ਇਸ਼ਕ ‘ਚ ਦੇਸ਼ ਦੀ ਸਰਹੱਦ ਪਾਰ ਕਰਨ ਦੀਆਂ ਦੋ ਕਹਾਣੀਆਂ ਅੱਜਕਲ੍ਹ ਕਾਫੀ ਚਰਚਾ ‘ਚ ਹਨ। ਇਨ੍ਹਾਂ ਵਿੱਚੋਂ ਇੱਕ ਸੀਮਾ ਹੈਦਰ ਅਤੇ ਸਚਿਨ ਮੀਣਾ ਦੀ ਹੈ ਅਤੇ ਦੂਜੀ ਕਹਾਣੀ ਦੇ ਪਾਤਰ ਅੰਜੂ ਅਤੇ ਨਸਰੁੱਲਾ ਹਨ। ਇੱਕ ਨੇ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਭਾਰਤ ਵਿੱਚ ਵਿਆਹ ਕਰਵਾ ਲਿਆ, ਜਦਕਿ ਦੂਜੇ ਨੇ ਭਾਰਤ ਦੀ ਸਰਹੱਦ ਪਾਰੋਂ ਵਿਆਹ ਕਰਵਾ ਲਿਆ। ਦੋਵਾਂ ਦੀ ਕਹਾਣੀ ਲਗਭਗ ਇੱਕੋ ਜਿਹੀ ਹੈ, ਹਾਲਾਂਕਿ ਕਾਫੀ ਘੁੰਮਨਘੇਰੀਆਂ ਨਾਲ ਭਰੀ ਹੋਈ ਹੈ। ਇੱਕ ਪਾਸੇ ਜਿੱਥੇ ਭਾਰਤ ਵਿੱਚ ਸੀਮਾ ਹੈਦਰ ਅੱਜ ਦਾਣੇ-ਦਾਣੇ ਲਈ ਮੁਥਾਜ ਹੋ ਗਈ ਹੈ, ਦੂਜੇ ਪਾਸੇ ਪਾਕਿਸਤਾਨ ਵਿੱਚ ਅੰਜੂ ਉਪਰ ਤੋਹਫਿਆਂ ਦੀ ਬਰਸਾਤ ਹੋ ਰਹੀ ਹੈ।
ਇੱਕ ਪਾਸੇ ਭਾਰਤ ਵਿੱਚ ਸੀਮਾ ਨੂੰ ਜਾਸੂਸ ਦੀ ਨਜ਼ਰ ਤੋਂ ਲਗਾਤਾਰ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅੰਜੂ ਨੂੰ ਪਾਕਿਸਤਾਨ ‘ਚ ਖੂਬ ਪਰਾਹੁਣਚਾਰੀ ਮਿਲ ਰਹੀ ਹੈ। ਉਸ ਨੂੰ ਨਸਰੁੱਲਾ ਦਾ ਪਿਆਰ ਮਿਲਿਆ, ਇਸ ਦੇ ਨਾਲ-ਨਾਲ ਕਈ ਤੋਹਫ਼ਿਆਂ ਦੀ ਬਾਰਿਸ਼ ਹੋ ਰਹੀ ਹੈ। ਇਕ ਕਾਰੋਬਾਰੀ ਨੇ ਵੀ ਘਰ ਬੈਠੇ ਹੀ ਉਸ ਨੂੰ ਘਰ, ਪੈਸੇ ਅਤੇ ਤਨਖਾਹ ਹਰ ਮਹੀਨੇ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇੱਕ ਵੀਡੀਓ ਵਿੱਚ ਅੰਜੂ ਅਤੇ ਨਸਰੁੱਲਾ ਨੂੰ ਰਿਸ਼ਤੇਦਾਰਾਂ ਵੱਲੋਂ ਤੋਹਫ਼ੇ ਦਿੱਤੇ ਜਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਰਾਜਸਥਾਨ ਦੇ ਭਿਵੜੀ ਤੋਂ ਪਾਕਿਸਤਾਨ ਪਹੁੰਚੀ ਅੰਜੂ ਨੇ ਫਾਤਿਮਾ ਬਣ ਕੇ ਨਸਰੁੱਲਾ ਨਾਲ ਵਿਆਹ ਕੀਤਾ ਹੈ।
ਉਥੇ ਹੀ ਸੀਮਾ ਹੈਦਰ ਅਤੇ ਸਚਿਨ ਮੀਨਾ ਦੀ ਲਵ ਸਟੋਰੀ ਦੀ ਕਾਫੀ ਚਰਚਾ ਹੋਈ ਸੀ। ਪਰ ਤਾਜ਼ਾ ਸਥਿਤੀ ਇਹ ਹੈ ਕਿ ਦੋਵੇਂ ਦਾਣੇ-ਦਾਣੇ ਲਈ ਮੁਥਾਜ ਹਨ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਜਦੋਂ ਤੋਂ ਦੋਵੇਂ ਜਾਂਚ ਏਜੰਸੀਆਂ ਦੇ ਘੇਰੇ ‘ਚ ਆਏ ਹਨ, ਉਨ੍ਹਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸਚਿਨ ਦੇ ਪਿਤਾ ਨੇ ਵੀ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ। ਸਚਿਨ ਦੇ ਪਿਤਾ ਮੁਤਾਬਕ ਸਾਡੀ ਹਾਲਤ ਰੋਜ਼ਾਨਾ ਖੂਹ ਪੁੱਟਣ ਅਤੇ ਰੋਜ਼ਾਨਾ ਪਾਣੀ ਪੀਣ ਵਰਗੀ ਹੈ। ਅਜਿਹੇ ‘ਚ ਇੰਨੇ ਦਿਨ ਘਰ ਬੈਠੇ ਰਹਿਣ ਨਾਲ ਸਾਡੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਆਪਣਾ ਘਰ-ਬਾਰ ਛੱਡ ਕੇ ਕਿਤੇ ਹੋਰ ਰਹਿਣ ਲਈ ਮਜਬੂਰ ਹਨ।
