ਪਲਟਫਰਮ ਤ ਪਟੜ ਕਢ ਹਥ ਧ ਰਹ ਮਡ ਆਇਆ ਟਰਨ ਦ ਲਪਟ ਚ ਗਈ ਜਨ

ਛੋਟੀ ਜਿਹੀ ਕੀਤੀ ਲਾਪਰਵਾਹੀ ਨਾਲ ਜਾਨ ਵੀ ਜਾ ਸਕਦੀ ਹੈ। ਅਜਿਹੀ ਹੀ ਘਟਨਾ ਸਾਹਮਣੇ ਆਈ ਮੁੰਬਈ ਦੇ ਮਲਾਡ ਰੇਲਵੇ ਸਟੇਸ਼ਨ ਤੋਂ, ਜਿਥੇ ਇੱਕ ਮੁੰਡੇ ਦੀ ਅਣਗਹਿਲੀ ਕਰਕੇ ਜਾਨ ਚਲੀ ਗਈ। ਇਹ ਮੁੰਡਾ ਟ੍ਰੇਨ ਦੀ ਲਪੇਟ ਵਿੱਚ ਆ ਗਿਆ। ਦਰਅਸਲ, ਉਹ ਪਲੇਟਫਾਰਮ ‘ਤੇ ਟ੍ਰੈਕ ਦੇ ਕੋਲ ਖੜ੍ਹੇ ਆਪਣੇ ਹੱਥ ਧੋ ਰਿਹਾ ਸੀ। ਇਸ ਦੌਰਾਨ ਟਰੇਨ ਪਟੜੀ ‘ਤੇ ਆ ਗਈ।

ਮੁੰਡੇ ਦਾ ਸਿਰ ਟਰੇਨ ਦੇ ਇੰਜਣ ਨਾਲ ਟਕਰਾ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਾਮਲਾ 17 ਜੂਨ ਦਾ ਹੈ, ਇਸ ਨਾਲ ਸਬੰਧਤ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆ ਗਈ ਹੈ। ਵੀਡੀਓ ‘ਚ ਇਕ ਮੁੰਡਾ ਪਲੇਟਫਾਰਮ ‘ਤੇ ਖੜ੍ਹਾ ਹੈ ਅਤੇ ਟ੍ਰੈਕ ‘ਤੇ ਹੱਥ ਧੋ ਰਿਹਾ ਹੈ। ਹੱਥ ਧੋ ਕੇ ਉਹ ਪਾਣੀ ਪੀਣ ਲੱਗਦਾ ਹੈ।

boy washing his hands

ਇਸੇ ਦੌਰਾਨ ਇਕ ਹੋਰ ਲੜਕਾ ਉਸ ਕੋਲੋਂ ਬੋਤਲ ਲੈ ਕੇ ਹੱਥ ਧੋਣ ਲੱਗ ਜਾਂਦਾ ਹੈ। ਫਿਰ ਇੱਕ ਲੋਕਲ ਟਰੇਨ ਟਰੈਕ ‘ਤੇ ਆਉਂਦੀ ਹੈ। ਟਰੇਨ ਦਾ ਇੰਜਣ ਮੁੰਡੇ ਦੇ ਸਿਰ ‘ਤੇ ਵੱਜਦਾ ਹੈ ਅਤੇ ਉਹ ਟਰੇਨ ਤੋਂ ਕਾਫੀ ਦੂਰ ਜਾ ਕੇ ਪਲੇਟਫਾਰਮ ‘ਤੇ ਡਿੱਗ ਜਾਂਦਾ ਹੈ।

ਇਹ ਵੀ ਪੜ੍ਹੋ : ਸਾਵਧਾਨ! ਕੋਕਾ-ਕੋਲਾ ਨਾਲ ਹੋ ਸਕਦੈ ਕੈਂਸਰ- WHO ਨੇ ਕੀਤਾ ਅਲਰਟ

ਮ੍ਰਿਤਕ ਦੀ ਪਛਾਣ ਮਯੰਕ ਸ਼ਰਮਾ (16 ਸਾਲ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਹ ਸਟੇਸ਼ਨ ਦੇ ਪਲੇਟਫਾਰਮ ਨੰਬਰ 3 ‘ਤੇ ਸੀ। ਇੱਥੇ ਉਸ ਨੇ ਆਪਣੇ ਦੋਸਤ ਨਾਲ ਟਿਫਿਨ ਤੋਂ ਖਾਣਾ ਖਾਧਾ। ਇਸ ਤੋਂ ਬਾਅਦ ਉਹ ਬੋਤਲ ‘ਚੋਂ ਪਾਣੀ ਪੀ ਰਿਹਾ ਸੀ ਕਿ ਟਰੇਨ ਦੀ ਲਪੇਟ ‘ਚ ਆ ਕੇ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਉਸ ਦਾ ਦੋਸਤ ਵੀ ਜ਼ਖਮੀ ਹੋ ਗਿਆ। ਉਸ ਦਾ ਇਲਾਜ ਚੱਲ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਪਲੇਟਫ਼ਾਰਮ ‘ਤੇ ਪੱਟੜੀ ਕੰਢੇ ਹੱਥ ਧੋ ਰਿਹਾ ਮੁੰਡਾ ਆਇਆ ਟ੍ਰੇਨ ਦੀ ਲਪੇਟ ‘ਚ, ਗਈ ਜਾਨ appeared first on Daily Post Punjabi.



Previous Post Next Post

Contact Form