TheUnmute.com – Punjabi News: Digest for April 27, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਸਿਆਸੀ ਪੜਚੋਲ: ਪੰਜਾਬੀ ਖਿੱਤੇ ਦਾ ਖੇਤਰੀ ਨਾਇਕ ਜੋ ਆਖਰੀ ਜੰਗ ਹਾਰ ਗਿਆ

Wednesday 26 April 2023 06:26 AM UTC+00 | Tags: aam-aadmi-party breaking-news cm-bhagwant-mann fortis-hospital fortis-hospital-in-mohali latest-news news parkash-singh-badal punjab punjab-government punjab-politics shiromanin-akali-dal the-unmute-breaking-news the-unmute-punjabi-news

ਲਿਖਾਰੀ
ਗੰਗਵੀਰ ਸਿੰਘ ਰਾਠੌਰ

ਪ੍ਰਕਾਸ਼ ਸਿੰਘ ਬਾਦਲ (Parkash Singh Badal) ਚਾਹੇ ਆਪਣੇ ਆਪ ਵਿਚ ਇੱਕ ਰਾਜਨੀਕਤ ਸੰਸਥਾਨ ਸਨ ਪਰ ਇਹ ਉਸ ਰਾਜਨੀਤਕ ਇਨਸਾਨ ਦੀ ਬਦਨਸੀਬੀ ਹੀ ਹੋਵੇਗੀ ਕੇ ਅਖੀਰ ਆਪਣੇ ਲੋਕਾਂ ਦਾ ਭਰੋਸਾ ਗਵਾ ਲਿਆ ਅਤੇ ਇੱਕ ਡੇਰੇ ਕਰਕੇ ਕਲੰਕ ਖੱਟ ਕੇ ਗਏ ਅਤੇ ਜਿਹੜਾ ਦਾਗ ਉਹਨਾਂ ਸਿਰ ਲੱਗਾ ਉਹ ਧੋ ਨਹੀਂ ਸਕੇ, ਚਾਹੇ ਉਹਨਾਂ ਜਿੰਦਗੀ ਵਿਚ ਲੰਮੀ ਉਮਰ ਹੰਢਾਈ ਅਤੇ ਭਰਿਆ ਫੁਲਿਆ ਟੱਬਰ ਛੱਡ ਕੇ ਗਏ ਪਰ ਦਾਗੀ ਹੋ ਕੇ ਇਸ ਦੁਨੀਆਂ ਤੋਂ ਜਾਣਾ ਨਮੋਸ਼ੀ ਵਰਗਾ ਹੀ ਹੈ।

ਪੰਜਾਬ ਵਿਚ ਅਕਾਲੀ ਰਾਜਨੀਤੀ ਮੋਰਚਿਆਂ ਤੋਂ ਖੜ੍ਹੀ ਹੋਈ ਬਾਦਲ ਸਾਬ ਨੇ ਵੀ ਮੋਰਚਿਆਂ ਅਤੇ ਐਮਰਜੰਸੀ ਦੇ ਵਿਰੋਧ ਵਿਚ ਜੇਲ੍ਹਾਂ ਵਿਚ ਜਾ ਕੇ ਕੈਦ ਕੱਟੀ ਅਤੇ ਇਹ ਗੱਲਾਂ ਨੇ ਉਹਨਾਂ ਨੂੰ ਜਿੰਦਗੀ ਵਿਚ ਅਕਾਲੀ ਦੱਲ ਦੇ ਆਮ ਪੇਂਡੂ ਕੈਡਰ ਨਾਲ ਜੋੜ੍ਹਿਆ, ਮੈਂ ਦੇਖਦਾ ਰਿਹਾ ਹਾਂ ਕੇ ਪੰਜਾਬ ਦੇ ਹਰੇਕ ਪਿੰਡ ਵਿਚ ਅਜਿਹੇ ਅਕਾਲੀ ਸਨ ਜਿਹਨਾਂ ਨੇ ਐਮਰਜੰਸੀ ਜਾਂ ਪੰਜਾਬੀ ਸੂਬਾ ਮੋਰਚਾ ਵਿਚ ਜੇਲ੍ਹ ਕੱਟੀ ਹੋਈ ਸੀ ਅਤੇ ਅਜਿਹੇ ਬਜ਼ੁਰਗਾਂ ਵਿਚੋਂ ਜ਼ਿਆਦਾਤਰ ਨੂੰ ਬਾਦਲ ਸਾਬ ਉਸ ਪਿੰਡ ਦੇ ਮੋਹਤਵਾਰ ਅਕਾਲੀਆਂ ਵਜੋਂ ਜਾਣਕਾਰ ਸਨ, ਇਸੇ ਰਾਜਨੀਤੀ ਨੇ ਪੰਜ ਵਾਰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ, ਅਕਾਲੀ ਦੱਲ ਦੀ ਰੀੜ੍ਹ ਦੀ ਹੱਡੀ ਉਹ ਬਜ਼ੁਰਗ ਸਨ ਜਿਹੜੇ ਪਿੰਡਾਂ ਵਿਚ ਅਕਾਲੀ ਦੱਲ ਨਾਲ ਬਿਨਾਂ ਕਿਸੇ ਲਾਲਚ ਦੇ ਜੁੜੇ ਹੋਏ ਸਨ।

Parkash singh badal

ਜ਼ਿਆਦਾਤਰ ਅਜਿਹੇ ਲੋਕਾਂ ਦਾ ਆਪਣੇ ਸਥਾਨਕ ਐੱਮ.ਐੱਲ.ਏ ਨਾਲ ਕੋਈ ਖਾਸ ਰਾਬਤਾ ਵੀ ਨਹੀਂ ਹੁੰਦਾ ਸੀ ਪਰ ਉਹਨਾਂ ਲੋਕਾਂ ਨੇ ਪਿੰਡਾਂ ਵਿਚ ਅਕਾਲੀ ਰਾਜਨੀਤੀ ਨੂੰ ਜਿਉਂਦਾ ਰੱਖਿਆ ਹੋਇਆ ਸੀ, ਸਮੇਂ ਦੇ ਨਾਲ ਅਜਿਹੇ ਬਾਬੇ ਵੀ ਜਹਾਨ ਤੋਂ ਚੱਲੇ ਗਏ ਅਤੇ ਉਹਨਾਂ ਦੀ ਥਾਂ ਅਕਾਲੀ ਦੱਲ ਵਿਚ ਨਵਾਂ ਕੈਡਰ ਆਇਆ ਇਹ ਰਵਾਇਤੀ ਅਕਾਲੀਆਂ ਤੋਂ ਵੱਖ ਸੀ, ਰੇਤਾ ਬਜਰੀ ਕਾਰੋਬਾਰੀ, ਬਲੈਕੀਏ ਕੈਡਰ 2012 ਦੇ ਦੌਰ ਤੋਂ ਵਿਚ ਅਕਾਲੀ ਦੱਲ ਵਿਚ ਦਾਖਲ ਹੁੰਦਾ ਹੈ, ਜਿਸਦਾ ਨਾ ਤਾਂ ਕੋਈ ਰਾਜਨੀਤਕ ਵਿਚਾਰ ਸੀ ਅਤੇ ਉਹਨਾਂ ਨੂੰ ਮਤਲਬ ਸਿਰਫ ਸੱਤਾ ਤਕ ਸੀ ਇਹੋ ਉਹ ਦੌਰ ਸੀ ਜਿਸਤੋ ਬਾਦਲ ਪਰਿਵਾਰ ਦਾ ਰਾਜਨੀਤਕ ਪਤਨ ਵੀ ਸ਼ੁਰੂ ਹੋ ਗਿਆ।

ਪੰਜਾਬ ਵਿਚ ਇਤਿਹਾਸਕ ਯਾਦਗਾਰਾਂ ਹੋਣ ਜਾਂ ਪੰਜਾਬ ਵਿਚ ਸੜਕ ਨੈੱਟਵਰਕ ਮਜ਼ਬੂਤ ਕਰਨਾ ਇਹ ਅਕਾਲੀ ਦੱਲ ਦੀ ਦੇਣ ਰਹੀ ਹੈ, ਬਾਦਲ ਸਾਹਬ ਨੇ ਪੰਜਾਬ ਦੀ ਗਰੀਬ ਅਬਾਦੀ ਲਯੀ PDS ਸਿਸਟਮ ਦੀ ਬਹੁਤ ਸੋਹਣੀ ਵਰਤੋਂ ਕਰਕੇ ਆਟਾ ਦਾਲ ਸਕੀਮ ਸ਼ੁਰੂ ਕੀਤੀ, ਜਿਸਨੇ 20 ਲੱਖ ਤੋਂ ਵੱਧ ਟੱਬਰਾਂ ਨੂੰ ਫਾਇਦਾ ਕਰ ਰਿਹਾ ਸੀ।

ਮੈਨੂੰ ਇੱਕ ਕਾਮਰੇਡ ਮਿੱਤਰ ਨੇ ਚੰਡੀਗੜ੍ਹ ਇੱਕ ਫਿਜੀ ਮੂਲ ਦੇ ਅਮਰੀਕਨ ਪੰਜਾਬੀ ਨੌਜਵਾਨ ਮਿਲਾਇਆ ਜਿਹੜਾ ਅਮਰੀਕਾ ਦੀ ਇੱਕ ਨਾਮਵਰ ਯੂਨੀਵਰਸਿਟੀ ਤੋਂ ਆਟਾ ਦਾਲ ਸਕੀਮ ਤੇ phd ਕਰ ਰਿਹਾ ਸੀ, ਉਹ ਪੰਜਾਬ ਘੁੰਮ ਕੇ ਆਮ ਕਿਰਤੀਆਂ ਵਿਚ, ਦਲਿਤਾਂ ਵਿਚ ਇਸ ਸਕੀਮ ਦਾ ਫਾਇਦਾ ਦੇਖ ਦਾ ਫਿਰਦਾ ਸੀ, ਤਾਂ ਉਸ ਮੁੰਡੇ ਨੇ ਦੱਸਿਆ ਕੇ ਇਸ ਕੰਮ ਨੇ ਇਕ ਦਿਹਾੜੀ ਦਾਰ ਬੰਦੇ ਨੂੰ ਸਨਮਾਨ ਨਾਲ ਰੋਟੀ ਖਾਣ ਦਾ ਹੱਕ ਦਿੱਤਾ ਹੈ।

ਅੱਜ ਸੱਤਾ ਵਿਚ ਮਜੂਦ ਧਿਰ ਉਸ ਦੌਰ ਵਿਚ ਆਟਾ ਦਾਲ ਸਕੀਮ ਨੂੰ ਭੀਖ ਕਹਿ ਰਹੀ ਸੀ, ਜਿਸ ਵਿਚ ਅੱਜ ਵਿਦੇਸ਼ ਵਿਚ ਬੈਠੇ ਬਹੁਤੇ ਲੋਕ ਵੀ ਸ਼ਾਮਲ ਹਨ ਜਿਹੜੇ ਖੁਦ ਆਪਣੀਆਂ ਸਰਕਾਰਾਂ ਕੋਲੋ ਜਵਾਕ ਦੇ ਦੁੱਧ ਦੇ ਪਾਊਡਰ ਦੇ ਵੀ ਪੈਸੇ ਲੈਂਦੇ ਹਨ ਉਹ ਆਟਾ ਦਾਲ ਸਕੀਮ ਨੂੰ ਬਦਨਾਮ ਮਜੂਦਾ ਇਨਕਲਾਬ ਦੇ ਭੰਡੀ ਪ੍ਰਚਾਰ ਵਿਚ ਕਰ ਰਹੇ ਸਨ, ਪਰ ਅਕਾਲੀ ਸਰਕਾਰ ਤੋਂ ਬਾਅਦ ਕਾਂਗਰਸ ਅਤੇ ਮਜੂਦਾ ਸਰਕਾਰ ਨੇ ਵੀ ਉਸ ਸਕੀਮ ਨੂੰ ਚਾਲੂ ਰੱਖਿਆ ਹੋਇਆ ਹੈ, ਜੇਕਰ ਦੇਖਿਆ ਜਾਵੇ ਤਾਂ 300 ਯੂਨੀਟ ਬਿਜਲੀ ਵੀ ਆਟਾ ਦਾਲ ਸਕੀਮ ਦੀ ਹੀ ਇੱਕ ਐਕਸਟੇਂਸ਼ਨ ਹੈ, ਅਕਾਲੀਆਂ ਵੇਲੇ ਦਲਿਤਾਂ ਅਤੇ ਆਰਥਕ ਪੱਖੋਂ ਕਮਜ਼ੋਰ ਲੋਕਾਂ ਦੇ ਬਿੱਲ ਮਾਫ ਸਨ ਪਰ ਇਨਕਲਾਬ ਨੇ ਪਹਿਲਾ ਇਸ ਸਕੀਮ ਨੂੰ ਮੁਫ਼ਤ ਖ਼ੋਰੀ ਕਹਿ ਕੇ ਭੰਡਿਆਂ ਪਰ ਓਹੀ ਮਾਡਲ ਦਿੱਲੀ ਅਤੇ ਪੰਜਾਬ ਵਿਚ ਲਾਗੂ ਵੀ ਕੀਤਾ।

ਅਕਾਲੀ ਸਿਆਸਤ ਨੂੰ ਸਭ ਤੋਂ ਮਾੜ੍ਹਾ ਦੌਰ ਆਪਣੀ ਹੀ ਸਰਕਾਰ ਦੌਰਾਨ ਹੋਈ ਬੇਅਦਬੀ ਵੇਲੇ ਧਰਨਾ ਦੇ ਰਹੇ ਸਿੱਖਾਂ ਉੱਪਰ ਗੋਲੀ ਚਲਵਾਉਣ ਕਰਕੇ ਦੇਖਣਾ ਪਿਆ, ਇਹ ਅਜਿਹਾ ਦਾਗ ਸੀ ਜਿਸਨੇ ਪਰਕਾਸ਼ ਸਿੰਘ ਬਾਦਲ ਦੀ 50 -60 ਸਾਲ ਤੋਂ ਵੀ ਵੱਡੀ ਰਾਜਨੀਤੀ ਦਾ ਭੋਗ ਪਾਉਣਾ ਸ਼ੁਰੂ ਕੀਤਾ, ਮੈਂ ਹਮੇਸ਼ਾ ਮੰਨਿਆ ਹੈ ਕੇ ਕੋਈ ਸਿੱਖ ਚਾਹੇ ਉਹ ਲੱਖ ਬਈਮਾਨ ਹੋਵੇ ਪਰ ਜੇਕਰ ਉਹ ਮਾਨਸਕ ਪੱਖੋਂ ਬੀਮਾਰ ਨਾ ਹੋਵੇ ਤਾਂ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰੇਗਾ, ਪਰ ਅਕਾਲੀ ਸਰਕਾਰ ਵੇਲੇ ਹੋਈ ਬੇਅਦਬੀ ਜਿਸ ਵਿਚ ਮਾਲਵੇ ਵਿਚ ਰਸੂਖ ਰੱਖਣ ਵਾਲਾ ਇੱਕ ਡੇਰਾ ਸਿੱਧੇ ਤੌਰ ਤੇ ਸ਼ਾਮਲ ਸੀ ਉਸਨੂੰ ਰਾਜਨੀਤਕ ਤੌਰ ਤੇ ਸ਼ਹਿ ਦੇਣੀ ਹੀ ਬਾਦਲ ਸਾਹਿਬ ਲਯੀ ਇਕ ਕਲੰਕ ਬਣ ਗਈ, ਦੂਸਰੇ ਪਾਸੇ ਸਿੱਖਾਂ ਨੂੰ ਇਹ ਮੰਨ ਲਿਆ ਗਿਆ ਕੇ ਇਹ ਕਿਹੜਾ ਕਿਸੇ ਹੋਰ ਪਾਸੇ ਜਾਣੇ ਹਨ, ਪਰ ਇਸ ਘਟਨਾ ਤੋਂ ਬਾਅਦ ਜਿੱਥੇ ਸਿੱਖਾਂ ਦੇ ਬਹੁਗਿਣਤੀ ਹਿੱਸੇ ਦਾ ਅਕਾਲੀ ਦੱਲ ਤੋਂ ਮੋਹ ਭੰਗ ਹੋਇਆ ਉੱਥੇ ਅਕਾਲੀ ਦਲ ਨੇ ਵੀ ਬੇਅਦਬੀ ਸਿੱਖਾਂ ਦੇ ਸਿਰ ਮੜ੍ਹਣ ਦੀ ਕੋਸ਼ਿਸ਼ ਕੀਤੀ ਪਰ ਇਸਦਾ ਅਸਰ ਇਹ ਹੋਇਆ ਕੇ ਬੇਅਦਵੀ ਦਾ ਕਲੰਕ ਬਾਦਲ ਪਰਿਵਾਰ ਦੇ ਸਿਰ ਹੀ ਮੜ੍ਹ ਹੋ ਗਿਆ ਅਤੇ ਜਿਸਦੇ ਕਰਕੇ ਅਖੀਰ ਤਕ ਬਹਿਬਲ ਗੋਲੀ ਕਾਂਡ ਲਈ ਬਾਦਲ ਸਾਬ ਨਾਮਜਦ ਰਹੇ।

ਜੇਕਰ ਉਹ (Parkash Singh Badal) ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਵੀ ਰਹੇ ਤਾਂ ਪੰਜਾਬ ਦੇ ਰਾਜਸੀ ਮਸਲਿਆਂ ਨੂੰ ਕੇਂਦਰ ਵਿਚ ਭਾਈਵਾਲ ਹੁੰਦੇ ਹੋਏ ਵੀ ਹੱਲ ਕਰਨ ਦੀ ਥਾਂ ਸਿਫਰ ਕਰਨ ਦੀ ਕੋਸ਼ਿਸ਼ ਕੀਤੀ, ਜਿਸਦਾ ਸਿੱਟਾ ਇਹ ਨਿਕਲਿਆ ਕੇ ਸਿੱਖਾਂ ਦਾ ਵੱਡਾ ਹਿੱਸਾ ਹਿੱਸਾ ਅਕਾਲੀ ਦਲ ਨੂੰ ਇੱਕ ਖ਼ਲਨਾਇਕ ਵਜੋਂ ਦੇਖਣਾ ਸ਼ੁਰੂ ਹੋ ਗਿਆ।

Parkash singh badal

ਗੱਲ 2017 ਦੀਆਂ ਚੋਣਾਂ ਦੀ ਸੀ ਇੱਕ ਅਕਾਲੀ ਮੇਰੇ ਕੋਲ ਵੋਟਾ ਦੇ ਦੌਰ ਵਿਚ ਆਇਆ ਅਤੇ ਕਹਿਣ ਲੱਗਾ ਕੇ ਸਾਡੀ ਸਰਕਾਰ ਨੇ ਬੇਅਦਬੀ ਮਸਲੇ ਤੇ ਚੰਗਾ ਕੰਮ ਨਹੀਂ ਕੀਤਾ ਅਤੇ ਸਾਡਾ ਲੋਕਾਂ ਦੇ ਘਰਾਂ ਵਿਚ ਦਾਖਲ ਹੋਣਾ ਔਖਾ ਹੋਇਆ ਪਿਆ ਹੈ, ਕਹਿੰਦਾ ਲੋਕਾਂ ਨੂੰ ਸਾਡੇ ਕੀਤੇ ਕੰਮਾਂ ਤੋਂ ਕੋਈ ਰੋਸ ਨਹੀ ਪਰ ਜਦੋਂ ਗੱਲ ਬੇਅਦਬੀ ਦੀ ਆਉਂਦੀ ਹੈ ਗੋਲੀ ਕਾਂਡ ਦੀ ਆਉਂਦੀ ਹੈ ਤਾਂ ਅਸੀਂ ਬੋਲ ਨਹੀਂ ਪਾਉਂਦੇ ਹਾਂ ਇਹ ਅਜਿਹੀ ਘਟਨਾ ਸੀ ਜਿਸਨੇ ਸੱਤਾ ਭੋਗ ਰਹੇ ਨਵੇਂ ਰੇਤ ਬਜਰੀ ਅਤੇ ਕਾਰੋਬਾਰੀ ਲੋਕਾ ਨੂੰ ਬੇਅਦਬੀ ਦੇ ਬਹਾਨੇ ਕ੍ਰਾਸ ਵੋਟਿੰਗ ਕਰਵਾ ਕੇ ਦੂਸਰੀ ਥਾਂ ਸੈਟਿੰਗ ਕਰਵਾਉਣ ਦਾ ਮੌਕਾ ਦੇ ਦਿੱਤਾ ਸਾਡੇ ਵੀ ਉਸ ਦੌਰ ਵਿਚ ਅਜਿਹਾ ਹੀ ਹੋਇਆ ਸੀ ਕੇ ਕਾਰੋਬਾਰੀ ਅਕਾਲੀਆਂ ਨੇ ਆਪੋ ਆਪਣੇ ਹਲਕੇ ਵਿਚ ਆਪਣੀਆਂ ਸਥਾਨਕ ਸੈਟਿੰਗਾਂ ਲੱਭਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੰਜ ਸਾਲ ਵਿਚ ਜ਼ਿਆਦਾਤਰ ਇੰਕਲਾਬ ਦੀ ਪੌੜੀ ਚੜ੍ਹ ਗਏ ਜਾਂ ਅੰਦਰਖਾਤੇ ਹੀ ਸੈਟਿੰਗ ਲਾ ਕੇ ਬੈਠ ਗਏ।

Parkash singh badal

2022 ਦੀ ਚੋਣਾਂ ਨੇ ਜੇਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਮੋਸ਼ੀ ਭਰੀ ਰਾਜਨੀਤਕ ਵਿਦਾਈ ਦਿੱਤੀ ਤਾਂ ਇਸ ਪਿੱਛੇ ਬੇਅਦਬੀ ਗੋਲੀ ਕਾਂਡ ਤੋਂ ਬਾਅਦ ਖੜ੍ਹਾ ਹੋਇਆ ਹੋਇਆ ਰੋਸ ਹੀ ਸੀ ਜਿਸਨੂੰ ਸਹੀ ਢੰਗ ਨਾਲ ਪਛਾਣ ਕਰਨ ਵਿਚ ਪ੍ਰਕਾਸ ਸਿੰਘ ਬਾਦਲ ਵਰਗੇ ਰਾਜਨੀਤਕ ਧੁਰੰਦਰ ਵੀ ਭੁਲੇਖਾ ਖਾ ਗਏ, ਅਖੀਰ ਇਸ ਦੁਨੀਆ ਤੋਂ ਸਭ ਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ ਪਰ ਇਸ ਤਰ੍ਹਾਂ ਆਪਣੇ ਲੋਕਾਂ ਦਾ ਹੀ ਦਾਗ ਲਗਾ ਕੇ ਜਾਣਾ ਆਪਣੇ ਆਪ ਵਿਚ ਹੀ ਇੱਕ ਨਮੋਸ਼ੀ ਭਰੀ ਆਖਰੀ ਵਿਦਾਈ ਹੈ, ਸੋ ਰੱਬ ਇਸ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਉਹਨਾਂ ਦੇ ਜਾਨਸ਼ੀਨਾ ਨੂੰ ਸੁਮੱਤ ਬਖਸ਼ੇ ਕੇ ਲੋਕਾਂ ਤੋਂ ਬਿਨਾਂ ਚਾਹੇ ਵੱਡੀ ਮਾਇਆ ਹੋਵੇ ਜਾਂ ਕਾਰੋਬਾਰ ਹਮੇਸ਼ਾ ਲੋਕਾਂ ਦਾ ਯਕੀਨ ਜਿੱਤਣ ਨਾਲ ਹੀ ਬੰਦਾ ਵੱਡਾ ਹੁੰਦਾ ਹੈ ਪ੍ਰਕਾਸ਼ ਸਿੰਘ ਬਾਦਲ ਜਿੰਦਗੀ ਵਿਚ ਵੱਡਾ ਵੀ ਲੋਕਾਂ ਕਰਕੇ ਹੋਇਆ ਅਤੇ ਅਖੀਰ ਆਪਣੇ ਲੋਕਾਂ ਦਾ ਹੀ ਰੋਸ ਉਹਨਾਂ ਨੂੰ ਅਖੀਰ ਨਮੋਸ਼ੀ ਭਰੇ ਅਖੀਰ ਤਕ ਲੈ ਗਿਆ।

ਇਹ ਰਾਮਾਇਣ ਦੀ ਕਹਾਣੀ ਦਾ ਅਖੀਰ ਵਰਗਾ ਹੈ ਜਦੋੰ ਰਾਵਣ ਮਰਨ ਕੰਢੇ ਸੀ ਅਤੇ ਰਾਜਾ ਰਾਮ ਲੱਛਮਨ ਨੂੰ ਮਹਾਰਾਜਾ ਰਾਵਣ ਕੋਲ ਨੀਤੀ ਦੀ ਕੋਈ ਗੱਲ ਸਿੱਖਣ ਨੂੰ ਭੇਜਦੇ ਹਨ ਤਾਂ ਰਾਵਣ ਇਹੋ ਕਹਿੰਦਾ ਹੈ ਕੇ ਲੱਛਮਨ ਰਾਮ ਇਸ ਕਰਕੇ ਯੁੱਧ ਵਿਚ ਜਿੱਤਿਆ ਕਿਉਂਕਿ ਉਸਦੇ ਆਪਣੇ ( ਭਰਾ ) ਨਾਲ ਸੀ ਅਤੇ ਮੈਂ ਇਸ ਕਰਕੇ ਹਾਰ ਗਿਆ ਕਿਉਂਕਿ ਮੇਰੇ ਆਪਣੇ ( ਭਰਾ ) ਹੀ ਮੇਰੇ ਖਿਲਾਫ ਸਨ, ਸੋ ਇਹ ਓਹੀ ਗੱਲ ਹੈ ਜੋ ਹਰ ਦੌਰ ਵਿਚ ਹਰ ਥਾਂ ਲਾਗੂ ਹੁੰਦੀ ਹੈ |

The post ਸਿਆਸੀ ਪੜਚੋਲ: ਪੰਜਾਬੀ ਖਿੱਤੇ ਦਾ ਖੇਤਰੀ ਨਾਇਕ ਜੋ ਆਖਰੀ ਜੰਗ ਹਾਰ ਗਿਆ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • fortis-hospital
  • fortis-hospital-in-mohali
  • latest-news
  • news
  • parkash-singh-badal
  • punjab
  • punjab-government
  • punjab-politics
  • shiromanin-akali-dal
  • the-unmute-breaking-news
  • the-unmute-punjabi-news

ਪੰਜਾਬ ਸਰਕਾਰ ਵਲੋਂ ਮਰਹੂਮ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਸਨਮਾਨ 'ਚ ਭਲਕੇ ਛੁੱਟੀ ਦਾ ਐਲਾਨ

Wednesday 26 April 2023 06:39 AM UTC+00 | Tags: breaking-news chandigarh latest-news mohali news parkash-singh-badal punjab-breaking punjab-news shiromani-akali-dal

ਚੰਡੀਗੜ੍ਹ, 26 ਅਪ੍ਰੈਲ 2023: ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਸਤਿਕਾਰ ਵਜੋਂ ਭਲਕੇ (27 ਅਪ੍ਰੈਲ) ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਜਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ 25 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ।

ਪ੍ਰਕਾਸ਼ ਸਿੰਘ ਬਾਦਲ ਨੇ 95 ਸਾਲ ਦੀ ਉਮਰ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਪਿਛਲੇ ਕੁਝ ਸਮੇਂ ਤੋਂ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ। ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਭਲਕੇ ਵੀਰਵਾਰ ਨੂੰ ਕੀਤਾ ਜਾਣਾ ਹੈ, ਇਸ ਲਈ ਸੂਬਾ ਸਰਕਾਰ ਨੇ ਇਸ ਦਿਨ ਲਈ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।

badal

The post ਪੰਜਾਬ ਸਰਕਾਰ ਵਲੋਂ ਮਰਹੂਮ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਸਨਮਾਨ ‘ਚ ਭਲਕੇ ਛੁੱਟੀ ਦਾ ਐਲਾਨ appeared first on TheUnmute.com - Punjabi News.

Tags:
  • breaking-news
  • chandigarh
  • latest-news
  • mohali
  • news
  • parkash-singh-badal
  • punjab-breaking
  • punjab-news
  • shiromani-akali-dal

27 ਅਪ੍ਰੈਲ ਦੀ ਬਜਾਏ 28 ਅਪ੍ਰੈਲ ਨੂੰ ਹੋਵੇਗੀ ਪੰਜਾਬ ਕੈਬਿਨਟ ਦੀ ਅਹਿਮ ਮੀਟਿੰਗ

Wednesday 26 April 2023 06:46 AM UTC+00 | Tags: aam-aadmi-party breaking-news cm-bhagwant-mann india latest-news news punjab-cabinet the-unmute-breaking-news the-unmute-latest-news the-unmute-punjabi-news

ਚੰਡੀਗੜ੍ਹ, 26 ਅਪ੍ਰੈਲ 2023: 27 ਅਪ੍ਰੈਲ ਨੂੰ ਹੋਣ ਵਾਲੀ ਪੰਜਾਬ ਮੰਤਰੀ ਮੰਡਲ (Punjab Cabinet) ਦੀ ਅਹਿਮ ਮੀਟਿੰਗ ਦੀ ਹੁਣ 28 ਅਪ੍ਰੈਲ ਨੂੰ ਹੋਵੇਗੀ, ਇਸ ਦੌਰਾਨ ਕੈਬਿਨਟ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਹਨ |

Punjab cabinet

The post 27 ਅਪ੍ਰੈਲ ਦੀ ਬਜਾਏ 28 ਅਪ੍ਰੈਲ ਨੂੰ ਹੋਵੇਗੀ ਪੰਜਾਬ ਕੈਬਿਨਟ ਦੀ ਅਹਿਮ ਮੀਟਿੰਗ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • india
  • latest-news
  • news
  • punjab-cabinet
  • the-unmute-breaking-news
  • the-unmute-latest-news
  • the-unmute-punjabi-news

ਸਾਬਕਾ PM ਮਨਮੋਹਨ ਸਿੰਘ ਵਲੋਂ ਸੁਖਬੀਰ ਬਾਦਲ ਨੂੰ ਪੱਤਰ ਲਿਖ ਕੇ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Wednesday 26 April 2023 06:56 AM UTC+00 | Tags: aam-aadmi-party breaking-news cm-bhagwant-mann dr-manmohan-singh latest-news news parkash-singh-badal punjab punjab-government punjabi-news the-unmute-breaking-news

ਚੰਡੀਗੜ੍ਹ, 26 ਅਪ੍ਰੈਲ 2023: ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ (Dr. Manmohan Singh) ਨੇ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਪੱਤਰ ਵਿੱਚ ਲਿਖਿਆ, ਮੈਂ ਤੁਹਾਡੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ।

ਪ੍ਰਕਾਸ਼ ਸਿੰਘ ਬਾਦਲ ਇੱਕ ਸਿਆਸੀ ਆਗੂ ਸਨ ਜਿਨ੍ਹਾਂ ਨੇ ਕਈ ਦਹਾਕਿਆਂ ਤੱਕ ਪੰਜਾਬ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਈ। ਆਪਣੇ ਲੰਬੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਜੀਵਨ ਵਿੱਚ, ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, ਉਨ੍ਹਾਂ ਨੇ ਕਿਸਾਨਾਂ ਅਤੇ ਸਾਡੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੀ ਭਲਾਈ ਲਈ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ।

ਬਾਦਲ ਸਾਹਬ ਨਾਲ ਕਈ ਮੁੱਦਿਆਂ ‘ਤੇ ਹੋਈ ਗੱਲਬਾਤ ਦੀਆਂ ਮੇਰੀਆਂ ਯਾਦਾਂ ਹਨ। ਮੈਂ ਅਤੇ ਮੇਰੀ ਪਤਨੀ ਇਸ ਦੁਖਦ ਮੌਕੇ ‘ਤੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਪ੍ਰਮਾਤਮਾ ਆਪ ਸਭ ਨੂੰ ਇਸ ਮਹਾਨ ਘਾਟੇ ਨੂੰ ਝੱਲਣ ਦਾ ਬਲ ਬਖਸ਼ੇ।

The post ਸਾਬਕਾ PM ਮਨਮੋਹਨ ਸਿੰਘ ਵਲੋਂ ਸੁਖਬੀਰ ਬਾਦਲ ਨੂੰ ਪੱਤਰ ਲਿਖ ਕੇ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dr-manmohan-singh
  • latest-news
  • news
  • parkash-singh-badal
  • punjab
  • punjab-government
  • punjabi-news
  • the-unmute-breaking-news

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ

Wednesday 26 April 2023 07:02 AM UTC+00 | Tags: breaking-news cm-bhagwant-mann kultar-singh-sandhawan news parkash-singh-badal the-unmute-breaking-news the-unmute-latest-news the-unmute-punjabi-news

ਚੰਡੀਗੜ੍ਹ, 26 ਅਪ੍ਰੈਲ 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਸਪੀਕਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਅਤੇ ਪੰਜਾਬ ਦੀ ਰਾਜਨੀਤੀ ‘ਚ ਲੰਬਾ ਸਮਾਂ ਅਹਿਮ ਰੋਲ ਅਦਾ ਕੀਤਾ।

ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਦੇ ਰੂਪ ‘ਚ ਅਹਿਮ ਥਾਂ ਦਿਵਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਅਨੇਕਾਂ ਉਤਰਾਅ-ਚੜਾਵਾਂ ਦਰਮਿਆਨ ਉਨ੍ਹਾਂ ਦੀ ਲੀਡਰਸ਼ਿਪ ਦੀ ਭੂਮਿਕਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਬਾਦਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਪੀਕਰ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਇਹ ਵੱਡਾ ਘਾਟਾ ਸਹਿਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ।

The post ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • breaking-news
  • cm-bhagwant-mann
  • kultar-singh-sandhawan
  • news
  • parkash-singh-badal
  • the-unmute-breaking-news
  • the-unmute-latest-news
  • the-unmute-punjabi-news

ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸ਼ੋਕ ਸਭਾ ਦੌਰਾਨ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸ਼ਰਧਾਂਜਲੀ

Wednesday 26 April 2023 07:08 AM UTC+00 | Tags: amritsar breaking-news chief-minister-of-punjab lambi latest-news news parkash-singh-badal punjab-news sgpc shiromani-committee-office teja-singh-samundri-hall

ਚੰਡੀਗੜ੍ਹ, 26 ਅਪ੍ਰੈਲ 2023: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣਾ ਕਰ ਜਾਣ 'ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੋਕ ਸਭਾ ਕਰਕੇ ਸ਼ਰਧਾਂਜਲੀ ਭੇਟ ਕੀਤੀ । ਇਸਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਬਾਅਦ ਦੁਪਹਿਰ ਬੰਦ ਕਰ ਦਿੱਤੇ ਗਏ, ਜੋ ਭਲਕੇ 27 ਅਪ੍ਰੈਲ ਨੂੰ ਵੀ ਬੰਦ ਰਹਿਣਗੇ।

ਸ਼੍ਰੋਮਣੀ ਕਮੇਟੀ (SGPC) ਦੇ ਦਫ਼ਤਰ ਵਿਖੇ ਸਮੂਹ ਮੁਲਾਜ਼ਮਾਂ ਵਲੋਂ ਕੀਤੀ ਸ਼ੋਕ ਸਭਾ ਦੌਰਾਨ ਮੂਲਮੰਤਰ ਅਤੇ ਗੁਰਮੰਤਰ ਦੇ ਜਾਪ ਮਗਰੋਂ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਪ੍ਰਕਾਸ਼ ਸਿੰਘ ਬਾਦਲ ਦੀਆਂ ਪੰਥਕ ਸੇਵਾਵਾਂ ਨੂੰ ਯਾਦ ਕੀਤਾ ਗਿਆ । ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਨੂੰ ਪੰਥਕ ਸਿਆਸਤ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ।

The post ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸ਼ੋਕ ਸਭਾ ਦੌਰਾਨ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸ਼ਰਧਾਂਜਲੀ appeared first on TheUnmute.com - Punjabi News.

Tags:
  • amritsar
  • breaking-news
  • chief-minister-of-punjab
  • lambi
  • latest-news
  • news
  • parkash-singh-badal
  • punjab-news
  • sgpc
  • shiromani-committee-office
  • teja-singh-samundri-hall

ਚੰਡੀਗੜ੍ਹ, 26 ਅਪ੍ਰੈਲ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਬਨਾਲ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ | ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਰੱਖਿਆ ਗਿਆ ਹੈ। ਜਿੱਥੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ, ਪੰਜਾਬ ਦੀ ਸਾਬਕਾ ਸੀਐਮ ਰਾਜਿੰਦਰ ਕੌਰ ਭੱਠਲ, ਹਰਿਆਣਾ ਦੇ ਸਾਬਕਾ ਸੀਐਮ ਓਮ ਪ੍ਰਕਾਸ਼ ਚੌਟਾਲਾ, ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਸੰਸਦ ਮੈਂਬਰ ਪਤਨੀ ਪ੍ਰਨੀਤ ਕੌਰ ਤੋਂ ਇਲਾਵਾ ਅਕਾਲੀ ਆਗੂ ਅਤੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ। ਕੁਝ ਸਮੇਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚੰਡੀਗੜ੍ਹ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਪ੍ਰਧਾਨ ਮੰਤਰੀ ਦਾ ਕਾਫਲਾ ਪਾਰਟੀ ਦਫਤਰ ਵਾਲ ਰਵਾਨਾ ਹੋ ਚੁੱਕਾ ਹੈ |

ਉਨ੍ਹਾਂ ਦੀ ਅੰਤਿਮ ਯਾਤਰਾ ਬਾਅਦ ਦੁਪਹਿਰ ਚੰਡੀਗੜ੍ਹ ਤੋਂ ਬਠਿੰਡਾ ਲਈ ਕੱਢੀ ਜਾਵੇਗੀ। ਵੀਰਵਾਰ ਭਾਵ ਭਲਕੇ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਬਾਦਲ ਵਿੱਚ ਕੀਤਾ ਜਾਵੇਗਾ। ਉੱਥੇ ਹੀ ਬਠਿੰਡਾ-ਬਾਦਲ ਰੋਡ ‘ਤੇ ਕਿੰਨੂ ਦੇ ਬਾਗ ‘ਚ 2 ਏਕੜ ਜਗ੍ਹਾ ਖਾਲੀ ਕੀਤੀ ਜਾ ਰਹੀ ਹੈ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਜਗ੍ਹਾ ਦੀ ਘਾਟ ਕਾਰਨ ਉਨ੍ਹਾਂ ਦਾ ਅੰਤਿਮ ਸਸਕਾਰ ਖੇਤ ਵਿੱਚ ਹੀ ਕੀਤਾ ਜਾਵੇਗਾ।

ਸਿਆਸੀ ਤੌਰ ‘ਤੇ ਉਨ੍ਹਾਂ ਦਾ ਦਬਦਬਾ ਅਜਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਸਨ। ਉਨ੍ਹਾਂ ਨੇ 75 ਸਾਲ ਦਾ ਸਫਲ ਸਿਆਸੀ ਜੀਵਨ ਬਤੀਤ ਕੀਤਾ। ਇਸ ਦੌਰਾਨ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਨੇ ਲਗਾਤਾਰ 11 ਚੋਣਾਂ ਜਿੱਤੀਆਂ।

The post ਕੁਝ ਸਮੇਂ ਬਾਅਦ PM ਨਰਿੰਦਰ ਮੋਦੀ ਚੰਡੀਗੜ੍ਹ ਪਹੁੰਚ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕਰਨਗੇ appeared first on TheUnmute.com - Punjabi News.

Tags:
  • breaking-news

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ

Wednesday 26 April 2023 07:23 AM UTC+00 | Tags: aam-aadmi-party breaking-news chandigarh cm-bhagwant-mann latest-news news parkash-singh-badal pm-modi punjab punjab-government the-unmute-breaking-news

ਚੰਡੀਗੜ੍ਹ, 26 ਅਪ੍ਰੈਲ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਦਿਹਾਂਤ ਬਨਾਲ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ | ਵੱਖ-ਵੱਖ ਸਿਆਸੀ ਆਗੂਆਂ ਦੇ ਨਾਲ-ਨਾਲ ਲੋਕਾਂ ਵਲੋਂ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ | ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਫੁੱਲਾਂ ਦੀ ਮਾਲਾ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ |ਇਸਦੇ ਨਾਲ ਹੀ ਉਨ੍ਹਾਂ ਨੇ ਸੁਖਬੀਰ ਬਾਦਲ ਨਾਲ ਇਸ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕੀਤਾ |

The post ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ appeared first on TheUnmute.com - Punjabi News.

Tags:
  • aam-aadmi-party
  • breaking-news
  • chandigarh
  • cm-bhagwant-mann
  • latest-news
  • news
  • parkash-singh-badal
  • pm-modi
  • punjab
  • punjab-government
  • the-unmute-breaking-news

ਪੰਜਾਬ ਵਿਧਾਨ ਸਭਾ ਨੂੰ ਪੇਪਰ ਰਹਿਤ ਬਣਾਉਣ ਦੇ ਪ੍ਰਾਜੈਕਟ ਤਹਿਤ ਵਿਧਾਇਕਾਂ ਨੂੰ ਮਿਲਣਗੇ ਆਈਪੈਡ

Wednesday 26 April 2023 07:39 AM UTC+00 | Tags: aam-aadmi-party breaking-news cm-bhagwant-mann latest-news news paperless punjab punjab-government punjab-news punjab-vidhan-sabha punjab-vidhan-sabha-paperless the-unmute-breaking-news the-unmute-punjab the-unmute-punjabi-news

ਚੰਡੀਗੜ੍ਹ, 26 ਅਪ੍ਰੈਲ 2023: ਪੰਜਾਬ ਵਿਧਾਨ ਸਭਾ (Punjab Vidhan Sabha) ਆਗਾਮੀ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕਾਗਜ਼ ਰਹਿਤ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ। ਪੰਜਾਬ ਦੇ ਵਿਧਾਇਕਾਂ ਨੂੰ ਨਾ ਸਿਰਫ਼ ਵਿਧਾਨ ਸਭਾ ਹਾਲ ਦੇ ਅੰਦਰ ਆਪਣੀਆਂ ਸੀਟਾਂ ‘ਤੇ ਆਈਪੈਡ ਪ੍ਰੋ (12.9 ਇੰਚ) ਫਿਕਸ ਕੀਤਾ ਜਾਵੇਗਾ, ਸਗੋਂ ਉਨ੍ਹਾਂ ਨੂੰ ਇਕ ਆਈਪੈਡ ਵਾਧੂ ਵੀ ਮੁਹੱਈਆ ਕਰਵਾਇਆ ਜਾਵੇਗਾ। ਪੰਜਾਬ ਵਿਧਾਨ ਸਭਾ ਸਕੱਤਰੇਤ ਅਤੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾਂ ਵੱਲੋਂ ਇਸ ਕੰਮ ਨੂੰ ਅਗਲੇ ਸੈਸ਼ਨ ਤੋਂ ਪਹਿਲਾਂ ਮੁਕੰਮਲ ਕਰਨ ਲਈ ਜੰਗੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ।

60 ਫੀਸਦੀ ਹਿੱਸਾ ਕੇਂਦਰ ਸਰਕਾਰ ਦਾ ਅਤੇ 40 ਫੀਸਦੀ ਪੰਜਾਬ ਦਾ ਹੈ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਕਾਗਜ਼ ਰਹਿਤ ਬਣਾਉਣ ਲਈ 271 ਆਈਪੈਡ ਪ੍ਰੋ (12.9 ਇੰਚ) ਦੀ ਖਰੀਦ ਕੀਤੀ ਜਾ ਰਹੀ ਹੈ। ਵਿਧਾਨ ਸਭਾ ਨੂੰ ਪੂਰੀ ਤਰ੍ਹਾਂ ਡਿਜ਼ੀਟਲ ਕਰਨ ਲਈ 12 ਕਰੋੜ ਰੁਪਏ ਦਾ ਪ੍ਰਾਜੈਕਟ ਹੈ, ਜਿਸ ਵਿੱਚੋਂ 60 ਫੀਸਦੀ ਹਿੱਸਾ ਕੇਂਦਰ ਸਰਕਾਰ ਅਤੇ 40 ਫੀਸਦੀ ਪੰਜਾਬ ਦਾ ਹੈ। ਖਰੀਦੇ ਜਾ ਰਹੇ 271 ਆਈਪੈਡਾਂ ਵਿੱਚੋਂ 152 ਵਿਧਾਇਕਾਂ ਦੀਆਂ ਸੀਟਾਂ ਦੇ ਨਾਲ-ਨਾਲ ਵਿਧਾਨ ਸਭਾ ਹਾਲ ਦੇ ਅੰਦਰ ਸਪੀਕਰ, ਡਿਪਟੀ ਸਪੀਕਰ, ਵਿਧਾਨ ਸਭਾ ਸਕੱਤਰ ਅਤੇ ਪ੍ਰੈਸ ਗੈਲਰੀ ਦੇ ਮੈਂਬਰਾਂ ਦੀਆਂ ਸੀਟਾਂ ‘ਤੇ ਫਿਕਸ ਕੀਤੇ ਜਾਣਗੇ। ਇਹ ਸਾਰੇ ਆਈਪੈਡ ਵਾਈ-ਫਾਈ ਸਹੂਲਤ ਰਾਹੀਂ ਪੰਜਾਬ ਵਿਧਾਨ ਸਭਾ ਦੇ ਕੰਮਕਾਜ ਲਈ ਤਿਆਰ ਨੇਵਾ (ਰਾਸ਼ਟਰੀ ਈ-ਵਿਧਾਨ ਐਪ) ਨਾਲ ਜੁੜੇ ਹੋਣਗੇ।

ਇਨ੍ਹਾਂ ਨੂੰ ਸੀਟਾਂ ‘ਤੇ ਠੀਕ ਕਰਨ ਲਈ ਵਿਸ਼ੇਸ਼ ਸਟੈਂਡ ਵੀ ਹੋਣਗੇ, ਜਿਨ੍ਹਾਂ ਨੂੰ ਲੋੜ ਅਨੁਸਾਰ ਇਧਰ-ਉਧਰ ਵੀ ਘੁੰਮਾਇਆ ਜਾ ਸਕੇਗਾ, ਤਾਂ ਜੋ ਵਿਧਾਨ ਸਭਾ ‘ਚ ਪੇਸ਼ ਕੀਤੇ ਜਾਣ ਵਾਲੇ ਬਿੱਲ, ਦਸਤਾਵੇਜ਼, ਰਿਪੋਰਟਾਂ ਅਤੇ ਸਵਾਲ-ਜਵਾਬ ਆਦਿ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕੇ। ਨਵੀਂ ਪ੍ਰਣਾਲੀ ਕਾਰਨ ਵਿਧਾਇਕਾਂ ਨੂੰ ਖ਼ਰਾਬੀ ਕਾਰਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਆਈਪੈਡ ਪ੍ਰੋ ਦੀ ਪੂਰੀ ਜਾਣਕਾਰੀ ਰੱਖਣ ਵਾਲਾ ਇੰਜਨੀਅਰ ਵਿਧਾਨ ਸਭਾ ਸੈਸ਼ਨ ਦੌਰਾਨ ਹਰ ਸਮੇਂ ਵਿਧਾਨ ਸਭਾ ਵਿੱਚ ਡਿਊਟੀ 'ਤੇ ਤਾਇਨਾਤ ਰਹੇਗਾ। ਇਸ ਦੇ ਨਾਲ ਹੀ ਐਪ ਨੂੰ ਵਿਕਸਿਤ ਕਰਨ ਵਾਲੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਦੇ ਇੰਜੀਨੀਅਰ ਵੀ ਮੌਜੂਦ ਰਹਿਣਗੇ।

ਯੂਜਰ ਆਈਡੀ ਅਤੇ ਸਿਸਟਮ ਪਾਸਵਰਡ ਨਾਲ ਸੁਰੱਖਿਅਤ ਹੋਵੇਗਾ

ਸਦਨ ਦੀਆਂ ਸੀਟਾਂ ‘ਤੇ ਫਿਕਸ ਕੀਤੇ ਜਾਣ ਵਾਲੇ ਆਈਪੈਡ ਅਤੇ ਵਿਧਾਇਕਾਂ ਨੂੰ ਆਪਣੇ ਨਾਲ ਰੱਖਣ ਲਈ ਦਿੱਤੇ ਗਏ ਆਈਪੈਡ, ਸਾਰੇ ਉਪਭੋਗਤਾ ਆਈ.ਡੀ. ਅਤੇ ਪਾਸਵਰਡ ਸੁਰੱਖਿਅਤ ਹੋਵੇਗਾ। ਅਹਿਮ ਜਾਣਕਾਰੀਆਂ ਅਤੇ ਦਸਤਾਵੇਜ਼ਾਂ ਦੇ ਨਾਲ-ਨਾਲ ਵਿਧਾਇਕਾਂ ਵੱਲੋਂ ਵਿਧਾਨ ਸਭਾ ਸਕੱਤਰੇਤ ਨਾਲ ਕੀਤੇ ਪੱਤਰ-ਵਿਹਾਰ ਦਾ ਕੁਝ ਹਿੱਸਾ ਵੀ ਇਸ ਐਪ ਵਿੱਚ ਮੌਜੂਦ ਹੋਵੇਗਾ, ਜਿਸ ਕਾਰਨ ਇਸ ਨੂੰ ਸੁਰੱਖਿਅਤ ਢੰਗ ਨਾਲ ਵਰਤਣ ਲਈ ਤਿਆਰ ਕੀਤਾ ਜਾ ਰਿਹਾ ਹੈ।

ਵਿਧਾਇਕਾਂ ਨੂੰ ਦਿੱਤੀ ਜਾਵੇਗੀ ਸਿਖਲਾਈ

ਆਗਾਮੀ ਵਿਧਾਨ ਸਭਾ (Punjab Vidhan Sabha) ਸੈਸ਼ਨ ਨੂੰ ਪੂਰੀ ਤਰ੍ਹਾਂ ਪੇਪਰ ਰਹਿਤ ਬਣਾਉਣ ਲਈ ਚੱਲ ਰਹੀ ਪ੍ਰਕਿਰਿਆ ਦੌਰਾਨ ਪੰਜਾਬ ਵਿਧਾਨ ਸਭਾ ਵੱਲੋਂ ਵਿਧਾਇਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਪੰਜਾਬ ਵਿਧਾਨ ਸਭਾ ਸਕੱਤਰੇਤ, ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਅਤੇ ਕੇਂਦਰ ਸਰਕਾਰ ਦੇ ਐਨ.ਆਈ.ਸੀ. ਦੇ ਮਾਹਿਰਾਂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾਵੇ ਸੰਭਾਵਨਾ ਹੈ ਕਿ ਇਸ ਟ੍ਰੇਨਿੰਗ ਲਈ ਸੰਸਦ ਦੇ ਮਾਹਰਾਂ ਨੂੰ ਵੀ ਬੁਲਾਇਆ ਜਾ ਸਕਦਾ ਹੈ ਕਿਉਂਕਿ ਨੇਵਾ ਐਪ ਦੇ ਸਬੰਧ ‘ਚ ਉੱਥੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਹੈ।

ਹਰ ਵਿਧਾਨ ਸਭਾ ਸੈਸ਼ਨ ਦੌਰਾਨ 21 ਲੱਖ ਰੁਪਏ ਦੀ ਬਚਤ ਹੋਵੇਗੀ

ਪੰਜਾਬ ਵਿਧਾਨ ਸਭਾ ਨੂੰ ਡਿਜ਼ੀਟਲ ਕਰਨ ਦਾ ਯਤਨ ਪਿਛਲੀ ਸਰਕਾਰ ਦੇ ਸਮੇਂ ਤੋਂ ਹੀ ਚੱਲ ਰਿਹਾ ਹੈ, ਪਰ ਅੱਜ ਤੱਕ ਇਹ ਸਿਰੇ ਨਹੀਂ ਚੜ੍ਹ ਸਕਿਆ। ਸੱਤਾ ਤਬਦੀਲੀ ਤੋਂ ਬਾਅਦ ਪਿਛਲੇ ਸਾਲ ਵਿਧਾਨ ਸਭਾ ਸੈਸ਼ਨ ਦੌਰਾਨ ਹੀ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਡਿਜੀਟਾਈਜ਼ੇਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਇਸ ਨਾਲ ਨਾ ਸਿਰਫ਼ ਵਿਧਾਨ ਸਭਾ ਦੇ ਹਰ ਸੈਸ਼ਨ ਦੌਰਾਨ 21 ਲੱਖ ਰੁਪਏ ਦੀ ਬਚਤ ਹੋਵੇਗੀ, ਸਗੋਂ ਡਿਜੀਟਾਈਜ਼ੇਸ਼ਨ ਕਾਰਨ ਲਗਭਗ ਹਰ ਸੈਸ਼ਨ ਦੌਰਾਨ 34 ਟਨ ਕਾਗਜ਼ ਦੀ ਵਰਤੋਂ ਕੀਤੀ ਗਈ। ਉਸਦੀ ਦੀ ਵੀ ਬੱਚਤ ਹੋਵੇਗੀ, ਜਿਸ ਨਾਲ ਦਰੱਖਤਾਂ ਦੀ ਕਟਾਈ ਨੂੰ ਰੋਕ ਕੇ ਵਾਤਾਵਰਣ ਨੂੰ ਸੁਧਾਰਿਆ ਜਾਵੇਗਾ।

The post ਪੰਜਾਬ ਵਿਧਾਨ ਸਭਾ ਨੂੰ ਪੇਪਰ ਰਹਿਤ ਬਣਾਉਣ ਦੇ ਪ੍ਰਾਜੈਕਟ ਤਹਿਤ ਵਿਧਾਇਕਾਂ ਨੂੰ ਮਿਲਣਗੇ ਆਈਪੈਡ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • news
  • paperless
  • punjab
  • punjab-government
  • punjab-news
  • punjab-vidhan-sabha
  • punjab-vidhan-sabha-paperless
  • the-unmute-breaking-news
  • the-unmute-punjab
  • the-unmute-punjabi-news

ਚੰਡੀਗੜ੍ਹ, 26 ਅਪ੍ਰੈਲ 2023: ਦਿੱਲੀ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਲਈ ਬੁੱਧਵਾਰ ਨੂੰ ਹੋਈਆਂ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਇਕ ਵਾਰ ਫਿਰ ਸਫਲਤਾ ਮਿਲੀ ਹੈ। ਮੇਅਰ ਦੀ ਚੋਣ ਤੋਂ ਭਾਜਪਾ ਉਮੀਦਵਾਰ ਸ਼ਿਖਾ ਰਾਏ ਦਾ ਨਾਂ ਵਾਪਸ ਲਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ (Shelley Oberoi) ਦਿੱਲੀ ਨਗਰ ਨਿਗਮ ਦੀ ਮੁੜ ਮੇਅਰ ਚੁਣੀ ਗਈ ਹੈ। ਦੂਜੇ ਪਾਸੇ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਸੋਨੀ ਪਾਂਡੇ ਵੱਲੋਂ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਲੇ ਇਕਬਾਲ ਡਿਪਟੀ ਮੇਅਰ ਦੇ ਅਹੁਦੇ ਲਈ ਬਿਨਾਂ ਮੁਕਾਬਲਾ ਚੁਣੇ ਗਏ ਹਨ।

ਮੇਅਰ ਨੇ ਕਿਹਾ ਕਿ ਡਿਪਟੀ ਮੇਅਰ ਦੇ ਅਹੁਦੇ ਲਈ ਕੋਈ ਵੀ ਉਮੀਦਵਾਰ ਚਾਹੇ ਤਾਂ ਆਪਣਾ ਨਾਂ ਵਾਪਸ ਲੈ ਸਕਦਾ ਹੈ। ਭਾਜਪਾ ਦੀ ਡਿਪਟੀ ਮੇਅਰ ਉਮੀਦਵਾਰ ਸੋਨੀ ਪਾਂਡੇ ਨੇ ਵੀ ਆਪਣਾ ਨਾਂ ਵਾਪਸ ਲੈ ਲਿਆ ਹੈ। ਇਸ ਤਰ੍ਹਾਂ ਆਲੇ ਇਕਬਾਲ ਨੂੰ ਦਿੱਲੀ ਦਾ ਡਿਪਟੀ ਮੇਅਰ ਚੁਣ ਲਿਆ ਗਿਆ।

ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਪਿਛਲੀ ਵਾਰ ਦੀ ਤਰ੍ਹਾਂ ਸਦਨ ‘ਚ ਚੋਣਾਂ ਨੂੰ ਲੈ ਕੇ ‘ਆਪ’ ਅਤੇ ਭਾਜਪਾ ਵਿਚਾਲੇ ਹੰਗਾਮਾ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਨੇ ਮੇਅਰ ਦੀ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਪਵੇਗਾ। ਤਾਂ ਜੋ ਅਸੀਂ ਦਿੱਲੀ ਨੂੰ ਨਵਾਂ ਰੂਪ ਦੇ ਸਕੀਏ ਅਤੇ ਅਸੀਂ ਮਿਲ ਕੇ ਕੰਮ ਕਰਾਂਗੇ।

The post Delhi Mayor Election: ‘ਆਪ’ ਦੀ ਸ਼ੈਲੀ ਓਬਰਾਏ ਮੁੜ ਬਣੀ ਦਿੱਲੀ ਦੀ ਮੇਅਰ, ਭਾਜਪਾ ਨੇ ਨਾਮਜ਼ਦਗੀ ਲਈ ਵਾਪਸ appeared first on TheUnmute.com - Punjabi News.

Tags:
  • breaking-news
  • delhi-municipal-corporation
  • news
  • shelley-oberoi

ਅਤੀਕ ਅਹਿਮਦ ਅਤੇ ਅਸ਼ਰਫ ਕਤਲ ਕੇਸ 'ਚ ਯੂਪੀ ਸਰਕਾਰ ਵੀ ਪਹੁੰਚੀ ਸੁਪਰੀਮ ਕੋਰਟ

Wednesday 26 April 2023 08:16 AM UTC+00 | Tags: ashraf-ahmed ateeq-ahmed atiq-ahmed atiq-ahmed-and-ashraf-murder-case bjp breaking-news cm-yogi-adityanath news supreme-court the-unmute-breaking-news the-unmute-latest-news the-unmute-latest-update the-unmute-punjabi-news up-government up-police uttar-pardesh

ਚੰਡੀਗੜ੍ਹ, 26 ਅਪ੍ਰੈਲ 2023: ਅਤੀਕ ਅਹਿਮਦ (Atiq Ahmed) ਅਤੇ ਉਸ ਦੇ ਭਰਾ ਅਸ਼ਰਫ ਦੀ ਪੁਲਿਸ ਦੀ ਮੌਜੂਦਗੀ ‘ਚ ਹੋਏ ਕਤਲ ਨੂੰ ਲੈ ਕੇ ਸੁਪਰੀਮ ਕੋਰਟ ‘ਚ ਪਹਿਲਾਂ ਹੀ ਪਟੀਸ਼ਨਾਂ ਦਾਇਰ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਹੈ। ਹੁਣ ਯੂਪੀ ਸਰਕਾਰ ਨੇ ਇਸ ਮਾਮਲੇ ਵਿੱਚ ਕੈਵੀਏਟ ਦਾਇਰ ਕੀਤਾ ਹੈ। ਯੋਗੀ ਸਰਕਾਰ ਨੇ ਇਸ ਕੈਵੀਏਟ ਰਾਹੀਂ ਮੰਗ ਕੀਤੀ ਹੈ ਕਿ ਉਸ ਦਾ ਪੱਖ ਸੁਣੇ ਬਿਨਾਂ ਇਸ ਮਾਮਲੇ ਵਿੱਚ ਕੋਈ ਹੁਕਮ ਨਾ ਦਿੱਤਾ ਜਾਵੇ।

ਜ਼ਿਕਰਯੋਗ ਹੈ ਕਿ ਅਤੀਕ ਅਹਿਮਦ (Atiq Ahmed)  ਅਤੇ ਅਸ਼ਰਫ ਦੇ ਕਤਲ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਪ੍ਰਧਾਨਗੀ ‘ਚ ਇਕ ਕਮੇਟੀ ਦੇ ਗਠਨ ਦੀ ਸੁਪਰੀਮ ਕੋਰਟ ‘ਚ ਮੰਗ ਕੀਤੀ ਗਈ ਸੀ। ਅਦਾਲਤ ਨੇ ਇਸ ਮਾਮਲੇ ਨੂੰ 28 ਅਪ੍ਰੈਲ ਤੱਕ ਸੂਚੀਬੱਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਪਟੀਸ਼ਨ ਐਡਵੋਕੇਟ ਵਿਸ਼ਾਲ ਤਿਵਾਰੀ ਦੁਆਰਾ ਦਾਇਰ ਕੀਤੀ ਗਈ ਹੈ, ਜਿਸ ਨੇ ਯੂਪੀ ਵਿੱਚ 2017 ਤੋਂ ਹੁਣ ਤੱਕ 183 ਮੁਕਾਬਲਿਆਂ ਦੀ ਜਾਂਚ ਦੀ ਮੰਗ ਕੀਤੀ ਹੈ। ਤਿਵਾਰੀ ਨੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐਸ ਨਰਸਿਮਹਾ ਦੀ ਬੈਂਚ ਅੱਗੇ ਮਾਮਲੇ ਦੀ ਤੁਰੰਤ ਸੁਣਵਾਈ ਦੀ ਮੰਗ ਕੀਤੀ। ਹਾਲਾਂਕਿ ਅਦਾਲਤ ਨੇ ਇਸ ਮਾਮਲੇ ਨੂੰ 28 ਅਪ੍ਰੈਲ ਨੂੰ ਸੂਚੀਬੱਧ ਕਰਨ ਦੇ ਨਿਰਦੇਸ਼ ਦਿੱਤੇ ਹਨ।

The post ਅਤੀਕ ਅਹਿਮਦ ਅਤੇ ਅਸ਼ਰਫ ਕਤਲ ਕੇਸ ‘ਚ ਯੂਪੀ ਸਰਕਾਰ ਵੀ ਪਹੁੰਚੀ ਸੁਪਰੀਮ ਕੋਰਟ appeared first on TheUnmute.com - Punjabi News.

Tags:
  • ashraf-ahmed
  • ateeq-ahmed
  • atiq-ahmed
  • atiq-ahmed-and-ashraf-murder-case
  • bjp
  • breaking-news
  • cm-yogi-adityanath
  • news
  • supreme-court
  • the-unmute-breaking-news
  • the-unmute-latest-news
  • the-unmute-latest-update
  • the-unmute-punjabi-news
  • up-government
  • up-police
  • uttar-pardesh

ਵਿਕਰਮ ਲੈਂਡਰ ਵਾਂਗ ਦੁਰਘਟਨਾ ਦਾ ਸ਼ਿਕਾਰ ਹੋਇਆ ਜਾਪਾਨ ਦਾ ਸਪੇਸਕ੍ਰਾਫਟ, ਚੰਦ 'ਤੇ ਲੈਂਡਿੰਗ ਸਮੇਂ ਹੋਇਆ ਕਰੈਸ਼

Wednesday 26 April 2023 08:34 AM UTC+00 | Tags: breaking-news hakuto-r-mission-1 ispace-inc japan latest-news moon-mission nasa news respiratory-crisis settelite spacex-rocket tech-news

ਚੰਡੀਗੜ੍ਹ, 26 ਅਪ੍ਰੈਲ 2023: ਜਾਪਾਨ (Japan) ਨੂੰ ਭਾਰਤ ਦੇ ਵਿਕਰਮ ਲੈਂਡਰ ਵਾਂਗ ਦੁਰਘਟਨਾ ਦਾ ਸਾਹਮਣਾ ਕਰਨਾ ਪਿਆ ਹੈ। ਚੰਦ ‘ਤੇ ਆਪਣੇ ਲੈਂਡਰ ਨੂੰ ਉਤਾਰਨ ਦਾ ਉਸ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਦਰਅਸਲ, ਜਾਪਾਨ ਦੀ ਨਿੱਜੀ ਕੰਪਨੀ ISpace Inc. ਦਾ ਇੱਕ ਲੈਂਡਰ ਚੰਦਰਮਾ ਲਈ ਰਵਾਨਾ ਹੋਇਆ ਸੀ। ਕਿਹਾ ਜਾ ਰਿਹਾ ਸੀ ਕਿ ਪਹਿਲੀ ਵਾਰ ਕਿਸੇ ਦੇਸ਼ ਦੀ ਨਿੱਜੀ ਕੰਪਨੀ ਦਾ ਵਾਹਨ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ, ਪਰ ਅਜਿਹਾ ਨਹੀਂ ਹੋ ਸਕਿਆ। ਜ਼ਮੀਨੀ ਟੀਮ ਦਾ ਲੈਂਡਰ ਨਾਲ ਸੰਪਰਕ ਟੁੱਟ ਗਿਆ ਹੈ।

ਲੈਂਡਰ ਦਾ ਨਾਮ ਹਾਕੁਤੋ-ਆਰ ਮਿਸ਼ਨ 1 (Hakuto-R Mission 1 M1) ਹੈ। ਜਾਪਾਨੀ (Japan) ਕੰਪਨੀ ਦਾ ਇਹ ਉਪਗ੍ਰਹਿ ਪਿਛਲੇ ਸਾਲ ਦਸੰਬਰ ‘ਚ ਫਲੋਰੀਡਾ ਦੇ ਕੇਪ ਕੈਨਾਵੇਰਲ ਤੋਂ ਸਪੇਸਐਕਸ ਰਾਕੇਟ ਨਾਲ ਲਾਂਚ ਕੀਤਾ ਗਿਆ ਸੀ। ਸੰਸਥਾਪਕ ਅਤੇ ਸੀਈਓ ਤਾਕੇਸ਼ੀ ਹਾਕਾਮਾਦਾ ਨੇ ਪੁਲਾੜ ਯਾਨ ਨਾਲ ਸੰਪਰਕ ਟੁੱਟਣ ਤੋਂ ਬਾਅਦ ਕਿਹਾ, “ਸਾਡਾ ਸੰਪਰਕ ਟੁੱਟ ਗਿਆ ਹੈ।” ਸਾਨੂੰ ਉਮੀਦ ਸੀ ਕਿ ਕੁਨੈਕਸ਼ਨ ਬਹਾਲ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਇਹ ਸਪੱਸ਼ਟ ਹੈ ਕਿ ਅਸੀਂ ਚੰਦਰਮਾ ਦੀ ਸਤ੍ਹਾ ‘ਤੇ ਨਹੀਂ ਉਤਰ ਸਕੇ ਅਤੇ ਸਾਡਾ ਮਿਸ਼ਨ ਅਸਫਲ ਰਿਹਾ। ਉਨ੍ਹਾਂ ਕਿਹਾ ਕਿ ਲੈਂਡਰ ਨੂੰ ਸਤ੍ਹਾ ‘ਤੇ ਪਹੁੰਚਣ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ।

ਹਾਕੁਤੋ-ਆਰ ਮਿਸ਼ਨ 1 ਬਾਰੇ

ਹਾਕੁਤੋ-ਆਰ ਮਿਸ਼ਨ-1 7.55 ਫੁੱਟ ਲੰਬਾ ਹੈ। ਇਹ ਵਾਹਨ ਚੰਦਰਮਾ ਦੀ ਸਤ੍ਹਾ ਤੋਂ 100 ਕਿਲੋਮੀਟਰ ਉੱਪਰ 6000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ। ਹੌਲੀ-ਹੌਲੀ ਇਸਦੀ ਰਫ਼ਤਾਰ ਘਟਦੀ ਗਈ ਕਿਉਂਕਿ ਚੰਦਰਮਾ ਦੀ ਗੁਰੂਤਾ ਸ਼ਕਤੀ ਨੇ ਇਸਨੂੰ ਖਿੱਚਣਾ ਸ਼ੁਰੂ ਕਰ ਦਿੱਤਾ। ਹਾਕੁਤੋ-ਆਰ ਮਿਸ਼ਨ ਚੰਦਰਮਾ ਦੇ ਉੱਤਰੀ ਗੋਲਿਸਫਾਇਰ ‘ਤੇ ਮੇਅਰ ਫਰਿਗੋਰਿਸ ਦੇ ਨੇੜੇ ਉਤਰਨਾ ਸੀ। M1 ਫਿਰ ਆਪਣੇ ਦੋ-ਪਹੀਆ ਰੋਵਰ ਨੂੰ ਬਾਹਰ ਕੱਢੇਗਾ। ਦੱਸ ਦਈਏ ਕਿ ਇਹ ਰੋਵਰ ਬੇਸਬਾਲ ਦੇ ਆਕਾਰ ਦਾ ਸੀ।

ਇਹ ਦੇਸ਼ ਰਹੇ ਸਫਲ

ਹੁਣ ਤੱਕ ਸਿਰਫ਼ ਅਮਰੀਕਾ, ਸੋਵੀਅਤ ਯੂਨੀਅਨ ਅਤੇ ਚੀਨ ਹੀ ਚੰਦ ‘ਤੇ ਸਫ਼ਲਤਾਪੂਰਵਕ ਉਤਰੇ ਹਨ। ਇਸ ਦੇ ਨਾਲ ਹੀ ਭਾਰਤ ਅਤੇ ਇਜ਼ਰਾਈਲ ਵਰਗੇ ਦੇਸ਼ ਵੀ ਚੰਦਰਮਾ ‘ਤੇ ਉਤਰਨ ‘ਚ ਅਸਫਲ ਰਹੇ ਹਨ।

The post ਵਿਕਰਮ ਲੈਂਡਰ ਵਾਂਗ ਦੁਰਘਟਨਾ ਦਾ ਸ਼ਿਕਾਰ ਹੋਇਆ ਜਾਪਾਨ ਦਾ ਸਪੇਸਕ੍ਰਾਫਟ, ਚੰਦ ‘ਤੇ ਲੈਂਡਿੰਗ ਸਮੇਂ ਹੋਇਆ ਕਰੈਸ਼ appeared first on TheUnmute.com - Punjabi News.

Tags:
  • breaking-news
  • hakuto-r-mission-1
  • ispace-inc
  • japan
  • latest-news
  • moon-mission
  • nasa
  • news
  • respiratory-crisis
  • settelite
  • spacex-rocket
  • tech-news

CM ਭਗਵੰਤ ਮਾਨ ਨੇ ਪੁੰਛ ਅੱਤਵਾਦੀ ਹਮਲੇ 'ਚ ਸ਼ਹੀਦ ਹਰਕ੍ਰਿਸ਼ਨ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Wednesday 26 April 2023 08:44 AM UTC+00 | Tags: a-terrorist-attack breaking-news indian-army latest-news news poonch-terrorist-attack punjab-news terrorist the-unmute-breaking-news the-unmute-punjabi-news

ਚੰਡੀਗੜ੍ਹ, 26 ਅਪ੍ਰੈਲ 2023: ਜੰਮੂ-ਕਸ਼ਮੀਰ ਦੇ ਪੁੰਛ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਬਟਾਲਾ ਦੇ ਸ਼ਹੀਦ ਹਰਕ੍ਰਿਸ਼ਨ ਸਿੰਘ (Shaheed Harkrishna Singh) ਦੇ ਪਰਿਵਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਸਾਂਝਾ ਕੀਤਾ। ਭਗਵੰਤ ਮਾਨ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਵਜੋਂ 1 ਕਰੋੜ ਰੁਪਏ ਦਾ ਚੈੱਕ ਪਰਿਵਾਰ ਨੂੰ ਸੌਂਪਿਆ । ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਸ਼ਹੀਦ ਪੰਜਾਬ ਤੇ ਦੇਸ਼ ਦਾ ਮਾਣ ਹਨ |

Image

Image

The post CM ਭਗਵੰਤ ਮਾਨ ਨੇ ਪੁੰਛ ਅੱਤਵਾਦੀ ਹਮਲੇ ‘ਚ ਸ਼ਹੀਦ ਹਰਕ੍ਰਿਸ਼ਨ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ appeared first on TheUnmute.com - Punjabi News.

Tags:
  • a-terrorist-attack
  • breaking-news
  • indian-army
  • latest-news
  • news
  • poonch-terrorist-attack
  • punjab-news
  • terrorist
  • the-unmute-breaking-news
  • the-unmute-punjabi-news

RCB vs KKR: ਕੋਲਕਾਤਾ ਤੇ ਬੈਂਗਲੁਰੂ ਸੀਜ਼ਨ 'ਚ ਦੂਜੀ ਵਾਰ ਆਹਮੋ-ਸਾਹਮਣੇ, ਬੈਂਗਲੁਰੂ ਦੀਆਂ ਨਜ਼ਰਾਂ ਜਿੱਤ ਦੀ ਹੈਟ੍ਰਿਕ 'ਤੇ

Wednesday 26 April 2023 08:59 AM UTC+00 | Tags: bcci breaking-news cricket indian-premier-league indian-premier-league-2023 ipl-2023 ipl-update kkr kolkata-knight-riders news rcb-vs-kkr royal-challengers-bangalore sports sports-breaking the-unmute-breaking-news the-unmute-update virat-kohli

ਚੰਡੀਗੜ੍ਹ, 26 ਅਪ੍ਰੈਲ 2023: (RCB vs KKR) ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਲੀਗ ਪੜਾਅ ਦਾ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਅੱਜ ਜਦੋਂ ਬੈਂਗਲੁਰੂ ਇਸ ਮੈਚ ਵਿੱਚ ਕੋਲਕਾਤਾ ਨਾਲ ਭਿੜੇਗਾ, ਤਾਂ ਬੈਂਗਲੁਰੂ ਦੀਆਂ ਨਜ਼ਰਾਂ ਇਸ ਸੀਜ਼ਨ ਵਿੱਚ ਜਿੱਤ ਦੀ ਹੈਟ੍ਰਿਕ ‘ਤੇ ਹੋਣਗੀਆਂ।

ਬੈਂਗਲੁਰੂ ਨੇ ਆਪਣੇ ਪਿਛਲੇ ਦੋਵੇਂ ਮੈਚ ਜਿੱਤੇ ਹਨ, ਜੇਕਰ ਅੱਜ ਬੈਂਗਲੁਰੂ ਜਿੱਤ ਦਰਜ ਕਰਦੀ ਹੈ ਤਾਂ ਇਹ ਇਸਦੀ ਲਗਾਤਾਰ ਤੀਜੀ ਜਿੱਤ ਹੋਵੇਗੀ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਸੀਜ਼ਨ ਦੇ 9ਵੇਂ ਮੈਚ ‘ਚ ਦੋਵੇਂ ਆਹਮੋ-ਸਾਹਮਣੇ ਹੋਏ ਸਨ, ਜਦੋਂ ਕੋਲਕਾਤਾ ਨੇ 81 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।

ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਇਸ ਸੀਜ਼ਨ ‘ਚ ਹੁਣ ਤੱਕ ਸੱਤ ਮੈਚ ਖੇਡੇ ਹਨ। ਜਿਸ ਵਿਚ ਉਸ ਨੇ ਚਾਰ ਜਿੱਤੇ ਹਨ ਅਤੇ ਤਿੰਨ ਹਾਰੇ ਹਨ। ਟੀਮ ਦੇ ਅੱਠ ਅੰਕ ਹਨ। ਕੋਲਕਾਤਾ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਫਾਫ ਡੂ ਪਲੇਸਿਸ, ਗਲੇਨ ਮੈਕਸਵੈੱਲ, ਹਸਾਰੰਗਾ ਅਤੇ ਡੇਵਿਡ ਵਿਲੀ ਹੋ ਸਕਦੇ ਹਨ। ਇਸ ਤੋਂ ਇਲਾਵਾ ਵਿਰਾਟ ਕੋਹਲੀ, ਹਰਸ਼ਲ ਪਟੇਲ ਅਤੇ ਮੁਹੰਮਦ ਸਿਰਾਜ ਵਰਗੇ ਖਿਡਾਰੀ ਟੀਮ ਨੂੰ ਮਜ਼ਬੂਤ ​​ਕਰ ਰਹੇ ਹਨ।

ਕੋਲਕਾਤਾ ਨਾਈਟ ਰਾਈਡਰਜ਼ (KKR)  ਨੂੰ ਇਸ ਸੀਜ਼ਨ ‘ਚ ਹੁਣ ਤੱਕ ਖੇਡੇ ਗਏ 7 ਮੈਚਾਂ ‘ਚ 2 ਜਿੱਤਾਂ ਅਤੇ 5 ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਦੇ ਸਿਰਫ਼ ਚਾਰ ਅੰਕ ਹਨ। ਜੇਸਨ ਰਾਏ, ਆਂਦਰੇ ਰਸਲ, ਸੁਨੀਲ ਨਾਰਾਇਣ ਅਤੇ ਡੇਵਿਡ ਵੀਜੇ ਬੈਂਗਲੁਰੂ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਹੋ ਸਕਦੇ ਹਨ। ਇਸ ਤੋਂ ਇਲਾਵਾ ਨਿਤੀਸ਼ ਰਾਣਾ, ਰਿੰਕੂ ਸਿੰਘ ਅਤੇ ਵੈਂਕਟੇਸ਼ ਅਈਅਰ ਵਰਗੇ ਖਿਡਾਰੀ ਟੀਮ ਨੂੰ ਮਜ਼ਬੂਤ ​​ਕਰ ਰਹੇ ਹਨ।

The post RCB vs KKR: ਕੋਲਕਾਤਾ ਤੇ ਬੈਂਗਲੁਰੂ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ, ਬੈਂਗਲੁਰੂ ਦੀਆਂ ਨਜ਼ਰਾਂ ਜਿੱਤ ਦੀ ਹੈਟ੍ਰਿਕ ‘ਤੇ appeared first on TheUnmute.com - Punjabi News.

Tags:
  • bcci
  • breaking-news
  • cricket
  • indian-premier-league
  • indian-premier-league-2023
  • ipl-2023
  • ipl-update
  • kkr
  • kolkata-knight-riders
  • news
  • rcb-vs-kkr
  • royal-challengers-bangalore
  • sports
  • sports-breaking
  • the-unmute-breaking-news
  • the-unmute-update
  • virat-kohli

561 ਭਾਰਤੀਆਂ ਨੂੰ ਸੂਡਾਨ ਤੋਂ ਜੇਦਾਹ ਲਿਆਂਦਾ, ਏਅਰਲਿਫਟ ਕਰਕੇ ਲਿਆਂਦਾ ਜਾਵੇਗਾ ਭਾਰਤ

Wednesday 26 April 2023 09:13 AM UTC+00 | Tags: breaking-news external-affairs-minister-s-jaishankar jeddah national-security-advisor-ajit-doval news prime-minister-modi sudan sudan-news sudan-war the-unmute-breaking-news

ਚੰਡੀਗੜ੍ਹ, 26 ਅਪ੍ਰੈਲ 2023: ਸੂਡਾਨ (Sudan) ਵਿੱਚ 72 ਘੰਟੇ ਦੀ ਜੰਗਬੰਦੀ ਤੋਂ ਬਾਅਦ ਰਾਜਧਾਨੀ ਖਾਰਤੁਮ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਝੜੱਪਾਂ ਜਾਰੀ ਹਨ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ 550 ਤੋਂ ਵੱਧ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਨੂੰ ਸਾਊਦੀ ਅਰਬ ਦੇ ਜੇਦਾਹ ਲਿਆਂਦਾ ਗਿਆ ਹੈ। ਹੁਣ ਤੱਕ ਤਿੰਨ ਬੈਚਾਂ ਵਿੱਚ 561 ਨਾਗਰਿਕਾਂ ਨੂੰ ਜੇਦਾਹ ਲਿਆਂਦਾ ਗਿਆ ਹੈ। ਸੂਡਾਨ ਵਿੱਚ 4 ਹਜ਼ਾਰ ਤੋਂ ਵੱਧ ਭਾਰਤੀ ਰਹਿੰਦੇ ਹਨ।

Image

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ‘ਆਪ੍ਰੇਸ਼ਨ ਕਾਵੇਰੀ’ ਦੇ ਪਹਿਲੇ ਬੈਚ ਵਿੱਚ, 278 ਭਾਰਤੀਆਂ ਨੂੰ ਜਲ ਸੈਨਾ ਦੇ ਜਹਾਜ਼ ਆਈਐਨਐਸ ਸੁਮੇਧਾ ਦੁਆਰਾ ਪੋਰਟ ਸੂਡਾਨ ਤੋਂ ਸਾਊਦੀ ਅਰਬ ਦੇ ਜੇਦਾਹ ਲਈ ਏਅਰਲਿਫਟ ਕੀਤਾ ਗਿਆ ਸੀ। ਇਸ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ ਸੀ-130 ਜੇ ਜਹਾਜ਼ ਰਾਹੀਂ 148 ਅਤੇ 135 ਭਾਰਤੀਆਂ ਨੂੰ ਜੇਦਾਹ ਲਿਆਂਦਾ ਗਿਆ। ਹੁਣ ਉਨ੍ਹਾਂ ਨੂੰ ਜਲਦੀ ਹੀ ਏਅਰਲਿਫਟ ਕਰਕੇ ਭਾਰਤ ਲਿਆਂਦਾ ਜਾਵੇਗਾ।

Image

ਸੂਡਾਨ (Sudan) ਵਿੱਚ ਤਖਤਾਪਲਟ ਲਈ ਫੌਜ ਅਤੇ ਅਰਧ ਸੈਨਿਕ ਬਲ (ਆਰਐਸਐਫ) ਵਿਚਕਾਰ 15 ਅਪ੍ਰੈਲ ਨੂੰ ਲੜਾਈ ਸ਼ੁਰੂ ਹੋਈ ਸੀ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, ਲੜਾਈ ਵਿੱਚ ਹੁਣ ਤੱਕ ਸੈਨਿਕਾਂ ਸਮੇਤ 459 ਜਣਿਆਂ ਦੀ ਮੌਤ ਹੋ ਚੁੱਕੀ ਹੈ। 4,072 ਜ਼ਖਮੀ ਹੋਏ ਹਨ। ਸੂਡਾਨ ਵਿੱਚ 27 ਅਪ੍ਰੈਲ ਦੀ ਅੱਧੀ ਰਾਤ 12 ਤੱਕ 72 ਘੰਟੇ ਦੀ ਜੰਗਬੰਦੀ ਹੈ। ਇਸ ਦੌਰਾਨ ਦੂਜੇ ਦੇਸ਼ਾਂ ਲਈ ਆਪਣੇ ਨਾਗਰਿਕਾਂ ਨੂੰ ਇੱਥੋਂ ਕੱਢਣ ਦਾ ਸਮਾਂ ਆ ਗਿਆ ਹੈ।

Image

The post 561 ਭਾਰਤੀਆਂ ਨੂੰ ਸੂਡਾਨ ਤੋਂ ਜੇਦਾਹ ਲਿਆਂਦਾ, ਏਅਰਲਿਫਟ ਕਰਕੇ ਲਿਆਂਦਾ ਜਾਵੇਗਾ ਭਾਰਤ appeared first on TheUnmute.com - Punjabi News.

Tags:
  • breaking-news
  • external-affairs-minister-s-jaishankar
  • jeddah
  • national-security-advisor-ajit-doval
  • news
  • prime-minister-modi
  • sudan
  • sudan-news
  • sudan-war
  • the-unmute-breaking-news

ਉੱਤਰਾਖੰਡ ਦੇ ਕੈਬਿਨਟ ਮੰਤਰੀ ਚੰਦਨ ਰਾਮ ਦਾਸ ਪੂਰੇ ਹੋ ਗਏ, ਸੂਬੇ 'ਚ ਤਿੰਨ ਦਿਨ ਦੇ ਸੋਗ ਦਾ ਐਲਾਨ

Wednesday 26 April 2023 09:56 AM UTC+00 | Tags: bjp bjp-mla breaking-news chandan-ram-das cm-pushkar-singh-dhami news the-unmute-breaking-news the-unmute-latest-news the-unmute-news uttarakhand-cabinet uttarakhand-cabinet-minister-chandan-ram-das uttarakhand-government

ਚੰਡੀਗੜ੍ਹ, 26 ਅਪ੍ਰੈਲ 2023: ਉੱਤਰਾਖੰਡ ਦੇ ਕੈਬਿਨਟ ਮੰਤਰੀ ਚੰਦਨ ਰਾਮ ਦਾਸ (Chandan Ram Das) ਦਾ ਲੰਬੀ ਬਿਮਾਰੀ ਕਾਰਨ ਅੱਜ ਬੁੱਧਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ ਬਾਗੇਸ਼ਵਰ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪਾਰਟੀ ਸਮੇਤ ਪੂਰੇ ਸੂਬੇ ਵਿੱਚ ਸੋਗ ਦੀ ਲਹਿਰ ਹੈ।

ਕੈਬਿਨਟ ਮੰਤਰੀ ਚੰਦਨ ਰਾਮ ਦਾਸ (Chandan Ram Das) ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਮੈਂ ਕੈਬਿਨਟ ਵਿੱਚ ਮੇਰੇ ਸੀਨੀਅਰ ਸਹਿਯੋਗੀ ਚੰਦਨ ਰਾਮ ਦਾਸ ਦੇ ਅਚਾਨਕ ਦਿਹਾਂਤ ਦੀ ਖ਼ਬਰ ਸੁਣ ਕੇ ਸਦਮੇ ਵਿੱਚ ਹਾਂ। ਉਨ੍ਹਾਂ ਦਾ ਦਿਹਾਂਤ ਲੋਕ ਸੇਵਾ ਅਤੇ ਰਾਜਨੀਤੀ ਦੇ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਅਤੇ ਸਾਥੀਆਂ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ।

ਮੰਤਰੀ ਚੰਦਨ ਰਾਮਦਾਸ ਦੇ ਦਿਹਾਂਤ ‘ਤੇ ਸੂਬੇ ‘ਚ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ। 26 ਤੋਂ 28 ਅਪ੍ਰੈਲ ਤੱਕ ਸਰਕਾਰੀ ਸੋਗ ਹੋਵੇਗਾ | ਚੰਦਨ ਰਾਮ ਦਾਸ 2007, 2012, 2017 ਅਤੇ 2022 ਵਿੱਚ ਲਗਾਤਾਰ ਚੌਥੀ ਵਾਰ ਵਿਧਾਇਕ ਚੁਣੇ ਗਏ ਸਨ ।

The post ਉੱਤਰਾਖੰਡ ਦੇ ਕੈਬਿਨਟ ਮੰਤਰੀ ਚੰਦਨ ਰਾਮ ਦਾਸ ਪੂਰੇ ਹੋ ਗਏ, ਸੂਬੇ ‘ਚ ਤਿੰਨ ਦਿਨ ਦੇ ਸੋਗ ਦਾ ਐਲਾਨ appeared first on TheUnmute.com - Punjabi News.

Tags:
  • bjp
  • bjp-mla
  • breaking-news
  • chandan-ram-das
  • cm-pushkar-singh-dhami
  • news
  • the-unmute-breaking-news
  • the-unmute-latest-news
  • the-unmute-news
  • uttarakhand-cabinet
  • uttarakhand-cabinet-minister-chandan-ram-das
  • uttarakhand-government

ਛੱਤੀਸਗੜ੍ਹ ਦੇ ਦੰਤੇਵਾੜਾ 'ਚ ਵੱਡਾ ਨਕਸਲੀ ਹਮਲਾ, 11 ਜਵਾਨ ਸ਼ਹੀਦ

Wednesday 26 April 2023 10:15 AM UTC+00 | Tags: breaking-news chhattisgarh dantewada iedattack indian-army indian-army-soliders latest-news naxalattack naxals news the-unmute-breaking-news

ਚੰਡੀਗੜ੍ਹ, 26 ਅਪ੍ਰੈਲ 2023: ਛੱਤੀਸਗੜ੍ਹ (Chhattisgarh) ਦੇ ਦੰਤੇਵਾੜਾ ‘ਚ ਬੁੱਧਵਾਰ ਨੂੰ ਨਕਸਲੀ ਹਮਲੇ ‘ਚ ਇੱਕ ਚਾਲਕ ਸਮੇਤ 11 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ । ਉੱਥੇ ਇੱਕ ਨਾਗਰਿਕ ਵੀ ਦੀ ਮੌਤ ਹੋਈ ਹੈ । ਸਾਰੇ ਡੀਆਰਜੀ ਦੇ ਜਵਾਨ ਸਨ । ਇਹ ਜਵਾਨ ਆਪਣੇ ਸਾਥੀਆਂ ਨੂੰ ਲੈਣ ਲਈ ਇੱਕ ਨਿੱਜੀ ਗੱਡੀ ਵਿੱਚ ਅਰਨਪੁਰ ਜਾ ਰਹੇ ਸਨ। ਇਸ ਦੌਰਾਨ ਨਕਸਲੀਆਂ ਨੇ ਆਈ.ਈ.ਡੀ. ਬਲਾਸਟ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਜਵਾਬੀ ਕਾਰਵਾਈ ‘ਚ ਕੁਝ ਨਕਸਲੀ ਵੀ ਜ਼ਖਮੀ ਹੋਏ ਹਨ।

ਘਟਨਾ ਦੀ ਪੁਸ਼ਟੀ ਕਰਦਿਆਂ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਦੁਖਦਾਈ ਘਟਨਾ ਹੈ। ਮੈਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਇਹ ਲੜਾਈ ਆਖਰੀ ਪੜਾਅ ‘ਤੇ ਚੱਲ ਰਹੀ ਹੈ ਅਤੇ ਨਕਸਲੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਅਸੀਂ ਯੋਜਨਾਬੱਧ ਤਰੀਕੇ ਨਾਲ ਨਕਸਲਵਾਦ ਨੂੰ ਖਤਮ ਕਰਾਂਗੇ।

The post ਛੱਤੀਸਗੜ੍ਹ ਦੇ ਦੰਤੇਵਾੜਾ ‘ਚ ਵੱਡਾ ਨਕਸਲੀ ਹਮਲਾ, 11 ਜਵਾਨ ਸ਼ਹੀਦ appeared first on TheUnmute.com - Punjabi News.

Tags:
  • breaking-news
  • chhattisgarh
  • dantewada
  • iedattack
  • indian-army
  • indian-army-soliders
  • latest-news
  • naxalattack
  • naxals
  • news
  • the-unmute-breaking-news

ਜੰਤਰ-ਮੰਤਰ ਵਿਖੇ ਧਰਨੇ 'ਚ ਪਹਿਲਵਾਨਾਂ ਨੂੰ ਸਮਰਥਨ ਦੇਣ ਪਹੁੰਚੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ

Wednesday 26 April 2023 10:46 AM UTC+00 | Tags: bajrang-punia bjp breaking-news delhi jammu-and-kashmir jantar-mantar jantar-mantar-delhi latest-news news protest satyapal-malik the-unmute-breaking-news the-unmute-punjabi-news wfi wrestlers wrestlers-protest

ਨਵੀਂ ਦਿੱਲੀ, 26 ਅਪ੍ਰੈਲ 2023 (ਦਵਿੰਦਰ ਸਿੰਘ ): ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ (Satyapal Malik) ਅੱਜ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨਾ ਦੇ ਰਹੇ ਕੁਸ਼ਤੀ ਪਹਿਲਵਾਨਾਂ ਨੂੰ ਸਮਰਥਨ ਦੇਣ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਪਹਿਲਵਾਨਾਂ ਦੇ ਨਾਲ ਖੜ੍ਹੇ ਹਨ | ਮਲਿਕ ਨੇ ਕਿਹਾ ਸਾਡੇ ਦੇਸ਼ ਦੇ ਬੱਚੇ-ਬੱਚੀਆਂ ਮਿਹਨਤ ਅਤੇ ਮੁਸ਼ੱਕਤ ਤੋਂ ਬਾਅਦ ਦੇਸ਼ ਲਈ ਮੈਡਲ ਜਿੱਤ ਕੇ ਆਉਂਦੀਆਂ ਹਨ ਅਤੇ ਦੇਸ਼ ਦਾ ਨਾਂ ਰੋਸ਼ਨ ਕਰਦੀਆਂ ਹਨ, ਪਰ ਸਰਕਾਰ ਇਨ੍ਹਾਂ ਦੀ ਹੁਣ ਸਾਰ ਨਹੀ ਲੈ ਰਹੀ |

ਸੱਤਿਆਪਾਲ ਮਲਿਕ ਨੇ ਭਾਜਪਾ ‘ਤੇ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਭ੍ਰਿਸਟ ਅਤੇ ਮੁਜ਼ਰਿਮ ਨੇਤਾਵਾਂ ਨੂੰ ਸਹਿਯੋਗ ਦੇ ਰਹੀ ਹੈ। ਪੁਲਵਾਮਾ ਹਮਲੇ ‘ਤੇ ਗੱਲ ਕਰਦੇ ਹੋਏ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੈਨੂੰ ਚੁੱਪ ਰਹਿਣ ਲਈ ਕਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇਸ਼ ਦੀ ਵਾਗਡੋਰ ਦੁਨੀਆ ਦੇ ਸਭ ਤੋਂ ਖਰਾਬ ਆਦਮੀ ਦੇ ਹੱਥ ਵਿੱਚ ਹੈ। ਸੀ.ਬੀ.ਆਈ ਦੇ ਸੰਮਨ ਬਾਰੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਕੋਈ ਸੰਮਨ ਨਹੀਂ ਮਿਲਿਆ, ਸੀ.ਬੀ.ਆਈ ਇੱਕ ਮਾਮਲੇ ਵਿੱਚ ਪੁੱਛਗਿੱਛ ਕਰਨਾ ਰਹੀ ਹੈ, ਜਿਸ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ |

The post ਜੰਤਰ-ਮੰਤਰ ਵਿਖੇ ਧਰਨੇ ‘ਚ ਪਹਿਲਵਾਨਾਂ ਨੂੰ ਸਮਰਥਨ ਦੇਣ ਪਹੁੰਚੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ appeared first on TheUnmute.com - Punjabi News.

Tags:
  • bajrang-punia
  • bjp
  • breaking-news
  • delhi
  • jammu-and-kashmir
  • jantar-mantar
  • jantar-mantar-delhi
  • latest-news
  • news
  • protest
  • satyapal-malik
  • the-unmute-breaking-news
  • the-unmute-punjabi-news
  • wfi
  • wrestlers
  • wrestlers-protest

ਬ੍ਰੇਕ ਫੇਲ ਹੋਣ ਕਾਰਨ ਪਿੱਲਰ ਜਾ ਵੱਜੀ ਬੱਸ, 20 ਸਵਾਰੀਆਂ ਗੰਭੀਰ ਜ਼ਖਮੀ

Wednesday 26 April 2023 11:03 AM UTC+00 | Tags: accident breaking-news bus bus-accident latest-news news punjab-news ramtalai-chowk road-safety

ਅੰਮ੍ਰਿਤਸਰ , 26 ਅਪ੍ਰੈਲ 2023: ਅੰਮ੍ਰਿਤਸਰ ਦੇ ਬੱਸ ਸਟੈਂਡ ਨਜ਼ਦੀਕ ਰਾਮਤਲਾਈ ਚੌਂਕ ਵਿੱਚ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਸਵਾਰੀਆਂ ਨਾਲ ਭਰੀ ਬੱਸ ਦੀ ਬਰੇਕਾਂ ਫੇਲ ਹੋ ਗਈਅਣ ਅਤੇ ਚੌਕ ਵਿੱਚ ਖੜ੍ਹੇ ਪਿੱਲਰ ਵਿੱਚ ਜਾ ਵੱਜੀ | ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਲੇਕਿਨ 15 ਤੋਂ 20 ਸਵਾਰੀਆਂ ਗੰਭੀਰ ਰੂਪ ‘ਚ ਜ਼ਖਮੀ ਹੋ ਗਈਆਂ |

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਇੰਚਾਰਜ ਨੇ ਦੱਸਿਆ ਕਿ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਬੱਸ ਦੀ ਬ੍ਰੇਕ ਫੇਲ ਹੋਣ ਕਰਕੇ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਸੀ, ਜਿਸ ਕਰਕੇ ਡਰਾਈਵਰ ਵੱਲੋਂ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਬੱਸ ਹਾਦਸਾਗ੍ਰਸਤ ਗਈ | ਗੰਭੀਰ ਰੂਪ ਵਿੱਚ ਜ਼ਖਮੀ ਸਵਾਰੀਆਂ ਨੂੰ ਇਲਾਜ਼ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤੇ ਟਰੈਫਿਕ ਪੁਲਿਸ ਇੰਚਾਰਜ ਨੇ ਦੱਸਿਆ ਕਿ ਮੌਕੇ ‘ਤੇ ਬੱਸ ਦਾ ਡਰਾਈਵਰ ਬੱਸ ਛੱਡ ਕੇ ਫ਼ਰਾਰ ਹੋ ਗਿਆ |

The post ਬ੍ਰੇਕ ਫੇਲ ਹੋਣ ਕਾਰਨ ਪਿੱਲਰ ਜਾ ਵੱਜੀ ਬੱਸ, 20 ਸਵਾਰੀਆਂ ਗੰਭੀਰ ਜ਼ਖਮੀ appeared first on TheUnmute.com - Punjabi News.

Tags:
  • accident
  • breaking-news
  • bus
  • bus-accident
  • latest-news
  • news
  • punjab-news
  • ramtalai-chowk
  • road-safety

ਸ਼ਹੀਦ ਕੁਲਵੰਤ ਸਿੰਘ ਦੇ ਪਰਿਵਾਰ ਨੂੰ ਮਿਲੇ CM ਭਗਵੰਤ ਮਾਨ, ਪਰਿਵਾਰ ਨੂੰ 1 ਕਰੋੜ ਦਾ ਚੈੱਕ ਕੀਤਾ ਭੇਂਟ

Wednesday 26 April 2023 11:16 AM UTC+00 | Tags: aam-aadmi-party bhagwant-singh-mann breaking-news cm-bhagwant-mann indian-army latest-news news poonch-attack punjab shaheed-kulwant-singh the-unmute-breaking-news the-unmute-punjabi-news

ਚੰਡੀਗ੍ਹੜ, 26 ਅਪ੍ਰੈਲ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਛੇ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਨਾਲ ਮਿਲ ਕੇ ਦੁੱਖ ਸਾਂਝਾ ਕਰ ਰਹੇ ਹਨ । ਇਸਦੇ ਨਾਲ ਹੀ ਸ਼ਹੀਦ ਹਰਕ੍ਰਿਸ਼ਨ ਦੇ ਪਰਿਵਾਰ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਮੋਗਾ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਹੀਦ ਜਵਾਨ ਕੁਲਵੰਤ ਸਿੰਘ (Shaheed Kulwant Singh) ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਸ਼ਹੀਦ ਜਵਾਨ ਕੁਲਵੰਤ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ 1 ਕਰੋੜ ਰੁਪਏ ਦਾ ਚੈੱਕ ਭੇਂਟ ਕੀਤਾ। ਇਸ ਦੇ ਨਾਲ ਹੀ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਵੀ ਕਾਰਗਿਲ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ ਸਨ।

Image

Image

 

The post ਸ਼ਹੀਦ ਕੁਲਵੰਤ ਸਿੰਘ ਦੇ ਪਰਿਵਾਰ ਨੂੰ ਮਿਲੇ CM ਭਗਵੰਤ ਮਾਨ, ਪਰਿਵਾਰ ਨੂੰ 1 ਕਰੋੜ ਦਾ ਚੈੱਕ ਕੀਤਾ ਭੇਂਟ appeared first on TheUnmute.com - Punjabi News.

Tags:
  • aam-aadmi-party
  • bhagwant-singh-mann
  • breaking-news
  • cm-bhagwant-mann
  • indian-army
  • latest-news
  • news
  • poonch-attack
  • punjab
  • shaheed-kulwant-singh
  • the-unmute-breaking-news
  • the-unmute-punjabi-news

CM ਮਾਨ ਵਲੋਂ ਦਾਂਤੇਵਾੜਾ ਨਕਸਲੀ ਹਮਲੇ ਦੀ ਸਖ਼ਤ ਨਿਖੇਧੀ, ਕੇਂਦਰ ਸਰਕਾਰ ਨੂੰ ਨਕਸਲਵਾਦ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਆਪਕ ਨੀਤੀ ਘੜਨ ਦੀ ਅਪੀਲ

Wednesday 26 April 2023 01:13 PM UTC+00 | Tags: aam-aadmi-party breaking-news central-government chhattisgarh cm-bhagwant-mann dantewada-naxalite-attack latest-news news punjab punjab-government the-unmute-breaking-news the-unmute-report

ਚੰਡੀਗੜ੍ਹ, 26 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਛੱਤੀਸਗੜ੍ਹ ਦੇ ਦਾਂਤੇਵਾੜਾ ਵਿਖੇ ਨਕਸਲੀ ਹਮਲੇ (Dantewada Naxalite attack) ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਜਿਸ ਵਿੱਚ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਕਰਦਿਆਂ 11 ਜਵਾਨ ਸ਼ਹੀਦ ਹੋ ਗਏ।ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਇਸ ਹਮਲੇ ਨੂੰ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨ ਦੇ ਉਦੇਸ਼ ਨਾਲ ਕੀਤੀ ਗਈ ਘਿਨਾਉਣੀ ਕਾਰਵਾਈ ਦੱਸਿਆ।

ਭਗਵੰਤ ਮਾਨ ਨੇ ਕਿਹਾ ਕਿ ਇਸ ਗੈਰ-ਮਨੁੱਖੀ ਅਤੇ ਵਹਿਸ਼ੀ ਕਾਰੇ ਦੀ ਸਾਰਿਆਂ ਨੂੰ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਨੀ ਚਾਹੀਦੀ ਹੈ। ਹਿੰਸਾ ਦੇ ਇਸ ਮੂਰਖਤਾ ਭਰੇ ਕਾਰੇ ‘ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਨਕਸਲਵਾਦ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਆਪਕ ਨੀਤੀ ਘੜਨ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਨਕਸਲੀ ਹਿੰਸਾ ਵਿੱਚ ਵਾਧਾ ਹੋਇਆ ਹੈ ਅਤੇ ਕਈ ਬੇਕਸੂਰਾਂ ਦੀ ਜਾਨ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਵਰਤਾਰਾ ਹੈ ਕਿ ਕਈ ਸੂਬਿਆਂ ਵਿੱਚ ਇਸ ਸਮੱਸਿਆ ਨਾਲ ਨਜਿੱਠਣ 'ਚ ਲੱਗੇ ਹੋਏ ਸੁਰੱਖਿਆ ਬਲਾਂ ਨੂੰ ਅਕਸਰ ਨਕਸਲੀਆਂ ਦੀਆਂ ਕਾਰਵਾਈਆਂ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਭਗਵੰਤ ਮਾਨ ਨੇ ਦੁਹਰਾਇਆ ਕਿ ਕੇਂਦਰ ਸਰਕਾਰ ਨੂੰ ਇਸ ਸਮੱਸਿਆ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਰਕਾਰ ਇਸ ਮੁੱਦੇ ਨਾਲ ਨਜਿੱਠਣ ਦੇ ਕਿਸੇ ਵੀ ਯਤਨ ਵਿੱਚ ਪੂਰਾ ਸਹਿਯੋਗ ਦੇਵੇਗੀ।

The post CM ਮਾਨ ਵਲੋਂ ਦਾਂਤੇਵਾੜਾ ਨਕਸਲੀ ਹਮਲੇ ਦੀ ਸਖ਼ਤ ਨਿਖੇਧੀ, ਕੇਂਦਰ ਸਰਕਾਰ ਨੂੰ ਨਕਸਲਵਾਦ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਆਪਕ ਨੀਤੀ ਘੜਨ ਦੀ ਅਪੀਲ appeared first on TheUnmute.com - Punjabi News.

Tags:
  • aam-aadmi-party
  • breaking-news
  • central-government
  • chhattisgarh
  • cm-bhagwant-mann
  • dantewada-naxalite-attack
  • latest-news
  • news
  • punjab
  • punjab-government
  • the-unmute-breaking-news
  • the-unmute-report

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈਕਟੀਕਲ ਪ੍ਰੀਖਿਆ ਦੀ ਮਿਤੀ 'ਚ ਬਦਲਾਅ

Wednesday 26 April 2023 01:26 PM UTC+00 | Tags: breaking-news news practical-examination practical-examination-date practical-examination-punjab pseb punjab-school punjab-school-education-board punjab-school-student

ਚੰਡੀਗੜ੍ਹ, 26 ਅਪ੍ਰੈਲ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਚਾਨਕ ਦਿਹਾਂਤ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ 27 ਅਪ੍ਰੈਲ ਨੂੰ ਸੂਬਾ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਹੋਣ ਵਾਲੀ ਪ੍ਰੈਕਟੀਕਲ ਪ੍ਰੀਖਿਆ ਦੀ ਮਿਤੀ ਵਿੱਚ ਬਦਲਾਅ ਕੀਤਾ ਗਿਆ ਹੈ |

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸੂਚਨਾ ਅਨੁਸਾਰ ਸੂਬੇ ‘ਚ ਛੁੱਟੀ ਦੇ ਐਲਾਨ ਕਾਰਨ ਪ੍ਰੈਕਟੀਕਲ ਪ੍ਰੀਖਿਆ ਜੋ 27 ਅਪ੍ਰੈਲ ਦਿਨ ਵੀਰਵਾਰ ਨੂੰ ਹੋਣੀ ਸੀ, ਹੁਣ 2 ਮਈ ਦਿਨ ਮੰਗਲਵਾਰ ਨੂੰ ਪਹਿਲਾਂ ਤੋਂ ਤੈਅ ਸਮੇਂ ‘ਤੇ ਪ੍ਰੀਖਿਆ ਕੇਂਦਰਾਂ ਵਿੱਚ ਲਈ ਜਾਵੇਗੀ। ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਸਬੰਧਤ ਸਕੂਲਾਂ ਦੇ ਸਟਾਫ਼ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਇਸ ਤਬਦੀਲੀ ਬਾਰੇ ਸਬੰਧਤ ਪ੍ਰੀਖਿਆਰਥੀਆਂ ਨੂੰ ਸੂਚਿਤ ਕਰਨ ਤਾਂ ਜੋ ਕੋਈ ਵੀ ਪ੍ਰੀਖਿਆਰਥੀ ਪ੍ਰੀਖਿਆ ਦੇਣ ਤੋਂ ਵਾਂਝਾ ਨਾ ਰਹਿ ਜਾਵੇ। ਹੋਰ ਵੇਰਵੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ ਲੋੜ ਪੈਣ ‘ਤੇ ਈ-ਮੇਲ ਆਈਡੀ ‘ਤੇ ਉਪਲਬਧ ਹਨ। srssecconduct.pseb.punjab.gov.in ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

The post ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈਕਟੀਕਲ ਪ੍ਰੀਖਿਆ ਦੀ ਮਿਤੀ ‘ਚ ਬਦਲਾਅ appeared first on TheUnmute.com - Punjabi News.

Tags:
  • breaking-news
  • news
  • practical-examination
  • practical-examination-date
  • practical-examination-punjab
  • pseb
  • punjab-school
  • punjab-school-education-board
  • punjab-school-student

ਜਲੰਧਰ 'ਚ ਸਪਾ ਸੈਂਟਰ 'ਤੇ ਪੁਲਿਸ ਦੀ ਛਾਪੇਮਾਰੀ, ਕਈ ਲੜਕੇ-ਲੜਕੀਆਂ ਨੂੰ ਹਿਰਾਸਤ 'ਚ ਲਿਆ

Wednesday 26 April 2023 01:39 PM UTC+00 | Tags: boys-and-girls-were-detained breaking-news crime crystal-plaza-market jalandhar jalandhar-news jalandhar-police news punjab punjab-government sense-spa-center spa-center

ਚੰਡੀਗੜ੍ਹ, 26 ਅਪ੍ਰੈਲ 2023: ਜਲੰਧਰ ਦੇ ਇਕ ਸਪਾ ਸੈਂਟਰ (Spa Center) ‘ਤੇ ਪੁਲਿਸ ਦੀ ਛਾਪੇਮਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਗCrystal Plaza Marketੜ੍ਹਾ ਰੋਡ ‘ਤੇ ਸਥਿਤ ਕ੍ਰਿਸਟਲ ਪਲਾਜ਼ਾ ਮਾਰਕੀਟ ‘ਚ ਸਥਿਤ ਸੈਂਸ ਸਪਾ ਸੈਂਟਰ (Sence Spa Center) ‘ਤੇ ਛਾਪਾ ਮਾਰਿਆ ਹੈ ਅਤੇ ਉਥੋਂ ਕਈ ਜੋੜਿਆਂ ਨੂੰ ਸ਼ੱਕੀ ਹਾਲਾਤਾਂ ‘ਚ ਪਾਇਆ ਗਿਆ ਅਤੇ ਉਨ੍ਹਾਂ ਨੂੰ ਹਿਰਾਸਤ ਲੈ ਲਿਆ । ਪੁਲਿਸ ਦੀ ਛਾਪੇਮਾਰੀ ਦਾ ਪਤਾ ਲੱਗਦਿਆਂ ਹੀ ਉਕਤ ਸੈਂਟਰ (Spa Center) ਵਿੱਚ ਭਗਦੜ ਮਚ ਗਈਆ ਅਤੇ ਪੁਲਿਸ ਨੇ ਕਈ ਲੜਕੇ ਅਤੇ ਲੜਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ । ਫਿਲਹਾਲ ਪੁਲਿਸ ਉਕਤ ਨੌਜਵਾਨਾਂ ਨੂੰ ਥਾਣਾ 7 ‘ਚ ਲੈ ਗਈ ਹੈ ਅਤੇ ਪੁੱਛਗਿੱਛ ਕੀਤੀ ਅਜੇ ਰਹੀ ਹੈ |

The post ਜਲੰਧਰ ‘ਚ ਸਪਾ ਸੈਂਟਰ ‘ਤੇ ਪੁਲਿਸ ਦੀ ਛਾਪੇਮਾਰੀ, ਕਈ ਲੜਕੇ-ਲੜਕੀਆਂ ਨੂੰ ਹਿਰਾਸਤ ‘ਚ ਲਿਆ appeared first on TheUnmute.com - Punjabi News.

Tags:
  • boys-and-girls-were-detained
  • breaking-news
  • crime
  • crystal-plaza-market
  • jalandhar
  • jalandhar-news
  • jalandhar-police
  • news
  • punjab
  • punjab-government
  • sense-spa-center
  • spa-center

ਗੁਆਂਢ 'ਚ ਨੌਕਰੀ ਕਰਨ ਵਾਲਾ ਹੀ ਨਿਕਲਿਆ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਦਾ ਮਾਸਟਰਮਾਈਂਡ

Wednesday 26 April 2023 02:00 PM UTC+00 | Tags: breaking-news fatehgarh-sahib fatehgarh-sahib-latest-news fatehgarh-sahib-news fatehgarh-sahib-police loha-nagri-mandi-gobindgarh mandi-gobindgarh news robbery

ਫਤਿਹਗੜ੍ਹ ਸਾਹਿਬ, 26 ਅਪ੍ਰੈਲ 2023: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਲੋਹਾ ਵਪਾਰੀ ਤੋਂ ਹੋਈ 50 ਲੱਖ ਦੀ ਲੁੱਟ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ, ਜਿਸ ਸੰਬੰਧੀ ਜਾਣਕਾਰੀ ਦਿੰਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਸੁਭਾਸ਼ ਨਗਰ ਸਥਿਤ ਕ੍ਰਿਸ਼ਨਾ ਅਲਾਇਜ ਨਾਂ ਦੀ ਲੋਹੇ ਦਾ ਵਪਾਰ ਕਰਨ ਵਾਲੀ ਫਰਮ ਦੇ ਦਫਤਰ ‘ਚ ਦਿਨ ਦਿਹਾੜੇ ਪਿਸਤੌਲ ਦੀ ਨੌਕ ‘ਤੇ 4 ਵਿਅਕਤੀਆ ਵੱਲੋ 50 ਲੱਖ ਦੀ ਡਕੈਤੀ ਕੀਤੀ ਅਤੇ ਮੋਟਰਸਾਇਕਲ ‘ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਸਨ।

ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਚਾਰ ਦਿਨ ਵਿੱਚ ਹੀ ਸੁਲਝਾਉਂਦੇ ਹੋਏ ਚਾਰ ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 38 ਲੱਖ 60 ਹਜ਼ਾਰ ਦੀ ਨਗਦੀ, 1 ਪਿਸਤੌਲ 9mm 4 ਰੌਂਦ, ਇਕ ਪਿਸਟਲ 30 ਬੋਰ 4 ਜਿੰਦਾ ਰੌਂਦ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ |

ਜਦਕਿ ਇਸ ਮਾਮਲੇ ਵਿਚ ਹੋਰ ਦੋਸ਼ੀਆਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਐਸ.ਐਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆ ਵਿੱਚ ਇੱਕ ਪਟਿਆਲੇ ਦਾ ਸੀ ਕੈਟਾਗਰੀ ਦਾ ਗੈਂਗਸਟਰ ਹੈ, ਜਿਸ ‘ਤੇ ਪਹਿਲਾ ਵੀ ਲੁੱਟ-ਖੋਹ ਤੇ ਹੋਰ ਕਈ ਤਰ੍ਹਾਂ ਦੇ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦਾ ਮਾਸਟਰਮਾਈਂਡ ਜਸਕਰਨ ਸਿੰਘ ਨਿਵਾਸੀ ਪਿੰਡ ਇਕੋਲਹੀ ਖੰਨਾ ਜੋ ਕ੍ਰਿਸ਼ਨਾ ਅਲਾਇਜ ਫਰਮ ਦੇ ਗੁਆਂਢ ਵਿੱਚ ਨੌਕਰੀ ਕਰਦਾ ਸੀ। ਜਿਸ ਨੂੰ ਟ੍ਰੇਸ ਕਰਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ । ਜਿਸ ਤੋਂ ਪੁੱਛਗਿੱਛ ਤੋਂ ਬਾਅਦ ਉਸ ਦੇ ਸਾਥੀ ਰਵਿੰਦਰਪਾਲ ਸਿੰਘ ਨਿਵਾਸੀ ਪਟਿਆਲਾ, ਸੰਦੀਪ ਸਿੰਘ ਵਾਸੀ ਕੋਠੇ ਅਕਾਲਗੜ੍ਹ ਜ਼ਿਲ੍ਹਾ ਬਰਨਾਲਾ, ਸੰਜੀਵ ਸਿੰਘ ਨਿਵਾਸੀ ਪਿੰਡ ਖੇੜੀ ਗੁੱਜਰਾਂ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ।

The post ਗੁਆਂਢ ‘ਚ ਨੌਕਰੀ ਕਰਨ ਵਾਲਾ ਹੀ ਨਿਕਲਿਆ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਦਾ ਮਾਸਟਰਮਾਈਂਡ appeared first on TheUnmute.com - Punjabi News.

Tags:
  • breaking-news
  • fatehgarh-sahib
  • fatehgarh-sahib-latest-news
  • fatehgarh-sahib-news
  • fatehgarh-sahib-police
  • loha-nagri-mandi-gobindgarh
  • mandi-gobindgarh
  • news
  • robbery

RCB vs KKR: ਕੋਲਕਾਤਾ ਖ਼ਿਲਾਫ਼ ਬੈਂਗਲੁਰੂ ਨੇ ਜਿੱਤ ਕੇ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦੇ ਪਲੇਇੰਗ-11

Wednesday 26 April 2023 02:12 PM UTC+00 | Tags: bcci breaking-news cricket indian-premier-league indian-premier-league-2023 ipl-2023 ipl-update kkr kolkata-knight-riders news rcb-vs-kkr royal-challengers-bangalore sports sports-breaking the-unmute-breaking-news the-unmute-update virat-kohli

ਚੰਡੀਗੜ੍ਹ, 26 ਅਪ੍ਰੈਲ 2023: (RCB Vs KKR) ਇੰਡੀਅਨ ਪ੍ਰੀਮੀਅਰ ਲੀਗ-16 ਦਾ 36ਵਾਂ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਚਾਲੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਵਿਰਾਟ ਕੋਹਲੀ ਤੀਜੇ ਮੈਚ ‘ਚ ਕਪਤਾਨੀ ਕਰਨ ਉਤਰੇ ਹਨ। ਕੋਲਕਾਤਾ ਨੇ ਪਿਛਲੇ ਮੈਚ ਦੇ ਪਲੇਇੰਗ-11 ਵਿੱਚ ਇੱਕ ਬਦਲਾਅ ਕੀਤਾ ਹੈ। ਟੀਮ ‘ਚ ਕੁਲਕਰਨੀ ਦੀ ਜਗ੍ਹਾ ਵੈਭਵ ਅਰੋੜਾ ਨੂੰ ਮੌਕਾ ਦਿੱਤਾ ਗਿਆ ਹੈ।

ਦੋਵਾਂ ਟੀਮਾਂ ਦੇ ਪਲੇਇੰਗ-11

ਕੋਲਕਾਤਾ ਨਾਈਟ ਰਾਈਡਰਜ਼: ਨਿਤੀਸ਼ ਰਾਣਾ (ਕਪਤਾਨ), ਨਾਰਾਇਣ ਜਗਦੀਸ਼ਨ, ਜੇਸਨ ਰਾਏ, ਵੈਂਕਟੇਸ਼ ਅਈਅਰ, ਆਂਦਰੇ ਰਸਲ, ਸੁਨੀਲ ਨਾਰਾਇਣ, ਰਿੰਕੂ ਸਿੰਘ, ਡੇਵਿਡ ਵੀਜੇ, ਵੈਂਕਟੇਸ਼ ਅਈਅਰ, ਵੈਭਵ ਅਰੋੜਾ, ਉਮੇਸ਼ ਯਾਦਵ ਅਤੇ ਵਰੁਣ ਚੱਕਰਵਰਤੀ।
ਇੰਪੈਕਟ ਖਿਡਾਰੀ: ਮਨਦੀਪ ਸਿੰਘ, ਅਨੁਕੁਲ ਰਾਏ, ਲਿਟਨ ਦਾਸ ਅਤੇ ਕੁਲਵੰਤ ਖਜਰੋਲਿਆ |

ਰਾਇਲ ਚੈਲੰਜਰਜ਼ ਬੰਗਲੌਰ: ਵਿਰਾਟ ਕੋਹਲੀ (ਕਪਤਾਨ), ਮਹੀਪਾਲ ਲੋਮਰੋਰ, ਗਲੇਨ ਮੈਕਸਵੈੱਲ, ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਯਸ਼ ਪ੍ਰਭੂਦੇਸਾਈ, ਵਨਿਦੂ ਹਸਾਰੰਗਾ, ਵਿਜੇ ਕੁਮਾਰ ਵੈਸ਼ਾਕ, ਮੁਹੰਮਦ ਸਿਰਾਜ, ਡੇਵਿਡ ਵਿਲੀ ਅਤੇ ਹਰਸ਼ਲ ਪਟੇਲ।
ਇੰਪੈਕਟ ਖਿਡਾਰੀ: ਫਿਨ ਏਲਿਨ , ਕਰਨ ਸ਼ਰਮਾ, ਆਕਾਸ਼ਦੀਪ ਅਤੇ ਅਨੁਜ ਰਾਵਤ।

The post RCB vs KKR: ਕੋਲਕਾਤਾ ਖ਼ਿਲਾਫ਼ ਬੈਂਗਲੁਰੂ ਨੇ ਜਿੱਤ ਕੇ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦੇ ਪਲੇਇੰਗ-11 appeared first on TheUnmute.com - Punjabi News.

Tags:
  • bcci
  • breaking-news
  • cricket
  • indian-premier-league
  • indian-premier-league-2023
  • ipl-2023
  • ipl-update
  • kkr
  • kolkata-knight-riders
  • news
  • rcb-vs-kkr
  • royal-challengers-bangalore
  • sports
  • sports-breaking
  • the-unmute-breaking-news
  • the-unmute-update
  • virat-kohli

ਚੰਡੀਗੜ੍ਹ, 26 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ-ਕਸ਼ਮੀਰ ਵਿਖੇ ਦੇਸ਼ ਦੀ ਸੇਵਾ ਦੌਰਾਨ 20 ਅਪ੍ਰੈਲ ਨੂੰ ਸ਼ਹੀਦੀ ਪ੍ਰਾਪਤ ਕਰਨ ਵਾਲੇ ਚਾਰ ਬਹਾਦਰ ਸੈਨਿਕਾਂ ਦੇ ਅੱਜ ਘਰ ਜਾ ਕੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਜੋਂ ਇਕ-ਇਕ ਕਰੋੜ ਰੁਪਏ ਦੇ ਚੈੱਕ ਸੌਂਪੇ। ਮੁੱਖ ਮੰਤਰੀ ਨੇ ਇਨ੍ਹਾਂ ਸ਼ਹੀਦਾਂ ਦੇ ਜੱਦੀ ਘਰਾਂ ਦਾ ਦੌਰਾ ਕੀਤਾ ਜਿਨ੍ਹਾਂ ਵਿੱਚ ਹਵਲਦਾਰ ਮਨਦੀਪ ਸਿੰਘ ਪਿੰਡ ਚਣਕੋਈਆਂ ਕਾਕਨ ਜ਼ਿਲ੍ਹਾ ਲੁਧਿਆਣਾ, ਲਾਂਸ ਨਾਇਕ ਕੁਲਵੰਤ ਸਿੰਘ ਪਿੰਡ ਚੜਿੱਕ ਜ਼ਿਲ੍ਹਾ ਮੋਗਾ, ਸਿਪਾਹੀ ਹਰਕ੍ਰਿਸ਼ਨ ਸਿੰਘ ਪਿੰਡ ਤਲਵੰਡੀ ਭਰਥ ਜ਼ਿਲ੍ਹਾ ਗੁਰਦਾਸਪੁਰ ਅਤੇ ਸਿਪਾਹੀ ਸੇਵਕ ਸਿੰਘ ਪਿੰਡ ਬਾਘਾ ਜ਼ਿਲ੍ਹਾ ਬਠਿੰਡਾ ਸ਼ਾਮਲ ਹਨ।

Image

ਆਪਣੀ ਇਸ ਫੇਰੀ ਦੌਰਾਨ ਭਗਵੰਤ ਮਾਨ ਨੇ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਅਤੇ ਵਿਛੜੀ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਦੇਸ਼ ਲਈ ਇਨ੍ਹਾਂ ਨਾਇਕਾਂ ਵੱਲੋਂ ਦਿੱਤੀਆਂ ਮਹਾਨ ਕੁਰਬਾਨੀਆਂ ਦੇ ਸਤਿਕਾਰ ਵਜੋਂ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇ ਚੈੱਕ ਸੌਂਪਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਅਤੇ ਲੋਕ ਇਨ੍ਹਾਂ ਸ਼ਹੀਦਾਂ ਦੇ ਰਿਣੀ ਹਨ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਧਰਤੀ ਮਾਂ ਦੇ ਇਨ੍ਹਾਂ ਸਪੂਤਾਂ ਦੇ ਮਹਾਨ ਯੋਗਦਾਨ ਦੇ ਸਤਿਕਾਰ ਵਜੋਂ ਇਹ ਸੂਬਾ ਸਰਕਾਰ ਦੀ ਇਕ ਨਿਮਾਣੀ ਜਿਹੀ ਸ਼ਰਧਾਂਜਲੀ ਹੈ। ਮੁਲਕ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਏ। ਭਗਵੰਤ ਮਾਨ ਨੇ ਕਿਹਾ ਕਿ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਸੂਬਾ ਸਰਕਾਰ ਦੀ ਏਸੇ ਵਚਨਬੱਧਤਾ ਤਹਿਤ ਸ਼ਹੀਦਾਂ ਨੂੰ ਮਾਲੀ ਮਦਦ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਸ਼ਰਿਤਾਂ ਨੂੰ ਨੌਕਰੀ ਦੇਣ ਦੀ ਨੀਤੀ ਦੇ ਆਧਾਰ ਉਤੇ ਫੌਜ ਨਾਲ ਵਿਚਾਰ-ਵਟਾਂਦਰੇ ਮਗਰੋਂ ਸ਼ਹੀਦ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬੇ ਦਾ ਇਹ ਉਪਰਾਲਾ ਜਿੱਥੇ ਪਰਿਵਾਰ ਲਈ ਮਦਦਗਾਰ ਹੋਵੇਗਾ, ਉਥੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਸਹਾਈ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਨੌਜਵਾਨਾਂ ਨੂੰ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਲਈ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਵੀ ਉਤਸ਼ਾਹਿਤ ਕਰੇਗਾ।

 

ਭਗਵੰਤ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਬਹਾਦਰ ਸੈਨਿਕ ਨੇ ਦੇਸ਼ ਦੀ ਏਕਤਾ ਦੀ ਰਾਖੀ ਲਈ ਪੂਰੀ ਸਮਰਪਣ ਭਾਵਨਾ ਦਿਖਾਈ ਅਤੇ ਉਨ੍ਹਾਂ ਦੀ ਇਹ ਮਹਾਨ ਕੁਰਬਾਨੀ ਉਨ੍ਹਾਂ ਦੇ ਸਾਥੀ ਸੈਨਿਕਾਂ ਨੂੰ ਹੋਰ ਵੀ ਤਨਦੇਹੀ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਹੱਦਾਂ ਦੀ ਰਾਖੀ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਿੱਚ ਵੀ ਪੰਜਾਬੀ ਵੱਡੀ ਭੂਮਿਕਾ ਨਿਭਾਅ ਰਹੇ ਹਨ।

ਇਸ ਦੌਰਾਨ ਮੁੱਖ ਮੰਤਰੀ ਨੇ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਵਿਖੇ ਪਿੰਡ ਦੇ ਇੱਕ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਸਿਪਾਹੀ ਹਰਕ੍ਰਿਸ਼ਨ ਸਿੰਘ ਦੇ ਨਾਂ 'ਤੇ ਰੱਖਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪਿੰਡ ਵਿੱਚ ਸਟੇਡੀਅਮ ਦੀ ਉਸਾਰੀ ਅਤੇ ਧਰਮਸ਼ਾਲਾ ਦੇ ਨਵੀਨੀਕਰਨ 'ਤੇ 73.50 ਲੱਖ ਰੁਪਏ ਖਰਚ ਕਰਨ ਦਾ ਵੀ ਐਲਾਨ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕੰਮਾਂ ਦੇ ਅਨੁਮਾਨ ਤਿਆਰ ਹਨ ਅਤੇ ਛੇਤੀ ਹੀ ਇਨ੍ਹਾਂ ‘ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Image

ਇਸੇ ਤਰ੍ਹਾਂ ਮੋਗਾ ਦੇ ਪਿੰਡ ਚੜਿੱਕ ਵਿਖੇ ਮੁੱਖ ਮੰਤਰੀ ਨੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦੇ ਨਾਂ 'ਤੇ ਅਪਗ੍ਰੇਡ ਕਰਨ ਤੋਂ ਇਲਾਵਾ ਸ਼ਹੀਦ ਦੇ ਜੱਦੀ ਪਿੰਡ ਵਿੱਚ ਖੇਡ ਮੈਦਾਨ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਲਾਂਸ ਨਾਇਕ ਕੁਲਵੰਤ ਸਿੰਘ ਆਪਣੇ ਪਰਿਵਾਰ ਵਿੱਚੋਂ ਦੂਜੀ ਪੀੜ੍ਹੀ ਦਾ ਸ਼ਹੀਦ ਹੈ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਹਵਲਦਾਰ ਬਲਦੇਵ ਸਿੰਘ ਨੇ ਵੀ ਦੇਸ਼ ਦੀ ਰਾਖੀ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਭਗਵੰਤ ਮਾਨ ਨੇ ਦੱਸਿਆ ਕਿ ਅਪਗ੍ਰੇਡ ਕੀਤੇ ਗਏ ਸਕੂਲ ਦੇ ਕੈਂਪਸ ਵਿੱਚ ਦੋਵਾਂ ਸ਼ਹੀਦਾਂ ਦੇ ਬੁੱਤ ਲਗਾਏ ਜਾਣਗੇ, ਜਿਸ ਦਾ ਨਾਂ ਲਾਂਸ ਨਾਇਕ ਕੁਲਵੰਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ।

Shaheed Kulwant Singh

ਜ਼ਿਲ੍ਹਾ ਬਠਿੰਡਾ ਵਿਚ ਪਿੰਡ ਬਾਘਾ ਵਿਖੇ ਮੁੱਖ ਮੰਤਰੀ ਨੇ ਸਿਪਾਹੀ ਸੇਵਕ ਸਿੰਘ ਦੇ ਨਾਂ 'ਤੇ ਸਰਕਾਰੀ ਸਕੂਲ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਮੌਜੂਦਾ ਸਟੇਡੀਅਮ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਸ ਵਿੱਚ ਸ਼ਹੀਦ ਦਾ ਬੁੱਤ ਵੀ ਲਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਦੇ ਪਿੰਡ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਲੋੜੀਂਦੇ ਕਦਮ ਚੁੱਕੇਗੀ।

Image

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਣਕੋਈਆਂ ਕਾਕਨ ਵਿਖੇ ਮੁੱਖ ਮੰਤਰੀ ਨੇ ਪਿੰਡ ਦੇ ਸਕੂਲ ਦਾ ਨਾਂ ਸ਼ਹੀਦ ਹਵਲਦਾਰ ਮਨਦੀਪ ਸਿੰਘ ਦੇ ਨਾਂ ਉਤੇ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੋਰਾਹਾ ਤੋਂ ਇਸ ਪਿੰਡ ਨੂੰ ਜਾਣ ਵਾਲੀ ਸੜਕ ਨੂੰ ਮਜ਼ਬੂਤ ਕਰਕੇ ਇਹ ਸੜਕ ਸ਼ਹੀਦ ਦੇ ਨਾਂ ਉਤੇ ਰੱਖੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਟੇਡੀਅਮ ਦਾ ਨਾਂ ਵੀ ਸ਼ਹੀਦ ਦੇ ਨਾਂ ਉਤੇ ਰੱਖਣ ਲਈ ਸੰਭਾਵਨਾ ਤਲਾਸ਼ੇਗੀ।

The post ਮੁੱਖ ਮੰਤਰੀ ਨੇ ਜੰਮੂ-ਕਸ਼ਮੀਰ ਵਿਖੇ ਸ਼ਹੀਦ ਹੋਏ ਚਾਰ ਸੈਨਿਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਜੋਂ ਇਕ-ਇਕ ਕਰੋੜ ਰੁਪਏ ਦੇ ਚੈੱਕ ਸੌਂਪੇ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • martyred
  • news
  • poonch-attack
  • the-unmute-breaking-news
  • the-unmute-punjabi-news
  • the-unmute-update

5 ਵਾਰ ਮੁੱਖ ਮੰਤਰੀ ਰਹੇ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਹਰ ਵਰਗ ਦੇ ਹਜ਼ਾਰਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਇਗੀ

Wednesday 26 April 2023 02:28 PM UTC+00 | Tags: aam-aadmi-party breaking-news cm-bhagwant-mann fortis-hospital fortis-hospital-in-mohali latest-news news parkash-singh-badal punjab punjab-government punjab-politics shiromanin-akali-dal the-unmute-breaking-news the-unmute-punjabi-news

ਚੰਡੀਗੜ੍ਹ, 26 ਅਪ੍ਰੈਲ 2023: ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਸਮੇਤ ਹਰ ਵਰਗ ਦੇ ਹਜ਼ਾਰਾਂ ਲੋਕਾਂ ਨੇ ਅੱਜ ਦੇਸ਼ ਦੇ ਸਭ ਤੋਂ ਵੱਡੇ ਨੇਤਾਵਾਂ ਵਿਚ ਸ਼ੁਮਾਰ ਪੰਜ ਵਾਰ ਮੁੱਖ ਮੰਤਰੀ ਰਹੇ ਤੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੂੰ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਅਤਿਮ ਵਿਦਾਇਗੀ ਦਿੱਤੀ। ਸਰਦਾਰ ਬਾਦਲ ਦੀ ਮ੍ਰਿਤਕ ਦੇਹ ਲੈ ਕੇ ਚੰਡੀਗੜ੍ਹ ਤੋਂ ਸ੍ਰੀ ਮੁਕਤਸਰ ਸਾਹਿਬ ਵਿਚ ਜੱਦੀ ਪਿੰਡ ਬਾਦਲ ਲਈ ਰਵਾਨਾ ਹੋਈ ਐਂਬੁਲੈਂਸ ਨੂੰ ਰਸਤੇ ਵਿਚ ਰੋਕ ਕੇ ਹਜ਼ਾਰਾਂ ਲੋਕਾਂ ਨੇ ਫੁੱਲ ਪੱਤੀਆਂ ਦੀ ਵਰਖਾ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ।

ਸਾਬਕਾ ਮੁੱਖ ਮੰਤਰੀ ਦੀ ਮ੍ਰਿਤਕ ਦੇਹ ਅੱਜ ਸਵੇਰੇ ਅਕਾਲੀ ਦਲ ਦੇ ਮੁੱਖ ਦਫਤਰ ਲਿਆਂਦੀ ਗਈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖਸੀਅਤਾਂ ਨੇ ਸਰਦਾਰ ਬਾਦਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਿਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਲਈ ਕੰਮ ਵਾਸਤੇ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਅਕਾਲੀ ਦਲ ਦੇ ਪ੍ਰਧਾਨਯਰਦਾਰ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।

ਸਾਬਕਾ ਮੁੱਖ ਮੰਤਰੀ (Parkash Singh Badal) ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੀਆਂ ਸ਼ਖਸੀਅਤਾਂ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਮੁੱਖ ਮੰਤਰੀ ਮਨਮੋਹਰ ਲਾਲ ਖੱਟਰ, ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਚਰਨਜੀਤ ਸਿੰਘ ਚੰਨੀ, ਭਾਜਪਾ ਪੰਜਾਬ ਦੇ ਇੰਚਾਰਜ ਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ, ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਵਿੱਤ ਮੰਤਰੀ ਹਰਪਾਲ ਚੀਮਾ, ਸਿੱਖਿਆ ਮੰਤਰੀ ਹਰਜੋਤ ਬੈਂਸ, ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ, ਐਮ ਪੀ ਪ੍ਰਨੀਤ ਕੌਰ ਅਤੇ ਸੁਨੀਲ ਜਾਖੜ ਤੋਂ ਇਲਾਵਾ ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ, ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸ਼ਾਮਲ ਸਨ ਜਦੋਂ ਕਿ ਮੌਕੇ 'ਤੇ ਬਾਦਲ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ, ਪਰਨੀਤ ਕੌਰ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਬਿਕਰਮ ਸਿੰਘ ਮਜੀਠੀਆ ਵੀ ਹਾਜ਼ਰ ਸਨ। ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਇਕ ਸ਼ੋਕ ਸੰਦੇਸ਼ ਵਿਚ ਸਰਦਾਰ ਬਾਦਲ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਹਨਾਂ ਵੱਲੋਂ ਕਿਸਾਨਾਂ ਤੇ ਗਰੀਬ ਵਰਗਾਂ ਦੀ ਭਲਾਈ ਵਾਸਤੇ ਕੀਤੇ ਕੰਮਾਂ ਨੂੰ ਯਾਦ ਕੀਤਾ।

ਮੌਕੇ 'ਤੇ ਭਾਵੁਕ ਦ੍ਰਿਸ਼ ਵੇਖਣ ਨੂੰ ਮਿਲੇ। ਲੋਕਾਂ ਵਿਚ ਅਫਸਰਸ਼ਾਹੀ, ਪ੍ਰਫੈਸ਼ਨਨ, ਔਰਤਾਂ ਤੇ ਬਜ਼ੁਰਗ ਵੀ ਵੱਡੀ ਗਿਣਤੀ ਵਿਚਸ਼ਾਮਲ ਸਨ ਜਿਹਨਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਪਹਿਲਾਂ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਕੀਤਾ ਜਿਸ ਮਗਰੋਂ ਅਰਦਾਸ ਕੀਤੀਗਈ। ਇਸ ਮਗਰੋਂ ਸਰਦਾਰ ਬਾਦਲ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸਜਾਈ ਐਂਬੁਲੈਂਸ ਵਿਚ ਰੱਖ ਕੇ ਪਿੰਡ ਬਾਦਲ ਲਈ ਤੋਰੀ ਗਈ।

ਮੌਕੇ 'ਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਪੰਥ ਤੇ ਪੰਜਾਬ ਦਾ ਰਾਖਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ ਦੇ ਨਾਅਰੇ ਗੂੰਜਦੇ ਰਹੇ। ਐਂਬੁਲੈਂਸ ਨੇ ਅਕਾਲੀ ਦਲ ਦੇ ਮੁੱਖ ਦਫਤਰ ਤੋਂ ਪਿੰਡ ਬਾਦਲ ਲਈ ਸਫਰ ਸ਼ੁਰੂ ਕੀਤਾ ਜਿਸ ਵਿਚ ਮੋਹਰੀ ਸੀਟ 'ਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਵਾਰ ਸਨ ਜਦੋਂ ਕਿ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਐਂਬੂਲੈਂਸ ਚਲਾ ਰਹੇ ਸਨ।

ਰਸਤੇ ਵਿਚ ਔਰਤਾਂ, ਨੌਜਵਾਨ ਤੇ ਬਜ਼ੁਰਗ ਵੱਡੀ ਗਿਣਤੀ ਵਿਚ ਸੜਕਾਂ 'ਤੇ ਨਿੱਤਰੇ ਤਾਂ ਜੋ ਆਪਣੇਮਹਿਸੂਸ ਨੇਤਾ ਦੇ ਅੰਤਿਮ ਦਰਸ਼ਨ ਕਰ ਸਕਣ। ਰਸਤੇ ਵਿਚ ਗੀਤ ਕਦੇ ਕਦੇ ਪੈਦਾ ਹੁੰਦਾ ਬਾਦਲ ਵਰਗਾ ਇਨਸਾਫ ਅਨੇਕਾਂ ਥਾਵਾਂ 'ਤੇ ਸੁਣਨ ਨੂੰ ਮਿਲਿਆ ਤੇ ਲੋਕਾਂ ਦੀ ਜ਼ੁਬਾਨ 'ਤੇ ਵੀ ਇਹੀ ਗੀਤ ਸੀ ਜੋ ਲੋਕ ਸਮੂਹਿਕ ਤੌਰ 'ਤੇ ਗਾ ਰਹੇ ਸਨ ਤੇ ਉਹਨਾਂ ਸਰਦਾਰ ਬਾਦਲ ਦੀ ਮ੍ਰਿਤਕ ਦੇਹ ਲਿਜਾ ਰਹੀ ਐਂਬੂਲੈਂਸ 'ਤੇ ਫੁੱਲ ਪੱਤੀਆਂ ਦੀ ਵਰਖਾ ਕਰ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਤਿਕਾਰ ਵਜੋਂ ਦੋਵੇਂ ਹੱਥ ਜੋੜ ਕੇ ਸੰਗਤਾਂ ਦਾ ਧੰਨਵਾਦ ਕੀਤਾ।

The post 5 ਵਾਰ ਮੁੱਖ ਮੰਤਰੀ ਰਹੇ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਹਰ ਵਰਗ ਦੇ ਹਜ਼ਾਰਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਇਗੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • fortis-hospital
  • fortis-hospital-in-mohali
  • latest-news
  • news
  • parkash-singh-badal
  • punjab
  • punjab-government
  • punjab-politics
  • shiromanin-akali-dal
  • the-unmute-breaking-news
  • the-unmute-punjabi-news

ਭਾਜਪਾ ਆਗੂਆਂ ਨੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਭੇਂਟ ਕੀਤੀ ਸ਼ਰਧਾਂਜਲੀ

Wednesday 26 April 2023 02:34 PM UTC+00 | Tags: bharatiya-janata-party bjp breaking-news cm-bhagwant-mann news parkash-singh-badal punjab-bharatiya-janata-party punjab-government the-unmute-breaking-news

ਜਲੰਧਰ 26 ਅਪ੍ਰੈਲ 2023: ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਅਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਅਕਾਲ ਚਲਾਣੇ ‘ਤੇ ਅੱਜ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਭਾਜਪਾ ਚੋਣ ਦਫ਼ਤਰ ਲਾਜਪਤ ਨਗਰ ਵਿਖੇ ਦੋ ਮਿੰਟ ਦਾ ਮੌਨ ਰੱਖਿਆ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ‘ਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ।

ਇਸ ਮੌਕੇ ਮੁੱਖ ਤੌਰ ‘ਤੇ ਜਲੰਧਰ ਲੋਕ ਸਭਾ ਉਪ ਚੋਣ ਦੇ ਇੰਚਾਰਜ ਤੇ ਉੱਤਰ ਪ੍ਰਦੇਸ਼ ਤੋਂ ਸਾਬਕਾ ਮੰਤਰੀ ਡਾ: ਮਹਿੰਦਰ ਸਿੰਘ, ਭਾਜਪਾ ਦੇ ਕੌਮੀ ਸਕੱਤਰ ਤੇ ਪੰਜਾਬ ਦੇ ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰਾਣਾ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਸੂਬਾ ਜਨਰਲ ਸਕੱਤਰ ਤੇ ਜ਼ੋਨਲ ਇੰਚਾਰਜ ਜੀਵਨ ਗੁਪਤਾ, ਸੂਬਾ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ, ਰਾਕੇਸ਼ ਰਾਠੌਰ, ਸੂਬਾਈ ਬੁਲਾਰੇ ਅਨਿਲ ਸਰੀਨ, ਦੀਵਾਨ ਅਮਿਤ ਅਰੋੜਾ, ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਇੰਜੀ. ਕੰਵਲਵੀਰ ਸਿੰਘ ਟੌਹੜਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਅਮਰਜੀਤ ਸਿੰਘ ਅਮਰੀ, ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ, ਅਮਰਜੀਤ ਸਿੰਘ ਗੋਲਡੀ, ਰਾਜੇਸ਼ ਕਪੂਰ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਕਾਲੀਆ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਅਜੈ ਚੋਪੜਾ, ਅਜਮੇਰ ਸਿੰਘ ਬਾਦਲ, ਕੁਲਵੰਤ ਸ਼ਰਮਾ, ਗੇਜਾ ਰਾਮ ਬਾਲਮੀਕੀ, ਵਿਪਨ ਸੱਭਰਵਾਲ, ਗੁਰਦੀਪ ਸਿੰਘ ਗੋਸ਼ਾ ਆਦਿ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ।

ਡਾ: ਮਹਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਦੇਹਾਂਤ ਨਾਲ ਸਿਆਸਤ ਦੀ ਨਵੀਂ ਪੀੜ੍ਹੀ ਤੋਂ ਲੈ ਕੇ ਪੁਰਾਣੇ ਸਾਰੇ ਆਗੂਆਂ ਤੱਕ ਸੋਗ ਵਿਚ ਹਨ। ਪੰਜ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦੇ ਕੱਦਾਵਰ ਆਗੂ ਸਨ ਅਤੇ ਹਰ ਕੋਈ ਉਨ੍ਹਾਂ ਦੀ ਗੱਲ ਸੁਣਦਾ ਤੇ ਮੰਨਦਾ ਸੀ। ਉਨ੍ਹਾਂ ਦੇ ਦੇਹਾਂਤ ਨਾਲ ਦੇਸ਼ ਅਤੇ ਪੰਜਾਬ ਦੀ ਸਿਆਸਤ ਦੀ ਇੱਕ ਸਦੀ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬ ਸਮੇਤ ਦੇਸ਼ ਦੀ ਸਿਆਸਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੀ ਸਿਆਸਤ ਦੇ ਅਜਿਹੇ ਥੰਮ੍ਹ ਸਨ, ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਈ। ਆਪਣੇ ਲੰਮੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਜੀਵਨ ਵਿੱਚ ਉਨ੍ਹਾਂ ਨੇ ਪੰਜਾਬ ਅਤੇ ਸੂਬੇ ਦੇ ਲੋਕਾਂ ਲਈ ਕਈ ਇਤਿਹਾਸਕ ਫੈਸਲੇ ਲਏ। ਉਨ੍ਹਾਂ ਨੇ ਲੋਕਾਂ ਦੇ ਦਿਲਾਂ ‘ਚ ਅਜਿਹੀ ਛਾਪ ਛੱਡੀ ਹੈ ਕਿ ਜਨਤਾ ਉਨ੍ਹਾਂ ਨੂੰ ਕਦੇ ਨਹੀਂ ਭੁੱਲ ਸਕਦੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਕਾਰਨ ਹਰ ਪਾਸੇ ਸੋਗ ਦੀ ਲਹਿਰ ਹੈ ਅਤੇ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਲਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਮੁੱਖ ਮੰਤਰੀ ਬਾਦਲ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ।

The post ਭਾਜਪਾ ਆਗੂਆਂ ਨੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਭੇਂਟ ਕੀਤੀ ਸ਼ਰਧਾਂਜਲੀ appeared first on TheUnmute.com - Punjabi News.

Tags:
  • bharatiya-janata-party
  • bjp
  • breaking-news
  • cm-bhagwant-mann
  • news
  • parkash-singh-badal
  • punjab-bharatiya-janata-party
  • punjab-government
  • the-unmute-breaking-news

ਜਲੰਧਰ 'ਚ ਮਰਹੂਮ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ 'ਆਪ' ਪੰਜਾਬ ਦੇ ਆਗੂਆਂ ਵੱਲੋਂ ਸ਼ਰਧਾਜਲੀ ਭੇਂਟ

Wednesday 26 April 2023 02:39 PM UTC+00 | Tags: cm-bhagwant-mann jalandhar latest-news news parkash-singh-badal punjab-government ravidas the-unmute-breaking-news the-unmute-latest-update

ਜਲੰਧਰ, 26 ਅਪ੍ਰੈਲ 2023: ਜਲੰਧਰ ਵਿਖੇ ਆਗਾਮੀ ਲੋਕ-ਸਭਾ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਸਥਾਨਕ ਰਵਿਦਾਸ ਚੌਂਕ ਵਿਖੇ ਬਣਾਏ ਗਏ ਪਾਰਟੀ ਆਫ਼ਿਸ ਵਿਖੇ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਤੋਂ ਇਲਾਵਾ ਵਿਧਾਇਕ ਅਜੀਤਪਾਲ ਕੋਹਲੀ, ਵਿਧਾਇਕਾ ਜੀਵਨ ਜੋਤ ਕੌਰ ਸਮੇਤ ਵੱਖ-ਵੱਖ ਪਾਰਟੀ ਅਹੁਦੇਦਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਪੰਜ ਵਾਰ ਦੇ ਮੁੱਖ-ਮੰਤਰੀ ਰਹੇ ਸਵਰਗਵਾਸੀ ਸ. ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੂੰ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਉਪਰੰਤ ‘ਆਪ’ ਆਗੂਆਂ ਵਲੋਂ ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਸਰਕਾਰ ਦੀਆਂ ਸਮੂਹ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਪ੍ਰਚਾਰ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਉੱਪਰ ਗੰਭੀਰ ਚਰਚਾ ਕੀਤੀ ਗਈ।

ਅੱਜ ਪਾਰਟੀ ਦਫਤਰ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਇਲਾਕੇ ਦੇ ਕਈ ਪਤਵੰਤੇ ਸੱਜਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸ਼ਾਮਿਲ ਹੋਏ ਨਵੇਂ ਮੈਂਬਰਾਂ ਸਮੇਤ ਮੌਕੇ ‘ਤੇ ਹਾਜ਼ਰ ਲੋਕਾਂ ਨੇ ‘ਆਪ ਪਾਰਟੀ ਦੀ ਪੰਜਾਬ ਪੱਖੀ ਸੋਚ ਅਤੇ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਨਾਲ-ਨਾਲ ਜਲੰਧਰ ਜ਼ਿਮਨੀ ਚੋਣ ਵਿਚ ‘ਆਪ’ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਆਪਣਾ ਪੂਰਾ ਜ਼ੋਰ ਲਾ ਦੇਣ ਦਾ ਪ੍ਰਣ ਕੀਤਾ। ਦੱਸ ਦਈਏ ਕਿ ਇਸ ਪ੍ਰੋਗਰਾਮ ਵਿੱਚ ਗੋਬਿੰਦਰ ਮਿੱਤਲ, ਹਰਚਰਨ ਸਿੰਘ ਸੰਧੂ ,ਸੁਖਬੀਰ ਸਿੰਘ ਸਾਲੀਮਾਰ, ਸੁਭਾਸ਼ ਪ੍ਰਭਾਕਰ, ਗੌਰਵ ਪੁਰੀ, ਜੌਰਜ ਸੋਨੀ, ਅਮਰੀਕ ਸਿੰਘ, ਰਸ਼ਪਾਲ ਸਿੰਘ ਵੀ ਖ਼ਾਸ ਤੌਰ ਤੇ ਮੌਜੂਦ ਸਨ।

ਉਪਰੋਕਤ ਆਗੂਆਂ ਅਤੇ ਸੱਜਣਾਂ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਖੇਡ ਇੰਚਾਰਜ ਸੁਖਦੀਪ ਸਿੰਘ ,ਰਾਜੀਵ ਕੁਮਾਰ ਬਲਾਕ ਪ੍ਰਧਾਨ ਜਲੰਧਰ, ਗੁਰਵਿੰਦਰ ਸਿੰਘ ਡਿੰਪਲ, ਵਾਰਡ ਇੰਚਾਰਜ ਆਤਮ ਪ੍ਰਕਾਸ਼ ਬਬਲੂ, ਸੁਭਾਸ਼ ਪ੍ਰਭਾਕਰ, ਚਰਨਜੀਤ ਸਿੰਘ ‘ਆਪ’ ਪ੍ਰਧਾਨ ਪ੍ਰੈਜ਼ੀਡੈਂਟ ਪੀਟੀਐਸ, ਹਰਵਿੰਦਰ ਸਿੰਘ, ਦਵਿੰਦਰ ਸਿੰਘ, ਬਿਸ਼ੰਬਰ ਨਾਥ, ਅਸ਼ਵਨੀ ਕੁਮਾਰ, ਰਵਿੰਦਰ ਕੁਮਾਰ, ਹਰਪ੍ਰੀਤ ਸਿੰਘ ਸਟੇਟ ਜੁਆਇੰਟ ਸਕੱਤਰ, ਹਰਿੰਦਰ ਸਿੰਘ ਮਲੌਚਾ, ਇੰਦਰਵਸ਼ ਚੱਢਾ ਜ਼ਿਲਾ ਪ੍ਰਧਾਨ ਟਰੇਡਰਜ਼ ਵਿੰਗ ਜਲੰਧਰ, ਹਰਵਿੰਦਰ ਸਿੰਘ ਚੁੱਘ ਸਮੇਤ ਪਾਰਟੀ ਦੇ ਹੋਰ ਕਈਂ ਹੋਰ ਸਤਿਕਾਰਤ ਆਗੂ ‘ਤੇ ਵਰਕਰ ਵੀ ਇਸ ਮੌਕੇ ਪਹੁੰਚੇ ਹੋਏ ਸਨ।

The post ਜਲੰਧਰ ‘ਚ ਮਰਹੂਮ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ‘ਆਪ’ ਪੰਜਾਬ ਦੇ ਆਗੂਆਂ ਵੱਲੋਂ ਸ਼ਰਧਾਜਲੀ ਭੇਂਟ appeared first on TheUnmute.com - Punjabi News.

Tags:
  • cm-bhagwant-mann
  • jalandhar
  • latest-news
  • news
  • parkash-singh-badal
  • punjab-government
  • ravidas
  • the-unmute-breaking-news
  • the-unmute-latest-update

ਚੰਡੀਗੜ੍ਹ 26 ਅਪ੍ਰੈਲ 2023: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ, ਬੁੱਧਵਾਰ ਨੂੰ ਮਿਸ਼ਨ ਕੰਪਾਊਂਡ ਜਲੰਧਰ ਨਿਵਾਸੀ ਇੱਕ ਪ੍ਰਾਈਵੇਟ ਵਿਅਕਤੀ ਰਾਮਿੰਦਰਪਾਲ ਸਿੰਘ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ, ਜੋ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਇੱਕ ਵਿਜੀਲੈਂਸ ਕੇਸ ਵਿੱਚ ਫਰਾਰ ਸੀ ਅਤੇ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਸੀ ਅਤੇ ਨਸ਼ਿਆਂ ਦੇ ਮਾਮਲੇ ਵਿੱਚ ਬਰਖਾਸਤ ਏਐਸਆਈ ਇੰਦਰਜੀਤ ਸਿੰਘ, ਇੰਚਾਰਜ ਸੀਆਈਏ, ਤਰਨਤਾਰਨ ਲਈ ਰਿਸ਼ਵਤ ਦੀ ਰਾਸ਼ੀ ਹਾਸਲ ਕਰਦਾ ਸੀ।

ਅੱਜ ਇੱਥੇ ਇਸ ਦਾ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਇਸ ਸਬੰਧੀ ਇੱਕ ਕੇਸ ਐਫਆਈਆਰ ਨੰਬਰ 01, ਮਿਤੀ 12-02-2015 ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 8, 13 (2) ਤਹਿਤ ਬਿਊਰੋ ਦੇ ਫਲਾਇੰਗ ਸਕੁਐਡ -1, ਪੁਲਿਸ ਥਾਣਾ, ਪੰਜਾਬ ਮੋਹਾਲੀ ਵਿਖੇ ਵਿੱਚ ਦਰਜ ਕੀਤਾ ਗਿਆ ਸੀ। ਉਪਰੋਕਤ ਦੋਸ਼ੀ ਰਾਮਿੰਦਰਪਾਲ ਸਿੰਘ ਪ੍ਰਿੰਸ ਨੂੰ ਐਸਏਐਸ ਨਗਰ ਦੀ ਇੱਕ ਅਦਾਲਤ ਨੇ ਮਿਤੀ 04-01-2019 ਨੂੰ ਭਗੌੜਾ ਅਪਰਾਧੀ ਘੋਸ਼ਿਤ ਕਰਾਰ ਦਿੱਤਾ ਸੀ ਅਤੇ ਉਦੋਂ ਤੋਂ ਇਹ ਆਪਣੀ ਗ੍ਰਿਫਤਾਰੀ ਤੋਂ ਬਚ ਰਿਹਾ ਸੀ।

ਹੋਰ ਵੇਰਵੇ ਦਿੰਦੇ ਹੋਏ ਉਨਾਂ ਦੱਸਿਆ ਕਿ ਇਹ ਮੁਕੱਦਮਾ ਮਿਤੀ 11-11-2013 ਨੂੰ ਐਸਏਐਸ ਨਗਰ ਵਿਖੇ ਬਿਊਰੋ ਦੇ ਫਲਾਇੰਗ ਸਕੁਐਡ -1, ਪੁਲਿਸ ਥਾਣਾ, ਪੰਜਾਬ ਵਿਖੇ ਦਰਜ ਐਫਆਈਆਰ ਨੰਬਰ 14, ਵਿੱਚ ਕਥਿਤ ਦੋਸ਼ਾਂ ਦੀ ਗਹਿਨ ਜਾਂਚ ਕਰਨ ਲਈ ਦਰਜ ਵਿਜੀਲੈਂਸ ਜਾਂਚ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸਟੇਟ ਕੈਮੀਕਲ ਐਗਜ਼ਾਮੀਨਰ ਲੈਬਾਰਟਰੀ, ਖਰੜ, ਐਸਏਐਸ ਨਗਰ ਵਿੱਚ ਪ੍ਰਯੋਗਸ਼ਾਲਾ ਅਟੈਂਡੈਂਟ ਵਜੋਂ ਤਾਇਨਾਤ ਦੋਸ਼ੀ ਜਗਦੀਪ ਸਿੰਘ, ਪਿੰਡ ਸੇਹਾ, ਲੁਧਿਆਣਾ ਜ਼ਿਲ੍ਹਾ, ਨੇ ਖੁਲਾਸਾ ਕੀਤਾ ਹੈ ਕਿ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਇੰਦਰਜੀਤ ਸਿੰਘ, ਇੰਚਾਰਜ, ਸੀਆਈਏ ਤਰਨਤਾਰਨ ਨੇ ਉਸ ਖਿਲਾਫ ਅਤੇ ਉਪਰੋਕਤ ਪ੍ਰਯੋਗਸ਼ਾਲਾ ਵਿੱਚ ਤਾਇਨਾਤ ਪਰਮਿੰਦਰ ਸਿੰਘ, ਵਿਸ਼ਲੇਸ਼ਕ, ਵਿਰੁੱਧ ਐਨਡੀਪੀਐਸ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਉਸ ਕੋਲੋ 10 ਲੱਖ ਰੁਪਏ ਅਤੇ ਪਰਮਿੰਦਰ ਸਿੰਘ, ਵਿਸ਼ਲੇਸ਼ਕ ਤੋਂ 3.50 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਬੁਲਾਰੇ ਨੇ ਅੱਗੇ ਕਿਹਾ ਕਿ ਉਪਰੋਕਤ ਮੁਲਜ਼ਮ ਜਗਦੀਪ ਸਿੰਘ ਨੇ ਅੱਗੇ ਇਹ ਦੱਸਿਆ ਕਿ ਉਪਰੋਕਤ ਮੁਲਜ਼ਮ ਏਐਸਆਈ ਨੇ ਇਹ ਰਿਸ਼ਵਤ ਆਪਣੇ ਦੋ ਨਿੱਜੀ ਵਿਚੋਲਿਆਂ ਰਾਮਿੰਦਰਪਾਲ ਸਿੰਘ ਪ੍ਰਿੰਸ ਅਤੇ ਜਿਲਾ ਕਪੂਰਥਲਾ ਦੇ ਨਵਾਂ ਪਿੰਡ ਗੇਟਵਾਲਾ ਨਿਵਾਸੀ ਪਵਨ ਕੁਮਾਰ ਰਾਹੀਂ ਹਾਸਲ ਕੀਤੀ ਸੀ।

ਉਨ੍ਹਾਂ ਅੱਗੇ ਇਹ ਵੀ ਦੋਸ਼ ਲਾਇਆ ਕਿ ਉਪਰੋਕਤ ਮੁਲਜ਼ਮ ਪਵਨ ਕੁਮਾਰ ਨੇ ਉਕਤ ਦੋਸ਼ੀ ਏਐਸਆਈ ਨੂੰ ਦੇਣ ਲਈ ਉਸ ਤੋਂ 3 ਲੱਖ ਰੁਪਏ ਅਤੇ ਪਰਮਿੰਦਰ ਸਿੰਘ ਤੋਂ 1.50 ਲੱਖ ਰੁਪਏ ਲਏ ਸਨ। ਇਸ ਕੁੱਲ 17 ਲੱਖ ਰੁਪਏ ਦੀ ਰਿਸ਼ਵਤ ਵਿੱਚੋਂ ਰਾਮਿੰਦਰਪਾਲ ਸਿੰਘ ਪ੍ਰਿੰਸ ਨੇ 2 ਲੱਖ ਰੁਪਏ ਹਾਸਲ ਕੀਤੇ ਸਨ। ਇੰਨਾਂ ਇਲਜ਼ਾਮਾਂ ਦੀ ਜਾਂਚ ਤੋਂ ਬਾਅਦ ਉਪਰੋਕਤ ਤਿੰਨੇ ਮੁਲਜ਼ਮਾਂ ਦੇ ਖਿਲਾਫ ਇਹ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਮੁਲਜ਼ਮ ਇੰਦਰਜੀਤ ਸਿੰਘ, ਪਵਨ ਕੁਮਾਰ ਅਤੇ ਰਾਮਿੰਦਰਪਾਲ ਸਿੰਘ ਸ਼ਾਮਲ ਹਨ ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਭਲਕੇ ਐਸਏਐਸ ਨਗਰ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

The post ਨਸ਼ਿਆਂ ਦੇ ਮਾਮਲੇ ‘ਚ ਬਰਖਾਸਤ ਏਐਸਆਈ ਇੰਦਰਜੀਤ ਸਿੰਘ ਦਾ ਵਿਚੋਲਾ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ‘ਚ ਕਾਬੂ appeared first on TheUnmute.com - Punjabi News.

Tags:
  • asi-inderjit-singh
  • breaking-news
  • punjab-vigilance-bureau
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form