ਆਸਟ੍ਰੇਲੀਆਈ ਫੌਜੀਆਂ ਦੇ ਸ਼ਰਾਬ ਪੀਣ ‘ਤੇ ਲੱਗੀ ਪਾਬੰਦੀ, ਪ੍ਰੈਕਟਿਸ ਦੌਰਾਨ ਨਸ਼ੇ ’ਚ ਮਾਰ ਦਿੱਤੇ ਸਨ 39 ਅਫ਼ਗਾਨੀ

ਆਸਟ੍ਰੇਲੀਆਈ ਸਰਕਾਰ ਨੇ ਮਿਲਟਰੀ ਆਪ੍ਰੇਸ਼ਨ ਜਾਂ ਅਭਿਆਸਾਂ ਦੌਰਾਨ ਫੌਜੀਆਂ ਵੱਲੋਂ ਸ਼ਰਾਬ ਦੇ ਸੇਵਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ 2020 ਵਿੱਚ ਹੋਈਆਂ 23 ਘਟਨਾਵਾਂ ਦੀ ਜਾਂਚ ਦੇ ਮੱਦੇਨਜ਼ਰ ਲਿਆ ਗਿਆ ਹੈ । ਉਸ ਸਮੇਂ ਆਸਟ੍ਰੇਲੀਆਈ ਮਿਲਟਰੀ ਯੂਨਿਟ ਅਫਗਾਨਿਸਤਾਨ ਵਿੱਚ ਤਾਇਨਾਤ ਸੀ । ਇਸ ਯੂਨਿਟ ਦੇ ਜਵਾਨਾਂ ‘ਤੇ ਦੋਸ਼ ਲੱਗਿਆ ਸੀ ਕਿ ਉਨ੍ਹਾਂ ਨੇ ਸਿਰਫ਼ ਅਭਿਆਸ ਲਈ 39 ਆਮ ਅਫ਼ਗਾਨ ਨਾਗਰਿਕਾਂ ਨੂੰ ਗੋ.ਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

Australian military bans alcohol
Australian military bans alcohol

ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਸ ਸਮੇਂ ਆਸਟ੍ਰੇਲੀਆ ਨੂੰ ਵਿਸ਼ਵ ਮੰਚ ‘ਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ । ਇਸ ਤੋਂ ਬਾਅਦ ਆਸਟ੍ਰੇਲੀਆ ਦੇ ਰੱਖਿਆ ਮੰਤਰਾਲੇ ਵੱਲੋਂ ਜੰਗੀ ਅਪਰਾਧਾਂ ਤਹਿਤ ਮਾਮਲੇ ਦੀ ਜਾਂਚ ਕੀਤੀ ਗਈ ਸੀ । ਦੱਸ ਦੇਈਏ ਕਿ ਬ੍ਰਿਟਿਸ਼ ਅਖਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਆਸਟ੍ਰੇਲੀਆ ਫੌਜ ਵਿੱਚ ਸ਼ਰਾਬ ਦੇ ਸੇਵਨ ‘ਤੇ ਪਾਬੰਦੀ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਆਸਟ੍ਰੇਲੀਆਈ ਫੌਜ ਨੇ 2020 ਦੀਆਂ ਘਟਨਾਵਾਂ ਦੀ ਜਾਂਚ ਦੇ ਦੌਰਾਨ ਪਾਇਆ ਕਿ ਅਫਗਾਨਿਸਤਾਨ ਵਿੱਚ ਆਸਟ੍ਰੇਲੀਆਈ ਫੌਜੀਆਂ ਦਾ ਜੋ ਬੇਸ ਕੈਂਪ ਸੀ, ਉਸ ਵਿੱਚ ਇੱਕ ਪੱਬ ਵੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਆਸਟ੍ਰੇਲੀਆਈ ਫੌਜੀਆਂ ਦੇ ਸ਼ਰਾਬ ਪੀਣ ‘ਤੇ ਲੱਗੀ ਪਾਬੰਦੀ, ਪ੍ਰੈਕਟਿਸ ਦੌਰਾਨ ਨਸ਼ੇ ’ਚ ਮਾਰ ਦਿੱਤੇ ਸਨ 39 ਅਫ਼ਗਾਨੀ appeared first on Daily Post Punjabi.



source https://dailypost.in/news/international/australian-military-bans-alcohol/
Previous Post Next Post

Contact Form