ਸੀਮਾ-ਸਚਿਨ ਅਤੇ ਉਨ੍ਹਾਂ ਦੇ ਪਿਤਾ ਨੇਤਰਪਾਲ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ‘ਚ ਸਚਿਨ ਮੀਨਾ ਦੇ ਪਿਤਾ ਨੇਤਰਪਾਲ ਦਾ ਕਹਿਣਾ ਹੈ ਕਿ ਪੁਲਿਸ ਦੀ ਨਿਗਰਾਨੀ ਕਾਰਨ ਪੂਰਾ ਪਰਿਵਾਰ ਘਰ ‘ਚ ਕੈਦ ਹੈ। ਮੈਨੂੰ ਆਪਣਾ ਘਰ ਛੱਡ ਕੇ ਕਿਸੇ ਹੋਰ ਦੇ ਘਰ ਰਹਿਣਾ ਪੈ ਰਿਹਾ ਹੈ। ਘਰ ਦਾ ਕੋਈ ਵੀ ਮੈਂਬਰ ਪੈਸੇ ਕਮਾਉਣ ਲਈ ਬਾਹਰ ਨਹੀਂ ਜਾ ਸਕਦਾ। ਘਰ ਦਾ ਰਾਸ਼ਨ ਵੀ ਖਤਮ ਹੋ ਗਿਆ ਹੈ। ਅਜਿਹੇ ‘ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੇਤਰਪਾਲ ਨੇ ਕਿਹਾ ਕਿ ਅਸੀਂ ਰੋਜ਼ਾਨਾ ਕਮਾ ਕੇ ਖਾਣ ਵਾਲੇ ਲੋਕ ਹਾਂ ਪਰ ਜਦੋਂ ਤੋਂ ਇਹ ਘਟਨਾ ਵਾਪਰੀ ਹੈ, ਉਹ ਘਰੋਂ ਬਾਹਰ ਨਹੀਂ ਨਿਕਲ ਸਕੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਭਿਆਨ.ਕ ਬੰਬ ਬਲਾਸਟ, ਹੁਣ ਤੱਕ 35 ਲੋਕਾਂ ਦੀ ਮੌਤ, 80 ਜ਼ਖਮੀ
ਸੀਮਾ ਹੈਦਰ ਦਾ ਕਹਿਣਾ ਹੈ ਕਿ ਉਹ PUBG ਗੇਮ ਖੇਡਦੇ ਹੋਏ ਸਚਿਨ ਦੇ ਨੇੜੇ ਹੋ ਗਈ ਸੀ। ਦੋਵਾਂ ਨੂੰ ਪਿਆਰ ਹੋ ਗਿਆ ਅਤੇ ਉਹ ਨੇਪਾਲ ਦੇ ਰਸਤੇ ਭਾਰਤ ਆ ਗਈ। ਤੁਹਾਨੂੰ ਦੱਸ ਦੇਈਏ ਕਿ ਸੀਮਾ ਹੈਦਰ ਦੀ ਸ਼ੁਰੂਆਤ ‘ਚ ਕਾਫੀ ਮਹਿਮਾਨ ਨਿਵਾਜ਼ੀ ਹੋਈ ਸੀ। ਦੋਵੇਂ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਇੰਟਰਵਿਊ ਦੇ ਰਹੇ ਸਨ ਅਤੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਰਹੇ ਸਨ। ਹਾਲਾਂਕਿ, ਜਿਵੇਂ-ਜਿਵੇਂ ਦਿਨ ਬੀਤਦੇ ਗਏ, ਸੀਮਾ’ਤੇ ਸ਼ੱਕ ਵਧਣ ਲੱਗਾ। ਸੁਰੱਖਿਆ ਏਜੰਸੀਆਂ ਦੀ ਦਖਲਅੰਦਾਜ਼ੀ ਵਧ ਗਈ ਅਤੇ ਪੁੱਛਗਿੱਛ ਵੀ ਹੋਈ। ਦੂਜੇ ਪਾਸੇ ਅੰਜੂ ਦੇ ਮੁਤਾਬਕ ਨਸਰੂੱਲਾ ਨਾਲ ਉਸਦਾ ਪਿਆਰ ਫੇਸਬੁੱਕ ‘ਤੇ ਪਰਵਾਨ ਚੜ੍ਹਿਆ। ਇਸ ਤੋਂ ਬਾਅਦ ਉਸ ਨੇ ਵੀਜ਼ਾ ਲੈ ਕੇ ਸਰਹੱਦ ਪਾਰ ਕਰ ਕੇ ਉੱਥੇ ਹੀ ਵਿਆਹ ਕਰਵਾ ਲਿਆ। ਹਾਲਾਂਕਿ ਅੰਜੂ ‘ਤੇ ਵੀ ਆਈਐਸਆਈ ਏਜੰਟ ਹੋਣ ਦਾ ਸ਼ੱਕ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post PAK ‘ਚ ਅੰਜੂ ‘ਤੇ ਤੋਹਫਿਆਂ ਦੀ ਬਰਸਾਤ, ਇਧਰ ਸੀਮਾ ਦਾਣੇ-ਦਾਣੇ ਨੂੰ ਮੁਥਾਜ, ਇਕੋ ਜਿਹੇ ਰਸਤੇ ਦੇ 2 ਅੰਜਾਮ! appeared first on Daily Post Punjabi.