ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਚੌਥੀ ਵਾਰ ਜਿੱਤਿਆ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ, ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

ਭਾਰਤੀ ਜੂਨੀਅਰ ਹਾਕੀ ਟੀਮ ਨੇ ਆਪਣਾ ਦਬਦਬਾ ਜਾਰੀ ਰੱਖਦੇ ਹੋਏ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਚੌਥੀ ਵਾਰ ਏਸ਼ੀਆ ਕੱਪ ਖਿਤਾਬ ਜਿੱਤ ਲਿਆ। ਅੰਗਦਬੀਰ ਸਿੰਘ ਨੇ 13ਵੇਂ, ਅਰਿਜੀਤ ਸਿੰਘ ਨੇ 20ਵੇਂ ਮਿੰਟ ਵਿਚ ਗੋਲ ਕੀਤੇ। ਪਾਕਿਸਤਾਨ ਵੱਲੋਂ ਇਕੋ ਇਕ ਗੋਲ 37ਵੇਂ ਮਿੰਟ ਵਿਚ ਅਬਦੁਲ ਬਸ਼ਰਤ ਨੇ ਕੀਤਾ। ਇਸ ਟੂਰਨਾਮੈਂਟ ਵਿਚ ਆਪਣਾ ਵਧੀਆ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਨੇ ਮਲੇਸ਼ੀਆ ਵਿਚ ਹੋਣ ਵਾਲੇ ਕੌਮਾਂਤਰੀ ਹਾਕੀ ਮਹਾਸੰਘ ਪੁਰਸ਼ ਜੂਨੀਅਰ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ।

ਇਸ ਤੋਂ ਪਹਿਲਾਂ ਭਾਰਤ ਨੇ 2004, 2008 ਤੇ 2015 ਵਿਚ ਜੂਨੀਅਰ ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ ਸੀ। ਪਾਕਿਸਤਾਨ ਇਹ ਟੂਰਨਾਮੈਂਟ ਤਿੰਨ ਵਾਰ ਜਿੱਤ ਸਕਿਆ ਹੈ।

ਅੰਗਦਬੀਰ ਨੇ ਅਰਿਜੀਤ ਦੇ ਸ਼ਾਟ ‘ਤੇ ਛਿਟਕੀ ਗੇਂਦ ਨੂੰ ਗੋਲਪੋਸਟ ਵਿਚ ਪਹੁੰਚਾ ਕੇ ਪਹਿਲਾ ਗੋਲ ਕਰ ਦਿਤਾ। ਅਰਿਜੀਤ ਨੇ ਬੜ੍ਹਤ 2-0 ਕਰ ਦਿੱਤੀ ਸੀ।ਅੰਤਰਾਲ ਤੋਂ ਬਾਅਦ ਪਾਕਿਸਤਾਨ ਨੂੰ ਗੋਲ ਕਰਨ ਵਿੱਚ ਸਫਲਤਾ ਮਿਲੀ। ਆਖ਼ਰੀ ਕੁਆਰਟਰ ਵਿੱਚ ਪਾਕਿਸਤਾਨ ਨੇ ਬਰਾਬਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤੀ ਡਿਫੈਂਸ ਡਟਿਆ ਰਿਹਾ। ਭਾਰਤੀ ਕਪਤਾਨ ਉੱਤਮ ਸਿੰਘ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।

ਕਪਤਾਨ ਉਤਮ ਸਿੰਘ ਨੇ ਕਿਹਾ ਕਿ ਲੀਗ ਮੈਚ ਵਿਚ ਪਾਕਿਸਤਾਨ ਨਾਲ ਮੁਕਾਬਲਾ ਡਰਾਅ ਰਿਹਾ ਸੀ। ਇਸ ਵਾਰ ਜਾਗਰੂਕ ਸਨ ਟੀਮ ਨੇ ਇੰਨੇ ਸਾਰੇ ਦਰਸ਼ਕਾਂ ਦੇ ਵਿਚ ਮੈਚ ਨਹੀਂ ਖੇਡਿਆ ਸੀ। ਸ਼ੁਰੂਆਤ ਵਿਚ ਗੋਲ ਕਰਨਾ ਫਾਇਦੇਮੰਦ ਰਿਹਾ।

ਇਹ ਵੀ ਪੜ੍ਹੋ :

ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਨੇ ਇਸ ਲਈ ਟੀਮ ਦੇ ਖਿਡਾਰੀਆਂ ਨੂੰ 2-2 ਲੱਖ ਤੇ ਸਪੋਰਟ ਸਟਾਫ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਚੌਥੀ ਵਾਰ ਜਿੱਤਿਆ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ, ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ appeared first on Daily Post Punjabi.



source https://dailypost.in/top-5/after-defeating-pakistan/
Previous Post Next Post

Contact Form