TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਕੈਨੇਡਾ ਦੇ 25 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ 'ਚ ਗੋਲਡੀ ਬਰਾੜ ਦਾ ਨਾਂ ਸ਼ਾਮਲ Tuesday 02 May 2023 06:00 AM UTC+00 | Tags: breaking-news canada canada-governement canada-police criminal-activities goldy-brar latest-news latest-nws news punjabi-singer-sidhu-moosewala sidhu-moosewala wanted-criminals-of-canada ਚੰਡੀਗੜ੍ਹ, 02 ਮਈ 2023: ਭਾਰਤ ਸਰਕਾਰ ਤੋਂ ਬਾਅਦ ਹੁਣ ਕੈਨੇਡਾ ਨੇ ਟਾਪ ਦੇ 25 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ (Goldy Brar) ਵੀ ਸੂਚੀ ਵਿੱਚ ਸ਼ਾਮਲ ਹੈ, ਜੋ ਭਾਰਤ ਵਿੱਚ ਕਤਲਾਂ ਸਮੇਤ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ।
ਗੋਲਡੀ ਬਰਾੜ ਨੂੰ ਕੈਨੇਡਾ ਸਰਕਾਰ ਦੁਆਰਾ “ਬੀ ਆਨ ਦਿ ਲੁੱਕ ਆਉਟ” (ਬੋਲੋ) ਸੂਚੀ ਵਿੱਚ ਰੱਖਿਆ ਗਿਆ ਹੈ। ਗੋਲਡੀ ਬਰਾੜ ਪਹਿਲਾਂ ਹੀ ਭਾਰਤ ਸਰਕਾਰ ਨੂੰ ਲੋੜੀਂਦਾ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਇੰਟਰਪੋਲ ‘ਤੇ ਵੀ ਉਨ੍ਹਾਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਗੋਲਡੀ ਬਰਾੜ ਨਾਮਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਲਾਰੈਂਸ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ। The post ਕੈਨੇਡਾ ਦੇ 25 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ‘ਚ ਗੋਲਡੀ ਬਰਾੜ ਦਾ ਨਾਂ ਸ਼ਾਮਲ appeared first on TheUnmute.com - Punjabi News. Tags:
|
ਸੁਖਪਾਲ ਖਹਿਰਾ ਦੇ ਦੋਸ਼ਾਂ ਨੂੰ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਬੇਬੁਨਿਆਦ Tuesday 02 May 2023 06:08 AM UTC+00 | Tags: breaking-news cabinet-minister-lal-chand-kataruchak congress lal-chand-kataruchak latest-news minister-lal-chand-kataruchak news punjab-breaking-news punjab-congress punjab-news sukhpal-singh-khaira ਚੰਡੀਗੜ੍ਹ, 02 ਮਈ 2023: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੇ ਦੋਸ਼ਾਂ ਨੂੰ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਬੇਬੁਨਿਆਦ ਅਤੇ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਕਦੇ ਵੀ ਮੇਰਾ ਸਰਕਾਰੀ ਫ਼ੋਨ ਅਟੈਂਡੈਂਟ ਨਹੀਂ ਰਿਹਾ। ਖਹਿਰਾ ਦੀ ਗੱਲ ‘ਚ ਕੋਈ ਸੱਚਾਈ ਨਹੀਂ ਹੈ। ਮੰਤਰੀ ਕਟਾਰੂਚੱਕ ਨੇ ਦੱਸਿਆ ਕਿ ਪਿਛਲੇ 11 ਮਹੀਨਿਆਂ ਤੋਂ ਮੇਰਾ ਸਰਕਾਰੀ ਫੋਨ ਅਟੈਂਡੈਂਟ ਸੰਦੀਪ ਕੁਮਾਰ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਸ਼ਿਵ ਲਾਲ ਹੈ। ਉਹ ਸਾਡੇ ਵਿਧਾਨ ਸਭਾ ਹਲਕੇ ਭੋਆ ਦੇ ਪਿੰਡ ਸ਼ਰਨਾ ਦਾ ਵਸਨੀਕ ਹੈ। ਉੱਥੇ ਹੀ ਮੇਰੇ ਕੁੱਕ ਦਾ ਨਾਮ ਵੀ ਲੇਖ ਰਾਮ ਸੁਨਾਰ ਹੈ। ਅੱਗਿਓਂ ਉਨ੍ਹਾਂ ਦੇ ਪਿਤਾ ਦਾ ਨਾਂ ਮੌਨ ਸਿੰਘ ਹੈ। ਉਹ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਮੈਨੂੰ ਬਦਨਾਮ ਕਰਨ ਦੀ ਨੀਅਤ ਨਾਲ ਮੇਰੇ ਪੁੱਤਰ ਦਾ ਨਾਂ ਲੈ ਕੇ ਮੇਰੇ ‘ਤੇ ਝੂਠੇ ਦੋਸ਼ ਲਾ ਰਿਹਾ ਹੈ। ਮੈਂ (Lal Chand Kataruchak ) ਕਦੇ ਵੀ ਆਪਣੇ ਪਰਿਵਾਰ ਦੇ ਫਾਇਦੇ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਖਹਿਰਾ ਦਾ ਮੁੱਖ ਕੰਮ ਸਨਸਨੀ ਪੈਦਾ ਕਰਨਾ ਅਤੇ ਮੀਡੀਆ ਵਿੱਚ ਰਹਿ ਕੇ ਇਸ ਦਾ ਸਿਆਸੀ ਲਾਹਾ ਲੈਣਾ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਾ ਲੈਣ। ਸੁਖਪਾਲ ਖਹਿਰਾ ਅਤੇ ਕਾਂਗਰਸੀ ਆਗੂ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਗਰੀਬ ਪਰਿਵਾਰਾਂ ਦੇ ਲੋਕ ਕਿਵੇਂ ਕੈਬਨਿਟ ਮੰਤਰੀ ਅਤੇ ਵਿਧਾਇਕ ਬਣੇ। ਇਹੀ ਗੱਲ ਉਨ੍ਹਾਂ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ।
The post ਸੁਖਪਾਲ ਖਹਿਰਾ ਦੇ ਦੋਸ਼ਾਂ ਨੂੰ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਬੇਬੁਨਿਆਦ appeared first on TheUnmute.com - Punjabi News. Tags:
|
CM ਭਗਵੰਤ ਮਾਨ ਨੇ 200 ਨਵ-ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ Tuesday 02 May 2023 06:26 AM UTC+00 | Tags: aam-aadmi-party appointment-letters breaking-news chandigarh cm-bhagwant-mann health-department-punjab latest-news mission-tandrust-punjab newly-appointed-candidates news punjab-education-department-board punjab-government the-unmute-breaking-news ਚੰਡੀਗੜ੍ਹ, 02 ਮਈ 2023: ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਚੰਡੀਗੜ੍ਹ ਵਿਖੇ 200 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ (Appointment Letters) ਵੰਡੇ । ਇਹ ਨਿਯੁਕਤੀ ਪੱਤਰ ਸਿਹਤ, ਮੈਡੀਕਲ ਤੇ ਸਹਿਕਾਰਤਾ ਵਿਭਾਗ ਦੇ ਉਮੀਦਵਾਰਾਂ ਦੀ ਨਵੀਂ ਨਿਯੁਕਤੀ ਲਈ ਦਿੱਤੇ ਗਏ ਹਨ । ਇਹ ਨਿਯੁਕਤੀ ਪੱਤਰ ਵੰਡ ਸਮਾਗਮ ਨਿਗਮ ਭਵਨ ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਅੱਜ 200 ਹੋਰ ਪਰਿਵਾਰਾਂ ਦੇ ਸੁਪਨਿਆਂ ਨੂੰ ਬੂਰ ਪਿਆ, ਸਿਹਤ, ਮੈਡੀਕਲ ਤੇ ਸਹਿਕਾਰਤਾ ਵਿਭਾਗ 'ਚ ਨਵ-ਨਿਯੁਕਤ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ | ਇਨ੍ਹਾਂ ਨਵ-ਨਿਯੁਕਤ ਉਮੀਦਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ | The post CM ਭਗਵੰਤ ਮਾਨ ਨੇ 200 ਨਵ-ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ appeared first on TheUnmute.com - Punjabi News. Tags:
|
ਸਵੇਰੇ 7:28 ਵਜੇ ਖੁੱਲ੍ਹਿਆ ਸਿਵਲ ਸਕੱਤਰੇਤ, CM ਭਗਵੰਤ ਮਾਨ ਨੇ ਟਵੀਟ ਕਰਕੇ ਪ੍ਰਗਟਾਈ ਖੁਸ਼ੀ Tuesday 02 May 2023 06:38 AM UTC+00 | Tags: aam-aadmi-party chandigarh civil-secretariat cm-bhagwant-mann latest-news news punjab-government ਚੰਡੀਗੜ੍ਹ, 02 ਮਈ 2023: ਪੰਜਾਬ ‘ਚ ਬਿਜਲੀ ਦੀ ਖਪਤ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ। ਜਿਸ ਦੌਰਾਨ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ ਖੁੱਲ੍ਹੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਪੰਜਾਬ ਵਿੱਚ ਇੱਕ ਨਵੇਕਲੀ ਸ਼ੁਰੂਆਤ ਹੋਈ ਹੈ | ਅੱਜ 7:28 ਵਜੇ ਸਿਵਲ ਸਕੱਤਰੇਤ (Civil Secretariat), ਪੰਜਾਬ ਵਿਖੇ ਆਪਣੇ ਦਫ਼ਤਰ ਪਹੁੰਚਿਆ, ਕੰਮ ਕਾਜ ਕੀਤਾ ਤੇ ਵੇਖਕੇ ਖੁਸ਼ੀ ਹੋਈ ਸਾਡੇ ਮੁਲਾਜ਼ਮ ਤੇ ਅਫ਼ਸਰ ਸਮੇਂ ਸਿਰ ਆਪਣੇ ਦਫ਼ਤਰ ਪਹੁੰਚੇ ਹਨ | ਪੰਜਾਬ ਦੇ ਲੋਕ ਤੇ ਉਹਨਾਂ ਦੇ ਕੰਮ ਸਾਡੇ ਸਾਰਿਆਂ ਲਈ ਪਹਿਲਾਂ ਹਨ | ਉਮੀਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਦਿਨ ਅੱਜ ਵਧੀਆ ਲੰਘੇ | ਮੁੱਖ ਮੰਤਰੀ ਨੇ ਕਿਹਾ ਕਿ 15 ਜੁਲਾਈ ਤੱਕ ਨਤੀਜੇ ਸਾਹਮਣੇ ਆਉਣਗੇ। ਜੇਕਰ ਨਤੀਜੇ ਚੰਗੇ ਆਏ ਤਾਂ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਜਿਵੇਂ ਗਰਮੀਆਂ ਅਤੇ ਸਰਦੀਆਂ ਵਿੱਚ ਸਕੂਲਾਂ ਦਾ ਸਮਾਂ ਵੱਖਰਾ ਹੁੰਦਾ ਹੈ, ਉਸੇ ਹਿਸਾਬ ਨਾਲ ਦਫ਼ਤਰਾਂ ਦਾ ਸਮਾਂ ਵੀ ਤੈਅ ਕੀਤਾ ਜਾਵੇਗਾ। ਪੰਜਾਬ ਇਸ ਵੇਲੇ ਅਗਾਊਂ ਵਿਉਂਤਬੰਦੀ ਵਿੱਚ ਲੱਗਾ ਹੋਇਆ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਬਿਹਤਰ ਤਰੱਕੀ ਕਰ ਸਕੇ। ਦੂਜੇ ਪਾਸੇ ਸੇਵਾ ਕੇਂਦਰ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ | The post ਸਵੇਰੇ 7:28 ਵਜੇ ਖੁੱਲ੍ਹਿਆ ਸਿਵਲ ਸਕੱਤਰੇਤ, CM ਭਗਵੰਤ ਮਾਨ ਨੇ ਟਵੀਟ ਕਰਕੇ ਪ੍ਰਗਟਾਈ ਖੁਸ਼ੀ appeared first on TheUnmute.com - Punjabi News. Tags:
|
Karnataka Election: ਕਾਂਗਰਸ ਵਲੋਂ ਚੋਣ ਮੈਨੀਫੈਸਟੋ ਜਾਰੀ, ਔਰਤਾਂ ਲਈ ਬੱਸ ਯਾਤਰਾ ਮੁਫ਼ਤ ਸਮੇਤ ਕੀਤੇ ਕਈ ਵਾਅਦੇ Tuesday 02 May 2023 06:53 AM UTC+00 | Tags: bjarang-dal bjp breaking-news congress dk-shivakumar karnataka-assembly-elections karnataka-election-2023 latest-news mallikarjun-kharge news the-unmute-breaking-news ਚੰਡੀਗੜ੍ਹ, 02 ਮਈ 2023: ਕਰਨਾਟਕ ਵਿਧਾਨ ਸਭਾ ਚੋਣਾਂ ਲਈ ਭਾਜਪਾ ਤੋਂ ਬਾਅਦ ਹੁਣ ਕਾਂਗਰਸ (Congress) ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਕਾਂਗਰਸ ਨੇ 10 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਠੀਕ ਪਹਿਲਾਂ ਜਾਰੀ ਕੀਤੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਪਾਰਟੀ ਦੇ ਸੰਕਲਪਾਂ ਨੂੰ ਜਨਤਾ ਦੇ ਸਾਹਮਣੇ ਰੱਖਿਆ। ਕਾਂਗਰਸ ਦੀ ਤਰਫੋਂ ਪਾਰਟੀ ਪ੍ਰਧਾਨ ਨੇ ਮਤਾ ਪੱਤਰ ਜਾਰੀ ਕਰਕੇ ਕਿਹਾ ਕਿ ਨਫਰਤ ਫੈਲਾਉਣ ਵਾਲੀਆਂ ਜਥੇਬੰਦੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਸਿਧਾਰਮਈਆ, ਪਾਰਟੀ ਦੇ ਸੂਬਾ ਪ੍ਰਧਾਨ ਡੀਕੇ ਸ਼ਿਵਕੁਮਾਰ ਅਤੇ ਕਈ ਸੀਨੀਅਰ ਨੇਤਾ ਮੌਜੂਦ ਸਨ। ਆਪਣੇ ਚੋਣ ਮਨੋਰਥ ਪੱਤਰ ਵਿੱਚ, ਕਾਂਗਰਸ ਨੇ ਪਾਬੰਦੀਸ਼ੁਦਾ ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਦੀ ਤੁਲਨਾ ਸੰਘ ਨਾਲ ਸਬੰਧਤ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਯੂਥ ਵਿੰਗ ਬਜਰੰਗ ਦਲ ਨਾਲ ਕਰਦਿਆਂ ਕਿਹਾ ਕਿ ਉਹ ਦੁਸ਼ਮਣੀ ਜਾਂ ਨਫ਼ਰਤ ਨੂੰ ਵਧਾਵਾ ਦੇਣ ਵਾਲੀਆਂ ਸੰਸਥਾਵਾਂ ‘ਤੇ ਪਾਬੰਦੀ ਲਾਵੇਗੀ । ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਸੂਬੇ ‘ਚ ਸੱਤਾ ‘ਚ ਆਉਂਦੀ ਹੈ ਤਾਂ ਨਫਰਤੀ ਸੰਗਠਨਾਂ ‘ਤੇ ਪਾਬੰਦੀ ਲਗਾਉਣ ਸਮੇਤ ਕਾਨੂੰਨ ਅਨੁਸਾਰ ਫੈਸਲਾਕੁੰਨ ਕਾਰਵਾਈ ਕੀਤੀ ਜਾਵੇਗੀ। ਇਸ ਵਿਚ ਕਿਹਾ ਗਿਆ ਕਿ ਕਾਂਗਰਸ ਪਾਰਟੀ ਜਾਤ ਜਾਂ ਧਰਮ ਦੇ ਆਧਾਰ ‘ਤੇ ਭਾਈਚਾਰਿਆਂ ਵਿਚ ਨਫ਼ਰਤ ਫੈਲਾਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਵਿਰੁੱਧ ਸਖ਼ਤ ਅਤੇ ਨਿਰਣਾਇਕ ਕਾਰਵਾਈ ਕਰਨ ਲਈ ਵਚਨਬੱਧ ਹੈ। ਸਾਡਾ ਮੰਨਣਾ ਹੈ ਕਿ ਕਾਨੂੰਨ ਅਤੇ ਸੰਵਿਧਾਨ ਪਵਿੱਤਰ ਹਨ। ਬਜਰੰਗ ਦਲ ਅਤੇ ਪੀਐਫਆਈ ਵਰਗੀਆਂ ਸੰਸਥਾਵਾਂ ਦੁਆਰਾ ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਔਰਤਾਂ ਲਈ ਬੱਸ ਯਾਤਰਾ ਮੁਫ਼ਤਕਾਂਗਰਸ (Congress) ਨੇ ਚੋਣ ਮਨੋਰਥ ਪੱਤਰ ਵਿੱਚ ਕਈ ਯੋਜਨਾਵਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਗ੍ਰਹਿ ਜੋਤੀ ਯੋਜਨਾ ਤਹਿਤ ਸਾਰਿਆਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਅੰਨਾ ਭਾਗਿਆ ਯੋਜਨਾ ਬਾਰੇ ਵੀ ਗੱਲ ਕੀਤੀ। ਇਸ ਸਕੀਮ ਤਹਿਤ ਬੀਪੀਐਲ ਪਰਿਵਾਰ ਦੇ ਹਰੇਕ ਵਿਅਕਤੀ ਨੂੰ ਉਸ ਦੀ ਪਸੰਦ ਦਾ 10 ਕਿਲੋ ਅਨਾਜ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਗੁਰੂ ਲਕਸ਼ਮੀ ਯੋਜਨਾ ਸਬੰਧੀ ਕਿਹਾ ਗਿਆ ਕਿ ਪਰਿਵਾਰ ਦੀ ਹਰ ਮਹਿਲਾ ਮੁਖੀ ਨੂੰ ਹਰ ਮਹੀਨੇ 2000 ਰੁਪਏ ਦਿੱਤੇ ਜਾਣਗੇ। ਇੰਨਾ ਹੀ ਨਹੀਂ ਔਰਤਾਂ ਲਈ ਬੱਸ ਸਫਰ ਮੁਫਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਮੈਨੀਫੈਸਟੋ ਵਿੱਚ ਕਿਹਾ ਗਿਆ ਹੈ ਕਿ ਸ਼ਕਤੀ ਯੋਜਨਾ ਦੇ ਤਹਿਤ ਸਾਰੀਆਂ ਔਰਤਾਂ ਲਈ ਨਿਯਮਤ KSRTC/BMTC ਬੱਸਾਂ ਵਿੱਚ ਯਾਤਰਾ ਮੁਫ਼ਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਵਿੱਚ ਉਨ੍ਹਾਂ ਨੇ ਯੁਵਾ ਨਿਧੀ ਯੋਜਨਾ ਤਹਿਤ ਬੇਰੁਜ਼ਗਾਰ ਗ੍ਰੈਜੂਏਟਾਂ ਨੂੰ 2 ਸਾਲ ਲਈ 3000 ਰੁਪਏ ਪ੍ਰਤੀ ਮਹੀਨਾ ਅਤੇ ਬੇਰੁਜ਼ਗਾਰ ਡਿਪਲੋਮਾ ਹੋਲਡਰਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। The post Karnataka Election: ਕਾਂਗਰਸ ਵਲੋਂ ਚੋਣ ਮੈਨੀਫੈਸਟੋ ਜਾਰੀ, ਔਰਤਾਂ ਲਈ ਬੱਸ ਯਾਤਰਾ ਮੁਫ਼ਤ ਸਮੇਤ ਕੀਤੇ ਕਈ ਵਾਅਦੇ appeared first on TheUnmute.com - Punjabi News. Tags:
|
ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਪਹੁੰਚਿਆ ਲੁਧਿਆਣਾ ਗੈਸ ਲੀਕ ਮਾਮਲਾ, ਅੱਜ ਹੋਵੇਗੀ ਸੁਣਵਾਈ Tuesday 02 May 2023 07:06 AM UTC+00 | Tags: breaking-news latest-news ludhiana-gas-leak-case ludhiana-police national-green-tribunal news punjab punjab-police sewage-line ਚੰਡੀਗੜ੍ਹ, 02 ਮਈ 2023: ਇਸ ਹਾਦਸੇ ਦਾ ਕਾਰਨ ਸੀਵਰੇਜ ਲਾਈਨ ਤੋਂ ਹਾਈਡ੍ਰੋਜਨ ਸਲਫਾਈਡ ਗੈਸ ਲੀਕ ਹੋਣਾ ਮੰਨਿਆ ਜਾ ਰਿਹਾ ਹੈ। ਜਿਸ ਲਈ ਸੀਵਰੇਜ ਵਿੱਚ ਕੈਮੀਕਲ ਯੁਕਤ ਪਾਣੀ ਛੱਡਣ ਵਾਲੀਆਂ ਉਦਯੋਗਿਕ ਇਕਾਈਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਹ ਮੁੱਦਾ ਸਿੱਧੇ ਤੌਰ ‘ਤੇ ਵਾਤਾਵਰਨ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਜਿਸ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਨੇ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ ਹੈ। ਇਸ ਸਬੰਧੀ ਮਾਮਲੇ ਸੰਬੰਧੀ ਅੱਜ ਚੇਅਰਮੈਨ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਿੱਚ ਮੀਟਿੰਗ ਹੋਵੇਗੀ । ਐਨਜੀਟੀ ਵੱਲੋਂ ਗੈਸ ਹਾਦਸੇ ਮਾਮਲੇ ਸਬੰਧੀ ਇੱਕ ਕਮੇਟੀ ਬਣਾਈ ਜਾ ਸਕਦੀ ਹੈ |ਜਿਕਰਯੋਗ ਹੈ ਕਿ ਮਾਮਲੇ ਤੋਂ ਬਾਅਦ ਐਨਡੀਆਰਐਫ ਅਤੇ ਹੋਰ ਵਿਭਾਗਾਂ ਦੀ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਦੂਜੇ ਪਾਸੇ ਪੁਲਿਸ ਦੀ ਵੱਖਰੀ ਪੰਜ ਮੈਂਬਰੀ ਸਿੱਟ ਵੀ ਜਾਂਚ ਕਰ ਰਹੀ ਹੈ | ਇਸ ਜ਼ਹਿਰੀਲੀ ਗੈਸ ਕਾਰਨ 11 ਜਣਿਆਂ ਦੀ ਮੌਤ ਹੋ ਚੁੱਕੀ ਹੈ | The post ਨੈਸ਼ਨਲ ਗ੍ਰੀਨ ਟ੍ਰਿਬਿਊਨਲ ‘ਚ ਪਹੁੰਚਿਆ ਲੁਧਿਆਣਾ ਗੈਸ ਲੀਕ ਮਾਮਲਾ, ਅੱਜ ਹੋਵੇਗੀ ਸੁਣਵਾਈ appeared first on TheUnmute.com - Punjabi News. Tags:
|
ਪ੍ਰਿੰਸ ਤੇਵਾਤੀਆ ਤੋਂ ਬਾਅਦ ਹੁਣ ਗੈਂਗਸਟਰ ਟਿੱਲੂ ਤਾਜ਼ਪੁਰੀਆ ਦਾ ਤਿਹਾੜ ਜੇਲ੍ਹ 'ਚ ਕਤਲ Tuesday 02 May 2023 07:24 AM UTC+00 | Tags: breaking-news crime delhi-police gangster-tillu-tajpuria gangster-tillu-tazpuria latest-news news tihar-jail tillu-tajpuria-murder ਚੰਡੀਗੜ੍ਹ, 02 ਮਈ 2023: ਤਿਹਾੜ ਜੇਲ੍ਹ ਤੋਂ ਗੈਂਗ ਵਾਰ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਤਿਹਾੜ ਜੇਲ੍ਹ ‘ਚ ਗੈਂਗਸਟਰ ਟਿੱਲੂ ਤਾਜ਼ਪੁਰੀਆ (Tillu Tajpuria) ‘ਤੇ ਜਾਨਲੇਵਾ ਹਮਲਾ ਕੀਤਾ ਗਿਆ, ਇਸ ਦੌਰਾਨ ਉਸ ਨੂੰ ਪੱਛਮੀ ਦਿੱਲੀ ਦੇ ਦੀਨ ਦਿਆਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਡਾਕਟਰਾਂ ਨੇ ਟਿੱਲੂ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ‘ਚ ਬੰਦ ਅਪਰਾਧੀ ਯੋਗੇਸ਼ ਟੁੰਡਾ ਨੇ ਲੋਹੇ ਦੀ ਰਾਡ ਨਾਲ ਬਟਿੱਲੂ ‘ਤੇ ਹਮਲਾ ਕਰਕੇ ਕਤਲ ਕਰ ਦਿੱਤਾ | ਤਿਹਾੜ ਦੇ ਅਧਿਕਾਰੀਆਂ ਦੇ ਮੁਤਾਬਕ ਇਹ ਕਤਲ ਜਤਿੰਦਰ ਗੋਗੀ ਗੈਂਗ ਦੇ ਯੋਗੇਸ਼ ਟੁੰਡਾ, ਦੀਪਕ, ਰਾਜੇਸ਼ ਅਤੇ ਰਿਆਜ਼ ਖਾਨ ਨੇ ਕੀਤਾ ਹੈ । ਟਿੱਲੂ ਨੂੰ ਹਾਈ ਸਕਿਓਰਿਟੀ ਵਾਰਡ ‘ਚ ਰੱਖਿਆ ਗਿਆ ਸੀ, ਜਿੱਥੇ ਉਸ ‘ਤੇ ਹਮਲਾ ਕੀਤਾ ਗਿਆ। ਟਿੱਲੂ (Tillu Tajpuria) ਰੋਹਿਣੀ ਕੋਰਟ ਵਿੱਚ 24 ਸਤੰਬਰ 2021 ਨੂੰ ਹੋਈ ਗੋਲੀਬਾਰੀ ਦਾ ਦੋਸ਼ੀ ਸੀ। ਉਸ ਦੇ ਗੈਂਗ ਦੇ ਦੋ ਮੈਂਬਰਾਂ ਨੇ ਜਤਿੰਦਰ ਗੋਗੀ ਦਾ ਅਦਾਲਤ ਵਿੱਚ ਕਤਲ ਕਰ ਦਿੱਤਾ ਸੀ। ਉਹ ਵਕੀਲ ਦੇ ਕੱਪੜੇ ਪਾ ਕੇ ਅਦਾਲਤ ਵਿੱਚ ਆਏ ਸਨ। ਜਵਾਬੀ ਕਾਰਵਾਈ ਵਿੱਚ ਦੋਵੇਂ ਸ਼ੂਟਰਾਂ ਨੂੰ ਪੁਲਿਸ ਨੇ ਅਦਾਲਤ ਵਿੱਚ ਹੀ ਗੋਲੀ ਮਾਰ ਦਿੱਤੀ ਸੀ। ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਦਿੱਲੀ ਦੀ ਤਿਹਾੜ ਜੇਲ ‘ਚ ਗੈਂਗਸਟਰ ਪ੍ਰਿੰਸ ਤੇਵਾਤੀਆ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਤਿਹਾੜ ਦੀ ਜੇਲ ਨੰਬਰ 3 ‘ਚ ਕਿਸੇ ਗੱਲ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਭਿਆਨਕ ਲੜਾਈ ਹੋ ਗਈ ਸੀ । ਇਸ ਦੌਰਾਨ ਚਾਰ ਗੈਂਗਸਟਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ‘ਚ ਪ੍ਰਿੰਸ ‘ਤੇ 7 ਤੋਂ 8 ਵਾਰ ਹਮਲਾ ਕੀਤਾ ਗਿਆ, ਜਿਸ ‘ਚ ਉਹ ਗੰਭੀਰ ਜ਼ਖਮੀ ਹੋ ਗਿਆ। ਉੱਥੇ ਡੀਡੀਯੂ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ । The post ਪ੍ਰਿੰਸ ਤੇਵਾਤੀਆ ਤੋਂ ਬਾਅਦ ਹੁਣ ਗੈਂਗਸਟਰ ਟਿੱਲੂ ਤਾਜ਼ਪੁਰੀਆ ਦਾ ਤਿਹਾੜ ਜੇਲ੍ਹ 'ਚ ਕਤਲ appeared first on TheUnmute.com - Punjabi News. Tags:
|
ਸ਼ਰਦ ਪਵਾਰ ਵਲੋਂ NCP ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫੇ ਦਾ ਐਲਾਨ Tuesday 02 May 2023 08:16 AM UTC+00 | Tags: ajit-pawar breaking-news india-news latest-news nationalist-congress-party ncp news sharad-pawar yuva-manthan-program ਚੰਡੀਗੜ੍ਹ, 02 ਮਈ 2023: ਰਾਸ਼ਟਰਵਾਦੀ ਕਾਂਗਰਸ ਪਾਰਟੀ (Nationalist Congress Party) ਦੇ ਪ੍ਰਧਾਨ ਸ਼ਰਦ ਪਵਾਰ (Sharad Pawar) ਨੇ ਐਲਾਨ ਕੀਤਾ ਹੈ ਕਿ ਉਹ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਹੀ। ਪਵਾਰ ਨੇ ਕਿਹਾ ਕਿ ਹੁਣ ਮੈਂ ਚਾਹੁੰਦਾ ਹਾਂ ਕਿ ਕੋਈ ਹੋਰ ਐੱਨਸੀਪੀ ਦੀ ਜ਼ਿੰਮੇਵਾਰੀ ਸੰਭਾਲੇ। ਮੈਂ ਕਈ ਸਾਲਾਂ ਤੋਂ ਪਾਰਟੀ ਦੀ ਜ਼ਿੰਮੇਵਾਰੀ ਨਿਭਾਈ ਹੈ ਅਤੇ ਹੁਣ ਪਾਰਟੀ ਦੀ ਅਗਵਾਈ ਨਹੀਂ ਕਰਨੀ ਚਾਹੁੰਦਾ। ਉਨ੍ਹਾਂ ਕਿਹਾ ਕਿ ਉਹ ਸਿਆਸਤ ਵਿੱਚ ਸਰਗਰਮ ਰਹਿਣਗੇ, ਪਰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਸੰਨਿਆਸ ਲੈਣਾ ਚਾਹੁੰਦੇ ਹਨ। ਸ਼ਰਦ ਪਵਾਰ ਦੇ ਇਸ ਐਲਾਨ ਤੋਂ ਬਾਅਦ ਹੁਣ ਸਵਾਲ ਉੱਠ ਰਿਹਾ ਹੈ ਕਿ ਸ਼ਰਦ ਪਵਾਰ ਇਹ ਅਹੁਦਾ ਕਿਸ ਨੂੰ ਸੌਂਪਣ ਜਾ ਰਹੇ ਹਨ। ਦਰਅਸਲ, ਅਜੀਤ ਪਵਾਰ ਨੂੰ ਵੀ ਐਨਸੀਪੀ ਪ੍ਰਧਾਨ ਦੇ ਅਹੁਦੇ ਲਈ ਵਿਰੋਧੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼ਰਦ ਪਵਾਰ ਦੀ ਬੇਟੀ ਸੁਪ੍ਰਿਆ ਸੁਲੇ ਨੂੰ ਪਵਾਰ ਦੀ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ। ਅਜਿਹੇ ‘ਚ ਪਾਰਟੀ ਪ੍ਰਧਾਨ ਦੀ ਲੜਾਈ ਆਉਣ ਵਾਲੇ ਸਮੇਂ ‘ਚ ਦਿਲਚਸਪ ਹੋ ਸਕਦੀ ਹੈ। ਸ਼ਰਦ ਪਵਾਰ ਦਾ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਉਨ੍ਹਾਂ ਦੇ ਭਤੀਜੇ ਅਤੇ ਐੱਨਸੀਪੀ ਨੇਤਾ ਅਜੀਤ ਪਵਾਰ ਦੇ ਨਵੇਂ ਸਿਆਸੀ ਕਦਮ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਭਾਜਪਾ ਨਾਲ ਹੱਥ ਮਿਲਾ ਸਕਦੇ ਹਨ। ਹਾਲਾਂਕਿ ਅਜੀਤ ਪਵਾਰ ਨੇ ਵੀ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। ਇਸ ਲਈ ਪਵਾਰ ਪਾਰਟੀ ਦੀ ਵਾਗਡੋਰ ਆਪਣੇ ਭਤੀਜੇ ਜਾਂ ਧੀ ਨੂੰ ਸੌਂਪ ਸਕਦੇ ਹਨ। ਸ਼ਰਦ ਪਵਾਰ (Sharad Pawar) ਨੇ ਯੁਵਾ ਮੰਥਨ ਪ੍ਰੋਗਰਾਮ ‘ਚ ਆਪਣੀ ਗੱਲ ਰੱਖੀ। ਅਜਿਹੇ ‘ਚ ਸੰਭਵ ਹੈ ਕਿ ਹੁਣ ਪਵਾਰ ਪਾਰਟੀ ਦੀ ਜ਼ਿੰਮੇਵਾਰੀ ਕੁਝ ਨੌਜਵਾਨਾਂ ਦੇ ਹੱਥਾਂ ‘ਚ ਦੇਣਾ ਚਾਹੁੰਦੇ ਹਨ। ਇਸ ਵਿੱਚ ਦੋ ਵੱਡੇ ਨਾਮ ਹਨ। ਪਹਿਲੀ ਉਨ੍ਹਾਂ ਦੀ ਧੀ ਸੁਪ੍ਰਿਆ ਸੁਲੇ ਅਤੇ ਦੂਜੀ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਹਨ। ਅਜੀਤ ਪਵਾਰ ਨੂੰ ਲੈ ਕੇ ਅਜੋਕੇ ਸਮੇਂ ‘ਚ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸੰਭਵ ਹੈ ਕਿ ਪਵਾਰ ਪਾਰਟੀ ਦੀ ਵਾਗਡੋਰ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਨੂੰ ਸੌਂਪ ਸਕਦੇ ਹਨ। ਇਸ ਰਾਹੀਂ ਉਹ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਐਨਸੀਪੀ ਵਿੱਚ ਨੌਜਵਾਨਾਂ ਲਈ ਮੌਕਾ ਹੈ ਅਤੇ ਐਨਸੀਪੀ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਂਦੀ ਹੈ। The post ਸ਼ਰਦ ਪਵਾਰ ਵਲੋਂ NCP ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫੇ ਦਾ ਐਲਾਨ appeared first on TheUnmute.com - Punjabi News. Tags:
|
