ਅੰਮ੍ਰਿਤਸਰ ‘ਚ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਪੈਟਰੋਲ ਪੰਪ ਲੁੱਟ ਲਿਆ। ਲੁਟੇਰੇ ਉਥੋਂ 20 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਅਤੇ ਜਾਂਦੇ ਹੋਏ ਸੇਲਜ਼ਮੈਨ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਇਹ ਸਾਰੀ ਘਟਨਾ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਇਹ ਘਟਨਾ ਸੋਮਵਾਰ ਦੇਰ ਸ਼ਾਮ ਮਹਿਤਾ ਚੌਕ ਸਥਿਤ ਪਿੰਡ ਉਸਮਾ ਦੀ ਹੈ। ਇਕਬਾਲ ਫਿਲਿੰਗ ਸਟੇਸ਼ਨ ‘ਤੇ ਸਾਰੇ ਕਰਮਚਾਰੀ ਰੋਜ਼ਾਨਾ ਵਾਂਗ ਆਪਣੇ ਕੰਮ ‘ਚ ਰੁੱਝੇ ਹੋਏ ਸਨ। ਇਸ ਦੌਰਾਨ ਮੋਟਰਸਾਈਕਲ ‘ਤੇ 3 ਨੌਜਵਾਨ ਆ ਗਏ। ਤਿੰਨਾਂ ਦੇ ਮੂੰਹ ਢਕੇ ਹੋਏ ਸਨ। ਇਕ ਲੁਟੇਰਾ ਬਾਈਕ ‘ਤੇ ਹੀ ਰਿਹਾ, ਜਦਕਿ 2 ਲੁਟੇਰਿਆਂ ਨੇ ਬਾਈਕ ਤੋਂ ਉਤਰਦੇ ਹੀ ਪਿਸਤੌਲ ਕੱਢ ਲਏ।

ਇਹ ਵੇਖ ਕੇ ਪੈਟਰੋਲ ਪਾ ਕੇ ਕੈਸ਼ ਲੈ ਰਿਹਾ ਮੁਲਾਜ਼ਮ ਪਠਾਨਕੋਟ ਵਾਸੀ ਰਾਹੁਲ ਪਿੱਛੇ ਹਟਣ ਲੱਗਾ। ਲੁਟੇਰਿਆਂ ਨੇ ਉਸੇ ਵੇਲੇ ਰਾਹੁਲ ਦੀ ਲੱਤ ‘ਤੇ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਦੋਵੇਂ ਲੁਟੇਰੇ ਉਸ ਦੇ ਨੇੜੇ ਗਏ ਅਤੇ ਉਸ ਦੀ ਜੇਬ ਵਿਚ ਰੱਖੇ 20 ਹਜ਼ਾਰ ਰੁਪਏ ਕੱਢ ਲਏ।
ਇਹ ਵੀ ਪੜ੍ਹੋ : ਸਿੱਖਾਂ ‘ਤੇ ਹਮਲਿਆਂ ਨੂੰ ਲੈ ਕੇ ਐਕਸ਼ਨ ਮੋਡ ‘ਚ ਭਾਰਤ, PAK ਹਾਈਕਮਿਸ਼ਨ ਦੇ ਡਿਪਲੋਮੈਟ ਕੀਤੇ ਤਲਬ
ਪੁਲਿਸ ਨੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਅਤੇ ਜ਼ਖ਼ਮੀ ਮੁਲਾਜ਼ਮ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਜਿਸ ਸਪਲੈਂਡਰ ਮੋਟਰਸਾਈਕਲ ’ਤੇ ਲੁਟੇਰੇ ਆਏ ਸਨ, ਉਸ ਦਾ ਨੰਬਰ ਨਹੀਂ ਸੀ। ਪੁਲਿਸ ਥਾਣਾ ਮਹਿਤਾ ਨੇ ਲੁਟੇਰਿਆਂ ਦੇ ਟਿਕਾਣੇ ਅਤੇ ਗਤੀਵਿਧੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਅੰਮ੍ਰਿਤਸਰ : ਬੰਦੂਕ ਦੀ ਨੋਕ ‘ਤੇ ਪੈਟਰੋਲ ਪੰਪ ‘ਤੇ ਲੁੱਟ, ਸੇਲਜ਼ਮੈਨ ਦੇ ਗੋਲੀ ਮਾਰ ਪੈਸੇ ਲੈ ਕੇ ਫਰਾਰ ਹੋਏ ਲੁਟੇਰੇ appeared first on Daily Post Punjabi.
source https://dailypost.in/latest-punjabi-news/robbery-at-petrol-pump/