ਇੰਡੀਅਨ ਪ੍ਰੀਮਿਅਰ ਲੀਗ (IPL) ਵਿੱਚ ਅੱਜ ਲਖਨਊ ਸੁਪਰ ਜਾਈਂਟਸ ਤੇ ਚੇੱਨਈ ਸੁਪਰ ਕਿੰਗਜ਼ ਦੇ ਵਿਚਾਲੇ ਲੀਗ ਸਟੇਜ ਦਾ ਮੁਕਾਬਲਾ ਖੇਡਿਆ ਜਾਵੇਗਾ। ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਦੁਪਹਿਰ 3.30 ਵਜੇ ਤੋਂ ਮੈਚ ਖੇਡਿਆ ਜਾਵੇਗਾ। ਲਖਨਊ ਤੇ ਚੇੱਨਈ ਦੀ ਟੀਮ IPL ਦੇ ਇਤਿਹਾਸ ਵਿੱਚ ਤੀਜੀ ਵਾਰ ਆਹਮੋ-ਸਾਹਮਣੇ ਹੋਣਗੇ। ਦੋਨੋਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਭਿੜਣਗੀਆਂ। ਇਸ ਤੋਂ ਪਹਿਲਾਂ ਸੀਜ਼ਨ ਦੇ ਛੇਵੇਂ ਮੈਚ ਵਿੱਚ ਦੋਨਾਂ ਦਾ ਸਾਹਮਣਾ ਹੋਇਆ ਸੀ, ਉਦੋਂ ਚੇੱਨਈ ਨੂੰ 12 ਦੌੜਾਂ ਨਾਲ ਜਿੱਤ ਮਿਲੀ ਸੀ।
ਜੇਕਰ ਇੱਥੇ ਦੋਹਾਂ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਲਖਨਊ ਨੂੰ ਇਸ ਸੀਜ਼ਨ ਵਿੱਚ ਹੁਣ ਤੱਕ ਖੇਡੇ ਗਏ 9 ਮੈਚਾਂ ਵਿੱਚ ਜਿੱਤ ਤੇ 4 ਵਿੱਚ ਹਾਰ ਮਿਲੀ ਹੈ। ਜਿਸ ਕਾਰਨ ਟੀਮ ਦੇ 10 ਅੰਕ ਹਨ। ਲਖਨਊ ਨੂੰ ਆਪਣੇ ਪਿਛਲੇ ਮੈਚ ਵਿੱਚ ਬੈਂਗਲੁਰੂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ ਹੀ ਦੂਜੇ ਪਾਸੇ ਚੇੱਨਈ ਨੇ ਇਸ ਸੀਜ਼ਨ ਵਿੱਚ 9 ਮੈਚ ਖੇਡੇ ਹਨ। ਜਿਨ੍ਹਾਂ ਵਿੱਚੋਂ ਉਸਨੂੰ 5 ਮੈਚਾਂ ਵਿੱਚ ਜਿੱਤ ਤੇ 4 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। CSK ਦੇ ਹੁਣ 10 ਅੰਕ ਹਨ। ਚੇੱਨਈ ਨੂੰ ਪਿਛਲੇ ਮੈਚ ਵਿੱਚ ਪੰਜਾਬ ਕਿੰਗਜ਼ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ: ਲੁਧਿਆਣਾ ਗੈਸ ਕਾਂਡ, ਯੂਨੀਵਰਸਿਟੀਆਂ ਦੇ ਕੈਮਿਸਟਰੀ ਦੇ ਪ੍ਰੋਫੈਸਰ ਕਰਨਗੇ ਜਾਂਚ, PPCB ਦਾ ਵੱਡਾ ਫ਼ੈਸਲਾ
ਦੱਸ ਦੇਈਏ ਕਿ ਲਖਨਊ ਦਾ ਇਹ ਦੂਜਾ ਸੀਜ਼ਨ ਹੈ। ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਲਖਨਊ ਤੇ ਚੇੱਨਈ ਬਰਾਬਰੀ ‘ਤੇ ਹਨ। ਦੋਹਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ ਦੋ ਮੁਕਾਬਲੇ ਖੇਡੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ ਇੱਕ ਵਾਰ ਲਖਨਊ ਤੇ ਇੱਕ ਵਾਰ ਚੇੱਨਈ ਨੂੰ ਜਿੱਤ ਮਿਲੀ ਹੈ। ਜੇਕਰ ਇੱਥੇ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇਕਾਨਾ ਕ੍ਰਿਕਟ ਸਟੇਡੀਅਮ ਦੀ ਪਿੱਚ ਤੇਜ਼ ਗੇਂਦਬਾਜ਼ਾਂ ਦੇ ਲਈ ਬਹੁਤ ਵਧੀਆ ਹੈ। ਇਹ ਪਿੱਚ ਪਹਿਲੀ ਪਾਰੀ ਦੇ ਸ਼ੁਰੂਆਤ ਵਿੱਚ ਬੱਲੇਬਾਜ਼ਾਂ ਨੂੰ ਬਹੁਤ ਮਦਦ ਕਰਦੀ ਹੈ। ਸ਼ੁਰੂਆਤੀ ਓਵਰਾਂ ਵਿੱਚ ਬੱਲੇਬਾਜ਼ਾਂ ਦੇ ਲਈ ਇਸ ਪਿੱਚ ‘ਤੇ ਵੱਡੇ ਸ਼ਾਟਸ ਖੇਡਣੇ ਜ਼ਿਆਦਾ ਆਸਾਨ ਹੁੰਦੇ ਹਨ।
ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਲਖਨਊ ਸੁਪਰ ਜਾਈਂਟਸ: ਕੇਐੱਲ ਰਾਹੁਲ(ਕਪਤਾਨ), ਕਾਇਲ ਮੇਅਰਸ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਕਰੁਨਾਲ ਪੰਡਯਾ, ਨਿਕੋਲਸ ਪੂਰਨ (ਵਿਕਟਕੀਪਰ), ਕ੍ਰਿਸ਼ਣਅੱਪਾ ਗੌਤਮ, ਨਵੀਨ ਉਲ ਹੱਕ, ਯਸ਼ ਠਾਕੁਰ, ਰਵੀ ਬਿਸ਼ਨੋਈ ਤੇ ਅਮਿਤ ਮਿਸ਼ਰਾ।

ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ(ਕਪਤਾਨ), ਰਿਤੁਰਾਜ ਗਾਇਕਵਾੜ, ਡੇਵੋਨ ਕਾਨਵੇ, ਅਜਿੰਕਿਆ ਰਹਾਣੇ, ਮੋਇਨ ਅਲੀ, ਅੰਬਾਤੀ ਰਾਇਡੂ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਮਥੀਸ਼ਾ ਪਥਿਰਾਨਾ, ਤੁਸ਼ਾਰ ਦੇਸ਼ਪਾਂਡੇ ਤੇ ਮਹੀਸ਼ ਤੀਕਸ਼ਣਾ।
ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post IPL ‘ਚ ਅੱਜ ਚੇੱਨਈ ਤੇ ਲਖਨਊ ਦੀਆਂ ਟੀਮਾਂ ਤੀਜੀ ਵਾਰ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ XI appeared first on Daily Post Punjabi.
source https://dailypost.in/news/sports/lsg-vs-csk-ipl-2023/