IPL 2023: ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਨੂੰ ਬਹਿਸ ਕਰਨਾ ਪਿਆ ਮਹਿੰਗਾ, BCCI ਨੇ ਲਗਾਇਆ 100% ਮੈਚ ਫੀਸ ਦਾ ਜ਼ੁਰਮਾਨਾ Tuesday 02 May 2023 08:38 AM UTC+00 | Tags: bcci breaking-news cricket-news gautam-gambhir ipl-2023 ipl-code-of-conduct ipl-news kachrakohli kohli-vs-gautam latest-news news rcb rcb-vs-lsg sports-news virat-kohli ਚੰਡੀਗੜ੍ਹ, 02 ਮਈ 2023: ਲਖਨਊ ‘ਚ IPL ਮੈਚ ‘ਚ ਵਿਰਾਟ ਕੋਹਲੀ (Virat Kohli) ਅਤੇ ਗੌਤਮ ਗੰਭੀਰ ਦੀ ਤਕਰਾਰ ਇਕ ਵਾਰ ਫਿਰ ਦੇਖਣ ਨੂੰ ਮਿਲੀ। ਦੋਵੇਂ ਇੱਕ ਦੂਜੇ ਦੇ ਸਾਹਮਣੇ ਆ ਗਏ। ਮੈਦਾਨ ਵਿੱਚ 5 ਮਿੰਟ ਤੱਕ ਗਰਮਾ-ਗਰਮ ਬਹਿਸ ਹੋਈ। ਮਾਮਲਾ ਇੰਨਾ ਵੱਧ ਗਿਆ ਕਿ ਐਲਐਸਜੀ ਦੇ ਕਪਤਾਨ ਕੇਐਲ ਰਾਹੁਲ ਅਤੇ ਸੀਨੀਅਰ ਖਿਡਾਰੀ ਅਮਿਤ ਮਿਸ਼ਰਾ ਨੂੰ ਦਖਲ ਦੇਣਾ ਪਿਆ। ਇਸ ਤੋਂ ਬਾਅਦ ਵੀ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ (Gautam Gambhir) ਇੱਕ ਦੂਜੇ ਤੋਂ ਨਾਰਾਜ਼ ਨਜ਼ਰ ਆਏ। ਇਸ ਤੋਂ ਪਹਿਲਾਂ 2013 ‘ਚ ਵੀ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋਈ ਸੀ। ਮੈਚ ਦੌਰਾਨ ਵਿਰਾਟ ਨੇ ਜੁੱਤੀ ਦਿਖਾ ਕੇ ਨਵੀਨ-ਉਲ-ਹੱਕ ‘ਤੇ ਸਲੇਜਿੰਗ ਕੀਤੀ। ਵਿਵਾਦ ਦੇ ਬਾਅਦ, LSG ਮੈਂਟਰ ਗੌਤਮ ਗੰਭੀਰ ਅਤੇ RCB ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ IPL ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਉਨ੍ਹਾਂ ਦੀ ਮੈਚ ਫੀਸ ਦਾ 100% ਜ਼ੁਰਮਾਨਾ ਲਗਾਇਆ ਗਿਆ ਸੀ। LSG ਗੇਂਦਬਾਜ਼ ਨਵੀਨ-ਉਲ-ਹੱਕ ‘ਤੇ ਵੀ ਮੈਚ ਫੀਸ ਦਾ 50% ਜ਼ੁਰਮਾਨਾ ਲਗਾਇਆ ਗਿਆ ਹੈ। ਕੋਹਲੀ ਅਤੇ ਨਵੀਨ ਨੇ ਆਪਣੀ ਗਲਤੀ ਮੰਨ ਲਈ ਹੈ। ਇਸ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਲਖਨਊ ਸੁਪਰਜਾਇੰਟਸ ਨੂੰ 18 ਦੌੜਾਂ ਨਾਲ ਹਰਾਇਆ। ਭਾਰਤੀ ਕ੍ਰਿਕਟਰ ਵਿਰਾਟ ਕੋਹਲੀ (Virat Kohli) ਅਤੇ ਗੌਤਮ ਗੰਭੀਰ ‘ਤੇ ਸੋਮਵਾਰ ਨੂੰ ਲਖਨਊ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੈਚ ਦੌਰਾਨ ਜ਼ਾਬਤੇ ਦੀ ਉਲੰਘਣਾ ਕਰਨ ‘ਤੇ ਉਨ੍ਹਾਂ ਦੀ ਮੈਚ ਫੀਸ ਦਾ 100 ਫੀਸਦੀ ਜ਼ੁਰਮਾਨਾ ਲਗਾਇਆ ਗਿਆ ਹੈ। ਰਾਇਲ ਚੈਲੰਜਰਜ਼ ਬੰਗਲੌਰ ਦੇ ਬੱਲੇਬਾਜ਼ ਅਤੇ ਲਖਨਊ ਸੁਪਰ ਜਾਇੰਟਸ ਟੀਮ ਦੇ ਮੈਂਟਰ ਨੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕੇਟ ਸਟੇਡੀਅਮ ਵਿੱਚ ਮੈਚ ਦੌਰਾਨ ਆਈਪੀਐਲ ਕੋਡ ਆਫ਼ ਕੰਡਕਟ ਦੀ ਧਾਰਾ 2.21 ਦੇ ਤਹਿਤ ਲੈਵਲ 2 ਦਾ ਅਪਰਾਧ ਸਵੀਕਾਰ ਕੀਤਾ। ਨਵੀਨ-ਉਲ-ਹੱਕ ਨੇ ਆਈਪੀਐਲ ਕੋਡ ਆਫ਼ ਕੰਡਕਟ ਦੀ ਧਾਰਾ 2.21 ਦੇ ਤਹਿਤ ਲੈਵਲ 1 ਦੇ ਅਪਰਾਧ ਨੂੰ ਸਵੀਕਾਰ ਕੀਤਾ ਹੈ। ਜਿਕਰਯੋਗ ਹੈ ਕਿ ਮੈਚ ਦੌਰਾਨ 16ਵੇਂ ਓਵਰ ਤੋਂ ਬਾਅਦ ਵਿਰਾਟ ਸਟੰਪ ਦੇ ਪਿੱਛੇ ਤੋਂ ਦੌੜ ਕੇ ਆਇਆ ਅਤੇ ਨਵੀਨ ਨੂੰ ਦੇਖ ਕੇ ਕੁਝ ਇਸ਼ਾਰਾ ਕੀਤਾ। ਇਸ ‘ਤੇ ਨਵੀਨ ਉਲ-ਹੱਕ ਵੀ ਉਨ੍ਹਾਂ ਦੇ ਨੇੜੇ ਆ ਗਿਆ ਅਤੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਵਿਰਾਟ ਨੇ ਵੀ ਆਪਣੀ ਜੁੱਤੀ ਵੱਲ ਇਸ਼ਾਰਾ ਕੀਤਾ ਅਤੇ ਉਸ ਵਿੱਚੋਂ ਚਿੱਕੜ ਕੱਢਿਆ । ਜਦੋਂ ਬਾਕੀ ਖਿਡਾਰੀਆਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕੋਹਲੀ ਅਤੇ ਅਮਿਤ ਮਿਸ਼ਰਾ ਵੀ ਬਹਿਸ ਵਿੱਚ ਪੈ ਗਏ। ਆਰਸੀਬੀ ਦੇ ਦਿਨੇਸ਼ ਕਾਰਤਿਕ ਅਤੇ ਅੰਪਾਇਰ ਨੇ ਆ ਕੇ ਦੋਵਾਂ ਨੂੰ ਵੱਖ ਕਰ ਦਿੱਤਾ। ਜਦੋਂ ਨਵੀਨ ਅਤੇ ਕੋਹਲੀ ਵਿਚਾਲੇ ਬਹਿਸ ਹੋਈ ਤਾਂ ਅੰਪਾਇਰ ਨੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ । The post IPL 2023: ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਨੂੰ ਬਹਿਸ ਕਰਨਾ ਪਿਆ ਮਹਿੰਗਾ, BCCI ਨੇ ਲਗਾਇਆ 100% ਮੈਚ ਫੀਸ ਦਾ ਜ਼ੁਰਮਾਨਾ appeared first on TheUnmute.com - Punjabi News. Tags:
|
ਦਿੱਲੀ ਆਬਕਾਰੀ ਨੀਤੀ ਮਾਮਲੇ ਦੀ ਚਾਰਜਸ਼ੀਟ 'ਚ ਮੇਰਾ ਨਾਂ ਦਰਜ ਹੋਣ ਵਾਲੀਆਂ ਖ਼ਬਰਾਂ ਗਲਤ: MP ਰਾਘਵ ਚੱਢਾ Tuesday 02 May 2023 08:59 AM UTC+00 | Tags: aam-aadmi-aprty breaking-news delhi delhi-excise-policy-case ed india-news latest-news mp neqws news raghav-chadha the-unmute-breaking-news ਚੰਡੀਗੜ੍ਹ, 02 ਮਈ 2023: ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਦਾ ਨਾਂ ਆਉਣ ਦੀਆਂ ਖ਼ਬਰਾਂ ਸਾਹਮਣੇ ਆਈਆਂ । ਈਡੀ ਦੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਰਾਘਵ ਚੱਢਾ ਦਾ ਨਾਂ ਸਾਹਮਣੇ ਆਉਣ ਦੀਆਂ ਖ਼ਬਰਾਂ ਤੋਂ ਬਾਅਦ ਸਿਆਸੀ ਗਲਿਆਰੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਦੂਜੇ ਪਾਸੇ ਇਨ੍ਹਾਂ ਖ਼ਬਰਾਂ ‘ਤੇ ਆਪਣੀ ਪ੍ਰੀਕਿਰਿਆ ਦਿੰਦਿਆਂ ਰਾਘਵ ਚੱਢਾ (Raghav Chadha) ਨੇ ਕਿਹਾ ਕਿ ਈ.ਡੀ. ਵਲੋਂ ਦਾਇਰ ਕੀਤੀਆਂ ਗਈਆਂ ਕਿਸੇ ਵੀ ਸ਼ਿਕਾਇਤਾਂ ਵਿਚ ਮੇਰਾ ਨਾਂ ਮੁਲਜ਼ਮ ਜਾਂ ਸ਼ੱਕੀ ਵਜੋਂ ਨਹੀਂ ਲਿਆ ਗਿਆ ਹੈ। ਉਕਤ ਸ਼ਿਕਾਇਤਾਂ ਵਿਚ ਮੇਰੇ ਖ਼ਿਲਾਫ਼ ਕੋਈ ਵੀ ਦੋਸ਼ ਨਹੀਂ ਹੈ। ਇੰਝ ਜਾਪਦਾ ਹੈ ਕਿ ਸ਼ਿਕਾਇਤ ਵਿਚ ਮੇਰਾ ਨਾਂ ਕਿਸੇ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਵਿਅਕਤੀ ਵਜੋਂ ਦਰਜ ਹੈ, ਹਾਲਾਂਕਿ ਅਜਿਹਾ ਦੋਸ਼ ਲਗਾਉਣ ਦਾ ਆਧਾਰ ਸਪੱਸ਼ਟ ਨਹੀਂ ਹੈ। ਰਾਘਵ ਚੱਢਾ ਨੇ ਅੱਗੇ ਕਿਹਾ ਕਿ ਮੈਂ ਮੀਡੀਆ ਅਤੇ ਪ੍ਰਕਾਸ਼ਨ ਘਰਾਣਿਆਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਗ਼ਲਤ ਰਿਪੋਰਟਿੰਗ ਨਾ ਕਰਨ ਅਤੇ ਇਸ ਮੁੱਦੇ ਨੂੰ ਸਪੱਸ਼ਟ ਕਰਨ, ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋ ਜਾਵਾਂਗਾ। ਰਾਘਵ ਚੱਢਾ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਦਰਜ ਕੀਤੀ ਗਈ ਸ਼ਿਕਾਇਤ ਵਿਚ ਮੈਨੂੰ ਦੋਸ਼ੀ ਵਜੋਂ ਨਾਮਜ਼ਦ ਕਰਨ ਵਾਲੀਆਂ ਖ਼ਬਰਾਂ/ਰਿਪੋਰਟਾਂ ਅਸਲ ਵਿਚ ਗਲਤ ਹਨ ਅਤੇ ਮੇਰੀ ਸਾਖ ਅਤੇ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਣ ਲਈ ਭੈੜੇ ਪ੍ਰਚਾਰ ਦਾ ਹਿੱਸਾ ਹਨ।
The post ਦਿੱਲੀ ਆਬਕਾਰੀ ਨੀਤੀ ਮਾਮਲੇ ਦੀ ਚਾਰਜਸ਼ੀਟ ‘ਚ ਮੇਰਾ ਨਾਂ ਦਰਜ ਹੋਣ ਵਾਲੀਆਂ ਖ਼ਬਰਾਂ ਗਲਤ: MP ਰਾਘਵ ਚੱਢਾ appeared first on TheUnmute.com - Punjabi News. Tags:
|
ਪੰਜਾਬ 'ਚ ਨੌਜਵਾਨਾਂ ਨੂੰ ਹੁਣ ਤੱਕ 29000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ, ਹੋਰ ਅਸਾਮੀਆਂ 'ਤੇ ਭਰਤੀ ਜਾਰੀ: ਮੁੱਖ ਮੰਤਰੀ Tuesday 02 May 2023 10:19 AM UTC+00 | Tags: breaking-news chandigarh cm-bhagwant-mann government-jobs job-letters latest-news news punjab-government punjab-government-jobs punjab-news the-unmute-breaking-news ਚੰਡੀਗੜ੍ਹ, 2 ਮਈ 2023: ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਸ਼ੁਰੂ ਕੀਤੀ ਵਿਆਪਕ ਮੁਹਿੰਮ ਦੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਮਾਰਚ, 2022 ਤੋਂ ਹੁਣ ਤੱਕ ਨੌਜਵਾਨਾਂ ਨੂੰ 29000 ਤੋਂ ਵੱਧ ਸਰਕਾਰੀ ਨੌਕਰੀਆਂ (Government Jobs) ਦਿੱਤੀਆਂ ਹਨ ਅਤੇ ਵੱਖ-ਵੱਖ ਵਿਭਾਗਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਅੱਜ ਇੱਥੇ ਸੈਕਟਰ-35 ਵਿਚ ਮਿਊਂਸਪਲ ਭਵਨ ਵਿਖੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਸਹਿਕਾਰਤਾ ਵਿਭਾਗ ਦੇ ਨਵੇਂ ਚੁਣੇ 200 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗਾਰੰਟੀ ਦਿੱਤੀ ਸੀ ਅਤੇ ਇਹ ਬੜੀ ਤਸੱਲੀ ਵਾਲੀ ਗੱਲ ਹੈ ਕਿ ਹੁਣ ਤੱਕ 29000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਜਦਕਿ ਪਿਛਲੀਆਂ ਸਰਕਾਰ ਦੇ ਸਮੇਂ ਪੜ੍ਹੇ-ਲਿਖੇ ਨੌਜਵਾਨ ਬੇਰੋਜ਼ਗਾਰੀ ਦਾ ਸੰਤਾਪ ਹੰਢਾਉਂਦੇ ਸਨ। ਮੁੱਖ ਮੰਤਰੀ ਨੇ ਕਿਹਾ, "ਇਸ ਮਿਊਂਸਪਲ ਭਵਨ ਵਿਚ ਮੈਂ ਹਫ਼ਤੇ ਵਿਚ ਦੋ ਵਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਲਈ ਆਉਂਦਾ ਹੈ ਜਿਸ ਕਰਕੇ ਇਸ ਮਿਊਂਸਪਲ ਭਵਨ ਨੂੰ 'ਨਿਯੁਕਤੀ ਭਵਨ' ਵੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਭਰਤੀ ਚੱਲ (Government Jobs) ਰਹੀ ਹੈ ਜਿਸ ਨਾਲ ਹੋਰ ਨੌਜਵਾਨਾਂ ਨੂੰ ਵੀ ਛੇਤੀ ਹੀ ਨਿਯੁਕਤੀ ਪੱਤਰ ਸੌਂਪੇ ਜਾਣਗੇ।" ਨਵੇਂ ਚੁਣੇ ਉਮੀਦਵਾਰਾਂ ਨੂੰ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਨ ਲਈ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੀ ਡਿਊਟੀ ਤਨਦੇਹੀ ਤੇ ਲਗਨ ਨਾਲ ਨਿਭਾਉਣ ਲਈ ਆਖਿਆ ਤਾਂ ਕਿ ਕੰਮਕਾਜ ਲਈ ਆਸਾਂ-ਉਮੀਦਾਂ ਨਾਲ ਉਨ੍ਹਾਂ ਕੋਲ ਆਉਂਦੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਨਿਯੁਕਤੀ ਦੀ ਪ੍ਰਕਿਰਿਆ ਨਿਰੋਲ ਮੈਰਿਟਨੌਜਵਾਨਾਂ ਨੂੰ ਪੜਾਅਵਾਰ ਨਿਯੁਕਤੀ ਪੱਤਰ ਸੌਂਪਣ ਦਾ ਜ਼ਿਕਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸਮੁੱਚੀ ਭਰਤੀ ਪ੍ਰਕਿਰਿਆ ਨਿਰੋਲ ਮੈਰਿਟ, ਨਿਰਪੱਖਤਾ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕਾਨੂੰਨੀ ਰੁਕਾਵਟ ਨਾ ਆਵੇ। ਮੁੱਖ ਮੰਤਰੀ ਨੇ ਕਿਹਾ, "ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਅਸੀਂ ਹੁਣ ਤੱਕ 29000 ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਅਜੇ ਤੱਕ ਇਕ ਵੀ ਨੌਕਰੀ ਲਈ ਕਿਸੇ ਤਰ੍ਹਾਂ ਦੀ ਅਦਾਲਤੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ।" ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਨੌਕਰੀਆਂ (Government Jobs) ਦੇ ਵੱਧ ਮੌਕੇ ਦੇਣ ਦੀ ਮੁਹਿੰਮ ਨੂੰ ਵੱਡਾ ਹੁੰਗਾਰਾ ਦਿੱਤਾ ਗਿਆ ਹੈ। ਇਕ ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਕ ਨੌਜਵਾਨ ਪਹਿਲਾਂ ਕਲਰਕ ਭਰਤੀ ਹੋਇਆ, ਉਸ ਤੋਂ ਬਾਅਦ ਮਿਹਨਤ ਕਰਕੇ ਐਸਿਸਟੈਂਟ ਲਾਈਨਮੈਨ ਬਣਿਆ ਅਤੇ ਉਸ ਤੋਂ ਬਾਅਦ ਐਸ.ਡੀ.ਓ. ਨਿਯੁਕਤ ਹੋਇਆ ਹੈ। ਸਿਹਤ ਖੇਤਰ ਵਿਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਹਸਪਤਾਲਾਂ ਅਤੇ ਹੋਰ ਸਿਹਤ ਸੰਸਥਾਵਾਂ ਵਿਚ ਸਟਾਫ ਬਹੁਤ ਕਾਬਲ ਹੈ ਪਰ ਲੋੜੀਂਦਾ ਸਾਜ਼ੋ-ਸਾਮਾਨ ਨਾ ਹੋਣ ਕਰਕੇ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਸਨ ਪਰ ਹੁਣ ਸਰਕਾਰ ਵੱਲੋਂ ਸਿਹਤ ਖੇਤਰ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ। 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਨੂੰ ਪੰਜਾਬ ਭਰ ਵਿਚ ਲਾਗੂ ਕਰਨ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਹਫ਼ਤੇ ਵਿਚ ਦੋ ਵਾਰ ਡਿਪਟੀ ਕਮਿਸ਼ਨਰ ਅਤੇ ਹੋਰ ਸਟਾਫ ਪਿੰਡਾਂ ਦੇ ਦੌਰੇ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਉਤੇ ਨਿਪਟਾਰਾ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜ਼ਿਲ੍ਹਿਆਂ ਵਿਚ ਪਾਇਲਟ ਪ੍ਰਾਜੈਕਟ ਵਜੋਂ ਇਸ ਨੂੰ ਲਾਗੂ ਕੀਤਾ ਸੀ ਅਤੇ ਇਸ ਦੀ ਸਫਲਤਾ ਤੋਂ ਬਾਅਦ ਹੁਣ ਵਿਆਪਕ ਪੱਧਰ ਉਤੇ ਲਾਗੂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਲੋਕਾਂ ਅਤੇ ਸਰਕਾਰ ਦਰਮਿਆਨ ਖਲਾਅ ਖਤਮ ਹੋਵੇਗਾ ਜਦਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਕੰਮਕਾਜ ਲ਼ਈ ਜ਼ਿਲ੍ਹਾ ਦਫ਼ਤਰਾਂ ਜਾਂ ਚੰਡੀਗੜ੍ਹ ਦੇ ਦਫ਼ਤਰਾਂ ਵਿੱਚ ਖੱਜਲ-ਖੁਆਰ ਹੋਣਾ ਪੈਂਦਾ ਸੀ। ਲੋਕਾਂ ਤੱਕ ਸਿੱਧੀ ਪਹੁੰਚ ਕਾਇਮ ਕਰਨ ਲਈ ਇਕ ਹੋਰ ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਦਾ ਸਿੱਧਾ ਪ੍ਰਸਾਰਨ ਕਰਨ ਦਾ ਇਤਿਹਾਸਕ ਕਦਮ ਚੁੱਕਿਆ ਤਾਂ ਕਿ ਸਾਰੀ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ ਲੋਕ ਆਪਣੇ ਅੱਖੀਂ ਦੇਖ ਸਕਣ। ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਡਾਕਟਰ, ਨਰਸਾਂ ਅਤੇ ਹੋਰ ਪੈਰਾ-ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾਵੇਗੀ ਤਾਂ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਸਿਹਤ ਮੰਤਰੀ ਨੇ ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਪੰਜਾਬ ਨੂੰ 'ਰੰਗਲਾ ਸੂਬਾ' ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਸ ਦੇ 'ਬ੍ਰੈਂਡ ਅੰਬੈਸਡਰ' ਬਣਨ ਦਾ ਸੱਦਾ ਦਿੱਤਾ। The post ਪੰਜਾਬ ‘ਚ ਨੌਜਵਾਨਾਂ ਨੂੰ ਹੁਣ ਤੱਕ 29000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ, ਹੋਰ ਅਸਾਮੀਆਂ 'ਤੇ ਭਰਤੀ ਜਾਰੀ: ਮੁੱਖ ਮੰਤਰੀ appeared first on TheUnmute.com - Punjabi News. Tags:
|
ਵਿਕਰਮਜੀਤ ਸਾਹਨੀ ਨੇ ਭਾਰਤੀ ਵਿਦੇਸ਼ ਮੰਤਰੀ ਤੋਂ ਮਸਕਟ 'ਚ ਫਸੀਆਂ ਪੰਜਾਬੀ ਔਰਤਾਂ ਨੂੰ ਬਚਾਉਣ ਦੀ ਕੀਤੀ ਮੰਗ Tuesday 02 May 2023 10:33 AM UTC+00 | Tags: fraude-treval-agent government-of-india latest-news muscat news oman punjab-government punjabi-news punjab-news s-jaishankar the-unmute-breaking-news the-unmute-punjabi-news vikramjit-sahney vikramjit-singh-sahney ਨਵੀਂ ਦਿੱਲੀ, 02 ਮਈ 2023 (ਦਵਿੰਦਰ ਸਿੰਘ): ਸੰਸਦ ਮੈਂਬਰ ਵਿਕਰਮਜੀਤ ਸਾਹਨੀ (Vikramjit Sahney) ਨੇ ਮਸਕਟ ‘ਚ ਫਸੀਆਂ ਪੰਜਾਬੀ ਔਰਤਾਂ ਨੂੰ ਬਚਾਉਣ ਦੀ ਮੰਗ ਕੀਤੀ ਹੈ | ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਮਸਕਟ, ਓਮਾਨ ਵਿੱਚ ਫਸੀਆਂ 15-20 ਪੰਜਾਬੀ ਔਰਤਾਂ ਨੂੰ ਬਚਾਉਣ ਦੀ ਮੰਗ ਕੀਤੀ ਹੈ। ਵਿਕਰਮਜੀਤ ਸਾਹਨੀ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਡਾ: ਐੱਸ. ਜੈਸ਼ੰਕਰ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ “ਪੰਜਾਬ ਦੀਆਂ ਧੀਆਂ ਨੂੰ ਤੁਰੰਤ ਬਾਹਰ ਕੱਢਣ ਅਤੇ ਉਨ੍ਹਾਂ ਦੀ ਤਰਸਯੋਗ ਹਾਲਤ ਲਈ ਜ਼ਿੰਮੇਵਾਰ ਟਰੈਵਲ ਏਜੰਟਾਂ ਲਈ ਸਖ਼ਤ ਸਜ਼ਾ ਦੇਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਵਿਕਰਮਜੀਤ ਸਾਹਨੀ (Vikramjit Sahney) ਨੇ ਔਰਤਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਨ ਲਈ ਡਾਕਟਰ ਐੱਸ. ਜੈਸ਼ੰਕਰ ਨੂੰ ਲਿਖਤੀ ਪੱਤਰ ਵੀ ਭੇਜਿਆ ਹੈ ਅਤੇ ਲੋੜੀਂਦੀ ਕਾਰਵਾਈ ਲਈ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਮਸਕਟ ‘ਚ ਫਸੀਆਂ ਔਰਤਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹਨ। ਵਿਕਰਮਜੀਤ ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਮਸਕਟ ਵਿੱਚ ਭਾਰਤੀ ਰਾਜਦੂਤ ਹਿਜ਼ ਐਕਸੀਲੈਂਸ ਅਮਿਤ ਨਾਰੰਗ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਫਸੀਆਂ ਔਰਤਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਨਾਰੰਗ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਤੋਂ ਹਜ਼ਾਰਾਂ ਔਰਤਾਂ ਵਿਜ਼ਟਰ ਵੀਜ਼ੇ ‘ਤੇ ਮਸਕਟ ਆਉਂਦੀਆਂ ਹਨ ਅਤੇ ਉਥੇ ਫਸ ਜਾਂਦੀਆਂ ਹਨ, ਸਾਹਨੀ ਨੇ ਕਿਹਾ ਕਿ ਮੈਂ ਇਸ ਰੈਕੇਟ ਵਿੱਚ ਸ਼ਾਮਲ ਬੇਈਮਾਨ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਾ ਹਾਂ ਅਤੇ ਮੰਗ ਕਰਦਾ ਹਾਂ ਕਿ ਸਾਰੇ ਅਣਅਧਿਕਾਰਤ ਇਮੀਗ੍ਰੇਸ਼ਨ ਏਜੰਟਾਂ ਦੇ ਲਾਇਸੈਂਸ ਬਿਨਾਂ ਕਿਸੇ ਦੇਰੀ ਦੇ ਰੱਦ ਕੀਤੇ ਜਾਣ। ਅੱਜ ਮਸਕਟ ਤੋਂ ਬਚਾਈ ਗਈ ਇੱਕ ਲੜਕੀ ਰਾਜਪ੍ਰੀਤ ਸੰਧੂ ਨੇ ਆਪਣੇ ਭਿਆਨਕ ਤਜ਼ਰਬੇ ਸਾਂਝੇ ਕੀਤੇ ਹਨ ਅਤੇ ਕਿਵੇਂ ਇੱਕ ਏਜੰਟ ਨੇ ਉਸਨੂੰ ਧੋਖਾ ਦਿੱਤਾ ਹੈ।
The post ਵਿਕਰਮਜੀਤ ਸਾਹਨੀ ਨੇ ਭਾਰਤੀ ਵਿਦੇਸ਼ ਮੰਤਰੀ ਤੋਂ ਮਸਕਟ ‘ਚ ਫਸੀਆਂ ਪੰਜਾਬੀ ਔਰਤਾਂ ਨੂੰ ਬਚਾਉਣ ਦੀ ਕੀਤੀ ਮੰਗ appeared first on TheUnmute.com - Punjabi News. Tags:
|
ICC Test Rankings: ਆਸਟ੍ਰੇਲੀਆ ਨੂੰ ਪਛਾੜ ਕੇ ਟੈਸਟ 'ਚ ਨੰਬਰ-1 ਬਣੀ ਟੀਮ ਇੰਡੀਆ Tuesday 02 May 2023 10:47 AM UTC+00 | Tags: breaking-news cricket-news icc icc-rankings-2023 icc-test-ranking icc-world-test-championship latest-icc-ranking latest-news news rohit-sharma sports-news team-india team-india-test test-ranking ਚੰਡੀਗੜ੍ਹ, 02 ਮਈ 2023: IPL 2023 ਦੇ ਵਿਚਕਾਰ ਭਾਰਤੀ ਟੀਮ (Team India) ਲਈ ਖੁਸ਼ਖਬਰੀ ਆਈ ਹੈ। ਭਾਰਤੀ ਟੀਮ ਆਈਸੀਸੀ ਟੈਸਟ ਰੈਂਕਿੰਗ ‘ਚ ਸਿਖਰ ‘ਤੇ ਪਹੁੰਚ ਗਈ ਹੈ। ਭਾਰਤ ਨੇ ਆਸਟ੍ਰੇਲੀਆ ਨੂੰ ਪਿੱਛੇ ਛੱਡ ਦਿੱਤਾ ਹੈ। ਟੈਸਟ ਰੈਂਕਿੰਗ ‘ਚ ਬਦਲਾਅ ਸਾਰੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲਾ ਹੈ ਕਿਉਂਕਿ ਸਾਰੀਆਂ ਵੱਡੀਆਂ ਟੀਮਾਂ ਦੇ ਖਿਡਾਰੀ ਆਈ.ਪੀ.ਐੱਲ. ਅਸਲ ‘ਚ ਆਈਸੀਸੀ ਨੇ ਟੈਸਟ ਰੈਂਕਿੰਗ ਦੀ ਗਣਨਾ ‘ਚ ਸ਼ਾਮਲ ਸੀਰੀਜ਼ ‘ਚ ਬਦਲਾਅ ਕੀਤਾ ਹੈ। ਹੁਣ 2019 ਅਤੇ 2020 ਵਿਚਕਾਰ ਸੀਰੀਜ਼ ਨੂੰ ਆਈਸੀਸੀ ਰੈਂਕਿੰਗ ਲਈ ਕੀਤੀ ਗਈ ਗਣਨਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਆਈਸੀਸੀ ਨੇ ਮਈ 2020 ਤੋਂ ਬਾਅਦ ਹੋਣ ਵਾਲੀ ਸੀਰੀਜ਼ ਦੇ ਨਤੀਜਿਆਂ ਦੇ ਆਧਾਰ ‘ਤੇ ਟੈਸਟ ‘ਚ ਸਾਰੀਆਂ ਟੀਮਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਇਸ ਵਿੱਚ ਮਈ 2020 ਤੋਂ ਮਈ 2022 ਤੱਕ ਹੋਣ ਵਾਲੀ ਸੀਰੀਜ਼ ਦੇ ਨਤੀਜਿਆਂ ਨੂੰ 50 ਫੀਸਦੀ ਵੇਟੇਜ ਦਿੱਤਾ ਗਿਆ ਹੈ, ਜਦਕਿ ਮਈ 2022 ਤੋਂ ਬਾਅਦ ਹੋਣ ਵਾਲੀ ਸੀਰੀਜ਼ ਦੇ ਨਤੀਜਿਆਂ ਨੂੰ 100 ਫੀਸਦੀ ਮਹੱਤਵ ਦਿੱਤਾ ਗਿਆ ਹੈ। ICC ਦੇ ਪੈਮਾਨੇ ‘ਚ ਬਦਲਾਅ ਤੋਂ ਬਾਅਦ ਭਾਰਤ ਦੇ 119 ਤੋਂ 121 ਅੰਕ ਹੋ ਗਏ ਹਨ ਅਤੇ ਭਾਰਤੀ ਟੀਮ ਆਸਟ੍ਰੇਲੀਆ ਨੂੰ ਪਿੱਛੇ ਛੱਡ ਕੇ ICC ਰੈਂਕਿੰਗ ‘ਚ ਸਿਖਰ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਅੰਕ 122 ਤੋਂ ਘਟ ਕੇ 116 ਹੋ ਗਏ ਹਨ। ਭਾਰਤ ਨੂੰ ਫਾਇਦਾ ਕਿਉਂ ਮਿਲਿਆ?ਆਈਸੀਸੀ ਨੇ ਮਈ 2019 ਤੋਂ ਮਈ 2020 ਵਿਚਾਲੇ ਹੋਣ ਵਾਲੀ ਟੈਸਟ ਸੀਰੀਜ਼ ਨੂੰ ਆਪਣੀ ਗਣਨਾ ਤੋਂ ਹਟਾ ਦਿੱਤਾ ਹੈ। ਇਸ ਕਾਰਨ ਭਾਰਤ (Team India) ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਨਤੀਜਾ ਵੀ ਰੈਂਕਿੰਗ ਦੀ ਗਣਨਾ ‘ਚ ਸ਼ਾਮਲ ਨਹੀਂ ਹੈ। ਭਾਰਤ ਇਹ ਸੀਰੀਜ਼ 2-0 ਨਾਲ ਹਾਰ ਗਿਆ ਸੀ । ਇਸ ਕਾਰਨ ਭਾਰਤ ਨੂੰ ਇਸ ਦੇ ਹਟਾਉਣ ਨਾਲ ਤਿੰਨ ਅੰਕਾਂ ਦਾ ਫਾਇਦਾ ਹੋਇਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਨੇ ਇਸ ਦੌਰਾਨ ਪਾਕਿਸਤਾਨ ਨੂੰ 2-0 ਅਤੇ ਨਿਊਜ਼ੀਲੈਂਡ ਨੂੰ 3-0 ਨਾਲ ਆਪਣੇ ਘਰ ‘ਚ ਹਰਾਇਆ ਸੀ। ਇਨ੍ਹਾਂ ਦੋਵਾਂ ਸੀਰੀਜ਼ਾਂ ਦੇ ਨਤੀਜੇ ਗਿਣਨ ਤੋਂ ਬਾਹਰ ਹੋ ਜਾਣ ਤੋਂ ਬਾਅਦ ਆਸਟਰੇਲੀਆ ਦੇ ਛੇ ਅੰਕ ਹੋ ਗਏ ਹਨ। ਭਾਰਤੀ ਟੀਮ 14 ਮਹੀਨਿਆਂ ਬਾਅਦ ICC ਟੈਸਟ ਰੈਂਕਿੰਗ ‘ਚ ਸਿਖਰ ‘ਤੇ ਹੈ। ਭਾਰਤ ਆਖਰੀ ਵਾਰ ਦਸੰਬਰ 2021 ਵਿੱਚ ਇੱਕ ਮਹੀਨੇ ਲਈ ਆਈਸੀਸੀ ਟੈਸਟ ਰੈਂਕਿੰਗ ਵਿੱਚ ਸਿਖਰ ‘ਤੇ ਸੀ। ਆਸਟਰੇਲਿਆਈ ਟੀਮ 7 ਜੂਨ ਤੋਂ ਓਵਲ ਵਿੱਚ ਭਾਰਤ ਖ਼ਿਲਾਫ਼ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਖੇਡੇਗੀ। The post ICC Test Rankings: ਆਸਟ੍ਰੇਲੀਆ ਨੂੰ ਪਛਾੜ ਕੇ ਟੈਸਟ ‘ਚ ਨੰਬਰ-1 ਬਣੀ ਟੀਮ ਇੰਡੀਆ appeared first on TheUnmute.com - Punjabi News. Tags:
|
ਫਿਰੋਜ਼ਪੁਰ 'ਚ ਚਿੱਟੇ ਨੇ ਉਜਾੜਿਆ ਇੱਕ ਹੋਰ ਘਰ, ਨਸ਼ੇ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ Tuesday 02 May 2023 11:09 AM UTC+00 | Tags: breaking-news death drugs ferozepur news punjab-news punjab-police smugglers the-unmute-punjabi-news ਫਿਰੋਜ਼ਪੁਰ, 02 ਮਈ 2023: ਫਿਰੋਜ਼ਪੁਰ (Ferozepur) ਵਿੱਚ ਨਸ਼ੇ ਦਾ ਚਿੱਟੇ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ | ਲਗਾਤਾਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਬੇਸ਼ੱਕ ਪੁਲਿਸ ਵੱਲੋਂ ਨਸ਼ੇ ‘ਤੇ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੀ ਬਸਤੀ ਗੋਲਬਾਗ ਤੋਂ ਸਾਹਮਣੇ ਆਇਆ, ਜਿੱਥੇ ਇੱਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਂ ਕਿੰਦਰ ਨੇ ਦੱਸਿਆ ਕਿ ਉਸਦਾ ਪੁੱਤਰ ਸ਼ੇਰ ਸਿੰਘ ਉਮਰ ਕਰੀਬ 28 ਸਾਲ ਜੋ ਨਸ਼ੇ ਕਰਨ ਦਾ ਆਦੀ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰਦਾ ਆ ਰਿਹਾ ਸੀ। ਜੋ ਨਸ਼ੇ ਦੇ ਟੀਕੇ ਵੀ ਲਗਾਉਂਦਾ ਸੀ। ਜਿਸਦੀ ਸਿਹਤ ਵਿਗੜਨ ‘ਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਪਰ ਇਥੇ ਉਸਦੀ ਮੌਤ ਹੋ ਗਈ ਹੈ। ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਉਨ੍ਹਾਂ ਦਾ ਇਕੋਂ ਇੱਕ ਪੁੱਤਰ ਸੀ, ਜਿਸਨੂੰ ਨਸ਼ੇ ਨੇ ਖਾ ਲਿਆ ਹੈ। ਉਨ੍ਹਾਂ ਕਿਹਾ ਉਨ੍ਹਾਂ ਦੇ ਇਲਾਕੇ ਵਿੱਚ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ। ਜਿਸ ਵੱਲ ਪੁਲਿਸ ਦਾ ਕੋਈ ਧਿਆਨ ਨਹੀਂ, ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਆਉਂਦੀ ਵੀ ਹੈ, ਖਾਨਾਪੂਰਤੀ ਪੂਰੀ ਕਰ ਮੁੜ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਨਸ਼ੇ ‘ਤੇ ਰੋਕ ਲਗਾਈ ਜਾਵੇ ਅਤੇ ਜੋ ਲੋਕ ਨਸ਼ਾ ਵੇਚ ਰਹੇ ਨੇ ਉਨ੍ਹਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਤਰ੍ਹਾਂ ਕਿਸੇ ਹੋਰ ਦਾ ਘਰ ਇਸ ਤਰ੍ਹਾਂ ਨਾ ਉੱਜੜੇ। The post ਫਿਰੋਜ਼ਪੁਰ ‘ਚ ਚਿੱਟੇ ਨੇ ਉਜਾੜਿਆ ਇੱਕ ਹੋਰ ਘਰ, ਨਸ਼ੇ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ appeared first on TheUnmute.com - Punjabi News. Tags:
|
ਵਿੱਤੀ ਸੰਕਟ 'ਚ ਘਿਰੀ GoFirst ਏਅਰਲਾਈਨ, 3 ਅਤੇ 4 ਮਈ ਨੂੰ ਉਡਾਣਾਂ ਅਸਥਾਈ ਤੌਰ 'ਤੇ ਕੀਤੀਆਂ ਮੁਅੱਤਲ Tuesday 02 May 2023 11:21 AM UTC+00 | Tags: breaking-news dgci gofirst gofirst-airline gofirst-airlines kaushik-khona latest-news news the-unmute-latest-news the-unmute-punjab the-unmute-punjabi-news ਚੰਡੀਗੜ੍ਹ, 02 ਮਈ 2023: ਗੋ-ਫਸਟ (GoFirst) ਏਅਰਲਾਈਨ ਨੇ ਅਗਲੇ ਤਿੰਨ ਦਿਨਾਂ ਲਈ ਆਪਣੀ ਬੁਕਿੰਗ ਬੰਦ ਕਰ ਦਿੱਤੀ ਹੈ। ਸੀਈਓ ਕੌਸ਼ਿਕ ਖੋਨਾ ਦੇ ਅਨੁਸਾਰ, ਫੰਡ ਦੀ ਗੰਭੀਰ ਕਮੀ ਕਾਰਨ 3 ਅਤੇ 4 ਮਈ ਨੂੰ ਉਡਾਣਾਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਜਾਣਗੀਆਂ। P&W ਤੋਂ ਇੰਜਣਾਂ ਦੀ ਸਪਲਾਈ ਨਾ ਹੋਣ ਕਾਰਨ ਗੋ-ਫਸਟ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ 28 ਜਹਾਜ਼ਾਂ ਨੂੰ ਗਰਾਉਂਡ ਵਿੱਚ ਖੜ੍ਹਾ ਕੀਤਾ ਗਿਆ ਹੈ। ਸੂਤਰਾਂ ਦੇ ਮੁਤਾਬਕ ਗੋ-ਫਸਟ (GoFirst) ਏਅਰਲਾਈਨ ਦੀਆਂ 60 ਫੀਸਦੀ ਤੋਂ ਵੱਧ ਉਡਾਣਾਂ ਗਰਾਊਂਡਡ ਹੋ ਚੁੱਕੀ ਹਨ । ਇਨ੍ਹਾਂ ਉਡਾਣਾਂ ਦੇ ਗਰਾਊਂਡ ਹੋਣ ਕਾਰਨ ਕਈ ਰੂਟਾਂ ‘ਤੇ ਏਅਰਲਾਈਨ ਬੁਕਿੰਗਾਂ ਰੱਦ ਹੋ ਰਹੀਆਂ ਹਨ। ਇਸਦਾ ਇੱਕ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ ਦੇ ਬਕਾਏ ਕਾਰਨ 3 ਅਤੇ 4 ਮਈ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਏਅਰਲਾਈਨ ਨੇ ਡੇਲਾਵੇਅਰ ਫੈਡਰਲ ਅਦਾਲਤ ਵਿੱਚ ਅਮਰੀਕੀ ਇੰਜਣ ਨਿਰਮਾਤਾ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿੱਚ ਪ੍ਰੈਟ ਐਂਡ ਵਿਟਨੀ ਨੂੰ ਏਅਰਲਾਈਨ ਨੂੰ ਇੰਜਣ ਪ੍ਰਦਾਨ ਕਰਨ ਲਈ ਕਹਿਣ ਵਾਲੇ ਆਰਬਿਟਰੇਸ਼ਨ ਆਦੇਸ਼ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਅਜਿਹਾ ਨਾ ਕਰਨ ‘ਤੇ ਏਅਰਲਾਈਨ ਦੇ ਬੰਦ ਹੋਣ ਦਾ ਖ਼ਤਰਾ ਹੈ। ਗੋ-ਫਸਟ ਦੇ ਹੱਕ ਵਿੱਚ 30 ਮਾਰਚ ਨੂੰ ਦਿੱਤੇ ਗਏ ਆਰਬਿਟਰੇਸ਼ਨ ਅਵਾਰਡ ਨੇ ਕਿਹਾ ਕਿ ਜੇਕਰ ਐਮਰਜੈਂਸੀ ਇੰਜਣ ਮੁਹੱਈਆ ਨਾ ਕਰਵਾਏ ਗਏ ਤਾਂ ਏਅਰਲਾਈਨ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਣ ਦਾ ਖ਼ਤਰਾ ਹੈ। ਇਸ ਦੌਰਾਨ, ਇੱਕ ਤੇਲ ਮਾਰਕੀਟਿੰਗ ਕੰਪਨੀ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਏਅਰਲਾਈਨ ਕੈਸ਼ ਐਂਡ ਕੈਰੀ ਮੋਡ ‘ਤੇ ਹੈ, ਜਿਸਦਾ ਮਤਲਬ ਹੈ ਕਿ ਉਸਨੂੰ ਰੋਜ਼ਾਨਾ ਜਿੰਨੀਆਂ ਵੀ ਉਡਾਣਾਂ ਚੱਲਦੀਆਂ ਹਨ, ਉਸ ਲਈ ਭੁਗਤਾਨ ਕਰਨਾ ਪੈਂਦਾ ਹੈ। ਜੇਕਰ ਭੁਗਤਾਨ ਨਹੀਂ ਕੀਤਾ ਜਾਂਦਾ ਹੈ, ਤਾਂ ਵਿਕਰੇਤਾ ਕਾਰੋਬਾਰ ਬੰਦ ਕਰ ਸਕਦਾ ਹੈ। ਏਅਰਲਾਈਨ ਉਦਯੋਗ ਦੇ ਮਾਹਰਾਂ ਦੇ ਅਨੁਸਾਰ, GoFirst ਕੋਲ 31 ਮਾਰਚ ਤੋਂ ਲੈ ਕੇ ਹੁਣ ਤੱਕ 30 ਹਵਾਈ ਜਹਾਜ਼ਾਂ ‘ਤੇ ਆਧਾਰਿਤ ਹਨ, ਜਿਨ੍ਹਾਂ ਵਿੱਚ 9 ਬਕਾਇਆ ਲੀਜ਼ ਭੁਗਤਾਨਾਂ ਵਾਲੇ ਹਨ। ਇਸ ਦੇ ਨਾਲ ਹੀ ਏਅਰਲਾਈਨ ਦੀ ਵੈੱਬਸਾਈਟ ਦੇ ਅਨੁਸਾਰ, ਗੋ-ਫਸਟ (GoFirst) ਦੇ ਫਲੀਟ ਵਿੱਚ ਕੁੱਲ 61 ਜਹਾਜ਼ ਹਨ, ਜਿਨ੍ਹਾਂ ਵਿੱਚ 56 A320 Neo ਅਤੇ ਪੰਜ A320CO ਸ਼ਾਮਲ ਹਨ। The post ਵਿੱਤੀ ਸੰਕਟ ‘ਚ ਘਿਰੀ GoFirst ਏਅਰਲਾਈਨ, 3 ਅਤੇ 4 ਮਈ ਨੂੰ ਉਡਾਣਾਂ ਅਸਥਾਈ ਤੌਰ ‘ਤੇ ਕੀਤੀਆਂ ਮੁਅੱਤਲ appeared first on TheUnmute.com - Punjabi News. Tags:
|
ਪੰਜਾਬੀ ਗਾਇਕ ਬੱਬੂ ਮਾਨ ਨੇ ਪਿੰਡ ਬਾਦਲ ਪਹੁੰਚ ਕੇ ਸੁਖਬੀਰ ਬਾਦਲ ਨਾਲ ਕੀਤਾ ਦੁੱਖ ਸਾਂਝਾ Tuesday 02 May 2023 11:36 AM UTC+00 | Tags: babu-mann breaking-news latest-news news punjab-news sardar-parkash-singh shiromani-akali-dal the-unmute-latest-news village-badal ਚੰਡੀਗੜ੍ਹ, 02 ਮਈ 2023: ਪੰਜਾਬੀ ਗਾਇਕ ਬਾਬੂ ਮਾਨ (Babu Mann) ਨੇ ਅੱਜ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਪਹੁੰਚ ਕੇ ਉਹਨਾਂ ਕੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਨੂੰ ਭਲਕੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਪਤਾਲ ਪੁਰੀ ਵਿਖੇ ਸਵੇਰੇ 11 ਵਜੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ | The post ਪੰਜਾਬੀ ਗਾਇਕ ਬੱਬੂ ਮਾਨ ਨੇ ਪਿੰਡ ਬਾਦਲ ਪਹੁੰਚ ਕੇ ਸੁਖਬੀਰ ਬਾਦਲ ਨਾਲ ਕੀਤਾ ਦੁੱਖ ਸਾਂਝਾ appeared first on TheUnmute.com - Punjabi News. Tags:
|
SC ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ, ਬਲਬੀਰ ਰਾਜੇਵਾਲ ਤੇ ਲੁਧਿਆਣਾ ਦੇ ਸਾਹੀ ਇਮਾਮ ਨੇ ਸੁਖਬੀਰ ਬਾਦਲ ਨਾਲ ਕੀਤਾ ਦੁੱਖ ਸਾਂਝਾ Tuesday 02 May 2023 11:53 AM UTC+00 | Tags: balbir-rajewal balbir-singh-rajewal bharatiya-kisan-union breaking-news ludhiana news punjab-sc-commission sc-commission sc-commission-chairman-vijay-sampla ਚੰਡੀਗੜ੍ਹ, 02 ਮਈ 2023: ਅੱਜ ਐਸ.ਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ (Vijay Sampla), ਭਾਰਤੀ ਕਿਸਾਨ ਯੂਨੀਅਨ ਦੇ ਬਲਬੀਰ ਸਿੰਘ ਰਾਜੇਵਾਲ, ਸੀਨੀਅਰ ਭਾਜਪਾ ਆਗੂ ਹਰਜੀਤ ਗਰੇਵਾਲ ਅਤੇ ਲੁਧਿਆਣਾ ਦੇ ਸਾਹੀ ਇਮਾਮ ਅੱਜ ਪਿੰਡ ਬਾਦਲ ਪਹੁੰਚੇ, ਜਿੱਥੇ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ 'ਤੇ ਸੁਖਬੀਰ ਸਿੰਘ ਬਾਦਲ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
ਜਿਕਰਯੋਗ ਹੈ ਕਿ ਭਾਰਤੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦੇ ਪੰਜਾਬ ਅਤੇ ਦੇਸ਼ ਦੀ ਸਿਆਸਤ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ | ਪੰਜਾਬ ਸਮੇਤ ਦੇਸ਼ ਦੀਆਂ ਨਾਮੀ ਸਖ਼ਸ਼ੀਅਤਾਂ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ | ਜਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਨੂੰ ਭਲਕੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਪਤਾਲ ਪੁਰੀ ਵਿਖੇ ਸਵੇਰੇ 11 ਵਜੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ | The post SC ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ, ਬਲਬੀਰ ਰਾਜੇਵਾਲ ਤੇ ਲੁਧਿਆਣਾ ਦੇ ਸਾਹੀ ਇਮਾਮ ਨੇ ਸੁਖਬੀਰ ਬਾਦਲ ਨਾਲ ਕੀਤਾ ਦੁੱਖ ਸਾਂਝਾ appeared first on TheUnmute.com - Punjabi News. Tags:
|
ਲੋਕ ਸਭਾ ਹਲਕਾ ਜਲੰਧਰ ਦੇ ਸਾਰੇ ਬੂਥਾਂ 'ਤੇ ਭਾਜਪਾ ਨੂੰ ਮਿਲੇਗੀ ਲੀਡ: ਹਰਦੀਪ ਸਿੰਘ ਪੁਰੀ Tuesday 02 May 2023 12:03 PM UTC+00 | Tags: breaking-news hardeep-singh-puri jalandhar-election-2023 latest-news lok-sabha-constituency-jalandhar news punjab-bjp urban-estate-phase-i ਜਲੰਧਰ, 02 ਮਈ 2023: ਕੇਂਦਰੀ ਕੈਬਿਨਟ ਮੰਤਰੀ ਹਰਦੀਪ ਸਿੰਘ ਪੁਰੀ (Hardeep Singh Puri) ਨੇ ਅੱਜ ਅਰਬਨ ਇਸਟੇਟ ਫੇਜ ਇੱਕ ਦੇ ਵੋਟਰਾਂ ਨੂੰ ਮਿਲੇ ਤੇ ਵੋਟਰਾਂ ਵੱਲੋਂ ਦਿੱਤੇ ਭਾਰੀ ਸਮਰਥਨ 'ਤੋ ਉਤਸਾਹਿਤ ਹੁੰਦਿਆਂ ਉਨ੍ਹਾਂ ਨੇ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਭਾਜਪਾ (BJP) ਨੂੰ ਜਨਤਾ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਸਾਰੇ ਬੂਥਾਂ ਤੇ ਲੀਡ ਪ੍ਰਾਪਤ ਕਰੇਗੀ। ਉਹਨਾਂ ਕਿਹਾ ਕਿ ਪੰਜਾਬੀਆ ਨੇ ਦੂਸਰੀਆਂ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਕੇ ਦੇਖ ਲਿਆ ਹੈ, ਜਿਹਨਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਹਰਦੀਪ ਸਿੰਘ ਪੁਰੀ (Hardeep Singh Puri) ਨੇ ਕਿਹਾ ਕਿ ਪੰਜਾਬੀਆ ਨੇ ਦੂਜੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੰਜਾਬ 'ਚ ਅਜ਼ਮਾ ਕੇ ਦੇਖ ਲਿਆ ਹੈ ਅਤੇ ਇਹਨਾ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਨੇ ਪਿੱਛਲੇ ਨੌਂ ਸਾਲਾ ਦੌਰਾਨ ਹਲਕੇ ਦੇ ਵਿਕਾਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਆਪਣੇ ਇੱਕ ਸਾਲਾ ਦੇ ਸ਼ਾਸਨ ਦੌਰਾਨ ਪੰਜਾਬ ਦੀ ਸ਼ਾਨ ਨੂੰ ਪੂਰੀ ਦੁਨੀਆ 'ਚ ਮੱਧਮ ਕਰ ਦਿੱਤਾ ਹੈ। ਜਲੰਧਰ ਸਮੇਤ ਪੰਜਾਬ ਦੇ ਸਾਰੇ ਉਦਯੋਗ ਸੂਬੇ ਤੋ ਬਾਹਰ ਹੋਰਨਾਂ ਸੂਬਿਆਂ ਵਿੱਚ ਸਿਫਟ ਹੋ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾ ਜਨਤਾ ਨੂੰ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਭਾਰੀ ਵੋਟਾਂ ਨਾਲ ਜਿੱਤਾਂ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ । The post ਲੋਕ ਸਭਾ ਹਲਕਾ ਜਲੰਧਰ ਦੇ ਸਾਰੇ ਬੂਥਾਂ ‘ਤੇ ਭਾਜਪਾ ਨੂੰ ਮਿਲੇਗੀ ਲੀਡ: ਹਰਦੀਪ ਸਿੰਘ ਪੁਰੀ appeared first on TheUnmute.com - Punjabi News. Tags:
|
ਪੁਲਿਸ ਨੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ 14 ਲੱਖ 92 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਕੀਤਾ ਗ੍ਰਿਫਤਾਰ Tuesday 02 May 2023 12:16 PM UTC+00 | Tags: badali-ala-singh-police breaking-news crime-news fake-currency fatehgarh-sahib latest-news news punjab-news ਫ਼ਤਿਹਗੜ੍ਹ ਸਾਹਿਬ, 02 ਮਈ 2023: ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਬਿਲਕੁਲ ਅਸਲੀ ਵਰਗੀ ਦਿਖਾਈ ਦਿੰਦੀ 14 ਲੱਖ 92 ਹਜ਼ਾਰ 700 ਰੁਪਏ ਦੀ ਜਾਅਲੀ ਕਰੰਸੀ (fake currency) ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਡੀ.ਐਸ.ਪੀ. ਬਸੀ ਪਠਾਣਾਂ ਰਾਜ ਕੁਮਾਰ ਸ਼ਰਮਾ ਅਤੇ ਐਸ.ਐਚ.ਓ. ਥਾਣਾ ਬਡਾਲੀ ਆਲਾ ਸਿੰਘ ਸਬ-ਇੰਸਪੈਕਟਰ ਨਰਪਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਅਮਰਜੀਤ ਕੌਰ ਜੋ ਕਿ ਅੱਜ ਕੱਲ ਖੰਨਾ ਵਿਖੇ ਰਹਿ ਰਹੀ ਹੈ, ਜੋ ਜਾਅਲੀ ਕਰੰਸੀ ਵੇਚਣ ਦਾ ਕੰਮ ਕਰਦੀ ਹੈ ਜੋ ਕਿ ਇੱਕ ਲੱਖ ਰੁਪਏ ਬਦਲੇ 3 ਲੱਖ ਰੁਪਏ ਦੀ ਜਾਅਲੀ ਕਰੰਸੀ ਦਿੰਦੀ ਹੈ |
ਜਿਸ ਉਪਰੰਤ ਥਾਣਾ ਬਡਾਲੀ ਆਲਾ ਸਿੰਘ ਵਿਖੇ ਦਰਜ ਕੀਤੇ ਗਏ ਮੁਕੱਦਮੇ ‘ਚ ਅਮਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ | ਜਿਸ ਦੀ ਪੁੱਛਗਿੱਛ ਦੇ ਆਧਾਰ ‘ਤੇ ਸਰਬਜੀਤ ਸਿੰਘ ਵਾਸੀ ਰਾਏਕੋਟ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਕਤ ਦੋਵੇਂ ਜਣੇ ਹੁਣ ਤੱਕ ਕੁੱਲ 14 ਲੱਖ 92 ਹਜ਼ਾਰ 700 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕਰਵਾ ਚੁੱਕੇ ਹਨ, ਜਦੋਂ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ। The post ਪੁਲਿਸ ਨੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ 14 ਲੱਖ 92 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਕੀਤਾ ਗ੍ਰਿਫਤਾਰ appeared first on TheUnmute.com - Punjabi News. Tags:
|
ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਅਨਰੈਗੂਲੇਟਿਡ ਡਿਪਾਜ਼ਿਟ ਐਕਟ, 2019 ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ Tuesday 02 May 2023 12:21 PM UTC+00 | Tags: breaking-news chief-secretary-punjab chief-secretary-vijay-kumar-janjua latest-news news punjab-news rbi sebi the-unmute-breaking-news unregulated-deposit-act vijay-kumar-janjua ਚੰਡੀਗੜ੍ਹ, 2 ਮਈ 2023: ਸੂਬੇ ਦੇ ਨਾਗਰਿਕਾਂ ਦੀ ਸਖ਼ਤ ਮਿਹਨਤ ਦੀ ਕਮਾਈ ਦੀ ਰੱਖਿਆ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਲੋਕਾਂ ਦੇ ਹਿੱਤਾਂ ਲਈ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ (Vijay Kumar Janjua) ਨੇ ਅਨਰੈਗੂਲੇਟਿਡ ਡਿਪਾਜ਼ਿਟ ਐਕਟ, 2019 ‘ਤੇ ਪਾਬੰਦੀ ਦੇ ਉਪਬੰਧਾਂ (ਕੰਟਰੋਲ ਰਹਿਤ ਜਮ੍ਹਾਂ ਰਕਮ ਉਤੇ ਪਾਬੰਦੀ ਦੇ ਕਾਨੂੰਨ) ਨੂੰ ਸਖ਼ਤੀ ਨਾਲ ਲਾਗੂ ਕਰਨ ‘ਤੇ ਜ਼ੋਰ ਦਿੱਤਾ ਹੈ। ਉਹ ਅੱਜ ਇੱਥੇ ਵਿਖੇ 19ਵੀਂ ਰਾਜ ਪੱਧਰੀ ਤਾਲਮੇਲ ਕਮੇਟੀ (ਐਸ.ਐਲ.ਸੀ.ਸੀ.) ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੁੱਖ ਸਕੱਤਰ ਨੇ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਿਟੇਡ (ਪੀ.ਏ.ਸੀ.ਐਲ.) ਦੇ ਮਾਮਲੇ ਵਿੱਚ ਬਹੁਤ ਘੱਟ ਵਸੂਲੀ ਕਰਨ ਲਈ ਸਕਿਊਰਟੀਜ਼ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਅਤੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੂੰ ਪੀ.ਏ.ਸੀ.ਐਲ. ਦੀਆਂ ਸਾਰੀਆਂ 2497 ਸੰਪਤੀਆਂ ਦੀ ਸੂਚੀ ਤੁਰੰਤ ਉਪਲਬਧ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ Vijay Kumar Janjua) ਨੇ ਸੇਬੀ ਅਤੇ ਆਰ.ਬੀ.ਆਈ. ਨੂੰ ਰਿਕਵਰੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਸਲਾਹ ਵੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਸੇਬੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਅਜਿਹੇ ਮਾਮਲਿਆਂ ਵਿੱਚ ਸਾਰੇ ਸਬੰਧਤ ਰੈਗੂਲੇਟਰਜ਼ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਵੇਗੀ।ਜੰਜੂਆ ਵੱਲੋਂ ਆਰ.ਬੀ.ਆਈ. ਅਤੇ ਸੇਬੀ ਨੂੰ ਸਮਾਜ ਦੇ ਹੇਠਲੇ ਵਰਗ ਦੇ ਲੋਕਾਂ, ਜੋ ਧੋਖੇਬਾਜ਼ਾਂ ਦੇ ਝੂਠੇ ਵਾਅਦਿਆਂ ਦਾ ਆਸਾਨੀ ਨਾਲ ਸ਼ਿਕਾਰ ਹੋ ਜਾਂਦੇ ਹਨ, ਨੂੰ ਜਾਗਰੂਕ ਕਰਨ ਲਈ ਜ਼ਮੀਨੀ ਪੱਧਰ ‘ਤੇ ਵਿੱਤੀ ਸਾਖਰਤਾ ਕੈਂਪ ਲਗਾਉਣ ਲਈ ਵੀ ਆਖਿਆ। ਮੀਟਿੰਗ ਵਿੱਚ ਵਿੱਤ ਸਕੱਤਰ ਗਰਿਮਾ ਸਿੰਘ, ਆਰ.ਬੀ.ਆਈ. ਚੰਡੀਗੜ੍ਹ ਦੀ ਜਨਰਲ ਮੈਨੇਜਰ ਰਿਚਾ ਪਾਂਡੇ ਦਿਵੇਦੀ ਅਤੇ ਆਰਥਿਕ ਅਪਰਾਧ ਵਿੰਗ ਦੇ ਸੀਨੀਅਰ ਅਧਿਕਾਰੀ, ਸਹਾਇਕ ਕਾਨੂੰਨੀ ਮਸ਼ੀਰ, ਸੇਬੀ ਦੇ ਸਹਾਇਕ ਜਨਰਲ ਮੈਨੇਜਰ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਅਤੇ ਇੰਸਟੀਚਿਊਟ ਆਫ਼ ਚਾਰਟਰਡ ਅਕਾਊਟੈਂਟਸ ਆਫ਼ ਇੰਡੀਆ ਦੇ ਕੌਂਸਲ ਮੈਂਬਰ ਵੀ ਹਾਜ਼ਰ ਸਨ। The post ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਅਨਰੈਗੂਲੇਟਿਡ ਡਿਪਾਜ਼ਿਟ ਐਕਟ, 2019 ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ appeared first on TheUnmute.com - Punjabi News. Tags:
|
ਫਿਰੋਜ਼ਪੁਰ 'ਚ ਆਬਕਾਰੀ ਵਿਭਾਗ ਦੀ ਛਾਪੇਮਾਰੀ, 500 ਲੀਟਰ ਲਾਹਣ ਬਰਾਮਦ Tuesday 02 May 2023 01:39 PM UTC+00 | Tags: 500-liters-of-liquor-recovered excise-department-ferozepu excise-department-ferozepur excise-department-raid ferozepur news ਫਿਰੋਜ਼ਪੁਰ, 02 ਮਈ 2023: ਆਬਕਾਰੀ ਵਿਭਾਗ ਫਿਰੋਜ਼ਪੁਰ (Ferozepur) ਦੀ ਟੀਮ ਨੇ ਐੱਚ.ਸੀ. ਹਰਜਿੰਦਰ ਸਿੰਘ ਦੀ ਅਗਵਾਈ ‘ਚ ਪਿੰਡ ਮਲਵਾਲ ਕਦੀਮ ਦੇ ਇਲਾਕੇ ‘ਚ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕਰਕੇ 500 ਲੀਟਰ ਲਾਹਣ ਬਰਾਮਦ ਕੀਤੀ ਜਦਕਿ ਦੋਸ਼ੀ ਪੁਲਿਸ ਨੂੰ ਦੇਖ ਕੇ ਫ਼ਰਾਰ ਹੋ ਗਿਆ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਸੀ. ਹਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਫਿਰੋਜ਼ਪੁਰ ਫਰੀਦਕੋਟ ਰੋਡ ‘ਤੇ ਪਟੇਲ ਨਗਰ ਨੇੜੇ ਗਸ਼ਤ ਕਰ ਰਹੀ ਸੀ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਨਿਰਮਲ ਸਿੰਘ ਉਰਫ ਝੋਟਾ ਨਜਾਇਜ਼ ਸ਼ਰਾਬ ਤਿਆਰ ਕਰਨ ਅਤੇ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਉਸ ਕੋਲ ਨਜਾਇਜ਼ ਸ਼ਰਾਬ ਸੀ, ਉਨ੍ਹਾਂ ਤੁਰੰਤ ਉਕਤ ਸਥਾਨ ‘ਤੇ ਛਾਪੇਮਾਰੀ ਕਰਕੇ 500 ਲੀਟਰ ਲਾਹਣ ਅਤੇ ਲਾਹਣ ਦਾ ਸਾਮਾਨ ਬਰਾਮਦ ਕੀਤਾ, ਜਿਸ ਸਬੰਧੀ ਥਾਣਾ ਕੁਲਗੜ੍ਹੀ ਵਿਖੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। The post ਫਿਰੋਜ਼ਪੁਰ ‘ਚ ਆਬਕਾਰੀ ਵਿਭਾਗ ਦੀ ਛਾਪੇਮਾਰੀ, 500 ਲੀਟਰ ਲਾਹਣ ਬਰਾਮਦ appeared first on TheUnmute.com - Punjabi News. Tags:
|
IBA ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚੇ ਆਸ਼ੀਸ਼ ਕੁਮਾਰ ਚੌਧਰੀ Tuesday 02 May 2023 01:47 PM UTC+00 | Tags: ashish-kumar-chaudhary asian-boxing-championship-winner boxing breaking-news iba-mens-world-boxing-championship-2023 news sports tokyo tokyo-olympic ਚੰਡੀਗੜ੍ਹ, 02 ਮਈ 2023: ਟੋਕੀਓ ਓਲੰਪਿਕ ‘ਚ ਹਿੱਸਾ ਲੈ ਚੁੱਕੇ ਆਸ਼ੀਸ਼ ਕੁਮਾਰ ਚੌਧਰੀ (Ashish Kumar Chaudhary) ਨੇ ਮੰਗਲਵਾਰ ਨੂੰ ਉਜ਼ਬੇਕਿਸਤਾਨ ਦੇ ਤਾਸ਼ਕੰਦ ‘ਚ ਜਾਰੀ ਆਈਬੀਏ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 ਦੇ 80 ਕਿਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਆਸ਼ੀਸ਼ ਕੁਮਾਰ ਚੌਧਰੀ ਨੇ 2021 ਏਸ਼ੀਅਨ ਚੈਂਪੀਅਨਸ਼ਿਪ ਚਾਂਦੀ ਦਾ ਤਮਗਾ ਜੇਤੂ ਈਰਾਨ ਦੇ ਮੇਸਮ ਘੇਸਲਾਘੀ ਦੇ ਖ਼ਿਲਾਫ਼ ਸਖ਼ਤ ਸੰਘਰਸ਼ ਮੈਚ ਵਿੱਚ 4-1 ਨਾਲ ਜਿੱਤ ਦਰਜ ਕੀਤੀ। ਚੈਂਪੀਅਨਸ਼ਿਪ ਵਿੱਚ 107 ਦੇਸ਼ਾਂ ਦੇ 538 ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚ ਕਈ ਓਲੰਪਿਕ ਤਮਗਾ ਜੇਤੂ ਵੀ ਸ਼ਾਮਲ ਹਨ। The post IBA ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਪਹੁੰਚੇ ਆਸ਼ੀਸ਼ ਕੁਮਾਰ ਚੌਧਰੀ appeared first on TheUnmute.com - Punjabi News. Tags:
|
GT vs DC: ਗੁਜਰਾਤ ਟਾਈਟਨਸ ਖ਼ਿਲਾਫ਼ ਦਿੱਲੀ ਕੈਪੀਟਲਜ਼ ਦਾ ਲੜੋ ਜਾਂ ਮਰੋ ਦਾ ਮੁਕਾਬਲਾ Tuesday 02 May 2023 01:56 PM UTC+00 | Tags: david-warner delhi-capitals gt-vs-dc gujarat-titans hardik-pandya ipl-2023 latest-news narendra-modi-stadium news sports-news ਚੰਡੀਗੜ੍ਹ, 02 ਮਈ 2023: (GT vs DC) ਅੱਜ IPL 2023 ਦੇ 44ਵੇਂ ਮੈਚ ਵਿੱਚ ਟੇਬਲ ਵਿੱਚ ਚੋਟੀ ਦੀ ਟੀਮ ਗੁਜਰਾਤ ਟਾਈਟਨਸ ਦਾ ਸਾਹਮਣਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਅੱਠ ਮੈਚਾਂ ਵਿੱਚੋਂ ਛੇ ਹਾਰ ਚੁੱਕੀ ਦਿੱਲੀ ਲਈ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਇਹ ਲੜੋ ਜਾਂ ਮਰੋ ਦਾ ਮੈਚ ਬਣ ਗਿਆ ਹੈ। ਹੁਣ ਦਿੱਲੀ ਨੂੰ ਆਪਣੇ ਬਾਕੀ ਸਾਰੇ ਛੇ ਮੈਚ ਜਿੱਤਣੇ ਹੋਣਗੇ। ਇਸ ਦੇ ਨਾਲ ਹੀ ਗੁਜਰਾਤ ਦੀ ਟੀਮ ਅੰਕ ਸੂਚੀ ‘ਚ ਸਿਖਰ ‘ਤੇ ਹੈ। ਦਿੱਲੀ ਕੈਪੀਟਲਸ ਨੇ ਗੁਜਰਾਤ ਟਾਈਟਨਸ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮਿਸ਼ੇਲ ਮਾਰਸ਼ ਸੱਟ ਕਾਰਨ ਦਿੱਲੀ ਵੱਲੋਂ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਰਿਲੇ ਰੂਸੋ ਨੂੰ ਮੌਕਾ ਮਿਲਿਆ ਹੈ। ਇਸ ਦੇ ਨਾਲ ਹੀ ਗੁਜਰਾਤ ਦੇ ਕਪਤਾਨ ਨੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਗੁਜਰਾਤ ਟਾਈਟਨਸ: ਰਿਧੀਮਾਨ ਸਾਹਾ (ਵਿਕਟਕੀਪਰ), ਅਭਿਨਵ ਮਨੋਹਰ, ਹਾਰਦਿਕ ਪੰਡਯਾ (ਕਪਤਾਨ), ਵਿਜੇ ਸ਼ੰਕਰ, ਡੇਵਿਡ ਮਿਲਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਮੁਹੰਮਦ ਸ਼ਮੀ, ਮੋਹਿਤ ਸ਼ਰਮਾ, ਜੋਸ਼ੂਆ ਲਿਟਲ। ਦਿੱਲੀ ਕੈਪੀਟਲਜ਼: ਡੇਵਿਡ ਵਾਰਨਰ (ਕਪਤਾਨ), ਫਿਲਿਪ ਸਾਲਟ (ਵਿਕਟਕੀਪਰ), ਮਨੀਸ਼ ਪਾਂਡੇ, ਰਿਲੇ ਰੂਸੋ, ਪ੍ਰਿਯਮ ਗਰਗ, ਅਕਸ਼ਰ ਪਟੇਲ, ਰਿਪਲ ਪਟੇਲ, ਅਮਨ ਹਾਕਿਮ ਖਾਨ, ਕੁਲਦੀਪ ਯਾਦਵ, ਐਨਰਿਕ ਨੌਰਤਜੇ, ਇਸ਼ਾਂਤ ਸ਼ਰਮਾ। The post GT vs DC: ਗੁਜਰਾਤ ਟਾਈਟਨਸ ਖ਼ਿਲਾਫ਼ ਦਿੱਲੀ ਕੈਪੀਟਲਜ਼ ਦਾ ਲੜੋ ਜਾਂ ਮਰੋ ਦਾ ਮੁਕਾਬਲਾ appeared first on TheUnmute.com - Punjabi News. Tags:
|
ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੀਆਂ ਮੰਡੀਆਂ 'ਚ ਹੁਣ ਤੱਕ 1,25,397 ਮੀਟ੍ਰਿਕ ਟਨ ਕਣਕ ਦੀ ਖਰੀਦ Tuesday 02 May 2023 02:03 PM UTC+00 | Tags: latest-news metric-tons news punjab-government punjab-news the-unmute-breaking-news ਐੱਸ.ਏ.ਐੱਸ. ਨਗਰ, 2 ਮਈ 2023(ਸਤੀਸ਼ ਕੁਮਾਰ ਪੱਪੀ): ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 1,25,397 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 1,25,397 ਮੀਟ੍ਰਿਕ ਟਨ ਫ਼ਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ। ਕਿਸਾਨਾਂ ਨੂੰ ਹੁਣ ਤੱਕ ਕਰੀਬ 233 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪਨਗਰੇਨ ਵਲੋਂ 30,551 ਮੀਟ੍ਰਿਕ ਟਨ, ਮਾਰਕਫੈੱਡ ਵਲੋਂ 27,327 ਮੀਟ੍ਰਿਕ ਟਨ, ਪਨਸਪ ਵਲੋਂ 23,264 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 18,133 ਮੀਟ੍ਰਿਕ ਟਨ , ਐਫ.ਸੀ.ਆਈ ਵਲੋਂ 13,903 ਮੀਟ੍ਰਿਕ ਟਨ ਅਤੇ ਵਪਾਰੀਆਂ ਵੱਲੋਂ 12,219 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿੱਚ ਫ਼ਸਲ ਦੀ ਖਰੀਦ ਦੇ ਨਾਲੋ-ਨਾਲ ਲਿਫਟਿੰਗ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਤੇ ਹੁਣ ਤੱਕ 82,241 ਮੀਟ੍ਰਿਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਮੰਡੀਆਂ ਵਿੱਚ ਲਿਆਂਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਿਆ ਜਾ ਰਿਹਾ ਹੈ ਅਤੇ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਫ਼ਸਲ ਲੈ ਕੇ ਆਉਣ ਅਤੇ ਕੋਵਿਡ-19 ਸਬੰਧੀ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। The post ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੀਆਂ ਮੰਡੀਆਂ 'ਚ ਹੁਣ ਤੱਕ 1,25,397 ਮੀਟ੍ਰਿਕ ਟਨ ਕਣਕ ਦੀ ਖਰੀਦ appeared first on TheUnmute.com - Punjabi News. Tags:
|
ਐੱਸ .ਏ.ਐੱਸ ਨਗਰ 'ਚ ਨਿਯਮਾਂ ਦੀ ਉਲੰਘਣਾ ਕਾਰਨ ਦੋ ਇੰਮੀਗ੍ਰੇਸ਼ਨ ਅਤੇ ਕੰਸਲਟੈਂਟ ਫਰਮਾਂ ਦੇ ਲਾਇਸੈਂਸ ਰੱਦ Tuesday 02 May 2023 02:09 PM UTC+00 | Tags: additional-district-magistrate-amaninder-kaur-brar breaking-news bureau-of-immigration consultant-firm immigration immigration-centre news sas-nagar ਐਸ.ਏ.ਐਸ ਨਗਰ, 02 ਮਈ 2023: ਵਧੀਕ ਜ਼ਿਲ੍ਹਾ (SAS Nagar) ਮੈਜਿਸਟ੍ਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਨਿਯਮਾਂ ਦੀ ਉਲੰਘਣਾ ਕਰਕੇ ਦੋ ਇੰਮੀਗ੍ਰੇਸ਼ਨ ਅਤੇ ਕੰਸਲਟੈਂਟ ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਸ਼੍ਰੀਮਤੀ ਬਰਾੜ ਨੇ ਦੱਸਿਆ ਕਿ ਇਹ ਲਾਇਸੈਂਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) (ਜੀ) ਤਹਿਤ ਰੱਦ ਕੀਤੇ ਗਏ ਹਨ। ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਈਗਲਜ਼ ਇਮੀਗ੍ਰੇਸ਼ਨ ਸਰਵਿਸਸਜ਼, ਐਸ.ਸੀ.ਓ ਨੰ. 673 ਦੂਜੀ ਮੰਜ਼ਿਲ ਸੈਕਟਰ 70 ਐਸ.ਏ.ਐਸ ਨਗਰ ਅਤੇ ਸਟਰਾਈਵਰਜ਼ ਇੰਟਰਨੈਸ਼ਨਲ ਕੰਸਲਟੈਂਟ ਦੁਕਾਨ ਨੰ. 25 ਫੇਜ਼ 3ਬੀ2 ਐਸ.ਏ.ਐਸ ਨਗਰ ਫਰਮਾਂ ਨੂੰ ਕੰਸਲਟੈਂਟੀ ਅਤੇ ਕੋਚਿੰਗ ਇੰਸੀਚਿਊਟ ਆਫ ਆਈਲਟਸ ਦੇ ਕੰਮ ਲਈ ਲਾਇਸੰਸ ਜਾਰੀ ਕੀਤੇ ਗਏ ਸਨ । ਇਨ੍ਹਾਂ ਫਰਮਾਂ ਵੱਲੋਂ ਲਾਇਸੰਸ ਸਰੰਡਰ ਕਰਨ ਉਪਰੰਤ ਇਹ ਲਾਇਸੰਸ ਤੁਰੰਤ ਪ੍ਰਭਾਵ 'ਤੇ ਰੱਦ /ਕੈਂਸਲ ਕਰ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ ਈਗਲ ਇੰਮੀਗ੍ਰੇਸ਼ਨ ਸਰਵਿਸਿਜ਼ ਦੇ ਮਾਲਕ ਸ੍ਰੀਮਤੀ ਸੁਖਜੀਤ ਕੌਰ ਧਾਲੀਵਾਲ ਵਾਸੀ ਮਕਾਨ ਨੰ. 192 ਵਾਰਡ ਨੰ. 09 ਮੁਹੱਲਾ ਜੱਟਾ ਵਾਲਾ,ਬਨੂੰੜ ਤਹਿਸੀਲ ਮੁਹਾਲੀ ਜਿਲ੍ਹਾ ਐਸ.ਏ.ਐਸ ਨਗਰ ( SAS Nagar) ਅਤੇ ਚਨਮੀਤ ਸਿੰਘ ਸੈਣੀ ਵਾਸੀ ਮਕਾਨ ਨੰ. 91, ਜੀਵਨ ਪ੍ਰੀਤ ਨਗਰ, ਫਿਰੋਜ਼ਪੁਰ ਰੋਡ ਜਿਲ੍ਹਾ ਲੁਧਿਆਣਾ ਅਤੇ ਹੁਣ ਵਾਸੀ ਮਕਾਨ ਨੰ. 190 ਬਲੋਕ ਬੀ, ਦੂਜੀ ਮੰਜਿਲ ਸਨੀ ਇੰਨਕਲੇਵ, ਸੈਕਟਰ 125 ਖਰੜ ਜਿਲ੍ਹਾ ਐਸ.ਏ.ਐਸ ਨਗਰ ਫਰਮਾਂ ਨੂੰ ਕੰਸਲਟੈਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤੇ ਗਏ ਸਨ । ਇਨ੍ਹਾਂ ਫਰਮਾਂ ਵੱਲੋਂ ਇਹ ਲਾਇਸੰਸ ਸਰੰਡਰ ਕਰਨ ਉਪਰੰਤ ਇਨ੍ਹਾਂ ਫਰਮਾਂ ਦੇ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤੇ ਗਏ ਹਨ। ਸ੍ਰੀਮਤੀ ਬਰਾੜ ਨੇ ਕਿਹਾ ਕਿ ਐਕਟ ਮੁਤਾਬਕ ਕਿਸੇ ਦੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਫਰਮ ਦਾ ਪ੍ਰੋਪਰਾਈਟਰ ਹਰ ਪੱਖ ਜ਼ਿੰਮੇਵਾਰੀ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਦਾਰੀ ਹੋਵੇਗੀ । The post ਐੱਸ .ਏ.ਐੱਸ ਨਗਰ ‘ਚ ਨਿਯਮਾਂ ਦੀ ਉਲੰਘਣਾ ਕਾਰਨ ਦੋ ਇੰਮੀਗ੍ਰੇਸ਼ਨ ਅਤੇ ਕੰਸਲਟੈਂਟ ਫਰਮਾਂ ਦੇ ਲਾਇਸੈਂਸ ਰੱਦ appeared first on TheUnmute.com - Punjabi News. Tags:
|
ਜਾਪਾਨ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਲਈ ਲਿਆਂਦਾ ਨਵਾਂ ਬਿੱਲ, ਸਕਰਟ ਜਾਂ ਹੋਰ ਕੱਪੜਿਆਂ 'ਚ ਫੋਟੋਆਂ ਖਿੱਚਣ 'ਤੇ ਹੋਵੇਗੀ 3 ਸਾਲ ਦੀ ਕੈਦ Tuesday 02 May 2023 02:25 PM UTC+00 | Tags: breaking-news ews japan japanese-government news nwes the-unmute-punjabi-news upskirting ਚੰਡੀਗੜ੍ਹ, 02 ਮਈ 2023: ਜਾਪਾਨ (Japan) ‘ਚ ਔਰਤਾਂ ਦੀ ਸੁਰੱਖਿਆ ਲਈ ਸੰਸਦ ‘ਚ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ। ਇਹ ਬਿੱਲ ਸਕਰਟਾਂ ਜਾਂ ਹੋਰ ਕੱਪੜਿਆਂ ਵਿੱਚ ਔਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਲੈਣ ਨਾਲ ਸਬੰਧਤ ਹੈ। ਖਾਸ ਗੱਲ ਇਹ ਹੈ ਕਿ ਇਹ ਬਿੱਲ ਜਨਤਾ ਦੀ ਮੰਗ ‘ਤੇ ਸੰਸਦ ‘ਚ ਲਿਆਂਦਾ ਗਿਆ ਹੈ। ਬਿੱਲ ਪਾਸ ਹੋਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਇਸ ਤਹਿਤ ਦੋਸ਼ੀ ਨੂੰ ਤਿੰਨ ਸਾਲ ਦੀ ਕੈਦ ਅਤੇ ਲੱਖਾਂ ਰੁਪਏ ਜ਼ੁਰਮਾਨਾ ਭਰਨਾ ਹੋਵੇਗਾ। ਅਸਲ ‘ਚ ਇਸ ਬਿੱਲ ਨੂੰ ਲਿਆਉਣ ਦਾ ਮਕਸਦ ਔਰਤਾਂ ਨਾਲ ਜੁੜੇ ਅਪਰਾਧ ਜਿਵੇਂ ਕਿ ਅਪਸਕਰਿਟਿੰਗ ਨੂੰ ਰੋਕਣਾ ਹੈ। ਬ੍ਰਿਟੇਨ ਅਤੇ ਯੂਰਪ ਦੇ ਕਈ ਦੇਸ਼ ਪਹਿਲਾਂ ਹੀ ਇਸ ਨੂੰ ਬਲਾਤਕਾਰ ਦੀ ਸ਼੍ਰੇਣੀ ਵਿੱਚ ਪਾ ਚੁੱਕੇ ਹਨ। ਇਨ੍ਹਾਂ ਦੇਸ਼ਾਂ ਵਿੱਚ ਇਸ ਲਈ ਸਜ਼ਾ ਵੀ ਤੈਅ ਕੀਤੀ ਗਈ ਹੈ। ਕੀ ਹੈ ਅਪਸਕਰਿਟਿੰਗ ?ਦੁਨੀਆ ਦੇ ਕਈ ਦੇਸ਼ਾਂ ਵਿੱਚ ਔਰਤਾਂ ਆਮ ਤੌਰ ‘ਤੇ ਸਕਰਟ ਪਹਿਨਦੀਆਂ ਹਨ। ਇਹ ਛੋਟੀ ਹੁੰਦੀ ਹੈ। ਅਕਸਰ ਜਨਤਕ ਥਾਵਾਂ ‘ਤੇ, ਕੁਝ ਸੈਕਸ ਅਪਰਾਧੀ ਕਿਸਮ ਦੀ ਮਾਨਸਿਕਤਾ ਵਾਲੇ ਲੋਕ ਛੋਟੇ ਕੱਪੜਿਆਂ ਵਿੱਚ ਔਰਤਾਂ ਦੀਆਂ ਫੋਟੋਆਂ ਕਲਿੱਕ ਕਰਦੇ ਹਨ। ਫਿਰ ਉਹ ਉਨ੍ਹਾਂ ਨੂੰ ਕਿਸੇ ਪੋਰਨ ਵੈੱਬਸਾਈਟ ਨੂੰ ਵੇਚਦੇ ਹਨ, ਜਾਂ ਉਸ ਔਰਤ ਨੂੰ ਬਦਲੇ ਦੀ ਭਾਵਨਾ ਨਾਲ ਪੋਰਨ ਦੇ ਤਹਿਤ ਬਦਨਾਮ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਹਰਕਤ ਨੂੰ ਅਪਸਕਰਿਟਿੰਗ ਕਿਹਾ ਜਾਂਦਾ ਹੈ | ਜਾਪਾਨ ਵਿੱਚ ਇਸਨੂੰ ਹੁਣ ਬਲਾਤਕਾਰ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਸਥਾਨਕ ਭਾਸ਼ਾ ਯਾਨੀ ਜਾਪਾਨੀ ਵਿੱਚ ਇਸਨੂੰ ‘ਚਿਕਾਨ’ ਕਿਹਾ ਜਾਂਦਾ ਹੈ। ਅਪਸਕਰਟਿੰਗ ਨੂੰ ਰੋਕਣ ਲਈ ਸਖ਼ਤ ਪ੍ਰਬੰਧਅਪਸਕਰਟਿੰਗ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਬਿੱਲ ਦਾ ਪਾਸ ਹੋਣਾ ਬਿਲਕੁਲ ਯਕੀਨੀ ਹੈ। ਇਸ ਦਾ ਕਾਰਨ ਇਹ ਹੈ ਕਿ ਮੀਡੀਆ, ਆਮ ਲੋਕ ਅਤੇ ਸਾਰੇ ਸੰਸਦ ਮੈਂਬਰ ਇਸ ਦੇ ਹੱਕ ਵਿੱਚ ਹਨ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਮਾਨਤ ਦੀਆਂ ਸਖ਼ਤ ਸ਼ਰਤਾਂ ਲਾਗੂ ਹੋਣਗੀਆਂ। ਉਸ ਦੇ ਸਾਰੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਜ਼ਬਤ ਕਰਨ ਤੋਂ ਬਾਅਦ ਉਨ੍ਹਾਂ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ। ਅਦਾਲਤ ‘ਚ ਸੁਣਵਾਈ ਹੋਵੇਗੀ। ਇਸ ਵਿੱਚ ਸਾਰੀਆਂ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ। ਦੋਸ਼ੀ ਸਾਬਤ ਹੋਣ ‘ਤੇ ਘੱਟੋ-ਘੱਟ ਸਜ਼ਾ ਤਿੰਨ ਸਾਲ ਅਤੇ 18 ਲੱਖ ਰੁਪਏ ਜ਼ੁਰਮਾਨਾ ਹੋਵੇਗਾ। ਜ਼ੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ ਇੱਕ ਸਾਲ ਦੀ ਹੋਰ ਕੈਦ ਕੱਟਣੀ ਪਵੇਗੀ। ਅਜਿਹੇ ਅਪਰਾਧਾਂ ਨੂੰ ਰੋਕਣ ਲਈ ਜਾਪਾਨੀ ਮੋਬਾਈਲ ਫੋਨ ਨਿਰਮਾਤਾਵਾਂ ਨੇ ‘ਆਡੀਬਲ ਸ਼ਟਰ ਸਾਊਂਡ’ ਤਕਨੀਕ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ‘ਚ ਜਿਵੇਂ ਹੀ ਕੋਈ ਫੋਟੋ ਕਲਿੱਕ ਹੋਵੇਗੀ, ਇਕ ਆਵਾਜ਼ ਸੁਣਾਈ ਦੇਵੇਗੀ। ਇਸ ਨਾਲ ਔਰਤਾਂ ਆਪਣੇ ਆਲੇ-ਦੁਆਲੇ ਹੋਣ ਵਾਲੀ ਕਿਸੇ ਵੀ ਗਤੀਵਿਧੀ ਪ੍ਰਤੀ ਚੌਕਸ ਹੋ ਜਾਣਗੀਆਂ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦੇ ਸਕਣਗੀਆਂ। ਜਾਪਾਨ (Japan) ਪੁਲਿਸ ਵੱਲੋਂ ਜਾਰੀ ਅੰਕੜਿਆਂ ਅਨੁਸਾਰ 2010 ਵਿੱਚ ਅਜਿਹੇ ਕੁੱਲ 1741 ਮਾਮਲੇ ਦਰਜ ਕੀਤੇ ਗਏ ਸਨ। 2021 ਵਿੱਚ ਇਹ ਅੰਕੜਾ ਵੱਧ ਕੇ 5 ਹਜ਼ਾਰ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਅੰਕੜਾ 8 ਤੋਂ 10 ਹਜ਼ਾਰ ਦੇ ਵਿਚਕਾਰ ਹੈ। ਕੁਝ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਦੌਰ ‘ਚ ਲਾਕਡਾਊਨ ਅਤੇ ਹੋਰ ਪਾਬੰਦੀਆਂ ਕਾਰਨ ਕੁਝ ਲੋਕਾਂ ਦੀ ਮਾਨਸਿਕਤਾ ‘ਚ ਗਲਤ ਬਦਲਾਅ ਆਏ ਸਨ ਅਤੇ ਉਸ ਤੋਂ ਬਾਅਦ ਅਜਿਹੇ ਅਪਰਾਧ ਵਧ ਰਹੇ ਹਨ। The post ਜਾਪਾਨ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਲਈ ਲਿਆਂਦਾ ਨਵਾਂ ਬਿੱਲ, ਸਕਰਟ ਜਾਂ ਹੋਰ ਕੱਪੜਿਆਂ ‘ਚ ਫੋਟੋਆਂ ਖਿੱਚਣ ‘ਤੇ ਹੋਵੇਗੀ 3 ਸਾਲ ਦੀ ਕੈਦ appeared first on TheUnmute.com - Punjabi News. Tags:
|
ਇੰਦੌਰ 'ਚ ਬੇਕਾਬੂ ਹੋਈ ਕਰੇਨ ਨੇ ਵਾਹਨਾਂ ਨੂੰ ਦਰੜਿਆ, ਇੱਕ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ Tuesday 02 May 2023 02:34 PM UTC+00 | Tags: accidentnews accident-news banganga-area breaking-news holkar-stadium-in-indore indore indore-accidentnews latest-news news ਚੰਡੀਗੜ੍ਹ, 02 ਮਈ 2023: ਇੰਦੌਰ (Indore) ਦੇ ਬਾਣਗੰਗਾ ਇਲਾਕੇ ‘ਚ ਮੰਗਲਵਾਰ ਸ਼ਾਮ ਨੂੰ ਵੱਡਾ ਹਾਦਸਾ ਵਾਪਰ ਗਿਆ। ਤੇਜ਼ ਰਫਤਾਰ ਬੱਸ ਕਰੇਨ ਦੇ ਅੱਗੇ ਜਾ ਰਹੀ ਸੀ, ਇਸ ਦੌਰਾਨ ਬ੍ਰੇਕਾਂ ਨਹੀਂ ਲੱਗੀਆਂ ਅਤੇ ਕਰੇਨ ਵਾਹਨਾਂ ਨੂੰ ਦਰੜਦੀ ਹੋਈ ਅੱਗੇ ਵਧਦੀ ਗਈ। ਇਸ ਹਾਦਸੇ ਵਿੱਚ ਇੱਕ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਰੇਨ ਚਾਲਕ ਨੂੰ ਕਾਬੂ ਕਰ ਲਿਆ ਹੈ। ਚਸ਼ਮਦੀਦਾਂ ਮੁਤਾਬਕ ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਬਾਣਗੰਗਾ ਇਲਾਕੇ ‘ਚ ਵਾਪਰਿਆ। ਕਰੇਨ ਦੇ ਅੱਗੇ ਇਕ ਬੱਸ ਆ ਰਹੀ ਸੀ, ਜਿਸ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਪਿੱਛੇ ਤੋਂ ਆ ਰਹੀ ਕਰੇਨ ਦਾ ਡਰਾਈਵਰ ਸਮੇਂ ਸਿਰ ਬ੍ਰੇਕ ਨਹੀਂ ਲਗਾ ਸਕਿਆ ਅਤੇ ਕਰੇਨ ਸਾਹਮਣੇ ਤੋਂ ਆ ਰਹੀ ਦੋ ਗੱਡੀਆਂ ਨੂੰ ਦਰੜਦੀ ਹੋਈ ਅੱਗੇ ਚਲੀ ਗਈ। ਇਨ੍ਹਾਂ ਵਾਹਨਾਂ ‘ਤੇ ਸਵਾਰ ਜਣਿਆ ਦੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਰੇਨ ਦਾ ਅਗਲਾ ਹਿੱਸਾ ਬੱਸ ਨਾਲ ਟਕਰਾ ਗਿਆ ਅਤੇ ਉਹ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਸ ਵੀ ਹਾਦਸੇ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਖੜ੍ਹੀ ਹੈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬਾਣਗੰਗਾ (Indore) ਥਾਣਾ ਇੰਚਾਰਜ ਰਾਜਿੰਦਰ ਸੋਨੀ ਦਾ ਕਹਿਣਾ ਹੈ ਕਿ ਉਹ ਵੀ ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਕਰੇਨ ਨੇ ਕੁਝ ਵਾਹਨਾਂ ਨੂੰ ਦਰੜ ਦਿੱਤਾ। ਚਾਰ ਵਿਅਕਤੀ ਉਸ ਦੀ ਲਪੇਟ ਵਿਚ ਆ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਗਲਤੀ ਹੈ। ਕੁਝ ਕਹਿ ਰਹੇ ਹਨ ਕਿ ਕਾਰ ਨੇ ਓਵਰਟੇਕ ਕੀਤਾ ਅਤੇ ਉਸ ਕਾਰਨ ਇਹ ਸਭ ਹੋਇਆ। ਇਹ ਜਾਂਚ ਦਾ ਵਿਸ਼ਾ ਹੈ। ਫਿਲਹਾਲ ਅਸੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਹੈ। ਮ੍ਰਿਤਕਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ। The post ਇੰਦੌਰ ‘ਚ ਬੇਕਾਬੂ ਹੋਈ ਕਰੇਨ ਨੇ ਵਾਹਨਾਂ ਨੂੰ ਦਰੜਿਆ, ਇੱਕ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ appeared first on TheUnmute.com - Punjabi News. Tags:
|
ਕਣਕ ਦੀ ਤਸੱਲੀਬਖਸ਼ ਖਰੀਦ ਉਪਰੰਤ ਚੋਣਵੇਂ ਜ਼ਿਲ੍ਹਿਆਂ ਦੀਆਂ 169 ਆਰਜ਼ੀ ਮੰਡੀਆਂ 'ਚ ਖਰੀਦ ਪ੍ਰਕਿਰਿਆ ਬੰਦ Tuesday 02 May 2023 02:38 PM UTC+00 | Tags: breaking-news news procurement-of-wheat punjab-mandi-board the-unmute-breaking-news wheat-purchase ਚੰਡੀਗੜ੍ਹ, 2 ਮਈ 2023: ਕਣਕ ਦੀ ਨਿਰਵਿਘਨ ਤੇ ਸੁਚਾਰੂ ਖਰੀਦ ਪ੍ਰਕਿਰਿਆ ਅਤੇ ਮੰਡੀਆਂ ਵਿੱਚ ਕਣਕ ਦੀ ਬੇਲੋੜੀ ਭਰਮਾਰ ਨਾ ਹੋਣ ਦੇਣ ਦੇ ਨਾਲ-ਨਾਲ ਐਫ.ਸੀ.ਆਈ. ਨੂੰ ਕਣਕ ਦੀ ਵੱਧ ਤੋਂ ਵੱਧ ਸਿੱਧੀ ਡਿਲਿਵਰੀ ਨੂੰ ਯਕੀਨੀ ਬਣਾਉਣ ਲਈ, ਪੰਜਾਬ ਮੰਡੀ ਬੋਰਡ ਵੱਲੋਂ ਨੋਟੀਫਾਈ ਕੀਤੀਆਂ ਨਿਯਮਤ ਮੰਡੀਆਂ/ਮੰਡੀ ਯਾਰਡਾਂ ਤੋਂ ਇਲਾਵਾ ਸੂਬੇ ਵਿੱਚ ਲਗਭਗ 900 ਆਰਜ਼ੀ ਖਰੀਦ (Wheat Purchase) ਕੇਂਦਰਾਂ ਨੂੰ ਨੋਟੀਫਾਈ ਕੀਤਾ ਗਿਆ ਸੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਰਨਾਲਾ, ਫ਼ਰੀਦਕੋਟ, ਫ਼ਤਿਹਗੜ੍ਹ, ਫ਼ਿਰੋਜ਼ਪੁਰ, ਲੁਧਿਆਣਾ, ਮਾਨਸਾ, ਪਟਿਆਲਾ, ਰੋਪੜ, ਸੰਗਰੂਰ, ਐਸ.ਏ.ਐਸ.ਨਗਰ, ਮੋਗਾ ਅਤੇ ਜਲੰਧਰ ਜ਼ਿਲ੍ਹਿਆਂ ਦੀਆਂ ਕੁਝ ਆਰਜ਼ੀ ਮੰਡੀਆਂ ਵਿੱਚੋਂ ਕਣਕ ਦੀ ਤਸੱਲੀਬਖਸ਼ ਖਰੀਦ ਮੁਕੰਮਲ ਹੋਣ ਉਪਰੰਤ ਅੱਜ ਤੋਂ 169 ਆਰਜ਼ੀ ਮੰਡੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਰਨਾਲਾ ਵਿੱਚ 15 ਮੰਡੀਆਂ, ਫ਼ਰੀਦਕੋਟ ਵਿੱਚ 16 ਮੰਡੀਆਂ, ਫ਼ਤਿਹਗੜ੍ਹ ਸਾਹਿਬ ਵਿੱਚ 2 ਮੰਡੀਆਂ, ਫ਼ਿਰੋਜ਼ਪੁਰ ਵਿੱਚ 6 ਮੰਡੀਆਂ, ਲੁਧਿਆਣਾ ਵਿੱਚ 8 ਮੰਡੀਆਂ, ਮਾਨਸਾ ਵਿੱਚ 24, ਪਟਿਆਲਾ ਵਿੱਚ 33, ਰੋਪੜ ਵਿੱਚ 17, ਸੰਗਰੂਰ ਵਿੱਚ 28, ਐਸ.ਏ.ਐਸ. ਨਗਰ ਵਿੱਚ 3, ਮੋਗਾ ਵਿੱਚ 15 ਅਤੇ ਜਲੰਧਰ ਵਿੱਚ 2 ਮੰਡੀਆਂ ਦੇ ਨੇੜਲੇ ਖੇਤਰਾਂ ਵਿੱਚ ਕਣਕ ਦੀ ਖਰੀਦ ਸਬੰਧੀ ਕਾਰਜ ਸਫ਼ਲਤਾਪੂਰਵਕ ਮੁਕੰਮਲ ਹੋਣ ਉਪਰੰਤ ਇਹ ਆਰਜ਼ੀ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਜ਼ਿਲ੍ਹਿਆਂ ਅਤੇ ਹੋਰਨਾਂ ਸਾਰੇ ਜ਼ਿਲ੍ਹਿਆਂ ਦੀਆਂ ਬਾਕੀ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਪਹਿਲਾਂ ਵਾਂਗ ਹੀ ਜਾਰੀ ਰਹੇਗੀ। The post ਕਣਕ ਦੀ ਤਸੱਲੀਬਖਸ਼ ਖਰੀਦ ਉਪਰੰਤ ਚੋਣਵੇਂ ਜ਼ਿਲ੍ਹਿਆਂ ਦੀਆਂ 169 ਆਰਜ਼ੀ ਮੰਡੀਆਂ ‘ਚ ਖਰੀਦ ਪ੍ਰਕਿਰਿਆ ਬੰਦ appeared first on TheUnmute.com - Punjabi News. Tags:
|
ਚੋਣ ਕਮਿਸ਼ਨ ਵਲੋਂ ਸਿਆਸੀ ਪਾਰਟੀਆਂ-ਸਟਾਰ ਪ੍ਰਚਾਰਕਾਂ ਨੂੰ ਸ਼ਬਦਾਂ ਦੀ ਵਰਤੋਂ 'ਚ ਸੰਜਮ ਵਰਤਣ ਦੀ ਸਲਾਹ Tuesday 02 May 2023 02:44 PM UTC+00 | Tags: breaking-news election-commission-of-india karnataka karnataka-assembly-elections news ਚੰਡੀਗੜ੍ਹ, 2 ਮਈ 2023: ਕਰਨਾਟਕ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਜ਼ੋਰਾਂ ‘ਤੇ ਹੈ। ਸੂਬੇ ਵਿੱਚ ਬਹੁਤ ਸਾਰੀਆਂ ਰੈਲੀਆਂ ਹੋ ਰਹੀਆਂ ਹਨ। ਇਸ ਸਬੰਧੀ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਕਾਫੀ ਬਿਆਨਬਾਜ਼ੀ ਕਰ ਰਹੇ ਹਨ। ਇਸ ਦੌਰਾਨ ਕਈ ਭੜਕਾਊ ਅਤੇ ਵਿਵਾਦਤ ਬਿਆਨ ਵੀ ਸਾਹਮਣੇ ਆਏ ਹਨ। ਜਿਸ ‘ਤੇ ਚੋਣ ਕਮਿਸ਼ਨ (Election Commission) ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਮਿਸ਼ਨ ਨੇ ਕਰਨਾਟਕ ਵਿੱਚ ਪ੍ਰਚਾਰ ਦੇ ਘਟਦੇ ਪੱਧਰ ਦਾ ਗੰਭੀਰ ਨੋਟਿਸ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀਆਂ ਨੂੰ ਸੰਜਮ ਵਰਤਣ ਲਈ ਕਿਹਾ ਹੈ। ਇਸ ਵਿੱਚ ਕਮਿਸ਼ਨ ਨੇ ਸਾਰੇ ਸਟਾਰ ਪ੍ਰਚਾਰਕਾਂ, ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਰਾਜਨੀਤਿਕ ਪਾਰਟੀਆਂ ਨੂੰ ਸਾਵਧਾਨੀ ਅਤੇ ਸੰਜਮ ਵਰਤਣ ਲਈ ਕਿਹਾ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਉਹ ਉੱਚ ਪੱਧਰੀ ਸੰਵਾਦ ਰਚਾਉਣ। ਚੋਣ ਕਮਿਸ਼ਨਰ ਨੇ ਰਾਜ ਦੇ ਮੁੱਖ ਚੋਣ ਅਧਿਕਾਰੀ ਨੂੰ ਸਲਾਹ ਦੀ ਪਾਲਣਾ ਕਰਨ ਅਤੇ ਮੌਜੂਦਾ ਰੈਗੂਲੇਟਰੀ ਅਤੇ ਕਾਨੂੰਨੀ ਢਾਂਚੇ ਦੇ ਅਨੁਸਾਰ ਢੁਕਵੀਂ ਅਤੇ ਸਮੇਂ ਸਿਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੋਣ ਕਮਿਸ਼ਨ (Election Commission) ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਇਸ ਸਬੰਧ ਵਿੱਚ ਕਈ ਪਾਰਟੀਆਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਜਿਸ ਵਿੱਚ ਅਜਿਹੀਆਂ ਉਦਾਹਰਣਾਂ ਸਾਹਮਣੇ ਆਈਆਂ ਹਨ। ਇਸਦੇ ਨਾਲ ਹੀ ਇਸ ਬਿਆਨਬਾਜ਼ੀ ਨੇ ਮੀਡੀਆ ਦਾ ਨਕਾਰਾਤਮਕ ਧਿਆਨ ਖਿੱਚਿਆ ਹੈ। ਅਜਿਹੀ ਸਥਿਤੀ ਵਿੱਚ ਸਟਾਰ ਪ੍ਰਚਾਰਕ ਦਾ ਦਰਜਾ ਰੱਖਣ ਵਾਲੇ ਵਿਅਕਤੀਆਂ ਵੱਲੋਂ ਚੋਣ ਪ੍ਰਚਾਰ ਦੌਰਾਨ ਗਲਤ ਸ਼ਬਦਾਵਲੀ ਅਤੇ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੂੰ ਸੂਬੇ ਵਿੱਚ ਚੋਣ ਮਾਹੌਲ ਖਰਾਬ ਕਰਨ ਤੋਂ ਬਚਣਾ ਚਾਹੀਦਾ ਹੈ। ਕਰਨਾਟਕ ‘ਚ 13 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਉਮੀਦਵਾਰਾਂ ਨੇ 20 ਅਪਰੈਲ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 21 ਅਪ੍ਰੈਲ ਨੂੰ ਕੀਤੀ ਗਈ ਸੀ। ਇਸ ਦੇ ਨਾਲ ਹੀ 24 ਅਪ੍ਰੈਲ ਤੱਕ ਨਾਮ ਵਾਪਸ ਲੈ ਲਏ ਗਏ ਸਨ। ਚੋਣ ਕਮਿਸ਼ਨ ਮੁਤਾਬਕ ਸੂਬੇ ‘ਚ 224 ਮੈਂਬਰੀ ਵਿਧਾਨ ਸਭਾ ਲਈ 10 ਮਈ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਸੂਬੇ ਦੇ ਚੋਣ ਨਤੀਜੇ 13 ਮਈ ਨੂੰ ਆਉਣਗੇ। The post ਚੋਣ ਕਮਿਸ਼ਨ ਵਲੋਂ ਸਿਆਸੀ ਪਾਰਟੀਆਂ-ਸਟਾਰ ਪ੍ਰਚਾਰਕਾਂ ਨੂੰ ਸ਼ਬਦਾਂ ਦੀ ਵਰਤੋਂ ‘ਚ ਸੰਜਮ ਵਰਤਣ ਦੀ ਸਲਾਹ appeared first on TheUnmute.com - Punjabi News. Tags:
|
ਪੁਲਿਸ ਟੀਮਾਂ ਨੇ ਪੰਜਾਬ 'ਚ 1796 ਸ਼ੱਕੀ ਵਿਅਕਤੀਆਂ ਦੀ ਕੀਤੀ ਤਲਾਸ਼ੀ, 1768 ਵਾਹਨਾਂ ਦੀ ਵੀ ਕੀਤੀ ਚੈਕਿੰਗ Tuesday 02 May 2023 02:48 PM UTC+00 | Tags: crime news police police-teams punjab-police raid ਚੰਡੀਗੜ, 2 ਮਈ 2023: ਸਾਰੇ ਨਿਆਂਇਕ ਕੰਪਲੈਕਸਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਰਾਜ ਭਰ ਦੀਆਂ ਜ਼ਿਲਾ ਅਤੇ ਸਬ-ਡਵੀਜਨਲ ਅਦਾਲਤਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਡੋਰ ਫਰੇਮ ਮੈਟਲ ਡਿਟੈਕਟਰ (ਡੀਐਫਐਮਡੀ), ਕਲੋਜਡ ਸਰਕਟ ਟੈਲੀਵਿਜਨ (ਸੀ.ਸੀ.ਟੀ.ਵੀ. ) ਕੈਮਰੇ ਅਤੇ ਲਗਾਏ ਗਏ ਹੋਰ ਸੁਰੱਖਿਆ ਉਪਕਰਨ ਕੰਮ ਕਰਨ ਲਈ ਬਾ-ਦਰੁਸਤ ਹਨ। ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ ਦੇ ਸਾਰੇ 28 ਪੁਲਿਸ ਜਿਲਿਆਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਇੱਕੋ ਸਮੇਂ ਚੈਕਿੰਗ ਕੀਤੀ ਗਈ। ਸੀਪੀਜ/ਐਸਐਸਪੀਜ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਨਿੱਜੀ ਤੌਰ 'ਤੇ ਇਸ ਤਲਾਸ਼ੀ ਅਭਿਆਨ ਦੀ ਨਿਗਰਾਨੀ ਕਰਨ ਅਤੇ ਚੈਕਿੰਗ ਕਰਨ ਲਈ ਲੋੜੀਂਦੀ ਗਿਣਤੀ ਵਿੱਚ ਪੁਲਿਸ ਟੀਮਾਂ ਦਾ ਗਠਨ ਕੀਤਾ ਜਾਵੇ। ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਐਸਪੀਜ/ਡੀਐਸਪੀਜ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਰਾਜ ਭਰ ਦੀਆਂ ਲਗਭਗ 68 ਅਦਾਲਤਾਂ ਵਿੱਚ ਚੈਕਿੰਗ ਕੀਤੀ। ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਉਨਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਅਦਾਲਤੀ ਕੰਪਲੈਕਸਾਂ ਦੇ ਲਾਗ-ਪਾਸ ਘੁੰਮਦੇ 1796 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਅਤੇ 1768 ਵਾਹਨਾਂ ਦੀ ਚੈਕਿੰਗ ਵੀ ਕੀਤੀ। ਉਨਾਂ ਕਿਹਾ ਕਿ ਇਹ ਚੈਕਿੰਗ ਕਰਨ ਦਾ ਮਕਸਦ ਸੂਬੇ ਦੇ ਜੁਡੀਸ਼ੀਅਲ ਕੰਪਲੈਕਸਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਕੇ ਸਮਾਜ ਵਿਰੋਧੀ ਅਨਸਰਾਂ 'ਤੇ ਨਕੇਲ ਕੱਸਣਾ ਹੈ । ਵਿਸ਼ੇਸ਼ ਡੀਜੀਪੀ ਨੇ ਇਸ ਕਦਮ ਨੂੰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਕਰਾਰ ਦਿੰਦਿਆਂ ਕਿਹਾ,"ਅਸੀਂ ਸੀਪੀਜ/ਐਸਐਸਪੀਜ ਨੂੰ ਅਗਲੇ ਤਿੰਨ ਦਿਨਾਂ ਵਿੱਚ ਬਾਰ ਐਸੋਸੀਏਸ਼ਨਾਂ ਨਾਲ ਕਰਟਸੀ ਮੀਟਿੰਗਾਂ ਕਰਨ ਦਾ ਮਸ਼ਵਰਾ ਦਿੱਤਾ ਹੈ।"ਜ਼ਿਕਰਯੋਗ ਹੈ ਕਿ ਸੀਪੀਜ/ਐਸਐਸਪੀਜ ਨੂੰ ਸਮਾਜ ਵਿਰੋਧੀ ਅਨਸਰਾਂ 'ਤੇ ਨਿਗਰਾਨੀ ਵਧਾਉਣ ਲਈ ਅਜਿਹੀਆਂ ਸੰਵੇਦਨਸ਼ੀਲ ਥਾਵਾਂ ਦੇ ਆਲੇ-ਦੁਆਲੇ ਪੁਲਿਸ ਗਸ਼ਤ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਗਏ । The post ਪੁਲਿਸ ਟੀਮਾਂ ਨੇ ਪੰਜਾਬ ‘ਚ 1796 ਸ਼ੱਕੀ ਵਿਅਕਤੀਆਂ ਦੀ ਕੀਤੀ ਤਲਾਸ਼ੀ, 1768 ਵਾਹਨਾਂ ਦੀ ਵੀ ਕੀਤੀ ਚੈਕਿੰਗ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest



