TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਵਹੀਕਲ ਟ੍ਰੈਕਿੰਗ ਸਿਸਟਮ ਨੂੰ ਸਫਲਤਾਪੂਰਵਕ ਕੀਤਾ ਲਾਗੂ Monday 24 April 2023 05:40 AM UTC+00 | Tags: laljit-singhbhullar latest-news news punjab-news punjab-transport punjab-transport-department the-unmute-breaking-news vehicle-tracking-system ਚੰਡੀਗੜ੍ਹ,24 ਅਪ੍ਰੈਲ 2023: ਕਣਕ ਦੀ ਖਰੀਦ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਸੂਬੇ ਵਿੱਚ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਦੌਰਾਨ ਵਹੀਕਲ ਟ੍ਰੈਕਿੰਗ ਸਿਸਟਮ (Vehicle Tracking System) ਲਾਗੂ ਕੀਤਾ ਗਿਆ ਹੈ। ਹੁਣ ਤੱਕ, 26,250 ਟਰਾਂਸਪੋਰਟ ਵਾਹਨਾਂ ਵਿੱਚ ਜੀ.ਪੀ.ਐਸ. ਯੰਤਰ ਲਗਾਏ ਗਏ ਹਨ ਜੋ ਮੰਡੀ ਤੋਂ ਗੋਦਾਮਾਂ ਤੱਕ ਵਾਹਨਾਂ ਦੀ ਆਵਾਜਾਈ ਨੂੰ ਟਰੈਕ ਕਰਨ ਵਿੱਚ ਮਦਦ ਕਰਦੇ ਹਨ। ਵੀ.ਟੀ.ਐਸ. ਰਾਹੀਂ 95,421 ਤੋਂ ਵੱਧ ਆਨਲਾਈਨ ਗੇਟ ਪਾਸ ਜਾਰੀ ਕੀਤੇ ਗਏ ਹਨ ਅਤੇ ਮੈਨੂਅਲ ਪਾਸਾਂ ਨੂੰ ਜਾਰੀ ਕਰਨਾ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਅਨਾਜ ਦੀ ਖਰੀਦ ਸਬੰਧੀ ਕਾਰਜਾਂ ਲਈ ਵੀ.ਟੀ.ਐਸ. ਨੂੰ ਲਾਗੂ ਕੀਤਾ ਗਿਆ ਹੈ। ਇਸ ਨਾਲ ਵਿਭਾਗ ਨੂੰ ਟਰੱਕਾਂ ਦੀ ਆਵਾਜਾਈ ‘ਤੇ ਨਜ਼ਰ ਰੱਖਣ ‘ਚ ਮਦਦ ਮਿਲ ਰਹੀ ਹੈ ਤਾਂ ਜੋ ਕਣਕ ਸਬੰਧੀ ਘਪਲੇਬਾਜ਼ੀ, ਰੀਸਾਈਕਲਿੰਗ ਅਤੇ ਦੂਜੇ ਸੂਬਿਆਂ ਤੋਂ ਨਾਜਾਇਜ਼ ਤੌਰ ਉੱਤੇ ਕਣਕ ਲਿਆਉਣ ਦੀ ਕਿਸੇ ਵੀ ਸੰਭਾਵਿਤ ਕੋਸ਼ਿਸ਼ ਨੂੰ ਤੁਰੰਤ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਇਹ ਵਾਹਨਾਂ ਦੀ ਸਰਵੋਤਮ ਵਰਤੋਂ ਵਿੱਚ ਮਦਦ ਕਰਦਾ ਹੈ ਕਿਉਂਕਿ ਇਹ ਅਧਿਕਾਰੀਆਂ ਨੂੰ ਟਰੱਕਾਂ ਦੀ ਲੋਡਿੰਗ ਅਤੇ ਅਨਲੋਡਿੰਗ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਦਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਇਹ ਪ੍ਰਣਾਲੀ ਜਾਅਲੀ ਖਰੀਦ ਨੂੰ ਖਤਮ ਕਰਨ ਵਿੱਚ ਮਦਦ ਕਰੇਗੀ ਅਤੇ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਦੂਜੇ ਰਾਜਾਂ ਤੋਂ ਝੋਨੇ ਦੀ ਰੀਸਾਈਕਲਿੰਗ ਨੂੰ ਰੋਕਣ ਲਈ ਵੀ ਬਹੁਤ ਲਾਹੇਵੰਦ ਹੋਵੇਗੀ। ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵਿਭਾਗ ਵੱਲੋਂ ਹਰ ਪੱਧਰ ‘ਤੇ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਵਿਸ਼ੇਸ਼ ਨਿਰਦੇਸ਼ਾਂ ‘ਤੇ ਪਹਿਲੀ ਵਾਰ ਚਾਰ ਖਰੀਦ ਏਜੰਸੀਆਂ ਮਾਰਕਫੈੱਡ, ਪਨਗ੍ਰੇਨ, ਪੀ.ਐੱਸ.ਡਬਲਿਊ.ਸੀ. ਅਤੇ ਪਨਸਪ ਦੇ ਸਾਰੇ ਦਾਗੀ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ‘ਤੇ ਕਣਕ ਦੀ ਸਟੋਰੇਜ ਲਈ ਕੋਈ ਡਿਊਟੀ ਦੇਣ ਤੋਂ ਮਨਾਹੀ ਕੀਤੀ ਗਈ ਹੈ। ਇਹ ਉਹ ਅਧਿਕਾਰੀ ਹਨ ਜਿਨ੍ਹਾਂ ਵਿਰੁੱਧ ਕਣਕ ਜਾਂ ਝੋਨੇ ਦੀ ਖਰੀਦ/ਸਟੋਰੇਜ ਵਿੱਚ ਹੋਏ ਨੁਕਸਾਨ ਦੀ ਵਸੂਲੀ ਲਈ ਆਦੇਸ਼ ਦਿੱਤੇ ਗਏ ਹਨ ਜਾਂ ਵਿਚਾਰ ਅਧੀਨ ਹਨ। ਮੰਡੀਆਂ ‘ਚ ਕਣਕ ਦੀ ਖਰੀਦ ‘ਤੇ ਟਿੱਪਣੀ ਕਰਦਿਆਂ ਮੰਤਰੀ ਨੇ ਕਿਹਾ ਕਿ ਸੂਬੇ ‘ਚ ਪਿਛਲੇ ਇਕ ਹਫਤੇ ਤੋਂ ਸਭ ਤੋਂ ਵੱਧ ਆਮਦ ਦੇਖਣ ਨੂੰ ਮਿਲ ਰਹੀ ਹੈ ਅਤੇ ਲਗਭਗ 10 ਦਿਨਾਂ ਦੇ ਬਹੁਤ ਘੱਟ ਸਮੇਂ ‘ਚ 60 ਫੀਸਦੀ ਤੋਂ ਵੱਧ ਕਣਕ ਮੰਡੀਆਂ ‘ਚ ਆ ਚੁੱਕੀ ਹੈ। ਸਰਕਾਰ ਨੇ ਇਸ ਚੁਣੌਤੀ ਦਾ ਸਾਹਮਣਾ ਕਰਦਿਆਂ ਕਣਕ ਦੀ ਸੁਚੱਜੀ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਪੂਰੀ ਰਕਮ ਦਾ ਤੁਰੰਤ ਭੁਗਤਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸ਼ਨੀਵਾਰ ਸ਼ਾਮ ਤੱਕ ਲਗਭਗ 3.54 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 11,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕੀਤੀ ਗਈ ਹੈ। ਮੰਡੀਆਂ ਵਿੱਚੋਂ ਲਿਫਟਿੰਗ ਦੀ ਪ੍ਰਕਿਰਿਆ ਬਾਰੇ ਮੰਤਰੀ ਨੇ ਕਿਹਾ ਕਿ ਐਫ.ਸੀ.ਆਈ. ਵੱਲੋਂ ਥੋੜ੍ਹੇ ਸਮੇਂ ਲਈ ਕਣਕ ਨੂੰ ਖੁੱਲ੍ਹੇ ਗੋਦਾਮਾਂ ਵਿੱਚ ਸਟੋਰ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਕੱਲ੍ਹ ਇੱਕ ਦਿਨ ਵਿੱਚ ਮੰਡੀਆਂ ਵਿੱਚੋਂ 4 ਲੱਖ ਮੀਟਰਕ ਟਨ ਤੋਂ ਵੱਧ ਦੀ ਲਿਫਟਿੰਗ ਕੀਤੀ ਗਈ ਹੈ। ਇਸ ਲਈ ਲਿਫਟਿੰਗ ਪ੍ਰਕਿਰਿਆ ਸੁਚਾਰੂ ਢੰਗ ਨਾਲ ਜਾਰੀ ਰਹੇਗੀ। ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰੇਕ ਕਿਸਾਨ ਨੂੰ ਬਿਨਾਂ ਕਿਸੇ ਕਟੌਤੀ ਤੋਂ ਘੱਟੋ-ਘੱਟ ਸਮਰਥਨ ਮੁੱਲ ਦੀ ਅਦਾਇਗੀ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। The post ਵਹੀਕਲ ਟ੍ਰੈਕਿੰਗ ਸਿਸਟਮ ਨੂੰ ਸਫਲਤਾਪੂਰਵਕ ਕੀਤਾ ਲਾਗੂ appeared first on TheUnmute.com - Punjabi News. Tags:
|
ਲੋਕ ਨਿਰਮਾਣ ਵਿਭਾਗ 'ਚ ਵੱਖ-ਵੱਖ 107 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਮੁਕੰਮਲ, CM ਭਗਵੰਤ ਮਾਨ ਸੌਂਪਣਗੇ ਨਿਯੁਕਤੀ ਪੱਤਰ Monday 24 April 2023 05:45 AM UTC+00 | Tags: aam-aadmi-party appointment-letter bhagwant-mann breaking-news cm-bhagwant-mann job latest-news news public-works-department punjab the-unmute-breaking-news ਚੰਡੀਗੜ੍ਹ, 24 ਅਪ੍ਰੈਲ 2023: ਪੰਜਾਬ ਦੇ ਲੋਕ ਨਿਰਮਾਣ ਵਿਭਾਗ (Public Works Department) 'ਚ ਗਰੁੱਪ ਸੀ ਅਤੇ ਡੀ ਦੀਆਂ 107 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ।ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਅੱਜ ਯਾਨੀ 24 ਅਪਰੈਲ, 2023 ਦਿਨ ਸੋਮਵਾਰ ਨੂੰ ਮੁੱਖ ਮੰਤਰੀ ਸ. ਭਗਵੰਤ ਮਾਨ ਚੁਣੇ ਗਏ ਉਮੀਦਵਾਰਾਂ ਨੂੰ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਸੌਂਪਣਗੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ (Public Works Department) 'ਚ 98 ਕਲਰਕ (ਗਰੁੱਪ ਸੀ), 02 ਜੂਨੀਅਰ ਡਰਾਫਟਸਮੈਨ (ਗਰੁੱਪ ਸੀ, ਤਰਸ ਦੇ ਆਧਾਰ 'ਤੇ) ਅਤੇ 07 (ਗਰੁੱਪ ਡੀ, ਤਰਸ ਦੇ ਆਧਾਰ 'ਤੇ) ਆਦਿ ਕੁੱਲ 107 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ | ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੁਣ ਤੱਕ 22 ਗਰੁੱਪ (ਏ), 206 ਗਰੁੱਪ (ਬੀ), 138 ਗਰੁੱਪ (ਸੀ) ਅਤੇ 26 ਗਰੁੱਪ (ਡੀ) ਸਮੇਤ ਕੁੱਲ 392 ਉਮੀਦਵਾਰਾਂ ਨੂੰ ਲੋਕ ਨਿਰਮਾਣ ਵਿਭਾਗ 'ਚ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ। ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਇੱਕ ਸਾਲ ਦੇ ਸਮੇਂ ਦੌਰਾਨ ਸੂਬੇ ਦੇ 28 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂਆ ਨਿਯੁਕਤੀਆਂ ਨਾਲ ਜ਼ਮੀਨੀ ਪੱਧਰ 'ਤੇ ਲੋਕ ਨਿਰਮਾਣ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਆਵੇਗਾ। The post ਲੋਕ ਨਿਰਮਾਣ ਵਿਭਾਗ 'ਚ ਵੱਖ-ਵੱਖ 107 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਮੁਕੰਮਲ, CM ਭਗਵੰਤ ਮਾਨ ਸੌਂਪਣਗੇ ਨਿਯੁਕਤੀ ਪੱਤਰ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਅੰਮ੍ਰਿਤਸਰ ਵਿਖੇ ਕੁੱਤਿਆਂ ਦੀ ਨਸਬੰਦੀ ਕਰਨ ਲਈ 3.19 ਕਰੋੜ ਰੁਪਏ ਖਰਚੇਗੀ: ਡਾ ਇੰਦਰਬੀਰ ਸਿੰਘ ਨਿੱਝਰ Monday 24 April 2023 05:48 AM UTC+00 | Tags: aam-aadmi-party amritsar breaking-news dr-inderbir-singh-nijjar latest-news news punjab punjab-government ਚੰਡੀਗੜ੍ਹ, 24 ਅਪ੍ਰੈਲ 2023: ਪੰਜਾਬ ਸਰਕਾਰ ਨੇ ਨਗਰ ਨਿਗਮ ਅੰਮ੍ਰਿਤਸਰ (Amritsar) ਵਿੱਚ ਕੁੱਤਿਆਂ ਦੀ ਨਸਬੰਦੀ ਲਈ 3.19 ਕਰੋੜ ਰੁਪਏ ਦਾ ਨਿਵੇਸ਼ ਕਰਕੇ ਆਪਣੇ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਇਹ ਐਲਾਨ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਕੀਤਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ, ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਨਗਰ ਨਿਗਮ ਅੰਮ੍ਰਿਤਸਰ ਵਿਖੇ 20,000 ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ, ਜਿਸ ‘ਤੇ ਲਗਭਗ 3.19 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਕਦਮ ਪਸ਼ੂ ਭਲਾਈ ਅਤੇ ਜਨਤਕ ਸੁਰੱਖਿਆ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਹਿੱਸਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਅੰਮ੍ਰਿਤਸਰ ਵਿਖੇ 20 ਹਜ਼ਾਰ ਕੁੱਤਿਆਂ ਦੀ ਨਸਬੰਦੀ ਕਰਨ ਦੀ ਇਸ ਪਹਿਲ ਕਦਮੀ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਡਾ. ਇੰਦਰਬੀਰ ਸਿੰਘ ਨਿੱਜਰ ਨੇ ਜ਼ੋਰ ਦੇ ਕੇ ਕਿਹਾ ਕਿ ਨਸਬੰਦੀ ਪ੍ਰੋਜੈਕਟ ਦਾ ਉਦੇਸ਼ ਪੰਜਾਬ ਵਾਸੀਆਂ ਦੇ ਜੀਵਨ ਨੂੰ ਹੋਰ ਸੁਰੱਖਿਅਤ ਬਣਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲਕਦਮੀ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਸੁਰੱਖਿਅਤ ਅਤੇ ਵਧੇਰੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਦੇ ਵਿਜ਼ਨ ਦੇ ਅਨੁਸਾਰ ਹੈ। ਪੰਜਾਬ ਸਰਕਾਰ ਦਾ ਅੰਮ੍ਰਿਤਸਰ (Amritsar) ਵਿੱਚ ਕੁੱਤਿਆਂ ਦੀ ਨਸਬੰਦੀ ਵਿੱਚ ਨਿਵੇਸ਼ ਕਰਨ ਦਾ ਫੈਸਲਾ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਅਤੇ ਇੱਥੋਂ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਇੱਕ ਸ਼ਲਾਘਾਯੋਗ ਕਦਮ ਹੈ। ਇਸ ਪਹਿਲਕਦਮੀ ਦਾ ਖੇਤਰ ਵਿੱਚ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਦੀ ਸਿਹਤ ਅਤੇ ਤੰਦਰੁਸਤੀ ‘ਤੇ ਸਕਾਰਾਤਮਕ ਪ੍ਰਭਾਵ ਪੈਣ ਦੀ ਉਮੀਦ ਹੈ। The post ਪੰਜਾਬ ਸਰਕਾਰ ਅੰਮ੍ਰਿਤਸਰ ਵਿਖੇ ਕੁੱਤਿਆਂ ਦੀ ਨਸਬੰਦੀ ਕਰਨ ਲਈ 3.19 ਕਰੋੜ ਰੁਪਏ ਖਰਚੇਗੀ: ਡਾ ਇੰਦਰਬੀਰ ਸਿੰਘ ਨਿੱਝਰ appeared first on TheUnmute.com - Punjabi News. Tags:
|
ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਕੱਪੜੇ ਦੇ ਗੋਦਾਮ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ Monday 24 April 2023 05:56 AM UTC+00 | Tags: a-fire-broke amritsar breaking-news fire-incident latest-news news punjab-government punjab-news the-unmute-breaking-news the-unmute-latest-news warehouse ਚੰਡੀਗੜ੍ਹ, 24 ਅਪ੍ਰੈਲ 2023: ਅੰਮ੍ਰਿਤਸਰ (Amritsar) ‘ਚ ਇਕ ਘਰ ਦੇ ਅੰਦਰ ਬਣੇ ਗੋਦਾਮ ‘ਚ ਅੱਗ ਲੱਗ ਗਈ। ਅੱਗ ਕਾਰਨ ਘਰ ਅਤੇ ਗੋਦਾਮ ਅੰਦਰ ਪਿਆ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋਣ ਗਿਆ । ਜਿਸ ਵਿੱਚ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਇੰਦਰਾ ਕਲੋਨੀ, ਬਟਾਲਾ ਰੋਡ, ਅੰਮ੍ਰਿਤਸਰ (Amritsar) ਵਿਖੇ ਵਾਪਰੀ। ਜਦੋਂ ਲੋਕ ਸੈਰ ਲਈ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਘਰ ‘ਚੋਂ ਧੂੰਆਂ ਉੱਠਦਾ ਦੇਖਿਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਸਤੋਂ ਬਾਅਦ ਸਰਕਾਰੀ ਫਾਇਰ ਬ੍ਰਿਗੇਡ ਤੋਂ ਇਲਾਵਾ ਸੇਵਾ ਸੰਮਤੀ ਦੀ ਫਾਇਰ ਬ੍ਰਿਗੇਡ ਵੀ ਮੌਕੇ 'ਤੇ ਪਹੁੰਚ ਗਈ। ਅੱਗ ਲੱਗਣ ਦੀ ਘਟਨਾ ਦੌਰਾਨ ਕੁਝ ਸਾਮਾਨ ਸੜਨ ਤੋਂ ਬਚ ਗਿਆ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਖੁਦ ਵੀ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਸਵੇਰੇ ਲੱਗੀ ਅੱਗ ਨੂੰ ਕਰੀਬ ਦੋ ਘੰਟੇ ਦੀ ਮਿਹਨਤ ਤੋਂ ਬਾਅਦ 9 ਵਜੇ ਦੇ ਕਰੀਬ ਬੁਝਾਇਆ ਗਿਆ। ਫਾਇਰ ਬ੍ਰਿਗੇਡ ਦੇ ਨਾਲ ਪਹੁੰਚੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਅੱਗ ਸ਼ਾਰਟ ਸਰਕਟ ਤੋਂ ਲੱਗੀ ਹੈ। The post ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਕੱਪੜੇ ਦੇ ਗੋਦਾਮ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ appeared first on TheUnmute.com - Punjabi News. Tags:
|
116 ਕਲਰਕਾਂ ਦੀ ਨਿਯੁਕਤੀ ਨਾਲ ਤਕਨੀਕੀ ਸਿੱਖਿਆ ਵਿਭਾਗ ਦੇ ਕੰਮਕਾਜ 'ਚ ਆਵੇਗੀ ਤੇਜ਼ੀ: ਹਰਜੋਤ ਸਿੰਘ ਬੈਂਸ Monday 24 April 2023 07:13 AM UTC+00 | Tags: breaking-news clerks latest-news news pseb punjab-clrek punjab-school-education-board technical-education-department technical-education-department-punjab ਚੰਡੀਗੜ੍ਹ, 24 ਅਪ੍ਰੈਲ 2023: 116 ਕਲਰਕਾਂ ਦੀ ਨਿਯੁਕਤੀ ਨਾਲ ਤਕਨੀਕੀ ਸਿੱਖਿਆ ਵਿਭਾਗ (Technical Education Department) ਦੇ ਕੰਮਕਾਜ ਵਿੱਚ ਤੇਜ਼ੀ ਆਵੇਗੀ। ਉਕਤ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਹਨਾਂ ਨਵ-ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰਾਂ ਦੀ ਵੰਡ ਕੀਤੀ ਜਾਵੇਗੀ। ਸ. ਬੈਂਸ ਨੇ ਕਿਹਾ ਕਿ ਵਿਭਾਗ ਵਿੱਚ ਕਲਰਕਾਂ ਦੀ ਵੱਡੇ ਪੱਧਰ 'ਤੇ ਘਾਟ ਸੀ, ਜੋ ਕਿ ਇਸ ਭਰਤੀ ਨਾਲ ਦੂਰ ਹੋ ਜਾਵੇਗੀ। ਸ. ਬੈਂਸ ਨੇ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦਾ ਇੱਕ ਅਹਿਮ ਵਿਭਾਗ ਹੈ, ਜੋ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕਾਬਿਲ ਬਣਾਉਣ ਦੇ ਨਾਲ-ਨਾਲ ਸਵੈ-ਰੋਜ਼ਗਾਰ ਦੇ ਕਾਬਿਲ ਵੀ ਬਣਾਉਂਦਾ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਇਸ ਵਿਭਾਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਕੈਬਿਨੇਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਆਪਣੇ ਪਹਿਲੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਹੀ 28 ਹਜ਼ਾਰ ਤੋਂ ਵੱਧ ਪੱਕੀਆਂ ਸਰਕਾਰੀ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇ ਚੁੱਕੀ ਹੈ। The post 116 ਕਲਰਕਾਂ ਦੀ ਨਿਯੁਕਤੀ ਨਾਲ ਤਕਨੀਕੀ ਸਿੱਖਿਆ ਵਿਭਾਗ ਦੇ ਕੰਮਕਾਜ ‘ਚ ਆਵੇਗੀ ਤੇਜ਼ੀ: ਹਰਜੋਤ ਸਿੰਘ ਬੈਂਸ appeared first on TheUnmute.com - Punjabi News. Tags:
|
SC: ਅਤੀਕ-ਅਸ਼ਰਫ ਕਤਲ ਕੇਸ 'ਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਵਾਲੀ ਜਾਂਚ ਪੈਨਲ ਦੇ ਗਠਨ ਦੀ ਕੀਤੀ ਮੰਗ Monday 24 April 2023 07:22 AM UTC+00 | Tags: atiq-ahmed breaking-news crime latest-news news punjab-news supreme-court supreme-court-judge umsh-yadav-case up-police ਚੰਡੀਗੜ੍ਹ, 24 ਅਪ੍ਰੈਲ 2023: ਸੁਪਰੀਮ ਕੋਰਟ (Supreme Court) ਨੇ ਸੋਮਵਾਰ ਨੂੰ ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਵਾਲੀ ਕਮੇਟੀ ਦੇ ਗਠਨ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਲਈ ਸਹਿਮਤੀ ਦਿੱਤੀ ਹੈ । ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ 28 ਅਪ੍ਰੈਲ ਤੱਕ ਸੂਚੀਬੱਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਪਟੀਸ਼ਨ ਐਡਵੋਕੇਟ ਵਿਸ਼ਾਲ ਤਿਵਾਰੀ ਦੁਆਰਾ ਦਾਇਰ ਕੀਤੀ ਗਈ ਹੈ, ਜਿਸ ਨੇ ਯੂਪੀ ਵਿੱਚ 2017 ਤੋਂ ਹੁਣ ਤੱਕ 183 ਮੁਕਾਬਲਿਆਂ ਦੀ ਜਾਂਚ ਦੀ ਮੰਗ ਕੀਤੀ ਹੈ। ਤਿਵਾਰੀ ਨੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐਸ ਨਰਸਿਮਹਾ ਦੀ ਬੈਂਚ ਅੱਗੇ ਮਾਮਲੇ ਦੀ ਤੁਰੰਤ ਸੁਣਵਾਈ ਦੀ ਮੰਗ ਕੀਤੀ। ਹਾਲਾਂਕਿ ਅਦਾਲਤ ਨੇ ਇਸ ਮਾਮਲੇ ਨੂੰ 28 ਅਪ੍ਰੈਲ ਨੂੰ ਸੂਚੀਬੱਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਬਕਾ ਆਈਪੀਐਸ ਅਧਿਕਾਰੀ ਅਮਿਤਾਭ ਠਾਕੁਰ ਨੇ ਵੀ ਸੁਪਰੀਮ ਕੋਰਟ (Supreme Court) ਵਿੱਚ ਇੱਕ ਪੱਤਰ ਪਟੀਸ਼ਨ ਦਾਇਰ ਕਰਕੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਦੇ ਕਤਲ ਦੀ ਸੀਬੀਆਈ ਜਾਂਚ ਸੁਪਰੀਮ ਕੋਰਟ ਜਾਂ ਹਾਈਕੋਰਟ ਦੀ ਨਿਗਰਾਨੀ ਵਿੱਚ ਕਰਾਉਣ ਦੀ ਮੰਗ ਕੀਤੀ ਹੈ। ਅਮਿਤਾਭ ਠਾਕੁਰ ਨੇ ਪਟੀਸ਼ਨ ‘ਚ ਕਿਹਾ ਹੈ ਕਿ ‘ਭਾਵੇਂ ਅਤੀਕ ਅਹਿਮਦ ਅਤੇ ਉਸ ਦਾ ਭਰਾ ਅਪਰਾਧੀ ਹਨ, ਪਰ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਕਤਲ ਹੋਇਆ, ਉਸਦੀ ਜਾਂਚ ਹੋਣੀ ਚਾਹੀਦੀ ਹੈ | The post SC: ਅਤੀਕ-ਅਸ਼ਰਫ ਕਤਲ ਕੇਸ ‘ਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਵਾਲੀ ਜਾਂਚ ਪੈਨਲ ਦੇ ਗਠਨ ਦੀ ਕੀਤੀ ਮੰਗ appeared first on TheUnmute.com - Punjabi News. Tags:
|
ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ, ਜਾਣੋ ਕਦੋਂ ਸ਼ੁਰੂ ਹੋਵੇਗੀ ਯਾਤਰਾ Monday 24 April 2023 07:32 AM UTC+00 | Tags: amarnath baba-barfani-ji breaking-news jammu-and-kashmir news punjab-news shri-amarnath-yatra-shine-board ਚੰਡੀਗੜ੍ਹ, 24 ਅਪ੍ਰੈਲ 2023: ਬਾਬਾ ਬਰਫਾਨੀ ਜੀ ਦੀ ਪਵਿੱਤਰ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ।ਸ਼੍ਰੀ ਅਮਰਨਾਥ ਯਾਤਰਾ (Shri Amarnath Yatra) ਲਈ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਹਨ | ਪਰ ਬੈਂਕਾਂ ‘ਚ ਕੋਟਾ ਘੱਟ ਹੋਣ ਕਾਰਨ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਅਤੇ ਯਾਤਰੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ‘ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਯਾਤਰਾ ਦੀ ਤਾਰੀਖ਼ ਵੀ ਦੇਰੀ ਨਾਲ ਜਾਰੀ ਕੀਤੀ ਗਈ ਹੈ ਅਤੇ ਰਜਿਸਟ੍ਰੇਸ਼ਨ ਦੇ ਹੁਕਮ 3 ਦਿਨ ਬਾਅਦ ਹੀ ਜਾਰੀ ਕੀਤੇ ਗਏ ਹਨ, ਇਸ ਵਾਰ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ 62 ਦਿਨਾਂ ਦੀ ਯਾਤਰਾ ਹੋਵੇਗੀ । ਇਹ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਕੇ 31 ਅਗਸਤ ਤੱਕ ਚੱਲੇਗੀ। The post ਸ਼੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ, ਜਾਣੋ ਕਦੋਂ ਸ਼ੁਰੂ ਹੋਵੇਗੀ ਯਾਤਰਾ appeared first on TheUnmute.com - Punjabi News. Tags:
|
ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਜਲਦੀ ਸਿਹਤਯਾਬ ਹੋਣ ਦੀ ਕੀਤੀ ਕਾਮਨਾ Monday 24 April 2023 07:44 AM UTC+00 | Tags: akali-bsp-alliance breaking-news bsp-supremo-mayawat chief-minister-parkash-singh-badal news ormer-punjab-chief-minister-parkash-singh-badal parkash-singh-badal punjab-news ਚੰਡੀਗੜ੍ਹ, 24 ਅਪ੍ਰੈਲ 2023: ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ (Mayawati) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੀ ਠੀਕ ਹੋਣ ਦੀ ਕਾਮਨਾ ਕੀਤੀ ਹੈ, ਜੋ ਲੰਬੇ ਸਮੇਂ ਤੋਂ ਬਿਮਾਰ ਹਨ ਅਤੇ ਮੋਹਾਲੀ ਦੇ ਫੋਰਿਸਟ ਹਸਪਾਤਲ ਵਿੱਚ ਦਾਖ਼ਲ ਹਨ । ਮਾਇਆਵਤੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ । ਭਾਵੇਂ ਉਹ ਲੰਬੇ ਸਮੇਂ ਤੋਂ ਬਿਮਾਰ ਹਨ ਪਰ ਫਿਰ ਵੀ ਉਨ੍ਹਾਂ ਦੇ ਆਸ਼ੀਰਵਾਦ ਅਤੇ ਰਹਿਨੁਮਾਈ ਹੇਠ ਅਕਾਲੀ-ਬਸਪਾ ਗਠਜੋੜ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ। ਕੁਦਰਤ ਉਹਨਾਂ ਨੂੰ ਲੰਮੀ ਉਮਰ ਬਖਸ਼ੇ। The post ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਜਲਦੀ ਸਿਹਤਯਾਬ ਹੋਣ ਦੀ ਕੀਤੀ ਕਾਮਨਾ appeared first on TheUnmute.com - Punjabi News. Tags:
|
ਪਿੰਡਾਂ ਨੂੰ ODF ਪਲੱਸ ਕਰਨ ਦੀ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਗ੍ਰੀਨ ਜ਼ੋਨ 'ਚ ਸ਼ਾਮਲ ਹੋਣ ਵਾਲਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣਿਆ: DC ਜਤਿੰਦਰ ਜੋਰਵਾਲ Monday 24 April 2023 07:50 AM UTC+00 | Tags: breaking-news dc-jitendra-jorwal dc-jitinder-jorwal green-zone jitendra-jorwal-ias make-villages-odf-plus news odf-plus punjab-news sangrur-police sh-jitendra-jorwal-ias ਸੰਗਰੂਰ, 24 ਅਪ੍ਰੈਲ 2023: ਸਵੱਛ ਭਾਰਤ ਮਿਸ਼ਨ ( ਗ੍ਰਾਮੀਣ) ਤਹਿਤ ਪਿੰਡਾਂ ਨੂੰ ਓਡੀਐਫ ਪਲੱਸ ਕਰਨ ਦੀ ਮੁਹਿੰਮ ਵਿੱਚ ਜ਼ਿਲ੍ਹਾ ਸੰਗਰੂਰ (Sangrur) ਗ੍ਰੀਨ ਜ਼ੋਨ ਵਿੱਚ ਸ਼ਾਮਲ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਵਰਜੀਤ ਵਾਲੀਆ ਦੀ ਅਗਵਾਈ ਹੇਠ ਵਚਨਬੱਧਤਾ ਨਾਲ ਕਾਰਜਸ਼ੀਲ ਰਹਿਣ ਵਾਲੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਬਹੁ ਗਿਣਤੀ ਪਿੰਡਾਂ ਵਿੱਚ ਸਵੱਛਤਾ ਮੁਹਿੰਮ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ ਜਿਸ ਤਹਿਤ ਇਹ ਮਾਣ ਹਾਸਲ ਹੋਇਆ ਹੈ।ਜੋਰਵਾਲ ਨੇ ਦੱਸਿਆ ਕਿ ਮੰਡਵੀ, ਮੰਗਵਾਲ, ਫਰਵਾਹੀ, ਰਾਏ ਧਰਾਨਾ, ਨੂਰਪੁਰਾ, ਖਨਾਲ ਕਲਾਂ, ਮਾਝੀ, ਬਖਤਰੀ, ਭੱਦਲਵੱਡ ਅਤੇ ਪੁੰਨਾਵਾਲ ਸਮੇਤ ਜ਼ਿਲ੍ਹੇ ਦੇ 108 ਅਜਿਹੇ ਪਿੰਡ ਹਨ ਜਿਥੇ ਤਰਲ ਕੂੜਾ ਪ੍ਰਬੰਧਨ ਜਾਂ ਠੋਸ ਕੂੜਾ ਪ੍ਰਬੰਧਨ ਦੇ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਨੇ ਓ ਡੀ ਐਫ ਪਲੱਸ ਦਾ ਦਰਜਾ ਹਾਸਿਲ ਕੀਤਾ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਨੂੰ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਓ ਡੀ ਐਫ ਪਲੱਸ ਤਹਿਤ ਹਰੇ ਜ਼ੋਨ ਵਿੱਚ ਸ਼ਾਮਲ ਕਰਨ ਤੋਂ ਬਾਅਦ ਵਿਭਾਗੀ ਟੀਮਾਂ ਹੋਰ ਵੀ ਉਤਸ਼ਾਹ ਨਾਲ ਇਸ ਮਿਸ਼ਨ ਦੇ ਅਗਲੇ ਪੜਾਅ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੋ ਗਈਆਂ ਹਨ। ਜੋਰਵਾਲ ਨੇ ਐਕਸੀਅਨ ਪੰਚਾਇਤੀ ਰਾਜ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਸਮੇਤ ਇਸ ਟੀਚੇ ਦੀ ਪ੍ਰਾਪਤੀ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਮੁਬਾਰਕਬਾਦ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਹੀ ਜ਼ਿਲ੍ਹਾ ਸੰਗਰੂਰ (Sangrur) ਦੇ 107 ਹੋਰ ਪਿੰਡਾਂ ਵਿਖੇ ਠੋਸ ਕੂੜਾ ਪ੍ਰਬੰਧਨ ਲਈ ਅਤੇ 121 ਪਿੰਡਾਂ ਵਿਖੇ ਤਰਲ ਕੂੜਾ ਪ੍ਰਬੰਧਨ ਲਈ ਫ਼ੰਡ ਪ੍ਰਾਪਤ ਹੋ ਚੁਕੇ ਹਨ ਅਤੇ ਇਹਨਾਂ ਪਿੰਡਾਂ ਲਈ ਇਹ ਪ੍ਰੋਜੈਕਟ ਸ਼ੁਰੂ ਕਰਵਾਉਣ ਲਈ 15ਵੇਂ ਵਿੱਤ ਕਮਿਸ਼ਨ ਅਤੇ ਮਗਨਰੇਗਾ ਦੇ ਫ਼ੰਡ ਉਪਲਬਧ ਕਰਵਾਏ ਜਾ ਰਹੇ ਹਨ ਤਾਂ ਕਿ ਇਨ੍ਹਾਂ ਪਿੰਡਾਂ ਵਿਖੇ ਵੀ ਤਰਲ ਅਤੇ ਠੋਸ ਕੂੜਾ ਪ੍ਰਬੰਧਨ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕੀਤਾ ਜਾ ਸਕੇ। The post ਪਿੰਡਾਂ ਨੂੰ ODF ਪਲੱਸ ਕਰਨ ਦੀ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਗ੍ਰੀਨ ਜ਼ੋਨ ‘ਚ ਸ਼ਾਮਲ ਹੋਣ ਵਾਲਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣਿਆ: DC ਜਤਿੰਦਰ ਜੋਰਵਾਲ appeared first on TheUnmute.com - Punjabi News. Tags:
|
ਵਰਲਡ ਪੰਜਾਬੀ ਆਰਗੇਨਾਈਜੇਸ਼ਨ ਤੇ ਸੰਨ ਫਾਊਂਡੇਸ਼ਨ ਦੇ ਸਾਂਝੇ ਉਪਰਾਲੇ ਨਾਲ ਦਿੱਲੀ ਵਿਖੇ ਮੈਰਾਥਨ ਦੌੜ ਕਰਵਾਈ Monday 24 April 2023 08:04 AM UTC+00 | Tags: 5k-baisakhi-marathon breaking-news marathon mp-vikramjit-singh-sahney new news sun-foundation world-punjabi-organization ਨਵੀਂ ਦਿੱਲੀ, 24 ਅਪ੍ਰੈਲ 2023 (ਦਵਿੰਦਰ ਸਿੰਘ): ਵਰਲਡ ਪੰਜਾਬੀ ਆਰਗੇਨਾਈਜੇਸ਼ਨ ਅਤੇ ਸੰਨ ਫਾਊਂਡੇਸ਼ਨ ਦੇ ਸਾਂਝੇ ਉਪਰਾਲੇ ਨਾਲ 5k ਵਿਸਾਖੀ ਮੈਰਾਥਨ ਦੌੜ (Marathon) ਕਰਵਾਈ ਗਈ। ਇਹ ਮੈਰਾਥਨ ਦੌੜ ਦਿੱਲੀ ਦੇ ਕਨਾਟ ਪਲੇਸ ਵਿੱਚ ਕਰਵਾਈ ਗਈ। ਇਸ ਮੌਕੇ ਟੋਰਨੇਡੋ ਅਤੇ ਸੂਪਰ ਸਿੱਖ ਨਾਮ ਦੇ ਨਾਲ ਪ੍ਰਸਿੱਧ ਫੋਜਾ ਸਿੰਘ ਜੋ ਕਿ 112 ਸਾਲ ਦੇ ਹਨ। ਉਨ੍ਹਾਂ ਨੇ ਵੀ ਇਸ ਮੈਰਾਥਨ ਦੌੜ ਵਿੱਚ ਹਿੱਸਾ ਲਿਆ। ਇਸ ਮੌਕੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਅਤੇ ਸੰਨ ਫਾਊਂਡੇਸ਼ਨ ਦੇ ਚੇਅਰਮੈਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਹ ਮੈਰਾਥਨ (Marathon) ਦਾ ਇਕ ਹੀ ਥੀਮ ਹੈ ਕਿ “ਇਕ ਮਨੁੱਖ ਇਕ ਹੀ ਨਸਲ” ਅਤੇ ਸੇ ਨਾਟ ਟੂ ਡਰੱਗਜ਼ ਹੈ। ਸਾਹਨੀ ਨੇ ਕਿਹਾ ਕਿ ਵਿਸਾਖੀ ਦੇ ਮੌਕੇ ਅਤੇ ਭਾਰਤ ਦੀ ਅਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਰਥਨ ਵਿਚ 95 ਸਾਲਾਂ ਸੂਪਰ ਦਾਦੀ ਭਗਵਾਨੀ ਦੇਵੀ , 112 ਸਾਲਾਂ ਸੂਪਰ ਸਿੱਖ ਫੋਜਾ ਸਿੰਘ ਵਰਗੀਆਂ ਸ਼ਖਸੀਅਤਾਂ ਨੇ ਸ਼ਾਮਲ ਹੋ ਕੇ ਨੌਜਵਾਨਾਂ ਦੀ ਹੌਸਲਾ ਅਫਜਾਈ ਕੀਤੀ। The post ਵਰਲਡ ਪੰਜਾਬੀ ਆਰਗੇਨਾਈਜੇਸ਼ਨ ਤੇ ਸੰਨ ਫਾਊਂਡੇਸ਼ਨ ਦੇ ਸਾਂਝੇ ਉਪਰਾਲੇ ਨਾਲ ਦਿੱਲੀ ਵਿਖੇ ਮੈਰਾਥਨ ਦੌੜ ਕਰਵਾਈ appeared first on TheUnmute.com - Punjabi News. Tags:
|
ਵਿਆਹੁਤਾ ਲੜਕੀ ਵਲੋਂ ਖ਼ੁਦਕੁਸ਼ੀ, ਪੁਲਿਸ ਨੇ ਪਤੀ, ਸੱਸ ਅਤੇ ਸਹੁਰੇ ਨੂੰ ਕੀਤਾ ਗ੍ਰਿਫਤਾਰ Monday 24 April 2023 08:26 AM UTC+00 | Tags: breaking-news crime fatehgarh-sahib married-girl-committed-suicide news punjab-news suicide ਫ਼ਤਹਿਗੜ ਸਾਹਿਬ, 24 ਅਪ੍ਰੈਲ 2023: ਜ਼ਿਲ੍ਹਾ ਫ਼ਤਹਿਗੜ ਸਾਹਿਬ ਦੇ ਅਧੀਨ ਪੈਂਦੇ ਪਿੰਡ ਭਮਾਰਸੀ ਬੁਲੰਦ ਵਿਖੇ ਇਕ ਵਿਆਹੁਤਾ ਲੜਕੀ ਵਲੋਂ ਖ਼ੁਦਕੁਸ਼ੀ (Suicide) ਕਰਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸਦੇ ਨਾਲ ਹੀ ਲੜਕੀ ਦੇ ਪਤੀ-ਸੱਸ ਤੇ ਸਹੁਰੇ ਖ਼ਿਲਾਫ਼ ਥਾਣਾ ਸਰਹਿੰਦ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਉਕਤ ਮ੍ਰਿਤਕਾ ਦੇ ਪਤੀ, ਸੱਸ ਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਪ੍ਰੀਤਮ ਸਿੰਘ ਦੇ ਬਿਆਨਾਂ ‘ਤੇ ਮਿਤਕਾ ਸੁਮਨਜੀਤ ਕੌਰ ਦੇ ਪਤੀ ਜਗਵੀਰ ਸਿੰਘ, ਸੱਸ ਚਰਨਜੀਤ ਕੌਰ ਅਤੇ ਸਹੁਰੇ ਕਰਮਿੰਦਰ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 306, 34 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪ੍ਰੀਤਮ ਸਿੰਘ ਨੇ ਦੋਸ਼ ਲਗਾਇਆ ਕਿ ਲੜਕੀ ਦਾ ਪਤੀ ਜਗਵੀਰ ਸਿੰਘ ਨਸ਼ੇ ਕਰਨ ਦਾ ਆਦੀ ਹੈ ਤੇ ਵਿਆਹ ਤੋਂ ਬਾਅਦ ਉਹ, ਸੱਸ ਚਰਨਜੀਤ ਕੌਰ ਅਤੇ ਸਹੁਰਾ ਕਰਮਿੰਦਰ ਸਿੰਘ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਕਥਿਤ ਕੁੱਟਮਾਰ ਕਰਦੇ ਸਨ। ਇਸ ਲਈ ਕਈ ਵਾਰ ਉਹ ਪਿੰਡ ਦੇ ਮੁਹਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਲੜਕੀ ਦੇ ਸਹੁਰੇ ਘਰ ਜਾਂਦੇ ਤੇ ਪਰਿਵਾਰ ਨੂੰ ਸਮਝਾ ਕੇ ਵਾਪਸ ਆ ਜਾਂਦੇ। ਬੀਤੇ ਦਿਨ ਲਗਪਗ 9:30 ਵਜੇ ਸਵੇਰੇ ਸੁਮਨਜੀਤ ਕੌਰ ਨੇ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਆਪਣੇ ਪਤੀ-ਸੱਸ ਤੇ ਸਹੁਰੇ ਤੋਂ ਬਹੁਤ ਪ੍ਰੇਸ਼ਾਨ ‘ਤੇ ਦੁਖੀ ਹੈ, ਇਸ ਲਈ ਉਸ ਨੂੰ ਆ ਕੇ ਲੈ ਜਾਵੋ, ਨਹੀਂ ਤਾਂ ਉਸ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣੀ ਹੈ। ਉਸ ਤੋਂ ਕੁਝ ਦੇਰ ਬਾਅਦ 1 ਜਵਾਈ ਜਗਵੀਰ ਸਿੰਘ ਦਾ ਫ਼ੋਨ ਆਇਆ ਕਿ ਸਾਡੇ ਘਰ ਨਾ ਆਉਣਾ, ਮੈਂ ਆਪ ਹੀ ਸਭ ਦੇਖ ਲਵਾਂਗਾ | ਲਗਪਗ 1:30 ਵਜੇ ਪ੍ਰੀਤਮ ਸਿੰਘ, ਜਗਦੀਪ ਸਿੰਘ ਸਾਬਕਾ ਸਰਪੰਚ ਪਿੰਡ ਜੱਸੜਾ ਦਰਸ਼ਨ ਸਿੰਘ ਬੱਬੀ ਵਾਸੀ ਪਿੰਡ ਸੈਂਟੀ ਸਮੇਤ ਸੁਮਨਜੀਤ ਕੌਰ ਦੇ ਸਹੁਰੇ ਘਰ ਪਹੁੰਚੇ ਤਾਂ ਲੜਕੀ ਬੈਡ ‘ਤੇ ਪਈ ਸੀ, ਜਿਸ ਦੇ ਗਲ ਵਿਚ ਚੁੰਨੀ ਲਿਪਟੀ ਹੋਈ ਸੀ, ਜਿਸ ਤੋਂ ਲੱਗਦਾ ਸੀ ਕਿ ਸੁਮਨਜੀਤ ਕੌਰ ਨੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।ਪੁਲਿਸ ਵੱਲੋਂ ਸੁਮਨਜੀਤ ਕੌਰ ਦਾ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪੋਸਟਮਾਰਟਮ ਕੀਤਾ ਗਿਆ ਹੈ। The post ਵਿਆਹੁਤਾ ਲੜਕੀ ਵਲੋਂ ਖ਼ੁਦਕੁਸ਼ੀ, ਪੁਲਿਸ ਨੇ ਪਤੀ, ਸੱਸ ਅਤੇ ਸਹੁਰੇ ਨੂੰ ਕੀਤਾ ਗ੍ਰਿਫਤਾਰ appeared first on TheUnmute.com - Punjabi News. Tags:
|
ਪਟਿਆਲਾ ਹਾਊਸ ਕੋਰਟ ਨੇ ਗੁਜਰਾਤ ATS ਨੂੰ ਦਿੱਤੀ ਲਾਰੈਂਸ ਬਿਸ਼ਨੋਈ ਦੀ ਟਰਾਂਜ਼ਿਟ ਕਸਟਡੀ Monday 24 April 2023 08:32 AM UTC+00 | Tags: breaking-news lawrence-bishnoi news ਚੰਡੀਗੜ੍ਹ, 24 ਅਪ੍ਰੈਲ 2023: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਰਹੱਦ ਪਾਰ ਤਸਕਰੀ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਗੁਜਰਾਤ ਏਟੀਐਸ ਨੂੰ ਟਰਾਂਜ਼ਿਟ ਕਸਟਡੀ ਦੇ ਦਿੱਤੀ ਹੈ। ਏਟੀਐਸ ਨੂੰ ਲਾਰੇਂਸ ਵਿਸ਼ਨੋਈ ਦੇ ਪਾਕਿਸਤਾਨੀ ਸਬੰਧਾਂ ਦਾ ਸ਼ੱਕ ਹੈ। ਜਿਸ ਬਾਰੇ ਗੁਜਰਾਤ ਏਟੀਐਸ ਲਾਰੇਂਸ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਏਟੀਐਸ ਨੂੰ ਸ਼ੱਕ ਹੈ ਕਿ ਲਾਰੈਂਸ ਦੇ ਗੁੰਡੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਕਰਦੇ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲਾਰੈਂਸ ਤੋਂ ਉਨ੍ਹਾਂ ਦੇ ਪਾਕਿ ਕਨੈਕਸ਼ਨ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਲਾਰੇਂਸ ਤੋਂ ਪੁੱਛਗਿੱਛ ਕੀਤੀ ਗਈ ਜਦੋਂ ਉਹ ਏਐਨਆਈ ਦੇ ਇੱਕ ਮਹੀਨੇ ਲਈ ਰਿਮਾਂਡ ਵਿੱਚ ਸੀ। The post ਪਟਿਆਲਾ ਹਾਊਸ ਕੋਰਟ ਨੇ ਗੁਜਰਾਤ ATS ਨੂੰ ਦਿੱਤੀ ਲਾਰੈਂਸ ਬਿਸ਼ਨੋਈ ਦੀ ਟਰਾਂਜ਼ਿਟ ਕਸਟਡੀ appeared first on TheUnmute.com - Punjabi News. Tags:
|
ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ 'ਚ ਬੇਅਦਬੀ, ਘਟਨਾ CCTV ਕੈਮਰੇ 'ਚ ਕੈਦ Monday 24 April 2023 10:12 AM UTC+00 | Tags: breaking-news granthi-singhs latest-news news punjab-news sgpc shri-kotwali-sahib the-unmute-breaking-news the-unmute-latest-news ਚੰਡੀਗੜ੍ਹ, 24 ਅਪ੍ਰੈਲ 2023: ਮੋਰਿੰਡਾ ਦੇ ਗੁਰਦੁਆਰਾ ਸਾਹਿਬ ਸ੍ਰੀ ਕੋਤਵਾਲੀ ਸਾਹਿਬ ‘ਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ ਪਾਠ ਕਰ ਰਹੇ ਦੋ ਗ੍ਰੰਥੀ ਸਿੰਘਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ । ਇਹ ਸਾਰੀ ਘਟਨਾ ਉਥੇ ਲੱਗੇ ਕੈਮਰੇ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਗ੍ਰੰਥੀ ਸਿੰਘਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ |
ਇਸ ਦੇ ਨਾਲ ਹੀ ਉੱਥੇ ਮੌਜੂਦ ਲੋਕਾਂ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਉਸਦੀ ਕੁੱਟਮਾਰ ਵੀ ਕੀਤੀ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਸੰਗਤਾਂ ਨੇ ਧਰਨਾ ਲਗਾਇਆ ਹੈ, ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਮਲ, ਸੰਗਤਾਂ ਵਲੋਂ ਉਕਤ ਵਿਅਕਤੀ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਇਸ ਮੌਕੇ ‘ਤੇ ਉੱਚ ਪੱਧਰ ਦੇ ਪੁਲਿਸ ਅਧਿਕਾਰੀ ਪਹੁੰਚੇ ਹੋਏ ਹਨ | The post ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ‘ਚ ਬੇਅਦਬੀ, ਘਟਨਾ CCTV ਕੈਮਰੇ ‘ਚ ਕੈਦ appeared first on TheUnmute.com - Punjabi News. Tags:
|
ਹੁਣ ਦਫ਼ਤਰਾਂ ਦੇ ਗੇੜੇ ਲਗਾਉਣ ਦੀ ਲੋੜ ਨਹੀਂ, ਪੰਜਾਬ ਦੇ ਨਾਗਰਿਕਾਂ ਨੂੰ ਮੋਬਾਈਲ ਫੋਨਾਂ 'ਤੇ ਮਿਲਣਗੇ ਸਰਟੀਫ਼ਿਕੇਟ Monday 24 April 2023 10:28 AM UTC+00 | Tags: aam-aadmi-party breaking-news certificate cm-bhagwant-mann digital-punjab latest-news news punjab punjab-news the-unmute-breaking-news ਚੰਡੀਗੜ੍ਹ, 24 ਅਪ੍ਰੈਲ 2023: ਪੰਜਾਬ ਦੇ ਨਾਗਰਿਕਾਂ ਨੂੰ ਸਰਟੀਫ਼ਿਕੇਟ (Certificate) ਪ੍ਰਾਪਤ ਕਰਨ ਲਈ ਹੁਣ ਦਫ਼ਤਰਾਂ ਦੇ ਗੇੜੇ ਲਗਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪ੍ਰਵਾਨਿਤ ਸਰਟੀਫ਼ਿਕੇਟ ਐਸ.ਐਮ.ਐਸ. ਜ਼ਰੀਏ ਸਿੱਧੇ ਨਾਗਰਿਕਾਂ ਦੇ ਮੋਬਾਈਲ ਫੋਨਾਂ ‘ਤੇ ਦੇਣੇ ਸ਼ੁਰੂ ਕਰ ਦਿੱਤੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਅਤੇ ਜਨ ਸ਼ਿਕਾਇਤ ਨਿਵਾਰਨ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਨਾਗਰਿਕਾਂ ਨੂੰ ਸਰਟੀਫ਼ਿਕੇਟਾਂ ਦੀਆਂ ਹਾਰਡ ਕਾਪੀਆਂ ਲੈਣ ਲਈ ਹੁਣ ਕਿਸੇ ਦਫ਼ਤਰ/ਸੇਵਾ ਕੇਂਦਰ ਵਿਖੇ ਜਾਣ ਦੀ ਲੋੜ ਨਹੀਂ ਪਵੇਗੀ। ਕਿਸੇ ਸੇਵਾ ਲਈ ਅਪਲਾਈ ਕਰਨ ਵਾਲੇ ਨਾਗਰਿਕ ਦੇ ਮੋਬਾਈਲ ਫੋਨ ਉਤੇ ਐਸ.ਐਮ.ਐਸ. ਰਾਹੀਂ ਲਿੰਕ ਭੇਜਿਆ ਜਾਂਦਾ ਹੈ, ਜਿਸ ਉਤੇ ਕਲਿੱਕ ਕਰਕੇ ਸਰਟੀਫਿਕੇਟ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਸਰਟੀਫਿਕੇਟ ਨੂੰ ਸਾਰੇ ਦਫ਼ਤਰਾਂ ਵਿੱਚ ਸਵੀਕਾਰ ਕੀਤਾ ਜਾਵੇਗਾ ਅਤੇ ਇਨ੍ਹਾਂ ਸਰਟੀਫ਼ਿਕੇਟਾਂ ਦੀ ਪ੍ਰਮਾਣਿਕਤਾ ਨੂੰ ਈ-ਸੇਵਾ ਪੋਰਟਲ ‘ਤੇ ਆਨਲਾਈਨ ਵੀ ਚੈੱਕ ਕੀਤਾ ਜਾ ਸਕਦਾ ਹੈ। ਇਸ ਕਦਮ ਨਾਲ ਕੇਵਲ ਲੋਕਾਂ ਦੇ ਸਮੇਂ ਤੇ ਊਰਜਾ ਦੀ ਬੱਚਤ ਹੀ ਨਹੀਂ ਹੋਵੇਗੀ ਬਲਕਿ ਪੈਸਾ ਵੀ ਬਚੇਗਾ ਕਿਉਂਕਿ ਇਸ ਤੋਂ ਪਹਿਲਾਂ ਲੋਕਾਂ ਨੂੰ 50 ਰੁਪਏ ਤੋਂ ਵੱਧ ਪ੍ਰਤੀ ਸਰਟੀਫਿਕੇਟ ਦੇ ਹਿਸਾਬ ਨਾਲ ਦੇਣੇ ਪੈਂਦੇ ਸਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਤਕਰੀਬਨ 15 ਲੱਖ ਸਰਟੀਫਿਕੇਟ ਨਾਗਰਿਕਾਂ ਨੂੰ ਮੋਬਾਈਲ ਫੋਨਾਂ ਰਾਹੀਂ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੋਬਾਈਲ ਫ਼ੋਨਾਂ ‘ਤੇ ਐਸ.ਐਮ.ਐਸ. ਜ਼ਰੀਏ 16 ਤਰ੍ਹਾਂ ਦੇ ਸਰਟੀਫਿਕੇਟ (Certificate) ਭੇਜੇ ਜਾ ਰਹੇ ਹਨ, ਜਿਨ੍ਹਾਂ ਵਿੱਚ ਜਨਮ ਸਰਟੀਫ਼ਿਕੇਟ, ਮੌਤ ਸਰਟੀਫ਼ਿਕੇਟ, ਦਿਹਾਤੀ ਖੇਤਰ ਸਰਟੀਫ਼ਿਕੇਟ, ਆਮਦਨ ਸਰਟੀਫ਼ਿਕੇਟ, ਵਿਆਹ ਸਰਟੀਫ਼ਿਕੇਟ, ਆਮਦਨ ਅਤੇ ਸੰਪਤੀ ਸਰਟੀਫ਼ਿਕੇਟ, ਰਿਹਾਇਸ਼ ਸਰਟੀਫ਼ਿਕੇਟ, ਐਸ.ਸੀ./ ਬੀ.ਸੀ./ ਓ.ਬੀ.ਸੀ./ ਜਨਰਲ ਸਰਟੀਫ਼ਿਕੇਟ, ਬੁਢਾਪਾ ਪੈਨਸ਼ਨ, ਦਿਵਿਆਂਗ ਪੈਨਸ਼ਨ, ਵਿਧਵਾ/ਬੇਸਹਾਰਾ ਮਹਿਲਾ ਪੈਨਸ਼ਨ, ਆਸ਼ਰਿਤ ਬੱਚਿਆਂ ਲਈ ਪੈਨਸ਼ਨ ਅਤੇ ਸੀਨੀਅਰ ਸਿਟੀਜ਼ਨ ਆਈ.ਡੀ. ਕਾਰਡ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹੁਣ ਉਹ ਸਮਾਂ ਲੰਘ ਗਿਆ ਹੈ ਜਦੋਂ ਸਰਟੀਫ਼ਿਕੇਟ ਬਣਵਾਉਣ ਲਈ ਵੱਡੀਆਂ-ਵੱਡੀਆਂ ਫਾਈਲਾਂ ਸਰਕਾਰੀ ਦਫ਼ਤਰਾਂ ਵਿੱਚ ਇੱਕ ਟੇਬਲ ਤੋਂ ਦੂਜੇ ਟੇਬਲ ਤੱਕ ਜਾਂਦੀਆਂ ਸਨ ਅਤੇ ਉਨ੍ਹਾਂ ਦੀ ਕੋਈ ਟਰੈਕਿੰਗ, ਸਟੇਟਸ ਚੈਕਿੰਗ ਅਤੇ ਸਮਾਂ ਸੀਮਾ ਨਹੀਂ ਹੁੰਦੀ ਸੀ। ਈ-ਸੇਵਾ ਪੋਰਟਲ esewa.punjab.gov.in ਨੇ ਅਜਿਹੇ ਸਾਰੇ ਮਸਲਿਆਂ ਨੂੰ ਹੱਲ ਕਰ ਦਿੱਤਾ ਹੈ ਅਤੇ ਫਾਈਲ ਨੂੰ ਇੱਕ ਤੋਂ ਦੂਜੀ ਥਾਂ ਭੇਜੇ ਬਿਨਾਂ ਬਿਨੈਪੱਤਰਾਂ ਉਤੇ ਕਾਰਵਾਈ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਈ-ਸੇਵਾ ਦੇ ਲੰਬਿਤ ਕੇਸਾਂ ਦੀ ਗਿਣਤੀ 0.25 ਫ਼ੀਸਦ ਤੋਂ ਵੀ ਘੱਟ ਹੈ। ਈ-ਸੇਵਾ ਪੋਰਟਲ ਉਤੇ 430 ਤੋਂ ਵੱਧ ਸੇਵਾਵਾਂ ਉਪਲਬਧਪ੍ਰਸ਼ਾਸਕੀ ਸੁਧਾਰ ਅਤੇ ਜਨ ਸ਼ਿਕਾਇਤ ਨਿਵਾਰਨ ਵਿਭਾਗ ਦੇ ਡਾਇਰੈਕਟਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਈ-ਸੇਵਾ ਪੋਰਟਲ ਨੂੰ ਵਿਭਾਗ ਦੇ 40 ਸਾਫਟਵੇਅਰ ਇੰਜੀਨੀਅਰਾਂ ਅਤੇ ਹੋਰ ਤਕਨੀਕੀ ਮਾਹਿਰਾਂ ਦੀ ਟੀਮ ਵੱਲੋਂ ਤਿਆਰ ਕਰਕੇ ਇਸ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸ ਪੋਰਟਲ ਰਾਹੀਂ 430 ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਪੋਰਟਲ ਦੀ ਵਰਤੋਂ ਕਰਕੇ ਹੁਣ ਤੱਕ 3 ਕਰੋੜ ਤੋਂ ਵੱਧ ਬਿਨੈਪੱਤਰਾਂ ‘ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ 6000 ਤੋਂ ਵੱਧ ਉਪਭੋਗਤਾ ਇਸ ਪ੍ਰਣਾਲੀ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਵਿੱਚ ਡੀ.ਸੀ. ਦਫ਼ਤਰ, ਐਸ.ਡੀ.ਐਮ. ਦਫ਼ਤਰ, ਤਹਿਸੀਲ ਦਫ਼ਤਰ, ਐਸ.ਐਮ.ਓ. ਦਫ਼ਤਰ, ਈ.ਓ.ਐਮ.ਸੀ. ਦਫ਼ਤਰ, ਡੀ.ਐਸ.ਐਸ.ਓ. ਦਫ਼ਤਰ, ਖੇਤੀਬਾੜੀ ਵਿਭਾਗ ਦੇ ਦਫ਼ਤਰ, ਪ੍ਰਾਈਵੇਟ ਹਸਪਤਾਲ ਅਤੇ ਸੇਵਾ ਕੇਂਦਰਾਂ ਦੇ ਅਧਿਕਾਰੀ/ਕਰਮਚਾਰੀ ਸ਼ਾਮਲ ਹਨ। ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ‘ਤੇ ਈ-ਸੇਵਾ ਪੋਰਟਲ ਲਈ ਹੋਰ ਵਿਭਾਗਾਂ ਨੂੰ ਸਿਖਲਾਈ ਦੇਣ, ਨਿਗਰਾਨੀ ਕਰਨ ਅਤੇ ਸਹਾਇਤਾ ਕਰਨ ਲਈ ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ, ਜ਼ਿਲ੍ਹਾ ਆਈ.ਟੀ. ਮੈਨੇਜਰ, ਸਹਾਇਕ ਜ਼ਿਲ੍ਹਾ ਆਈ.ਟੀ. ਮੈਨੇਜਰ ਤਾਇਨਾਤ ਕੀਤੇ ਗਏ ਹਨ।
The post ਹੁਣ ਦਫ਼ਤਰਾਂ ਦੇ ਗੇੜੇ ਲਗਾਉਣ ਦੀ ਲੋੜ ਨਹੀਂ, ਪੰਜਾਬ ਦੇ ਨਾਗਰਿਕਾਂ ਨੂੰ ਮੋਬਾਈਲ ਫੋਨਾਂ ‘ਤੇ ਮਿਲਣਗੇ ਸਰਟੀਫ਼ਿਕੇਟ appeared first on TheUnmute.com - Punjabi News. Tags:
|
ਕਿਸਾਨਾਂ ਅਤੇ ਮਜ਼ਦੂਰਾਂ ਨੇ 32 ਜਨਤਕ ਮਾਈਨਿੰਗ ਸਾਈਟਾਂ ਤੋਂ ਦੋ ਮਹੀਨਿਆਂ ਵਿੱਚ 15 ਕਰੋੜ ਰੁਪਏ ਕਮਾਏ Monday 24 April 2023 10:35 AM UTC+00 | Tags: breaking-news gurmeet-singh-meet-hayer latest-news mining-department-punjab news operating-commercial-sand punjabi-news the-unmute-breaking-news the-unmute-news the-unmute-punjabi-news ਚੰਡੀਗੜ੍ਹ, 24 ਅਪ੍ਰੈਲ 2023: ਖਣਨ ਕਾਰਜਾਂ ਵਿੱਚ ਮੁਕੰਮਲ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਪਹੁੰਚ ਸਦਕਾ ਸੂਬੇ ਵਿੱਚ ਰੇਤ ਅਤੇ ਬੱਜਰੀ ਦੀਆਂ ਵਪਾਰਕ ਖਾਣਾਂ (Mining) ਨੂੰ ਚਲਾਉਣ ਲਈ ਜਾਰੀ ਕੀਤੇ ਗਏ ਟੈਂਡਰਾਂ ਲਈ ਪ੍ਰਾਪਤ ਹੋਈਆਂ ਬੋਲੀਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦਿਆਂ ਖਣਨ ਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਵਪਾਰਕ ਰੇਤ ਅਤੇ ਬੱਜਰੀ ਦੀਆਂ ਖਾਣਾਂ ਨੂੰ ਚਲਾਉਣ ਲਈ 68 ਲੱਖ ਮੀਟਰਕ ਟਨ ਰੇਤ/ਬੱਜਰੀ ਦਾ ਪਹਿਲਾ ਟੈਂਡਰ www.eproc.punjab.gov.in ‘ਤੇ ਜਾਰੀ ਕੀਤਾ ਗਿਆ ਸੀ ਅਤੇ ਇਸ਼ਤਿਹਾਰ ਵਿੱਚ ਦਿੱਤੀਆਂ 14 ਮਾਈਨਿੰਗ ਕਲੱਸਟਰਾਂ ਵਿਰੁੱਧ 562 ਬੋਲੀਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਮਾਈਨਿੰਗ ਕਲੱਸਟਰਾਂ ਦੇ ਆਕਾਰ ਨੂੰ ਘਟਾ ਕੇ ਅਤੇ ਉਨ੍ਹਾਂ ਨੂੰ ਪਾਰਦਰਸ਼ੀ ਅਤੇ ਪ੍ਰਗਤੀਸ਼ੀਲ ਖਣਨ ਨੀਤੀ ਤਹਿਤ ਹੋਰ ਮੁਕਾਬਲੇਬਾਜ਼ ਬਣਾ ਕੇ ਖਣਨ ਕਾਰਜਾਂ ਵਿੱਚ ਏਕਾਧਿਕਾਰ ਨੂੰ ਖਤਮ ਕਰਨ ਦੇ ਯਤਨਾਂ ਦਾ ਪ੍ਰਮਾਣ ਹੈ। ਮੰਤਰੀ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਸਮੁੱਚੇ ਸੂਬੇ ਨੂੰ ਸਿਰਫ਼ ਸੱਤ ਕਲੱਸਟਰਾਂ ਵਿੱਚ ਵੰਡਿਆ ਗਿਆ ਸੀ, ਜਿਸ ਨੇ ਸਮੁੱਚੇ ਖਣਨ ਕਾਰਜਾਂ ਦੇ ਆਪਰੇਸ਼ਨ ਨੂੰ ਏਕਾਧਿਕਾਰ ਬਣਾ ਦਿੱਤਾ ਸੀ ਅਤੇ ਛੋਟੇ ਵਪਾਰੀਆਂ ਨੂੰ ਖ਼ਤਮ ਕਰ ਦਿੱਤਾ ਸੀ ਕਿਉਂਕਿ ਅਜਿਹੇ ਕਲੱਸਟਰਾਂ ਲਈ ਸਿਰਫ਼ ਵੱਡੇ ਖਣਨ ਦਿੱਗਜਾਂ ਲਈ ਹੀ ਬੋਲੀ ਲਗਾਉਣਾ ਸੰਭਵ ਸੀ। ਇਸ ਵਾਰ ਸੂਬੇ ਨੂੰ 100 ਕਲੱਸਟਰਾਂ ਵਿੱਚ ਵੰਡਿਆ ਜਾਵੇਗਾ, ਜਿਸ ਨਾਲ ਇਸ ਨੂੰ ਹੋਰ ਪ੍ਰਤੀਯੋਗੀ ਬਣਾਇਆ ਜਾਵੇਗਾ ਅਤੇ ਆਮ ਲੋਕਾਂ ਨੂੰ ਸਸਤੀ ਰੇਤਾ ਅਤੇ ਬੱਜਰੀ ਉਪਲਬਧ ਹੋ ਸਕੇਗੀ। ਸੂਬਾ ਸਰਕਾਰ ਨੇ ਕਾਨੂੰਨੀ ਪਹੁੰਚ ਅਪਣਾਉਂਦਿਆਂ ਕਿਸੇ ਵੀ ਮਾਈਨਿੰਗ ਸਾਈਟ ਲਈ ਕੋਈ ਵੀ ਟੈਂਡਰ ਜਾਰੀ ਕਰਨ ਤੋਂ ਪਹਿਲਾਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਜਿਵੇਂ ਸਟੇਟ ਇਨਵਾਇਰਨਮੈਂਟਲ ਇਮਪੈਕਟ ਅਸੈਸਮੈਂਟ ਅਥਾਰਟੀ (ਐਸ.ਈ.ਆਈ.ਏ.ਏ.) ਤੋਂ ਮਨਜ਼ੂਰੀ ਲੈਣਾ ਅਤੇ ਖਣਨ ਯੋਜਨਾਵਾਂ ਦੀ ਤਿਆਰੀ ਨੂੰ ਮੁਕੰਮਲ ਕਰਨ ਦਾ ਵਿਸ਼ੇਸ਼ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਅਗਲੇ ਤਿੰਨ ਮਹੀਨਿਆਂ ਵਿੱਚ ਸਮੁੱਚੀ ਟੈਂਡਰ ਪ੍ਰਕਿਰਿਆ ਪੜਾਵਾਂ ਵਿੱਚ ਕੀਤੀ ਜਾਵੇਗੀ। ਇਸ ਦੌਰਾਨ ਜਿਹਨਾਂ ਖਾਣਾਂ ਤੋਂ ਲਗਭਗ 5 ਕਰੋੜ ਟਨ ਰੇਤ/ਬੱਜਰੀ ਕੱਢੀ ਜਾ ਸਕਦੀ ਹੈ, ਦੀ ਨਿਲਾਮੀ ਕੀਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਹੁਣ ਤੱਕ 1 ਕਰੋੜ ਟਨ ਤੋਂ ਵੱਧ ਦੇ ਦੋ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ 15-20 ਲੱਖ ਟਨ ਦਾ ਤੀਜਾ ਟੈਂਡਰ ਅਗਲੇ ਦੋ ਦਿਨਾਂ ਵਿੱਚ ਜਾਰੀ ਕਰ ਦਿੱਤਾ ਜਾਵੇਗਾ। ਇਨ੍ਹਾਂ ਟੈਂਡਰਾਂ ਦੇ ਮੁਲਾਂਕਣ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੀਤ ਹੇਅਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਨੁਮਾਇੰਦੇ ਨਾਲ ਇੱਕ ਬਹੁ-ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸਾਰੇ ਟੈਂਡਰਾਂ ਦਾ ਮੁਲਾਂਕਣ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਸਕੇ। ਜਿੱਥੇ ਕਿਤੇ ਵੀ ਵਿੱਤੀ ਬੋਲੀਆਂ ਵਿੱਚ ਬਰਾਬਰੀ ਹੁੰਦੀ ਹੈ, ਤਾਂ ਇਸ ਮਸਲੇ ਨੂੰ ਡਰਾਅ ਕੱਢ ਕੇ ਸੁਲਝਾਇਆ ਜਾਣਾ ਚਾਹੀਦਾ ਹੈ, ਬੋਲੀਕਾਰਾਂ ਨੂੰ ਕਾਰਵਾਈ ਨੂੰ ਰਿਕਾਰਡ ਕਰਨ ਲਈ ਆਪਣੇ ਖੁਦ ਦੇ ਕੈਮਰੇ ਲਗਾਉਣ ਦੀ ਇਜਾਜ਼ਤ ਦੇਣ ਨਾਲ ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਜਨਤਕ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਇਹ ਡਰਾਅ ਕੱਢਣ ਮੌਕੇ ਮੀਡੀਆ ਨੂੰ ਵੀ ਸੱਦਾ ਦਿੱਤਾ ਜਾਵੇਗਾ। ਸੂਬੇ ਭਰ ਵਿੱਚ ਸ਼ੁਰੂ ਕੀਤੀਆਂ ਗਈਆਂ 55 ਜਨਤਕ ਮਾਈਨਿੰਗ ਸਾਈਟਾਂ ਦੀ ਸਫਲਤਾ ਬਾਰੇ ਦੱਸਦਿਆਂ ਖਣਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਇਹ ਸਾਈਟਾਂ (Mining) ਸਥਾਨਕ ਮਜ਼ਦੂਰਾਂ ਅਤੇ ਪਿੰਡਾਂ ਦੇ ਨੌਜਵਾਨਾਂ ਲਈ ਵਰਦਾਨ ਸਾਬਤ ਹੋਈਆਂ ਹਨ, ਜੋ ਹੁਣ ਆਪਣਾ ਸਮਾਂ ਬਰਬਾਦ ਕਰਨ ਅਤੇ ਆਪਣੇ ਆਪ ਨੂੰ ਨਸ਼ਿਆਂ ਦੇ ਖ਼ਤਰੇ ਵਿੱਚ ਪਾਉਣ ਦੀ ਬਜਾਏ ਸਖ਼ਤ ਮਿਹਨਤ ਕਰਕੇ ਵਧੀਆ ਆਮਦਨ ਕਮਾ ਰਹੇ ਹਨ। ਸਿਰਫ 32 ਜਨਤਕ ਮਾਈਨਿੰਗ ਸਾਈਟਾਂ ਜ਼ਰੀਏ ਕਾਮੇ 5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੇ ਹਨ, ਜਦੋਂ ਕਿ ਇਨ੍ਹਾਂ ਸਾਈਟਾਂ ਦੇ ਸ਼ੁਰੂ ਹੋਣ ਉਪਰੰਤ ਟਰੈਕਟਰ-ਟਰਾਲੀਆਂ ਲਾਉਣ ਵਾਲੇ ਸਥਾਨਕ ਨੌਜਵਾਨ ਸਿਰਫ ਦੋ ਮਹੀਨਿਆਂ ਵਿੱਚ 10 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੇ ਹਨ। ਇਸ ਤਰ੍ਹਾਂ ਗਰੀਬ ਪਿੰਡ ਵਾਸੀਆਂ ਨੇ ਸਿਰਫ 32 ਸਾਈਟਾਂ ਤੋਂ ਦੋ ਮਹੀਨਿਆਂ ਵਿੱਚ 15 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਜੇਕਰ ਇਸੇ ਤਰ੍ਹਾਂ ਪੰਜਾਬ ਸਰਕਾਰ ਸੂਬੇ ਭਰ ਵਿੱਚ 150 ਜਨਤਕ ਮਾਈਨਿੰਗ (Mining) ਸਾਈਟਾਂ ਨੂੰ ਕਾਰਜਸ਼ੀਲ ਕਰਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰ ਲੈਂਦੀ ਹੈ, ਤਾਂ ਹਜ਼ਾਰਾਂ ਪੰਜਾਬੀ ਹੱਥੀਂ ਰੇਤ ਕੱਢ ਕੇ ਅਤੇ ਇਸ ਦੀ ਢੋਆ-ਢੁਆਈ ਕਰਕੇ ਆਪਣੀ ਇਮਾਨਦਾਰੀ, ਸਖ਼ਤ ਮਿਹਨਤ ਨਾਲ 450 ਕਰੋੜ ਰੁਪਏ ਸਾਲਾਨਾ ਕਮਾਈ ਕਰਨਾ ਯਕੀਨੀ ਬਣਾ ਸਕਣਗੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਇਹ ਪ੍ਰਕਿਰਿਆ ਬਿਲਕੁਲ ਉਲਟ ਸੀ ਜਦੋਂ ਇਹ ਸਾਰਾ ਪੈਸਾ ਸੂਬੇ ਵਿੱਚ ਧੜੱਲੇ ਨਾਲ ਕੰਮ ਕਰ ਰਹੇ ਮਾਈਨਿੰਗ ਅਤੇ ਟਰਾਂਸਪੋਰਟ ਮਾਫੀਆ ਵੱਲੋਂ ਆਪਣੀਆਂ ਜੇਬਾਂ ਵਿੱਚ ਪਾ ਲਿਆ ਜਾਂਦਾ ਸੀ।
The post ਕਿਸਾਨਾਂ ਅਤੇ ਮਜ਼ਦੂਰਾਂ ਨੇ 32 ਜਨਤਕ ਮਾਈਨਿੰਗ ਸਾਈਟਾਂ ਤੋਂ ਦੋ ਮਹੀਨਿਆਂ ਵਿੱਚ 15 ਕਰੋੜ ਰੁਪਏ ਕਮਾਏ appeared first on TheUnmute.com - Punjabi News. Tags:
|
BSF ਅਤੇ CI ਗੁਰਦਾਸਪੁਰ ਦੇ ਸਾਂਝੇ ਸਰਚ ਅਭਿਆਨ ਦੌਰਾਨ ਖੇਤ 'ਚੋਂ ਪਾਕਿਸਤਾਨੀ ਡਰੋਨ ਬਰਾਮਦ Monday 24 April 2023 10:50 AM UTC+00 | Tags: breaking-news bsf ci-gurdaspur crime drugs-smuggler latest-news news pakistani-drone punjab-news the-unmute-breaking-news the-unmute-punjabi-news ਚੰਡੀਗੜ੍ਹ, 24 ਅਪ੍ਰੈਲ 2023: ਕੌਮਾਂਤਰੀ ਸਰਹੱਦ ਤੋਂ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਹੈ, ਮਿਲੀ ਸੂਚਨਾ ਦੇ ਆਧਾਰ ‘ਤੇ ਬੀ.ਐਸ.ਐਫ ਅਤੇ ਸੀ.ਆਈ.ਗੁਰਦਾਸਪੁਰ (CI Gurdaspur) ਵਲੋਂ ਸਰਹੱਦੀ ਪਿੰਡ ਸ਼ਾਹਪੁਰ ਗੋਰਾਇਆ, ਜ਼ਿਲ੍ਹਾ ਗੁਰਦਾਸਪੁਰ ਦੇ ਕੋਲ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਸਰਚ ਅਭਿਆਨ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸ਼ਾਹਪੁਰ ਗੋਰਾਇਆ ਦੇ ਖੇਤਾਂ ਵਿੱਚੋਂ ਇੱਕ ਡਰੋਨ (ਕਵਾਡਕਾਪਟਰ, ਡੀਜੇਆਈ ਮੈਟ੍ਰਿਸ 300 ਆਰਟੀਕੇ) ਬਰਾਮਦ ਹੋਇਆ। ਇਹ ਡਰੋਨ ਕਣਕ ਦੀ ਫ਼ਸਲ ਦੀ ਕਟਾਈ ਦੌਰਾਨ ਬਰਾਮਦ ਕੀਤਾ ਗਿਆ। ਬਰਾਮਦ ਕੀਤਾ ਗਿਆ ਡਰੋਨ ਬਿਲਕੁਲ ਉਹੀ ਹੈ ਜੋ ਰਾਤ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਾਲ ਭੇਜਿਆ ਗਿਆ ਸੀ ਅਤੇ ਅੱਗੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਇਸ ਦਾ ਪਤਾ ਲਗਾ ਕੇ ਗੋਲੀਬਾਰੀ ਕੀਤੀ ਸੀ। The post BSF ਅਤੇ CI ਗੁਰਦਾਸਪੁਰ ਦੇ ਸਾਂਝੇ ਸਰਚ ਅਭਿਆਨ ਦੌਰਾਨ ਖੇਤ ‘ਚੋਂ ਪਾਕਿਸਤਾਨੀ ਡਰੋਨ ਬਰਾਮਦ appeared first on TheUnmute.com - Punjabi News. Tags:
|
ਨਸ਼ੇ ਨੂੰ ਰੋਕਣ ਵਾਸਤੇ ਇਲਾਕਾ ਨਿਵਾਸੀਆਂ ਵੱਲੋਂ ਕੀਤੀ ਜਾ ਰਹੀ ਸੀ ਮੀਟਿੰਗ, ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ Monday 24 April 2023 11:12 AM UTC+00 | Tags: amritsar anti-drug-campaign breaking-news drugs drugs-case latest-news news punjab-police stop-drug-addiction ਚੰਡੀਗੜ੍ਹ, 24 ਅਪ੍ਰੈਲ 2023: ਪੰਜਾਬ ਪੁਲਿਸ ਵਲੋਂ ਸੂਬੇ ਵਿੱਚ ਨਸ਼ੇ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰ ਰਹੀ ਹੈ, ਉਥੇ ਹੀ ਨਸ਼ੇ ਨੂੰ ਰੋਕਣ ਲਈ ਨਸ਼ਾ ਸਪਲਾਇਰਾਂ ‘ਤੇ ਵੀ ਸਿਕੰਜਾ ਕੱਸਿਆ ਜਾ ਰਿਹਾ ਹੈ, ਅੱਜ ਅੰਮ੍ਰਿਤਸਰ ਵਿੱਚ ਗੋਲੀ ਚੱਲਣ ਦੀ ਵਾਰਦਾਤ ਦੀ ਸੂਚਨਾ ਪ੍ਰਾਪਤ ਹੋਈ ਹੈ | ਉੱਥੇ ਹੀ ਪੀੜਤ ਦਾ ਕਹਿਣਾ ਹੈ ਕਿ ਨਸ਼ੇ ਨੂੰ ਰੋਕਣ ਵਾਸਤੇ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਅਤੇ ਇਹਨਾਂ ਮੀਟਿੰਗਾਂ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਉਹਨਾਂ ਉੱਤੇ ਹਮਲਾ ਕੀਤਾ ਗਿਆ ਅਤੇ ਗੋਲੀਆਂ ਵੀ ਚਲਾਈਆਂ ਗਈਆਂ | ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਉਥੇ ਹੀ ਬਦਮਾਸ਼ਾਂ ਵੱਲੋਂ ਉਸਦੇ ਘਰ ਪਹੁੰਚ ਕੇ ਪੱਥਰ, ਬੋਤਲਾਂ ਅਤੇ ਕਥਿਤ ਤੌਰ ‘ਤੇ ਗੋਲੀਆਂ ਤੱਕ ਚਲਾਈਆਂ ਗਈਆਂ, ਜਿਸ ਤੋਂ ਬਾਅਦ ਪੀੜਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਇਲਾਕੇ ਵਿਚ ਨਸ਼ੇ ਨੂੰ ਖਤਮ ਕਰਨ ਵਾਸਤੇ ਲਗਾਤਾਰ ਹੀ ਮੀਟਿੰਗ ਚੱਲ ਰਹੀਆਂ ਹਨ ਅਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਉੱਤੇ ਪਹਿਲਾਂ ਵੀ ਜਾਨਲੇਵਾ ਹਮਲਾ ਕੀਤਾ ਗਿਆ ਸੀ ਅਤੇ ਹੁਣ ਇਕ ਵਾਰ ਫਿਰ ਤੋਂ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਪਰਤ ਰਿਹਾ ਸੀ ਉਨ੍ਹਾਂ ਨੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਗੋਲੀਆਂ ਤੱਕ ਚੱਲੀਆਂ | ਪੀੜਤ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾ ਸਕੇ | ਨਸ਼ੇ ਦੇ ਇਸ ਛੇਵੇਂ ਦਰਿਆ ਨੂੰ ਖ਼ਤਮ ਕਰਨ ਵਾਸਤੇ ਹੁਣ ਆਮ ਲੋਕ ਵੀ ਅੱਗੇ ਆ ਰਹੇ ਹਨ ਅਤੇ ਨਸ਼ੇ ਨੂੰ ਜੜ੍ਹ ਤੋਂ ਪੁੱਟਣ ਵਾਸਤੇ ਮੀਟਿੰਗ ਕਰ ਰਹੇ ਹਨ | ਉੱਤਰੀ ਅੰਮ੍ਰਿਤਸਰ ਦੇ ਵਿੱਚ ਵੀ ਕਈ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ ਅਤੇ ਇਲਾਕਿਆਂ ਦੇ ਵਿੱਚ ਨਸ਼ੇ ਤੋਂ ਦੂਰ ਕਰਨ ਵਾਸਤੇ ਨੌਜਵਾਨਾਂ ਨੂੰ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ | The post ਨਸ਼ੇ ਨੂੰ ਰੋਕਣ ਵਾਸਤੇ ਇਲਾਕਾ ਨਿਵਾਸੀਆਂ ਵੱਲੋਂ ਕੀਤੀ ਜਾ ਰਹੀ ਸੀ ਮੀਟਿੰਗ, ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ appeared first on TheUnmute.com - Punjabi News. Tags:
|
ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਜਲੰਧਰ 'ਚ ਸਾਂਭਿਆ ਮੋਰਚਾ, ਸੁਸ਼ੀਲ ਕੁਮਾਰ ਰਿੰਕੂ ਦੇ ਹੱਕ 'ਚ ਵੋਟ ਪਾਉਣ ਦੀ ਕੀਤੀ ਅਪੀਲ Monday 24 April 2023 11:20 AM UTC+00 | Tags: aam-aadmi-party breaking-news jalandhar kulwant-singh mla-kulwant-singh mohali mohali-mla-kulwant-singh news sushil-kumar-rinku ਜਲੰਧਰ, 24 ਅਪ੍ਰੈਲ 2023: ਅਗਾਮੀ ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ਨੂੰ ਜਿੱਤਣ ਲਈ ਆਮ ਆਦਮੀ ਪਾਰਟੀ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ, ਇਸੇ ਤਹਿਤ ਅੱਜ ਹਲਕਾ ਮੋਹਾਲੀ ਤੋਂ ਵਿਧਾਇਕ ਸ. ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ | ਕੁਲਵੰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਪਿੰਡ ਬਹਾਦਰਪੁਰ, ਭਰੂਵਾਲ ਅਤੇ ਮੁਆਈ ਵਿਖੇ ਘਰ-ਘਰ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ |
ਇਸ ਮੌਕੇ ਕੁਲਵੰਤ ਸਿੰਘ ਨੇ ਕਿਹਾ ਕਿ ‘ਆਪ’ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਮਾਨਦਾਰ ਸ਼ਖਸੀਅਤ ਤੋਂ ਜਲੰਧਰ ਲੋਕ ਸਭਾ ਹਲਕੇ ਦੇ ਲੋਕ ਬਹੁਤ ਪ੍ਰਭਾਵਿਤ ਹਨ ਅਤੇ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਵੇਖਦਿਆਂ ਲੋਕ ‘ਆਪ’ ਦੇ ਉਮੀਦਵਾਰ ਦੇ ਹੱਕ ਵਿੱਚ ਭੁਗਤਣਗੇ। ਇਸਦੇ ਨਾਲ ਹੀ ਵਿਧਾਇਕ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸ਼ਿਕਾਇਤਾਂ ਵੀ ਸੁਣੀਆਂ ਅਤੇ ਮੌਕੇ ‘ਤੇ ਹੀ ਹੱਲ ਕੀਤਾ ਗਿਆ | ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਵੇਖਦਿਆਂ ਪਿੰਡ ਲੱਧੜ ਦੀ ਪੰਚਾਇਤ ਕਾਂਗਰਸ ਨੂੰ ਛੱਡ ਕੇ ‘ਆਪ’ ‘ਚ ਸ਼ਾਮਲ ਹੋ ਗਈ | ਸ. ਕੁਲਵੰਤ ਸਿੰਘ, ਇੰਦਰਜੀਤ ਕੌਰ ਮਾਨ (ਵਿਧਾਇਕ ਨਕੋਦਰ) ਅਤੇ ਗੁਰਿੰਦਰ ਸਿੰਘ ‘ਗੈਰੀ ਵੜਿੰਗ’ (ਵਿਧਾਇਕ ਅਮਲੋਹ) ਨੇ ਪੰਚਾਇਤ ਨੂੰ ‘ਆਪ’ ਵਿੱਚ ਜੁਆਇਨ ਕਰਵਾਇਆ ਅਤੇ ਪਾਰਟੀ ਵਿੱਚ ਭਰਵਾਂ ਸਵਾਗਤ ਕੀਤਾ | ਇਸ ਮੌਕੇ ਸ. ਕੁਲਵੰਤ ਸਿੰਘ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ‘ਆਪ’ ਜਲੰਧਰ ਚੋਣ ਵਿੱਚ ਜਿੱਤ ਦਰਜ ਕਰਕੇ ਕਾਂਗਰਸ ਦਾ ਵਹਿਮ ਕੱਢੇਗੀ, ਉਨ੍ਹਾਂ ਕਿਹਾ ਕਿ ਜਲੰਧਰ ਨੂੰ ਆਪਣਾ ਗੜ ਕਹਿਣ ਵਾਲੀ ਕਾਂਗਰਸ ਪਾਰਟੀ ਨੂੰ ‘ਆਪ’ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਰਾਇਆ ਸੀ |
ਸ. ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿੱਚ ਲੋਕਾਂ ਦਾ ਸੈਲਾਬ , ਇਸ ਗੱਲ ਦਾ ਸੰਕੇਤ ਹੈ ਕਿ ਲੋਕ ਪਾਰਟੀ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਦੇ ਸੁਪੀਰਮੋ ਅਰਵਿੰਦ ਕੇਜਰਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਹਿੱਤ ਵਿੱਚ ਲਏ ਗਏ ਇਤਿਹਾਸਕ ਫੈਸਲਿਆਂ ਤੋਂ ਲੋਕ ਬਹੁਤ ਪ੍ਰਭਾਵਿਤ ਹਨ, ਕਿਉਂਕਿ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਉਹ ਲੋਕਾਂ ਦੀਆਂ ਦੁੱਖ ਤਕਲੀਫਾਂ ਤੋਂ ਭਲੀ-ਭਾਂਤ ਜਾਣੂੰ ਹਨ |
ਵਿਧਾਇਕ ਨੇ ਕਿਹਾ ਕਿ ‘ਆਪ’ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਹਿਜ਼ ਇੱਕ ਸਾਲ ਦੇ ਕਾਰਜਕਾਲ ਦੌਰਾਨ ਹਰ ਵਰਗ ਦੇ ਹਿੱਤ ਲਈ ਇਤਿਹਾਸਕ ਕਦਮ ਚੁੱਕੇ ਹਨ ਅਤੇ ਸਿਹਤ, ਸਿੱਖਿਆ ਤੇ ਬਿਜਲੀ ਸਮੇਤ ਹਰ ਖੇਤਰ ਵਿੱਚ ਕ੍ਰਾਂਤੀਕਾਰੀ ਫੈਸਲੇ ਲਏ ਗਏ ਹਨ, ਜੋ ਰਵਾਇਤੀ ਪਾਰਟੀਆਂ ਨਹੀਂ ਲੈ ਸਕੀਆਂ। The post ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਜਲੰਧਰ ‘ਚ ਸਾਂਭਿਆ ਮੋਰਚਾ, ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ‘ਚ ਵੋਟ ਪਾਉਣ ਦੀ ਕੀਤੀ ਅਪੀਲ appeared first on TheUnmute.com - Punjabi News. Tags:
|
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਖਿਲਾਫ਼ ਹੋਵੇ ਸਖ਼ਤ ਕਾਰਵਾਈ: ਹਰਜਿੰਦਰ ਸਿੰਘ ਧਾਮੀ Monday 24 April 2023 11:28 AM UTC+00 | Tags: breaking-news harjinder-singh-dhami morinda morinda-police news punjab-government sacrilege sgpc sikh sri-guru-granth-sahi sri-kotwali-sahib ਅੰਮ੍ਰਿਤਸਰ, 24 ਅਪ੍ਰੈਲ 2023: ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ (Sri Kotwali Sahib) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੇਅਦਬੀ ਦੇ ਦੋਸ਼ੀ ਵਿਅਕਤੀ ਖਿਲਾਫ਼ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਬੇਹੱਦ ਸਤਿਕਾਰਤ ਹਨ, ਪਰੰਤੂ ਦੁੱਖ ਦੀ ਗੱਲ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ਼ ਢਿੱਲੀ ਕਾਰਵਾਈ ਕਰਕੇ ਬੇਅਦਬੀ ਕਰਨ ਵਾਲਿਆਂ ਦੇ ਹੌਂਸਲੇ ਵੱਧ ਰਹੇ ਹਨ। ਜੇਕਰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿਸੇ ਦੀ ਅਜਿਹਾ ਘਿਨੌਣਾ ਅਪਰਾਧ ਕਰਨ ਦੀ ਹਿੰਮਤ ਨਾ ਪਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੇਕਰ ਬੇਅਦਬੀ ਕਰਨ ਵਾਲੇ ਫੜ੍ਹੇ ਗਏ ਕਿਸੇ ਵਿਅਕਤੀ ਖਿਲਾਫ ਸੰਗਤ ਵਿਚ ਗੁੱਸਾ ਉੱਠਦਾ ਹੈ ਤਾਂ ਅਕਸਰ ਹੀ ਕਾਨੂੰਨ ਦਾ ਹਵਾਲਾ ਦੇ ਕੇ ਉਸ ਨੂੰ ਬਚਾ ਲਿਆ ਜਾਂਦਾ ਹੈ, ਜਦਕਿ ਦੂਸਰੇ ਪਾਸੇ ਪੁਲਿਸ ਵੱਲੋਂ ਢਿੱਲੀ ਕਾਰਵਾਈ ਨਾਲ ਦੋਸ਼ੀ ਕੁਝ ਚਿਰ ਮਗਰੋਂ ਬਾਹਰ ਆ ਜਾਂਦੇ ਹਨ। ਇਹ ਸਰਕਾਰਾਂ ਲਈ ਵੱਡਾ ਸਵਾਲ ਹੈ, ਜਿਸ ਤੋਂ ਉਹ ਬਚ ਨਹੀਂ ਸਕਦੀਆਂ। ਐਡਵੋਕੇਟ ਧਾਮੀ ਨੇ ਕਿਹਾ ਕਿ (Sri Kotwali Sahib) ਮੋਰਿੰਡਾ ਵਿਖੇ ਬੇਅਦਬੀ ਦੀ ਘਟਨਾ ਰੂਹ ਨੂੰ ਝੰਜੋੜਨ ਵਾਲੀ ਹੈ, ਜਿਸ ਦੇ ਦੋਸ਼ੀ ਨੇ ਸ਼ਰ੍ਹੇਆਮ ਆ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ। ਇਸ ਵਿਅਕਤੀ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਰੜੀ ਕਾਰਵਾਈ ਕਰਕੇ ਇਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਗੰਭੀਰ ਜਾਂਚ ਕੀਤੀ ਜਾਵੇ ਤਾਂ ਜੋ ਬੇਅਦਬੀ ਦੇ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਸਾਹਮਣੇ ਆ ਸਕਣ। ਐਡਵੋਕੇਟ ਧਾਮੀ ਨੇ ਆਖਿਆ ਕਿ ਜੇਕਰ ਸਰਕਾਰ ਅਤੇ ਪੁਲਿਸ ਨੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਠੀਕ ਨਹੀਂ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਫਰੀਦਕੋਟ ਦੇ ਪਿੰਡ ਗੋਲੇਵਾਲਾ ਵਿਚ ਗੁਟਕਾ ਸਾਹਿਬ ਦੇ ਪਾਵਨ ਅੰਗ ਖਿਲਾਰਨ ਦੀ ਘਟਨਾ ਦੀ ਵੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਵੀ ਸ਼ਰ੍ਹੇਆਮ ਬੇਅਦਬੀ ਕੀਤੀ ਗਈ ਹੈ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਵਿਚ ਵੀ ਕੈਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਭਾਵੇਂ ਕਿਸੇ ਵੀ ਧਰਮ ਜਾਂ ਫਿਰਕੇ ਨਾਲ ਸਬੰਧਤ ਹੋਵੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਮੰਗ ਕੀਤੀ ਕਿ ਫਿਰਕੂ ਮਾਹੌਲ ਪੈਦਾ ਕਰਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਦਾ ਕਤਲ ਕਰਨ ਵਾਲੇ ਲੋਕਾਂ ਤੋਂ ਸਖ਼ਤੀ ਨਾਲ ਪੁਛਗਿਛ ਕੀਤੀ ਜਾਵੇ, ਤਾਂ ਜੋ ਇਸ ਵਰਤਾਰੇ ਦੇ ਮੁੱਖ ਦੋਸ਼ੀਆਂ ਨੂੰ ਹੱਥ ਪਾਇਆ ਜਾ ਸਕੇ। The post ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਖਿਲਾਫ਼ ਹੋਵੇ ਸਖ਼ਤ ਕਾਰਵਾਈ: ਹਰਜਿੰਦਰ ਸਿੰਘ ਧਾਮੀ appeared first on TheUnmute.com - Punjabi News. Tags:
|
ਨੈਸ਼ਨਲ ਗੇਮਜ਼/ਖੇਲੋ ਇੰਡੀਆ ਗੇਮਜ਼ ਦੀ ਮੇਜ਼ਬਾਨੀ ਪੰਜਾਬ ਨੂੰ ਦਿੱਤੀ ਜਾਵੇ: ਮੀਤ ਹੇਅਰ Monday 24 April 2023 01:25 PM UTC+00 | Tags: breaking-news games gurmeet-singh-meet-haryer khelo-india-games meet-haryer national-games news punjab punjab-sports-department punjab-sports-news ਇੰਫਾਲ/ਚੰਡੀਗੜ੍ਹ, 24 ਅਪ੍ਰੈਲ 2023: ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇੰਫਾਲ ਵਿਖੇ ਕੇਂਦਰੀ ਖੇਡ ਮੰਤਰਾਲੇ ਵੱਲੋਂ ਸੂਬਿਆਂ ਦੇ ਖੇਡ ਮੰਤਰੀਆਂ ਦੀ ਕਰਵਾਈ ਜਾ ਰਹੀ ਕੌਮੀ ਕਾਨਫਰੰਸ (ਚਿੰਤਨ ਕੈਂਪ) ਵਿੱਚ ਬੋਲਦਿਆਂ ਨੈਸ਼ਨਲ ਗੇਮਜ਼/ਖੇਲੋ ਇੰਡੀਆ ਗੇਮਜ਼ (Khelo India Games) ਦੀ ਮੇਜ਼ਬਾਨੀ ਪੰਜਾਬ ਨੂੰ ਦੇਣ ਦੀ ਮੰਗ ਰੱਖੀ। ਇਸ ਸੈਸ਼ਨ ਦੀ ਪ੍ਰਧਾਨਗੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕੀਤੀ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੇ 2001 ਵਿੱਚ ਕੌਮੀ ਖੇਡਾਂ ਤੋਂ ਬਾਅਦ ਕੋਈ ਵੀ ਕੌਮੀ ਖੇਡਾਂ ਜਾਂ ਖੇਲੋ ਇੰਡੀਆ ਗੇਮਜ਼ ਦੀ ਮੇਜ਼ਬਾਨੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਪੰਜਾਬ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਸੀ ਅਤੇ ਹੌਲੀ-ਹੌਲੀ ਪਛੜਦਾ ਗਿਆ।ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਉਪਰਾਲੇ ਕਰ ਰਹੀ ਹੈ। ਜੇਕਰ ਪੰਜਾਬ ਨੂੰ ਕੌਮੀ ਪੱਧਰ ਦਾ ਵੱਡਾ ਖੇਡ ਮੁਕਾਬਲਾ ਕਰਵਾਉਣ ਦਾ ਮੌਕਾ ਮਿਲੇ ਤਾਂ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਬਲ ਮਿਲੇਗਾ। ਮੀਤ ਹੇਅਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਮਗਨਰੇਗਾ ਅਧੀਨ ਪਿੰਡਾਂ ਵਿੱਚ ਖੇਡ ਪਾਰਕ ਬਣਾ ਰਹੀ ਹੈ ਅਤੇ ਗੈਪ ਫੰਡਿੰਗ ਦੀ ਰਾਸ਼ੀ ਖੇਡ ਵਿਭਾਗ ਦੇ ਰਿਹਾ ਹੈ। ਕੇਂਦਰ ਸਰਕਾਰ ਖੇਲੋ ਇੰਡੀਆ ਦੀਆਂ ਸਕੀਮਾਂ ਜਾਂ ਹੋਰ ਕਿਸੇ ਸਕੀਮ ਤਹਿਤ ਇਸ ਗੈਪ ਫੰਡਿੰਗ ਵਿੱਚ ਸੂਬਿਆਂ ਦੀ ਮੱਦਦ ਕਰਨ। ਪੰਜਾਬ ਦੇ ਖੇਡ ਮੰਤਰੀ ਨੇ ਸੱਟਾ-ਫੇਟਾਂ ਕਾਰਨ ਖਿਡਾਰੀਆਂ ਦੇ ਖੇਡ ਜੀਵਨ ਵਿੱਚ ਆਉਂਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਈ ਦੇ ਸੈਂਟਰ ਆਫ ਐਕਸੀਲੈਂਸਜ਼ ਵਿੱਚ ਖਿਡਾਰੀਆਂ ਲਈ ਇੰਜਰੀ ਤੇ ਰਿਹੈਬਲੀਟੇਸ਼ਨ ਸੈਂਟਰ ਸਥਾਪਤ ਕੀਤਾ ਜਾਵੇ ਤਾਂ ਜੋ ਖਿਡਾਰੀਆਂ ਸੱਟਾਂ ਤੋਂ ਉੱਭਰ ਸਕਣ। ਉਨ੍ਹਾਂ ਓਲੰਪਿਕ ਚੈਂਪੀਅਨ ਅਥਲੀਟ ਨੀਰਜ ਚੋਪੜਾ ਦੀ ਉਦਾਹਰਨ ਦਿੱਤੀ ਜਿਸ ਨੂੰ ਵਿਦੇਸ਼ਾਂ ਵਿੱਚ ਅਜਿਹੇ ਸੈਂਟਰਾਂ ਤੋਂ ਮਿਲੀ ਮੱਦਦ ਕਾਰਨ ਸੱਟ ਤੋਂ ਉੱਭਰਨ ਵਿੱਚ ਮੱਦਦ ਮਿਲੀ। ਮੀਤ ਹੇਅਰ ਨੇ ਕਿਹਾ ਕਿ ਖੇਲੋ ਇੰਡੀਆ ਗੇਮਜ਼ (Khelo India Games) ਦੇ ਜੇਤੂ ਖਿਡਾਰੀਆਂ ਦਾ ਪੂਲ ਬਣਾ ਕੇ ਉਨ੍ਹਾਂ ਨੂੰ ਚੰਗੇ ਕੇਂਦਰਾਂ ਵਿੱਚ ਭੇਜ ਕੇ ਭਵਿੱਖ ਲਈ ਤਿਆਰ ਕਰਨਾ ਚਾਹੀਦਾ ਹੈ।ਓਲੰਪਿਕ, ਰਾਸ਼ਟਰਮੰਡਲ, ਏਸ਼ਿਆਈ ਖੇਡਾਂ ਜਿਹੇ ਵੱਡੇ ਮੰਚ ਲਈ ਦੇਸ਼ ਦੇ ਚੋਣਵੇਂ ਖਿਡਾਰੀਆਂ ਦੀ ਤਿਆਰੀ ਉੱਤੇ ਜ਼ੋਰ ਦੇਣਾ ਲਾਜ਼ਮੀ ਹੈ। The post ਨੈਸ਼ਨਲ ਗੇਮਜ਼/ਖੇਲੋ ਇੰਡੀਆ ਗੇਮਜ਼ ਦੀ ਮੇਜ਼ਬਾਨੀ ਪੰਜਾਬ ਨੂੰ ਦਿੱਤੀ ਜਾਵੇ: ਮੀਤ ਹੇਅਰ appeared first on TheUnmute.com - Punjabi News. Tags:
|
ਕਿਵੇਂ ਦੀ ਹੈ ਫ਼ਿਲਮ 'ਅੰਨ੍ਹੀ ਦਿਆ ਮਜ਼ਾਕ ਏ' ? (Movie Review) Monday 24 April 2023 01:33 PM UTC+00 | Tags: ammy-virk annhi-dea-mazaak-ae entertainment entertainment-news film-review gurdeep-grewal harpreet-singh-kahlon movie-review pari-pandher pollywood punjab punjabi-artists punjabi-film punjabi-film-industry punjabi-industry punjabi-movies punjabi-news punjabi-singer the-unmjute-news the-unmute ਹਰਪ੍ਰੀਤ ਸਿੰਘ ਕਾਹਲੋਂ The Unmute'ਅੰਨ੍ਹੀ ਦਿਆ ਮਜ਼ਾਕ ਏ' ਦੇ ਬਹਾਨੇ ਕੇ ਬਾਲਾਚੰਦਰ ਨੇ ਕਿਹਾ ਸੀ ਕਿ ਕਮਾਲ ਦੀਆਂ ਕਹਾਣੀਆਂ ਆਪਣੇ ਢੁੱਕਵੇਂ ਦਰਸ਼ਕ ਲੱਭ ਲੈਂਦੀਆਂ ਹਨ। ਫਿਰ ਚਾਹੇ ਉਹ ਵੱਡਾ ਪਰਦਾ ਹੋਵੇ, ਨਿੱਕਾ ਪਰਦਾ ਹੋਵੇ ਜਾਂ ਸਾਡੇ ਆਲੇ ਦੁਆਲੇ ਕੋਈ ਨਿੱਜੀ ਕਹਾਣੀ ਹੀ ਕਿਉਂ ਨਾ ਹੋਵੇ। ਬੰਦੇ ਨੇ ਆਪਣੀ ਕਹਾਣੀਆਂ ਬਣਾਈਆਂ ਹਨ, ਸੁਣਾਈਆਂ ਹਨ ਅਤੇ ਉਹਨਾਂ ਕਹਾਣੀਆਂ ਨਾਲ ਹੀ ਉਹਨੇ ਆਪਣਾ ਰਾਹ ਵੀ ਬਣਾਇਆ ਹੈ ਅਤੇ ਮਨ ਨੂੰ ਰਾਜੀ ਵੀ ਕੀਤਾ ਹੈ। ਪਿਊਸ਼ ਮਿਸ਼ਰਾ ਮਨੋਰੰਜਨ ਬਾਰੇ ਇਹੋ ਕਹਿੰਦਾ ਹੈ ਕਿ ਅਦਾਕਾਰੀ ਉਹ ਜੋ ਹਸਾਵੇ ਅਤੇ ਰੁਵਾਵੇ ਅਤੇ ਮਨ ਦਾ ਪ੍ਰਚਾਵਾ ਕਰੇ। ਪੰਜਾਬੀ ਸਿਨੇਮਾ ਇਹਨਾਂ ਕਹਾਣੀਆਂ ਤੋਂ ਅਜੇ ਦੂਰ ਹੈ।ਸਾਲ ਛਿਮਾਹੀ ਜੇ ਕੁਝ ਵੱਖਰੀ ਤਰਤੀਬ ਅਤੇ ਕਹਾਣੀ ਦਾ ਸਬੱਬ ਬਣੇ ਵੀ ਤਾਂ ਫਿਰ ਉਸੇ ਦਾ ਹੀ ਹਰ ਕੋਈ ਦੁਹਰਾਓ ਕਰਦਾ ਹੈ। ਮੈਂ ਇਹ ਨਹੀਂ ਮੰਨਦਾ ਕਿ ਵਧੀਆ ਫਿਲਮ ਆਉਂਦੀ ਨਹੀਂ ਪਰ ਅਜਿਹੀਆਂ ਫਿਲਮਾਂ ਬਾਰੇ ਫਿਲਮਸਾਜ਼ ਦਾ ਵੀ ਤਲਖ ਫੋਬੀਆ ਹੈ ਅਤੇ ਦਰਸ਼ਕ ਦਾ ਮਨ ਵੀ ਜੜ੍ਹ ਹੋਇਆ ਹੈ।ਉਹ ਕਹਾਣੀ ਤੋਂ ਵਿਸ਼ੇ ਤੋਂ ਵੱਖਰੀ ਫਿਲਮ ਹੋਰ ਜ਼ੁਬਾਨ ਦੀ ਤਾਂ ਵੇਖੇਗਾ ਪਰ ਪੰਜਾਬੀ ਦੀ ਨਹੀਂ।ਪੰਜਾਬੀ ਦੀ ਫਿਲਮ ਉਹ ਬਹੁਤਾਤ ਵਿੱਚ ਹਾਸ ਭਰਪੂਰ ਹੀ ਚਾਹੇਗਾ। ਕਲੀ ਜੋਟਾ, ਚੱਲ ਜਿੰਦੀਏ, ਕਿੱਸਾ ਪੰਜਾਬ ਆਦਿ ਫਿਲਮਾਂ ਜ਼ਰੂਰ ਹਨ ਪਰ ਉਹ ਆਪਣੀ ਗਿਣਤੀ ਨਹੀਂ ਵਧਾ ਸਕੀਆ। ਬਤੌਰ ਫਿਲਮ ਪ੍ਰੋਡਕਸ਼ਨ ਰਿਦਮ ਬੁਆਏ ਦੀ ਇੱਕ ਗੱਲ ਇਸ ਸਭ ਦੇ ਬਾਵਜੂਦ ਮੈਨੂੰ ਸਾਰਥਕ ਲੱਗਦੀ ਹੈ ਕਿ ਇੱਕ ਪ੍ਰੋਡਕਸ਼ਨ ਬਣ ਉਹ ਬਕਾਇਦਾ ਦਰਸ਼ਕ ਨੂੰ ਹਰ ਕਹਾਣੀ ਦੀ ਵਨ ਸੁਵੰਨਤਾ ਪੇਸ਼ ਕਰ ਰਿਹਾ ਹੈ।ਉਹ ਅੰਗਰੇਜ਼ ਫਿਲਮ ਨਾਲ ਪੰਜਾਬੀ ਸਿਨੇਮਾ ਵਿੱਚ ਪੁਰਾਤਣ ਪੰਜਾਬ ਦੀ ਕਹਾਣੀ ਸੱਭਿਆਚਾਰ ਦੀ ਝਲਕ ਨੂੰ ਵੀ ਪੇਸ਼ ਕਰਦਾ ਹੈ ਅਤੇ ਉਹ ਪੰਜਾਬ ਤੋਂ ਬਾਹਰ ਨਿਰੋਲ ਕਨੇਡਾ ਦੀ ਆਪਣੀ ਪੰਜਾਬੀ ਜ਼ਿੰਦਗੀ ਭਾਵ ਸਿਰਫ ਪੰਜਾਬੋਂ ਬਾਹਰ ਦੇ ਪੰਜਾਬੀ ਜ਼ਿੰਦਗੀ ਦੀ ਕਹਾਣੀ ਲਾਈਏ ਜੇ ਯਾਰੀਆ ਵੀ ਬੁਣਦਾ ਹੈ।ਉਹ ਛੱਲਾ ਮੁੜਕੇ ਨਹੀਂ ਆਇਆ ਵੀ ਬਣਾਉਂਦਾ ਹੈ ਅਤੇ ਉਹ ਨਾਲੋਂ ਨਾਲ ਮਨੋਰੰਜਨ ਨੂੰ ਧਿਆਨ ਵਿੱਚ ਰੱਖਦਿਆਂ ਚੱਲ ਮੇਰਾ ਪੁੱਤ ਅਤੇ ਹੁਣ ਅੰਨ੍ਹੀ ਦਿਆ ਮਜ਼ਾਕ ਈ ਵੀ ਬਣਾਉਂਦਾ ਹੈ।ਉਹ ਗੱਲ ਵੱਖਰੀ ਹੈ ਕਿ ਇਹਨਾਂ ਫਿਲਮਾਂ ਵਿੱਚ ਬਹੁਤ ਕਮਜ਼ੋਰੀਆਂ ਵੀ ਰਹਿੰਦੀਆਂ ਹਨ ਅਤੇ ਇਹਨਾਂ ਫਿਲਮਾਂ ਦੀ ਕਥਾਨਕ ਤੋਂ ਵਿਸ਼ੇ ਤੋਂ ਆਲੋਚਣਾ ਵੀ ਹੋਣੀ ਚਾਹੀਦੀ ਹੈ। ਨਸੀਰ ਚਿਨਓਟੀ, ਇਫਤਿਖਾਰ ਠਾਕੁਰ ਜਹੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਨੂੰ ਲਿਆ ਅਤੇ ਪੰਜਾਬੀ ਫਿਲਮਾਂ ਵਿੱਚ ਇਹਨਾਂ ਕਲਾਕਾਰਾਂ ਨਾਲ ਸਾਂਝੇ ਤੌਰ 'ਤੇ ਕੰਮ ਕਰਨ ਦੀ ਗੁਣਵੱਤਾ ਪੱਖੋ ਅਤੇ ਵਪਾਰਕ ਪੱਖੋਂ ਵੀ ਪਹਿਲ ਇਹੋ ਪ੍ਰੋਡਕਸ਼ਨ ਹਾਊਸ ਕਰਦਾ ਹੈ।ਇਹੋ ਪ੍ਰੋਡਕਸ਼ਨ ਹਾਊਸ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਦੀ ਛੋਹ ਪਾਉਂਦਾ ਭੱਜੋ ਵੀਰੋ ਵੇ ਵੀ ਬਣਾਉਂਦਾ ਹੈ। ![]() ਪੰਜਾਬੀ ਸਿਨੇਮਾ ਵਿੱਚ ਅਜਬ ਜਿਹਾ ਦਵੰਦ ਹੈ ਜਾਂ ਕਹਿ ਲਵੋ ਸੰਕਟ ਹੈ।ਵਿਸ਼ੇ ਪੱਖੋਂ ਵਧੀਆ ਕਹਾਣੀ ਦੇਵੇਗਾ ਤਾਂ ਵਪਾਰਕ ਪੱਖ ਤੋਂ ਚੱਲਣ ਦੀ ਉਮੀਦ ਨਹੀਂ ਬਣਦੀ।ਵਪਾਰਕ ਪੱਖ ਤੋਂ ਜਿਹੜੀਆਂ ਫਿਲਮਾਂ ਦਿੱਤੀਆਂ ਜਾ ਰਹੀਆਂ ਹਨ ਉਹ ਮਹਿਜ਼ ਹਾਸਰਸ ਹਨ ਅਤੇ ਉਹਨਾਂ ਕਹਾਣੀਆਂ 'ਚ ਜੜ੍ਹ ਹੋਇਆ ਫਾਰਮੂਲਾ ਹੈ।ਕਹਾਣੀ ਅੰਤ ਤੱਕ ਇੰਝ ਹੀ ਪਹੁੰਚਦੀ ਹੈ ਭਾਂਵੇ ੳ ਅ ੲ ਸ ਕੋਈ ਵੀ ਕਹਾਣੀ ਕਿਉਂ ਨਾ ਹੋਵੇ।ਕਹਾਣੀ ਦੇ ਮੋੜ ਅਤੇ ਪਾਤਰ ਇੱਕ ਦੂਜੇ ਨਾਲ ਉਲਝਦੇ ਹਨ ਅਤੇ ਅੰਤ ਸਭ ਇੱਕ ਜਗ੍ਹਾ ਇੱਕਠੇ ਹੋ ਅੰਤ ਵੱਲ ਖਤਮ ਹੋ ਜਾਂਦੇ ਹਨ। ਅੰਨ੍ਹੀ ਦਿਆ ਮਜ਼ਾਕ ਈ ਨਾਲ ਵੀ ਇਹੋ ਸਮੱਸਿਆ ਹੈ।ਫਿਲਮ ਵਿੱਚ ਨਿੱਕੇ ਨਿੱਕੇ ਕਹਾਣੀਆਂ ਦੇ ਗੁੱਛੇ ਹਨ ਜੋ ਸਾਨੂੰ ਵਧੀਆ ਲੱਗਦੇ ਹਨ ਪਰ ਕਹਾਣੀ ਆਪਣੇ ਕਥਾਨਕ ਤੋਂ ਪਹਿਲਾਂ ਤੋਂ ਹੀ ਉਹੋ ਰਾਹ 'ਤੇ ਹੈ ਜਿੱਥੇ ਵੇਖਣ ਵਾਲੇ ਨੂੰ ਪਤਾ ਹੀ ਹੈ ਕਿ ਇਹ ਕਹਾਣੀ ਇੰਝ ਹੀ ਤੁਰਨੀ ਹੈ।ਫਿਰ ਭਾਂਵੇ ਮੁੱਖ ਪਾਤਰ ਅੰਨ੍ਹਾ ਹੀ ਕਿਉਂ ਨਾ ਵਿਖਾ ਦਿਓ।ਸੋਚੋ ਕਿ ਜੇ ਉਹ ਅੰਨ੍ਹਾ ਨਾ ਹੋਵੇ ਤਾਂ ਵੀ ਉਹਦੇ ਲਈ ਨਾਇਕਾ ਨਾਲ ਪਿਆਰ ਹੋਣਾ,ਮਾਪਿਆਂ ਨੂੰ ਗੱਲ ਜਚਾਉਣਾ ਅਤੇ ਅੰਤ ਕੁੜੀ ਦੇ ਮਾਪਿਆਂ ਨੂੰ ਬਚਾ ਦਿਲ ਜਿੱਤ ਦਿਆਂ ਪਿਆਰ ਹਾਸਲ ਕਰਨ ਨਾਲ ਕਹਾਣੀ ਉੱਕਾ ਵੀ ਬਦਲ ਨਹੀਂ ਜਾਣੀ ਸੀ। ਫਿਲਮ ਵਿੱਚ ਐਮੀ ਵਿਰਕ ਦੀ ਕੌਸ਼ਿਸ਼ ਈਮਾਨਦਾਰ ਹੁੰਦੀ ਹੈ।ਗੁਰਦੀਪ ਗਰੇਵਾਲ ਉਹਦੀ ਭੈਣ ਦੀ ਭੂਮਿਕਾ ਵਿੱਚ ਅਦਾਕਾਰਾ ਨਾਲੋਂ ਵਧੇਰੇ ਸਹਿਜ ਲੱਗਦੀ ਹੈ।ਨਸੀਰ ਚਿਨਓਟੀ ਦੀ ਖੂਬੀ ਹੀ ਇਹ ਹੈ ਕਿ ਉਹ ਆਪਣੇ ਢੰਗ ਦੀ ਕਮੇਡੀ ਕਰਨ ਦਾ ਮਾਹਰ ਹੈ ਅਤੇ ਦਰਸ਼ਕ ਨੂੰ ਵਧੀਆ ਵੀ ਲੱਗਦਾ ਹੈ।ਮਸਲਾ ਫਿਲਮ ਦੇ ਚੰਗੇ ਬੁਰੇ ਹੋਣ ਦਾ ਨਹੀਂ ਹੈ।ਹੋ ਸਕਦਾ ਕਿ ਵਪਾਰਕ ਪੱਖ ਤੋਂ ਵਧੀਆ ਵੀ ਕਰ ਜਾਵੇ ਪਰ ਮਸਲਾ ਹੈ ਕਿ ਇਹਨਾਂ ਸਾਰੀਆਂ ਫਿਲਮਾਂ ਦੀ ਕਹਾਣੀਆਂ ਟਾਈਮਲਾਈਨ ਚਿਰਪਰਚਿਤ ਇੱਕ ਜੜ੍ਹ ਹੋਏ ਫਾਰਮੂਲਾ 'ਚ ਟਾਈਪਡ ਹੋ ਗਈਆਂ ਹਨ। ਮੈਂ ਪਿੱਛੇ ਜਹੇ 'ਦੀ ਵ੍ਹੇਲ' ਫਿਲਮ ਦੀ ਉਦਾਹਰਨ ਦਿੱਤੀ ਸੀ।ਦੂਜੀ ਉਦਾਹਰਨ ਐਵਰੀਥਿੰਗ ਐਵਰੀਵੇਅਰ ਆਲ ਏਟ ਵਨਸ ਦੀ ਸੀ।ਇੱਕ ਫਿਲਮ ਅਮਰੀਕਨ ਜਿੰਦਗੀ ਦੀ ਉਸ ਬੰਦੇ ਦੀ ਹੈ ਜੋ ਗੇ ਹੈ,ਇੱਕ ਧੀ ਦਾ ਪਿਓ ਹੈ,ਘਰਵਾਲੀ ਤੋਂ ਵੱਖ ਹੈ,ਅਤਿ ਮੋਟਾ ਹੈ ਅਤੇ ਆਨ ਲਾਈਨ ਗਣਿਤ ਦਾ ਅਧਿਆਪਕ ਹੈ।ਕਿਸੇ ਖਿੱਤੇ ਦੀ ਜ਼ਿੰਦਗੀ ਜਿਵੇਂ ਦੀ ਹੁੰਦੀ ਹੈ ਫਿਲਮ ਉਹਨਾਂ ਕਹਾਣੀਆਂ ਨੂੰ ਬੁਣਦਾ ਹੈ ਤਾਂ ਇੰਝ ਦੀਆਂ ਫਿਲਮਾਂ ਬਣਦੀਆਂ ਹਨ।ਪੰਜਾਬੀ ਸਿਨੇਮਾ ਅਸਲ ਜ਼ਿੰਦਗੀ ਆਪਣੇ ਖਿੱਤੇ ਆਪਣੇ ਪਾਤਰਾਂ ਨਾਲ ਆਪਣੀ ਮੂਲ ਕਹਾਣੀ ਸੰਕਟ ਵਾਲੀ,ਹਾਸਰਸ ਵਾਲੀ,ਮੌਜੂਦਾ ਜਾਂ ਪੀਰੀਅਡ ਨਹੀਂ ਬਣਾਉਂਦਾ।ਤੁਹਾਨੂੰ ਬਹੁਤੀ ਵਾਰ ਇਹੋ ਲੱਗਦਾ ਹੈ ਕਿ ਇਹ ਕਹਾਣੀ ਮੇਰੇ ਆਲੇ ਦੁਆਲੇ ਇੰਝ ਸ਼ਾਇਦ ਹੀ ਵਾਪਰਦੀ ਹੋਵੇ।ਅਮਰੀਕਨ ਫਿਲਮਾਂ ਵਿਚੋਂ ਇਸ ਸਾਲ ਆਸਕਰ ਦੀਆਂ ਇਹ ਦੋ ਫਿਲਮਾਂ ਹੋਣ ਜਾਂ ਅਮਰੀਕਨ ਬਿਊਟੀ ਜਾਂ ਕੋਈ ਵੀ ੳ ਅ ੲ ਫਿਲਮ ਹੋਵੇ ਵੇਖ ਲੱਗਦਾ ਹੈ ਕਿ ਇਹ ਹਾਸਰਸ ਕਹਾਣੀ,ਗੰਭੀਰ ਕਹਾਣੀ,ਸਿਆਸੀ ਸਮਾਜਿਕ ਸੰਕਟ ਜਾਂ ਹਲਾਤ ਦੀ ਕਹਾਣੀ ਮੇਰੇ ਆਲੇ ਦੁਆਲੇ ਹੀ ਵਾਪਰੀ ਹੈ।ਦਰਸ਼ਕ ਆਪਣੀ ਕਹਾਣੀ ਨਾਲ ਜੁੜਾਓ ਮਹਿਸੂਸ ਕਰੇਗਾ ਤਾਂ ਹੀ ਸਿਨੇਮਾ ਮਜ਼ਬੂਤ ਹੋਵੇਗਾ। ਇਸੇ ਕਰਕੇ ਪੰਜਾਬੀ ਸਿਨੇਮੇ ਦਾ ਇਹ ਸੰਕਟ ਬਣਿਆ ਰਹਿੰਦਾ ਹੈ ਕਿ ਅੱਜ ਖਤਮ ਹੋਇਆ ਮੰਨੋ ਕੱਲ੍ਹ ਸੰਕਟ ਆਇਆ ਲਓ ! ਮਸਲਾ ਇਹ ਨਹੀਂ ਕਿ ਲਾਰਜਰ ਦੈਨ ਲਾਈਫ ਜਾਂ ਅਤਿ ਮਨੋਰੰਜਨ ਜਾਂ ਸੱਚਾਈ ਤੋਂ ਦੂਰ ਕਹਾਣੀਆਂ ਨਹੀਂ ਬਣ ਸਕਦੀਆਂ ਪਰ ਹਰ ਫਿਲਮ ਵਾਰੀ ਤੁਹਾਨੂੰ ਇਸ ਫੋਬੀਆ ਤੋਂ ਨਿਕਲਣਾ ਹੀ ਪੈਣਾ ਹੈ।ਕਲੀ ਜੋਟਾ ਹੋਵੇ ਜਾਂ ਚੱਲ ਜਿੰਦੀਏ ਤਾਜ਼ਾ ਉਦਾਹਰਨ ਹਨ।ਵਿਸ਼ੇ ਪੱਖੋਂ ਇਹਨਾਂ ਬਾਰੇ ਵੀ ਭਾਂਵੇ ਘਾਟਾਂ ਰਹੀਆਂ ਹੋਣ ਪਰ ਉਹ ਉਸ ਲਕੀਰ ਨੂੰ ਤੋੜਣ ਦਾ ਤਹੱਈਆ ਤਾਂ ਹੈ। ~ ਹਰਪ੍ਰੀਤ ਸਿੰਘ ਕਾਹਲੋਂ The post ਕਿਵੇਂ ਦੀ ਹੈ ਫ਼ਿਲਮ 'ਅੰਨ੍ਹੀ ਦਿਆ ਮਜ਼ਾਕ ਏ' ? (Movie Review) appeared first on TheUnmute.com - Punjabi News. Tags:
|
SRH vs DC: ਹਾਰ ਦੀ ਹੈਟ੍ਰਿਕ ਤੋਂ ਬਚਣਾ ਚਾਹੇਗੀ ਹੈਦਰਾਬਾਦ, ਡੇਵਿਡ ਵਾਰਨਰ ਦੀ 3 ਸਾਲ ਬਾਅਦ ਹੈਦਰਾਬਾਦ ਵਾਪਸੀ Monday 24 April 2023 01:43 PM UTC+00 | Tags: breaking-news david-arner david-warner delhi-capitals news rajiv-gandhi-international sunrisers-hyderabad ਇੰਫਾਲ/ਚੰਡੀਗੜ੍ਹ, 24 ਅਪ੍ਰੈਲ 2023: (SRH vs DC) ਅੱਜ ਆਈ.ਪੀ. ਐੱਲ 2023 ਦੇ 34ਵੇਂ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਦਿੱਲੀ ਕੈਪੀਟਲਸ ਨਾਲ ਹੋ ਰਿਹਾ ਹੈ। ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ | ਹੈਦਰਾਬਾਦ ਦੀ ਟੀਮ ਪਿਛਲੇ ਦੋ ਮੈਚਾਂ ਵਿੱਚ ਹਾਰ ਚੁੱਕੀ ਹੈ, ਜਦੋਂ ਕਿ ਦਿੱਲੀ ਦੀ ਟੀਮ ਨੇ ਇਸ ਸੈਸ਼ਨ ਦੀ ਪਹਿਲੀ ਜਿੱਤ ਪਿਛਲੇ ਮੈਚ ਵਿੱਚ ਹਾਸਲ ਕੀਤੀ ਸੀ। ਹੈਦਰਾਬਾਦ ਦੀ ਟੀਮ ਹਾਰ ਦੀ ਹੈਟ੍ਰਿਕ ਤੋਂ ਬਚਣਾ ਚਾਹੇਗੀ, ਜਦਕਿ ਦਿੱਲੀ ਦੀ ਟੀਮ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ‘ਤੇ ਲੱਗੇਗੀ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 21 ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚੋਂ ਹੈਦਰਾਬਾਦ ਨੇ 11 ਅਤੇ ਦਿੱਲੀ ਨੇ 10 ਮੈਚ ਜਿੱਤੇ ਹਨ। ਇਹ ਦੋਵੇਂ ਟੀਮਾਂ ਹੈਦਰਾਬਾਦ ਵਿੱਚ ਪੰਜ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਹੈਦਰਾਬਾਦ ਨੇ ਤਿੰਨ ਅਤੇ ਦਿੱਲੀ ਨੇ ਦੋ ਜਿੱਤੇ ਹਨ। ਪਿਛਲੇ ਪੰਜ ਮੈਚਾਂ ਵਿੱਚ ਜਦੋਂ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਤਾਂ ਦਿੱਲੀ ਨੇ ਲਗਾਤਾਰ ਚਾਰ ਮੈਚ ਜਿੱਤੇ। ਇਸ ਦੇ ਨਾਲ ਹੀ ਹੈਦਰਾਬਾਦ ਨੇ ਦਿੱਲੀ ਦੀ ਆਖਰੀ ਜਿੱਤ 27 ਅਕਤੂਬਰ 2020 ਨੂੰ ਹਾਸਲ ਕੀਤੀ ਸੀ। ਦਿੱਲੀ ਦੇ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਹੇਨਰਿਕ ਕਲਾਸੇਨ, ਮਾਰਕੋ ਜੈਨਸਨ, ਹੈਰੀ ਬਰੂਕ ਅਤੇ ਏਡਨ ਮਾਰਕਰਮ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਟੀਮ ਮਯੰਕ ਅਗਰਵਾਲ ਨੂੰ ਇਕ ਵਾਰ ਫਿਰ ਓਪਨਿੰਗ ਕਰ ਸਕਦੀ ਹੈ। ਇਸ ਦੇ ਨਾਲ ਹੀ ਡੇਵਿਡ ਵਾਰਨਰ ਹੈਦਰਾਬਾਦ ਦੇ ਮੈਦਾਨ ਪਰਤ ਆਏ ਹਨ। ਉਹ 2019 ਤੋਂ ਬਾਅਦ ਪਹਿਲੀ ਵਾਰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ। 2019 ਤੋਂ ਬਾਅਦ, ਕੋਰੋਨਾ ਕਾਰਨ ਹੋਮ-ਅਵੇ ਫਾਰਮੈਟ ‘ਤੇ ਮੈਚ ਨਹੀਂ ਹੋ ਸਕੇ। ਇਸ ਦੇ ਨਾਲ ਹੀ ਵਿਵਾਦਾਂ ਕਾਰਨ ਵਾਰਨਰ ਨੂੰ ਹੈਦਰਾਬਾਦ ਨੇ ਟੀਮ ਤੋਂ ਬਾਹਰ ਕਰ ਦਿੱਤਾ ਸੀ, ਜਦਕਿ ਉਹ ਟੀਮ ਨੂੰ ਛੱਡਣਾ ਨਹੀਂ ਚਾਹੁੰਦੇ ਸਨ। ਅਜਿਹੇ ‘ਚ ਵਾਰਨਰ ਆਪਣੀ ਪੁਰਾਣੀ ਟੀਮ ਦੇ ਖਿਲਾਫ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ। The post SRH vs DC: ਹਾਰ ਦੀ ਹੈਟ੍ਰਿਕ ਤੋਂ ਬਚਣਾ ਚਾਹੇਗੀ ਹੈਦਰਾਬਾਦ, ਡੇਵਿਡ ਵਾਰਨਰ ਦੀ 3 ਸਾਲ ਬਾਅਦ ਹੈਦਰਾਬਾਦ ਵਾਪਸੀ appeared first on TheUnmute.com - Punjabi News. Tags:
|
ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ: CM ਭਗਵੰਤ ਮਾਨ Monday 24 April 2023 01:47 PM UTC+00 | Tags: aam-aadmi-party gurdwara-sri-kotwali-sahib latest-news morinda-police morinda-sacrilege-case news punjab-government punjab-news sacrilege-case sri-kotwali-sahib ਚੰਡੀਗੜ੍ਹ, 24 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਰਿੰਡਾ ਵਿਖੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ। ਇਸ ਘਟਨਾਕ੍ਰਮ 'ਤੇ ਨਜ਼ਰ ਰੱਖ ਰਹੇ ਮੁੱਖ ਮੰਤਰੀ ਨੇ ਇਸ ਨੂੰ ਮੰਦਭਾਗੀ ਅਤੇ ਦੁਖਦਾਈ ਘਟਨਾ ਦੱਸਿਆ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਣ ਵਾਲੇ ਹਰੇਕ ਵਿਅਕਤੀ ਦਾ ਹਿਰਦਾ ਵਲੂੰਧਰਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਵਿਅਕਤੀ ਲਈ ਸਰਵਉੱਚ ਹਨ ਅਤੇ ਕਿਸੇ ਨੂੰ ਵੀ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਡੀ.ਜੀ.ਪੀ. ਨੂੰ ਇਸ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸੂਬੇ ਦੇ ਕੋਨੇ-ਕੋਨੇ ਵਿੱਚ ਚੌਕਸੀ ਵਧਾ ਦਿੱਤੀ ਹੈ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੋ ਵੀ ਵਿਅਕਤੀ ਅਜਿਹੀਆਂ ਹਰਕਤਾਂ ਰਾਹੀਂ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਲੋਕਾਂ ਤੋਂ ਪੂਰਣ ਸਹਿਯੋਗ ਦੀ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਅਗਾਂਹਵਧੂ, ਸ਼ਾਂਤਮਈ ਅਤੇ ਖ਼ੁਸ਼ਹਾਲ ਸੂਬਾ ਬਣਾਉਣ ਲਈ ਆਪਸੀ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਸਤੇ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। The post ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ: CM ਭਗਵੰਤ ਮਾਨ appeared first on TheUnmute.com - Punjabi News. Tags:
|
Tarek Fatah: ਪਾਕਿਸਤਾਨੀ ਮੂਲ ਦੇ ਮਸ਼ਹੂਰ ਲੇਖਕ ਤਾਰਿਕ ਫਤਿਹ ਪੂਰੇ ਹੋ ਗਏ Monday 24 April 2023 01:57 PM UTC+00 | Tags: breaking-news tarek-fatah ਚੰਡੀਗੜ੍ਹ, 24 ਅਪ੍ਰੈਲ 2023: ਪਾਕਿਸਤਾਨੀ ਮੂਲ ਦੇ ਮਸ਼ਹੂਰ ਲੇਖਕ ਤਾਰਿਕ ਫਤਿਹ (Tarek Fatah) ਦਾ ਦੇਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ 73 ਸਾਲ ਦੇ ਸਨ। ਧੀ ਨਤਾਸ਼ਾ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਨਤਾਸ਼ਾ ਨੇ ਟਵੀਟ ਕੀਤਾ, ‘ਪੰਜਾਬ ਦਾ ਸ਼ੇਰ, ਭਾਰਤ ਦਾ ਪੁੱਤਰ, ਕੈਨੇਡਾ ਦਾ ਪ੍ਰੇਮੀ, ਸੱਚ ਬੋਲਣ ਵਾਲਾ, ਇਨਸਾਫ਼ ਲਈ ਲੜਨ ਵਾਲਾ, ਦੱਬੇ-ਕੁਚਲੇ ਲੋਕਾਂ ਦੀ ਆਵਾਜ਼, ਤਾਰਿਕ ਫਤਿਹ ਸਾਡੇ ਵਿੱਚ ਨਹੀਂ ਰਹੇ। ਉਸਦਾ ਕੰਮ ਅਤੇ ਉਸਦੀ ਕ੍ਰਾਂਤੀ ਉਹਨਾਂ ਸਾਰਿਆਂ ਦੇ ਨਾਲ ਰਹੇਗੀ ਜੋ ਉਸਨੂੰ ਜਾਣਦੇ ਅਤੇ ਪਿਆਰ ਕਰਦੇ ਸਨ। ਦੱਸ ਦੇਈਏ ਕਿ ਉਹ ਭਾਰਤ ਪ੍ਰਤੀ ਆਪਣੇ ਉਦਾਰ ਰਵੱਈਏ ਕਾਰਨ ਇੱਥੋਂ ਦੇ ਲੋਕਾਂ ਵਿੱਚ ਬਹੁਤ ਮਸ਼ਹੂਰ ਸਨ।
ਦੱਸ ਦੇਈਏ ਕਿ ਤਾਰਿਕ ਫਤਿਹ ਦਾ ਪਰਿਵਾਰ ਮੁੰਬਈ ਦਾ ਰਹਿਣ ਵਾਲਾ ਸੀ। ਜਦੋਂ 1947 ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਉਸਦਾ ਪਰਿਵਾਰ ਕਰਾਚੀ, ਪਾਕਿਸਤਾਨ ਵਿੱਚ ਆ ਕੇ ਵੱਸ ਗਿਆ। ਜਿੱਥੇ ਤਾਰਿਕ ਫਤਿਹ ਦਾ ਜਨਮ 20 ਨਵੰਬਰ 1949 ਨੂੰ ਕਰਾਚੀ ਵਿੱਚ ਹੋਇਆ ਸੀ। ਮਸ਼ਹੂਰ ਲੇਖਕ ਤਾਰਿਕ ਫਤਿਹ ਨੇ ਕਰਾਚੀ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਦੀ ਪੜ੍ਹਾਈ ਕੀਤੀ, ਪਰ ਬਾਅਦ ਵਿੱਚ ਉਨ੍ਹਾਂ ਨੇ ਪੱਤਰਕਾਰੀ ਨੂੰ ਆਪਣਾ ਕਿੱਤਾ ਬਣਾ ਲਿਆ। ਉਹ ਇੱਕ ਪਾਕਿਸਤਾਨੀ ਟੀਵੀ ਚੈਨਲ ਵਿੱਚ ਕੰਮ ਕਰਦਾ ਸੀ। ਇਸ ਤੋਂ ਪਹਿਲਾਂ ਉਹ 1970 ਵਿੱਚ ਕਰਾਚੀ ਸਨ ਅਖਬਾਰ ਵਿੱਚ ਰਿਪੋਰਟਿੰਗ ਕਰਦੇ ਸਨ। ਖੋਜੀ ਪੱਤਰਕਾਰੀ ਕਾਰਨ ਉਹ ਕਈ ਵਾਰ ਜੇਲ੍ਹ ਵੀ ਗਏ। ਹਾਲਾਂਕਿ ਬਾਅਦ ‘ਚ ਤਾਰਿਕ ਪਾਕਿਸਤਾਨ ਛੱਡ ਕੇ ਸਾਊਦੀ ਅਰਬ ਚਲਾ ਗਿਆ। ਜਿੱਥੋਂ ਉਹ 1987 ਵਿੱਚ ਕੈਨੇਡਾ ਵਸ ਗਿਆ। ਤਾਰਿਕ ਫਤਿਹ ਦੀ ਪਛਾਣ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਲੇਖਕ, ਪ੍ਰਸਾਰਕ ਅਤੇ ਧਰਮ ਨਿਰਪੱਖ ਉਦਾਰਵਾਦੀ ਕਾਰਕੁਨ ਵਜੋਂ ਹੋਈ ਸੀ। ਉਹ ਇਸਲਾਮੀ ਕੱਟੜਪੰਥ ਦੇ ਖਿਲਾਫ ਬੋਲਣਾ ਅਤੇ ਲਿਖਣਾ ਜਾਰੀ ਰੱਖਿਆ। The post Tarek Fatah: ਪਾਕਿਸਤਾਨੀ ਮੂਲ ਦੇ ਮਸ਼ਹੂਰ ਲੇਖਕ ਤਾਰਿਕ ਫਤਿਹ ਪੂਰੇ ਹੋ ਗਏ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਜਵਾਨਾਂ ਨਾਲ ਸਿੱਧਾ ਸੰਵਾਦ ਰਚਾਉਣ ਲਈ ਆਪਣੀ ਕਿਸਮ ਦੇ ਪਹਿਲੇ ਪ੍ਰੋਗਰਾਮ ਦੀ ਸ਼ੁਰੂਆਤ Monday 24 April 2023 02:10 PM UTC+00 | Tags: breaking-news chief-minister-bhagwant-mann latest-news news patiala punjab-government the-unmute-breaking-news the-unmute-punjabi-news ਪਟਿਆਲਾ, 24 ਅਪ੍ਰੈਲ 2023: ਸੂਬੇ ਦੀ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਨੌਜਵਾਨਾਂ ਨੂੰ ਸਰਗਰਮ ਭਾਈਵਾਲ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ Chief Minister Bhagwant Mann) ਨੇ ਸੋਮਵਾਰ ਨੂੰ ਨੌਜਵਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਆਪਣੀ ਕਿਸਮ ਦੇ ਪਹਿਲੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇੱਥੇ ਸਰਕਾਰੀ ਕਾਲਜ ਲੜਕੀਆਂ ਵਿਖੇ ਪਹਿਲੇ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ 40 ਸਾਲ ਤੋਂ ਘੱਟ ਬਹੁਗਿਣਤੀ ਆਬਾਦੀ ਵਾਲਾ ਨੌਜਵਾਨ ਰਾਸ਼ਟਰ ਹੈ। ਉਨ੍ਹਾਂ ਕਿਹਾ ਕਿ ਇਹ ਆਬਾਦੀ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾ ਸਕਦੀ ਹੈ, ਬਸ਼ਰਤੇ ਉਨ੍ਹਾਂ ਦੀ ਅਸੀਮ ਤਾਕਤ ਨੂੰ ਸਕਾਰਾਤਮਕ ਢੰਗ ਨਾਲ ਵਰਤਿਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰੋਗਰਾਮ ਇਸ ਦਿਸ਼ਾ ਵਿੱਚ ਇੱਕ ਕਦਮ ਹੈ ਕਿਉਂਕਿ ਇਹ ਨੌਜਵਾਨਾਂ ਨੂੰ ਸੂਬੇ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਵਿੱਚ ਬਰਾਬਰ ਦਾ ਭਾਈਵਾਲ ਬਣਾਏਗਾ। ਮੁੱਖ ਮੰਤਰੀ (Chief Minister Bhagwant Mann) ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਜਲਦੀ ਲੜਕੀਆਂ ਲਈ ਇਲੈਕਟ੍ਰਿਕ ਵਾਹਨ ਆਧਾਰਤ ਸ਼ਟਲ ਬੱਸ ਸੇਵਾ ਸ਼ੁਰੂ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਸੇਵਾ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਹੋਰ ਥਾਵਾਂ ਉਤੇ ਸ਼ੁਰੂ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਇਨ੍ਹਾਂ ਵੱਡੇ ਸ਼ਹਿਰਾਂ ਵਿੱਚ ਲੜਕੀਆਂ ਲਈ ਵਧੀਆ ਜਨਤਕ ਆਵਾਜਾਈ ਸਾਧਨ ਯਕੀਨੀ ਬਣਾਉਣ ਵੱਲ ਵੱਡਾ ਕਦਮ ਹੈ। ਮੁੱਖ ਮੰਤਰੀ ਨੇ ਲੜਕੀਆਂ ਨੂੰ ਅੱਗੇ ਆਉਣ ਅਤੇ ਸਰਗਰਮ ਰਾਜਨੀਤੀ ਦੇ ਖੇਤਰ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਫੈਸਲੇ ਅਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਜੀਵਨ ਦੇ ਹਰ ਖੇਤਰ ‘ਤੇ ਪ੍ਰਭਾਵ ਪੈਂਦਾ ਹੈ ਅਤੇ ਜੇਕਰ ਲੜਕੀਆਂ ਇਸ ਖੇਤਰ ‘ਚ ਅੱਗੇ ਆਉਂਦੀਆਂ ਹਨ ਤਾਂ ਨਿਸ਼ਚਿਤ ਤੌਰ ‘ਤੇ ਉਹ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ‘ਚ ਅਹਿਮ ਭੂਮਿਕਾ ਨਿਭਾਉਣਗੀਆਂ | ਭਗਵੰਤ ਮਾਨ ਨੇ ਕਿਹਾ ਕਿ ਲੜਕੀਆਂ ਸਮਾਜ ਲਈ ਇਕ ਅਸਾਸੇ ਵਾਂਗ ਹਨ ਅਤੇ ਉਹ ਕੁਸ਼ਲ ਕਾਨੂੰਨਦਾਨ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 11 ਮਹਿਲਾ ਉਮੀਦਵਾਰਾਂ ਨੇ ਵੱਡੀ ਜਿੱਤ ਦਰਜ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ 11 ਵਿੱਚੋਂ ਦੋ ਮਹਿਲਾ ਵਿਧਾਇਕਾਂ ਨੂੰ ਮੰਤਰੀ ਵੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜ ਮਹਿਲਾ ਐਸ.ਐਸ.ਪੀ. ਅਤੇ ਸੱਤ ਮਹਿਲਾ ਡੀ.ਸੀ. ਨਿਯੁਕਤ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਛੇ ਵਿਸ਼ੇਸ਼ ਮਹਿਲਾ ਥਾਣੇ ਸਥਾਪਿਤ ਕੀਤੇ ਗਏ ਹਨ ਅਤੇ ਬਹੁਤ ਜਲਦੀ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੇ ਥਾਣੇ ਬਣਾਏ ਜਾਣਗੇ। ਲੜਕੀਆਂ ਵੱਲੋਂ ਹਰ ਖੇਤਰ ਵਿੱਚ ਲੜਕਿਆਂ ਨੂੰ ਪਛਾੜਨ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਔਰਤਾਂ ਦੇ ਸ਼ਕਤੀਕਰਨ ਦੀ ਲਹਿਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਲੜਕੀਆਂ ਇਨ੍ਹਾਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਪਾਸ ਕਰ ਰਹੀਆਂ ਹਨ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਸਮਾਜ ਵਿੱਚ ਗੁਣਾਤਮਕ ਤਬਦੀਲੀ ਆਵੇਗੀ। ਸੂਬੇ ‘ਚ ਫੈਸਲੇ ਲੈਣ ਅਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਲੜਕੀਆਂ ਦਾ ਅੱਗੇ ਆਉਣਾ ਜ਼ਰੂਰੀਮੁੱਖ ਮੰਤਰੀ ਨੇ ਲੜਕੀਆਂ ਨੂੰ ਹਰ ਖੇਤਰ ਵਿੱਚ ਬਰਾਬਰ ਮੌਕੇ ਦੇਣ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਨੌਕਰੀਆਂ ਤੇ ਵਿੱਦਿਅਕ ਪ੍ਰੀਖਿਆਵਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਹਨ। ਭਗਵੰਤ ਮਾਨ ਨੇ ਕਿਹਾ ਕਿ ਲੜਕੀਆਂ ਨੂੰ ਹਰ ਖੇਤਰ ਵਿੱਚ ਮੱਲਾਂ ਮਾਰਨ ਲਈ ਉਤਸ਼ਾਹਿਤ ਕਰ ਕੇ ਇਸ ਰਫ਼ਤਾਰ ਨੂੰ ਜ਼ਰੂਰ ਜਾਰੀ ਰੱਖਿਆ ਜਾਵੇਗਾ। ਮਾਪਿਆਂ ਨੂੰ ਨੌਜਵਾਨਾਂ ਦੇ ਵਿਚਾਰਾਂ ਅਤੇ ਉਨ੍ਹਾਂ ਦੀਆਂ ਕਾਢਾਂ ਨੂੰ ਉਤਸ਼ਾਹਤ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਜੀਵਨ ਵਿੱਚ ਨਵੀਆਂ ਉਚਾਈਆਂ ਛੂਹਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਹਰ ਨਵੀਂ ਕਾਢ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪੂਰੀ ਦੁਨੀਆ ਨਵੀਂ ਚੀਜ਼ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਇਹੀ ਕਾਢਾਂ ਸਾਡੇ ਜੀਵਨ ਦਾ ਜ਼ਰੂਰੀ ਹਿੱਸਾ ਬਣ ਜਾਂਦੀਆਂ ਹਨ ਅਤੇ ਸਮਾਜ ਦੇ ਵਿਕਾਸ ਲਈ ਰਾਹ ਪੱਧਰਾ ਕਰਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਵੀਆਂ ਪਹਿਲਕਦਮੀਆਂ ਲਈ ਉਤਸ਼ਾਹਿਤ ਕਰਨ ਤਾਂ ਜੋ ਉਹ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਅੰਕ ਪ੍ਰਾਪਤ ਕਰਨਾ ਜਾਂ ਉੱਚ ਪ੍ਰਤੀਸ਼ਤਤਾ ਹਾਸਲ ਕਰਨਾ ਹੀ ਵਿਦਿਆਰਥੀਆਂ ਦਾ ਟੀਚਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਗਲੇ ਮੁਕਾਬਲਿਆਂ ਲਈ ਤਿਆਰ ਕਰਨ ਲਈ ਆਪਣੇ ਮਾਪਿਆਂ ਅਤੇ ਖਾਸ ਕਰਕੇ ਅਧਿਆਪਕਾਂ ਦਾ ਵੀ ਧੰਨਵਾਦੀ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਸਖ਼ਤ ਮਿਹਨਤ ਅਤੇ ਉੱਤਮਤਾ ਕਰਨ ਦਾ ਅਦੁੱਤੀ ਜਜ਼ਬਾ ਬਖ਼ਸ਼ਿਸ਼ ਕੀਤਾ ਗਿਆ ਹੈ, ਜਿਸ ਸਦਕਾ ਉਨ੍ਹਾਂ ਨੇ ਦੁਨੀਆ ਵਿੱਚ ਆਪਣਾ ਇਕ ਮੁਕਾਮ ਬਣਾਇਆ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਵਿਅਕਤੀ ਰਾਤੋਂ-ਰਾਤ ਨਹੀਂ ਉੱਠਦਾ ਕਿਉਂਕਿ ਮਿਹਨਤ ਅਤੇ ਇਮਾਨਦਾਰੀ ਹੀ ਸਫ਼ਲਤਾ ਦੀ ਕੁੰਜੀ ਹੈ। ਭਗਵੰਤ ਮਾਨ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਪੇਸ਼ੇਵਰ ਪ੍ਰਤੀਬੱਧਤਾ, ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਬਹੁਤ ਸਾਰੇ ਸੁਧਾਰਾਂ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ ਕਿ ਸਿੱਖਿਆ ਦੇ ਪਾਠਕ੍ਰਮ ਨੂੰ ਇਸ ਢੰਗ ਨਾਲ ਵਿਉਂਤਿਆ ਜਾਵੇ ਕਿ ਇਹ ਨੌਜਵਾਨਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਵਿੱਚ ਸਹਾਈ ਹੋਵੇ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣ ਸਕਣ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੱਤ ‘ਤੇ ਮਾਣ ਮਹਿਸੂਸ ਨਾ ਕਰਨ, ਸਗੋਂ ਨਿਮਰਤਾ ਨਾਲ ਕੰਮ ਕਰਦੇ ਰਹਿਣ ਅਤੇ ਹੋਰ ਸਫ਼ਲਤਾ ਲਈ ਸਖ਼ਤ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਆਤਮ-ਵਿਸ਼ਵਾਸ ਅਤੇ ਸਾਕਾਰਾਤਮਕ ਦ੍ਰਿਸ਼ਟੀਕੋਣ ਹਰ ਵਿਅਕਤੀ ਦੀ ਸ਼ਖ਼ਸੀਅਤ ਦੇ ਮੂਲ ਗੁਣ ਹੋਣੇ ਚਾਹੀਦੇ ਹਨ ਪਰ ਇਸ ਵਿੱਚ ਕੋਈ ਹੰਕਾਰ ਨਹੀਂ ਹੋਣਾ ਚਾਹੀਦਾ। ਭਗਵੰਤ ਮਾਨ ਨੇ ਕਿਹਾ ਕਿ ਹਰ ਖੇਤਰ ਵਿੱਚ ਇਹੀ ਗੁਣ ਸਫ਼ਲਤਾ ਦੀ ਕੁੰਜੀ ਹਨ ਅਤੇ ਇਸ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕਰਨਾ ਚਾਹੀਦਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਇਲਾਵਾ ਲਾਇਬ੍ਰੇਰੀ ਬਲਾਕ ਲਈ ਇਕ ਕਰੋੜ ਰੁਪਏ, ਅਤਿ ਆਧੁਨਿਕ ਆਡੀਟੋਰੀਅਮ-ਕਮ-ਬਹੁਮੰਤਵੀ ਹਾਲ ਅਤੇ ਹੋਰਾਂ ਲਈ 51 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। The post ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਜਵਾਨਾਂ ਨਾਲ ਸਿੱਧਾ ਸੰਵਾਦ ਰਚਾਉਣ ਲਈ ਆਪਣੀ ਕਿਸਮ ਦੇ ਪਹਿਲੇ ਪ੍ਰੋਗਰਾਮ ਦੀ ਸ਼ੁਰੂਆਤ appeared first on TheUnmute.com - Punjabi News. Tags:
|
ਭਗਵੰਤ ਮਾਨ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਦਾ ਚਹੁੰ-ਮੁਖੀ ਵਿਕਾਸ ਯਕੀਨੀ ਬਣਾਉਣ ਲਈ ਉਲੀਕੇ ਨਿਵੇਕਲੇ ਉਪਰਾਲੇ: ਆਪ Monday 24 April 2023 02:15 PM UTC+00 | Tags: breaking-news chief-minister-bhagwant-mann news punjab punjab-government punjab-school-education-board school-o-eminance the-unmute-breaking-news the-unmute-latest-update ਚੰਡੀਗੜ੍ਹ, 24 ਅਪ੍ਰੈਲ 2023: ਪੰਜਾਬ (Punjab) ਦੇ ਲੋਕਾਂ ਨੂੰ ਬਿਹਤਰੀਨ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੂਬੇ ਵਿੱਚ ਸੱਤਾ ਸੰਭਾਲਣ ਉਪਰੰਤ ਸਕੂਲ ਸਿੱਖਿਆ ਵਿਭਾਗ ਵਲੋਂ ਸਮੇਂ ਦੇ ਹਾਣੀ ਬਣਨ ਦੀ ਦਿਸ਼ਾ ਵਿਚ ਨਿੱਤ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਿੱਥੇ ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤੇ ਹੋਰ ਕਾਰਜਾਂ ਲਈ 228 ਕਰੋੜ ਰੁਪਏ ਤੋਂ ਵੱਧ ਦੇ ਫੰਡ 1 ਅਪ੍ਰੈਲ, 2022 ਤੋਂ ਹੁਣ ਤੱਕ ਜਾਰੀ ਕੀਤੇ ਗਏ ਹਨ, ਉਥੇ ਨਾਲ ਹੀ ਸਕੂਲ ਵਿੱਚ ਲੋੜੀਂਦੇ ਸਾਜ਼ੋ-ਸਾਮਾਨ ਦੀ ਖਰੀਦ ਲਈ ਵੀ ਪੈਸਾ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਵਲੋਂ ਸੂਬੇ ਵਿਚ 117 ਸਕੂਲ ਆਫ਼ ਐਮੀਨੈਸ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਨ੍ਹਾਂ ਸਕੂਲਾਂ ਦੇ ਨਕਸ਼ੇ ਸਬੰਧੀ ਕਾਰਜ ਆਖ਼ਰੀ ਪੜਾਅ ਦੀਆਂ ਸੋਧਾਂ ਵਿੱਚ ਹੈ। ਸੂਬਾ ਸਰਕਾਰ ਨੇ ਮੁਲਾਜ਼ਮ-ਪੱਖੀ ਹੋਣ ਦਾ ਸਬੂਤ ਦਿੰਦਿਆਂ ਲੰਮੇ ਸਮੇਂ ਤੋਂ ਕੱਚੇ ਅਧਿਆਪਕਾਂ ਵਜੋਂ ਸੇਵਾ ਨਿਭਾਅ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਅਗਲੇਰੀ ਕਾਰਵਾਈ ਚਲ ਰਹੀ ਹੈ। ਬੁਲਾਰੇ ਨੇ ਦੱਸਿਆ ਰਾਜ ਸਰਕਾਰ ਵਲੋਂ ਸੂਬੇ (Punjab) ਵਿਚ ਧਰਮ ਨਿਰਪੱਖਤਾ ਨੂੰ ਯਕੀਨੀ ਬਣਾਉਣ ਅਤੇ ਜਾਤ-ਪਾਤ ਨੂੰ ਖਤਮ ਕਰਨ ਲਈ ਰਾਜ ਵਿੱਚ ਸਥਿਤ ਅਜਿਹੇ ਸਾਰੇ ਸਰਕਾਰੀ ਸਕੂਲਾਂ ਦੇ ਨਾਮ ਬਦਲਣ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਦੇ ਨਾਮ ਜਾਤ ਅਤੇ ਬਰਾਦਰੀ ਅਧਾਰਿਤ ਰੱਖੇ ਗਏ ਹਨ। ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਸਕੂਲਾਂ ਦੇ ਨਾਮ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਨਾਵਾਂ ਤੇ ਰੱਖਣ ਦਾ ਫੈਸਲਾ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿ ਸੂਬੇ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਜਿਸ ਵਿੱਚ 15 ਲੱਖ ਤੋਂ ਵੱਧ ਮਾਪਿਆਂ ਨੇ ਸ਼ਿਰਕਤ ਕੀਤੀ ਅਤੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ, ਮੰਤਰੀ, ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਸਭ ਡਿਵੀਜ਼ਨ ਮੈਜਿਸਟਰੇਟ ਵੱਲੋਂ ਇਸ ਮਾਪੇ ਅਧਿਆਪਕ ਮਿਲਣੀ ਵਿੱਚ ਭਾਗ ਲਿਆ ਹੋਵੇ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਵਲੋਂ ਅਸੈਸਮੈਂਟ ਸਬੰਧੀ ਜ਼ਿਲ੍ਹਾ ਪੱਧਰੀ ਟੀਮ ਦੀ ਬਣਤਰ ਵਿਚ ਤਬਦੀਲੀ ਕੀਤੀ ਗਈ ਹੈ ਤਾਂ ਜੋ ਸਰਕਾਰੀ ਸਕੂਲਾਂ ਦੀ ਸਹੀ ਅਸੈਸਮੈਂਟ ਹੋ ਸਕੇ। ਇਸ ਤੋਂ ਇਲਾਵਾ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਅਨੁਸਾਰ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਜਿਥੇ ਲਗਾਤਾਰ ਭਰਤੀ ਪ੍ਰਕਿਰਿਆ ਚਲਾਈ ਜਾ ਰਹੀ ਹੈ, ਉਥੇ ਨਾਲ ਹੀ ਬੀ.ਐਮ./ਡੀ.ਐਮ. ਵਜੋਂ ਸੇਵਾ ਨਿਭਾਅ ਰਹੇ ਅਧਿਆਪਕਾਂ ਨੂੰ ਵੀ ਮਿਸ਼ਨ 100 ਫ਼ੀਸਦੀ ਦੀ ਸਫਲਤਾ ਲਈ ਸਕੂਲ ਵਿੱਚ ਵਾਪਸ ਤਾਇਨਾਤ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵਿੱਚ ਕੰਮ ਕਰ ਰਹੇ ਸਕੂਲ ਸਿੱਖਿਆ ਪ੍ਰਸ਼ਾਸਕਾਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਪ੍ਰਦਾਨ ਕਰਵਾਉਣ ਲਈ ਅੰਤਰਰਾਸ਼ਟਰੀ ਸਿੱਖਿਆ ਮਾਮਲੇ ਸੈੱਲ (ਇੰਟਰਨੈਸ਼ਨਲ ਐਜੂਕੇਸ਼ਨ ਅਫ਼ੇਅਰਜ਼ ਸੈੱਲ) ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਹਾਲ ਵਿਚ ਸਿੰਗਾਪੁਰ ਦੇ ਨਾਮੀ ਮੈਨੇਜਮੈਂਟ ਸਕੂਲ ਤੋਂ 66 ਸਕੂਲ ਮੁਖੀਆਂ ਨੂੰ ਟ੍ਰੇਨਿੰਗ ਦਿਵਾਈ ਗਈ ਹੈ। ਇਸ ਦੇ ਨਾਲ ਹੀ ਬਿਜ਼ਨਸ ਬਲਾਸਟਰ ਯੰਗ ਐਂਟਰੋਪ੍ਰੋਨਿਓਰ ਪਾਇਲਟ ਸਕੀਮ ਦੀ ਸ਼ੁਰੂਆਤ ਕਰਕੇ ਸਰਕਾਰੀ ਸਕੂਲਾਂ ਵਿਚ 11ਵੀਂ ਅਤੇ 12ਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਵਪਾਰਕ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੌਕਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਲਈ ਤਬਾਦਲਾ ਨੀਤੀ ਵਿੱਚ ਲੋੜੀਂਦੀਆਂ ਸੋਧਾਂ ਕਰਕੇ ਅਧਿਆਪਕਾਂ ਦੇ ਘਰਾਂ ਦੇ ਨਜ਼ਦੀਕ ਟਰਾਂਸਫਰ ਕੀਤੀ ਗਈ ਤਾਂ ਜੋ ਅਧਿਆਪਕਾਂ ਆਪਣੀ ਪਰਿਵਾਰਕ ਜ਼ਿੰਮੇਵਾਰੀਆਂ ਦਾ ਵੀ ਸਹੀ ਨਿਰਬਾਹ ਕਰ ਸਕਣ। ਬੁਲਾਰੇ ਨੇ ਦੱਸਿਆ ਕਿ ਸਿੱਖਿਆ ਖੇਤਰ ਵਿੱਚ ਯੋਗਦਾਨ ਪਾ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਨਾਲ ਪਰਸਪਰ ਸਹਿਯੋਗ ਵਧਾਉਣ ਲਈ ਸਿੱਖਿਆ ਵਿਭਾਗ ਦੇ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵਿਖੇ ‘ਪਾਰਟਨਰਸ਼ਿਪ ਸੈੱਲ’ ਸਥਾਪਿਤ ਕੀਤਾ ਗਿਆ ਹੈ | The post ਭਗਵੰਤ ਮਾਨ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਦਾ ਚਹੁੰ-ਮੁਖੀ ਵਿਕਾਸ ਯਕੀਨੀ ਬਣਾਉਣ ਲਈ ਉਲੀਕੇ ਨਿਵੇਕਲੇ ਉਪਰਾਲੇ: ਆਪ appeared first on TheUnmute.com - Punjabi News. Tags:
|
ਬ੍ਰਮ ਸ਼ੰਕਰ ਜਿੰਪਾ ਏਸ਼ੀਅਨ ਸੀਨੀਅਰ ਕੁਰਾਸ਼ ਚੈਂਪੀਅਨਸ਼ਿਪ ਲਈ ਚੁਣੀ ਗਈ ਹੁਸ਼ਿਆਰਪੁਰ ਦੀ ਧੀ ਅਕਸ਼ਿਤਾ ਸ਼ਰਮਾ ਨੂੰ 1 ਲੱਖ ਰੁਪਏ ਦਾ ਚੈਕ ਕੀਤਾ ਭੇਂਟ Monday 24 April 2023 02:25 PM UTC+00 | Tags: akshita-sharma breaking-news championship news ਹੁਸ਼ਿਆਰਪੁਰ, 24 ਅਪ੍ਰੈਲ 2023: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਲੋਂ ਏਸ਼ੀਅਨ ਸੀਨੀਅਰ ਕੁਰਾਸ਼ ਚੈਂਪੀਅਨਸ਼ਿਪ ਲਈ ਚੁਣੀ ਗਈ ਹੁਸ਼ਿਆਰਪੁਰ ਦੀ ਧੀ ਅਕਸ਼ਿਤਾ ਸ਼ਰਮਾ ਨੂੰ 1 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਹੁਸ਼ਿਆਰਪੁਰ ਦੇ ਜਗਤਪੁਰਾ ਦੀ ਰਹਿਣ ਵਾਲੇ ਅਨਿਲ ਸ਼ਰਮਾ ਦੀ ਬੇਟੀ ਅਕਸ਼ਿਤਾ ਸ਼ਰਮਾ ਨੂੰ ਚੈਂਪੀਅਨਸ਼ਿਪ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਥੋਂ ਦੀ ਧੀ ਹਾਂਗਝੂ (ਚੀਨ) ਵਿਖੇ 25 ਤੋਂ 29 ਅਪ੍ਰੈਲ 2023 ਤੱਕ ਹੋਣ ਜਾ ਰਹੀ ਏਸ਼ੀਅਨ ਸੀਨੀਅਰ ਕੁਰਾਸ਼ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਲਈ ਕੁਰਾਸ਼ ਐਸੋਸੀਏਸ਼ਨ ਆਫ ਇੰਡੀਆ ਵਲੋਂ ਬੀਤੇ ਮਾਰਚ ਮਹੀਨੇ ਭਗਵਤੀ ਸਟੇਡੀਅਮ ਜੰਮੂ ਵਿਖੇ ਟਰਾਇਲ ਹੋਏ ਸਨ, ਜਿਨ੍ਹਾਂ ਵਿੱਚ ਅਕਸ਼ਿਤਾ ਸ਼ਰਮਾ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਇਸ ਚੈਂਪੀਅਨਸ਼ਿਪ ਲਈ ਆਪਣੀ ਸੀਟ ਪੱਕੀ ਕੀਤੀ। The post ਬ੍ਰਮ ਸ਼ੰਕਰ ਜਿੰਪਾ ਏਸ਼ੀਅਨ ਸੀਨੀਅਰ ਕੁਰਾਸ਼ ਚੈਂਪੀਅਨਸ਼ਿਪ ਲਈ ਚੁਣੀ ਗਈ ਹੁਸ਼ਿਆਰਪੁਰ ਦੀ ਧੀ ਅਕਸ਼ਿਤਾ ਸ਼ਰਮਾ ਨੂੰ 1 ਲੱਖ ਰੁਪਏ ਦਾ ਚੈਕ ਕੀਤਾ ਭੇਂਟ appeared first on TheUnmute.com - Punjabi News. Tags:
|
ਦਿੱਲੀ ਟਰਾਂਸਪੋਰਟ ਵਿਭਾਗ ਨੇ 54 ਲੱਖ ਤੋਂ ਵੱਧ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਰੱਦ Monday 24 April 2023 02:36 PM UTC+00 | Tags: breaking-news delhi-transport-department national-capital national-green-tribunal news ngt ransport-department the-unmute-breaking-news ਚੰਡੀਗੜ੍ਹ, 24 ਅਪ੍ਰੈਲ 2023: ਰਾਸ਼ਟਰੀ ਰਾਜਧਾਨੀ ਦੇ ਟਰਾਂਸਪੋਰਟ ਵਿਭਾਗ (Delhi Transport Department) ਨੇ 27 ਮਾਰਚ ਤੱਕ ਸ਼ਹਿਰ ਵਿੱਚ ਆਟੋਰਿਕਸ਼ਾ, ਕੈਬ ਅਤੇ ਦੋਪਹੀਆ ਵਾਹਨਾਂ ਸਮੇਤ 54 ਲੱਖ ਤੋਂ ਵੱਧ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਹ ਖੁਲਾਸਾ ਸਰਕਾਰੀ ਅੰਕੜਿਆਂ ਤੋਂ ਹੋਇਆ ਹੈ। ਗੈਰ-ਰਜਿਸਟਰਡ ਵਾਹਨਾਂ ਵਿੱਚ 1900 ਅਤੇ 1901 ਤੋਂ ਪਹਿਲਾਂ ਰਜਿਸਟਰਡ ਵਾਹਨ ਵੀ ਸ਼ਾਮਲ ਹਨ। ਸੁਪਰੀਮ ਕੋਰਟ ਦੇ 2018 ਦੇ ਫੈਸਲੇ ਦੇ ਅਨੁਸਾਰ, ਦਿੱਲੀ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਦੇ 2014 ਦੇ ਇਕ ਹੋਰ ਹੁਕਮ ਨੇ ਜਨਤਕ ਥਾਵਾਂ ‘ਤੇ 15 ਸਾਲ ਤੋਂ ਪੁਰਾਣੇ ਵਾਹਨਾਂ ਦੀ ਪਾਰਕਿੰਗ ‘ਤੇ ਪਾਬੰਦੀ ਲਗਾ ਦਿੱਤੀ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੱਖਣੀ ਦਿੱਲੀ ਪਾਰਟ 1 ਤੋਂ ਸਭ ਤੋਂ ਵੱਧ ਵਾਹਨਾਂ ਦੇ ਰਜਿਸਟ੍ਰੇਸ਼ਨ ਰੱਦ ਕੀਤੇ ਗਏ ਸਨ। 27 ਮਾਰਚ ਤੱਕ ਕੁੱਲ 9,285 ਥ੍ਰੀ-ਵ੍ਹੀਲਰ ਅਤੇ 25,167 ਕੈਬ ਬੰਦ ਕੀਤੀਆਂ ਗਿਆ ਸਨ। ਅੰਕੜਿਆਂ ‘ਤੇ ਡੂੰਘਾਈ ਨਾਲ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਮਾਲ ਰੋਡ ਜ਼ੋਨ ਤੋਂ 2,90,127 ਵਾਹਨ, ਆਈਪੀ ਡਿਪੂ ਤੋਂ 3,27,034 ਵਾਹਨ, ਦੱਖਣੀ ਦਿੱਲੀ ਪਾਰਟ 1 ਤੋਂ 9,99,999 ਵਾਹਨ ਅਤੇ ਦੱਖਣੀ ਦਿੱਲੀ ਪਾਰਟ 2 ਤੋਂ 1,69,784 ਵਾਹਨਾਂ ਨੂੰ ਡੀ-ਰਜਿਸਟਰ ਕੀਤਾ ਗਿਆ ਹੈ। ਜਨਕਪੁਰੀ ਤੋਂ 7,06,921 ਵਾਹਨ, ਲੋਨੀ ਤੋਂ 4,35,408 ਵਾਹਨ, ਸਰਾਏ ਕਾਲੇ ਖਾਂ ਤੋਂ 4,96,086 ਵਾਹਨ, ਮਯੂਰ ਵਿਹਾਰ ਤੋਂ 2,99,788 ਵਾਹਨ, ਵਜ਼ੀਰਪੁਰ ਤੋਂ 1,65,048 ਵਾਹਨ, 3,04,677 ਵਾਹਨ, ਬੁਰਾੜੀ ਤੋਂ 3,04,677 ਵਾਹਨ, ਡੀ. ਰਾਜਾ ਗਾਰਡਨ ਤੋਂ 1,95,626 ਅਤੇ ਰੋਹਿਣੀ ਖੇਤਰ ਤੋਂ 6,56,201 ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਗਈ। The post ਦਿੱਲੀ ਟਰਾਂਸਪੋਰਟ ਵਿਭਾਗ ਨੇ 54 ਲੱਖ ਤੋਂ ਵੱਧ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਰੱਦ appeared first on TheUnmute.com - Punjabi News. Tags:
|
ਕਾਂਗਰਸ ਨੇ ਪਹਿਲੇ ਸਾਲ ਸਿਰਫ 8000 ਨੌਕਰੀਆਂ ਦਿੱਤੀਆਂ, ਜਦਕਿ 'ਆਪ ਸਰਕਾਰ ਨੇ ਦਿੱਤੀਆਂ 28000 ਨੌਕਰੀਆਂ ਦਿੱਤੀਆਂ: ਮਾਲਵਿੰਦਰ ਸਿੰਘ ਕੰਗ Monday 24 April 2023 02:41 PM UTC+00 | Tags: aam-aadmi-party breaking-news cm-bhagwant-mann congress malwinder-singh malwinder-singh-kang punjab-government the-unmute-latest-news ਚੰਡੀਗੜ੍ਹ, 24 ਅਪ੍ਰੈਲ 2023: ਰੁਜ਼ਗਾਰ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਪਹਿਲੇ ਸਾਲ 2017-18 ‘ਚ ਸਿਰਫ 8000 ਸਰਕਾਰੀ ਨੌਕਰੀਆਂ ਹੀ ਕੱਢੀਆਂ ਸਨ। ਉੱਥੇ ਮਾਨ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਪਹਿਲੇ ਸਾਲ ਵਿੱਚ ਹੀ 28000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਦਿੱਤੀਆਂ ਹਨ। ਸੋਮਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਥਾਂ ਆਪਣੇ ਆਗੂਆਂ-ਮੰਤਰੀਆਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਜਦਕਿ ਮਾਨ ਸਰਕਾਰ ਨੇ ਪੰਜਾਬ ਦੇ ਆਮ ਘਰਾਂ ਦੇ ਕਾਬਿਲ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਕੰਗ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫ਼ਾਰਿਸ਼, ਪੈਸੇ ਜਾਂ ਭ੍ਰਿਸ਼ਟਾਚਾਰ ਦੇ ਸਰਕਾਰੀ ਨੌਕਰੀਆਂ ਮਿਲੀਆਂ ਹਨ। ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਵੇਲੇ ਲੋਕਾਂ ਵਿੱਚ ਆਮ ਧਾਰਨਾ ਸੀ ਕਿ ਜੇਕਰ ਨੌਕਰੀ ਚਾਹੀਦੀ ਹੈ ਤਾਂ ਪੈਸੇ ਦਿਓ ਜਾਂ ਲੀਡਰਾਂ ਤੋਂ ਸਿਫ਼ਾਰਿਸ਼ ਲਵਾਓ। ਇਸ ਵਾਰ ਕੋਈ ਸਿਫਾਰਿਸ਼ ਜਾਂ ਪੈਸਾ ਨਹੀਂ ਚੱਲਿਆ। ਸਾਰੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਮਿਲੀਆਂ ਹਨ। ਇਹ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸਿਸਟਮ ਬਣਾਇਆ ਹੈ। ਮੁੱਖ ਮੰਤਰੀ ਦਾ ਸਪੱਸ਼ਟ ਹੁਕਮ ਹੈ ਕਿ ਸਰਕਾਰੀ ਨੌਕਰੀਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਦੀ ਸਿਫ਼ਾਰਸ਼ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕਰਨਾ ਹੈ। ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣਾ ਹੀ ਸਾਡੀ ਸਰਕਾਰ ਦੀ ਤਰਜੀਹ ਹੈ ਅਤੇ ਅਸੀਂ ਇਸ ਲਈ ਵਚਨਬੱਧ ਹਾਂ। ਮਾਲਵਿੰਦਰ ਕੰਗ ਨੇ ਵਿਭਾਗ ਪੱਧਰ ‘ਤੇ ਅਸਾਮੀਆਂ ਦੀ ਗਿਣਤੀ ਦਿੰਦਿਆਂ ਦੱਸਿਆ ਕਿ ਸਕੂਲ ਸਿੱਖਿਆ ਵਿੱਚ 9151, ਗ੍ਰਹਿ ਮੰਤਰਾਲੇ ਵਿੱਚ 4750, ਬਿਜਲੀ ਵਿਭਾਗ ਵਿੱਚ 3543 ਅਤੇ ਲੋਕਲ ਬਾਡੀ (ਸਥਾਨਕ ਸਰਕਾਰ) ਵਿਭਾਗ ਵਿੱਚ 3228 ਦੇ ਕਰੀਬ ਅਸਾਮੀਆਂ ਕੱਢੀਆਂ ਗਈਆਂ ਹਨ। ਇਸੇ ਤਰ੍ਹਾਂ ਸਾਰੇ ਵਿਭਾਗਾਂ ਵਿੱਚ ਹਜ਼ਾਰਾਂ ਨੌਕਰੀਆਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ। ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੋਰ ਵੀ ਵੱਡੇ ਪੱਧਰ 'ਤੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। The post ਕਾਂਗਰਸ ਨੇ ਪਹਿਲੇ ਸਾਲ ਸਿਰਫ 8000 ਨੌਕਰੀਆਂ ਦਿੱਤੀਆਂ, ਜਦਕਿ ‘ਆਪ ਸਰਕਾਰ ਨੇ ਦਿੱਤੀਆਂ 28000 ਨੌਕਰੀਆਂ ਦਿੱਤੀਆਂ: ਮਾਲਵਿੰਦਰ ਸਿੰਘ ਕੰਗ appeared first on TheUnmute.com - Punjabi News. Tags:
|
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਮੋਰਿੰਡਾ ਬੇਅਦਬੀ ਕਾਂਡ ਦੀ ਸਖ਼ਤ ਸ਼ਬਦਾਂ 'ਚ ਨਿੰਦਾ Monday 24 April 2023 05:02 PM UTC+00 | Tags: mla-ajit-pal-singh-kohli morinda-sacrilege-incident sacrilege-incident ਪਟਿਆਲਾ, 24 ਅਪ੍ਰੈਲ 2024: ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਮੋਰਿੰਡਾ ਵਿਖੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਕਰਦੀਆਂ ਹਨ। ਉਨ੍ਹਾਂ ਸੂਬੇ ਦੀ ਅਮਨ ਸ਼ਾਂਤੀ ਦੀ ਅਰਦਾਸ ਕਰਦਿਆਂ ਕਿਹਾ ਕਿ ਸਾਰੇ ਲੋਕ ਆਪਸੀ ਭਾਈਚਾਰੇ ਅਤੇ ਸਦਭਾਵਨਾ ਦਾ ਮਾਹੌਲ ਬਣਾਕੇ ਰੱਖਣ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਵਿਅਕਤੀ ਲਈ ਸਰਵਉੱਚ ਹਨ ਅਤੇ ਕਿਸੇ ਨੂੰ ਵੀ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਸ ਪੂਰੀ ਘਟਨਾ ਦੀ ਜਾਂਚ ਕਰਨ ਲਈ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਅਤੇ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ। The post ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਮੋਰਿੰਡਾ ਬੇਅਦਬੀ ਕਾਂਡ ਦੀ ਸਖ਼ਤ ਸ਼ਬਦਾਂ 'ਚ ਨਿੰਦਾ appeared first on TheUnmute.com - Punjabi News. Tags:
|
ਪਿਛਲੀ ਸਰਕਾਰ ਨੇ ਸਰਕਾਰੀ ਕਾਲਜ ਲੜਕੀਆਂ ਦੀ ਕਦੇ ਸਾਰ ਨਹੀਂ ਲਈ: ਅਜੀਤਪਾਲ ਕੋਹਲੀ Monday 24 April 2023 05:06 PM UTC+00 | Tags: government-colleges patiala patiala-mla-ajit-pal-singh-kohli punjab-government-colleges ਪਟਿਆਲਾ, 24 ਅਪ੍ਰੈਲ 2023: ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਪਿਛਲੀ ਸਰਕਾਰ ਨੇ ਕਦੇ ਵੀ ਸਰਕਾਰੀ ਕਾਲਜ ਲੜਕੀਆਂ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਪ੍ਰੰਤੂ ਸਿੱਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੋਣ ਕਰਕੇ ਮੁੱਖ ਮੰਤਰੀ ਖ਼ੁਦ ਸਕੂਲਾਂ ਤੇ ਕਾਲਜਾਂ ‘ਚ ਜਾ ਕੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦਾ ਮਨੋਬਲ ਵਧਾ ਰਹੇ ਹਨ। ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਦੀ ਇਸ ਫੇਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਟਿਆਲਾ ਦੇ ਇਸ 80 ਸਾਲਾਂ ਤੋਂ ਵੀ ਪੁਰਾਣੇ ਤੇ ਅਹਿਮ ਕਾਲਜ ਲਈ ਕਾਲਜ ਲਈ ਪਿਛਲੀ ਸਰਕਾਰ ਬਹੁਤ ਕੁਝ ਕਾਫੀ ਸਮਾਂ ਪਹਿਲਾਂ ਹੀ ਕਰ ਸਕਦੀ ਸੀ ਪਰੰਤੂ ਮਜ਼ਬੂਤ ਇੱਛਾ ਸ਼ਕਤੀ ਦੀ ਘਾਟ ਕਾਰਨ ਅਜਿਹਾ ਨਹੀਂ ਹੋ ਸਕਿਆ। ਕੋਹਲੀ ਨੇ ਕਿਹਾ ਕਿ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਉਨ੍ਹਾਂ ਲਈ ਵਿਦਿਆਰਥੀਆਂ ਲਈ ਸਿੱਖਿਆ ਦਾ ਬੁਨਿਆਦੀ ਢਾਂਚਾ ਮਜਬੂਤ ਕਰਨਾ ਉਨ੍ਹਾਂ ਦੀਆਂ ਮੁਢਲੀਆਂ ਤਰਜੀਹਾਂ ‘ਚ ਸ਼ਾਮਲ ਹੈ। ਅਜੀਤ ਪਾਲ ਸਿੰਘ ਕੋਹਲੀ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਕਾਲਜ ਲੜਕੀਆਂ ਦੀ ਬਹੁਤ ਪੁਰਾਣੀਆਂ ਮੰਗਾਂ ਨੂੰ ਅੱਜ ਮੌਕੇ ‘ਤੇ ਹੀ ਮੰਨਕੇ ਵਿਦਿਆਰਥਣਾਂ ਦੀ ਉਚੇਰੀ ਸਿੱਖਿਆ ਲਈ ਇੱਕ ਬਹੁਤ ਵੱਡਾ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਵੱਲੋਂ ਤੇ ਸਮੁੱਚੇ ਪਟਿਆਲਾ ਨਿਵਾਸੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਲੜਕੀਆਂ ਦੇ ਕਾਲਜ ਨੂੰ ਖੁੱਲ੍ਹੇ ਗੱਫ਼ੇ ਦੇਣ ਲਈ ਵਿਸ਼ੇਸ਼ ਧੰਨਵਾਦ ਕਰਦੇ ਹਨ। The post ਪਿਛਲੀ ਸਰਕਾਰ ਨੇ ਸਰਕਾਰੀ ਕਾਲਜ ਲੜਕੀਆਂ ਦੀ ਕਦੇ ਸਾਰ ਨਹੀਂ ਲਈ: ਅਜੀਤਪਾਲ ਕੋਹਲੀ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest






