diet
  • turmeric-tea
  • turmeric-tea-benefits
  • tv-punjab-news

ਡੈਸਕ- ਲੁਧਿਆਣਾ ਸ਼ਹਿਰ ਵਿਚ ਮਾਡਲ ਟਾਊਨ ਐਕਸਟੈਨਸ਼ਨ ਵਿਚ ਅੱਜ ਦੁਪਹਿਰ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਪੰਜ ਤੱਤਾਂ ਵਿਚ ਵਿਲੀਨ ਹੋਣਗੇ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਛਿੰਦਾ ਦੀ ਅੰਤਿਮ ਯਾਤਰਾ ਲਈ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਫੁੱਲਾਂ ਨਾਲ ਟਰੱਕ ਸਜਾਇਆ ਗਿਆ ਹੈ। ਉਸ ਟਰੱਕ ਦੇ ਅੱਗੇ ਛਿੰਦਾ ਦੀ ਤਸਵੀਰ ਵੀ ਲਗਾਈ ਗਈ ਹੈ। ਖੁੱਲ੍ਹੇ ਟਰੱਕ ਵਿਚ ਛਿੰਦਾ ਦੇ ਸਮਰਥਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ।

ਵੱਡੀ ਗਿਣਤੀ ਵਿਚ ਉਨ੍ਹਾਂ ਦੇ ਚਾਹੁਣ ਵਾਲੇ ਪੰਜਾਬੀ ਲੋਕ ਗਾਇਕ ਅੰਤਿਮ ਸਸਕਾਰ ਵਿਚ ਪਹੁੰਣਗੇ। ਛਿੰਦਾ ਨੇ 26 ਜੁਲਾਈ ਨੂੰ ਡੀਐੱਮਸੀ ਹਸਪਤਾਲ ਵਿਚ ਆਖਰੀ ਸਾਹ ਲਏ ਸਨ। ਛਿੰਦਾ ਦਾ ਪੁੱਤਰ ਤੇ ਧੀ ਵਿਦੇਸ਼ ਵਿਚ ਰਹਿੰਦੇ ਹਨ। ਇਸੇ ਕਾਰਨ ਉਨ੍ਹਾਂ ਦਾ ਸਸਕਾਰ ਦੇਹਾਂਤ ਦੇ 3 ਦਿਨ ਬਾਅਦ ਕੀਤਾ ਜਾ ਰਿਹਾ ਹੈ।

ਇਸ ਮਹਾਨ ਕਲਾਕਾਰ ਦੇ ਦੇਹਾਂਤ ਦੇ ਬਾਅਦ ਉਨ੍ਹਾਂ ਦੇ ਘਰ ਸੋਗ ਪ੍ਰਗਟਾਉਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਸਮਾਜਿਕ, ਰਾਜਨੀਤਕ, ਧਾਰਮਿਕ ਤੇ ਫਿਲਮੀ ਸਿਤਾਰੇ ਲੁਧਿਆਣਾ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਕ ਨਿੱਜੀ ਹਸਪਤਾਲ ਵਿਚ ਫੂਡ ਪਾਈਪ ਦਾ ਆਪ੍ਰੇਸ਼ਨ ਕਰਵਾਇਆ ਸੀ ਜਿਸ ਦੇ ਬਾਅਦ ਸਰੀਰ ਵਿਚ ਇੰਫੈਕਸ਼ਨ ਵਧ ਗਿਆ ਤੇ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ।

ਛਿੰਦਾ ਕਈ ਦਿਨ ਲੁਧਿਆਣਾ ਦੇ ਹਸਪਤਾਲ ਵਿਚ ਵੈਂਟੀਲੇਟਰ 'ਤੇ ਵੀ ਰਹੇ। ਇਸ ਦੇ ਬਾਅਦ ਉਨ੍ਹਾਂ ਦੀ ਵਿਗੜਦੀ ਹਾਲਤ ਕਾਰਨ ਉਨ੍ਹਾਂ ਨੂੰ ਡੀਐੱਮਸੀ ਸ਼ਿਫਟ ਕਰ ਦਿੱਤਾ ਗਿਆ। ਆਖਿਰਕਾਰ ਛਿੰਦਾ ਜ਼ਿੰਦਗੀ ਦੀ ਜੰਗ ਹਾਰ ਗਏ। ਛਿੰਦਾ ਆਪਣੇ ਪਿੱਛੇ ਪਤਨੀ ਜੋਗਿੰਦਰ ਕੌਰ ਤੇ ਬੇਟੇ ਮਨਿੰਦਰ ਛਿੰਦਾ, ਸਿਮਰਨ ਛਿੰਦਾ ਤੇ 2 ਬੇਟਿਆਂ ਨੂੰ ਛੱਡ ਗਏ ਹਨ।

The post ਅੱਜ ਹੋਵੇਗਾ ਗਾਇਕ ਸੁਰਿੰਦਰ ਛਿੰਦਾ ਦਾ ਅੰਤਿਮ ਸਸਕਾਰ, ਪਾਲੀਵੁੱਡ ਵੀ ਦੇਵੇਗਾ ਸ਼ਰਧਾਂਜਲੀ appeared first on TV Punjab | Punjabi News Channel.

Tags:
  • news
  • pollywood
  • punjab
  • surinder-shinda
  • top-news
  • trending-news

ਨਾਈਜੀਰੀਅਨ ਰੈਪਰ Burna Boy ਨੇ ਗੀਤ ਰਾਹੀਂ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

Saturday 29 July 2023 06:02 AM UTC+00 | Tags: burna-boy entertainment india news punjab sidhu-moosewala top-news trending-news tribute-to-sidhu-moosewala world

ਡੈਸਕ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਵੱਧ ਹੋ ਗਿਆ ਹੈ ਪਰ ਅੱਜ ਵੀ ਉਹ ਲੋਕਾਂ 'ਚ ਜ਼ਿੰਦਾ ਹਨ। ਦੇਸ਼ ਹੀ ਨਹੀਂ ਸਗੋਂ ਵਿਦੇਸ਼ ਦੇ ਲੋਕ ਵੀ ਉਨ੍ਹਾਂ ਨੂੰ ਭੁੱਲ ਨਹੀਂ ਸਕੇ ਹਨ, ਉੱਥੇ ਹੀ ਨਾਈਜੀਰੀਅਨ ਰੈਪਰ ਬਰਨਾ ਬੁਆਏ ਨੇ ਇੱਕ ਵਾਰ ਫਿਰ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਵਾਰ ਬਰਨਾ ਬੁਆਏ ਨੇ ਇਹ ਸ਼ਰਧਾਂਜਲੀ ਕਿਸੇ ਵੀ ਸਟੇਜ 'ਤੇ ਨਹੀਂ ਦਿੱਤੀ, ਉਸ ਨੇ ਆਪਣੇ ਨਵੇਂ ਗੀਤ 'ਚ ਸਿੱਧੂ ਨੂੰ ਰੈਸਟ ਇਨ ਪੀਸ (RIP) ਕਿਹਾ ਹੈ।

ਦਰਅਸਲ, ਬਰਨਾ ਬੁਆਏ ਦਾ ਨਵਾਂ ਗੀਤ (ਬਿੱਗ-7) ਰਿਲੀਜ਼ ਹੋ ਗਿਆ ਹੈ। ਬਰਨਾ ਬੁਆਏ ਇਸ ਗੀਤ ਦੇ ਦੂਜੇ ਪੈਰਾ ਵਿੱਚ ਗਾਉਂਦਾ ਹੈ – ਆਲ ਰਾਈਟ, RIP ਟੁ ਸਿੱਧੂ। ਇਸ ਦੇ ਨਾਲ ਹੀ ਗੀਤ 'ਚ ਕੰਧ 'ਤੇ ਸਿੱਧੂ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ, ਜਿਸ 'ਤੇ The Legend Never Die ਵੀ ਲਿਖਿਆ ਹੋਇਆ ਹੈ। ਇਹ ਦਰਸਾਉਂਦਾ ਹੈ ਕਿ ਇੰਟਰਨੈਸ਼ਨਲ ਸਿੰਗਰ ਦੇ ਦਿਲਾਂ 'ਚ ਵੀ ਸਿੱਧੂ ਜ਼ਿੰਦਾ ਹੈ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਰਨਾ ਬੁਆਏ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਸਿੱਧੂ ਦੇ ਕ.ਤਲ ਤੋਂ ਬਾਅਦ ਸਟੇਜ ਸ਼ੋਅ ਦੌਰਾਨ ਬਰਨਾ ਬੁਆਏ ਭਾਵੁਕ ਹੋ ਗਏ ਸਨ। ਸ਼ੋਅ ਦੌਰਾਨ RIP ਸਿੱਧੂ, ਬੋਲਦਿਆਂ ਉਹ ਰੋ ਪਏ ਸੀ ਅਤੇ ਮੂਸੇਵਾਲਾ ਦੇ ਅੰਦਾਜ਼ ਵਿੱਚ, ਉਸਨੇ ਆਪਣੇ ਪੱਟ ਤੇ ਧਾਪ ਲਾ ਕੇ ਆਪਣਾ ਹੱਥ ਹਵਾ ਵਿੱਚ ਉੱਚਾ ਕੀਤਾ ਸੀ।

The post ਨਾਈਜੀਰੀਅਨ ਰੈਪਰ Burna Boy ਨੇ ਗੀਤ ਰਾਹੀਂ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ appeared first on TV Punjab | Punjabi News Channel.

Tags:
  • burna-boy
  • entertainment
  • india
  • news
  • punjab
  • sidhu-moosewala
  • top-news
  • trending-news
  • tribute-to-sidhu-moosewala
  • world

ਪੁਲਿਸ 'ਤੇ ਹਮਲਾ ਕਰਨ ਵਾਲਾ ਗੈਂਗ.ਸਟਰ ਜ਼ਿੰਦੀ ਕਾਬੂ, ਲੁਧਿਆਣਾ ਪੁਲਿਸ ਕਰੇਗੀ ਪ੍ਰੈਸ ਕਾਨਫਰੰਸ

Saturday 29 July 2023 06:09 AM UTC+00 | Tags: cia-staff-ldh dgp-punjab gangsters-of-punjab jatinder-singh-zindi ludhiana-police news punjab punjab-police punjab-politics top-news trending-news

ਡੈਸਕ- ਸੀਆਈਏ ਦੀ ਟੀਮ ਗੈਂਗਸਟਰਾਂ ਨੂੰ ਫੜਨ ਲਈ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸੀਆਈਏ ਦੀ ਟੀਮ ਨੇ ਹੁਣ ਲੰਬੇ ਸਮੇਂ ਤੋਂ ਭਗੌੜੇ ਗੈਂਗਸਟਰ ਜਤਿੰਦਰ ਸਿੰਘ ਉਰਫ ਜਿੰਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿੰਦੀ ਨੂੰ ਦੇਰ ਰਾਤ ਪੁਲਿਸ ਨੇ ਫੜ ਲਿਆ ਸੀ। ਫਿਲਹਾਲ ਪੁਲਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਅੱਜ ਪੁਲਸ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।

ਜਿੰਦੀ ਅਤੇ ਉਸ ਦੇ ਸਾਥੀਆਂ ਨੇ 9 ਮਹੀਨੇ ਪਹਿਲਾਂ ਇੱਕ ਸਵਿਫਟ ਕਾਰ ਨਾਲ ਸੀਆਈਏ ਸਟਾਫ਼ 'ਤੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇੰਚਾਰਜ ਰਾਜੇਸ਼ ਸ਼ਰਮਾ ਨੇ ਬਦਮਾਸ਼ ਨੂੰ ਫੜਨ ਲਈ ਟਾਇਰ 'ਤੇ 2 ਗੋਲੀਆਂ ਵੀ ਚਲਾਈਆਂ, ਪਰ ਬਦਮਾਸ਼ ਫਰਾਰ ਹੋ ਗਿਆ ਸੀ। ਬਦਮਾਸ਼ ਜਿੰਦੀ ਡੇਢ ਸਾਲ ਤੋਂ ਵੱਖ-ਵੱਖ ਮਾਮਲਿਆਂ 'ਚ ਫਰਾਰ ਹੈ। ਸੂਤਰਾਂ ਅਨੁਸਾਰ ਕਾਂਗਰਸ ਸਰਕਾਰ ਵੇਲੇ ਜਿੰਦੀ ਦਾ ਪਾਰਟੀ ਵਿੱਚ ਕਾਫੀ ਰੁਤਬਾ ਸੀ

The post ਪੁਲਿਸ 'ਤੇ ਹਮਲਾ ਕਰਨ ਵਾਲਾ ਗੈਂਗ.ਸਟਰ ਜ਼ਿੰਦੀ ਕਾਬੂ, ਲੁਧਿਆਣਾ ਪੁਲਿਸ ਕਰੇਗੀ ਪ੍ਰੈਸ ਕਾਨਫਰੰਸ appeared first on TV Punjab | Punjabi News Channel.

Tags:
  • cia-staff-ldh
  • dgp-punjab
  • gangsters-of-punjab
  • jatinder-singh-zindi
  • ludhiana-police
  • news
  • punjab
  • punjab-police
  • punjab-politics
  • top-news
  • trending-news

Sanjay Dutt Birthday: ਜਦੋਂ ਬਲਾਸਟ ਕੇਸ ਵਿੱਚ ਫਸ ਕੇ ਜੇਲ ਗਏ ਸੀ ਸੰਜੇ ਦੱਤ ਤਾਂ ਨਸ਼ੇ ਕਾਰਨ ਉਨ੍ਹਾਂ ਦੀ ਟੁੱਟ ਗਈ ਜ਼ਿੰਦਗੀ

Saturday 29 July 2023 07:12 AM UTC+00 | Tags: actor-sanjay-dutt entertainment entertainment-news-in-punjabi happy-birthday-sanjay-dutt sanjay-dutt-birthday sanjay-dutt-birthday-special trending-news-today tv-punjab-news


Happy Birthday Sanjay Datt: ਬਾਲੀਵੁੱਡ ਜਗਤ ਦੇ ਉਹ ਅਭਿਨੇਤਾ ਜਿਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਵਿਵਾਦਾਂ ਨਾਲ ਘਿਰੀ ਰਹਿੰਦੀ ਹੈ। ਨਿੱਜੀ ਅਤੇ ਪ੍ਰੋਫੈਸ਼ਨਲ ਲਾਈਫ ਕਾਰਨ ਹਮੇਸ਼ਾ ਚਰਚਾ ‘ਚ ਰਹਿਣ ਵਾਲੇ ਸੰਜੇ ਦੱਤ ਦਾ ਅੱਜ ਜਨਮਦਿਨ ਹੈ। 29 ਜੁਲਾਈ 1959 ਨੂੰ ਸੁਨੀਲ ਦੱਤ ਅਤੇ ਨਰਗਿਸ ਦੇ ਘਰ ਜਨਮੇ ਸੰਜੂ ਬਾਬਾ ਨੇ ਆਪਣੀ ਅਦਾਕਾਰੀ ਨਾਲ ਪੂਰੀ ਦੁਨੀਆ ਦਾ ਦਿਲ ਜਿੱਤ ਲਿਆ ਹੈ। ਹੀਰੋ ਤੋਂ ਵਿਲੇਨ ਤੱਕ ਦੇ ਕਿਰਦਾਰ ‘ਚ ਜਾਨ ਪਾਉਣ ਵਾਲੇ ਸੰਜੇ ਦੱਤ ਅੱਜ ਆਪਣਾ 63ਵਾਂ ਜਨਮਦਿਨ ਮਨਾ ਰਹੇ ਹਨ। ਕਈ ਉਤਰਾਅ-ਚੜ੍ਹਾਅ ਦੇ ਬਾਵਜੂਦ ਸੰਜੇ ਦਾ ਫਿਲਮੀ ਕਰੀਅਰ ਜਾਰੀ ਰਿਹਾ। ਇਸ ਐਕਟਰ ਦੀ ਲਵ ਲਾਈਫ ਵੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ।

ਨਰਗਿਸ ਅਤੇ ਸੁਨੀਲ ਦੇ ਘਰ ਸੰਜੇ ਦਾ ਜਨਮ ਹੋਇਆ
ਇਕ ਰਿਪੋਰਟ ਮੁਤਾਬਕ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਨੂੰ ਉਨ੍ਹਾਂ ਦੀ ਮਾਂ ਨਰਗਿਸ ਨੇ ‘ਏਲਵਿਸ ਪ੍ਰੈਸਲੇ’ ਕਿਹਾ ਸੀ। ਅਕਸਰ ਦੋਵੇਂ 'ਪ੍ਰੈਸਲੇ' ਜੂਨੀਅਰ ਦੁਨੀਆਂ ਵਿੱਚ ਆਉਣ ਦੇ ਸੁਪਨੇ ਦੇਖਦੇ ਸਨ। ਉਹ ਦਿਨ 29 ਜੁਲਾਈ, 1959 ਨੂੰ ਆਇਆ, ਜਦੋਂ ਨਰਗਿਸ ਨੇ ਸੰਜੇ ਦੱਤ ਨੂੰ ਜਨਮ ਦਿੱਤਾ। ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਸੰਜੇ ਦੱਤ ਦਾ ਨਾਂ ਸੁਨੀਲ ਦੱਤ ਅਤੇ ਨਰਗਿਸ ਨੇ ਨਹੀਂ ਰੱਖਿਆ ਸੀ, ਉਨ੍ਹਾਂ ਦਾ ਨਾਂ ਕ੍ਰਾਊਡਸੋਰਸਿੰਗ ਰਾਹੀਂ ਰੱਖਿਆ ਗਿਆ ਸੀ।

ਨਸ਼ੇ ਕਾਰਨ ਕਈ ਫ਼ਿਲਮਾਂ ਹੱਥੋਂ ਨਿਕਲ ਗਈਆਂ
ਸੰਜੇ ਦੱਤ ਨਸ਼ੇ ਦੇ ਇੰਨੇ ਆਦੀ ਹੋ ਚੁੱਕੇ ਸਨ ਕਿ ਕਈ ਵੱਡੀਆਂ ਫਿਲਮਾਂ ਉਨ੍ਹਾਂ ਦੇ ਹੱਥੋਂ ਨਿਕਲ ਗਈਆਂ ਸਨ। ਸੰਜੇ ਦੱਤ ਨੇ ਬਤੌਰ ਅਦਾਕਾਰ ਸਾਲ 1981 ਵਿੱਚ ਫਿਲਮ ਰੌਕੀ ਨਾਲ ਡੈਬਿਊ ਕੀਤਾ ਸੀ। ਇਸ ਪਹਿਲੀ ਫਿਲਮ ਨਾਲ ਹੀ ਸੰਜੇ ਦੱਤ ਨੇ ਲੋਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾਈ ਅਤੇ ਕਾਫੀ ਸੁਰਖੀਆਂ ਬਟੋਰੀਆਂ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੂੰ ਚੰਗੀਆਂ ਫਿਲਮਾਂ ਦੇ ਆਫਰ ਮਿਲੇ ਪਰ ਉਦੋਂ ਤੱਕ ਸੰਜੇ ਦੱਤ ਇੰਨੇ ਨਸ਼ੇ ‘ਚ ਸਨ ਕਿ ਉਹ ਫਿਲਮਾਂ ਉਨ੍ਹਾਂ ਦੇ ਹੱਥੋਂ ਨਿਕਲ ਗਈਆਂ। ਤੁਹਾਨੂੰ ਦੱਸ ਦੇਈਏ ਕਿ ਜੈਕੀ ਸ਼ਰਾਫ ਤੋਂ ਪਹਿਲਾਂ ਸੰਜੇ ਦੱਤ ਨੂੰ ‘ਹੀਰੋ’ ਆਫਰ ਕੀਤੀ ਗਈ ਸੀ ਪਰ ਸੰਜੇ ਦੱਤ ਦੇ ਨਸ਼ੇ ਦੀ ਲਤ ਕਾਰਨ ਇਹ ਫਿਲਮ ਉਨ੍ਹਾਂ ਦੇ ਹੱਥੋਂ ਨਿਕਲ ਗਈ ਸੀ।

ਸੰਜੇ ਦੱਤ ਨੇ ਆਪਣੇ ਨਸ਼ੇ ਦੀ ਲਤ ਬਾਰੇ ਖੁਲਾਸਾ ਕੀਤਾ ਹੈ
ਸੰਜੇ ਦੱਤ ਨੇ ਕਾਲਜ ‘ਚ ਇਕ ਈਵੈਂਟ ਦੌਰਾਨ ਦੱਸਿਆ ਸੀ ਕਿ ਨਸ਼ੇ ਕਾਰਨ ਉਨ੍ਹਾਂ ਨੇ ਜ਼ਿੰਦਗੀ ‘ਚ ਕੀ ਗੁਆਇਆ ਸੀ। ਸੰਜੇ ਦੱਤ ਨੇ ਕਿਹਾ ਸੀ, ‘ਇਹ ਸਵੇਰ ਦਾ ਸਮਾਂ ਸੀ ਅਤੇ ਮੈਨੂੰ ਬਹੁਤ ਭੁੱਖ ਲੱਗੀ ਸੀ, ਉਸ ਸਮੇਂ ਮੇਰੀ ਮਾਂ ਦਾ ਦਿਹਾਂਤ ਹੋ ਗਿਆ ਸੀ। ਮੈਂ ਆਪਣੇ ਘਰ ਕੰਮ ਕਰਨ ਵਾਲਿਆਂ ਨੂੰ ਪੁੱਛਿਆ ਕਿ ਮੈਨੂੰ ਖਾਣਾ ਦਿਓ, ਮੈਂ ਭੁੱਖਾ ਹਾਂ, ਉਨ੍ਹਾਂ ਜਵਾਬ ਦਿੱਤਾ ਕਿ ਬਾਬਾ ਤੁਸੀਂ ਦੋ ਦਿਨਾਂ ਤੋਂ ਖਾਣਾ ਨਹੀਂ ਖਾਧਾ। ਇਹ ਕਹਿੰਦਿਆਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਮੈਂ ਝੱਟ ਮੰਜੇ ਤੋਂ ਉੱਠ ਕੇ ਬਾਥਰੂਮ ਵੱਲ ਗਿਆ ਤਾਂ ਮੈਂ ਆਪਣਾ ਚਿਹਰਾ ਦੇਖਿਆ। ਮੇਰੀ ਹਾਲਤ ਪੂਰੀ ਤਰ੍ਹਾਂ ਵਿਗੜ ਚੁੱਕੀ ਸੀ, ਮੇਰੇ ਮੂੰਹ ਅਤੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ। ਸੰਜੇ ਦੱਤ ਕਈ ਵਾਰ ਮੀਡੀਆ ਦੇ ਸਾਹਮਣੇ ਆਪਣੇ ਨਸ਼ੇ ਦੀ ਲਤ ਬਾਰੇ ਗੱਲ ਕਰ ਚੁੱਕੇ ਹਨ।

ਨਾਮ ਮੁੰਬਈ ਧਮਾਕੇ ਵਿੱਚ ਆਇਆ ਸੀ
ਸਾਲ 1993 ਉਹ ਸਾਲ ਸੀ ਜਦੋਂ ਮੁੰਬਈ ਬੰਬ ਧਮਾਕੇ ਵਿੱਚ ਸੰਜੇ ਦੱਤ ਦਾ ਨਾਮ ਆਇਆ ਸੀ। ਇਸ ਦੌਰਾਨ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਕਾਫੀ ਬਦਨਾਮੀ ਹੋਈ। ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਬਾਲੀਵੁੱਡ ਦਾ ਸਨਮਾਨਯੋਗ ਨਾਂ ਰਹੇ ਹਨ। ਅਜਿਹੇ ‘ਚ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਵੀ ਇਸ ਦੌਰਾਨ ਕਾਫੀ ਨੁਕਸਾਨ ਹੋਇਆ ਹੈ। ਉਸ ਨੂੰ ਨਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿੱਚ ਟਾਡਾ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅਭਿਨੇਤਾ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਸੀ.

ਜੇਲ੍ਹ ਦੀ ਹਵਾ ਖਾਣੀ ਪਈ
ਸੰਜੇ ਦੱਤ ਨੂੰ ਕਾਫ਼ੀ ਸਮਾਂ ਜੇਲ੍ਹ ਵਿੱਚ ਗੁਜ਼ਾਰਨਾ ਪਿਆ ਸੀ। ਅਭਿਨੇਤਾ ਦਾ ਪਹਿਲਾ ਕਾਰਜਕਾਲ ਅਪ੍ਰੈਲ 1993 ਨੂੰ ਸ਼ੁਰੂ ਹੋਇਆ ਸੀ। ਮਈ 1993 ਨੂੰ ਉਸ ਨੂੰ ਜ਼ਮਾਨਤ ਮਿਲ ਗਈ। ਪਰ ਇਸ ਸਾਲ ਨਵੰਬਰ ਵਿਚ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਅਕਤੂਬਰ 1995 ‘ਚ ਅਦਾਕਾਰ ਨੂੰ ਫਿਰ ਜ਼ਮਾਨਤ ਮਿਲ ਗਈ। ਇਸ ਤੋਂ ਬਾਅਦ ਅਪ੍ਰੈਲ 2013 ‘ਚ ਸੰਜੇ ਦੱਤ ਨੂੰ ਇਸ ਮਾਮਲੇ ‘ਚ ਫਿਰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਾਰ ਉਸ ਨੇ ਆਪਣੀ ਸਜ਼ਾ ਦੀ ਮਿਆਦ ਪੂਰੀ ਕਰਨੀ ਸੀ। ਇਸ ਦੌਰਾਨ ਸੰਜੇ ਦੱਤ ਸਾਲ 2016 ਤੱਕ ਜੇਲ ‘ਚ ਰਹੇ ਅਤੇ ਦਿੱਤੀ ਗਈ ਸਜ਼ਾ ਪੂਰੀ ਕਰਨ ਤੋਂ ਬਾਅਦ ਫਰਵਰੀ 2016 ‘ਚ ਰਿਹਾਅ ਹੋ ਗਏ।

ਸੰਜੇ ਦੀ ਲਵ ਲਾਈਫ ਇਸ ਤਰ੍ਹਾਂ ਦੀ ਰਹੀ ਹੈ
ਸੰਜੇ ਦੱਤ ਦੀ ਫਿਲਮਾਂ ਨਾਲੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਅਕਸਰ ਚਰਚਾ ਹੁੰਦੀ ਰਹੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸੰਜੇ ਦੱਤ ਦੀ ਬਾਇਓਪਿਕ ਫਿਲਮ ‘ਸੰਜੂ’ ਰਿਲੀਜ਼ ਹੋਣ ਵਾਲੀ ਸੀ ਤਾਂ ਉਸ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ, ਆਪਣੇ ਖੁਲਾਸੇ ‘ਚ ਸੰਜੇ ਨੇ ਖੁਦ ਕਿਹਾ ਸੀ ਕਿ ਉਨ੍ਹਾਂ ਦਾ ਰਿਸ਼ਤਾ ਕਰੀਬ 308 ਕੁੜੀਆਂ ਨਾਲ ਰਿਹਾ ਹੈ।

ਇੱਕੋ ਸਮੇਂ ਤਿੰਨ ਕੁੜੀਆਂ ਨੂੰ ਡੇਟ ਕੀਤਾ
ਸੰਜੇ ਦੱਤ ਨੇ ਇਹ ਵੀ ਕਬੂਲ ਕੀਤਾ ਸੀ ਕਿ ਉਹ ਇੱਕ ਵਾਰ ਤਿੰਨ ਰਿਲੇਸ਼ਨਸ਼ਿਪ ਵਿੱਚ ਸੀ, ਪਰ ਕਦੇ ਫੜਿਆ ਨਹੀਂ ਗਿਆ ਸੀ। ਹਾਲਾਂਕਿ ਸੰਜੇ ਦੱਤ ਨੇ ਉਨ੍ਹਾਂ ਗਰਲਫ੍ਰੈਂਡਜ਼ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਪਰ ਇਕ ਸਮਾਂ ਸੀ ਜਦੋਂ ਉਨ੍ਹਾਂ ਦੇ ਅਫੇਅਰ ਦੀ ਚਰਚਾ ਆਮ ਸੀ, ਜਿਸ ਦੀ ਸ਼ੁਰੂਆਤ ਸੰਜੇ ਅਤੇ ਟੀਨਾ ਮੁਨੀਮ ਦੇ ਅਫੇਅਰ ਤੋਂ ਹੋਈ ਸੀ। ਵੈਸੇ ਤਾਂ ਸੰਜੇ ਦਾ ਨਾਂ ਅਭਿਨੇਤਰੀ ਮਾਧੁਰੀ ਦੀਕਸ਼ਿਤ, ਰੇਖਾ ਸਮੇਤ ਕਈ ਹੋਰਾਂ ਨਾਲ ਜੁੜ ਚੁੱਕਾ ਹੈ।

The post Sanjay Dutt Birthday: ਜਦੋਂ ਬਲਾਸਟ ਕੇਸ ਵਿੱਚ ਫਸ ਕੇ ਜੇਲ ਗਏ ਸੀ ਸੰਜੇ ਦੱਤ ਤਾਂ ਨਸ਼ੇ ਕਾਰਨ ਉਨ੍ਹਾਂ ਦੀ ਟੁੱਟ ਗਈ ਜ਼ਿੰਦਗੀ appeared first on TV Punjab | Punjabi News Channel.

Tags:
  • actor-sanjay-dutt
  • entertainment
  • entertainment-news-in-punjabi
  • happy-birthday-sanjay-dutt
  • sanjay-dutt-birthday
  • sanjay-dutt-birthday-special
  • trending-news-today
  • tv-punjab-news

ਸਿੰਮੀ ਚਾਹਲ ਅਤੇ ਇਮਰਾਨ ਅੱਬਾਸ ਸਟਾਰਰ ਫਿਲਮ 'Jee Ve Sohneya Jee' ਦੀ ਸ਼ੂਟਿੰਗ ਸ਼ੁਰੂ

Saturday 29 July 2023 07:45 AM UTC+00 | Tags: entertainment entertainment-news-in-punjabi jee-ve-sohneya-jee-movies new-punjabi-movie-trailer-2023 pollywood-news-in-punjabi tv-punajb-news


ਸਾਰੇ ਸਿਨੇਮਾ ਪ੍ਰੇਮੀਆਂ ਲਈ, ਸਾਡੀ ਪੰਜਾਬੀ ਇੰਡਸਟਰੀ ਇੱਕ ਤੋਂ ਬਾਅਦ ਇੱਕ ਮਨੋਰੰਜਕ ਬਲਾਕਬਸਟਰ ਫਿਲਮਾਂ ਪੇਸ਼ ਕਰ ਰਹੀ ਹੈ। ਤਕਰੀਬਨ ਹਰ ਹਫ਼ਤੇ ਇੱਕ ਨਵੀਂ ਫ਼ਿਲਮ ਦਾ ਐਲਾਨ ਹੁੰਦਾ ਹੈ।

ਅਤੇ ਹੁਣ ਇੱਕ ਹੋਰ ਫਿਲਮ ਜਿਸਦਾ ਐਲਾਨ ਇਸ ਸਾਲ ਦੇ ਸ਼ੁਰੂ ਵਿੱਚ ਕੀਤਾ ਗਿਆ ਸੀ, 'ਜੀ ਵੇ ਸੋਹਣਿਆ ਜੀ' ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਫਿਲਮ ਨੂੰ ਇਸ ਸਾਲ ਅਕਤੂਬਰ ‘ਚ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਸ਼ੂਟਿੰਗ ‘ਚ ਦੇਰੀ ਹੋਈ ਅਤੇ ਇਸੇ ਤਰ੍ਹਾਂ ਰਿਲੀਜ਼ ਵੀ।

‘ਜੀ ਵੇ ਸੋਹਣਿਆ ਜੀ’ ਸਿੰਮੀ ਚਾਹਲ ਅਤੇ ਇਮਰਾਨ ਅੱਬਾਸ ਸਟਾਰਰ ਇੱਕ ਰੋਮਾਂਟਿਕ ਫਿਲਮ ਜਾਪਦੀ ਹੈ। ਸਿੰਮੀ ਚਾਹਲ ਨੂੰ ਆਖਰੀ ਵਾਰ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਕਦੇ ਦਾਦੇ ਦੀਆ ਕਦੇ ਪੋਤੇ ਦੀਆ’ ਫਿਲਮ ਵਿੱਚ ਦੇਖਿਆ ਗਿਆ ਸੀ ਅਤੇ ਇਮਰਾਨ ਅੱਬਾਸ ਇੱਕ ਬਹੁਤ ਹੀ ਮਸ਼ਹੂਰ ਪਾਕਿਸਤਾਨੀ ਲੀਡ ਐਕਟਰ ਹੈ, ਜੋ ਫਿਲਮ ‘ਐ ਦਿਲ ਹੈ ਮੁਸ਼ਕਿਲ’ ਵਿੱਚ ਵੀ ਦੇਖਿਆ ਗਿਆ ਸੀ।

ਫਿਲਮ ਦੇ ਪਿੱਛੇ ਬੈਨਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਲਿਆ ਅਤੇ ਜਾਣਕਾਰੀ ਸਾਂਝੀ ਕੀਤੀ। ਮੇਕਰਸ ਨੇ ਇੰਸਟਾਗ੍ਰਾਮ ‘ਤੇ ‘ਜੀ ਵੇ ਸੋਹਣਿਆ ਜੀ’ ਦੀ ਟੀਮ ਦੀ ਇੱਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ – "Congratulations team #JeeVeSohneyaJee for starting the shoot! See you in cinemas in 2024!"

 

View this post on Instagram

 

A post shared by Omjee Group (@omjeegroupofficial)

 

ਇਸ ਤੋਂ ਪਹਿਲਾਂ ਫਿਲਮ ਦੀ ਰਿਲੀਜ਼ ਡੇਟ ਇਸ ਸਾਲ 6 ਅਕਤੂਬਰ ਨੂੰ ਹੋਣ ਦਾ ਐਲਾਨ ਕੀਤਾ ਗਿਆ ਸੀ। ਪਰ ਹੁਣ ਤਾਰੀਖਾਂ ਫਰਵਰੀ 2024 ਤੱਕ ਲੇਟ ਹੋ ਗਈਆਂ ਹਨ।

ਆਓ ਉਹਨਾਂ ਨੂੰ ਸ਼ੁਭਕਾਮਨਾਵਾਂ ਦੇਈਏ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਲਈ ਸ਼ੂਟ ਬਾਰੇ ਹੋਰ ਵੇਰਵਿਆਂ ਅਤੇ ਪਰਦੇ ਦੇ ਪਿੱਛੇ ਕੁਝ ਰੋਮਾਂਚਕ ਜਾਰੀ ਕਰਨ ਦੀ ਉਡੀਕ ਕਰੀਏ!

The post ਸਿੰਮੀ ਚਾਹਲ ਅਤੇ ਇਮਰਾਨ ਅੱਬਾਸ ਸਟਾਰਰ ਫਿਲਮ 'Jee Ve Sohneya Jee' ਦੀ ਸ਼ੂਟਿੰਗ ਸ਼ੁਰੂ appeared first on TV Punjab | Punjabi News Channel.

Tags:
  • entertainment
  • entertainment-news-in-punjabi
  • jee-ve-sohneya-jee-movies
  • new-punjabi-movie-trailer-2023
  • pollywood-news-in-punjabi
  • tv-punajb-news

ਨਿੱਕੇ-ਨਿੱਕੇ ਹੱਥ ਮੋਬਾਈਲ ਛੱਡਣ ਦਾ ਨਹੀਂ ਲੈਂਦੇ ਨਾਂ, ਇਨ੍ਹਾਂ ਤਰੀਕਿਆਂ ਨਾਲ ਕਰ ਸਕਦੇ ਹੋ ਫ਼ੋਨ ਦੂਰ

Saturday 29 July 2023 08:30 AM UTC+00 | Tags: 10-harmful-effects-of-mobile-phones causes-of-using-mobile-phone-too-much cell-phone-radiation-effects-on-human-body effects-of-excessive-use-of-mobile-phones excessive-use-of-mobile-phones-among-students harmful-effects-of-mobile-phones-on-human-health harmful-effects-of-mobile-radiation psychological-effects-of-cell-phone-addiction tech-autos


ਨਵੀਂ ਦਿੱਲੀ: ਸਮਾਰਟਫ਼ੋਨ ਦੀ ਵਰਤੋਂ ਸਾਡੇ ਆਲੇ-ਦੁਆਲੇ ਇੰਨੀ ਵੱਧ ਗਈ ਹੈ ਕਿ ਬਜ਼ੁਰਗਾਂ ਦੀ ਤਾਂ ਗੱਲ ਹੀ ਛੱਡੋ, ਮੋਬਾਈਲ ਹੁਣ ਛੋਟੇ-ਛੋਟੇ ਹੱਥਾਂ ਵਿਚ ਵੀ ਨਜ਼ਰ ਆਉਂਦੇ ਹਨ। ਛੋਟੇ-ਛੋਟੇ ਬੱਚੇ ਮੋਬਾਈਲ ‘ਤੇ ਕਾਰਟੂਨ ਨਾਲ ਆਨਲਾਈਨ ਗੇਮਿੰਗ ਦਾ ਮਜ਼ਾ ਲੈਂਦੇ ਹਨ ਪਰ ਇਹ ਮਜ਼ਾ ਬੱਚਿਆਂ ਲਈ ਵੱਡੀ ਸਜ਼ਾ ਬਣ ਕੇ ਉੱਭਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮੋਬਾਈਲ ਦੀ ਜ਼ਿਆਦਾ ਵਰਤੋਂ ਕਈ ਤਰੀਕਿਆਂ ਨਾਲ ਨੁਕਸਾਨਦੇਹ ਹੈ, ਜਿਸ ਨਾਲ ਬਜ਼ੁਰਗਾਂ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।

ਕਈ ਅਧਿਐਨਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਬੱਚੇ ਜ਼ਿਆਦਾ ਮੋਬਾਈਲ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਘੱਟ ਸਕਦੀ ਹੈ। ਇਸ ਦੇ ਨਾਲ ਹੀ ਬੱਚੇ ਚਿੜਚਿੜੇ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਚਿੰਤਾ, ਉਦਾਸੀ ਅਤੇ ਸਵੈ-ਸੰਦੇਹ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਇੱਥੇ ਅਸੀਂ ਤੁਹਾਨੂੰ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਦੇ ਤਰੀਕੇ ਦੱਸਣ ਜਾ ਰਹੇ ਹਾਂ।

ਸਰੀਰਕ ਗਤੀਵਿਧੀਆਂ ਲਈ ਉਤਸ਼ਾਹਿਤ ਕਰੋ
ਜੇਕਰ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣਾ ਹੈ ਤਾਂ ਉਨ੍ਹਾਂ ਨੂੰ ਸਰੀਰਕ ਗਤੀਵਿਧੀਆਂ ਅਤੇ ਬਾਹਰੀ ਖੇਡਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਬੱਚੇ ਜਿੰਨਾ ਜ਼ਿਆਦਾ ਘਰ ਤੋਂ ਬਾਹਰ ਖੇਡਣਗੇ, ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਓਨਾ ਹੀ ਤੇਜ਼ ਅਤੇ ਮਜ਼ਬੂਤ ​​ਹੋਵੇਗਾ।

ਮਨੋਰੰਜਨ ਲਈ ਕੁਝ ਹੋਰ ਚੁਣੋ
ਬੱਚੇ ਜ਼ਿਆਦਾਤਰ ਆਪਣੇ ਮਨੋਰੰਜਨ ਲਈ ਫੋਨ ਦੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਬੱਚੇ ਨੂੰ ਮਨੋਰੰਜਨ ਲਈ ਮੋਬਾਈਲ ਦਿੰਦੇ ਹੋ, ਤਾਂ ਉਹ ਸਾਰਾ ਸਮਾਂ ਟਾਈਮਪਾਸ ਲਈ ਫ਼ੋਨ ਵਿੱਚ ਲੱਗਾ ਰਹੇਗਾ। ਅਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਟੀਵੀ ਦੇਖਣ, ਕਿਤਾਬਾਂ ਪੜ੍ਹਨ ਅਤੇ ਸਪੀਕਰ ‘ਤੇ ਗੀਤ ਸੁਣਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਕੰਪਿਊਟਰ ਮੋਬਾਈਲ ਵਿਕਲਪ ਨਾਲੋਂ ਬਿਹਤਰ ਹੈ
ਜੇਕਰ ਬੱਚਿਆਂ ਨੂੰ ਪੜ੍ਹਾਈ ਲਈ ਇੰਟਰਨੈੱਟ ਦੀ ਲੋੜ ਹੈ ਤਾਂ ਉਨ੍ਹਾਂ ਨੂੰ ਮੋਬਾਈਲ ਦੀ ਬਜਾਏ ਕੰਪਿਊਟਰ ਜਾਂ ਲੈਪਟਾਪ ਮੁਹੱਈਆ ਕਰਵਾਇਆ ਜਾਵੇ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਲੈਪਟਾਪ ਅਤੇ ਕੰਪਿਊਟਰ ‘ਤੇ ਬੱਚਿਆਂ ਦੀ ਗਤੀਵਿਧੀ ‘ਤੇ ਚੰਗੀ ਤਰ੍ਹਾਂ ਨਜ਼ਰ ਰੱਖ ਸਕਦੇ ਹੋ ਅਤੇ ਇਸ ਨਾਲ ਬੱਚਿਆਂ ਦੀ ਸਿਹਤ ਨੂੰ ਬਹੁਤ ਘੱਟ ਨੁਕਸਾਨ ਹੋਵੇਗਾ।

The post ਨਿੱਕੇ-ਨਿੱਕੇ ਹੱਥ ਮੋਬਾਈਲ ਛੱਡਣ ਦਾ ਨਹੀਂ ਲੈਂਦੇ ਨਾਂ, ਇਨ੍ਹਾਂ ਤਰੀਕਿਆਂ ਨਾਲ ਕਰ ਸਕਦੇ ਹੋ ਫ਼ੋਨ ਦੂਰ appeared first on TV Punjab | Punjabi News Channel.

Tags:
  • 10-harmful-effects-of-mobile-phones
  • causes-of-using-mobile-phone-too-much
  • cell-phone-radiation-effects-on-human-body
  • effects-of-excessive-use-of-mobile-phones
  • excessive-use-of-mobile-phones-among-students
  • harmful-effects-of-mobile-phones-on-human-health
  • harmful-effects-of-mobile-radiation
  • psychological-effects-of-cell-phone-addiction
  • tech-autos

ਜੇਕਰ ਤੁਸੀਂ ਲੈਪਟਾਪ 'ਤੇ ਵੀਡੀਓ ਕਾਲ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Saturday 29 July 2023 09:30 AM UTC+00 | Tags: join-a-zoom-meeting laptop-meeting-attend-android laptop-meeting-attend-app laptop-meeting-attend-download laptop-meeting-attend-free laptop-meeting-attend-login laptop-meeting-attend-login-app laptop-meeting-attend-online tech-autos zoom-meeting-login


ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਹੀ ਕਾਰਪੋਰੇਟ ਅਤੇ ਸਰਕਾਰੀ ਦਫਤਰਾਂ ਵਿੱਚ ਕੰਮ ਕਰਨ ਦੇ ਤਰੀਕੇ ਵਿੱਚ ਬਹੁਤ ਬਦਲਾਅ ਆਇਆ ਹੈ। ਜਿੱਥੇ ਪਹਿਲਾਂ ਮੀਟਿੰਗ ਰੂਮ ਵਿੱਚ ਆਹਮੋ-ਸਾਹਮਣੇ ਬੈਠ ਕੇ ਮੀਟਿੰਗਾਂ ਹੁੰਦੀਆਂ ਸਨ। ਇਸ ਦੇ ਨਾਲ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਸਰਕਾਰੀ ਅਤੇ ਕਾਰਪੋਰੇਟ ਦਫ਼ਤਰਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਭ ਵਿੱਚ ਲੈਪਟਾਪ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਰਾਹੀਂ ਤੁਸੀਂ ਮੀਟਿੰਗ ਵਿੱਚ ਸ਼ਾਮਲ ਹੁੰਦੇ ਹੋ, ਨਾਲ ਹੀ ਆਪਣੇ ਦਫ਼ਤਰ ਦਾ ਕੰਮ ਵੀ ਸੰਭਾਲਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਮੀਟਿੰਗ ਅਤੇ ਵੀਡੀਓ ਕਾਨਫਰੰਸਿੰਗ ਵਿੱਚ ਸ਼ਾਮਲ ਹੋਣ ਲਈ ਲੈਪਟਾਪ ਵਿੱਚ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਦੇ ਲੈਪਟਾਪ ‘ਚ ਯੂਜ਼ਰਸ ਨੂੰ ਪ੍ਰੀ-ਇੰਸਟਾਲ ਮਾਈਕ ਵੀ ਮਿਲਦਾ ਹੈ, ਜਿਸ ਕਾਰਨ ਤੁਹਾਨੂੰ ਬੋਲਦੇ ਸਮੇਂ ਕਿਸੇ ਹੋਰ ਸਪੋਰਟਿੰਗ ਮਾਈਕ ਦੀ ਜ਼ਰੂਰਤ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ, ਆਪਣੇ ਲੈਪਟਾਪ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ।

ਸਾਫਟਵੇਅਰ ਸਮੱਸਿਆ
ਕਈ ਵਾਰ ਫਰੰਟ ਕੈਮਰਾ ਠੀਕ ਤਰ੍ਹਾਂ ਕੰਮ ਨਾ ਕਰਨ ਦਾ ਕਾਰਨ ਇੱਕ ਸਾਫਟਵੇਅਰ ਸਮੱਸਿਆ ਹੈ। ਇਸ ਲਈ, ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਲੈਪਟਾਪ ਨੂੰ ਰੀਸਟਾਰਟ ਕਰਨਾ ਚਾਹੀਦਾ ਹੈ ਅਤੇ ਕੈਮਰੇ ਦੀ ਦੁਬਾਰਾ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ।

ਡਰਾਈਵਰ ਅੱਪਡੇਟ
ਫਰੰਟ ਕੈਮਰਾ ਸਹੀ ਢੰਗ ਨਾਲ ਕੰਮ ਨਾ ਕਰਨ ਦਾ ਇੱਕ ਹੋਰ ਕਾਰਨ ਡਰਾਈਵਰਾਂ ਦਾ ਅੱਪਡੇਟ ਨਾ ਹੋਣਾ ਵੀ ਹੋ ਸਕਦਾ ਹੈ। ਤੁਹਾਨੂੰ ਆਪਣੇ ਲੈਪਟਾਪ ਦੇ ਨਿਰਮਾਤਾ ਦੀ ਵੈੱਬਸਾਈਟ ਤੋਂ ਨਵੀਨਤਮ ਫਰੰਟ ਕੈਮਰਾ ਡਰਾਈਵਰਾਂ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ।

ਹਾਰਡਵੇਅਰ ਸਮੱਸਿਆ
ਜੇਕਰ ਫਰੰਟ ਕੈਮਰਾ ਸਾਫਟਵੇਅਰ ਜਾਂ ਡਰਾਈਵਰਾਂ ਨੂੰ ਅੱਪਡੇਟ ਕਰਨ ਤੋਂ ਬਾਅਦ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ, ਤਾਂ ਇਹ ਹਾਰਡਵੇਅਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਕਿਸੇ ਮਾਹਿਰ ਕੰਪਿਊਟਰ ਟੈਕਨੀਸ਼ੀਅਨ ਦੀ ਮਦਦ ਲੈਣੀ ਚਾਹੀਦੀ ਹੈ। ਉਹ ਤੁਹਾਡੇ ਸਾਹਮਣੇ ਵਾਲੇ ਕੈਮਰੇ ਦੀ ਮੁਰੰਮਤ ਕਰਨਗੇ ਅਤੇ ਸਮੱਸਿਆ ਦਾ ਹੱਲ ਕਰਨਗੇ।

The post ਜੇਕਰ ਤੁਸੀਂ ਲੈਪਟਾਪ ‘ਤੇ ਵੀਡੀਓ ਕਾਲ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ appeared first on TV Punjab | Punjabi News Channel.

Tags:
  • join-a-zoom-meeting
  • laptop-meeting-attend-android
  • laptop-meeting-attend-app
  • laptop-meeting-attend-download
  • laptop-meeting-attend-free
  • laptop-meeting-attend-login
  • laptop-meeting-attend-login-app
  • laptop-meeting-attend-online
  • tech-autos
  • zoom-meeting-login

5 ਵੀਕੈਂਡ ਟੂਰਿਸਟ ਡੇਸਟੀਨੇਸ਼ਨ ਜਿੱਥੇ ਸੈਲਾਨੀ ਸ਼ਨੀਵਾਰ-ਐਤਵਾਰ ਨੂੰ ਜਾ ਸਕਦੇ ਹਨ

Saturday 29 July 2023 10:00 AM UTC+00 | Tags: travel travel-news travel-news-in-punjabi travel-tips tv-punjab-news weekend-tourist-destination weekend-tourist-destinations weekend-tourist-places


Best Weekend Getaways: ਤੁਸੀਂ ਇਸ ਸ਼ਨੀਵਾਰ ਅਤੇ ਐਤਵਾਰ ਨੂੰ ਯਾਤਰਾ ਦੀ ਯੋਜਨਾ ਬਣਾ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਸ਼ੁੱਕਰਵਾਰ ਸ਼ਾਮ ਨੂੰ ਹੀ ਸੈਰ ਲਈ ਜਾ ਸਕਦੇ ਹੋ। ਅਕਸਰ ਵੀਕਐਂਡ ‘ਤੇ, ਸੈਲਾਨੀ ਨੇੜਲੇ ਪਹਾੜੀ ਸਟੇਸ਼ਨਾਂ ਜਾਂ ਮਸ਼ਹੂਰ ਸੈਰ-ਸਪਾਟਾ ਸਥਾਨਾਂ ‘ਤੇ ਸੈਰ-ਸਪਾਟੇ ‘ਤੇ ਜਾਂਦੇ ਹਨ ਅਤੇ ਯਾਤਰਾ ਲਿੰਕ ਕਰਕੇ ਆਪਣੇ ਸ਼ਨੀਵਾਰ ਦਾ ਆਨੰਦ ਲੈਂਦੇ ਹਨ। ਸ਼ਾਨਦਾਰ ਤਰੀਕੇ ਨਾਲ ਵੀਕੈਂਡ ਦਾ ਆਨੰਦ ਲੈਣ ਤੋਂ ਬਾਅਦ, ਸੈਲਾਨੀਆਂ ਦੀ ਊਰਜਾ ਦੁੱਗਣੀ ਹੋ ਜਾਂਦੀ ਹੈ ਅਤੇ ਜਦੋਂ ਉਹ ਕੰਮ ‘ਤੇ ਵਾਪਸ ਆਉਂਦੇ ਹਨ, ਤਾਂ ਉਹ ਵਧੇਰੇ ਸਕਾਰਾਤਮਕਤਾ ਅਤੇ ਰਚਨਾਤਮਕਤਾ ਨਾਲ ਵਾਪਸ ਆਉਂਦੇ ਹਨ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਇਸ ਸ਼ਨੀਵਾਰ ਅਤੇ ਐਤਵਾਰ ਨੂੰ ਕਿੱਥੇ ਘੁੰਮ ਸਕਦੇ ਹੋ।

ਉਦੈਪੁਰ ਅਤੇ ਜੋਧਪੁਰ
ਇਸ ਹਫਤੇ ਦੇ ਅਖੀਰ ਵਿਚ ਸੈਲਾਨੀ ਰਾਜਸਥਾਨ ਦੀ ਸੈਰ ਕਰ ਸਕਦੇ ਹਨ। ਰਾਜਸਥਾਨ ਵਿੱਚ ਸੈਲਾਨੀਆਂ ਲਈ ਬਹੁਤ ਸਾਰੀਆਂ ਥਾਵਾਂ ਹਨ। ਇਹ ਪ੍ਰਾਂਤ ਸੈਲਾਨੀਆਂ ਵਿੱਚ ਘੁੰਮਣ-ਫਿਰਨ ਲਈ ਮਸ਼ਹੂਰ ਹੈ। ਸੈਲਾਨੀ ਰਾਜਸਥਾਨ ਵਿੱਚ ਇਤਿਹਾਸਕ ਇਮਾਰਤਾਂ, ਝੀਲਾਂ ਅਤੇ ਪੁਰਾਣੇ ਕਿਲ੍ਹੇ ਦੇਖ ਸਕਦੇ ਹਨ। ਇੱਥੇ ਸੈਲਾਨੀ ਉਦੈਪੁਰ ਜਾ ਸਕਦੇ ਹਨ। ਉਦੈਪੁਰ ਝੀਲਾਂ ਦਾ ਸ਼ਹਿਰ ਹੈ। ਇਹ ਭਾਰਤ ਵਿੱਚ ਸਭ ਤੋਂ ਰੋਮਾਂਟਿਕ ਸਥਾਨਾਂ ਵਿੱਚੋਂ ਇੱਕ ਹੈ। ਇੱਥੇ ਵੱਡੀ ਗਿਣਤੀ ਵਿੱਚ ਜੋੜੇ ਅਤੇ ਨੌਜਵਾਨ ਜਾਂਦੇ ਹਨ। ਉਦੈਪੁਰ ਵਿੱਚ, ਸੈਲਾਨੀ ਦੋ ਦਿਨਾਂ ਵਿੱਚ ਪ੍ਰਾਚੀਨ ਸੁਰੱਖਿਅਤ ਹਵੇਲੀਆਂ, ਮਹਿਲ, ਘਾਟ ਅਤੇ ਮੰਦਰਾਂ ਨੂੰ ਦੇਖ ਸਕਦੇ ਹਨ। ਇਸੇ ਤਰ੍ਹਾਂ ਸੈਲਾਨੀ ਰਾਜਸਥਾਨ ਦੇ ਜੋਧਪੁਰ ਵੀ ਜਾ ਸਕਦੇ ਹਨ। ਇਹ ਮੰਜ਼ਿਲ ਵੀਕਐਂਡ ਛੁੱਟੀਆਂ ਲਈ ਸਭ ਤੋਂ ਵਧੀਆ ਹੈ। ਇੱਥੇ ਸੈਲਾਨੀ ਕਈ ਪ੍ਰਾਚੀਨ ਕਿਲ੍ਹਿਆਂ ਦਾ ਦੌਰਾ ਕਰ ਸਕਦੇ ਹਨ।

ਮਾਥੇਰਾਨ ਅਤੇ ਅਲੀਬਾਗ
ਸੈਲਾਨੀ ਵੀਕੈਂਡ ‘ਤੇ ਮਹਾਰਾਸ਼ਟਰ ਦਾ ਦੌਰਾ ਕਰ ਸਕਦੇ ਹਨ। ਇੱਥੇ ਸੈਲਾਨੀ ਮਾਥੇਰਾਨ ਜਾ ਸਕਦੇ ਹਨ। ਮੁੰਬਈ ਤੋਂ ਮਾਥੇਰਾਨ ਦੀ ਦੂਰੀ ਸਿਰਫ਼ 110 ਕਿਲੋਮੀਟਰ ਹੈ। ਕੁਦਰਤੀ ਸੁੰਦਰਤਾ ਨਾਲ ਭਰਪੂਰ ਇਹ ਸੈਰ-ਸਪਾਟਾ ਸਥਾਨ ਸੈਲਾਨੀਆਂ ਵਿੱਚ ਕਾਫੀ ਮਸ਼ਹੂਰ ਹੈ। ਇਹ ਸਥਾਨ ਜੰਗਲੀ ਜੀਵ ਪ੍ਰੇਮੀਆਂ ਲਈ ਸਭ ਤੋਂ ਵਧੀਆ ਹੈ। ਇਹ ਪਹਾੜੀ ਸਥਾਨ ਮਹਾਰਾਸ਼ਟਰ ਰਾਜ ਦੇ ਪੱਛਮੀ ਘਾਟ ‘ਤੇ ਸਹਿਆਦਰੀ ਰੇਂਜ ਦੇ ਵਿਚਕਾਰ ਸਥਿਤ ਹੈ। ਇਸ ਦੀ ਸਮੁੰਦਰ ਤਲ ਤੋਂ ਉਚਾਈ 2600 ਫੁੱਟ ਹੈ। ਇਸੇ ਤਰ੍ਹਾਂ ਸੈਲਾਨੀ ਅਲੀਬਾਗ ਜਾ ਸਕਦੇ ਹਨ। ਇਹ ਇੱਕ ਛੋਟਾ ਜਿਹਾ ਸ਼ਹਿਰ ਹੈ ਜੋ ਭੀੜ ਤੋਂ ਦੂਰ ਹੈ। ਇੱਥੇ ਸੈਲਾਨੀ ਮੁਰੂਦ ਜੰਜੀਰਾ ਕਿਲਾ ਦੇਖ ਸਕਦੇ ਹਨ। ਇਹ ਅਲੀਬਾਗ ਤੋਂ ਲਗਭਗ 54 ਕਿਲੋਮੀਟਰ ਦੂਰ ਹੈ। ਇੱਥੇ ਤੁਸੀਂ 23 ਉੱਚੇ ਬੁਰਜ ਦੇਖ ਸਕਦੇ ਹੋ ਅਤੇ ਕਿਲੇ ਦਾ ਦੌਰਾ ਕਰ ਸਕਦੇ ਹੋ।

ਕਾਨਾਤਾਲ
ਕਾਨਾਤਾਲ ਦਿੱਲੀ-ਐਨਸੀਆਰ ਦੇ ਨੇੜੇ ਹੈ। ਅਜਿਹੇ ‘ਚ ਵੀਕੈਂਡ ਲਈ ਇਹ ਹਿੱਲ ਸਟੇਸ਼ਨ ਸਭ ਤੋਂ ਵਧੀਆ ਹੈ। ਸੈਲਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਕਾਨਾਤਾਲ ਜਾਣ ਦੀ ਯੋਜਨਾ ਬਣਾ ਸਕਦੇ ਹਨ। ਇਹ ਛੋਟਾ ਪਹਾੜੀ ਸਟੇਸ਼ਨ ਉੱਤਰਾਖੰਡ ਵਿੱਚ ਹੈ ਅਤੇ ਇਸਨੂੰ ਸੀਕ੍ਰੇਟ ਹਿੱਲ ਸਟੇਸ਼ਨ ਵੀ ਕਿਹਾ ਜਾਂਦਾ ਹੈ। ਇਹ ਪਹਾੜੀ ਸਥਾਨ ਦੇਹਰਾਦੂਨ ਅਤੇ ਮਸੂਰੀ ਦੇ ਨੇੜੇ ਹੈ। ਦਿੱਲੀ ਤੋਂ ਇੱਥੋਂ ਦੀ ਦੂਰੀ ਲਗਭਗ 300 ਕਿਲੋਮੀਟਰ ਹੋਵੇਗੀ। ਇਹ ਪਹਾੜੀ ਸਥਾਨ ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿੱਚ ਹੈ। ਸਮੁੰਦਰ ਤਲ ਤੋਂ ਇਸ ਪਹਾੜੀ ਸਟੇਸ਼ਨ ਦੀ ਦੂਰੀ 2,590 ਮੀਟਰ ਹੈ। ਇੱਥੇ ਸੈਲਾਨੀ ਕੈਂਪਿੰਗ ਕਰ ਸਕਦੇ ਹਨ ਅਤੇ ਕੁਦਰਤ ਦੀ ਸੈਰ ਦਾ ਆਨੰਦ ਲੈ ਸਕਦੇ ਹਨ

The post 5 ਵੀਕੈਂਡ ਟੂਰਿਸਟ ਡੇਸਟੀਨੇਸ਼ਨ ਜਿੱਥੇ ਸੈਲਾਨੀ ਸ਼ਨੀਵਾਰ-ਐਤਵਾਰ ਨੂੰ ਜਾ ਸਕਦੇ ਹਨ appeared first on TV Punjab | Punjabi News Channel.

Tags:
  • travel
  • travel-news
  • travel-news-in-punjabi
  • travel-tips
  • tv-punjab-news
  • weekend-tourist-destination
  • weekend-tourist-destinations
  • weekend-tourist-places

India Vs West Indies 2nd ODI Predicted XI: ਸੁਰਯਾਕੁਮਾਰ ਦੀ ਜਗ੍ਹਾ ਸੰਜੂ ਸੈਮਸਨ ਨੂੰ ਮਿਲੇਗਾ ਮੌਕਾ ?

Saturday 29 July 2023 10:30 AM UTC+00 | Tags: 2nd-odi barbados bridgetown india-vs-west-indies ind-vs-wi oshane-thomas rohit-sharma sanju-samson sports sports-news-in-punjabi suryakumar-yadav tv-punjab-news virat-kohli west-indies-vs-india wi-vs-ind yuzvendra-chahal


ਭਾਰਤ ਅਤੇ ਵੈਸਟਇੰਡੀਜ਼ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਖੇਡੇ ਗਏ ਪਹਿਲੇ ਵਨਡੇ ਮੈਚ ‘ਚ ਰੋਹਿਤ ਸ਼ਰਮਾ ਐਂਡ ਕੰਪਨੀ ਨੇ 5 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਬਾਰਬਾਡੋਸ ‘ਚ ਅੱਜ ਹੋਣ ਵਾਲੇ ਦੂਜੇ ਮੈਚ ‘ਚ ਭਾਰਤੀ ਟੀਮ ਸੀਰੀਜ਼ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉਤਰੇਗੀ ਪਰ ਇਸ ਦੌਰਾਨ ਟੀਮ ਇੰਡੀਆ ਦੇ ਪਲੇਇੰਗ ਇਲੈਵਨ ‘ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

ਟੀਮ ਇੰਡੀਆ ਨੇ ਕੁਲਦੀਪ ਯਾਦਵ ਦੇ ਚਾਰ ਵਿਕਟਾਂ ਅਤੇ ਈਸ਼ਾਨ ਕਿਸ਼ਨ ਦੇ ਅਰਧ ਸੈਂਕੜੇ ਦੀ ਮਦਦ ਨਾਲ ਪਹਿਲਾ ਵਨਡੇ ਜਿੱਤ ਲਿਆ ਸੀ ਪਰ ਮਹਿਮਾਨ ਟੀਮ ਨੇ ਸਿਰਫ਼ 115 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜ ਵਿਕਟਾਂ ਗੁਆ ਦਿੱਤੀਆਂ ਸਨ।

ਵੈਸਟਇੰਡੀਜ਼ ਖਿਲਾਫ ਪਹਿਲੇ ਮੈਚ ‘ਚ ਕਿਸ਼ਨ ਨੂੰ ਛੱਡ ਕੇ ਭਾਰਤੀ ਟੀਮ ਦਾ ਕੋਈ ਵੀ ਬੱਲੇਬਾਜ਼ ਕਮਾਲ ਨਹੀਂ ਦਿਖਾ ਸਕਿਆ। ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ‘ਚ ਵੀ ਫਲਾਪ ਰਹੇ ਸ਼ੁਭਮਨ ਗਿੱਲ 50 ਓਵਰਾਂ ਦੇ ਮੈਚ ‘ਚ 16 ਗੇਂਦਾਂ ‘ਤੇ 7 ਦੌੜਾਂ ਬਣਾ ਕੇ ਆਊਟ ਹੋ ਗਏ।

ਦੂਜੇ ਪਾਸੇ ਆਸਟ੍ਰੇਲੀਆ ਖਿਲਾਫ ਪਿਛਲੀ ਵਨਡੇ ਸੀਰੀਜ਼ ‘ਚ ਲਗਾਤਾਰ ਤਿੰਨ ਵਾਰ ਜ਼ੀਰੋ ‘ਤੇ ਆਊਟ ਹੋਣ ਵਾਲੇ ਸੁਰਯਾਕੁਮਾਰ ਯਾਦਵ ਬਾਰਬਾਡੋਸ ਵਨਡੇ ‘ਚ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ 25 ਗੇਂਦਾਂ ‘ਚ 19 ਦੌੜਾਂ ਬਣਾ ਕੇ ਇੱਕ ਬੁਰਾ ਸ਼ਾਟ. ਖੇਡਣ ਦੀ ਕੋਸ਼ਿਸ਼ ‘ਚ ਐੱਲ.ਬੀ.ਡਬਲਯੂ. ਆਊਟ ਹੋਏ |

ਅਜਿਹੇ ‘ਚ ਟੀਮ ਇੰਡੀਆ ਦੂਜੇ ਵਨਡੇ ਲਈ ਬੈਂਚ ‘ਤੇ ਬੈਠੇ ਸੰਜੂ ਸੈਮਸਨ ਅਤੇ ਰੁਤੁਰਾਜ ਗਾਇਕਵਾੜ ਵਰਗੇ ਬੱਲੇਬਾਜ਼ਾਂ ਨੂੰ ਮੌਕਾ ਦੇ ਸਕਦੀ ਹੈ। ਰੁਤੁਰਾਜ ਨੂੰ ਹਾਲ ਹੀ ‘ਚ ਇੰਡੀਅਨ ਪ੍ਰੀਮੀਅਰ ਲੀਗ ਅਤੇ ਫਿਰ ਮਹਾਰਾਸ਼ਟਰ ਪ੍ਰੀਮੀਅਰ ਲੀਗ ‘ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਦੇਖਿਆ ਗਿਆ ਸੀ ਅਤੇ ਇਹ ਉਸ ਲਈ ਵਿਦੇਸ਼ੀ ਧਰਤੀ ‘ਤੇ ਖੁਦ ਨੂੰ ਸਾਬਤ ਕਰਨ ਦਾ ਵਧੀਆ ਮੌਕਾ ਹੋਵੇਗਾ।

ਦੂਜੇ ਪਾਸੇ ਪਲੇਇੰਗ ਇਲੈਵਨ ‘ਚ ਜਗ੍ਹਾ ਨਾ ਮਿਲਣ ‘ਤੇ ਹਮੇਸ਼ਾ ਬਦਕਿਸਮਤ ਰਹੇ ਸੈਮਸਨ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਦੇ ਮੌਕੇ ਲੱਭ ਰਹੇ ਹਨ। ਸੈਮਸਨ ਨੇ ਭਾਰਤ ਲਈ ਖੇਡੇ ਗਏ 11 ਵਨਡੇ ਮੈਚਾਂ ਵਿੱਚ 66 ਦੀ ਸ਼ਾਨਦਾਰ ਔਸਤ ਨਾਲ 330 ਦੌੜਾਂ ਬਣਾਈਆਂ ਹਨ।

ਵੈਸਟ ਇੰਡੀਜ਼ ਬਨਾਮ ਭਾਰਤ ਸੰਭਾਵੀ XI
ਇੰਡੀਅਨ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਸੀ), ਸ਼ੁਭਮਨ ਗਿੱਲ/ਰੁਤੁਰਾਜ ਗਾਇਕਵਾੜ, ਵਿਰਾਟ ਕੋਹਲੀ, ਈਸ਼ਾਨ ਕਿਸ਼ਨ (ਵਿਕੇਟ), ਹਾਰਦਿਕ ਪੰਡਯਾ, ਸੁਰਯਾਕੁਮਾਰ ਯਾਦਵ/ਸੰਜੂ ਸੈਮਸਨ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ/ਯੁਜਵੇਂਦਰ ਚਾਹਲ, ਉਮਰਾਨ ਮਲਿਕ, ਮੁਕੇਸ਼ ਜਵਾਨ

ਵੈਸਟਇੰਡੀਜ਼ ਪਲੇਇੰਗ ਇਲੈਵਨ: ਸ਼ਾਈ ਹੋਪ (ਸੀਐਂਡਵੀਕੇ), ਕਾਇਲ ਮੇਅਰਜ਼, ਬ੍ਰੈਂਡਨ ਕਿੰਗ, ਐਲਿਕ ਅਥਾਨਾਜ਼, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਰੋਮਰਿਓ ਸ਼ੈਫਰਡ, ਯਾਨਿਕ ਕਰੀਆ, ਡੋਮਿਨਿਕ ਡਰੇਕਸ/ਅਲਜ਼ਾਰੀ ਜੋਸੇਫ, ਜੈਡਨ ਸੀਲਜ਼, ਗੁਡਾਕੇਸ਼ ਮੋਤੀ |

The post India Vs West Indies 2nd ODI Predicted XI: ਸੁਰਯਾਕੁਮਾਰ ਦੀ ਜਗ੍ਹਾ ਸੰਜੂ ਸੈਮਸਨ ਨੂੰ ਮਿਲੇਗਾ ਮੌਕਾ ? appeared first on TV Punjab | Punjabi News Channel.

Tags:
  • 2nd-odi
  • barbados
  • bridgetown
  • india-vs-west-indies
  • ind-vs-wi
  • oshane-thomas
  • rohit-sharma
  • sanju-samson
  • sports
  • sports-news-in-punjabi
  • suryakumar-yadav
  • tv-punjab-news
  • virat-kohli
  • west-indies-vs-india
  • wi-vs-ind
  • yuzvendra-chahal
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form