TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਓਲੰਪੀਅਨ ਮੁੱਕੇਬਾਜ਼ ਪਦਮ ਸ਼੍ਰੀ ਕੌਰ ਸਿੰਘ ਪੂਰੇ ਹੋ ਗਏ, CM ਭਗਵੰਤ ਮਾਨ ਵਲੋਂ ਦੁੱਖ ਦਾ ਪ੍ਰਗਟਾਵਾ Thursday 27 April 2023 05:44 AM UTC+00 | Tags: aam-aadmi-party aisan-games breaking-news kaur-singh latest-news news olympian-boxer-padam-shri-kaur-singh olympian-kaur-singh padma-shri-awardee-kaur-singh punjab punjab-news the-unmute-breaking-news village-khanal-khurd ਚੰਡੀਗੜ੍ਹ, 27 ਅਪ੍ਰੈਲ 2023: ਅੰਤਰਰਾਸ਼ਟਰੀ ਮੁੱਕੇਬਾਜ਼ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਕੌਰ ਸਿੰਘ (Olympian Kaur Singh) ਦਾ ਅੱਜ ਦਿਹਾਂਤ ਹੋ ਗਿਆ। ਕੌਰ ਸਿੰਘ ਦਾ ਅੱਜ ਦਿੜਬਾ ਦੇ ਪਿੰਡ ਖਨਾਲ ਖੁਰਦ ਵਿਖੇ ਤਕਰੀਬਨ 2 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ | ਕੌਰ ਸਿੰਘ ਨੂੰ ਅਰਜੁਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਦਬਦਬਾ ਕਾਇਮ ਕੀਤਾ ਅਤੇ ਦੇਸ਼ ਲਈ ਸੋਨ ਤਮਗਾ ਜਿੱਤਿਆ | ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, “ਸੰਗਰੂਰ ਦੇ ਪਿੰਡ ਖਨਾਲ ਖੁਰਦ ਤੋਂ ਭਾਰਤ ਦਾ ਦਬਦਬਾ ਬਣਾਉਣ ਵਾਲੇ ਅਤੇ ਏਸ਼ੀਆਈ ਖੇਡਾਂ ਵਿੱਚ ਦੇਸ਼ ਨੂੰ ਸੋਨ ਤਮਗਾ ਜਿੱਤਣ ਵਾਲੇ ਓਲੰਪੀਅਨ ਮੁੱਕੇਬਾਜ਼ ਪਦਮ ਸ਼੍ਰੀ ਕੌਰ ਸਿੰਘ ਜੀ ਅੱਜ ਸਾਨੂੰ ਵਿਛੋੜਾ ਦੇ ਗਏ।” ਪਰਮਾਤਮਾ ਅੱਗੇ ਅਰਦਾਸ ਹੈ ਕਿ ਉਨ੍ਹਾਂ ਦੀ ਵਿਛੜੀ ਰੂਹ ਨੂੰ ਚਰਨੀਂ ਲਾਉਣ ਅਤੇ ਮੁਸ਼ਕਲ ਘੜੀ 'ਚ ਪਰਿਵਾਰ ਨਾਲ ਦਿਲੋਂ ਹਮਦਰਦੀ |
The post ਓਲੰਪੀਅਨ ਮੁੱਕੇਬਾਜ਼ ਪਦਮ ਸ਼੍ਰੀ ਕੌਰ ਸਿੰਘ ਪੂਰੇ ਹੋ ਗਏ, CM ਭਗਵੰਤ ਮਾਨ ਵਲੋਂ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਟਰੈਕਟਰ-ਟਰਾਲੀ 'ਚ ਕੱਢੀ ਜਾਵੇਗੀ, ਸ਼ਰਧਾਂਜਲੀ ਦੇਣ ਪਹੁੰਚੀਆਂ ਵੱਡੀਆਂ ਸਖ਼ਸ਼ੀਅਤਾਂ Thursday 27 April 2023 06:01 AM UTC+00 | Tags: aam-aadmi-party cm-bhagwant-mann fortis-hospital fortis-hospital-in-mohali latest-news news parkash-singh-badal punjab punjab-government punjab-politics shiromanin-akali-dal the-unmute-breaking-news the-unmute-punjabi-news village-badal ਚੰਡੀਗੜ੍ਹ, 27 ਅਪ੍ਰੈਲ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਥਾਂ ਦੀ ਘਾਟ ਕਾਰਨ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਹੀ ਕੀਤਾ ਜਾਵੇਗਾ। ਦੁਪਹਿਰ 1 ਵਜੇ ਦੇ ਕਰੀਬ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੁਪਹਿਰ 12 ਵਜੇ ਤੱਕ ਅੰਤਿਮ ਦਰਸ਼ਨਾਂ ਲਈ ਘਰ ਰੱਖਿਆ ਗਿਆ ਹੈ। ਉਨ੍ਹਾਂ ਦੀ ਅੰਤਿਮ ਵਿਦਾਈ ਲਈ ਇਕ ਟਰੈਕਟਰ-ਟਰਾਲੀ ਤਿਆਰ ਕੀਤੀ ਗਈ ਹੈ, ਜਿਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਟਰੈਕਟਰ ਦੇ ਸਾਈਡਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਲਾਏ ਗਏ ਹਨ। ਹਵੇਲੀ ਦੇ ਬਾਹਰ ਇੱਕ ਟਰੈਕਟਰ-ਟਰਾਲੀ ਖੜੀ ਕੀਤੀ ਗਈ ਹੈ। ਇਸ ਦੇ ਨਾਲ ਹੀ ਲੋਕ ਸਵੇਰ ਤੋਂ ਹੀ ਬਾਦਲ ਸਾਹਿਬ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ।ਜਿਕਰਯੋਗ ਹੈ ਕਿ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਇਸ ਹਵੇਲੀ ‘ਚ ਬਿਤਾਇਆ, ਜਦੋਂ ਉਹ ਮੁੱਖ ਮੰਤਰੀ ਸਨ ਤਾਂ ਲੋਕ ਉਨ੍ਹਾਂ ਤੋਂ ਕੰਮ ਕਰਵਾਉਣ ਲਈ ਇਸ ਹਵੇਲੀ ‘ਚ ਆਉਂਦੇ ਸਨ। ਹਵੇਲੀ ਦੇ ਨੇੜੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਸਾਰਿਆਂ ਨੂੰ ਪੁੱਛਗਿੱਛ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਰਧਾਂਜਲੀ ਦਿੱਤੀ | ਜਾਣਕਾਰੀ ਅਨੁਸਾਰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਸੁਭਾਸ਼ ਸ਼ਰਮਾ, ਦਿਆਲ ਦਾਸ ਸੋਢੀ, ਡਾ. ਸੂਬਾ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਭਾਜਪਾ ਬਠਿੰਡਾ ਸ਼ਹਿਰੀ ਪ੍ਰਧਾਨ ਸਰੂਪ ਸਿੰਗਲਾ, ਭਾਜਪਾ ਬਠਿੰਡਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ, ਮ੍ਰਿਗਿੰਦਰ ਸਿੰਘ ਪੀ.ਏ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸ਼ਰਧਾਂਜਲੀ ਦੇਣ ਲਈ ਪਿੰਡ ਬਾਦਲ ਪਹੁੰਚਣਗੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪਹੁੰਚਣਗੇ। ਅੰਤਿਮ ਸਸਕਾਰ ਮੌਕੇ ਵੱਡੇ ਸਿਆਸੀ ਆਗੂਆਂ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। 95 ਸਾਲਾ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦਾ ਮੰਗਲਵਾਰ ਰਾਤ ਕਰੀਬ ਸਾਢੇ ਅੱਠ ਵਜੇ ਮੋਹਾਲੀ ਦੇ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ । The post ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਟਰੈਕਟਰ-ਟਰਾਲੀ ‘ਚ ਕੱਢੀ ਜਾਵੇਗੀ, ਸ਼ਰਧਾਂਜਲੀ ਦੇਣ ਪਹੁੰਚੀਆਂ ਵੱਡੀਆਂ ਸਖ਼ਸ਼ੀਅਤਾਂ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 14,000 ਕਰੋੜ ਰੁਪਏ ਤੋਂ ਵੱਧ ਰਾਸ਼ੀ ਕੀਤੀ ਜਾਰੀ Thursday 27 April 2023 06:11 AM UTC+00 | Tags: aam-aadmi-party breaking-news cm-bhagwant-mann news punjab-government punjab-mandi-board the-unmute-breaking-news wheat-crop ਚੰਡੀਗੜ੍ਹ, 27 ਅਪ੍ਰੈਲ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਚੱਲ ਰਹੇ ਹਾੜੀ ਮੰਡੀਕਰਨ ਸੀਜ਼ਨ (ਆਰ.ਐੱਮ.ਐੱਸ.) ਦੌਰਾਨ ਸਾਰੇ ਭਾਈਵਾਲਾਂ ਲਈ ਕਣਕ ਦੀ ਨਿਰਵਿਘਨ ਅਤੇ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਇਸ ਪ੍ਰਕਿਰਿਆ ਤਹਿਤ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚਕ ਦੀ ਅਗਵਾਈ ਹੇਠ ਕਈ ਨਿਵੇਕਲੇ ਉਪਾਅ ਕੀਤੇ ਗਏ ਹਨ ਜਿਨ੍ਹਾਂ ਵਿੱਚ ਵਾਹਨ ਟਰੈਕਿੰਗ ਸਿਸਟਮ (ਵੀ.ਟੀ.ਐਸ.) ਨੂੰ ਲਾਗੂ ਕਰਨਾ, ਟਰੱਕਾਂ ਦੀ ਆਵਾਜਾਈ 'ਤੇ ਨਜ਼ਰ ਰੱਖਣ ਲਈ ਉਨ੍ਹਾਂ 'ਤੇ ਜੀ.ਪੀ.ਐਸ. ਡਿਵਾਈਜ਼ ਲਾਉਣਾ ਅਤੇ ਆਨਲਾਈਨ ਗੇਟ ਪਾਸ ਜਾਰੀ ਕਰਨਾ ਆਦਿ ਸ਼ਾਮਲ ਹਨ। ਇਸ ਬਾਰੇ ਜਾਣਕਾਰੀ ਦਿੰਦਿਆ ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ 26 ਅਪ੍ਰੈਲ ਤੱਕ 14687.52 ਕਰੋੜ ਰੁਪਏ ਸਿੱਧੇ ਕਿਸਾਨਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਹੁਣ ਤੱਕ ਕੁੱਲ 93,95,891.95 ਮੀਟ੍ਰਿਕ ਟਨ (ਐੱਮ. ਟੀ.) ਕਣਕ ਦੀ ਖਰੀਦ ਹੋ ਚੁੱਕੀ ਹੈ। ਇਸ ਵਿੱਚੋਂ ਸਰਕਾਰੀ ਏਜੰਸੀਆਂ ਨੇ 9045721.95 ਮੀਟ੍ਰਿਕ ਟਨ ਅਤੇ ਵਪਾਰੀਆਂ ਨੇ 350170 ਮੀਟ੍ਰਿਕ ਟਨ ਦੀ ਖਰੀਦ ਕੀਤੀ ਹੈ। ਦੱਸਣਯੋਗ ਹੈ ਕਿ ਪਨਗ੍ਰੇਨ (ਕੇਂਦਰੀ ਪੂਲ) ਵੱਲੋਂ 2062893.65 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 2330641 ਮੀਟ੍ਰਿਕ ਟਨ, ਪਨਸਪ ਵੱਲੋਂ 2100165.50 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ 1508809.65 ਮੀਟ੍ਰਿਕ ਟਨ, ਐਫ.ਸੀ.ਆਈ. ਵੱਲੋਂ 277310 ਮੀਟਰਿਕ ਟਨ, ਡੀਸੀਪੀ (ਸਿਰਫ਼ ਪਨਗ੍ਰੇਨ) ਵੱਲੋਂ 765902.15 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ।
The post ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 14,000 ਕਰੋੜ ਰੁਪਏ ਤੋਂ ਵੱਧ ਰਾਸ਼ੀ ਕੀਤੀ ਜਾਰੀ appeared first on TheUnmute.com - Punjabi News. Tags:
|
ਵਿਜੀਲੈਂਸ ਨੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਪੁੱਛਗਿੱਛ ਲਈ ਮੁੜ ਕੀਤਾ ਤਲਬ Thursday 27 April 2023 06:18 AM UTC+00 | Tags: additional-deputy-commissioner-in-ludhiana congress congress-mla-kuldeep-singh-vaid crime kuldeep-singh-vaid mla-kuldeep-singh news punjab-congress punjab-vigilance-bureau sarabha-nagar vigilance-raid ਚੰਡੀਗੜ੍ਹ, 27 ਅਪ੍ਰੈਲ 2023: ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ (Kuldeep Singh Vaid) ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਵਿਜੀਲੈਂਸ ਨੇ ਉਨ੍ਹਾਂ ਨੂੰ ਰਿਕਾਰਡ ਸਮੇਤ 3 ਮਈ ਨੂੰ ਮੁੜ ਤਲਬ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੂੰ ਕੁਲਦੀਪ ਵੈਦ ਨੇ ਅਜੇ ਤੱਕ ਲੋੜੀਂਦਾ ਰਿਕਾਰਡ ਮੁਹੱਈਆ ਨਹੀਂ ਕਰਵਾਇਆ ਹੈ, ਜਿਸ ਕਾਰਨ ਉਨ੍ਹਾਂ ਨੂੰ 3 ਮਈ ਨੂੰ ਮੁੜ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਜਿਕਰਯੋਗ ਹੈ ਕਿ ਕੁਲੀਪ ਸਿੰਘ ਵੈਦ ਨੂੰ ਵਿਜੀਲੈਂਸ ਨੇ ਪਹਿਲਾਂ ਵੀ 21 ਮਾਰਚ ਅਤੇ 29 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਦਸਤਾਵੇਜ਼ ਨਾ ਲੈ ਕੇ ਆਉਣ ਅਤੇ ਸਹੀ ਜਾਣਕਾਰੀ ਨਾ ਦੇਣ ਕਾਰਨ ਉਨ੍ਹਾਂ ਨੂੰ ਫਿਰ ਤੀਜੀ ਵਾਰ ਪੁੱਛਗਿੱਛ ਲਈ ਬੁਲਾਇਆ। ਹੁਣ ਫਿਰ ਕੁਲਦੀਪ ਸਿੰਘ ਵੈਦ (Kuldeep Singh Vaid) ਤੋਂ ਮੁੜ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਜਾਇਦਾਦ ਕਿਸ ਤਰ੍ਹਾਂ ਦੀ ਬਣਾਈ, ਉਸ ਦੀ ਆਮਦਨ ਕਿਵੇਂ ਵਧੀ ਹੈ, ਵਿਜੀਲੈਂਸ ਉਨ੍ਹਾਂ ਦੇ ਬੈਂਕ ਅਤੇ ਲਾਕਰਾਂ ਬਾਰੇ ਜਾਣਕਾਰੀ ਲੈ ਸਕਦੀ ਹੈ। The post ਵਿਜੀਲੈਂਸ ਨੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਪੁੱਛਗਿੱਛ ਲਈ ਮੁੜ ਕੀਤਾ ਤਲਬ appeared first on TheUnmute.com - Punjabi News. Tags:
|
ਪਹਿਲਵਾਨਾ ਵੱਲੋਂ ਦਾਂਤੇਵਾੜਾ 'ਚ ਸ਼ਹੀਦ ਹੋਏ 11 ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੱਢਿਆ ਕੈਂਡਲ ਮਾਰਚ Thursday 27 April 2023 06:58 AM UTC+00 | Tags: bajrang-punia bjp breaking-news dantewada delhi india-news jantar-mantar-delhi martyred-in-dantewada news nws sakshi-malik wfi wfi-president wrestlers wrestlers-protest ਨਵੀਂ ਦਿੱਲੀ, 27 ਅਪ੍ਰੈਲ 2023 (ਦਵਿੰਦਰ ਸਿੰਘ): ਦਿੱਲੀ ਦੇ ਜੰਤਰ ਮੰਤਰ ਵਿਖੇ ਪਹਿਲਵਾਨਾਂ (Wrestlers) ਵੱਲੋਂ ਭਾਜਪਾ ਨੇਤਾ ਅਤੇ WFI ਚੇਅਰਮੈਨ ਖ਼ਿਲਾਫ਼ ਚੱਲ ਰਹੇ ਧਰਨੇ ਵਿੱਚ ਅੱਜ ਪਹਿਲਵਾਨਾ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਨਕਸਲੀ ਹਮਲੇ ਦੌਰਾਨ 11 ਜਵਾਨ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਲਈ ਕੱਢਿਆ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਬਜਰੰਗ ਪੁਨੀਆ ਨੇ ਕਿਹਾ ਕਿ ਸਰਕਾਰ ਦੁਆਰਾ ਬਣਾਈ ਗਈ ਕਮੇਟੀ ਆਪਸ ਵਿੱਚ ਲੜ ਰਹੀ ਹੈ। ਉਹ ਪਹਿਲਵਾਨਾਂ (Wrestlers) ਨੂੰ ਇਨਸਾਫ ਕਿਵੇਂ ਦੇ ਸਕਦੀ ਹੈ, ਜਦੋਂ ਤੱਕ ਉਨ੍ਹਾਂ ਦੀ ਆਪਣੀ ਸਹਿਮਤੀ ਨਹੀਂ ਹੋ ਸਕਦੀ | ਉਦੋਂ ਤੱਕ ਸਾਨੂੰ ਕੋਈ ਉਮੀਦ ਨਹੀਂ ਹੈ। ਬਜਰੰਗ ਪੂਨੀਆ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਦੇਸ਼ ਲਈ ਮੈਡਲ ਲਿਆਉਣ ਵਾਸਤੇ ਮਿਹਨਤ ਕਰਦੇ ਹਾਂ ਉਸੇ ਤਰ੍ਹਾਂ ਇਨਸਾਫ ਲਈ ਲੜਾਈ ਜਾਰੀ ਰੱਖਾਂਗੇ। ਇਸਦੇ ਨਾਲ ਹੀ ਸਾਕਸ਼ੀ ਮਲਿਕ ਨੇ ਕਿਹਾ ਹੈ ਅਸੀਂ ਪਹਿਲਵਾਨ ਫੈਡਰੇਸ਼ਨ ਦੀ ਕੁੜੀਆਂ ਨੂੰ ਇਨਸਾਫ ਦਿਵਾਉਣ ਲਈ ਲੜਦੇ ਰਹਾਂਗੇ। ਮਲਿਕ ਨੇ ਕਿਹਾ ਕਿ ਜੇਕਰ ਅੱਜ ਲੜਾਈ ਲੜ ਕੇ ਬ੍ਰਿਜ ਭੂਸ਼ਨ ਵਰਗੇ ਨੂੰ ਪਛਾੜਾਂਨਗੇ ਤਾਂ ਹੀ ਫੈਡਰੇਸ਼ਨ ਵਿੱਚ ਆਪਣੇ ਦੇਸ਼ ਲਈ ਖੇਡਣ ਵਾਲੀਆਂ ਕੁੜੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੀਆਂ ਹਨ। The post ਪਹਿਲਵਾਨਾ ਵੱਲੋਂ ਦਾਂਤੇਵਾੜਾ ‘ਚ ਸ਼ਹੀਦ ਹੋਏ 11 ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੱਢਿਆ ਕੈਂਡਲ ਮਾਰਚ appeared first on TheUnmute.com - Punjabi News. Tags:
|
ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਦਾ ਅੰਤਮ ਸਸਕਾਰ Thursday 27 April 2023 07:13 AM UTC+00 | Tags: badal breaking-news cm-bhagwant-mann news parkash-singh-badal punjab-news shiromani-akali-dal sukhbir-singh-badal the-unmute-breaking-news village-badal ਬਾਦਲ, 27 ਅਪ੍ਰੈਲ 2023 : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਅੰਤਮ ਸਸਕਾਰ ਲਈ ਜੰਗੀ ਪੱਧਰ ਤੇ ਤਿਆਰੀਆਂ ਜਾਰੀ ਹਨ। ਬਾਦਲ ਨੂੰ ਅੱਜ ਬਾਅਦ ਦੁਪਹਿਰ ਇੱਕ ਵਜੇ ਦੇ ਕਰੀਬ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸਸਕਾਰ ਕਿੰਨੂਆਂ ਦੇ ਉਸ ਬਾਗ ਵਿਚ ਕੀਤਾ ਜਾਵੇਗਾ ਜੋ ਕਦੀ ਉਹਨਾਂ ਨੇ ਖੁਦ ਬਣਵਾਇਆ ਸੀ। ਸਾਬਕਾ ਮੁੱਖ ਮੰਤਰੀ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਅੰਤਮ ਸਸਕਾਰ ਦੀਆਂ ਰਸਮਾਂ ਨੂੰ ਢੁਕਵੇਂ ਢੰਗ ਨਾਲ ਨੇਪਰੇ ਚਾੜਨ ਲਈ ਆਈਜੀ ਪੀਕੇ ਯਾਦਵ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਤੇ ਏਡੀਸੀ ਵਿਕਰਮ ਸ਼ੇਰਗਿੱਲ ਨੇ ਪਿੰਡ ਵਿੱਚ ਬਾਦਲ ਪਰਿਵਾਰ ਦੇ ਮੈਂਬਰਾਂ ਅਤੇ ਅਕਾਲੀ ਦਲ ਆਗੂਆਂ ਨਾਲ ਮੀਟਿੰਗ ਕੀਤੀ ਹੈ। ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਪਾਰਕਿੰਗ ਲਈ ਪਿੰਡ ਦੇ ਆਲੇ-ਦੁਆਲੇ ਡੇਢ-ਦੋ ਸੌ ਏਕੜ ਰਕਬਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੀ ਦੇਹ ਨੂੰ ਰਿਹਾਇਸ਼ 'ਤੇ ਦਰਸ਼ਨਾਂ ਲਈ ਰੱਖਿਆ ਗਿਆ । ਉਹਨਾਂ ਦੱਸਿਆ ਕਿ ਕਰੀਬ 12 ਵਜੇ ਮਹਿਬੂਬ ਆਗੂ ਦੀ ਅੰਤਿਮ ਯਾਤਰਾ ਦੀ ਰਵਾਨਗੀ ਹੋਵੇਗੀ ਅਤੇ ਬਾਅਦ ਦੁਪਿਹਰ ਕਰੀਬ ਇੱਕ ਵਜੇ ਸਸਕਾਰ ਕੀਤਾ ਜਾਵੇਗਾ। ਅੰਤਮ ਸੰਸਕਾਰ ਵਿੱਚ ਮੁਲਕ ਦੇ ਵੱਡੇ ਲੀਡਰਾਂ ਵੱਲੋਂ ਸਮੂਲੀਅਤ ਕਰਨ ਨੂੰ ਦੇਖਦਿਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਲਈ ਟਰੈਫ਼ਿਕ ਪੁਲਸ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।ਬੀਤੀ ਦੇਰ ਸ਼ਾਮ ਤੋਂ ਅਕਾਲੀ ਦਲ ਦੇ ਆਗੂਆਂ, ਇਲਾਕਾ ਵਾਸੀਆਂ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਸ਼ੰਸਕਾਂ ਨੇ ਪਿੰਡ ਬਾਦਲ ਵੱਲ ਵਹੀਰਾਂ ਘੱਤੀਆਂ ਹੋਈਆਂ ਹਨ। ਅੰਤਮ ਸਸਕਾਰ ਵਿੱਚ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਮੰਤਰੀ ਮੰਡਲ ਵਿੱਚ ਸ਼ਾਮਲ ਕਈ ਵਜ਼ੀਰ ਵੀ ਸ਼ਾਮਲ ਹੋਣਗੇ। ਇਸੇ ਤਰ੍ਹਾਂ ਹੀ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅਤੇ ਹਰਿਆਣਾ ਦੇ ਸੀਨੀਅਰ ਆਗੂਆਂ ਵੱਲੋਂ ਵੀ ਅੰਤਮ ਸੰਸਕਾਰ ਮੌਕੇ ਹਾਜ਼ਰੀ ਭਰੀ ਜਾਵੇਗੀ। ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ, ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ, ਕੌਮੀ ਜਰਨਲ ਸਕੱਤਰ ਤਰੁਣ ਚੁੱਘ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਸੁਭਾਸ਼ ਸ਼ਰਮਾ, ਦਿਆਲ ਦਾਸ ਸੋਢੀ, ਡਾ. ਸੂਬਾ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਭਾਜਪਾ ਬਠਿੰਡਾ ਸ਼ਹਿਰੀ ਪ੍ਰਧਾਨ ਸਰੂਪ ਸਿੰਗਲਾ, ਭਾਜਪਾ ਬਠਿੰਡਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ, ਮ੍ਰਿਗਿੰਦਰ ਸਿੰਘ ਪੀ.ਏ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸ਼ਰਧਾਂਜਲੀ ਦੇਣ ਲਈ ਪਿੰਡ ਬਾਦਲ ਪਹੁੰਚਣਗੇ। The post ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਦਾ ਅੰਤਮ ਸਸਕਾਰ appeared first on TheUnmute.com - Punjabi News. Tags:
|
ਪ੍ਰਕਾਸ਼ ਸਿੰਘ ਬਾਦਲ ਦਾ ਕੁਝ ਦੇਰ 'ਚ ਹੋਵੇਗਾ ਅੰਤਿਮ ਸਸਕਾਰ, ਜੇਪੀ ਨੱਡਾ, ਸ਼ਰਦ ਪਵਾਰ ਤੇ ਹਰਦੀਪ ਪੁਰੀ ਨੇ ਦਿੱਤੀ ਸਰਧਾਂਜਲੀ Thursday 27 April 2023 07:25 AM UTC+00 | Tags: breaking-news hardeep-puri jp-nadda ncp-chief-sharad-pawar news parkash-singh-badal punjab-news sharad-pawar-and-hardeep-puri-. ਚੰਡੀਗੜ੍ਹ, 27 ਅਪ੍ਰੈਲ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦਾ ਅੰਤਿਮ ਸਸਕਾਰ ਥੋੜ੍ਹੀ ਦੇਰ ਬਾਅਦ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਥਾਂ ਦੀ ਘਾਟ ਕਾਰਨ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਹੀ ਕੀਤਾ ਜਾਵੇਗਾ। ਦੁਪਹਿਰ ਕਰੀਬ 1 ਵਜੇ ਦੇ ਕਰੀਬ ਅੰਤਿਮ ਸਸਕਾਰ ਕੀਤਾ ਜਾਵੇਗਾ। ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਤੋਂ ਬਾਅਦ ਹੁਣ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ, ਜਲਦ ਹੀ ਪ੍ਰਕਾਸ਼ ਸਿੰਘ ਬਾਦਲ ਦੀ ਦੇਹ ਨੂੰ ਸਸਕਾਰ ਲਈ ਲਿਜਾਇਆ ਜਾਵੇਗਾ। ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਹਰਿਆਣਾ ਦੇ ਇਨੈਲੋ ਆਗੂ ਅਭੈ ਚੌਟਾਲਾ, ਕੇਂਦਰੀ ਮੰਤਰੀ ਸੋਮਨਾਥ, ਸਾਬਕਾ ਸਿਹਤ ਮੰਤਰੀ ਸੁਰਜੀਤ ਜਿਆਣੀ, ਕਾਂਗਰਸੀ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੀ ਪੁੱਜੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੀ ਮ੍ਰਿਤਕ ਦੇਹ ਨੂੰ ਮੱਥਾ ਟੇਕਿਆ ਅਤੇ ਸਰਧਾਂਜਲੀ ਦਿੱਤੀ । ਇਸ ਦੇ ਨਾਲ ਹੀ ਸੁਖਬੀਰ ਬਾਦਲ ਦੇ ਨਾਲ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਬਾਦਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪਹੁੰਚਣਗੇ। ਅੰਤਿਮ ਸਸਕਾਰ ਮੌਕੇ ਵੱਡੇ ਸਿਆਸੀ ਆਗੂਆਂ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। The post ਪ੍ਰਕਾਸ਼ ਸਿੰਘ ਬਾਦਲ ਦਾ ਕੁਝ ਦੇਰ ‘ਚ ਹੋਵੇਗਾ ਅੰਤਿਮ ਸਸਕਾਰ, ਜੇਪੀ ਨੱਡਾ, ਸ਼ਰਦ ਪਵਾਰ ਤੇ ਹਰਦੀਪ ਪੁਰੀ ਨੇ ਦਿੱਤੀ ਸਰਧਾਂਜਲੀ appeared first on TheUnmute.com - Punjabi News. Tags:
|
ਅੰਮ੍ਰਿਤਸਰ: ਕੌਮਾਂਤਰੀ ਸਰਹੱਦ ਨੇੜੇ BSF ਵਲੋਂ ਭਾਰਤੀ ਖੇਤਰ 'ਚ ਦਾਖਲ ਹੋਣ ਵਾਲਾ ਡਰੋਨ ਢੇਰ Thursday 27 April 2023 07:42 AM UTC+00 | Tags: aam-aadmi-party amritsar-border amritsar-police border-security-force breaking-news bsf news pakistan pakistani-smugglers. punjab-government punjab-police the-unmute-breaking-news the-unmute-punjab the-unmute-punjabi-news ਚੰਡੀਗੜ੍ਹ, 27 ਅਪ੍ਰੈਲ 2023: ਪਾਕਿਸਤਾਨ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰਦਿਆਂ, ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਇੱਕ ਪਿੰਡ ਨੇੜੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਣ ਵਾਲੇ ਡਰੋਨ ਨੂੰ ਗੋਲੀਬਾਰੀ ਕਰਕੇ ਢੇਰ ਕਰ ਦਿੱਤਾ | ਬੀਐਸਐਫ (BSF)ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਵਾਲੇ ਇੱਕ ਸ਼ੱਕੀ ਡਰੋਨ ਦੀ ਆਵਾਜ਼ ਸੁਣੀ। ਸੈਨਿਕਾਂ ਨੇ ਨਿਰਧਾਰਿਤ ਅਭਿਆਸ ਦੇ ਅਨੁਸਾਰ ਗੋਲੀਬਾਰੀ ਕਰਕੇ ਡਰੋਨ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ । ਇਲਾਕੇ ਵਿੱਚ ਤਲਾਸ਼ੀ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਇੱਕ ਕਾਲੇ ਰੰਗ ਦਾ ਡਰੋਨ (ਕਵਾਡਕਾਪਟਰ, ਡੀਜੇਆਈ ਮੈਟ੍ਰਿਸ 300 ਆਰਟੀਕੇ) ਅੰਸ਼ਕ ਤੌਰ ‘ਤੇ ਟੁੱਟੀ ਹਾਲਤ ਵਿੱਚ ਅਤੇ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟੇ ਵੱਡੇ ਪੈਕੇਟ ਵਿੱਚ ਦੋ ਕਿਲੋ ਹੈਰੋਇਨ ਦੇ 02 ਪੈਕਟ ਅਫੀਮ ਬਰਾਮਦ ਹੋਈ ਹੈ । The post ਅੰਮ੍ਰਿਤਸਰ: ਕੌਮਾਂਤਰੀ ਸਰਹੱਦ ਨੇੜੇ BSF ਵਲੋਂ ਭਾਰਤੀ ਖੇਤਰ ‘ਚ ਦਾਖਲ ਹੋਣ ਵਾਲਾ ਡਰੋਨ ਢੇਰ appeared first on TheUnmute.com - Punjabi News. Tags:
|
ਪੱਛਮੀ ਬੰਗਾਲ 'ਚ ਰਾਮ ਨੌਮੀ ਹਿੰਸਾ ਮਾਮਲੇ 'ਤੇ ਕਲਕੱਤਾ ਹਾਈਕੋਰਟ ਸਖ਼ਤ, ਮਾਮਲੇ ਦੀ ਜਾਂਚ NIA ਨੂੰ ਸੌਂਪੀ Thursday 27 April 2023 07:57 AM UTC+00 | Tags: bengal-shubhendu-adhikari bjp breaking-news calcutta-high-court cm-bhagwant-mann latest-news mamta-benarjee news newsz punjab punjabi-news ram-navami-case ram-navami-violence the-unmute-breaking-news the-unmute-latest-update tmc tmjc ਚੰਡੀਗੜ੍ਹ, 27 ਅਪ੍ਰੈਲ 2023: ਰਾਮ ਨੌਮੀ ਦੇ ਮੌਕੇ ‘ਤੇ ਪੱਛਮੀ ਬੰਗਾਲ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਭੜਕੀ ਹਿੰਸਾ ਨੂੰ ਲੈ ਕੇ ਕਲਕੱਤਾ ਹਾਈਕੋਰਟ (Calcutta High Court) ਨੇ ਸਖ਼ਤ ਰੁਖ਼ ਅਪਣਾਇਆ ਹੈ। ਹਾਈਕੋਰਟ ਨੇ ਹੁਣ ਹਾਵੜਾ ਅਤੇ ਦਾਲਕੋਲਾ ਸਮੇਤ ਵੱਖ-ਵੱਖ ਸ਼ਹਿਰਾਂ ‘ਚ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਏਜੰਸੀ ਐੱਨ.ਆਈ.ਏ ਨੂੰ ਸੌਂਪ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰਾਮ ਨੌਮੀ ਮੌਕੇ ਪੂਰੇ ਬੰਗਾਲ ‘ਚ ਹਿੰਸਾ ਭੜਕ ਗਈ ਸੀ। ਇੱਥੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ, ਜਦੋਂ ਕਿ ਪਥਰਾਅ ਅਤੇ ਕਈ ਦੁਕਾਨਾਂ ਵਿੱਚ ਭੰਨ-ਤੋੜ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ । ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕਾਂ ਵਿਚਾਲੇ ਟਕਰਾਅ ਦੇ ਮਾਮਲੇ ਵੀ ਸਾਹਮਣੇ ਆਏ ਹਨ। ਬੰਗਾਲ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦੁਆਰਾ ਦਾਇਰ ਇੱਕ ਪਟੀਸ਼ਨ ‘ਤੇ, ਕਾਰਜਕਾਰੀ ਚੀਫ਼ ਜਸਟਿਸ ਟੀਐਸ ਸ਼ਿਵਗਨਮ ਦੀ ਅਗਵਾਈ ਵਾਲੀ ਹਾਈਕੋਰਟ ਦੇ ਬੈਂਚ ਨੇ ਬੰਗਾਲ ਪੁਲਿਸ ਤੋਂ ਐੱਨ.ਆਈ.ਏ ਨੂੰ ਕੇਸ ਤਬਦੀਲ ਕਰਨ ਦਾ ਹੁਕਮ ਦਿੱਤਾ ਹੈ।ਇਸ ਪਟੀਸ਼ਨ ‘ਤੇ ਅਦਾਲਤ ਨੇ ਬੰਗਾਲ ਪੁਲਿਸ ਨੂੰ ਦੋ ਹਫ਼ਤਿਆਂ ਦੇ ਅੰਦਰ ਮਾਮਲੇ ਨਾਲ ਸਬੰਧਤ ਸਾਰੇ ਰਿਕਾਰਡ ਅਤੇ ਸੀਸੀਟੀਵੀ ਫੁਟੇਜ ਕੇਂਦਰ ਸਰਕਾਰ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਦਸਤਾਵੇਜ਼ ਐਨਆਈਏ ਨੂੰ ਭੇਜਣ ਲਈ ਕਿਹਾ ਗਿਆ ਹੈ। The post ਪੱਛਮੀ ਬੰਗਾਲ ‘ਚ ਰਾਮ ਨੌਮੀ ਹਿੰਸਾ ਮਾਮਲੇ ‘ਤੇ ਕਲਕੱਤਾ ਹਾਈਕੋਰਟ ਸਖ਼ਤ, ਮਾਮਲੇ ਦੀ ਜਾਂਚ NIA ਨੂੰ ਸੌਂਪੀ appeared first on TheUnmute.com - Punjabi News. Tags:
|
ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੱਡਾ ਝਟਕਾ, ਆਲਰਾਊਂਡਰ ਵਾਸ਼ਿੰਗਟਨ ਸੁੰਦਰ IPL ਸ਼ੀਜਨ ਤੋਂ ਬਾਹਰ Thursday 27 April 2023 08:08 AM UTC+00 | Tags: bcci breaking-news cricket-news ipl-2023 news sports-news washington-sundar ਚੰਡੀਗੜ੍ਹ, 27 ਅਪ੍ਰੈਲ 2023: ਆਈਪੀਐਲ 2023 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੱਡਾ ਝਟਕਾ ਲੱਗਾ ਹੈ। 8.75 ਕਰੋੜ ਰੁਪਏ ਦੀ ਕੀਮਤ ਵਾਲੇ ਮੋਹਰੀ ਆਲਰਾਊਂਡਰ ਵਾਸ਼ਿੰਗਟਨ ਸੁੰਦਰ (Washington Sundar) ਨੂੰ ਆਈ.ਪੀ.ਐੱਲ 2023 ਤੋਂ ਬਾਹਰ ਹੋ ਗਏ ਹਨ। ਸੁੰਦਰ ਹੈਮਸਟ੍ਰਿੰਗ ਦੀ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ । ਇਸਦੀ ਅਧਿਕਾਰਤ ਪੁਸ਼ਟੀ ਫਰੈਂਚਾਇਜ਼ੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ । ਵਾਸ਼ਿੰਗਟਨ ਸੁੰਦਰ ਨੇ ਚੱਲ ਰਹੇ ਆਈਪੀਐਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਸੱਤ ਮੈਚ ਖੇਡੇ, ਪੰਜ ਪਾਰੀਆਂ ਵਿੱਚ 60 ਦੌੜਾਂ ਬਣਾਈਆਂ ਅਤੇ ਤਿੰਨ ਵਿਕਟਾਂ ਲਈਆਂ। ਸਨਰਾਈਜ਼ਰਸ ਹੈਦਰਾਬਾਦ ਦਾ ਮੌਜੂਦਾ ਟੂਰਨਾਮੈਂਟ ‘ਚ ਪ੍ਰਦਰਸ਼ਨ ਹੁਣ ਤੱਕ ਪ੍ਰਭਾਵਸ਼ਾਲੀ ਨਹੀਂ ਰਿਹਾ ਹੈ ਅਤੇ ਉਹ ਅੰਕ ਸੂਚੀ ‘ਚ 9ਵੇਂ ਸਥਾਨ ‘ਤੇ ਹੈ। ਜਿਕਰਯੋਗ ਹੈ ਕਿ ਸੱਟ ਨਾਲ ਪ੍ਰਭਾਵਿਤ ਵਾਸ਼ਿੰਗਟਨ ਸੁੰਦਰ ਦਾ ਇਹ ਲਗਾਤਾਰ ਤੀਜਾ IPL ਸੀਜ਼ਨ ਹੈ। ਵਾਸ਼ਿੰਗਟਨ ਸੁੰਦਰ (Washington Sundar) ਉਂਗਲੀ ਦੀ ਸੱਟ ਕਾਰਨ IPL 2021 ਦੇ UAE ਲੀਗ ਤੋਂ ਬਾਹਰ ਹੋ ਗਿਆ ਸੀ। ਵਾਸ਼ਿੰਗਟਨ ਸੁੰਦਰ ਦੀ ਕਿਸਮਤ ਚੰਗੀ ਨਹੀਂ ਸੀ ਅਤੇ ਉਨ੍ਹਾਂ ਨੂੰ ਜਨਵਰੀ 2022 ਵਿੱਚ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਤੋਂ ਬਾਹਰ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਕੋਵਿਡ -19 ਸਕਾਰਾਤਮਕ ਨਿਕਲਿਆ ਸੀ। ਇਸ ਤੋਂ ਬਾਅਦ ਉਹ ਹੈਮਸਟ੍ਰਿੰਗ ਦੀ ਸੱਟ ਕਾਰਨ ਘਰੇਲੂ ਮੈਦਾਨ ‘ਤੇ ਵੈਸਟਇੰਡੀਜ਼ ਵਿਰੁੱਧ ਟੀ-20 ਅੰਤਰਰਾਸ਼ਟਰੀ ਸੀਰੀਜ਼ ਤੋਂ ਬਾਹਰ ਹੋ ਗਿਆ ਸੀ। ਆਈਪੀਐਲ 2022 ਵਿੱਚ, ਸਨਰਾਈਜ਼ਰਜ਼ ਹੈਦਰਾਬਾਦ ਨੇ ਸੁੰਦਰ ਨੂੰ ਸਾਈਨ ਕੀਤਾ। ਆਫ ਸਪਿਨ ਆਲਰਾਊਂਡਰ ਗੇਂਦਬਾਜ਼ੀ ਦੇ ਹੱਥ ਦੀਆਂ ਉਂਗਲਾਂ ਵਿਚਕਾਰ ਖੂਨ ਵਹਿਣ ਕਾਰਨ ਚਾਰ ਮੈਚ ਨਹੀਂ ਖੇਡ ਸਕਿਆ। ਪਿਛਲੇ ਸਾਲ ਅਗਸਤ ਵਿੱਚ, ਵਾਸ਼ਿੰਗਟਨ ਸੁੰਦਰ ਨੂੰ ਇੱਕ ਕਾਉਂਟੀ ਮੈਚ ਦੌਰਾਨ ਲੰਕਾਸ਼ਾਇਰ ਲਈ ਫੀਲਡਿੰਗ ਕਰਦੇ ਸਮੇਂ ਉਸਦੇ ਖੱਬਾ ਮੋਢੇ ਵਿੱਚ ਸੱਟ ਲੱਗ ਗਈ ਸੀ ਅਤੇ ਬਾਅਦ ਵਿੱਚ ਜ਼ਿੰਬਾਬਵੇ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਹਰ ਹੋ ਗਿਆ ਸੀ। The post ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੱਡਾ ਝਟਕਾ, ਆਲਰਾਊਂਡਰ ਵਾਸ਼ਿੰਗਟਨ ਸੁੰਦਰ IPL ਸ਼ੀਜਨ ਤੋਂ ਬਾਹਰ appeared first on TheUnmute.com - Punjabi News. Tags:
|
BCCI ਵਲੋਂ ਮਹਿਲਾ ਕ੍ਰਿਕਟ ਖਿਡਾਰਨਾਂ ਲਈ ਸੈਂਟਰਲ ਕੰਟ੍ਰੈਕਟ ਦਾ ਐਲਾਨ, ਇਨ੍ਹਾਂ ਖਿਡਾਰਨਾਂ ਨੂੰ ਮਿਲਿਆ ਟਾਪ ਗ੍ਰੇਡ Thursday 27 April 2023 08:27 AM UTC+00 | Tags: bcci bcci-breaking-news bcci-news breaking-news captain-harmanpreet central-contract-for-india-women-cricketers indian-captain-harmanpreet-kaur news smriti-mandhana sports-news womens-cricket-team ਚੰਡੀਗੜ੍ਹ, 27 ਅਪ੍ਰੈਲ 2023: ਬੀਸੀਸੀਆਈ (BCCI) ਨੇ ਸਾਲ 2022-23 ਲਈ ਭਾਰਤ ਦੀਆਂ ਮਹਿਲਾ ਕ੍ਰਿਕਟ ਖਿਡਾਰਨਾਂ ਲਈ ਸੈਂਟਰਲ ਕੰਟ੍ਰੈਕਟ ਦਾ ਐਲਾਨ ਕੀਤਾ ਹੈ। ਇਸ ਵਿੱਚ ਕੁੱਲ 17 ਖਿਡਾਰਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੋਂ ਇਲਾਵਾ ਸਲਾਮੀ ਬੱਲੇਬਾਜ਼ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਆਲਰਾਊਂਡਰ ਦੀਪਤੀ ਸ਼ਰਮਾ ਨੂੰ ਸਭ ਤੋਂ ਉੱਚੇ ਏ-ਗ੍ਰੇਡ ਵਿੱਚ ਰੱਖਿਆ ਗਿਆ ਹੈ। ਇਸਦੇ ਨਾਲ ਹੀ ਕੁੱਲ 9 ਖਿਡਾਰਨਾਂ ਨੂੰ ਬੀ-ਗ੍ਰੇਡ ਅਤੇ 5 ਖਿਡਾਰਨਾਂ ਨੂੰ ਸੀ-ਗ੍ਰੇਡ ਵਿਚ ਜਗ੍ਹਾ ਦਿੱਤੀ ਗਈ ਹੈ। ਬੀਸੀਸੀਆਈ (BCCI) ਏ-ਗ੍ਰੇਡ ਵਿੱਚ ਸ਼ਾਮਲ ਮਹਿਲਾ ਖਿਡਾਰੀਆਂ ਨੂੰ ਸਾਲਾਨਾ ਰਿਟੇਨਰਸ਼ਿਪ ਫੀਸ ਵਜੋਂ 50 ਲੱਖ ਰੁਪਏ ਅਦਾ ਕਰਦਾ ਹੈ। ਬੀ-ਗ੍ਰੇਡ ਵਿੱਚ ਮੌਜੂਦ ਖਿਡਾਰੀਆਂ ਨੂੰ 30 ਲੱਖ ਰੁਪਏ ਅਤੇ ਸੀ-ਗ੍ਰੇਡ ਵਿੱਚ ਆਉਣ ਵਾਲੇ ਖਿਡਾਰੀਆਂ ਨੂੰ 10 ਲੱਖ ਰੁਪਏ ਫੀਸ ਵਜੋਂ ਦਿੱਤੇ ਜਾਂਦੇ ਹਨ। ਗ੍ਰੇਡ-ਏ :ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ ਗ੍ਰੇਡ-ਬੀ : ਰੇਣੁਕਾ ਸਿੰਘ ਠਾਕੁਰ, ਜੇਮਿਮਾ ਰੌਡਰਿਗਜ਼, ਸ਼ੈਫਾਲੀ ਵਰਮਾ, ਰਿਚਾ ਘੋਸ਼ ਅਤੇ ਰਾਜੇਸ਼ਵਰੀ ਗਾਇਕਵਾੜ ਗ੍ਰੇਡ-ਸੀ: ਮੇਘਨਾ ਸਿੰਘ, ਦੇਵੀਦਾ ਵੈਦਿਆ, ਐਸ ਮੇਘਨਾ, ਅੰਜਲੀ ਸ਼ਰਵਾਨੀ, ਪੂਜਾ ਵਸਤਰਕਾਰ, ਸਨੇਹ ਰਾਣਾ, ਰਾਧਾ ਯਾਦਵ, ਹਰਲੀਨ ਦਿਓਲ, ਯਸਤਿਕਾ ਭਾਟੀਆ ਪਿਛਲੇ 1 ਸਾਲ ‘ਚ ਹਰਮਨਪ੍ਰੀਤ ਕੌਰ ਨੇ ਤਿੰਨੋਂ ਫਾਰਮੈਟਾਂ ‘ਚ ਭਾਰਤ ਦੀ ਕਮਾਨ ਸੰਭਾਲੀ ਹੈ। ਉਨ੍ਹਾਂ ਦੀ ਅਗਵਾਈ ‘ਚ ਭਾਰਤੀ ਕ੍ਰਿਕਟ ਟੀਮ 2022 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ‘ਚ ਪਹੁੰਚੀ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡਿਆ। ਉਹ ਦੋਵੇਂ ਵਾਰ ਆਸਟ੍ਰੇਲੀਆ ਹੱਥੋਂ ਹਾਰ ਮਿਲੀ ਸੀ। ਸਮ੍ਰਿਤੀ ਮੰਧਾਨਾ ਭਾਰਤ ਲਈ ਸੀਮਤ ਓਵਰਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ, ਇਸ ਨੂੰ ਦੇਖਦੇ ਹੋਏ ਉਸ ਨੂੰ ਪਿਛਲੇ ਸਾਲ ਵਨਡੇ ‘ਚ ਉਪ-ਕਪਤਾਨ ਬਣਾਇਆ ਗਿਆ ਸੀ। ਦੀਪਤੀ ਸ਼ਰਮਾ ਵੀ ਤਿੰਨੋਂ ਫਾਰਮੈਟਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਅਹਿਮ ਹਿੱਸਾ ਹੈ। The post BCCI ਵਲੋਂ ਮਹਿਲਾ ਕ੍ਰਿਕਟ ਖਿਡਾਰਨਾਂ ਲਈ ਸੈਂਟਰਲ ਕੰਟ੍ਰੈਕਟ ਦਾ ਐਲਾਨ, ਇਨ੍ਹਾਂ ਖਿਡਾਰਨਾਂ ਨੂੰ ਮਿਲਿਆ ਟਾਪ ਗ੍ਰੇਡ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸ਼ਰਧਾਂਜਲੀ Thursday 27 April 2023 08:45 AM UTC+00 | Tags: aam-aadmi-party breaking-news cm-bhagwant-mann fortis-hospital fortis-hospital-in-mohali latest-news news parkash-singh-badal punjab punjab-government punjab-politics shiromanin-akali-dal the-unmute-breaking-news the-unmute-punjabi-news village-badal ਚੰਡੀਗੜ੍ਹ, 27 ਅਪ੍ਰੈਲ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦਾ ਅੰਤਿਮ ਸਸਕਾਰ ਥੋੜ੍ਹੀ ਦੇਰ ਬਾਅਦ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਲਈ ਜਨਤਾ ਦਾ ਸੈਲਾਬ ਉਮੜ ਰਿਹਾ ਹੈ | ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਵਿਦਾਈ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ, ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | The post ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸ਼ਰਧਾਂਜਲੀ appeared first on TheUnmute.com - Punjabi News. Tags:
|
ਸੂਡਾਨ 'ਚ ਫਸੇ ਭਾਰਤੀਆਂ ਦਾ ਪਹਿਲਾ ਜੱਥਾ ਦਿੱਲੀ ਪਹੁੰਚਿਆ, ਹੁਣ ਤੱਕ 1100 ਨਾਗਰਿਕਾਂ ਦਾ ਕੀਤਾ ਰੈਸਕਿਊ Thursday 27 April 2023 09:00 AM UTC+00 | Tags: breaking-news news sudan ਚੰਡੀਗੜ੍ਹ, 27 ਅਪ੍ਰੈਲ 2023: ਸੂਡਾਨ (Sudan) ਵਿੱਚ ਘਰੇਲੂ ਯੁੱਧ ਦੇ ਦੌਰਾਨ ਫਸੇ ਭਾਰਤੀਆ ਨੂੰ ‘ਆਪਰੇਸ਼ਨ ਕਾਵੇਰੀ’ ਦੇ ਤਹਿਤ ਵਤਨ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਦੇ ਦੂਜੇ ਦਿਨ ਬੁੱਧਵਾਰ ਦੇਰ ਰਾਤ 367 ਨਾਗਰਿਕਾਂ ਦਾ ਪਹਿਲਾ ਜੱਥਾ ਜੇਦਾਹ, ਸਾਊਦੀ ਅਰਬ ਤੋਂ ਨਵੀਂ ਦਿੱਲੀ ਹਵਾਈ ਅੱਡੇ ‘ਤੇ ਪਹੁੰਚਿਆ। ਹਵਾਈ ਅੱਡੇ ‘ਤੇ ਲੋਕਾਂ ਨੇ ‘ਭਾਰਤ ਮਾਤਾ ਦੀ ਜੈ, ਭਾਰਤੀ ਫੌਜ ਜ਼ਿੰਦਾਬਾਦ, ਨਰਿੰਦਰ ਮੋਦੀ ਜ਼ਿੰਦਾਬਾਦ’ ਦੇ ਨਾਅਰੇ ਲਾਏ। ਇਸ ਤੋਂ ਇਲਾਵਾ ਭਾਰਤੀਆਂ ਦਾ ਦੂਜਾ ਜੱਥਾ ਵੀਰਵਾਰ ਨੂੰ ਸਵੇਰੇ 10.22 ਵਜੇ ਜੇਦਾਹ ਤੋਂ ਮੁੰਬਈ ਲਈ ਰਵਾਨਾ ਹੋਇਆ ਹੈ। ਉਨ੍ਹਾਂ ਨੂੰ ਆਈਏਐਫ ਦੇ ਸੀ17 ਗਲੋਬਮਾਸਟਰ ਦੁਆਰਾ ਲਿਆਂਦਾ ਜਾ ਰਿਹਾ ਹੈ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਵੀਰਵਾਰ ਨੂੰ ਆਪਰੇਸ਼ਨ ਕਾਵੇਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਆਪਣੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਭੇਜਣਾ ਅਤੇ ਜਲਦੀ ਤੋਂ ਜਲਦੀ ਭਾਰਤ ਲਿਆਉਣਾ ਹੈ। ਸੂਡਾਨ ਦੀ ਸਥਿਤੀ ਬਹੁਤ ਖਰਾਬ ਹੈ, ਅਸੀਂ ਹਰ ਭਾਰਤੀ ਨੂੰ ਉਥੋਂ ਕੱਢਾਂਗੇ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ‘ਆਪ੍ਰੇਸ਼ਨ ਕਾਵੇਰੀ ਤਹਿਤ ਹੁਣ ਤੱਕ ਸੂਡਾਨ (Sudan) ਤੋਂ 1100 ਭਾਰਤੀਆਂ ਨੂੰ ਕੱਢਿਆ ਜਾ ਚੁੱਕਾ ਹੈ।’ ਇਹ ਬਚਾਅ ਕਾਰਜ ਜਲ ਸੈਨਾ ਦੇ ਜਹਾਜ਼ ਆਈਐਨਐਸ ਸੁਮੇਧਾ ਅਤੇ ਭਾਰਤੀ ਹਵਾਈ ਸੈਨਾ ਦੇ ਸੀ-130 ਜੇ ਜਹਾਜ਼ ਦੁਆਰਾ ਕੀਤਾ ਜਾ ਰਿਹਾ ਹੈ। ਸੂਡਾਨ ਤੋਂ ਪਹਿਲੇ ਜੱਥੇ ਵਿੱਚ 278 ਜਣਿਆਂ ਨੂੰ ਬਚਾਇਆ ਗਿਆ ਸੀ। ਦੂਜੇ ਅਤੇ ਤੀਜੇ ਵਿੱਚ 121 ਅਤੇ 135 ਜਣਿਆਂ ਨੂੰ ਬਾਹਰ ਕੱਢਿਆ ਗਿਆ। ਚੌਥੇ ਅਤੇ ਪੰਜਵੇਂ ਬੈਚ ਵਿੱਚ, 136 ਅਤੇ 297 ਜਣਿਆਂ ਨੂੰ ਏਅਰਲਿਫਟ ਕੀਤਾ ਗਿਆ ਸੀ। ਦੂਜੇ ਪਾਸੇ ਵੀਰਵਾਰ ਸਵੇਰੇ ਛੇਵੇਂ ਬੈਚ ‘ਚ 128 ਜਣਿਆਂ ਨੂੰ ਸੂਡਾਨ ਤੋਂ ਜੇਦਾਹ ਲਿਆਂਦਾ ਗਿਆ ਹੈ। The post ਸੂਡਾਨ ‘ਚ ਫਸੇ ਭਾਰਤੀਆਂ ਦਾ ਪਹਿਲਾ ਜੱਥਾ ਦਿੱਲੀ ਪਹੁੰਚਿਆ, ਹੁਣ ਤੱਕ 1100 ਨਾਗਰਿਕਾਂ ਦਾ ਕੀਤਾ ਰੈਸਕਿਊ appeared first on TheUnmute.com - Punjabi News. Tags:
|
ਪੰਜ ਤੱਤਾਂ 'ਚ ਵਿਲੀਨ ਹੋਏ ਸਾਬਕਾ CM ਪ੍ਰਕਾਸ਼ ਸਿੰਘ ਬਾਦਲ, ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ Thursday 27 April 2023 09:58 AM UTC+00 | Tags: breaking-news ਚੰਡੀਗੜ੍ਹ, 27 ਅਪ੍ਰੈਲ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਇਸ ਫ਼ਾਨੀ ਸੰਸਾਰ ਦੀ ਯਾਤਰਾ ਨੂੰ ਪੂਰੀ ਕਰਦੇ ਹੋਏ ਅੱਜ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ। ਉਨ੍ਹਾਂ ਦਾ ਸਰਕਰੀ ਸਨਮਾਨ ਨਾਲ ਅੰਤਿਮ ਸਸਕਾਰ ਪਿੰਡ ਬਾਦਲ ਵਿਖੇ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ‘ਚ ਸਿਆਸੀ ਆਗੂ, ਪਰਿਵਾਰ, ਰਿਸ਼ਤੇਦਾਰ ਅਤੇ ਆਮ ਲੋਕ ਪੁੱਜੇ ਹੋਏ ਸਨ। ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਚਿਖਾ ਨੂੰ ਅਗਨ ਭੇਂਟ ਕੀਤਾ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਥਾਂ ਦੀ ਘਾਟ ਕਾਰਨ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਆਪਣੇ ਕਿੰਨੂ ਦੇ ਬਾਗ ਵਾਲੇ ਖੇਤ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰੇ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ਵਿੱਚ ਰੱਖਿਆ ਗਿਆ ਸੀ । ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਬੀਐੱਲ ਪੁਰੋਹਿਤ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਐਨਸੀਪੀ ਮੁਖੀ ਸ਼ਰਦ ਪਵਾਰ ਵੀ ਸ਼ਰਧਾਂਜਲੀ ਦੇਣ ਲਈ ਇੱਥੇ ਪੁੱਜੇ। The post ਪੰਜ ਤੱਤਾਂ ‘ਚ ਵਿਲੀਨ ਹੋਏ ਸਾਬਕਾ CM ਪ੍ਰਕਾਸ਼ ਸਿੰਘ ਬਾਦਲ, ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ appeared first on TheUnmute.com - Punjabi News. Tags:
|
ਅੰਮ੍ਰਿਤਸਰ 'ਚ ਸਕੂਟਰੀ 'ਤੇ ਘਰ ਪਰਤ ਰਹੇ ਬਜ਼ੁਰਗ ਨੂੰ ਕਾਰ ਨੇ ਮਾਰੀ ਟੱਕਰ, ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ Thursday 27 April 2023 10:45 AM UTC+00 | Tags: accident accident-news amritsar amritsar-police-rural death latest-news news punjab-news rip road-safaty tarn-taran-road ਅੰਮ੍ਰਿਤਸਰ ,27 ਅਪ੍ਰੈਲ 2023: ਅੰਮ੍ਰਿਤਸਰ (Amritsar) ਪੁਲਿਸ ਦਿਹਾਤੀ ਦੇ ਅਧੀਨ ਪੈਂਦੇ ਥਾਣਾ ਚਾਟੀਵਿੰਡ ਪਿੰਡ ਦੇ ਇਲਾਕਾ ਤਰਨ ਤਾਰਨ ਰੋਡ ‘ਤੇ ਸੜਕ ਹਾਦਸੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ | ਮ੍ਰਿਤਕ ਦੀ ਪਛਾਣ ਉੱਤਮ ਨਗਰ ਦੇ ਰਹਿਣ ਵਾਲੇ ਨਿਰਮਲ ਸਿੰਘ (65 ਸਾਲ) ਵਜੋਂ ਹੋਈ ਹੈ | ਇਸ ਸੰਬੰਧੀ ਪਰਿਵਾਰਕ ਮੈਬਰਾ ਨੇ ਦੱਸਿਆ ਕਿ ਉਹਨਾ ਦੇ 65 ਸਾਲਾਂ ਬਜੁਰਗ ਜੋ ਕਿ ਚੱਬੇ ਪਿੰਡ ਵਿੱਚ ਪਕੌੜਿਆਂ ਦੀ ਦੁਕਾਨ ਚਲਾਉਂਦਾ ਸੀ ਅਤੇ ਸਵੇਰੇ 11 ਵਜੇ ਦੁਕਾਨ ਤੋ ਟੀਵੀਐਸ ਸਕੂਟਰੀ ‘ਤੇ ਘਰ ਪਰਤ ਰਿਹਾ ਸੀ, ਜਿਸਦੀ ਰਾਸਤੇ ਵਿੱਚ ਇਕ ਕਾਰ ਨੰਬਰ PBO2-BB-5018 ਦੇ ਚਾਲਕ ਵਲੋ ਟੱਕਰ ਮਾਰਨ ਨਾਲ ਬੁਰੀ ਤਰਾਂ ਜ਼ਖਮੀ ਹੋ ਗਿਆ | ਜ਼ਖਮੀ ਹਾਲਤ ਵਿੱਚ ਨਿਰਮਲ ਸਿੰਘ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾ ਦੀ ਮੌਤ ਹੋ ਗਈ ਅਤੇ ਪੁਲਿਸ ਵਲੋ ਲਾਸ਼ ਕਬਜੇ ਵਿਚ ਲੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਮੰਗ ਕੀਤੀ ਹੈ | ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ (Amritsar) ਦਿਹਾਤੀ ਪੁਲਿਸ ਥਾਣਾ ਚਾਟੀਵਿੰਡ ਦੇ ਐਸ.ਐਚ.ਓ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਤਰਨ ਤਾਰਨ ਰੋਡ ‘ਤੇ ਟੀਵੀਐਸ ਸਕੂਟਰੀ ‘ਤੇ ਜਾ ਰਹੇ ਨਿਰਮਲ ਸਿੰਘ ਦੀ ਇਕ ਕਾਰ ਚਾਲਕ ਨੰਬਰ ਪੀਬੀ02-ਬੀਬੀ-5018 ਵਲੋਂ ਟੱਕਰ ਮਾਰ ਦਿੱਤੀ ਅਤੇ ਇਸ ਘਟਨਾਕ੍ਰਮ ਵਿੱਚ ਉਸਦੀ ਮੌਤ ਹੋ ਗਈ ਹੈ ਅਤੇ ਪੁਲਿਸ ਵਲੋਂ ਮੁੱਢਲੀ ਜਾਂਚ ਤੋਂ ਬਾਅਦ ਮੁਕੱਦਮਾ ਦਰਜ ਕਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। The post ਅੰਮ੍ਰਿਤਸਰ ‘ਚ ਸਕੂਟਰੀ ‘ਤੇ ਘਰ ਪਰਤ ਰਹੇ ਬਜ਼ੁਰਗ ਨੂੰ ਕਾਰ ਨੇ ਮਾਰੀ ਟੱਕਰ, ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ Thursday 27 April 2023 10:50 AM UTC+00 | Tags: aam-aadmi-party breaking-news cm-bhagwant-mann latest-news legend-kaur-singh news olympian-and-boxing-legend-kaur-singh olympian-kaur-singh punjab-government the-unmute-breaking-news ਚੰਡੀਗੜ੍ਹ, 27 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਬਕਾ ਓਲੰਪੀਅਨ ਅਤੇ ਮਹਾਨ ਮੁੱਕੇਬਾਜ਼ ਕੌਰ ਸਿੰਘ (Olympian Kaur Singh) ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਨੇ ਅੱਜ ਸਵੇਰੇ ਕੁਰੂਕਸ਼ੇਤਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਇੱਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੌਰ ਸਿੰਘ ਨੇ ਮੁੱਕੇਬਾਜ਼ੀ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤਰ ਵਿੱਚ ਨਾਮਣਾ ਅਤੇ ਪ੍ਰਸਿੱਧੀ ਹਾਸਲ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਪਿੰਡ ਖਨਾਲ ਖੁਰਦ ਤੋਂ ਕੌਰ ਸਿੰਘ ਨੇ ਮੁੱਕੇਬਾਜ਼ੀ ਦੀ ਦੁਨੀਆ ਵਿੱਚ ਸਿਤਾਰੇ ਵਾਂਗ ਚਮਕਦਿਆਂ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ। ਭਗਵੰਤ ਮਾਨ ਨੇ ਕਿਹਾ ਕਿ ਇਸ ਦਿੱਗਜ਼ ਮੁੱਕੇਬਾਜ਼ (Olympian Kaur Singh) ਨੇ ਓਲੰਪਿਕ ਖੇਡਾਂ ਵਿੱਚ ਵੀ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਕਿਹਾ ਕਿ ਕੌਰ ਸਿੰਘ ਦਾ ਜੀਵਨ ਅਤੇ ਯੋਗਦਾਨ ਉਭਰਦੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਸਖ਼ਤ ਮਿਹਨਤ ਕਰਨ ਅਤੇ ਵਧੀਆ ਪ੍ਰਦਰਸ਼ਨ ਦਿਖਾਉਣ ਲਈ ਪ੍ਰੇਰਿਤ ਕਰੇਗਾ। ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। The post ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
ਅੰਮ੍ਰਿਤਸਰ 22-ਨੰਬਰ ਫਾਟਕ ਵਾਲੇ ਪੁਲ ਦਾ ਕੰਮ ਜਲਦ ਮੁਕੰਮਲ ਕਰਕੇ ਕੀਤਾ ਜਾਵੇ ਉਦਘਾਟਨ: MP ਗੁਰਜੀਤ ਔਜਲਾ Thursday 27 April 2023 11:06 AM UTC+00 | Tags: amritsar amritsar-22-gate-bridge amritsar-news breaking-news congress mp-gurjit-aujla news punjab-congress punjab-government punjab-transport-department ਅੰਮ੍ਰਿਤਸਰ, 27 ਅਪ੍ਰੈਲ 2023: ਕਾਂਗਰਸ ਦੀ ਸਰਕਾਰ ਸਮੇਂ ਅੰਮ੍ਰਿਤਸਰ (Amritsar) ਵਿੱਚ ਸ਼ੁਰੂ ਹੋਏ ਪੰਜ ਪੁਲ ਲਗਭਗ ਬਣ ਕੇ ਤਿਆਰ ਹਨ ਅਤੇ ਕੁਝ ਪੁਲਾਂ ਦਾ ਉਦਘਾਟਨ ਵੀ ਹੋ ਚੁੱਕਾ ਹੈ | ਅੰਮ੍ਰਿਤਸਰ 22-ਨੰਬਰ ਫਾਟਕ ਵਾਲੇ ਪੁਲ ਦਾ ਉਦਘਾਟਨ ਹੋਣਾ ਅਜੇ ਬਾਕੀ ਹੈ | ਜਿਸਦੇ ਚੱਲਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਇਸ ਪੁਲ ਦਾ ਉਦਘਾਟਨ ਕੀਤਾ ਜਾਣਾ ਸੀ ਅਤੇ ਪਰ ਪੁਲ ਦਾ ਕਾਫੀ ਹੱਦ ਤੱਕ ਕੰਮ ਹੋਣਾ ਬਾਕੀ ਹੈ | ਜਿਸਦੇ ਚੱਲਦੇ ਗੁਰਜੀਤ ਸਿੰਘ ਔਜਲਾ ਨੇ ਸਬੰਧਤ ਅਧਿਕਾਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਜਲਦ ਇਸ ਪੁਲ ਦਾ ਕੰਮ ਪੂਰਾ ਕੀਤਾ ਜਾਵੇ ਤੇ ਇਸ ਦਾ ਉਦਘਾਟਨ ਕੀਤਾ ਜਾਵੇ | ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੱਲੋਂ ਸ਼ੁਰੂ ਹੋਏ ਇਸ ਪੁਲ ਨੂੰ ਬਣਾਉਣ ਵਿੱਚ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ | ਉਨ੍ਹਾਂ ਕਿਹਾ ਕਿ ਪੁਲ ਚਾਹੇ ਕਾਂਗਰਸ ਦੀ ਸਰਕਾਰ ਵੇਲੇ ਬਣਿਆ ਹੈ ਲੇਕਿਨ ਮੌਜੂਦਾ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਉਹਨਾਂ ਦਾ ਹੱਕ ਵੀ ਬਣਦਾ ਹੈ ਕਿ ਉਹ ਸਕੂਲ ਦਾ ਉਦਘਾਟਨ ਕਰਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਇਹ ਪੁਲ ਆਮ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ ਜਾਣਾ ਸੀ, ਪਰ ਕੁਝ ਕੰਮ ਅਧੂਰਾ ਹੋਣ ਕਰਕੇ ਇਸ ਨੂੰ ਅਜੇ ਨਹੀਂ ਖੋਲ੍ਹਿਆ ਜਾ ਰਿਹਾ | The post ਅੰਮ੍ਰਿਤਸਰ 22-ਨੰਬਰ ਫਾਟਕ ਵਾਲੇ ਪੁਲ ਦਾ ਕੰਮ ਜਲਦ ਮੁਕੰਮਲ ਕਰਕੇ ਕੀਤਾ ਜਾਵੇ ਉਦਘਾਟਨ: MP ਗੁਰਜੀਤ ਔਜਲਾ appeared first on TheUnmute.com - Punjabi News. Tags:
|
'ਆਪ੍ਰੇਸ਼ਨ ਕਾਵੇਰੀ' ਤਹਿਤ ਸੂਡਾਨ ਤੋਂ 246 ਭਾਰਤੀਆਂ ਨੂੰ ਲੈ ਕੇ ਮੁੰਬਈ ਪਰਤੀ ਫਲਾਈਟ Thursday 27 April 2023 11:20 AM UTC+00 | Tags: breaking-news dr-s-jaishankar indian-in-sudan kwatra latest-news mumbai-airport news operation-kaveri rapid-support-force saf sudanese-armed-forces ਚੰਡੀਗੜ੍, 27 ਅਪ੍ਰੈਲ 2023: ਸੂਡਾਨ ਤੋਂ 246 ਭਾਰਤੀਆਂ ਨੂੰ ਲੈ ਕੇ ਇਕ ਹੋਰ ਫਲਾਈਟ ‘ਆਪ੍ਰੇਸ਼ਨ ਕਾਵੇਰੀ’ (Operation Kaveri) ਦੇ ਤਹਿਤ ਮੁੰਬਈ ਪਹੁੰਚੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਵੀਰਵਾਰ ਨੂੰ ਕਿਹਾ ਕਿ ਸੂਡਾਨ ਵਿੱਚ ਸਥਿਤੀ ਬਹੁਤ ਗੁੰਝਲਦਾਰ ਅਤੇ ਨਾਜ਼ੁਕ ਬਣੀ ਹੋਈ ਹੈ। ਇਸ ਦੌਰਾਨ ਭਾਰਤ ਦਾ ਟੀਚਾ ਉਸ ਦੇਸ਼ ਵਿੱਚ ਫਸੇ ਹਰ ਭਾਰਤੀ ਨੂੰ ਖ਼ਤਰੇ ਤੋਂ ਬਾਹਰ ਕੱਢਣਾ ਹੈ। ‘ਆਪ੍ਰੇਸ਼ਨ ਕਾਵੇਰੀ’ ਬਾਰੇ ਵੇਰਵੇ ਦਿੰਦੇ ਹੋਏ, ਕਵਾਤਰਾ ਨੇ ਕਿਹਾ ਕਿ ਲਗਭਗ 1,700 ਤੋਂ 2,000 ਭਾਰਤੀ ਨਾਗਰਿਕਾਂ ਨੂੰ ਸੰਘਰਸ਼ ਵਾਲੇ ਖੇਤਰਾਂ ਤੋਂ ਬਾਹਰ ਕੱਢਿਆ ਗਿਆ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਸੂਡਾਨ ਅਤੇ ਦੋ ਜੰਗੀ ਧੜਿਆਂ ਦੇ ਸੰਪਰਕ ਵਿੱਚ ਹੈ। ਅਸੀਂ ਸਬੰਧਤ ਧਿਰਾਂ ਤੋਂ ਸਕਾਰਾਤਮਕ ਫੀਡਬੈਕ ਤੋਂ ਬਾਅਦ ਆਪਣੇ ਨਾਗਰਿਕਾਂ ਨੂੰ ਕੱਢਣ ਦੇ ਯੋਗ ਹੋ ਗਏ ਹਾਂ, ਕਿਉਂਕਿ ਉਹ ਸਮਝਦੇ ਹਨ ਕਿ ਨਵੀਂ ਦਿੱਲੀ ਖਾਰਤੁਮ ਦੇ ਨਾਲ ਬਹੁਤ ਮਜ਼ਬੂਤ ਵਿਕਾਸ ਸਾਂਝੇਦਾਰੀ ਸਾਂਝੀ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਐਸਏਐਫ (ਸੂਡਾਨੀ ਆਰਮਡ ਫੋਰਸਿਜ਼) ਅਤੇ ਆਰਐਸਐਫ (ਰੈਪਿਡ ਸਪੋਰਟ ਫੋਰਸ) ਦੋਵਾਂ ਦੇ ਸੰਪਰਕ ਵਿੱਚ ਹਾਂ। । ਅਸੀਂ ਭਾਰਤੀਆਂ ਨੂੰ ਸੁਰੱਖਿਅਤ ਖੇਤਰਾਂ ਅਤੇ ਫਿਰ ਪੋਰਟ ਸੂਡਾਨ ਲਿਜਾਣ ਲਈ ਸਾਰੀਆਂ ਧਿਰਾਂ ਦੇ ਸੰਪਰਕ ਵਿੱਚ ਹਾਂ। The post ‘ਆਪ੍ਰੇਸ਼ਨ ਕਾਵੇਰੀ’ ਤਹਿਤ ਸੂਡਾਨ ਤੋਂ 246 ਭਾਰਤੀਆਂ ਨੂੰ ਲੈ ਕੇ ਮੁੰਬਈ ਪਰਤੀ ਫਲਾਈਟ appeared first on TheUnmute.com - Punjabi News. Tags:
|
ਪਟਿਆਲਾ ਪੁਲਿਸ ਵਲੋਂ ਨਾਮੀ ਗੈਂਗਸਟਰ ਦਾ ਕਰੀਬੀ ਗ੍ਰਿਫਤਾਰ, ਵੱਡੀ ਵਾਰਦਾਤ ਨੂੰ ਦੇਣ ਵਾਲਾ ਸੀ ਅੰਜ਼ਾਮ Thursday 27 April 2023 11:38 AM UTC+00 | Tags: aam-aadmi-party cia-team-of-patiala-police cm-bhagwant-mann crime news patiala-police punjab punjabi-news sports-news the-unmute-latest-news ਚੰਡੀਗੜ੍, 27 ਅਪ੍ਰੈਲ 2023: ਪਟਿਆਲਾ ਪੁਲਿਸ ਦੀ ਸੀ.ਆਈ.ਏ ਟੀਮ ਨੇ ਕਥਿਤ ਨਾਮੀ ਗੈਂਗਸਟਰ ਐਸ.ਕੇ. ਖਰੋੜ ਦੇ ਕਰੀਬੀ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 32 ਬੋਰ ਦੇ 2 ਪਿਸਤੌਲ ਅਤੇ 10 ਰੌਂਦ ਬਰਾਮਦ ਹੋਏ ਹਨ। ਇਸ ਸੰਬੰਧੀ ਐਸ.ਐਸ.ਪੀ. ਪਟਿਆਲਾ (Patiala) ਵਰੁਣ ਸ਼ਰਮਾ ਨੇ ਦੱਸਿਆ ਕਿ ਸਪੈਸ਼ਲ ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਥਿਤ ਗੈਂਗਸਟਰ ਦਾ ਇੱਕ ਨਜ਼ਦੀਕੀ ਸਾਥੀ ਪੰਜਾਬ ਵਿੱਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸੇ ਆਧਾਰ 'ਤੇ ਪੁਲਿਸ ਨੇ ਮੋਤੀਬਾਗ ਗੁਰਦੁਆਰਾ ਨੇੜੇ ਰਹਿਣ ਵਾਲੇ ਮੁਲਜ਼ਮ ਹੈਪੀ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ‘ਚੋਂ 32 ਬੋਰ ਦੇ 2 ਪਿਸਤੌਲ ਅਤੇ 10 ਰੌਂਦ ਬਰਾਮਦ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫਤਾਰ ਹਰਪ੍ਰੀਤ ਸਿੰਘ ਉਰਫ ਹੈਪੀ 2016 ਤੋਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ, ਜਿਸ ਦੇ ਖ਼ਿਲਾਫ਼ ਪਟਿਆਲਾ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ ਆਦਿ ਦੇ 10 ਮੁਕੱਦਮੇ ਦਰਜ ਹਨ। The post ਪਟਿਆਲਾ ਪੁਲਿਸ ਵਲੋਂ ਨਾਮੀ ਗੈਂਗਸਟਰ ਦਾ ਕਰੀਬੀ ਗ੍ਰਿਫਤਾਰ, ਵੱਡੀ ਵਾਰਦਾਤ ਨੂੰ ਦੇਣ ਵਾਲਾ ਸੀ ਅੰਜ਼ਾਮ appeared first on TheUnmute.com - Punjabi News. Tags:
|
ਖੇਡ ਮੰਤਰੀ ਮੀਤ ਹੇਅਰ ਨੇ ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ Thursday 27 April 2023 11:45 AM UTC+00 | Tags: boxer-kaur-singh breaking-news news olympian-kaur-singh punjab-news punjab-sports-department punjab-sports-minister the-unmute-breaking-news the-unmute-latest-news the-unmute-punjabi-news ਚੰਡੀਗੜ੍ਹ, 27 ਅਪ੍ਰੈਲ 2023: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀਰਵਾਰ ਨੂੰ ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਓਲੰਪੀਅਨ ਕੌਰ ਸਿੰਘ (Boxer Kaur Singh) ਜੋ 74 ਵਰ੍ਹਿਆਂ ਦੇ ਸਨ, ਦਾ ਅੱਜ ਸਵੇਰੇ ਕੁਰੂਕਸ਼ੇਤਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਖੇਡ ਮੰਤਰੀ ਮੀਤ ਹੇਅਰ ਨੇ ਕੌਰ ਸਿੰਘ ਦੇ ਤੁਰ ਜਾਣ ਨੂੰ ਭਾਰਤੀ ਖੇਡ ਖੇਤਰ ਖ਼ਾਸ ਕਰ ਕੇ ਮੁੱਕੇਬਾਜ਼ੀ ਖੇਡ ਲਈ ਵੱਡਾ ਘਾਟਾ ਦੱਸਦਿਆਂ ਕਿਹਾ ਕਿ ਪਦਮ ਸ੍ਰੀ ਤੇ ਅਰਜੁਨਾ ਐਵਾਰਡ ਜੇਤੂ ਕੌਰ ਸਿੰਘ ਨੇ ਪੰਜਾਬ ਤੇ ਦੇਸ਼ ਦਾ ਨਾਮ ਕੌਮਾਂਤਰੀ ਮੰਚ ਉੱਤੇ ਰੌਸ਼ਨ ਕੀਤਾ ਹੈ। ਕੌਰ ਸਿੰਘ ਨੇ 1982 ਦੀਆਂ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪ ਅਤੇ ਕਿੰਗਜ਼ ਕੱਪ ਵਿੱਚ ਵੀ ਗੋਲਡ ਮੈਡਲ ਜਿੱਤਿਆ। 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।ਮੁਹੰਮਦ ਅਲੀ ਨਾਲ ਇਤਿਹਾਸਕ ਮੈਚ ਖੇਡਿਆ। ਭਾਰਤੀ ਸੈਨਾ ਤੇ ਪੰਜਾਬ ਪੁਲਿਸ ਵਿੱਚ ਲੰਬਾ ਸਮਾਂ ਸੇਵਾ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਵਿੱਦਿਅਕ ਸੈਸ਼ਨ ਤੋਂ ਇਸ ਮਾਣਮੱਤੇ ਮੁੱਕੇਬਾਜ਼ ਦੀ ਜੀਵਨੀ ਸਕੂਲੀ ਸਿਲੇਬਸ ਦਾ ਹਿੱਸਾ ਬਣਾਈ ਹੈ। ਮੀਤ ਹੇਅਰ ਨੇ ਕਿਹਾ ਕਿ ਕੌਰ ਸਿੰਘ (Boxer Kaur Singh) ਦਾ ਸੰਘਰਸ਼ਮਈ ਜੀਵਨ ਅਤੇ ਖੇਡ ਪ੍ਰਾਪਤੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਰਹਿਣਗੀਆਂ। ਸੰਗਰੂਰ ਦੇ ਪਿੰਡ ਖਨਾਲ ਖੁਰਦ ਤੋਂ ਉੱਠ ਕੇ ਕੌਰ ਸਿੰਘ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਵਿਸ਼ਵ ਪੱਧਰ ਉੱਤੇ ਨਾਮਣਾ ਖੱਟਿਆ। ਖੇਡ ਮੰਤਰੀ ਨੇ ਮਹਾਨ ਮੁੱਕੇਬਾਜ਼ ਨੂੰ ਸਿਜਦਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਤੇ ਖੇਡ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। The post ਖੇਡ ਮੰਤਰੀ ਮੀਤ ਹੇਅਰ ਨੇ ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ appeared first on TheUnmute.com - Punjabi News. Tags:
|
ਆਬਕਾਰੀ ਨੀਤੀ ਮਾਮਲਾ: ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 12 ਮਈ ਤੱਕ ਵਧਾਈ Thursday 27 April 2023 11:51 AM UTC+00 | Tags: aam-aadmi-party arvind-kejriwal breaking-news cbi cbi-custody delhi delhi-liquor-policy-case ed excise-policy-case excise-policy-case-2023 judicial-custody latest-news manish-sisodia news punjab punjab-government rouse-avenue-court the-unmute-breaking-news the-unmute-punjabi-news ਚੰਡੀਗੜ੍ਹ, 27 ਅਪ੍ਰੈਲ 2023: ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਸੀਬੀਆਈ ਵੱਲੋਂ ਜਾਂਚ ਕਰ ਰਹੇ ਆਬਕਾਰੀ ਨੀਤੀ ਮਾਮਲੇ ਵਿੱਚ 'ਆਪ' ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੀ ਨਿਆਂਇਕ ਹਿਰਾਸਤ 12 ਮਈ ਤੱਕ ਵਧਾ ਦਿੱਤੀ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਦੁਆਰਾ ਜਾਂਚ ਕਰ ਰਹੇ ਆਬਕਾਰੀ ਮਾਮਲੇ ਵਿੱਚ ਆਪਣੀ ਨਿਆਂਇਕ ਹਿਰਾਸਤ ਦੀ ਮਿਆਦ ਖ਼ਤਮ ਹੋਣ ‘ਤੇ ਵੀਰਵਾਰ ਨੂੰ ਰਾਊਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। The post ਆਬਕਾਰੀ ਨੀਤੀ ਮਾਮਲਾ: ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 12 ਮਈ ਤੱਕ ਵਧਾਈ appeared first on TheUnmute.com - Punjabi News. Tags:
|
ਟਵਿੱਟਰ ਵਲੋਂ 16 ਲੱਖ ਤੋਂ ਵੱਧ ਅਕਾਊਂਟ ਸਸਪੈਂਡ, ਸਮੱਗਰੀ ਹਟਾਉਣ ਦੀ ਮੰਗ ਕਰਨ ਵਾਲੇ 5 ਦੇਸ਼ਾਂ 'ਚ ਭਾਰਤ ਸ਼ਾਮਲ Thursday 27 April 2023 12:05 PM UTC+00 | Tags: breaking-news elon-musk india it-act microblogging-platform-twitter news tech-news twitter volient-contant ਚੰਡੀਗੜ੍ਹ, 27 ਅਪ੍ਰੈਲ 2023: ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ (Twitter) ਨੇ ਇੱਕ ਬਲਾਗ ਪੋਸਟ ਵਿੱਚ ਕਿਹਾ ਕਿ ਭਾਰਤ ਪਿਛਲੇ ਸਾਲ ਟਵਿੱਟਰ ਤੋਂ ਸਮੱਗਰੀ ਹਟਾਉਣ ਦੀ ਬੇਨਤੀ ਕਰਨ ਵਾਲੇ ਚੋਟੀ ਦੇ ਦੇਸ਼ਾਂ ਵਿੱਚੋਂ ਇੱਕ ਸੀ। ਮੰਗਲਵਾਰ ਨੂੰ ਟਵਿੱਟਰ ਨੇ ਆਪਣੇ ਸੁਰੱਖਿਆ ਯਤਨਾਂ ‘ਤੇ ਡਾਟਾ ਸਾਂਝਾ ਕੀਤਾ ਅਤੇ ਦੱਸਿਆ ਕਿ ਉਸਨੂੰ 1 ਜਨਵਰੀ ਤੋਂ 30 ਜੂਨ, 2022 ਤੱਕ ਦੁਨੀਆ ਭਰ ਦੀਆਂ ਸਰਕਾਰਾਂ ਤੋਂ ਸਮੱਗਰੀ ਨੂੰ ਹਟਾਉਣ ਲਈ ਲਗਭਗ 53,000 ਕਾਨੂੰਨੀ ਬੇਨਤੀਆਂ ਪ੍ਰਾਪਤ ਹੋਈਆਂ ਹਨ। ਖਾਤੇ ਦੀ ਜਾਣਕਾਰੀ ਮੰਗਣ ਵਾਲੇ ਚੋਟੀ ਦੇ ਪੰਜ ਦੇਸ਼ ਭਾਰਤ, ਅਮਰੀਕਾ, ਫਰਾਂਸ, ਜਾਪਾਨ ਅਤੇ ਜਰਮਨੀ ਹਨ। ਟਵਿਟਰ ਨੇ ਆਪਣੇ ਬਲਾਗ ‘ਚ ਕਿਹਾ ਹੈ ਕਿ ਟਵਿਟਰ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ‘ਤੇ ਕਾਰਵਾਈ ਕਰਨਾ ਜਾਰੀ ਰੱਖੇਗਾ ਅਤੇ ਸਰਕਾਰੀ ਕਾਨੂੰਨੀ ਬੇਨਤੀਆਂ ਦੇ ਜਵਾਬ ‘ਚ ਉਪਭੋਗਤਾਵਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਜਾਰੀ ਰੱਖੇਗਾ। ਜਨਵਰੀ-ਜੂਨ 2022 ਦੇ ਦੌਰਾਨ, ਟਵਿੱਟਰ (Twitter) ਨੂੰ ਉਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਪਭੋਗਤਾਵਾਂ ਦੀ 65 ਲੱਖ ਸਮੱਗਰੀ ਨੂੰ ਹਟਾਉਣ ਦੀ ਲੋੜ ਸੀ। ਸਾਲ 2021 ਦੀ ਦੂਜੀ ਛਿਮਾਹੀ ਤੋਂ 29 ਫੀਸਦੀ ਦਾ ਵਾਧਾ ਦੇਖਿਆ ਗਿਆ। ਟਵਿੱਟਰ ਨੇ ਕਿਹਾ ਕਿ ਉਸ ਨੇ ਇਸ ਸਮੇਂ ਦੌਰਾਨ 5,096,272 ਖਾਤਿਆਂ ‘ਤੇ ਕਾਰਵਾਈ ਕੀਤੀ ਹੈ। ਟਵਿਟਰ (Twitter) ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ‘ਤੇ 16 ਲੱਖ ਤੋਂ ਜ਼ਿਆਦਾ ਅਕਾਊਂਟ ਸਸਪੈਂਡ ਕੀਤੇ ਗਏ ਹਨ। ਸਸਪੈਂਡ ਕੀਤੇ ਖਾਤੇ ਵਿੱਚ ਦੁਰਵਿਵਹਾਰ/ਉਤਪੀੜਨ, ਹੈਕ ਕੀਤੀ ਸਮੱਗਰੀ, ਨਗਨਤਾ, ਹਿੰਸਕ ਹਮਲਿਆਂ ਦੇ ਦੋਸ਼ੀ, ਨਿੱਜੀ ਜਾਣਕਾਰੀ, ਖ਼ੁਦਕੁਸ਼ੀ ਜਾਂ ਸਵੈ-ਨੁਕਸਾਨ, ਸੰਵੇਦਨਸ਼ੀਲ ਮੀਡੀਆ, ਅੱਤਵਾਦ/ਹਿੰਸਕ ਸਮੱਗਰੀ, ਅਤੇ ਹਿੰਸਾ ਵਰਗੀ ਸਮੱਗਰੀ ਸ਼ਾਮਲ ਹਨ।
The post ਟਵਿੱਟਰ ਵਲੋਂ 16 ਲੱਖ ਤੋਂ ਵੱਧ ਅਕਾਊਂਟ ਸਸਪੈਂਡ, ਸਮੱਗਰੀ ਹਟਾਉਣ ਦੀ ਮੰਗ ਕਰਨ ਵਾਲੇ 5 ਦੇਸ਼ਾਂ ‘ਚ ਭਾਰਤ ਸ਼ਾਮਲ appeared first on TheUnmute.com - Punjabi News. Tags:
|
ਮੋਰਿੰਡਾ ਬੇਅਦਬੀ ਦੇ ਦੋਸ਼ੀ 'ਤੇ ਇੱਕ ਵਕੀਲ ਨੇ ਤਾਣੀ ਪਿਸਤੌਲ, ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਕੀਤਾ ਕਾਬੂ Thursday 27 April 2023 12:56 PM UTC+00 | Tags: bnews breaking-news morinda news punjab-police sacrilege sacrilege-at-darbar-sahib sri-kotwali-sahib ਚੰਡੀਗੜ੍ਹ, 27 ਅਪ੍ਰੈਲ 2023: ਮੋਰਿੰਡਾ (Morinda) ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ‘ਚ ਬੇਅਦਬੀ ਕਰਨ ਵਾਲੇ ਦੋਸ਼ੀ ਜਸਵੀਰ ਸਿੰਘ ਨੂੰ ਅੱਜ ਪੁਲਿਸ ਵਲੋਂ 2 ਦਿਨ ਦਾ ਰਿਮਾਂਡ ਖ਼ਤਮ ਹੋਣ ਉਪਰੰਤ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ ‘ਤੇ ਇੱਕ ਵਕੀਲ ਨੇ ਹਮਲਾ ਕਰਨਾ ਦੀ ਕੋਸ਼ਿਸ਼ ਕੀਤੀ | ਦੱਸਿਆ ਜਾ ਰਿਹਾ ਹੈ ਕਿ ਵਕੀਲ ਨੇ ਬੇਅਦਬੀ ਦੇ ਦੋਸ਼ੀ ‘ਤੇ ਪਿਸਤੌਲ ਤਾਣ ਦਿੱਤੀ, ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਫੁਰਤੀ ਦਿਖਾਉਂਦੇ ਹੋਏ ਵਕੀਲ ਨੂੰ ਕਾਬੂ ਕਰ ਲਿਆ | ਜਿਸ ਵਕੀਲ ਵੱਲੋਂ ਬੇਅਦਬੀ ਦੇ ਦੋਸ਼ੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਸਿਵਲ ਕੱਪੜਿਆਂ ‘ਚ ਸੀ ਅਤੇ ਉਕਤ ਵਕੀਲ ਮੋਰਿੰਡਾ ਦਾ ਰਹਿਣ ਵਾਲਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। The post ਮੋਰਿੰਡਾ ਬੇਅਦਬੀ ਦੇ ਦੋਸ਼ੀ ‘ਤੇ ਇੱਕ ਵਕੀਲ ਨੇ ਤਾਣੀ ਪਿਸਤੌਲ, ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਕੀਤਾ ਕਾਬੂ appeared first on TheUnmute.com - Punjabi News. Tags:
|
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਮਿੱਤ ਅੰਤਿਮ ਰਸਮਾਂ 'ਚ ਸ਼ਾਮਲ ਹੋਏ CM ਭਗਵੰਤ ਮਾਨ Thursday 27 April 2023 01:46 PM UTC+00 | Tags: aam-aadmi-party breaking-news cm-bhagwant-mann fortis-hospital fortis-hospital-in-mohali latest-news news parkash-singh-badal punjab punjab-government punjab-politics shiromanin-akali-dal the-unmute-breaking-news the-unmute-punjabi-news village-badal ਬਾਦਲ (ਸ੍ਰੀ ਮੁਕਤਸਰ ਸਾਹਿਬ), 27 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨਮਿੱਤ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਨੇ ਅਕਾਲੀ ਆਗੂ ਦੇ ਜੱਦੀ ਪਿੰਡ ਜਾ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਦੁਖੀ ਪਰਿਵਾਰ ਨੂੰ ਇਹ ਘਾਟਾ ਸਹਿਣ ਦੀ ਹਿੰਮਤ ਦੇਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।
The post ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਮਿੱਤ ਅੰਤਿਮ ਰਸਮਾਂ ‘ਚ ਸ਼ਾਮਲ ਹੋਏ CM ਭਗਵੰਤ ਮਾਨ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest



