ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਗੰਜ ਥਾਣਾ ਖੇਤਰ ਵਿਚ ਇਕ ਪਿਤਾ ਨੇ ਦੋ ਮਾਸੂਮਾਂ ਨੂੰ ਖੇਤ ਵਿਚ ਬਣੇ ਖੂਹ ਵਿਚ ਧੱਕਾ ਦੇ ਦਿੱਤਾ। ਪਿੰਡ ਵਾਲਿਆਂ ਨੇ ਇਕ ਨੂੰ ਬਚਾ ਲਿਆ ਜਦੋਂ ਕਿ ਇਕ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ।
ਥਾਣਾ ਅਧਿਕਾਰੀ ਧਰਮਵੀਰ ਸਿੰਘ ਨੇ ਦੱਸਿਆ ਕਿ ਹਾਥੀਖੇੜਾ ਵਾਸੀ ਆਕਾਸ਼ ਉਰਫ ਵਿਜੇ ਰਾਵਤ (35) ਨੇ ਪਤਨੀ ਨਾਲ ਵਿਵਾਦ ਦੇ ਚੱਲਦੇ ਆਪਣੇ ਦੋ ਮਾਸੂਮ ਬੱਚਿਆਂ ਹਰਸ਼ਵਰਧਨ (5) ਤੇ ਹਰਸ਼ਿਤਾ (9) ਨੂੰ ਖੂਹ ਵਿਚ ਧੱਕਾ ਮਾਰ ਦਿੱਤਾ।
ਸਿੰਘ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ ਹਰਸ਼ਿਤਾ ਨੂੰ ਖੂਹ ਤੋਂ ਬਾਹਰ ਕੱਢ ਕੇ ਬਚਾ ਲਿਆ ਜਦੋਂ ਕਿ ਪੁਲਿਸ ਤੇ ਸਿਵਲ ਡਿਫੈਂਸ ਅਧਿਕਾਰੀਆਂ ਨੇ ਹਰਸ਼ਵਰਧਨ ਦੀ ਲਾਸ਼ ਨੂੰ ਖੂਬ ਵਿਚੋਂ ਕੱਢਿਆ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਭਿਆਨਕ ਸੜਕ ਹਾਦਸਾ, ਟੱਕਰ ਮਗਰੋਂ ਪੁੱਲ ‘ਤੇ ਪਲਟੀਆਂ 3 ਗੱਡੀਆਂ
ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿਤਾ ਆਕਾਸ਼ ਉਰਫ ਵਿਜੇ ਰਾਵਤ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਸ਼ਨੀਵਾਰ ਦੀ ਸਵੇਰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਤੀ ਪਤਨੀ ਦੇ ਵਿਚ ਚੱਲ ਰਹੇ ਵਿਵਾਦ ਦੇ ਚੱਲਦੇ ਉਸ ਨੇ ਇਹ ਕਦਮ ਚੁੱਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਰਾਜਸਥਾਨ ‘ਚ ਕਲਯੁਗੀ ਪਿਓ ਨੇ 2 ਮਾਸੂਮ ਬੱਚਿਆਂ ਨੂੰ ਖੂਹ ‘ਚ ਦਿੱਤਾ ਧੱਕਾ, ਇਕ ਦੀ ਹੋਈ ਮੌ.ਤ appeared first on Daily Post Punjabi.