TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਜਲਾਲਾਬਾਦ 'ਚ ਸਕੂਲ ਜਾ ਰਹੇ ਅਧਿਆਪਕਾਂ ਦੀ ਗੱਡੀ 'ਤੇ ਡਿੱਗਿਆ ਦਰੱਖਤ, 3 ਦੀ ਹਾਲਤ ਗੰਭੀਰ Monday 03 April 2023 05:49 AM UTC+00 | Tags: accident breaking-news injurd jalalabad latest-news news punjab-news road-accident tarn-taran the-unmute-punjabi-news valtoha-village ਚੰਡੀਗੜ੍ਹ, 03 ਅਪ੍ਰੈਲ 2023: ਜਲਾਲਾਬਾਦ (Jalalabad) ਤੋਂ ਤਰਨ ਤਾਰਨ ਦੇ ਪਿੰਡ ਵਲਟੋਹਾ ਵੱਲ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਅਧਿਆਪਕਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ 3 ਅਧਿਆਪਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਅਚਾਨਕ ਇਕ ਦਰੱਖਤ ਗੱਡੀ ‘ਤੇ ਡਿੱਗ ਗਿਆ, ਜਿਸ ਕਾਰਨ ਇਹ ਖਤਰਨਾਕ ਹਾਦਸਾ ਵਾਪਰਿਆ। ਜਲਾਲਾਬਾਦ (Jalalabad) ਦੇ ਵਿਧਾਇਕ ਜਗਦੀਪ ਗੋਲਡੀ ਨੇ ਕੰਬੋਜ ਪਹੁੰਚ ਕੇ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ । ਹਾਦਸੇ ਦੌਰਾਨ ਦੋ ਅਧਿਆਪਕਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ।ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ। ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਸੜਕ ‘ਤੇ ਇੱਕ ਦਰੱਖਤ ਡਿੱਗ ਗਿਆ ਸੀ ਅਤੇ ਮੀਂਹ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਹਾਦਸਾ ਵਾਪਰ ਗਿਆ।ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ। ਹਾਦਸੇ ਵਾਲੀ ਥਾਂ ‘ਤੇ ਮੌਜੂਦ ਅਮੀਰਖਾਸ ਥਾਣੇ ਦੇ ਏਐਸਆਈ ਚੰਦਰਸ਼ੇਖਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਦਰੱਖਤ ਨੂੰ ਕੱਟ ਕੇ ਗੱਡੀ ਨੂੰ ਬਾਹਰ ਕੱਢਿਆ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਹਾਦਸੇ ‘ਚ ਜ਼ਖਮੀਆਂ ਨੂੰ ਥਾਣਾ ਅਮੀਰਖਾਸ ਲਿਜਾਇਆ ਗਿਆ। The post ਜਲਾਲਾਬਾਦ ‘ਚ ਸਕੂਲ ਜਾ ਰਹੇ ਅਧਿਆਪਕਾਂ ਦੀ ਗੱਡੀ ‘ਤੇ ਡਿੱਗਿਆ ਦਰੱਖਤ, 3 ਦੀ ਹਾਲਤ ਗੰਭੀਰ appeared first on TheUnmute.com - Punjabi News. Tags:
|
ਮੌਸਮ ਵਿਭਾਗ ਵਲੋਂ ਪੰਜਾਬ ਦੇ 15 ਜ਼ਿਲ੍ਹਿਆਂ 'ਚ ਆਰੇਂਜ ਅਲਰਟ ਜਾਰੀ, ਤੇਜ਼ ਹਵਾਵਾਂ ਨਾਲ ਮੀਂਹ ਦੀ ਸੰਭਾਵਨਾ Monday 03 April 2023 05:57 AM UTC+00 | Tags: breaking-news chandigarh-meteorological-department meteorological-department news ਚੰਡੀਗੜ੍ਹ, 03 ਅਪ੍ਰੈਲ 2023: ਸੋਮਵਾਰ ਨੂੰ ਮੌਸਮ ਵਿਭਾਗ (Meteorological Department) ਨੇ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਨਵਾਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ, ਜਿਸ ਕਾਰਨ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ‘ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਆਰੇਂਜ ਅਲਰਟ ਅਧੀਨ ਜ਼ਿਲ੍ਹਿਆਂ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ। 4 ਅਪ੍ਰੈਲ ਨੂੰ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 5 ਅਪ੍ਰੈਲ ਤੋਂ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ, ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਕਿਸਾਨਾਂ ਨੂੰ ਆਸ ਸੀ ਕਿ ਸ਼ਾਇਦ ਉਹ ਖਰਾਬ ਮੌਸਮ ਤੋਂ ਛੁਟਕਾਰਾ ਪਾ ਲੈਣਗੇ ਪਰ ਅਜੇ ਵੀ ਉਨ੍ਹਾਂ ਨੂੰ ਕੁਦਰਤ ਦੀ ਕਰੋਪੀ ਤੋਂ ਰਾਹਤ ਨਹੀਂ ਮਿਲ ਰਹੀ। ਚੰਡੀਗੜ੍ਹ ਮੌਸਮ ਵਿਭਾਗ (Meteorological Department) ਅਨੁਸਾਰ ਫਿਰੋਜ਼ਪੁਰ ਵਿੱਚ 1.5 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 3.5 ਮਿਲੀਮੀਟਰ, ਬਰਨਾਲਾ ਵਿੱਚ 0.5 ਮਿਲੀਮੀਟਰ, ਅੰਮ੍ਰਿਤਸਰ ਵਿੱਚ 3.0 ਮਿਲੀਮੀਟਰ, ਮੋਗਾ ਵਿੱਚ 3.1 ਮਿਲੀਮੀਟਰ, ਜਲੰਧਰ ਵਿੱਚ 7.5 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 7.1 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਬਾਕੀ ਜ਼ਿਲ੍ਹਿਆਂ ਵਿੱਚ ਦਿਨ ਵੇਲੇ ਤੇਜ਼ ਧੁੱਪ ਨਿਕਲੀ। ਸ਼ਾਮ ਨੂੰ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹੇ ਅਤੇ ਬਾਰਿਸ਼ ਹੋਈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ, ਉੱਥੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੇ ਪੂਰੀ ਤਰ੍ਹਾਂ ਖ਼ਰਾਬ ਹੋਣ ਦਾ ਡਰ ਸਤਾ ਰਿਹਾ ਹੈ। ਕਣਕ ਨੂੰ ਪੱਕਣ ਲਈ ਅਪ੍ਰੈਲ ਵਿੱਚ ਧੁੱਪ ਦੀ ਲੋੜ ਹੁੰਦੀ ਹੈ, ਪਰ ਪਹਿਲੇ ਹਫ਼ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। The post ਮੌਸਮ ਵਿਭਾਗ ਵਲੋਂ ਪੰਜਾਬ ਦੇ 15 ਜ਼ਿਲ੍ਹਿਆਂ ‘ਚ ਆਰੇਂਜ ਅਲਰਟ ਜਾਰੀ, ਤੇਜ਼ ਹਵਾਵਾਂ ਨਾਲ ਮੀਂਹ ਦੀ ਸੰਭਾਵਨਾ appeared first on TheUnmute.com - Punjabi News. Tags:
|
ਖ਼ਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਸਾਰੇ 'ਆਪ' ਵਿਧਾਇਕ ਆਪਣੇ ਹਲਕਿਆਂ ਦਾ ਕਰਨਗੇ ਦੌਰਾ Monday 03 April 2023 06:14 AM UTC+00 | Tags: aam-aadmi-party app-mla barham-shankar-jimpa breaking-news cm-bhagwant-mann farmers heavy-rain latest-news news punjab punjab-news rain the-unmute-punjabi-news wheat-crop wheat-crops-damaged ਚੰਡੀਗੜ੍ਹ, 03 ਅਪ੍ਰੈਲ 2023: ਪੰਜਾਬ (Punjab) ਵਿੱਚ ਬੇਮੌਸਮੀ ਬਾਰਿਸ਼ ਕਾਰਨ ਸੂਬੇ ਭਰ ਵਿੱਚ ਕਿਸਾਨਾਂ ਦੀਆਂ ਕਣਕ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਹੀ ਵਿਧਾਇਕਾਂ ਨੂੰ ਆਪਣੇ ਹਲਕਿਆਂ ਵਿੱਚ ਖ਼ਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਰਿਪੋਰਟ ਛੇਤੀ ਹੀ 6-7 ਦਿਨਾਂ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ ਹੈ | ਇਸ ਸੰਬੰਧ ਵਿੱਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੁਪਹਿਰ 2:00 ਵਜੇ ਪਿੰਡ ਤੰਗੋਰੀ, ਤਹਿਸੀਲ ਮੋਹਾਲੀ ਵਿਖੇ ਖ਼ਰਾਬ ਹੋਈਆਂ ਫਸਲਾਂ ਦੀ ਚੱਲ ਰਹੀ ਗਿਰਦਾਵਰੀ ਦੇ ਸਬੰਧ ਵਿੱਚ ਜਾਣਗੇ। ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਵਿਸ਼ਾਖੀ ਤੱਕ ਦਿੱਤਾ ਜਾਵੇਗਾ | ਅੱਜ ਸਾਰੇ ਹੀ ਵਿਧਾਇਕ ਅਫ਼ਸਰਾਂ ਨਾਲ ਆਪਣੇ ਹਲਕੇ ਦੇ ਪਿੰਡਾਂ ਦਾ ਦੌਰਾ ਕਰਨਗੇ ਅਤੇ ਖ਼ਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣਗੇ | The post ਖ਼ਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਸਾਰੇ ‘ਆਪ’ ਵਿਧਾਇਕ ਆਪਣੇ ਹਲਕਿਆਂ ਦਾ ਕਰਨਗੇ ਦੌਰਾ appeared first on TheUnmute.com - Punjabi News. Tags:
|
ਕਿਸਾਨਾਂ ਨੂੰ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਐਕਸ਼ਨ 'ਚ ਪੰਜਾਬ ਸਰਕਾਰ Monday 03 April 2023 06:19 AM UTC+00 | Tags: aam-aadmi-party app-mla baisakhi-festival barham-shankar-jimpa cm-bhagwant-mann crop-damage farmers heavy-rain latest-news news punjab punjab-news rain the-unmute-punjabi-news wheat-crop wheat-crops-damaged ਚੰਡੀਗੜ੍ਹ, 3 ਅਪ੍ਰੈਲ 2023: ਵਿਸਾਖੀ ਦੇ ਤਿਉਹਾਰ ਤੋਂ ਪਹਿਲਾਂ ਕਿਸਾਨਾਂ ਦੀ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਗਿਰਦਾਵਰੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਨਿਬੇੜੇ ਲਈ ਫੀਲਡ ਦੇ ਦੌਰੇ ਵਧਾਉਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਕਿਹਾ, "ਵਿਧਾਇਕਾਂ ਨੂੰ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਸ਼ੇਸ਼ ਗਿਰਦਾਵਰੀ ਜਲਦੀ ਮੁਕੰਮਲ ਕੀਤੀ ਜਾਵੇ ਤਾਂ ਜੋ ਅਸੀਂ ਵਿਸਾਖੀ ਤੋਂ ਪਹਿਲਾਂ ਮੁਆਵਜ਼ੇ ਦੀ ਅਦਾਇਗੀ ਕਰ ਸਕੀਏ।" ਲਗਾਤਾਰ ਮੀਂਹ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਔਖੀ ਘੜੀ ਵਿੱਚ ਅੰਨਦਾਤਾ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਕ-ਇਕ ਪੈਸੇ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ ਅਤੇ ਇਸ ਨੇਕ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਖ਼ਰਾਬ ਮੌਸਮ ਕਾਰਨ ਹੋਏ ਭਾਰੀ ਨੁਕਸਾਨ ਕਾਰਨ ਕਿਸਾਨ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂੰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਇਸ ਸਾਰੀ ਮੁਹਿੰਮ ਦੀ ਰੋਜ਼ਾਨਾ ਆਧਾਰ ‘ਤੇ ਨਿਗਰਾਨੀ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਭਾਵਿਤ ਕਿਸਾਨਾਂ ਨੂੰ ਪਾਰਦਰਸ਼ੀ ਢੰਗ ਅਤੇ ਤੇਜ਼ੀ ਨਾਲ ਮੁਆਵਜ਼ਾ ਦਿੱਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਕਿਉਂਕਿ ਉਹ ਇਕ ਸਾਂਝੇ ਪਰਿਵਾਰ ਨਾਲ ਸਬੰਧ ਰੱਖਦੇ ਹਨ, ਇਸ ਲਈ ਉਹ ਨਿੱਜੀ ਤੌਰ ‘ਤੇ ਕਿਸਾਨਾਂ ਦੇ ਦੁੱਖ-ਦਰਦ ਤੋਂ ਜਾਣੂੰ ਹਨ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦੇਣਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਗਿਰਦਾਵਰੀ ਦੌਰਾਨ ਸਰਕਾਰੀ ਤੰਤਰ ਦੀ ਕਿਸੇ ਵੀ ਪੱਧਰ ‘ਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤਾ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਡੂੰਘੇ ਸੰਕਟ ਦੀ ਇਸ ਘੜੀ ਵਿੱਚ ਪੂਰੀ ਤਰ੍ਹਾਂ ਪੀੜਤ ਕਿਸਾਨੀ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਗਿਰਦਾਵਰੀ ਤੋਂ ਪਹਿਲਾਂ ਸਾਰੀ ਪ੍ਰਕਿਰਿਆ ਬਾਰੇ ਜਨਤਕ ਮੁਨਾਦੀ ਕੀਤੀ ਜਾ ਰਹੀ ਹੈ ਤਾਂ ਜੋ ਸਾਰੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਪ੍ਰਤੀ ਏਕੜ ਮੁਆਵਜ਼ੇ ਵਿੱਚ 25 ਫੀਸਦੀ ਵਾਧਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਕ ਵੱਡੀ ਕਿਸਾਨ ਪੱਖੀ ਪਹਿਲਕਦਮੀ ਵਿੱਚ ਸੂਬਾ ਸਰਕਾਰ ਨੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਤੋਂ ਕਿਸਾਨਾਂ ਵੱਲੋਂ ਲਏ ਕਰਜ਼ਿਆਂ ਦੀ ਮੁੜ ਅਦਾਇਗੀ ਰੋਕਣ ਦਾ ਫੈਸਲਾ ਕੀਤਾ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਕਿਸਾਨਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਲੋੜੀਂਦੀ ਰਾਹਤ ਮਿਲੇਗੀ ਅਤੇ ਕਿਸਾਨ ਨੁਕਸਾਨ ਤੋਂ ਬਾਅਦ ਇਹ ਰਕਮ ਵਾਪਸ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਵੇਗੀ। The post ਕਿਸਾਨਾਂ ਨੂੰ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਐਕਸ਼ਨ ‘ਚ ਪੰਜਾਬ ਸਰਕਾਰ appeared first on TheUnmute.com - Punjabi News. Tags:
|
ਕੇਂਦਰੀ ਜਾਂਚ ਏਜੰਸੀ ਨੇ 28 ਗੈਂਗਸਟਰਾਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ Monday 03 April 2023 06:32 AM UTC+00 | Tags: aam-aadmi-party breaking breaking-news cm-bhagwant-mann crime gangster latest-news national-investigation-agency news nia punjab punjab-government punjab-news punjab-police the-unmute-breaking-news ਚੰਡੀਗੜ੍ਹ, 3 ਅਪ੍ਰੈਲ 2023: ਨੈਸ਼ਨਲ ਜਾਂਚ ਏਜੰਸੀ (National Investigation Agency) ਨੇ ਗੈਂਗਸਟਰਾਂ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਤੋਂ ਬਾਅਦ ਕਰੀਬ 28 ਗੈਂਗਸਟਰਾਂ ਦੇ ਨਾਵਾਂ ਦੀ ਸੂਚੀ ਤਿਆਰ ਕੀਤੀ ਹੈ , ਜੋ ਵੱਖ-ਵੱਖ ਅਪਰਾਧਿਕ ਘਟਨਾ ਨੂੰ ਅੰਜ਼ਾਮ ਦੇ ਚੁੱਕੇ ਹਨ। ਗੈਂਗਸਟਰਾਂ ਦੀ ਇਹ ਸੂਚੀ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਦਿੱਤੀ ਗਈ ਹੈ। 1. ਗੋਲਡੀ ਬਰਾੜ ਉਰਫ ਸਤਿੰਦਰਜੀਤ ਸਿੰਘ (ਕੈਨੇਡਾ/ਅਮਰੀਕਾ) 2. ਅਨਮੋਲ ਬਿਸ਼ਨੋਈ (ਅਮਰੀਕਾ) 3. ਕੁਲਦੀਪ ਸਿੰਘ ( UAE) 4. ਜਗਜੀਤ ਸਿੰਘ (ਮਲੇਸ਼ੀਆ) 5. ਧਰਮਨ ਕਾਹਲੋਂ (ਅਮਰੀਕਾ) 6. ਰੋਹਿਤ ਗੋਦਾਰਾ (ਰਾਜਸਥਾਨ) 7. ਗੁਰਵਿੰਦਰ ਸਿੰਘ (ਕੈਨੇਡਾ) 8. ਸਚਿਨ ਥਾਪਨ (ਅਜ਼ਰਬਾਈਜਾਨ) 9. ਸਤਵੀਰ ਸਿੰਘ (ਕੈਨੇਡਾ) 10. ਸੰਨਵਰ ਢਿੱਲੋਂ (ਕੈਨੇਡਾ) 11. ਰਾਜੇਸ਼ ਕੁਮਾਰ (ਬ੍ਰਾਜ਼ੀਲ) 12. ਗੁਰਪਿੰਦਰ ਸਿੰਘ (ਕੈਨੇਡਾ) 13. ਹਰਜੋਤ ਸਿੰਘ ਗਿੱਲ (ਅਮਰੀਕਾ) 14. ਦਰਮਨਜੀਤ ਸਿੰਘ ਉਰਫ਼ ਦਰਮਨ ਕਾਹਲੋਂ (ਅਮਰੀਕਾ) 15. ਅੰਮ੍ਰਿਤ ਬਾਲ (ਅਮਰੀਕਾ) 16. ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ (ਕੈਨੇਡਾ) 17. ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ (ਕੈਨੇਡਾ) 18. ਸਤਵੀਰ ਸਿੰਘ ਵੜਿੰਗ ਉਰਫ ਸੈਮ (ਕੈਨੇਡਾ) 19 ਲਖਬੀਰ ਸਿੰਘ ਲੰਡਾ (ਕੈਨੇਡਾ) 20 ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ (ਕੈਨੇਡਾ) 21. ਚਰਨਜੀਤ ਸਿੰਘ ਉਰਫ਼ ਰਿੰਕੂ ਬਿਹਲਾ (ਕੈਨੇਡਾ) 22. ਰਮਨਦੀਪ ਸਿੰਘ ਉਰਫ਼ ਰਮਨ ਜੱਜ (ਕੈਨੇਡਾ) 23. ਗੌਰਵ ਪਟਿਆਲ ਉਰਫ ਲੱਕੀ ਪਟਿਆਲ (ਅਰਮੇਨੀਆ) 24. ਸੁਪ੍ਰੀਪ ਸਿੰਘ ਹੈਰੀ ਚੱਠਾ (ਜਰਮਨੀ) 25. ਰਮਨਜੀਤ ਸਿੰਘ ਉਰਫ ਰੋਮੀ (ਹਾਂਗਕਾਂਗ) 26. ਮਨਪ੍ਰੀਤ ਸਿੰਘ ਉਰਫ਼ ਪੀਤਾ (ਫਿਲੀਪੀਨਜ਼) 27. ਗੁਰਜੰਟ ਸਿੰਘ ਉਰਫ ਜਾਂਟਾ (ਆਸਟ੍ਰੇਲੀਆ) 28. ਸੰਦੀਪ ਗਰੇਵਾਲ ਉਰਫ ਬਿੱਲਾ ਉਰਫ ਸੰਨੀ ਖਵਾਜਕੇ (ਇੰਡੋਨੇਸ਼ੀਆ) The post ਕੇਂਦਰੀ ਜਾਂਚ ਏਜੰਸੀ ਨੇ 28 ਗੈਂਗਸਟਰਾਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ appeared first on TheUnmute.com - Punjabi News. Tags:
|
ਟਵਿਟਰ ਨੇ ਨਿਊਯਾਰਕ ਟਾਈਮਜ਼ ਦਾ ਬਲੂ ਟਿਕ ਹਟਾਇਆ, ਐਲਨ ਮਸਕ ਨੇ ਰਿਪੋਰਟਿੰਗ ਦੀ ਕੀਤੀ ਆਲੋਚਨਾ Monday 03 April 2023 06:45 AM UTC+00 | Tags: blue-tik breaking-news elon-musk elon-musk-criticizes-reporting gold-verified-marker news new-york-times twitter twitter-blue-tik twitter-removes-new-york-times-blue-tick ਚੰਡੀਗੜ੍ਹ, 3 ਅਪ੍ਰੈਲ 2023: ਟਵਿਟਰ (Twitter) ਨੇ ਨਿਊਯਾਰਕ ਟਾਈਮਜ਼ ਦੇ ਗੋਲਡ ਵੈਰੀਫਾਈਡ ਮਾਰਕਰ ਨੂੰ ਹਟਾ ਦਿੱਤਾ ਹੈ। ਟਵਿਟਰ ਦਾ ਇਹ ਕਦਮ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਐਲਨ ਮਸਕ ਨੇ ਐਤਵਾਰ ਨੂੰ ਹੀ ਨਿਊਯਾਰਕ ਟਾਈਮਜ਼ ਦੀ ਆਲੋਚਨਾ ਕੀਤੀ ਅਤੇ ਇਸ ਦੀ ਰਿਪੋਰਟਿੰਗ ਨੂੰ ਪ੍ਰਾਪੇਗੰਡਾ ਕਰਾਰ ਦਿੱਤਾ। ਮਸਕ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਨਿਊਯਾਰਕ ਟਾਈਮਜ਼ ਦੀ ਅਸਲ ਸਮੱਸਿਆ ਇਹ ਹੈ ਕਿ ਇਸਦਾ ਪ੍ਰਚਾਰ ਵੀ ਦਿਲਚਸਪ ਨਹੀਂ ਹੈ। ਮਸਕ ਨੇ ਨਿਊਯਾਰਕ ਟਾਈਮਜ਼ ਦੀ ਸਮੱਗਰੀ ਦੀ ਤੁਲਨਾ ਡਾਇਰੀਆਂ ਨਾਲ ਕੀਤੀ ਅਤੇ ਕਿਹਾ ਕਿ ਇਹ ਪੜ੍ਹਨ ਯੋਗ ਵੀ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਐਲਨ ਮਸਕ ਨੇ ਪਿਛਲੇ ਸਾਲ ਟਵਿੱਟਰ ਨੂੰ ਐਕਵਾਇਰ ਕੀਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਟਵਿਟਰ ਦੇ ਵੈਰੀਫਾਈਡ ਅਕਾਊਂਟ ਲਈ ਬਲੂ ਟਿਕ ਦੇਣ ਲਈ ਚਾਰਜ ਲੈਣ ਦਾ ਐਲਾਨ ਕੀਤਾ ਸੀ। ਮਸਕ ਦੇ ਐਲਾਨ ਮੁਤਾਬਕ 1 ਅਪ੍ਰੈਲ ਤੋਂ ਤਸਦੀਕ ਖਾਤੇ (Twitter) ‘ਚੋਂ ਤੈਅ ਰਕਮ ਲਈ ਜਾਣੀ ਸ਼ੁਰੂ ਹੋ ਗਈ ਹੈ। ਮਸਕ ਦੀ ਇਸ ਯੋਜਨਾ ਤਹਿਤ ਨਿਊਯਾਰਕ ਟਾਈਮਜ਼ ਦੇ ਬਲੂ ਟਿੱਕ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਸ ਨੂੰ ਪ੍ਰਮਾਣਿਤ ਕਾਰੋਬਾਰੀ ਖਾਤੇ ਦੇ ਨਾਲ ਗੋਲ੍ਡ ਟਿੱਕ ਦਿੱਤਾ ਗਿਆ ਸੀ। ਹੁਣ ਜਦੋਂ ਕਿ ਨਿਊਯਾਰਕ ਟਾਈਮਜ਼ ਦਾ ਗੋਲਡ ਟਿੱਕ ਵੀ ਹਟਾ ਦਿੱਤਾ ਗਿਆ ਹੈ, ਇਸ ਨੂੰ ਗੋਲਡ ਟਿੱਕ ਵਾਪਸ ਲੈਣ ਲਈ ਮਹੀਨਾਵਾਰ $1000 ਦਾ ਭੁਗਤਾਨ ਕਰਨਾ ਪਵੇਗਾ। ਇਸ ਦੇ ਨਾਲ ਹੀ, ਹੋਰ ਸੰਬੰਧਿਤ ਖਾਤਿਆਂ ਲਈ, ਤੁਹਾਨੂੰ ਪ੍ਰਤੀ ਮਹੀਨਾ $ 50-50 ਦਾ ਭੁਗਤਾਨ ਕਰਨਾ ਹੋਵੇਗਾ। ਦੂਜੇ ਪਾਸੇ ਨਿਊਯਾਰਕ ਟਾਈਮਜ਼ ਦਾ ਕਹਿਣਾ ਹੈ ਕਿ ਉਹ ਪ੍ਰਮਾਣਿਤ ਕਾਰੋਬਾਰੀ ਖਾਤੇ ਲਈ ਭੁਗਤਾਨ ਨਹੀਂ ਕਰੇਗਾ ਅਤੇ ਆਪਣੇ ਪੱਤਰਕਾਰਾਂ ਲਈ ਬਲੂ ਟਿੱਕ ਸਬਸਕ੍ਰਿਪਸ਼ਨ ਹੀ ਲਵੇਗਾ ਕਿਉਂਕਿ ਇਹ ਉਨ੍ਹਾਂ ਦੇ ਕੰਮ ਲਈ ਜ਼ਰੂਰੀ ਹੈ। ਜਿਕਰਯੋਗ ਹੈ ਕਿ ਹੁਣ ਤੱਕ ਸਿਰਫ ਕੋਈ ਸੈਲੀਬ੍ਰਿਟੀ, ਕੋਈ ਸਰਕਾਰੀ ਅਦਾਰਾ ਜਾਂ ਕੋਈ ਜਾਣਿਆ-ਪਛਾਣਿਆ ਚਿਹਰਾ ਬਲੂ ਟਿੱਕ ਲੈਂਦਾ ਸੀ। ਹਾਲਾਂਕਿ, ਹੁਣ ਮਸਕ ਦੇ ਸਬਸਕ੍ਰਿਪਸ਼ਨ ਪਲਾਨ ਦੇ ਤਹਿਤ, ਕੋਈ ਵੀ ਹਰ ਮਹੀਨੇ ਭੁਗਤਾਨ ਕਰਕੇ ਬਲੂ ਟਿੱਕ ਲੈ ਸਕਦਾ ਹੈ। ਇਸ ਦੇ ਨਾਲ ਹੀ ਬਲੂ ਟਿੱਕ ਉਪਭੋਗਤਾਵਾਂ ਨੂੰ ਕੁਝ ਵਾਧੂ ਸਹੂਲਤਾਂ ਵੀ ਮਿਲਣਗੀਆਂ, ਜਿਵੇਂ ਕਿ ਟਵੀਟ ਦੀ ਅੱਖਰ ਸੀਮਾ ਵੱਧ ਜਾਵੇਗੀ। ਇਸ ਦੇ ਨਾਲ ਹੀ ਟਵੀਟ ਵਿੱਚ ਐਡਿਟ ਜਾਂ ਅਨਡੂ ਆਪਸ਼ਨ ਵੀ ਉਪਲਬਧ ਹੋਣਗੇ। The post ਟਵਿਟਰ ਨੇ ਨਿਊਯਾਰਕ ਟਾਈਮਜ਼ ਦਾ ਬਲੂ ਟਿਕ ਹਟਾਇਆ, ਐਲਨ ਮਸਕ ਨੇ ਰਿਪੋਰਟਿੰਗ ਦੀ ਕੀਤੀ ਆਲੋਚਨਾ appeared first on TheUnmute.com - Punjabi News. Tags:
|
ਅਡਾਨੀ ਮਾਮਲੇ 'ਤੇ ਰਾਜ ਸਭਾ 'ਚ ਹੰਗਾਮਾ, ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ Monday 03 April 2023 06:52 AM UTC+00 | Tags: adani adani-case bjp-government breaking-news budget-session congress delhi gautam-adani-case india joint-parliamentary-committee jpc lic-offices lok-sabha news parliament-of-india raj-sabha rajya-sabha sbi the-unmute-breaking-news the-unmute-news the-unmute-punjabi-news ਚੰਡੀਗੜ੍ਹ, 3 ਅਪ੍ਰੈਲ 2023: ਸੰਸਦ ਦੇ ਦੋਵਾਂ ਸਦਨਾਂ ਵਿੱਚ ਅੱਜ ਵੀ ਕਾਫੀ ਹੰਗਾਮਾ ਹੋਇਆ। ਵੱਖ-ਵੱਖ ਮੁੱਦਿਆਂ ‘ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ (Rajya Sabha) ਦੀ ਕਾਰਵਾਈ ਸੋਮਵਾਰ ਨੂੰ ਸ਼ੁਰੂ ਹੋਣ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ । ਹੰਗਾਮੇ ਕਾਰਨ ਉਪਰਲੇ ਸਦਨ ਵਿੱਚ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਨਹੀਂ ਹੋ ਸਕੇ। ਮੀਟਿੰਗ ਸ਼ੁਰੂ ਹੁੰਦਿਆਂ ਹੀ ਚੇਅਰਮੈਨ ਜਗਦੀਪ ਧਨਖੜ ਨੇ ਜ਼ਰੂਰੀ ਦਸਤਾਵੇਜ਼ ਸਦਨ ਦੇ ਫਲੋਰ 'ਤੇ ਰੱਖਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਅਡਾਨੀ ਸਮੂਹ ਨਾਲ ਸਬੰਧਤ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੇ ਗਠਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁਝ ਮੈਂਬਰਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਕੀਤੀ ਟਿੱਪਣੀ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਤੋਂ ਮੁਆਫ਼ੀ ਮੰਗਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹਰਦੀਪ ਪੁਰੀ ਸਦਨ ‘ਚ ਮੌਜੂਦ ਰਹੇ। ਹੰਗਾਮੇ ਦੌਰਾਨ ਚੇਅਰਮੈਨ ਨੇ ਦਸਤਾਵੇਜ਼ ਸਦਨ ਦੇ ਮੇਜ਼ ‘ਤੇ ਰੱਖੇ ਅਤੇ ਬੈਠਕ ਸ਼ੁਰੂ ਹੋਣ ਦੇ ਕਰੀਬ ਤਿੰਨ ਮਿੰਟਾਂ ਦੇ ਅੰਦਰ ਹੀ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। The post ਅਡਾਨੀ ਮਾਮਲੇ ‘ਤੇ ਰਾਜ ਸਭਾ ‘ਚ ਹੰਗਾਮਾ, ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ appeared first on TheUnmute.com - Punjabi News. Tags:
|
