TheUnmute.com – Punjabi News: Digest for May 02, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਗੈਸ ਸਿਲੰਡਰ ਦੀਆਂ ਕੀਮਤਾਂ 'ਚ ਇੱਕ ਵਾਰ ਫਿਰ ਕਟੌਤੀ, ਜਾਣੋ ਨਵੀਆਂ ਕੀਮਤਾਂ

Monday 01 May 2023 06:16 AM UTC+00 | Tags: 14.2-kg-domestic-lpg-cylinder breaking-news delhi gas-companies gas-cylinder india-news indiann-gas-companies lpg-cylinder news punjab-government punjab-news the-unmute-breaking-news the-unmute-punjabi-news

ਚੰਡੀਗੜ੍ਹ 01 ਮਈ 2023: ਗੈਸ ਸਿਲੰਡਰ (Gas Cylinder) ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਕਟੌਤੀ ਕੀਤੀ ਗਈ ਹੈ। ਰਿਪੋਰਟਾਂ ਮੁਤਾਬਕ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 171.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਤੋਂ ਬਾਅਦ ਦਿੱਲੀ ‘ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 1856.50 ਰੁਪਏ ਹੋ ਗਈ ਹੈ।

ਪਿਛਲੇ ਕੁਝ ਮਹੀਨਿਆਂ ‘ਚ ਗੈਸ ਸਿਲੰਡਰ (Gas Cylinder) ਦੀਆਂ ਕੀਮਤਾਂ ‘ਚ ਕਾਫੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਹਨ। ਇਸ ਵਿੱਚ ਸਭ ਤੋਂ ਵੱਧ ਅਸਰ ਕਮਰਸ਼ੀਅਲ ਗੈਸ ਸਿਲੰਡਰਾਂ ਵਿੱਚ ਦੇਖਣ ਨੂੰ ਮਿਲਿਆ। ਹਾਲ ਹੀ ‘ਚ ਦਿੱਲੀ ‘ਚ 19 ਕਿਲੋ ਦੇ ਵਪਾਰਕ ਐੱਲ.ਪੀ.ਜੀ ਸਿਲੰਡਰ ਦੀ ਕੀਮਤ ‘ਚ 91.50 ਰੁਪਏ ਦੀ ਕਟੌਤੀ ਕੀਤੀ ਗਈ ਸੀ। ਇਹ ਸਿਲੰਡਰ 2,028 ਰੁਪਏ ਵਿੱਚ ਉਪਲਬਧ ਸਨ। ਹਾਲਾਂਕਿ ਇਸ ਦੇ ਬਾਵਜੂਦ ਘਰੇਲੂ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

ਦੇਸ਼ ਦੀਆਂ ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਪੈਟਰੋਲੀਅਮ ਅਤੇ ਤੇਲ ਕੰਪਨੀਆਂ ਨੇ ਇਸ ਸਾਲ ਮਾਰਚ ਵਿੱਚ ਵਪਾਰਕ ਸਿਲੰਡਰ ਦੀ ਕੀਮਤ ਵਿੱਚ 350.50 ਰੁਪਏ ਪ੍ਰਤੀ ਯੂਨਿਟ ਅਤੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਸੀ।

ਇਸ ਸਾਲ 1 ਜਨਵਰੀ ਨੂੰ ਵੀ ਕਮਰਸ਼ੀਅਲ ਸਿਲੰਡਰ ‘ਚ 25 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਹੋਇਆ ਸੀ। ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ 91.50 ਰੁਪਏ ਪ੍ਰਤੀ ਯੂਨਿਟ ਘਟਾਈਆਂ ਗਈਆਂ ਸਨ।1 ਅਗਸਤ 2022 ਨੂੰ ਵੀ ਸਿਲੰਡਰ ਦੀ ਕੀਮਤ 36 ਰੁਪਏ ਪ੍ਰਤੀ ਯੂਨਿਟ ਘਟੀ ਸੀ। ਦੂਜੇ ਪਾਸੇ 6 ਜੁਲਾਈ ਨੂੰ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 8.5 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਸੀ।

The post ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਇੱਕ ਵਾਰ ਫਿਰ ਕਟੌਤੀ, ਜਾਣੋ ਨਵੀਆਂ ਕੀਮਤਾਂ appeared first on TheUnmute.com - Punjabi News.

Tags:
  • 14.2-kg-domestic-lpg-cylinder
  • breaking-news
  • delhi
  • gas-companies
  • gas-cylinder
  • india-news
  • indiann-gas-companies
  • lpg-cylinder
  • news
  • punjab-government
  • punjab-news
  • the-unmute-breaking-news
  • the-unmute-punjabi-news

ਪਠਾਨਕੋਟ ਵਿਖੇ ਨਹਿਰ 'ਚ ਡਿੱਗੀ ਬੈਂਕ ਮੁਲਜ਼ਮਾਂ ਦੀ ਕਾਰ, 3 ਮੁਲਾਜ਼ਮਾਂ ਦੀ ਮੌਤ

Monday 01 May 2023 06:29 AM UTC+00 | Tags: breaking-news latest-news madhopur madhopur-accident news pathankot pathankot-news ubdc-canal

ਚੰਡੀਗੜ੍ਹ 01 ਮਈ 2023: ਪੰਜਾਬ ਦੇ ਪਠਾਨਕੋਟ (Pathankot) ਜ਼ਿਲ੍ਹੇ ਨਾਲ ਲੱਗਦੇ ਮਾਧੋਪੁਰ ਵਿਖੇ ਐਤਵਾਰ ਰਾਤ ਨੂੰ ਇੱਕ XUV ਕਾਰ UBDC ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਕਾਰ ‘ਚ 5 ਜਣੇ ਸਵਾਰ ਸਨ, ਜਿਨ੍ਹਾਂ ‘ਚੋਂ 3 ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਪੰਜੇ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਪਠਾਨਕੋਟ ਦੇ ਮੁਲਜ਼ਮ ਹਨ, ਜੋ ਐਤਵਾਰ ਨੂੰ ਛੁੱਟੀ ਮਨਾਉਣ ਗਏ ਹੋਏ ਸਨ। ਇਨ੍ਹਾਂ ਵਿਚੋਂ ਪ੍ਰਿੰਸ ਰਾਜ ਪੁੱਤਰ ਹਰੀਕ੍ਰਿਸ਼ਨ ਵਾਸੀ ਬਿਹਾਰ ਅਤੇ ਸੁਰਿੰਦਰ ਸ਼ਰਮਾ ਪੁੱਤਰ ਸੀਤਾ ਰਾਮ ਵਾਸੀ ਰਾਜਸਥਾਨ ਸੁਰੱਖਿਅਤ ਬਾਹਰ ਆ ਗਏ । ਮ੍ਰਿਤਕਾਂ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਪੁਰਸ਼ੋਤਮ ਦਾਸ ਵਾਸੀ ਮਿਰਜ਼ਾਪੁਰ (ਮਾਧੋਪੁਰ), ਵਿਸ਼ਾਲ ਅਤੇ ਅਜੈ ਬਾਬੂਲ ਵਜੋਂ ਹੋਈ ਹੈ।

ਤਿੰਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਪਠਾਨਕੋਟ (Pathankot) ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ‘ਚੋਂ ਇਕ ਦੀ ਲਾਸ਼ ਰਾਤ ਨੂੰ ਹੀ ਮਿਲ ਗਈ। ਬਾਕੀ 2 ਲਾਸ਼ਾਂ ਸੋਮਵਾਰ ਸਵੇਰੇ ਮਿਲੀਆਂ। ਐਨਡੀਆਰਐਫ ਅਤੇ ਪੁਲੀਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਲਾਸ਼ਾਂ ਨੂੰ ਨਹਿਰ ਵਿੱਚੋਂ ਬਰਾਮਦ ਕੀਤਾ।

ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਧਾਰਕਲਾਂ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਕਾਰ ‘ਚੋਂ ਛਾਲ ਮਾਰਨ ਵਾਲੇ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰ ਚਲਾ ਰਿਹਾ ਵਿਅਕਤੀ ਥੋੜਾ ਅਣਜਾਣ ਸੀ। ਜਦੋਂ ਉਹ ਨਹਿਰ ਦੇ ਨਾਲ ਮਿਰਜ਼ਾਪੁਰ ਤੋਂ ਵਾਪਸ ਆ ਰਿਹਾ ਸੀ ਤਾਂ ਡਰਾਈਵਰ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ, ਜਿਸ ਕਾਰਨ ਗੱਡੀ ਨਹਿਰ ਵਿੱਚ ਜਾ ਡਿੱਗੀ। ਹਾਦਸਾ ਡਰਾਈਵਰ ਕਾਰਨ ਵਾਪਰਿਆ।

The post ਪਠਾਨਕੋਟ ਵਿਖੇ ਨਹਿਰ ‘ਚ ਡਿੱਗੀ ਬੈਂਕ ਮੁਲਜ਼ਮਾਂ ਦੀ ਕਾਰ, 3 ਮੁਲਾਜ਼ਮਾਂ ਦੀ ਮੌਤ appeared first on TheUnmute.com - Punjabi News.

Tags:
  • breaking-news
  • latest-news
  • madhopur
  • madhopur-accident
  • news
  • pathankot
  • pathankot-news
  • ubdc-canal

'ਆਪ' ਨੇ ਆਪਣੇ ਆਗੂਆਂ ਨੂੰ ਪੈਸੇ ਹੜੱਪਣ ਦੀ ਦਿੱਤੀ ਖੁੱਲ੍ਹੀ ਛੁੱਟੀ: ਪ੍ਰਤਾਪ ਸਿੰਘ ਬਾਜਵਾ

Monday 01 May 2023 06:34 AM UTC+00 | Tags: aam-aadmi-party aap cm-bhagwant-mann latest-news news partap-singh-bajwa punjab punjab-congress the-unmute-breaking the-unmute-breaking-news

ਗੁਰਦਾਸਪੁਰ 01 ਮਈ 2023: ਵਿਰੋਧੀ ਧਿਰ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਐਤਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਆਲੋਚਨਾ ਕੀਤੀ ਕਿ ਉਸ ਨੇ ਆਪਣੇ ਸਥਾਨਕ ਅਤੇ ਸੀਨੀਅਰ ਆਗੂਆਂ ਨੂੰ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਦੀ ਖੁੱਲ੍ਹੀ ਛੋਟ ਦਿੱਤੀ ਹੋਈ ਹੈ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਖੰਨਾ ਪੁਲਿਸ ਨੇ ਦੋ ਦੁਕਾਨਦਾਰਾਂ ਤੋਂ ਕਥਿਤ ਤੌਰ ‘ਤੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਸਮੇਤ ‘ਆਪ’ ਦੇ 7 ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਦੁਕਾਨਦਾਰਾਂ ਨੂੰ ਮੁਲਜ਼ਮਾਂ ਨੇ ਉਨ੍ਹਾਂ ਦੀਆਂ ਦੁਕਾਨਾਂ ਦੇ ਅੰਦਰ ਬੰਦੀ ਬਣਾ ਕੇ ਰੱਖਿਆ ਸੀ ਤਾਂ ਜੋ ਪੈਸੇ ਵਸੂਲਣ ਲਈ ਦਬਾਅ ਪਾਇਆ ਜਾ ਸਕੇ।

“ਇੱਕ ਹੋਰ ਘਟਨਾ ਵਿੱਚ, ਕੱਟੜ ਇਮਾਨਦਾਰ ਪਾਰਟੀ ਦਾ ਪਰਦਾਫਾਸ਼ ਹੋ ਗਿਆ ਹੈ। ਕੀ ਇਹ ਉਸ ਕਿਸਮ ਦੀ ਤਬਦੀਲੀ ਹੈ, ਜੋ ਉਹ ਪੰਜਾਬ ਵਿੱਚ ਲਿਆਉਣ ਲਈ ਵਚਨਬੱਧ ਹਨ? ਇਸੇ ਤਰਾਂ ਦੀ ਇੱਕ ਘਟਨਾ ਵਿੱਚ, ਪੁਲਿਸ ਨੇ ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ‘ਗੋਲਡੀ’ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਪੈਸੇ ਵਸੂਲਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ”, ਬਾਜਵਾ ਨੇ ਕਿਹਾ।

ਉਨ੍ਹਾਂ ਕਿਹਾ, “ਇਸ ਤੋਂ ਪਹਿਲਾਂ ਵੀ ‘ਆਪ’ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਰਿਸ਼ਵਤਖ਼ੋਰੀ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਜੋੜਿਆ ਗਿਆ ਹੈ। ਇਸ ਦੌਰਾਨ, ਮੈਂ ਇਹ ਪਤਾ ਕਰਨ ਵਿੱਚ ਅਸਮਰਥ ਹਾਂ ਕਿ ਕੀ ਉਹ ਕੋਈ ਸਿਆਸੀ ਪਾਰਟੀ ਚਲਾ ਰਹੇ ਹਨ ਜਾਂ ਫਿਰੌਤੀ ਮੰਗਣ ਵਾਲਿਆਂ ਦਾ ਗਿਰੋਹ?

ਇੱਕ ਬਿਆਨ ਵਿਚ ਬਾਜਵਾ (Partap Singh Bajwa) ਨੇ ਕਿਹਾ ਕਿ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਆਪ’ ਦੇ ਸਾਬਕਾ ਸਿਹਤ ਮੰਤਰੀ ਡਾ ਵਿਜੇ ਸਿੰਗਲਾ ‘ਤੇ ਟੈਂਡਰਾਂ ‘ਤੇ 1 ਫ਼ੀਸਦੀ ਕਮਿਸ਼ਨ ਦੀ ਮੰਗ ਕਰਨ ਦਾ ਦੋਸ਼ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹਾਲਾਂਕਿ, ਇਸ ਦੇ ਸਬੂਤ ਕਦੇ ਵੀ ਜਨਤਕ ਨਹੀਂ ਕੀਤੇ ਗਏ ਸਨ।

ਇਸੇ ਤਰਾਂ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਨੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਦੇ ਲਗਾਤਾਰ ਦਬਾਅ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ, ਉਸ ‘ਤੇ ਅਜੇ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਤੋਂ ਝਿਜਕ ਰਹੀ ਹੈ। ਕਾਂਗਰਸ ਪਾਰਟੀ ਵੱਲੋਂ ਅਜਿਹਾ ਕਰਨ ਲਈ ਸਰਕਾਰ ‘ਤੇ ਦਬਾਅ ਪਾਉਣ ਤੋਂ ਬਾਅਦ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

The post ‘ਆਪ’ ਨੇ ਆਪਣੇ ਆਗੂਆਂ ਨੂੰ ਪੈਸੇ ਹੜੱਪਣ ਦੀ ਦਿੱਤੀ ਖੁੱਲ੍ਹੀ ਛੁੱਟੀ: ਪ੍ਰਤਾਪ ਸਿੰਘ ਬਾਜਵਾ appeared first on TheUnmute.com - Punjabi News.

Tags:
  • aam-aadmi-party
  • aap
  • cm-bhagwant-mann
  • latest-news
  • news
  • partap-singh-bajwa
  • punjab
  • punjab-congress
  • the-unmute-breaking
  • the-unmute-breaking-news

ਪੰਜਾਬ ਸਰਕਾਰ ਵਲੋਂ ਪਟਿਆਲਾ ਦੇ ਵਿਕਾਸ ਪ੍ਰੋਜੈਕਟਾਂ ਲਈ 2.27 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਾ. ਇੰਦਰਬੀਰ ਸਿੰਘ ਨਿੱਝਰ

Monday 01 May 2023 06:39 AM UTC+00 | Tags: cm-bhagwant-mann development-projects-of-patiala dr-inderbir-singh-nijjar latest-news minister-for-local-government news patiala punjabi-news punjab-new the-unmute-breaking-news

ਚੰਡੀਗੜ੍ਹ, 01 ਮਈ 2023: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪਟਿਆਲਾ (Patiala) ਦੇ ਵਿਕਾਸ ਪ੍ਰੋਜੈਕਟਾਂ ‘ਤੇ ਲਗਭਗ 2.27 ਕਰੋੜ ਰੁਪਏ ਖਰਚਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਪ੍ਰਾਜੈਕਟਾਂ ਲਈ ਦਫ਼ਤਰੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਵਿਕਾਸ ਪ੍ਰੋਜੈਕਟਾਂ ਵਿੱਚ ਨਗਰ ਨਿਗਮ ਪਟਿਆਲਾ ਦੀ ਸਿਹਤ ਸ਼ਾਖਾ ਲਈ ਸਫ਼ਾਈ ਸੇਵਕਾਂ ਦੀ ਆਊਟਸੋਰਸਿੰਗ ਸ਼ਾਮਲ ਹੋਵੇਗੀ, ਜਿਸ ਦੀ ਅਨੁਮਾਨਿਤ ਲਾਗਤ 1.50 ਕਰੋੜ ਹੈ।

ਸਰਕਾਰ ਵੱਲੋਂ 32.85 ਲੱਖ ਰੁਪਏ ਦੀ ਲਾਗਤ ਨਾਲ ਨਗਰ ਕੌਂਸਲ ਨਾਭਾ ਵਿਖੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੋਂ ਛੱਜੂ ਭੱਟ ਤੱਕ ਬਾਹਰੀ ਵੱਡੇ ਗੰਦੇ ਨਾਲੇ ਦੀ ਸਫ਼ਾਈ ਲਈ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਨਗਰ ਕੌਂਸਲ ਨਾਭਾ ਵਿਖੇ ਨਾਭਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਅੰਦਰੂਨੀ ਗੰਦੇ ਨਾਲਿਆਂ ਦੀ ਸਫ਼ਾਈ ‘ਤੇ 33.61 ਲੱਖ ਰੁਪਏ ਦੀ ਲਾਗਤ ਆਉਣ ਦੀ ਉਮੀਦ ਹੈ।

ਇਸ ਤੋਂ ਇਲਾਵਾ, ਸਰਕਾਰ ਵੱਲੋਂ ਨਗਰ ਨਿਗਮ ਪਟਿਆਲਾ (Patiala) ਵਿਖੇ ਪਟਿਆਲਾ ਦੀ ਲੋਅਰ ਮਾਲ ਰੋਡ ‘ਤੇ 10.58 ਲੱਖ ਰੁਪਏ ਦੀ ਲਾਗਤ ਨਾਲ ਟ੍ਰੈਫਿਕ ਸਿਗਨਲ ਸਿਸਟਮ ਸਥਾਪਿਤ ਕੀਤਾ ਜਾਵੇਗਾ। ਡਾ: ਨਿੱਝਰ ਨੇ ਅੱਗੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਲਈ ਪਹਿਲਾਂ ਹੀ ਦਫ਼ਤਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੰਜਾਬ ਸਰਕਾਰ ਦੀ ਵੈੱਬਸਾਈਟ www.eproc.punjab.gov.in ‘ਤੇ ਟੈਂਡਰ ਅਪਲੋਡ ਕਰ ਦਿੱਤਾ ਗਿਆ ਹੈ। ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਟੈਂਡਰਾਂ ਦੇ ਨਿਯਮਾਂ ਅਤੇ ਸ਼ਰਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਦੀ ਲੋੜ ਹੋਵੇਗੀ, ਤਾਂ ਸੋਧੀ ਹੋਈ ਸਾਰੀ ਜਾਣਕਾਰੀ ਉਪਰੋਕਤ ਵੈੱਬਸਾਈਟ ‘ਤੇ ਅਪਲੋਡ ਕੀਤੀ ਜਾਵੇਗੀ।

ਇਨ੍ਹਾਂ ਵਿਕਾਸ ਪ੍ਰੋਜੈਕਟਾਂ ਨਾਲ ਪਟਿਆਲਾ ਅਤੇ ਨਾਭਾ ਦੇ ਨਾਗਰਿਕਾਂ ਨੂੰ ਰਹਿਣ-ਸਹਿਣ ਦੀਆਂ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਸੈਨੀਟੇਸ਼ਨ, ਟ੍ਰੈਫਿਕ ਪ੍ਰਬੰਧਨ ਅਤੇ ਸਮੁੱਚੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਖੇਤਰਾਂ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਵਿਕਾਸ ਪ੍ਰੋਜੈਕਟਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।

The post ਪੰਜਾਬ ਸਰਕਾਰ ਵਲੋਂ ਪਟਿਆਲਾ ਦੇ ਵਿਕਾਸ ਪ੍ਰੋਜੈਕਟਾਂ ਲਈ 2.27 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਾ. ਇੰਦਰਬੀਰ ਸਿੰਘ ਨਿੱਝਰ appeared first on TheUnmute.com - Punjabi News.

Tags:
  • cm-bhagwant-mann
  • development-projects-of-patiala
  • dr-inderbir-singh-nijjar
  • latest-news
  • minister-for-local-government
  • news
  • patiala
  • punjabi-news
  • punjab-new
  • the-unmute-breaking-news

ਵਿੱਤ ਮੰਤਰੀ ਨੇ ਸਿਹਤ ਵਿਭਾਗ ਅਤੇ ਪੰਚਾਇਤ ਵਿਭਾਗ 'ਚ ਕੰਮ ਕਰਦੇ ਫ਼ਾਰਮੇਸੀ ਅਫ਼ਸਰਾਂ ਦੀਆਂ ਮੰਗਾਂ ਜਲਦ ਮੰਨਣ ਦਾ ਦਿੱਤਾ ਭਰੋਸਾ

Monday 01 May 2023 06:49 AM UTC+00 | Tags: breaking-news finance-minister-of-punjab harpal-singh-cheema latest-news news panchayat-department. panchayat-department-punjab punjab-news rural-health-pharmacy-officers-association

ਨਵਾਂਸ਼ਹਿਰ, 01 ਮਈ 2023: ਫ਼ਾਰਮੇਸੀ ਅਫਸਰਜ਼ ਐਸੋਸੀਏਸ਼ਨ ਆਫ ਪੰਜਾਬ (Health Department) ਅਤੇ ਰੂਰਲ ਹੈਲਥ ਫ਼ਾਰਮੇਸੀ ਅਫਸਰ ਐਸੋਸੀਏਸ਼ਨ (ਪੰਚਾਇਤ ਵਿਭਾਗ) ਅਤੇ ਦੋਨਾਂ ਵਿਭਾਗਾਂ ਦੇ ਦਰਜਾ ਚਾਰ ਯੂਨੀਅਨ ਵਲੋਂ ਮਿਤੀ 30 ਅਪ੍ਰੈਲ ਦਿਨ ਐਤਵਾਰ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੈਲੀ ਰੱਖੀ ਗਈ | ਇਥੇ ਜ਼ਿਕਰਯੋਗ ਹੈ ਕਿ ਸਾਰੇ ਫ਼ਾਰਮੇਸੀ ਅਫਸਰ ਅਤੇ ਦਰਜਾ ਚਾਰ 2006 ਤੋਂ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਠੇਕੇ ਦੇ ਅਧਾਰ ਤੇ ਕੰਮ ਕਰ ਰਹੇ ਫ਼ਾਰਮੇਸੀ ਅਫ਼ਸਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ।

ਉਨ੍ਹਾਂ ਕਿਹਾ ਕਿ ਫ਼ਾਰਮੇਸੀ ਅਫ਼ਸਰ ਤੇ ਦਰਜਾ- 4 ਮੁਲਾਜ਼ਮ ਕ੍ਰਮਵਾਰ 11000/- ਤੇ 6000/- ਰੁਪਏ ਮਹੀਨਾਵਾਰ ਤਨਖ਼ਾਹ ਲੈ ਕੇ 30 ਤੋਂ 40 ਕਿਲੋਮੀਟਰ ਦੂਰੀ ਤੱਕ ਡਿਊਟੀਆਂ ਕਰ ਰਹੇ ਹਨ। ਪਿਛਲੇ 17 ਸਾਲਾਂ ਤੋਂ ਕਿਸੇ ਸਰਕਾਰ ਨੇ ਇਨ੍ਹਾਂ ਦੀ ਬਣਦੀ ਤਨਖਾਹ ਦੇ ਕੇ ਪੱਕੇ ਕਰਨ ਬਾਰੇ ਨਹੀਂ ਸੋਚਿਆ, ਸਰਕਾਰ ਨਵੇਂ ਭਰਤੀ ਕੀਤੇ ਇਨ੍ਹਾਂ ਦੇ ਹਮਰੁਤਬਾ ਮੁਲਾਜ਼ਮਾਂ ਨੂੰ ਤਾਂ 30 ਹਜ਼ਾਰ ਤੋਂ ਉੱਪਰ ਤਨਖਾਹ ਦੇ ਰਹੀ ਹੈ ,ਪਰ ਇਨ੍ਹਾਂ ਨੂੰ ਮਜ਼ਦੂਰਾਂ ਤੋਂ ਵੀ ਘੱਟ ਮਹਿਨਤਾਨਾ ਦਿੱਤਾ ਜਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਜਲੰਧਰ ਵਲੋਂ ਇਹਨਾਂ ਦੇ ਮੰਗਾਂ ਸਬੰਧੀ ਜਾਣਕਾਰੀ ਲਈ ਗਈ ਅਤੇ ਜਥਬੰਦੀਆਂ ਦੇ ਵਫ਼ਦ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ਼ ਮੁਲਾਕਾਤ ਕਰਵਾਈ ਗਈ ਜਿੱਥੇ ਵਿੱਤ ਮੰਤਰੀ ਵਲੋਂ ਜਲਦੀ ਹੀ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ

ਓਥੇ ਹੀ ਸਾਰੇ ਫਾਰਮੇਸੀ ਅਫਸਰਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਹੁਣ ਆਸ ਲਗਾਨੀ ਸ਼ੁਰੁ ਕਰ ਦਿੱਤੀ ਹੈ ਕਿ ਜਲਦੀ ਹੀ ਪੰਜਾਬ ਸਰਕਾਰ ਪਿਛਲੇ 17 ਸਾਲਾਂ ਤੋਂ ਹੋ ਰਹੀ ਆਰਥਿਕ ਸੋਸ਼ਣ ਤੋਂ ਛੁਟਕਾਰਾ ਕਰਾਇਗੀ ਅਤੇ ਏਹ ਕੱਚੇ ਮੁਲਾਜ਼ਮ ਵੀ ਆਪਣੇ ਹੱਕ ਪ੍ਰਾਪਤ ਕਰ ਸਕਣ ਗੇ। ਏਸ ਮੌਕੇ ਸੂਬਾ ਪ੍ਰਧਾਨ ਸ਼ਭਮ ਸ਼ਰਮਾ , ਕਮਲਜੀਤ ਚੌਹਾਨ, ਹੋਰ ਸੂਬਾ ਕਮੇਟੀ ਮੈਂਬਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਤੋਂ ਰਵੀਸ਼ ਕੁਮਾਰ, ਰਣਧੀਰ ਸਿੰਘ, ਰਾਹੁਲ ਚੋਪੜਾ, ਕਮਲਜੀਤ ਰਾਇ, ਸਰਬਜੀਤ, ਇੰਦਰਜੀਤ ਕੌਰ, ਮਨਜੀਤ ਕੌਰ, ਚਰਨਜੀਤ , ਹਰਵਿਲਸ , ਪਰਵੇਜ਼ ਆਦਿ ਸ਼ਾਮਿਲ ਹੋਏ।

The post ਵਿੱਤ ਮੰਤਰੀ ਨੇ ਸਿਹਤ ਵਿਭਾਗ ਅਤੇ ਪੰਚਾਇਤ ਵਿਭਾਗ ‘ਚ ਕੰਮ ਕਰਦੇ ਫ਼ਾਰਮੇਸੀ ਅਫ਼ਸਰਾਂ ਦੀਆਂ ਮੰਗਾਂ ਜਲਦ ਮੰਨਣ ਦਾ ਦਿੱਤਾ ਭਰੋਸਾ appeared first on TheUnmute.com - Punjabi News.

Tags:
  • breaking-news
  • finance-minister-of-punjab
  • harpal-singh-cheema
  • latest-news
  • news
  • panchayat-department.
  • panchayat-department-punjab
  • punjab-news
  • rural-health-pharmacy-officers-association

Karnataka Election: ਭਾਜਪਾ ਵਲੋਂ ਚੋਣ ਮਨੋਰਥ ਪੱਤਰ ਜਾਰੀ, ਬੀਪੀਐਲ ਪਰਿਵਾਰਾਂ ਨੂੰ 3 ਗੈਸ ਸਿਲੰਡਰ ਮੁਫ਼ਤ ਦੇਣ ਦਾ ਵਾਅਦਾ

Monday 01 May 2023 07:01 AM UTC+00 | Tags: bjp breaking-news india karnataka-election karnataka-election-2023 karnataka-latest-news karnataka-news latest-news news party-president-jp-nadda praja-dhavani

ਚੰਡੀਗੜ੍ਹ, 01 ਮਈ 2023: ਕਰਨਾਟਕ ‘ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ (BJP) ਨੇ ਸੋਮਵਾਰ ਨੂੰ ਆਪਣਾ ਚੋਣ ਮਨੋਰਥ ਪੱਤਰ ‘ਪ੍ਰਜਾ ਧਵਨੀ’ ਜਾਰੀ ਕੀਤਾ ਹੈ । ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਇਸ ਨੂੰ ਬੈਂਗਲੁਰੂ ਵਿੱਚ ਜਾਰੀ ਕੀਤਾ। ਚੋਣ ਮਨੋਰਥ ਪੱਤਰ ਵਿੱਚ ਪਾਰਟੀ ਨੇ ਯੂਨੀਫਾਰਮ ਸਿਵਲ ਕੋਡ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਬੀਪੀਐਲ ਪਰਿਵਾਰਾਂ ਨੂੰ 3 ਰਸੋਈ ਗੈਸ ਸਿਲੰਡਰ ਮੁਫ਼ਤ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਇੱਕ ਸਾਲ ਵਿੱਚ ਸਾਰੇ ਸੀਨੀਅਰ ਸਿਟੀਜ਼ਨਾਂ ਦਾ ਮਾਸਟਰ ਹੈਲਥ ਚੈਕਅੱਪ ਅਤੇ ਸਾਰੇ ਗਰੀਬਾਂ ਨੂੰ ਅੱਧਾ ਲੀਟਰ ਨੰਦਿਨੀ ਦੁੱਧ ਅਤੇ 5 ਕਿਲੋ ਅਨਾਜ ਪ੍ਰਤੀ ਦਿਨ ਮੁਫਤ ਦੇਣ ਦਾ ਵਾਅਦਾ ਕੀਤਾ ਗਿਆ ਹੈ। ਯੂਨੀਫਾਰਮ ਸਿਵਲ ਕੋਡ (ਯੂ.ਸੀ.ਸੀ.) ਦਾ ਮਤਲਬ ਹੈ ਕਿ ਭਾਰਤ ਦੇ ਹਰੇਕ ਨਾਗਰਿਕ ਲਈ ਇਕਸਾਰ ਕਾਨੂੰਨ, ਉਹ ਭਾਵੇਂ ਕਿਸੇ ਵੀ ਧਰਮ ਜਾਂ ਜਾਤ ਦਾ ਕਿਉਂ ਨਾ ਹੋਵੇ। ਇਸ ਪ੍ਰੋਗਰਾਮ ਵਿੱਚ ਸੀਐਮ ਬਸਵਰਾਜ ਬੋਮਈ ਅਤੇ ਬੀਐਸ ਯੇਦੀਯੁਰੱਪਾ ਵੀ ਮੌਜੂਦ ਸਨ।

ਭਾਜਪਾ (BJP) ਵਲੋਂ ਕੀਤੇ ਵਾਅਦੇ

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਰਨਾਟਕ ਵਿੱਚ ਵਾਅਦਿਆਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਵਿੱਚ ਸੂਬੇ ਵਿੱਚ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਲਈ ਇੱਕ ਪੈਨਲ ਸਥਾਪਤ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਬੀਪੀਐਲ ਪਰਿਵਾਰਾਂ ਨੂੰ ਤਿੰਨ ਸਿਲੰਡਰ ਮੁਫ਼ਤ ਦਿੱਤੇ ਜਾਣਗੇ। ਇਹ ਸਿਲੰਡਰ ਉਨ੍ਹਾਂ ਨੂੰ ਯੁਗਾਦੀ, ਗਣੇਸ਼ ਚਤੁਰਥੀ ਅਤੇ ਦੀਵਾਲੀ ਦੇ ਮੌਕੇ ‘ਤੇ ਉਪਲਬਧ ਹੋਣਗੇ।

ਕਿਸਾਨਾਂ ਨੂੰ ਬੀਜ ਲਈ 10 ਹਜ਼ਾਰ ਰੁਪਏ ਦਿੱਤੇ ਜਾਣਗੇ |

ਹਰ ਵਾਰਡ ਵਿੱਚ ਅਟਲ ਡਾਈਟ ਸੈਂਟਰ ਬਣਾਉਣ ਦਾ ਐਲਾਨ |

ਇਸ ਤੋਂ ਇਲਾਵਾ ਇਹ ਕਿਹਾ ਗਿਆ ਹੈ ਕਿ ਪੰਜ ਲੱਖ ਦੇ ਕਰਜ਼ੇ ‘ਤੇ ਕੋਈ ਵਿਆਜ ਨਹੀਂ ਲਿਆ ਜਾਵੇਗਾ।

ਭਾਜਪਾ ਨੇ ਬੀਪੀਐਲ ਪਰਿਵਾਰਾਂ ਨੂੰ ਪੰਜ ਕਿੱਲੋ ਅਨਾਜ ਦੇਣ ਦਾ ਵਾਅਦਾ ਕੀਤਾ ਹੈ।

ਇਸ ਦੇ ਨਾਲ ਹੀ ਬੀਪੀਐਲ ਪਰਿਵਾਰਾਂ ਨੂੰ ਅੱਧਾ ਲੀਟਰ ਨੰਦਿਨੀ ਦੁੱਧ ਦੇਣ ਦਾ ਵੀ ਵਾਅਦਾ ਕੀਤਾ ਗਿਆ।

The post Karnataka Election: ਭਾਜਪਾ ਵਲੋਂ ਚੋਣ ਮਨੋਰਥ ਪੱਤਰ ਜਾਰੀ, ਬੀਪੀਐਲ ਪਰਿਵਾਰਾਂ ਨੂੰ 3 ਗੈਸ ਸਿਲੰਡਰ ਮੁਫ਼ਤ ਦੇਣ ਦਾ ਵਾਅਦਾ appeared first on TheUnmute.com - Punjabi News.

Tags:
  • bjp
  • breaking-news
  • india
  • karnataka-election
  • karnataka-election-2023
  • karnataka-latest-news
  • karnataka-news
  • latest-news
  • news
  • party-president-jp-nadda
  • praja-dhavani

ਦਿੱਲੀ ਜੰਤਰ-ਮੰਤਰ 'ਤੇ ਪਹਿਲਵਾਨਾਂ ਦੇ ਧਰਨੇ 'ਚ ਪਹੁੰਚੇ ਨਵਜੋਤ ਸਿੰਘ ਸਿੱਧੂ

Monday 01 May 2023 07:15 AM UTC+00 | Tags: breaking-news congress delhi-jantar-mantar jantar-mantar navjot-singh-sidhu navtej-singh-cheema news wrestlers wrestlers-protest

ਚੰਡੀਗੜ੍ਹ, 01 ਮਈ 2023: ਦਿੱਲੀ ਵਿਖੇ ਜੰਤਰ-ਮੰਤਰ ਦੇ ਧਰਨਾ ਦੇ ਰਹੇ ਮਹਿਲਾ ਪਹਿਲਵਾਨਾਂ ਦੇ ਸਮਰਥਨ ਵਿੱਚ ਅੱਜ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਅਤੇ ਨਵਤੇਜ ਸਿੰਘ ਚੀਮਾ ਦਿੱਲੀ ਜੰਤਰ-ਮੰਤਰ ਪੁੱਜੇ ਹਨ। ਜ਼ਿਕਰਯੋਗ ਹੈ ਕਿ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਕੁਝ ਚੋਟੀ ਦੀਆਂ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਜਿਸ ਦੇ ਖ਼ਿਲਾਫ਼ ਮਹਿਲਾ ਪਹਿਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ ਦਿੱਤਾ ਜਾ ਰਿਹਾ ਹੈ। ਪ੍ਰਾਪਤ ਜਾਣਕਰੀ ਅਨੁਸਾਰ ਦਿੱਲੀ ਪੁਲਿਸ ਨੇ ਸੱਤ ਮਹਿਲਾ ਪਹਿਲਵਾਨਾਂ ਦੁਆਰਾ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਤੇ ਸਿੰਘ ਦੇ ਖ਼ਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਹਨ।

The post ਦਿੱਲੀ ਜੰਤਰ-ਮੰਤਰ ‘ਤੇ ਪਹਿਲਵਾਨਾਂ ਦੇ ਧਰਨੇ ‘ਚ ਪਹੁੰਚੇ ਨਵਜੋਤ ਸਿੰਘ ਸਿੱਧੂ appeared first on TheUnmute.com - Punjabi News.

Tags:
  • breaking-news
  • congress
  • delhi-jantar-mantar
  • jantar-mantar
  • navjot-singh-sidhu
  • navtej-singh-cheema
  • news
  • wrestlers
  • wrestlers-protest

ਤਲਾਕ 'ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ, 6 ਮਹੀਨੇ ਦਾ ਇੰਤਜ਼ਾਰ ਲਾਜ਼ਮੀ ਨਹੀਂ

Monday 01 May 2023 07:35 AM UTC+00 | Tags: article-142 breaking-news cji-dy-chandrachud constitutional-bench constitution-bench-of-the-supreme-court divorce india latest-news news supreme-court

ਚੰਡੀਗੜ੍ਹ, 01 ਮਈ 2023: ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਸੋਮਵਾਰ ਨੂੰ ਤਲਾਕ (Divorce) ‘ਤੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਪਤੀ-ਪਤਨੀ ਦਾ ਰਿਸ਼ਤਾ ਟੁੱਟ ਗਿਆ ਹੈ ਅਤੇ ਮੇਲ-ਮਿਲਾਪ ਦੀ ਕੋਈ ਗੁੰਜਾਇਸ਼ ਨਹੀਂ ਬਚੀ ਤਾਂ ਉਹ ਭਾਰਤ ਦੇ ਸੰਵਿਧਾਨ ਦੀ ਧਾਰਾ 142 ਦੇ ਤਹਿਤ ਤਲਾਕ ਦੇ ਸਕਦੀ ਹੈ। ਇਸ ਦੇ ਲਈ 6 ਮਹੀਨੇ ਦਾ ਇੰਤਜ਼ਾਰ ਲਾਜ਼ਮੀ ਨਹੀਂ ਹੋਵੇਗਾ।

ਅਦਾਲਤ ਨੇ ਕਿਹਾ ਕਿ ਇਸ ਨੇ ਉਹ ਫੈਕਟਰ ਤੈਅ ਕੀਤੇ ਹਨ ਜਿਨ੍ਹਾਂ ਦੇ ਆਧਾਰ ‘ਤੇ ਵਿਆਹ ਨੂੰ ਸੁਲ੍ਹਾ-ਸਫਾਈ ਦੀ ਸੰਭਾਵਨਾ ਤੋਂ ਪਰੇ ਮੰਨਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਅਦਾਲਤ ਇਹ ਵੀ ਯਕੀਨੀ ਬਣਾਏਗੀ ਕਿ ਪਤੀ-ਪਤਨੀ ਵਿੱਚ ਬਰਾਬਰੀ ਕਿਵੇਂ ਹੋਵੇਗੀ। ਇਸ ਵਿੱਚ ਬੱਚਿਆਂ ਦੀ ਸਾਂਭ-ਸੰਭਾਲ, ਗੁਜਾਰਾ ਅਤੇ ਕਸਟਡੀ ਸ਼ਾਮਲ ਹੈ। ਇਹ ਫੈਸਲਾ ਜਸਟਿਸ ਐਸਕੇ ਕੌਲ, ਜਸਟਿਸ ਸੰਜੀਵ ਖੰਨਾ, ਜਸਟਿਸ ਵਿਕਰਮ ਨਾਥ, ਜਸਟਿਸ ਏਐਸ ਓਕਾ ਅਤੇ ਜਸਟਿਸ ਜੇਕੇ ਮਹੇਸ਼ਵਰੀ ਦੀ ਸੰਵਿਧਾਨਕ ਬੈਂਚ ਨੇ ਦਿੱਤਾ।

ਜਸਟਿਸ ਐਸ ਕੇ ਕੌਲ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਸੋਮਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੂੰ ਸੰਵਿਧਾਨ ਦੀ ਧਾਰਾ 142 ਤਹਿਤ ਪੂਰਾ ਨਿਆਂ ਕਰਨ ਦਾ ਅਧਿਕਾਰ ਹੈ। ਅਦਾਲਤ ਨੇ ਕਿਹਾ ਕਿ ਉਹ ਧਾਰਾ 142 ਤਹਿਤ ਦਿੱਤੀ ਗਈ ਵਿਸ਼ੇਸ਼ ਸ਼ਕਤੀ ਦੀ ਵਰਤੋਂ ਕਰਕੇ ਪਤੀ-ਪਤਨੀ ਦੀ ਆਪਸੀ ਸਹਿਮਤੀ ਨਾਲ ਵਿਆਹ ਨੂੰ ਖਤਮ ਕਰ ਸਕਦੀ ਹੈ। ਬੈਂਚ ਨੇ ਕਿਹਾ ਕਿ ਹੁਣ ਜੋੜੇ ਨੂੰ ਰਿਸ਼ਤਾ ਖਤਮ ਕਰਨ ਲਈ ਛੇ ਮਹੀਨੇ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।

ਦੱਸ ਦਈਏ ਕਿ ਸੰਵਿਧਾਨ ਦਾ ਆਰਟੀਕਲ 142 ਸੁਪਰੀਮ ਕੋਰਟ ਦੇ ਸਾਹਮਣੇ ਲੰਬਿਤ ਕਿਸੇ ਵੀ ਮਾਮਲੇ ਵਿੱਚ ‘ਸੰਪੂਰਨ ਨਿਆਂ’ ​​ਕਰਨ ਦੇ ਆਪਣੇ ਆਦੇਸ਼ਾਂ ਨੂੰ ਲਾਗੂ ਕਰਨ ਨਾਲ ਸਬੰਧਤ ਹੈ। ਬੈਂਚ ਨੇ ਕਿਹਾ ਕਿ ਇਸ ਅਦਾਲਤ ਲਈ ਅਸੀਂ ਅਜਿਹੀ ਵਿਵਸਥਾ ਦਿੱਤੀ ਹੈ ਕਿ ਦਰਾਰ ਨੂੰ ਠੀਕ ਨਾ ਕਰਨ ਦੇ ਆਧਾਰ ‘ਤੇ ਅਸੀਂ ਵਿਆਹੁਤਾ ਰਿਸ਼ਤੇ ਨੂੰ ਖਤਮ (Divorce) ਕਰ ਸਕਦੇ ਹਾਂ। ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਇਹ ਫੈਸਲਾ ਸੰਵਿਧਾਨ ਦੀ ਧਾਰਾ 142 ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਨਾਲ ਸਬੰਧਤ ਕਈ ਪਟੀਸ਼ਨਾਂ ‘ਤੇ ਦਿੱਤਾ ਹੈ।

The post ਤਲਾਕ ‘ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ, 6 ਮਹੀਨੇ ਦਾ ਇੰਤਜ਼ਾਰ ਲਾਜ਼ਮੀ ਨਹੀਂ appeared first on TheUnmute.com - Punjabi News.

Tags:
  • article-142
  • breaking-news
  • cji-dy-chandrachud
  • constitutional-bench
  • constitution-bench-of-the-supreme-court
  • divorce
  • india
  • latest-news
  • news
  • supreme-court

ਦੇਸ਼ 'ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 'ਚ ਆਈ ਗਿਰਾਵਟ, ਐਕਟਿਵ ਕੇਸ 47 ਹਜ਼ਾਰ ਦੇ ਕਰੀਬ

Monday 01 May 2023 07:42 AM UTC+00 | Tags: breaking-news corona corona-vaccination corona-virus covid-19 covid-19-situation covid-vigilance healtjh-minister india-news mansukh-l-mandaviya news state-health-ministers union-health-minister-dr-mansukh-mandaviya union-health-ministry

ਚੰਡੀਗੜ੍ਹ, 01 ਮਈ 2023: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ (Corona) ਦੇ 4 ਹਜ਼ਾਰ 282 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਦੇਸ਼ ‘ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਅਤੇ ਸੋਮਵਾਰ ਸਵੇਰ ਤੱਕ ਦੇਸ਼ ‘ਚ ਸਿਰਫ 47 ਹਜ਼ਾਰ 246 ਐਕਟਿਵ ਕੇਸ ਹੀ ਰਹਿ ਗਏ ਹਨ। ਇਹ ਇੱਕ ਦਿਨ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਵਿੱਚ 1750 ਦੀ ਗਿਰਾਵਟ ਹੈ।

ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਇਸ ਸਮੇਂ ਦੌਰਾਨ 14 ਜਣਿਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਕੇਰਲ ਵਾਲੇ ਪਾਸੇ ਤੋਂ ਛੇ ਮੌਤਾਂ ਸ਼ਾਮਲ ਹੋਈਆਂ ਹਨ। ਇਸ ਨਾਲ ਦੇਸ਼ ਵਿੱਚ ਮਹਾਂਮਾਰੀ (Corona) ਸ਼ੁਰੂ ਹੋਣ ਤੋਂ ਬਾਅਦ ਕੁੱਲ ਮਰਨ ਵਾਲਿਆਂ ਦੀ ਗਿਣਤੀ 5,31,547 ਹੋ ਗਈ ਹੈ। ਭਾਰਤ ਵਿੱਚ ਰੋਜ਼ਾਨਾ ਇਨਫੈਕਸ਼ਨ ਦਰ 4.92 ਫੀਸਦੀ ਹੈ, ਜਦੋਂ ਕਿ ਹਫਤਾਵਾਰੀ ਇਨਫੈਕਸ਼ਨ ਦਰ 4 ਫੀਸਦੀ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦੇਸ਼ ਵਿੱਚ ਸੰਕਰਮਣ ਦੇ 5,874 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 49,015 ਸੀ। ਸਿਹਤ ਮੰਤਰਾਲੇ ਦੀ ਵੈਬਸਾਈਟ ਦੇ ਅਨੁਸਾਰ ਸਰਗਰਮ ਕੇਸ ਸੰਕਰਮਣ ਦੇ ਕੁੱਲ ਮਾਮਲਿਆਂ ਦਾ 0.11 ਪ੍ਰਤੀਸ਼ਤ ਹਨ, ਜਦੋਂ ਕਿ ਸੰਕਰਮਣ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 98.71 ਪ੍ਰਤੀਸ਼ਤ ਹੈ। ਅੰਕੜਿਆਂ ਦੇ ਅਨੁਸਾਰ, ਸੰਕਰਮਣ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,43,70,878 ਹੋ ਗਈ ਹੈ। ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਟੀਕਿਆਂ ਦੀਆਂ ਕੁੱਲ 220.66 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

The post ਦੇਸ਼ ‘ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ‘ਚ ਆਈ ਗਿਰਾਵਟ, ਐਕਟਿਵ ਕੇਸ 47 ਹਜ਼ਾਰ ਦੇ ਕਰੀਬ appeared first on TheUnmute.com - Punjabi News.

Tags:
  • breaking-news
  • corona
  • corona-vaccination
  • corona-virus
  • covid-19
  • covid-19-situation
  • covid-vigilance
  • healtjh-minister
  • india-news
  • mansukh-l-mandaviya
  • news
  • state-health-ministers
  • union-health-minister-dr-mansukh-mandaviya
  • union-health-ministry

ਚੰਡੀਗੜ੍ਹ, 01 ਮਈ 2023: ਮਈ ਦਾ ਮਹੀਨਾ ਸੁਹਾਵਣੇ ਮੌਸਮ ਨਾਲ ਸ਼ੁਰੂ ਹੋ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਹੋਰ ਸੂਬਿਆਂ ਵਿੱਚ ਹੋਈ ਬਾਰਿਸ਼ (Heavy Rain)  ਨੇ ਇੱਕ ਵਾਰ ਫਿਰ ਲੋਕਾਂ ਨੂੰ ਠੰਡ ਦਾ ਅਹਿਸਾਸ ਕਰਵਾਇਆ ਹੈ। ਜਦਕਿ ਕੱਲ੍ਹ ਕਈ ਥਾਵਾਂ ‘ਤੇ ਆਏ ਹਨੇਰੀ ਅਤੇ ਬਾਰਿਸ਼ ਨੇ ਤਬਾਹੀ ਮਚਾਈ। ਬਿਹਾਰ ਦੇ ਬੇਗੂਸਰਾਏ ‘ਚ ਤੂਫਾਨ ਦੇ ਵਿਚਕਾਰ ਇਕ ਦਰੱਖਤ ਡਿੱਗਣ ਨਾਲ 2 ਔਰਤਾਂ ਦੀ ਮੌਤ ਹੋ ਗਈ ਅਤੇ 6 ਜਣੇ ਜ਼ਖਮੀ ਹੋ ਗਏ। ਮੌਸਮ ਵਿਭਾਗ ਮੁਤਾਬਕ 1 ਮਈ ਤੋਂ 4 ਮਈ ਤੱਕ ਮੀਂਹ ਪੈਣ ਕਾਰਨ ਕਈ ਸੂਬਿਆਂ ‘ਚ ਮੌਸਮ ਸੁਹਾਵਣਾ ਰਹੇਗਾ।

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ, ਰਾਜਧਾਨੀ ਵਿੱਚ 1 ਮਈ ਨੂੰ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 25-35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।

ਇਸਦੇ ਹੀ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਹਰਿਆਣਾ ਦੇ ਗੋਹਾਨਾ ਅਤੇ ਕੁਰੂਕਸ਼ੇਤਰ, ਕੈਥਲ, ਕਰਨਾਲ, ਰਾਜੌਂਦ, ਅਸੰਦ, ਸਫੀਦੋਂ, ਦੇਵਬੰਦ, ਨਜੀਬਾਬਾਦ, ਮੁਜ਼ੱਫਰਨਗਰ, ਬਿਜਨੌਰ, ਹਸਤੀਨਾਪੁਰ, ਚਾਂਦਪੁਰ, ਮੇਰਠ, ਕਿਠੌਰ, ਅਮਰੋਹਾ, ਮੁਰਾਦਾਬਾਦ, ਗੜ੍ਹਮੁਕਤੇਸ਼ਵਰ, ਹਾਪੁੜ, ਗੁਲੌਟੀ, ਸਿਆਨਾ, ਸੈਕੰਡਰਾਬਾਦ, ਸੈਕੰ. ਬੁਲੰਦਸ਼ਹਿਰ, ਜਹਾਂਗੀਰਾਬਾਦ ਦੇ ਨਾਲ ਲੱਗਦੇ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ।

ਸ਼ਿਮਲਾ ‘ਚ ਅਗਲੇ ਕੁਝ ਦਿਨਾਂ ਤੱਕ ਬਰਫਬਾਰੀ ਜਾਰੀ ਰਹੇਗੀ। ਉੱਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ ‘ਚ ਬਾਰਿਸ਼ (Heavy Rain) ਦੇ ਨਾਲ ਬਰਫਬਾਰੀ ਹੋ ਸਕਦੀ ਹੈ। ਜਾਣਕਾਰੀ ਮੁਤਾਬਕ 3500 ਮੀਟਰ ਤੋਂ ਜ਼ਿਆਦਾ ਦੀ ਉਚਾਈ ਵਾਲੇ ਇਲਾਕਿਆਂ ‘ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

The post ਮੌਸਮ ਵਿਭਾਗ ਵਲੋਂ ਪੰਜਾਬ, ਦਿੱਲੀ, ਹਰਿਆਣਾ ਸਮੇਤ ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਿਸ਼ ਦੀ ਚਿਤਾਵਨੀ appeared first on TheUnmute.com - Punjabi News.

Tags:
  • breaking-news
  • heavy-rain
  • latest-weather
  • meteorological-department
  • news
  • punjab-weater
  • weather

LSG vs RCB: ਲਖਨਊ ਸੁਪਰ ਜਾਇੰਟਸ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਅੱਜ ਅਹਿਮ ਮੁਕਾਬਲਾ

Monday 01 May 2023 10:06 AM UTC+00 | Tags: breaking-news cricket-news indian-premier-league ipl-2023 lsg-vs-rcb lucknow-super-giants news nws royal-challengers-bangalore sports-news virat-kohli

ਚੰਡੀਗੜ੍ਹ, 01 ਮਈ 2023: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਲੀਗ ਪੜਾਅ ਦਾ ਮੈਚ ਲਖਨਊ ਸੁਪਰ ਜਾਇੰਟਸ (LSG) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਲਖਨਊ ਅਤੇ ਬੈਂਗਲੁਰੂ ਪਹਿਲੀ ਵਾਰ ਏਕਾਨਾ ਮੈਦਾਨ ‘ਤੇ ਆਹਮੋ-ਸਾਹਮਣੇ ਹੋਣਗੇ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਸੀਜ਼ਨ ਦੇ 15ਵੇਂ ਮੈਚ ‘ਚ ਦੋਵੇਂ ਆਹਮੋ-ਸਾਹਮਣੇ ਹੋਏ ਸਨ, ਜਦੋਂ ਲਖਨਊ ਨੇ ਇਕ ਵਿਕਟ ਨਾਲ ਜਿੱਤ ਦਰਜ ਕੀਤੀ ਸੀ।

ਤੇਜ਼ ਗੇਂਦਬਾਜ਼ ਮਾਰਕ ਵੁੱਡ ਦੀ ਗੈਰ-ਮੌਜੂਦਗੀ ‘ਚ ਲਖਨਊ ਦਾ ਗੇਂਦਬਾਜ਼ੀ ਧਿਰ ਕਮਜ਼ੋਰ ਲੱਗ ਰਿਹਾ ਹੈ। ਮਾਰਕ ਵੁੱਡ ਨੇ 15 ਅਪ੍ਰੈਲ ਤੋਂ ਬਾਅਦ ਇਕ ਵੀ ਮੈਚ ਨਹੀਂ ਖੇਡਿਆ ਹੈ ਅਤੇ ਟੀਮ ਉਸ ਦੀ ਜਲਦੀ ਵਾਪਸੀ ਦੀ ਉਮੀਦ ਕਰ ਰਹੀ ਹੈ। ਵੁੱਡ ਨੇ ਤਿੰਨ ਮੈਚ ਨਾ ਖੇਡਣ ਦੇ ਬਾਵਜੂਦ ਸਭ ਤੋਂ ਵੱਧ ਵਿਕਟਾਂ ਲਈਆਂ ਹਨ।

The post LSG vs RCB: ਲਖਨਊ ਸੁਪਰ ਜਾਇੰਟਸ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਅੱਜ ਅਹਿਮ ਮੁਕਾਬਲਾ appeared first on TheUnmute.com - Punjabi News.

Tags:
  • breaking-news
  • cricket-news
  • indian-premier-league
  • ipl-2023
  • lsg-vs-rcb
  • lucknow-super-giants
  • news
  • nws
  • royal-challengers-bangalore
  • sports-news
  • virat-kohli

ਜਿਨਸੀ ਸ਼ੋਸ਼ਣ ਦੇ ਵਿਰੁੱਧ ਦਿੱਲੀ 'ਚ ਧਰਨਾ ਦੇ ਰਹੇ ਪਹਿਲਵਾਨਾਂ ਨੂੰ ਇਨਸਾਫ਼ ਮਿਲੇ: ਕੇਂਦਰੀ ਸਿੰਘ ਸਭਾ

Monday 01 May 2023 10:13 AM UTC+00 | Tags: a-delegation-of-central-singh-sabha breaking-news brij-bhushan-sharan-singh chandigarh indian-wrestlers jantar-mantar jantar-mantar-delhi news punjab-news wfi

ਚੰਡੀਗੜ੍ਹ, 01 ਮਈ 2023: ਜਿਨਸੀ ਸ਼ੋਸ਼ਣ ਦੇ ਵਿਰੁੱਧ ਦਿੱਲੀ ਅੰਦਰ, ਧਰਨਾ ਦੇ ਰਹੇ ਦੇਸ਼ ਦੇ ਓਲੰਪੀਅਨ ਪਹਿਲਵਾਨਾਂ ਦੇ ਹੱਕ ਵਿੱਚ ਕੇਂਦਰੀ ਸਿੰਘ ਸਭਾ, ਚੰਡੀਗੜ੍ਹ ਦਾ ਇਕ ਵਫ਼ਦ ਜੰਤਰ ਮੰਤਰ ਪਹੁੰਚਿਆ ਅਤੇ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਉਹਨਾਂ ਲਈ ਇਨਸਾਫ ਦੀ ਪੁਕਾਰ ਲਾਈ। ਵਫਦ ਦੇ ਆਗੂ, ਕੇਂਦਰੀ ਸਿੰਘ ਸਭਾ ਵੱਲੋਂ ਪ੍ਰੋ. ਮਨਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਔਰਤ ਪਹਿਲਵਾਨਾਂ ਨਾਲ ਹੋਏ ਧੱਕੇ ਦੇ ਵਿਰੁੱਧ ਮੋਢੇ ਨਾਲ ਮੋਢਾ ਜੋੜ ਕੇ ਲੜਦੇ ਰਹਿਣਗੇ। ਉਹਨਾਂ ਕਿਹਾ ਕਿ ਗੁਰੂ ਅਤੇ ਸਿੱਖ ਸਿੱਧਾਂਤ ਹਮੇਸ਼ਾ ਜ਼ੁਲਮ ਵਿਰੁੱਧ ਅਤੇ ਮਜਲੂਮ ਦੇ ਹੱਕ ਵਿੱਚ ਡਟ ਜਾਣ ਦੀ ਮੰਗ ਕਰਦਾ ਹੈ।

ਇਸ ਕਰਕੇ ਅਸੀਂ ਅੰਤਰ-ਆਤਮਾ ਦੇ ਆਵਾਜ਼ 'ਤੇ ਧਰਨਾ ਦੇ ਰਹੀਆਂ ਔਰਤ ਪਹਿਲਵਾਨਾਂ ਦੇ ਹੱਕ ਵਿੱਚ ਖੜ੍ਹੇ ਹਾਂ। ਜੇ ਦੇਸ਼ ਦੀਆਂ ਨਾਮੀ –ਗਰਾਮੀ ਅੰਤਰ-ਰਾਸ਼ਟਰੀ ਖਿਡਾਰਨਾ ਵੀ ਖੇਡ ਫੈਡਰੇਸ਼ਨ ਦੇ ਮੁੱਖੀ ਵੱਲੋਂ ਜਿਨਸੀ ਸ਼ੋਸ਼ਣ ਕੀਤੇ ਜਾਣ ਤੋਂ ਮਹਿਫੂਜ਼ ਨਹੀਂ ਤਾਂ ਅਬਲਾ ਔਰਤਾਂ ਨੂੰ ਹਵਸ ਦੇ ਸ਼ਿਕਾਰੀਆਂ ਤੋਂ ਕੌਣ ਬਚਾਵੇਗਾ। ਇਸ ਕਰਕੇ, ਦੇਸ਼ ਵਾਸੀਆਂ ਨੂੰ ਧਰਨਾਕਾਰੀਆਂ ਦੇ ਹੱਕ ਵਿੱਚ ਨਿਤਰਣਾ ਚਾਹੀਦਾ ਹੈ।

ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ, ਮਾਲਵਿੰਦਰ ਸਿੰਘ ਮਾਲੀ, ਪ੍ਰੋ. ਹਰਜ਼ੇਸਵਰ ਸਿੰਘ, ਗੁਰਸ਼ਮਸੀਰ ਸਿੰਘ, ਹਰਬੰਸ ਸਿੰਘ ਢੋਲੇਵਾਲ ਤੇ ਡਾ. ਅਮਨਦੀਪ ਕੌਰ ਸਿੰਘ ਸਿੰਘ ਸਭਾ ਦੇ ਵਫ਼ਦ ਵਿੱਚ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ ਸਟਾਰ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆਂ ਅਤੇ ਸਾਕਸ਼ੀ ਮਲਿਕ ਸਮੇਤ ਕਈ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਲੀਡਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਖਿਲਾਫ ਜੰਤਰ ਮੰਤਰ ਤੇ ਧਰਨੇ ਤੇ ਬੈਠੇ ਹਨ।

The post ਜਿਨਸੀ ਸ਼ੋਸ਼ਣ ਦੇ ਵਿਰੁੱਧ ਦਿੱਲੀ ‘ਚ ਧਰਨਾ ਦੇ ਰਹੇ ਪਹਿਲਵਾਨਾਂ ਨੂੰ ਇਨਸਾਫ਼ ਮਿਲੇ: ਕੇਂਦਰੀ ਸਿੰਘ ਸਭਾ appeared first on TheUnmute.com - Punjabi News.

Tags:
  • a-delegation-of-central-singh-sabha
  • breaking-news
  • brij-bhushan-sharan-singh
  • chandigarh
  • indian-wrestlers
  • jantar-mantar
  • jantar-mantar-delhi
  • news
  • punjab-news
  • wfi

ਚੰਡੀਗੜ੍ਹ, 01 ਮਈ 2023: ਮੋਹਾਲੀ (Mohali) ਦੇ ਇਕ ਨਿੱਜੀ ਹੋਟਲ ‘ਚ ਪਾਰਟੀ ਕਰ ਰਹੇ ਵਿਅਕਤੀ ਨੇ ਅਚਾਨਕ ਰਿਵਾਲਵਰ ਕੱਢ ਕੇ ਹਵਾਈ ਫਾਇਰ ਕਰ ਦਿੱਤੇ, ਜਿਸ ਨਾਲ ਹੋਟਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ | ਹਵਾਈ ਫਾਇਰ ਕਰਨ ਵਾਲੇ ਵਿਅਕਤੀ ਦਾ ਨਾਂ ਮੌਂਟੀ ਦੱਸਿਆ ਜਾ ਰਿਹਾ ਹੈ | ਹੋਟਲ ਦੇ ਮੈਨੇਜਰ ਦੇ ਮੁਤਾਬਕ ਇਹ ਸਾਰੇ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਹੇ ਸਨ | ਇਹ ਸਾਰੀ ਘਟਨਾ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਦੂਜੇ ਪਾਸੇ ਥਾਣਾ ਫੇਜ਼ 1 ਦੀ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਫਾਇਰ ਕਰਨ ਵਾਲੇ ਮੌਂਟੀ ਸਮੇਤ ਅੱਧੀ ਦਰਜਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਟਲ ਦੇ ਮੈਨੇਜਰ ਰਾਮ ਕੁਮਾਰ ਨੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਪਾਰਟੀ ਕਰ ਰਹੇ ਸਨ, ਉਨ੍ਹਾਂ ਵਿੱਚ ਇਕ ਵਿਅਕਤੀ ਨੇ ਹਵਾਈ ਫਾਇਰ ਕਰ ਦਿੱਤੇ, ਜਿਸ ਤੋਂ ਬਾਅਦ ਹੋਟਲ ਦੇ ਮੈਨੇਜਰ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ | ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ | ਪੱਤਰਕਾਰਾਂ ਦੇ ਸਵਾਲ ‘ਤੇ ਕਿ ਹਥਿਆਰ ਐਂਡ ਆਇਆ ਕਿਵੇਂ ਤਾਂ ਮੈਨੇਜਰ ਰਾਮ ਕੁਮਾਰ ਨੇ ਕਿਹਾ ਕਿ ਹੋਟਲ ਵਿੱਚ ਕਿਸੇ ਤਰਾਂ ਦੇ ਹਥਿਆਰ ਲਿਜਾਣ ਦੀ ਮਨਾਹੀ ਹੈ, ਪਰ ਛੋਟਾ ਹਥਿਆਰ ਹੋਣ ਕਾਰਨ ਉਨ੍ਹਾਂ ਨੂੰ ਪਤਾ ਨਹੀਂ ਲੱਗਾ |

The post ਮੋਹਾਲੀ ਦੇ ਇੱਕ ਨਿੱਜੀ ਹੋਟਲ ‘ਚ ਵਿਅਕਤੀ ਵਲੋਂ ਹਵਾਈ ਫਾਇਰ, ਪੁਲਿਸ ਵਲੋਂ ਮਾਮਲਾ ਦਰਜ appeared first on TheUnmute.com - Punjabi News.

Tags:
  • breaking-news
  • latest-news
  • mohali
  • mohali-news
  • news
  • punjab-news

ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫੈਡਰੇਸ਼ਨ ਕੱਪ 'ਚ ਸੋਨ ਤਮਗਾ ਜਿੱਤਿਆ

Monday 01 May 2023 10:46 AM UTC+00 | Tags: gold-medal gurmeet-singh-meet-haryer junior-federation-cup latest-news news punjab-news sports-news sukhpreet-singh-of-barnala

ਚੰਡੀਗੜ੍ਹ, 01 ਮਈ 2023: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਮੁੰਡਿਆਂ ਦੇ ਤੀਹਰੀ ਛਾਲ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਣ ਵਾਲੇ ਸੁਖਪ੍ਰੀਤ ਸਿੰਘ (Sukhpreet Singh) ਨੂੰ ਮੁਬਾਰਕਬਾਦ ਦਿੱਤੀ ਹੈ। ਬਰਨਾਲੇ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਸੁਖਪ੍ਰੀਤ ਸਿੰਘ ਨੇ ਥਿਰੂਵਨਾਮਲਾਈ (ਤਾਮਿਲਨਾਡੂ) ਵਿਖੇ ਜੂਨੀਅਰ ਫੈਡਰੇਸ਼ਨ ਕੱਪ 15.76 ਮੀਟਰ ਤੀਹਰੀ ਛਾਲ ਲਗਾ ਕੇ ਸੋਨ ਤਮਗ਼ਾ ਜਿੱਤਿਆ। ਜੂਨੀਅਰ ਨੈਸ਼ਨਲ ਚੈਂਪੀਅਨ ਬਣਨ ਤੋਂ ਇਲਾਵਾ ਸੁਖਪ੍ਰੀਤ ਸਿੰਘ ਨੇ ਅਗਲੇ ਮਹੀਨੇ ਦੱਖਣੀ ਕੋਰੀਆ ਵਿਖੇ ਹੋਣ ਵਾਲੀ ਜੂਨੀਅਰ ਏਸ਼ੀਅਨ ਅਥਲੈਟਿਕਸ ਚੈਪੀਅਨਸ਼ਿਪ ਲਈ ਕੁਆਲੀਫਾਈ ਵੀ ਕਰ ਲਿਆ।

ਮੀਤ ਹੇਅਰ ਨੇ ਸੁਖਪ੍ਰੀਤ ਸਿੰਘ (Sukhpreet Singh) ਦੀ ਇਸ ਪ੍ਰਾਪਤੀ ਉਤੇ ਮੁਬਾਰਕਬਾਦ ਦਿੰਦਿਆਂ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਅਥਲੀਟ ਦੀ ਸਖ਼ਤ ਮਿਹਨਤ ਅਤੇ ਉਸ ਦੇ ਕੋਚਾਂ ਤੇ ਮਾਪਿਆਂ ਸਿਰ ਬੰਨ੍ਹਿਆ।ਖੇਡ ਮੰਤਰੀ ਨੇ ਅੱਗੇ ਕਿਹਾ ਕਿ ਬਰਨਾਲਾ ਜ਼ਿਲੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਅਥਲੈਟਿਕਸ ਵਿੱਚ ਥੋੜ੍ਹੇ ਜਿਹੇ ਅਰਸੇ ਦੌਰਾਨ ਅਕਸ਼ਦੀਪ ਸਿੰਘ ਤੇ ਦਮਨੀਤ ਸਿੰਘ ਦੀ ਪ੍ਰਾਪਤੀ ਤੋਂ ਬਾਅਦ ਸੁਖਪ੍ਰੀਤ ਸਿੰਘ ਚਮਕਿਆ ਹੈ। ਤਿੰਨੋਂ ਉਭਰਦੇ ਅਥਲੀਟਾਂ ਦੇ ਈਵੈਂਟ ਵੀ ਪੈਦਲ ਤੋਰ, ਥਰੋਅਰ ਤੇ ਜੰਪਰ ਵੱਖੋ-ਵੱਖਰੇ ਹਨ।

The post ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫੈਡਰੇਸ਼ਨ ਕੱਪ ‘ਚ ਸੋਨ ਤਮਗਾ ਜਿੱਤਿਆ appeared first on TheUnmute.com - Punjabi News.

Tags:
  • gold-medal
  • gurmeet-singh-meet-haryer
  • junior-federation-cup
  • latest-news
  • news
  • punjab-news
  • sports-news
  • sukhpreet-singh-of-barnala

ਪਟਿਆਲਾ ਪੁਲਿਸ ਵੱਲੋਂ ਦੋਹਰੇ ਕਤਲ ਕੇਸ ਨੂੰ ਟਰੇਸ ਕਰਕੇ 5 ਦੋਸ਼ੀ ਗ੍ਰਿਫਤਾਰ

Monday 01 May 2023 10:56 AM UTC+00 | Tags: breaking-news crime double-murder-case latest-news news patiala patiala-police punjab-news ssp-patiala-varun-sharma

ਪਟਿਆਲਾ, 01 ਮਈ 2023: ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਮਿਤੀ 23/24-04-2023 ਦੀ ਦਰਮਿਆਨੀ ਰਾਤ ਨੂੰ ਨੁਕਲ ਪੁੱਤਰ ਸਤੀਸ਼ ਕੁਮਾਰ ਵਾਸੀ ਕਿਰਾਏਦਾਰ ਮਕਾਨ ਨੰਬਰ 178 ਗਲੀ ਨੰਬਰ 6 ਪੁਰਾਣਾ ਬਿਸ਼ਨ ਨਗਰ ਪਟਿਆਲਾ ਅਤੇ ਅਨਿਲ ਕੁਮਾਰ ਉਰਫ਼ ਛੋਟੂ ਪੁੱਤਰ ਦੁਰਗਾ ਪ੍ਰਸਾਦ ਵਾਸੀ ਮਕਾਨ ਨੰਬਰ 34 ਸ਼ਹੀਦ ਭਗਰ ਸਿੰਘ ਕਲੋਨੀ ਪਟਿਆਲਾ ਦੇ ਤੇਜ਼ਧਾਰ ਹਥਿਆਰਾਂ ਨਾਲ ਬੱਸ ਅੱਡਾ ਪਟਿਆਲਾ ਵਿਖੇ ਕਤਲ ਹੋਇਆ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 62 ਮਿਤੀ 24 ਮਿਤੀ 24.04.2023 ਅ/ਧ 302,34 ਹਿੰ:ਦਿੰ: ਥਾਣਾ ਲਾਹੌਰੀ ਗੇਟ ਪਟਿਆਲਾ (Patiala Police) ਦਰਜ ਰਜਿਸਟਰ ਕਰਕੇ ਇਸ ਦੋਹਰੇ ਕਤਲ ਨੂੰ ਟਰੇਸ ਕਰਨ ਲਈ ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ, ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸੰਜੀਵ ਸਿੰਗਲਾ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਅਤੇ ਐਸ.ਆਈ.ਰਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਲਾਹੌਰੀ ਗੇਟ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ।

ਜੋ ਗਠਿਤ ਕੀਤੀ ਗਈ ਟੀਮ ਵੱਲੋਂ ਇਸ ਦੋਹਰੇ ਅੰਨ੍ਹੇ ਕਤਲ ਨੂੰ ਟਰੇਸ ਕਰਕੇ ਇਸ ਵਾਰਦਾਤ ਵਿੱਚ ਸ਼ਾਮਲ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿੰਨਾ ਵਿੱਚ 1) ਯੋਗੇਸ਼ ਨੇਗੀ ਉਰਫ਼ ਹਨੀ, 2) ਜਤਿਨ ਕੁਮਾਰ, 3) ਰਾਹੁਲ 4) ਅਸ਼ਵਨੀ ਕੁਮਾਰ ਉਰਫ਼ ਕਾਲੀ, 5) ਅਸ਼ੋਕ ਕੁਮਾਰ ਉਰਫ਼ ਗੱਭਰੂ ਨੂੰ ਵਰਨਾ ਕਾਰ HR-10P-1002 ਪਰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇੰਨਾ ਦੇ ਇਕ ਹੋਰ ਸਾਥੀ ਅਰਸ਼ਦੀਪ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ ਜਿਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਘਟਨਾ ਦਾ ਵੇਰਵਾ ਤੇ ਰੰਜਸ਼ ਵਜ੍ਹਾ :-ਜਿੰਨਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਮਿਤੀ 23.04.2023 ਦੀ ਦਰਮਿਆਨੀ ਰਾਤ ਬੱਸ ਅੱਡਾ ਪਟਿਆਲਾ ਪਾਸ ਨਕੁਲ ਪੁੱਤਰ ਸਤੀਸ਼ ਕੁਮਾਰ ਵਾਸੀ ਵਾਸੀ ਕਿਰਾਏਦਾਰ ਮਕਾਨ ਨੰਬਰ 178 ਗਲੀ ਨੰਬਰ 6 ਪੁਰਾਣਾ ਬਿਸ਼ਨ ਨਗਰ ਥਾਣਾ ਲਾਹੌਰੀ ਗੇਟ ਪਟਿਆਲਾ ਅਤੇ ਉਸਦਾ ਦੋਸਤ ਅਨਿਲ ਕੁਮਾਰ ਉਰਫ਼ ਛੋਟੂ ਪੁੱਤਰ ਦੁਰਗਾ ਪ੍ਰਸਾਦ ਵਾਸੀ ਮਕਾਨ ਨੰਬਰ 34 ਸ਼ਹੀਦ ਭਗਤ ਸਿੰਘ ਕਲੋਨੀ ਪਟਿਆਲਾ ਦੀ ਲੜਾਈ ਝਗੜੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਜਿਸ ਸਬੰਧੀ ਉਕਤ ਮੁਕੱਦਮਾ ਦਰਜ ਕੀਤਾ ਗਿਆ ਸੀ।

ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਨਕੂਲ ਅਤੇ ਅਨਿਲ ਕੁਮਾਰ ਉਰਫ਼ ਛੋਟੂ ਹੋਰਾਂ ਦਾ ਗ੍ਰਿਫ਼ਤਾਰ ਹੋਏ ਦੋਸ਼ੀਆਂ ਯੋਗੇਸ਼ ਨਗੀ ਉਰਫ਼ ਹਨੀ ਵਗੈਰਾ ਨਾਲ ਕਰੀਬ 3 ਸਾਲ ਪਹਿਲਾ ਹੋਲੀ ਦੇ ਤਿਉਹਾਰ ਦੌਰਾਨ ਹੋਏ ਤਤਕਾਰ ਦੌਰਾਨ ਝਗੜਾ ਹੋਇਆ ਸੀ। ਜਿਸ ਸਬੰਧੀ ਇਹਨਾਂ ਦਾ ਬਾਅਦ ਵਿੱਚ ਰਾਜ਼ੀਨਾਮਾ ਹੋ ਗਿਆ ਸੀ ਪ੍ਰੰਤੂ ਦੋਸ਼ੀਆਂ ਕਾਫ਼ੀ ਦੇਰ ਤੋ ਨਕੁਲ ਅਤੇ ਅਨਿਲ ਕੁਮਾਰ ਉਰਫ਼ ਛੋਟੂ ਨੂੰ ਮਾਰਨ ਦੀ ਤਾਕ ਵਿੱਚ ਸਨ ਇਸੇ ਦੌਰਾਨ ਮਿਤੀ 23/24.04.2023 ਦੀ ਦਰਮਿਆਨੀ ਰਾਤ ਨੂੰ ਕਰੀਬ 2 ਵਜੇ ਦੋਸ਼ੀਆਂ ਨੇ ਮ੍ਰਿਤਕ ਅਨਿਲ ਅਤੇ ਨਕੁਲ ਨੂੰ ਇਕੱਲਾ ਦੇਖਕੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਆਪ ਹਨੇਰੇ ਵਿੱਚ ਵਰਨਾ ਕਾਰ ਵਿੱਚ ਫ਼ਰਾਰ ਹੋ ਗਏ।ਜੋ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਸਾਰੀ ਘਟਨਾ ਦੀ ਬਰੀਕੀ ਨਾਲ ਜਾਚ ਸ਼ੁਰੂ ਕੀਤੀ ਅਤੇ ਪੁਲਿਸ ਟੀਮ ਵੱਲੋਂ ਇਕ ਹਫ਼ਤੇ ਦੇ ਵਿੱਚ ਹੀ ਇਸ ਕੇਸ ਦੇ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ।

ਗ੍ਰਿਫ਼ਤਾਰੀ ਬਾਰੇ ਵੇਰਵਾ ਤੇ ਅਪਰਾਧਿਕ ਪਿਛੋਕੜ :-

ਐਸ.ਐਸ.ਪੀ.ਪਟਿਆਲਾ ਨੇ ਅੱਗੇ ਦੱਸਿਆ ਗਠਿਤ ਕੀਤੀ ਗਈ ਟੀਮ ਵੱਲੋਂ ਦੋਸ਼ੀਆਂ ਗ੍ਰਿਫ਼ਤਾਰ ਕਰਨ ਲਈ ਚਲਾਏ ਗਏ ਇਸ ਅਪਰੇਸ਼ਨ ਦੌਰਾਨ ਕਿ ਮਿਤੀ 01.05.2023 ਨੂੰ ਵਰਨਾ ਕਾਰ ਨੰਬਰੀ ਐਚ.ਆਰ-10ਪੀ-1002 ਰੰਗ ਚਿੱਟਾ ਪਰ ਸਵਾਰ 1) ਯੋਗੇਸ਼ ਨੇਗੀ ਉਰਫ਼ ਹਨੀ ਪੁੱਤਰ ਜਗਦੀਸ਼ ਚੰਦ ਨੇਗੀ ਵਾਸੀ ਕੁਆਟਰ ਨੰਬਰ 11 , 66 ਕੇਵੀ ਗਰਿਡ ਕਲੋਨੀ ਥਾਣਾ ਲਾਹੌਰੀ ਗੇਟ ਪਟਿਆਲਾ, 2) ਜਤਿਨ ਕੁਮਾਰ ਪੁੱਤਰ ਉਤਮ ਕੁਮਾਰ ਵਾਸੀ ਮਕਾਨ ਨੰਬਰ 5511 , EWS ਅਰਬਨ ਅਸਟੇਟ ਫੇਸ 2 ਪਟਿਆਲਾ , 3) ਰਾਹੁਲ ਪੁੱਤਰ ਦਿਨੇਸ ਪਾਸਵਾਨ ਵਾਸੀ ਭੰਡਾਰੀ ਥਾਣਾ ਬੇਲਸੰਦ ਜ਼ਿਲ੍ਹਾ ਸੀਤਾਮੜੀ ਬਿਹਾਰ ਹਾਲ ਕਿਰਾਏਦਾਰ ਮਕਾਨ ਨੰਬਰ 26 ਗਲੀ ਨੰਬਰ 1 ਗੁਰਬਖ਼ਸ਼ ਕਲੋਨੀ ਪਟਿਆਲਾ, 4) ਅਸ਼ਵਨੀ ਕੁਮਾਰ ਉਰਫ਼ ਕਾਲੀ ਪੁੱਤਰ ਲਖਮੀ ਚੰਦ ਵਾਸੀ ਮਕਾਨ ਨੰਬਰ 291 ਗਲੀ ਨੰਬਰ 4 ਭਾਰਤ ਨਗਰ ਪਟਿਆਲਾ, 5) ਅਸ਼ੋਕ ਕੁਮਾਰ ਉਰਫ਼ ਗੱਭਰੂ ਪੁੱਤਰ ਇੰਦਰਜੀਤ ਕੁਮਾਰ ਵਾਸੀ ਮਕਾਨ ਨੰਬਰ 5540 ਲਾਲ ਕੁਆਟਰ ਫੇਸ 2 ਅਰਬਨ ਅਸਟੇਟ ਪਟਿਆਲਾ ਨੂੰ ਪਟਿਆਲਾ ਸਨੌਰ ਰੋਡ ਤੋ ਵਾਰਦਾਤ ਵਿੱਚ ਵਰਤੀ ਗਈ ਵਰਨਾ ਕਾਰ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ।

ਗ੍ਰਿਫ਼ਤਾਰ ਹੋਏ ਦੋਸ਼ੀਆਂ ਯੋਗੇਸ਼ ਨੇਗੀ ਅਤੇ ਜਤਿਨ ਵਗੈਰਾ ਤੇ ਪਹਿਲਾ ਵੀ ਇਰਾਦਾ ਕਤਲ ਅਤੇ ਹੋਰ ਲੜਾਈ ਝਗੜੇ ਦੇ ਕੇਸ ਦਰਜ ਹਨ ਜਿਨ੍ਹਾਂ ਵਿੱਚ ਕਈ ਦੋਸ਼ੀ ਜੇਲ੍ਹ ਵਿੱਚ ਜਾ ਚੁੱਕੇ ਹਨ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਰਾਹੁਲ ਇਰਾਦਾ ਕਤਲ ਥਾਣਾ ਅਰਬਨ ਅਸਟੇਟ ਦੇ ਕੇਸ ਵਿੱਚ ਵੀ ਲੋੜੀਂਦਾ ਸੀ ਅਤੇ ਗ੍ਰਿਫ਼ਤਾਰ ਦੋਸ਼ੀ ਅਸ਼ਵਨੀ ਕੁਮਾਰ ਉਰਫ਼ ਕਾਲੀ ਪਰ ਲੁੱਟਖੋਹ ਦੇ ਵੀ ਕੇਸ ਦਰਜ ਹਨ ਜੋ ਅਪ੍ਰੈਲ 2021 ਵਿੱਚ ਸਰਹਿੰਦ ਰੋਡ ਪਟਿਆਲਾ ਵਿਖੇ ਬਰਨਾਲਾ ਪੇਟ ਹਾਰਡ ਵੇਅਰ ਸਟੋਰ ਤੇ ਹੋਈ ਲੁੱਟਖੋਹ ਦੀ ਵਾਰਦਾਤ ਵਿੱਚ ਗ੍ਰਿਫ਼ਤਾਰ ਹੋਕੇ ਜੇਲ੍ਹ ਜਾ ਚੁੱਕਾ ਹੈ। ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।ਪਟਿਆਲਾ ਪੁਲਿਸ ਨੇ ਪਿਛਲੇ 5 ਮਹੀਨਿਆਂ ਦੌਰਾਨ ਦਰਜਨ ਦੇ ਕਰੀਬ ਅੰਨ੍ਹੇ ਕਤਲ ਕੇਸ ਟਰੇਸ ਕਰਨ ਦੀ ਸਫਲਤਾ ਹਾਸਲ ਕੀਤੀ ਹੈ ।

The post ਪਟਿਆਲਾ ਪੁਲਿਸ ਵੱਲੋਂ ਦੋਹਰੇ ਕਤਲ ਕੇਸ ਨੂੰ ਟਰੇਸ ਕਰਕੇ 5 ਦੋਸ਼ੀ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • crime
  • double-murder-case
  • latest-news
  • news
  • patiala
  • patiala-police
  • punjab-news
  • ssp-patiala-varun-sharma

ਪਟਿਆਲਾ, 01 ਮਈ 2023: ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਪੰਜਾਬ ਸਰਕਾਰ ਵੱਲੋਂ 2 ਮਈ ਤੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਕੀਤੇ ਬਦਲਾਅ ਦੀ ਜ਼ਿਲ੍ਹੇ ਦੇ ਸਾਰੇ ਵਿਭਾਗਾਂ/ਅਦਾਰਿਆਂ (Government Departments) ਨੂੰ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਸੇਵਾ ਕੇਂਦਰਾਂ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ 5 ਵਜੇ ਤੱਕ ਹੀ ਖੁੱਲ੍ਹਣਗੇ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਸਾਰੇ ਦਫ਼ਤਰਾਂ (Government Departments) ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਨਿਰਦੇਸ਼ਾਂ ਤਹਿਤ ਹੁਣ ਜ਼ਿਲ੍ਹੇ ਦੇ ਸਮੁੱਚੇ ਪੰਜਾਬ ਸਰਕਾਰ ਦੇ ਅਦਾਰੇ 2 ਮਈ 2023 ਦਿਨ ਮੰਗਲਵਾਰ ਤੋਂ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਸਰਕਾਰੀ ਦਫ਼ਤਰਾਂ ਦੇ ਬਦਲੇ ਹੋਏ ਨਵੇਂ ਸਮੇਂ ਦਾ ਧਿਆਨ ਰੱਖਣ ਅਤੇ ਉਸ ਅਨੁਸਾਰ ਹੀ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਪਹੁੰਚ ਕਰਨ। ਉਨ੍ਹਾਂ ਕਿਹਾ ਕਿ ਇਹ ਸਮਾਂ ਸਾਰਣੀ 15 ਜੁਲਾਈ, 2023 ਤੱਕ ਲਾਗੂ ਰਹੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬਦਲਿਆ ਨਵਾਂ ਸਮਾਂ ਪੰਜਾਬ ਦੇ ਸਮੂਹ ਖੇਤਰੀ ਦਫ਼ਤਰਾਂ, ਸਿਵਲ ਸਕੱਤਰੇਤ ਅਤੇ ਹੋਰ ਮੁੱਖ ਦਫ਼ਤਰਾਂ ਸਮੇਤ ਸਾਰੇ ਦਫ਼ਤਰਾਂ ਵਿੱਚ ਇਕਸਾਰ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਨੂੰ ਅਮਲ ਵਿੱਚ ਲਿਆਉਣ ਲਈ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਨਵੇਂ ਸਮੇਂ ਦੀ ਪਾਲਣਾ ਕਰਨ। ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਸਮੇਂ ਅਨੁਸਾਰ ਹੀ ਸੇਵਾਵਾਂ ਪ੍ਰਾਪਤ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਪਹਿਲਾਂ ਵਾਂਗ ਹੀ ਸਵੇਰੇ 9 ਵਜੇ ਤੋਂ 5 ਤੱਕ ਖੁੱਲ੍ਹਣਗੇ, ਇਸ ਲਈ ਜ਼ਿਲ੍ਹਾ ਵਾਸੀ ਇਸ ਸਮੇਂ ਅਨੁਸਾਰ ਸੇਵਾਵਾਂ ਹਾਸਲ ਕਰ ਸਕਦੇ ਹਨ

The post ਜ਼ਿਲ੍ਹੇ ਦੇ ਸਾਰੇ ਸਰਕਾਰੀ ਵਿਭਾਗ ਪੰਜਾਬ ਸਰਕਾਰ ਵਲੋਂ ਦਫ਼ਤਰ ਖੁੱਲ੍ਹਣ ਦੇ ਬਦਲੇ ਸਮੇਂ ਸਵੇਰੇ 7:30 ਤੋਂ ਦੁਪਹਿਰ 2.00 ਵਜੇ ਤੱਕ ਦੀ ਪਾਲਣਾ ਯਕੀਨੀ ਬਣਾਉਣ: ਡਿਪਟੀ ਕਮਿਸ਼ਨਰ appeared first on TheUnmute.com - Punjabi News.

Tags:
  • breaking-news
  • deputy-commissioner-patiala
  • government-departments
  • government-departments-timing
  • latest
  • news
  • patiala-dc-sakshi-sawhney
  • punjab-government
  • sakshi-sawhney

ਸਕਾਲਰ ਫੀਲਡਜ਼ ਪਬਲਿਕ ਸਕੂਲ 'ਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ

Monday 01 May 2023 11:15 AM UTC+00 | Tags: breaking-news international-labour-day news punjabi-news scholar-fields-public-school the-unmute-breaking the-unmute-breaking-news the-unmute-news

ਪਟਿਆਲਾ,01 ਮਈ 2023: ਦੇਸ਼ ਭਰ ਵਿੱਚ ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ (International Labour Day) ਮਨਾਇਆ ਜਾ ਰਿਹਾ ਹੈ | ਵਿਦਿਆਰਥੀਆਂ ਨੂੰ ਇਸ ਬਾਰੇ ਚਾਨਣਾ ਪਾਇਆ ਕਿ ਕਿਵੇਂ ਸਾਡੇ ਸਮਾਜ ਵਿੱਚ ਮਜ਼ਦੂਰਾਂ ਦਾ ਅਹਿਮ ਯੋਗਦਾਨ ਹੈ ਅਤੇ ਉਹ ਕਿਵੇਂ ਵਧ ਰਹੀ ਆਰਥਿਕਤਾ ਦਾ ਮਜ਼ਦੂਰ ਮੁੱਖ ਅੰਗ ਹਨ। ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਉਪ ਸਟਾਫ ਦੀ ਭਾਗੀਦਾਰੀ ਲਈ ਉਤਸ਼ਾਹਿਤ ਕੀਤਾ।

ਸਕੂਲ ਦੇ ਉਪ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕਰਨ ਲਈ ਸਕੂਲ ਨੇ ਮਜ਼ਦੂਰ ਦਿਵਸ ਮਨਾਇਆ। ਵਿਦਿਆਰਥੀਆਂ ਨੇ ਸਕੂਲ ਵਿੱਚ ਕੰਮ ਕਰ ਰਹੇ ਕਿਰਤੀਆਂ ਦੇ ਸਨਮਾਨ ਲਈ ਵਿਦਿਆਰਥੀ ਨੇ ਆਪਣੇ ਹੱਥਾਂ ਨਾਲ ਬਣਾਏ ਕਾਰਡ ਅਤੇ ਫੋਟੋਫ੍ਰੇਮ ਸਕੂਲ ਦੇ ਉਪ ਸਟਾਫ ਨੂੰ ਭੇਂਟ ਕੀਤੇ। ਇਸ ਦੇ ਨਾਲ ਸਕੂਲ ਦੀ ਮੈਨੇਜਮੈਂਟ ਵੱਲੋਂ ਸਕੂਲ ਦੇ ਉਪ ਸਟਾਫ ਦੇ ਗਲਾਂ ਵਿੱਚ ਹਾਰ ਪਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਤੋਹਫ਼ੇ ਸਨਮਾਨ ਵੱਜੋਂ ਭੇਂਟ
ਕੀਤੇ ਗਏ।

ਇਸ ਦੇ ਨਾਲ ਮਿਠਾਈਆਂ ਵੰਡ ਕੇ ਸਕੂਲ ਦੀ ਮੈਨੇਜਮੈਂਟ ਵੱਲੋਂ ਇਸ ਦਿਨ ਨੂੰ ਉਪ ਸਟਾਫ ਲਈ ਵਿਸ਼ੇਸ਼ ਦਿਨ ਬਣਾਇਆ ਗਿਆ। ਅੰਤ ਵੇਲੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਚੰਦਨਦੀਪ ਕੌਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਜ਼ਦੂਰ ਵਰਗ ਦੀ ਮਿਹਨਤ
ਅਤੇ ਲਗਨ ਦਾ ਸਤਿਕਾਰ ਕਰਨਾ ਚਾਹੀਦਾ ਹੈ।

The post ਸਕਾਲਰ ਫੀਲਡਜ਼ ਪਬਲਿਕ ਸਕੂਲ ‘ਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ appeared first on TheUnmute.com - Punjabi News.

Tags:
  • breaking-news
  • international-labour-day
  • news
  • punjabi-news
  • scholar-fields-public-school
  • the-unmute-breaking
  • the-unmute-breaking-news
  • the-unmute-news

ਕੈਨੇਡਾ 'ਚ ਖ਼ਾਲਸਾ ਸਜਾਨਾ ਦਿਵਸ ਮੌਕੇ ਸਜਾਏ ਗਏ ਨਗਰ ਕੀਰਤਨ PM ਜਸਟਿਨ ਟਰੂਡੋ ਨੇ ਕੀਤੀ ਸ਼ਮੂਲੀਅਤ

Monday 01 May 2023 11:35 AM UTC+00 | Tags: breaking-news canada canada-sikh-news canadian-prime-minister-justin-trudeau khalsa-sajana-day khalsa-sajana-diwas nagar-kirtan news pm-justin-trudeau sikh

ਚੰਡੀਗੜ੍ਹ, 01 ਮਈ 2023: ਬੀਤੇ ਦਿਨ 30 ਅਪ੍ਰੈਲ ਦਿਨ ਐਤਵਾਰ ਨੂੰ ਕੈਨੇਡਾ (Canada) ਵਿੱਚ ਖ਼ਾਲਸਾ ਸਜਾਨਾ ਦਿਵਸ ਮੌਕੇ ਸਜਾਏ ਗਏ ਨਗਰ ਕੀਰਤਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਮੂਲੀਅਤ ਕੀਤੀ ਅਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਪ੍ਰਬੰਧਕਾਂ ਨਾਲ ਤਸਵੀਰ ਕਰਵਾਉਣ ਦਾ ਮੌਕਾ ਮਿਲਿਆ |

ਇਹ ਨਗਰ ਕੀਰਤਨ ਕੈਨੇਡਾ ਦੇ ਸ਼ਹਿਰ ਟਰਾਂਟੋ ਡਾਊਨ ਟਾਊਨ ਦੇ ਗਰਾਊਂਡ ਨੈਥਨਫਿਲਪਸ ਸਕੇਅਰ ਟਰਾਂਟੋ ਦੇ ਇਤਹਾਸਕ ਮੈਦਾਨ ਵਿੱਚ ਜਾ ਕੇ ਸਮਾਪਤ ਹੋਇਆ l ਇਸ ਨਗਰ ਕੀਰਤਨ ਦਾ ਪ੍ਰਬੰਧ ਊਨਟਾਰਿਓ ਸਿੱਖ ਗੁਰਦੂਆਰਾ ਕੌਂਸਲ ਨੇ ਕੀਤਾ ਸੀ l ਨਗਰ ਕੀਰਤਨ ਦੇ ਸਮਾਪਤੀ ਸਮਾਗਮ ਸਮੇਂ ਸੰਗਤਾਂ ਵੱਲੋਂ ਵੱਖ ਵੱਖ ਤਰਾਂ ਦ ਲੰਗਰ ਲਗਾਏ ਗਏ ਸਨ | ਜ਼ੋਰਦਾਰ ਬਾਰਿਸ਼ ਦੇ ਬਾਵਜੂਦ ਸੰਗਤਾਂ ਨੇ ਨਗਰ ਕੀਰਤਨ ਵਿੱਚ ਛੱਤਰੀਆਂ ਲੈ ਕੇ ਲੰਮਾ ਸਮਾਂ ਹਾਜ਼ਰੀ ਭਰੀ l ਇਸ ਨਗਰ ਕੀਰਤਨ ਨੇ ਪੰਜਾਬ ਦੇ ਇਤਿਹਾਸਕ ਸ਼ਹਿਰ ਅਨੰਦਪੁਰ ਸਾਹਿਬ ਦੀ ਯਾਦ ਦੀਵਾ ਦਿੱਤੀ l

ਕੈਨੇਡਾ (Canada) ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸ਼ਮੂਲੀਅਤ, ਮੈਂਬਰ ਪਾਰਲੀਮੈਂਟ ਅਤੇ ਆਪੋਜੀਸਨ ਆਗੂ ਜਗਮੀਤ ਸਿੰਘ ਅਤੇ ਸਾਬਕਾ ਐਮ.ਪੀ ਰੂਬੀ ਸਮੇਤ ਵੱਡੀ ਗਿਣਤੀ ਵਿੱਚ ਰਾਜਸੀ ਲੋਕਾਂ ਦੀ ਸ਼ਮੂਲੀਅਤ ਨੇ ਸਿੱਖਾਂ ਵਲੋਂ ਕੈਨੇਡਾ ਦੇ ਵਿਕਾਸ ਵਿੱਚ ਪਾਏ ਯੋਗਦਾਨ ਨੂੰ ਮਾਨਤਾ ਦਿੱਤੀ l ਇਸ ਤੋਂ ਇਲਾਵਾ ਕੌਂਸਲ ਦੇ ਚੇਅਰਮੈਨ, ਕੁਲਤਾਰ ਸਿੰਘ ਗਿੱਲ, ਮਨਜੀਤ ਸਿੰਘ ਪਰਮਾਰ, ਭੁਪਿੰਦਰ ਸਿੰਘ ਊੱਬੀ, ਇੰਦਰਜੀਤ ਸਿੰਘ ਜਗਰਾਓ, ਹਰਬੰਸ ਸਿੰਘ ਜੰਡਾਲੀ, ਅਜਮੇਰ ਸਿੰਘ ਮਡੇਰ, ਪਾਲ ਸਿੰਘ ਬਡਬਾਲ, ਜਸਵੀਰ ਸਿੰਘ ਚੀਮਾ ਮੰਡੀਆਂ, ਸੁਖਜੀਤ ਸਿੰਘ ਚਹਿਲ ਸਮੇਤ ਵੱਖ ਵੱਖ ਗੁਰਦੂਆਰੇ ਸਾਹਿਬਾਨ ਜਿਵੇ ਗੋਲਡਨ ਡਰਾਇੰਗਲ ਐਸੇਸੀਏਸਨ ਕਿਚਨਰ, ਗੋਲਫ ਸਿੱਖ ਸੁਸਾਇਟੀ ਗੋਲਫ, ਗੁਰਦੂਆਰਾ ਦਸਮੇਸ ਦਰਬਾਰ ਬ੍ਰਹਿਮਟਨ, ਗੁਰੂ ਨਾਨਕ ਮਿਸ਼ਨ ਸੈਟਰ ਬ੍ਰਹਿਮਟਨ, ਗੁਰਸਿੱਖ ਸੰਗਤ ਹਮਿਲਟਨ, ਹੋਲਟਨ ਸਿੱਖ ਕਲਚਰਲ ਐਸੋਸੀਏਸਨ ਓਕਬਿੱਲ, ਲੰਡਨ ਸਿੱਖ ਸੁਸਾਇਟੀ ਲੰਡਨ, ਓਨਟਾਰਿਓ ਖ਼ਾਲਸਾ ਦਰਬਾਰ ਮਿਸੀਸਾਗਾ, ਰਾਮਗੜੀਆ ਐਸੋਸੀਏਸਨ ਸਟੋਨੀਕਰੀ, ਰਾਮਗੜੀਆ ਸਿੱਖ ਸੁਸਾਇਟੀ ਨੌਰਥ ਯੌਰਕ, ਰੈਕਸਡੇਲ ਸਿੱਘ ਸਭਾ ਇੱਟੋਬਿਕੋ, ਸਿੱਖ ਐਸੋਸੀਏਸਨ ਆਫ ਬ੍ਰਹਿਡਫੋਰਡ ,ਸਿੱਖ ਕਲਚਰਲ ਸੁਸਾਇਟੀ ਬਿੰਡਸਰ, ਸਿੱਖ ਹੈਰੀਟੇਜ ਸੈਟਰ ਬ੍ਰਹਿਮਟਨ, ਸਿੱਖ ਸਪੂਰਚਅਲ ਸੈਟਰ ਰੈਕਸਡੇਲ , ਸਿੱਖ ਸੁਸਾਇਟੀ ਹਮਿਲਟਨ ਵੈਟਵਰਥ ਆਦਿ ਗੁਰਦੂਆਰੇ ਸਾਹਿਬਾਨ ਅਤੇ ਸਭਾ ਸੁਸਾਇਟੀਆ ਨੇ ਰਲ਼ ਮਿਲ ਕੇ ਸਾਰੇ ਪ੍ਰਬੰਧ ਕੀਤੇ l

The post ਕੈਨੇਡਾ ‘ਚ ਖ਼ਾਲਸਾ ਸਜਾਨਾ ਦਿਵਸ ਮੌਕੇ ਸਜਾਏ ਗਏ ਨਗਰ ਕੀਰਤਨ PM ਜਸਟਿਨ ਟਰੂਡੋ ਨੇ ਕੀਤੀ ਸ਼ਮੂਲੀਅਤ appeared first on TheUnmute.com - Punjabi News.

Tags:
  • breaking-news
  • canada
  • canada-sikh-news
  • canadian-prime-minister-justin-trudeau
  • khalsa-sajana-day
  • khalsa-sajana-diwas
  • nagar-kirtan
  • news
  • pm-justin-trudeau
  • sikh

ਕਾਂਗਰਸ-ਅਕਾਲੀ ਸਿੱਖਿਆ 'ਤੇ ਇੱਕ ਟਵੀਟ ਵੀ ਨਹੀਂ ਕਰਦੇ ਸਨ, 'ਆਪ' ਨੇ ਸਿੱਖਿਆ ਤੇ ਸਿਹਤ ਨੂੰ ਸਿਆਸਤ ਦਾ ਕੇਂਦਰ ਬਣਾ ਦਿੱਤਾ: ਹਰਜੋਤ ਸਿੰਘ ਬੈਂਸ

Monday 01 May 2023 11:41 AM UTC+00 | Tags: breaking-news congress-akali government harjot-singh-bains news punjab-education-department punjab-education-minister-harjot-bains punjab-government punjab-health-department senior-aam-aadmi-party

ਜਲੰਧਰ, 01 ਮਈ 2023: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਆਪਣੀ ਸਰਕਾਰ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਸਿੱਖਿਆ ਖੇਤਰ ਵਿੱਚ ਕੀਤੀਆਂ ਵੱਡੀਆਂ ਤਬਦੀਲੀਆਂ ਅਤੇ ਸੁਧਾਰਾਂ ਨੂੰ ਗਿਣਾਇਆ ਅਤੇ ਇਸ ਬਹਾਨੇ ਵਿਰੋਧੀ ਪਾਰਟੀਆਂ ਨੂੰ ਵੀ ਨਿਸ਼ਾਨਾ ਬਣਾਇਆ। ਸੋਮਵਾਰ ਨੂੰ ਜਲੰਧਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਹਰਜੋਤ ਬੈਂਸ ਨੇ ਕਿਹਾ ਕਿ ਪਹਿਲਾਂ ਕਾਂਗਰਸ-ਅਕਾਲੀ ਨੇਤਾ ਸਿੱਖਿਆ ਅਤੇ ਸਿਹਤ ‘ਤੇ ਕੋਈ ਟਵੀਟ ਵੀ ਨਹੀਂ ਕਰਦੇ ਸਨ ਪਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਅਤੇ ਸਿਹਤ ਨੂੰ ਸਿਆਸਤ ਦਾ ਕੇਂਦਰ ਬਣਾ ਦਿੱਤਾ ਹੈ। ਹੁਣ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਦੀ ਗੱਲ ਵੀ ਹੋਣ ਲੱਗ ਪਈ ਹੈ।

ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਅਕਤੂਬਰ-ਨਵੰਬਰ ਵਿੱਚ ਵੀ ਪ੍ਰਾਇਮਰੀ ਸਕੂਲਾਂ ਵਿੱਚ ਕਿਤਾਬਾਂ ਨਹੀਂ ਪਹੁੰਚਦੀਆਂ ਸਨ, ਜਿਸ ਕਾਰਨ ਬੱਚੇ ਸਹੀ ਢੰਗ ਨਾਲ ਪੜ੍ਹ ਨਹੀਂ ਸਕਦੇ ਸਨ ਅਤੇ ਅਧਿਆਪਕਾਂ ਨੂੰ ਵੀ ਫੋਟੋ ਸਟੇਟ ਵਾਲੀਆਂ ਕਿਤਾਬਾਂ ਨਾਲ ਪੜ੍ਹਾਉਣਾ ਪੈਂਦਾ ਸੀ। ਇਸ ਸਾਲ ਅਸੀਂ 31 ਮਾਰਚ ਤੋਂ ਪਹਿਲਾਂ ਸਾਰੇ ਸਕੂਲਾਂ ਵਿੱਚ ਕਿਤਾਬਾਂ ਪਹੁੰਚਾ ਦਿੱਤੀਆਂ ਹਨ। ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਕਿਤਾਬਾਂ ਵਿੱਚ ਛਪਾਈ ਦੀ ਕੋਈ ਗਲਤੀ ਨਾ ਹੋਵੇ।

ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲਿਆਂ ਦੀ ਗਿਣਤੀ ਵਿੱਚ ਵਾਧੇ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਸਿੱਖਿਆ ਵਿੱਚ ਸੁਧਾਰ ਲਈ ਕੀਤੇ ਸੁਹਿਰਦ ਯਤਨਾਂ ਸਦਕਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲਿਆਂ ਵਿੱਚ 75000 ਦਾ ਵਾਧਾ ਹੋਇਆ ਹੈ। ਸਿਰਫ਼ ਨਰਸਰੀ ਵਿੱਚ ਹੀ 13% ਦਾਖ਼ਲਾ ਵਧਿਆ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਜਿੱਥੇ ਪਹਿਲਾਂ ਸਕੂਲਾਂ ਦੀ ਹਾਲਤ ਬਹੁਤ ਮਾੜੀ ਸੀ, ਉੱਥੇ ਹੀ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ।

ਇਸ ਤੋਂ ਇਲਾਵਾ ਅਸੀਂ ਇਮਾਰਤਾਂ ਦੇ ਬੁਨਿਆਦੀ ਢਾਂਚੇ ਲਈ ਵੱਖਰਾ ‘ਬੁਨਿਆਦੀ ਢਾਂਚਾ ਵਿਕਾਸ ਸੈੱਲ’ ਬਣਾਇਆ ਹੈ ਤਾਂ ਜੋ ਸਕੂਲਾਂ ਦੇ ਰੱਖ-ਰਖਾਅ ਅਤੇ ਨਵੀਂ ਇਮਾਰਤ ਲਈ ਫੰਡ ਸਮੇਂ ਸਿਰ ਪਹੁੰਚ ਸਕਣ। ਇਸ ਲਈ ਹਫ਼ਤਾਵਾਰੀ ਮੀਟਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸਕੂਲ ਦੀ ਮੁਰੰਮਤ ਦੇ ਕੰਮ ਲਈ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਰੱਖ-ਰਖਾਅ ਦਾ ਬਹੁਤਾ ਕੰਮ ਜੂਨ ਅਤੇ ਜੁਲਾਈ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ।

ਉਨ੍ਹਾਂ (Harjot Singh Bains) ਕਿਹਾ ਕਿ ਸਕੂਲਾਂ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਵੀ ਪੂਰਾ ਕਰ ਰਹੇ ਹਾਂ। ਇਸ ਲਈ 16000 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦ ਹੀ 13000 ਕੱਚੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਇਸ ਨਾਲ ਸਬੰਧਤ ਸਾਰੇ ਮਾਮਲੇ ਅਦਾਲਤ ਵਿੱਚ ਸੁਲਝਾ ਲਏ ਗਏ ਹਨ। ਅਗਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਨੂੰ ਰੈਗੂਲਰ ਅਧਿਆਪਕਾਂ ਦੀਆਂ ਸਾਰੀਆਂ ਸਹੂਲਤਾਂ ਅਤੇ ਤਨਖਾਹਾਂ ਵੀ ਮਿਲ ਜਾਣਗੀਆਂ।

ਹਰਜੋਤ ਬੈਂਸ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ‘ਆਪ’ ਉਮੀਦਵਾਰ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਅਸੀਂ ਜਲੰਧਰ ਦੇ ਕਈ ਸਥਾਨਕ ਲੋਕਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਸਾਨੂੰ ਦੱਸਿਆ ਕਿ 'ਆਪ' ਸਰਕਾਰ ਸਾਨੂੰ ਸਾਡੀ ਆਪਣੀ ਸਰਕਾਰ ਜਾਪਦੀ ਹੈ। ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਪੂਰੇ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ ਹਾਂ ਕਿ ਜ਼ਿਮਨੀ ਚੋਣ ਵਿੱਚ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਯਕੀਨੀ ਹੈ। ‘ਆਪ’ ਪੰਜਾਬ ਦੇ ਸਕੱਤਰ ਸੰਨੀ ਆਹਲੂਵਾਲੀਆ ਅਤੇ ‘ਆਪ’ ਆਗੂ ਮੰਗਲ ਸਿੰਘ ਬੱਸੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਾਲ ਪ੍ਰੈੱਸ ਕਾਨਫਰੰਸ ‘ਚ ਮੌਜੂਦ ਸਨ।

The post ਕਾਂਗਰਸ-ਅਕਾਲੀ ਸਿੱਖਿਆ ‘ਤੇ ਇੱਕ ਟਵੀਟ ਵੀ ਨਹੀਂ ਕਰਦੇ ਸਨ, ‘ਆਪ’ ਨੇ ਸਿੱਖਿਆ ਤੇ ਸਿਹਤ ਨੂੰ ਸਿਆਸਤ ਦਾ ਕੇਂਦਰ ਬਣਾ ਦਿੱਤਾ: ਹਰਜੋਤ ਸਿੰਘ ਬੈਂਸ appeared first on TheUnmute.com - Punjabi News.

Tags:
  • breaking-news
  • congress-akali
  • government
  • harjot-singh-bains
  • news
  • punjab-education-department
  • punjab-education-minister-harjot-bains
  • punjab-government
  • punjab-health-department
  • senior-aam-aadmi-party

ਜੇ 'ਆਪ' ਨੇ ਚੰਗਾ ਪ੍ਰਦਰਸ਼ਨ ਕੀਤਾ ਹੁੰਦਾ ਤਾਂ ਉਸ ਨੂੰ ਵੋਟਰਾਂ ਨੂੰ ਧਮਕਾਉਣ ਦੀ ਲੋੜ ਨਹੀਂ ਸੀ ਪੈਣੀ: ਪ੍ਰਤਾਪ ਸਿੰਘ ਬਾਜਵਾ

Monday 01 May 2023 11:48 AM UTC+00 | Tags: aam-aadmi-party aap breaking-news cm-bhagwant-mann jalandhar-election-2023 news nws partap-singh-bajwa punjab-congress punjab-government punjab-news the-unmute-breaking-news

ਜਲੰਧਰ, 01 ਮਈ 2023: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਦਾ ਉਨ੍ਹਾਂ ਦੇ ਮੂਰਖਤਾਪੂਰਨ ਬਿਆਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੰਮ ਦੀ ਰਾਜਨੀਤੀ ਕਰ ਰਹੇ ਹਨ, ਦਾ ਮਜ਼ਾਕ ਉਡਾਇਆ। “ਜੇ ਪੰਜਾਬ ਦੀ ‘ਆਪ’ ਸਰਕਾਰ ਅਸਲ ਅਰਥਾਂ ਵਿੱਚ ਕੰਮ ਦੀ ਰਾਜਨੀਤੀ ਕਰ ਰਹੀ ਹੁੰਦੀ ਤਾਂ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਲੰਧਰ ਵਿੱਚ ਵੋਟਰਾਂ ਨੂੰ ਜਨਤਕ ਤੌਰ ‘ਤੇ ਧਮਕਾਉਣ ਦੀ ਲੋੜ ਨਾ ਪੈਂਦੀ। ਜੇ ‘ਆਪ’ ਨੇ ਪਿਛਲੇ 14 ਮਹੀਨਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੁੰਦਾ ਤਾਂ ‘ਆਪ’ ਨੂੰ ਵੋਟਾਂ ਪ੍ਰਾਪਤ ਕਰਨ ਲਈ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ‘ਤੇ ਦਬਾਅ ਨਾ ਪਾਉਣਾ ਪੈਂਦਾ।”

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ‘ਆਪ’ ਚੀਜ਼ਾਂ ਨੂੰ ਵਧਾ-ਝੜਾ ਦੇ ਪੇਸ਼ ਕਰਨ ਵਿੱਚ ਮਾਹਿਰ ਹੈ। ‘ਆਪ’ ਪੰਜਾਬ ਦੇ ਬੁਲਾਰੇ ਨੂੰ ਮੀਡੀਆ ਨੂੰ ਜ਼ਰੂਰ ਦੱਸਣਾ ਚਾਹੀਦਾ ਸੀ ਕਿ ਉਨ੍ਹਾਂ ਨੇ ਵੋਟਰਾਂ ਦਾ ਦਿਲ ਜਿੱਤਣ ਲਈ ਹੁਣ ਤੱਕ ਕੀ ਕੀਤਾ ਹੈ।”ਉਨ੍ਹਾਂ ਨੇ ਹੁਣ ਤੱਕ ਜੋ ਕੀਤਾ ਹੈ, ਉਹ ਦੂਜੇ ਸੂਬਿਆਂ ਵਿੱਚ ਪਾਰਟੀ ਦਾ ਵਿਸਥਾਰ ਕਰਨ ਲਈ ਝੂਠੇ ਪ੍ਰਚਾਰ ਵਿੱਚ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ। ਦਰਅਸਲ, ਉਨ੍ਹਾਂ ਨੇ ਸੂਬੇ ਦੀ ਤਰੱਕੀ ਨੂੰ ਪਿਛਲੇ ਗਿਅਰ ਵਿੱਚ ਪਾ ਦਿੱਤਾ ਹੈ। ਉਨ੍ਹਾਂ ਨੇ ਦਿੱਲੀ ਵਿੱਚ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਪੰਜਾਬ ਵਿੱਚ ਦਿੱਲੀ ਦਾ ਇੱਕ ਅਸਫਲ ਸਿਹਤ ਅਤੇ ਸਿੱਖਿਆ ਮਾਡਲ ਲਾਗੂ ਕੀਤਾ। ‘ਆਪ’ ਸਰਕਾਰ ਦੀਆਂ ਪ੍ਰਤੀਕੂਲ ਨੀਤੀਆਂ ਕਾਰਨ ਉਦਯੋਗਪਤੀ ਯੂਪੀ ਵਰਗੇ ਸੂਬਿਆਂ ਵਿੱਚ ਚਲੇ ਗਏ ਹਨ,”, ਬਾਜਵਾ ਨੇ ਅੱਗੇ ਕਿਹਾ।

ਬਾਜਵਾ (Partap Singh Bajwa) ਨੇ ਇੱਕ ਬਿਆਨ ਵਿਚ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ 14 ਮਹੀਨਿਆਂ ਦੇ ਕਾਰਜਕਾਲ ਵਿਚ ਵੱਖ-ਵੱਖ ਮੌਕਿਆਂ ‘ਤੇ ਕਿਸਾਨ ਭਾਈਚਾਰੇ ਨੂੰ ਫ਼ੇਲ੍ਹ ਕੀਤਾ ਹੈ। ‘ਆਪ’ ਸਰਕਾਰ ਨੇ ਜਾਣਬੁੱਝ ਕੇ ਦਲਿਤ ਭਾਈਚਾਰੇ ਨਾਲ ਸਬੰਧਿਤ ਪਰਿਵਾਰਾਂ ਦੇ ਨੀਲੇ ਕਾਰਡ ਰੱਦ ਕਰਵਾ ਦਿੱਤੇ ਤਾਂ ਜੋ ਉਨ੍ਹਾਂ ਨੂੰ ਸਬਸਿਡੀ ਵਾਲੇ ਰਾਸ਼ਨ ਤੋਂ ਵਾਂਝਾ ਰੱਖਿਆ ਜਾ ਸਕੇ।

“2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਉਹ ਇੱਕ ਨੀਵੀਂ ਅਤੇ ਸਰਲ ਜ਼ਿੰਦਗੀ ਬਤੀਤ ਕਰਨਗੇ। ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਆਪਣੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਲੋਕਾਂ ਵੱਲੋਂ ਦਿੱਤੇ ਗਏ ਟੈਕਸ ਦੇ ਪੈਸੇ ‘ਤੇ ਸ਼ਾਨਦਾਰ ਜੀਵਨ ਬਤੀਤ ਕਰ ਰਹੇ ਹਨ”, ਬਾਜਵਾ ਨੇ ਅੱਗੇ ਕਿਹਾ।

The post ਜੇ ‘ਆਪ’ ਨੇ ਚੰਗਾ ਪ੍ਰਦਰਸ਼ਨ ਕੀਤਾ ਹੁੰਦਾ ਤਾਂ ਉਸ ਨੂੰ ਵੋਟਰਾਂ ਨੂੰ ਧਮਕਾਉਣ ਦੀ ਲੋੜ ਨਹੀਂ ਸੀ ਪੈਣੀ: ਪ੍ਰਤਾਪ ਸਿੰਘ ਬਾਜਵਾ appeared first on TheUnmute.com - Punjabi News.

Tags:
  • aam-aadmi-party
  • aap
  • breaking-news
  • cm-bhagwant-mann
  • jalandhar-election-2023
  • news
  • nws
  • partap-singh-bajwa
  • punjab-congress
  • punjab-government
  • punjab-news
  • the-unmute-breaking-news

ਅੰਮ੍ਰਿਤਸਰ, 01 ਮਈ 2023: ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਲੇਕਿਨ ਜਦੋਂ ਦਾ ਪੰਜਾਬ ਵਿੱਚ ਨਸ਼ੇ ਦਾ ਛੇਵਾਂ ਦਰਿਆ ਸੂਬੇ ਲਈ ਗੰਭੀਰ ਸਮੱਸਿਆ ਬਣਿਆ ਹੋਈ ਹੈ | ਪੰਜਾਬ ਪੁਲਿਸ ਅਤੇ ਹੋਰ ਸਮਾਜ ਸੇਵੀ ਸੰਸਥਾ ਵਲੋਂ ਵੀ ਕਦਮ ਚੁੱਕੇ ਜਾ ਰਹੇ ਹਨ, ਪਰ ਫਿਰ ਵੀ ਨਸ਼ੇ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ ਹੈ | ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਚਾਟੀਵਿੰਡ ਪਿੰਡ ਦਾ ਜਿੱਥੇ ਕਿ ਨਸ਼ੇ ਦੇ ਦੈਂਤ ਨੇ ਇੱਕ ਪਰਿਵਾਰ ਦੇ ਤਿੰਨ ਨੌਜਵਾਨਾਂ ਨੂੰ ਨਿਗਲ ਲਿਆ ਅਤੇ ਪਰਿਵਾਰ ਦੇ ਵਿਚ ਹੁਣ ਕੋਈ ਵੀ ਆਦਮੀ ਕਮਾਈ ਕਰਨ ਵਾਸਤੇ ਜੀਵਤ ਨਹੀਂ ਹੈ ਅਤੇ ਪਰਿਵਾਰ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ, ਇਨ੍ਹਾਂ ਨੌਜਵਾਨਾਂ ਦੇ ਘਰ ਮਾਤਮ ਦਾ ਮਾਹੌਲ ਹੈ | ਇਸ ਪਰਿਵਾਰ ਕੋਲ ਰਹਿਣ ਲਈ ਪੱਕਾ ਮਕਾਨ ਤੱਕ ਵੀ ਨਹੀਂ, ਕਾਨਿਆ ਦੀ ਛੱਤ ਹੇਠ ਇਹ ਪਰਿਵਾਰ ਗੁਜਾਰਾ ਕਰ ਰਿਹਾ ਹੈ |

ਘਰ ਦੇ ਵਿੱਚ ਕੋਈ ਵੀ ਮਰਦ ਨਹੀਂ ਬਚਿਆ ਜੋ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਚਲਾ ਸਕੇ, ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਦੁਹਾਈ ਪਾਈ ਜਾ ਰਹੀ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਵੇ | ਓਥੇ ਹੀ ਪਰਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਦੇ ਵਿਚ ਕਿਸੇ ਵਿਅਕਤੀ ਵੱਲੋਂ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਨ੍ਹਾਂ ਦੀ ਕਿਸਮਤ ਚੰਗੀ ਹੋਣ ਕਰਕੇ ਉਨ੍ਹਾਂ ਦਾ ਬਚਾਅ ਹੋ ਗਿਆ |

ਅੰਮ੍ਰਿਤਸਰ, 01 ਮਈ 2023: ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਲੇਕਿਨ ਜਦੋਂ ਦਾ ਪੰਜਾਬ ਵਿੱਚ ਨਸ਼ੇ ਦਾ ਛੇਵਾਂ ਦਰਿਆ ਸੂਬੇ ਲਈ ਗੰਭੀਰ ਸਮੱਸਿਆ ਬਣਿਆ ਹੋਈ ਹੈ | ਪੰਜਾਬ ਪੁਲਿਸ ਅਤੇ ਹੋਰ ਸਮਾਜ ਸੇਵੀ ਸੰਸਥਾ ਵਲੋਂ ਵੀ ਕਦਮ ਚੁੱਕੇ ਜਾ ਰਹੇ ਹਨ, ਪਰ ਫਿਰ ਵੀ ਨਸ਼ੇ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ ਹੈ | ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਚਾਟੀਵਿੰਡ ਪਿੰਡ ਦਾ ਜਿੱਥੇ ਕਿ ਨਸ਼ੇ ਦੇ ਦੈਂਤ ਨੇ ਇੱਕ ਪਰਿਵਾਰ ਦੇ ਤਿੰਨ ਨੌਜਵਾਨਾਂ ਨੂੰ ਨਿਗਲ ਲਿਆ ਅਤੇ ਪਰਿਵਾਰ ਦੇ ਵਿਚ ਹੁਣ ਕੋਈ ਵੀ ਆਦਮੀ ਕਮਾਈ ਕਰਨ ਵਾਸਤੇ ਜੀਵਤ ਨਹੀਂ ਹੈ ਅਤੇ ਪਰਿਵਾਰ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ, ਇਨ੍ਹਾਂ ਨੌਜਵਾਨਾਂ ਦੇ ਘਰ ਮਾਤਮ ਦਾ ਮਾਹੌਲ ਹੈ | ਇਸ ਪਰਿਵਾਰ ਕੋਲ ਰਹਿਣ ਲਈ ਪੱਕਾ ਮਕਾਨ ਤੱਕ ਵੀ ਨਹੀਂ, ਕਾਨਿਆ ਦੀ ਛੱਤ ਹੇਠ ਇਹ ਪਰਿਵਾਰ ਗੁਜਾਰਾ ਕਰ ਰਿਹਾ ਹੈ |     ਘਰ ਦੇ ਵਿੱਚ ਕੋਈ ਵੀ ਮਰਦ ਨਹੀਂ ਬਚਿਆ ਜੋ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਚਲਾ ਸਕੇ, ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਦੁਹਾਈ ਪਾਈ ਜਾ ਰਹੀ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਵੇ | ਓਥੇ ਹੀ ਪਰਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਦੇ ਵਿਚ ਕਿਸੇ ਵਿਅਕਤੀ ਵੱਲੋਂ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਨ੍ਹਾਂ ਦੀ ਕਿਸਮਤ ਚੰਗੀ ਹੋਣ ਕਰਕੇ ਉਨ੍ਹਾਂ ਦਾ ਬਚਾਅ ਹੋ ਗਿਆ |

ਮ੍ਰਿਤਕ ਦੀ ਮਾਂ ਰਾਜਵੀਰ ਕੌਰ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਕਿ ਆਪੋ ਆਪਣੇ ਬੱਚਿਆਂ ਦਾ ਅਤੇ ਆਪਣੀ ਨੂੰਹ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰ ਸਕਣ ਅਤੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਸਕਣ | ਮ੍ਰਿਤਕ ਦੇ ਮਾਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਨੂੰ ਛੱਡ ਦੇਣਾ ਚਾਹੀਦੇ ਹਨ, ਤਾਂ ਜੋ ਕਿ ਉਨ੍ਹਾਂ ਦੇ ਘਰ ਵਿੱਚ ਕਦੀ ਵੀ ਸਾਡੇ ਘਰ ਵਰਗਾ ਮਾਹੌਲ ਨਾ ਹੋ ਸਕੇ |

The post ਨਸ਼ੇ ਦੇ ਦੈਂਤ ਨੇ ਨਿਗਲੇ ਇੱਕੋ ਪਰਿਵਾਰ ਦੇ 3 ਨੌਜਵਾਨ, ਪਰਿਵਾਰ ਨੇ ਪੰਜਾਬ ਸਰਕਾਰ ਤੋਂ ਲਾਈ ਮਦਦ ਦੀ ਪੁਕਾਰ appeared first on TheUnmute.com - Punjabi News.

Tags:
  • amritsar
  • breaking-news
  • drugs
  • latest-news
  • mnews
  • news

ਅੰਮ੍ਰਿਤਸਰ, 01 ਮਈ 2023: ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਛੇਹਰਟਾ (Chheharta) ਇਲਾਕੇ ਵਿੱਚ ਵੀ ਘਰ ਦੇ ਬਾਹਰ ਖੜੀ ਇੱਕ ਕਾਰ ‘ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਕਥਿਤ ਤੌਰ ‘ਤੇ ਲੰਡਾ ਹਰੀਕੇ ਨਾਮਕ ਗੈਂਗਸਟਰ ਦਾ ਨਾਂ ਖੁੱਲ੍ਹ ਕੇ ਸਾਹਮਣੇ ਆਇਆ ਸੀ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਹੁਣ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ |

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਮੁਦੱਈ ਹਰਮਿੰਦਰ ਸਿੰਘ ਉਰਫ਼ ਕਿਸ਼ਨ ਦੇ ਬਿਆਨ ਤੇ 22 ਅਪ੍ਰੈਲ ਦੀ ਰਾਤ ਕਰੀਬ 09:00 ਵਜ਼ੇ, ਆਪਣੇ ਘਰ ਵਿੱਚ ਸੀ ਤਾਂ ਅਚਾਨਕ ਗਲੀ ਵਿੱਚ ਗੋਲੀ ਚੱਲਣ ਦੀ ਅਵਾਜ਼ ਸੁਣੀ ਤੇ ਗਲੀ ਵਿੱਚ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਤੇ ਸਵਾਰ ਤਿੰਨ ਨੌਜ਼ਵਾਨਾਂ ਵੱਲੋਂ ਉਸਦੀ ਕਾਰ ਤੇ ਗੋਲੀਆਂ ਮਾਰੀਆਂ ਗਈਆਂ ਹਨ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ ਸੀ ।

ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ 02 ਮੁਲਜ਼ਮਾਂ ਜੋਬਨਜੀਤ ਸਿੰਘ ਉਰਫ਼ ਜੋਬਲ ਅਤੇ ਜੋਗਿੰਦਰ ਸਿੰਘ ਉਰਫ਼ ਰਿੰਕੂ ਨੂੰ ਕਾਬੂ ਕਰਕੇ ਇਹਨਾਂ ਕੋਲੋਂ 01 ਲੱਖ 2 ਹਜਾਰ ਰੁਪਏ (ਭਾਰਤੀ ਕਰੰਸੀ), 05 ਮੋਬਾਇਲ ਫੋਨ ਅਤੇ 01 ਐਕਵਿਟਾ ਸਕੂਟੀ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ |

ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਗੁਪਤ ਸੂਚਨਾਂ ਦੇ ਅਧਾਰ ‘ਤੇ ਯੋਜਨਾਬੰਦ ਤਰੀਕੇ ਨਾਲ ਮੁਲਜ਼ਮ ਜੋਬਨਜੀਤ ਸਿੰਘ ਉਰਫ ਜੋਬਨ ਨੂੰ ਬਿਨਾ ਨੰਬਰੀ ਐਕਟਿਵਾ ਰੰਗ ਚਿੱਟਾ ਸਮੇਤ ਕਾਬੂ ਕੀਤਾ | ਇਸਦੇ ਨਾਲ ਹੀ ਜੋਗਿੰਦਰ ਸਿੰਘ ਉਰਫ ਰਿੰਕੂ ਨੂੰ ਗ੍ਰਿਫ਼ਤਾਰ ਕੀਤਾ | ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਜੋਬਨਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਵੱਲੋ ਲਖਬੀਰ ਸਿੰਘ ਉਰਡ ਲੰਡਾ ਵਾਸੀ ਹਰੀਕੇ, ਜ਼ਿਲ੍ਹਾ ਤਰਨ ਤਾਰਨ, ਹਾਲ ਵਾਸੀ (ਵਿਦੇਸ਼) ਅਤੇ ਰਵੀਸ਼ੇਰ ਸਿੰਘ ਹਾਲ ਵਾਸੀ ਪੁਤਰਗਾਲ, (ਵਿਦੇਸ਼) ਰਹਿੰਦੇ ਹਨ, ਉਨ੍ਹਾਂ ਦੇ ਕਹਿਣ ਤੇ ਜੋਬਨਜੀਤ ਸਿੰਘ ਉਰਫ ਜੋਬਨ, ਜੋਗਿੰਦਰ ਸਿੰਘ ਉਰਫ ਰਿੰਕੂ, ਸਤਨਾਮ ਸਿੰਘ ਉਰਫ ਸੱਤਾ ਅਤੇ 02 ਹੋਰ ਅਣਪਛਾਤੇ ਵਿਅਕਤੀ ਨੇ ਮਿਲ ਕੇ ਮੁਦੱਈ ਹਰਮਿੰਦਰ ਸਿੰਘ ਉਰਫ ਕਿਸ਼ਨ, ਅੰਮ੍ਰਿਤਸਰ ਦੇ ਘਰ ਦੇ ਗਲੀ ਵਿੱਚ ਖੜੀ ਕਾਰ ‘ਤੇ ਗੋਲੀਆਂ ਚਲਾਈਆ ਸਨ |

ਗ੍ਰਿਫ਼ਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਕਿ ਇਹਨਾਂ ਵੱਲੋ ਹੋਰ ਕਿਹੜੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ, ਹੋਰ ਵੀ ਕਈ ਖੁਲਾਸੇ ਹੋਣ ਦੀ ਆਸ ਹੈ। ਮੁਕੱਦਮਾਂ ਵਿੱਚ ਨਾਮਜ਼ਦ ਹੋਰ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ |

The post ਛੇਹਰਟਾ ਵਿਖੇ ਘਰ ਦੇ ਬਾਹਰ ਖੜੀ ਕਾਰ ‘ਤੇ ਗੋਲੀਆਂ ਚਲਾਉਣ ਵਾਲੇ 2 ਵਿਅਕਤੀ ਪੁਲਿਸ ਵਲੋਂ ਕਾਬੂ appeared first on TheUnmute.com - Punjabi News.

Tags:
  • amritsar-police
  • chheharta
  • chheharta-polcie
  • chheharta-police
  • news

ਅੰਮ੍ਰਿਤਸਰ 'ਚ AITUC ਯੂਨੀਅਨ ਵਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ

Monday 01 May 2023 01:20 PM UTC+00 | Tags: aituc aituc-union-in-amritsar breaking-news international-labour-day latest-news news punjab-labour-day

ਅੰਮ੍ਰਿਤਸਰ, 01 ਮਈ 2023: ਪੂਰੇ ਦੇਸ਼ ਵਿੱਚ 01 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (International Labour Day)  ਮਨਾਇਆ ਜਾ ਰਿਹਾ ਹੈ | ਇਸ ਦਿਨ ਦਾ ਦੁਨੀਆਂ ਦੇ ਮਿਹਨਤਕਸ਼ ਮਜਦੂਰਾਂ ਲਈ ਵਿਸ਼ੇਸ਼ ਮਹੱਤਵ ਹੈ, ਇਸਦੀ ਸ਼ੁਰੂਆਤ ਮਜਦੂਰਾਂ ਦੇ ਕੰਮ ਦੇ 08 ਘੰਟੇ ਕਰਨ ਨੂੰ ਲੈ ਕੇ ਕੀਤੇ ਗਏ ਸੰਘਰਸ ਨਾਲ ਹੋਈ ਸੀ | ਇਸ ਸੰਬੰਧੀ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਅੰਸਲ ਨੇ ਦੱਸਿਆ ਕਿ ਮਜਦੂਰਾਂ ਤੋਂ ਪਹਿਲਾਂ 12-14 ਘੰਟੇ ਕੰਮ ਕਰਵਾਇਆ ਜਾਂਦਾ ਸੀ ਅਤੇ ਜੇਕਰ ਕੋਈ ਇਸ ਸ਼ੋਸ਼ਣ ਖ਼ਿਲਾਫ਼ ਬੋਲਦਾ ਸੀ ਤਾਂ ਉਸਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਸੀ |

ਇਸ ਸ਼ੋਸ਼ਣ ਦੇ ਖ਼ਿਲਾਫ਼ ਅਮਰੀਕਾ ਵਿੱਚ 01 ਮਈ ਨੂੰ ਮਜਦੂਰ ਜਥੇਵੰਦੀਆਂ ਨੇ ਇੱਕ ਦਿਨ ਦੀ ਹੜਤਾਲ ਕੀਤੀ, ਜਿਸਨੂੰ ਭਰਪੂਰ ਸਮਰਥਨ ਮਿਲਿਆ 04 ਮਈ 1886 ਨੂੰ ਸ਼ਿਕਾਗੋ ਵਿੱਚ ਜਦੋਂ ਮਜ਼ਦੂਰਾਂ ਦੇੇ ਸ਼ੋਸ਼ਣ ਨੂੰ ਰੋਕਣ ਲਈ ਮਜਦੂਰ ਇਕੱਠੇ ਹੋ ਕੇ ਮੰਗ ਕਰ ਰਹੇ ਸਨ ਕਿ ਇਸ ਦੌਰਾਨ ਸਮਰਜਵਾਦ ਦੇ ਅਹਿਲਕਾਰਾਂ ਵਲੋ ਧਰਨੇ ਵਾਲੀ ਥਾਂ ‘ਤੇ ਬੰਬ ਚਲਾ ਦਿੱਤਾ ਅਤੇ ਬਾਅਦ ਵਿੱਚ ਪੁਲਿਸ ਫਾਈਰਿੰਗ ਵਿੱਚ 04 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕੁਝ ਪੁਲਿਸ ਮੁਲਾਜਮ ਵੀ ਮਾਰੇ ਗਏ |

ਇਸਦੇ ਨਾਲ ਹੀ ਵੱਖ-ਵੱਖ ਥਾਵਾਂ ਤੇ ਮਜ਼ਦੂਰਾਂ ਦੀ ਮਾੜ੍ਹੀ ਹਾਲਤ ‘ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਕੀਮਾਂ ਬਣਾਈਆਂ ਅਤੇ ਘੋਸ਼ਿਤ ਕੀਤੀਆਂ ਜਾਂਦੀਆਂ ਹਨ | ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਸਬੰਧੀ ਹਰ ਸਾਲ ਵਾਂਗ ਬੇਸ਼ੱਕ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ‘ਤੇ ਵੱਡੇ-ਵੱਡੇ ਸਮਾਗਮ ਕਰਵਾਏ ਜਾਣਗੇ, ਪਰੰਤੂ ਜਦੋਂ ਤੱਕ ਮਜ਼ਦੂਰ ਵਿਰੋਧੀ ਨੀਤੀਆਂ ਖ਼ਤਮ ਕਰਕੇ ਮਜਦੂਰਾਂ ਦੀਆਂ ਭਲਾਈ ਲਈ ਯੋਗ ਸਕੀਮਾਂ ਬਣਾਈਆਂ ਅਤੇ ਗੰਭੀਰਤਾ ਨਾਲ ਲਾਗੂ ਨਹੀਂ ਕੀਤੀਆਂ ਜਾਂਦੀਆਂ ਹਨ ਉਦੋਂ ਤੱਕ ਬਹੁਤੇ ਮਜਦੂਰਾਂ ਲਈ 01 ਮਈ ਮਜ਼ਦੂਰ ਦਿਵਸ ਵੀ ਇੱਕ ਵੱਡੀ ਬੁਝਾਰਤ ਅਤੇ ਖਾਨਾਪੂਰਤੀ ਬਣਕੇ ਹੀ ਰਹਿ ਜਾਵੇਗਾ |

The post ਅੰਮ੍ਰਿਤਸਰ ‘ਚ AITUC ਯੂਨੀਅਨ ਵਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ appeared first on TheUnmute.com - Punjabi News.

Tags:
  • aituc
  • aituc-union-in-amritsar
  • breaking-news
  • international-labour-day
  • latest-news
  • news
  • punjab-labour-day

ਚੰਡੀਗੜ੍ਹ, 01 ਮਈ 2023: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਅੱਜ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਠਿੰਡਾ (Bathinda) ਦੀ ਨਗਰ ਪੰਚਾਇਤ ਭਾਈ ਰੂਪਾ ਦੇ ਸੁੰਦਰੀਕਰਨ ‘ਤੇ 2.53 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪ੍ਰੋਜੈਕਟ ਦਾ ਉਦੇਸ਼ ਖੇਤਰ ਦੇ ਸਮੁੱਚੇ ਸੁਹਜ ਨੂੰ ਮੁੜ ਸੁਰਜੀਤ ਕਰਨਾ ਅਤੇ ਵਧਾਉਣਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਹਿੱਸੇ ਵਜੋਂ ਸਰਕਾਰ ਵੱਲੋਂ ਇਲਾਕੇ ਦੇ ਕਈ ਛੱਪੜਾਂ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਕੀਤਾ ਜਾਵੇਗਾ। ਡੇਰਾ ਖੂਹ ਵਾਲਾ ਨੇੜੇ 54.71 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦੀ ਕਾਇਆ ਕਲਪ ਕੀਤੀ ਜਾਵੇਗੀ, ਜਦੋਂ ਕਿ ਵਿਸ਼ਵਕਰਮਾ ਮੰਦਰ ਨੇੜੇ 51.99 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦਾ ਨਵੀਨੀਕਰਨ ਕੀਤਾ ਜਾਵੇਗਾ। ਗੁਰਦੁਆਰਾ ਮਾਨਸਰੋਵਰ ਨੇੜੇ ਛੱਪੜ ਨੂੰ 32.59 ਲੱਖ ਰੁਪਏ ਦੀ ਲਾਗਤ ਨਾਲ ਸੁਰਜੀਤ ਕੀਤਾ ਜਾਵੇਗਾ, ਜਦਕਿ ਕਾਲੇ ਬਾਗ ਰੋਡ ਦੇ ਛੱਪੜ ਨੂੰ 47.32 ਲੱਖ ਰੁਪਏ ਦੀ ਲਾਗਤ ਨਾਲ ਸੁਰਜੀਤ ਕੀਤਾ ਜਾਵੇਗਾ। 63.31 ਲੱਖ ਰੁਪਏ ਦੀ ਲਾਗਤ ਨਾਲ ਨਾਮਧਾਰੀ ਤਲਾਬ ਨੂੰ ਵੀ ਸੁਰਜੀਤ ਕੀਤਾ ਜਾਵੇਗਾ।

ਛੱਪੜਾਂ ਨੂੰ ਮੁੜ ਸੁਰਜੀਤ ਕਰਨ ਤੋਂ ਇਲਾਵਾ, ਸਰਕਾਰ ਵੱਲੋਂ ਵਾਰਡ ਨੰ-2 ਅਤੇ ਵਾਰਡ ਨੰ-5 ਵਿੱਚ ਦੋ ਇਨ ਸੀਟੂ (ਸਕ੍ਰੀਨਿੰਗ ਕਮ ਗਰਿੱਟ ਚੈਂਬਰ) ਵੀ ਬਣਾਏ ਜਾਣਗੇ। ਜਿਹਨਾਂ ਦੀ ਪ੍ਰਤੀ ਇਨ ਸੀਟੂ ਲਾਗਤ 1.67 ਲੱਖ ਰੁਪਏ ਹੋਵੇਗੀ। ਡਾ: ਨਿੱਝਰ ਨੇ ਅੱਗੇ ਕਿਹਾ ਕਿ ਸੁੰਦਰੀਕਰਨ ਪ੍ਰੋਜੈਕਟ ਨਾ ਸਿਰਫ ਖੇਤਰ ਦੀ ਸਮੁੱਚੀ ਦਿੱਖ ਨੂੰ ਵਧਾਏਗਾ ਬਲਕਿ ਨਿਵਾਸੀਆਂ ਅਤੇ ਸੈਲਾਨੀਆਂ ਲਈ ਇੱਕ ਹੋਰ ਸੁਹਾਵਣਾ ਅਤੇ ਅਨੰਦਦਾਇਕ ਵਾਤਾਵਰਣ ਵੀ ਪ੍ਰਦਾਨ ਕਰੇਗਾ। ਪ੍ਰੋਜੈਕਟ ਦੇ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ, ਅਤੇ ਸਰਕਾਰ ਦਾ ਟੀਚਾ ਹੈ ਕਿ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।

The post ਬਠਿੰਡਾ ਵਿਖੇ ਨਗਰ ਪੰਚਾਇਤ ਭਾਈ ਰੂਪਾ ਦੇ ਸੁੰਦਰੀਕਰਨ ਲਈ ਪੰਜਾਬ ਸਰਕਾਰ ਖਰਚੇਗੀ 2.53 ਕਰੋੜ ਰੁਪਏ: ਡਾ: ਇੰਦਰਬੀਰ ਸਿੰਘ ਨਿੱਝਰ appeared first on TheUnmute.com - Punjabi News.

Tags:
  • bathinda
  • dr-inderbir-singh-nijjar
  • nagar-panchayat-bhai-rupa
  • news
  • punjab-government
  • punjab-news

ਚੰਡੀਗੜ੍ਹ 'ਚ ਆਉਣ ਵਾਲੇ ਦਿਨਾਂ 'ਚ ਬਦਲ ਛਾਏ ਰਹਿਣਗੇ, ਹਲਕੀ ਬਾਰਿਸ਼ ਦੀ ਸੰਭਾਵਨਾ

Monday 01 May 2023 01:47 PM UTC+00 | Tags: breaking-news chandigarh chandigarh-weather director-of-meteorological-department dr-manmohan-singh heavy-rain latest-news meteorological-department-manmohan-singh news nnews weather-in-chandigarh

ਚੰਡੀਗੜ੍ਹ, 01 ਮਈ 2023: ਚੰਡੀਗੜ੍ਹ ‘ਚ ਇਕ ਵਾਰ ਫਿਰ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਹੈ, ਪਿਛਲੇ ਚੰਡੀਗੜ੍ਹ (Chandigarh) ਅਤੇ ਨਾਲ ਲਗਦੇ ਇਲਾਕਿਆਂ ਵਿੱਚ 2 ਦਿਨਾਂ ਤੋਂ ਪੈ ਰਹੀ ਲਗਾਤਾਰ ਹਲਕੀ ਬਾਰਿਸ਼ ਕਾਰਨ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ, ਬੱਦਲ ਛਾਏ ਹੋਏ ਹਨ ਅਤੇ ਠੰਡੀਆਂ ਹਵਾਵਾਂ ਵਗ ਰਹੀਆਂ ਹਨ | ਸੋਮਵਾਰ ਦੁਪਹਿਰ ਤੱਕ ਮੌਸਮ ਪੂਰੀ ਤਰ੍ਹਾਂ ਸੁਹਾਵਣਾ ਹੋ ਗਿਆ ਅਤੇ ਰੁਕ-ਰੁਕ ਕੇ ਬਾਰਿਸ਼ ਪੈਂਦੀ ਰਹੀ ।

Chandigarh

ਮੌਸਮ ਵਿੱਚ ਆਈ ਇਸ ਤਬਦੀਲੀ ਨੇ ਸ਼ਹਿਰ ਵਾਸੀਆਂ ਨੂੰ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਦਿਵਾਉਣ ਦੇ ਨਾਲ-ਨਾਲ ਇੱਕ ਵਾਰ ਫਿਰ ਠੰਢਕ ਦਾ ਅਹਿਸਾਸ ਕਰਵਾਇਆ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਦਲ ਛਾਏ ਰਹਿਣਗੇ ਅਤੇ ਬਾਰਿਸ਼ ਦੀ ਸੰਭਾਵਨਾ ਹੈ | ਮੌਸਮ ਵਿਭਾਗ ਮੁਤਾਬਕ ਪਾਕਿਸਤਾਨ ‘ਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਕਾਰਨ ਬਾਰਿਸ਼ ਹੋ ਰਹੀ ਹੈ ਅਤੇ ਮੌਸਮ ਵਿਭਾਗ ਨੇ ਤਾਪਮਾਨ ‘ਚ ਭਾਰੀ ਗਿਰਾਵਟ ਦੀ ਸੰਭਾਵਨਾ ਜਤਾਈ ਹੈ।

The post ਚੰਡੀਗੜ੍ਹ ‘ਚ ਆਉਣ ਵਾਲੇ ਦਿਨਾਂ ‘ਚ ਬਦਲ ਛਾਏ ਰਹਿਣਗੇ, ਹਲਕੀ ਬਾਰਿਸ਼ ਦੀ ਸੰਭਾਵਨਾ appeared first on TheUnmute.com - Punjabi News.

Tags:
  • breaking-news
  • chandigarh
  • chandigarh-weather
  • director-of-meteorological-department
  • dr-manmohan-singh
  • heavy-rain
  • latest-news
  • meteorological-department-manmohan-singh
  • news
  • nnews
  • weather-in-chandigarh

LSG vs RCB: ਬੈਂਗਲੁਰੂ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਫਾਫ ਡੂ ਪਲੇਸਿਸ ਦੀ ਕਪਤਾਨ ਵਜੋਂ ਵਾਪਸੀ

Monday 01 May 2023 01:55 PM UTC+00 | Tags: bengaluru faf-du-plessis latest-news lsg-vs-rcb news royal-challengers-bangalore sports-news virat-kohli

ਚੰਡੀਗੜ੍ਹ, 01 ਮਈ 2023: (LSG vs RCB) ਆਈ.ਪੀ.ਐੱਲ 2023 ਦੇ 43ਵੇਂ ਮੈਚ ‘ਚ ਅੱਜ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਲਖਨਊ ਦੀ ਟੀਮ ਫਿਲਹਾਲ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਬੈਂਗਲੁਰੂ ਦੀ ਟੀਮ ਛੇਵੇਂ ਸਥਾਨ ‘ਤੇ ਹੈ। ਲਖਨਊ ਨੇ ਪਿਛਲੇ ਮੈਚ ਵਿੱਚ ਬੰਗਲੌਰ ਨੂੰ ਹਰਾਇਆ ਸੀ। ਫਾਫ ਡੁਪਲੇਸਿਸ ਦੀ ਟੀਮ ਇਸ ਮੈਚ ‘ਚ ਬਦਲਾ ਲੈਣ ਲਈ ਉਤਰੀ ਹੈ।

ਰਾਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਫਾਫ ਡੁਪਲੇਸਿਸ ਨੇ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਫਾਫ ਡੂ ਪਲੇਸਿਸ ਕਪਤਾਨ ਦੇ ਰੂਪ ‘ਚ ਵਾਪਸੀ ਕਰ ਰਹੇ ਹਨ। ਜੋਸ਼ ਹੇਜ਼ਲਵੁੱਡ, ਅਨੁਜ ਰਾਵਤ ਅਤੇ ਕਰਨ ਸ਼ਰਮਾ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ। ਸ਼ਾਹਬਾਜ਼ ਅਹਿਮਦ ਇਹ ਮੈਚ ਨਹੀਂ ਖੇਡ ਰਹੇ ਹਨ। ਇਸ ਦੇ ਨਾਲ ਹੀ ਲਖਨਊ ਦੇ ਕਪਤਾਨ ਨੇ ਵੀ ਟੀਮ ‘ਚ ਬਦਲਾਅ ਕੀਤਾ ਹੈ। ਅਵੇਸ਼ ਖਾਨ ਇਹ ਮੈਚ ਨਹੀਂ ਖੇਡ ਰਹੇ ਹਨ। ਕ੍ਰਿਸ਼ਨੱਪਾ ਗੌਤਮ ਵਾਪਸ ਆ ਗਏ ਹਨ।

ਦੋਵੇਂ ਟੀਮਾਂ ਦੀ ਪਲੇਨਿੰਗ ਇਲੈਵਨ:-

ਰਾਇਲ ਚੈਲੰਜਰਜ਼ ਬੰਗਲੌਰ: ਵਿਰਾਟ ਕੋਹਲੀ, ਫਾਫ ਡੁਪਲੇਸਿਸ (ਕਪਤਾਨ), ਅਨੁਜ ਰਾਵਤ, ਗਲੇਨ ਮੈਕਸਵੈੱਲ, ਮਹੀਪਾਲ ਲੋਮਰੋਰ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਯਸ਼ ਪ੍ਰਭੂਦੇਸਾਈ, ਵਨਿੰਦੂ ਹਸਰੰਗਾ, ਕਰਨ ਸ਼ਰਮਾ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ।

ਲਖਨਊ ਸੁਪਰ ਜਾਇੰਟਸ: ਕੇਐਲ ਰਾਹੁਲ (ਕਪਤਾਨ), ਕਾਇਲ ਮੇਅਰਸ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਕ੍ਰੁਣਾਲ ਪੰਡਯਾ, ਨਿਕੋਲਸ ਪੂਰਨ (ਵਿਕੇਟਕੀਪਰ), ਕ੍ਰਿਸ਼ਨੱਪਾ ਗੌਤਮ, ਰਵੀ ਬਿਸ਼ਨੋਈ, ਨਵੀਨ-ਉਲ-ਹੱਕ, ਅਮਿਤ ਮਿਸ਼ਰਾ, ਯਸ਼ ਠਾਕੁਰ।

The post LSG vs RCB: ਬੈਂਗਲੁਰੂ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਫਾਫ ਡੂ ਪਲੇਸਿਸ ਦੀ ਕਪਤਾਨ ਵਜੋਂ ਵਾਪਸੀ appeared first on TheUnmute.com - Punjabi News.

Tags:
  • bengaluru
  • faf-du-plessis
  • latest-news
  • lsg-vs-rcb
  • news
  • royal-challengers-bangalore
  • sports-news
  • virat-kohli

ਅਪ੍ਰੈਲ 2023 'ਚ ਜੀਐਸਟੀ ਕੁਲੈਕਸ਼ਨ 1.87 ਲੱਖ ਕਰੋੜ ਰੁਪਏ ਰਿਹਾ, ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ

Monday 01 May 2023 02:08 PM UTC+00 | Tags: breaking-news finance-minister-of-india gst-collection gst-collection-in-april gst-revenue india-news latest-news news nirmala-sitharaman tax-collection

ਚੰਡੀਗੜ੍ਹ, 01 ਮਈ 2023: ਅਪ੍ਰੈਲ 2023 ਵਿੱਚ ਜੀਐਸਟੀ ਮਾਲੀਆ (GST Collection)  1.87 ਲੱਖ ਕਰੋੜ ਰੁਪਏ ਰਿਹਾ, ਜੋ ਹੁਣ ਤੱਕ ਦਾ ਸਭ ਤੋਂ ਵੱਧ ਟੈਕਸ ਕੁਲੈਕਸ਼ਨ ਅੰਕੜਾ ਹੈ। ਇਹ ਜਾਣਕਾਰੀ ਵਿੱਤ ਮੰਤਰਾਲੇ ਨੇ ਦਿੱਤੀ ਹੈ। ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ‘ਚ ਜੀਐੱਸਟੀ ਕੁਲੈਕਸ਼ਨ 1.87 ਲੱਖ ਕਰੋੜ ਰੁਪਏ ਰਿਹਾ ਹੈ, ਜੋ ਹੁਣ ਤੱਕ ਦਾ ਰਿਕਾਰਡ ਹੈ।

ਇਸ ਤੋਂ ਪਹਿਲਾਂ ਮਾਰਚ 2023 ਵਿੱਚ ਦੇਸ਼ ਦਾ ਜੀਐਸਟੀ ਕੁਲੈਕਸ਼ਨ (GST Collection) 1,60,122 ਕਰੋੜ ਰੁਪਏ ਸੀ। ਅਪ੍ਰੈਲ 2022 ਵਿਚ ਜੀਐਸਟੀ ਕੁਲੈਕਸ਼ਨ ਪਿਛਲੇ ਸਾਲ 1,67,540 ਕਰੋੜ ਰੁਪਏ ਸੀ, ਜਿਸਦਾ ਮਤਲਬ ਹੈ ਕਿ ਇਸ ਸਾਲ ਅਪ੍ਰੈਲ ਵਿਚ ਜੀਐਸਟੀ ਕੁਲੈਕਸ਼ਨ ਇਕ ਸਾਲ ਪਹਿਲਾਂ ਦੇ ਮੁਕਾਬਲੇ 19,495 ਕਰੋੜ ਰੁਪਏ ਵਧਿਆ ਹੈ। ਇੱਕ ਸਾਲ ਪਹਿਲਾਂ ਦੇ ਮੁਕਾਬਲੇ ਇਸ ਸਾਲ ਜੀਐਸਟੀ ਕੁਲੈਕਸ਼ਨ ਵਿੱਚ 12 ਫੀਸਦੀ ਦਾ ਵਾਧਾ ਹੋਇਆ ਹੈ। ਵਿੱਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਇੱਕ ਦਿਨ ਵਿੱਚ ਸਭ ਤੋਂ ਵੱਧ ਜੀਐਸਟੀ ਸੰਗ੍ਰਹਿ 20 ਅਪ੍ਰੈਲ 2023 ਨੂੰ ਹੋਇਆ ਸੀ। ਇਸ ਲਈ 9.8 ਲੱਖ ਟ੍ਰਾਂਜੈਕਸ਼ਨਾਂ ਰਾਹੀਂ 68,228 ਕਰੋੜ ਰੁਪਏ ਦੀ ਉਗਰਾਹੀ ਕੀਤੀ ਗਈ।

The post ਅਪ੍ਰੈਲ 2023 ‘ਚ ਜੀਐਸਟੀ ਕੁਲੈਕਸ਼ਨ 1.87 ਲੱਖ ਕਰੋੜ ਰੁਪਏ ਰਿਹਾ, ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ appeared first on TheUnmute.com - Punjabi News.

Tags:
  • breaking-news
  • finance-minister-of-india
  • gst-collection
  • gst-collection-in-april
  • gst-revenue
  • india-news
  • latest-news
  • news
  • nirmala-sitharaman
  • tax-collection

ਚੰਡੀਗੜ੍ਹ, 01 ਮਈ 2023: ਪੰਜਾਬ 'ਚ ਕੋਰੋਨਾ (Corona) ਕਾਰਨ ਲੁਧਿਆਣਾ ਵਿੱਚ 'ਚ 1 ਮਰੀਜ਼ਾਂ ਦੀ ਮੌਤ ਹੋ ਗਈ ਹੈ , ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 228 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 1256 ਰਹਿ ਗਈ ਹੈ। ਜਦੋਂ ਕਿ ਪੰਜਾਬ 'ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 792376 ਹੋ ਗਈ ਹੈ ਜਦੋਂ ਕਿ 770577 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਉਥੇ ਹੀ ਹੁਣ ਤੱਕ ਕੋਰੋਨਾ ਕਾਰਨ 20543 ਮੌਤਾਂ ਹੋ ਚੁੱਕੀਆਂ ਹਨ।

ਪੜ੍ਹੋ ਪੂਰੀ ਰਿਪੋਰਟ

The post ਪੰਜਾਬ 'ਚ ਕੋਰੋਨਾ ਦੇ ਮਾਮਲਿਆਂ ‘ਚ ਆਈ ਗਿਰਾਵਟ, ਪੜ੍ਹੋ ਪੂਰੀ ਰਿਪੋਰਟ appeared first on TheUnmute.com - Punjabi News.

Tags:
  • corona
  • ludhiana

ਜਲੰਧਰ, 01 ਮਈ 2023: ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਜਲੰਧਰ ਲੋਕ ਸਭਾ ਉੱਪ-ਚੋਣ ਵਿੱਚ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਲਈ ਪ੍ਰਚਾਰ ਕਰਨ ਅਤੇ ਵੋਟਾਂ ਮੰਗਣ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸੋਮਵਾਰ ਨੂੰ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ। ਸਿਆਸੀ ਪਾਰਟੀ ਦਾ ਪ੍ਰਚਾਰ ਕਰਨਾ ਨਹੀਂ। ਇਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਪਣੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਚੋਟੀ ਦੀ ਲੀਡਰਸ਼ਿਪ, ਜਿਸ ਲਈ ਸ਼੍ਰੋਮਣੀ ਕਮੇਟੀ (SGPC) ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਚਾਰ ਕੀਤਾ ਹੈ, ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਸੰਗਤ ‘ਤੇ ਗੋਲੀ ਚਲਾਉਣ ਦੇ ਦੋਸ਼ ਲੱਗੇ ਹਨ। ਉਸ ਨੇ ਅਜਿਹੀ ਪਾਰਟੀ ਦਾ ਪ੍ਰਚਾਰ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਸਿੱਖ ਸੰਗਤ 'ਤੇ ਗੋਲੀਬਾਰੀ ਦੀ ਘਟਨਾ 'ਤੇ ਚੁੱਪ ਕਿਉਂ ਹਨ? ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਅੱਜ ਤੱਕ ਇਸ ਮਾਮਲੇ ‘ਤੇ ਕੁਝ ਨਹੀਂ ਕਿਹਾ, ਹਮੇਸ਼ਾ ਚੁੱਪ ਰਹੇ। ਜਦੋਂ ਕਿ ਇਨ੍ਹਾਂ ਦੋਵਾਂ ਘਟਨਾਵਾਂ ਨੇ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਭ ਤੋਂ ਵੱਧ ਠੇਸ ਪਹੁੰਚਾਈ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਸਿੱਖ ਕੌਮ ਦੇ ਬੱਚਿਆਂ ਨੂੰ ਧਾਰਮਿਕ ਅਤੇ ਸਮਾਜਿਕ ਸਿੱਖਿਆ ਦੇਣਾ ਅਤੇ ਸਿੱਖ ਸੱਭਿਆਚਾਰ ਦੀ ਰਾਖੀ ਕਰਨਾ ਹੈ। ਅਜਿਹੀ ਸੰਸਥਾ ਨੂੰ ਸਿਆਸੀ ਲਾਹੇ ਲਈ ਵਰਤਣਾ ਸਰਾਸਰ ਗਲਤ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਨਿਭਾਉਣ। ਉਨ੍ਹਾਂ ਨੂੰ ਸਿਆਸੀ ਗਤੀਵਿਧੀਆਂ ਤੋਂ ਬਿਲਕੁਲ ਦੂਰ ਰਹਿਣਾ ਚਾਹੀਦਾ ਹੈ।

The post ਸ਼੍ਰੋਮਣੀ ਕਮੇਟੀ ਦਾ ਕੰਮ ਸਿੱਖ ਕੌਮ ਅਤੇ ਸੱਭਿਆਚਾਰ ਦੀ ਰਾਖੀ ਕਰਨਾ ਹੈ, ਅਜਿਹੀ ਸੰਸਥਾ ਨੂੰ ਸਿਆਸੀ ਲਾਹੇ ਲਈ ਵਰਤਣਾ ਸਰਾਸਰ ਗਲਤ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News.

Tags:
  • breaking-news
  • harjidner-singh-dhami
  • kuldeep-singh-dhaliwal
  • news
  • sgpc
  • shiromani-akali-dal
  • shiromani-committee
  • sikh-nation-and-culture

ਅੰਤਰਰਾਸ਼ਟਰੀ ਮਜ਼ਦੂਰ ਦਿਵਸ: ਦੇਸ਼ ਦੇ ਵਿਕਾਸ 'ਚ ਮਜ਼ਦੂਰਾਂ ਦਾ ਯੋਗਦਾਨ ਮਹੱਤਵਪੂਰਨ: 'ਆਪ'

Monday 01 May 2023 02:29 PM UTC+00 | Tags: aam-aadmi-party aap-government international-labour-day latest-news news punjab-news

ਜਲੰਧਰ, 01 ਮਈ 2023: ਆਮ ਆਦਮੀ ਪਾਰਟੀ ਨੇ ਮਜ਼ਦੂਰ ਦਿਵਸ ਮੌਕੇ ਦੇਸ਼ ਅਤੇ ਸੂਬੇ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਮਜ਼ਦੂਰਾਂ ਨੂੰ ਵਧਾਈ ਦਿੱਤੀ ਹੈ। 'ਆਪ' ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸੋਮਵਾਰ ਨੂੰ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਿਸੇ ਵੀ ਦੇਸ਼ ਅਤੇ ਸੂਬੇ ਦਾ ਮਜ਼ਦੂਰ ਵਰਗ, ਉਸ ਦੇ ਵਿਕਾਸ ਦਾ ਅਹਿਮ ਹਿੱਸਾ ਹੁੰਦਾ ਹੈ। ਜਿਕਰਯੋਗ ਹੈ ਕਿ ਇਸ ਵਾਰਤਾਲਾਪ ਦੌਰਾਨ ਉਨ੍ਹਾਂ ਨਾਲ ਜਲੰਧਰ ਪੱਛਮੀ ਤੋਂ 'ਆਪ ਵਿਧਾਇਕ ਸ਼ੀਤਲ ਅੰਗੁਰਾਲ ਵੀ ਮੌਜੂਦ ਸਨ।

'ਆਪ' ਆਗੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਮਜ਼ਦੂਰਾਂ ਦੀ ਚੜ੍ਹਦੀ ਕਲਾ ਅਤੇ ਭਲਾਈ ਲਈ ਲਗਾਤਾਰ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਮਜ਼ਦੂਰ ਵਰਗ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ.ਅੰਬੇਡਕਰ ਨੇ ਵੀ ਸੰਵਿਧਾਨ ਵਿੱਚ ਮਜ਼ਦੂਰਾਂ ਨੂੰ ਤਰਜੀਹ ਦਿੱਤੀ ਹੈ ਅਤੇ ਉਨ੍ਹਾਂ ਨੇ ਆਪਣੇ ਸਮੇਂ ਦੌਰਾਨ ਮਜ਼ਦੂਰਾਂ ਲਈ ਲੜਾਈ ਵੀ ਲੜੀ ਹੈ। ‘ਆਪ’ ਸਰਕਾਰ ਵੀ ਅੰਬੇਡਕਰ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਵਿੱਚ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।

ਈਟੀਓ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਸਾਲ 2021-22 ਵਿੱਚ ਰਾਜ ਵਿੱਚ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ 16905 ਸੀ, ਜਦੋਂ ਕਿ 'ਆਪ' ਸਰਕਾਰ ਨੇ 2022-23 ਵਿੱਚ ਇਸ ਨੂੰ ਵਧਾ ਕੇ 50637 ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਜ਼ਦੂਰ ਵਰਗ ਸੰਗਠਿਤ ਖੇਤਰ ਵਿੱਚ ਨਹੀਂ ਆਉਂਦਾ, ਉਦੋਂ ਤੱਕ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਅਤੇ ਹੋਰ ਲਾਭ ਨਹੀਂ ਮਿਲ ਸਕਦੇ।

ਉਨ੍ਹਾਂ ਅੱਗੇ ਦੱਸਿਆ ਕਿ ਪਿਛਲੀ ਸਰਕਾਰ ਦੌਰਾਨ 2021-22 ਦੌਰਾਨ ਮਜ਼ਦੂਰਾਂ ਦੀ ਭਲਾਈ ਲਈ ਸਿਰਫ 33 ਕਰੋੜ੍ਹ 15 ਲੱਖ ਰੁਪਏ ਰੱਖੇ ਗਏ ਸਨ। ਜਦਕਿ ਸਰਕਾਰ ਨੇ ਇਸਨੂੰ ਤਿੰਨ ਗੁਣਾ ਵਧਾ ਕੇ 102 ਕਰੋੜ 65 ਲੱਖ ਰੁਪਏ ਸੂਬੇ ਦੇ ਮਜ਼ਦੂਰਾਂ ਦੇ ਖਾਤੇ ਵਿੱਚ ਪਾਏ ਅਤੇ ਖ਼ਰਚ ਕੀਤੇ। ਇਸ ਤੋਂ ਇਲਾਵਾ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਲਈ ਪਿਛਲੇ ਇੱਕ ਸਾਲ ਦੌਰਾਨ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ 933 ਕੈਂਪ ਲਗਾਏ ਜਾ ਚੁੱਕੇ ਹਨ। ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਉਨ੍ਹਾਂ ਦੇ ਕੰਮ ਵਾਲੀ ਥਾਂ ‘ਤੇ ਜਾ ਕੇ ਕੀਤੀ ਗਈ ਤਾਂ ਜੋ ਰਜਿਸਟ੍ਰੇਸ਼ਨ ਵਿਚ ਪਾਰਦਰਸ਼ਤਾ ਰੱਖੀ ਜਾ ਸਕੇ ਅਤੇ ਅਸਲ ਕਾਮਿਆਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ।

ਕੈਬਨਿਟ ਮੰਤਰੀ ਈਟੀਓ ਨੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਨੂੰ ਐਨਸੀਈਆਰਟੀ ਦੇ ਸਿਲੇਬਸ ਵਿੱਚੋਂ ਹਟਾਉਣ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਵਿਰੋਧ ਕਾਰਨ ਇਸ ਨੂੰ ਐਨਸੀਆਰਟੀ ਵਿੱਚੋਂ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਪੀੜ੍ਹੀ ਨੂੰ ਕਿਸਾਨਾਂ-ਮਜ਼ਦੂਰਾਂ ਵੱਲੋਂ ਆਪਣੇ ਹੱਕਾਂ ਲਈ ਲੜ੍ਹੀ ਗਈ ਲੜਾਈ ਬਾਰੇ ਪਤਾ ਹੋਣਾ ਚਾਹੀਦਾ ਹੈ। ਐਨਸੀਆਰਟੀ ਦਾ ਇਹ ਕਦਮ ਅਤਿ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀ ਗਾਰੰਟੀ ਤਹਿਤ ਸੂਬੇ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ, ਜਿਸ ਨਾਲ ਪੰਜਾਬ ਦੇ ਲਗਭਗ 90 ਫ਼ੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਗਏ ਹਨ। ਜਿੰਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਗਰੀਬ ਅਤੇ ਮਜ਼ਦੂਰ ਵਰਗ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਜ਼ਦੂਰਾਂ ਦੇ ਘਰ ਰੌਸ਼ਨੀ ਨਹੀਂ ਹੁੰਦੀ, ਉਨ੍ਹਾਂ ਦੇ ਜੀਵਨ ਵਿੱਚ ਵੀ ਰੌਸ਼ਨੀ ਸੰਭਵ ਨਹੀਂ।

ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਮੰਤਰੀ ਮੰਡਲ ਵਿੱਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਕੁਦਰਤੀ ਆਫ਼ਤ ਦੌਰਾਨ ਨੁਕਸਾਨੀ ਫ਼ਸਲ ਦੇ ਮੁਆਵਜ਼ੇ ਦੇ ਨਾਲ-ਨਾਲ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਵਿੱਤੀ ਸਹਾਇਤਾ ਦਿੱਤੀ ਜਾਵੇ। ਇਸ ਦੇ ਲਈ ਸਰਕਾਰ ਨੇ ਮੁਆਵਜ਼ਾ ਰਾਸ਼ੀ ਦਾ ਦਸ ਫੀਸਦੀ ਮਜ਼ਦੂਰਾਂ ਵਾਸਤੇ ਨਿਸ਼ਚਿਤ ਕੀਤਾ ਹੈ।

The post ਅੰਤਰਰਾਸ਼ਟਰੀ ਮਜ਼ਦੂਰ ਦਿਵਸ: ਦੇਸ਼ ਦੇ ਵਿਕਾਸ ‘ਚ ਮਜ਼ਦੂਰਾਂ ਦਾ ਯੋਗਦਾਨ ਮਹੱਤਵਪੂਰਨ: ‘ਆਪ’ appeared first on TheUnmute.com - Punjabi News.

Tags:
  • aam-aadmi-party
  • aap-government
  • international-labour-day
  • latest-news
  • news
  • punjab-news

ਪਟਿਆਲਾ ਪੁਲਿਸ ਨੇ ਸਾਈਬਰ ਠੱਗੀ ਦਾ ਸ਼ਿਕਾਰ ਵਿਅਕਤੀ ਦੇ ਪੈਸੇ 8 ਘੰਟਿਆਂ 'ਚ ਵਾਪਸ ਕਰਵਾਏ

Monday 01 May 2023 04:31 PM UTC+00 | Tags: cyber-fraud latest-news patiala patiala-police punjab punjab-government punjabi-news ssp ssp-varun-sharma the-unmute-punjabi-news the-unmute-update

ਪਟਿਆਲਾ, 01 ਮਈ 2023: ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ (Patiala Police) ਵੱਲੋਂ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੇ ਕੁੱਲ 3,07,000/- (3 ਲੱਖ 7 ਹਜ਼ਾਰ ਰੁਪਏ) ਸਾਈਬਰ ਸੈੱਲ ਪਟਿਆਲਾ ਵੱਲੋਂ 8 ਘੰਟਿਆਂ ਵਿੱਚ ਵਾਪਸ ਕਰਵਾਏ ਗਏ।

ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਦੇ ਸਾਈਬਰ ਹੈਲਪ ਡੈਸਕ ਵਿਖੇ ਸਾਡੀ ਸਾਈਬਰ ਯੂਨਿਟ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕਰਦੀ ਹੈ, ਜੇਕਰ ਕਿਸੇ ਨਾਲ ਵੀ ਕੋਈ ਆਨਲਾਈਨ ਫਰਾਡ ਹੁੰਦਾ ਹੈ ਤਾਂ ਉਨ੍ਹਾਂ ਦੀ ਤੁਰੰਤ ਮਦਦ ਕੀਤੀ ਜਾਂਦੀ ਹੈ।

ਇਸੇ ਲੜੀ ਵਿਚ ਪਟਿਆਲਾ ਦੇ ਸਾਈਬਰ ਹੈਲਪ ਡੈਸਕ ਵੱਲੋਂ ਦਰਖਾਸਤ ਕਰਤਾ ਸ਼ੁਭਮ ਵੱਲੋਂ ਮਸੂਲ ਹੋਈ ਦਰਖ਼ਾਸਤ ‘ਤੇ ਤੁਰੰਤ ਕਾਰਵਾਈ ਕਰਦਿਆਂ ਆਨਲਾਈਨ ਠੱਗੀ ਰਾਹੀ ਨਿਕਲੇ ਉਨ੍ਹਾਂ ਦੇ ਸਾਰੇ ਪੈਸੇ 3,07,000/- (3 ਲੱਖ 7 ਹਜ਼ਾਰ ਰੁਪਏ) ਉਨ੍ਹਾਂ ਦੇ ਬੈਂਕ ਖਾਤਾ ਵਿੱਚ ਵਾਪਸ ਕਰਵਾਏ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਈਬਰ ਠੱਗਾ ਵੱਲੋਂ ਦਰਖਾਸਤ ਕਰਤਾ ਦੇ ਬੈਂਕ ਖਾਤੇ ਵਿੱਚੋਂ ਠੱਗੇ ਗਏ ਪੈਸੇ ਰਿਲਾਇੰਸ ਡਿਜ਼ੀਟਲ ਵਿੱਚ ਖਰਚ ਕਿਤੇ ਗਏ ਸਨ ਅਤੇ ਸਾਈਬਰ ਠੱਗਾ ਵੱਲੋਂ ਉਨ੍ਹਾਂ ਪੈਸਿਆਂ ਦੀ ਆਨਲਾਈਨ ਸ਼ਾਪਿੰਗ ਕਰਕੇ ਏਜੀਓ ਸ਼ਾਪਿੰਗ ਐਪ ਵਿੱਚ ਆਡਰ ਪਲੇਸ ਕਿਤੇ ਗਏ ਸਨ, ਸਾਈਬਰ ਹੈਲਪ ਡੈਸਕ ਵੱਲੋਂ ਉਨ੍ਹਾਂ ਆਡਰਾਂ ਨੂੰ ਕੈਂਸਲ ਕਰਵਾਇਆ ਗਿਆ ਅਤੇ ਦਰਖਾਸਤ ਕਰਤਾ ਦੇ ਸਾਰੇ ਪੈਸੇ 8 ਘੰਟਿਆਂ ਵਿੱਚ ਵਾਪਸ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਰਿਫੰਡ ਕਰਵਾਏ ਗਏ।

ਪਟਿਆਲਾ ਪੁਲਿਸ ਵੱਲੋਂ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਨਿੱਜੀ ਜਾਂ ਬੈਂਕ ਸਬੰਧੀ ਜਾਣਕਾਰੀ, ਜਿਵੇਂ ਕਿ ਬੈਂਕ ਦਾ ਖਾਤਾ ਨੰਬਰ, ਡੈਬਿਟ ਕਾਰਡ ਦਾ ਨੰਬਰ, ਸੀ.ਵੀ.ਵੀ. ਨੰਬਰ ਅਤੇ ਸਭ ਤੋਂ ਜ਼ਰੂਰੀ ਓ.ਟੀ.ਪੀ. ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕਰੋ ਅਤੇ ਨਾਂ ਹੀ ਸੋਸ਼ਲ ਮੀਡੀਆ ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰੋ, ਸੋਸ਼ਲ ਮੀਡੀਆ ਤੇ ਸੋਚ ਸਮਝ ਕੇ ਦੋਸਤ ਬਣਾਓ, ਕਿਉਂਕਿ ਅਜਿਹੇ ਅਣਜਾਣ ਦੋਸਤ ਅੱਗੇ ਜਾ ਕੇ ਤੁਹਾਡੇ ਨਾਲ ਹੋਣ ਵਾਲੀ ਠੱਗੀ ਦਾ ਕਾਰਨ ਬਣ ਸਕਦੇ ਹਨ।

ਜੇਕਰ ਫਿਰ ਵੀ ਆਪ ਨਾਲ ਕੋਈ ਸਾਈਬਰ ਫਰਾਡ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ 1930 ਡਾਇਲ ਕਰੋ ਅਤੇ ਆਪਣੀ ਸ਼ਿਕਾਇਤ ਘਰ ਬੈਠੇ ਦਰਜ ਕਰਵਾਓ। ਜੇਕਰ ਕਿਸੇ ਕਾਰਨ ਤੋਂ ਤੁਹਾਡੀ ਕਾਲ ਨਹੀਂ ਲੱਗਦੀ ਤਾਂ ਆਪਣੇ ਨੇੜਲੇ ਸਾਈਬਰ ਹੈਲਪ ਡੈਸਕ ਨੂੰ ਸੰਪਰਕ ਕਰੋ। ਪਟਿਆਲਾ ਪੁਲਿਸ 24 X 7 ਤੁਹਾਡੀ ਸੇਵਾ ਅਤੇ ਸੁਰੱਖਿਆ ਲਈ ਵਚਨਬੱਧ ਹੈ।

The post ਪਟਿਆਲਾ ਪੁਲਿਸ ਨੇ ਸਾਈਬਰ ਠੱਗੀ ਦਾ ਸ਼ਿਕਾਰ ਵਿਅਕਤੀ ਦੇ ਪੈਸੇ 8 ਘੰਟਿਆਂ 'ਚ ਵਾਪਸ ਕਰਵਾਏ appeared first on TheUnmute.com - Punjabi News.

Tags:
  • cyber-fraud
  • latest-news
  • patiala
  • patiala-police
  • punjab
  • punjab-government
  • punjabi-news
  • ssp
  • ssp-varun-sharma
  • the-unmute-punjabi-news
  • the-unmute-update

ਚੰਡੀਗੜ੍ਹ, 01 ਮਈ 2023: ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ ਜਸਵੀਰ ਸਿੰਘ ਜੱਸੀ ਮੌਤ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਕਾਰਨ ਮਾਨਸਾ ਦੇ ਹਸਪਤਾਲ ਵਿਚ ਲਿਆਂਦਾ ਗਿਆ ਸੀ, ਜਿੱਥੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ।

ਜਿਕਰਯੋਗ ਹੈ ਕਿ 27 ਅਪ੍ਰੈਲ ਨੂੰ ਜਸਵੀਰ ਸਿੰਘ ਨੂੰ ਪੁਲਿਸ ਵਲੋਂ 2 ਦਿਨ ਦਾ ਰਿਮਾਂਡ ਖ਼ਤਮ ਹੋਣ ਉਪਰੰਤ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ 'ਤੇ ਇੱਕ ਵਕੀਲ ਨੇ ਹਮਲਾ ਕਰਨਾ ਦੀ ਕੋਸ਼ਿਸ਼ ਕੀਤੀ ਸੀ | ਦੱਸਿਆ ਜਾ ਰਿਹਾ ਹੈ ਕਿ ਵਕੀਲ ਨੇ ਬੇਅਦਬੀ ਦੇ ਦੋਸ਼ੀ 'ਤੇ ਪਿਸਤੌਲ ਤਾਣ ਦਿੱਤੀ, ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਫੁਰਤੀ ਦਿਖਾਉਂਦੇ ਹੋਏ ਵਕੀਲ ਨੂੰ ਕਾਬੂ ਕਰ ਲਿਆ | ਜਿਸ ਵਕੀਲ ਵੱਲੋਂ ਬੇਅਦਬੀ ਦੇ ਦੋਸ਼ੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਸਿਵਲ ਕੱਪੜਿਆਂ 'ਚ ਸੀ ਅਤੇ ਉਕਤ ਵਕੀਲ ਮੋਰਿੰਡਾ ਦਾ ਰਹਿਣ ਵਾਲਾ ਸੀ । ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ ।

The post ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ ਦੀ ਹੋਈ ਮੌਤ appeared first on TheUnmute.com - Punjabi News.

Tags:
  • gurudwara-sri-kotwali-sahib
  • morinda
  • sacrilege
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form