ਬਟਾਲਾ ਦੇ ਪਿੰਡ ਲੌਂਗੋਵਾਲ ਖੁਰਦ ਵਿਚ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਪੁਰਾਣੀ ਰੰਜਿਸ਼ ਦੇ ਚੱਲਦੇ ਦਿਨ-ਦਿਹਾੜੇ ਕੁਝ ਨੌਜਵਾਨਾਂ ਨੇ ਮਾਪਿਆਂ ਦੇ ਇਕਲੌਤੇ 18 ਸਾਲਾ ਪੁੱਤਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਤੌਰ ‘ਤੇ ਜ਼ਖਮੀ ਕਰ ਦਿੱਤਾ।ਲੋਕਾਂ ਨੇ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਿਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਰਾਤ ਨੂੰ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ 18 ਸਾਲ ਦੇ ਆਰੀਅਨ ਵਜੋਂ ਹੋਈ ਹੈ।
ਮ੍ਰਿਤਕ ਆਰੀਅਨ ਦੀ ਮਾਂ ਨੇ ਦੱਸਿਆ ਕਿ ਆਰੀਅਨ ਦੀ ਪਿੰਡ ਦੀ ਹੀ ਇਕ ਲੜਕੀ ਨਾਲ ਦੋਸਤੀ ਸੀ ਜਿਸ ਕਾਰਨ ਕੁਝ ਨੌਜਵਾਨਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੇ ਆਪਣੇ ਲੜਕੇ ਨੂੰ ਸਮਝਾਇਆ ਤੇ ਉਸ ਲੜਕੀ ਨਾਲ ਗੱਲ ਕਰਨ ਤੋਂ ਮਨ੍ਹਾ ਕੀਤਾ। ਆਰੀਅਨ ਹੁਣ ਉਸ ਲੜਕੀ ਤੋਂ ਪਿੱਛੇ ਹਟ ਚੁੱਕਾ ਸੀ ਪਰ ਰਾਤ ਨੂੰ ਲੜਕੀ ਦੇ ਪਰਿਵਾਰ ਤੇ ਉਨ੍ਹਾਂ ਦੇ ਸਾਥੀਆਂ ਨੇ ਘਰ ਵਿਚ ਆ ਕੇ ਝਗੜਾ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਰਿਟਾਇਰਡ ਥਾਣੇਦਾਰ ਦਾ ਫੋਨ ਖੋਹ ਕੇ ਭੱਜੇ ਲੁਟੇਰੇ, ਲੋਕਾਂ ਨੇ ਫੜ ਕੇ ਕੀਤੀ ਛਿੱਤਰ ਪਰੇਡ
ਮਹਿਲਾ ਮੁਤਾਬਕ ਸ਼ਨੀਵਾਰ ਨੂੰ ਆਰੀਅਨ ਘਰ ਤੋਂ ਬਾਹਰ ਗਿਆ ਤਾਂ ਰੰਜਿਸ਼ ਦੇ ਚੱਲਦੇ ਉਸ ਦੇ ਬੇਟੇ ਨੂੰ ਇਕੱਲਾ ਦੇਖ ਕੇ ਮੁਲਜ਼ਮਾਂ ਨੇ ਘਰ ਲਿਆ ਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਲੜਕੀ ਕਾਰਨ ਮੈਂ ਆਰੀਅਨ ਨੂੰ ਵਿਦੇਸ਼ ਭੇਜਣ ਦੀ ਤਿਆਰੀ ਕਰ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਆਰੀਅਨ ਕਿਤੇ ਹੋਰ ਚਲਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਗੁਰਦਾਸਪੁਰ ‘ਚ 18 ਸਾਲਾ ਨੌਜਵਾਨ ਦਾ ਦਿਨ-ਦਿਹਾੜੇ ਕ.ਤਲ, ਮਾਪਿਆਂ ਦਾ ਇਕਲੌਤਾ ਪੁੱਤ ਸੀ ਆਰੀਅਨ appeared first on Daily Post Punjabi.
source https://dailypost.in/news/punjab/18-year-old-youth-2/