ਰੇਲ ਯਾਤਰਾ 'ਚ ਬਜ਼ੁਰਗਾਂ ਨੂੰ ਛੋਟ ਸੰਬੰਧੀ CM ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ Monday 03 April 2023 07:05 AM UTC+00 | Tags: aam-aadmi-party arvind-kejriwal arvind-kejriwal-government. breaking-news indian-railway latest-news news prime-minister-narendra-modi punjab senior-citizens the-unmute-punjabi-news train travel ਚੰਡੀਗੜ੍ਹ, 3 ਅਪ੍ਰੈਲ 2023: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਰੇਲ ਯਾਤਰਾ ‘ਚ ਬਜ਼ੁਰਗਾਂ ਨੂੰ ਦਿੱਤੀ ਗਈ ਛੋਟ ਨੂੰ ਖਤਮ ਕਰਨ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 1600 ਕਰੋੜ ਰੁਪਏ ਦੀ ਬੱਚਤ ਲਈ ਬਜ਼ੁਰਗਾਂ ਦੀ ਛੋਟ ਨੂੰ ਖਤਮ ਕਰਨਾ ਸਹੀ ਨਹੀਂ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਤੋਂ ਇਸ ਸੇਵਾ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਦੀ ਮੰਗ ਕੀਤੀ ਹੈ । The post ਰੇਲ ਯਾਤਰਾ ‘ਚ ਬਜ਼ੁਰਗਾਂ ਨੂੰ ਛੋਟ ਸੰਬੰਧੀ CM ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ appeared first on TheUnmute.com - Punjabi News. Tags:
|
ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਵਿਚਾਲੇ ਸ਼ਬਦੀ ਜੰਗ ਸ਼ੁਰੂ Monday 03 April 2023 07:17 AM UTC+00 | Tags: ashwani-sharma bjp cm-bhagwant-mann congress congress-president jalandhar-by-election-2023 latest-news lok-sabha navjot-singh-sidhu news punjab-bjp punjab-congress punjab-election punjab-government punjab-lok-sabha-election the-unmute-breaking-news the-unmute-report ਚੰਡੀਗੜ੍ਹ, 3 ਅਪ੍ਰੈਲ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ (Congress) ਅਤੇ ਭਾਜਪਾ (BJP) ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਭਾਜਪਾ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਵਿੱਚ ਭਾਜਪਾ ਦਾ ਏਜੰਡਾ ਕੰਮ ਨਹੀਂ ਕਰਦਾ, ਉੱਥੇ ਭਾਜਪਾ ਕਾਨੂੰਨ ਵਿਵਸਥਾ ਨੂੰ ਵਿਗਾੜ ਕੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੀ ਹੈ। ਇਸ ‘ਤੇ ਪੰਜਾਬ ਭਾਜਪਾ (BJP) ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਵਾਬੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕਾਂਗਰਸ ਦਾ ਇਤਿਹਾਸ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ, ਇਸ ਦਾ ਇਤਿਹਾਸ ਦੇਸ਼ ਵਿਰੋਧੀ ਰਿਹਾ ਹੈ। ਜਮਹੂਰੀਅਤ ਨੂੰ ਜੇਕਰ ਕਿਸੇ ਨੇ ਕੁਚਲਿਆ ਹੈ, ਚਾਹੇ ਉਹ ਐਮਰਜੈਂਸੀ ਦੇ ਰੂਪ ਵਿੱਚ ਹੋਵੇ, ਜਾਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਲਈ ਧਾਰਾ-356 ਦੀ ਵਰਤੋਂ ਕਰਕੇ, ਕਾਂਗਰਸ (Congress) ਸਭ ਤੋਂ ਅੱਗੇ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਲੋਕਤੰਤਰ ਵਿੱਚ ਵਿਸ਼ਵਾਸ ਅਤੇ ਚੁਣੀਆਂ ਹੋਈਆਂ ਸਰਕਾਰਾਂ ਵਿੱਚ ਵਿਸ਼ਵਾਸ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਿਹਾ ਕਿ ਭਾਜਪਾ ਕੋਲ ਦਿਖਾਉਣ ਲਈ ਕੁਝ ਨਹੀਂ ਹੈ। ਭਾਜਪਾ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਪੰਜਾਬ ਲਈ ਕੀ ਕੀਤਾ। ਜਿੱਥੇ ਵੀ ਘੱਟ-ਗਿਣਤੀ ਹੈ, ਹਿੰਦੂਤਵ ਦਾ ਏਜੰਡਾ ਕੰਮ ਨਹੀਂ ਕਰਦਾ, ਉੱਥੇ ਗੁਰੂਆਂ ਦੇ ਨਾਂ ‘ਤੇ ਰਹਿਣ ਵਾਲੇ ਪੰਜਾਬ ਦੇ ਪਰਿਵਾਰਾਂ ਨੂੰ ਤੋੜਿਆ ਜਾ ਰਿਹਾ ਹੈ। ਵੋਟਾਂ ਦੇ ਧਰੁਵੀਕਰਨ ਦਾ ਡਰ ਫੈਲਾਇਆ ਜਾ ਰਿਹਾ ਹੈ। The post ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਵਿਚਾਲੇ ਸ਼ਬਦੀ ਜੰਗ ਸ਼ੁਰੂ appeared first on TheUnmute.com - Punjabi News. Tags:
|
WhatsApp ਨੇ 28 ਦਿਨਾਂ 'ਚ ਭਾਰਤ 'ਚ 45 ਲੱਖ ਖਾਤਿਆਂ 'ਤੇ ਲਾਈ ਪਾਬੰਦੀ Monday 03 April 2023 07:29 AM UTC+00 | Tags: news tech-news whatsapp whatsapp-ban whatsapp-banned-45-lakh-accounts-in-india whatsapp-news ਚੰਡੀਗੜ੍ਹ, 3 ਅਪ੍ਰੈਲ 2023: ਵਟਸਐਪ (WhatsApp) ਨੇ ਭਾਰਤ ਵਿੱਚ ਅਕਾਊਂਟ ਬੈਨ ਕਰਨ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ ਕਿਉਂਕਿ ਵਟਸਐਪ ਨੇ ਫਰਵਰੀ ਵਿੱਚ ਭਾਰਤ ਵਿੱਚ ਰਿਕਾਰਡ 45 ਲੱਖ ਖਾਤਿਆਂ ਨੂੰ ਬੈਨ ਕੀਤਾ ਸੀ। ਮੈਟਾ-ਮਾਲਕੀਅਤ ਵਾਲੇ ਵਟਸਐਪ ਨੇ ਨਵੇਂ IT ਨਿਯਮਾਂ 2021 ਦੀ ਪਾਲਣਾ ਵਿੱਚ ਫਰਵਰੀ ਮਹੀਨੇ ਵਿੱਚ ਭਾਰਤ ਵਿੱਚ ਰਿਕਾਰਡ 45 ਲੱਖ ਤੋਂ ਵੱਧ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਮੇਟਾ ਕੰਪਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਆਪਣੀ ਮਾਸਿਕ ਅਨੁਪਾਲਨ ਰਿਪੋਰਟ ਵਿੱਚ, ਵਟਸਐਪ ਨੇ ਕਿਹਾ ਕਿ 1 ਫਰਵਰੀ ਤੋਂ 28 ਫਰਵਰੀ ਦੇ ਵਿਚਕਾਰ, "4,597,400 ਵਟਸਐਪ ਖਾਤਿਆਂ ਨੂੰ ਬੈਨ ਕੀਤਾ ਗਿਆ ਸੀ ਅਤੇ ਇਹਨਾਂ ਵਿੱਚੋਂ, 1,298,000 ਖਾਤਿਆਂ ਨੂੰ ਸਰਗਰਮੀ ਨਾਲ ਬੈਨ ਕੀਤਾ ਗਿਆ ਸੀ। ਕੰਪਨੀ ਦੇ ਅਨੁਸਾਰ, ਮੈਸੇਜਿੰਗ ਪਲੇਟਫਾਰਮ ਵਟਸਐਪ ਨੂੰ ਫਰਵਰੀ ਵਿੱਚ ਦੇਸ਼ ਵਿੱਚ ਇੱਕ ਹੋਰ ਰਿਕਾਰਡ 2,804 ਸ਼ਿਕਾਇਤ ਰਿਪੋਰਟਾਂ ਪ੍ਰਾਪਤ ਹੋਈਆਂ ਅਤੇ ਰਿਕਾਰਡ “ਕਾਰਵਾਈ” 504 ਸੀ। ਦੱਸ ਦੇਈਏ ਕਿ ਦੇਸ਼ ਵਿੱਚ ਵਟਸਐਪ (WhatsApp) ਦੇ ਕਰੀਬ 50 ਕਰੋੜ ਯੂਜ਼ਰਸ ਹਨ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਇਸ ਉਪਭੋਗਤਾ-ਸੁਰੱਖਿਆ ਵਿੱਚ ਉਪਭੋਗਤਾ ਦੀਆਂ ਸ਼ਿਕਾਇਤਾਂ ਅਤੇ 504 ਦੁਆਰਾ ਕੀਤੀ ਗਈ ਕਾਰਵਾਈ ਦੇ ਵੇਰਵੇ ਦੇ ਨਾਲ-ਨਾਲ ਸਾਡੇ ਪਲੇਟਫਾਰਮ ‘ਤੇ ਦੁਰਵਿਵਹਾਰ ਨਾਲ ਨਜਿੱਠਣ ਲਈ ਵਟਸਐਪ ਦੀਆਂ ਆਪਣੀਆਂ ਰੋਕਥਾਮ ਵਾਲੀਆਂ ਕਾਰਵਾਈਆਂ ਸ਼ਾਮਲ ਹਨ। ਬੁਲਾਰੇ ਨੇ ਕਿਹਾ ਕਿ ਅਸੀਂ ਆਪਣੇ ਕੰਮ ਵਿੱਚ ਪਾਰਦਰਸ਼ਤਾ ਜਾਰੀ ਰੱਖਾਂਗੇ ਅਤੇ ਭਵਿੱਖ ਦੀਆਂ ਰਿਪੋਰਟਾਂ ਵਿੱਚ ਆਪਣੇ ਯਤਨਾਂ ਬਾਰੇ ਜਾਣਕਾਰੀ ਸ਼ਾਮਲ ਕਰਾਂਗੇ। ਇਸ ਦੌਰਾਨ, ਲੱਖਾਂ ਭਾਰਤੀ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਸਮਰੱਥ ਬਣਾਉਣ ਦੀ ਕੋਸ਼ਿਸ਼ ਵਿੱਚ, ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ, ਰਾਜੀਵ ਚੰਦਰਸ਼ੇਖਰ ਨੇ ਹਾਲ ਹੀ ਵਿੱਚ ਸ਼ਿਕਾਇਤ ਅਪੀਲ ਕਮੇਟੀ (GAC) ਦੀ ਸ਼ੁਰੂਆਤ ਕੀਤੀ, ਜੋ ਸਮੱਗਰੀ ਅਤੇ ਹੋਰ ਮੁੱਦਿਆਂ ਬਾਰੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਵੇਖੇਗੀ। The post WhatsApp ਨੇ 28 ਦਿਨਾਂ ‘ਚ ਭਾਰਤ ‘ਚ 45 ਲੱਖ ਖਾਤਿਆਂ ‘ਤੇ ਲਾਈ ਪਾਬੰਦੀ appeared first on TheUnmute.com - Punjabi News. Tags:
|
Jharkhand: ਪੁਲਿਸ ਮੁਕਾਬਲੇ 'ਚ ਦੋ ਨਕਸਲੀ ਕਮਾਂਡਰ ਸਮੇਤ ਪੰਜ ਢੇਰ, ਕਈ ਹਥਿਆਰ ਬਰਾਮਦ Monday 03 April 2023 07:40 AM UTC+00 | Tags: breaking-news encounter jharkhand-police jharkhand-police-encounter jharkhand-police-news latest-news naxalites news weapons ਚੰਡੀਗੜ੍ਹ, 3 ਅਪ੍ਰੈਲ 2023: ਝਾਰਖੰਡ (Jharkhand) ਪੁਲਿਸ ਨੂੰ ਸੋਮਵਾਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਪੁਲਿਸ ਨਾਲ ਮੁੱਠਭੇੜ ਵਿੱਚ ਪੰਜ ਨਕਸਲੀਆਂ ਮਾਰੇ ਗਏ ਹਨ। ਮੁਕਾਬਲੇ ‘ਚ ਮਾਰੇ ਗਏ ਨਕਸਲੀਆਂ ‘ਚ ਦੋ ਚੋਟੀ ਦੇ ਕਮਾਂਡਰ ਹਨ, ਜਿਨ੍ਹਾਂ ‘ਤੇ 25-25 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਇਹ ਮੁਕਾਬਲਾ ਝਾਰਖੰਡ ਦੇ ਚਤਰਾ ਵਿੱਚ ਹੋਇਆ। ਮਾਰੇ ਗਏ ਨਕਸਲੀਆਂ ਕੋਲੋਂ ਦੋ ਏਕੇ-47 ਵੀ ਬਰਾਮਦ ਹੋਏ ਹਨ। ਪੁਲਿਸ ਨੇ ਦੱਸਿਆ ਕਿ ਮੁਕਾਬਲੇ ‘ਚ ਮਾਰੇ ਗਏ ਚੋਟੀ ਦੇ ਕਮਾਂਡਰ ਤੋਂ ਇਲਾਵਾ ਬਾਕੀ ਤਿੰਨਾਂ ‘ਤੇ ਪੰਜ-ਪੰਜ ਲੱਖ ਦਾ ਇਨਾਮ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕਾਬਲੇ ਵਿੱਚ ਮਾਰੇ ਗਏ ਨਕਸਲੀਆਂ ਵਿੱਚ ਗੌਤਮ ਪਾਸਵਾਨ ਅਤੇ ਚਾਰਲੀ ਵੀ ਸ਼ਾਮਲ ਹਨ। ਦੋਵੇਂ SAC ਦੇ ਮੈਂਬਰ ਦੱਸੇ ਜਾ ਰਹੇ ਹਨ। ਦੋਵਾਂ ‘ਤੇ 25-25 ਲੱਖ ਦਾ ਇਨਾਮ ਐਲਾਨਿਆ ਗਿਆ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਪੁਲਿਸ ਅਤੇ ਡੀਆਰਜੀ ਦੀ ਸਾਂਝੀ ਟੀਮ ਨੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲ੍ਹੇ ਤੋਂ ਤਿੰਨ ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅੰਤਾਗੜ੍ਹ ਦੇ ਵਧੀਕ ਪੁਲਿਸ ਸੁਪਰਡੈਂਟ ਖੋਮਨ ਸਿਨਹਾ ਨੇ ਕਿਹਾ ਕਿ ਸਾਨੂੰ ਨਕਸਲੀਆਂ ਬਾਰੇ ਖ਼ੁਫ਼ੀਆ ਸੂਚਨਾ ਮਿਲੀ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਸਾਂਝੀ ਟੀਮ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ‘ਚ ਕੋਯਾਲੀਬੇੜਾ ਥਾਣਾ ਖੇਤਰ ਦੇ ਜੰਗਲਾਂ ‘ਚ ਤਿੰਨ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ। The post Jharkhand: ਪੁਲਿਸ ਮੁਕਾਬਲੇ ‘ਚ ਦੋ ਨਕਸਲੀ ਕਮਾਂਡਰ ਸਮੇਤ ਪੰਜ ਢੇਰ, ਕਈ ਹਥਿਆਰ ਬਰਾਮਦ appeared first on TheUnmute.com - Punjabi News. Tags:
|
ਪੰਜਾਬ 'ਚ ਖੁੱਲ੍ਹਣ ਜਾ ਰਹੀਆਂ ਹਨ ਸੀ.ਐੱਮ. ਦੀ ਯੋਗਸ਼ਾਲਾ, ਇਨ੍ਹਾਂ ਜ਼ਿਲ੍ਹਿਆਂ 'ਚ ਜਲਦ ਹੋਵੇਗੀ ਸ਼ੁਰੂਆਤ Monday 03 April 2023 07:51 AM UTC+00 | Tags: news yogashala ਚੰਡੀਗੜ੍ਹ, 3 ਅਪ੍ਰੈਲ 2023: ਪਹਿਲੀ ਵਾਰ ਸਰਕਾਰ ਪੰਜਾਬ ਦੇ ਲੋਕਾਂ ਲਈ ਵੱਖਰਾ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਪੰਜਾਬ ਵਿੱਚ ਯੋਗਸ਼ਾਲਾ (Yogashala) ਖੋਲ੍ਹਣ ਜਾ ਰਹੀ ਹੈ, ਜਿਸ ਦਾ ਆਯੋਜਨ ਸੀ.ਐਮ. ਦੀ ਯੋਗਸ਼ਾਲਾ ਦਾ ਨਾਂ ਦਿੱਤਾ ਗਿਆ ਹੈ। ਲੋਕ ਇਨ੍ਹਾਂ ਯੋਗਾ ਕਲਾਸਾਂ ਦਾ ਭਰਪੂਰ ਲਾਭ ਉਠਾ ਸਕਣਗੇ। ਮੁੱਖ ਮੰਤਰੀ ਨੇ ਲਾਈਵ ਹੋ ਕੇ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੋਗ ਦੇਸ਼ ਦੀ ਪਰੰਪਰਾ ਦਾ ਹਿੱਸਾ ਹੈ, ਜਿਸ ਨੂੰ ਅੱਜ ਲੋਕ ਭੁੱਲਦੇ ਜਾ ਰਹੇ ਹਨ। ਲੋਕਾਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਯੋਗਾ ਗਾਇਬ ਹੋ ਗਿਆ ਹੈ, ਜਿਸ ਕਾਰਨ ਉਹ ਯੋਗ ਨੂੰ ਮੁੜ ਲੋਕ ਲਹਿਰ ਬਣਾਉਣਾ ਚਾਹੁੰਦਾ ਹੈ। ਯੋਗ ਰਾਹੀਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਪੰਜਾਬ ਦੇ 4 ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਯੋਗਸ਼ਾਲਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਮੁੱਖ ਮੰਤਰੀ ਹੋਰ ਜਾਣਕਾਰੀ ਦਿੰਦਿਆਂ ਮਾਨ ਨੇ ਦੱਸਿਆ ਕਿ ਪੰਜਾਬ ਦੇ ਹਰ ਇਲਾਕੇ ਵਿੱਚ ਯੋਗਸ਼ਾਲਾ ਖੋਲ੍ਹੀ ਜਾਵੇਗੀ। ਯੋਗਸ਼ਾਲਾ (Yogashala) ਵਿੱਚ ਯੋਗਾ ਦੀਆਂ ਕਲਾਸਾਂ ਮੁਫ਼ਤ ਕਰਵਾਈਆਂ ਜਾਣਗੀਆਂ। ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਸ਼ਹਿਰ, ਇਲਾਕਾ ਜਾਂ ਘਰ ਦੇ ਨੇੜੇ ਕੋਈ ਪਾਰਕ, ਸਾਂਝੀ ਜਗ੍ਹਾ ਹੈ, ਜਿੱਥੇ ਬੈਠ ਕੇ ਯੋਗਾ ਕੀਤਾ ਜਾ ਸਕਦਾ ਹੈ, ਉੱਥੇ ਇੱਕ ਇੰਸਟ੍ਰਕਟਰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕੁਝ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਬਦਲਵੇਂ ਰੂਪ ਵਿੱਚ ਯੋਗਸ਼ਾਲਾਵਾਂ ਖੋਲ੍ਹੀਆਂ ਜਾਣਗੀਆਂ। The post ਪੰਜਾਬ ‘ਚ ਖੁੱਲ੍ਹਣ ਜਾ ਰਹੀਆਂ ਹਨ ਸੀ.ਐੱਮ. ਦੀ ਯੋਗਸ਼ਾਲਾ, ਇਨ੍ਹਾਂ ਜ਼ਿਲ੍ਹਿਆਂ ‘ਚ ਜਲਦ ਹੋਵੇਗੀ ਸ਼ੁਰੂਆਤ appeared first on TheUnmute.com - Punjabi News. Tags:
|
ਭ੍ਰਿਸ਼ਟਾਚਾਰ ਲੋਕਤੰਤਰ ਅਤੇ ਨਿਆਂ ਲਈ ਸਭ ਤੋਂ ਵੱਡੀ ਰੁਕਾਵਟ, CBI 'ਤੇ ਵੱਡੀ ਜ਼ਿੰਮੇਵਾਰੀ: PM ਮੋਦੀ Monday 03 April 2023 08:07 AM UTC+00 | Tags: big-responsibility-on-cbi breaking-news cbi corruption democracy justice news pm-modi prime-minister-modi ਚੰਡੀਗੜ੍ਹ, 03 ਅਪ੍ਰੈਲ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਬੀਆਈ (CBI) ਦੇ ਡਾਇਮੰਡ ਜੁਬਲੀ ਸਮਾਗਮ ਵਿੱਚ ਜਾਂਚ ਏਜੰਸੀ ਦੇ ਕੰਮ ਦੀ ਤਾਰੀਫ਼ ਕੀਤੀ। ਪ੍ਰਧਾਨ ਮੋਦੀ ਨੇ ਕਿਹਾ ਕਿ ਸੀਬੀਆਈ ਨੇ ਆਪਣੇ ਕੰਮ ਅਤੇ ਤਕਨੀਕ ਨਾਲ ਲੋਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ। ਅੱਜ ਵੀ ਜਦੋਂ ਕੋਈ ਮਾਮਲਾ ਹੱਲ ਨਹੀਂ ਹੋਇਆ ਤਾਂ ਇਸ ਨੂੰ ਸੀਬੀਆਈ ਹਵਾਲੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੱਕ ਵਿਕਸਤ ਭਾਰਤ ਦਾ ਨਿਰਮਾਣ ਪੇਸ਼ੇਵਰ ਅਤੇ ਕੁਸ਼ਲ ਸੰਸਥਾਵਾਂ ਤੋਂ ਬਿਨਾਂ ਸੰਭਵ ਨਹੀਂ ਹੈ, ਇਸ ਲਈ ਸੀਬੀਆਈ ‘ਤੇ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਲੋਕਤੰਤਰ ਅਤੇ ਨਿਆਂ ਲਈ ਸਭ ਤੋਂ ਵੱਡੀ ਰੁਕਾਵਟ ਹੈ, ਭਾਰਤ ਨੂੰ ਭ੍ਰਿਸ਼ਟਾਚਾਰ (Corruption) ਮੁਕਤ ਬਣਾਉਣਾ ਸੀ.ਬੀ.ਆਈ. ਦੀ ਮੁੱਖ ਜ਼ਿੰਮੇਵਾਰੀ ਹੈ। The post ਭ੍ਰਿਸ਼ਟਾਚਾਰ ਲੋਕਤੰਤਰ ਅਤੇ ਨਿਆਂ ਲਈ ਸਭ ਤੋਂ ਵੱਡੀ ਰੁਕਾਵਟ, CBI ‘ਤੇ ਵੱਡੀ ਜ਼ਿੰਮੇਵਾਰੀ: PM ਮੋਦੀ appeared first on TheUnmute.com - Punjabi News. Tags:
|
ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਕਾਂਗਰਸ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਨ ਦੀ ਤਿਆਰੀ 'ਚ Monday 03 April 2023 08:19 AM UTC+00 | Tags: bjp breaking-news congress latest-news lok-sabha malika-arjunkharge news punjab rahul-gandhi revanth-reddy telangana telangana-congress the-unmute-breaking-news the-unmute-punjabi-news ਚੰਡੀਗੜ੍ਹ, 03 ਅਪ੍ਰੈਲ 2023: ਰਾਹੁਲ ਗਾਂਧੀ (Rahul Gandhi) ਦੀ ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਤੇਲੰਗਾਨਾ ਕਾਂਗਰਸ ਇਸ ਦੇ ਖ਼ਿਲਾਫ਼ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ। ਤੇਲੰਗਾਨਾ ਕਾਂਗਰਸ ਦੇ ਸੂਬਾ ਪ੍ਰਧਾਨ ਰੇਵੰਤ ਰੈਡੀ ਨੇ ਇਹ ਜਾਣਕਾਰੀ ਦਿੱਤੀ ਹੈ। ਰੇਵੰਤ ਰੈਡੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਨਿਰਦੇਸ਼ਾਂ ‘ਤੇ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੇ ਸੰਸਦ ਮੈਂਬਰ ਬਣਨ ਦੇ ਫੈਸਲੇ ਖ਼ਿਲਾਫ਼ ਸੂਬੇ ਭਰ ‘ਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਕਰ ਰਹੀ ਹੈ। ਸੂਬਾ ਕਾਂਗਰਸ ਪ੍ਰਧਾਨ ਰੇਵੰਤ ਰੈਡੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਵਿੰਗ ਜਿਨ੍ਹਾਂ ਵਿੱਚ ਐਨਐਸਯੂਆਈ, ਯੂਥ ਕਾਂਗਰਸ, ਮਹਿਲਾ ਕਾਂਗਰਸ, ਐਸਟੀ ਮੋਰਚਾ, ਐਸਸੀ ਮੋਰਚਾ ਅਤੇ ਹੋਰ ਜਥੇਬੰਦੀਆਂ ਸ਼ਾਮਲ ਹਨ। ਇਹ ਰੋਸ ਪ੍ਰਦਰਸ਼ਨ ਮੋਦੀ ਸਰਕਾਰ ਖ਼ਿਲਾਫ਼ ਕੀਤਾ ਜਾਵੇਗਾ। ਰੈਡੀ ਨੇ ਦੱਸਿਆ ਕਿ 8 ਅਪ੍ਰੈਲ ਨੂੰ ਮਨਚੇਰੀਅਲ ਵਿਖੇ ਸੱਤਿਆਗ੍ਰਹਿ ਕੀਤਾ ਜਾਵੇਗਾ, ਜਿਸ ਦੀ ਅਗਵਾਈ ਬੱਤੀ ਵਿਕਰਮਰਕਾ ਕਰਨਗੇ। ਇਸ ਤੋਂ ਬਾਅਦ 10 ਤੋਂ 25 ਅਪ੍ਰੈਲ ਤੱਕ ਸੂਬੇ ਭਰ ‘ਚ ਹਾਥ ਸੇ ਹਾਥ ਜੋੜੋ ਯਾਤਰਾ ਕੱਢੀ ਜਾਵੇਗੀ। ਜਿਸ ਵਿੱਚ ਰਾਹੁਲ ਗਾਂਧੀ (Rahul Gandhi) ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਉਣ ਦਾ ਮੁੱਦਾ ਚੁੱਕਿਆ ਜਾਵੇਗਾ। 23 ਮਾਰਚ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਦੋ ਸਾਲ ਦੀ ਸਜ਼ਾ ਸੁਣਾਈ ਸੀ। ਨਿਯਮਾਂ ਮੁਤਾਬਕ ਦੋ ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ। The post ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਕਾਂਗਰਸ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕਰਨ ਦੀ ਤਿਆਰੀ ‘ਚ appeared first on TheUnmute.com - Punjabi News. Tags:
|
ਫਿਨਲੈਂਡ 'ਚ ਪ੍ਰਧਾਨ ਮੰਤਰੀ ਸਨਾ ਮੈਰਿਨ ਦੀ ਪਾਰਟੀ ਚੋਣ ਹਾਰੀ, ਪੇਟੇਰੀ ਓਰਪੋ ਹੋਣਗੇ ਅਗਲੇ ਪ੍ਰਧਾਨ ਮੰਤਰੀ Monday 03 April 2023 08:31 AM UTC+00 | Tags: breaking-news finlands-parliamentary-election national-coalition-party news petteri-orpo prime-minister-sanna-marin ਚੰਡੀਗੜ੍ਹ, 03 ਅਪ੍ਰੈਲ 2023: ਫਿਨਲੈਂਡ (Finland) ਦੀਆਂ ਸੰਸਦੀ ਚੋਣਾਂ ਦੇ ਨਤੀਜੇ ਆ ਗਏ ਹਨ। ਉੱਥੇ ਦੱਖਣਪੰਥੀ ਪਾਰਟੀ ਦੇ ਗਠਜੋੜ ਨੇ ਜਿੱਤ ਹਾਸਲ ਕੀਤੀ ਹੈ। ਨੈਸ਼ਨਲ ਕੋਇਲਿਸ਼ਨ ਪਾਰਟੀ ਨੂੰ ਐਤਵਾਰ ਨੂੰ ਹੋਈ ਵੋਟ ਗਿਣਤੀ ਵਿੱਚ ਸਭ ਤੋਂ ਵੱਧ 20.8% ਵੋਟਾਂ ਮਿਲੀਆਂ। ਫਿਨਲੈਂਡ ਦੀ ਦੱਖਣਪੰਥੀ ਲੋਕਪ੍ਰਿਅ ਪਾਰਟੀ ਦਿ ਫਿਨਸ ਦੂਜੇ ਨੰਬਰ ‘ਤੇ ਹੈ, ਜਦੋਂ ਕਿ ਪ੍ਰਧਾਨ ਮੰਤਰੀ ਸਨਾ ਮੈਰਿਨ ਦੀ ਸੋਸ਼ਲ ਡੈਮੋਕਰੇਟਸ 19.9% ਵੋਟਾਂ ਨਾਲ ਤੀਜੇ ਨੰਬਰ ‘ਤੇ ਰਹੀ ਹੈ। ਨਤੀਜਿਆਂ ਤੋਂ ਬਾਅਦ ਹਾਰ ਸਵੀਕਾਰ ਕਰਦੇ ਹੋਏ ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮੈਰਿਨ ਨੇ ਗਠਜੋੜ ਸਰਕਾਰ ਬਣਾਉਣ ਵਾਲੀ ਨੈਸ਼ਨਲ ਕੋਇਲਿਸ਼ਨ ਪਾਰਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਦਰਅਸਲ, ਸਨਾ ਮੈਰਿਨ ਨਾ ਸਿਰਫ ਫਿਨਲੈਂਡ ਦੀ, ਸਗੋਂ ਪੂਰੇ ਯੂਰਪ ਦੀ ਪ੍ਰਧਾਨ ਮੰਤਰੀ ਬਣਨ ਵਾਲੀ ਸਭ ਤੋਂ ਛੋਟੀ ਉਮਰ ਦੀ ਨੇਤਾ ਹੈ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਪੇਟੇਰੀ ਓਰਪੋ (Petteri Orpo) ਨੂੰ ਹੁਣ ਮੈਰਿਨ ਦੀ ਥਾਂ ਦਿੱਤੀ ਜਾ ਸਕਦੀ ਹੈ। ਪਿਛਲੇ ਸਾਲ ਅਗਸਤ ਵਿੱਚ ਫਿਨਲੈਂਡ (Finland) ਦੀ ਪ੍ਰਧਾਨ ਮੰਤਰੀ ਸਨਾ ਮੈਰਿਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ। ਇਸ ‘ਚ ਉਹ ਕਥਿਤ ਸ਼ਰਾਬ ਪੀ ਕੇ ਆਪਣੇ ਦੋਸਤਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਸੀ। ਵਿਰੋਧੀ ਧਿਰ ਦੇ ਨੇਤਾਵਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਸਨਾ ਮੈਰਿਨ ਨੇ ਦੋਸਤਾਂ ਨਾਲ ਇਕ ਪਾਰਟੀ ਵਿਚ ਨਸ਼ੀਲੇ ਪਦਾਰਥ ਲਏ ਸਨ। ਉਸ ਨੂੰ ਡਰੱਗ ਟੈਸਟ ਲਈ ਵੀ ਕਿਹਾ ਗਿਆ ਸੀ। ਹਾਲਾਂਕਿ ਮੈਰਿਨ ਨੇ ਸਪੱਸ਼ਟ ਕੀਤਾ ਕਿ ਉਸ ਨੇ ਪਾਰਟੀ ‘ਚ ਸਿਰਫ ਸ਼ਰਾਬ ਪੀਤੀ ਸੀ, ਪਰ ਡਰੱਗ ਦਾ ਸੇਵਨ ਨਹੀਂ ਕੀਤਾ ਸੀ। ਉਸ ਦਾ ਡਰੱਗ ਟੈਸਟ ਬਾਅਦ ਵਿੱਚ ਨੈਗੇਟਿਵ ਆਇਆ। The post ਫਿਨਲੈਂਡ ‘ਚ ਪ੍ਰਧਾਨ ਮੰਤਰੀ ਸਨਾ ਮੈਰਿਨ ਦੀ ਪਾਰਟੀ ਚੋਣ ਹਾਰੀ, ਪੇਟੇਰੀ ਓਰਪੋ ਹੋਣਗੇ ਅਗਲੇ ਪ੍ਰਧਾਨ ਮੰਤਰੀ appeared first on TheUnmute.com - Punjabi News. Tags:
|
ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਨਵਜੋਤ ਸਿੰਘ ਸਿੱਧੂ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ Monday 03 April 2023 09:23 AM UTC+00 | Tags: breaking-news cm-bhagwant-mann latest-news mansa mossa-pind mossa-vilage navjot-singh-sidhu news punjab-congress punjab-government punjabi-news punjab-news punjab-police sidhu-moosewala the-unmute-breaking-news the-unmute-news ਚੰਡੀਗੜ੍ਹ, 03 ਅਪ੍ਰੈਲ 2023: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇ ਵਿਖੇ ਪਹੁੰਚੇ ਹਨ । ਜਿੱਥੇ ਉਹ ਨਵਜੋਤ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਮਾਪਿਆਂ ਨੂੰ ਮਿਲੇ। ਇਸ ਦੌਰਾਨ ਹੋਰ ਕਾਂਗਰਸੀ ਆਗੂ ਵੀ ਉਨ੍ਹਾਂ ਦੇ ਨਾਲ ਹਨ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੱਸ ਦਈਏ ਕਿ ਨਵਜੋਤ ਸਿੱਧੂ ਨੇ ਹੀ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ 4 ਵਜੇ ਪਿੰਡ ਮੂਸੇਵਾਲਾ ਦੇ ਗ੍ਰਹਿ ਵਿਖੇ ਹੀ ਸਾਂਝੀ ਕਾਨਫਰੰਸ ਕਰਨਗੇ । ਨਵਜੋਤ ਸਿੱਧੂ ਰੋਡਰੇਜ ਮਾਮਲੇ ‘ਚ ਦੋ ਦਿਨ ਪਹਿਲਾਂ ਹੀ ਪਟਿਆਲਾ ਜੇਲ੍ਹ ‘ਚੋਂ ਬਾਹਰ ਆਏ ਹਨ। ਜੇਲ੍ਹ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਹੈ । The post ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਨਵਜੋਤ ਸਿੰਘ ਸਿੱਧੂ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ appeared first on TheUnmute.com - Punjabi News. Tags:
|
ਕਥਿਤ ਸ਼ਰਾਬ ਘੋਟਾਲੇ ਮਾਮਲੇ 'ਚ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, ਨਿਆਂਇਕ ਹਿਰਾਸਤ 'ਚ ਕੀਤਾ ਵਾਧਾ Monday 03 April 2023 11:15 AM UTC+00 | Tags: kotwali-nabha-police liquor-scam-case manish-sisodia nabha-police news ਚੰਡੀਗੜ੍ਹ, 03 ਅਪ੍ਰੈਲ 2023: ਰਾਯੂਸ ਐਵੇਨਿਊ ਅਦਾਲਤ ਨੇ ਕਥਿਤ ਸ਼ਰਾਬ ਘੋਟਾਲੇ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੀ ਨਿਆਇਕ ਹਿਰਾਸਤ 17 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਅੱਜ ਨਿਆਂਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਸੀਬੀਆਈ ਨੇ ਸਿਸੋਦੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ । ਇਸ ਤੋਂ ਪਹਿਲਾਂ 20 ਮਾਰਚ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਦੀ ਮਿਆਦ ਵਧਾ ਦਿੱਤੀ ਸੀ। 31 ਮਾਰਚ ਨੂੰ ਅਦਾਲਤ ਨੇ ਇਸੇ ਮਾਮਲੇ ‘ਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਸੀਬੀਆਈ ਨੇ 26 ਫਰਵਰੀ ਨੂੰ ਸਿਸੋਦੀਆ ਨੂੰ ਕਥਿਤ ਸ਼ਰਾਬ ਘੋਟਾਲੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। The post ਕਥਿਤ ਸ਼ਰਾਬ ਘੋਟਾਲੇ ਮਾਮਲੇ ‘ਚ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, ਨਿਆਂਇਕ ਹਿਰਾਸਤ ‘ਚ ਕੀਤਾ ਵਾਧਾ appeared first on TheUnmute.com - Punjabi News. Tags:
|
ਪੰਜਾਬੀਆਂ ਦਾ ਜੀਵਨ ਪੱਧਰ ਸੁਧਾਰਨ ਲਈ ਉਸਾਰੂ ਕਦਮ ਸਾਬਤ ਹੋਣਗੀਆਂ ਯੋਗਸ਼ਾਲਾਵਾਂ: ਮੁੱਖ ਮੰਤਰੀ Monday 03 April 2023 11:20 AM UTC+00 | Tags: aam-aadmi-party breaking-news cm-bhagwant-mann cm-di-yogshala dr-balbir-singh health latest-news news punjab punjab-health-and-family-welfare punjab-health-department punjabi-news punjab-news the-unmute-breaking-news yoga yogashala yogshala ਚੰਡੀਗੜ੍ਹ, 03 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤਮੰਦ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਜਨਤਕ ਮੁਹਿੰਮ ਪੈਦਾ ਕਰਨ ਦੇ ਉਦੇਸ਼ ਨਾਲ 'ਸੀ.ਐਮ. ਦੀ ਯੋਗਸ਼ਾਲਾ' (CM di Yogshala) ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਕ ਵੀਡੀਓ ਸੰਦੇਸ਼ ਵਿਚ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਦੀਆਂ ਸ਼ਾਨਦਾਰ ਪ੍ਰਾਚੀਨ ਰਵਾਇਤਾਂ ਦੇ ਸੁਮੇਲ ਨਾਲ ਇਹ ਯੋਗਸ਼ਾਲਾਵਾਂ ਸਰੀਰਕ ਤੇ ਮਾਨਿਸਕ ਤੌਰ ਉਤੇ ਪੰਜਾਬੀਆਂ ਨੂੰ ਸਿਹਤਮੰਦ ਬਣਾਉਣ ਵਿਚ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪਾਇਲਟ ਪ੍ਰਾਜੈਕਟ ਵਜੋਂ ਇਸ ਦੀ ਸ਼ੁਰੂਆਤ ਅੰਮ੍ਰਿਤਸਰ, ਫਗਵਾੜਾ, ਪਟਿਆਲਾ ਅਤੇ ਲੁਧਿਆਣਾ ਦੇ ਸ਼ਹਿਰਾਂ ਤੋਂ ਕੀਤੀ ਜਾਵੇਗੀ ਜਿੱਥੇ ਸਿਖਲਾਈਯਾਫਤਾ ਯੋਗਾ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਤੇ ਹੋਰ ਜਨਤਕ ਥਾਵਾਂ ਵਿਚ ਲੋਕਾਂ ਨੂੰ ਮੁਫ਼ਤ ਯੋਗਾ ਸਿਖਲਾਈ ਦੇਣਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਸਿਹਤਮੰਦ, ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਲੋਕਾਂ ਦੀ ਵੱਧ ਤੋਂ ਵੱਧ ਭਾਈਵਾਲੀ ਰਾਹੀਂ ਜਨਤਕ ਮੁਹਿੰਮ ਨੂੰ ਯਕੀਨੀ ਬਣਾਉਣਾ ਹੈ। ਯੋਗ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਯੋਗਾ ਸਰੀਰਕ ਤੰਦਰੁਸਤੀ ਅਤੇ ਮਨ ਨੂੰ ਮਜ਼ਬੂਤ ਰੱਖਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਰੋਜ਼ਾਨਾ ਸਵੇਰੇ ਯੋਗਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਤਨ-ਮਨ ਦੀ ਤੰਦਰੁਸਤੀ ਲਈ ਯੋਗਾ ਨੂੰ ਰੋਜ਼ਾਨਾ ਜਿੰਦਗੀ ਵਿਚ ਹਿੱਸਾ ਬਣਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ 'ਸੀ.ਐਮ. ਦੀ ਯੋਗਸ਼ਾਲਾ' ਲੋਕਾਂ ਨੂੰ ਯੋਗਾ ਰਾਹੀਂ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਉਤੇ ਨਾ ਸਿਰਫ ਚੰਗੀ ਸਿਹਤ ਸਗੋਂ ਲੋਕਾਂ ਨੂੰ ਤਣਾਅ ਮੁਕਤ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂ ਜੋ ਰੋਜ਼ਾਨਾ ਜੀਵਨ ਵਿਚ ਅਨੇਕਾਂ ਚੁਣੌਤੀਆਂ ਨਾਲ ਜੂਝਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਉਤੇ ਵਧ ਰਿਹਾ ਤਣਾਅ ਸਾਡੇ ਸਾਰਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਯੋਗਾ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਚੰਗਾ ਜੀਵਨ ਬਤੀਤ ਕਰਨ ਲਈ ਮਾਨਸਿਕ ਤੇ ਸਰੀਰਕ ਤੌਰ ਉਤੇ ਸੰਤੁਲਨ ਕਾਇਮ ਰੱਖਣਾ ਮਹੱਤਵਪੂਰਨ ਹੈ ਅਤੇ ਜੀਵਨ ਜਾਚ ਵਿਚ ਕੁਝ ਤਬਦੀਲੀਆਂ ਲਿਆਉਣ ਅਤੇ ਯੋਗਾ ਰਾਹੀਂ ਇਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ 'ਸੀ.ਐਮ. ਯੋਗਸ਼ਾਲਾ' (CM di Yogshala) ਮੁਹਿੰਮ ਹਰੇਕ ਪੰਜਾਬੀ ਲਈ ਤੰਦਰੁਸਤ ਤੇ ਮਿਆਰੀ ਜੀਵਨ ਨੂੰ ਯਕੀਨੀ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਯੋਗਸ਼ਾਲਾਵਾਂ ਸਿਹਤਮੰਦ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਵਿਚ ਕਾਰਗਰ ਰੋਲ ਅਦਾ ਕਰਨਗੀਆਂ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਯੋਗਸ਼ਾਲਾਵਾਂ ਪੰਜਾਬੀਆਂ ਦੇ ਬਿਹਤਰ ਜੀਵਨ ਨੂੰ ਯਕੀਨੀ ਬਣਾਉਣ ਲਈ ਸਹਾਈ ਸਿੱਧ ਹੋਣਗੀਆਂ। The post ਪੰਜਾਬੀਆਂ ਦਾ ਜੀਵਨ ਪੱਧਰ ਸੁਧਾਰਨ ਲਈ ਉਸਾਰੂ ਕਦਮ ਸਾਬਤ ਹੋਣਗੀਆਂ ਯੋਗਸ਼ਾਲਾਵਾਂ: ਮੁੱਖ ਮੰਤਰੀ appeared first on TheUnmute.com - Punjabi News. Tags:
|
ਕੋਟਕਪੂਰਾ ਗੋਲੀ ਕਾਂਡ: ਰਾਮ ਨੌਮੀ ਮੌਕੇ ਗਜ਼ਟਿਡ ਛੁੱਟੀ ਹੋਣ ਕਾਰਨ ਆਮ ਲੋਕ ਆਉਣ ਵਾਲੇ ਵੀਰਵਾਰ ਨੂੰ SIT ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹਨ Monday 03 April 2023 11:27 AM UTC+00 | Tags: adgp-lk-yadav faridkot-court kotakpura-firing-case kotakpura-firing-incident kotakpura-shooting-incident kotkapura kotkapura-firing-incident news parkash-singh-badal punjab-and-haryana-high-court punjab-government punjab-news sukhbir-badal sumedh-saini the-unmute-breaking-news ਚੰਡੀਗੜ੍ਹ, 03 ਅਪ੍ਰੈਲ 2023: ਰਾਮ ਨੌਮੀ (30 ਮਾਰਚ, 2023, ਵੀਰਵਾਰ) ਮੌਕੇ ਗਜ਼ਟਿਡ ਛੁੱਟੀ ਹੋਣ ਦੇ ਮੱਦੇਨਜ਼ਰ ਕੋਟਕਪੂਰਾ ਗੋਲੀ ਕਾਂਡ (Kotkapura Firing incident) ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੁਖੀ ਏ.ਡੀ.ਜੀ.ਪੀ. ਐਲ.ਕੇ. ਯਾਦਵ ਨੇ ਅੱਜ ਦੱਸਿਆ ਕਿ ਆਮ ਲੋਕ ਇਸ ਕੇਸ ਸਬੰਧੀ ਕੋਈ ਵੀ ਜਾਣਕਾਰੀ ਆਉਣ ਵਾਲੇ ਵੀਰਵਾਰ (6 ਅਪ੍ਰੈਲ, 2023) ਨੂੰ ਉਹਨਾਂ ਨਾਲ ਸਾਂਝੀ ਕਰ ਸਕਦੇ ਹਨ। ਲੋਕ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਏ.ਡੀ.ਜੀ.ਪੀ. ਐਲ.ਕੇ. ਯਾਦਵ ਦੇ ਦਫ਼ਤਰ 6ਵੀਂ ਮੰਜ਼ਿਲ, ਪੰਜਾਬ ਪੁਲਿਸ ਹੈੱਡਕੁਆਰਟਰ, ਸੈਕਟਰ 9-ਸੀ ਵਿਖੇ ਜਾ ਕੇ ਮਿਲ ਸਕਦੇ ਹਨ। ਜ਼ਿਕਰਯੋਗ ਹੈ ਕਿ 14 ਅਕਤੂਬਰ, 2015 ਨੂੰ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਅੰਤਿਮ ਪੜਾਅ ‘ਤੇ ਪਹੁੰਚ ਗਈ ਹੈ। ਏ.ਡੀ.ਜੀ.ਪੀ. ਨੇ ਕਿਹਾ ਕਿ ਲੋਕ ਇਸ ਸਬੰਧੀ ਵਟਸਐਪ ਨੰਬਰ 9875983237 ‘ਤੇ ਮੈਸੇਜ ਭੇਜ ਕੇ ਜਾਂ ਆਈ.ਡੀ. newsit2021kotkapuracase@gmail.com ‘ਤੇ ਈਮੇਲ ਕਰਕੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਇਸ ਪੜਾਅ ‘ਤੇ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਵੱਲੋਂ ਦਿੱਤੀ ਕੋਈ ਵੀ ਇਨਪੁਟ/ਜਾਣਕਾਰੀ ਐਸ.ਆਈ.ਟੀ. ਲਈ ਜਾਂਚ ਦੀ ਇਸ ਕਾਨੂੰਨੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਵਿੱਚ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ। ਏ.ਡੀ.ਜੀ.ਪੀ. ਨੂੰ ਸੌਂਪੀ ਇਸ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਐਸ.ਆਈ.ਟੀ. ਦਾ ਸਹਿਯੋਗ ਕਰਨ ਲਈ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਨਾਲ ਜੁੜੀ ਜਾਂਚ ਦੀ ਕਾਨੂੰਨੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਪੰਜਾਬ ਦੇ ਹਰੇਕ ਵਿਅਕਤੀ ਵੱਲੋਂ ਦਿੱਤੀ ਕੋਈ ਵੀ ਜਾਣਕਾਰੀ ਲਾਹੇਵੰਦ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਨਿਰਦੇਸ਼ਾਂ ‘ਤੇ ਸੂਬਾ ਸਰਕਾਰ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਲਈ ਏ.ਡੀ.ਜੀ.ਪੀ. ਐਲ.ਕੇ. ਯਾਦਵ, ਆਈ.ਜੀ. ਰਾਕੇਸ਼ ਅਗਰਵਾਲ ਅਤੇ ਐੱਸ.ਐੱਸ.ਪੀ. ਮੋਗਾ ਗੁਲਨੀਤ ਸਿੰਘ ਖੁਰਾਣਾ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਸੀ। ਵਿਸ਼ੇਸ਼ ਜਾਂਚ ਟੀਮ ਵੱਲੋਂ 24 ਫਰਵਰੀ, 2023 ਨੂੰ ਅਦਾਲਤ ਵਿੱਚ ਆਪਣਾ ਪਹਿਲਾ ਚਲਾਨ ਪੇਸ਼ ਕੀਤਾ ਗਿਆ ਸੀ। The post ਕੋਟਕਪੂਰਾ ਗੋਲੀ ਕਾਂਡ: ਰਾਮ ਨੌਮੀ ਮੌਕੇ ਗਜ਼ਟਿਡ ਛੁੱਟੀ ਹੋਣ ਕਾਰਨ ਆਮ ਲੋਕ ਆਉਣ ਵਾਲੇ ਵੀਰਵਾਰ ਨੂੰ SIT ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹਨ appeared first on TheUnmute.com - Punjabi News. Tags:
|
Afghanistan: ਤਾਲਿਬਾਨ ਨੇ ਇਕਲੌਤੇ ਔਰਤਾਂ ਦੇ ਰੇਡੀਓ ਸਟੇਸ਼ਨ ਨੂੰ ਬੰਦ ਕਰਨ ਦੇ ਦਿੱਤੇ ਹੁਕਮ Monday 03 April 2023 01:29 PM UTC+00 | Tags: al-jazeera breaking-news news radio-station radio-station-ban taliban taliban-government ਚੰਡੀਗੜ੍ਹ, 03 ਅਪ੍ਰੈਲ 2023: ਅਫਗਾਨਿਸਤਾਨ (Afghanistan) ਵਿਚ ਤਾਲਿਬਾਨ ਦੇ ਸ਼ਾਸਨ ਵਿਚ ਔਰਤਾਂ ਦੀ ਹਾਲਤ ਦਿਨੋ-ਦਿਨ ਤਰਸਯੋਗ ਹੁੰਦੀ ਜਾ ਰਹੀ ਹੈ। ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਤਾਲਿਬਾਨ ਨੇ ਅਫਗਾਨਿਸਤਾਨ ਦੇ ਉੱਤਰੀ-ਪੱਛਮੀ ਖੇਤਰ ‘ਚ ਸਥਿਤ ਇਕਲੌਤੇ ਔਰਤਾਂ ਦੇ ਰੇਡੀਓ ਸਟੇਸ਼ਨ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਅਲ ਜਜ਼ੀਰਾ ਦੇ ਮੁਤਾਬਕ ਤਾਲਿਬਾਨ ਦਾ ਦੋਸ਼ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਔਰਤਾਂ ਦੇ ਰੇਡੀਓ ਸਟੇਸ਼ਨ ਨੇ ਸੰਗੀਤ ਵਜਾਇਆ ਹੈ । ਹਾਲਾਂਕਿ ਮਹਿਲਾ ਰੇਡੀਓ ਸਟੇਸ਼ਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਖਬਰਾਂ ਮੁਤਾਬਕ ਅਫਗਾਨਿਸਤਾਨ (Afghanistan) ਦਾ ਰੇਡੀਓ ਸਟੇਸ਼ਨ ਸਦਾਈ ਬਨੋਵਾਨ ਪਿਛਲੇ ਦਸ ਸਾਲਾਂ ਤੋਂ ਕੰਮ ਕਰ ਰਿਹਾ ਸੀ। ਸਦਾ ਬਨੋਵਨ ਦਾ ਅਰਥ ਹੈ ਔਰਤਾਂ ਦੀ ਆਵਾਜ਼। ਇਸ ਰੇਡੀਓ ਸਟੇਸ਼ਨ ਦੇ ਅੱਠ ਮੁਲਾਜ਼ਮਾਂ ਵਿੱਚੋਂ ਛੇ ਔਰਤਾਂ ਸਨ। ਉੱਤਰੀ ਪੱਛਮੀ ਸੂਬੇ ਦੇ ਸੂਚਨਾ ਅਤੇ ਸੱਭਿਆਚਾਰ ਦੇ ਨਿਰਦੇਸ਼ਕ ਮੋਈਜ਼ੂਦੀਨ ਅਹਿਮਦੀ ਦਾ ਕਹਿਣਾ ਹੈ ਕਿ ਰੇਡੀਓ ਸਟੇਸ਼ਨ ਵਾਰ-ਵਾਰ ਇਸਲਾਮਿਕ ਅਮੀਰਾਤ ਦੇ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਸੀ। ਉਸ ਨੇ ਰਮਜ਼ਾਨ ਦੇ ਮਹੀਨੇ ਵਿਚ ਸੰਗੀਤ ਵਜਾ ਕੇ ਨਿਯਮਾਂ ਦੀ ਵੀ ਉਲੰਘਣਾ ਕੀਤੀ ਹੈ। ਜਿਸ ਤਹਿਤ ਰੇਡੀਓ ਸਟੇਸ਼ਨ ਬੰਦ ਕਰ ਦਿੱਤਾ ਗਿਆ ਹੈ। ਅਹਿਮਦੀ ਨੇ ਇਹ ਵੀ ਕਿਹਾ ਕਿ ਰੇਡੀਓ ਸਟੇਸ਼ਨ ਨੂੰ ਦੁਬਾਰਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਜੇਕਰ ਇਹ ਭਵਿੱਖ ਵਿੱਚ ਇਸਲਾਮੀ ਅਮੀਰਾਤ ਦੇ ਕਾਨੂੰਨਾਂ ਦੀ ਪਾਲਣਾ ਕਰਨ ਦੀ ਗਾਰੰਟੀ ਦਿੰਦਾ ਹੈ। ਦੂਜੇ ਪਾਸੇ ਮਹਿਲਾ ਰੇਡੀਓ ਸਟੇਸ਼ਨ ਦੀ ਮੈਨੇਜਰ ਨਾਜ਼ੀਆ ਸੋਰੋਸ਼ ਨੇ ਕਾਨੂੰਨ ਦੀ ਉਲੰਘਣਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਸ ਦਾ ਰੇਡੀਓ ਸਟੇਸ਼ਨ ਸਾਜ਼ਿਸ਼ ਦੇ ਤਹਿਤ ਬੰਦ ਕੀਤਾ ਗਿਆ ਹੈ। ਨਾਜ਼ੀਆ ਸੋਰੋਸ਼ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਸੰਗੀਤ ਵਜਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ । ਅਫਗਾਨ ਸਰਕਾਰ ਦੇ ਪਤਨ ਅਤੇ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ, ਉਥੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਖਾਸ ਕਰਕੇ ਔਰਤਾਂ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। The post Afghanistan: ਤਾਲਿਬਾਨ ਨੇ ਇਕਲੌਤੇ ਔਰਤਾਂ ਦੇ ਰੇਡੀਓ ਸਟੇਸ਼ਨ ਨੂੰ ਬੰਦ ਕਰਨ ਦੇ ਦਿੱਤੇ ਹੁਕਮ appeared first on TheUnmute.com - Punjabi News. Tags:
|
CSK vs LSG: ਲਖਨਊ ਵਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ, 4 ਸਾਲ ਬਾਅਦ ਘਰੇਲੂ ਮੈਦਾਨ 'ਤੇ ਖੇਡੇਗੀ ਚੇਨਈ Monday 03 April 2023 01:44 PM UTC+00 | Tags: breaking-news chennai-super-kings chepauk-stadium. cricket-news csk csk-vs-lsg ipl-2023 ipl-news lucknow lucknow-super-giants news punjab-news sports-news the-unmute-breaking-news the-unmute-punjab ਚੰਡੀਗ੍ਹੜ, 03 ਅਪ੍ਰੈਲ 2023: (CSK vs LSG) ਇੰਡੀਅਨ ਪ੍ਰੀਮੀਅਰ ਲੀਗ-16 ਦਾ ਛੇਵਾਂ ਮੈਚ 4 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਾਲੇ ਚੇਪੌਕ ਸਟੇਡੀਅਮ ‘ਚ ਸ਼ੁਰੂ ਹੋਣ ਵਾਲਾ ਹੈ। ਲਖਨਊ ਸੁਪਰ ਜਾਇੰਟਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ | ਪਹਿਲਾ ਮੈਚ ਹਾਰਨ ਤੋਂ ਬਾਅਦ ਚੇਨਈ ਦਾ ਟੀਚਾ ਇਸ ਸੈਸ਼ਨ ‘ਚ ਜਿੱਤ ਦਾ ਖਾਤਾ ਖੋਲ੍ਹਣ ਦਾ ਹੋਵੇਗਾ। ਇਸ ਦੇ ਨਾਲ ਹੀ ਸੀਜ਼ਨ ਦੀ ਪਹਿਲੀ ਜਿੱਤ ਤੋਂ ਬਾਅਦ ਲਖਨਊ ਦੇ ਹੌਸਲੇ ਬੁਲੰਦ ਹੋ ਜਾਣਗੇ। ਚੇਨਈ 4 ਸਾਲ ਬਾਅਦ ਆਪਣੇ ਘਰੇਲੂ ਮੈਦਾਨ ‘ਤੇ ਖੇਡੇਗੀ। ਟੀਮ ਨੇ ਆਖਰੀ ਵਾਰ ਸਾਲ 2019 ‘ਚ ਮੁੰਬਈ ਦੇ ਖ਼ਿਲਾਫ਼ ਆਈਪੀਐੱਲ ਮੈਚ ਖੇਡਿਆ ਸੀ। ਇਸ ਤੋਂ ਬਾਅਦ ਚੇਪੌਕ ‘ਚ ਕੋਰੋਨਾ ਕਾਰਨ ਕੋਈ ਮੁਕਾਬਲਾ ਨਹੀਂ ਸੀ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਦੀ ਟੀਮ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਹੈ। ਟੀਮ ਨੇ ਮੁੰਬਈ ਤੋਂ ਬਾਅਦ ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ 4 ਖਿਤਾਬ ਜਿੱਤੇ ਹਨ। ਟੀਮ 13 ਵਿੱਚੋਂ 11 ਸੀਜ਼ਨਾਂ ਵਿੱਚ ਪਲੇਆਫ ਵਿੱਚ ਪਹੁੰਚੀ ਅਤੇ 9 ਵਾਰ ਫਾਈਨਲ ਵਿੱਚ ਵੀ ਖੇਡੀ। ਇਸ ਸੈਸ਼ਨ ਦੇ ਪਹਿਲੇ ਮੈਚ ‘ਚ ਚੇਨਈ ਨੂੰ ਗੁਜਰਾਤ ਤੋਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਉਸ ਹਾਰ ਨੂੰ ਭੁੱਲ ਕੇ ਇਸ ਮੈਚ ‘ਤੇ ਧਿਆਨ ਕੇਂਦਰਿਤ ਕਰਨਾ ਚਾਹੇਗੀ। ਟੀਮ ਦੇ 4 ਵਿਦੇਸ਼ੀ ਖਿਡਾਰੀ ਡੇਵੋਨ ਕੋਨਵੇ, ਬੇਨ ਸਟੋਕਸ, ਮੋਇਨ ਅਲੀ ਅਤੇ ਮਿਸ਼ੇਲ ਸੈਂਟਨਰ ਹੋ ਸਕਦੇ ਹਨ। ਸ਼ੁਰੂਆਤੀ ਮੈਚਾਂ ਲਈ ਮਹਿਸ਼ ਟੀਕਸ਼ਣਾ ਉਪਲਬਧ ਨਹੀਂ ਹੈ। ਇਨ੍ਹਾਂ ਤੋਂ ਇਲਾਵਾ ਧੋਨੀ, ਰਿਤੂਰਾਜ ਗਾਇਕਵਾੜ, ਰਵਿੰਦਰ ਜਡੇਜਾ, ਦੀਪਕ ਚਾਹਰ ਅਤੇ ਸ਼ਿਵਮ ਦੂਬੇ ਵਰਗੇ ਭਾਰਤੀ ਖਿਡਾਰੀ ਵੀ ਟੀਮ ਨੂੰ ਮਜ਼ਬੂਤ ਕਰ ਰਹੇ ਹਨ। ਲਖਨਊ ਨੇ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਟੀਮ ਨੇ ਘਰੇਲੂ ਮੈਦਾਨ ‘ਤੇ ਆਪਣੇ ਪਹਿਲੇ ਮੈਚ ‘ਚ ਦਿੱਲੀ ਨੂੰ 50 ਦੌੜਾਂ ਨਾਲ ਹਰਾਇਆ ਸੀ। ਫਿਰ ਕਾਇਲ ਮੇਅਰਜ਼ ਅਤੇ ਮਾਰਕ ਵੁੱਡ ਨੇ ਵਧੀਆ ਕੰਮ ਕੀਤਾ। ਚੇਨਈ ਦੇ ਖ਼ਿਲਾਫ਼ ਟੀਮ ਦੇ 4 ਵਿਦੇਸ਼ੀ ਖਿਡਾਰੀ ਕਾਇਲ ਮੇਅਰਸ, ਨਿਕੋਲਸ ਪੂਰਨ, ਮਾਰਕਸ ਸਟੋਇਨਿਸ ਅਤੇ ਮਾਰਕ ਵੁੱਡ ਹੋ ਸਕਦੇ ਹਨ। ਕਵਿੰਟਨ ਡੀ ਕਾਕ ਸ਼ੁਰੂਆਤੀ ਮੈਚਾਂ ਲਈ ਉਪਲਬਧ ਨਹੀਂ ਹੈ। ਇਨ੍ਹਾਂ ਤੋਂ ਇਲਾਵਾ ਰਵੀ ਬਿਸ਼ਨੋਈ, ਕੇਐਲ ਰਾਹੁਲ ਅਤੇ ਦੀਪਕ ਹੁੱਡਾ ਵਰਗੇ ਭਾਰਤੀ ਖਿਡਾਰੀ ਵੀ ਟੀਮ ਨੂੰ ਮਜ਼ਬੂਤ ਬਣਾ ਰਹੇ ਹਨ। The post CSK vs LSG: ਲਖਨਊ ਵਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ, 4 ਸਾਲ ਬਾਅਦ ਘਰੇਲੂ ਮੈਦਾਨ ‘ਤੇ ਖੇਡੇਗੀ ਚੇਨਈ appeared first on TheUnmute.com - Punjabi News. Tags:
|
Donald trump: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕੱਲ੍ਹ ਅਦਾਲਤ 'ਚ ਹੋਣਗੇ ਪੇਸ਼, ਜਾਣੋ ਪੂਰਾ ਮਾਮਲਾ Monday 03 April 2023 01:55 PM UTC+00 | Tags: breaking-news donald-trump former-us-president-donald-trump latest-news news punjabi-news the-unmute-breaking-news ਚੰਡੀਗ੍ਹੜ, 03 ਅਪ੍ਰੈਲ 2023: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਖ਼ਿਲਾਫ਼ ਇੱਕ ਮਾਮਲੇ ਵਿੱਚ ਮੰਗਲਵਾਰ ਨੂੰ ਸੁਣਵਾਈ ਹੋਵੇਗੀ। ਪਿਛਲੇ ਹਫਤੇ, ਇੱਕ ਮੈਨਹਟਨ ਗ੍ਰੈਂਡ ਜਿਊਰੀ ਨੇ ਟਰੰਪ ਨੂੰ 2016 ਦੀ ਮੁਹਿੰਮ ਦੇ ਹਿੱਸੇ ਵਜੋਂ ਇੱਕ ਪੋਰਨ ਸਟਾਰ ਨੂੰ ਗੁਪਤ ਰੂਪ ਵਿੱਚ ਭੁਗਤਾਨ ਕਰਨ ਦੇ ਦੋਸ਼ ਲਗਾਏ ਗਏ ਹਨ। ਟਰੰਪ ਅਪਰਾਧਿਕ ਕੇਸ ਦਾ ਸਾਹਮਣਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ। ਸੋਮਵਾਰ ਨੂੰ ਟਰੰਪ (Donald Trump) ਆਪਣੇ ਮਾਰ-ਏ-ਲਾਗੋ ਘਰ ਤੋਂ ਨਿਊਯਾਰਕ ਸਿਟੀ ਲਈ ਉਡਾਣ ਭਰਨਗੇ। ਅਦਾਲਤ ਦੀ ਸੁਣਵਾਈ ਤੋਂ ਬਾਅਦ ਉਹ ਫਲੋਰੀਡਾ ਵਿੱਚ ਆਪਣੇ ਰਿਜ਼ੋਰਟ ਵਿੱਚ ਵਾਪਸ ਆ ਸਕਦੇ ਹਨ, ਉਹ ਮੰਗਲਵਾਰ ਰਾਤ ਨੂੰ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨਗੇ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟਰੰਪ ਕਿਹੜੇ ਅਪਰਾਧਾਂ ਦੇ ਦੋਸ਼ੀ ਹਨ ਅਤੇ ਉਨ੍ਹਾਂ ‘ਤੇ ਕਿੰਨੇ ਅਪਰਾਧਿਕ ਮਾਮਲੇ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸਾਬਕਾ ਰਾਸ਼ਟਰਪਤੀ 30 ਤੋਂ ਵੱਧ ਮਾਮਲਿਆਂ ਵਿੱਚ ਦੋਸ਼ ਲੱਗੇ ਹਨ। ਡੋਨਾਲਡ ਟਰੰਪ ਨੂੰ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਕਾਰਵਾਈ ਸੰਖੇਪ ਹੋਣ ਦੀ ਉਮੀਦ ਹੈ। ਸੁਣਵਾਈ ਦੌਰਾਨ ਚਾਰਜ ਪੜ੍ਹੇ ਜਾਣਗੇ, ਜੋ ਕਿ ਲਗਭਗ 10-15 ਮਿੰਟ ਤੱਕ ਚੱਲੇਗੀ। ਉਸਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ 44 ਸਾਲਾ ਡੇਨੀਅਲਸ ਨੂੰ ਟਰੰਪ ਦੁਆਰਾ ਕੀਤੇ ਗਏ ਭੁਗਤਾਨਾਂ ਤੋਂ ਸਖਤੀ ਨਾਲ ਇਨਕਾਰ ਕੀਤਾ ਹੈ। ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਨੇ ਡੋਨਾਲਡ ਟਰੰਪ ‘ਤੇ ਦੋ ਵਾਰ ਮਹਾਦੋਸ਼ ਚਲਾਇਆ। ਉਹ ਦੋਵੇਂ ਵਾਰ ਸੈਨੇਟ ਦੁਆਰਾ ਬਰੀ ਹੋ ਗਿਆ ਸੀ। ਟਰੰਪ ਦੇ ਵਕੀਲ ਜਿਮ ਟਰੱਸਟੀ ਨੇ ਦੋਸ਼ ਲਾਇਆ ਕਿ ਇਹ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ। ਸਾਨੂੰ ਕਦੇ ਵੀ ਅਜਿਹੇ ਵਕੀਲ ਨਹੀਂ ਰੱਖਣੇ ਚਾਹੀਦੇ ਜੋ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਸਿਆਸੀ ਵਾਅਦਿਆਂ ‘ਤੇ ਕੰਮ ਕਰਦੇ ਹਨ। The post Donald trump: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕੱਲ੍ਹ ਅਦਾਲਤ ‘ਚ ਹੋਣਗੇ ਪੇਸ਼, ਜਾਣੋ ਪੂਰਾ ਮਾਮਲਾ appeared first on TheUnmute.com - Punjabi News. Tags:
|
ਮਹਿਲਾ ਡਾਕਟਰ ਖ਼ੁਦਕੁਸ਼ੀ ਮਾਮਲੇ 'ਚ ਇਨਸਾਫ਼ ਦੀ ਮੰਗ ਲਈ ਸੜਕਾਂ 'ਤੇ ਉਤਰਿਆ ਦਲਿਤ ਤੇ ਕਾਮਰੇਡ ਸਮਾਜ Monday 03 April 2023 02:06 PM UTC+00 | Tags: amirtsar breaking-news comrade-society latest-news news punjab-news sri-guru-ramdas-medical-college ਅੰਮ੍ਰਿਤਸਰ, 03 ਅਪ੍ਰੈਲ 2023: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ ਜਿੱਥੇ ਕਿ ਐਮਬੀਬੀਐਸ ਇੰਟਰਸਿਪ ਕਰ ਰਹੇ ਡਾਕਟਰ ਪੰਪੋਸ਼ ਨੂੰ ਕਥਿਤ ਜਾਤੀ ਸੂਚਕ ਸ਼ਬਦਾਂ ਨਾਲ ਅਪਮਾਨਤ ਕੀਤੇ ਜਾਣ ਤੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ , ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਵੱਲੋਂ ਧਾਰਾ 306 IPC ਅਤੇ SC/ST ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ, ਜਿਸ ਦੇ ਚੱਲਦੇ ਅੰਮ੍ਰਿਤਸਰ ਭੰਡਾਰੀ ਪੁਲ ‘ਤੇ ਵੱਖ-ਵੱਖ ਦਲਿਤ ਸਮਾਜ ਦੀਆਂ ਜਥੇਬੰਦੀਆਂ ਅਤੇ ਕਾਮਰੇਡ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਮਹਿਲਾ ਡਾਕਟਰ ਦੇ ਕਥਿਤ ਕਤਲ ਦੇ ਦੋਸ਼ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਅਤੇ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਬੰਦ ਕਰ ਦਿੱਤਾ ਗਿਆ | ਜਿਸਦੇ ਚੱਲਦੇ ਅੰਮ੍ਰਿਤਸਰ ਸ਼ਹਿਰ ਵਿਚ ਟਰੈਫਿਕ ਵਿਵਸਥਾ ਪ੍ਰਭਾਵਿਤ ਹੋਈ | ਜ਼ਿਕਰਯੋਗ ਹੈ ਕਿ ਜਦੋਂ ਅੰਮ੍ਰਿਤਸਰ ਵਿੱਚ G-20 ਸੰਮਲੇਨ ਸਮੇਂ ਵੀ ਦਲਿਤ ਸਮਾਜ ਦੇ ਆਗੂਆਂ ਵੱਲੋਂ ਭੰਡਾਰੀ ਪੁਲ ‘ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਲੇਕਿਨ ਉਸ ਸਮੇਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਸੀ ਅਤੇ G-20 ਹੋਣ ਕਰਕੇ ਪੁਲਿਸ ਵੱਲੋਂ ਵੀ ਪ੍ਰਦਰਸ਼ਨ ਜ਼ਿਆਦਾ ਨਹੀਂ ਕਰਨ ਦਿੱਤਾ ਗਿਆ | ਲੇਕਿਨ ਇਕ ਵਾਰ ਫਿਰ ਦਲਿਤ ਸਮਾਜ ਦੇ ਆਗੂਆਂ ਅਤੇ ਕਾਮਰੇਡ ਜਥੇਬੰਦੀਆਂ ਵੱਲੋਂ ਭੰਡਾਰੀ ਪੁਲ ਜਾਮ ਕਰ ਕੇ ਮਹਿਲਾ ਡਾਕਟਰ ਦੇ ਕਥਿਤ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ | The post ਮਹਿਲਾ ਡਾਕਟਰ ਖ਼ੁਦਕੁਸ਼ੀ ਮਾਮਲੇ ‘ਚ ਇਨਸਾਫ਼ ਦੀ ਮੰਗ ਲਈ ਸੜਕਾਂ ‘ਤੇ ਉਤਰਿਆ ਦਲਿਤ ਤੇ ਕਾਮਰੇਡ ਸਮਾਜ appeared first on TheUnmute.com - Punjabi News. Tags:
|
ਤੰਬਾਕੂ ਵਿਕਰੇਤਾਵਾਂ ਨੂੰ ਲੈਣਾ ਪਵੇਗਾ ਲਾਇਸੈਂਸ, ਉਲੰਘਣਾ ਕਰਨ 'ਤੇ ਹੋਵੇਗੀ FIR ਤੇ ਜ਼ੁਰਮਾਨਾ Monday 03 April 2023 02:15 PM UTC+00 | Tags: breaking-news latest-news lucknow mathura-vrindavan-municipal-corporation news punjab-news the-unmute-latest-news tobacco-sellers uttar-pradesh ਚੰਡੀਗੜ੍ਹ, 03 ਅਪ੍ਰੈਲ 2023: ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਬਾਅਦ ਹੁਣ ਮਥੁਰਾ-ਵ੍ਰਿੰਦਾਵਨ ਨਗਰ ਨਿਗਮ ਨੇ ਵੀ ਤੰਬਾਕੂ (Tobacco) ਵਿਕਰੇਤਾਵਾਂ ਨੂੰ ਰਜਿਸਟਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਦੁਕਾਨਦਾਰ ਬਿਨਾਂ ਲਾਇਸੈਂਸ ਤੋਂ ਵਿਕਰੀ ਕਰਦੇ ਪਾਏ ਗਏ ਤਾਂ ਉਨ੍ਹਾਂ ਵਿਰੁੱਧ ਜ਼ੁਰਮਾਨੇ ਸਮੇਤ ਰਿਪੋਰਟ ਦਰਜ ਕਰਵਾਈ ਜਾਵੇਗੀ। ਸੋਮਵਾਰ ਨੂੰ ਡੀਐਮ ਪੁਲਕਿਤ ਖਰੇ ਨੇ ਤਿੰਨ ਵਿਕਰੇਤਾਵਾਂ ਨੂੰ ਲਾਇਸੈਂਸ ਦਿੱਤੇ। ਜ਼ਿਲ੍ਹਾ ਮੈਜਿਸਟਰੇਟ ਅਤੇ ਨਗਰ ਨਿਗਮ ਕਮਿਸ਼ਨਰ ਨੇ ਨਗਰ ਨਿਗਮ ਖੇਤਰ ਵਿੱਚ ਤਿੰਨ ਤੰਬਾਕੂ (Tobacco) ਲਾਇਸੈਂਸ ਬਿਨੈਕਾਰਾਂ ਨੂੰ ਲਾਇਸੈਂਸ ਜਾਰੀ ਕੀਤੇ। ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਪਹਿਲਾਂ ਇਹ ਲਾਇਸੈਂਸ ਨਗਰ ਨਿਗਮ ਲਖਨਊ ਅਤੇ ਦੂਜੇ ਪੜਾਅ ਵਿੱਚ ਨਗਰ ਨਿਗਮ ਮਥੁਰਾ-ਵਰਿੰਦਾਵਨ ਵੱਲੋਂ ਜਾਰੀ ਕੀਤੇ ਜਾ ਰਹੇ ਹਨ। ਨਗਰ ਨਿਗਮ ਕਮਿਸ਼ਨਰ ਅਨੁਨੇ ਝਾਅ ਨੇ ਦੱਸਿਆ ਕਿ ਨਗਰ ਨਿਗਮ ਖੇਤਰ ਵਿੱਚ ਬਿਨਾਂ ਲਾਇਸੈਂਸ ਤੰਬਾਕੂ ਵੇਚਣ ਦੀ ਮਨਾਹੀ ਹੋਵੇਗੀ। ਇਸ ਦੇ ਨਾਲ ਹੀ ਸਕੂਲ ਅਤੇ ਕਾਲਜ ਤੋਂ 200 ਮੀਟਰ ਦੀ ਦੂਰੀ ਤੱਕ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਨਗਰ ਨਿਗਮ ਖੇਤਰ ਅਧੀਨ 22 ਸਤੰਬਰ 2022 ਤੋਂ ਬਿਨਾਂ ਲਾਇਸੈਂਸ ਤੋਂ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ ਹੈ। ਇਸ ਦੀ ਉਲੰਘਣਾ ਕਰਨ ‘ਤੇ ਪਹਿਲੀ ਵਾਰ 2000 ਰੁਪਏ ਦਾ ਜ਼ੁਰਮਾਨਾ ਅਤੇ ਸਮੱਗਰੀ ਜ਼ਬਤ, ਦੂਜੀ ਵਾਰ 5000 ਅਤੇ ਤੀਜੀ ਵਾਰ 5000 ਰੁਪਏ ਜ਼ੁਰਮਾਨਾ, ਸਮੱਗਰੀ ਨੂੰ ਜ਼ਬਤ ਕਰਨ ਦੇ ਨਾਲ-ਨਾਲ ਐਫਆਈਆਰ ਦਰਜ ਕੀਤੀ ਜਾਵੇਗੀ। The post ਤੰਬਾਕੂ ਵਿਕਰੇਤਾਵਾਂ ਨੂੰ ਲੈਣਾ ਪਵੇਗਾ ਲਾਇਸੈਂਸ, ਉਲੰਘਣਾ ਕਰਨ ‘ਤੇ ਹੋਵੇਗੀ FIR ਤੇ ਜ਼ੁਰਮਾਨਾ appeared first on TheUnmute.com - Punjabi News. Tags:
|
ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਲਈ ਮਾਨ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ: ਵਿਧਾਇਕਾ ਇੰਦਰਜੀਤ ਕੌਰ Monday 03 April 2023 02:21 PM UTC+00 | Tags: aam-aadmi-party cm-bhagwant-mann farmers mann-government mla-inderjit-kaur news punjab-farmers punjab-government the-unmute-breaking-news the-unmute-latest-news ਜਲੰਧਰ, 03 ਅਪ੍ਰੈਲ 2023: ਆਮ ਆਦਮੀ ਪਾਰਟੀ ਦੇ ਵਿਧਾਇਕ ਦੋਆਬੇ ਵਿੱਚ ਲਗਾਤਾਰ ਮੀਂਹ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਅਧਿਕਾਰੀਆਂ ਵੱਲੋਂ ਕਰਵਾਈ ਜਾ ਰਹੀ ਵਿਸ਼ੇਸ਼ ਗਿਰਦਾਵਰੀ ਦਾ ਮੁਆਇਨਾ ਕਰਦਿਆਂ ਲਗਾਤਾਰ ਜਲੰਧਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਰਹੇ ਹਨ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਮਿਲ ਰਹੇ ਹਨ। ਸਾਰੇ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਹਨ ਅਤੇ ਯਕੀਨੀ ਬਣਾ ਰਹੇ ਹਨ ਕਿ ਖਰਾਬੇ ਦੀ ਰਿਪੋਰਟ ਜਲਦੀ ਤੋਂ ਜਲਦੀ ਦਰਜ ਹੋਵੇ ਤਾਂ ਜੋ ਵਿਸਾਖੀ ਦੇ ਤਿਉਹਾਰ ਤੱਕ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ। ਇਸੇ ਲੜੀ ਤਹਿਤ ਸੋਮਵਾਰ ਨੂੰ ‘ਆਪ’ ਵਿਧਾਇਕਾ ਇੰਦਰਜੀਤ ਕੌਰ ਨੇ ਆਪਣੇ ਵਿਧਾਨ ਸਭਾ ਹਲਕਾ ਨੂਰਮਹਿਲ ਬਲਾਕ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਮਾਨ ਸਰਕਾਰ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਅਤੇ ਧਨਾਢ ਜ਼ਿਮੀਂਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਛੋਟੇ ਕਿਸਾਨਾਂ ਦੀ ਮਦਦ ਕਰਨ ਕਿਉਂਕਿ ਮੀਂਹ ਅਤੇ ਗੜ੍ਹੇਮਾਰੀ ਨੇ 70 ਫੀਸਦੀ ਤੋਂ ਵੱਧ ਕਣਕ ਦੀ ਫਸਲ ਤਬਾਹ ਕਰ ਦਿੱਤੀ ਹੈ। ‘ਆਪ’ ਵਿਧਾਇਕਾ ਹੁਣ ਤੱਕ 25 ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੂੰ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਗਿਰਦਾਵਰੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਪਿੰਡਾਂ ਦੇ ਕਿਸਾਨਾਂ ਨੂੰ ਮਿਲਦੇ ਰਹਿਣਗੇ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ 'ਆਪ' ਵਿਧਾਇਕ ਬਲਕਾਰ ਸਿੰਘ ਨੇ ਵੀ ਕਰਤਾਰਪੁਰ ਦੇ ਪਿੰਡ ਨੌਗਜਾ ਦੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਕਿਹਾ ਕਿ ਸੀ.ਐਮ ਮਾਨ ਨੇ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾਉਣ ਅਤੇ ਕਿਸਾਨਾਂ ਨੂੰ 15,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਲਈ ਪੂਰੀ ਸਰਕਾਰੀ ਮਸ਼ੀਨਰੀ ਨੂੰ ਖ਼ਾਸ ਨਿਰਦੇਸ਼ ਦਿੱਤੇ ਹਨ। ‘ਆਪ ਸਰਕਾਰ ਵੱਲੋਂ ਜੋ ਰਾਸ਼ੀ ਮੁਆਵਜ਼ੇ ਵਜੋਂ ਦਿੱਤੀ ਜਾ ਰਹੀ ਹੈ, ਉਹ ਪਿਛਲੀਆਂ ਸਰਕਾਰਾਂ ਵੱਲੋਂ ਮੀਂਹ ਅਤੇ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਦਿੱਤੇ ਮੁਆਵਜ਼ੇ ਤੋਂ ਕਿਤੇ ਵੱਧ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੁੱਕੇ ਇਸ ਕਿਸਾਨ-ਹਿਤੈਸ਼ੀ ਕਦਮ ਲਈ ਉਨ੍ਹਾਂ ਦਾ ਧੰਨਵਾਦ ਕੀਤਾ। The post ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਲਈ ਮਾਨ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ: ਵਿਧਾਇਕਾ ਇੰਦਰਜੀਤ ਕੌਰ appeared first on TheUnmute.com - Punjabi News. Tags:
|
ਏ.ਐਸ.ਆਈ. ਤੇ ਹੌਲਦਾਰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ Monday 03 April 2023 02:25 PM UTC+00 | Tags: assistant-sub-inspector breaking-news bribe crime hauldar-arrested-by-punjab-vigilance-bureau head-constable latest-news news vigilance-bureau ਚੰਡੀਗੜ, 03 ਅਪ੍ਰੈਲ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਤਹਿਤ ਸੋਮਵਾਰ ਨੂੰ ਥਾਣਾ ਡੇਹਲੋਂ, ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਸੁਰਜੀਤ ਸਿੰਘ (ਨੰਬਰ 214/ਲੁਧਿਆਣਾ) ਅਤੇ ਜਗਪ੍ਰੀਤ ਸਿੰਘ, ਹੌਲਦਾਰ ਨੂੰ 5,000 ਰੁਪਏ ਦੀ ਰਿਸ਼ਵਤ (Bribe) ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮਾਂ ਨੂੰ ਸ਼ਿਕਾਇਤਕਰਤਾ ਆਤਮਾ ਸਿੰਘ ਵਾਸੀ ਸਾਇਆਂ ਕਲਾਂ ਜ਼ਿਲਾ ਲੁਧਿਆਣਾ ਦੀ ਸ਼ਿਕਾਇਤ 'ਤੇ ਗਿ੍ਫਤਾਰ ਕੀਤਾ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਕਰਮਚਾਰੀਆਂ ਨੇ ਐਨ.ਡੀ.ਪੀ.ਐਸ. ਕੇਸ ਵਿੱਚ ਗਿ੍ਰਫਤਾਰ ਕੀਤੇ ਉਸਦੇ ਲੜਕੇ ਦਾ ਮੋਟਰਸਾਈਕਲ ਛੱਡਣ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਸੌਦਾ 10,000 ਰੁਪਏ ਵਿੱਚ ਤੈਅ ਹੋਇਆ ਹੈ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਹੌਲਦਾਰ ਨੇ ਏ.ਐਸ.ਆਈ ਦੀ ਤਰਫੋਂ ਰਿਸ਼ਵਤ (Bribe) ਦੀ ਪਹਿਲੀ ਕਿਸ਼ਤ ਵਜੋਂ 5,000 ਰੁਪਏ ਪਹਿਲਾਂ ਹੀ ਲੈ ਲਏ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਉਕਤ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਕਾਬੂ ਕਰ ਲਿਆ। ਇਸ ਸਬੰਧੀ ਦੋਵਾਂ ਦੋਸ਼ੀਆਂ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿੱਚ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। The post ਏ.ਐਸ.ਆਈ. ਤੇ ਹੌਲਦਾਰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ appeared first on TheUnmute.com - Punjabi News. Tags:
|
ਮੌਸਮ ਵਿਭਾਗ ਵਲੋਂ ਦਿੱਲੀ-ਐੱਨਸੀਆਰ 'ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਭਵਿੱਖਬਾਣੀ Monday 03 April 2023 02:33 PM UTC+00 | Tags: breaking-news delhi-ncr delhi-ncr-news delhi-ncr-weather delhi-weather haevy-rain heavy-rain meteorological-department meteorological-department-of-india news punjab-news punjab-weather ਚੰਡੀਗੜ, 03 ਅਪ੍ਰੈਲ 2023: ਦਿੱਲੀ-ਐਨਸੀਆਰ (Delhi-NCR) ਦਾ ਮੌਸਮ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਦਲ ਰਿਹਾ ਹੈ। ਇਹ ਸਿਲਸਿਲਾ ਸੋਮਵਾਰ ਨੂੰ ਵੀ ਜਾਰੀ ਰਿਹਾ। ਜਿੱਥੇ ਦੁਪਹਿਰ ਤੱਕ ਧੁੱਪ ਕਾਰਨ ਲੋਕਾਂ ਨੇ ਗਰਮੀ ਮਹਿਸੂਸ ਕੀਤੀ, ਉੱਥੇ ਹੀ ਸ਼ਾਮ ਤੱਕ ਮੌਸਮ ਇੱਕ ਵਾਰ ਫਿਰ ਤੋਂ ਬਦਲਦਾ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਨੇ ਦਿੱਲੀ-ਐੱਨਸੀਆਰ ਦੇ ਆਸ-ਪਾਸ ਦੇ ਇਲਾਕਿਆਂ ‘ਚ ਗਰਜ ਦੇ ਨਾਲ-ਨਾਲ ਤੇਜ਼ ਹਵਾਵਾਂ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਦਿੱਲੀ-ਐੱਨਸੀਆਰ (Delhi-NCR) ਦੇ ਕੁਝ ਇਲਾਕਿਆਂ ‘ਚ ਬਾਰਿਸ਼ ਹੋਈ ਹੈ। ਜਦਕਿ ਜ਼ਿਆਦਾਤਰ ਇਲਾਕਿਆਂ ‘ਚ ਬੱਦਲ ਛਾਏ ਹੋਏ ਹਨ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਅਪ੍ਰੈਲ ਦਾ ਮਹੀਨਾ ਸੁਹਾਵਣੇ ਮੌਸਮ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਸੀ। ਅਜਿਹਾ ਵੀ ਮੀਂਹ ਦੇ ਪ੍ਰਭਾਵ ਕਾਰਨ ਹੋਇਆ। ਇਹ ਵੀ ਕਿਹਾ ਕਿ 4 ਅਪ੍ਰੈਲ ਤੱਕ ਵੱਧ ਤੋਂ ਵੱਧ ਤਾਪਮਾਨ 28 ਤੋਂ 31 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 15-16 ਡਿਗਰੀ ਦੇ ਵਿਚਕਾਰ ਰਹੇਗਾ। ਆਮ ਤੌਰ ‘ਤੇ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਵੱਧ ਤੋਂ ਵੱਧ ਤਾਪਮਾਨ 33.5 ਅਤੇ ਘੱਟੋ-ਘੱਟ ਤਾਪਮਾਨ 18.5 ਡਿਗਰੀ ਸੈਲਸੀਅਸ ਹੁੰਦਾ ਹੈ। ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਦੇ ਅਨੁਸਾਰ, ਸੋਮਵਾਰ ਨੂੰ ਦਿੱਲੀ, ਐਨਸੀਆਰ (ਗਾਜ਼ੀਆਬਾਦ, ਇੰਦਰਾਪੁਰਮ, ਛਪਰੌਲਾ, ਨੋਇਡਾ, ਦਾਦਰੀ) ਦੇ ਕੁਝ ਸਥਾਨਾਂ ਅਤੇ ਆਸਪਾਸ ਦੇ ਖੇਤਰਾਂ ਵਿੱਚ ਬੂੰਦਾ-ਬਾਂਦੀ ਹੋਵੇਗੀ। ਇਸ ਤੋਂ ਇਲਾਵਾ ਗੁਲੋਟੀ, ਸਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। The post ਮੌਸਮ ਵਿਭਾਗ ਵਲੋਂ ਦਿੱਲੀ-ਐੱਨਸੀਆਰ ‘ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਭਵਿੱਖਬਾਣੀ appeared first on TheUnmute.com - Punjabi News. Tags:
|
NTR 30: ਸੈਫ ਅਲੀ ਖਾਨ ਨੇ 'NTR 30' ਤੋਂ ਕੀਤਾ ਕਿਨਾਰਾ, ਵਿਲੇਨ ਦੀ ਭੂਮਿਕਾ 'ਚ ਨਜ਼ਰ ਨਹੀਂ ਆਉਣਗੇ Monday 03 April 2023 02:43 PM UTC+00 | Tags: breaking-news new-movie news ntr-30 saif-ali-khan ਚੰਡੀਗੜ, 03 ਅਪ੍ਰੈਲ 2023: ਬਾਲੀਵੁੱਡ ਦੇ ਪ੍ਰਤਿਭਾਸ਼ਾਲੀ ਕਲਾਕਾਰਾਂ ਵਿੱਚੋਂ ਇੱਕ ਸੈਫ ਅਲੀ ਖਾਨ (Saif Ali Khan) ਪਿਛਲੇ ਦਿਨੀਂ ਆਪਣੇ ਆਉਣ ਵਾਲੇ ਪ੍ਰੋਜੈਕਟ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਸਨ। ਦੱਸਿਆ ਜਾ ਰਿਹਾ ਸੀ ਕਿ ਉਹ ਫਿਲਮ ਐਨਟੀਆਰ-30 (NTR 30) ਵਿੱਚ ਜੂਨੀਅਰ ਐਨਟੀਆਰ ਨਾਲ ਨਜ਼ਰ ਆਉਣ ਵਾਲੀ ਹੈ। ਹਾਲਾਂਕਿ, ਹਾਲ ਹੀ ਵਿੱਚ ਇੱਕ ਰਿਪੋਰਟ ਵਿੱਚ ਇਹ ਖ਼ਾਲਸਾ ਹੋਇਆ ਹੈ ਕਿ ਹੁਣ ਸੈਫ ਨੇ ਫਿਲਮ ਵਿੱਚ ਵਿਲੇਨ ਦੀ ਭੂਮਿਕਾ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਭਿਨੇਤਾ ਨੇ ਆਪਣੇ ਆਪ ਨੂੰ ਇਸ ਪ੍ਰੋਜੈਕਟ ਤੋਂ ਕਿਉਂ ਦੂਰ ਕਰ ਲਿਆ ਹੈ, ਫਿਲਹਾਲ ਇਹ ਨਹੀਂ ਪਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰ ਨੇ ਫਿਲਮ ‘ਚ ਕਮਜ਼ੋਰ ਭੂਮਿਕਾ ਕਾਰਨ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਦੱਸ ਦੇਈਏ ਕਿ NTR 30 ਵਿੱਚ ਤਿੰਨ ਵਿਲੇਨ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ‘ਚ ਵਿਜੇ ਸੇਤੂਪਤੀ ਅਤੇ ਚਿਆਨ ਵਿਕਰਮ ਨੈਗੇਟਿਵ ਰੋਲ ਕਰਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਕੋਰਤਾਲਾ ਸਿਵਾ ਕਰ ਰਹੇ ਹਨ। ਬਲਾਕਬਸਟਰ ਜਨਤਾ ਗੈਰੇਜ ਤੋਂ ਬਾਅਦ, ਇਹ ਦੂਜੀ ਵਾਰ ਹੈ ਜਦੋਂ ਏਟੀਆਰ ਅਤੇ ਸਿਵਾ ਇਕੱਠੇ ਕੰਮ ਕਰਨ ਜਾ ਰਹੇ ਹਨ। ਨਿਰਦੇਸ਼ਕ ਕੋਰਤਾਲਾ ਸਿਵਾ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ ਕਿ NTR 30 ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਸਰਵੋਤਮ ਫਿਲਮ ਬਣੇ। ਉਹ ਪਿਛਲੇ ਇੱਕ ਸਾਲ ਤੋਂ ਇਸ ਪ੍ਰੋਜੈਕਟ ‘ਤੇ ਸਖ਼ਤ ਮਿਹਨਤ ਕਰ ਰਿਹਾ ਹੈ। ਫਿਲਮ ਨੂੰ ਸੰਗੀਤ ਨਾਲ ਸਜਾਉਣ ਦੀ ਜ਼ਿੰਮੇਵਾਰੀ ਅਨਿਰੁਧ ਰਵੀਚੰਦਰ ਦੇ ਮੋਢਿਆਂ ‘ਤੇ ਹੈ। ਇਹ 5 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਵਾਲੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜੂਨੀਅਰ ਐਨਟੀਆਰ ਨੂੰ ਆਖਰੀ ਵਾਰ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਵਿੱਚ ਦੇਖਿਆ ਗਿਆ ਸੀ। ਹਾਲ ਹੀ ‘ਚ ਫਿਲਮ ਦੇ ਗੀਤ ਨਾਟੂ-ਨਾਟੂ ਨੇ ਆਸਕਰ ਜਿੱਤ ਕੇ ਦੁਨੀਆ ਭਰ ‘ਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। The post NTR 30: ਸੈਫ ਅਲੀ ਖਾਨ ਨੇ ‘NTR 30’ ਤੋਂ ਕੀਤਾ ਕਿਨਾਰਾ, ਵਿਲੇਨ ਦੀ ਭੂਮਿਕਾ ‘ਚ ਨਜ਼ਰ ਨਹੀਂ ਆਉਣਗੇ appeared first on TheUnmute.com - Punjabi News. Tags:
|
New Sports Policy: ਨਵੀਂ ਖੇਡ ਨੀਤੀ ਲਈ ਲੋਕਾਂ ਤੋਂ 15 ਅਪ੍ਰੈਲ ਤੱਕ ਸੁਝਾਅ ਮੰਗੇ Monday 03 April 2023 02:47 PM UTC+00 | Tags: aam-aadmi-party gurmeet-singh-meet-hayer latest-news news new-sports-policy new-sports-policy-punjab punjab punjab-government punjab-sports-news ਚੰਡੀਗੜ੍ਹ, 3 ਅਪ੍ਰੈਲ 2023: ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਜ਼ਮੀਨੀ ਲੋੜਾਂ ਨੂੰ ਪੂਰਾ ਕਰਦੀ ਅਤੇ ਜ਼ਮੀਨੀ ਹਕੀਕਤਾਂ ਨਾਲ ਜੁੜੀ ਨਵੀਂ ਖੇਡ ਨੀਤੀ (New Sports Policy) ਜਲਦ ਲਾਗੂ ਕੀਤੀ ਜਾ ਰਹੀ ਹੈ। ਖੇਡ ਵਿਭਾਗ ਵੱਲੋਂ ਮਾਹਿਰਾਂ ਦੀ ਰਾਏ ਨਾਲ ਖਰੜਾ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਹੋਰ ਕਾਰਗਾਰ ਬਣਾਉਣ ਲਈ ਆਮ ਲੋਕਾਂ ਤੋਂ 15 ਅਪਰੈਲ ਤੱਕ ਸੁਝਾਅ ਮੰਗੇ ਗਏ ਹਨ। ਅੱਜ ਇਥੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਨਵੀਂ ਖੇਡ ਨੀਤੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਵਿੱਚ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣ ਦੀ ਵਚਨਬੱਧਤਾ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ 'ਲੋਕਾਂ ਦੀ ਸਰਕਾਰ, ਲੋਕਾਂ ਲਈ ਸਰਕਾਰ' ਦੇ ਨਾਅਰੇ ਨੂੰ ਪੂਰਾ ਕਰਦਿਆਂ ਖੇਡ ਵਿਭਾਗ ਵੱਲੋਂ ਵੀ ਖੇਡ ਨੀਤੀ ਲਈ ਲੋਕਾਂ ਦੇ ਸੁਝਾਅ ਮੰਗੇ ਗਏ ਹਨ। ਖਿਡਾਰੀ ਅਤੇ ਖੇਡਾਂ ਨਾਲ ਜੁੜੇ ਵਿਅਕਤੀ 15 ਅਪਰੈਲ 2023 ਤੱਕ ਈਮੇਲ suggestions.sportspolicy.punjab0gmail.com ਉਤੇ ਆਪਣੇ ਸੁਝਾਅ ਭੇਜ ਸਕਦੇ ਹਨ ਤਾਂ ਜੋ ਖਰੜੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਇਨ੍ਹਾਂ ਸੁਝਾਵਾਂ ਨੂੰ ਖੇਡ ਨੀਤੀ ਵਿੱਚ ਸ਼ਾਮਲ ਕੀਤਾ ਜਾ ਸਕੇ। ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਨਵੀਂ ਖੇਡ ਨੀਤੀ (New Sports Policy) ਹੇਠਲੇ ਪੱਧਰ ਉਤੇ ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਲਈ ਨਗਦ ਰਾਸ਼ੀ ਦੇਣ, ਕੌਮੀ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਦਾ ਮਾਣ ਸਨਮਾਨ, ਖਿਡਾਰੀਆਂ ਨੂੰ ਨੌਕਰੀਆਂ, ਕੋਚਾਂ ਨੂੰ ਐਵਾਰਡ ਦੇਣ ਅਤੇ ਕਾਲਜਾਂ-ਯੂਨੀਵਰਸਿਟੀਆਂ ਦੇ ਖਿਡਾਰੀਆਂ ਨੂੰ ਮੁਕਾਬਲੇ ਦਾ ਹਾਣੀ ਬਣਾਉਣ ਉਤੇ ਕੇਂਦਰਿਤ ਹੋਵੇਗੀ। ਸਕੂਲ ਸਿੱਖਿਆ, ਉਚੇਰੀ ਸਿੱਖਿਆ ਤੇ ਖੇਡ ਵਿਭਾਗ ਦਾ ਸਾਂਝਾ ਖੇਡ ਕੈਲੰਡਰ ਤਿਆਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਖੇਡ ਨੀਤੀ ਲਈ ਬਣਾਈ ਗਈ ਮਾਹਿਰਾਂ ਦੀ ਕਮੇਟੀ ਵਿੱਚ ਸੋਨ ਤਮਗਾ ਜੇਤੂ ਹਾਕੀ ਓਲੰਪੀਅਨ ਤੇ ਅਰਜੁਨਾ ਐਵਾਰਡੀ ਸੁਰਿੰਦਰ ਸਿੰਘ ਸੋਢੀ, ਮੁੱਕੇਬਾਜ਼ੀ ਦੇ ਸਾਬਕਾ ਚੀਫ ਕੋਚ ਤੇ ਦਰੋਣਾਚਾਰੀਆ ਐਵਾਰਡੀ ਗੁਰਬਖ਼ਸ਼ ਸਿੰਘ ਸੰਧੂ, ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਖੇਡ ਡਾਇਰੈਕਟਰ ਡਾ. ਰਾਜ ਕੁਮਾਰ ਸ਼ਰਮਾ ਤੋਂ ਇਲਾਵਾ ਸਪੋਰਟਸ ਅਥਾਰਟੀ ਆਫ ਇੰਡੀਆ, ਐਨ.ਆਈ.ਐਸ., ਸਕੂਲ ਤੇ ਉਚੇਰੀ ਸਿੱਖਿਆ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਕੀਤੇ ਗਏ ਹਨ। The post New Sports Policy: ਨਵੀਂ ਖੇਡ ਨੀਤੀ ਲਈ ਲੋਕਾਂ ਤੋਂ 15 ਅਪ੍ਰੈਲ ਤੱਕ ਸੁਝਾਅ ਮੰਗੇ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest