TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਪੰਜਾਬ ਸਰਕਾਰ ਵੱਲੋਂ 4 IAS ਅਤੇ 34 PCS ਅਫ਼ਸਰਾਂ ਦੇ ਤਬਾਦਲੇ Friday 02 June 2023 05:41 AM UTC+00 | Tags: ias news pcs punjab-government punjab-police transfer ਚੰਡੀਗੜ੍ਹ, 02 ਮਈ 2023: ਪੰਜਾਬ ਸਰਕਾਰ (Punjab Government) ਨੇ ਅੱਜ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਜਿਨ੍ਹਾਂ ਵਿੱਚ 34 ਪੀ.ਸੀ.ਐਸ. (PCS) ਅਤੇ 4 ਆਈ.ਏ.ਐਸ. (IAS) ਅਧਿਕਾਰੀ ਸ਼ਾਮਲ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ:-
The post ਪੰਜਾਬ ਸਰਕਾਰ ਵੱਲੋਂ 4 IAS ਅਤੇ 34 PCS ਅਫ਼ਸਰਾਂ ਦੇ ਤਬਾਦਲੇ appeared first on TheUnmute.com - Punjabi News. Tags:
|
Weather Update: ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਅਲਰਟ ਜਾਰੀ Friday 02 June 2023 05:57 AM UTC+00 | Tags: breaking-news heat-wave heavy-rain latest-news meteorological-department news punjab-weather punjab-weather-news rain wind ਚੰਡੀਗੜ੍ਹ, 02 ਮਈ 2023: ਮਈ ਦੇ ਮਹੀਨੇ ਨੇ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਮੌਸਮ (Weather) ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਦਿਨ ਭਰ ਤਾਪਮਾਨ ਵਧਣ ਤੋਂ ਬਾਅਦ ਦੇਰ ਸ਼ਾਮ ਪੰਜਾਬ ‘ਚ ਕਈ ਥਾਵਾਂ ‘ਤੇ ਤੇਜ਼ ਹਵਾਵਾਂ ਨਾਲ ਬਾਰਿਸ਼ ਅਤੇ ਗੜੇਮਾਰੀ ਹੋਈ। ਮੌਸਮ (Weather) ਵਿਭਾਗ ਅਨੁਸਾਰ ਆਉਣ ਵਾਲੇ 5 ਦਿਨਾਂ ਦੌਰਾਨ ਹੀਟਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਆਈ.ਐਮ.ਡੀ 15 ਜੂਨ ਦੀ ਭਵਿੱਖਬਾਣੀ ਅਨੁਸਾਰ ਤਾਪਮਾਨ 44 ਡਿਗਰੀ ਤੋਂ 47 ਡਿਗਰੀ ਤੱਕ ਪਹੁੰਚ ਸਕਦਾ ਹੈ, ਇਸ ਲਈ ਲੋਕਾਂ ਨੂੰ ਹੀਟਵੇਵ ਲਈ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਿ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਸਿਰਫ 32.7 ਡਿਗਰੀ ਸੀ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਵੀ 20.6 ਡਿਗਰੀ ਦਰਜ ਕੀਤਾ ਗਿਆ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 31.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ‘ਚ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ। The post Weather Update: ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਅਲਰਟ ਜਾਰੀ appeared first on TheUnmute.com - Punjabi News. Tags:
|
ਨਗਰ ਨਿਗਮਾਂ ਤੇ ਨਗਰ ਕੌਂਸਲਾਂ 'ਚ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ-ਟਾਲਰੈਂਸ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ: ਬਲਕਾਰ ਸਿੰਘ Friday 02 June 2023 06:04 AM UTC+00 | Tags: corruption municipal-corporations municipal-councils news punjab-news punjab-police zero-tolerance ਚੰਡੀਗੜ/ਜਲੰਧਰ, 02 ਜੂਨ 2023: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ (Balkar Singh) ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਸਾਰੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਵਿੱਚ ਜ਼ੀਰੋ ਟਾਲਰੈਂਸ ਨੀਤੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੀਆਂ ਸਾਰੀਆਂ ਸਥਾਨਕ ਸੰਸਥਾਵਾਂ ਵਿੱਚ ਸੁਚਾਰੂ ਅਤੇ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਰਮਨ ਅਰੋੜਾ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਨਾਲ ਸਥਾਨਕ ਸਰਕਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਦੀ ਉਪਲਬਧਤਾ 'ਤੇ ਵਿਸ਼ੇਸ਼ ਜੋਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਵੱਛ ਪਾਣੀ, ਸਾਫ-ਸਫਾਈ, ਬਿਹਤਰ ਸੜਕੀ ਬੁਨਿਆਦੀ ਢਾਂਚਾ, ਸਟ੍ਰੀਟ ਲਾਈਟਿੰਗ ਵਰਗੇ ਲਾਭ ਦਿੱਤੇ ਜਾ ਸਕਣ। ਉਨਾਂ ਕਿਹਾ ਕਿ ਜਲੰਧਰ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫਰਕ ਨਾਲ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੇ ਵਿਸ਼ਵਾਸ਼ ਦਿਖਾਇਆ ਹੈ ਤੇ ਹੁਣ ਸਾਡਾ ਫਰਜ ਬਣਦਾ ਹੈ ਕਿ ਸ਼ਹਿਰ ਨੂੰ ਸੂਬੇ ਦੇ ਮੋਹਰੀ ਸ਼ਹਿਰਾਂ ਵਿੱਚੋਂ ਇੱਕ ਬਣਾ ਕੇ ਜਲੰਧਰ ਦੇ ਲੋਕਾਂ ਦੀਆਂ ਆਸਾਂ ਨੂੰ ਪੂਰਾ ਕਰੀਏ। ਉਨਾਂ ਇਹ ਵੀ ਦੱਸਿਆ ਕਿ ਇਸ ਸ਼ਹਿਰ ਦੇ ਵਿਕਾਸ ਨੂੰ ਨਵੀਆਂ ਲੀਹਾਂ 'ਤੇ ਲਿਆਉਣ ਲਈ ਜਲੰਧਰ ਵਿੱਚ ਕਈ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ । ਉਨਾਂ ਕਿਹਾ ਕਿ ਬਹੁਤ ਜਲਦ ਹੀ ਇਹ ਸਭ ਨੂੰ ਜ਼ਾਹਿਰ ਵੀ ਹੋ ਜਾਵੇਗਾ ਕਿ ਸਰਕਾਰ ਜਲੰਧਰ ਸ਼ਹਿਰ ਲਈ ਵੱਡੇ ਪ੍ਰੋਜੈਕਟ ਸੁਰੂ ਕਰਨ ਲਈ ਪੂਰੀ ਤਰਾਂ ਤਿਆਰ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ (Balkar Singh) ਦੇ ਸ਼ਹਿਰ ਪਹੁੰਚਣ 'ਤੇ ਪੰਜਾਬ ਪੁਲਿਸ ਦੀ ਟੁਕੜੀ ਨੇ ਗਾਰਡ ਆਫ ਆਨਰ ਦਿੱਤਾ ਜਦਕਿ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਨੇ ਸਥਾਨਕ ਸਰਕਟ ਹਾਊਸ ਵਿਖੇ ਮੰਤਰੀ ਦਾ ਸਵਾਗਤ ਕੀਤਾ । ਇਸ ਮੌਕੇ ਬੋਲਦਿਆਂ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਜਲੰਧਰ ਜ਼ਿਲੇ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਹੈ, ਜਿਸ ਨਾਲ ਇਸ ਸ਼ਹਿਰ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ। ਉਨਾਂ ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਮੰਤਰੀ ਵਜੋਂ ਸ਼ਾਮਲ ਹੋਣ 'ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਜਲੰਧਰ ਦੇ ਲੋਕਾਂ ਦੀਆਂ ਆਸਾਂ 'ਤੇ ਖਰੇ ਉਤਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਟੇਟ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਅੰਮਿ੍ਰਤਪਾਲ ਸਿੰਘ, 'ਆਪ' ਆਗੂ ਸੁਰਿੰਦਰ ਸਿੰਘ ਸੋਢੀ, ਦਿਨੇਸ਼ ਢੱਲ, ਮਹਿੰਦਰ ਭਗਤ ਆਦਿ ਹਾਜ਼ਰ ਸਨ। The post ਨਗਰ ਨਿਗਮਾਂ ਤੇ ਨਗਰ ਕੌਂਸਲਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ-ਟਾਲਰੈਂਸ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ: ਬਲਕਾਰ ਸਿੰਘ appeared first on TheUnmute.com - Punjabi News. Tags:
|
ਮਹਿਲਾ ਪੱਤਰਕਾਰਾਂ ਲਈ ਅਗਲੇ ਸਾਲ ਪਟਿਆਲਾ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ: ਚੇਤਨ ਸਿੰਘ ਜੋੜੇਮਾਜਰਾ Friday 02 June 2023 06:10 AM UTC+00 | Tags: chetan-singh-jaura-majra journalists latest-news media news punjab-journalists punjab-media women-journalists women-journalists-punjab ਚੰਡੀਗੜ੍ਹ, 02 ਜੂਨ 2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਨੂੰ ਬਣਦਾ ਦਰਜਾ ਅਤੇ ਸਨਮਾਨ ਦੇਣ ਲਈ ਵਚਨਬੱਧ ਹੈ। ਇਸੇ ਮੰਤਵ ਦੀ ਦਿਸ਼ਾ ਵੱਲ ਵਧਦਿਆਂ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ, ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਅਤੇ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਬੀਤੇ ਦਿਨ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਰਾਸ਼ਟਰੀ ਮਹਿਲਾ ਪੱਤਰਕਾਰ (Women Journalists) ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਸਮਾਜ ਔਰਤਾਂ ਬਿਨ੍ਹਾਂ ਅਧੂਰਾ ਹੈ। ਇਸ ਸਮਾਗਮ ਦਾ ਉਦੇਸ਼ ਮੌਜ਼ੂਦਾ ਸਮੇਂ ਵਿੱਚ ਪੱਤਰਕਾਰੀ ਖੇਤਰਾਂ ਵਿੱਚ ਸਫਲਤਾਪੂਰਵਕ ਪ੍ਰਾਪਤੀਆਂ ਕਰਨ ਵਾਲੀਆਂ ਔਰਤਾਂ ਵਿੱਚ ਹਿੰਮਤ ਅਤੇ ਉਤਸ਼ਾਹ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪੱਤਰਕਾਰਾਂ (Women Journalists) ਲਈ ਰਾਜ ਪੱਧਰੀ ਸਮਾਗਮ ਅਗਲੇ ਸਾਲ ਪਟਿਆਲਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਉਦੇਸ਼ ਮਹਿਲਾ ਪੱਤਰਕਾਰਾਂ ਲਈ ਉਹਨਾਂ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਪਲੇਟਫਾਰਮ ਤਿਆਰ ਕਰਨਾ ਹੈ ਜੋ ਉਹਨਾਂ ਨੂੰ ਆਪਣੇ ਪੇਸ਼ੇ ਵਿੱਚ ਆਉਣ ਵਾਲੀਆ ਮੁਸ਼ਕਿਲਾ ਅਤੇ ਹੱਲ ਲਈ ਅਨੁਕੂਲ ਵਾਤਾਵਰਣ ਨੂੰ ਉਤਸ਼ਾਹਿਤ ਕਰੇਗੀ। ਲੋਕ ਸੰਪਰਕ ਮੰਤਰੀ ਜੋੜੇਮਾਜਰਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿੱਚ ਔਰਤ ਦਾ ਦਰਜਾ ਬਹੁਤ ਵੱਡਾ ਹੈ। ਸਮਾਜ ਵਿੱਚ ਇਸਤਰੀ ਦੀ ਭੂਮਿਕਾ ਇਕ ਮਾਂ, ਭੈਣ ਤੇ ਪਤਨੀ ਦੀ ਹੈ। ਇਸਤਰੀ ਤੋਂ ਬਿਨਾਂ ਸਮਾਜ ਦਾ ਵਿਕਾਸ ਸੰਭਵ ਨਹੀਂ ਹੈ। ਇਸ ਲਈ ਉਨ੍ਹਾਂ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਔਰਤਾਂ ਦਾ ਸਨਮਾਣ ਕਰੀਏ। ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਇਹ ਵੀ ਕਿਹਾ ਕਿ ਉਸਦੇ ਸਮੇਤ ਅੱਜ ਹਰ ਬਾਪ ਆਪਣੀ ਧੀ ਨੂੰ ਫਿਰ ਭਾਵੇਂ ਉਹ ਪੁਲਿਸ ਵਿੱਚ ਹੀ ਕਿਉਂ ਨਾ ਹੋਵੇ, ਰਾਤ ਵੇਲੇ ਭੇਜਣ ਲਈ ਅਸੁਰੱਖਿਅਤ ਮਹਿਸੂਸ ਕਰਦਾ ਹੈ, ਉਹਨਾਂ ਕਿਹਾ ਕਿ ਇਹ ਸਭ ਕੁਝ ਅਜਿਹੇ ਲੋਕ ਹੀ ਕਰਦੇ ਹਨ ,ਜਿਨ੍ਹਾਂ ਨੂੰ ਧੀ ਭੈਣ ਦੀ ਇੱਜ਼ਤ ਦੇ ਬਾਰੇ ਵਿੱਚ ਬਿਲਕੁਲ ਵੀ ਪਰਵਾਹ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਮਹਿਲਾਵਾਂ ਦੀ ਸੁਰਖਿਆ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅੱਜ ਦਾ ਯੁੱਗ ਮਰਦ ਪ੍ਰਧਾਨ ਯੁੱਗ ਨਹੀ ਰਿਹਾ ਬਲਕਿ ਮਹਿਲਾਵਾਂ ਹਰ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਅੱਜ ਦੇ ਯੁੱਗ ਵਿੱਚ ਹਰ ਔਰਤ ਚਾਹੇ ਉਹ ਘਰ ਜਾਂ ਬਾਹਰ ਕੋਈ ਵੀ ਕੰਮ ਕਰ ਰਹੀ ਹੈ ਉਨ੍ਹਾਂ ਵੱਲੋਂ ਕੀਤੇ ਜਾ ਰਿਹਾ ਹਰ ਕੰਮ ਲਾਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਔਰਤਾਂ ਲਈ ਚਹੁੰ ਪੱਖੀ ਵਿਕਾਸ ਕਰਨ ਦਾ ਮੌਕਾ ਹੈ। ਉਨ੍ਹਾਂ ਮਹਿਲਾ ਪੱਤਰਕਾਰਾਂ ਨੂੰ ਹਿੰਮਤ ਦਿੰਦਿਆਂ ਕਿਹਾ ਕਿ ਔਰਤਾਂ ਵਿੱਚ ਹਰ ਤਰ੍ਹਾਂ ਦਾ ਹੁਨਰ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਵੱਧ ਤੋਂ ਵੱਧ ਅੱਗੇ ਆਉਣ ਅਤੇ ਸਮਾਜ ਵਿੱਚ ਆਪਣਾ ਨਾਂ ਰੌਸ਼ਨ ਕਰਨ। ਇਸ ਮੌਕੇ ਮਹਿਲਾ ਪੱਤਰਕਾਰਾਂ ਨੇ ਆਪਣੇ ਖੇਤਰ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਮੰਗ ਪੱਤਰ ਸੌਪਿਆ। ਮੰਤਰੀ ਵੱਲੋਂ ਜਾਇਜ਼ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਤੇਲੰਗਾਨਾ, ਦਿੱਲੀ ਅਤੇ ਉਡੀਸਾ ਤੋਂ ਆਈਆਂ ਮਹਿਲਾ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ। The post ਮਹਿਲਾ ਪੱਤਰਕਾਰਾਂ ਲਈ ਅਗਲੇ ਸਾਲ ਪਟਿਆਲਾ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ: ਚੇਤਨ ਸਿੰਘ ਜੋੜੇਮਾਜਰਾ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਨੇ 'ਸਾਕਾ ਨੀਲਾਤਾਰਾ ਵਰੇਗੰਢ' ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਉਣ ਨੂੰ ਯਕੀਨੀ ਬਣਾਉਣ ਲਈ ਖਿੱਚੀ ਤਿਆਰੀ Friday 02 June 2023 06:14 AM UTC+00 | Tags: news operation-bluestar operation-bluestar-anniversary punjab-news punjab-police ਚੰਡੀਗੜ,02 ਜੂਨ 2023: ਸਾਕਾ ਨੀਲਾ ਤਾਰਾ ਦੀ ਵਰੇਗੰਢ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਸ ਨੂੰ ਘੱਲੂਘਾਰਾ ਹਫਤੇ ਵਜੋਂ ਵੀ ਜਾਣਿਆ ਜਾਂਦਾ ਹੈ, ਪੰਜਾਬ ਪੁਲਿਸ (PUNJAB POLICE) ਨੇ ਇਸ ਹਫ਼ਤੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਮਨਾਏ ਜਾਣ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਰਾਜ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਵੀਰਵਾਰ ਨੂੰ, ਸੀਪੀਜ/ਐਸਐਸਪੀਜ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਉਪਾਅ ਵਜੋਂ ਆਪਣੇ ਸਬੰਧਤ ਜਿਲਿਆਂ ਦੇ ਸੰਵੇਦਨਸ਼ੀਲ ਅਤੇ ਗੜਬੜੀ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚ ਫਲੈਗ ਮਾਰਚ ਵੀ ਕੱਢੇ। ਬੀਤੇ ਦਿਨ ਸਾਰੇ 28 ਪੁਲਿਸ ਜ਼ਿਲਿਆਂ ਵਿੱਚ 192 ਸੰਵੇਦਨਸ਼ੀਲ ਖੇਤਰਾਂ ਨੂੰ ਕਵਰ ਕਰਦੇ ਹੋਏ 110 ਫਲੈਗ ਮਾਰਚ ਕੱਢੇ ਗਏ। ਇਹ ਅਭਿਆਸ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਅਮਲ ਵਿੱਚ ਲਿਆਂਦਾ ਗਿਆ ।ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁੁਕਲਾ ਨੇ ਦੱਸਿਆ ਕਿ ਸੀਪੀਜ/ਐਸਐਸਪੀਜ ਨੂੰ ਆਪੋ-ਆਪਣੇ ਜਿਲਿਆਂ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਫਲੈਗ ਮਾਰਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਟੀਮਾਂ ਨੇ ਫਲੈਗ ਮਾਰਚ ਦੌਰਾਨ 368 ਸ਼ੱਕੀ ਵਿਅਕਤੀਆਂ ਨੂੰ ਪੁੱਛਗਿਛ ਲਈ ਹਿਰਾਸਤ ਵਿੱਚ ਲਿਆ। ਉਨਾਂ ਕਿਹਾ ਕਿ ਇਸ ਵਿਸ਼ੇਸ਼ ਅਭਿਆਸ ਦਾ ਉਦੇਸ਼ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੁਲਿਸ (PUNJAB POLICE) ਮੁਲਾਜ਼ਮਾਂ ਨੂੰ ਤਿਆਰ ਕਰਨ ਦੇ ਨਾਲ-ਨਾਲ ਆਮ ਲੋਕਾਂ ਦਾ ਵਿਸ਼ਵਾਸ ਵਧਾਉਣਾ ਹੈ। ਅਰਪਿਤ ਸ਼ੁਕਲਾ ਨੇ ਕਿਹਾ, "ਪੰਜਾਬ ਪੁਲਿਸ ਸਾਕਾ ਨੀਲਾ ਤਾਰਾ ਦੀ ਵਰੇਗੰਢ ਨੂੰ ਸਾਂਤੀਪੂਰਵਕ ਢੰਗ ਨਾਲ ਮਨਾਏ ਜਾਣ ਨੂੰ ਯਕੀਨੀ ਬਣਾਏਗੀ, ਜਿਸ ਲਈ ਸੂਬੇ ਭਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ।" ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਦੀ ਘੁਸਪੈਠ ਨੂੰ ਰੋਕਣ ਲਈ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਸਮੇਤ ਅਹਿਮ ਥਾਵਾਂ 'ਤੇ ਪੁਲਿਸ ਟੀਮਾਂ ਦੀ ਤਾਇਨਾਤੀ ਵੀ ਵਧਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸੀਪੀਜ/ਐਸਐਸਪੀਜ ਨੂੰ ਵੀ ਆਪਣੇ ਅਧਿਕਾਰ ਖੇਤਰਾਂ ਵਿੱਚ ਪੁਲਿਸ ਨਾਕਿਆਂ ਤੇ ਮੁਸਤੈਦੀ ਵਧਾਉਣ ਅਤੇ ਆਉਣ ਵਾਲੇ/ਬਾਹਰ ਜਾਣ ਵਾਲੇ ਸਾਰੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। The post ਪੰਜਾਬ ਪੁਲਿਸ ਨੇ 'ਸਾਕਾ ਨੀਲਾਤਾਰਾ ਵਰੇਗੰਢ' ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਉਣ ਨੂੰ ਯਕੀਨੀ ਬਣਾਉਣ ਲਈ ਖਿੱਚੀ ਤਿਆਰੀ appeared first on TheUnmute.com - Punjabi News. Tags:
|
ਫਤਿਹਗੜ ਸਾਹਿਬ ਡਕੈਤੀ ਮਾਮਲਾ: ਪੰਜਾਬ ਪੁਲਿਸ ਦੀ AGTFਨੇ ਮੁੱਠਭੇੜ ਤੋਂ ਬਾਅਦ ਦੋ ਮੁੱਖ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਤਿੰਨ ਪਿਸਤੌਲ ਬਰਾਮਦ Friday 02 June 2023 06:18 AM UTC+00 | Tags: agtf fatehgarh-sahib-police fatehgarh-sahib-robbery-case news punjab-police-agtf ਚੰਡੀਗੜ/ਫਤਿਹਗੜ ਸਾਹਿਬ, 02 ਜੂਨ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਫਤਹਿਗੜ ਸਾਹਿਬ ਪੁਲਿਸ (Fatehgarh Sahib) ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮੁੱਠਭੇੜ ਤੋਂ ਬਾਅਦ ਦੋ ਅਪਰਾਧੀਆਂ ਨੂੰ ਗਿ੍ਰਫਤਾਰ ਕਰਕੇ ਫਤਹਿਗੜ ਸਾਹਿਬ 'ਚ ਦਿਨ-ਦਿਹਾੜੇ ਹੋਈ ਡਕੈਤੀ ਦੀ ਵਾਰਦਾਤ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਗਿਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਜੌਹਲ ਢਾਏ ਵਾਲਾ, ਤਰਨਤਾਰਨ ਅਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਬੰਤਾਰਾ, ਤਰਨਤਾਰਨ ਵਜੋਂ ਹੋਈ ਹੈ। ਦੋਵੇਂ ਦੋਸ਼ੀ ਫਤਹਿਗੜ ਸਾਹਿਬ ਦੇ ਪਿੰਡ ਭੱਟਮਾਜਰਾ ਵਿੱਚ ਪੈਟਰੋਲ ਪੰਪ ਦੇ ਮੁਲਾਜ਼ਮ ਤੋਂ 40.8 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਹਨ। ਪੁਲਿਸ (Fatehgarh Sahib) ਟੀਮਾਂ ਨੇ ਦੋਵਾਂ ਮੁਲਜ਼ਮਾਂ ਤੋਂ ਤਿੰਨ .32 ਬੋਰ ਦੇ ਪਿਸਤੌਲਾਂ ਸਮੇਤ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਿੱਚ ਏਜੀਟੀਐਫ ਦੀ ਇੱਕ ਟੀਮ ਨੂੰ ਪੁਖ਼ਤਾ ਇਤਲਾਹ ਮਿਲੀ ਸੀ ਕਿ ਦਿਨ ਦਿਹਾੜੇ ਡਕੈਤੀ ਵਿੱਚ ਸ਼ਾਮਲ ਵਿਅਕਤੀਆਂ ਵੱਲੋਂ ਆਪਣੀ ਕਾਰ , ਜਿਸਦੀ ਵਰਤੋਂ ਅਪਰਾਧ ਕਰਨ ਲਈ ਕੀਤੀ ਗਈ ਸੀ, ਲੈਣ ਲਈ ਪਿੰਡ ਮੱਛਲੀ ਖੁਰਦ ਆਉਣ ਦੀ ਸੰਭਾਵਨਾ ਹੈ। ਇਤਲਾਹ ਤੇ ਫੌਰੀ ਕਾਰਵਾਈ ਕਰਦਿਆਂ ਏਆਈਜੀ ਸੰਦੀਪ ਗੋਇਲ, ਡੀਐਸਪੀ ਬਿਕਰਮ ਬਰਾੜ ਅਤੇ ਡੀਐਸਪੀ ਰਾਜਨ ਪਰਮਿੰਦਰ ਦੀ ਅਗਵਾਈ ਵਿੱਚ ਏਜੀਟੀਐਫ ਦੀ ਟੀਮ ਨੇ ਸਥਾਨਕ ਫਤਿਹਗੜ ਸਾਹਿਬ ਪੁਲੀਸ ਸਮੇਤ ਸਾਂਝੀ ਕਾਰਵਾਈ ਕਰਦਿਆਂ ਕਾਰ ਨੂੰ ਰੁਕਣ ਲਈ ਇਸ਼ਾਰਾ ਕੀਤਾ। ਉਨਾਂ ਦੱਸਿਆ ਕਿ ਕਾਰ ਨੂੰ ਰੋਕਣ ਦੀ ਬਜਾਏ, ਕਾਰ ਵਿਚ ਬੈਠੇ ਲੋਕਾਂ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਪੁਲਿਸ ਪਾਰਟੀਆਂ ਨੇ ਜਵਾਬੀ ਕਾਰਵਾਈ ਕਰਨੀ ਪਈ। ਡੀਜੀਪੀ ਨੇ ਕਿਹਾ ਕਿ ਗੋਲੀਬਾਰੀ ਦੀ ਇਸ ਮੁੱਠਭੇੜ ਤੋਂ ਬਾਅਦ, ਪੁਲਿਸ ਟੀਮਾਂ ਨੇ ਦੋਵਾਂ ਮੁਲਜਮਾਂ ਨੂੰ ਕਾਬੂ ਕਰ ਲਿਆ ਹੈ, ਜਿਨਾਂ ਦੀਆਂ ਲੱਤਾਂ 'ਤੇ ਗੋਲੀਆਂ ਵੱਜੀਆਂ ਹਨ। ਉਨਾਂ ਦੱਸਿਆ ਕਿ ਦੋਵੇਂ ਮੁਲਜਮ ਸਥਾਨਕ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।ਜ਼ਿਕਰਯੋਗ ਹੈ ਕਿ ਇਸ ਸਬੰਧੀ ਨਵੀਂ ਐਫ.ਆਈ.ਆਰ. ਨੰ. 115 ਮਿਤੀ 1-6-2023 ਨੂੰ ਆਈ.ਪੀ.ਸੀ. ਦੀ ਧਾਰਾ 307 ਅਤੇ 473 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਥਾਣਾ ਖਰੜ ਵਿਖੇ ਕੇਸ ਦਰਜ ਕੀਤਾ ਗਿਆ ਹੈ। The post ਫਤਿਹਗੜ ਸਾਹਿਬ ਡਕੈਤੀ ਮਾਮਲਾ: ਪੰਜਾਬ ਪੁਲਿਸ ਦੀ AGTFਨੇ ਮੁੱਠਭੇੜ ਤੋਂ ਬਾਅਦ ਦੋ ਮੁੱਖ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਤਿੰਨ ਪਿਸਤੌਲ ਬਰਾਮਦ appeared first on TheUnmute.com - Punjabi News. Tags:
|
ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਸਾਬਕਾ ਮੰਤਰੀ ਬਲਬੀਰ ਸਿੱਧੂ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਗੇ Friday 02 June 2023 06:27 AM UTC+00 | Tags: balbir-sidhu balbir-singh-sidhu breaking-news mohali-news news vigilance ਚੰਡੀਗੜ੍ਹ, 02 ਜੂਨ 2023: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Balbir Singh Sidhu) ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਗੇ, ਅੱਜ ਕਿਸੇ ਕਾਰਨ ਉਨ੍ਹਾਂ ਨਾਲ ਪੁੱਛਗਿੱਛ ਨਹੀਂ ਹੋਵੇਗੀ | ਵਿਜੀਲੈਂਸ ਵੱਲੋਂ ਬਲਬੀਰ ਸਿੱਧੂ ਨੂੰ 5 ਜੂਨ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਹੁਣ 5 ਜੂਨ ਨੂੰ ਬਲਬੀਰ ਸਿੰਘ ਸਿੱਧੂ ਤੋਂ ਪੁੱਛਗਿੱਛ ਕੀਤੀ ਜਾਵੇਗੀ। The post ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਸਾਬਕਾ ਮੰਤਰੀ ਬਲਬੀਰ ਸਿੱਧੂ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਗੇ appeared first on TheUnmute.com - Punjabi News. Tags:
|
Junior Mens Asia Cup Hockey: ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਚੌਥੀ ਵਾਰ ਜਿੱਤਿਆ ਜੂਨੀਅਰ ਏਸ਼ੀਆ ਕੱਪ ਦਾ ਖ਼ਿਤਾਬ Friday 02 June 2023 06:36 AM UTC+00 | Tags: 2023 breaking-news fourth-asia-cup-title indian-hockey indian-hockey-team junior-mens-asia-cup-hockey news sports-news ਚੰਡੀਗੜ੍ਹ, 02 ਜੂਨ 2023: ਭਾਰਤੀ ਜੂਨੀਅਰ ਹਾਕੀ (Junior Mens Asia Cup Hockey) ਟੀਮ ਨੇ ਆਪਣਾ ਦਬਦਬਾ ਜਾਰੀ ਰੱਖਦਿਆਂ ਕੱਟੜ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਆਪਣਾ ਚੌਥਾ ਏਸ਼ੀਆ ਕੱਪ ਖਿਤਾਬ ਜਿੱਤ ਲਿਆ ਹੈ। ਅੰਗਦ ਬੀਰ ਸਿੰਘ ਨੇ 13ਵੇਂ ਮਿੰਟ ਵਿੱਚ, ਅਰਿਜੀਤ ਸਿੰਘ ਨੇ 20ਵੇਂ ਮਿੰਟ ਵਿੱਚ ਗੋਲ ਕੀਤਾ। ਪਾਕਿਸਤਾਨ ਲਈ ਇਕਲੌਤਾ ਗੋਲ ਅਬਦੁਲ ਬਸ਼ਾਰਤ ਨੇ 37ਵੇਂ ਮਿੰਟ ‘ਚ ਕੀਤਾ। ਇਸ ਟੂਰਨਾਮੈਂਟ ‘ਚ ਅਜੇਤੂ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਨੇ ਮਲੇਸ਼ੀਆ ‘ਚ ਹੋਣ ਵਾਲੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫ. ਆਈ. ਐੱਚ.) ਦੇ ਪੁਰਸ਼ ਜੂਨੀਅਰ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 2004, 2008 ਅਤੇ 2015 ਵਿੱਚ ਜੂਨੀਅਰ ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ ਸੀ। ਪਾਕਿਸਤਾਨ ਨੇ ਇਹ ਟੂਰਨਾਮੈਂਟ ਤਿੰਨ ਵਾਰ (1987, 1992 ਅਤੇ 1996) ਜਿੱਤਿਆ ਹੈ। ਅੰਗਦਬੀਰ ਨੇ ਅਰਿਜੀਤ ਦੇ ਸ਼ਾਟ ‘ਤੇ ਗੋਲਪੋਸਟ ਤੱਕ ਪਹੁੰਚ ਕੇ ਪਹਿਲਾ ਗੋਲ ਕੀਤਾ। ਅਰਿਜੀਤ ਨੇ 2-0 ਦੀ ਬੜ੍ਹਤ ਬਣਾ ਲਈ ਸੀ। ਅੰਤਰਾਲ ਤੋਂ ਬਾਅਦ ਪਾਕਿਸਤਾਨ ਨੂੰ ਗੋਲ ਕਰਨ ਵਿੱਚ ਸਫਲਤਾ ਮਿਲੀ। ਆਖ਼ਰੀ ਕੁਆਰਟਰ ਵਿੱਚ ਪਾਕਿਸਤਾਨ ਨੇ ਬਰਾਬਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤੀ ਡਿਫੈਂਸ ਡਟਿਆ ਰਿਹਾ। ਭਾਰਤੀ ਕਪਤਾਨ ਉੱਤਮ ਸਿੰਘ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। The post Junior Mens Asia Cup Hockey: ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਚੌਥੀ ਵਾਰ ਜਿੱਤਿਆ ਜੂਨੀਅਰ ਏਸ਼ੀਆ ਕੱਪ ਦਾ ਖ਼ਿਤਾਬ appeared first on TheUnmute.com - Punjabi News. Tags:
|
Varanasi: ਵਾਰਾਣਸੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਾਇਲਟ ਤੋਂ ਸੋਨੇ ਦੇ 16 ਬਿਸਕੁਟ ਬਰਾਮਦ Friday 02 June 2023 06:49 AM UTC+00 | Tags: 16-golden-biscuits breaking-news customs-department customs-department-varanasi india-news lal-bahadur-shastri-international-airport latest-news news varanasi varanasi-international-airport varanasi-news ਚੰਡੀਗੜ੍ਹ, 02 ਜੂਨ 2023: ਕਸਟਮ ਵਿਭਾਗ ਦੀ ਟੀਮ ਨੇ ਵਾਰਾਣਸੀ (Varanasi) ਦੇ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਾਇਲਟ ਤੋਂ ਸੋਨੇ ਦੇ 16 ਬਿਸਕੁਟ ਬਰਾਮਦ ਕੀਤੇ ਹਨ। ਬਰਾਮਦ ਕੀਤੇ ਗਏ ਸੋਨੇ ਦੇ ਬਿਸਕੁਟਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 1.125 ਕਰੋੜ ਰੁਪਏ ਦੱਸੀ ਗਈ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਏਅਰ ਇੰਡੀਆ ਦੀ ਫਲਾਈਟ IX-184 ਸ਼ਾਰਜਾਹ ਤੋਂ ਵਾਰਾਣਸੀ ਹਵਾਈ ਅੱਡੇ ‘ਤੇ ਪਹੁੰਚੀ ਸੀ। ਸ਼ਾਰਜਾਹ ਤੋਂ ਆਉਣ ਵਾਲੇ ਯਾਤਰੀਆਂ ਦੀ ਕਸਟਮ ਟੀਮ ਦੁਆਰਾ ਜਾਂਚ ਕੀਤੀ ਗਈ, ਪਰ ਕਿਸੇ ਕੋਲੋਂ ਕੋਈ ਗੈਰ-ਕਾਨੂੰਨੀ ਸਮੱਗਰੀ ਬਰਾਮਦ ਨਹੀਂ ਹੋਈ। ਇਸ ਤੋਂ ਬਾਅਦ ਜਦੋਂ ਰੂਟੀਨ ਵਿੱਚ ਟਾਇਲਟ ਦੀ ਚੈਕਿੰਗ ਕੀਤੀ ਗਈ ਤਾਂ ਕਾਲੇ ਰੰਗ ਦੇ ਪੋਲੀਥੀਨ ਵਿੱਚ ਰੱਖੇ 1866.100 ਗ੍ਰਾਮ ਵਜ਼ਨ ਦੇ 16 ਸੋਨੇ ਦੇ ਬਿਸਕੁਟ ਮਿਲੇ। ਬਰਾਮਦ ਕੀਤਾ ਗਿਆ ਸੋਨਾ ਵਿਦੇਸ਼ੀ ਹੈ। ਸੋਨਾ ਜ਼ਬਤ ਕਰਨ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਸਬੰਧਤ ਯਾਤਰੀ ਦਾ ਪਤਾ ਲਗਾਇਆ ਜਾ ਰਿਹਾ ਹੈ। The post Varanasi: ਵਾਰਾਣਸੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਾਇਲਟ ਤੋਂ ਸੋਨੇ ਦੇ 16 ਬਿਸਕੁਟ ਬਰਾਮਦ appeared first on TheUnmute.com - Punjabi News. Tags:
|
Women's Asia Cup 2023: BCCI ਵੱਲੋਂ ਮਹਿਲਾ ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ Friday 02 June 2023 07:23 AM UTC+00 | Tags: acc asia-cup-2023 bcci breaking-news cricket-news icc latest-news news punjab-news shweta-sehrawat sports-news team-india ਚੰਡੀਗੜ੍ਹ, 02 ਜੂਨ 2023: ਆਗਾਮੀ ਏਸ਼ੀਆ ਕੱਪ-2023 (Women’s Asia Cup) ਦੀ ਮੇਜ਼ਬਾਨੀ ਕਿਹੜਾ ਦੇਸ਼ ਕਰੇਗਾ, ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਪਾਕਿਸਤਾਨ ਨੂੰ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਮਿਲ ਗਿਆ ਸੀ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਸਾਫ ਕਰ ਦਿੱਤਾ ਸੀ ਕਿ ਟੀਮ ਇੰਡੀਆ ਪਾਕਿਸਤਾਨ ‘ਚ ਖੇਡਣ ਨਹੀਂ ਜਾਵੇਗੀ। ਇਸ ਦੌਰਾਨ ਹੁਣ ਬੀਸੀਸੀਆਈ ਨੇ ਟੀਮ ਇੰਡੀਆ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀ ਤਰੀਕ ਵੀ ਸਾਹਮਣੇ ਆ ਗਈ ਹੈ। ਭਾਰਤੀ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ ਮਹਿਲਾ ਕ੍ਰਿਕਟ ਦੇ ਏਸ਼ੀਆ ਕੱਪ ਲਈ ਟੀਮ ਦਾ ਐਲਾਨ ਕੀਤਾ, ਨਾ ਕਿ ਪੁਰਸ਼ ਕ੍ਰਿਕਟ। ਬੋਰਡ ਨੇ ਮਹਿਲਾ ਐਮਰਜਿੰਗ ਏਸ਼ੀਆ ਕੱਪ ਲਈ ਭਾਰਤ ਏ ਦੀ 14 ਮੈਂਬਰੀ ਟੀਮ ਅਤੇ ਮੈਚਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਬੋਰਡ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਸ਼ਵੇਤਾ ਸਹਿਰਾਵਤ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਜਦਕਿ ਸੌਮਿਆ ਤਿਵਾਰੀ ਨੂੰ ਉਪ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹਾਂਗਕਾਂਗ ਦੇ ਟੀਨ ਕਵਾਂਗ ਰੋਡ ਰੀਕ੍ਰਿਏਸ਼ਨ ਗਰਾਊਂਡ ‘ਤੇ ਖੇਡਿਆ ਜਾਣ ਵਾਲਾ ਇਹ ਟੂਰਨਾਮੈਂਟ 12 ਜੂਨ ਨੂੰ ਸ਼ੁਰੂ ਹੋਵੇਗਾ ਜਦਕਿ ਭਾਰਤੀ ਮਹਿਲਾ ਏ ਟੀਮ ਆਪਣਾ ਪਹਿਲਾ ਮੈਚ 13 ਜੂਨ ਨੂੰ ਖੇਡੇਗੀ। ਭਾਰਤ ਦਾ ਪਹਿਲਾ ਮੈਚ ਹਾਂਗਕਾਂਗ ਏ ਨਾਲ ਹੋਵੇਗਾ। ਟੀਮ ਅਗਲਾ ਮੈਚ ਥਾਈਲੈਂਡ-ਏ ਨਾਲ ਖੇਡੇਗੀ, ਜਦਕਿ ਭਾਰਤੀ ਟੀਮ ਦਾ ਮੈਚ ਪਾਕਿਸਤਾਨ-ਏ ਨਾਲ 17 ਜੂਨ ਨੂੰ ਹੋਵੇਗਾ। ਸ਼ਵੇਤਾ ਸਹਿਰਾਵਤ (ਕਪਤਾਨ), ਸੌਮਿਆ ਤਿਵਾਰੀ (ਉਪ-ਕਪਤਾਨ), ਤ੍ਰਿਸ਼ਾ ਗੋਂਗੜੀ, ਮੁਸਕਾਨ ਮਲਿਕ, ਸ਼੍ਰੇਅੰਕਾ ਪਾਟਿਲ, ਕਨਿਕਾ ਆਹੂਜਾ, ਉਮਾ ਖੇਤਰੀ (ਵਿਕਟਕੀਪਰ), ਮਮਤਾ ਮਦੀਵਾਲਾ (ਵਿਕਟ ਪਰ), ਤਿਤਾਸ ਸੰਧੂ, ਯਸ਼ਸ਼੍ਰੀ ਐਸ, ਕਾਸ਼ਵੀ ਗੌਤਮ, ਪਾਰਸ਼ਵੀ ਚੋਪੜਾ, ਮੰਨਤ ਕਸ਼ਯਪ, ਬੀ ਅਨੁਸ਼ਾ | ਇਸ ਟੂਰਨਾਮੈਂਟ (Women’s Asia Cup) ਵਿੱਚ 8 ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਇੱਕ ਗਰੁੱਪ ਵਿੱਚ ਚਾਰ ਟੀਮਾਂ ਹੋਣਗੀਆਂ। ਭਾਰਤ ਏ, ਪਾਕਿਸਤਾਨ ਏ, ਹਾਂਗਕਾਂਗ ਏ ਅਤੇ ਥਾਈਲੈਂਡ ਏ ਗਰੁੱਪ ਏ ਵਿਚ ਹੋਣਗੇ ਜਦਕਿ ਬੰਗਲਾਦੇਸ਼ ਏ, ਸ਼੍ਰੀਲੰਕਾ ਏ, ਮਲੇਸ਼ੀਆ ਏ ਅਤੇ ਯੂਏਈ ਏ ਗਰੁੱਪ ਬੀ ਵਿਚ ਹੋਣਗੇ। ਇਹ ਟੂਰਨਾਮੈਂਟ 12 ਜੂਨ ਤੋਂ ਸ਼ੁਰੂ ਹੋਣਾ ਹੈ ਜਦਕਿ ਇਸ ਦਾ ਫਾਈਨਲ ਮੈਚ 21 ਜੂਨ ਨੂੰ ਖੇਡਿਆ ਜਾਵੇਗਾ। The post Women’s Asia Cup 2023: BCCI ਵੱਲੋਂ ਮਹਿਲਾ ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ appeared first on TheUnmute.com - Punjabi News. Tags:
|
ਹੁਸ਼ਿਆਰਪੁਰ ਵਿਖੇ ਨਹਿਰ 'ਚ ਡਿੱਗੀ ਕਾਰ, ਪੰਜਾਬ ਘੁੰਮਣ ਆਏ ਕਪੂਰਥਲਾ ਦੇ NRI ਵਕੀਲ ਦੀ ਡੁੱਬਣ ਕਾਰਨ ਮੌਤ Friday 02 June 2023 07:49 AM UTC+00 | Tags: breaking-news car-falls-into-canal hoshiarpur hoshiarpur-accident hoshiarpur-news mukerian-hydel-project new news nri-lawyer talwara ਚੰਡੀਗੜ੍ਹ, 02 ਜੂਨ 2023: ਪੰਜਾਬ ਦੇ ਹੁਸ਼ਿਆਰਪੁਰ (Hoshiarpur) ਦੇ ਤਲਵਾੜਾ ਕਸਬੇ ਵਿੱਚ ਮੁਕੇਰੀਆਂ ਹਾਈਡਲ ਪ੍ਰੋਜੈਕਟ ਦੀ ਨਹਿਰ ਵਿੱਚ ਮਾਰੂਤੀ ਬਰੇਜ਼ਾ ਕਾਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ, ਹਾਦਸੇ ਵਿੱਚ ਇੱਕ ਐਨ.ਆਈ.ਆਰ ਦੀ ਮੌਤ ਹੋ ਗਈ ਹੈ। ਹੁਸ਼ਿਆਰਪੁਰ ਤੋਂ ਆਏ ਗੋਤਾਖੋਰਾਂ ਦੀ ਟੀਮ ਨੇ ਸਖ਼ਤ ਮਿਹਨਤ ਤੋਂ ਬਾਅਦ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਕਾਰ ਵਿੱਚੋਂ ਇੱਕ ਲਾਸ਼ ਮਿਲੀ। ਮਰਨ ਵਾਲੇ ਵਿਅਕਤੀ ਦੀ ਪਛਾਣ 67 ਸਾਲਾ ਐਡਵੋਕੇਟ ਜੋਗਰਾਜ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ। ਐਡਵੋਕੇਟ ਜੋਗਰਾਜ ਸਿੰਘ ਪਿਛਲੇ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਪੰਜਾਬ ਘੁੰਮਣ ਆਇਆ ਸੀ । ਦੋ ਦਿਨਾਂ ਤੋਂ ਜੋਗਰਾਜ ਸਿੰਘ ਤਲਵਾੜਾ ਵਿੱਚ ਹੀ ਘੁੰਮ ਰਿਹਾ ਸੀ। ਜਦੋਂ ਉਹ ਸ਼ਾਹ ਨਹਿਰ ਬੈਰਾਜ ਰਾਹੀਂ ਤਲਵਾੜਾ ਵੱਲ ਜਾ ਰਿਹਾ ਸੀ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਦੂਜੇ ਪਾਸੇ ਮ੍ਰਿਤਕ ਦੇ ਰਿਸ਼ਤੇਦਾਰ ਬਾਬੂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਖਿਜ਼ਰਪੁਰ ਤੋਂ ਫੋਨ ਆਇਆ ਸੀ ਕਿ ਪਿੰਡ ਦੇ ਬਾਹਰ ਇੱਕ ਸ਼ਰਾਬੀ ਵਿਅਕਤੀ ਕਾਰ ਲੈ ਕੇ ਖੜ੍ਹਾ ਹੈ। ਉਹ ਤੁਹਾਨੂੰ ਆਪਣੇ ਆਪ ਨੂੰ ਜਾਣ ਕੇ ਦੱਸ ਰਿਹਾ ਹੈ। ਜਿਸ ਤੋਂ ਬਾਅਦ ਉਹ ਉਸ ਨੂੰ ਹਾਜੀਪੁਰ ਸਥਿਤ ਆਪਣੇ ਘਰ ਲੈ ਆਇਆ। ਪਰ ਉਸਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਸੀ। The post ਹੁਸ਼ਿਆਰਪੁਰ ਵਿਖੇ ਨਹਿਰ ‘ਚ ਡਿੱਗੀ ਕਾਰ, ਪੰਜਾਬ ਘੁੰਮਣ ਆਏ ਕਪੂਰਥਲਾ ਦੇ NRI ਵਕੀਲ ਦੀ ਡੁੱਬਣ ਕਾਰਨ ਮੌਤ appeared first on TheUnmute.com - Punjabi News. Tags:
|
ਰਾਜਨੀਤੀ ਰੰਜਿਸ਼ ਕਰਕੇ ਹੋਇਆ ਗੁਰਪ੍ਰੀਤ ਮੁਹਾਵਾ 'ਤੇ ਹਮਲਾ: MP ਗੁਰਜੀਤ ਔਜਲਾ Friday 02 June 2023 08:13 AM UTC+00 | Tags: amritsa attari breaking-news gurpreet-singh-muhawa latest-news mp-gurjit-aujla news punjab-news ਅੰਮ੍ਰਿਤਸਰ, 02 ਜੂਨ 2023: ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਨੇੜਲੇ ਪਿੰਡ ਮੁਹਾਵਾ ਵਿਖੇ ਪਿਛਲੇ ਦਿਨੀਂ ਮੁਹਾਵਾ ਪਿੰਡ ਦੇ ਸਾਬਕਾ ਫੌਜੀ ਗੁਰਪ੍ਰੀਤ ਸਿੰਘ ਮੁਹਾਵਾ ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ‘ਤੇ ਲਾਈਵ ਹੋ ਕੇ ਉਸ ਗੋਲੀ ਚਲਾਉਣ ਦਾ ਦਾਅਵਾ ਕੀਤਾ ਸੀ, ਉਸ ਅਨੁਸਾਰ ਮੁਲਜ਼ਮ ਕਾਰ ਵਿੱਚ ਸਵਾਰ ਸਨ ਤੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਇਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ | ਬਾਅਦ ਵਿਚ ਗੁਰਪ੍ਰੀਤ ਮੁਹਾਵਾ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅੱਜ ਗੁਰਪ੍ਰੀਤ ਮੁਹਾਵਾ ਦੀ ਸਿਹਤ ਦਾ ਹਾਲ ਚਾਲ ਜਾਨਣ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ (MP Gurjit Aujla) ਹਸਪਤਾਲ ਵਿੱਚ ਪਹੁੰਚੇ | ਜਿਥੇ ਉਨ੍ਹਾਂ ਨੇ ਗੁਰਪ੍ਰੀਤ ਦੀ ਸਿਹਤ ਦਾ ਹਾਲ-ਚਾਲ ਜਾਣਿਆ ਅਤੇ ਹਲਕਾ ਅਟਾਰੀ ਦੇ ਡੀਐਸਪੀ ਨੂੰ ਅਤੇ ਪੁਲਿਸ ਅਧਿਕਾਰੀਆਂ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਅਤੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰੀਕੇ ਨਾਲ ਫੇਲ੍ਹ ਹੁੰਦੀ ਦਿਖਾਈ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਹਲਕਾ ਅਟਾਰੀ ਦੇ ਵਿੱਚ ਜਿਸ ਤਰੀਕੇ ਗੁਰਪ੍ਰੀਤ ਮੁਹਾਵਾ ਦੇ ਨਾਲ ਕੁੱਟਮਾਰ ਹੋਈ ਹੈ ਅਤੇ ਪੁਲਿਸ ਵੱਲੋਂ ਅਜੇ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਜੋ ਕਿ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਖੜੇ ਹੁੰਦੇ ਹਨ | ਉਨ੍ਹਾਂ (MP Gurjit Aujla) ਦੱਸਿਆ ਕਿ ਗੁਰਪ੍ਰੀਤ ਮੁਹਾਵਾ ਨੇ ਆਮ ਆਦਮੀ ਪਾਰਟੀ ਦਾ ਵਰਕਰ ਸੀ ਅਤੇ ਬਦਲਾਵ ਦੀਆ ਗੱਲਾ ਕਰਨ ਵਾਲੀ ਆਪ ਪਾਰਟੀ ਦੀਆਂ ਗੱਲਾਂ ਵਿੱਚ ਆ ਕੇ ਉਸ ਨੇ ਆਮ ਆਦਮੀ ਪਾਰਟੀ ਦੀ ਸਪੋਟ ਕੀਤੀ ਸੀ ਜਦੋਂ ਹਲਕੇ ਵਿਚ ਵਿਕਾਸ ਨਾ ਹੋਇਆ ਤਾਂ ਗੁਰਪ੍ਰੀਤ ਮੁਹਾਵਾ ਵੱਲੋਂ ਐਮ.ਐਲ.ਏ ਨੂੰ ਕੁਝ ਸਵਾਲ ਪੁੱਛਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ‘ਆਪ’ ਦੇ ਹੀ ਵਰਕਰਾਂ ਨੇ ਗੁਰਪ੍ਰੀਤ ਮੁਹਾਵਾ ਦੇ ਉਪਰ ਹਮਲਾ ਕੀਤਾ, ਜਿਸ ਦੀ ਕਿ ਅਸੀਂ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ | ਉਨ੍ਹਾਂ ਕਿਹਾ ਕਿ ਰਾਜਨੀਤੀ ਰੰਜਿਸ਼ ਅਤੇ ਆਪਸੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ | The post ਰਾਜਨੀਤੀ ਰੰਜਿਸ਼ ਕਰਕੇ ਹੋਇਆ ਗੁਰਪ੍ਰੀਤ ਮੁਹਾਵਾ ‘ਤੇ ਹਮਲਾ: MP ਗੁਰਜੀਤ ਔਜਲਾ appeared first on TheUnmute.com - Punjabi News. Tags:
|
ਗੁਰਥਲੀ ਨਹਿਰ 'ਚੋਂ ਭਾਰੀ ਮਾਤਰਾ 'ਚ ਕਾਰਤੂਸ ਬਰਾਮਦ, ਜਾਂਚ 'ਚ ਜੁਟੀ ਪੁਲਿਸ Friday 02 June 2023 08:32 AM UTC+00 | Tags: doraha-police gurthali gurthali-canal news punjab-news ਦੋਰਾਹਾ, 02 ਜੂਨ 2023: ਥਾਣਾ ਦੋਰਾਹੇ ਦੇ ਅਧੀਨ ਪੈਂਦੇ ਗੁਰਥਲੀ ਨਹਿਰ (Gurthali canal) ਵਿੱਚੋਂ ਭਾਰੀ ਮਾਤਰਾ ‘ਚ ਜੰਗ ਲੱਗੇ ਕਾਰਤੂਸ ਬਰਾਮਦ ਹੋਏ ਹਨ | ਮੌਕੇ ‘ਤੇ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਨਹਿਰ ਵਿੱਚ ਉਤਰੇ ਕਨ੍ਹਈਆ ਨੇ ਦੱਸਿਆ ਕਿ ਉਹ ਨਹਿਰ ਵਿੱਚ ਉੱਤਰੇ ਤਾਂ ਉਨ੍ਹਾਂ ਨੂੰ ਦੇ ਹੱਥ ਇੱਕ ਥੈਲਾ ਲੱਗਾ, ਜਿਸ ਵਿੱਚ ਵਡੀ ਮਾਤਰਾ ਵਿੱਚ ਜੰਗ ਲੱਗੇ ਕਾਰਤੂਸ ਸਨ | ਇਸ ਇਸਤੋਂ ਬਾਅਦ ਉਕਤ ਵਿਅਕਤੀਆਂ ਨੇ ਇਸਦੀ ਜਾਣਕਾਰੀ ਪਿੰਡ ਦੇ ਸਰਪੰਚ ਨੂੰ ਦਿੱਤੀ | ਸਰਪੰਚ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਮੌਕੇ ‘ਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਅਤੇ ਮਾਮਲੇ ਦੀ ਜਾਂਚ ਜੁਟ ਗਏ ਹਨ | The post ਗੁਰਥਲੀ ਨਹਿਰ ‘ਚੋਂ ਭਾਰੀ ਮਾਤਰਾ ‘ਚ ਕਾਰਤੂਸ ਬਰਾਮਦ, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News. Tags:
|
CM ਅਰਵਿੰਦ ਕੇਜਰੀਵਾਲ ਨੇ CM ਹੇਮੰਤ ਸੋਰੇਨ ਨਾਲ ਕੀਤੀ ਮੁਲਾਕਾਤ, ਆਰਡੀਨੈਂਸ ਦੇ ਖਿਲਾਫ ਮੰਗਿਆ ਸਮਰਥਨ Friday 02 June 2023 08:44 AM UTC+00 | Tags: bjp breaking-news cm-arvind-kejriwal india jharkhand jharkhand-chief-minister latest-news news the-unmute-breaking-news ਚੰਡੀਗੜ੍ਹ, 02 ਜੂਨ 2023: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਹਨ | ਇਸ ਤੋਂ ਪਹਿਲਾਂ ਕੇਜਰੀਵਾਲ ਅਤੇ ਮਾਨ ਵੀਰਵਾਰ ਨੂੰ ਰਾਂਚੀ ਪਹੁੰਚੇ ਸਨ। ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਦੇ ਨਿਯੰਤਰਣ ਲਈ ਕੇਂਦਰ ਦੁਆਰਾ ਲਿਆਂਦੇ ਗਏ ਆਰਡੀਨੈਂਸ ਦੇ ਖਿਲਾਫ ਆਪਣੀ ਆਮ ਆਦਮੀ ਪਾਰਟੀ (ਆਪ) ਲਈ ਮੁੱਖ ਮੰਤਰੀ ਸੋਰੇਨ ਦੇ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦਾ ਸਮਰਥਨ ਮੰਗਿਆ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ Arvind Kejriwal) ਅਤੇ ਭਗਵੰਤ ਮਾਨ ਨੇ ਚੇਨਈ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨਾਲ ਮੁਲਾਕਾਤ ਕੀਤੀ। ਸਟਾਲਿਨ ਨੇ ਕੇਂਦਰ ‘ਤੇ ਗੈਰ-ਭਾਜਪਾ ਸ਼ਾਸਿਤ ਰਾਜਾਂ ‘ਚ ਸੰਕਟ ਪੈਦਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਡੀਐਮਕੇ ਕੇਂਦਰੀ ਆਰਡੀਨੈਂਸ ਦਾ ਸਖ਼ਤ ਵਿਰੋਧ ਕਰੇਗੀ। ਸਟਾਲਿਨ ਨੇ ਕਿਹਾ ਕਿ ਕੇਂਦਰ ਆਮ ਆਦਮੀ ਪਾਰਟੀ ਲਈ ਮੁਸੀਬਤ ਪੈਦਾ ਕਰ ਰਿਹਾ ਹੈ ਅਤੇ ਸਹੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਸੁਤੰਤਰ ਤੌਰ ‘ਤੇ ਕੰਮ ਕਰਨ ਤੋਂ ਰੋਕ ਰਿਹਾ ਹੈ। ਸੁਪਰੀਮ ਕੋਰਟ ਵੱਲੋਂ 'ਆਪ' ਸਰਕਾਰ ਦੇ ਹੱਕ ਵਿੱਚ ਫੈਸਲਾ ਆਉਣ ਦੇ ਬਾਵਜੂਦ ਕੇਂਦਰ ਨੇ ਆਰਡੀਨੈਂਸ ਲਿਆਂਦਾ ਹੈ। ਸਟਾਲਿਨ ਨੇ ਕੇਜਰੀਵਾਲ ਨੂੰ ਆਪਣਾ ਚੰਗਾ ਦੋਸਤ ਕਿਹਾ।ਅਰਵਿੰਦ ਕੇਜਰੀਵਾਲ ਆਰਡੀਨੈਂਸ ਦੇ ਖਿਲਾਫ ਸਮਰਥਨ ਜੁਟਾਉਣ ਲਈ ਗੈਰ-ਭਾਜਪਾ ਪਾਰਟੀਆਂ ਦੇ ਨੇਤਾਵਾਂ ਤੱਕ ਪਹੁੰਚ ਕਰ ਰਹੇ ਹਨ । ਉਨ੍ਹਾਂ ਦਾ ਉਦੇਸ਼ ਇਹ ਹੈ ਕਿ ਜਦੋਂ ਇਹ ਬਿੱਲ ਸੰਸਦ ਵਿੱਚ ਲਿਆਂਦਾ ਗਿਆ ਤਾਂ ਕੇਂਦਰ ਇਸ ਨੂੰ ਪਾਸ ਨਾ ਕਰਵਾ ਸਕੇ। The post CM ਅਰਵਿੰਦ ਕੇਜਰੀਵਾਲ ਨੇ CM ਹੇਮੰਤ ਸੋਰੇਨ ਨਾਲ ਕੀਤੀ ਮੁਲਾਕਾਤ, ਆਰਡੀਨੈਂਸ ਦੇ ਖਿਲਾਫ ਮੰਗਿਆ ਸਮਰਥਨ appeared first on TheUnmute.com - Punjabi News. Tags:
|
ਪ੍ਰਤਾਪ ਬਾਜਵਾ ਨੇ ਲਾਲ ਚੰਦ ਕਟਾਰਚੱਕ ਦੇ ਖ਼ਿਲਾਫ਼ ਕਾਰਵਾਈ ਸੰਬੰਧੀ ਪੰਜਾਬ ਰਾਜਪਾਲ ਨੂੰ ਲਿਖੀ ਚਿੱਠੀ Friday 02 June 2023 09:42 AM UTC+00 | Tags: congress governor-banwari-lal-purohit lal-chand-kataruchak news partap-singh-bajwa punjab-congress punjab-governer punjab-politics ਚੰਡੀਗੜ੍ਹ, 02 ਜੂਨ 2023: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਕੈਬਿਨਟ ਮੰਤਰੀ ਲਾਲ ਚੰਦ ਕਟਾਰਚੱਕ (Lal Chand Katarchak) ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਹੈ | The post ਪ੍ਰਤਾਪ ਬਾਜਵਾ ਨੇ ਲਾਲ ਚੰਦ ਕਟਾਰਚੱਕ ਦੇ ਖ਼ਿਲਾਫ਼ ਕਾਰਵਾਈ ਸੰਬੰਧੀ ਪੰਜਾਬ ਰਾਜਪਾਲ ਨੂੰ ਲਿਖੀ ਚਿੱਠੀ appeared first on TheUnmute.com - Punjabi News. Tags:
|
ਮਿਸ਼ਨ ਹੋਪ ਪਹਿਲਕਦਮੀ ਤਹਿਤ ਪਿਛਲੇ ਦੋ ਹਫ਼ਤਿਆਂ 'ਚ 24 ਲੜਕੀਆਂ ਨੂੰ ਬਚਾਇਆ Friday 02 June 2023 09:50 AM UTC+00 | Tags: breaking-news mission-hope mission-hope-initiative mp-vikramjit-singh-sahni news oman punjab-news ਨਵੀਂ, 02 ਜੂਨ 2023 (ਦਵਿੰਦਰ ਸਿੰਘ) : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਸਾਡੇ ਵੱਲੋਂ ਪਿਛਲੇ ਮਹੀਨੇ ਸ਼ੁਰੂ ਕੀਤਾ ਮਿਸ਼ਨ ਹੋਪ (Mission Hope) ਵੱਡੀ ਸਫਲਤਾ ਪ੍ਰਾਪਤ ਕਰ ਰਿਹਾ ਹੈ ਅਤੇ ਅਸੀਂ ਓਮਾਨ ਵਿੱਚ ਫਸੀ ਹਰ ਪੰਜਾਬੀ ਕੁੜੀ ਨੂੰ ਵਾਪਸ ਲਿਆਉਣ ਲਈ ਵਚਨਬੱਧ ਹਾਂ। ਸਾਡੀ ਟੀਮ ਇਸ ਆਪ੍ਰੇਸ਼ਨ ਵਿੱਚ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ ਅਤੇ ਬਚਾਅ ਕਾਰਜ ਵਿੱਚ ਤੇਜ਼ੀ ਲਿਆਉਣ ਲਈ ਦੋ ਵਾਰ ਓਮਾਨ ਦਾ ਦੌਰਾ ਵੀ ਕਰ ਚੁੱਕੀ ਹੈ, ਜਿੱਥੇ ਅਸੀਂ ਲੜਕੀਆਂ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਣ ਲਈ ਸਾਰੇ ਹਿੱਸੇਦਾਰਾਂ ਨਾਲ ਤਾਲਮੇਲ ਕਰ ਰਹੇ ਹਾਂ। ਸਾਹਨੀ ਨੇ ਦੱਸਿਆ ਕਿ ਉਨ੍ਹਾਂ ਨੇ ਓਮਾਨ ਵਿੱਚ ਇੱਕ ਬਹੁਤ ਹੀ ਨਾਮੀ ਇਮੀਗ੍ਰੇਸ਼ਨ ਲਾਅ ਫਰਮ ਨੂੰ ਹਾਇਰ ਕੀਤਾ ਹੈ ਜੋ ਕਿ ਇਨ੍ਹਾਂ ਲੜਕੀਆਂ ਨੂੰ ਵਾਪਸ ਘਰ ਲਿਆਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਾਨੂੰਨੀ ਲੜਾਈ ਲੜ ਰਹੀ ਹੈ। ਸਾਡੇ ਵਕੀਲਾਂ ਨੇ ਇਨ੍ਹਾਂ ਔਰਤਾਂ ਦੇ ਸਪਾਂਸਰਾਂ ਅਤੇ ਏਜੰਟਾਂ ਨਾਲ ਸੰਪਰਕ ਕੀਤਾ ਹੈ ਤਾਂ ਜੋ ਇਨ੍ਹਾਂ ਲੜਕੀਆਂ ਦੇ ਘਰ ਵਾਪਸ ਜਾਣ ਅਤੇ ਲੋੜੀਂਦੇ ਜੁਰਮਾਨੇ ਦਾ ਭੁਗਤਾਨ ਕਰਨ ਲਈ ਸਾਰੇ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕੀਤੇ ਜਾ ਸਕਣ। ਸਾਹਨੀ ਨੇ ਦੱਸਿਆ ਕਿ ਅੱਜ ਆਈਆਂ ਲੜਕੀਆਂ ਪਿੰਡ ਇੰਦਾਣਾ ਕਲਸੀ, ਜਲੰਧਰ, ਸ਼ਾਹਕੋਟ, ਜਲੰਧਰ, ਅੱਪਰੇ, ਫਿਲੌਰ, ਗਾਲਿਬ ਕਲਾਂ, ਜਗਰਾਉਂ, ਪੱਟੀ, ਤਰਨਤਾਰਨ, ਕਮਾਲਪੁਰਾ, ਨਕੋਦਰ, ਅਕਲੀਆ, ਬਠਿੰਡਾ ਦੀਆਂ ਵਸਨੀਕ ਹਨ ਅਤੇ ਅਖੌਤੀ ਜਨ ਸ਼ਕਤੀ ਸਲਾਹਕਾਰਾਂ ਦੇ ਝੂਠ ਦਾ ਸ਼ਿਕਾਰ ਹੋ ਕੇ ਰੁਜ਼ਗਾਰ ਲਈ ਓਮਾਨ ਚਲੇ ਗਏ ਅਤੇ ਫਸ ਗਏ। ਅਤੇ ਜਲੰਧਰ ਦਾ ਇੱਕ ਲੜਕਾ ਜੋ ਕਿ ਇਸੇ ਤਰ੍ਹਾਂ ਫਸਿਆ ਹੋਇਆ ਸੀ ਅਤੇ ਪਿਛਲੇ ਮਹੀਨੇ ਆਪਣੇ ਸਪਾਂਸਰ ਤੋਂ ਭੱਜ ਗਿਆ ਸੀ ਅਤੇ ਮਸਕਟ ਦੇ ਇੱਕ ਸਥਾਨਕ ਗੁਰਦੁਆਰੇ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ, ਉਨ੍ਹਾਂ ਨੂੰ ਵੀ ਅੱਜ ਓਵਰਸਟੇ ਦੀ ਸਜ਼ਾ ਦੇ ਨਾਲ ਭਾਰਤ ਵਾਪਸ ਲਿਆਂਦਾ ਗਿਆ। ਸਾਹਨੀ ਜੋ ਕਿ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਵੀ ਹਨ, ਉਨ੍ਹਾਂ ਦੀਆਂ ਹਵਾਈ ਟਿਕਟਾਂ, ਦਿੱਲੀ ਹਵਾਈ ਅੱਡੇ ਤੋਂ ਉਨ੍ਹਾਂ ਦੇ ਘਰਾਂ ਤੱਕ ਦੇ ਕਿਰਾਏ ਤੋਂ ਇਲਾਵਾ ਸਪਾਂਸਰ ਵੱਲੋਂ ਲੜਕੀਆਂ ਨੂੰ ਨਾਜਾਇਜ਼ ਠੇਕਿਆਂ ਦੇ ਆਧਾਰ ‘ਤੇ ਲਗਾਏ ਗਏ ਜੁਰਮਾਨੇ ਦਾ ਸਾਰਾ ਖਰਚਾ ਸਹਿਣ ਕਰ ਰਹੇ ਹਨ | ਪੰਜਾਬ ਵਿੱਚ ਖਰਚਾ ਵੀ ਸਾਹਨੀ ਹੀ ਚੁੱਕ ਰਹੇ ਹਨ। ਇਸ ਦੇ ਨਾਲ ਹੀ ਸਾਹਨੀ ਸ਼ੈਲਟਰ ਹੋਮ ਵਿਖੇ ਲੰਗਰ ਸੇਵਾ ਵੀ ਕਰ ਰਹੇ ਹਨ ਜਿੱਥੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੜਕੀਆਂ ਮਸਕਟ ਵਿਖੇ ਸ਼ਰਨਾਰਥੀਆਂ ਵਜੋਂ ਰਹਿ ਰਹੀਆਂ ਹਨ। ਸਾਹਨੀ ਨੇ ਕਿਹਾ ਕਿ ਸਾਡਾ ਕੰਮ ਸਿਰਫ਼ ਇਨ੍ਹਾਂ ਲੜਕੀਆਂ ਨੂੰ ਘਰ ਵਾਪਸ ਲਿਆਉਣ ਨਾਲ ਹੀ ਪੂਰਾ ਨਹੀਂ ਹੁੰਦਾ, ਸਗੋਂ ਅਸੀਂ ਪੰਜਾਬ ਵਿੱਚ ਹੀ ਇਨ੍ਹਾਂ ਦੇ ਮੁੜ ਵਸੇਬੇ ਲਈ ਵੀ ਵਚਨਬੱਧ ਹਾਂ। ਅਸੀਂ ਉਨ੍ਹਾਂ ਨੂੰ ਦਿੱਲੀ ਦੇ ਸਾਡੇ ਵਿਸ਼ਵ ਪੱਧਰੀ ਹੁਨਰ ਕੇਂਦਰ ਅਤੇ ਅੰਮ੍ਰਿਤਸਰ ਦੇ ਮਲਟੀ-ਸਪੈਸ਼ਲਿਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਰਿਹਾਇਸ਼ੀ ਹੁਨਰ ਸਿਖਲਾਈ ਦੀ ਪੇਸ਼ਕਸ਼ ਕਰ ਰਹੇ ਹਾਂ, ਜਿੱਥੇ ਇਹ ਲੜਕੀਆਂ ਸਾਡੇ ਹੋਸਟਲ ਦੀਆਂ ਸਹੂਲਤਾਂ ਵਿੱਚ ਰਹਿ ਕੇ ਰੁਜ਼ਗਾਰ ਯੋਗ ਹੁਨਰ ਸਿੱਖਣਗੀਆਂ ਅਤੇ ਬਾਅਦ ਵਿੱਚ ਪੰਜਾਬ ਵਿੱਚ ਹੀ ਸਨਮਾਨਜਨਕ ਨੌਕਰੀਆਂ ਪ੍ਰਾਪਤ ਕਰਨਗੀਆਂ। ਪਲੇਸਮੈਂਟ ਟੀਮ ਦੁਆਰਾ ਪ੍ਰਦਾਨ ਕੀਤੀ ਗਈ। ਉਨ੍ਹਾਂ ਨੂੰ ਬੱਸ ਆਪਣੀ ਰੁਚੀ ਦੇ ਅਨੁਸਾਰ ਆਪਣੀ ਸਿਖਲਾਈ ਪੂਰੀ ਕਰਨੀ ਹੈ ਅਤੇ ਫਿਰ ਉਹ ਉਸੇ ਖੇਤਰ ਵਿੱਚ ਨੌਕਰੀ ਪ੍ਰਾਪਤ ਕਰ ਸਕਦੇ ਹਨ। ਸਾਹਨੀ ਨੇ ਇਹ ਵੀ ਕਿਹਾ ਕਿ ਇਹ ਸਾਰੀਆਂ ਸੱਤ ਲੜਕੀਆਂ ਜੋ ਅੱਜ ਆਪਣੇ ਘਰ ਵਾਪਸ ਆਈਆਂ ਹਨ, ਭਲਕੇ ਆਪਣੇ ਨੇੜਲੇ ਥਾਣਿਆਂ ਵਿੱਚ ਜਾ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸ.ਆਈ.ਟੀ. ਤਹਿਤ ਉਨ੍ਹਾਂ ਦੇ ਨਾਲ ਠੱਗੀ ਮਾਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਵਾਉਣਗੀਆਂ। ਝੂਠੇ ਵਾਅਦੇ ਕਰਕੇ ਓਮਾਨ ਭੇਜ ਦਿੱਤਾ।ਏਜੇਂਟਾਂ ਖਿਲਾਫ ਐਫ.ਆਈ.ਆਰ ਦਰਜ ਕਰਵਾਈ ਜਾਵੇਗੀ | The post ਮਿਸ਼ਨ ਹੋਪ ਪਹਿਲਕਦਮੀ ਤਹਿਤ ਪਿਛਲੇ ਦੋ ਹਫ਼ਤਿਆਂ ‘ਚ 24 ਲੜਕੀਆਂ ਨੂੰ ਬਚਾਇਆ appeared first on TheUnmute.com - Punjabi News. Tags:
|
ਅੰਡਰ-14 ਟੀ-20 ਜੇ.ਸੀ.ਐਲ ਲੀਗ ਦਿੱਲੀ 'ਚ ਪੰਜਾਬ ਦੇ ਹਰਜਗਤੇਸ਼ਵਰ ਖਹਿਰਾ ਨੇ ਕਰਵਾਈ ਬੱਲੇ ਬੱਲੇ Friday 02 June 2023 09:57 AM UTC+00 | Tags: breaking-news cricket harjagateswar-khaira junior-cricket-league modern-warriors news under-14-t-20-jcl-league under-14-t-20-jcl-league-delhi ਚੰਡੀਗੜ੍ਹ/ਦਿੱਲੀ, 2 ਜੂਨ 2023: ਦਿੱਲੀ ਦੇ ਗੁਰੁ ਗੋਬਿੰਦ ਸਿੰਘ ਕਾਲਜ਼ ਆਫ ਕਮਰਸ ਵਿਖੇ ਟਰਫ ਕ੍ਰਿਕਟ ਅਕੈਡਮੀ ਵਲੋਂ ਅੰਡਰ-14 ਟੀ-20 ਜੂਨੀਅਰ ਕ੍ਰਿਕਟ ਲੀਗ ਵਿਚ ਪੰਜਾਬ ਦਾ ਉਭਰਦਾ 12 ਸਾਲਾ ਹਰਜਗਤੇਸ਼ਵਰ ਖਹਿਰਾ ਸਰਵੋਤਮ ਬੱਲੇਬਾਜ਼ ਐਲਾਨਿਆ ਗਿਆ।ਦਿੱਲੀ ਦੀ ਮਾਡਰਨ ਵਾਰੀਅਰਜ਼ (Modern Warriors) ਦੀ ਟੀਮ ਵਲੋਂ ਸਲਾਮੀ ਬੱਲੇਬਾਜ਼ ਵਜੋਂ ਖੇਡਦਿਆਂ ਹਰਜਗਤੇਸ਼ਵਰ ਖਹਿਰਾ ਨੇ ਪੰਜ ਮੈਚਾਂ ਵਿਚੋਂ ਚਾਰ ਵਿਚ ਨਾਬਾਦ ਰਹਿੰਦਿਆਂ 168 ਦੀ ਔਸਤ ਨਾਲ 168 ਦੌੜਾਂ ਬਣਾਈਆਂ। ਹਰਜਗਤੇਸ਼ਵਰ ਖਹਿਰਾ ਨੇ ਲੀਗ ਮੈਚਾਂ ਦੌਰਾਨ ਮਾਡਰਨ ਸਪਾਰਟਨਜ਼ ਖਿਲਾਫ 43 ਗੇਂਦਾ 'ਤੇ 50 ਦੌੜਾਂ, ਯੂ.ਬੀ ਲਾਈਨਜ਼ ਖਿਲਾਫ 44ਗੇਂਦਾ 'ਤੇ 37 ਨਾਬਾਦ ਦੌੜਾਂ, ਟਰਫ ਸੁਲਤਾਨਜ਼ ਖਿਲਾਫ 40 ਗੇਂਦਾ 'ਤੇ 46 ਨਾਬਾਦ ਦੌੜਾਂ, ਯੂ.ਬੀ ਲਾਇਨਜ਼ ਖਿਲਾਫ 24 ਗੇਂਦਾਂ 'ਤੇ 17 ਦੌੜਾਂ ਅਤੇ ਫਾਈਨਲ ਵਿਚ ਯੂ.ਬੀ ਲਾਇਨਜ਼ ਖਿਲਾਫ 21 ਗੇਂਦਾ 'ਤੇ ਨਾਬਾਦ 18 ਦੌੜਾਂ ਬਣਾਈਆਂ। ਟੂਰਨਾਮੈਂਟ ਦੌਰਨ ਕੁੱਲ ਪੰਜ ਮੈਂਚਾ ਵਿਚੋਂ ਚਾਰ ਵਿਚ ਨਾਬਾਦ ਰਹਿੰਦਿਆਂ 168 ਦੀ ਔਸਤ ਨਾਲ ਬਣਾਈਆਂ 168 ਦੌੜਾਂ ਬਣਾਈਆਂ। ਫਾਈਨਲ ਮੈਚ ਮਾਡਰਨ ਵਾਰੀਅਰਜ਼ ਨੇ ਯੂ.ਬੀ ਲਾਇਨਜ਼ ਨੂੰ 10ਵਿਕਟਾਂ ਨਾਲ ਹਰਾ ਕੇ ਜਿੱਤਿਆ।ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂ.ਬੀ ਲਾਇਨਜ਼ 9 ਵਿਕਟਾਂ ਗਵਾ ਕੇ ਮਹਿਜ਼ 81 ਦੌੜਾਂ ਹੀ ਬਣਾ ਸਕੀ, ਜਿਸ ਦਾ ਪਿੱਛਾ ਕਰਦਿਆਂ ਮਾਡਰਨ ਵਾਰੀਅਰਜ਼ ਨੇ ਬਿਨਾਂ ਕੋਈ ਵਿਕਟ ਗਵਾਏ 7.5 ਓਵਰਾਂ ਵਿਚ ਹੀ ਪੂਰਾ ਕਰ ਲਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਮਾਡਰਨ ਸਕੂਲ ਦਿੱਲੀ (ਬਾਰਖੰਬਾ ਰੋਡ) ਦੇ ਕ੍ਰਿਕਟ ਕੋਚ ਨਵੀਨ ਚੋਪੜਾ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ।ਮਾਡਰਨ ਵਾਰੀਅਰਜ਼ ਦੀ ਪੂਰੀ ਟੀਮ ਅਤੇ ਸਹਾਇਕ ਕੋਚ ਵਿਪਨ ਸਿੰਘ ਨੇ ਟਰਾਫੀ ਹਾਸਿਲ ਕੀਤੀ।ਇਸ ਮੌਕੇ ਮੁੱਖ ਮਹਿਮਾਨ ਨਵੀਨ ਚੋਪੜਾ ਨੇ ਟਰਫ ਕ੍ਰਿਕਟ ਅਕੈਡਮੀ ਦੇ ਮੁੱਖ ਪ੍ਰਬੰਧਕ ਸਚਿਨ ਖੁਰਾਨਾ ਨੂੰ ਛੋਟੀ ਉਮਰ ਦੇ ਉਭਰ ਰਹੇ ਬੱਚਿਆਂ ਨੂੰ ਲਾਈਟਾਂ ਹੇਠ ਨਾਈਟ ਕ੍ਰਿਕਟ ਖੇਡਣ ਦਾ ਮੌਕਾ ਪ੍ਰਦਾਨ ਕਰਨ ਲਈ ਵਧਾਈ ਦਿੱਤੀ। The post ਅੰਡਰ-14 ਟੀ-20 ਜੇ.ਸੀ.ਐਲ ਲੀਗ ਦਿੱਲੀ ‘ਚ ਪੰਜਾਬ ਦੇ ਹਰਜਗਤੇਸ਼ਵਰ ਖਹਿਰਾ ਨੇ ਕਰਵਾਈ ਬੱਲੇ ਬੱਲੇ appeared first on TheUnmute.com - Punjabi News. Tags:
|
ਖੇਡ ਮੰਤਰੀ ਮੀਤ ਹੇਅਰ ਨੇ ਜੂਨੀਅਰ ਹਾਕੀ ਏਸ਼ੀਆ ਕੱਪ ਜੇਤੂ ਭਾਰਤੀ ਟੀਮ ਨੂੰ ਦਿੱਤੀ ਮੁਬਾਰਕਬਾਦ Friday 02 June 2023 10:07 AM UTC+00 | Tags: breaking-news hockey-junior-asia indian-hockey-team junior-hockey-asia-cup junior-hockey-asia-cup-2023 latest-news news oman sports-minister-meet-hayer sports-news ਚੰਡੀਗੜ੍ਹ, 02 ਜੂਨ 2023: ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਓਮਾਨ ਦੇ ਸਾਲਾਹ ਸ਼ਹਿਰ ਵਿਖੇ ਖੇਡੇ ਗਏ ਹਾਕੀ ਜੂਨੀਅਰ ਏਸ਼ੀਆ ਕੱਪ (Junior Hockey Asia Cup) ਵਿੱਚ ਖਿਤਾਬੀ ਜਿੱਤ ਹਾਸਲ ਕੀਤੀ ਹੈ। ਬੀਤੀ ਰਾਤ ਖੇਡੇ ਗਏ ਫ਼ਾਈਨਲ ਮੈਚ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਭਾਰਤ ਨੇ ਚੌਥੀ ਵਾਰ ਜੂਨੀਅਰ ਏਸ਼ੀਆ ਕੱਪ ਜਿੱਤਿਆ। ਭਾਰਤ ਹੁਣ ਤੱਕ ਸਭ ਤੋਂ ਵੱਧ (ਚਾਰ ਵਾਰ) ਇਹ ਟੂਰਨਾਮੈਂਟ ਜਿੱਤਣ ਵਾਲਾ ਮੁਲਕ ਬਣ ਗਿਆ। ਇਸ ਤੋਂ ਪਹਿਲਾਂ ਭਾਰਤ ਨੇ 2015, 2008 ਤੇ 2004 ਵਿੱਚ ਜੂਨੀਅਰ ਏਸ਼ੀਆ ਕੱਪ ਜਿੱਤਿਆ ਸੀ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਖਿਤਾਬੀ ਜਿੱਤ ਉਤੇ ਸਮੁੱਚੀ ਭਾਰਤੀ ਟੀਮ ਨੂੰ ਮੁਬਾਰਦਬਾਦ ਦਿੰਦਿਆਂ ਆਖਿਆ ਕਿ ਮੁੰਡਿਆਂ ਨੇ ਸ਼ਾਨਦਾਰ ਖੇਡ ਦਿਖਾ ਕੇ ਦੇਸ਼ ਨੂੰ ਵੱਡਾ ਮਾਣ ਦਿਵਾਇਆ ਹੈ। ਹਾਕੀ ਖੇਡ ਦੇ ਇਸ ਜੂਨੀਅਰ ਮੁਕਾਬਲੇ ਵਿੱਚ ਭਾਰਤੀ ਟੀਮ ਦੀ ਇਸ ਜਿੱਤ ਤੋਂ ਸਪੱਸ਼ਟ ਹੈ ਕਿ ਭਾਰਤ ਦਾ ਹਾਕੀ ਵਿੱਚ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਟੀਮ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਜਿੱਤ ਹੈ ਅਤੇ ਹਰ ਖਿਡਾਰੀ ਨੇ ਬਿਹਤਰ ਪ੍ਰਦਰਸ਼ਨ ਦਿਖਾਇਆ। ਪੂਰੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਸਲਾਹੁਣਯੋਗ ਰਿਹਾ। ਮੀਤ ਹੇਅਰ ਨੇ ਭਾਰਤੀ ਟੀਮ ਨੂੰ ਇਸ ਸਾਲ ਦਸੰਬਰ ਮਹੀਨੇ ਕੁਆਲਾ ਲੰਪਰ ਵਿਖੇ ਖੇਡੇ ਜਾਣ ਵਾਲੇ ਜੂਨੀਅਰ ਵਿਸ਼ਵ ਕੱਪ ਲਈ ਵੀ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ। ਜ਼ਿਕਰਯੋਗ ਹੈ ਕਿ ਸਾਲਾਹ ਵਿਖੇ ਖੇਡੇ ਜੂਨੀਅਰ ਏਸ਼ੀਆ ਕੱਪ (Junior Hockey Asia Cup) ਵਿੱਚ ਭਾਰਤੀ ਟੀਮ ਗਰੁੱਪ ਸਟੇਜ ਵਿੱਚ ਚਾਰ ਮੈਚਾਂ ਵਿੱਚ 10 ਅੰਕਾਂ ਨਾਲ ਪੂਲ ਏ ਵਿੱਚ ਪਹਿਲੇ ਸਥਾਨ ਉਤੇ ਰਹੀ। ਸੈਮੀ ਫ਼ਾਈਨਲ ਮੈਚ ਵਿੱਚ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ। ਫ਼ਾਈਨਲ ਵਿੱਚ ਪਾਕਿਸਤਾਨ ਖਿਲਾਫ਼ 2-1 ਦੀ ਜਿੱਤ ਹਾਸਲ ਕੀਤੀ। ਭਾਰਤ ਵੱਲੋਂ ਅੰਗਦ ਸਿੰਘ ਨੇ 13ਵੇਂ ਤੇ ਅਰਾਏਜੀਤ ਸਿੰਘ ਹੁੰਦਲ ਨੇ 20ਵੇਂ ਮਿੰਟ ਵਿੱਚ ਫੀਲਡ ਗੋਲ ਕੀਤੇ। ਟੂਰਨਾਮੈਂਟ ਵਿੱਚ ਅਰਾਏਜੀਤ ਸਿੰਘ ਹੁੰਦਲ 8 ਗੋਲਾਂ ਨਾਲ ਸੈਕੰਡ ਟਾਪ ਸਕੋਰਰ ਰਿਹਾ। ਭਾਰਤ ਦਾ ਗੋਲ ਕੀਪਰ ਐਚ.ਐਸ.ਮੋਹਿਤ ਟੂਰਨਾਮੈਂਟ ਦਾ ਸਰਵੋਤਮ ਗੋਲਚੀ ਐਲਾਨਿਆ ਗਿਆ। The post ਖੇਡ ਮੰਤਰੀ ਮੀਤ ਹੇਅਰ ਨੇ ਜੂਨੀਅਰ ਹਾਕੀ ਏਸ਼ੀਆ ਕੱਪ ਜੇਤੂ ਭਾਰਤੀ ਟੀਮ ਨੂੰ ਦਿੱਤੀ ਮੁਬਾਰਕਬਾਦ appeared first on TheUnmute.com - Punjabi News. Tags:
|
ਮੀਤ ਹੇਅਰ ਵੱਲੋਂ ਭਾਖੜਾ-ਨੰਗਲ ਪ੍ਰਾਜੈਕਟ ਦਾ ਦੌਰਾ, ਡੈਮ ਅਤੇ ਜਲ ਭੰਡਾਰਨ ਦਾ ਕੀਤਾ ਨਿਰੀਖਣ Friday 02 June 2023 10:15 AM UTC+00 | Tags: appointed-by-the-punjab-government-led-by-chief-minister-bhagwant bbmb bhakra-beas-management-board bhakra-nangal-project breaking-news gurmeet-singh-meet-hayer meet-hayer nangal. news ਚੰਡੀਗੜ੍ਹ/ਨੰਗਲ, 02 ਜੂਨ 2023: ਪੰਜਾਬ ਵਿੱਚ ਕਿਸਾਨਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਬਿਹਤਰ ਨੈਟਵਰਕ ਮੁਹੱਈਆ ਕਰਵਾ ਰਹੀ ਹੈ। ਆਗਾਮੀ ਮਾਨਸੂਨ ਸੀਜ਼ਨ ਤੋਂ ਪਹਿਲਾਂ ਸੂਬੇ ਵਿੱਚ ਹੜ੍ਹ ਰੋਕੂ ਕੰਮ ਜੂਨ ਮਹੀਨੇ ਮੁਕੰਮਲ ਹੋ ਜਾਣਗੇ। ਇਹ ਗੱਲ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਤੀ ਸ਼ਾਮ ਭਾਖੜਾ-ਨੰਗਲ ਡੈਮ ਵਿਖੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਬੁਨਿਆਦੀ ਢਾਂਚੇ ਅਤੇ ਪ੍ਰਬੰਧਨ ਦਾ ਦੌਰਾ ਕਰਨ ਉਪਰੰਤ ਕਹੀ। ਮੀਤ ਹੇਅਰ ਜੋ ਪਹਿਲੀ ਵਾਰ ਇੱਥੇ ਪੁੱਜੇ ਸਨ, ਨੂੰ ਬੀ.ਬੀ.ਐਮ.ਬੀ. ਅਦਾਰੇ ਅਧੀਨ ਆਉਦੇ ਬੁਨਿਆਦੀ ਢਾਂਚੇ, ਪਾਣੀ ਦੇ ਨਿਯਮਾਂ ਅਤੇ ਸਹਿਭਾਗੀ ਰਾਜਾਂ ਤੋਂ ਵੱਖ-ਵੱਖ ਅਸਾਮੀਆਂ ਦੇ ਸ਼ੇਅਰ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਚੱਲ ਰਹੇ ਕੰਮਾਂ ਅਤੇ ਭਵਿੱਖ ਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਭਾਖੜਾ ਬੰਨ੍ਹ ਤੇ ਜਲ ਭੰਡਾਰਨ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਡੈਮ ਦਾ ਪੱਧਰ ਦਾ ਮੁਆਇਨਾ ਕਰਦਿਆਂ ਮੌਕੇ ਉਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਨਸੂਨ ਸੀਜ਼ਨ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਮੌਜੂਦਾ ਸਮੇਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1563.90 ਫੁੱਟ ਸੀ। ਜਲ ਸਰੋਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ ਜਿਸ ਵਿੱਚ ਉਨ੍ਹਾਂ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਜੂਨ ਮਹੀਨੇ ਤੱਕ ਆਗਾਮੀ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੇ ਸੰਭਾਵਿਤ ਖਤਰੇ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਵੱਲੋਂ ਇਸ ਵਾਰ ਟੇਲਾਂ ਤੱਕ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਨਹਿਰੀ ਪਾਣੀ ਪੁੱਜਦਾ ਕੀਤਾ ਗਿਆ ਜੋ ਕਿ ਸੂਬੇ ਵਿੱਚ ਪਹਿਲੀ ਵਾਰ ਹੋਇਆ। ਮੀਤ ਹੇਅਰ ਨੇ ਹਰਿਆਲੀ ਤੇ ਵਾਤਾਵਰਣ ਨੂੰ ਮਹੱਤਤਾ ਦਿੰਦੇ ਹੋਏ ਬੀ.ਬੀ.ਐਮ.ਬੀ. ਕੰਪਲੈਕਸ ਵਿੱਚ ਪੌਦਾ ਵੀ ਲਾਇਆ। ਉਨ੍ਹਾਂ ਭਾਖੜਾ ਬੰਨ੍ਹ 'ਤੇ ਸਥਿਤ ਸ਼ਹੀਦੀ ਸਮਾਰਕ ਉਤੇ ਸਿਜਦਾ ਕਰਦਿਆਂ ਸ਼ਰਧਾਂਜਲੀ ਵੀ ਭੇਂਟ ਕੀਤੀ। ਇਸ ਮੌਕੇ ਮੁੱਖ ਇੰਜਨੀਅਰ ਭਾਖੜਾ ਡੈਮ (ਬੀ.ਬੀ.ਐਮ.ਬੀ.) ਚਰਨਪ੍ਰੀਤ ਸਿੰਘ ਵੀ ਹਾਜ਼ਰ ਸਨ।
The post ਮੀਤ ਹੇਅਰ ਵੱਲੋਂ ਭਾਖੜਾ-ਨੰਗਲ ਪ੍ਰਾਜੈਕਟ ਦਾ ਦੌਰਾ, ਡੈਮ ਅਤੇ ਜਲ ਭੰਡਾਰਨ ਦਾ ਕੀਤਾ ਨਿਰੀਖਣ appeared first on TheUnmute.com - Punjabi News. Tags:
|
ਸਾਬਕਾ CM ਬੇਅੰਤ ਸਿੰਘ ਕਤਲ ਮਾਮਲੇ 'ਚ ਦੋਸ਼ੀ ਗੁਰਮੀਤ ਸਿੰਘ ਨੂੰ ਮਿਲੀ ਜ਼ਮਾਨਤ Friday 02 June 2023 11:41 AM UTC+00 | Tags: beant-singh-murder-case breaking-news burail-jail chandigarh cm-beant-singh-murder-case latest-news news punjab-news ਚੰਡੀਗੜ੍ਹ, 02 ਜੂਨ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ‘ਚ ਦੋਸ਼ੀ ਗੁਰਮੀਤ ਸਿੰਘ (Gurmeet Singh) ਨੂੰ ਸ਼ੁੱਕਰਵਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਜ਼ਮਾਨਤ ਦੇ ਦਿੱਤੀ ਹੈ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਚੰਡੀਗੜ੍ਹ) ਅਮਨ ਇੰਦਰ ਸਿੰਘ ਸੰਧੂ ਦੀ ਅਦਾਲਤ ਨੇ ਉਨ੍ਹਾਂ ਨੂੰ ਦੋ-ਦੋ ਲੱਖ ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ। ਐਡਵੋਕੇਟ ਜਸਪਾਲ ਸਿੰਘ ਮੰਜਪੁਰ ਅਤੇ ਦਿਲਸ਼ੇਰ ਸਿੰਘ ਜੰਡਿਆਲਾ ਨੇ ਅਦਾਲਤ ਵਿੱਚ ਬਹਿਸ ਕਰਦਿਆਂ ਉਨ੍ਹਾਂ ਸਾਰੇ ਦੋਸ਼ੀਆਂ ਦੀਆਂ ਉਦਾਹਰਣਾਂ ਦਿੱਤੀਆਂ ਜੋ ਉਮਰ ਕੈਦ ਦੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਰੈਗੂਲਰ ਜ਼ਮਾਨਤ 'ਤੇ ਰਿਹਾਅ ਵੀ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਹੋਰ ਦੋਸ਼ੀ ਲਖਵਿੰਦਰ ਸਿੰਘ ਮਈ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚੋਂ ਜ਼ਮਾਨਤ 'ਤੇ ਰਿਹਾਅ ਹੋਇਆ ਸੀ। ਗੁਰਮੀਤ ਸਿੰਘ 1995 ਤੋਂ ਸਲਾਖਾਂ ਪਿੱਛੇ ਸਜ਼ਾ ਕੱਟ ਰਿਹਾ ਹੈ। 27 ਮਈ 2007 ਨੂੰ ਬਲਵੰਤ ਸਿੰਘ, ਜਗਤਾਰ ਸਿੰਘ ਤਾਰਾ ਸਮੇਤ ਨਸੀਬ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੇਅੰਤ ਸਿੰਘ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਇਕ ਹੋਰ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ। ਬਲਵੰਤ ਸਿੰਘ, ਜਗਤਾਰਾ ਸਿੰਘ ਨੂੰ 31 ਜੁਲਾਈ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਨੂੰ ਉਮਰ ਕੈਦ ਅਤੇ ਨਸੀਬ ਨੂੰ 10 ਸਾਲ ਦੀ ਸਜ਼ਾ ਹੋਈ । The post ਸਾਬਕਾ CM ਬੇਅੰਤ ਸਿੰਘ ਕਤਲ ਮਾਮਲੇ ‘ਚ ਦੋਸ਼ੀ ਗੁਰਮੀਤ ਸਿੰਘ ਨੂੰ ਮਿਲੀ ਜ਼ਮਾਨਤ appeared first on TheUnmute.com - Punjabi News. Tags:
|
ਜ਼ਿਲ੍ਹਾ ਫ਼ਰੀਦਕੋਟ 'ਚ ਅਤਿ-ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਕੁਲਤਾਰ ਸਿੰਘ ਸੰਧਵਾਂ Friday 02 June 2023 11:47 AM UTC+00 | Tags: faridkot funds government-funds health-facilities kultar-singh-sandhwan news punjab-news ਚੰਡੀਗੜ੍ਹ, 02 ਜੂਨ 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਜ਼ਿਲ੍ਹਾ ਫ਼ਰੀਦਕੋਟ (Faridkot) ਵਿੱਚ ਅਤਿ-ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮਿਆਰੀ ਸਿਹਤ ਸਹੂਲਤਾਂ ਲਈ ਛੇਤੀ ਹੀ ਕਰੋੜਾਂ ਰੁਪਏ ਦੇ ਫ਼ੰਡ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਰੀ ਕੀਤੇ ਜਾਣਗੇ। ਉਨ੍ਹਾਂ ਇਹ ਭਰੋਸਾ ਵਿਧਾਨ ਸਭਾ ਸਕੱਤਰੇਤ ਵਿਖੇ ਜ਼ਿਲ੍ਹੇ ਦੇ ਵਿਧਾਇਕਾਂ, ਸਿਹਤ ਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਸਿਹਤ ਟੀਮ ਨਾਲ ਮੀਟਿੰਗ ਦੌਰਾਨ ਦਿਵਾਇਆ। ਸ. ਸੰਧਵਾਂ ਨੇ ਆਖਿਆ ਕਿ ਫ਼ਰੀਦਕੋਟ ਵਾਸੀਆਂ ਨੂੰ ਅਤਿ-ਆਧੁਨਿਕ ਮੈਡੀਕਲ ਸਹੂਲਤਾਂ ਮੁਹੱਈਆ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਕੁਲਤਾਰ ਸਿੰਘ ਸੰਧਵਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿਚਲੀਆਂ ਸਿਹਤ ਸੰਸਥਾਵਾਂ ਦੀਆਂ ਖ਼ਸਤਾ ਹਾਲਤ ਇਮਾਰਤਾਂ ਨੂੰ ਛੇਤੀ ਤੋਂ ਛੇਤੀ ਨਵਿਆਉਣ ਲਈ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ। ਸਪੀਕਰ ਨੇ ਕਿਹਾ ਕਿ ਫ਼ਰੀਦਕੋਟ (Faridkot) ਦੇ ਜ਼ਿਲ੍ਹਾ ਹਸਪਤਾਲ ਵਿੱਚ 6.33 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਐਮ.ਐਚ.ਸੀ. ਦੀ 30 ਬੈੱਡਾਂ ਦੀ ਨਵੀਂ ਇਮਾਰਤ ਦਾ ਕੰਮ ਸਮਾਂਬੱਧ ਤਰੀਕੇ ਨਾਂਲ ਮੁਕੰਮਲ ਕੀਤਾ ਜਾਵੇ ਅਤੇ ਇਸ ਹਸਪਤਾਲ ਵਿੱਚ ਬਲੱਡ ਬੈਂਕ ਸਥਾਪਤ ਕਰਨ ਦੀ ਜ਼ਰੂਰਤ ਵੱਲ ਵੀ ਧਿਆਨ ਕੇਂਦਰਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੈਤੋ ਦੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਨੂੰ ਸਬ-ਡਿਵੀਜ਼ਨਲ ਹਸਪਤਾਲ ਬਣਾਉਣ ਸਬੰਧੀ ਕਾਰਵਾਈ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਕੋਟਕਪੂਰਾ ਦੇ ਸਬ-ਡਿਵੀਜ਼ਨਲ ਹਸਪਤਾਲ ਸਣੇ ਜ਼ਿਲ੍ਹੇ ਵਿੱਚ ਦੋ ਸਬ-ਡਿਵੀਜ਼ਨਲ ਹਸਪਤਾਲ ਹੋ ਜਾਣਗੇ। ਇਸ ਸਬੰਧੀ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਸਿੰਘ ਨੇ ਭਰੋਸਾ ਦਿਵਾਇਆ ਕਿ ਸੀ.ਐਚ.ਸੀ. ਜੈਤੋ ਨੂੰ ਸਬ-ਡਿਵੀਜ਼ਨਲ ਹਸਪਤਾਲ ਵਜੋਂ ਅਪਗ੍ਰੇਡ ਕਰਨ ਸਬੰਧੀ ਕਾਰਵਾਈ ਜਲਦ ਮੁਕੰਮਲ ਕੀਤੀ ਜਾਵੇਗੀ। ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਸਿਵਲ ਹਸਪਤਾਲ ਨੂੰ ਹਾਟ-ਲਾਈਨ ਬਿਜਲੀ ਸਹੂਲਤ ਉਪਲਬਧ ਕਰਾਉਣ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਲੋੜ ਮੁਤਾਬਕ ਮੁਲਾਜ਼ਮਾਂ ਦੀ ਗਿਣਤੀ ਪੂਰੀ ਕਰਨ ਲਈ ਆਖਿਆ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਸੂਬੇ ਭਰ ਵਿੱਚ ਸਿਹਤ ਵਿਭਾਗ ਦੀ ਪੁਨਰ-ਸੰਚਰਨਾ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੈਡੀਕਲ, ਪੈਰਾਮੈਡੀਕਲ ਅਤੇ ਹੋਰ ਸਟਾਫ਼ ਦੀ ਘਾਟ ਪੂਰੀ ਹੋ ਜਾਵੇਗੀ। ਉਨ੍ਹਾਂ ਉਚੇਚੇ ਤੌਰ ‘ਤੇ ਕਿਹਾ ਕਿ ਵਿਭਾਗ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਜ਼ਾਦੀ ਤੇ ਗਣਤੰਤਰ ਦਿਵਸ ਮੌਕੇ ਸਨਮਾਨਤ ਵੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਿਵਲ ਸਰਜਨ ਫ਼ਰੀਦਕੋਟ ਅਨਿਲ ਗੋਇਲ ਨੇ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਕੰਮਾਂ ਅਤੇ ਲੋੜੀਂਦੇ ਮੈਡੀਕਲ ਉਪਕਰਣਾਂ ਬਾਰੇ ਜਾਣੂ ਕਰਵਾਇਆ। ਮੀਟਿੰਗ ਵਿੱਚ ਵਿਧਾਇਕ ਫ਼ਰੀਦਕੋਟ (Faridkot) ਸ. ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਜੈਤੋ ਸ. ਅਮੋਲਕ ਸਿੰਘ, ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਕੁਮਾਰ ਦਹੀਆ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ, ਵਿਧਾਇਕ ਧਰਮਕੋਟ ਸ. ਦਵਿੰਦਰਜੀਤ ਸਿੰਘ ਲਾਢੀ ਢੋਸ, ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। The post ਜ਼ਿਲ੍ਹਾ ਫ਼ਰੀਦਕੋਟ ‘ਚ ਅਤਿ-ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਕੁਲਤਾਰ ਸਿੰਘ ਸੰਧਵਾਂ appeared first on TheUnmute.com - Punjabi News. Tags:
|
ਕਪੂਰਥਲਾ ਕੇਂਦਰੀ ਜੇਲ੍ਹ ਦੇ ਕੈਦੀਆਂ ਦੀ ਹੋਵੇਗੀ ਸਿਹਤ ਜਾਂਚ, 15 ਜੂਨ ਤੋਂ 14 ਜੁਲਾਈ ਤੱਕ ਚੱਲੇਗੀ ਮੁਹਿੰਮ Friday 02 June 2023 11:57 AM UTC+00 | Tags: campaign central-jail-kapurthala convicts health-department kapurthala-central-jail kapurthala-police news nws punjab-dgp punjab-police ਕਪੂਰਥਲਾ, 02 ਜੂਨ 2023: ਕੇਂਦਰੀ ਜੇਲ੍ਹ ਕਪੂਰਥਲਾ (Kapurthala Central Jail) ਕੈਦੀਆਂ ਤੇ ਹਵਾਲਾਤੀਆਂ ਲਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਟੀ.ਬੀ., ਐਚ.ਆਈ.ਵੀ. ਹੈਪੇਟਾਈਟਸ ਵਾਇਰਲ ਲੋਡ ਅਤੇ ਯੋਨ ਰੋਗਾਂ ਸੰਬੰਧੀ ਬੀਮਾਰੀਆਂ ਦੀ ਸਕਰੀਨਿੰਗ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਮੁਹਿੰਮ ਦੇ ਸਬੰਧ ਵਿਚ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ 15 ਜੂਨ ਤੋਂ 14 ਜੁਲਾਈ ਤੱਕ ਚਲਣ ਵਾਲੀ ਇਸ ਆਈ.ਐਸ.ਐਚ.ਟੀ.ਐਚ. ਮੁਹਿੰਮ (ਇੰਟੀਗ੍ਰੇਟੇਡ ਐਸ.ਟੀ.ਆਈ, ਐਚ.ਆਈ.ਵੀ, ਟੀ.ਬੀ ਐਂਡ ਹੈਪੇਟਾਈਟਸ ਕੈਂਪੈਨ) ਦੌਰਾਨ ਜੇਲ ਵਿਚ ਰਹਿ ਰਹੇ ਸਾਰੇ ਕੈਦੀਆਂ / ਹਵਾਲਾਤੀਆਂ ਦੀ ਉਕਤ ਬੀਮਾਰੀਆਂ ਦੇ ਸੰਬੰਧ ਵਿਚ ਸਕਰੀਨਿੰਗ ਕੀਤੀ ਜਾਏਗੀ ਤੇ ਲੋੜੀਂਦਾ ਇਲਾਜ ਮੁਹੱਇਆ ਕਰਵਾਇਆ ਜਾਏਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਨੂੰ ਚਲਾਉਣ ਦਾ ਸਰਕਾਰ ਦਾ ਉਦੇਸ਼ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਇਆ ਕਰਵਾਉਣਾ ਤਾਂ ਹੈ ਹੀ ਨਾਲ ਹੀ ਟੀ.ਬੀ., ਐਚ.ਆਈ.ਵੀ., ਹੈਪੇਟਾਈਟਸ, ਐਸ.ਟੀ.ਆਈ ਅਤੇ ਆਰ.ਟੀ.ਆਈ (ਯੌਨ ਰੋਗਾਂ ਨਾਲ ਸੰਬੰਧਤ) ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਣਾ ਵੀ ਹੈ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਮੁਹਿੰਮ ਦੀ ਸਫਲਤਾ ਲਈ ਜਰੂਰੀ ਦਿਸ਼ਾ ਨਿਰਦੇਸ਼ ਵੀ ਅਧਿਕਾਰੀਆਂ ਨੂੰ ਦਿੱਤੇ ਗਏ। ਸਿਵਲ ਸਰਜਨ ਕਪੂਰਥਲਾ ਡਾ. ਰਾਜਵਿੰਦਰ ਕੌਰ ਨੇ ਜੇਲ੍ਹ ਦੇ ਕੈਦੀਆਂ ਲਈ ਚਲਾਈ ਜਾਣ ਵਾਲੀ ਇਸ ਮੁਹਿੰਮ ਦੇ ਸੰਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੈਦੀਆਂ ਦੀ ਜਾਂਚ ਅਤੇ ਇਲਾਜ ਮੁਫਤ ਕੀਤਾ ਜਾਏਗਾ ਨਾਲ ਹੀ ਇਨ੍ਹਾਂ ਬੀਮਾਰੀਆਂ ਨਾਲ ਸੰਬੰਧਤ ਕਾਊਂਸਲਿੰਗ ਵੀ ਮਾਹਰਾਂ ਵੱਲੋਂ ਕੀਤੀ ਜਾਏਗੀ। ਡਾ. ਰਾਜਵਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਇਸ ਸੰਬੰਧੀ ਮੈਡੀਕਲ ਟੀਮਾਂ ਦਾ ਗਠਨ ਕਰ ਲਿਆ ਗਿਆ ਹੈ। ਜੇਲ ਸੁਪਰਡੈਂਟ ਐਸ.ਪੀ. ਜੇਲ੍ਹ ਇਕਬਾਲ ਸਿੰਘ ਧਾਲੀਵਾਲ ਵੱਲੋਂ ਇਸ ਮੌਕੇ ਤੇ ਜੇਲ੍ਹ (Kapurthala Central Jail) ਵਿਚ ਰਹਿ ਰਹੇ ਕੈਦੀਆਂ ਬਾਰੇ ਅਤੇ ਮੁਹਿੰਮ ਲਈ ਜੇਲ ਵਿਚ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ। ਜਿਲਾ ਐਪੀਡੀਮੋਲੋਜਿਸਟ ਡਾ. ਨੰਦਿਕਾ ਖੁਲੱਰ ਅਤੇ ਜਿਲਾ ਟੀ.ਬੀ.ਅਫਸਰ ਡਾ. ਮੀਨਾਕਸ਼ੀ ਵੱਲੋਂ ਇਸ ਮੁਹਿੰਮ ਦੇ ਸਬੰਧੀ ਤਿਆਰ ਮਾਈਕਰੋਪਲਾਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਜਿਲਾ ਸਿਹਤ ਅਫਸਰ ਡਾ. ਰਾਜੀਵ ਪਰਾਸ਼ਰ, ਜਿਲਾ ਟੀਕਾਕਰਣ ਅਫਸਰ ਡਾ.ਰਣਦੀਪ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਧਵਨ, ਜਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਸੁਪਰਡੈਂਟ ਰਾਮ ਅਵਤਾਰ ਤੇ ਹੋਰ ਹਾਜਰ ਸਨ। The post ਕਪੂਰਥਲਾ ਕੇਂਦਰੀ ਜੇਲ੍ਹ ਦੇ ਕੈਦੀਆਂ ਦੀ ਹੋਵੇਗੀ ਸਿਹਤ ਜਾਂਚ, 15 ਜੂਨ ਤੋਂ 14 ਜੁਲਾਈ ਤੱਕ ਚੱਲੇਗੀ ਮੁਹਿੰਮ appeared first on TheUnmute.com - Punjabi News. Tags:
|
ਪਿਛਲੇ 9 ਸਾਲਾਂ 'ਚ ਭਾਰਤ ਨੇ 'ਸਬਕਾ ਸਾਥ, ਸਬਕਾ ਵਿਕਾਸ' ਦੀ ਕਹਾਣੀ ਲਿਖੀ ਹੈ: ਜੈ ਇੰਦਰ ਕੌਰ Friday 02 June 2023 12:05 PM UTC+00 | Tags: bharatiya-janata-party jai-inder-kaur latest-news news prime-minister-narendra-modi punjab-bjp sabka-saath sabka-vikas ਪਟਿਆਲਾ, 2 ਮਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ 9 ਸਫਲ ਸਾਲਾਂ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਉਂਦੇ ਹੋਏ ਸੀਨੀਅਰ ਭਾਜਪਾ ਆਗੂ ਡਾ: ਮਹਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਧਾਨ ਕੇ.ਕੇ.ਮਲਹੋਤਰਾ ਦੀ ਪ੍ਰਧਾਨਗੀ ਹੇਠ ਉਲੀਕੀ ਗਈ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਿਤ ਕਰਤੇ ਹੋਏ ਕਿਹਾ ਕਿ ਇਹ ਨੌਂ ਸਾਲ ਸਮਾਵੇਸ਼ੀ, ਪ੍ਰਗਤੀਸ਼ੀਲ ਅਤੇ ਟਿਕਾਊ ਵਿਕਾਸ ਲਿਆਉਣ ਲਈ ਸਮਰਪਿਤ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸਰਕਾਰ ਆਪਣੇ ਸਾਰੇ ਨਾਗਰਿਕਾਂ ਲਈ ਬਰਾਬਰੀ ਅਤੇ ਮੌਕੇ ਪੈਦਾ ਕਰਨ ਦੀ ਆਪਣੀ ਵਚਨਬੱਧਤਾ ਵਿੱਚ ਅਡੋਲ ਰਹੀ ਹੈ। ਪਿਛਲੇ 9 ਸਾਲ ਭਾਰਤ ਦੇ ਨਵ-ਨਿਰਮਾਣ ਅਤੇ ਭਾਰਤ ਦੇ ਗਰੀਬ ਕਲਿਆਣ ਦੇ 9 ਸਾਲ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜੈ ਇੰਦਰ ਕੌਰ (Jai Inder Kaur) ਅਤੇ ਮਹਾਮੰਤਰੀ ਬਿਕਰਮਜੀਤ ਸਿੰਘ ਚੀਮਾ ਵੀ ਹਾਜ਼ਰ ਸਨ। ਡਾ: ਮਹਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਿਕਾਸ ਦੀ ਰਾਜਨੀਤੀ ਭਾਵ ਵਿਕਾਸਵਾਦ ਨੂੰ ਕੇਂਦਰ ਬਿੰਦੂ ਬਣਾ ਕੇ ਮੁੱਖ ਧਾਰਾ ਵਿੱਚ ਲਿਆਂਦਾ ਹੈ ਅਤੇ ਹੁਣ ਸਿਆਸੀ ਸੰਵਾਦ ਅਤੇ ਨੀਤੀਗਤ ਕਾਰਜ ਪ੍ਰਕਿਰਿਆ ਇਸੇ ਦੁਆਲੇ ਘੁੰਮਦੀ ਹੈ। 2014 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਹਰ ਨੀਤੀ ਬਣਾਉਣ ਅਤੇ ਲਾਗੂ ਕਰਨ ਵਿੱਚ ਭਾਰਤ ਪਹਿਲਾਂ ਦੇ ਵਿਜ਼ਨ ਪੇਸ਼ ਕਰਨ ਦੇ ਆਪਣੇ ਸੰਕਲਪ ਵਿੱਚ ਅਡੋਲ ਰਹੇ ਹਨ। ਇਹ ਸੰਕਲਪ ਬਾਹਰੀ ਅਤੇ ਅੰਦਰੂਨੀ ਸੁਰੱਖਿਆ, ਆਰਥਿਕ ਪ੍ਰਬੰਧਨ, ਹਾਸ਼ੀਆਗ੍ਰਸਤ ਸਮੂਹਾਂ ਲਈ ਸਸ਼ਕਤੀਕਰਨ ਯੋਜਨਾਵਾਂ, ਸੱਭਿਆਚਾਰਕ ਸੰਭਾਲ ਦੇ ਯਤਨਾਂ ਆਦਿ ਲਈ ਸਰਕਾਰ ਦੇ ਹੱਲਾਂ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦਿੰਦਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਹਮੇਸ਼ਾ ਚੁਣੌਤੀਪੂਰਨ ਟੀਚਿਆਂ ਨੂੰ ਨਿਰਧਾਰਤ ਕਰਨ ਅਤੇ ਨਿਰਧਾਰਤ ਸਮਾਂ ਸੀਮਾ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਾਪਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਇਹ ਸੰਕਲਪ, ਰਿਕਾਰਡ ਸਮੇਂ ਵਿੱਚ ਕੋਵਿਡ-19 ਵਿਰੁੱਧ ਪੂਰੀ ਯੋਗ ਆਬਾਦੀ ਦਾ ਟੀਕਾਕਰਨ ਕਰਨਾ, ਦੇਸ਼ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਨਿਰਯਾਤ ਨੂੰ ਰਜਿਸਟਰ ਕਰਨਾ, ਪੂਰੇ ਭਾਰਤ ਵਿੱਚ ਹੋ ਰਹੀ ਡਿਜੀਟਲ ਕ੍ਰਾਂਤੀ, ਪੇਂਡੂ ਖੇਤਰਾਂ ਦਾ ਬਿਜਲੀਕਰਨ, ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕਰਨਾ, ਵਿਸ਼ਵ ਦਾ ਨਿਰਮਾਣ ਕਰਨਾ- ਵਰਗ ਦਾ ਬੁਨਿਆਦੀ ਢਾਂਚਾ ਜਾਂ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਪ੍ਰਦਾਨ ਕਰਨਾ ਆਦਿ ਸਾਰੇ ਖੇਤਰਾਂ ਵਿੱਚ ਦੇਖਿਆ ਜਾ ਸਕਦਾ ਹੈ। ਪਿਛਲੇ ਨੌਂ ਸਾਲਾਂ ਵਿੱਚ ਜਨ ਧਨ ਖਾਤੇ ਖੋਲਣਾ, ਆਧਾਰ ਅਤੇ ਮੋਬਾਈਲ ਦੇ ਰੂਪ 'ਚ ਜੇਏਏਮ ਤ੍ਰਿਸ਼ਕਤੀ ਦੀ ਵਰਤੋਂ ਕਰਦੇ ਹੋਏ, ਜਨਤਕ ਸੇਵਾ ਪ੍ਰਦਾਨ ਕਰਨ ਅਤੇ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਇੱਕ ਆਦਰਸ਼ ਤਬਦੀਲੀ ਲਿਆਂਦੀ ਗਈ ਹੈ। ਜੇਏਏਮ-ਤ੍ਰਿਸ਼ਕਤੀ ਭਾਰਤ ਦੇ ਪਰਿਵਰਤਿਤ ਅਤੇ ਚੰਗੀ ਤਰ੍ਹਾਂ ਵਿਕਸਤ ਡਿਜੀਟਲ ਲੈਂਡਸਕੇਪ ਦਾ ਇੱਕ ਮੁੱਖ ਸਮਰਥਕ ਹੈ। ਇਸ ਨੇ ਵਿਚੋਲਿਆਂ ਨੂੰ ਹਟਾ ਦਿੱਤਾ ਹੈ ਅਤੇ ਲਾਭਪਾਤਰੀ ਦੇ ਬੈਂਕ ਖਾਤੇ ਵਿਚ ਲਾਭਾਂ ਦੇ ਸਿੱਧੇ ਟ੍ਰਾਂਸਫਰ ਦੀ ਆਗਿਆ ਦਿੰਦੇ ਹੋਏ ਇਸ ਨੂੰ ਪਹੁੰਚਯੋਗ ਬਣਾਇਆ ਹੈ। ਕਿਸੇ ਦੇਸ਼ ਦੀ ਤਰੱਕੀ ਲਈ ਇਹ ਜ਼ਰੂਰੀ ਹੈ ਕਿ ਉਸ ਦਾ ਬੁਨਿਆਦੀ ਢਾਂਚਾ ਤੇਜ਼ੀ ਨਾਲ ਵਧੇ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਗਤੀਸ਼ੀਲ ਅਗਵਾਈ ਵਾਲੀ ਸਰਕਾਰ ਇਸ ਤੱਥ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਦਹਾਕਿਆਂ ਤੋਂ ਲਟਕਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਅਤੇ ਨਾਲ ਹੀ ਨਵੇਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਨਾ ਅਤੇ ਉਨ੍ਹਾਂ ਨੂੰ ਪੂਰਾ ਕਰਨਾ ਇਸ ਸਰਕਾਰ ਦੀ ਵਿਕਾਸਵਾਦੀ ਪਹੁੰਚ ਦਾ ਆਧਾਰ ਹੈ। ਅਤੀਤ ਵਿੱਚ ਵਿਕਾਸ ਦੀ ਦਿਸ਼ਾਹੀਣ ਪਹੁੰਚ ਦੇ ਉਲਟ, ਮੋਦੀ ਸਰਕਾਰ ਨੇ ਸਰਵਪੱਖੀ ਵਿਕਾਸ ਦਾ ਇੱਕ ਅਜਿਹਾ ਸੱਭਿਆਚਾਰ ਅਪਣਾਇਆ ਹੈ ਜੋ ਕਿਸੇ ਵੀ ਪਾਰਟੀ ਨੂੰ ਪਿੱਛੇ ਨਹੀਂ ਛੱਡਦਾ। ਪਿਛਲੇ ਨੌਂ ਸਾਲਾਂ ਵਿੱਚ ਵੈਲਫੇਅਰ ਕਵਰੇਜ ਦੇ ਵੱਡੇ ਪਸਾਰ ਨੇ ਸਾਰੇ ਭਾਰਤੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਵੱਡੀਆਂ ਪ੍ਰਾਪਤੀਆਂ ਦੀ ਕਾਮਨਾ ਕਰਨ ਲਈ ਪ੍ਰੇਰਿਤ ਕੀਤਾ ਹੈ। ਵਿਕਾਸ ਅਤੇ ਕਲਿਆਣ ਯੋਜਨਾਵਾਂ ਦੀ ਵਿਆਪਕ ਅਤੇ ਸੰਪੂਰਨ ਪਹੁੰਚ ਨੇ ਵੱਖ-ਵੱਖ ਹਾਸ਼ੀਏ ‘ਤੇ ਰਹਿ ਗਏ ਸਮੂਹਾਂ ਲਈ ਅਟੱਲ ਸਸ਼ਕਤੀਕਰਨ ਨੂੰ ਯਕੀਨੀ ਬਣਾਇਆ ਹੈ, ਉਨ੍ਹਾਂ ਨੂੰ ਅਭਿਲਾਸ਼ੀ ਅਤੇ ਸਵੈ-ਨਿਰਭਰ ਬਣਨ ਵਿੱਚ ਮਦਦ ਕੀਤੀ ਹੈ। ਇਸ ਮੌਕੇ ਤੇ ਜੈ ਇੰਦਰ ਕੌਰ ਨੇ ਸੰਬੋਧਨ ਕਰਦੇ ਕਿਹਾ, “ਕਿ ਪਿਛਲੇ 9 ਸਾਲਾਂ ਵਿੱਚ ਭਾਰਤ ਨੇ ਇੱਕ ਧਿਰ ਦੀ 'ਅਪਨਾ ਪਰਿਵਾਰ, ਆਪਣਾ ਵਿਕਾਸ' ਦੀ ਨੀਤੀ ਨੂੰ ਛੱਡ ਕੇ 'ਸਬਕਾ ਸਾਥ, ਸਬਕਾ ਵਿਕਾਸ' ਦੀ ਕਹਾਣੀ ਲਿਖੀ ਹੈ। ਪਹਿਲਾਂ ਭਾਰਤ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿੰਦੀ ਸੀ। ਅੱਜ ਜਦੋਂ ਭਾਰਤ ਬੋਲਦਾ ਹੈ ਤਾਂ ਦੁਨੀਆ ਸੁਣਦੀ ਹੈ। ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਜਾਤੀਵਾਦ, ਪਰਿਵਾਰਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਖਤਮ ਕਰਕੇ ਵਿਕਾਸ ਦੀ ਰਾਜਨੀਤੀ ਦੀ ਸਥਾਪਨਾ ਕੀਤੀ ਹੈ। ਪਿਛਲੇ 9 ਸਾਲਾਂ ‘ਚ ਕਰੀਬ 48 ਕਰੋੜ ਲੋਕਾਂ ਦੇ ਜਨ-ਧਨ ਖਾਤੇ ਖੋਲ੍ਹੇ ਗਏ, ਉੱਜਵਲਾ ਯੋਜਨਾ ਤਹਿਤ 9.5 ਕਰੋੜ ਗੈਸ ਕੁਨੈਕਸ਼ਨ ਵੰਡੇ ਗਏ, ਕਰੀਬ 3.5 ਕਰੋੜ ਘਰਾਂ ਨੂੰ ਬਿਜਲੀ ਦਿੱਤੀ ਗਈ, 11 ਕਰੋੜ ਤੋਂ ਜ਼ਿਆਦਾ ਪਖਾਨੇ ਬਣਾਏ ਗਏ, 10 ਕਰੋੜ ਤੋਂ ਵੱਧ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦਿੱਤੇ ਜਾ ਰਹੇ ਹਨ, ਤਿੰਨ ਕਰੋੜ ਤੋਂ ਵੱਧ ਗਰੀਬਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਦਿੱਤੇ ਗਏ ਹਨ ਅਤੇ ਲਗਭਗ ਹਰ ਘਰ ਬਿਜਲੀ, ਪਾਣੀ, ਗੈਸ ਅਤੇ ਪਖਾਨੇ ਨਾਲ ਜੁੜੇ ਹੋਏ ਹਨ। ਦੇਸ਼ ਦੇ ਲਗਭਗ 55 ਕਰੋੜ ਲੋਕ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਲੈ ਰਹੇ ਹਨ। ਅਗਲੇ ਇੱਕ ਮਹੀਨੇ ਤੱਕ ਭਾਜਪਾ ਵਰਕਰ ਕਲੱਸਟਰਾਂ ਰਾਹੀਂ ਜਨਤਾ ਤੱਕ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦਾ ਮੰਤਰ ਲੈ ਕੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਾਸ ਯਾਤਰਾ ਦਾ ਇਹ ਸਮਾਂ ਹੈ, ਇਹ ਸਹੀ ਸਮਾਂ ਹੈ ਅਤੇ ਇਹ ਰੁਕਿਆ ਨਹੀਂ, ਅੱਗੇ ਵੀ ਬਜ਼ੁਰਗਾਂ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਪਰਮਿੰਦਰ ਬਰਾੜ, ਜੈਸਮੀਨ ਸੰਧਾਵਾਲੀਆ, ਸੁਖਵਿੰਦਰ ਕੌਰ ਨੌਲੱਖਾ, ਹਰਮੇਸ਼ ਗੋਇਲ, ਸੁਰਜੀਤ ਸਿੰਘ ਗੜ੍ਹੀ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਹਰਦੇਵ ਬੱਲੀ, ਵਿਜੇ ਕੁਕਾ, ਨਿਖਿਲ ਕਾਕਾ, ਹਰਦੀਪ ਸਨੌਰ, ਵਰਿੰਦਰ ਖੰਨਾ ਆਦਿ ਵੀ ਹਜਾਰ ਸਨI The post ਪਿਛਲੇ 9 ਸਾਲਾਂ ‘ਚ ਭਾਰਤ ਨੇ 'ਸਬਕਾ ਸਾਥ, ਸਬਕਾ ਵਿਕਾਸ' ਦੀ ਕਹਾਣੀ ਲਿਖੀ ਹੈ: ਜੈ ਇੰਦਰ ਕੌਰ appeared first on TheUnmute.com - Punjabi News. Tags:
|
ਪੁਲਿਸ ਵੱਲੋਂ ਕਥਿਤ ਕੁੱਟਮਾਰ ਦੀ ਘਟਨਾ ਨੂੰ ਲੈ ਕੇ ਨੈਸ਼ਨਲ ਐਸ.ਸੀ ਕਮਿਸ਼ਨ ਦੀ ਟੀਮ ਪਹੁੰਚੀ ਪਿੰਡ ਕਾਨਿਆਂਵਾਲੀ Friday 02 June 2023 12:22 PM UTC+00 | Tags: kanianwali national-sc-commission news punjab-news village-of-kanianwali ਸ੍ਰੀ ਮੁਕਤਸਰ ਸਾਹਿਬ, 02 ਜੂਨ 2023: ਬੀਤੇ ਦਿਨੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਨਿਆਂਵਾਲੀ (Kanianwali) ਵਿਖੇ ਪੁਲਿਸ ਮੁਲਾਜ਼ਮਾਂ ਅਤੇ ਦਲਿਤ ਭਾਈਚਾਰੇ ਨਾਲ ਸੰਬਧਿਤ ਵਿਅਕਤੀ ਦੀ ਦੁਕਾਨ ‘ਤੇ ਬਹਿਸ ਹੋ ਗਈ | ਇਸਦੇ ਨਾਲ ਪੁਲਿਸ ਵੱਲੋਂ ਕਥਿਤ ਕੁੱਟਮਾਰ ਦੀ ਘਟਨਾ ਦੇ ਮਾਮਲੇ ਵਿਚ ਪਿੰਡ ਵਾਸੀਆਂ ਵੱਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ। ਪਿੰਡ ਦੇ ਦਲਿਤ ਭਾਈਚਾਰੇ ਦੇ ਲੋਕਾਂ ਦਾ ਕਥਿਤ ਦੋਸ਼ ਹੈ ਕਿ ਇਸ ਮਾਮਲੇ ਦੀ ਅਸਲੀਅਤ ਕੁਝ ਹੋਰ ਹੈ | ਪੁਲਿਸ ਦਲਿਤ ਭਾਈਚਾਰੇ ਦੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਪ੍ਰੇਸ਼ਾਨ ਕਰ ਰਹੀ ਹੈ। ਇਸ ਮਾਮਲਾ ‘ਚ ਅੱਜ ਨੈਸ਼ਨਲ ਐਸ.ਸੀ ਕਮਿਸ਼ਨ ਵਿਜੇ ਸਾਂਪਲਾ ਵੱਲੋਂ ਇਕ ਟੀਮ ਪਿੰਡ ਕਾਨਿਆਂਵਾਲੀ (Kanianwal) ਵਿਖੇ ਪਹੁੰਚੀ। ਇਸ ਟੀਮ ‘ਚ ਡੀ.ਆਈ.ਜੀ ਅਵਨੀਤ ਕੌਰ, ਕੁਲਦੀਪ ਸਿੰਘ ਭੰਗੇਵਾਲਾ ਨਿੱਜੀ ਸਹਾਇਕ ਸ਼ਾਮਲ ਸਨ । ਪਿੰਡ ਵਾਸੀਆਂ ਨਾਲ ਮੀਟਿੰਗ ਉਪਰੰਤ ਉਹਨਾਂ ਕਿਹਾ ਕਿ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਉਪਰੰਤ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਰਿਪੋਰਟ ਕਮਿਸ਼ਨ ਨੂੰ ਸੌਂਪੀ ਜਾਵੇਗੀ । The post ਪੁਲਿਸ ਵੱਲੋਂ ਕਥਿਤ ਕੁੱਟਮਾਰ ਦੀ ਘਟਨਾ ਨੂੰ ਲੈ ਕੇ ਨੈਸ਼ਨਲ ਐਸ.ਸੀ ਕਮਿਸ਼ਨ ਦੀ ਟੀਮ ਪਹੁੰਚੀ ਪਿੰਡ ਕਾਨਿਆਂਵਾਲੀ appeared first on TheUnmute.com - Punjabi News. Tags:
|
ਹਰਿਆਣਾ ਦਾ ਹਿਮਾਚਲ ਪ੍ਰਦੇਸ਼ ਤੋਂ ਆਉਂਦੇ ਦਰਿਆਈ ਪਾਣੀਆਂ 'ਤੇ ਕੋਈ ਹੱਕ ਨਹੀਂ: ਸੁਖਬੀਰ ਬਾਦਲ Friday 02 June 2023 12:29 PM UTC+00 | Tags: breaking-news haryana himachal-pradesh news punjab-water ravi-beas-rivers shiromani-akali-dal sukhbir-badal sukhbir-singh-badal ਚੰਡੀਗੜ੍ਹ, 02 ਜੂਨ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਕਿਹਾ ਕਿਹਰਿਆਣਾ ਦਾ ਹਿਮਾਚਲ ਪ੍ਰਦੇਸ਼ ਤੋਂ ਆਉਂਦੇ ਰਾਵੀ-ਬਿਆਸ ਦਰਿਆਵਾਂ ਦੇ ਪਾਣੀਆਂ 'ਤੇ ਕੋਈ ਹੱਕ ਨਹੀਂ ਬਣਦਾ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਹਿਮਾਚਲ ਪ੍ਰਦੇਸ਼ ਕਿਸੇ ਵੀ ਗੈਰ ਰਾਈਪੇਰੀਅਨ ਰਾਜ ਨੂੰ ਦਰਿਆਈ ਪਾਣੀ ਦੇਣ ਦੀ ਗੱਲ ਉਦੋਂ ਤੱਕ ਨਾ ਕਰੇ ਜਦੋਂ ਕਿ ਜਿਹੜੇ ਰਾਜ ਵਿਚੋਂ ਇਹ ਦਰਿਆ ਲੰਘਦੇ ਹਨ, ਉਹ ਸਹਿਮਤੀ ਨਾ ਦੇਵੇ। ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵੱਲੋਂ ਹਿਮਾਚਲ ਪ੍ਰਦੇਸ਼ ਤੋਂ ਹਰਿਆਣਾ ਨੂੰ ਸਿੱਧਾ ਨਹਿਰ ਰਾਹੀਂ ਪਾਣੀ ਦੇਣ ਦਾ ਸਮਝੌਤਾ 5 ਜੂਨ ਨੂੰ ਪ੍ਰਵਾਨ ਚੜ੍ਹਨ ਬਾਰੇ ਮੀਡੀਆ ਰਿਪੋਰਟਾਂ 'ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣ ਵਾਸਤੇ ਇਕ ਹੋਰ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਅਸੀਂ ਇਹ ਕਿਸੇ ਕੀਮਤ 'ਤੇ ਸਫਲ ਨਹੀਂ ਹੋਣ ਦਿਆਂਗੇ। ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦਰਿਆਈ ਪਾਣੀਆਂ ਦੇ ਸਾਂਝੇ ਮਾਲਕ ਹਨ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਇਹ ਦਰਿਆ ਸ਼ੁਰੂ ਹੁੰਦੇ ਹਨ ਤੇ ਪੰਜਾਬ ਵਿਚੋਂ ਲੰਘਦੇ ਹਨ। ਉਹਨਾਂ ਕਿਹਾ ਕਿ ਜਿਸ ਰਾਜ ਤੋਂ ਇਹ ਦਰਿਆ ਸ਼ੁਰੂ ਹੁੰਦੇ ਹਨ, ਉਹ ਹੇਠਲੇ ਰਾਜ ਜਿਥੋਂ ਦਰਿਆ ਲੰਘਦਾ ਹੈ, ਦੀ ਸਹਿਮਤੀ ਤੋਂ ਬਗੈਰ ਇਹ ਪਾਣੀ ਨਹੀਂ ਦੇ ਸਕਦਾ। ਇਹਨਾਂ ਤੱਥਾਂ ਦੀ ਰੋਸ਼ਨੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਹਿਮਾਚਲ ਤੋਂ ਹਰਿਆਣਾ ਨੂੰ ਦਰਿਆਈ ਪਾਣੀ ਦੇਣ ਬਾਰੇ ਕਿਸੇ ਵੀ ਤਰੀਕੇ ਦੀ ਗੱਲਬਾਤ ਨਾ ਕਰਨ। ਉਹਨਾਂ ਕਿਹਾ ਕਿ ਹਿਮਾਚਲ ਪੰਜਾਬ ਦੀ ਸਹਿਮਤੀ ਤੋਂ ਬਗੈਰ ਕਿਸੇ ਗੈਰ ਰਾਈਪੇਰੀਅਨ ਰਾਜ ਨੂੰ ਪਾਣੀ ਨਹੀਂ ਦੇ ਸਕਦਾ। ਉਹਨਾਂ ਕਿਹਾ ਕਿ ਪੰਜਾਬ ਵਿਚ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਸ ਵਾਈ ਐਲ ਨਹਿਰ ਦੀ ਜ਼ਮੀਨ ਉਹਨਾਂ ਦੇ ਅਸਲ ਮਾਲਕ ਕਿਸਾਨਾਂ ਨੂੰ ਵਾਪਸ ਦੇਣ ਤੋਂ ਬਾਅਦ ਇਹ ਮੁੱਦਾ ਖਤਮ ਹੋ ਗਿਆਸੀ ਤੇ ਹੁਣ ਇਸਨੂੰ ਮੁੜ ਖੋਲ੍ਹਣ ਨਾਲ ਪੁਰਾਣੇ ਜ਼ਖ਼ਮੀ ਮੁੜ ਰਿਸ ਪੈਣਗੇ। ਉਹਨਾਂ ਕਿਹਾ ਕਿ ਇਸ ਨਾਲ ਅੰਤਰ ਰਾਜੀਵ ਤੇ ਅੰਤਰ ਲੋਕ ਟਕਰਾਅ ਸ਼ੁਰੂ ਹੋਵੇਗਾ ਜੋ ਖਿੱਤੇ ਵਿਚਲੀ ਸ਼ਾਂਤੀ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ 'ਤੇ ਸੁੱਤੇ ਹੀ ਨਾ ਰਹਿ ਜਾਣ ਕਿਉਂਕਿ ਇਹ ਮਾਮਲਾ ਪੰਜਾਬ ਦੇ ਕਿਸਾਨਾਂ ਦੀਆਂ ਜ਼ਿੰਦਗੀਆਂ ਤੇ ਉਹਨਾਂ ਦੇ ਜੀਵਨ ਨਿਰਬਾਹ ਨਾਲ ਸਬੰਧਤ ਹੈ। ਬਾਦਲ ਨੇ ਪੰਜਾਬ ਕਾਂਗਰਸ ਨੂੰ ਵੀ ਆਖਿਆ ਕਿ ਉਹ ਇਸ ਮਾਮਲੇ 'ਤੇ ਆਪਣਾ ਸਟੈਂਡ ਸਪਸ਼ਟ ਕਰੇ। ਉਹਨਾਂ ਕਿਹਾ ਕਿ ਕਾਂਗਰਸ ਵੱਖ-ਵੱਖ ਰਾਜਾਂ ਵਿਚ ਇਕੋ ਮੁੱਦੇ 'ਤੇ ਵੱਖ-ਵੱਖ ਸਟੈਂਡ ਲੈਣੀ ਦੀ ਚਹੇਤੀ ਰਹੀਹੈ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਆਪਣੀ ਹਾਈ ਕਮਾਂਡ ਨੂੰ ਰਾਜ਼ੀ ਕਰਨਾ ਚਾਹੀਦਾ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਹਦਾਇਤ ਦੇਵੇ ਕਿ ਉਹ ਦਰਿਆਈ ਪਾਣੀ ਹਰਿਆਣਾ ਨੂੰ ਦੇਣ ਲਈ ਆਪਣੇ ਹਮਰੁਤਬਾ ਨਾਲ ਕੋਈ ਸਮਝੌਤਾ ਨਾ ਕਰਨ। ਉਹਨਾਂ ਕਿਹਾਕਿ ਜਿਸ ਤਰੀਕੇ ਪੰਜਾਬ ਕਾਂਗਰਸ ਨੇ ਦਿੱਲੀ ਸਰਕਾਰ ਦੀਆਂ ਤਾਕਤਾਂ ਸੀਮਤ ਕਰਨ ਵਾਸਤੇ ਜਾਰੀ ਕੇਂਦਰੀ ਆਰਡੀਨੈਂਸ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਤੋਂ ਕਾਂਗਰਸ ਹਾਈ ਕਮਾਂਡ ਨੂੰ ਰੋਕਿਆ, ਉਸੇ ਤਰੀਕੇ ਮੌਜੂਦਾ ਮਾਮਲੇ ਵਿਚਵੀ ਕਰੇ। The post ਹਰਿਆਣਾ ਦਾ ਹਿਮਾਚਲ ਪ੍ਰਦੇਸ਼ ਤੋਂ ਆਉਂਦੇ ਦਰਿਆਈ ਪਾਣੀਆਂ 'ਤੇ ਕੋਈ ਹੱਕ ਨਹੀਂ: ਸੁਖਬੀਰ ਬਾਦਲ appeared first on TheUnmute.com - Punjabi News. Tags:
|
ਪਹਿਲਵਾਨਾਂ ਲਈ ਇਨਸਾਫ਼ ਚਾਹੁੰਦੇ ਹਾਂ, ਪਰ ਕਾਨੂੰਨੀ ਪ੍ਰਕਿਰਿਆ ਰਾਹੀਂ: ਅਨੁਰਾਗ ਠਾਕੁਰ Friday 02 June 2023 12:47 PM UTC+00 | Tags: anurag-thakur breaking-news brij-bhushan delhi delhi-police india indian-wrestlers-protest jantar-mantar latest-news news punjab-news union-sports-minister-anurag-thakur wfi wrestlers wrestling-federation-of-indai ਚੰਡੀਗੜ੍ਹ, 02 ਜੂਨ 2023: ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਰ ਕੋਈ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐੱਫਆਈ) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਪਹਿਲਵਾਨਾਂ ਲਈ ਨਿਆਂ ਚਾਹੁੰਦੇ ਹਨ, ਪਰ ਅਜਿਹਾ ਤਾਂ ਹੀ ਹੋਵੇਗਾ ਜੇਕਰ ਕਾਨੂੰਨ ਅਤੇ ਨਿਯਮਾਂ ਦੀ ਸਹੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ। ਅਨੁਰਾਗ ਠਾਕੁਰ ਦੀਆਂ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ ਹਰਿਦੁਆਰ ਵਿੱਚ ਗੰਗਾ ਨਦੀ ਵਿੱਚ ਆਪਣੇ ਤਮਗੇ ਵਹਾਉਣ ਦੀ ਧਮਕੀ ਦਿੱਤੀ ਸੀ। ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਦੀ ਅਗਵਾਈ ਵਾਲੇ ਦੇਸ਼ ਦੇ ਚੋਟੀ ਦੇ ਪਹਿਲਵਾਨ ਬ੍ਰਿਜ ਭੂਸ਼ਣ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਖੇਡ ਮੰਤਰੀ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਸਰਕਾਰ ਨਿਰਪੱਖ ਜਾਂਚ ਦੇ ਹੱਕ ਵਿੱਚ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਨਿਆਂ ਮਿਲੇ, ਪਰ ਇਹ ਸਹੀ ਪ੍ਰਕਿਰਿਆ ਦੀ ਪਾਲਣਾ ਕਰਨ ਤੋਂ ਬਾਅਦ ਹੋਵੇਗਾ। ਖੇਡ ਮੰਤਰੀ ਨੇ ਕਿਹਾ ਕਿ ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬ੍ਰਿਜ ਭੂਸ਼ਣ ਸਿੰਘ ‘ਤੇ ਲੱਗੇ ਦੋਸ਼ਾਂ ‘ਤੇ ਸਰਕਾਰ ਦੁਆਰਾ ਨਿਯੁਕਤ ਕਮੇਟੀ ਵੱਲੋਂ ਰਿਪੋਰਟ ਪੇਸ਼ ਕਰਨ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ ਸੀ। ਬ੍ਰਿਜ ਭੂਸ਼ਣ ਵੀ ਭਾਜਪਾ ਦੇ ਸੰਸਦ ਮੈਂਬਰ ਹਨ। ਅਨੁਰਾਗ ਠਾਕੁਰ (Anurag Thakur) ਨੇ ਕਿਹਾ ਕਿ ਸਰਕਾਰ ਨੇ ਪਹਿਲਵਾਨਾਂ ਦੀ ਹਰ ਮੰਗ ਮੰਨ ਲਈ ਹੈ। ਬ੍ਰਿਜ ਭੂਸ਼ਣ ਵਿਰੁੱਧ ਉਸ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਲਈ ਇੱਕ ਪੈਨਲ ਦਾ ਗਠਨ ਕੀਤਾ ਗਿਆ ਸੀ ਅਤੇ ਭਾਰਤੀ ਓਲੰਪਿਕ ਸੰਘ (IOA) ਨੂੰ WFI ਦੇ ਮਾਮਲਿਆਂ ਨੂੰ ਚਲਾਉਣ ਲਈ ਪ੍ਰਬੰਧਕਾਂ ਦੀ ਇੱਕ ਕਮੇਟੀ ਨਿਯੁਕਤ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਅਥਲੀਟ ਹੋਵੇ ਜਾਂ ਔਰਤ, ਜੇਕਰ ਕੋਈ ਅੱਤਿਆਚਾਰ ਹੋਇਆ ਹੈ ਤਾਂ ਉਨ੍ਹਾਂ ਨੂੰ ਤੁਰੰਤ ਨਿਆਂ ਮਿਲਣਾ ਚਾਹੀਦਾ ਹੈ। ਖੇਡ ਮੰਤਰੀ ਨੇ ਕਿਹਾ ਕਿ ਪਹਿਲਵਾਨਾਂ ਨੂੰ ਕਿਹਾ ਗਿਆ ਸੀ ਕਿ ਕਿਸੇ ਵੀ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਜਾ ਸਕਦੀ ਹੈ, ਪਰ ਉਹ ਸਰਕਾਰ ਦਾ ਦਖਲ ਚਾਹੁੰਦੇ ਹਨ। The post ਪਹਿਲਵਾਨਾਂ ਲਈ ਇਨਸਾਫ਼ ਚਾਹੁੰਦੇ ਹਾਂ, ਪਰ ਕਾਨੂੰਨੀ ਪ੍ਰਕਿਰਿਆ ਰਾਹੀਂ: ਅਨੁਰਾਗ ਠਾਕੁਰ appeared first on TheUnmute.com - Punjabi News. Tags:
|
ਉੱਭਰ ਰਹੀਆਂ ਵਿਸ਼ਵ ਚੁਣੌਤੀਆਂ ਦੇ ਮੱਦੇਨਜਰ UNSC 'ਚ ਸੁਧਾਰ ਦੀ ਲੋੜ: ਰੁਚਿਰਾ ਕੰਬੋਜ Friday 02 June 2023 12:58 PM UTC+00 | Tags: breaking-news cm-bhagwant-mann india latest-news news ruchira-kamboj the-unmute-breaking-news united-nations united-nations-ruchira-kamboj united-nations-security-council unsc ਚੰਡੀਗੜ੍ਹ, 02 ਜੂਨ 2023: ਭਾਰਤ ਲੰਬੇ ਸਮੇਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਬਦਲਾਅ ਦੀ ਮੰਗ ਕਰ ਰਿਹਾ ਹੈ। ਹੁਣ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ (Ruchira Kamboj) ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਖ਼ਰਾਬ ਅਤੇ ਅਨੈਤਿਕ ਹੈ ਅਤੇ ਇਹ ਅਜੇ ਵੀ ਬਸਤੀਵਾਦ ਦੀ ਸੋਚ ਨਾਲ ਚੱਲ ਰਹੀ ਹੈ। ਇਹ ਬਦਲੇ ਹੋਏ ਭੂ-ਰਾਜਨੀਤਿਕ ਦ੍ਰਿਸ਼ ਵਿੱਚ ਨਵੀਆਂ ਤਾਕਤਾਂ ਦੇ ਉਭਾਰ ਨੂੰ ਨਹੀਂ ਦਰਸਾਉਂਦਾ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਅਤੇ ਨੀਤੀ ਮਾਹਰਾਂ ਨੇ ਤੁਰੰਤ ਸੁਧਾਰਾਂ ਦੀ ਮੰਗ ਕੀਤੀ ਹੈ। ਵੀਰਵਾਰ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ ‘ਚ ਸੁਰੱਖਿਆ ਪ੍ਰੀਸ਼ਦ ‘ਚ ਸੁਧਾਰਾਂ ‘ਤੇ ਗੋਲਮੇਜ਼ ਚਰਚਾ ਦਾ ਆਯੋਜਨ ਕੀਤਾ ਗਿਆ। ਭਾਰਤ, ਬ੍ਰਾਜ਼ੀਲ, ਦੱਖਣੀ ਅਫ਼ਰੀਕਾ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾ ਦੇ ਡਿਪਲੋਮੈਟਾਂ ਨੇ ਚਰਚਾ ਵਿੱਚ ਹਿੱਸਾ ਲਿਆ। ਮੀਟਿੰਗ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਮੌਜੂਦਾ ਢਾਂਚਾ ਅੱਜ ਦੇ ਬਹੁ-ਧਰੁਵੀ ਅਤੇ ਆਪਸ ਵਿੱਚ ਜੁੜੇ ਸੰਸਾਰ ਦੀਆਂ ਹਕੀਕਤਾਂ ਤੋਂ ਬਿਲਕੁਲ ਉਲਟ ਹੈ। ਰੁਚਿਰਾ ਕੰਬੋਜ (Ruchira Kamboj) ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦਾ ਗਠਨ ਇੱਕ ਵੱਖਰੇ ਯੁੱਗ ਵਿੱਚ ਹੋਇਆ ਸੀ ਅਤੇ ਇਹ ਨਵੀਆਂ ਤਾਕਤਾਂ ਦੇ ਉਭਾਰ ਨੂੰ ਨਹੀਂ ਦਰਸਾਉਂਦਾ। ਅੱਜ ਜਦੋਂ ਭੂ-ਰਾਜਨੀਤਿਕ ਲੈਂਡਸਕੇਪ ਬਦਲ ਰਿਹਾ ਹੈ, ਦੇਸ਼ ਵਧੇਰੇ ਬਰਾਬਰ ਅਤੇ ਨਿਰਪੱਖ ਵਿਸ਼ਵ ਵਿਵਸਥਾ ਚਾਹੁੰਦੇ ਹਨ। ਕੰਬੋਜ ਨੇ ਕਿਹਾ ਕਿ ਅੱਜ ਵਿਸ਼ਵ ਦੇ ਸਾਹਮਣੇ ਬੇਮਿਸਾਲ ਵਿਸ਼ਵ ਚੁਣੌਤੀਆਂ ਹਨ, ਅਜਿਹੇ ਵਿੱਚ ਸੰਯੁਕਤ ਰਾਸ਼ਟਰ ਵਿੱਚ ਸੁਧਾਰਾਂ ਦੀ ਲੋੜ ਹੈ। ਜਲਵਾਯੂ ਪਰਿਵਰਤਨ, ਅੱਤਵਾਦ, ਆਫ਼ਤ ਅਤੇ ਮਾਨਵੀ ਸੰਕਟ ਕਾਰਨ ਇਕਜੁੱਟ ਅਤੇ ਜ਼ਿੰਮੇਵਾਰ ਕਦਮ ਚੁੱਕਣ ਦੀ ਲੋੜ ਹੈ। ਕੰਬੋਜ ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰਾਂ ਲਈ ਯਤਨ ਕਰਨ। The post ਉੱਭਰ ਰਹੀਆਂ ਵਿਸ਼ਵ ਚੁਣੌਤੀਆਂ ਦੇ ਮੱਦੇਨਜਰ UNSC ‘ਚ ਸੁਧਾਰ ਦੀ ਲੋੜ: ਰੁਚਿਰਾ ਕੰਬੋਜ appeared first on TheUnmute.com - Punjabi News. Tags:
|
Pakistan: ਸਾਬਕਾ PM ਇਮਰਾਨ ਖਾਨ ਦੀ ਤਿੰਨ ਮਾਮਲਿਆਂ 'ਚ ਜ਼ਮਾਨਤ 13 ਜੂਨ ਤੱਕ ਵਧਾਈ Friday 02 June 2023 01:14 PM UTC+00 | Tags: anti-terrorism-court anti-terrorism-court-pakistan breaking-news imran-khan lahore news pakistan-news punjab-news ਚੰਡੀਗੜ੍ਹ, 02 ਜੂਨ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਸ਼ੁੱਕਰਵਾਰ ਨੂੰ ਇੱਥੇ ਅੱਤਵਾਦ ਵਿਰੋਧੀ ਅਦਾਲਤ (ਏਟੀਸੀ) ਦੇ ਸਾਹਮਣੇ ਪੇਸ਼ ਹੋਏ। ਅਦਾਲਤ ਨੇ ਲਾਹੌਰ ਦੇ ਕੋਰ ਕਮਾਂਡਰ ਹਾਊਸ ‘ਤੇ ਹਮਲੇ ਸਮੇਤ ਤਿੰਨ ਮਾਮਲਿਆਂ ‘ਚ ਉਨ੍ਹਾਂ ਦੀ ਅਗਾਊਂ ਜ਼ਮਾਨਤ 13 ਜੂਨ ਤੱਕ ਵਧਾ ਦਿੱਤੀ ਹੈ। ਇਮਰਾਨ ਖਾਨ (Imran Khan) ਸਖ਼ਤ ਸੁਰੱਖਿਆ ਦਰਮਿਆਨ ਏਟੀਸੀ ਲਾਹੌਰ ਵਿੱਚ ਪੇਸ਼ ਹੋਏ। ਉਨ੍ਹਾਂ ਨੇ ਦੁਹਰਾਇਆ ਕਿ ਉਸਦੀ ਜਾਨ ਨੂੰ ਖ਼ਤਰਾ ਹੈ। ਪੀਟੀਆਈ ਪਾਰਟੀ ਦੇ ਚੇਅਰਮੈਨ ਪੀਟੀਆਈ ਕਾਰਕੁਨ ਜਿਲੇ ਸ਼ਾਹ ਦੇ ਕਤਲ ਕੇਸ ਵਿੱਚ ਆਪਣੀ ਜ਼ਮਾਨਤ ਵਧਾਉਣ ਲਈ ਲਾਹੌਰ ਹਾਈ ਕੋਰਟ ਵਿੱਚ ਵੀ ਪੇਸ਼ ਹੋਏ। ਹਾਈਕੋਰਟ ਨੇ ਇਸ ਮਾਮਲੇ ‘ਚ ਉਨ੍ਹਾਂ ਦੀ ਜ਼ਮਾਨਤ 6 ਜੂਨ ਤੱਕ ਵਧਾ ਦਿੱਤੀ ਹੈ। ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਟੀਸੀ ਵਿੱਚ ਜੱਜ ਏਜਾਜ਼ ਅਹਿਮਦ ਬੁੱਟਰ ਨੇ ਸਵਾਲ ਕੀਤਾ ਕਿ ਉਹ (ਖ਼ਾਨ) ਲਾਹੌਰ ਕੋਰ ਕਮਾਂਡਰ ਹਾਊਸ, ਜਿਸ ਨੂੰ ਜਿਨਾਹ ਹਾਊਸ ਵੀ ਕਿਹਾ ਜਾਂਦਾ ਹੈ, ‘ਤੇ ਹਮਲੇ ਨਾਲ ਸਬੰਧਤ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਕਿਉਂ ਨਹੀਂ ਹੋ ਰਿਹਾ। ਖਾਨ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਆਪਣੀ ਜਾਨ ਦਾ ਖ਼ਤਰਾ ਹੈ। ਖਾਨ ਨੇ ਕਿਹਾ ਕਿ ਉਸਨੇ ਜਾਂਚਕਰਤਾਵਾਂ ਨੂੰ ਵੀਡੀਓ ਲਿੰਕ ਰਾਹੀਂ ਜਾਂਚ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਹਾਲਾਂਕਿ, ਜੱਜ ਨੇ ਇਮਰਾਨ ਨੂੰ ਜਾਂਚ ਵਿੱਚ ਸ਼ਾਮਲ ਹੋਣ ਦਾ ਨਿਰਦੇਸ਼ ਦਿੱਤਾ ਅਤੇ ਉਸਦੀ ਜ਼ਮਾਨਤ 13 ਜੂਨ ਤੱਕ ਵਧਾ ਦਿੱਤੀ। The post Pakistan: ਸਾਬਕਾ PM ਇਮਰਾਨ ਖਾਨ ਦੀ ਤਿੰਨ ਮਾਮਲਿਆਂ ‘ਚ ਜ਼ਮਾਨਤ 13 ਜੂਨ ਤੱਕ ਵਧਾਈ appeared first on TheUnmute.com - Punjabi News. Tags:
|
ਅਮਰੀਕੀ ਹਵਾਈ ਸੈਨਾ ਦਾ ਦਾਅਵਾ, ਵਰਚੁਅਲ ਟੈਸਟ ਦੌਰਾਨ AI-ਡਰੋਨ ਨੇ ਆਪਣੇ ਹੀ ਆਪਰੇਟਰ ਨੂੰ ਮਾਰਿਆ Friday 02 June 2023 01:27 PM UTC+00 | Tags: ai ai-drone ai-drone-killed-its-own-operator artificial-intelligence colonel-tucker-kinko-hamilton geoffrey-hinton news us-air-force virtual-test ਚੰਡੀਗੜ੍ਹ, 02 ਜੂਨ 2023: ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਇੱਕ ਡਰੋਨ (AI-drone) ਨੇ ਆਪਣੇ ਆਪਰੇਟਰ ਨੂੰ ਮਾਰ ਦਿੱਤਾ। ਇਹ ਦਾਅਵਾ ਅਮਰੀਕੀ ਹਵਾਈ ਸੈਨਾ ਦੇ ਕਰਨਲ ਟਕਰ ਕਿੰਕੋ ਹੈਮਿਲਟਨ ਨੇ ਕੀਤਾ ਹੈ। ਉਸਨੇ ਦੱਸਿਆ ਕਿ ਇਹ ਘਟਨਾ ਪਿਛਲੇ ਮਹੀਨੇ ਵਾਪਰੀ ਜਦੋਂ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਡਰੋਨ ਦੀ ਵਰਚੁਅਲ ਟੈਸਟਿੰਗ ਕਰ ਰਿਹਾ ਸੀ। ਟੈਸਟ ਦੌਰਾਨ ਏਆਈ ਸਿਸਟਮ ਨੂੰ ਮਹਿਸੂਸ ਹੋਣ ਲੱਗਾ ਕਿ ਆਪਰੇਟਰ ਆਪਣੇ ਮਿਸ਼ਨ ਦੇ ਵਿਚਕਾਰ ਆ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਆਪਰੇਟਰ ਨੂੰ ਹੀ ਖਤਮ ਕਰ ਦਿੱਤਾ। ਯੂਐਸ ਏਅਰਫੋਰਸ ਦਾ ਦਾਅਵਾ ਹੈ ਕਿ ਇਹ ਟੈਸਟ ਵਰਚੁਅਲ ਤੌਰ ‘ਤੇ ਕੀਤਾ ਗਿਆ ਸੀ, ਇਸ ਲਈ ਅਸਲ ਵਿੱਚ ਕਿਸੇ ਮਨੁੱਖ ਨੂੰ ਨੁਕਸਾਨ ਨਹੀਂ ਪਹੁੰਚਿਆ ਪਰ ਵਰਚੁਅਲ ਆਪਰੇਟਰ ਮਾਰਿਆ ਗਿਆ ਸੀ। ਹਾਲਾਂਕਿ, ਇਸ ਘਟਨਾ ਨੇ ਰੱਖਿਆ ਖੇਤਰ ਵਿੱਚ AI (AI-drone) ਦੀ ਵਰਤੋਂ ਨਾਲ ਜੁੜੇ ਖ਼ਤਰਿਆਂ ਦੀ ਇੱਕ ਉਦਾਹਰਣ ਪੇਸ਼ ਕੀਤੀ ਹੈ। ਕਰਨਲ ਟਕਰ ਕਿੰਕੋ ਹੈਮਿਲਟਨ ਆਪਰੇਟਰ ਨੇ ਏਆਈ-ਸੰਚਾਲਿਤ ਡਰੋਨ ਨੂੰ ਦੁਸ਼ਮਣ ਦੇ ਹਵਾਈ ਰੱਖਿਆ ਨੂੰ ਨਸ਼ਟ ਕਰਨ ਦਾ ਆਦੇਸ਼ ਦਿੱਤਾ। ਜਿਸ ਦੇ ਤਹਿਤ ਉਸ ਨੇ ਸਤ੍ਹਾ ਤੋਂ ਹਵਾ ਵਿਚ ਮਿਜ਼ਾਈਲ ਨੂੰ ਟਰੈਕ ਕਰਨਾ ਸੀ ਅਤੇ ਇਸ ਨੂੰ ਹਵਾ ਵਿਚ ਹੀ ਨਸ਼ਟ ਕਰਨਾ ਸੀ। ਹਾਲਾਂਕਿ, ਮਿਸ਼ਨ ਦੇ ਮੱਧ ਵਿੱਚ, ਆਪਰੇਟਰ ਨੇ ਹਮਲਾ ਕਰਨ ਤੋਂ ਇਨਕਾਰ ਕਰ ਦਿੱਤਾ | ਇਸ ਤੋਂ ਬਾਅਦ ਡਰੋਨ ‘ਚ ਲੱਗੇ AI ਸਿਸਟਮ ਨੇ ਆਪਰੇਟਰ ਨੂੰ ਰਸਤੇ ਤੋਂ ਹਟਾਉਣਾ ਚਾਹਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਦਿ ਇੰਡੀਪੈਂਡੈਂਟ ਦੀ ਰਿਪੋਰਟ ਦੇ ਅਨੁਸਾਰ, ਏਆਈ ਨੇ ਆਪਣੇ ਆਪਰੇਟਰ ਨੂੰ ਮਾਰਨ ਦਾ ਫੈਸਲਾ ਕੀਤਾ ਕਿਉਂਕਿ ਉਸਨੂੰ ਮਹਿਸੂਸ ਹੋਇਆ ਕਿ ਉਹ ਮਿਸ਼ਨ ਵਿੱਚ ਦਖਲ ਦੇ ਰਿਹਾ ਸੀ। ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਗੌਡਫਾਦਰ ਮੰਨੇ ਜਾਣ ਵਾਲੇ ਡਾਕਟਰ ਜਿਓਫਰੀ ਹਿੰਟਨ (Geoffrey Hinton) ਨੇ ਪਿਛਲੇ ਮਹੀਨੇ ਗੂਗਲ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ AI ਨੂੰ ਦੁਨੀਆ ਲਈ ਖ਼ਤਰਾ ਦੱਸਿਆ। ਉਸ ਨੇ ਕਿਹਾ ਸੀ, ‘ਇਹ ਮਨੁੱਖਤਾ ਲਈ ਖ਼ਤਰਾ ਹੈ। ਫਿਲਹਾਲ ਇਹ ਇੱਕ ਬਰਕਤ ਜਾਪਦਾ ਹੈ, ਪਰ ਅਜਿਹਾ ਨਹੀਂ ਹੈ। 75 ਸਾਲਾ ਹਿੰਟਨ ਨੇ ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ, ‘ਇਸ ਨਾਲ ਵੱਡੀ ਗਿਣਤੀ ‘ਚ ਨੌਕਰੀਆਂ ਖਤਮ ਹੋ ਜਾਣਗੀਆਂ। ਸਮਾਜ ਵਿੱਚ ਗਲਤ ਜਾਣਕਾਰੀ ਤੇਜ਼ੀ ਨਾਲ ਫੈਲੇਗੀ, ਜਿਸ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ। ਹਿੰਟਨ ਇਸ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦਾ ਹੈ ਅਤੇ ਇਸ ਦਾ ਪਛਤਾਵਾ ਕਰਦਾ ਹੈ। ਉਸ ਨੇ ਕਿਹਾ ਸੀ, ‘ਜੇ ਮੈਂ ਨਾ ਕੀਤਾ ਹੁੰਦਾ, ਕਿਸੇ ਹੋਰ ਨੇ ਕੀਤਾ ਹੁੰਦਾ, ਪਰ ਏ.ਆਈ. ਹੁਣ ਇਸ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੋਵੇਗਾ। The post ਅਮਰੀਕੀ ਹਵਾਈ ਸੈਨਾ ਦਾ ਦਾਅਵਾ, ਵਰਚੁਅਲ ਟੈਸਟ ਦੌਰਾਨ AI-ਡਰੋਨ ਨੇ ਆਪਣੇ ਹੀ ਆਪਰੇਟਰ ਨੂੰ ਮਾਰਿਆ appeared first on TheUnmute.com - Punjabi News. Tags:
|
ਬਿਹਤਰ ਜਲ ਪ੍ਰਬੰਧਨ ਲਈ ਪੰਜਾਬ ਇਜ਼ਰਾਈਲ ਨਾਲ ਰਣਨੀਤਕ ਭਾਈਵਾਲੀ ਬਣਾਏਗਾ: ਬ੍ਰਮ ਸ਼ੰਕਰ ਜਿੰਪਾ Friday 02 June 2023 01:38 PM UTC+00 | Tags: bram-shankar-jimpa breaking-news israe israel israel-news news punjab-sanitation-department punjab-water-issue sanitation water-issue ਚੰਡੀਗੜ੍ਹ, 02 ਜੂਨ 2023: ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ (Bram Shankar Jimpa) ਨੇ ਕਿਹਾ ਹੈ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਿਹਤਰ ਜਲ ਪ੍ਰਬੰਧਨ ਪ੍ਰਣਾਲੀ ਵਿਕਸਿਤ ਕਰਨ ਲਈ ਇਜ਼ਰਾਈਲ ਨਾਲ ਰਣਨੀਤਕ ਭਾਈਵਾਲੀ ਬਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਸਸਤੇ ਅਤੇ ਟਿਕਾਊ ਜਲ ਸਪਲਾਈ ਅਤੇ ਸੀਵਰੇਜ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਇਜ਼ਰਾਈਲੀ ਤਕਨਾਲੋਜੀ ਅਤੇ ਸਵਦੇਸ਼ੀ ਕਾਢਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰੇਗੀ। ਅੱਜ ਇੱਥੇ ਪੰਜਾਬ ਭਵਨ ਵਿਖੇ ਇਜ਼ਰਾਈਲ ਦੇ ਦੂਤਾਵਾਸ ਦੇ ਵਾਟਰ ਅਟੈਚ ਡਾ. ਲਿਓਰ ਆਸਫ, ਇੰਟਰਨੈਸ਼ਨਲ ਡਿਵੈਲਪਮੈਂਟ ਕਾਰਪੋਰੇਸ਼ਨ (ਐਮ.ਏ.ਐਸ.ਐਚ.ਏ.ਵੀ) ਇਜ਼ਰਾਈਲ ਦੂਤਾਵਾਸ ਦੇ ਸੀਨੀਅਰ ਜਲ ਸਰੋਤ ਮਾਹਰ ਨੀਰਜ ਗਹਿਲਵਤ ਅਤੇ ਥਾਪਰ ਯੂਨੀਵਰਸਿਟੀ ਤੋਂ ਪ੍ਰੈਫੈਸਰ ਡਾ: ਅਮਿਤ ਧੀਰ ਨਾਲ ਗੋਲਮੇਜ਼ ਮੀਟਿੰਗ ਦੌਰਾਨ ਬ੍ਰਮ ਸ਼ੰਕਰ ਜਿੰਪਾ ਨੇ ਪਾਣੀ ਅਤੇ ਗੰਦੇ ਪਾਣੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਦੀ ਸਹਾਇਤਾ ਲਈ ਇਜ਼ਰਾਈਲ ਦੁਆਰਾ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਲੈ ਕੇ ਬਹੁਤ ਚਿੰਤਤ ਹੈ ਅਤੇ ਪੇਂਡੂ ਖੇਤਰਾਂ ਵਿੱਚ ਛੱਪੜਾਂ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 35-40 ਸਾਲਾਂ ਦੌਰਾਨ ਪਿੰਡਾਂ ਵਿੱਚ ਧਰਤੀ ਹੇਠਲੇ ਪਾਣੀ ਦੀ ਉਪਲਬਧਤਾ ਵਿੱਚ ਕਾਫੀ ਕਮੀ ਆਈ ਹੈ। ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮੀਂਹ ਦੇ ਪਾਣੀ ਦੀ ਵਰਤੋਂ ਤੇ ਜੋਰ ਦਿੰਦਿਆਂ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ (Bram Shankar Jimpa) ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਇਮਾਰਤਾਂ ਵਿੱਚ ਪਾਣੀ ਨੂੰ ਰਿਚਾਰਜ ਕਰਨ ਦੀ ਪ੍ਰਣਾਲੀ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਹੁਸ਼ਿਆਰਪੁਰ ਵਿੱਚ ਗੰਦੇ ਪਾਣੀ ਦੇ ਟਰੀਟਮੈਂਟ ਪਲਾਂਟਾਂ ਦਾ ਦੌਰਾ ਕਰਨ ਦਾ ਆਪਣਾ ਤਜਰਬਾ ਵੀ ਸਾਂਝਾ ਕੀਤਾ, ਜਿੱਥੇ ਗੰਦੇ ਪਾਣੀ ਨੂੰ ਸਾਫ ਕਰਕੇ ਸੰਚਾਈ ਲਈ ਵਰਤੋਂ ਕੀਤੀ ਜਾ ਰਹੀ ਹੈ। ਨਵੀਂਆਂ ਤਕਨੀਕਾਂ ਨੂੰ ਅਪਣਾਉਣ ਵਿੱਚ ਪੰਜਾਬ ਰਾਜ ਦਾ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੰਦਿਆਂ, ਡਾ: ਲਿਓਰ ਆਸਫ ਨੇ ਦੱਸਿਆ ਕਿ ਇਜ਼ਰਾਈਲ ਦੇ ਜਲ ਸਰੋਤਾਂ ਵਿੱਚ ਲਗਭਗ ਅੱਧਾ ਪਾਣੀ ਸਮੁੰਦਰ ਦੇ ਸਾਫ ਕੀਤੇ ਪਾਣੀ, ਰੀਸਾਈਕਲ ਪਾਣੀ ਅਤੇ ਰਿਚਾਰਜਡ ਕੀਤੇ ਪਾਣੀ ਤੋਂ ਆਉਂਦਾ ਹੈ, ਜਦੋਂ ਕਿ 1980 ਤੱਕ ਦੇਸ਼ ਸਿਰਫ ਕੁਦਰਤੀ ਪਾਣੀ ਦੀ ਵਰਤੋਂ ‘ਤੇ ਨਿਰਭਰ ਕਰਦਾ ਸੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਅਜਿਹੀਆਂ ਤਕਨੀਕਾਂ ਵਿਕਸਿਤ ਕੀਤੀਆਂ ਹਨ ਜਿਸ ਨਾਲ 90% ਗੰਦਾ ਪਾਣੀ ਮੁੜ ਵਰਤਨਯੋਗ ਹੋ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਜ਼ਰਾਈਲ ਵਿੱਚ ਹਰੇਕ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਖੇਤੀਬਾੜੀ ਜ਼ਮੀਨਾਂ ਦੇ ਨੇੜੇ ਵਿਕਸਤ ਕੀਤਾ ਗਿਆ ਹੈ ਤਾਂ ਜੋ ਸਾਫ ਕੀਤੇ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾ ਸਕੇ। ਇਜ਼ਰਾਈਲ ਦੁਆਰਾ ਵੱਖ-ਵੱਖ ਤਕਨੀਕਾਂ ਦੇ ਸੁਮੇਲ ਨਾਲ ਵਿਕਸਤ ਕੀਤੇ ਹੱਲਾਂ ਬਾਰੇ ਕੇਸ ਅਧਿਐਨ ਪੇਸ਼ ਕਰਦਿਆਂ, ਡਾ: ਲਿਓਰ ਨੇ ਕਿਹਾ ਕਿ ਇਜ਼ਰਾਈਲ ਦੁਆਰਾ ਵਿਕਸਤ ਕੀਤੀਆਂ ਗਈਆਂ ਤਕਨੀਕਾਂ ਭਾਰਤੀ ਲੋੜਾਂ ਦੇ ਅਨੁਕੂਲ ਹੀ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਗੁਣਵੱਤਾ, ਸੈਨੀਟੇਸ਼ਨ ਅਤੇ ਭੂਮੀਗਤ ਪਾਣੀ ਦੇ ਰੀਚਾਰਜ ਨਾਲ ਸਬੰਧਤ ਚੁਣੌਤੀਆਂ ਨੂੰ ਸਫਲਤਾਪੂਰਵਕ ਹੱਲ ਕਰਨ ਵਿੱਚ ਭਾਈਚਾਰਕ ਸ਼ਮੂਲੀਅਤ, ਹਿੱਸੇਦਾਰਾਂ ਦੀ ਸਮਰੱਥਾ ਨਿਰਮਾਣ ਅਤੇ ਨਿੱਜੀ ਖੇਤਰ ਦੀ ਹਿੱਸੇਦਾਰੀ ਮੁੱਖ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਬੋਲਦਿਆਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ ਕੇ ਤਿਵਾੜੀ ਨੇ ਗੰਦੇ ਪਾਣੀ ਦੀ ਸਫਾਈ ਅਤੇ ਮੁੜ ਵਰਤੋਂ ਵਾਸਤੇ ਘੱਟ ਲਾਗਤ ਵਾਲੇ ਤਕਨੀਕੀ ਹੱਲਾਂ ਲਈ ਇਜ਼ਰਾਈਲ ਤੋਂ ਵਿਚਾਰ ਮੰਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਹਿਰੀ ਪਾਣੀ ਦੀ ਵਰਤੋਂ ਨੂੰ ਵਧਾ ਕੇ ਜਲਵਾਯੂ ਅਨੁਕੂਲ ਪੇਂਡੂ ਜਲ ਸਪਲਾਈ ਸਕੀਮਾਂ ਵਿਕਸਤ ਕਰ ਰਹੀ ਹੈ। ਇਸ ਦਾ ਟੀਚਾ 4,500 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਵੱਖ-ਵੱਖ ਤਕਨੀਕਾਂ ਦੇ ਸੁਮੇਲ 'ਤੇ ਆਧਾਰਿਤ ਬੁਨਿਆਦੀ ਢਾਂਚੇ ਦੀ ਵਰਤੋਂ ਕਰਦੇ ਹੋਏ 24×7 ਜਲ ਸਪਲਾਈ, ਸੈਨੀਟੇਸ਼ਨ ਸੁਵਿਧਾਵਾਂ ਵਾਲੇ 500 ਸਮਾਰਟ ਪਿੰਡਾਂ ਨੂੰ ਵਿਕਸਤ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 1,300 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਲਾਕ ਪੱਧਰੀ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਅਤੇ ਮਟੀਰੀਅਲ ਰਿਕਵਰੀ ਸੁਵਿਧਾਵਾਂ, ਮਾਡਲ ਬਾਇਓ-ਗੈਸ ਪਲਾਂਟ, ਫੇਕਲ ਸਲੱਜ ਟ੍ਰੀਟਮੈਂਟ ਪਲਾਂਟ ਆਦਿ ਸਥਾਪਤ ਕਰਕੇ ਗੰਦੇ ਪਾਣੀ ਅਤੇ ਠੋਸ ਰਹਿੰਦ-ਖੂੰਹਦ ਦਾ ਪ੍ਰਬੰਧਨ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਭਾਗ ਦੇ ਵਿਸ਼ੇਸ਼ ਸਕੱਤਰ ਜਨਾਬ ਮੁਹੰਮਦ ਇਸ਼ਫਾਕ ਨੇ ਟਰੀਟਮੈਂਟ ਪਲਾਂਟਾਂ ਦੇ ਸੰਚਾਲਨ ਅਤੇ ਪ੍ਰਬੰਧਨ ਅਤੇ ਸੰਪਤੀ ਪ੍ਰਬੰਧਨ ਵਿੱਚ ਇਜ਼ਰਾਈਲ ਦੁਆਰਾ ਵਰਤੀਆਂ ਜਾਂਦੀਆਂ ਰਣਨੀਤੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਇੰਡੋ-ਇਜ਼ਰਾਈਲ ਸਹਿਯੋਗ ਪ੍ਰੋਗਰਾਮ ਦੇ ਤਹਿਤ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਇਜ਼ਰਾਈਲ ਦੇ ਦੂਤਾਵਾਸ ਤੋਂ ਸਹਾਇਤਾ ਦੀ ਮੰਗ ਕੀਤੀ। ਇਸ ਦੌਰਾਨ ਡਾ: ਅਮਿਤ ਧੀਰ ਨੇ ਪਾਵਰਪੁਆਇੰਟ ਪੇਸ਼ਕਾਰੀ ਰਾਹੀਂ ਭਾਈਚਾਰਕ ਪੱਧਰ ‘ਤੇ ਖੇਤੀਬਾੜੀ ਲਈ ਟ੍ਰੀਟ ਕੀਤੇ ਗੰਦੇ ਪਾਣੀ ਦੀ ਮੁੜ ਵਰਤੋਂ ਨਾਲ ਸਬੰਧਤ ਮਾਡਲ ਬਾਰੇ ਜਾਣਕਾਰੀ ਦਿੱਤੀ। ਗੱਲਬਾਤ ਦੌਰਾਨ ਪਾਣੀ ਅਤੇ ਗੰਦੇ ਪਾਣੀ ਦੇ ਖੇਤਰ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਲਈ ਪੰਜਾਬ ਸਰਕਾਰ ਅਤੇ ਭਾਰਤ ਵਿੱਚ ਇਜ਼ਰਾਈਲ ਦੇ ਦੂਤਾਵਾਸ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ਦੇ ਪ੍ਰਸਤਾਵ ਬਾਰੇ ਚਰਚਾ ਹੋਈ। ਡਾ: ਲਿਓਰ ਨੇ ਭਾਰਤ-ਇਜ਼ਰਾਈਲ ਸਹਿਯੋਗ ਅਤੇ ਪਾਣੀ ਦੇ ਖੇਤਰ ਵਿੱਚ ਇਸ ਦੇ ਵੱਖ-ਵੱਖ ਲਾਭਾਂ ਦਾ ਜਿਕਰ ਕਰਦਿਆਂ ਅਤੇ ਪੰਜਾਬ ਸਰਕਾਰ ਨਾਲ ਸੰਭਾਵਿਤ ਸਮਝੌਤਿਆਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਕੇ.ਪੀ.ਐਮ.ਜੀ ਨੂੰ ਇਸ ਪਹਿਲਕਦਮੀ ਵਿੱਚ ਸਮਰਥਨ ਕਰਨ ਲਈ ਬੇਨਤੀ ਕੀਤੀ ਗਈ। ਵਿਭਾਗ ਦੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਲਈ ਇਜ਼ਰਾਈਲ ਦੇ ਦੂਤਾਵਾਸ ਦੁਆਰਾ ਸਹਿਯੋਗੀ ਖੋਜ ਅਤੇ ਵਿਕਾਸ ਕੇਂਦਰਾਂ ਦੇ ਦੌਰੇ ਦਾ ਵੀ ਪ੍ਰਸਤਾਵ ਕੀਤਾ ਗਿਆ ਸੀ। The post ਬਿਹਤਰ ਜਲ ਪ੍ਰਬੰਧਨ ਲਈ ਪੰਜਾਬ ਇਜ਼ਰਾਈਲ ਨਾਲ ਰਣਨੀਤਕ ਭਾਈਵਾਲੀ ਬਣਾਏਗਾ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News. Tags:
|
'ਵਿਸ਼ਵ ਸਾਈਕਲ ਦਿਵਸ' ਮੌਕੇ ਸਿਹਤ ਮੰਤਰੀ ਵੱਲੋਂ 'ਸਾਇਕਲ ਚਲਾਓ ਤੇ ਬਿਮਾਰੀਆਂ ਤੋਂ ਨਿਜਾਤ ਪਾਓ 'ਦਾ ਸੁਨੇਹਾ Friday 02 June 2023 01:43 PM UTC+00 | Tags: bicycle-rallies breaking-news dr-balbir-singh news wellness-centers world-bicycle-day ਚੰਡੀਗੜ, 02 ਜੂਨ 2023: ਸੂਬੇ ਦੇ ਲੋਕਾਂ ਨੂੰ ਗ਼ੈਰ-ਸਿਹਤਮੰਦ ਜੀਵਨ ਸ਼ੈਲੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕੈਂਸਰ, ਸ਼ੂਗਰ, ਦਿਲ ਸਬੰਧੀ ਬਿਮਾਰੀਆਂ ਅਤੇ ਸਟ੍ਰੋਕ ਤੋਂ ਬਚਣ ਲਈ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਫਾਇਦਿਆਂ ਬਾਰੇ ਜਾਗਰੂਕ ਕਰਨ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਜ਼ਿਲਾ ਹੈੱਡਕੁਆਰਟਰਾਂ ਅਤੇ ਰਾਜ ਦੇ ਸਾਰੇ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿਖੇ ਸਾਈਕਲ ਰੈਲੀਆਂ ਕੱਢਣ । ਜ਼ਿਕਰਯੋਗ ਹੈ ਕਿ ਦੇਸ਼ ਵਿੱਚ 63 ਫੀਸਦ ਤੋਂ ਵੱਧ ਮੌਤਾਂ ਗੈਰ-ਸੰਚਾਰੀ ਬਿਮਾਰੀਆਂ (ਐਨ.ਸੀ.ਡੀ.) ਨਾਲ ਹੁੰਦੀਆਂ ਹਨ, ਜਿਨਾਂ ਵਿੱਚੋਂ 27 ਫੀਸਦ ਦਿਲ ਸਬੰਧੀ ਬਿਮਾਰੀਆਂ ਕਾਰਨ , 9 ਫੀਸਦ ਕੈਂਸਰ, 11ਫੀਸਦ ਸਾਹ ਸਬੰਧੀ ਬਿਮਾਰੀਆਂ ਕਾਰਨ ਅਤੇ ਸੂਗਰ ਕਾਰਨ 3 ਫੀਸਦੀ ਮੌਤਾਂ ਹੁੰਦੀਆਂ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਬਿਮਾਰੀਆਂ ਦੇ ਮੁੱਖ ਤੇ ਵੱਡੇ ਕਾਰਨ ਤੰਬਾਕੂ ਦਾ ਸੇਵਨ, ਸ਼ਰਾਬ ਪੀਣਾ, ਮਾੜੀ ਤੇ ਗੈਰ-ਪੋਸ਼ਟਿਕ ਖੁਰਾਕ ਖਾਣਾ, ਸ਼ਰੀਰਕ ਵਰਜ਼ਿਸ਼ ਦੀ ਘਾਟ ਅਤੇ ਹਵਾ ਪ੍ਰਦੂਸ਼ਨ ਮੰਨੇ ਜਾਂਦੇ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਅਜਿਹੀਆਂ ਬਿਮਾਰੀਆਂ ਤੋਂ ਬਚਣ ਲਈ ਸ਼ਨਿਚਰਵਾਰ ਨੂੰ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ 'ਸਾਈਕਲ ਰੈਲੀ' ਕੱਢੀ ਜਾਵੇਗੀ। ਸਿਹਤ ਮੰਤਰੀ ਨੇ ਸਿਹਤ ਵਿਭਾਗ ਦੇ ਮਾਸ ਐਜੂਕੇਸ਼ਨ ਅਤੇ ਮੀਡੀਆ ਵਿੰਗ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ "ਵਿਸ਼ਵ ਸਾਈਕਲ ਦਿਵਸ'' (WORLD BICYCLE DAY) ਦੇ ਮੌਕੇ 'ਤੇ ਸਾਰੇ ਹੈਲਥ ਐਂਡ ਵੈੱਲਨੈਸ ਸੈਂਟਰਾਂ ਵਿਖੇ ਚੰਗੀ ਸਿਹਤ ਲਈ ਸਰੀਰਕ ਗਤੀਵਿਧੀਆਂ ਦੀ ਮਹੱਤਤਾ ਬਾਰੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣ ਤਾਂ ਜੋ ਲੋਕਾਂ ਦੇ ਜਿਸਮਾਨੀ ਤੇ ਜ਼ਿਹਨੀ ਪੱਧਰ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ: ਆਦਰਸ਼ਪਾਲ ਕੌਰ ਨੇ ਦੱਸਿਆ ਕਿ "ਸਾਈਕਲ ਚਲਾਉਣਾ ਇੱਕ ਸੁਖਾਲੀ ਕਸਰਤ ਹੈ ਅਤੇ ਸਾਈਕਲਿੰਗ ਨੂੰ ਕਸਰਤ ਰੁਟੀਨ 'ਚ ਸ਼ਾਮਲ ਕਰਨਾ ਜਾਂ ਇੱਕ ਮਨੋਰੰਜਕ ਗਤੀਵਿਧੀ ਵਜੋਂ ਅਪਣਾਉਣਾ ਨਾ ਕੇਵਲ ਹਰ ਉਮਰ ਦੇ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ ਅਤੇ ਸਗੋਂ ਇਸ ਨਾਲ ਲੋਕਾਂ ਦੇ ਜੀਵਨ ਪੱਧਰ ਵਿੱਚ ਵੀ ਸੁਧਾਰ ਹੋ ਸਕਦਾ ਹੈ। ਸਹਾਇਕ ਡਾਇਰੈਕਟਰ ਕਮ- ਸਟੇਟ ਪ੍ਰੋਗਰਾਮ ਅਫਸਰ ਡਾ: ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਹੁਣ ਸਾਡੀ ਮੁੱਖ ਤਰਜੀਹ ਸੰਚਾਰੀ ਬਿਮਾਰੀਆਂ ਥਾਂ ਗੈਰ ਸੰਚਾਰੀ ਬਿਮਾਰੀਆਂ 'ਤੇ ਕਾਬੂ ਪਾਉਣਾ ਹੈ ਕਿਉਂਕਿ ਐਨ.ਸੀ.ਡੀਜ ਹੁਣ ਵਧੇਰੇ ਪ੍ਰਚਲਿਤ ਹਨ ਅਤੇ ਵਧੇਰੇ ਮੌਤਾਂ ਦਾ ਕਾਰਨ ਬਣ ਰਹੀਆਂ ਹਨ। ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਇਨਾਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। The post 'ਵਿਸ਼ਵ ਸਾਈਕਲ ਦਿਵਸ' ਮੌਕੇ ਸਿਹਤ ਮੰਤਰੀ ਵੱਲੋਂ 'ਸਾਇਕਲ ਚਲਾਓ ਤੇ ਬਿਮਾਰੀਆਂ ਤੋਂ ਨਿਜਾਤ ਪਾਓ 'ਦਾ ਸੁਨੇਹਾ appeared first on TheUnmute.com - Punjabi News. Tags:
|
ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਦੀ ਕੀਤੀ ਅਪੀਲ Friday 02 June 2023 02:02 PM UTC+00 | Tags: bjp breaking-news congress gursharan-kaur-randhawa latest-news news pmm-narendra-modi protesting-women-wrestlers punjab-congress punjab-mahila-congress-president ਚੰਡੀਗੜ੍ਹ, 02 ਜੂਨ, 2023: ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਬੀਤੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ (Women Wrestlers) ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ। ਗੁਰਸ਼ਰਨ ਕੌਰ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਇਨਸਾਫ਼ ਦੇਣ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਤੁਰੰਤ ਮੁਅੱਤਲ ਕਰਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਭਾਜਪਾ ਦੇ ਸੰਸਦ ਮੈਂਬਰ ਨੂੰ ਹੱਲਾਸ਼ੇਰੀ ਦੇ ਰਹੀ ਹੈ, ਜੋ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਸ਼ਰੇਆਮ ਪ੍ਰੇਸ਼ਾਨ ਅਤੇ ਧਮਕੀਆਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫਲ ਰਿਹਾ ਹੈ। ਇਹ ਸਮਾਂ ਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤਾਂ ਜੋ ਸਰਕਾਰ ਲੋਕਾਂ ਪ੍ਰਤੀ ਜਵਾਬਦੇਹ ਹੋਵੇ। ਭਾਜਪਾ ਆਗੂ ਅਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ ਭਾਰਤ ਦੀਆਂ ਧੀਆਂ ਪ੍ਰਤੀ ਜਾਣਬੁੱਝ ਕੇ ਅੱਖੋਂ ਪਰੋਖੇ ਕਰਨ ਦੀ ਆਲੋਚਨਾ ਕਰਦਿਆਂ ਮਹਿਲਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਦੇਖ ਕੇ ਸ਼ਰਮ ਆਉਂਦੀ ਹੈ ਕਿ ਇਰਾਨੀ ਜੋ ਔਰਤਾਂ ਦੇ ਹੱਕਾਂ ਦੀ ਗੱਲ ਕਰ ਰਹੀ ਸੀ। ਅਚਾਨਕ ਪੂਰੇ ਦ੍ਰਿਸ਼ ਤੋਂ ਗਾਇਬ ਹੋ ਗਈ। ਉਸਨੇ ਨਾ ਤਾਂ ਦੋਸ਼ੀ ਬ੍ਰਿਜ ਭੂਸ਼ਣ ਬਾਰੇ ਗੱਲ ਕੀਤੀ ਅਤੇ ਨਾ ਹੀ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਦੌਰਾਨ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਿਸੇ ਪਹਿਲਵਾਨ (Women Wrestlers) ਨੂੰ ਮਿਲਣ ਗਈ। ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀਆਂ ਸ਼ਿਕਾਇਤਾਂ ਨੂੰ ਸੰਬੋਧਿਤ ਕਰਨਾ ਭੁੱਲ ਜਾਓ, ਉਹ ਇੱਕ ਔਰਤ ਵਜੋਂ ਉਨ੍ਹਾਂ ਦਾ ਦੁੱਖ ਸਾਂਝਾ ਕਰਨ ਵਿੱਚ ਵੀ ਅਸਫਲ ਰਹੀ| ਭਾਜਪਾ ਆਗੂਆਂ ‘ਤੇ ਚੁਟਕੀ ਲੈਂਦਿਆਂ ਮਹਿਲਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਮੇਤ ਭਾਜਪਾ ਆਗੂਆਂ ਨੂੰ ਕੌਮਾਂਤਰੀ ਪੱਧਰ ‘ਤੇ ਧਿਆਨ ਖਿੱਚਣ ਵਾਲੇ ਮੁੱਦਿਆਂ ‘ਤੇ ਆਪਣਾ ਸਿਰ ਰੇਤ ‘ਚ ਦੱਬਣ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਇਸ ਭਖਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਦੀ ਚੁੱਪ ਨੇ ਇਸ ਗੱਲ ਦਾ ਪਰਦਾਫਾਸ਼ ਕਰ ਦਿੱਤਾ ਹੈ ਕਿ ਇਨ੍ਹਾਂ ਸਾਰੀਆਂ ਧੀਆਂ ਨੂੰ ਆਪਣੇ ਨਿਵਾਸ ‘ਤੇ ਸੱਦਣਾ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਤਮਗੇ ਜਿੱਤਣ ‘ਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਕਹਿਣਾ, ਸਿਆਸੀ ਲਾਭ ਹਾਸਲ ਕਰਨ ਲਈ ਸਿਰਫ਼ ਫੋਟੋਆਂ ਦਾ ਮੌਕਾ ਸੀ। ਉਨ੍ਹਾਂ ਕਿਹਾ ਕਿ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਤੰਤਰ ਦੇ ਮੰਦਰ ਨਵੀਂ ਸੰਸਦ ਦਾ ਉਦਘਾਟਨ ਕਰ ਰਹੇ ਸਨ, ਤਾਂ ਭਾਰਤ ਦੀਆਂ ਧੀਆਂ, ਜਿਨ੍ਹਾਂ ਨੂੰ ‘ਦੇਵੀ’ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਦਿੱਲੀ ਵਿੱਚ ਪੁਲਿਸ ਬਲ ਦੁਆਰਾ ਬੇਰਹਿਮੀ ਨਾਲ ਲਿਜਾਇਆ ਜਾ ਰਿਹਾ ਸੀ। ਕਿਉਂ ਧੀਆਂ ਨਾਲ ਅਜਿਹਾ ਜ਼ੁਲਮ ਕੀਤਾ ਜਾ ਰਿਹਾ ਹੈ। ਦਾਗੀ ਆਗੂਆਂ ਨੂੰ ਸਲਾਖਾਂ ਪਿੱਛੇ ਡੱਕਣ ਦੀ ਬਜਾਏ ਪੁਲਿਸ ਨੇ ਮਹਿਲਾ ਪਹਿਲਵਾਨਾਂ ‘ਤੇ ਹੀ ਕੇਸ ਦਰਜ ਕਿਉਂ ਕੀਤਾ? ਮੈਂ ਪ੍ਰਧਾਨ ਮੰਤਰੀ ਤੋਂ ਸਿਰਫ਼ ਇਹ ਪੁੱਛਣਾ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਭਾਜਪਾ ਆਗੂ ਖ਼ਿਲਾਫ਼ ਕਾਰਵਾਈ ਕਰਨ ਤੋਂ ਕੀ ਰੋਕ ਰਿਹਾ ਹੈ? ਕੀ ਉਹ ਸੰਸਦ ਮੈਂਬਰ ਤੋਂ ਡਰਦਾ ਹੈ ਜਾਂ ਉਸ ਨੂੰ ਬਚਾਉਣ ਦਾ ਕੋਈ ਹੋਰ ਕਾਰਨ ਹੈ? ਸ਼੍ਰੀਮਤੀ ਰੰਧਾਵਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀਆਂ ਮੰਗਾਂ ਸੁਣਨ ਅਤੇ ਦੋਸ਼ੀ ਭਾਜਪਾ ਸੰਸਦ ਮੈਂਬਰ ਖਿਲਾਫ ਤੁਰੰਤ ਕਾਰਵਾਈ ਕਰਨ। ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਦੇ ਮੁੱਦਿਆਂ ਨੂੰ ਹੱਲ ਕਰਨਾ ਪ੍ਰਧਾਨ ਮੰਤਰੀ ਦਾ ਫਰਜ਼ ਹੈ। ਸਾਡੀਆਂ ਧੀਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਹ ਡਰ ਵਿੱਚ ਕਿਉਂ ਰਹਿਣ? ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀਮਤੀ ਡਾ. ਸਵਰਨਜੀਤ ਕੌਰ ਜ਼ਿਲ੍ਹਾ ਪ੍ਰਧਾਨ ਮੋਹਾਲੀ, ਸ੍ਰੀਮਤੀ ਸ. ਰੇਖਾ ਅਗਰਵਾਲ ਪਟਿਆਲਾ ਅਤੇ ਸ੍ਰੀਮਤੀ ਡਾ. ਚਰਨਜੀਤ ਕੌਰ ਸੰਗਰੂਰ ਹਾਜ਼ਰ ਸਨ | The post ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਦੀ ਕੀਤੀ ਅਪੀਲ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest