ਫਰੀਦਕੋਟ ਦੇ ਗੁਰਵਿੰਦਰ ਬਰਾੜ ਨੇ ਮਾਰੀਆਂ ਮੱਲਾਂ, ਕੈਨੇਡਾ ‘ਚ ਸਭ ਤੋਂ ਘੱਟ ਉਮਰ ਦਾ MLA ਬਣਿਆ

ਪੰਜਾਬ ਦਾ ਇਕ ਗੱਭਰੂ ਕੈਨੇਡਾ ਵਿਚ ਵਿਧਾਇਕ ਬਣਿਆ ਹੈ ਤੇ ਉਹ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਵਿਧਾਇਕ ਹੋਵੇਗਾ। ਫਰੀਦਕੋਟ ਸ਼ਹਿਰ ਦੇ ਗ੍ਰੀਨ ਐਵੇਨਿਊ ਵਾਸੀ ਗੁਰਵਿੰਦਰ ਸਿੰਘ ਬਰਾੜ ਉਰਫ ਟੀਟੂ ਨੇ ਕੈਲਗਰੀ ਦੀ ਨਾਰਥ ਈਸਟ ਅਸੈਂਬਲੀ ਤੋਂ ਚੋਣ ਜਿੱਤ ਕੇ ਇਹ ਉਪਲਬਧ ਹਾਸਲ ਕੀਤੀ ਹੈ। 29 ਮਈ ਨੂੰ ਹੀ ਚੋਣ ਦਾ ਨਤੀਜਾ ਆਇਆ। ਇਹ ਜਾਣਕਾਰੀ ਮਿਲਦੇ ਹੀ ਪਰਿਵਾਰ ਵਿਚ ਜਸ਼ਨ ਦਾ ਮਾਹੌਲ ਹੈ।

ਰਿਸ਼ਤੇਦਾਰਾਂ ਤੇ ਮੁਹੱਲੇ ਦੇ ਲੋਕਾਂ ਨੇ ਟੀਟੂ ਦੀ ਜਿੱਤ ‘ਤੇ ਗੁਰਦੁਆਰਾ ਸਾਹਿਬ ਵਿਚ ਸ਼ੁਕਰਾਨਾ ਅਦਾ ਕੀਤਾ। ਪਾਠ ਕਰਾਇਆ, ਲੰਗਰ ਲਗਾਇਆ ਤੇ ਲੱਡੂ ਵੰਡੇ। ਟੀਟੂ ਦੇ ਦਾਦਾ ਗੁਰਵਜਨ ਸਿੰਘ ਬਰਾੜ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਦੇ ਪਰਿਵਾਰ ਤੇ ਫਰੀਦਕੋਟ ਦੀ ਸ਼ਾਨ ਵਿਚ ਵੱਡੀ ਉਪਲਬਧੀ ਹੈ। ਅਜੇ ਪਰਿਵਾਰ ਕੈਨੇਡਾ ਵਿਚ ਹੈ। ਜਦੋਂ ਉਹ ਭਾਰਤ ਆਉਣਗੇ ਤਾਂ ਜਿੱਤ ਦੀ ਖੁਸ਼ੀ ਮਨਾਈ ਜਾਵੇਗੀ।

ਇਹ ਵੀ ਪੜ੍ਹੋ : ਓਡੀਸ਼ਾ ‘ਚ ਹੋਏ ਰੇਲ ਹਾਦਸੇ ‘ਤੇ ਸਵਾਤੀ ਮਾਲੀਵਾਲ ਦਾ ਬਿਆਨ ਆਇਆ ਸਾਹਮਣੇ, ਦੇਖੋ ਕੀ ਕਿਹਾ

ਮੁਹੱਲੇ ਦੇ ਐੱਮਸੀ ਗੁਰਤੇਜ ਸਿੰਘ ਪਹਿਲਵਾਨ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਮੁਹੱਲੇ ਦਾ ਨੌਜਵਾਨ ਕੈਨੇਡਾ ਵਿਚ ਵਿਧਾਇਕ ਚੁਣਿਆ ਗਿਆ ਹੈ। ਸਭ ਤੋਂ ਘੱਟ ਉਮਰ ਦਾ ਕੈਨੇਡਾ ਦਾ ਵਿਧਾਇਕ ਬਣਿਆ ਹੈ। ਉਸ ਦੇ ਦੋਸਤ ਫਰੀਦਕੋਟ ਤੋਂ ਲੈ ਕੇ ਕੈਨੇਡਾ ਤੱਕ ਖੁਸ਼ੀ ਮਨਾ ਰਹੇ ਹਨ।ਵਿਧਾਇਕ ਤੇ ਸਾਂਸਦ ਬਣੇ ਹਨ ਪਰ ਫਰੀਦਕੋਟ ਤੋਂ ਟੀਟੂ ਪਹਿਲਾ ਸ਼ਖਸ ਹੈ ਜੋ ਕੈਨੇਡਾ ਵਿਚ ਚੋਣਾਂ ਜਿੱਤਿਆ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਫਰੀਦਕੋਟ ਦੇ ਗੁਰਵਿੰਦਰ ਬਰਾੜ ਨੇ ਮਾਰੀਆਂ ਮੱਲਾਂ, ਕੈਨੇਡਾ ‘ਚ ਸਭ ਤੋਂ ਘੱਟ ਉਮਰ ਦਾ MLA ਬਣਿਆ appeared first on Daily Post Punjabi.



source https://dailypost.in/latest-punjabi-news/gurwinder-brar-of-faridkot/
Previous Post Next Post

Contact Form