TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਬਾਲਾਸੋਰ ਰੇਲ ਹਾਦਸੇ 'ਤੇ CM ਭਗਵੰਤ ਮਾਨ ਨੇ ਜਤਾਇਆ ਦੁੱਖ, ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ Saturday 03 June 2023 05:53 AM UTC+00 | Tags: aam-aadmi-party balasore balasore-train-accident cm-bhagwant-mann latest-news naveen-patnaik news odisha odisha-train-accident trainaccident ਚੰਡੀਗੜ੍ਹ, 03 ਜੂਨ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੜੀਸਾ ਰੇਲ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਟਵੀਟ ਵਿੱਚ ਮੁੱਖ ਮੰਤਰੀ ਨੇ ਲਿਖਿਆ, “ਉੜੀਸਾ ਦੇ ਬਾਲਾਸੋਰ (Balasore) ਵਿੱਚ ਰੇਲ ਹਾਦਸੇ ਦੀ ਮੰਦਭਾਗੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਇਸ ਹਾਦਸੇ ਵਿੱਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਹੈ.. ਪੀੜਤ ਪਰਿਵਾਰਾਂ ਨਾਲ ਮੇਰੀ ਡੂੰਘੀ ਸੰਵੇਦਨਾ… ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਹਾਦਸੇ ਵਿੱਚ ਜ਼ਖਮੀ ਹੋਏ ਲੋਕ ਜਲਦੀ ਠੀਕ ਹੋ ਜਾਣ। ਜ਼ਿਕਰਯੋਗ ਹੈ ਕਿ ਦੇਰ ਰਾਤ ਬਾਲਾਸੌਰ ਦੇ ਬਹਾਨਾਗਾ ‘ਚ ਸ਼ੁੱਕਰਵਾਰ ਸ਼ਾਮ ਨੂੰ ਭਿਆਨਕ ਰੇਲ ਹਾਦਸਾ ਵਾਪਰਿਆ । ਇਸ ਹਾਦਸੇ ਦੌਰਾਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 233 ਤੱਕ ਪਹੁੰਚ ਗਈ ਹੈ ਅਤੇ 1000 ਤੋਂ ਵੱਧ ਜ਼ਖਮੀ ਯਾਤਰੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। The post ਬਾਲਾਸੋਰ ਰੇਲ ਹਾਦਸੇ ‘ਤੇ CM ਭਗਵੰਤ ਮਾਨ ਨੇ ਜਤਾਇਆ ਦੁੱਖ, ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ appeared first on TheUnmute.com - Punjabi News. Tags:
|
ਜਦੋਂ ਖੇਡ ਮੰਤਰੀ ਮੀਤ ਹੇਅਰ ਸਕੱਤਰੇਤ ਦੇ ਗਰਾਊਂਡ 'ਚ ਕ੍ਰਿਕਟ ਖੇਡਣ ਆਏ Saturday 03 June 2023 06:00 AM UTC+00 | Tags: chandigarh cricket news secretariat-ground sports-when-sports-minister-meet-hayer-minister-meet-hayer ਚੰਡੀਗੜ੍ਹ, 03 ਜੂਨ 2023: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਸਵੇਰੇ ਪੰਜਾਬ ਸਿਵਲ ਸਕੱਤਰੇਤ,ਚੰਡੀਗੜ੍ਹ ਦੇ ਗਰਾਊਂਡ ਵਿੱਚ ਕ੍ਰਿਕਟ (Cricket) ਖੇਡਣ ਆਏ। ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਕ੍ਰਿਕਟ ਟੀਮ ਹਰ ਵੀਕੈਂਡ ਉਤੇ ਕ੍ਰਿਕਟ ਖੇਡਣ ਆਉਂਦੀ ਹੈ ਅਤੇ ਅੱਜ ਜਦੋਂ ਵਿਭਾਗ ਦੀ ਟੀਮ ਖੇਡਣ ਆਈ ਤਾਂ ਖੇਡ ਮੰਤਰੀ ਮੀਤ ਹੇਅਰ ਜੋ ਖ਼ੁਦ ਖਿਡਾਰੀ ਵੀ ਹਨ, ਕ੍ਰਿਕਟ ਖੇਡਣ ਆਏ ਅਤੇ ਆਪਣੀ ਬਿਹਤਰੀਨ ਬੱਲੇਬਾਜ਼ੀ ਕਰਦਿਆਂ ਜੇਤੂ ਪਾਰੀ ਵੀ ਖੇਡੀ। ਜ਼ਿਕਰਯੋਗ ਹੈ ਕਿ ਮੀਤ ਹੇਅਰ ਰੋਜ਼ਾਨਾ ਵਾਂਗ ਬੈਡਮਿੰਟਨ, ਕ੍ਰਿਕਟ ਆਦਿ ਖੇਡਦੇ ਹਨ। ਉਨ੍ਹਾਂ ਪੰਜਾਬ ਦੇ ਵਿਧਾਇਕਾਂ ਵੱਲੋਂ ਖੇਡਦਿਆਂ ਹਰਿਆਣਾ ਦੇ ਵਿਧਾਇਕਾਂ ਖਿਲਾਫ ਅਜੇਤੂ ਸੈਂਕੜਾ ਵੀ ਲਗਾਇਆ ਸੀ।
The post ਜਦੋਂ ਖੇਡ ਮੰਤਰੀ ਮੀਤ ਹੇਅਰ ਸਕੱਤਰੇਤ ਦੇ ਗਰਾਊਂਡ ‘ਚ ਕ੍ਰਿਕਟ ਖੇਡਣ ਆਏ appeared first on TheUnmute.com - Punjabi News. Tags:
|
ਹਾਈਕੋਰਟ ਵੱਲੋਂ ਭਰਤ ਇੰਦਰ ਚਾਹਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ, ਵਿਜੀਲੈਂਸ ਜਾਂਚ 'ਚ ਸ਼ਾਮਲ ਹੋਣ ਦੇ ਹੁਕਮ Saturday 03 June 2023 06:19 AM UTC+00 | Tags: bharat-inder-chahal bharat-inder-singh-chahal bharatiya-janata-party breaking-news captain-amarinder-singh news patiala patiala-police patiala-police-news punjabi-news punjab-vigilance-bureau the-unmute-breaking-news vigilance vigilance-raids ਚੰਡੀਗੜ੍ਹ, 03 ਜੂਨ 2023: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ (Bharat Inder Singh Chahal) ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ | ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਭਰਤ ਇੰਦਰ ਸਿੰਘ ਚਾਹਲ ਨੂੰ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਇਸਦੇ ਨਾਲ ਹੀ ਹਾਈਕੋਰਟ ਨੇ ਭਰਤ ਇੰਦਰ ਚਾਹਲ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਜੀਲੈਂਸ ਬਿਊਰੋ ਅੱਗੇ ਪੂਰਾ ਰਿਕਾਰਡ ਲੈ ਕੇ ਪੇਸ਼ ਹੋਣ | ਹਾਈਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਇਹ ਹਦਾਇਤ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਆਪਣੀ ਜਾਂਚ ਰਿਪੋਰਟ ਹਾਈਕੋਰਟ ਨੂੰ ਸੌਂਪੇ | ਜਿਸ ਵੱਲੋਂ ਐਫ ਆਈ ਆਰ ਬਾਰੇ ਫੈਸਲਾ ਲਿਆ ਜਾਵੇਗਾ। ਆਮਦਨ ਦੇ ਸਰੋਤ ਅਤੇ ਜਾਇਦਾਦ ਬਾਰੇ ਸ਼ੱਕ ਹੋਣ ਕਾਰਨ ਵਿਜੀਲੈਂਸ ਨੇ ਭਰਤ ਇੰਦਰ ਸਿੰਘ ਚਾਹਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਈ ਵਾਰ ਨੋਟਿਸ ਦਿੱਤੇ ਸਨ। ਪਿਛਲੀਆਂ ਤਾਰੀਖਾਂ ਵਿੱਚ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਦੀ ਗੱਲ ਕਹਿ ਕੇ ਛੋਟ ਮੰਗੀ ਸੀ ਪਰ ਚਾਹਲ ਅੱਜ ਤੱਕ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੌਰਾਨ ਚਾਹਲ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ। The post ਹਾਈਕੋਰਟ ਵੱਲੋਂ ਭਰਤ ਇੰਦਰ ਚਾਹਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ, ਵਿਜੀਲੈਂਸ ਜਾਂਚ ‘ਚ ਸ਼ਾਮਲ ਹੋਣ ਦੇ ਹੁਕਮ appeared first on TheUnmute.com - Punjabi News. Tags:
|
ਮਨੀਸ਼ ਸਿਸੋਦੀਆ ਦੀ ਪਤਨੀ ਦੀ ਸਿਹਤ ਵਿਗੜੀ, ਤਿਹਾੜ ਜੇਲ੍ਹ ਤੋਂ ਘਰ ਪਹੁੰਚੇ ਸਿਸੋਦੀਆ Saturday 03 June 2023 06:32 AM UTC+00 | Tags: aam-aadmi-party breaking-news ed india latest-news manish-sisodia manish-sisodias-wife news tihar-jail ਚੰਡੀਗੜ੍ਹ, 03 ਜੂਨ 2023: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੀ ਪਤਨੀ ਦੀ ਸਿਹਤ ਵਿਗੜ ਗਈ ਹੈ। ਮਨੀਸ਼ ਸਿਸੋਦੀਆ ਦੀ ਪਤਨੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਅਦਾਲਤ ਨੇ ਸ਼ੁੱਕਰਵਾਰ ਨੂੰ ਸਿਸੋਦੀਆ ਨੂੰ ਕੁਝ ਘੰਟਿਆਂ ਲਈ ਅੰਤਰਿਮ ਰਾਹਤ ਦਿੱਤੀ ਹੈ। ਸਿਸੋਦੀਆ ਪੁਲਿਸ ਹਿਰਾਸਤ ਵਿੱਚ ਆਪਣੀ ਪਤਨੀ ਨੂੰ ਮਿਲਣ ਆਏ ਹਨ। ਜਾਣਕਾਰੀ ਮੁਤਾਬਕ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਪਤਨੀ ਦੀ ਸਿਹਤ ਵਿਗੜਦੀ ਜਾ ਰਹੀ ਹੈ। ਅਦਾਲਤ ਨੇ ਸਿਸੋਦੀਆ ਨੂੰ ਆਪਣੀ ਪਤਨੀ ਨੂੰ ਮਿਲਣ ਲਈ ਰਾਹਤ ਦਿੱਤੀ ਪਰ ਘਰ ਪਹੁੰਚਣ ਤੋਂ ਪਹਿਲਾਂ ਹੀ ਪਤਨੀ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਅਦਾਲਤ ਨੇ ਸ਼ਰਤ ਰੱਖੀ ਕਿ ਅੰਤਰਿਮ ਜ਼ਮਾਨਤ ਦੌਰਾਨ ਸਿਸੋਦੀਆ (Manish Sisodia) ਮੀਡੀਆ ਨਾਲ ਗੱਲ ਨਹੀਂ ਕਰਨਗੇ। ਪਰਿਵਾਰ ਤੋਂ ਇਲਾਵਾ ਕਿਸੇ ਨਾਲ ਗੱਲ ਨਹੀਂ ਕਰੇਗਾ। ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਨਹੀਂ ਕਰੇਗਾ। ਦੱਸ ਦਈਏ ਕਿ ਸਿਸੋਦੀਆ ਨੇ ਪਤਨੀ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ 6 ਹਫਤਿਆਂ ਦੀ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ। ਪਰ ਈਡੀ ਨੇ ਅੰਤਰਿਮ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ। ਈਡੀ ਨੇ ਕਿਹਾ ਸੀ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਅੰਤਰਿਮ ਜ਼ਮਾਨਤ ਦੀ ਅਰਜ਼ੀ ਵਾਪਸ ਲੈ ਲਈ ਹੈ। ਹੁਣ ਫਿਰ ਉਸੇ ਆਧਾਰ ‘ਤੇ ਅੰਤਰਿਮ ਜ਼ਮਾਨਤ ਦੀ ਮੰਗ ਕਰ ਰਹੇ ਹਨ। ਜਾਂਚ ਏਜੰਸੀ ਦੀ ਤਰਫੋਂ ਕਿਹਾ ਗਿਆ ਸੀ ਕਿ ਮਨੀਸ਼ ਸਿਸੋਦੀਆ ਪੁਲਿਸ ਦੀ ਮੌਜੂਦਗੀ ਵਿੱਚ ਆਪਣੀ ਪਤਨੀ ਨੂੰ ਮਿਲ ਸਕਦੇ ਹਨ। The post ਮਨੀਸ਼ ਸਿਸੋਦੀਆ ਦੀ ਪਤਨੀ ਦੀ ਸਿਹਤ ਵਿਗੜੀ, ਤਿਹਾੜ ਜੇਲ੍ਹ ਤੋਂ ਘਰ ਪਹੁੰਚੇ ਸਿਸੋਦੀਆ appeared first on TheUnmute.com - Punjabi News. Tags:
|
ਬਾਲਾਸੋਰ ਰੇਲ ਹਾਦਸੇ 'ਚ ਯਾਤਰੀਆਂ ਦੀ ਮੌਤ 'ਤੇ PM ਜਸਟਿਨ ਟਰੂਡੋ ਨੇ ਦੁੱਖ ਜਤਾਇਆ Saturday 03 June 2023 06:47 AM UTC+00 | Tags: breaking-news news odisha odisha-accident pm-justin-trudeau ਚੰਡੀਗੜ੍ਹ, 03 ਜੂਨ 2023: ਉੜੀਸਾ ਦੇ ਬਾਲਾਸੋਰ (Balasore) ‘ਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਭਿਆਨਕ ਰੇਲ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਹਰ ਕੋਈ ਸ਼ਰਧਾਂਜਲੀ ਦੇ ਰਿਹਾ ਹੈ। ਇਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬਾਲਾਸੋਰ ਰੇਲ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਕੇ ਸ਼ੋਕ ਸੰਦੇਸ਼ ਵਿੱਚ ਲਿਖਿਆ ਕਿ ਭਾਰਤ ਦੇ ਉੜੀਸਾ ਵਿੱਚ ਰੇਲ ਹਾਦਸੇ ਦੀਆਂ ਤਸਵੀਰਾਂ ਅਤੇ ਖ਼ਬਰਾਂ ਨੇ ਮੇਰਾ ਦਿਲ ਤੋੜ ਦਿੱਤਾ ਹੈ। ਕੈਨੇਡਾ ਦੇ ਲੋਕ ਇਸ ਔਖੀ ਘੜੀ ਵਿੱਚ ਭਾਰਤ ਦੇ ਲੋਕਾਂ ਦੇ ਨਾਲ ਖੜੇ ਹਨ। The post ਬਾਲਾਸੋਰ ਰੇਲ ਹਾਦਸੇ ‘ਚ ਯਾਤਰੀਆਂ ਦੀ ਮੌਤ ‘ਤੇ PM ਜਸਟਿਨ ਟਰੂਡੋ ਨੇ ਦੁੱਖ ਜਤਾਇਆ appeared first on TheUnmute.com - Punjabi News. Tags:
|
ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਦੀ ਸੂਚਨਾ 'ਤੇ ਮਚਿਆ ਹੜਕੰਪ, ਪੁਲਿਸ ਵੱਲੋਂ ਇੱਕ ਗ੍ਰਿਫਤਾਰ Saturday 03 June 2023 07:01 AM UTC+00 | Tags: amritsar-police bomb bomb-threat. latest-news news punjab-news sri-darbar-sahib ਚੰਡੀਗੜ੍ਹ, 03 ਜੂਨ 2023: ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇਹ ਅਫਵਾਹ ਫੈਲਾਈ ਗਈ ਹੈ ਕਿ ਸ੍ਰੀ ਦਰਬਾਰ ਸਾਹਿਬ (Sri Darbar Sahib) ਨੇੜੇ ਬੰਬ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।ਜਾਣਕਾਰੀ ਅਨੁਸਾਰ ਪੁਲਿਸ ਕੰਟਰੋਲ ਰੂਮ ਨੂੰ ਕਿਸੇ ਨੇ ਫ਼ੋਨ ਕਰਕੇ ਸੂਚਨਾ ਦਿੱਤੀ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਹੈ। ਦੱਸਿਆ ਜਾ ਰਿਹਾ ਹੈ ਕਿ ਸਾਕਾ ਨੀਲਾ ਤਾਰਾ ਦੀ ਬਰਸੀ ਨੂੰ ਲੈ ਕੇ ਪੁਲਿਸ ਪਹਿਲਾਂ ਤੋਂ ਹੀ ਅਲਰਟ ‘ਤੇ ਸੀ, ਜਦੋਂ ਉਹ ਸੂਚਨਾ ਮਿਲਣ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਵਿਅਕਤੀ ਵੱਲੋਂ ਸ਼ਰਾਰਤ ਕੀਤੀ ਗਈ ਹੈ। ਫਿਲਹਾਲ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। The post ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਦੀ ਸੂਚਨਾ ‘ਤੇ ਮਚਿਆ ਹੜਕੰਪ, ਪੁਲਿਸ ਵੱਲੋਂ ਇੱਕ ਗ੍ਰਿਫਤਾਰ appeared first on TheUnmute.com - Punjabi News. Tags:
|
CM ਨਵੀਨ ਪਟਨਾਇਕ ਜ਼ਖਮੀਆਂ ਨੂੰ ਮਿਲਣ ਪਹੁੰਚੇ, ਰੈਸਕਿਊ 'ਚ ਰਾਤ ਭਰ ਜੁਟੇ ਸਥਾਨਕ ਲੋਕਾਂ ਦਾ ਕੀਤਾ ਧੰਨਵਾਦ Saturday 03 June 2023 07:11 AM UTC+00 | Tags: balasore breaking-news cm-naveen-patnaik news odisha-train-accident trainaccident ਚੰਡੀਗੜ੍ਹ, 03 ਜੂਨ 2023: ਉੜੀਸਾ ਦੇ ਬਾਲੇਸ਼ਵਰ ਵਿੱਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ (CM Naveen Patnaik) ਸ਼ਨੀਵਾਰ ਸਵੇਰੇ ਬਾਲੇਸ਼ਵਰ ਪਹੁੰਚੇ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਹਾਦਸੇ ਨੂੰ ਬਹੁਤ ਹੀ ਦੁਖਦਾਈ ਹਾਦਸਾ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਸ਼ਨੀਵਾਰ ਸਵੇਰੇ ਬਾਲਾਸੋਰ ਜ਼ਿਲਾ ਮੁੱਖ ਹਸਪਤਾਲ ਪਹੁੰਚੇ, ਜਿੱਥੇ ਮੁੱਖ ਮੰਤਰੀ ਨੇ ਜ਼ਖਮੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ । ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਖਮੀਆਂ ਦੇ ਇਲਾਜ ਸਬੰਧੀ ਡਾਕਟਰਾਂ ਤੋਂ ਜਾਣਕਾਰੀ ਲਈ ਅਤੇ ਵਧੀਆ ਇਲਾਜ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਮੁੱਖ ਮੰਤਰੀ ਪਟਨਾਇਕ ਨੇ ਹਾਦਸੇ ਸਬੰਧੀ ਮੀਡੀਆ ਨਾਲ ਗੱਲਬਾਤ ਕੀਤੀ। ਸੀਐਮ ਨੇ ਕਿਹਾ ਕਿ ਮੈਂ ਬਚਾਅ ਟੀਮਾਂ, ਸਥਾਨਕ ਲੋਕਾਂ ਅਤੇ ਹੋਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮਲਬੇ ਵਿੱਚੋਂ ਲੋਕਾਂ ਨੂੰ ਕੱਢਣ ਲਈ ਰਾਤ ਭਰ ਕੰਮ ਕੀਤਾ।ਦੱਸ ਦਈਏ ਕਿ ਬਾਲੇਸ਼ਵਰ ਜ਼ਿਲ੍ਹਾ ਹਸਪਤਾਲ ਦੇ ਗਾਇਨੀਕੋਲਾਜੀ ਵਾਰਡ ਅਤੇ ਸਰਜਰੀ ਵਾਰਡ ਵਿੱਚ ਕਰੀਬ 70 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਜ ਸਬੰਧੀ ਜਾਣਕਾਰੀ ਲੈਣ ਤੋਂ ਬਾਅਦ ਮੁੱਖ ਮੰਤਰੀ ਹੈਲੀਪੈਡ ਲਈ ਰਵਾਨਾ ਹੋ ਗਏ। The post CM ਨਵੀਨ ਪਟਨਾਇਕ ਜ਼ਖਮੀਆਂ ਨੂੰ ਮਿਲਣ ਪਹੁੰਚੇ, ਰੈਸਕਿਊ ‘ਚ ਰਾਤ ਭਰ ਜੁਟੇ ਸਥਾਨਕ ਲੋਕਾਂ ਦਾ ਕੀਤਾ ਧੰਨਵਾਦ appeared first on TheUnmute.com - Punjabi News. Tags:
|
Odisha Train Accident: PM ਮੋਦੀ ਘਟਨਾ ਸਥਾਨ ਦਾ ਕਰਨਗੇ ਦੌਰਾ, ਮ੍ਰਿਤਕਾਂ ਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ Saturday 03 June 2023 07:26 AM UTC+00 | Tags: balasore balasore-train-accident breaking-news incident-site latest-news news odisha pmo prime-ministers-office the-unmute-punjabi-news ਚੰਡੀਗੜ੍ਹ, 03 ਜੂਨ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੜੀਸਾ (odisha) ਵਿੱਚ ਬਾਲਾਸੋਰ ਰੇਲ ਹਾਦਸੇ ਸਬੰਧੀ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੇ ਨਾਲ ਪੀਐਮ ਥੋੜ੍ਹੀ ਦੇਰ ਵਿੱਚ ਉੜੀਸਾ ਲਈ ਰਵਾਨਾ ਹੋਣਗੇ, ਇੱਥੇ ਪਹੁੰਚਣ ‘ਤੇ ਉਹ ਪਹਿਲਾਂ ਬਾਲਾਸੋਰ ਵਿੱਚ ਹਾਦਸੇ ਵਾਲੀ ਥਾਂ ਦਾ ਦੌਰਾ ਕਰਨਗੇ ਅਤੇ ਫਿਰ ਕਟਕ ਦੇ ਹਸਪਤਾਲ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਟਵੀਟ ਕੀਤਾ, ‘ਓਡੀਸ਼ਾ ਵਿੱਚ ਰੇਲ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਪੀਐਮਐਨਆਰਐਫ ਤੋਂ ਦੋ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 2-2 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ 50-50 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ | The post Odisha Train Accident: PM ਮੋਦੀ ਘਟਨਾ ਸਥਾਨ ਦਾ ਕਰਨਗੇ ਦੌਰਾ, ਮ੍ਰਿਤਕਾਂ ਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ appeared first on TheUnmute.com - Punjabi News. Tags:
|
ਅੰਮ੍ਰਿਤਸਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ BSF ਵੱਲੋਂ 35 ਕਰੋੜ ਰੁਪਏ ਦੀ ਹੈਰੋਇਨ ਬਰਾਮਦ Saturday 03 June 2023 07:37 AM UTC+00 | Tags: border-security-force breaking-news bsf drug-smugglers india-pakistan-border ndpc news punjab smuggling ਚੰਡੀਗੜ੍ਹ, 03 ਜੂਨ 2023: ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਪੰਜਾਬ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਹੈਰੋਇਨ ਦੀ ਤਸਕਰੀ ਨੂੰ ਇੱਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ। ਅੰਮ੍ਰਿਤਸਰ (Amritsar) ‘ਚ ਜਵਾਨਾਂ ਨੂੰ ਕਰੀਬ 35 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ। ਜਿਸ ਨੂੰ ਪਾਕਿਸਤਾਨੀ ਸਮੱਗਲਰਾਂ ਨੇ ਭੇਜਿਆ ਸੀ। ਬੀਐਸਐਫ ਮੁਤਾਬਕ ਜਵਾਨ 2-3 ਜੂਨ ਦੀ ਦਰਮਿਆਨੀ ਰਾਤ ਨੂੰ ਸਰਹੱਦ 'ਤੇ ਗਸ਼ਤ ਕਰ ਰਹੇ ਸਨ। ਉਦੋਂ ਉਸ ਨੇ ਪਿੰਡ ਰਾਏ ਨੇੜੇ ਡਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ ਡਰੋਨ ਦੀ ਹਰਕਤ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਡਰੋਨ ਰਾਹੀਂ ਕੁਝ ਸੁੱਟਿਆ ਗਿਆ ਮਹਿਸੂਸ ਕੀਤਾ ਗਿਆ। ਜਵਾਨਾਂ ਨੇ ਇਸ ਦੀ ਸੂਚਨਾ ਸੀਨੀਅਰ ਨੂੰ ਦਿੱਤੀ ਅਤੇ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਫਿਰ ਉਸ ਨੂੰ ਖੇਤਾਂ ਵਿੱਚ ਪੀਲੇ ਰੰਗ ਦਾ ਇੱਕ ਵੱਡਾ ਪੈਕੇਟ ਮਿਲਿਆ। ਜਦੋਂ ਜਵਾਨਾਂ ਨੇ ਪੈਕੇਟ ਨੂੰ ਖੋਲ੍ਹਿਆ ਤਾਂ ਉਸ ‘ਚ 5 ਪੈਕੇਟ ਮਿਲੇ, ਜਿਸ ‘ਚ ਹੈਰੋਇਨ ਸੀ। The post ਅੰਮ੍ਰਿਤਸਰ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਵੱਲੋਂ 35 ਕਰੋੜ ਰੁਪਏ ਦੀ ਹੈਰੋਇਨ ਬਰਾਮਦ appeared first on TheUnmute.com - Punjabi News. Tags:
|
ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ 203 ਭਾਰਤੀ ਕੈਦੀਆਂ ਦੀ ਵਤਨ ਵਾਪਸੀ Saturday 03 June 2023 07:52 AM UTC+00 | Tags: 203-indian-prisoners attari-border breaking-news indian-prisoner-fishermen latest-news news pakistan pakistan-jail punjab-news sgpc ਅੰਮ੍ਰਿਤਸਰ, 03 ਜੂਨ 2023: ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਅੱਜ ਗੁਵਾਂਢੀ ਦੇਸ਼ ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ 203 ਭਾਰਤੀ ਕੈਦੀ ਮਛੇਰਿਆਂ ਦੀ ਅੱਜ ਵਾਹਘਾ ਪਾਕਿਸਤਾਨ ਅਟਾਰੀ ਸਰਹੱਦ (Attari border) ਰਾਹੀਂ ਵਤਨ ਵਾਪਸ ਹੋਈ ਹੈ | ਦੇਰ ਰਾਤ ਵਤਨ ਪਰਤਨ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ, ਮੈਨਜਰ ਸਤਨਾਮ ਸਿੰਘ ਸਰਾਏ, ਸੁਪਰੀਡੈਂਟ ਸ਼੍ਰੋਮਣੀ ਕਮੇਟੀ ਰਜਿੰਦਰ ਸਿੰਘ ਰੂਬੀ ਅਟਾਰੀ ਦੇ ਉਚੇਚੇ ਯਤਨਾ ਸਦਕਾ ਭਾਰਤੀ ਮਛੇਰਿਆਂ ਲਈ ਅਟਾਰੀ ਸਰਹੱਦ ਵਿਖੇ ਦੇਰ ਰਾਤ ਲੰਗਰ ਪ੍ਰਸ਼ਾਦਿ ਦਾ ਪ੍ਰਬੰਧ ਕੀਤਾ ਗਿਆ | ਭਾਰਤੀ ਮਛੇਰਿਆਂ ਨੂੰ ਵਤਨ ਖੁਸ਼ੀ ਖੁਸ਼ੀ ਕਰਾਚੀ ਪਾਕਿਸਤਾਨ ਦੀ ਲਾਡੀ ਜੇਲ੍ਹ ਤੋਂ ਰੇਲ ਗੱਡੀ ਰਾਹੀਂ ਲਾਹੌਰ ਉਪਰੰਤ ਦੇਰ ਰਾਤ ਪਾਕਿਸਤਾਨ ਤੋ ਵਾਹਗਾ ਸਰਹੱਦ ਰਸਤੇ ਅਟਾਰੀ ਆਪਣੇ ਵਤਨ ਪੁੱਜੇ ਗਏ ਹਨ, ਰਿਹਾਅ ਹੋ ਕੇ ਵਤਨ ਪੁੱਜੇ ਭਾਰਤੀ ਮਛੇਰਿਆਂ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ-ਪਾਕਿਸਤਾਨ ਪੀਸ ਫਾਊਂਡੇਸ਼ਨ ਅਤੇ ਡੈਮੋਕਰੇਸੀ ਦੇ ਆਗੂ ਸੀਨੀਅਰ ਪੱਤਰਕਾਰ ਜੇਤਿਨ ਦਸਾਈ ਨੇ ਕਿਹਾ ਕਿ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਲਈ ਭਾਰਤੀ ਸਮੁੰਦਰ ਦੇ ਗੁਜਰਾਤ ਸਮੁੰਦਰ ਰਸਤੇ ਮੱਛੀਆਂ ਫੜਦੇ ਸਮੇਂ ਭਾਰਤ ਤੋਂ ਪਾਕਿਸਤਾਨ ਦੀ ਹੱਦ ਅੰਦਰ ਦਾਖਲ ਹੋਣ ‘ਤੇ 203 ਕੈਦੀ ਜੋ ਪਿਛਲੇ 24 ਮਹੀਨਿਆਂ ਤੋਂ ਲੈ ਕੇ 30 ਮਹੀਨਿਆਂ ਵਿਚ ਪਾਕਿਸਤਾਨ ਦੀ ਜਲ ਸੈਨਾ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ| ਉਹ ਭਾਰਤੀ ਮਛੇਰੇ ਜੋ ਪਾਕਿਸਤਾਨ ਦੀ ਕਰਾਚੀ ਜੇਲ੍ਹਾਂ ਵਿੱਚ ਬੰਦ ਸਨ, ਜੋ ਪਾਕਿਸਤਾਨ ਤੋਂ ਭਾਰਤ ਵਾਪਸ ਵਤਨ ਆਏ, ਜਤਨ ਦਸਾਈਂ ਤੇ ਰਮੇਸ਼ ਯਾਦਵ ਨੇ ਦੱਸਿਆ ਕਿ ਕਰੇ ਰਿਹਾਆ ਕੀਤੇ ਗਏ ਭਾਰਤੀ ਮਛੇਰੇ ਜੋ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਸਨ ਉਹ ਭਾਰਤੀ ਗੁਜਰਾਤ, ਮੱਧ ਪ੍ਰਦੇਸ਼ ਤੇ ਹੋਰ ਵੱਖ-ਵੱਖ ਸੂਬਿਆਂ ਦੇ ਕੇਦੀ ਹਨ ਪਾਕਿਸਤਾਨ ਦੀ ਲਾਡੀ ਜੇਲ੍ਹ ਕਰਾਚੀ ਤੋਂ ਰਿਹਾਆ ਹੋ ਕੇ ਨਿਕਲੇ ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਦੀ ਮੰਨੀ-ਪ੍ਰਮੰਨੀ ਸੰਸਥਾ ਈਦੀ ਫਾਊਂਡੇਸ਼ਨ ਕਰਾਚੀ ਦੇ ਅਹੁਦੇਦਾਰਾਂ ਵੱਲੋਂ ਵਤਨ ਆਉਣ ਤੇ ਭਾਰਤੀ ਮਛੇਰਿਆਂ ਨੂੰ ਸਨਮਾਨ ਵਜੋਂ ਸਨਮਾਨਤ ਵੀ ਕੀਤਾ ਗਿਆ, ਜੇ ਸੀ ਪੀ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਮਛੇਰਿਆਂ ਦਾ ਇਮੀਗ੍ਰੇਸ਼ਨ/ਕਸਟਮ ਕਲੀਅਰੈਂਸ ਤੋਂ ਬਾਅਦ, ਭਾਰਤੀ ਮਛੇਰਿਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਮੱਛੀ ਪਾਲਣ ਵਿਭਾਗ ਗੁਜਰਾਤ ਦੇ ਉੱਚ ਅਧਿਕਾਰੀ ਤੇ ਗੁਜਰਾਤ ਪੁਲਿਸ ਅਟਾਰੀ ਸਰਹੱਦ ਤੋਂ ਲੈ ਕੇ ਗੁਜਰਾਤ ਲਈ ਰਵਾਨਾ ਹੋਣਗੇ | ਇਸ ਮੌਕੇ ਅਟਾਰੀ ਦੇ ਨਾਇਬ ਤਹਿਸੀਲਦਾਰ ਤੇ ਹੋਰ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਦੇਰ ਰਾਤ ਲੰਗਰ-ਪ੍ਰਸ਼ਾਦਾ ਅਟਾਰੀ ਸਰਹੱਦ ਤੇ ਲਿਆਉਣ ਲਈ ਧੰਨਵਾਦ ਕੀਤਾ ਗਿਆ | The post ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ 203 ਭਾਰਤੀ ਕੈਦੀਆਂ ਦੀ ਵਤਨ ਵਾਪਸੀ appeared first on TheUnmute.com - Punjabi News. Tags:
|
ਲੁਧਿਆਣਾ 'ਚ ਬੇਕਾਬੂ ਹੋਈ ਪਨਬੱਸ ਪੁਲ ਦੇ ਪਿੱਲਰ ਨਾਲ ਟਕਰਾਈ, 15-20 ਸਵਾਰੀਆਂ ਜ਼ਖਮੀ Saturday 03 June 2023 08:04 AM UTC+00 | Tags: breaking-news cm-bhagwant-mann latest-news ludhiana news punbus punbus-accident punjab-government road-accident the-unmute-breaking-news ਚੰਡੀਗੜ੍ਹ, 03 ਜੂਨ 2023: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਇੱਕ ਸਰਕਾਰੀ ਪਨਬੱਸ (PUNBUS) ਦੀ ਬੱਸ ਪੁਲ ਦੇ ਪਿੱਲਰ ਨਾਲ ਟਕਰਾ ਗਈ। ਹਾਦਸਾ ਪੀਏਯੂ ਗੇਟ ਨੰਬਰ 1 ਦੇ ਬਾਹਰ ਵਾਪਰਿਆ ਹੈ । ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਬੱਸ ਕੰਟਰੋਲ ਗੁਆ ਬੈਠੀ ਅਤੇ ਪਿੱਲਰ ਨਾਲ ਟਕਰਾ ਗਈ। ਬੱਸ ‘ਚ 70 ਸਵਾਰੀਆਂ ਸਵਾਰ ਸਨ, ਜਿਨ੍ਹਾਂ ‘ਚੋਂ 15-20 ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਡਰਾਈਵਰ ਦੇ ਪੱਟ ‘ਤੇ ਸੱਟ ਲੱਗੀ। ਦੂਜੇ ਪਾਸੇ ਬੱਸ ਦੇ ਕੰਡਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਬੱਸ ਫਿਰੋਜ਼ਪੁਰ ਤੋਂ ਪਟਿਆਲਾ ਲੈ ਕੇ ਜਾ ਰਹੇ ਸੀ। ਲੁਧਿਆਣਾ ‘ਚ ਪੀਏਯੂ ਨੰਬਰ 2 ਦੇ ਗੇਟ ‘ਤੇ ਸਵਾਰੀਆਂ ਨੂੰ ਉਤਾਰ ਕੇ ਅੱਗੇ ਵਧਣ ਤੋਂ ਬਾਅਦ ਅਚਾਨਕ ਬੱਸ ‘ਚੋਂ ਜ਼ੋਰਦਾਰ ਆਵਾਜ਼ ਆਈ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਟਾਇਰ ਫਟ ਗਿਆ ਹੈ, ਪਰ ਬਾਅਦ ਵਿਚ ਪਤਾ ਲੱਗਾ ਕਿ ਪਟਾ ਟੁੱਟ ਗਿਆ ਸੀ। ਦੂਜੇ ਪਾਸੇ ਟਰੈਫਿਕ ਪੁਲਿਸ ਅਨੁਸਾਰ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਇਲਾਜ ਕਰ ਕਰਵਾਇਆ ਜਾ ਰਿਹਾ ਹੈ। The post ਲੁਧਿਆਣਾ ‘ਚ ਬੇਕਾਬੂ ਹੋਈ ਪਨਬੱਸ ਪੁਲ ਦੇ ਪਿੱਲਰ ਨਾਲ ਟਕਰਾਈ, 15-20 ਸਵਾਰੀਆਂ ਜ਼ਖਮੀ appeared first on TheUnmute.com - Punjabi News. Tags:
|
ਸ੍ਰੀ ਹਰਿਮੰਦਰ ਸਾਹਿਬ ਨੇੜੇ ਬੰਬ ਦੀ ਸੂਚਨਾ ਨਿਕਲੀ ਅਫ਼ਵਾਹ, ਝੂਠੀ ਅਫ਼ਵਾਹ ਫੈਲਾਉਣ ਵਾਲਾ ਨੌਜਵਾਨ ਕਾਬੂ Saturday 03 June 2023 08:15 AM UTC+00 | Tags: aam-aadmi-party amritsar-police bomb-threat. breaking-news dcp-parminder-singh-bhandal news punjab-government punjab-police respiratory-crisis sri-harmandir-sahib the-unmute-breaking-news the-unmute-punjabi-news ਅੰਮ੍ਰਿਤਸਰ 03 ਜੂਨ 2023: ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਨੇੜੇ ਕਿਸੇ ਥਾਂ ਤੇ ਚਾਰ ਬੰਬ ਰੱਖੇ ਹੋਣ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਨੇ ਦੇਰ ਰਾਤ 1.30 ਵਜੇ ਪੂਰੇ ਸੂਬੇ ਨੂੰ ਅਲਰਟ ਕਰ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਂਚ ਕਰਨ ਲਈ ਪੁਲਿਸ ਲਾਈਨ ਤੋਂ ਤੁਰੰਤ ਬੰਬ ਨਿਰੋਧਕ ਦਸਤੇ ਪਹੁੰਚ ਗਏ | ਸਵੇਰੇ 4 ਵਜੇ ਤੱਕ ਘਰ-ਘਰ ਜਾ ਕੇ ਤਲਾਸ਼ੀ ਲਈ ਗਈ ਪਰ ਬੰਬ ਕਿਧਰੇ ਨਹੀਂ ਮਿਲਿਆ | ਦੂਜੇ ਪਾਸੇ ਪੁਲਿਸ ਦੀ ਸਾਈਬਰ ਟੀਮ ਮੋਬਾਈਲ ਨੰਬਰ ਨੂੰ ਟਰੇਸ ਕਰ ਰਹੀ ਸੀ ਜਿਸ ਨੇ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ | ਸਵੇਰੇ ਪੰਜ ਵਜੇ ਪੁਲਿਸ ਨੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ, ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀ ਸੀ ਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਦਰਬਾਰ ਸਾਹਿਬ ਦੇ ਨਜ਼ਦੀਕ ਚਾਰ ਬੰਬ ਲਗਾਏ ਗਏ ਹਨ ਤਾਂ ਤੁਰੰਤ ਪੁਲਿਸ ਵੱਲੋਂ ਹਰਕਤ ਵਿਚ ਆ ਕੇ ਸਰਚ ਸ਼ੁਰੂ ਕਰ ਦਿੱਤੀ ਹੈ | ਜਿਸ ਵਿਅਕਤੀ ਵੱਲੋਂ ਫੋਨ ਕੀਤਾ ਗਿਆ ਸੀ ਉਹ ਵਾਰ-ਵਾਰ ਆਪਣਾ ਫੋਨ ਦੀ ਸਵਿੱਚ ਆਫ਼ ਕਰ ਰਿਹਾ ਸੀ ਲੇਕਿਨ ਜਿਸ ਤਰਾਂ ਹੀ ਉਸ ਵਿਅਕਤੀ ਦਾ ਫੋਨ ਸਵਿੱਚ ਆਨ ਹੋਇਆ ਤਾਂ ਪੁਲਿਸ ਵੱਲੋਂ ਉਸ ਕੋਲ ਜਾ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸ ਵੱਲੋਂ ਸ਼ਰਾਰਤ ਕੀਤੀ ਗਈ ਹੈ ਅਤੇ ਦਰਬਾਰ ਸਾਹਿਬ (Sri Harmandir Sahib) ਨਤਮਸਤਕ ਹੋਣ ਆਏ ਵਾਲੀ ਸੰਗਤ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਸਕੇ | ਡੀਸੀਪੀ ਪ੍ਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਉਮਰ ਮਹਿਜ਼ 19 ਤੋਂ 20 ਸਾਲ ਹੈ ਅਤੇ ਪਹਿਲਾਂ ਇਹ ਨਿਹੰਗ ਸਿੰਘਾਂ ਦੇ ਡੇਰੇ ਤੇ ਰਹਿੰਦਾ ਸੀ ਅਤੇ ਨਿਹੰਗ ਸਿੰਘ ਦਾ ਬਾਣਾ ਵੀ ਉਸ ਨੇ ਪਾਇਆ ਹੁੰਦਾ ਸੀ ਅਤੇ ਅੱਜ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਇਸ ਨੇ ਗੋਲ ਦੁਮਾਲਾ ਤਾਂ ਸਜਾਇਆ ਸੀ ਪਰ ਅੰਦਰੋਂ ਕੇਸ ਕੱਟੇ ਹੋਏ ਸਨ | ਪੁਲਿਸ ਦਾ ਕਹਿਣਾ ਫਿਲਹਾਲ ਇਸ ਅਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | The post ਸ੍ਰੀ ਹਰਿਮੰਦਰ ਸਾਹਿਬ ਨੇੜੇ ਬੰਬ ਦੀ ਸੂਚਨਾ ਨਿਕਲੀ ਅਫ਼ਵਾਹ, ਝੂਠੀ ਅਫ਼ਵਾਹ ਫੈਲਾਉਣ ਵਾਲਾ ਨੌਜਵਾਨ ਕਾਬੂ appeared first on TheUnmute.com - Punjabi News. Tags:
|
ਹਰਜੋਤ ਬੈਂਸ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਪੰਜਾਬ ਦੇ ਮਹਾਨ ਵਿਰਸੇ ਨਾਲ ਜੋੜਨ ਲਈ ਨਵੀਂ ਪਹਿਲਕਦਮੀ Saturday 03 June 2023 08:48 AM UTC+00 | Tags: breaking-news child-psychology harjot-bains harjot-singh-bains latest-news news punjab-cabinet punjab-culture punjabi punjab-school-education ਅੰਮ੍ਰਿਤਸਰ 03 ਜੂਨ 2023: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ (Harjot Bains) ਨੇ ਇੱਕ ਨਿਵੇਕਲੀ ਪਹਿਲ ਕੀਤੀ ਹੈ। ਉਨ੍ਹਾਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਪੰਜਾਬ ਦੇ ਮਹਾਨ ਵਿਰਸੇ ਨਾਲ ਜੋੜਨ ਦਾ ਨਵਾਂ ਉਪਰਾਲਾ ਕੀਤਾ ਹੈ। ਉਨ੍ਹਾਂ ਇਸ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ਇਸ ਵਾਰ ਛੁੱਟੀਆਂ ਦੇ ਰੰਗ ਵੱਖਰੇ, ਸਿੱਖਣ ਸਿਖਾਉਣ ਦੇ ਢੰਗ ਵੱਖਰੇ | ਪੰਜਾਬ ਦੇ ਸਕੂਲਾਂ ਵਿੱਚ ਚੱਲ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੋਰਡ ਤੋਂ ਬਿਨਾਂ ਪੰਜਾਬ ਦੀ ਮਹਾਨ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ (Harjot Bains) ਕਿਹਾ ਕਿ ਸਕੂਲਾਂ ਵੱਲੋਂ ਦਿੱਤੀਆਂ ਗਈਆਂ ਅਸਾਈਨਮੈਂਟਾਂ ਦੇ ਨਾਲ ਹੁਣ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀ ਹਰ ਰੋਜ਼ ਪੰਜਾਬੀ ਦਾ ਇੱਕ ਸ਼ਬਦ (ਛੁੱਟੀਆਂ ਦੌਰਾਨ ਕੁੱਲ 30 ਸ਼ਬਦ) ਲੱਭ ਕੇ ਯਾਦ ਕਰ ਸਕਣਗੇ। ਇਸੇ ਤਰ੍ਹਾਂ, ਗ੍ਰੇਡ ਪੰਜ ਤੋਂ ਅੱਠ ਦੇ ਵਿਦਿਆਰਥੀ ਮੂਲ ਮਹੀਨਿਆਂ (ਬਾਰ੍ਹਾਂ ਮਹੀਨਿਆਂ) ਦੇ ਨਾਮ ਉਹਨਾਂ ਦੇ ਸ਼ੁਰੂਆਤੀ ਸਮੇਂ ਅਤੇ ਮੌਸਮਾਂ ਦੇ ਨਾਲ ਦੇਸੀ ਮਹੀਨਿਆਂ ਦੇ ਸਬੰਧ ਦੇ ਨਾਲ-ਨਾਲ ਪੰਜਾਬੀ ਸ਼ਬਦਾਂ ਨੂੰ ਯਾਦ ਰੱਖਣਗੇ। ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਮੀਦ ਹੈ ਕਿ ਸਾਡਾ ਇਹ ਨਿਵੇਕਲਾ ਉਪਰਾਲਾ ਸੂਬੇ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪਸੰਦ ਆਵੇਗਾ ਅਤੇ ਨਵੀਂ ਪੀੜ੍ਹੀ ਅਲੋਪ ਹੋ ਰਹੀ ਪੰਜਾਬੀ ਸ਼ਬਦਾਂ ਦੀ ਸਮਝ ਵਿਕਸਿਤ ਕਰਕੇ ਪੁਰਾਣੇ ਸੱਭਿਆਚਾਰ ਨਾਲ ਜੁੜ ਸਕੇਗੀ।
The post ਹਰਜੋਤ ਬੈਂਸ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਪੰਜਾਬ ਦੇ ਮਹਾਨ ਵਿਰਸੇ ਨਾਲ ਜੋੜਨ ਲਈ ਨਵੀਂ ਪਹਿਲਕਦਮੀ appeared first on TheUnmute.com - Punjabi News. Tags:
|
ਫਰੀਦਕੋਟ ਦੇ SP ਅਤੇ DSP 'ਤੇ ਲੱਗੇ ਰਿਸ਼ਵਤ ਲੈਣ ਦੇ ਦੋਸ਼, ਪੰਜ ਜਣਿਆਂ 'ਤੇ ਪਰਚਾ ਦਰਜ Saturday 03 June 2023 09:02 AM UTC+00 | Tags: breaking-news bribery-on-sp-and-dsp cm-bhagwant-mann faridkot faridkot-news faridkot-police ig-pardeep-kumar kotakpura-sadar-police-station latest-news news punjab-government punjab-police sp-investigation-gagnesh-kumar ਚੰਡੀਗੜ੍ਹ 03 ਜੂਨ 2023: ਪੰਜਾਬ ਦੇ ਫਰੀਦਕੋਟ ਦੇ ਕੋਟਕਪੂਰਾ ਸਦਰ ਥਾਣੇ ਵਿੱਚ ਐਸਪੀ ਇਨਵੈਸਟੀਗੇਸ਼ਨ ਗਗਨੇਸ਼ ਕੁਮਾਰ ਸਮੇਤ 5 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਤਿੰਨ ਵੱਡੇ ਪੁਲਿਸ ਅਧਿਕਾਰੀਆਂ ‘ਤੇ ਮੁਕੱਦਮਾਂ ਦਰਜ ਹੋਣ ਤੋਂ ਬਾਅਦ ਪੁਲਿਸ ਵਿਭਾਗ ਨੇ ਤਿੰਨਾਂ ਦੀ ਬਦਲੀ ਕੀਤੀ ਹੈ | ਡੀਆਈਜੀ ਫਿਰੋਜਪੁਰ ਦੇ ਨਿਰਦੇਸ਼ਾ ਤੇ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਇਨਕੁਆਰੀ ਵਿਚ ਕਥਿਤ ਦੋਸ਼ੀ ਪਾਏ ਜਾਣ ਤੋਂ ਬਾਅਦ ਫਰੀਦਕੋਟ ਪੁਲਿਸ ਦੇ ਇਕ ਐਸਪੀ, ਇਕ ਡੀਐਸਪੀ ਅਤੇ ਇਕ ਸਬ-ਇੰਸਪੈਕਟਰ ਸਮੇਤ 5 ਜਣਿਆਂ ਖ਼ਿਲਾਫ਼ ਥਾਣਾ ਸਦਰ ਕੋਟਕਪੂਰਾ ਵਿਚ ਕੇਸ ਦਰਜ ਕੀਤਾ ਹੈ | ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਦਿੱਤੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਦਕੋਟ ਜਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਇਕ ਡੇਰੇ ਦੇ ਮਹੰਤ ਦਿਆਲ ਦਾਸ ਦੇ ਸਾਲ 2019 ਵਿਚ ਹੋਏ ਕਤਲ ਮਾਮਲੇ ਵਿਚ ਮੁਦਈ ਪੱਖ ਤੋਂ ਕਥਿਤ ਡਰਾ ਧਮਕਾ ਕੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ 20 ਲੱਖ ਰੁਪਏ ਵਸੂਲਣ ਦੇ ਮਾਮਲੇ ਵਿਚ ਬੀਤੇ ਕੱਲ੍ਹ ਫਰੀਦਕੋਟ ਪੁਲਿਸ ਨੇ ਥਾਣਾ ਸਦਰ ਕੋਟਕਪੂਰਾ ਵਿਖੇ ਫਰੀਦਕੋਟ ਦੇ ਐਸਪੀ ਗਗਨੇਸ਼ ਕੁਮਾਰ, ਡੀਐਸਪੀ ਸੁਸ਼ੀਲ ਕੁਮਾਰ ਅਤੇ ਸਬ-ਇੰਸਪੈਕਟਰ ਖੇਮ ਚੰਦ ਪਰਾਸਰ ਸਮੇਤ ਕੁੱਲ 5 ਜਣਿਆਂ ਖਿਲਾਫ ਮੁਕੱਦਮਾਂ ਨੰਬਰ 64 ਦਰਜ ਕੀਤਾ ਗਿਆ ਸੀ। ਜਿਸ ਸੰਬੰਧੀ ਅੱਜ ਜਾਣਕਾਰੀ ਦਿੰਦਿਆ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜਦ ਤਿੰਨਾਂ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਕਿਸੇ ਦੀ ਵੀ ਗ੍ਰਿਫਤਾਰੀ ਸੰਬੰਧੀ ਹਾਲੇ ਕੁਝ ਵੀ ਸਾਫ ਨਹੀਂ ਹੋ ਸਕਿਆ। ਕੀ ਹੈ ਪੂਰਾ ਮਾਮਲਾ?ਮਾਮਲਾ ਸਾਲ 2019 ਦਾ ਹੈ ਜਦੋਂ 9 ਨਵੰਬਰ ਨੂੰ ਫਰੀਦਕੋਟ ਜਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਆਲ ਦਾਸ ਦਾ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਡੇਰੇ ਅੰਦਰ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵਿਭਾਗ ਵੱਲੋਂ ਕਤਲ ਦੀਆਂ ਧਰਾਵਾਂ ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਸੀ ਅਤੇ ਉਸ ਵਕਤ ਬਣੀ ਵਿਸੇਸ ਜਾਂਚ ਟੀਮ ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਬਾਬਾ ਦਿਆਲ ਦਾਸ ਦਾ ਡੇਰੇ ਦੀ ਗੱਦੀ ਨੂੰ ਲੇ ਕੇ ਉਹਨਾਂ ਦੇ ਹੀ ਚੇਲੇ ਸੰਤ ਜਰਨੈਲ ਦਾਸ ਕਪੂਰੇ ਵਾਲੇ ਜਿਲ੍ਹਾ ਮੋਗਾ ਨੇ ਕਰਵਾਇਆ ਹੈ। ਇਸ ਦੌਰਾਨ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਨੌਜਵਾਨ ਫੜ੍ਹੇ ਗਏ ਸਨ ਪਰ ਇਸ ਮਾਮਲੇ ਵਿਚ ਮੁੱਖ ਦੋਸ਼ੀ ਐਲਾਨੇ ਗਏ ਸੰਤ ਜਰਨੈਲ ਦਾਸ ਕਪੂਰੇ ਵਾਲਿਆ ਦੀ ਗ੍ਰਿਫਤਾਰੀ ਨਹੀਂ ਹੋਈ ਸੀ । ਸੰਤ ਜਰਨੈਲ ਦਾਸ ਵੱਲੋਂ ਖੁਦ ਨੂੰ ਬੇਗੁਨਾਹ ਦੱਸਦਿਆਂ ਤਤਕਾਲੀ ਡੀਆਈਜੀ ਫਰੀਦਕੋਟ ਨੂੰ ਇਨਕੁਆਰੀ ਲਈ ਦਰਖ਼ਾਸਤ ਦਿੱਤੀ ਗਈ ਸੀ, ਜਿਸ ਦੀ ਜਾਂਚ ਮੋਗਾ ਦੇ ਇਕ ਡੀਐਸਪੀ ਵੱਲੋਂ ਕੀਤੀ ਗਈ ਸੀ | ਜਿਸ ਵਿਚ ਸੰਤ ਜਰਨੈਲ ਦਾਸ ਨੂੰ ਨਿਰਦੋਸ਼ ਸਾਬਤ ਕੀਤਾ ਗਿਆ ਸੀ | ਜਦੋਂ ਮੁਦਈ ਪੱਖ ਦੇ ਸੰਤ ਬਾਬਾ ਗਗਨ ਦਾਸ ਨੂੰ ਪਤਾ ਲੱਗਿਆ ਤਾਂ ਉਹਨਾਂ ਮੁੜ ਪੁਲਿਸ ਦੇ ਉੱਚ ਅਧਿਕਾਰੀਆ ਅਤੇ ਪੰਜਾਬ ਸਰਕਾਰ ਰਾਹੀਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਸੀ, ਜਿਸ ਤੇ ਆਈਜੀ ਫਰੀਦਕੋਟ ਵੱਲੋਂ ਮਾਮਲੇ ਦੀ ਜਾਂਚ ਲਈ 4 ਮੈਂਬਰੀ ਵਿਸ਼ੇਸ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ | ਜਿਸ ਵਿਚ ਐਸਪੀ(ਡੀ) ਫਰੀਦਕੋਟ ਗਗਨੇਸ਼ ਕੁਮਾਰ, ਡੀਐਸਪੀ ਪੀਬੀਆਈ ਫਰੀਦਕੋਟ ਸ਼ੁਸ਼ੀਲ ਕੁਮਾਰ, ਡੀਐਸਪੀ ਬਾਘਾਪੁਰਾਣਾਂ ਜਸਜੋਤ ਸਿੰਘ ਅਤੇ ਐਸਆਈ ਖੇਮ ਚੰਦ ਪਰਾਸਰ ਨੂੰ ਮੈਂਬਰ ਬਣਾਇਆ ਗਿਆ ਸੀ। ਇਸ ਐਸਆਈਟੀ ਦੇ 4 ਮੈਂਬਰਾਂ ਵਿਚੋਂ 3 ਮੈਂਬਰਾਂ ਅਤੇ 2 ਉਹਨਾਂ ਦੇ ਸਹਿਯੋਗੀ ਪ੍ਰਾਈਵੇਟ ਬੰਦਿਆ ‘ਤੇ ਬਾਬਾ ਗਗਨ ਦਾਸ ਨੇ ਦੋਸ਼ ਲਾਗਏ ਸਨ ਕਿ ਉਹਨਾਂ ਨੇ ਜਾਂਚ ਦੌਰਾਨ ਉਹਨਾਂ ਤੋਂ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ | ਜਿਸ ਦੀ 35 ਲੱਖ ਰੁਪਏ ਵਿਚ ਐਡਜਸਟਮੈਂਟ 2 ਪ੍ਰਾਈਵੇਟ ਬੰਦਿਆ ਨੇ ਕਰਵਾਈ ਸੀ ਅਤੇ 20 ਲੱਖ ਰੁਪਏ ਐਸਆਈਟੀ ਦੇ 3 ਮੈਂਬਰਾਂ ਨੇ ਆਪਣੇ ਸਾਥੀ 2 ਪ੍ਰਾਈਵੇਟ ਬੰਦਿਆ ਦੇ ਸਾਹਮਣੇ ਵਸੂਲ ਲਏ ਸਨ ਅਤੇ ਬਾਕੀ ਪੈਸਿਆ ਲਈ ਦਬਾਅ ਪਾਇਆ ਜਾ ਰਿਹਾ ਸੀ । ਆਪਣੇ ਇਹਨਾਂ ਦੋਸ਼ਾ ਸੰਬੰਧੀ ਬਾਬਾ ਗਗਨ ਦਾਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣਾਂ ਇਕ ਹਲਫੀਆ ਬਿਆਨ ਦੇ ਕੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਇਨਕੁਆਰੀ ਡੀਆਈਜੀ ਫਿਰੋਜਪੁਰ ਰੇਂਜ ਵੱਲੋਂ ਕੀਤੀ ਗਈ ਸੀ, ਜਿਸ ਦੇ ਚੱਲਦੇ ਬੀਤੇ ਕੱਲ੍ਹ ਫਰੀਦਕੋਟ ਵਿਖੇ ਆ ਕੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਤਿੰਨਾਂ ਪੁਲਿਸ ਅਧਿਕਾਰੀਆ ਤੋਂ ਪੁੱਛਗਿੱਛ ਕੀਤੀ ਸੀ ਅਤੇ ਪੁੱਛਗਿੱਛ ਤੋਂ ਬਾਅਦ ਬੇਸ਼ੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ ਪਰ ਸ਼ਾਮ ਕਰੀਬ 4 ਵਜੇ ਫਰੀਦਕੋਟ ਪੁਲਿਸ ਵੱਲੋਂ ਡੀਆਈਜੀ ਫਿਰੋਜਪੁਰ ਰੇਂਜ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਦੇ ਅਧਾਰ ਤੇ ਤਿੰਨਾਂ ਪੁਲਿਸ ਅਧਿਕਾਰੀਆਂ ਅਤੇ ਉਹਨਾਂ ਦੇ ਦੋ ਪ੍ਰਾਈਵੇਟ ਸਾਥੀਆਂ ਸਮੇਤ 5 ਜਣਿਆਂ ‘ਤੇ ਕੇਸ ਨੰਬਰ 64 ਥਾਣਾ ਸਦਰ ਕੋਟਕਪੂਰਾ ਵਿਖੇ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਮੁਕੱਦਮਾਂ ਦਰਜ ਕੀਤੇ ਜਾਣ ਤੋਂ ਪਹਿਲਾਂ ਜਾਂ ਬਾਅਦ ਵਿਚ ਹਾਲੇ ਤੱਕ ਇਹ ਸਾਫ ਨਹੀਂ ਕੀਤਾ ਗਿਆ ਕਿ ਇਸ ਮਾਮਲੇ ਵਿਚ ਨਾਮਜਦ ਤਿੰਨਾਂ ਪੁਲਿਸ ਅਧਿਕਾਰੀਆਂ ਜਾਂ ਪ੍ਰਾਈਵੇਟ ਬੰਦਿਆ ਵਿਚੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਜਾ ਨਹੀਂ। The post ਫਰੀਦਕੋਟ ਦੇ SP ਅਤੇ DSP ‘ਤੇ ਲੱਗੇ ਰਿਸ਼ਵਤ ਲੈਣ ਦੇ ਦੋਸ਼, ਪੰਜ ਜਣਿਆਂ ‘ਤੇ ਪਰਚਾ ਦਰਜ appeared first on TheUnmute.com - Punjabi News. Tags:
|
VYRL ਹਰਿਆਣਵੀ ਨੇ ਪੇਸ਼ ਕੀਤਾ ਮਨੀਸ਼ਾ ਸ਼ਰਮਾ ਅਤੇ ਡੀ ਨਵੀਨ ਦਾ ਰੋਮਾਂਟਿਕ ਟਰੈਕ "ਤੇਰੀ ਮੇਰੀ ਜੋੜੀ" Saturday 03 June 2023 10:46 AM UTC+00 | Tags: d-naveen haryanvi-style manisha-sharma news punjab-news teri-meri-jodi vyrl-haryanvi-presents ਚੰਡੀਗੜ੍ਹ, 03 ਜੂਨ 2023: ਵਾਇਰਲ ਹਰਿਆਣਵੀ, ਮਨੀਸ਼ਾ ਸ਼ਰਮਾ ਅਤੇ ਡੀ ਨਵੀਨ ਦੁਆਰਾ “ਤੇਰੀ ਮੇਰੀ ਜੋੜੀ” (Teri Meri Jodi) ਪੇਸ਼ ਕੀਤਾ ਹੈ, ਇਹ ਇੱਕ ਰੋਮਾਂਟਿਕ ਸੌਂਗ ਹੈ ਜੋ ਹਰਿਆਣਵੀ ਅੰਦਾਜ਼ ਵਿੱਚ ਪਿਆਰ ਤੇ ਰੋਮਾਂਸ ਨੂੰ ਦਰਸਾਉਂਦਾ ਹੈ।ਗੀਤ ਇੱਕ ਉਤਸ਼ਾਹੀ ਅਤੇ ਰੋਮਾਂਟਿਕ ਰਚਨਾ ਹੈ ਜੋ ਇੱਕ ਪ੍ਰੇਮ-ਜੋੜੀ ਵਿਚਕਾਰ ਕੈਮਿਸਟਰੀ ਨੂੰ ਉਜਾਗਰ ਕਰਦੀ ਹੈ। ਮਨੀਸ਼ਾ ਸ਼ਰਮਾ ਦੀ ਰੂਹਾਨੀ ਆਵਾਜ਼ ਗੀਤ ਵਿੱਚ ਡੂੰਘਾਈ ਅਤੇ ਭਾਵਨਾਵਾਂ ਨੂੰ ਜੋੜਦੀ ਹੈ, ਜਦੋਂ ਕਿ ਡੀ ਨਵੀਨ ਦੇ ਬੋਲ ਇੱਕ ਵਿਲੱਖਣ ਆਵਾਜ਼ ਬਣਾਉਂਦੇ ਹਨ ਜੋ ਆਕਰਸ਼ਕ ਅਤੇ ਰੋਮਾਂਟਿਕ ਦੋਵੇਂ ਹਨ। ਸੰਗੀਤ ਨੂੰ ਸ਼ਿਵਮ ਦੇ ਮਨਮੋਹਕ ਵੋਕਲ ਦੁਆਰਾ ਸਮਰਥਨ ਦਿੱਤਾ ਗਿਆ ਹੈ, ਜਿਸ ਨਾਲ ਗੀਤ, ਪਿਆਰ ਦੀ ਪੂਰੀ ਪਰਿਭਾਸ਼ਾ ਪੇਸ਼ ਕਰਦਾ ਹੈ। “ਤੇਰੀ ਮੇਰੀ ਜੋੜੀ” ਲਈ ਵੀਡੀਓ ਵਿੱਚ ਡੀ ਨਵੀਨ ਦੇ ਨਾਲ ਮਨੀਸ਼ਾ ਸ਼ਰਮਾ ਹੈ, ਅਤੇ ਇਸਨੂੰ ਦੀਪੇਸ਼ ਗੋਇਲ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਵੀਡੀਓ ਗੀਤ ਦੇ ਤੱਤ ਨੂੰ ਕੈਪਚਰ ਕਰਦਾ ਹੈ, ਅਤੇ ਦੋਵਾਂ ਲੀਡਾਂ ਵਿਚਕਾਰ ਕੈਮਿਸਟਰੀ ਸਪੱਸ਼ਟ ਹੈ।”ਤੇਰੀ ਮੇਰੀ ਜੋੜੀ” ਦੀ ਰਿਲੀਜ਼ ‘ਤੇ ਟਿੱਪਣੀ ਕਰਦੇ ਹੋਏ, ਮਨੀਸ਼ਾ ਸ਼ਰਮਾ ਨੇ ਕਿਹਾ, “ਡੀ ਨਵੀਨ ਤੇ ਵਾਇਰਲ ਹਰਿਆਣਵੀ ਦੇ ਨਾਲ ਇਸ ਗੀਤ ‘ਤੇ ਕੰਮ ਕਰਨਾ ਇੱਕ ਸ਼ਾਨਦਾਰ ਤਜਰਬਾ ਰਿਹਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪ੍ਰਸ਼ੰਸਕ ਇਸ ਨੂੰ ਸਾਡੇ ਵਾਂਗ ਹੀ ਪਸੰਦ ਕਰਨਗੇ।” ਡੀ ਨਵੀਨ ਨੇ ਧੰਨਵਾਦ ਪ੍ਰਗਟ ਕਰਦੇ ਕਿਹਾ, “ਇਹ ਗੀਤ ਪਿਆਰ ਅਤੇ ਰੋਮਾਂਸ ਦਾ ਜਸ਼ਨ ਹੈ, ਅਤੇ ਅਸੀਂ ਕੁਝ ਅਜਿਹਾ ਬਣਾਉਣਾ ਚਾਹੁੰਦੇ ਸੀ ਜੋ ਸਾਡੀਆਂ ਹਰਿਆਣਵੀ ਪਿਆਰ ਨੂੰ ਦਰਸਾਉਂਦਾ ਹੈ। ਇਸ ਕੋਸ਼ਿਸ਼ ਵਿੱਚ ਸਾਡਾ ਸਮਰਥਨ ਕਰਨ ਲਈ ਅਸੀਂ ਵਾਇਰਲ ਹਰਿਆਣਵੀ ਦੇ ਧੰਨਵਾਦੀ ਹਾਂ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪ੍ਰਸ਼ੰਸਕ ਇਸ ਨੂੰ ਖੁੱਲ੍ਹੇ ਦਿਲ ਨਾਲ ਅਪਣਾਉਣਗੇ।” The post VYRL ਹਰਿਆਣਵੀ ਨੇ ਪੇਸ਼ ਕੀਤਾ ਮਨੀਸ਼ਾ ਸ਼ਰਮਾ ਅਤੇ ਡੀ ਨਵੀਨ ਦਾ ਰੋਮਾਂਟਿਕ ਟਰੈਕ “ਤੇਰੀ ਮੇਰੀ ਜੋੜੀ” appeared first on TheUnmute.com - Punjabi News. Tags:
|
ਸੜਕ ਹਾਦਸੇ ਰੋਕਣ ਲਈ ਮੋਹਾਲੀ ਦੇ ਪਿੰਡ ਵਾਸੀਆਂ ਦੀ ਸਪੀਡ ਬ੍ਰੇਕਰ ਬਣਾਉਣ ਦੀ ਮੰਗ ਕੀਤੀ ਪੂਰੀ Saturday 03 June 2023 10:50 AM UTC+00 | Tags: aam-aadmi-party breaking-news kulwant-singh latest-news mohali mohali-new news punjab-government speed-breakers ਮੋਹਾਲੀ, 03 ਜੂਨ 2023: ਪਿੰਡ ਮੋਹਾਲੀ ਦੀ ਗਲੀ ਨੂੰ: 2 ਵਿੱਚ ਲੰਮੇ ਸਮੇਂ ਤੋਂ ਸਪੀਡ ਬਰੇਕਰ (Speed Breakers) ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਦੀ ਹਦਾਇਤ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਨਾਲ ਸਪੀਡ ਬਰੇਕਰ ਬਣਾਏ ਗਏ ਹਨ | ਹਰਮੇਸ਼ ਸਿੰਘ ਕੁੰਬੜਾ ਦੇ ਵਿਸ਼ੇਸ਼ ਉਪਰਾਲੇ ਨਾਲ ਅੱਜ ਇਸਦਾ ਕੰਮ ਪੂਰਾ ਕਰਵਾਇਆ ਗਿਆ | ਪਿੰਡ ਵਿੱਚ ਸਪੀਡ ਬਰੇਕਰ ਦਾ ਕਾਰਜ ਪੂਰਾ ਹੋਣ ‘ਤੇ ਪਿੰਡ ਵਾਸੀਆਂ ਨੇ ਵਿਧਾਇਕ ਕੁਲਵੰਤ ਸਿੰਘ, ਹਰਮੇਸ਼ ਸਿੰਘ ਕੁੰਬੜਾ ਅਤੇ ਸਥਾਨਕ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੀਆਂ ਕਈ ਥਾਵਾਂ ਤੇਜ਼ ਰਫਤਾਰ ਨਾਲ ਗੁਜਰ ਰਹੇ ਵਾਹਨਾਂ ਕਾਰਨ ਹਾਦਸਾ ਵਾਪਰ ਜਾਂਦਾ ਸੀ | ਇਸਦਾ ਮੁੱਖ ਕਾਰਨ ਇੱਥੇ ਸਪੀਡ ਬਰੇਕਰ ਨਾ ਹੋਣਾ ਸੀ, ਇੱਥੇ ਸਪੀਡ ਬਰੇਕਰ ਬਣਾਉਣਾ ਜ਼ਰੂਰੀ ਸੀ | ਇਸਦੇ ਨਾਲ ਹੀ ਰਾਤ ਦੇ ਸਮੇਂ ਲੋਕ ਆਪਣੇ ਵਾਹਨ ਤੇਜ਼ ਰਫਤਾਰ ਨਾਲ ਲੈ ਕੇ ਆਉਂਦੇ ਜਾਂਦੇ ਹਨ ਅਤੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਸੀ | ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਸ. ਕੁਲਵੰਤ ਸਿੰਘ ਨੂੰ ਬੇਨਤੀ ਕੀਤੀ ਕਿ ਪਿੰਡ ਵਿੱਚ ਸਪੀਡ ਬਰੇਕਰ ਜਲਦ ਬਣਵਾਏ ਜਾਣ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ। ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਲੰਮੇ ਤੋਂ ਸਪੀਡ ਬਰੇਕਰ (Speed Breakers) ਬਣਾਉਣ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ ਅਤੇ ਮੋਹਾਲੀ ਵਿੱਚ ਸੜਕ ਹਾਦਸਿਆਂ ‘ਤੇ ਠੱਲ੍ਹ ਪਾਉਣ ਲਈ ਕਾਰਜ ਕੀਤੇ ਜਾ ਰਹੇ | ਇਸਦੇ ਨਾਲ ਹੀ ਸੜਕਾਂ ਦੀ ਮੁਰੰਮਤ ਅਤੇ ਸਪੀਡ ਬਰੇਕਰ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਵਿੱਚ ਕਈ ਲੋਕ ਆਪਣੀ ਜਾਨ ਗੁਆ ਦਿੰਦੇ ਹਨ, ਉਨ੍ਹਾਂ ਨੇ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਦਾ ਸਭ ਤੋਂ ਕਾਰਗਰ ਤਰੀਕਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹੈ ਅਤੇ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਇਸ ਮੌਕੇ ਸ.ਸਵਰਨ ਸਿੰਘ, ਪਰਮਜੀਤ ਸਿੰਘ ਵਿੱਕੀ, ਹਰਭਜਨ ਸਿੰਘ, ਗੁਰਪ੍ਰੀਤ ਸਿੰਘ, ਕਰਨੈਲ ਸਿੰਘ, ਸਤਪਾਲ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ, ਪਾਲ ਸਿੰਘ, ਹਰਿੰਦਰ ਸਿੰਘ, ਨਰੰਗ ਸਿੰਘ ਹਾਜ਼ਰ ਰਹੇ | The post ਸੜਕ ਹਾਦਸੇ ਰੋਕਣ ਲਈ ਮੋਹਾਲੀ ਦੇ ਪਿੰਡ ਵਾਸੀਆਂ ਦੀ ਸਪੀਡ ਬ੍ਰੇਕਰ ਬਣਾਉਣ ਦੀ ਮੰਗ ਕੀਤੀ ਪੂਰੀ appeared first on TheUnmute.com - Punjabi News. Tags:
|
Odisha Train Accident: ਹਾਦਸੇ ਵਾਲੀ ਥਾਂ 'ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਖੜਗੇ ਨੇ ਪੁੱਛਿਆ- ਜ਼ਿੰਮੇਵਾਰ ਕੌਣ? Saturday 03 June 2023 11:05 AM UTC+00 | Tags: balasore baleswar congress coromandelexpress coromandel-express news odisha odisha-train-accident pm-modi prime-minister-modi terrible-train-accident ਚੰਡੀਗੜ੍ਹ, 03 ਜੂਨ 2023: ਉੜੀਸਾ (Odisha) ‘ਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਭਿਆਨਕ ਰੇਲ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 261 ਹੋ ਗਈ ਹੈ। ਇਸ ਦੇ ਨਾਲ ਹੀ ਕਰੀਬ 1000 ਦੇ ਕਰੀਬ ਯਾਤਰੀ ਜ਼ਖਮੀ ਹੋਏ ਹਨ। ਇਸ ਘਟਨਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਉੜੀਸਾ ਘਟਨਾ ਵਾਲੇ ਸਥਾਨ ‘ਤੇ ਪਹੁੰਚੇ ਹਨ । ਇਸ ਤੋਂ ਪਹਿਲਾਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਕੇ ‘ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ ਅਤੇ ਬਚਾਅ ਕਾਰਜਾਂ ‘ਚ ਫੌਜ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਾਦਸੇ ਨੂੰ ਲੈ ਕੇ ਮੀਟਿੰਗ ਵੀ ਸੱਦੀ ਸੀ | ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਸ ਭਿਆਨਕ ਘਟਨਾ ਵਿਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਇਹ ਦੇਖ ਕੇ ਮੈਂ ਬਹੁਤ ਦੁਖੀ ਹਾਂ। ਸਾਰੇ ਕਾਂਗਰਸੀ ਆਗੂ ਤੇ ਵਰਕਰ ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਘੜੀ ਵਿਚ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਕਰਨਾਟਕ ਸਰਕਾਰ ਵੀ ਇਸ ਵਿੱਚ ਲੋਕਾਂ ਦੀ ਮਦਦ ਕਰ ਰਹੀ ਹੈ। ਮੈਂ ਵਿਛੜਿਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਨੂੰ ਪੁੱਛਣਾ ਹੈ ਕਿ ਇਸ ਘਟਨਾ ਲਈ ਕੌਣ ਜ਼ਿੰਮੇਵਾਰ ਹੈ? The post Odisha Train Accident: ਹਾਦਸੇ ਵਾਲੀ ਥਾਂ ‘ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਖੜਗੇ ਨੇ ਪੁੱਛਿਆ- ਜ਼ਿੰਮੇਵਾਰ ਕੌਣ? appeared first on TheUnmute.com - Punjabi News. Tags:
|
ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਡੀਜ਼ਲ ਤੇ ਟਿਕਟ ਚੋਰੀ ਸਣੇ ਪੰਜ ਵੱਖ-ਵੱਖ ਮਾਮਲੇ ਫੜੇ: ਲਾਲਜੀਤ ਸਿੰਘ ਭੁੱਲਰ Saturday 03 June 2023 12:15 PM UTC+00 | Tags: laljit-singh-bhullar latest-news ministers-flying-squad news ptc punjab-news punjab-transport-minister punjab-transport-news tickets-theft ਚੰਡੀਗੜ੍ਹ, 03 ਜੂਨ 2023: ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ (Laljit Singh Bhullar) ਦੇ ਦਿਸ਼ਾ-ਨਿਰਦੇਸ਼ਾਂ ‘ਤੇ ਗਠਤ ਕੀਤੇ ਗਏ “ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਸਰਕਾਰੀ ਬੱਸ ਵਿੱਚੋਂ ਡੀਜ਼ਲ ਤੇ ਟਿਕਟ ਚੋਰੀ ਸਣੇ ਪੰਜ ਵੱਖ-ਵੱਖ ਮਾਮਲੇ ਰਿਪੋਰਟ ਕੀਤੇ ਹਨ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੰਗਾਨਗਰ (ਰਾਜਸਥਾਨ) ਦੇ ਬੱਸ ਸਟੈਂਡ ਵਿਖੇ ਲੰਘੀ ਰਾਤ ਚੈਕਿੰਗ ਦੌਰਾਨ ਪੰਜਾਬ ਰੋਡਵੇਜ਼ ਚੰਡੀਗੜ੍ਹ ਦੀ ਬੱਸ ਨੰਬਰ ਪੀ.ਬੀ-65 ਏ.ਡੀ 2125 ਵਿੱਚੋਂ ਲਗਭਗ 20 ਲੀਟਰ ਡੀਜ਼ਲ ਚੋਰੀ ਕਰਦੇ ਡਰਾਈਵਰ ਅਰਵਿੰਦਰ ਸਿੰਘ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ। ਇਸੇ ਤਰ੍ਹਾਂ ਨਾਹਨ (ਹਿਮਾਚਲ ਪ੍ਰਦੇਸ਼) ਵਿਖੇ ਚੈਕਿੰਗ ਦੌਰਾਨ ਤਰਨ ਤਾਰਨ ਡਿਪੂ ਦੀ ਬੱਸ ਨੰਬਰ ਪੀ.ਬੀ-02ਡੀ.ਆਰ 2798 ਦੇ ਕੰਡਕਟਰ ਹਰਪਾਲ ਸਿੰਘ ਨੂੰ ਟਿਕਟ ਚੋਰੀ ਦੇ ਮਾਮਲੇ ਵਿੱਚ ਰਿਪੋਰਟ ਕੀਤਾ ਗਿਆ ਹੈ। ਉਸ ਨੇ ਸਵਾਰੀਆਂ ਤੋਂ 98 ਰੁਪਏ ਤਾਂ ਲੈ ਲਏ ਪਰ ਉਨ੍ਹਾਂ ਨੂੰ ਟਿਕਟ ਨਹੀਂ ਸੀ ਦਿੱਤੀ। ਸਰਹਿੰਦ ਪੁਲ ‘ਤੇ ਕੀਤੀ ਗਈ ਚੈਕਿੰਗ ਦੌਰਾਨ ਮੋਗਾ ਡਿਪੂ ਦੀ ਬੱਸ ਨੰਬਰ-ਪੀ.ਬੀ-04-ਏ.ਈ 1999 ਨੂੰ ਨਿਰਧਾਰਤ ਰੂਟ ਨਾਲੋਂ ਬਦਲਵੇਂ ਰੂਟ ‘ਤੇ ਚੱਲਣ ਲਈ ਰਿਪੋਰਟ ਕੀਤਾ ਗਿਆ ਹੈ। ਕੈਬਨਿਟ ਮੰਤਰੀ (Laljit Singh Bhullar) ਨੇ ਦੱਸਿਆ ਕਿ ਇਸ ਤੋਂ ਇਲਾਵਾ ਬੱਸ ਚਲਾਉਂਦੇ ਸਮੇਂ ਮੋਬਾਈਲ ਫੋਨ ਸੁਣਨ ਦੇ ਮਾਮਲੇ ਵਿੱਚ ਵੀ ਇੱਕ ਡਰਾਈਵਰ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਗਵਾੜਾ ਵਿਖੇ ਚੈਕਿੰਗ ਦੌਰਾਨ ਪੀ.ਆਰ.ਟੀ.ਸੀ. ਲੁਧਿਆਣਾ ਡਿਪੂ ਦੀ ਬੱਸ ਨੰਬਰ ਪੀ.ਬੀ-10-ਐਫ.ਐਫ 3936 ਦਾ ਡਰਾਈਵਰ ਵਿਨੋਦ ਕੁਮਾਰ ਬੱਸ ਚਲਾਉਣ ਸਮੇਂ ਫੋਨ ਸੁਣਦਾ ਪਾਇਆ ਗਿਆ, ਜੋ ਸਿੱਧੇ ਤੌਰ ‘ਤੇ ਸਵਾਰੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਰਿਹਾ ਸੀ। ਇਸ ਤੋਂ ਇਲਾਵਾ ਬਿਨਾਂ ਟਿਕਟ ਸਵਾਰੀਆਂ ਨੂੰ ਵੀ ਜੁਰਮਾਨਾ ਕੀਤਾ ਗਿਆ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਕਾਰਵਾਈ ਦੇ ਆਦੇਸ਼ ਦੇ ਦਿੱਤੇ ਗਏ ਹਨ।
The post ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਡੀਜ਼ਲ ਤੇ ਟਿਕਟ ਚੋਰੀ ਸਣੇ ਪੰਜ ਵੱਖ-ਵੱਖ ਮਾਮਲੇ ਫੜੇ: ਲਾਲਜੀਤ ਸਿੰਘ ਭੁੱਲਰ appeared first on TheUnmute.com - Punjabi News. Tags:
|
ਪੰਜਾਬ ਦੇ ਰਾਜਪਾਲ ਨੇ ਲੋਕਾਂ ਨੂੰ ਕਬੀਰ ਜਯੰਤੀ ਮੌਕੇ ਵਧਾਈ ਦਿੱਤੀ Saturday 03 June 2023 12:25 PM UTC+00 | Tags: aam-aadmi-party chandigarh chandigarh-banwarilal-purohit cm-bhagwant-mann governor-of-punjab kabir-jayanti latest-news news punjab-government the-unmute-breaking-news union-territory ਚੰਡੀਗੜ੍ਹ, 03 ਜੂਨ 2023: ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਕਬੀਰ ਜਯੰਤੀ (Kabir Jayanti) ਮੌਕੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।ਆਪਣੇ ਸੰਦੇਸ਼ ਵਿੱਚ, ਰਾਜਪਾਲ ਨੇ ਕਿਹਾ ਕਿ ਸੰਤ ਕਬੀਰ ਦੀਆਂ ਪਿਆਰ, ਏਕਤਾ ਅਤੇ ਸਦਭਾਵਨਾ ਦੀਆਂ ਸਿੱਖਿਆਵਾਂ ਸਾਨੂੰ ਪੀੜ੍ਹੀ-ਦਰ-ਪੀੜ੍ਹੀ ਪ੍ਰੇਰਨਾ ਦਿੰਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਉਨ੍ਹਾਂ ਦੀ ਬਾਣੀ ਮਨ ਦੀ ਸ਼ੁੱਧਤਾ 'ਤੇ ਵਿਸ਼ੇਸ਼ ਜ਼ੋਰ ਦੇ ਕੇ ਮਾਨਵਜਾਤੀ ਦੀ ਚੇਤਨਾ ਨੂੰ ਜਗਾਉਂਦੀ ਹੈ ਅਤੇ ਲੋਕਾਂ ਨੂੰ ਸ਼ਾਂਤੀਪੂਰਨ ਅਤੇ ਉਦੇਸ਼ਪੂਰਨ ਜੀਵਨ ਜਿਊਣ ਲਈ ਪ੍ਰੇਰਿਤ ਕਰਦੀ ਹੈ। ਉਹਨਾਂ ਨੇ ਦੱਬੇ-ਕੁਚਲੇ ਵਰਗਾਂ ਦੇ ਹਿੱਤਾਂ ਦੀ ਵਕਾਲਤ ਕੀਤੀ ਅਤੇ ਜਾਤ-ਪਾਤ ਤੇ ਵਰਗ ਰਹਿਤ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ। ਪੁਰੋਹਿਤ ਨੇ ਲੋਕਾਂ ਨੂੰ ਮਹਾਨ ਅਧਿਆਤਮਕ ਗੁਰੂ ਦੀਆਂ ਸਿੱਖਿਆਵਾਂ 'ਤੇ ਚੱਲਣ ਅਤੇ ਦਇਆ, ਆਪਸੀ-ਤਾਲਮੇਲ ਅਤੇ ਭਾਈਚਾਰੇ ਦੇ ਆਧਾਰ 'ਤੇ ਸਮਾਜ ਸਿਰਜਣ ਲਈ ਯਤਨ ਕਰਨ ਦੀ ਅਪੀਲ ਕੀਤੀ। The post ਪੰਜਾਬ ਦੇ ਰਾਜਪਾਲ ਨੇ ਲੋਕਾਂ ਨੂੰ ਕਬੀਰ ਜਯੰਤੀ ਮੌਕੇ ਵਧਾਈ ਦਿੱਤੀ appeared first on TheUnmute.com - Punjabi News. Tags:
|
ਬੀਬੀ ਜਗੀਰ ਕੌਰ ਵਲੋਂ 'ਸ਼੍ਰੋਮਣੀ ਅਕਾਲੀ ਪੰਥ' ਬੋਰਡ ਬਣਾਉਣ ਦਾ ਐਲਾਨ Saturday 03 June 2023 12:33 PM UTC+00 | Tags: bibi-jagir-kaur news punjab sgpc sikh ਚੰਡੀਗੜ੍ਹ, 03 ਜੂਨ 2023: ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੀ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਦੀ ਬਰਸੀ ਮੌਕੇ ‘ਸ਼੍ਰੋਮਣੀ ਅਕਾਲੀ ਪੰਥ’ ਬੋਰਡ ਬਣਾਉਣ ਦਾ ਐਲਾਨ ਕੀਤਾ ਹੈ । ਜਿਸ ਨੂੰ ਸਮਾਗਮ 'ਚ ਮੌਜੂਦ ਸੰਗਤਾਂ ਨੇ ਪ੍ਰਵਾਨਗੀ ਦਿੱਤੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪਿਛਲੇ ਢਾਈ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ 'ਚ ਨਿਘਾਰ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਬੋਰਡ ਦੀ ਅਗਵਾਈ 'ਚ ਅਗਾਮੀ ਸ਼੍ਰੋਮਣੀ ਕਮੇਟੀ ਦੀਆਂ ਨਵੀਆਂ ਵੋਟਾਂ ਬਣਾਈਆਂ ਜਾਣਗੀਆਂ ਤੇ ਬਆਦ 'ਚ ਬੋਰਡ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੀਆਂ ਜਾਣਗੀਆਂ । ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਤੇ ਖ਼ੁਦ ਮੁਖਤਿਆਰ ਕਰਨਾ ਬੋਰਡ ਦਾ ਪਹਿਲਾ ਟੀਚਾ ਹੋਵੇਗਾ। The post ਬੀਬੀ ਜਗੀਰ ਕੌਰ ਵਲੋਂ ‘ਸ਼੍ਰੋਮਣੀ ਅਕਾਲੀ ਪੰਥ’ ਬੋਰਡ ਬਣਾਉਣ ਦਾ ਐਲਾਨ appeared first on TheUnmute.com - Punjabi News. Tags:
|
ਪਾਣੀ ਵਾਲੀ ਟੈਂਕੀ 'ਚੋਂ ਮਿਲੀ ਦੋ ਦਿਨ ਪਹਿਲਾਂ ਲਾਪਤਾ ਹੋਏ ਅੱਠ ਸਾਲਾ ਬੱਚੇ ਦੀ ਲਾਸ਼ Saturday 03 June 2023 12:45 PM UTC+00 | Tags: breaking-news ferozepur latest-news news punjab-latest-news punjab-news sanjay-nagar the-unmute-breaking-news water-tank ਫਿਰੋਜ਼ਪੁਰ, 03 ਜੂਨ 2023: ਸੰਜੇ ਨਗਰ ਤੋਂ ਦੋ ਦਿਨ ਪਹਿਲਾਂ ਲਾਪਤਾ ਹੋਏ ਫਿਰੋਜ਼ਪੁਰ ਦੇ ਰਹਿਣ ਵਾਲੇ ਅੱਠ ਸਾਲਾ ਬੱਚੇ ਦੀ ਲਾਸ਼ ਅੱਜ ਵਾਟਰ ਵਰਕਸ ਦੀ ਟੈਂਕੀ ਤੋਂ ਬਰਾਮਦ ਹੋਈ ਹੈ। ਉਧਰ, ਪੁਲਿਸ ਨੇ ਇਸ ਸਬੰਧੀ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਪਿਛਲੇ ਦਿਨ ਹੀ ਦਰਜ ਕਰਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਜਿਸ ਕਾਰਨ ਸ਼ਨੀਵਾਰ ਨੂੰ ਪੁਲਿਸ ਨੇ ਡੋਗ ਸਕਾਡ ਦੀ ਟੀਮ ਦੀ ਮੱਦਦ ਨਾਲ ਬੱਚੇ ਦੀ ਲਾਸ਼ ਬਰਾਮਦ ਕਰ ਲਈ। ਇਸ ਸਬੰਧੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦੀ ਵਸਨੀਕ ਸੰਦੀਪ ਕੌਰ ਪਤਨੀ ਭਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੇ ਰਿਸ਼ਤੇਦਾਰ ਫ਼ਰੀਦਕੋਟ ਦੇ ਸੰਜੇ ਨਗਰ ਵਿੱਚ ਰਹਿੰਦੇ ਹਨ। ਸਕੂਲ ਵਿੱਚ ਛੁੱਟੀਆਂ ਹੋਣ ਕਾਰਨ ਉਹ ਆਪਣੇ ਤਿੰਨ ਬੱਚਿਆਂ ਸਮੇਤ 1 ਜੂਨ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ। ਉਸੇ ਦਿਨ ਉਸ ਦਾ ਅੱਠ ਸਾਲਾ ਪੁੱਤਰ ਗੁਰਨੂਰ ਸਿੰਘ ਹੋਰ ਬੱਚਿਆਂ ਨਾਲ ਇੱਥੇ ਗਲੀ ਵਿੱਚ ਖੇਡ ਰਿਹਾ ਸੀ। ਕਾਫੀ ਦੇਰ ਬਾਅਦ ਜਦੋਂ ਬੱਚੇ ਖੇਡ ਕੇ ਘਰ ਵਾਪਸ ਆਏ ਤਾਂ ਗੁਰਨੂਰ ਵਾਪਸ ਨਹੀਂ ਆਇਆ। ਜਦੋਂ ਬਾਰੇ ਪਤਾ ਕੀਤਾ ਗਿਆ ਤਾਂ ਉਸ ਦਾ ਕੁਝ ਪਤਾ ਨਹੀਂ ਲੱਗਾ। ਜਿਸ ਕਾਰਨ ਗੁਰਨੂਰ ਵੱਲੋਂ ਉਸ ਦੀ ਥਾਂ-ਥਾਂ ਭਾਲ ਕੀਤੀ ਗਈ ਪਰ ਉਸ ਬਾਰੇ ਕੋਈ ਜਾਣਕਾਰੀ ਨਾ ਮਿਲਣ 'ਤੇ ਉਸ ਨੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਥਾਣਾ ਸਿਟੀ 2 ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਲਾਪਤਾ ਬੱਚੇ ਗੁਰਨੂਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਰ ਸ਼ਨੀਵਾਰ ਨੂੰ ਪੁਲਿਸ ਨੂੰ ਗੁਰਨੂਰ ਦੀ ਲਾਸ਼ ਵਾਟਰ ਵਰਕਸ ਦੀ ਟੈਂਕੀ ‘ਚ ਤੈਰਦੀ ਮਿਲੀ। ਇਸ ਸਬੰਧੀ ਥਾਣਾ ਸਿਟੀ-2 ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਬੱਚੇ ਗੁਰਨੂਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਬੱਚਾ ਗਲਤੀ ਨਾਲ ਟੈਂਕੀ ਵਿੱਚ ਡਿੱਗਿਆ ਜਾਂ ਕਿਸੇ ਨੇ ਜਾਣ ਬੁੱਝ ਕੇ ਉੱਥੇ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ ਜਿੱਥੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਉੱਥੇ ਹੀ ਇਸ ਘਟਨਾ ਨੂੰ ਲੈ ਕੇ ਹਰ ਕੋਈ ਸੋਗ ਪ੍ਰਗਟ ਕਰ ਰਿਹਾ ਹੈ। The post ਪਾਣੀ ਵਾਲੀ ਟੈਂਕੀ ‘ਚੋਂ ਮਿਲੀ ਦੋ ਦਿਨ ਪਹਿਲਾਂ ਲਾਪਤਾ ਹੋਏ ਅੱਠ ਸਾਲਾ ਬੱਚੇ ਦੀ ਲਾਸ਼ appeared first on TheUnmute.com - Punjabi News. Tags:
|
ਮਨੀਸ਼ ਸਿਸੋਦੀਆ ਦੀ 7 ਘੰਟਿਆਂ ਦੀ ਜ਼ਮਾਨਤ ਖ਼ਤਮ, ਮੁੜ ਤਿਹਾੜ ਜੇਲ੍ਹ ਲਿਆਂਦਾ Saturday 03 June 2023 12:56 PM UTC+00 | Tags: breaking-news manish-sisodia ਫਿਰੋਜ਼ਪੁਰ, 03 ਜੂਨ 2023: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੀ ਪਤਨੀ ਦੀ ਸਿਹਤ ਵਿਗੜ ਗਈ, ਜਿੱਥੇ ਮਨੀਸ਼ ਸਿਸੋਦੀਆ ਦੀ ਪਤਨੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੂਜੇ ਪਾਸੇ ਅਦਾਲਤ ਨੇ ਸ਼ੁੱਕਰਵਾਰ ਨੂੰ ਸਿਸੋਦੀਆ ਨੂੰ ਕੁਝ ਘੰਟਿਆਂ ਲਈ ਅੰਤਰਿਮ ਰਾਹਤ ਦਿੱਤੀ। ਸਿਸੋਦੀਆ ਪੁਲਿਸ ਹਿਰਾਸਤ ਵਿੱਚ ਆਪਣੀ ਪਤਨੀ ਨੂੰ ਮਿਲਣ ਆਏ । ਅਦਾਲਤ ਨੇ ਸਿਸੋਦੀਆ (Manish Sisodia) ਨੂੰ ਆਪਣੀ ਪਤਨੀ ਨੂੰ ਮਿਲਣ ਲਈ ਰਾਹਤ ਦਿੱਤੀ, ਪਰ ਘਰ ਪਹੁੰਚਣ ਤੋਂ ਪਹਿਲਾਂ ਹੀ ਪਤਨੀ ਨੂੰ ਦਿੱਲੀ ਦੇ ਲੋਕਨਾਇਕ (ਐਲਐਨਜੇਪੀ) ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਨੂੰ ਉਨ੍ਹਾਂ ਦੀ ਪਤਨੀ ਦੀ ਖ਼ਰਾਬ ਸਿਹਤ ਕਾਰਨ ਅਦਾਲਤ ਵੱਲੋਂ ਪੂਰੀ 7 ਘੰਟੇ ਦੀ ਜ਼ਮਾਨਤ ਖ਼ਤਮ ਹੋਣ ਤੋਂ ਬਾਅਦ ਵਾਪਸ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ। ਹਸਪਤਾਲ ਦੇ ਸੂਤਰਾਂ ਅਨੁਸਾਰ ਮਨੀਸ਼ ਸਿਸੋਦੀਆ ਦੀ ਪਤਨੀ ਲੋਕਨਾਇਕ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਸ਼ਾਮ ਨੂੰ ਜਾਂਚ ਤੋਂ ਬਾਅਦ ਡਾਕਟਰ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ । The post ਮਨੀਸ਼ ਸਿਸੋਦੀਆ ਦੀ 7 ਘੰਟਿਆਂ ਦੀ ਜ਼ਮਾਨਤ ਖ਼ਤਮ, ਮੁੜ ਤਿਹਾੜ ਜੇਲ੍ਹ ਲਿਆਂਦਾ appeared first on TheUnmute.com - Punjabi News. Tags:
|
ਹਰਜੋਤ ਸਿੰਘ ਬੈਂਸ ਵੱਲੋਂ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀ ਰੋਜ਼ਾਨਾ ਇੱਕ-ਇੱਕ ਠੇਠ ਪੰਜਾਬੀ ਦਾ ਸ਼ਬਦ ਲੱਭ ਕੇ ਯਾਦ ਕਰਵਾਉਣ ਦੇ ਹੁਕਮ Saturday 03 June 2023 01:11 PM UTC+00 | Tags: government-schol government-school harjot-singh-bains news punjabi-language punjab-school punjab-school-education-board ਚੰਡੀਗੜ੍ਹ, 03 ਜੂਨ 2023: ਸੂਬੇ ਦੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਪੰਜਾਬ ਰਾਜ ਦੀ ਮਹਾਨ ਵਿਰਾਸਤ ਅਤੇ ਵਿਰਸੇ ਨਾਲ ਜੋੜਣ ਲਈ ਭਗਵੰਤ ਮਾਨ ਸਰਕਾਰ ਨੇ ਇਕ ਨਿਵੇਕਲਾ ਉਪਰਾਲਾ ਕਰਦਿਆਂ ਫੈਂਸਲਾ ਕੀਤਾ ਹੈ ਕਿ ਗਰਮ ਰੁੱਤ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਛੁੱਟੀਆਂ ਦੇ ਕੰਮ ਦੇ ਨਾਲ ਨਾਲ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਨਾਲ ਜੋੜਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਦੱਸਿਆ ਕਿ ਰਾਜ ਸਰਕਾਰ ਦੇ ਇਸ ਫੈਂਸਲੇ ਨਾਲ ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਰੋਜ਼ਾਨਾ ਇੱਕ-ਇੱਕ ਠੇਠ ਪੰਜਾਬੀ ਦਾ ਸ਼ਬਦ ਲੱਭ ਕੇ ਯਾਦ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਾਰੇ ਸਕੂਲਾਂ ਦੇ ਪੰਜਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਠੇਠ ਪੰਜਾਬੀ ਸ਼ਬਦਾਂ ਦੇ ਨਾਲ-ਨਾਲ ਦੇਸੀ ਮਹੀਨਿਆਂ ਦੇ ਨਾਮ (ਬਾਰਾਂ ਮਾਹ) ਅਤੇ ਦੇਸੀ ਮਹੀਨਿਆਂ ਦਾ ਰੁੱਤਾਂ ਨਾਲ ਸਬੰਧ ਯਾਦ ਕਰਵਾਉਣ ਸਬੰਧੀ ਵੀ ਹੁਕਮ ਦਿੱਤੇ ਗਏ ਹਨ। ਸ. ਬੈਂਸ (Harjot Singh Bains) ਨੇ ਕਿਹਾ ਕਿ ਪ੍ਰੀ-ਨਰਸਰੀ ਦੇ ਬੱਚਿਆਂ ਨੂੰ ਛੁੱਟੀਆਂ ਦੌਰਾਨ ਸਰੀਰਕ ਕ੍ਰਿਆਵਾਂ, ਸਰੀਰ ਦੀ ਸਫਾਈ, ਰਸਤਾ ਲੱਭਣਾ ਅਤੇ ਆਪਸੀ ਜਾਣ-ਪਹਿਚਾਣ ਬਾਰੇ ਹੋਮਵਰਕ ਦਿੱਤਾ ਗਿਆ ਹੈ ਜਦਕਿ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਨੈਤਿਕ ਕਦਰਾਂ ਕੀਮਤਾਂ, ਰਿਸ਼ਤੇਦਾਰਾਂ ਨਾਲ ਸਾਂਝ, ਘਰੇਲੂ ਵਰਤੋਂ ਦੀਆਂ ਚੀਜਾਂ ਦੇ ਨਵੇਂ ਅਤੇ ਪੁਰਾਣੇ ਨਾਵਾਂ ਤੋੰ ਵੀ ਜਾਣੂ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਫੈਂਸਲੇ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਨੂੰ ਠੇਠ ਪੰਜਾਬੀ ਨਾਲ ਜੋੜਨ ਦੇ ਨਾਲ ਪੰਜਾਬੀ ਵਿਰਾਸਤ ਤੋਂ ਜਾਣੂ ਕਰਵਾਉਣ ਹੈ। ਉਨ੍ਹਾਂ ਦੱਸਿਆ ਕਿ ਅਲੋਪ ਹੋ ਰਹੇ ਪੰਜਾਬੀ ਸ਼ਬਦਾਂ ਨੂੰ ਖੋਜਣ ਦੀ ਜਗਿਆਸਾ ਅਤੇ ਉਹਨਾਂ ਬਾਰੇ ਸਮਝ ਵਿਕਸਤ ਹੋਣ ਨਾਲ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਵਿਚ ਪੁਰਾਣੇ ਸੱਭਿਆਚਾਰ ਨਾਲ ਜੁੜਨ ਦੀ ਇੱਛਾ ਪ੍ਰਬਲ ਹੋਵੇਗੀ।ਸ. ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਫੈਂਸਲਾ ਲੈਣ ਵੇਲੇ ਇਸ ਗੱਲ ਦਾ ਵਿਸ਼ੇਸ਼ ਧਿਆਨ ਕਰਨ ਵਿਦਿਆਰਥੀਆਂ ਤੋਂ ਇਹ ਕਾਰਜ ਕਰਵਾਉਣ ਵਿਚ ਕਿਸੇ ਤਰ੍ਹਾਂ ਦਾ ਕੋਈ ਖਰਚ ਨਾ ਆਵੇ। The post ਹਰਜੋਤ ਸਿੰਘ ਬੈਂਸ ਵੱਲੋਂ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀ ਰੋਜ਼ਾਨਾ ਇੱਕ-ਇੱਕ ਠੇਠ ਪੰਜਾਬੀ ਦਾ ਸ਼ਬਦ ਲੱਭ ਕੇ ਯਾਦ ਕਰਵਾਉਣ ਦੇ ਹੁਕਮ appeared first on TheUnmute.com - Punjabi News. Tags:
|
ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਸਿੱਖ ਸੰਸਥਾ ਦਾ ਇਕ ਵਫ਼ਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ Saturday 03 June 2023 01:19 PM UTC+00 | Tags: amit-shah breaking-news delhi harjinder-singh-dhami home-minister-amit-shah news punjab-sikh-organizations sikh-organizations ਅੰਮ੍ਰਿਤਸਰ, 03 ਜੂਨ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅੱਜ ਸਿੱਖ ਸੰਸਥਾ ਦਾ ਇਕ ਵਫ਼ਦ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੂੰ ਦਿੱਲੀ ਵਿਖੇ ਮਿਲਿਆ। ਇਸ ਮੁਲਾਕਾਤ ਗ੍ਰਹਿ ਮੰਤਰਾਲੇ ਦੇ ਦਫ਼ਤਰ ਵਿਖੇ ਹੋਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵਫ਼ਦ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਸਬੰਧੀ ਕਈ ਅਹਿਮ ਮਸਲਿਆਂ ਉਤੇ ਵਿਚਾਰ ਕੀਤੀ। ਗ੍ਰਹਿ ਮੰਤਰੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਚੁੱਕੇ ਗਏ ਅਹਿਮ ਮਸਲਿਆਂ ਦਾ ਹੱਲ ਕੱਢਣ ਲਈ ਵਿਸ਼ਵਾਸ ਦਿਵਾਇਆ। ਸ਼੍ਰੋਮਣੀ ਕਮੇਟੀ ਦੇ ਇਸ ਵਫ਼ਦ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੀਨੀਅਰ ਐਡਵੋਕੇਟ ਸ. ਏ.ਪੀ.ਐੱਸ ਆਹਲੂਵਾਲੀਆ, ਮੀਤ ਸਕੱਤਰ ਸ. ਸ਼ਾਹਬਾਜ਼ ਸਿੰਘ ਤੇ ਸ. ਲਖਵੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਆਈ.ਟੀ.ਵਿਭਾਗ ਤੋਂ ਸ. ਜਸਕਰਨ ਸਿੰਘ ਸ਼ਾਮਲ ਸਨ। The post ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ‘ਚ ਸਿੱਖ ਸੰਸਥਾ ਦਾ ਇਕ ਵਫ਼ਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ appeared first on TheUnmute.com - Punjabi News. Tags:
|
ਨੰਗਲ ਫਲਾਈਓਵਰ ਦੀ ਪ੍ਰਗਤੀ ਸਬੰਧੀ ਹੁਣ ਹਰ ਹਫ਼ਤੇ ਸਮੀਖਿਆ ਮੀਟਿੰਗ ਕਰਨਗੇ ਹਰਜੋਤ ਸਿੰਘ ਬੈਂਸ Saturday 03 June 2023 01:25 PM UTC+00 | Tags: aam-aadmi-party cm-bhagwant-mann harjot-singh-bains latest-news nagal-news nangal-flyover national-highway-authority-officials news punjab-news ਚੰਡੀਗੜ੍ਹ, 03 ਜੂਨ 2023: ਪੰਜਾਬ ਅਤੇ ਹਿਮਾਚਲ ਲਈ ਅਹਿਮ ਨੰਗਲ ਫਲਾਈਓਵਰ (Nangal Flyover) ਦੇ ਕਾਰਜ ਨੂੰ ਜਲਦ ਮੁਕੰਮਲ ਕਰਨ ਹਿੱਤ ਸੂਬੇ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਫੈਸਲਾ ਕੀਤਾ ਹੈ ਕਿ ਇਸ ਪ੍ਰਾਜੈਕਟ ਦੀ ਪ੍ਰਗਤੀ ਸਬੰਧੀ ਜਾਣਕਾਰੀ ਕਰਨ ਲਈ ਉਹ ਹਰ ਹਫ਼ਤੇ ਸਮੀਖਿਆ ਮੀਟਿੰਗ ਕਰਨਗੇ। ਪੰਜਾਬ ਰਾਜ ਦੇ ਸਕੱਤਰੇਤ ਵਿਖੇ ਨੰਗਲ ਫਲਾਈਓਵਰ ਦੀ ਪ੍ਰਗਤੀ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬੈਂਸ ਨੇ ਕਿਹਾ ਕਿ ਇਹ ਪ੍ਰਾਜੈਕਟ ਪਹਿਲਾਂ ਹੀ ਮਿੱਥੇ ਸਮੇਂ ਤੋਂ ਬਹੁਤ ਪਿੱਛੇ ਚਲ ਰਿਹਾ ਹੈ ਜਿਸ ਕਾਰਨ ਜਿੱਥੇ ਇਸ ਰਸਤੇ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਨਿੱਤ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਨਾਲ ਹੀ ਨੰਗਲ ਸ਼ਹਿਰ ਦੇ ਵਪਾਰ ਨੂੰ ਵੀ ਬਹੁਤ ਸੱਟ ਵੱਜੀ ਹੈ। ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ, ਪੰਜਾਬ, ਉੱਤਰ ਰੇਲਵੇ ਦੇ ਅਧਿਕਾਰੀ, ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ, ਸਥਾਨਕ ਪ੍ਰਸ਼ਾਸਨ ਅਤੇ ਠੇਕੇਦਾਰ ਮੀਟਿੰਗ ਵਿੱਚ ਹਾਜ਼ਰ ਸਨ। ਮੀਟਿੰਗ ਦੌਰਾਨ ਹਾਜ਼ਰ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਦੇ ਮੁਕੰਮਲ ਵਿੱਚ ਹੋ ਰਹੀ ਦੇਰੀ ਦੇ ਵੱਖ-ਵੱਖ ਕਾਰਨਾਂ 'ਤੇ ਚਾਨਣਾ ਪਾਇਆ। ਇਸ ਪ੍ਰਾਜੈਕਟ ਦੇ ਸਮੇਂ ਤੋਂ ਪਛੜਣ ਦਾ ਸਭ ਤੋਂ ਵੱਡਾ ਕਾਰਨ ਰੇਲਵੇ ਵਿਭਾਗ ਵੱਲੋਂ ਦਿੱਤੀ ਜਾਣ ਵਾਲੀਆਂ ਪ੍ਰਵਾਨਗੀਆਂ ਅਤੇ ਇਸ ਪ੍ਰਾਜੈਕਟ ਵਿੱਚ ਵਰਤੋਂ ਹੋਣ ਵਾਲੇ ਸਮਾਨ ਦੀ ਗੁਣਵਤਾ ਸਬੰਧੀ ਪ੍ਰਵਾਨਗੀ ਦੇਣ ਵਾਲੀ ਸੰਸਥਾ ਵੱਲੋਂ ਕੀਤੀ ਜਾਣ ਵਾਲੀ ਦੇਰੀ ਹੈ। ਬੈਂਸ ਨੇ ਇਸ ਮੌਕੇ ਰੇਲਵੇ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਹ ਪ੍ਰਾਜੈਕਟ ਪਹਿਲਾਂ ਹੀ ਆਪਣੇ ਮਿੱਥੇ ਸਮੇਂ ਤੋਂ ਬਹੁਤ ਪਛੜ ਗਿਆ ਹੈ ਜਿਸ ਲਈ ਹੁਣ ਉਹਨਾਂ ਨੂੰ ਨੰਗਲ ਫਲਾਈਓਵਰ (Nangal Flyover) ਪ੍ਰਾਜੈਕਟ ਸਬੰਧੀ ਪ੍ਰਵਾਨਗੀਆਂ ਜਲਦ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਆ ਰਹੀ ਮੁਸ਼ਕਲ ਦਾ ਹੱਲ ਹੋ ਸਕੇ। ਉਹਨਾਂ ਰੇਲਵੇ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਪ੍ਰਾਜੈਕਟ ਸਬੰਧੀ ਕੇਂਦਰ ਸਰਕਾਰ ਤੋਂ ਕੋਈ ਪ੍ਰਵਾਨਗੀ ਲੈਣ ਵਿੱਚ ਕੋਈ ਦਿੱਕਤ ਆ ਰਹੀ ਹੈ, ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਇਸ ਬਾਬਤ ਉਹ ਖੁਦ ਕੇਂਦਰ ਸਰਕਾਰ ਨਾਲ ਰਾਬਤਾ ਕਰ ਸਕਣ। The post ਨੰਗਲ ਫਲਾਈਓਵਰ ਦੀ ਪ੍ਰਗਤੀ ਸਬੰਧੀ ਹੁਣ ਹਰ ਹਫ਼ਤੇ ਸਮੀਖਿਆ ਮੀਟਿੰਗ ਕਰਨਗੇ ਹਰਜੋਤ ਸਿੰਘ ਬੈਂਸ appeared first on TheUnmute.com - Punjabi News. Tags:
|
ਸ਼ਾਹਮੁਖੀ 'ਚ ਛਪੇ ਗੁਰਭਜਨ ਗਿੱਲ ਦੇ ਕਾਵਿ ਸੰਗ੍ਰਹਿ "ਖ਼ੈਰ ਪੰਜਾਂ ਪਾਣੀਆਂ ਦੀ" ਅਤੇ "ਸੁਰਤਾਲ" ਡਾਃ ਇਸ਼ਤਿਆਕ ਅਹਿਮਦ ,ਐੱਸ.ਐੱਸ ਜੌਹਲ ਤੇ ਸਾਥੀਆਂ ਵੱਲੋਂ ਲੋਕ ਅਰਪਣ Saturday 03 June 2023 01:34 PM UTC+00 | Tags: dr-ishtiaq-ahmed gurbhajan-gill news ਲੁਧਿਆਣਾ,03 ਜੂਨ 2023: ਪੰਜਾਬੀ ਕਵੀ ਗੁਰਭਜਨ ਗਿੱਲ ਦੇ ਦੋ ਕਾਵਿ ਸੰਗ੍ਰਹਿ "ਖ਼ੈਰ ਪੰਜਾਂ ਪਾਣੀਆਂ ਦੀ" ਅਤੇ "ਸੁਰਤਾਲ" ਦੇ ਸ਼ਾਹਮੁਖੀ ਸਰੂਪ ਨੂੰ ਸਵੀਡਨ ਵੱਸਦੇ ਵਿਸ਼ਵ ਪ੍ਰਸਿੱਧ ਵਿਦਵਾਨ ਡਾਃ ਇਸ਼ਤਿਆਕ ਅਹਿਮਦ,ਸਿਰਕੱਢ ਅਰਥ ਸ਼ਾਸਤਰੀ ਡਾਃ ਐੱਸ.ਐੱਸ ਜੌਹਲ,ਡਾਃ ਸ ਪ ਸਿੰਘ, ਡਾਃ ਸੁਰਜੀਤ ਪਾਤਰ ਤੇ ਡਾਃ ਲਖਵਿੰਦਰ ਸਿੰਘ ਜੌਹਲ ਵੱਲੋਂ ਜੀ ਜੀ ਐੱਨ ਆਈ ਐੱਮ ਟੀ ਲੁਧਿਆਣਾ ਵਿਖੇ ਪੰਜਾਬ ਅਧਿਐਨ ਕੇਂਦਰ ਵੱਲੋਂ ਲੋਕ ਅਰਪਣ ਕੀਤੇ ਗਏ। ਦੋਹਾਂ ਕਾਵਿ ਕਿਤਾਬਾਂ ਦੀ ਜਾਣ ਪਛਾਣ ਕਰਾਉਂਦਿਆਂ ਪੰਜਾਬ ਅਧਿੈਨ ਕੇਂਦਰ ਦੀ ਕਨਵੀਨਰ ਡਾਃ ਮਨਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਕਿਤਾਬਾਂ ਸੁਰਤਾਲ ਤੇ ਖ਼ੈਰ ਪੰਜਾਂ ਪਾਣੀਆਂ ਦੀ ਨੂੰ ਭਾਰਤ ਤੇ ਪਾਕਿਸਤਾਨ ਵਿੱਚ ਇੱਕੋ ਵੇਲੇ ਪ੍ਰਕਾਸ਼ਿਤ ਹੋਣ ਦਾ ਮਾਣ ਮਿਲਿਆ ਹੈ। ਇਨ੍ਹਾਂ ਦਾ ਸ਼ਾਹਮੁਖੀ ਲਿਪੀ ਚ ਉਤਾਰਾ ਤੇ ਸਰਵਰਕ ਸਜਾਵਟ ਸ਼ੇਖੂਪੁਰਾ (ਪਾਕਿਸਤਾਨ) ਵੱਸਦੇ ਕਵੀ ਮੁਹੰਮਦ ਆਸਿਫ਼ ਰਜ਼ਾ ਨੇ ਕੀਤੀ ਹੈ। ਗੈਰ ਰਸਮੀ ਗੱਲਬਾਤ ਕਰਦਿਆਂ ਡਾਃ ਇਸ਼ਤਿਹਾਕ ਅਹਿਮਦ ਨੇ ਕਿਹਾ ਕਿ ਹਿੰਦ ਪਾਕਿ ਸਾਂਝ ਵਧਾਉਣ ਲਈ ਓਧਰ ਗੁਰਮੁਖੀ ਚ ਛਪਿਆ ਸਾਹਿੱਤ ਸ਼ਾਹਮੁਖੀ ਚ ਪਹੁੰਚਣਾ ਬਹੁਤ ਲਾਜ਼ਮੀ ਹੈ। ਏਸੇ ਤਰ੍ਹਾ ਏਧਰ ਵੀ ਸ਼ਾਹਮੁਖੀ ਚ ਛਪੀਆਂ ਓਧਰਲੀਆਂ ਕਿਤਾਬਾਂ ਗੁਰਮੁਖੀ ਚ ਛਪਣੀਆਂ ਚਾਹੀਦੀਆਂ ਹਨ। ਡਾਃ ਐੱਸ.ਐੱਸ ਜੌਹਲ ਨੇ ਦੋਹਾਂ ਕਿਤਾਬਾਂ ਦੇ ਸ਼ਾਹਮੁਖੀ ਸਰੂਪ ਨੂੰ ਪਿਆਰ ਦੇਂਦਿਆਂ ਕਿਹਾ ਕਿ ਸਾਡੇ ਲੇਖਕਾਂ ਨੂੰ ਵੀ ਫਾਰਸੀ ਲਿਪੀ ਸਿੱਖਣੀ ਚਾਹੀਦੀ ਹੈ। ਭਾਸ਼ਾ ਵਿਭਾਗ ਵੱਲੋਂ ਉਰਦੂ ਦੀ ਪੜ੍ਹਾਈ ਪੂਰੇ ਪੰਜਾਬ ਚ ਕਰਾਈ ਜਾਂਦੀ ਹੈ, ਇਸ ਦਾ ਫਾਇਦਾ ਉਠਾਇਆ ਜਾਣਾ ਚਾਹੀਦਾ ਹੈ। ਗੁਰਭਜਨ ਗਿੱਲ ਨੇ ਦੱਸਿਆ ਕਿ ਉਸ ਦੇ ਤਿੰਨ ਕਾਵਿ ਸੰਗ੍ਰਹਿ ਰਾਵੀ, ਸੁਰਤਾਲ ਤੇ ਖ਼ੈਰ ਪੰਜਾਂ ਪਾਣੀਆਂ ਦੀ ਸ਼ਾਹਮੁਖੀ ਚ ਛਪ ਚੁਕੇ ਹਨ ਅਤੇ 10 ਜੂਨ ਨੂੰ ਲਾਹੌਰ ਵਿੱਚ ਪੰਜਾਬੀ ਅਦਬੀ ਸੰਗਤ ਵੱਲੋਂ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਅਲੀ ਉਸਮਾਨ ਬਾਜਵਾ,ਅਮਜਦ ਸਲੀਮ ਮਿਨਹਾਸ ਤੇ ਆਸਿਫ਼ ਰਜ਼ਾ ਦੀ ਹਿੰਮਤ ਸਦਕਾ ਪਿਲਾਕ(ਪੰਜਾਬ ਇੰਸਟੀਚਿਉਟ ਆਫ ਲੈਂਗੂਏਜ ਐਂਡ ਕਲਚਰ) ਵਿਖੇ ਖ਼ੈਰ ਪੰਜਾਂ ਪਾਣੀਆਂ ਦੀ ਬਾਰੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ। ਇਹ ਮੇਰਾ ਸੁਭਾਗ ਹੈ। ਉਨ੍ਹਾਂ ਡਾਃ ਇਸ਼ਤਿਆਕ ਅਹਿਮਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬੀ ਲੋਕ ਵਿਰਾਸਤ ਅਕਾਡਮੀ ਰਾਹੀਂ ਸਾਲਾਨਾ ਓਧਰਲੀ ਇੱਕ ਮਹੱਤਵਪੂਰਨ ਕਿਤਾਬ ਗੁਰਮੁਖੀ ਵਿੱਚ ਪੇਸ਼ ਕਰਨਗੇ। ਇਸ ਵੇਲੇ ਵੀ ਪਾਕਿਸਤਾਨ ਦੇ ਵੱਡੇ ਸ਼ਾਇਰ ਜ਼ਫ਼ਰ ਇਕਬਾਲ ਦੇ ਪੰਜਾਬੀ ਕਲਾਮ ਨੂੰ ਗੁਰਮੁਖੀ ਵਿੱਚ ਕਰਵਾਉਣ ਦਾ ਕੰਮ ਚੱਲ ਰਿਹਾ ਹੈ। ਇਸ ਮੌਕੇ ਡਾਃ ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਪ੍ਰਧਾਨ ਗੁਜਰਾਂ ਵਾਲਾ ਗੁਰੂ ਨਾਨਕ ਐਜੂਕੇਸ਼ਨਲ ਕੌਂਸਲ, ਡਾਃ ਸੁਰਜੀਤ ਪਾਤਰ ਚੇਅਰਮੈਨ ,ਪੰਜਾਬ ਕਲਾ ਪਰਿਸ਼ਦ, ਡਾਃ ਲਖਵਿੰਦਰ ਸਿੰਘ ਜੌਹਲ ਪ੍ਰਧਾਨ ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਵੀ ਮੁਬਾਰਕਬਾਦ ਦਿੱਤੀ। ਸਮਾਗਮ ਦੇ ਅੰਤ ਵਿਚ ਪ੍ਰੋ: ਮਨਜੀਤ ਸਿੰਘ ਛਾਬੜਾ, ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ. ਨੇ ਸਭਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਡਾਃ ਡੀ ਆਰ ਭੱਟੀ ਸਾਬਕਾ ਡੀ ਜੀ ਪੀ ਪੰਜਾਬ, ਡਾਃ ਅਮਰਜੀਤ ਸਿੰਘ ਹੇਅਰ, ਪੰਜਾਬੀ ਕਵੀ ਪ੍ਰੋ: ਰਵਿੰਦਰ ਭੱਠਲ ਸਾਬਕਾ ਪ੍ਰਧਾਨ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਡਾ: ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ,ਸ਼ਹੀਦੇ ਆਜ਼ਮ ਸਃ ਭਗਤ ਸਿੰਘ ਦੇ ਭਣੇਵੇਂ ਪ੍ਰੋਃ ਜਗਮੋਹਨ ਸਿੰਘ, ਪ੍ਰਸਿੱਧ ਚਿੰਤਕ ਤੇ ਨਾਟਕਕਾਰ ਅਮਰਜੀਤ ਗਰੇਵਾਲ, ਕਵੀ ਚੇ ਚਿਤਰਕਾਰ ਸਵਰਨਜੀਤ ਸਵੀ, ਡਾਃ ਗੁਲਜ਼ਾਰ ਪੰਧੇਰ ਸੰਪਾਦਕ ਨਜ਼ਰੀਆ,ਮਨਦੀਪ ਕੌਰ ਭਮਰਾ ਸੰਪਾਦਕ ਪਰ ਹਿੱਤ, ਬਲਕੌਰ ਸਿੰਘ ਗਿੱਲ, ਡਾਃ ਬਲਵਿੰਦਰ ਸਿੰਘ ਔਲਖ ਗਲੈਕਸੀ, ਡਾਃ ਸਰਜੀਤ ਸਿੰਘ ਗਿੱਲ ਸਾਬਕਾ ਡਾਇਰੈਕਟਰ ਪੀ ਏ ਯੂ, ਬਲਰਾਮ ਨਾਟਕਕਾਰ ਪਟਿਆਲਾ, ਰਾਜਦੀਪ ਸਿੰਘ ਤੂਰ,ਸ: ਗੁਰਪ੍ਰੀਤ ਸਿੰਘ ਤੂਰ, ਹਰੀਸ਼ ਮੌਦਗਿੱਲ,ਸ: ਹਰਸ਼ਰਨ ਸਿੰਘ ਨਰੂਲਾ ਜਨਰਲ ਸਕੱਤਰ ਕਾਲਿਜ ਪ੍ਰਬੰਧਕ ਕਮੇਟੀ ,ਡੀ ਐੱਮ ਸਿੰਘ,ਡਾਃ ਚਰਨਜੀਤ ਕੌਰ ਧੰਜੂ, ਡਾਃ ਸਤਿੰਦਰਪਾਲ ਸਿੰਘ ਸੰਘਾ ਸਾਬਕਾ ਡੀਨ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ,ਡਾਃ ਅਜਾਇਬ ਸਿੰਘ ਪੀਏ ਯੂ,ਡਾਃ ਅਮਰਜੀਤ ਸਿੰਘ ਭੁੱਲਰ ਕੈਨੇਡਾ, ਡਾਃ ਗੁਰਰੀਤਪਾਲ ਸਿੰਘ ਬਰਾੜ ਯੂ ਐੱਸ ਏ, ਪ੍ਰੋਃ ਜਗਜੀਤ ਕੌਰ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ,ਡਾਃ ਤੇਜਿੰਦਰ ਕੌਰ, ਡਾਃ ਗੁਰਪ੍ਰੀਤ ਸਿੰਘ, ਡਾਃ ਦਲੀਪ ਸਿੰਘ, ਰਾਜਿੰਦਰ ਸਿੰਘ ਸੰਧੂ, ਸੁਰਿੰਦਰਦੀਪ ਕੌਰ,ਪ੍ਰੋਃ ਸ਼ਰਨਜੀਤ ਕੌਰ ,ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਸ. ਕੁਲਜੀਤ ਸਿੰਘ ਅਤੇ ਕੌਂਸਲ ਅਧੀਨ ਚੱਲ ਰਹੀਆਂ ਸੰਸਥਾਵਾਂ ਦੇ ਫੈਕਲਟੀ ਮੈਂਬਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। The post ਸ਼ਾਹਮੁਖੀ ‘ਚ ਛਪੇ ਗੁਰਭਜਨ ਗਿੱਲ ਦੇ ਕਾਵਿ ਸੰਗ੍ਰਹਿ "ਖ਼ੈਰ ਪੰਜਾਂ ਪਾਣੀਆਂ ਦੀ" ਅਤੇ "ਸੁਰਤਾਲ" ਡਾਃ ਇਸ਼ਤਿਆਕ ਅਹਿਮਦ ,ਐੱਸ.ਐੱਸ ਜੌਹਲ ਤੇ ਸਾਥੀਆਂ ਵੱਲੋਂ ਲੋਕ ਅਰਪਣ appeared first on TheUnmute.com - Punjabi News. Tags:
|
ਲੁਧਿਆਣਾ 'ਚ ਵਿਅਕਤੀ ਨੂੰ ਨੰਗਾ ਕਰਕੇ 3 ਦਿਨ ਕੀਤੀ ਕੁੱਟਮਾਰ, ਮੱਦਦ ਲਈ ਚਰਨਜੀਤ ਚੰਨੀ ਕੋਲ ਪਹੁੰਚਿਆ ਪੀੜਤ Saturday 03 June 2023 01:57 PM UTC+00 | Tags: 3 breaking-news charanjit-channi ludhiana ludhiana-video-leaak news punjab-news ਚੰਡੀਗੜ੍ਹ ,03 ਜੂਨ 2023: ਪੰਜਾਬ ਦੇ ਲੁਧਿਆਣਾ (Ludhiana) ਵਿੱਚ ਇੱਕ ਵਿਅਕਤੀ ਨੂੰ 3 ਦਿਨ ਤੱਕ ਬੰਧਕ ਬਣਾ ਕੇ ਰੱਖਿਆ ਗਿਆ, ਨੰਗਾ ਕਰਕੇ ਕੁੱਟਿਆ ਗਿਆ। ਪੀੜਤ ਦੇ ਮੁਤਾਬਕ ਮਸ਼ਹੂਰ ਪੰਜਾਬੀ ਗਾਇਕ ਦੇ ਭਰਾ ਨੇ ਜ਼ਮੀਨ ਨੂੰ ਲੈ ਕੇ ਕੀਤੀ ਕੁੱਟਮਾਰ ਪੀੜਤ ਅਵਤਾਰ ਸਿੰਘ ਫਤਹਿਗੜ੍ਹ ਸਾਹਿਬ ਦੇ ਪਿੰਡ ਕੁੰਬੜਾ ਦਾ ਰਹਿਣ ਵਾਲਾ ਹੈ। ਪੀੜਤ ਅਵਤਾਰ ਸਿੰਘ ਨੇ ਦੱਸਿਆ ਕਿ ਸਿਆਸੀ ਦਬਾਅ ਕਾਰਨ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਉਹ ਆਖ਼ਰਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਵਿੱਚ ਪਹੁੰਚ ਗਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ। ਅਵਤਾਰ ਸਿੰਘ ਅਨੁਸਾਰ ਉਸ ਨੇ ਛਿੰਦਰਪਾਲ ਯਮਲਾ ਤੇ ਹੋਰਨਾਂ ਨੂੰ ਫਤਿਹਗੜ੍ਹ ਸਾਹਿਬ ਵਿੱਚ ਜ਼ਮੀਨ ਦਿੱਤੀ ਸੀ। ਛਿੰਦਰਪਾਲ ਇਹ ਜ਼ਮੀਨ ਅੱਗੇ ਕਿਸੇ ਹੋਰ ਨੂੰ ਵੇਚਣਾ ਚਾਹੁੰਦਾ ਸੀ, ਪਰ ਵੇਚ ਨਹੀਂ ਸਕਿਆ। ਇਸ ‘ਤੇ ਗੁੱਸੇ ‘ਚ ਆ ਗਿਆ ਅਤੇ ਉਸ ਨੂੰ 15 ਫੀਸਦੀ ਵਿਆਜ ‘ਤੇ 60 ਲੱਖ ਰੁਪਏ ਦੇਣ ਲਈ ਕਿਹਾ। ਉਸ ਨੇ ਇਸ ਲਈ ਕੁਝ ਸਮਾਂ ਮੰਗਿਆ ਪਰ ਇਸੇ ਦੌਰਾਨ ਛਿੰਦਰਪਾਲ ਨੇ ਉਸ ਦੇ ਸਾਥੀਆਂ ਨਿੰਦੀ, ਗੋਲਡੀ ਅਤੇ ਸੰਜੀਵ ਕੁਮਾਰ ਅਤੇ ਇਕ ਹੋਰ ਨਾਲ ਮਿਲ ਕੇ ਉਸ ਨੂੰ ਸ਼ਰਾਬ ਪਿਲਾ ਕੇ ਲੁਧਿਆਣਾ ਦੇ ਮਾਛੀਵਾੜਾ ਲੈ ਗਏ। ਉਸ ਨੂੰ ਇੱਥੇ ਇੱਕ ਘਰ ਵਿੱਚ ਰੱਖਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਅਵਤਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੀ ਇੰਨੀ ਕੁੱਟਮਾਰ ਕੀਤੀ ਕਿ ਉਸਦਾ ਪਿਸ਼ਾਬ ਵਿੱਚ ਹੀ ਨਿਕਲ ਗਿਆ। ਇੰਨਾ ਹੀ ਨਹੀਂ ਉਸ ਦੇ ਕੰਨ ਦਾ ਪਰਦਾ ਵੀ ਫਟ ਗਿਆ। ਸਾਰੇ ਸਰੀਰ ‘ਤੇ ਡੰਡਿਆਂ ਦੇ ਨਿਸ਼ਾਨ ਸਨ। The post ਲੁਧਿਆਣਾ ‘ਚ ਵਿਅਕਤੀ ਨੂੰ ਨੰਗਾ ਕਰਕੇ 3 ਦਿਨ ਕੀਤੀ ਕੁੱਟਮਾਰ, ਮੱਦਦ ਲਈ ਚਰਨਜੀਤ ਚੰਨੀ ਕੋਲ ਪਹੁੰਚਿਆ ਪੀੜਤ appeared first on TheUnmute.com - Punjabi News. Tags:
|
ਰੂਸ 'ਚ ਹਾਈਪਰਸੋਨਿਕ ਮਿਜ਼ਾਈਲਾਂ ਦੇ ਤਿੰਨ ਮਾਹਰ ਵਿਗਿਆਨੀਆਂ 'ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ Saturday 03 June 2023 02:09 PM UTC+00 | Tags: breaking-news hypersonic-missile-russia hypersonic-missile-technology. news putin russia-army russia-government ਚੰਡੀਗੜ੍ਹ ,03 ਜੂਨ 2023: ਰੂਸ (Russia) ਨੇ ਹਾਈਪਰਸੋਨਿਕ ਮਿਜ਼ਾਈਲ ਦੀ ਤਕਨੀਕ ‘ਤੇ ਕੰਮ ਕਰ ਰਹੇ ਆਪਣੇ ਤਿੰਨ ਵਿਗਿਆਨੀਆਂ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰ ਲਿਆ ਹੈ। ਤਿੰਨਾਂ ‘ਤੇ ਚੀਨ ਨੂੰ ਮਿਜ਼ਾਈਲ ਤਕਨੀਕ ਨਾਲ ਜੁੜੀ ਗੁਪਤ ਜਾਣਕਾਰੀ ਦੇਣ ਦਾ ਦੋਸ਼ ਹੈ। ਤਿੰਨੋਂ ਸਾਇਬੇਰੀਅਨ ਸ਼ਹਿਰ ਨੋਵੋਸਿਬਿਰਸਕ ਵਿੱਚ ਇੱਕ ਸੰਸਥਾ ਵਿੱਚ ਕੰਮ ਕਰਦੇ ਸਨ। ਪਹਿਲੇ ਵਿਗਿਆਨੀ ਅਨਾਤੋਲੀ ਨੂੰ ਵੀਰਵਾਰ ਨੂੰ ਸੁਣਵਾਈ ਲਈ ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ ਲਿਆਂਦਾ ਗਿਆ। ਉਨ੍ਹਾਂ ਦੀ ਹਿਰਾਸਤ 10 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਮੁਕੱਦਮੇ ਦੇ ਵੇਰਵੇ ਜਨਤਕ ਨਹੀਂ ਕੀਤੇ ਜਾਣਗੇ। ਮੀਡੀਆ ਨੂੰ ਵੀ ਇਸ ਤੋਂ ਦੂਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਵਿਗਿਆਨੀਆਂ ਦੇ ਵਕੀਲਾਂ ਨੇ ਵੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਤਿੰਨਾਂ ਨੂੰ ਪਿਛਲੇ ਸਾਲ ਜੂਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਤੋਂ 76 ਸਾਲਾ ਅਨਾਤੋਲੀ ਨੂੰ ਦੋ ਵਾਰ ਦਿਲ ਦੇ ਦੌਰੇ ਪੈ ਚੁੱਕੇ ਹਨ। ਉਸ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਰੂਸ (Russia) ਦੇ ਰਾਸ਼ਟਰਪਤੀ ਦਫਤਰ ਕ੍ਰੇਮਲਿਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਤਿੰਨ ਵਿਗਿਆਨੀਆਂ (ਅਨਾਟੋਲੀ, ਅਲੈਗਜ਼ੈਂਡਰ ਅਤੇ ਵੈਲਰੀ) ਦੇ ਖਿਲਾਫ ਦੋਸ਼ ਬਹੁਤ ਗੰਭੀਰ ਹਨ। ਰਿਪੋਰਟਾਂ ਮੁਤਾਬਕ ਤਿੰਨਾਂ ਵਿਗਿਆਨੀਆਂ ‘ਤੇ ਸਾਲ 2017 ‘ਚ ਚੀਨ ‘ਚ ਆਯੋਜਿਤ ਇਕ ਸੰਮੇਲਨ ‘ਚ ਮਿਜ਼ਾਈਲਾਂ ਦੇ ਰਾਜ਼ ਵੇਚਣ ਦਾ ਦੋਸ਼ ਹੈ। ਸੇਂਟ ਪੀਟਰਸਬਰਗ ਦੀ ਅਦਾਲਤ ਨੇ ਇਸ ਮੁਕੱਦਮੇ ਨੂੰ ਟੌਪ ਸੀਕ੍ਰੇਟ ਕਰਾਰ ਦਿੱਤਾ ਹੈ। ਮਾਸਲੋਵ ਰੂਸ ਦੇ ਸਿਖਰ ਵਿਗਿਆਨ ਸੰਸਥਾਨ ਵਿੱਚ ਇੱਕ ਪ੍ਰੋਫੈਸਰ ਅਤੇ ਖੋਜਕਾਰ ਸੀ। ਤਿੰਨੋਂ ਵਿਗਿਆਨੀ ਹਾਈਪਰਸੋਨਿਕ ਮਿਜ਼ਾਈਲ ਮਾਹਰ ਹਨ। ਉਹ ਰੂਸ ਦੀ ਅਗਲੀ ਪੀੜ੍ਹੀ ਦੀਆਂ ਮਿਜ਼ਾਈਲਾਂ ‘ਤੇ ਕੰਮ ਕਰ ਰਹੇ ਸਨ। ਇਹ ਮਿਜ਼ਾਈਲਾਂ ਆਵਾਜ਼ ਦੀ ਗਤੀ ਤੋਂ 10 ਗੁਣਾ ਤੇਜ਼ ਉੱਡ ਸਕਦੀਆਂ ਹਨ। ਤਿੰਨੋਂ ਵਿਗਿਆਨੀਆਂ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵਿਗਿਆਨੀਆਂ ਦੇ ਮੁਕੱਦਮੇ ਸ਼ੁਰੂ ਹੋਣ ਤੋਂ ਦੋ ਮਹੀਨੇ ਪਹਿਲਾਂ, ਰੂਸ ਦੀ ਸੰਸਦ ਨੇ ਅਪ੍ਰੈਲ ਵਿੱਚ ਦੇਸ਼ਧ੍ਰੋਹ ਲਈ 20 ਸਾਲ ਤੋਂ ਉਮਰ ਕੈਦ ਦੀ ਸਜ਼ਾ ਨੂੰ ਵਧਾਉਣ ਲਈ ਵੋਟ ਦਿੱਤੀ ਸੀ। The post ਰੂਸ ‘ਚ ਹਾਈਪਰਸੋਨਿਕ ਮਿਜ਼ਾਈਲਾਂ ਦੇ ਤਿੰਨ ਮਾਹਰ ਵਿਗਿਆਨੀਆਂ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ appeared first on TheUnmute.com - Punjabi News. Tags:
|
Women's Junior Asia Cup: ਭਾਰਤ ਦੀ ਧਮਾਕੇਦਾਰ ਸ਼ੁਰੂਆਤ, ਪਹਿਲੇ ਮੈਚ 'ਚ ਉਜ਼ਬੇਕਿਸਤਾਨ ਨੂੰ 22-0 ਨਾਲ ਹਰਾਇਆ Saturday 03 June 2023 02:19 PM UTC+00 | Tags: indian-team-hockey-team junior-asia-cup news the-indian-team womens-junior-asia-cup womens-junior-hockey-team ਚੰਡੀਗੜ੍ਹ ,03 ਜੂਨ 2023: (Women’s Junior Asia Cup) ਭਾਰਤੀ ਟੀਮ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਵੱਡੀ ਜਿੱਤ ਨਾਲ ਕੀਤੀ ਹੈ। ਪਹਿਲੇ ਮੈਚ ਵਿੱਚ ਟੀਮ ਇੰਡੀਆ ਨੇ ਉਜ਼ਬੇਕਿਸਤਾਨ ਨੂੰ 22-0 ਦੇ ਫਰਕ ਨਾਲ ਹਰਾਇਆ ਸੀ। ਅੰਨੂ ਨੇ ਦੋਹਰੀ ਹੈਟ੍ਰਿਕ ਬਣਾਈ ਅਤੇ ਟੀਮ ਲਈ ਸਭ ਤੋਂ ਵੱਧ ਸਕੋਰਰ ਰਹੇ। ਉਨ੍ਹਾਂ ਤੋਂ ਇਲਾਵਾ ਵੈਸ਼ਨਵੀ, ਮੁਮਤਾਜ਼, ਸੁਨੇਲਿਤਾ, ਮੰਜੂ ਚੌਰਸੀਆ, ਦੀਪਕਾ ਸੋਰੇਂਗ, ਦੀਪਿਕਾ ਅਤੇ ਨੀਲਮ ਨੇ ਵੀ ਗੋਲ ਕੀਤੇ। ਅੰਨੂ ਨੇ 13ਵੇਂ, 29ਵੇਂ, 30ਵੇਂ, 38ਵੇਂ, 43ਵੇਂ ਅਤੇ 51ਵੇਂ ਮਿੰਟ ਵਿੱਚ ਗੋਲ ਕੀਤੇ। ਜਦੋਂ ਕਿ ਵੈਸ਼ਨਵੀ ਵਿੱਠਲ ਫਾਲਕੇ ਤੀਜੇ ਅਤੇ 56ਵੇਂ, ਮੁਮਤਾਜ਼ ਖਾਨ ਛੇਵੇਂ, 44ਵੇਂ, 47ਵੇਂ ਅਤੇ 60ਵੇਂ, ਸੁਨੇਲਿਤਾ ਟੋਪੋ 17ਵੇਂ, ਮੰਜੂ ਚੌਰਸੀਆ 26ਵੇਂ, ਦੀਪਿਕਾ ਸੋਰੇਂਗ 18ਵੇਂ, 25ਵੇਂ, ਦੀਪਿਕਾ 32ਵੇਂ, 44ਵੇਂ, 46ਵੇਂ ਅਤੇ ਨੀਲਮ 7ਵੇਂ, 44ਵੇਂ, 46ਵੇਂ ਅਤੇ ਨੀਲਮ ਨੇ 74ਵੇਂ ਅਤੇ ਨੇਲਮ 7ਵੇਂ ਗੋਲ ਕੀਤੇ। ਭਾਰਤ ਨੇ ਸ਼ੁਰੂਆਤ ਤੋਂ ਹੀ ਉਜ਼ਬੇਕਿਸਤਾਨ ‘ਤੇ ਹਮਲੇ ਕੀਤੇ ਅਤੇ ਵੈਸ਼ਨਵੀ ਨੇ ਮੈਚ ਦੇ ਤੀਜੇ ਮਿੰਟ ‘ਚ ਪੈਨਲਟੀ ਕਾਰਨਰ ਨੂੰ ਗੋਲ ‘ਚ ਬਦਲ ਕੇ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ। ਮੁਮਤਾਜ਼ ਨੇ ਤਿੰਨ ਮਿੰਟ ਬਾਅਦ ਫੀਲਡ ਸਟ੍ਰਾਈਕ ਨਾਲ ਭਾਰਤ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਅੰਨੂ ਨੇ ਇੱਕ ਗੋਲ ਨਾਲ ਟੀਮ ਦੀ ਗਿਣਤੀ ਵਿੱਚ ਵਾਧਾ ਕੀਤਾ ਕਿਉਂਕਿ ਭਾਰਤ ਨੇ ਸ਼ੁਰੂਆਤੀ ਕੁਆਰਟਰ ਵਿੱਚ 3-0 ਦੀ ਬੜ੍ਹਤ ਬਣਾ ਲਈ ਸੀ। ਦੂਜਾ ਕੁਆਰਟਰ ਵੀ ਭਾਰਤੀ ਟੀਮ ਦੇ ਨਾਂ ਰਿਹਾ। ਹਾਫ ਟਾਈਮ ਤੱਕ ਸੁਨੀਲੀਤਾ, ਮੰਜੂ, ਦੀਪਿਕਾ ਅਤੇ ਅਨੂ ਨੇ ਗੋਲ ਕਰਕੇ 10-0 ਦੀ ਲੀਡ ਲੈ ਲਈ ਸੀ | The post Women’s Junior Asia Cup: ਭਾਰਤ ਦੀ ਧਮਾਕੇਦਾਰ ਸ਼ੁਰੂਆਤ, ਪਹਿਲੇ ਮੈਚ ‘ਚ ਉਜ਼ਬੇਕਿਸਤਾਨ ਨੂੰ 22-0 ਨਾਲ ਹਰਾਇਆ appeared first on TheUnmute.com - Punjabi News. Tags:
|
Thailand Open: ਭਾਰਤ ਦਾ ਆਖ਼ਰੀ ਬਾਕੀ ਸ਼ਟਲਰ ਲਕਸ਼ਯ ਸੇਨ ਥਾਈਲੈਂਡ ਓਪਨ ਤੋਂ ਬਾਹਰ Saturday 03 June 2023 02:31 PM UTC+00 | Tags: bangkok bedminton breaking-news lakshay-sen news thailand-open thailand-open-2023 ਚੰਡੀਗੜ੍ਹ ,03 ਜੂਨ 2023: ਭਾਰਤ ਦਾ ਆਖਰੀ ਬਾਕੀ ਸ਼ਟਲਰ ਲਕਸ਼ਯ ਸੇਨ (Lakshay Sen) ਬੈਂਕਾਕ, ਥਾਈਲੈਂਡ ਵਿੱਚ ਖੇਡੇ ਜਾ ਰਹੇ ਥਾਈਲੈਂਡ ਓਪਨ ਵਿੱਚੋਂ ਬਾਹਰ ਹੋ ਗਿਆ। ਸ਼ਨੀਵਾਰ ਨੂੰ ਸੈਮੀਫਾਈਨਲ ਮੈਚ ‘ਚ ਉਸ ਨੂੰ ਥਾਈਲੈਂਡ ਦੇ ਵਿਸ਼ਵ ਦੇ 5ਵੇਂ ਨੰਬਰ ਦੇ ਖਿਡਾਰੀ ਕੁਨਲੁਵਤ ਵਿਤਿਦਸਰਨ ਨੇ ਤਿੰਨ ਮੈਚਾਂ ‘ਚ 2-1 ਨਾਲ ਹਰਾਇਆ। ਲਕਸ਼ਯ ਸੇਨ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਪਹਿਲੀ ਗੇਮ ਵਿੱਚ ਲਕਸ਼ਯ ਨੇ 21-13 ਨਾਲ ਮੈਚ ਜਿੱਤ ਲਿਆ। ਦੂਜੀ ਗੇਮ ਡੂੰਘਾਈ ਨਾਲ ਖੇਡਿਆ । ਦੋਵਾਂ ਖਿਡਾਰੀਆਂ ਵਿਚਾਲੇ ਸ਼ਾਨਦਾਰ ਰੈਲੀ ਦੇਖਣ ਨੂੰ ਮਿਲੀ। ਖੇਡ ਸ਼ੁਰੂ ਹੋਣ ‘ਤੇ ਦੋਵੇਂ ਖਿਡਾਰੀ 11-11 ਨਾਲ ਬਰਾਬਰੀ ‘ਤੇ ਸਨ। ਬਾਅਦ ਵਿੱਚ ਵਿਤਿਦਸਰਨ ਨੇ ਸ਼ਾਨਦਾਰ ਵਾਪਸੀ ਕਰਦਿਆਂ 21-19 ਨਾਲ ਜਿੱਤ ਦਰਜ ਕੀਤੀ। ਸਾਰੇ ਭਾਰਤੀ ਸ਼ਟਲਰ ਹੁਣ ਥਾਈਲੈਂਡ ਓਪਨ ਤੋਂ ਬਾਹਰ ਹੋ ਗਏ ਹਨ। The post Thailand Open: ਭਾਰਤ ਦਾ ਆਖ਼ਰੀ ਬਾਕੀ ਸ਼ਟਲਰ ਲਕਸ਼ਯ ਸੇਨ ਥਾਈਲੈਂਡ ਓਪਨ ਤੋਂ ਬਾਹਰ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਬਾਰਡਰ ਜ਼ਿਲ੍ਹਿਆਂ 'ਚ ਤਾਇਨਾਤ ਅਧਿਆਪਕਾਂ ਨੂੰ ਤਬਾਦਲਾ ਕਰਵਾਉਣ ਲਈ ਵਿਸ਼ੇਸ਼ ਮੌਕਾ ਦੇਣ ਦਾ ਫ਼ੈਸਲਾ: ਹਰਜੋਤ ਸਿੰਘ ਬੈਂਸ Saturday 03 June 2023 03:26 PM UTC+00 | Tags: harjot-singh-bains news punjab-government punjab-teacher teachers-posted-in-border-districts ਚੰਡੀਗੜ, 03 ਜੂਨ 2023: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਅਧਿਆਪਕ ਪੱਖੀ ਫ਼ੈਸਲਾ ਲੈਂਦਿਆਂ ਆਪਣੇ ਘਰਾਂ ਤੋਂ ਦੂਰ ਬੈਠੇ 3704, 2392 ਮਾਸਟਰ ਕਾਡਰ ਭਰਤੀ ਅਧੀਨ ਭਰਤੀ ਹੋਏ ਅਧਿਆਪਕਾਂ ਅਤੇ 873 ਡੀ.ਪੀ.ਈ. ਭਰਤੀ ਅਧੀਨ ਭਰਤੀ ਹੋਏ 53 ਡੀ.ਪੀ.ਈ. ਨੂੰ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਬੈਂਸ ਨੇ ਦੱਸਿਆ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਾਰਡਰ ਜ਼ਿਲਿਆਂ ਵਿੱਚ ਤਾਇਨਾਤ ਕੀਤੇ ਗਏ ਅਧਿਆਪਕਾਂ ਨਾਲ ਕੀਤੇ ਵਾਅਦਾ ਪੂਰਾ ਕਰਦਿਆਂ ਅਜਿਹੇ ਅਧਿਆਪਕਾਂ ਨੂੰ ਇੱਕ ਵਾਰ ਦੀ ਵਿਸ਼ੇਸ਼ ਛੋਟ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਜੋ ਕਿ ਪਰਖ਼ ਕਾਲ ਦਾ ਸਮਾਂ ਪੂਰਾ ਨਹੀਂ ਕਰਦੇ ਜਾਂ ਫਿਰ ਸਕੂਲ ਵਿੱਚ ਦੋ ਸਾਲ ਦੀ ਠਹਿਰ ਦੀ ਸ਼ਰਤ ਵੀ ਪੂਰੀ ਨਹੀਂ ਕਰਦੇ। ਉਹਨਾਂ ਦੱਸਿਆ ਕਿ ਇਨਾਂ ਅਅਿਾਪਕਾਂ ਨੂੰ ਬਾਰਡਰ ਜਿਲਿਆਂ ਦੇ ਸਕੂਲਾਂ ਅਤੇ ਪੰਜਾਬ ਰਾਜ ਦੇ ਜਿੰਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 300 ਤੋਂ ਉੱਪਰ ਹੈ ਪਰੰਤੂ ਅਧਿਆਪਕ ਘੱਟ ਹਨ, ਵਿਖੇ ਬਦਲੀ ਕਰਵਾਉਣ ਵਾਸਤੇ ਆਨਲਾਈਨ ਪੋਰਟਲ ਮਿਤੀ 04/06/2023 ਤੋਂ ਖੁੱਲ ਰਿਹਾ ਹੈ। ਇਸ ਦੇ ਨਾਲ ਹੀ ਉਹ ਸਾਰੇ ਅਧਿਆਪਕ ਜੋ 31/05/2023 ਤੱਕ ਬਦਲੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਪਿਛਲੇ ਗੇੜਾਂ ਵਿੱਚ ਬਦਲੀ ਕਰਵਾਉਣ ਵਿੱਚ ਸਫ਼ਲ ਨਹੀਂ ਹੋ ਸਕੇ, ਨੂੰ ਵੀ ਬਦਲੀ ਕਰਵਾਉਣ ਦਾ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ। ਸ. ਬੈਂਸ ਨੇ ਕਿਹਾ ਕਿ ਸਾਡੀ ਸਰਕਾਰ ਦਾ ਉਦੇਸ਼ ਹੈ ਕਿ ਸੂਬੇ ਦੇ ਅਧਿਆਪਕਾਂ ਨੂੰ ਉਹਨਾਂ ਦੀ ਰਿਹਾਇਸ ਦੇ ਨੇੜੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਅਤੇ ਅਧਿਆਪਕਾਂ ਦੀ ਵੱਡੀ ਘਾਟ ਦਾ ਸਾਹਮਣਾ ਕਰ ਰਹੇ ਸਕੂਲਾਂ ਵਿੱਚ ਅਧਿਆਪਕ ਦੀ ਗਿਣਤੀ ਪੂਰੀ ਕਰਨ ਲਈ ਯਤਨਸੀਲ ਹੈ। ਉਹਨਾਂ ਕਿਹਾ ਕਿ ਸਾਰੀਆਂ ਬਦਲੀਆਂ ਅਤੇ ਨਿਯੁਕਤੀਆਂ ਨਿਰੋਲ ਮੈਰਿਟ ਦੇ ਆਧਾਰ ਤੇ ਕੀਤੀਆਂ ਜਾ ਰਹੀਆਂ ਹਨ। The post ਪੰਜਾਬ ਸਰਕਾਰ ਵੱਲੋਂ ਬਾਰਡਰ ਜ਼ਿਲ੍ਹਿਆਂ ‘ਚ ਤਾਇਨਾਤ ਅਧਿਆਪਕਾਂ ਨੂੰ ਤਬਾਦਲਾ ਕਰਵਾਉਣ ਲਈ ਵਿਸ਼ੇਸ਼ ਮੌਕਾ ਦੇਣ ਦਾ ਫ਼ੈਸਲਾ: ਹਰਜੋਤ ਸਿੰਘ ਬੈਂਸ appeared first on TheUnmute.com - Punjabi News. Tags:
|
ਅਨਮੋਲ ਗਗਨ ਮਾਨ ਨੇ ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਜ਼ਿਆਦਾਤਰ ਮੁਸਕਲਾਂ ਦਾ ਮੌਕੇ 'ਤੇ ਕੀਤਾ ਹੱਲ Saturday 03 June 2023 03:30 PM UTC+00 | Tags: aam-aadmi-party anmol-gagan-mann cm-bhagwant-mann kharar latest-news news the-unmute-breaking-news ਚੰਡੀਗੜ੍ਹ, 03 ਜੂਨ 2023: ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਲੇਬਰ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਸ਼ਨੀਵਾਰ ਨੂੰ ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜ਼ਿਆਦਾਤਰ ਮੁਸ਼ਕਲਾਂ ਨੂੰ ਮੌਕੇ ਤੇ ਹੀ ਹੱਲ ਕੀਤਾ। ਇਸ ਤੋਂ ਇਲਾਵਾ ਰਹਿੰਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਵੱਖੋਂ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਮੰਤਰੀ ਵੱਲੋਂ ਖਰੜ ਸ਼ਹਿਰ ਵਿੱਚ ਤੇਜ਼ੀ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਖਰੜ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਇਥੋਂ ਦਾ ਵਿਕਾਸ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤੇਜ਼ੀ ਲਿਆਂਦੀ ਗਈ ਹੈ। ਮੰਤਰੀ ਨੇ ਦੱਸਿਆ ਕਿ ਖਰੜ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਖਰੜ ਸ਼ਹਿਰ ਨੂੰ ਨਹਿਰੀ ਪਾਣੀ ਦੇਣ ਦਾ ਪ੍ਰੋਜੈਕਟ ਬੜੇ ਜ਼ੋਰਾਂ ਤੇ ਚਲ ਰਿਹਾ ਹੈ ਅਤੇ ਬਹੁਤ ਜਲਦੀ ਖਰੜ ਸਹਿਰ ਦੇ ਜੋਨ ਏ ਨੂੰ ਪਾਣੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ । ਉਨਾਂ ਕਿਹਾ ਕਿ ਖਰੜ ਸਹਿਰ ਵਿੱਚ 5 ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦਾ ਕੰਮ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਵਿੱਚ 6 ਟਿਊਬਵੈਲ ਜੋ ਕਿ ਪਿੱਛਲੇ ਤਿੰਨ ਸਾਲਾਂ ਤੋ ਜਨਰੇਟਰ ਤੋ ਚਲ ਰਹੇ ਹਨ, ਇਨ੍ਹਾਂ ਟਿਊਬਵੈਲ ਲਈ ਬਿਜਲੀ ਦਾ ਕੂਨੈਕਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਸ਼ਹਿਰ ਲਈ ਹੋਰ 6 ਨਵੇਂ ਟਿਊਬਵੈਲ ਲਗਾਉਣ ਲਈ ਵੀ ਟੈਂਡਰ ਹੋ ਚੁੱਕੇ ਹਨ ਜਿਸ ਦੀ ਕਾਰਵਾਈ ਜਲਦੀ ਮੁਕੰਮਲ ਹੋ ਜਵੇਗੀ। ਖਰੜ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਓਵਰ ਬ੍ਰਿਜ ਨੂੰ ਸਜਾਇਆ ਜਾ ਰਿਹਾ ਹੈ। ਉਨਾਂ ਕਿਹਾ ਖਰੜ ਸ਼ਹਿਰ ਦੀ ਹਰਿਆਲੀ ਵਧਾਉਣ ਅਤੇ ਹੋਰ ਸੁੰਦਰ ਬਣਾਉਣ ਲਈ ਜੰਗਲਾਤ ਵਿਭਾਗ ਨੂੰ ਲਗਭਗ 20,000 ਫੁੱਲਦਾਰ ਪੌਦਾ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਅਨਮੋਲ ਗਗਨ ਮਾਨ ਨੇ ਖਰੜ ਦੇ ਵਿਕਾਸ ਵਿੱਚ ਲੋਕਾਂ ਨੂੰ ਵਧ ਚੜਕੇ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨਾਂ ਨੇ ਲੋਕਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜਾਂ 'ਤੇ ਨਜ਼ਰ ਰੱਖਣ ਲਈ ਵੀ ਕਿਹਾ ਤਾਂ ਜੋ ਵਿਕਾਸ ਕਾਰਜਾਂ ਵਿੱਚ ਕੋਈ ਤਰੁੱਟੀ ਨਾ ਰਹੇ ਅਤੇ ਵਿਕਾਸ ਸਬੰਧੀ ਸਾਰੇ ਕੰਮ ਨਿਰਧਾਰਤ ਮਾਪਦੰਡਾਂ ਅਨੁਸਾਰ ਹੋ ਸਕਣ। ਇਸ ਮੌਕੇ ਐਸ ਡੀ ਐਮ ਖਰੜ ਰਵਿੰਦਰ ਸਿੰਘ, ਸੀਵਰੇਜ ਬੋਰਡ ਦੇ ਐਕਸੀਅਨ ਪੰਕਜ ਸ਼ਰਮਾ, ਖਰੜ ਦੇ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਹਾਕਮ ਸਿੰਘ, ਐੱਮ ਸੀ ਰਾਮ ਸਰੂਪ ਸ਼ਰਮਾ, ਵਨੀਤ ਜੈਨ ਤੋਂ ਇਲਾਵਾ, ਲੇਬਰ ਕੋਆਰਡੀਨੇਟਰ ਰਘਬੀਰ ਸਿੰਘ, ਗੁਰਮੀਤ ਸਿੰਘ ਕਰਮਜੀਤ ਸਿੰਘ ਵਾਲੀਆਂ ਅਤੇ ਹੋਰ ਉਘੇ ਪਤਵੰਤੇ ਤੇ ਵਿਸ਼ੇਸ਼ ਤੌਰ ਤੇ ਹਾਜਰ ਸਨ। The post ਅਨਮੋਲ ਗਗਨ ਮਾਨ ਨੇ ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਜ਼ਿਆਦਾਤਰ ਮੁਸਕਲਾਂ ਦਾ ਮੌਕੇ ‘ਤੇ ਕੀਤਾ ਹੱਲ appeared first on TheUnmute.com - Punjabi News. Tags:
|
ਖੇਤੀਬਾੜੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਕੀਤੇ ਜਾਣਗੇ ਯੋਗ ਉਪਰਾਲੇ: ਗੁਰਮੀਤ ਸਿੰਘ ਖੁੱਡੀਆਂ Saturday 03 June 2023 03:36 PM UTC+00 | Tags: agricultur gurmeet-singh-khudian news promote-agriculture ਬਠਿੰਡਾ, 3 ਜੂਨ 2023 : ਸੂਬੇ ਦੇ ਨਵ ਨਿਯੁਕਤ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਅਤੇ ਡੇਅਰੀ ਵਿਕਾਸ, ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅੱਜ ਇੱਥੇ ਲੇਕ ਵਿਊ ਵਿਖੇ ਪਹੁੰਚੇ। ਇਸ ਮੌਕੇ ਪੁਲਿਸ ਦੀ ਟੁਕੜੀ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਕਾਰਜਕਾਰੀ ਡਿਪਟੀ ਕਮਿਸ਼ਨਰ ਮੈਡਮ ਪਲਵੀ ਚੌਧਰੀ, ਐਸਐਸਪੀ ਸ. ਗੁਲਨੀਤ ਸਿੰਘ ਖੁਰਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤੀਬਾੜੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਹਰ ਤਰ੍ਹਾਂ ਦੇ ਉੱਦਮ ਤੇ ਯੋਗ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਲੋਕ ਹਿਤੈਸ਼ੀ ਸਕੀਮਾਂ ਤੋਂ ਕੋਈ ਵੀ ਯੋਗ ਲਾਭਪਾਤਰੀ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ। ਖੁੱਡੀਆ ਨੇ ਇਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਵਾਸੀ ਜ਼ਿਆਦਾਤਰ ਖੇਤੀ ਤੇ ਆਧਾਰਿਤ ਹਨ ਤੇ ਖੇਤੀ ਨੂੰ ਬਚਾਉਣ ਲਈ ਲੋਕਾਂ ਦੇ ਸਹਿਯੋਗ ਸਦਕਾ ਹੱਲ ਕੱਢੇ ਜਾਣਗੇ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਦੇ ਮਸ਼ਵਰੇ ਲੈ ਕੇ ਖੇਤੀਬਾੜੀ ਅਧਾਰਿਤ ਨਵੇਂ ਉੱਦਮ ਕੀਤੇ ਜਾਣਗੇ। ਇਸ ਦੌਰਾਨ ਕੈਬਨਿਟ ਮੰਤਰੀ ਸ. ਖੁੱਡੀਆਂ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਮਾਹਰ ਡਾਕਟਰਾਂ ਨਾਲ ਵਿਸ਼ੇਸ਼ ਬੈਠਕ ਕਰਕੇ ਘੋੜਿਆਂ ਚ ਪਾਈਆਂ ਜਾਣ ਵਾਲੀਆਂ ਬਿਮਾਰੀਆਂ ਦਾ ਹੱਲ ਜਲਦ ਹੱਲ ਲੱਭਿਆ ਜਾਵੇਗਾ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਪਿੰਡ ਪੱਧਰੀ ਕੈਂਪ ਲਗਾ ਕੇ ਸਮੇਂ-ਸਮੇਂ ਤੇ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪ੍ਰਸ਼ਾਸਨ ਅਤੇ ਲੋਕਾਂ ਦੇ ਸਹਿਯੋਗ ਨਾਲ ਨਕਲੀ ਕੀਟਨਾਸ਼ਕ ਦਵਾਈ ਦਾ ਜਲਦ ਹੱਲ ਕੱਢਿਆ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਉੱਚਾ ਚੁੱਕਣ ਲਈ ਖੇਤੀਬਾੜੀ ਨੂੰ ਡਰਿੱਪ ਸਿਸਟਮ ਨਾਲ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਘੱਟ ਪਾਣੀ ਵਾਲੀ ਫ਼ਸਲਾਂ ਬੀਜਣ ਨੂੰ ਤਰਜ਼ੀਹ ਦੇਣ ਤਾਂ ਜੋ ਦਿਨ ਬ ਦਿਨ ਧਰਤੀ ਹੇਠਲੇ ਪਾਣੀ ਨੂੰ ਹੋਰ ਡੂੰਘਾ ਹੋਣ ਤੋਂ ਬਚਾਇਆ ਜਾ ਸਕੇ। ਇਸ ਦੌਰਾਨ ਆਮ ਆਦਮੀ ਪਾਰਟੀ ਦੀਆਂ ਪ੍ਰਮੁੱਖ ਸਖਸ਼ੀਅਤਾਂ ਤੇ ਵਰਕਰਾਂ ਵਲੋਂ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਨੀਲ ਗਰਗ, ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਸ਼੍ਰੀ ਅਨਿੱਲ ਠਾਕੁਰ, ਚੇਅਰਮੈਨ, ਸ਼ੂਗਰਫੈਡ ਪੰਜਾਬ ਨਵਦੀਪ ਜੀਦਾ, ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਲਾਲ ਅਗਰਵਾਲ, ਚੇਅਰਮੈਨ, ਇੰਮਪਰੂਵਮੈਂਟ ਟਰਸਟ ਬਠਿੰਡਾ ਜਤਿੰਦਰ ਭੱਲਾ, ਐਸਡੀਐਮ ਬਠਿੰਡਾ ਵਰਿੰਦਰ ਸਿੰਘ, ਆਪ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸ. ਗੁਰਜੰਟ ਸਿੰਘ ਸਿਵੀਆ, ਜ਼ਿਲ੍ਹਾ ਯੂਥ ਪ੍ਰਧਾਨ ਸ. ਅਮਰਦੀਪ ਰਾਜਨ, ਗੁਰਇਕਬਾਲ ਸਿੰਘ ਚਹਿਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪ੍ਰਮੁੱਖ ਸਖਸ਼ੀਅਤਾਂ ਆਦਿ ਹਾਜ਼ਰ ਸਨ। The post ਖੇਤੀਬਾੜੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਕੀਤੇ ਜਾਣਗੇ ਯੋਗ ਉਪਰਾਲੇ: ਗੁਰਮੀਤ ਸਿੰਘ ਖੁੱਡੀਆਂ appeared first on TheUnmute.com - Punjabi News. Tags:
|
ਕਾਂਗਰਸ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕਰਨ ਤੋਂ ਬਿਲਕੁਲ ਵੀ ਨਹੀਂ ਝਿਜਕੇਗੀ Saturday 03 June 2023 04:06 PM UTC+00 | Tags: punjab-congress ਚੰਡੀਗੜ੍ਹ, 03 ਜੂਨ 2023: ਪੰਜਾਬ ਕਾਂਗਰਸ ਦੇ ਬੁਲਾਰੇ ਹਰਦੀਪ ਸਿੰਘ ਕਿੰਗਰਾ, ਜਸਕਰਨ ਕਾਹਲੋਂ ਅਤੇ ਅਰਸ਼ਪ੍ਰੀਤ ਖਡਿਆਲ ਨੇ ਸ਼ਨੀਵਾਰ ਨੂੰ ਇੱਕ ਜ਼ਰੂਰੀ ਪ੍ਰੈਸ ਕਾਨਫਰੰਸ ਕਰਕੇ ਸਾਬਕਾ ਕਾਂਗਰਸੀ ਆਗੂਆਂ ਸੁਨੀਲ ਜਾਖੜ ਅਤੇ ਫਤਿਹ ਜੰਗ ਸਿੰਘ ਬਾਜਵਾ ਨੂੰ ਕਿਹਾ ਕਿ ਉਹ ਦੇਸ਼ ਦੀ ਸੇਵਾ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ। ਸੰਦੀਪ ਜਾਖੜ ਵੱਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਖਿਲਾਫ ਸੁਨੀਲ ਜਾਖੜ ਦੇ ਹੱਕ ‘ਚ ਕੀਤੇ ਗਏ ਟਵੀਟ ‘ਤੇ ਤਿੱਖੀ ਆਲੋਚਨਾ ਕਰਦੇ ਹੋਏ ਜਸਕਰਨ ਕਾਹਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ। ਇਸ ਨੇ ਹਮੇਸ਼ਾ ਹੀ ਪਾਰਟੀ ਵਿਰੋਧੀ ਗਤੀਵਿਧੀਆਂ ਵਿਰੁੱਧ ਸਖ਼ਤ ਰੁਖ ਅਪਣਾਇਆ ਹੈ ਅਤੇ ਆਪਣੇ ਕਿਸੇ ਵੀ ਆਗੂ ਵੱਲੋਂ ਅਜਿਹੀ ਕਿਸੇ ਵੀ ਕਾਰਵਾਈ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਰਟੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਇਸ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੇ ਟੀਚਿਆਂ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਕਿਸੇ ਆਗੂ ਨੂੰ ਕੱਢਣਾ ਹਾਈਕਮਾਂਡ ਦੇ ਹੱਥਾਂ ਵਿੱਚ ਹੈ ਪਰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰੇਗੀ। ਜਾਖੜ ਸਾਹਿਬ ਅਤੇ ਫਤਿਹ ਜੰਗ ਸਿੰਘ ਬਾਜਵਾ ਪੰਜਾਬ ਦੇ ਮੁੱਦਿਆਂ ‘ਤੇ ਚੁੱਪ ਕਿਉਂ ਹਨ? ਉਨ੍ਹਾਂ ਨੇ ਮਹਿਲਾ ਪਹਿਲਵਾਨਾਂ ਦੇ ਵਿਰੋਧ ਦੇ ਭਖਦੇ ਮੁੱਦਿਆਂ ‘ਤੇ ਚੁੱਪ ਕਿਉਂ ਧਾਰੀ ਹੋਈ ਹੈ? ਜਦੋਂ ਪੰਜਾਬ ਦੇ ਹੱਕ ਖੋਹੇ ਗਏ ਤਾਂ ਉਹ ਚੁੱਪ ਕਿਉਂ ਰਹੇ? ਜਦੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਪੇਂਡੂ ਵਿਕਾਸ ਫੰਡ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਅਸਤੀਫਾ ਕਿਉਂ ਨਹੀਂ ਦਿੱਤਾ ਜਾਂ ਇੱਕ ਵੀ ਸ਼ਬਦ ਕਿਉਂ ਨਹੀਂ ਬੋਲਿਆ? ਉਸ ਤੋਂ ਵੱਡਾ ਮੌਕਾਪ੍ਰਸਤ ਕੋਈ ਨਹੀਂ! ਜਾਖੜ ਸਾਹਿਬ ਨੂੰ ਕਾਂਗਰਸ ਪਾਰਟੀ ਨੇ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਵੱਧ ਸਮੇਂ ਦੀ ਪਾਰਟੀ ਨਾਲ ਜੁੜੇ ਹੋਏ ਮਾਣ-ਸਨਮਾਨ ਅਤੇ ਕਈ ਅਹਿਮ ਅਹੁਦੇ ਦਿੱਤੇ, ਜਿਸ ਨੂੰ ਉਨ੍ਹਾਂ ਨੇ ਸਿਆਸੀ ਲਾਹਾ ਲੈਣ ਲਈ ਛੱਡ ਦਿੱਤਾ। ਹੁਣ, ਜਦੋਂ ਉਹ ਭਾਜਪਾ ਵਿੱਚ ਇੱਕ ਸਰੋਤੇ ਤੋਂ ਵੱਧ ਕੁਝ ਨਹੀਂ ਹੈ, ਤਾਂ ਉਹ ਕਾਂਗਰਸ ਪਾਰਟੀ ਨੂੰ ਬਦਨਾਮ ਕਰਕੇ ਆਪਣੀ ਨਿਰਾਸ਼ਾ ਨੂੰ ਜ਼ਾਹਰ ਕਰ ਰਿਹਾ ਹੈ ਜਿਸਨੇ ਉਸਨੂੰ ਬਹੁਤ ਕੁਝ ਦਿੱਤਾ ਅਤੇ ਉਸਨੂੰ ਇੱਕ ਨੇਤਾ ਵਜੋਂ ਸਥਾਪਿਤ ਕੀਤਾ। ਹਰਦੀਪ ਸਿੰਘ ਕਿੰਗਰਾ ਨੇ ਕਿਹਾ ਕਿ ਪਾਰਟੀ ਬਾਰੇ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣਾ ਅਤੇ ਪਾਰਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਪਾਰਟੀ ਦੇ ਹਿੱਤਾਂ ਵਿਰੁੱਧ ਕੰਮ ਕਰਨਾ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ। ਜੇਕਰ ਕਿਸੇ ਨੂੰ ਪਾਰਟੀ ਦੀ ਵਿਚਾਰਧਾਰਾ, ਲੀਡਰਸ਼ਿਪ ਤੋਂ ਕੋਈ ਸਮੱਸਿਆ ਹੈ ਜਾਂ ਜੇਕਰ ਉਹ ਕਿਸੇ ਕਾਰਨ ਦਾ ਸਮਰਥਨ ਨਹੀਂ ਕਰਦੇ ਹਨ, ਤਾਂ ਉਨ੍ਹਾਂ ਨੂੰ ਬਦਨਾਮੀ ਅਤੇ ਡਬਲ ਕਰਾਸਿੰਗ ਦੀ ਬਜਾਏ ਨੈਤਿਕ ਤੌਰ ‘ਤੇ ਪਾਰਟੀ ਛੱਡਣੀ ਚਾਹੀਦੀ ਹੈ। ਪਾਰਟੀ ਛੱਡ ਕੇ ਆਪਣੀ ਪਸੰਦ ਦੀ ਕਿਸੇ ਵੀ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣਾ ਉਨ੍ਹਾਂ ਦੀ ਨਿੱਜੀ ਪਸੰਦ ਹੈ। ਅਰਸ਼ਪ੍ਰੀਤ ਖਡਿਆਲ ਨੇ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਵਿਰੁੱਧ ਸਖ਼ਤ ਰੁਖ ਅਖਤਿਆਰ ਕਰਕੇ ਪਾਰਟੀ ਨੇ ਪਿਛਲੇ ਸਮੇਂ ਵਿੱਚ ਵੀ ਸਪੱਸ਼ਟ ਸੰਦੇਸ਼ ਦਿੱਤਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਵਿਵਹਾਰ ਜੋ ਇਸ ਦੇ ਮਿਸ਼ਨ ਜਾਂ ਉਦੇਸ਼ਾਂ ਨੂੰ ਕਮਜ਼ੋਰ ਕਰਦਾ ਹੈ ਉਸ ਨੂੰ ਬਰਦਾਸ਼ਤ ਨਹੀਂ ਕਰੇਗੀ। ਕਿਸੇ ਵੀ ਪਾਰਟੀ ਵਿਰੋਧੀ ਰਵੱਈਏ ਲਈ ਜ਼ੀਰੋ-ਟੌਲਰੈਂਸ ਨੀਤੀ ਦੇ ਨਾਲ, ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਨੇਤਾ ਪਾਰਟੀ ਅਤੇ ਇਸਦੇ ਸਿਧਾਂਤਾਂ ਪ੍ਰਤੀ ਵਚਨਬੱਧ ਹੋਣਗੇ। ਪਾਰਟੀ ਲੀਡਰਸ਼ਿਪ ਦੀ ਤਰਫੋਂ ਬੁਲਾਰਿਆਂ ਨੇ ਸਪੱਸ਼ਟ ਸੰਦੇਸ਼ ਦਿੱਤਾ ਕਿ ਪਾਰਟੀ ਜਾਂ ਇਸ ਦੇ ਮੈਂਬਰਾਂ ਲਈ ਨੁਕਸਾਨਦੇਹ ਹੋਣ ਵਾਲਾ ਕੋਈ ਵੀ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇੱਕ ਸਮੇਂ ਵਿੱਚ ਦੋ ਕਿਸ਼ਤੀਆਂ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। The post ਕਾਂਗਰਸ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕਰਨ ਤੋਂ ਬਿਲਕੁਲ ਵੀ ਨਹੀਂ ਝਿਜਕੇਗੀ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest