TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਜੱਲ੍ਹਿਆਂਵਾਲਾ ਬਾਗ਼ : ਪਿੰਡ ਜੱਲ੍ਹੇ ਦੇ ਜਲ੍ਹਿਆਂਵਾਲਾ ਬਾਗ਼ ਦੀ ਕਹਾਣੀ Thursday 13 April 2023 06:06 AM UTC+00 | Tags: 13-april-1919 amritsar featured-post harpreet-singh-kahooln jallianwala-bagh jallianwala-bagh-history story village-bagh-jalhe ਜੱਲ੍ਹਿਆਂਵਾਲਾ ਬਾਗ਼ ਸੰਬੰਧੀ ਲੇਖ… ਹਰਪ੍ਰੀਤ ਸਿੰਘ ਕਾਹਲੋਂ The Unmuteਇਤਿਹਾਸ ਦਾ ਇੱਕ ਜ਼ਿਕਰ ਹੈ ਕਿ ਜਲ੍ਹਿਆਂਵਾਲਾ ਬਾਗ਼ ਪੰਡਿਤ ਜੱਲ੍ਹੇ ਦਾ ਸੀ ਪਰ ਇਤਿਹਾਸ ਦੇ ਸਫ਼ੇ ਕੁਝ ਹੋਰ ਬਿਆਨ ਕਰਦੇ ਹਨ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਸਰਹਿੰਦ ਤਹਿਸੀਲ ਅਤੇ ਬਲਾਕ ਦਾ ਪਿੰਡ ਜੱਲ੍ਹਾ ਅਤੇ ਜੱਲ੍ਹਿਆਂਵਾਲੇ ਬਾਗ਼ ਦਾ ਰਿਸ਼ਤਾ ਖਾਸ ਹੈ।ਫ਼ਤਿਹਗੜ੍ਹ ਸਾਹਿਬ ਤੋਂ ੧੪ ਕਿਲੋਮੀਟਰ ‘ਤੇ ਪੈਂਦਾ ਇਹ ਪਿੰਡ ਸਰਹਿੰਦ-ਭਾਦਸੋਂ ਸੜਕ ‘ਤੇ ਹੈ। ਇਹ ਪਿੰਡ ਮਹਾਰਾਜਾ ਪਟਿਆਲਾ ਦੇ ਪ੍ਰੋਹਤ ਪੰਡਤ ਜੱਲ੍ਹੇ ਨੇ ਵਸਾਇਆ ਸੀ।੪੫੦ ਸਾਲਾਂ ਪੁਰਾਣੇ ਇਸ ਪਿੰਡ ਦੀ ਜਗੀਰ ਸਰਦਾਰ ਹਿੰਮਤ ਸਿੰਘ ਨੂੰ ਮਿਲੀ ਸੀ।ਸਰਦਾਰ ਹਿੰਮਤ ਸਿੰਘ ਹੁਸ਼ਿਆਰਪੁਰ ਦੇ ਪਿੰਡ ਮਾਹਲਪੁਰ ਦੇ ਚੌਧਰੀ ਗੁਲਾਬ ਰਾਇ ਬੈਂਸ ਜੱਟ ਦਾ ਮੁੰਡਾ ਸੀ ਜਿਹਨੂੰ ਸਿੱਖ ਮਿਸਲਾਂ ਦੀ ਚੜ੍ਹਤ ਵੇਲੇ ਸੂਬਾ ਸਰਹਿੰਦ ‘ਤੇ ਕੀਤੀ ਕਾਰਵਾਈ ‘ਚ ਹਿੱਸਾ ਲੈਣ ਲਈ ਇਹ ਪਿੰਡ ਜਗੀਰ ਵਜੋਂ ਮਿਲਿਆ ਸੀ।ਇਸ ਪਿੰਡ ਤੋਂ ਸਰਦਾਰ ਹਿੰਮਤ ਸਿੰਘ ਜੱਲੇਵਾਲੀਆ ਸਰਦਾਰ ਵੱਜਣ ਲੱਗ ਪਏ।ਇਸ ਪਿੰਡ ‘ਚ ਵੱਸਣ ਵੇਲੇ ਸਰਦਾਰ ਹਿੰਮਤ ਸਿੰਘ ਨਾਭਾ ਰਿਆਸਤ ‘ਚ ਸੇਵਾਵਾਂ ਦੇਣ ਲੱਗ ਪਏ। ਸੰਨ ੧੮੧੨ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਿੰਮਤ ਸਿੰਘ ਨੂੰ ਆਪਣੀਆਂ ਸੇਵਾਵਾਂ ‘ਚ ਸ਼ਾਮਲ ਕਰ ਲਿਆ।ਇਹਨਾਂ ਸੇਵਾਵਾਂ ਬਦਲੇ ਸਰਦਾਰ ਹਿੰਮਤ ਸਿੰਘ ਜੱਲੇਵਾਲੀਆ ਨੂੰ ਜਲੰਧਰ ਦਾ ਪਿੰਡ ਅਲਾਵਲਪੁਰ (ਜਲੰਧਰ-ਪਠਾਨਕੋਟ ਸੜਕ ‘ਤੇ ਪੈਂਦਾ ਹੈ) ਅਤੇ ਅੰਮ੍ਰਿਤਸਰ ਦੇ ਬਾਗ਼ ਵਾਲੀ ਥਾਂ ਇਨਾਮ ਵਜੋਂ ਦਿੱਤੀ।ਇੰਝ ਇਸ ਥਾਂ ‘ਤੇ ਇਹਨਾਂ ਸਰਦਾਰਾਂ ਵੱਲੋਂ ਬਾਗ਼ ਲਵਾਇਆ ਗਿਆ ਜੋ ਜੱਲ੍ਹਿਆਂਵਾਲੇ ਸਰਦਾਰਾਂ ਦਾ ਬਾਗ਼ ਵੱਜਦਾ ਸੀ।ਸਰਦਾਰ ਹਿੰਮਤ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਅਲਾਵਲਪੁਰ ਦੀ ਜਗੀਰ ਸਰਦਾਰ ਦੇ ਚਾਰ ਮੁੰਡਿਆਂ ‘ਚ ਵੰਡ ਦਿੱਤੀ ਗਈ। ੧੩ ਅਪ੍ਰੈਲ ੧੯੧੯ ਨੂੰ ਕਾਲੇ ਐਤਵਾਰ ਦੀ ਖ਼ੂਨੀ ਵਿਸਾਖੀ ਨੂੰ ਇਸ ਜੱਲ੍ਹਿਆਂਵਾਲੇ ਬਾਗ਼ ਦਾ ਸਿਰਫ ਨਾਮ ਹੀ ਬਾਗ਼ ਸੀ ਪਰ ਇੱਕ ਇਹਨਾਂ ਸਰਦਾਰਾਂ ਦੀ ਸਮਾਧੀ ਤੋਂ ਇਲਾਵਾ ਇੱਕ ਖ਼ੂਹ ਸੀ ਅਤੇ ਬਾਕੀ ਥਾਂ ਖਾਲੀ ਰੜੇ ਮੈਦਾਨ ਹੀ ਸੀ। ਪਿੰਡ ਜੱਲ੍ਹੇ ਦੇ ਲੋਕਾਂ ਨੂੰ ਆਪਣੇ ਇਸ ਇਤਿਹਾਸ ਬਾਰੇ ਪੂਰੀ ਤਰ੍ਹਾਂ ਸਾਫ ਸਪੱਸ਼ਟ ਨਹੀਂ ਹੈ।ਪਿੰਡ ਵਾਲਿਆਂ ਮੁਤਾਬਕ ਪਿੰਡ ‘ਚ ਸਰਦਾਰਾਂ ਦੀ ਸਮਾਧਾਂ ਵੀ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਇੱਥੇ ਵਿਆਹੇ ਸਨ।ਮਹਾਰਾਜਾ ਰਣਜੀਤ ਦੇ ਵਿਆਹੇ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪਰ ਜੱਲ੍ਹਿਆਂਵਾਲੇ ਬਾਗ਼ ਦੇ ਸਰਦਾਰ ਇਸ ਪਿੰਡ ਦੇ ਹੀ ਸਨ।ਇਸ ਬਾਰੇ ਬਹੁਤ ਸਾਰੇ ਹਵਾਲੇ ਗਵਾਹੀ ਦਿੰਦੇ ਹਨ।ਲੈਪਲ ਗ੍ਰੀਫਨ ਦੀ ਚੀਫ਼ਸ ਐਂਡ ਫੈਮਲੀਜ਼ ਆਫ ਨੋਟ ਇਨ ਦੀ ਪੰਜਾਬ (੧੮੯੦) ਮੁਤਾਬਕ ਵੀ ਇਹ ਰਿਕਾਰਡ ਬੋਲਦਾ ਹੈ।ਇਸ ਤੋਂ ਇਲਾਵਾ ਬੋਲੀ ਮਹਿਕਮਾ ਪੰਜਾਬ (ਹੁਣ ਭਾਸ਼ਾ ਵਿਭਾਗ ਪੰਜਾਬ) ਦੇ ਪੰਜਾਬ ਕੋਸ਼, ਡਾ ਰਤਨ ਸਿੰਘ ਜੱਗੀ ਦਾ ਸਿੱਖ ਪੰਥ ਵਿਸ਼ਵਕੋਸ਼, ਪੰਜਾਬੀ ਯੂਨੀਵਰਸਿਟੀ ਦਾ ਸਿੱਖ ਧਰਮ ਵਿਸ਼ਵਕੋਸ਼ ਅਤੇ ਪ੍ਰੋ ਪਿਆਰਾ ਸਿੰਘ ਪਦਮ ਦਾ ਸੰਖੇਪ ਸਿੱਖ ਇਤਿਹਾਸ (੧੪੬੯-੧੯੭੯) ‘ਚ ਵੀ ਇਹਨਾਂ ਸਰਦਾਰਾਂ ਦਾ ਅਤੇ ਬਾਗ਼ ਦਾ ਇਤਿਹਾਸਕ ਹਵਾਲਾ ਮਿਲਦਾ ਹੈ।ਇਹਨਾਂ ਦਿਨਾਂ ‘ਚ ਫ਼ਤਿਹਗੜ੍ਹ ਸਾਹਿਬ ਤੋਂ ਹਰਪ੍ਰੀਤ ਸਿੰਘ ‘ਨਾਜ਼’ ਹੁਣਾਂ ਦੀ ਕਿਤਾਬ ‘ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ, ਕਸਬੇ ਅਤੇ ਪਿੰਡ-ਸੰਖੇਪ ਇਤਿਹਾਸਕ ਜਾਣਕਾਰੀ ‘ਚ ਵੀ ਪਿੰਡ ਜੱਲ੍ਹੇ ਅਤੇ ਜੱਲ੍ਹਿਆਂਵਾਲੇ ਬਾਗ਼ ਦੇ ਰਿਸ਼ਤੇ ਦੀ ਕਹਾਣੀ ਸਾਹਮਣੇ ਆਉਂਦੀ ਹੈ। ੧੩ ਅਪ੍ਰੈਲ ੧੯੧੯ ਦੇ ਖ਼ੂਨੀ ਸਾਕੇ ਤੋਂ ਬਾਅਦ ਇੱਕ ਯਾਦਗਾਰ ਕਮੇਟੀ ਹੋਂਦ ‘ਚ ਆਈ।ਇਸ ਕਮੇਟੀ ਦੇ ਪ੍ਰਧਾਨ ਮਦਨ ਮੋਹਨ ਮਾਲਵੀਆ ਤੇ ਸਕੱਤਰ ਮੁਕਰਜੀ ਸਨ।ਇਸ ਬਾਗ਼ ਨੂੰ ੧੯੨੩ ‘ਚ ਇਹਦੇ ੩੪ ਮਾਲਕਾਂ ਕੋਲੋਂ ੫ ਲੱਖ ੬੫ ਹਜ਼ਾਰ ਰੁਪਏ ‘ਚ ਖਰੀਦਿਆ ਸੀ।ਹੁਣ ਸਵਾਲ ਵੱਡਾ ਇਹ ਹੈ ਕਿ ੧੦੦ ਸਾਲ ਬਾਅਦ ਇਸ ਬਾਗ਼ ਨੂੰ ਵੇਖਦਿਆਂ ਇਹ ਕਿਤੇ ਸੈਰ ਸਪਾਟਾ ਅਤੇ ਸੈਲਫੀਆਂ ਖਿੱਚਣ ਲਈ ਥਾਂ ਤਾਂ ਨਹੀਂ ਬਣ ਗਈ।ਇਸ ਨੂੰ ਲੈਕੇ ਸਰਕਾਰੀ ਪੱਧਰ ‘ਤੇ ਵੀ ਕੋਈ ਢੁੱਕਵੇਂ ਪ੍ਰੋਗਰਾਮਾਂ ਦੀ ਰੂਪ ਰੇਖਾ ਸਾਹਮਣੇ ਨਹੀਂ ਆਈ।ਇਤਿਹਾਸ ਦੇ ਵੱਡੇ ਖ਼ੂਨੀ ਸਾਕੇ ਪ੍ਰਤੀ ਇੰਨੀ ਉਦਾਸੀਨਤਾ ਕਿਉਂ ਹੈ? ੧੦੦ ਸਾਲ-ਇੱਕ ਸਦੀ-ਜਲ੍ਹਿਆਂਵਾਲਾ ਬਾਗ਼-ਸ਼ਹਾਦਤ(ਜੋ ਤੁਰ ਗਏ ਅਤੇ ਆਪਣੇ ਖ਼ੂਨ ਨਾਲ ਮਿੱਟੀ ਨੂੰ ਸਿੰਝ ਗਏ ਉਹਨਾਂ ਸ਼ਹੀਦਾਂ ਦੇ ਨਾਮ) ਰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ ਅੰਮ੍ਰਿਤਸਰ ਸ਼ਹਿਰ ਗੁਰੂਆਂ ਦੀ ਚਰਨ ਸ਼ੋਅ ਪ੍ਰਾਪਤ ਧਰਤੀ ਜੀਹਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ।ਇਸ ਸ਼ਹਿਰ ਦੀਆਂ ਗਲੀਆਂ ਹਰ ਦੌਰ ‘ਚ ਖੂਨੀ ਇਤਿਹਾਸ ਦੀਆਂ ਗਵਾਹ ਰਹੀਆਂ ਹਨ।੧੯੧੯ ਦਾ ਅੰਮ੍ਰਿਤਸਰ ਆਪਣੀ ੧੬੦੦੦੦ ਦੀ ਅਬਾਦੀ ਵਾਲਾ ਸ਼ਹਿਰ ਸੀ।ਇਹ ਵੱਡਾ ਸ਼ਹਿਰ ਸੀ ਅਤੇ ਵਪਾਰ ਦਾ ਵੱਡਾ ਕੇਂਦਰ ਸੀ।ਸਿੱਖ, ਮੁਸਲਮਾਨ, ਹਿੰਦੂਆਂ ਦੀ ਅਬਾਦੀ ਸੀ।ਵਪਾਰ ਦਾ ਵੱਡਾ ਕੇਂਦਰ ਹੋਣ ਕਰਕੇ ਵਪਾਰੀਆਂ ਦਾ ਜਮਘਟ ਰਹਿੰਦਾ ਸੀ।ਗੰਗਾ-ਜਮੁਨਾ ਦੀ ਧਰਤੀ ਤੋਂ ਹਿੰਦੂ ਵਪਾਰੀਆਂ ਲਈ ਵੀ ਇਹ ਮੁੱਖ ਕੇਂਦਰ ਸੀ ਅਤੇ ਕਸ਼ਮੀਰੀ ਵਪਾਰੀਆਂ ਦਾ ਇੱਥੇ ਪੂਰੇ ਦਾ ਪੂਰਾ ਵੱਡਾ ਬਜ਼ਾਰ ਸੀ।ਇਸ ਤੋਂ ਇਲਾਵਾ ਰੇਲਵੇ ਜੰਕਸ਼ਨ ਸੀ।ਪਵਿੱਤਰ ਸ਼ਹਿਰ ਅਤੇ ਸਿਜਦੇ ਹੁੰਦੇ ਮਨਾਂ ਦੀ ਸ਼ੁਕਰਾਨੇ ਦੀ ਅਰਦਾਸ ਇੱਥੇ ਹੁੰਦੀ ਸੀ। ਇਹ ਪੰਜਾਬ ਸੀ ਅਤੇ ਪੰਜਾਬ ਦਾ ਸ਼ਹਿਰ ਅੰਮ੍ਰਿਤਸਰ ਸੀ।ਵਿਸਾਖੀ ਆਉਣ ਵਾਲੀ ਸੀ ਅਤੇ ਫਸਲਾਂ ਦੇ ਸ਼ੁਕਰਾਨੇ ਦੇ ਇਸ ਤਿਉਹਾਰ ਲਈ ਲੋਕਾਂ ਦੀ ਚੌਖੀ ਭੀੜ ਇਕੱਠੀ ਹੋਣ ਲੱਗੀ ਸੀ।ਪਰ ਕੀ ਪਤਾ ਸੀ ਕਿ ਘਰੋਂ ਨਿਕਲੇ ਸੱਜਣ ਕਦੀ ਹੁਣ ਘਰਾਂ ਨੂੰ ਨਹੀਂ ਪਰਤਣਗੇ।ਕੋਣ ਜਾਣਦਾ ਸੀ ਕਿ ਕੁਝ ਇੰਝ ਹੋ ਜਾਵੇਗਾ? ੧੩ ਅਪ੍ਰੈਲ, ਕਾਲੀ ਵਿਸਾਖੀ, ਕਾਲਾ ਐਤਵਾਰ ਅਤੇ ਲਹੂ ਨਾਲ ਸਿੰਜਿਆ ਇਤਿਹਾਸ ਜੋ ਅੱਜ ਵੀ ਸਾਨੂੰ ਧੁਰ ਅੰਦਰ ਤੱਕ ਹਿਲਾਉਂਦਾ ਹੈ।ਇਹ ਇਤਿਹਾਸ ਦੇ ਸਫਿਆਂ ਦਾ ਸਭ ਤੋਂ ਵੱਡਾ ਅਣਮਨੁੱਖੀ ਕਾਰਾ ਅਤੇ ਹੈਵਾਨੀਅਤ ਭਰਿਆ ਸਾਕਾ ਸੀ।੧੦੦ ਸਾਲ ਬਾਅਦ ਇਹ ਸਮਝਣਾ ਬਣਦਾ ਹੈ ਕਿ ਉਹਨਾਂ ਦਿਨਾਂ ਦੀ ਦਾਸਤਾਨ ਕੀ ਸੀ ਅਤੇ ਸਾਡੇ ਮਨਾਂ ‘ਚ ਜਲਿਆਂਵਾਲਾ ਬਾਗ ਦੇ ਸਾਕੇ ਨੂੰ ਲੈਕੇ ਕੀ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ ? ਅਪ੍ਰੈਲ ਮਹੀਨੇ ਦੇ ਉਹ ਦਿਨ ਬਹੁਤ ਸਾਰੇ ਹਲਾਤ ਅਤੇ ਮਿਲੇ ਜੁਲੇ ਮਾਹੌਲ ਦਾ ਨਤੀਜਾ ਸਨ।ਉਹਨਾਂ ਦਿਨਾਂ ‘ਚ ਅੰਮ੍ਰਿਤਸਰ ਵਿਸਾਖੀ ਨੂੰ ਇੱਕਠੀਆਂ ਹੋ ਰਹੀਆਂ ਸੰਗਤਾਂ ਵੀ ਸਨ ਅਤੇ ਅਜ਼ਾਦੀ ਦੀ ਭਖ ਰਹੀ ਲੜਾਈ ‘ਚ ਜੁਝਦੇ ਲੋਕ ਵੀ ਸਨ। ਉਹਨਾਂ ਦਿਨਾਂ ‘ਚ ਪੰਜਾਬ ਦੇ ਹਲਾਤ ਪਹਿਲੀ ਸੰਸਾਰ ਜੰਗ ਨਾਲ ਪ੍ਰਭਾਵਿਤ ਸਨ।ਆਰਥਿਕਤਾ ਅਤੇ ਖੇਤੀਬਾੜੀ, ਲੋਕਾਂ ਦਾ ਸਮਾਜੀ ਜੀਵਨ ਅਤੇ ਕੁਦਰਤੀ ਕਰੋਪੀ ਦਾ ਵੀ ਅਸਰ ਸੀ।ਜਲਿਆਂਵਾਲੇ ਬਾਗ ਦੇ ਸਾਕੇ ਸਮੇਂ ਅਤੇ ਉਹ ਤੋਂ ਪਹਿਲਾਂ ਪੰਜਾਬ ‘ਚ ਉਹ ਜ਼ਮੀਨ ਕਿਵੇਂ ਤਿਆਰ ਹੋ ਰਹੀ ਸੀ, ਇਸ ਦੇ ਵਿਸਥਾਰ ‘ਚ ਜਾਏ ਬਿਨਾਂ ਅਸੀਂ ੧੦੦ ਸਾਲ ਬਾਅਦ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਸਮਝ ਨਹੀਂ ਸਕਾਂਗੇ।ਇਸ ਦੌਰਾਨ ਇਹ ਜ਼ਰੂਰ ਧਿਆਨ ‘ਚ ਰਹੇ ਕਿ ਅੰਮ੍ਰਿਤਸਰ ਕਦੀ ਵੀ ਫੌਜੀ ਮੱਹਤਤਾ ਵਾਲਾ ਸ਼ਹਿਰ ਨਹੀਂ ਸੀ।ਅੰਗਰੇਜ਼ਾਂ ਦੀ ਵੱਡੀ ਛਾਉਣੀ ਜਲੰਧਰ ਡਿਵੀਜ਼ਨ ‘ਚ ਸੀ ਜਾਂ ਲਾਹੌਰ ਸੀ।ਅੰਮ੍ਰਿਤਸਰ ਸ਼ਹਿਰ ਦੋ ਹਿੱਸਿਆਂ ‘ਚ ਵੰਡਿਆ ਨਗਰ ਸੀ। ਇਹਦੀ ਪੁਰਾਣੀ ਕੰਧ ਦੀ ਘੇਰੇਬੰਦੀ ‘ਚ ਪੁਰਾਤਣ ਸ਼ਹਿਰ ਸੀ।ਜਿਹਦੀਆਂ ਤੰਗ ਗਲੀਆਂ ਅਤੇ ਭੀੜੇ ਬਜ਼ਾਰ ਸਨ।ਦੂਜਾ ਸ਼ਹਿਰ ਕੰਧ ਤੋਂ ਬਾਹਰ ਦਾ ਬ੍ਰਿਟਿਸ਼ ਛਾਉਣੀ ਸੀ।ਇੱਥੇ ਸਿਰਫ ਨਿੱਕੀ ਕੋਤਵਾਲੀ ਅਤੇ ਨਿੱਕੀ ਬਟਾਲੀਅਨ ਸੀ ਜਿਹਨੂੰ ਗੈਰਸੀਨ ਬਟਾਲੀਅਨ ਕਿਹਾ ਜਾਂਦਾ ਸੀ।ਇਸ ‘ਚ ੧੮੪ ਪੈਦਲ ਫੌਜ ਅਤੇ ੫੫ ਘੋੜਸਵਾਰ ਅਤੇ ਰੋਇਲ ਫੀਲਡ ਆਰਟੀਲਰੀ ਸੀ।ਗੈਰਸਿਨ ਬਟਾਲੀਅਨ ਦੀ ਕਮਾਨ ਕੈਪਟਨ ਮੈਸੀ ਹੱਥ ਸੀ ਅਤੇ ਇਹ ਟੁਕੜੀ ਜਲੰਧਰ ੪੫ ਬ੍ਰਿਗੇਡ ਨੂੰ ਜਵਾਬਦੇਹ ਸੀ।ਖੈਰ ੧੦੦ ਸਾਲ ਬਾਅਦ ਜਲਿਆਂਵਾਲੇ ਬਾਗ ਦਾ ਸਾਕਾ ਇਸ ਦੌਰ ਦੀ ਅਸਹਿਣਸ਼ੀਲਤਾ ਵਿਚਕਾਰ ਦੇਸ਼ ਲਈ ਸ਼ਹਾਦਤ ਪਾਉਣ ਵਾਲੀ ਮਿੱਟੀ ਦੀ ਤਾਸੀਰ ਸਮਝਣ ਦਾ ਵੀ ਸਬੱਬ ਹੈ।ਕਿਉਂ ਕਿ ਜਿਹਨਾਂ ਸਾਡੇ ਲਈ ਸ਼ਹੀਦੀਆਂ ਪਾਈਆਂ ਇਹ ਮਹਿਸੂਸ ਕਰਨ ਦੀ ਵੀ ਲੋੜ ਹੈ ਕਿ ਸਾਕੇ ਤੋਂ ੧੦੦ ਸਾਲ ਬਾਅਦ ਉਹਨਾਂ ਸ਼ਹੀਦਾਂ ਦਾ ਭਾਰਤ ਕਿਹੋ ਜਿਹਾ ਹੈ? ਉਹਨਾਂ ਦਿਨਾਂ ਦਾ ਅਫ਼ਸਾਨਾ…ਪੰਜਾਬ ੧੯੧੪-੧੯੧੯ (1914-1919)(ੳ) ਪਹਿਲੀ ਸੰਸਾਰ ਜੰਗਬਾਰੂਦਾਂ ਦੇ ਢੇਰ ‘ਤੇ ਖੜ੍ਹੀ ਦੁਨੀਆਂ ‘ਚ ਬਰਤਾਨਵੀ ਸਰਕਾਰ ਵੱਲੋਂ ਪਹਿਲੀ ਸੰਸਾਰ ਜੰਗ ‘ਚ ਭਾਰਤ ਦੇ ਫੌਜੀਆਂ ਨੂੰ ਸ਼ਾਮਲ ਕੀਤਾ ਗਿਆ।ਇਸ ਜੰਗ ਵਿੱਚ 13 ਲੱਖ ਭਾਰਤੀ ਫੌਜੀਆਂ ਨੇ ਹਿੱਸਾ ਲਿਆ।ਇਸ ਤੋਂ ਵੱਡਾ ਉਹਨਾਂ ਪਰਿਵਾਰਾਂ ਲਈ ਜ਼ਖ਼ਮ ਕੀ ਹੋਵੇਗਾ ਕਿ 74000 ਫੌਜੀ ਵਾਪਸ ਨਹੀਂ ਆਏ।ਪਹਿਲੀ ਆਲਮੀ ਜੰਗ (1914-1919) ਲਈ ਪੰਜਾਬੀ ਜੰਗੀ ਸਮਾਨ ਬਣਕੇ ਉਭਰੇ।ਇਹ ਫੌਜੀ ਅਨਪੜ੍ਹ ਸਨ, ਘੱਟ ਪੜ੍ਹੇ ਲਿਖੇ, ਗਰੀਬ ਅਤੇ ਹਾਸ਼ੀਏ ‘ਤੇ ਧੱਕੇ ਬੰਦੇ ਸਨ।ਪੰਜਾਬ ਤੋਂ ਇਲਾਵਾ ਬਰਤਾਨਵੀ ਫੌਜ ‘ਚ ਸ਼ਾਮਲ ਹੋਣ ਵਾਲੇ ਨੇਪਾਲ, ਉੱਤਰ ਪੱਛਮੀ ਫਰੰਟੀਅਰ ਅਤੇ ਸਾਂਝਾ ਪ੍ਰੋਵੀਨੈਂਸ ਦਾ ਖਿੱਤਾ ਸੀ।ਪੰਜਾਬ ਦਾ ਬਰਤਾਨਵੀ ਫੌਜ ‘ਚ ਸ਼ਾਮਲ ਹੋਣ ਦਾ ਹਵਾਲਾ ਖੁਸ਼ੀ ਅਤੇ ਦੁੱਖ ਦੋਵੇਂ ਰੂਪ ‘ਚ ਲੋਕ ਧਾਰਾ ‘ਚ ਵੀ ਮਿਲਦਾ ਹੈ। ਇੱਥੇ ਪਾਵੇਂ ਟੁੱਟੇ ਛਿੱਤਰ ਉੱਥੇ ਮਿਲਦੇ ਬੂਟ ਇੱਥੇ ਖਾਵੇ ਰੁੱਖੀ ਮਿਸੀ, ਉੱਥੇ ਖਾਵੇਂ ਫਰੂਟ ਭਰਤੀ ਹੋਜਾ ਵੇ ਬਾਹਰ ਖੜ੍ਹੇ ਰੰਗਰੂਟ ਜਾਂ ਇਹ ਬੋਲੀ ਵੀ ਬਹੁਤ ਮਸ਼ਹੂਰ ਸੀ। ਜਰਮਨ ਅਤੇ ਇੰਗਲੈਂਡ ਵਿਚਲੀ ਬਸਰੇ ਦੀ ਥਾਂ ‘ਤੇ ਸਭ ਤੋਂ ਲੰਮੀ ਅਤੇ ਲਹੂ ਲੁਹਾਣ ਜੰਗ ਹੋਈ ਸੀ।ਲਾਮ ਫ੍ਰੈਂਚ ਦਾ ਸ਼ਬਦ ਹੈ ਜੋ ਉਰਦੂ ‘ਚ ਆਇਆ।ਇਹਦਾ ਅਰਥ ਜੰਗ ਹੁੰਦਾ ਹੈ।ਇੱਥੋਂ ਪੰਜਾਬ ਦੇ ਲੋਕਾਂ ਦਾ ਸੁਭਾਅ ਵੀ ਸਮਝ ਆਉਂਦਾ ਹੈ।ਲੜਾਕੂ ਸੁਭਾਅ, ਆਰਥਿਕਤਾ ਹਰ ਅਜਿਹੇ ਅਧਾਰ ਪੰਜਾਬ ਦੀ ਸਰਜ਼ਮੀਨ ‘ਤੇ ਸਨ।ਪਹਿਲੀ ਸੰਸਾਰ ਜੰਗ ਨੇ ਪੰਜਾਬ ਦੀ ਆਰਥਿਕਤਾ ਦਾ ਲੱਕ ਵੀ ਬੁਰੀ ਤਰ੍ਹਾਂ ਤੋੜਿਆ ਸੀ।ਇਹਨਾਂ ਸਭ ਦੇ ਬਾਵਜੂਦ ਪੰਜਾਬ ਬਰਤਾਨੀਆਂ ਲਈ ਫੌਜੀ ਤਾਕਤ ਦਾ ਮਜ਼ਬੂਤ ਅਧਾਰ ਰਿਹਾ ਹੈ।ਇਸ ਨਾਲ ਇਹ ਵੀ ਧਿਆਨ ਰੱਖਿਆ ਜਾਵੇ ਕਿ ਪੰਜਾਬ ਅਜ਼ਾਦੀ ਲਈ ਸੰਘਰਸ਼ ਕਰਦਿਆਂ ਬਰਤਾਨੀਆਂ ਲਈ ਵੱਡੀ ਚਣੌਤੀ ਵੀ ਸਦਾ ਰਿਹਾ ਹੈ। ਪੰਜਾਬ ਦੇ ਬੰਦਿਆਂ ਦਾ ਬਰਤਾਨਵੀ ਫੌਜ ‘ਚ ਕੀ ਅਧਾਰ ਸੀ ਇਹਦਾ ਅਹਿਸਾਸ ਇਸ ਤੋਂ ਵੀ ਸਮਝ ਸਕਦੇ ਹਾਂ ਕਿ ਚਕਵਾਲ ਪੰਜਾਬ ਤੋਂ 26 ਸਾਲਾ ਖੁਦਾਦ ਖ਼ਾਨ (੨੦ ਅਕਤੂਬਰ ੧੮੮੮-੮ ਮਾਰਚ ੧੯੭੧) (20 October 1888-8 March 1971) ਨੂੰ ਪਹਿਲੀ ਸੰਸਾਰ ਜੰਗ ‘ਚ ਵਿਕਟੋਰੀਆ ਕ੍ਰੋਸ ਨਾਲ ਨਵਾਜਿਆ ਗਿਆ ਸੀ।ਖੁਦਾਦ ਖ਼ਾਨ ਨੂੰ 31 ਅਕਤੂਬਰ 1914 ਨੂੰ ਹੈਲੇਬੇਕੇ ਬੇਲਜੀਅਮ ‘ਚ ਜੰਗ ਦੌਰਾਨ ਬਹਾਦਰੀ ਲਈ ਇਹ ਇਨਾਮ ਮਿਲਿਆ ਸੀ।ਪੰਜਾਬ ਦੀ ਬਰਤਾਨਵੀ ਫੌਜ ‘ਚ ਸ਼ਮੂਲੀਅਤ ਨੂੰ ਇਸ ਤੋਂ ਵੀ ਸਮਝ ਸਕਦੇ ਹਾਂ ਕਿ 1916’ਚ (ਹਵਾਲਾ ਸਰ ਮਾਈਕਲ ਓਡਵਾਇਰ, ਇੰਡੀਆ ਐਸ ਆਈ ਨਿਊ ਇਟ, 1885-1925) 192000 ਭਰਤੀਆਂ ‘ਚੋਂ 110000 ਭਰਤੀ ਇੱਕਲੇ ਪੰਜਾਬ ਤੋਂ ਸੀ। (ਅ) ਗਦਰਗਦਰ ਲਹਿਰ (੧੯੧੩-੧੯੧੭-੧੮) ਨੇ ਅਜ਼ਾਦੀ ਦਾ ਸੰਘਰਸ਼ ਭਾਰਤ ਤੋਂ ਬਾਹਰ ਬੜੀ ਮਜ਼ਬੂਤੀ ਨਾਲ ਲੜਿਆ।ਗਦਰ ਪਾਰਟੀ ਦੀ ਸ਼ੁਰੂਆਤ ਪਹਿਲੀ ਆਲਮੀ ਜੰਗ ਦੇ ਵੇਲਿਆਂ ‘ਚ ਹੋਈ ਸੀ।ਅਮਰੀਕਾ ਦੇ ਸੈਨ ਫਰਾਂਸਿਸਕੋ ‘ਚ ੧੯੧੩ ‘ਚ ਗਦਰ ਪਾਰਟੀ ਦੀ ਨੀਂਹ ਰੱਖੀ ਗਈ।ਅਮਰੀਕਾ ਅਤੇ ਕਨੇਡਾ ਗਦਰ ਲਈ ਲੜਾਈ ਦੀ ਜ਼ਮੀਨ ਸੀ।ਪਹਿਲੀ ਸੰਸਾਰ ਜੰਗ ਵੇਲੇ ਗਦਰ ਪਾਰਟੀ ਨੇ ਬਰਤਾਨੀਆ ਦੀ ਭਾਰਤੀ ਫੌਜੀਆਂ ਦੀ ਟੁਕੜੀ ‘ਚ ‘ਪੂਅਰ ਪੇਅ’ (ਮਾੜੀ ਉਜਰਤ) ਦੇ ਪਰਚੇ ਵੰਡੇ।ਇਹ ਪਰਚੇ ਬਰਲਿਨ ‘ਚ ਛਾਪੇ ਗਏ ਅਤੇ ਜਰਮਨ ਜਹਾਜ਼ਾਂ ਨਾਲ ਫਰਾਂਸ ਵਿਖੇ ਜੰਗ ਦੌਰਾਨ ਸੁੱਟੇ ਗਏ।ਇਹਨਾਂ ਪਰਚਿਆਂ ਦਾ ਮਕਸਦ ਦੱਸਣਾ ਸੀ ਕਿ ਬ੍ਰਿਟਿਸ਼ ਹਕੂਮਤ ਫੌਜ ‘ਚ ਤੁਹਾਡੇ ਨਾਲ ਨਸਲ, ਰੰਗ ਅਤੇ ਧਰਮ ਦੇ ਅਧਾਰ ‘ਤੇ ਕਿੰਨਾ ਵਿਤਕਰਾ ਕਰਦੀ ਹੈ।ਗਦਰ ਲਹਿਰ ਨੂੰ ਦਬਾਉਣ ਲਈ ਵੱਡਾ ਸੰਘਰਸ਼ ਕਰਨਾ ਪਿਆ ਅਤੇ ਗਦਰ ਪਾਰਟੀ ਨਾਲ ਸੰਬਧਿਤ ਦੇਸ਼ ਭਗਤਾਂ ‘ਤੇ ਦੇਸ਼ ਧ੍ਰੋਹ ਦਾ ਮੁੱਕਦਮਾ ਚਲਾਕੇ ਫਾਂਸੀਆਂ ਦਿੱਤੀਆਂ ਗਈਆਂ।ਇੰਝ ਦੀ ਇੱਕ ਦਾਸਤਾਨ ਕਾਮਾਗਾਟਾ ਮਾਰੂ ਜਹਾਜ਼ ਦੀ ਹੈ ਜਿਹੜਾ ਬਜਬਜ ਘਾਟ ਕਲਕੱਤੇ ਉਤਰਣ ‘ਤੇ ਹਕੂਮਤ ਵੱਲੋਂ ਸਜ਼ਾਵਾਂ ਦਾ ਹੱਕਦਾਰ ਬਣਿਆ। (ੲ): ਸਿਲਕ ਲੈਟਰ ਕੋਨਸਪੀਰੇਸੀ੧੯੧੬-੧੯੧੭ ‘ਚ ਰਾਜਾ ਮਹਿੰਦਰ ਪ੍ਰਤਾਪ ਕੁੰਵਰ ਅਤੇ ਮੌਲਵੀ ਬਰਕਤਉੱਲਾ ਨੇ ਆਪਣੇ ਆਪ ਨੂੰ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਐਲਾਨ ਦਿੱਤਾ।ਅਬਦੁੱਲਾ ਸਿੰਧੀ ਜੋ ਇਸਲਾਮਿਕ ਦੇਵਬੰਦ ਸਕੂਲ ਤੋਂ ਸਨ ਗ੍ਰਹਿ ਮੰਤਰੀ ਬਣ ਗਏ।ਇਹ ਬਰਤਾਨਵੀ ਸਰਕਾਰ ਖਿਲਾਫ ਜਿਹਾਦ ਸੀ।ਅਬਦੁੱਲਾ ਸਿੰਧੀ ਨਾਲ ਕਾਬੁਲ ਤੋਂ ਵਹਾਬੀ ਮੁਹੰਮਦ ਹਸਨ ਸੀ।ਇਹਨਾਂ ਸਭ ਨੇ ਮਿਲਕੇ ‘ਖ਼ੁਦਾ ਦੀ ਫੌਜ’ ਬਣਾਈ ਅਤੇ ਇਸੇ ਸਿਲਸਿਲੇ ‘ਚ ਰੇਸ਼ਮ ਦੇ ਕਪੜੇ ‘ਤੇ ਫਾਰਸੀ ‘ਚ ਕੌਮ ਦੇ ਨਾਮ ਚਿੱਠੀ ਲਿਖੀ ਗਈ ਤਾਂ ਕਿ ਬਰਤਾਨੀਆਂ ਸਰਕਾਰ ਖਿਲਾਫ ਬਗਾਵਤ ਲਈ ਕ੍ਰਾਂਤੀ ਕੀਤੀ ਜਾ ਸਕੇ।ਇਤਿਹਾਸ ‘ਚ ਇਹਨੂੰ ‘ਸਿਲਕ ਲੈਟਰ ਪਲਾਟ’ ਕਹਿੰਦੇ ਹਨ।ਲਾਹੌਰ, ਦਿੱਲੀ ਅਤੇ ਕਲਕੱਤੇ ਤੋਂ ਸਿਲਕ ਲੈਟਰ ਸਾਜਿਸ਼ ਨਾਲ ਜੁੜੇ ੨੦ ਬਾਗੀਆਂ ਨੂੰ ਫੜ੍ਹਿਆ ਗਿਆ।ਇਹ ਦਿਲਚਸਪ ਹੈ ਕਿ ਅਫਗਾਨਿਸਤਾਨ ਦੇ ਕਾਬੁਲ ‘ਚ ਜਦੋਂ ਇਹ ਲਹਿਰ ਸਰਗਰਮ ਹੋਈ ਉਦੋਂ ਬ੍ਰਿਗੇਡੀਅਰ ਜਨਰਲ ਡਾਇਰ ਅਫਗਾਨਿਸਤਾਨ ਦੇ ਸਰਹੱਦ ‘ਚ ਸੇਵਾਵਾਂ ਦੇ ਰਿਹਾ ਸੀ। (ਸ) ਪੰਜਾਬ ਦੀ ਬਰਬਾਦ ਆਰਥਿਕਤਾ ਅਤੇ ਜ਼ਿੰਦਗੀਪੰਜਾਬ ਦੀ ਆਰਥਿਕਤਾ ਨੇ ਉਸ ਦੌਰ ਅੰਦਰ ਲੋਕਾਂ ਅੰਦਰ ਬਰਤਾਨਵੀ ਸਰਕਾਰ ਲਈ ਚੋਖਾ ਗੁੱਸਾ ਪੈਦਾ ਕੀਤਾ।ਇਸ ਨੂੰ ਇੰਝ ਸਮਝਿਆ ਜਾ ਸਕਦਾ ਹੈ ਕਿ ੧ ਅਪ੍ਰੈਲ ੧੯੧੭ ਨੂੰ ਸੁਪਰ ਟੈਕਸ, ਇਸੇ ਤਾਰੀਖ਼ ਨੂੰ ੧੯੧੮ ‘ਚ ਆਮਦਨ ਟੈਕਸ ਅਤੇ ੧੯੧੯ ‘ਚ ਇਸੇ ਮਹੀਨੇ ਪ੍ਰੋਫਿਟ ਡਿਊਟੀ ਟੈਕਸ ਲਾਇਆ।ਪਹਿਲੀ ਆਲਮੀ ਜੰਗ ਦੇ ਖਰਚਿਆਂ ਲਈ ਇੰਝ ਹਰ ਸਾਲ ਨਵੇਂ ਟੈਕਸ ਨਾਲ ਉਗਰਾਹੀ ਕਰਦਿਆਂ ਭਾਰਤ ਦੇ ਲੋਕਾਂ ਦਾ ਲਹੂ ਚੂਸਿਆ ਜਾ ਰਿਹਾ ਸੀ।ਪੰਜਾਬ ‘ਚ ਇਹਦਾ ਅਸਰ ਇਹ ਸੀ ਕਿ ਲਾਹੌਰ ‘ਚ ਮਹਿੰਗਾਈ ਦਰ ੩੦ ਫੀਸਦੀ ਅਤੇ ਅੰਮ੍ਰਿਤਸਰ ‘ਚ ਇਹੋ ਦਰ ੫੫ ਫੀਸਦੀ ਵਧ ਗਈ।ਇੰਝ ਅੰਮ੍ਰਿਤਸਰ ਦੇ ਕੱਪੜਾ ਵਪਾਰ ਵੱਡੇ ਘਾਟੇ ‘ਚ ਜਾਂਦਾ ਰਿਹਾ।ਇਹੋ ਨਹੀਂ ਉਹਨਾਂ ਸਮਿਆਂ ‘ਚ ਕਣਕ ੪੭ ਫੀਸਦ, ਕਪਾਹ ੩੧੦ ਫੀਸਦੀ, ਖੰਡ ੬੮ ਫੀਸਦੀ, ਅਨਾਜ ੯੩ ਫੀਸਦੀ ਦੀ ਦਰ ਨਾਲ ਮਹਿੰਗੇ ਹੋ ਗਏ।ਸਨਅਤੀ ਖੇਤਰਾਂ ‘ਚ ਘਾਟਾ ਇੱਕ ਪਾਸੇ ਪਰ ਪੰਜਾਬ ਦੇ ਪੇਂਡੂ ਖੇਤਰ ਕਰਜ਼ਿਆਂ ਦੀ ਮਾਰ ਥੱਲੇ ਸਨ।ਬਿਮਾਰੀਆਂ ਜਨਮ ਲੈ ਰਹੀਆਂ ਸਨ।੧੯੧੮ ਦੀ ਪੱਤਝੜ ਤੱਕ ੫੦ ਲੱਖ ਭਾਰਤ ਦੀ ਅਬਾਦੀ ਮੌਸਮੀ ਨਜ਼ਲਾ, ਬੁਖ਼ਾਰ ਤੇ ਅਜਿਹੀਆਂ ਮਹਾਂਮਾਰੀਆਂ ਦੀ ਗ੍ਰਿਫਤ ‘ਚ ਸੀ ਅਤੇ ਇਹਨਾਂ ‘ਚੋਂ ੨੫ ਫੀਸਦੀ ਪੇਂਡੂ ਅਬਾਦੀ ਮੌਤ ਦੇ ਮੂੰਹ ‘ਚ ਚਲੀ ਗਈ ਸੀ।ਉਹਨਾਂ ਸਮਿਆਂ ‘ਚ ਬਰਬਾਦੀ ‘ਤੇ ਕੁਰਤੀ ਕਹਿਰ ਵੀ ਸੀ।ਪਿਛਲੇ ੪੭ ਸਾਲਾਂ ‘ਚ ਪਹਿਲੀ ਵਾਰ ਮੁੱਸਲੇਧਾਰ ਮੀਂਹ ਜ਼ੋਰਾਂ ‘ਤੇ ਸੀ ਅਤੇ ਬਰਬਾਦ ਫਸਲਾਂ ਨੇ ਕਿਸਾਨੀ ਕਰਜ਼ੇ ਹੇਠਾਂ ਕਰ ਦਿੱਤੀ ਸੀ। (ਹ) ਹੋਮ ਰੂਲ, ਖਿਲਾਫਤ ਅੰਦੋਲਨਹੋਮ ਰੂਲ ਅੰਦੋਲਨ ਦੀ ਸਥਾਪਨਾ ੧੯੧੬ ‘ਚ ਬਾਲ ਗੰਗਾਧਰ ਤਿਲਕ ਨੇ ਕੀਤੀ ਸੀ।ਜਿਸ ਦਾ ਮੁੱਖ ਮਕਸਦ ਭਾਰਤ ‘ਚ ਖੁਦ ਮੁਖਤਿਆਰੀ ਲੈਕੇ ਆਉਣਾ ਸੀ।ਇਸ ਤੋਂ ਇਲਾਵਾ ਇਸ ਔਦੋਲਨ ‘ਚ ਵੱਡੇ ਤੇ ਖਾਸ ਆਗੂ ਐਨੀ ਬੇਸੇਂਟ, ਜੋਸੇਫ ਬਪਟਿਸਟਾ, ਐੱਨ.ਸੀ. ਕੇਲਕਰ ਤੋਂ ਇਲਾਵਾ ਮੁਹੰਮਦ ਅਲੀ ਜਿੱਨਾਹ ਨੇ ਖਾਸ ਭੂਮਿਕਾ ਨਿਭਾਈ। ਦੂਜੇ ਪਾਸੇ ਆਲਮੀ ਜੰਗ ਤੋਂ ਬਾਅਦ ਰਾਸ਼ਟਰੀ ਮੁਸਲਿਮ ਆਗੂਆਂ ਨੇ “ਖਿਲਾਫਤ ਅੰਦੋਲਨ” ਦੀ ਸ਼ੁਰੂਆਤ ਕੀਤੀ।ਜਿਸ ਦਾ ਮੁੱਖ ਮਕਸਦ ਬ੍ਰਿਟਿਸ਼ ਰਾਜ ਨੂੰ ਖਦੇੜਕੇ ਮੁਸਲਿਮ ਇੱਕਮੁੱਠਤਾ ਨੂੰ ਕਾਇਮ ਕਰਨਾ ਸੀ। (ਕ) ਮਾਰਲੇ-ਮਿੰਟੋ ਸੁਧਾਰਐਡਵਿਨ ਮੋਟੈਂਗਿਊ ੧੯੧੭-੧੮ ਦੇ ਸਿਆਲਾਂ ‘ਚ ਭਾਰਤ ਆਇਆ ਸੀ।ਇਸ ਤੋਂ ਪਹਿਲਾਂ ੨੦ ਅਗਸਤ ੧੯੧੭ ਨੂੰ ਹਾਊਸ ਆਫ ਕਾਮਨ ‘ਚ ਮੋਟੈਂਗਿਊ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਭਾਰਤ ਦੇ ਪ੍ਰਬੰਧਕੀ ਢਾਂਚੇ ‘ਚ ਸਾਨੂੰ ਭਾਰਤੀਆਂ ਦੀ ਸ਼ਮੂਲੀਅਤ ‘ਚ ਵਾਧਾ ਕਰਨ ਦੀ ਲੋੜ ਹੈ।ਬ੍ਰਿਟਿਸ਼ ਸਾਮਰਾਜ ਦੇ ਲਿਹਾਜ ਤੋਂ ਇਹ ਚੰਗਾ ਹੋਵੇਗਾ ਕਿ ਭਾਰਤ ‘ਚ ਭਾਰਤੀਆਂ ਦੀ ਖੁਦਮੁਖਤਾਰੀ ਵਾਲਾ ਸ਼ਾਸ਼ਨ ਪ੍ਰਬੰਧ ਹੋਵੇ ਅਤੇ ਇੱਕ ਜ਼ਿੰਮੇਵਾਰ ਸਰਕਾਰ ਦਾ ਅਧਾਰ ਬੱਝੇ।ਇਹ ਸੰਬੋਧਨ ਭਾਰਤ ਅੰਦਰ ਉਦਾਰਵਾਦੀ ਭਾਵਨਾ ਵਾਲਾ ਸੀ।ਅਪ੍ਰੈਲ ੧੯੧੮ ਨੂੰ ਮੋਟੈਂਗਿਊ ਅਤੇ ਭਾਰਤ ਦੇ ਵਾਇਸਰਾਏ ਲੋਰਡ ਚੇਮਸਫੋਰਡ ਨੇ ਇਸ ਨੂੰ ਪੇਸ਼ ਕੀਤਾ।ਇਤਿਹਾਸ ‘ਚ ਇਹਨੂੰ ਮਾਰਲੇ ਮਿੰਟੋ ਸੁਧਾਰ ਕਹਿੰਦੇ ਹਨ। ਇਹਨਾਂ ਸੁਧਾਰਾਂ ‘ਚ ਸੱਤਾ ਪ੍ਰਬੰਧਨ ਨੂੰ ਨਵੇਂ ਢੰਗ ਨਾਲ ਉਲੀਕਣ ਦੀ ਗੱਲ ਸੀ।ਰਿਪੋਰਟ ਮੁਤਾਬਕ ਸਥਾਨਕ ਪ੍ਰਬੰਧ, ਸਿਹਤ ਅਤੇ ਸਿੱਖਿਆ ‘ਚ ਭਾਰਤੀਆਂ ਦੀ ਹਿੱਸੇਦਾਰੀ ‘ਚ ਵਾਧਾ ਕਰਨਾ ਸੀ ਅਤੇ ‘ਸੁਰੱਖਿਆ ਅਤੇ ਪੁਲਿਸ’ ਗਵਰਨਰ ਅਧੀਨ ਰੱਖਣ ਦੀ ਪੇਸ਼ਕਸ਼ ਸੀ।ਇਸ ਸੁਧਾਰ ‘ਚ ਇੰਡੀਅਨ ਸਿਵਲ ਸਰਵਿਸ ‘ਚ ਭਾਰਤੀਆਂ ਦੀ ਸ਼ਮੂਲੀਅਤ ਵਧਾਉਣ ਦੀ ਵੀ ਗੱਲ ਸੀ।ਇਸ ਸੁਧਾਰ ਦਾ ਵਿਰੋਧ ਬਰਤਾਨਵੀਆਂ ‘ਚ ਵੀ ਸੀ ਅਤੇ ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਨੇ ਇਸ ਸੁਧਾਰ ਦਾ ਤਿੱਖਾ ਵਿਰੋਧ ਕੀਤਾ ਸੀ। (ਖ) ਰੋਲਟ ਐਕਟ ਅਤੇ ਸੱਤਿਆਗ੍ਰਹਿਇੱਕ ਪਾਸੇ ਖੁਦਮੁਖਤਾਰੀ ਦੀ ਭਾਵਨਾ ਵਾਲੀ ਹੋਮ ਰੂਲ ਲਹਿਰ ਸੀ।ਦੂਜੇ ਪਾਸੇ ਮਾਰਲੇ ਮਿੰਟੋ ਸੁਧਾਰ ਸੀ ਪਰ ਇਹਨਾਂ ਦੇ ਉਲਟ ਇੱਕ ਰੋਲਟ ਐਕਟ ਆਉਣ ਦੀ ਤਿਆਰੀ ‘ਚ ਸੀ।ਇਸ ਐਕਟ ਨੇ ਮਾਰਲੇ ਮਿੰਟੋ ਸੁਧਾਰ ਦਾ ਤਿੱਖਾ ਵਿਰੋਧ ਵੀ ਕੀਤਾ ਅਤੇ ਇਸ ਨੂੰ ਯਾਦ ਰੱਖਿਆ ਜਾਵੇ ਕਿ (ਏ ਹਿਸਟਰੀ ਆਫ ਦੀ ਨੈਸ਼ਨਲਿਸਟ ਮੂਵਮੈਂਟ ਇਨ ਇੰਡੀਆ, ਸਰ ਵਰਨੇ ਲੋਵੇਟ, ਲੰਡਨ ਜੋਨ ਮੁਰੇ ੧੯੨੧ ਮੁਤਾਬਕ) ੨੨ ਮਈ ੧੯੧੯ ਨੂੰ ਇੰਗਲੈਂਡ ਪਾਰਲੀਮੈਂਟ ‘ਚ ਖੁਦ ਉਧਾਰਵਾਦੀ ਵਿਚਾਰ ਰੱਖਣ ਵਾਲੇ ਮੋਂਟੈਗਿਊ ਨੇ ਵੀ ਇਸ ਦੀ ਹਮਾਇਤ ਕੀਤੀ ਸੀ ਕਿ ਜੇ ਰੋਲਟ ਐਕਟ ਦੀ ਲੋੜ ਹੈ ਤਾਂ ਸਾਨੂੰ ਬਿਨਾਂ ਦੇਰੀ ਤੋਂ ਇਹਨੂੰ ਲਾਗੂ ਕਰਨਾ ਚਾਹੀਦਾ ਹੈ।ਇਸ ਤੋਂ ਇਹ ਅਹਿਸਾਸ ਵੀ ਹੁੰਦਾ ਹੈ ਕਿ ਮੋਟ ਫੋਰਡ ਸੁਧਾਰ ਦੀ ਭਾਵਨਾ ਭਾਰਤ ਦਾ ਵਿਕਾਸ ਨਹੀਂ ਸੀ ਸਗੋਂ ਬਰਤਾਨਵੀ ਹਿੱਤਾਂ ਦੀ ਰਾਖੀ ਕਰਨਾ ਹੀ ਸੀ। ਜਸਟਿਸ ਸਿਡਨੀ ਆਰਥਰ ਟੇਲਰ ਰੋਲਟ ਨੇ ਭਾਰਤ ‘ਚ ਸੁਰੱਖਿਆ ਦੇ ਖਤਰਿਆਂ ਨੂੰ ਲੈਕੇ ਪੁੰਨਛਾਣ ਕੀਤੀ ਅਤੇ ਰਿਪੋਰਟ ਤਿਆਰ ਕੀਤੀ।ਰੋਲਟ ਕਮਿਸ਼ਨ ਨੇ ਇਹ ਚਾਹਿਆ ਕਿ ਵਾਇਸਰਾਏ ਉਹਨਾਂ ਖੇਤਰਾਂ ਨੂੰ ਇਸ ਤੋਂ ਮੁਕਤ ਨਹੀਂ ਕਰ ਸਕਦੇ ਜਿਹੜੇ ਬਰਤਾਨਵੀ ਸਾਮਰਾਜ ਲਈ ਅਤਿ ਦਾ ਖਤਰਾ ਹਨ।ਇੰਝ ਸੈਕਰੇਟਰੀ ਆਫ ਹੋਮ ਸਰ ਵਿਲੀਅਮ ਵਿਨਸੈਂਟ ਦੀ ਦੇਖਰੇਖ ‘ਚ ਰੋਲਟ ਰਿਪੋਰਟ ਪੇਸ਼ ਕੀਤੀ ਗਈ ਜਿਹਨੂੰ ਅਸੀਂ ਰੋਲਟ ਐਕਟ ਵਜੋਂ ਜਾਣਦੇ ਹਾਂ। ਨਾ ਦਲੀਲ-ਨਾ ਵਕੀਲ-ਨਾ ਅਪੀਲਇਸ ਐਕਟ ਦਾ ਵਿਰੋਧ ਪੂਰੇ ਭਾਰਤ ‘ਚ ਵੱਡੇ ਪੱਧਰ ‘ਤੇ ਹੋਇਆ।ਇਸ ਤਹਿਤ ਪੁਲਿਸ ਦੋ ਜਾਂ ਦੋ ਵੱਧ ਬੰਦਿਆਂ ਨੂੰ ਗ੍ਰਿਫਤਾਰ ਕਰ ਸਕਦੀ ਸੀ।ਇੰਝ ਸ਼ੱਕ ਦੇ ਬਿਨਾਹ ‘ਤੇ ਬਿਨਾਂ ਕਿਸੇ ਚੇਤਾਵਨੀ, ਵਾਰੰਟ ਗ੍ਰਿਫਤਾਰੀ ਸੀ।ਇਹੋ ਨਹੀਂ ਵਿਆਹ ਸਮਾਗਮਾਂ ਅਤੇ ਸ਼ਮਸ਼ਾਨ ਘਾਟ ‘ਚ ਸਸਕਾਰ ਵੇਲੇ ਪੰਜ ਰੁਪਏ ਟੈਕਸ ਵੀ ਲਗਾਇਆ ਗਿਆ।ਇਹ ਕਾਨੂੰਨ ਕਿਸੇ ਨੂੰ ਵੀ ਬਰਤਾਨਵੀ ਸਾਮਰਾਜ ‘ਤੇ ਖਤਰਾ ਦੱਸਦਿਆਂ ਕਤਲ ਕਰ ਸਕਦਾ ਸੀ।ਕਾਨੂੰਨ ਦੀ ਅਜਿਹੀ ਭਾਵਨਾ ਨੂੰ ਉਹਨਾਂ ਸਮਿਆਂ ‘ਚ ‘ਕਾਲਾ ਕਾਨੂੰਨ’ ਕਿਹਾ ਗਿਆ। ਇਸ ਕਾਨੂੰਨ ਖਿਲਾਫ ੩੦ ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਸੰਗ ਸੱਤਿਆਗ੍ਰਹਿ ਦਾ ਸੱਦਾ ਦਿਤਾ ਗਿਆ।ਮਹਾਤਮਾ ਗਾਂਧੀ ਦੀ ਅਵਾਜ਼ ‘ਤੇ ਲੋਕਾਂ ਨੇ ਇਸ ਹੜਤਾਲ ਨੂੰ ਭਰਵਾ ਹੁੰਗਾਰਾ ਦਿੱਤਾ।੩੦ ਮਾਰਚ ਦੇ ਇਸੇ ਸੱਦੇ ਨੂੰ ੬ ਅਪ੍ਰੈਲ ਦੀ ਤਾਰੀਖ਼ ‘ਚ ਬਦਲਿਆ ਗਿਆ।ਇਸ ਸੱਤਿਆਗ੍ਰਹਿ ਦੇ ਵਿਚਾਰ ‘ਚ ਪੇਸ਼ ਕੀਤਾ ਗਿਆ ਸੀ ਕਿ ੧੦ ਮਾਰਚ ੧੯੧੯ ਦੇ ਇਸ ਕਾਲੇ ਰੋਲਟ ਕਾਨੂੰਨ ਨੇ ਨਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਕੋਝਾ ਮਜ਼ਾਕ ਉਡਾਇਆ ਹੈ ਅਤੇ ਇਹ ਕਾਨੂੰਨ ਬੁਨਿਆਦੀ ਅਧਿਕਾਰਾਂ ਦੇ ਤਹੱਈਏ ਨੂੰ ਉਜਾੜਦਾ ਹੈ।ਸੱਤਿਆਗ੍ਰਹਿ ਦੀ ਇਸ ਸਹੁੰ ‘ਚ ਮਹਾਤਮਾ ਗਾਂਧੀ ਨੇ ਨਾ ਮਿਲਵਰਤਨ ਦਾ ਸੱਦਾ ਦਿੰਦੇ ਹੋਏ ਅਹਿੰਸਾਤਮਕ ਅੰਦੋਲਣ ਦੀ ਨੀਂਹ ਰੱਖੀ ਅਤੇ ਸੱਚ ਦੇ ਮਾਰਗ ‘ਤੇ ਚਲਦਿਆਂ ਅਜ਼ਾਦੀ ਦਾ ਪਹਿਲਾਂ ਵੱਡਾ ਅਹਿੰਸਾ ਭਰਪੂਰ ਅੰਦੋਲਣ ਵਿੱਢਿਆ। ਦਸਤਕ-ਮਹਾਤਮਾ ਗਾਂਧੀ ਅਤੇ ਜਨਰਲ ਰਿਜੀਨਾਲਡ ਡਾਇਰਰੋਲਟ ਐਕਟ ਨੇ ਜਿਹੜੀ ਜ਼ਮੀਨ ਤਿਆਰ ਕੀਤੀ ਸੀ ਇਹ ਭਾਰਤ ਦੇ ਅਜ਼ਾਦੀ ਸੰਘਰਸ਼ ਨੂੰ ਵੱਡੀ ਕ੍ਰਾਂਤੀ ਵੱਲ ਲੈਕੇ ਜਾ ਰਹੀ ਸੀ।ਪਹਿਲਾਂ ਜਿਵੇਂ ਕਿ ਜ਼ਿਕਰ ਕੀਤਾ ਹੈ ਕਿ ਸਿਲਕ ਲੈਟਰ ਕੋਂਸਪੀਰੇਸੀ ਵੇਲੇ ਡਾਇਰ ਅਫਗਾਨਿਸਤਾਨ ਦੇ ਸਰਹੱਦ ‘ਚ ਸੀ।ਕਹਿੰਦੇ ਹਨ ਕਿ ਉਹ ਐਬਟਾਬਾਦ ‘ਚ ਬਹੁਤੀ ਦੇਰ ਨਾ ਰਹਿ ਸਕਿਆ।੨੯ ਮਾਰਚ ੧੯੧੭ ਨੂੰ ਡਾਇਰ ਗਸ਼ਤ ਦੌਰਾਨ ਘੋੜੇ ਤੋਂ ਡਿੱਗਣ ਕਰਕੇ ਜ਼ਖ਼ਮੀ ਹੋ ਗਿਆ।ਇਸ ਤੋਂ ਬਾਅਦ ਠੀਕ ਹੋਣ ਮਗਰੋਂ ਜਨਰਲ ਡਾਇਰ ਐਬਟਾਬਾਦ ਤੋਂ ਜਲੰਧਰ ਆਕੇ ਹਾਜ਼ਰ ਹੁੰਦਾ ਹੈ। ਇਹ ਦੌਰ ਉਹ ਵੀ ਸੀ ਕਿ ੧੯੧੫ ‘ਚ ਦੱਖਣੀ ਅਫਰੀਕਾ ਤੋਂ ਮੋਹਨ ਦਾਸ ਕਰਮ ਚੰਦ ਗਾਂਧੀ ਭਾਰਤ ਆਉਂਦੇ ਹਨ।ਬਾਲ ਗੰਗਾਧਰ ਤਿਲਕ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਹਨ।ਉਹਨਾਂ ਦੀ ਸਲਾਹ ਨਾਲ ਉਹ ਪੂਰੇ ਭਾਰਤ ‘ਚ ਘੁੰਮਦੇ ਹਨ।ਇਸ ਤੋਂ ਬਾਅਦ ਰੋਲਟ ਐਕਟ ਦੇ ਨਾਲੋਂ ਨਾਲ ਇਸ ਕਾਨੂੰਨ ਦੇ ਵਿਰੋਧ ‘ਚ ਸੱਤਿਆਗ੍ਰਹਿ ਨਾ ਮਿਲਵਰਤਣ ਅੰਦੋਲਣ ੧੯੧੯ ਪਹਿਲੀ ਵਾਰ ਮਹਾਤਮਾ ਗਾਂਧੀ ਦੀ ਵੱਡੀ ਹਾਜ਼ਰੀ ਸੀ। ਇਹਨਾਂ ਹਲਾਤ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਉਸ ਦੌਰ ‘ਚ ਇੱਕ ਲੜਾਈ ਉਹ ਸੀ ਜੋ ਅਜ਼ਾਦੀ ਲਈ ਮਘ ਰਹੀ ਸੀ।ਦੂਜਾ ਪੰਜਾਬੀ ਜੀਵਨ ਸੀ ਜੋ ਆਪਣੀ ਬਰਬਾਦ ਆਰਥਿਕਤਾ ਅਤੇ ਕੁਦਰਤੀ ਕਰੋਪੀ ਨਾਲ ਜੂਝਦਾ ਅੰਦਰੋ ਅੰਦਰ ਸੁਲਗ ਰਿਹਾ ਸੀ।ਬਰਤਾਨਵੀ ਹਕੂਮਤ ਲਈ ਓਪਰੋਕਤ ਲਹਿਰਾਂ ਵੱਡੀ ਸਿਰਦਰਦੀ ਬਣੀਆਂ ਸਨ।ਪੰਜਾਬ ਉਹਨਾਂ ਲਈ ਉਹ ਜੁਝਾਰੂ ਧਰਤੀ ਸੀ ਜੋ ਉਹਨਾਂ ਨੂੰ ਮੋੜ ਮੋੜ ‘ਤੇ ਵੰਗਾਰਦੀ ਸੀ।ਇਹ ਆਮਦ ਰੋਲਟ ਐਕਟ ਦੀ ਵੀ ਸੀ ਅਤੇ ੧੯੧੫ ‘ਚ ਦੱਖਣੀ ਅਫਰੀਕਾ ਤੋਂ ਆਏ ਮਹਾਮਤਾ ਗਾਂਧੀ ਦੀ ਪਹਿਲੀ ਵੱਡੀ ਦਸਤਕ ਦੀ ਵੀ ਸੀ।ਅੰਮ੍ਰਿਤਸਰ ‘ਚ ਉਹਨਾਂ ੧੩ ਦਿਨਾਂ ਨੇ ਅੰਗਰੇਜ਼ ਸਰਕਾਰ ਨੂੰ ਵੱਡੇ ਖੌਫ ਨਾਲ ਭਰ ਦਿੱਤਾ ਸੀ।ਉਹਨਾਂ ਨੂੰ ਲੱਗਦਾ ਸੀ ਕਿ ਕੋਈ ਵੱਡੀ ਕ੍ਰਾਂਤੀ ਜਨਮ ਲੈ ਰਹੀ ਹੈ ਜੋ ਉਹਨਾਂ ਨੂੰ ਤਹਿਸ ਨਹਿਸ ਕਰ ਦੇਵੇਗੀ। ਉਹ ੧੩ ਦਿਨ…
੩੦ ਮਾਰਚ ੧੯੧੯ਮਹਾਤਮਾ ਗਾਂਧੀ ਦੀ ਅਗਵਾਈ ‘ਚ ਸੱਤਿਆਗ੍ਰਹਿ ਨਾ ਮਿਲਵਰਤਣ ਅੰਦੋਲਣ ਦੀ ਨੀਂਹ ੨੪ ਫਰਵਰੀ ੧੯੧੯ ਨੂੰ ਰੱਖੀ ਗਈ।੨ ਮਾਰਚ ਨੂੰ ਅੰਦੋਲਣ ਦਾ ਮੈਨੀਫੈਸਟੋ ਪੇਸ਼ ਕੀਤਾ ਗਿਆ ਜੋ ਉਹਨਾਂ ਦਿਨਾਂ ‘ਚ ਅਖ਼ਬਾਰਾਂ ‘ਚ ਵੀ ਪ੍ਰਕਾਸ਼ਿਤ ਹੋਇਆ।ਇਸੇ ਲੜੀ ‘ਚ ੩੦ ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿਤਾ ਗਿਆ।ਇਸ ਦੌਰਾਨ ਸਾਰੇ ਕੰਮ, ਹਰ ਦੁਕਾਨ, ਦਫਤਰ ਬੰਦ ਕਰਨ ਨੂੰ ਕਿਹਾ ਗਿਆ।ਪਰ ਇਹ ਹੜਤਾਲ ੬ ਅਪ੍ਰੈਲ ਨੂੰ ਬਦਲ ਦਿੱਤੀ ਗਈ।੬ ਅਪ੍ਰੈਲ ਤਾਰੀਖ਼ ਬਦਲਣ ਦੀ ਖ਼ਬਰ ਸਭ ਤੱਕ ਨਾ ਪਹੁੰਚੀ ਅਤੇ ਬਹੁਤ ਸਾਰੀਆਂ ਥਾਵਾਂ ‘ਤੇ ਹੜਤਾਲ ੩੦ ਮਾਰਚ ਨੂੰ ਹੋਈ।ਇਹ ਬਹੁਤ ਸ਼ਾਂਤਮਈ ਹੜਤਾਲ ਸੀ ਪਰ ਦਿੱਲੀ ਵਿੱਚ ਰੇਲਵੇ ਸਟੇਸ਼ਨ ‘ਤੇ ਹਿੰਸਾ ਹੋਈ।ਅੰਮ੍ਰਿਤਸਰ ‘ਚ ਇਸ ਵੇਲੇ ੨੫ ਤੋਂ ੩੦ ਹਜ਼ਾਰ ਦਾ ਇੱਕਠ ਹੋ ਗਿਆ। ੨ ਅਪ੍ਰੈਲ ੧੯੧੯ਇਸ ਦਿਨ ਪਿਛਲੇ ਦੋ ਦਿਨਾਂ ਤੋਂ ਵੀ ਵੱਧ ਇੱਕਠ ਹੋਇਆ।ਜੱਲ੍ਹਿਆਂਵਾਲ਼ੇ ਬਾਗ਼ ‘ਚ ਇਸ ਇੱਕਠ ਨੂੰ ਸਵਾਮੀ ਸੱਤਿਆ ਦਿਓ ਨੇ ਸੰਬੋਧਿਤ ਕੀਤਾ ਅਤੇ ਨਾ ਮਿਲਵਰਤਨ ਸੱਤਿਆਗ੍ਰਹਿ ਅੰਦੋਲਨ ਬਾਰੇ ਰੌਲੇਟ ਕਾਨੂੰਨ ਦੇ ਵਿਰੋਧ ‘ਚ ਲੋਕਾਂ ਅੱਗੇ ਆਪਣੀ ਗੱਲ ਵਿਸਥਾਰ ਨਾਲ ਰੱਖੀ। ੬ ਅਪ੍ਰੈਲ ੧੯੧੯ਜਿਵੇਂ ਕਿ ਪਹਿਲਾਂ ਹੀ ਤੈਅ ਹੋਇਆ ਸੀ ਕਿ ੬ ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਹੋਵੇਗੀ।ਇਸ ਨੂੰ ਲੈਕੇ ਡੀ.ਸੀ. ਮਾਈਲਜ਼ ਇਰਵਿੰਗ ਨੇ ੫ ਅਪ੍ਰੈਲ ਨੂੰ ਬੈਠਕ ਸੱਦੀ ਤਾਂਕਿ ਅੰਮ੍ਰਿਤਸਰ ‘ਚ ਕਿਸੇ ਤਰ੍ਹਾਂ ਵੀ ਹੜਤਾਲ ਨੂੰ ਹੁੰਗਾਰਾ ਨਾ ਮਿਲੇ।ਇਸ ਹੜਤਾਲ ਦੀ ਅਗਵਾਈ ਸਥਾਨਕ ਆਗੂ ਡਾ.ਸੈਫੂਦੀਨ ਕਿਚਲੂ ਅਤੇ ਡਾ. ਸੱਤਿਆਪਾਲ ਨੇ ਕੀਤੀ।੬ ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਨੂੰ ਭਰਵਾ ਹੁੰਗਾਰਾ ਮਿਲਿਆ ਸੀ।ਮੁੰਬਈ ਦੇ ਚੌਪਾਟੀ ‘ਚ ਮਹਾਤਮਾ ਗਾਂਧੀ ਨੇ ੧ ਲੱਖ ਲੋਕਾਂ ਦੇ ਇੱਕਠ ਨੂੰ ਸੰਬੋਧਣ ਕੀਤਾ।ਇਸ ਤੋਂ ਅਗਲੇ ਦਿਨ ਰੌਲੇਟ ਐਕਟ ਨੂੰ ਟਿੱਚ ਜਾਣਦਿਆਂ ਬਿਨਾਂ ਮਨਜ਼ੂਰੀ ਤੋਂ ‘ਸੱਤਿਆਗ੍ਰਹਿ’ ਅਖ਼ਬਾਰ ਵੀ ਕੱਢਿਆ। ੯ ਅਪ੍ਰੈਲ ੧੯੧੯ਇਹ ਦਿਨ ਸ਼੍ਰੀ ਰਾਮ ਜੀ ਦੇ ਜਨਮ ਦੀ ਖੁਸ਼ੀ ਨੂੰ ਸਮਰਪਿਤ ‘ਰਾਮ ਨੌਮੀ’ ਸੀ।ਇਹ ਅੰਗਰੇਜ਼ਾਂ ਲਈ ਬਿਲਕੁਲ ਅਣਸੁਖਾਂਵੀ ਗੱਲ ਹੋ ਨਿਭੜੀ।ਹਿੰਦੂ-ਮੁਸਲਮਾਨ ਏਕਤਾ ਦੀ ਸ਼ਾਂਤਮਈ ਕਤਾਰਾਂ ਅੰਮ੍ਰਿਤਸਰ ਦੀ ਗਲ਼ੀਆਂ ‘ਚ ਤੁਰ ਰਹੀਆਂ ਸਨ।ਇੱਕ ਦੂਜੇ ਨੂੰ ਸਾਂਝੇ ਘੜੇ ‘ਚ ਪਾਣੀ ਪਿਆਇਆ ਜਾ ਰਿਹਾ ਸੀ ਅਤੇ ਹਿੰਦੂ-ਮੁਸਲਿਮ ਏਕਤਾ ਦੇ ਨਾਅਰੇ ਲੱਗ ਰਹੇ ਸਨ। ਡਾ. ਹਾਫ਼ਿਜ਼ ਮੁੰਹਮਦ ਬਸ਼ੀਰ ਦੀ ਅਗਵਾਈ ‘ਚ ਕਿਚਲੂ ਸੱਤਿਆਪਾਲ ਕੀ ਜੈ, ਗਾਂਧੀ ਕੀ ਜੈ ਅਤੇ ਹਿੰਦੂ-ਮੁਸਲਿਮ ਕੀ ਜੈ ਦੇ ਨਾਅਰੇ ਲੱਗ ਰਹੇ ਸਨ।ਇਸ ਦੌਰਾਨ ਅੰਗਰੇਜ਼ ਸਰਕਾਰ ਲਈ ਦੁਚਿੱਤੀ ਇਹ ਵੀ ਸੀ ਕਿ ਇਹ ਹੜਤਾਲ ਸ਼ਾਂਤਮਈ ਸੀ ਅਤੇ ਨਾਲੋਂ ਨਾਲ ਇੱਕ ਬੈਂਡ ਬਰਤਾਨਵੀਆਂ ਦਾ ਗੀਤ ‘ਗੋਡ ਸੇਵ ਦੀ ਕਿੰਗ’ ਪੂਰੇ ਆਦਰ ਸਤਕਾਰ ਨਾਲ ਗਾ ਰਿਹਾ ਸੀ।ਇਹ ਪੂਰਾ ਪਰਤਾਰਾ ਬਰਤਾਨੀਆਂ ਦੇ ਫੁੱਟ ਪਾਓ ਅਤੇ ਰਾਜ ਕਰੋ ਦੇ ਨਾਅਰੇ ਦਾ ਮਜ਼ਾਕ ਉਡਾ ਰਿਹਾ ਸੀ।ਦੂਜੇ ਪਾਸੇ ਮਹਾਤਮਾ ਗਾਂਧੀ ਨੂੰ ਪੰਜਾਬ ਆਉਣ ਨਹੀਂ ਦਿੱਤਾ ਗਿਆ ਅਤੇ ਹਰਿਆਣੇ ਦੇ ਪਲਵਰ ਸਟੇਸ਼ਨ ਤੋਂ ਗ੍ਰਿਫਤਾਰ ਕਰਕੇ ਵਾਪਸ ਮੋੜ ਦਿੱਤਾ ਗਿਆ। ਉਹਨਾਂ ਦਿਨਾਂ ‘ਚ ਅਫਵਾਹਾਂ ਦਾ ਵੀ ਬਹੁਤ ਜ਼ੋਰ ਸੀ।ਇੱਕ ਅਫ਼ਵਾਹ ਸੀ ਕਿ ੧੬ ਅਪ੍ਰੈਲ ਨੂੰ ਗਾਂਧੀ ਜੀ ਦੇ ਆਉਣ ‘ਤੇ ਬਰਤਾਨਵੀ ਸਰਕਾਰ ਨੇ ਵੱਡੀ ਕਾਰਵਾਈ ਕਰਨੀ ਹੈ ਜਿਸ ‘ਚ ਸਾਰਿਆਂ ਨੇ ਮਾਰਿਆ ਜਾਣਾ ਹੈ। ੧੦ ਅਪ੍ਰੈਲ ੧੯੧੯ : ੯ ਅਪ੍ਰੈਲ ਦੀ ਸ਼ਾਮ ਨੂੰ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੇ ਡਾ.ਕਿਚਲੂ ਅਤੇ ਡਾ. ਸੱਤਿਆਪਾਲ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ।੧੦ ਅਪ੍ਰੈਲ ਸਵੇਰੇ ੧੧ ਵਜੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਸ਼ਹਿਰ ਤੋਂ ਬਾਹਰ ਧਰਮਸ਼ਾਲਾ ‘ਚ ਨਜ਼ਰਬੰਦ ਕਰਨ ਲਈ ਰਵਾਨਾ ਕਰ ਦਿੱਤਾ।ਇਹ ਖ਼ਬਰ ਸ਼ਹਿਰ ‘ਚ ਫੈਲ ਗਈ ਅਤੇ ਅੰਦੋਲਣ ਲਈ ਜੁਟੀ ਭੀੜ ਨੇ ਹਿੰਸਕ ਰੂਪ ਲੈ ਲਿਆ।ਇੱਕ ਘਟਨਾ ਰੇਲਵੇ ਸਟੇਸ਼ਨ ‘ਤੇ ਵਾਪਰੀ।ਲੋਕਾਂ ਦੀ ਭੀੜ ਭੰਡਾਰੀ ਪੁੱਲ ‘ਤੇ ਸੀ ਜੀਹਨੂੰ ਪੁਲਿਸ ਨੇ ਰੋਕਣ ਦੀ ਕੌਸ਼ਿਸ਼ ਕੀਤਾ।ਇਸ ਧੱਕਾ ਮੁੱਕੀ ‘ਚ ਵੱਧ ਰਹੀ ਭੀੜ ਡੀ.ਸੀ. ਦਫਤਰ ਨੂੰ ਘੇਰਨ ਦੀ ਤਿਆਰੀ ‘ਚ ਸੀ। ਇਸ ਦੌਰਾਨ ਗੋਲੀਬਾਰੀ ‘ਚ ੨੦ ਜਣੇ ਮਾਰੇ ਗਏ।ਹਾਲ ਬਾਜ਼ਾਰ ਵਿਖੇ ਤਿੰਨ ਬੈਂਕ, ੩ ਡਾਕਘਰ ਅਤੇ ਇੱਕ ਚਰਚ ‘ਤੇ ਵੀ ਹਮਲਾ ਹੋ ਗਿਆ।ਨੈਸ਼ਨਲ ਬੈਂਕ ਸਟੀਵਰਟ ਅਤੇ ਸਕੋਟ ਦਾ ਸੀ ਅਤੇ ਅਲਾਂਈਸ ਬੈਂਕ ‘ਚ ਥੋਮਸਨ ਸੀ।ਰੋਸ ਅਤੇ ਥੌਮਸਨ ਨੂੰ ਬੈਂਕ ਦੇ ਆਪਣੇ ਭਾਰਤੀ ਕਲਰਕਾਂ ਨੇ ਕਿਸੇ ਤਰ੍ਹਾਂ ਬਚਾ ਲਿਆ।ਇਸੇ ਦੌਰਾਨ ੫ ਯੂਰੂਪੀਆਂ ਨੂੰ ਵੀ ਮਾਰਿਆ ਗਿਆ।ਸ਼ਹਿਰ ਦੇ ਦੂਜੇ ਹਿੱਸੇ ਰੇਲਵੇ ਸਟੇਸ਼ਨ ‘ਤੇ ਅੱਗ ਲਾ ਦਿੱਤੀ ਗਈ।ਇਸ ਦੌਰਾਨ ੨ ਵਜੇ ਦੁਪਹਿਰ ਕੈਪਟਨ ਕਰੈਂਪਟਨ ਆਪਣੀ ੧ ਗੋਰਖਾ ਬਟਾਲੀਅਨ ਦੇ ੨੬੦ ਫੌਜੀਆਂ ਨਾਲ ਪੇਸ਼ਾਵਰ ਜਾ ਰਿਹਾ ਸੀ। ਸਟੇਸ਼ਨ ਦੇ ਹਲਾਤ ਵੇਖ ਉਹਨਾਂ ਉੱਥੇ ਮੋਰਚਾ ਸਾਂਭ ਲਿਆ।ਇਸ ਦੌਰਾਨ ਭੀੜ ਵੱਲੋਂ ਡਾਗਾਂ ਮਾਰਕੇ ਗਾਰਡ ਰਬਿਨਸਨ ਦਾ ਕਤਲ ਕਰ ਦਿੱਤਾ ਅਤੇ ਸਟੇਸ਼ਨ ਮਾਸਟਰ ਬੈਨੇਟ ਜ਼ਖ਼ਮੀ ਹੋ ਗਿਆ।ਸਟੇਸ਼ਨ ‘ਤੇ ਹੋਈ ਇਸੇ ਹਿੰਸਾ ੧੦ ਭਾਰਤੀ ਮਾਰੇ ਗਏ ਅਤੇ ੩੦ ਤੋਂ ਵਧੇਰੇ ਜ਼ਖ਼ਮੀ ਹੋ ਗਏ।ਅੰਮ੍ਰਿਤਸਰ ਦੀ ਅੰਦਰੂਨ ਕੰਧ ਦੇ ਪੁਰਾਣੇ ਸ਼ਹਿਰ ‘ਚ ਜਨਾਨਾ ਹਸਪਤਾਲ ਦੀ ਡਾਕਟਰ ਈਸਡਨ ‘ਤੇ ਹਮਲਾ ਹੋਇਆ ਪਰ ਮੌਕੇ ‘ਤੇ ਬਚਾ ਲਿਆ ਗਿਆ।ਦੂਜੇ ਪਾਸੇ ਕੁੜੀਆਂ ਦੇ ਮਿਸ਼ਨ ਡੇ ਸਕੂਲ ਦੀ ਸੁਪਰੀਟੈਡਿੰਟ ਮਾਰਸੀਲਾ ਸ਼ੇਅਰਵੁੱਡ ਵੀ ਹਿੰਸਕ ਭੀੜ ਦਾ ਸ਼ਿਕਾਰ ਹੋਈ।ਸ਼ੇਅਰਵੁੱਡ ਨਾਲ ਇਹ ਘਟਨਾ ਕੂਚਾ ਕੌੜੀਆਂਵਾਲ਼ਾ ‘ਚ ਵਾਪਰੀ।੧੦ ਅਪ੍ਰੈਲ ਦੇ ਇਸ ਦਿਨ ਦੀਆਂ ਹਿੰਸਕ ਘਟਨਾਵਾਂ ਨੇ ਅੰਮ੍ਰਿਤਸਰ ਦਾ ਮਾਹੌਲ ਕਾਫੀ ਨਾਜ਼ੁਕ ਕਰ ਦਿੱਤਾ ਸੀ। ੧੧ ਅਪ੍ਰੈਲ ੧੯੧੯ਪਿਛਲੇ ਦਿਨ ਦੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਹਲਾਤ ਨਾਜ਼ੁਕ ਤਾਂ ਸਨ ਹੀ ਪਰ ਅਫ਼ਵਾਹਾਂ ਨੇ ਵੀ ਜ਼ੋਰ ਫੜ੍ਹ ਲਿਆ।ਇੱਕ ਅਫ਼ਵਾਹ ਸੀ ਕਿ ਅੰਮ੍ਰਿਤਸਰ ‘ਤੇ ਹਵਾਈ ਜਹਾਜ਼ਾਂ ਨਾਲ ਬੰਬ ਧਮਾਕੇ ਕੀਤੇ ਜਾਣਗੇ।ਹੁਣ ਤੱਕ ਹਿੰਸਾ ਦੌਰਾਨ ਮਾਰੇ ਗਿਆਂ ਨੂੰ ਸਸਕਾਰ ਅਤੇ ਦਫਨਾਉਣ ਲਈ ੨ ਵਜੇ ਤੱਕ ਦਾ ਸਮਾਂ ਦਿੱਤਾ।ਡੀ.ਸੀ. ਦਾ ਹੁਕਮ ਸੀ ਕਿ ਸਸਕਾਰ ਅਤੇ ਜਨਾਜ਼ੇ ਦੌਰਾਨ ਬਹੁਤੀ ਭੀੜ ਨਹੀਂ ਹੋ ਸਕਦੀ।ਸਾਰੀਆਂ ਲਾਸ਼ਾਂ ਨੂੰ ਅੰਤਿਮ ਕਿਰਿਆ ਲਈ ਸੁਲਤਾਨਵਿੰਡ ਦੇ ਇਲਾਕੇ ‘ਚ ਪਹੁੰਚਾਇਆ ਗਿਆ। ਏ.ਜੇ.ਡਬਲਿਊ ਕਿਚਨ ਕਮਿਸ਼ਨਰ ਲਾਹੌਰ ਡਿਵੀਜਨ ਨੂੰ ਸਾਰੇ ਹਲਾਤ ਦਾ ਚਾਰਜ ਦਿੱਤਾ ਗਿਆ।ਬਾਕੀ ਕਾਰਵਾਈ ਫੌਜ ਹਵਾਲੇ ਕਰ ਦਿੱਤੀ ਅਤੇ ਜਲੰਧਰ ਤੋਂ ਜਨਰਲ ਡਾਇਰ ਆਪਣੀ ੪੫ ਵੀਂ ਬ੍ਰਿਗੇਡ ਨਾਲ ਰਾਤ ੯ ਵਜੇ ਅੰਮ੍ਰਿਤਸਰ ਆ ਗਿਆ।ਜਨਰਲ ਡਾਇਰ ਨੇ ਇੱਥੇ ਰਾਮ ਬਾਗ਼ ‘ਚ ਆਪਣਾ ਫੌਜੀ ਕੈਂਪ ਸਥਾਪਿਤ ਕਰ ਲਿਆ। ੧੨ ਅਪ੍ਰੈਲ ੧੯੧੯ਜਨਰਲ ਡਾਇਰ ਨੇ ਪੂਰੇ ਸ਼ਹਿਰ ਦੀ ਗਸ਼ਤ ਕੀਤੀ।ਇਸ ਦੌਰਾਨ ਡਾਇਰ ਨਾਲ ੪੦੦ ਫੌਜੀ ਅਤੇ ੨ ਕਾਰਾਂ ਸਨ।ਦੂਜੇ ਪਾਸੇ ਅੰਦੋਲਨਕਾਰੀਆਂ ਵੱਲੋਂ ਹਿੰਦੂ ਸਭਾ ਸਕੂਲ ‘ਚ ਜੱਲ੍ਹਿਆਂਵਾਲ਼ੇ ਬਾਗ਼ ‘ਚ ਇੱਕਠ ਕਰਨ ਦਾ ਸੱਦਾ ਦਿੱਤਾ ਗਿਆ। ਕਾਲਾ ਐਤਵਾਰ ੧੩ ਅਪ੍ਰੈਲ ੧੯੧੯ਐਤਵਾਰ ਨੂੰ ਹਲਾਤ ਬਹੁਤ ਨਾਜ਼ੁਕ ਸਨ।੧੦ ਅਪ੍ਰੈਲ ਤੋਂ ਸ਼੍ਰੀ ਹਰਿਮੰਦਰ ਸਾਹਿਬ ਸੰਗਤਾਂ ਵਿਸਾਖੀ ਮੌਕੇ ਇਕੱਠੀਆਂ ਹੋ ਰਹੀਆਂ ਸਨ।ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਅਜਿਹੇ ਹਿੰਸਕ ਹਲਾਤ ਅਤੇ ਸੱਤਿਆਗ੍ਰਹਿ ਅੰਦੋਲਣ ਦਾ ਜਮਘਟ ਸੀ।ਉਹਨਾਂ ਦਿਨਾਂ ਦੇ ਸ਼ਹਿਰ ਦੇ ਹਲਾਤ ਕੀ ਸਨ ਇਸ ਦਾ ਜ਼ਿਕਰ ਉੱਪਰ ਕਰ ਚੁੱਕੇ ਹਾਂ। ਸਵੇਰੇ ਜਨਰਲ ਡਾਇਰ ਅਤੇ ਮਾਈਲਜ਼ ਇਰਵਿੰਗ ਨੇ ਸ਼ਹਿਰ ‘ਚ ਗਸ਼ਤ ਕੀਤੀ ਅਤੇ ਪੰਜਾਬੀ-ਉਰਦੂ ‘ਚ ਹੋਕਾ ਦਿੱਤਾ ਕਿ ਸ਼ਹਿਰ ‘ਚ ਇੱਕਠ ਨਾ ਕੀਤਾ ਜਾਵੇ, ਇੰਝ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ।ਇਹ ਹੋਕਾ ਜੱਲ੍ਹਿਆਂਵਾਲ਼ਾ ਬਾਗ਼ ਤੋਂ ਦੂਰ ੧੯ ਹੋਰਨਾਂ ਥਾਵਾਂ ‘ਤੇ ਦਿੱਤਾ ਗਿਆ ਸੀ।ਖ਼ਾਲਸੇ ਦੇ ਜਨਮ ਦਿਨ ਨੂੰ ਮਨਾਉਂਦੀਆਂ ਸੰਗਤਾਂ ਵਿਹਲ ‘ਚ ਬਾਗ਼ ਵਾਲੀ ਥਾਂ ‘ਤੇ ਆਰਾਮ ਕਰਨ ਲਈ ਬੈਠੀਆਂ ਸਨ।ਦੂਜੇ ਪਾਸੇ ਸੱਤਿਆਗ੍ਰਹਿ ਦੇ ਹੱਕ ‘ਚ ਰੌਲੇਟ ਐਕਟ ਦੇ ਵਿਰੋਧ ‘ਚ ਵੀ ਇੱਥੇ ਲੋਕ ਇੱਕਠੇ ਹੋਣ ਲੱਗੇ।ਇੱਕਠ ‘ਚ ਅੰਦੋਲਣਕਾਰੀ ਵੀ ਸਨ, ਦੂਰ ਦੁਰਾਡਿਓਂ ਆਏ ਲੋਕ ਵੀ ਅਤੇ ਇਹਨਾਂ ਲੋਕਾਂ ‘ਚ ਬੱਚੇ, ਜਨਾਨੀਆਂ, ਬਜ਼ੁਰਗ ਹਰ ਕੋਈ ਸੀ।
ਜਨਰਲ ਡਾਇਰ ਨੇ ਬਿਨਾਂ ਚੇਤਾਵਨੀ ਤੋਂ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ।੧੦ ਮਿੰਟ ‘ਚ ੧੫੦੦੦ ਨਿੱਹਥੇ ਲੋਕਾਂ ਦੀ ਕੁਰਲਾਹਟ ਨਾਲ ਧਰਤੀ ਥਰਥਰਾ ਗਈ।ਕਹਿੰਦੇ ਹਨ ਕਿ ਡਾਇਰ ਨੇ ੧੬੫੦ ਰੌਂਦ ਚਲਾਏ ਜਿਹਨਾਂ ‘ਚੋਂ ੩੦੩ ਗੋਲ਼ੀਆਂ ਦੇ ਨਿਸ਼ਾਨ ਅਜੇ ਵੀ ਕੰਧਾਂ ‘ਤੇ ਮੌਜੂਦ ਹਨ।ਕਈਆਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਬਾਗ਼ ਦੇ ਖ਼ੂਹ ‘ਚ ਛਾਲਾਂ ਮਾਰੀਆਂ।ਇਸ ਵਹਿਸ਼ਤ ਭਰੀ ਕਾਰਵਾਈ ‘ਚ ੪੦੦ ਤੋਂ ੨੦੦੦ ਬੰਦਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਪਰ ਅਜੇ ਤੱਕ ਕੋਈ ਵੀ ਪੁਖ਼ਤਾ ਗਿਣਤੀ ਸਾਹਮਣੇ ਨਹੀਂ ਆਈ।ਇਸ ਦੌਰਾਨ ਫੌਜ ਅਤੇ ਲੋਕਾਂ ‘ਚ ੪੦ ਗਜ਼ ਦਾ ਫਾਸਲਾ ਸੀ।ਡਾਇਰ ਦੀ ਇਸ ਕਾਰਵਾਈ ‘ਚ ੫੪ ਸਿੱਖ ਰੈਜੀਮੈਂਟ, ੨੯ ਗੋਰਖਾ ਅਤੇ ਸਿੰਧੀ, ਬਲੋਚੀ ਪਠਾਣਾਂ ਦੀ ੫੯ ਸਿੰਧ ਰਾਈਫਲ ਨੇ ਹਿੱਸਾ ਲਿਆ |
੧੪ ਅਪ੍ਰੈਲ ਨੂੰ ਜਨਰਲ ਡਾਇਰ ਦਾ ਸੰਬੋਧਨ“ਤੁਸੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੈਂ ਇੱਕ ਸਿਪਾਹੀ ‘ਤੇ ਫੌਜੀ ਹਾਂ।ਜੇਕਰ ਤੁਸੀ ਅਮਨ ਚਾਹੁੰਦੇ ਹੋ ਤਾਂ ਮੇਰੇ ਹੁਕਮ ਮੰਨੋ ਅਤੇ ਸਾਰੇ ਆਪਣੀਆਂ ਦੁਕਾਨਾਂ ਖੋਲ੍ਹੋ, ਨਹੀਂ ਤਾਂ ਮੈਂ ਗੋਲੀ ਮਾਰ ਦਿਆਂਗਾ।ਮੇਰੇ ਲਈ ਫਰਾਂਸ ਦਾ ਜੰਗ-ਏ-ਮੈਦਾਨ ਅਤੇ ਅੰਮ੍ਰਿਤਸਰ ਇੱਕੋ ਬਰਾਬਰ ਹੈ।ਮੈਂ ਇੱਕ ਫੌਜੀ ਹੋਣ ਦੇ ਨਾਤੇ ਸਿੱਧਾ- ਸਾਧਾ ਚੱਲਾਂਗਾ।ਨਾ ਮੈਂ ਸੱਜੇ ਜਾਵਾਂਗਾ…ਨਾ ਹੀ ਖੱਬੇ …ਦੁਕਾਨਾਂ ਤਾਕਤ ਨਾਲ ਅਤੇ ਬੰਦੂਕਾਂ ਨਾਲ ਖੁਲਵਾ ਲਈਆਂ ਜਾਣਗੀਆਂ।ਤੁਸੀਂ ਸਰਕਾਰ ਦਾ ਵਿਰੋਧ ਕਰਦੇ ਹੋ ਅਤੇ ਬੰਗਾਲ ਦੇਸ਼-ਧ੍ਰੋਹ ਦੀ ਗੱਲ ਕਰਦਾ ਹੋ।ਮੈਂ ਇਹਨਾਂ ਸਭ ਦੀ ਰਿਪੋਰਟ ਕਰਾਂਗਾ।ਮੈਨੂੰ ਫੌਜ ‘ਚ ਆਪਣੀਆਂ ਸੇਵਾਵਾਂ ਨਿਭਾਉਂਦੇ ਤੀਹ ਵਰ੍ਹੇ ਹੋ ਚੱਲੇ ਹਨ।ਮੈਂ ਸਮਝਦਾ ਹਾਂ ਕਿ ਭਾਰਤੀ ਫੌਜੀ ਅਤੇ ਸਿੱਖ ਬਹੁਤ ਚੰਗੇ ਹੁੰਦੇ ਹਨ।ਜੇਕਰ ਤੁਹਾਨੂੰ ਕੋਈ ਬਦਮਾਸ਼ ਤੰਗ ਕਰਦਾ ਹੈ ਤਾਂ ਇਸਦੀ ਖਬਰ ਮੈਨੂੰ ਦਿਉ ਮੈਂ ਉਸ ‘ਤੇ ਗੋਲੀ ਚਲਾ ਦਿਆਂਗਾ। ਇਸ ਲਈ ਮੇਰਾ ਹੁਕਮ ਮੰਨੋ ਅਤੇ ਆਪਣੀਆਂ ਦੁਕਾਨਾਂ ਖੋਲ੍ਹੋ।ਜੇ ਤੁਸੀਂ ਜੰਗ ਚਾਹੁੰਦੇ ਹੋ ਤਾਂ ਬੋਲ ਦਿਉ।ਤੁਸੀਂ ਬ੍ਰਿਟਿਸ਼ ਲੋਕਾਂ ਨੂੰ ਮਾਰਕੇ ਬਹੁਤ ਵੱਡੀ ਗਲਤੀ ਕੀਤੀ ਹੈ, ਜਿਸਦਾ ਬਦਲਾ ਤੁਹਾਡੇ ਤੋਂ ਅਤੇ ਤੁਹਾਡੇ ਬੱਚਿਆਂ ਤੋਂ ਲਿਆ ਜਾਵੇਗਾ।” ੧੫ ਅਪ੍ਰੈਲ ਮਾਰਸ਼ਲ ਲਾਅ੧੩ ਅਪ੍ਰੈਲ ਦੀ ਘਟਨਾ ਤੋਂ ਬਾਅਦ ਰਾਤ ੮ ਵਜੇ ਤੋਂ ਸਵੇਰੇ ੬ ਵਜੇ ਤੱਕ ਕਰਫਿਊ ਲਾ ਦਿੱਤਾ ਗਿਆ।ਇਸ ਤੋਂ ਬਾਅਦ ਜਨਰਲ ਡਾਇਰ ਨੇ ਫਿਰ ਸ਼ਹਿਰ ਨੂੰ ਸੰਬੋਧਿਤ ਕੀਤਾ।ਹੁਣ ਸ਼ਹਿਰ ‘ਚ ਮਾਰਸ਼ਲ ਲਾਅ ਲਾਗੂ ਸੀ।ਪ੍ਰੈਸ ਨੂੰ ਪੂਰੀ ਤਰ੍ਹਾਂ ਜਬਤ ਕਰ ਲਿਆ ਗਿਆ।ਅੰਮ੍ਰਿਤਸਰ ਦੀਆਂ ਤਮਾਮ ਖ਼ਬਰਾਂ ਦੇਸ਼ ਦੁਨੀਆਂ ਦੇ ਦੂਜੇ ਹਿੱਸੇ ਬਹੁਤ ਦੇਰ ਨਾਲ ਪਹੁੰਚੀਆਂ।ਬਾਗ਼ ‘ਚ ਜ਼ਖ਼ਮੀਆਂ ਦੀ ਹਾਲਤ ਬਹੁਤ ਨਾਜ਼ੁਕ ਸੀ।ਉਹਨਾਂ ਨੂੰ ਮੁੱਢਲੀ ਡਾਕਟਰੀ ਜਾਂਚ ਦੀ ਕੋਈ ਸਹੂਲਤ ਜਾਂ ਬੰਦੋਬਸਤ ਨਹੀਂ ਸੀ।ਕੂਚਾ ਕੌੜਿਆਂਵਾਲ਼ੇ ਜਿੱਥੇ ਸ਼ੀਅਰਵੁੱਡ ਨਾਲ ਹਾਦਸਾ ਹੋਇਆ ਸੀ ‘ਚ ਅੰਗਰੇਜ਼ਾਂ ਨੇ ਅਜਬ ਦਸਤੂਰ ਚਲਾਇਆ।ਇਸ ਗਲੀ ‘ਚੋਂ ਸਭ ਨੂੰ ਲੰਮੇ ਪੈਕੇ ਘਿਸਰਕੇ ਤੁਰਨਾ ਪੈਂਦਾ ਸੀ। ਅਜਿਹਾ ਕਰਨ ‘ਤੇ ਕੜਿੱਕੀ ਨਾਲ ਬੰਨ੍ਹ ਨੰਗਾ ਕਰ ਕੌੜੇ ਮਾਰੇ ਜਾਂਦੇ ਸਨ।ਇਸ ਸਾਕੇ ‘ਚ ਬੀਬੀ ਅਤਰ ਕੌਰ ਅਤੇ ਰਤਨਾ ਦੇਵੀ ਦਾ ਜ਼ਿਕਰ ਉੱਚੇਚਾ ਆਉਂਦਾ ਹੈ।ਬੀਬੀ ਅਤਰ ਕੌਰ ਆਪਣੇ ਛੇ ਮਹੀਨੇ ਦੇ ਗਰਭ ਨਾਲ ਸੀ ਅਤੇ ਆਪਣੇ ਪਤੀ ਭਾਗ ਮੱਲ ਭਾਟੀਆ ਦੀ ਲੋਥ ਨੂੰ ਆਪ ਆਪਣੇ ਮੋਢੇ ‘ਤੇ ਢੋਇਆ।ਇਸ ਦੌਰਾਨ ਉਹਨੇ ਹੋਰਨਾਂ ਜ਼ਖ਼ਮੀਆਂ ਦੀ ਮਦਦ ਵੀ ਕੀਤੀ।ਮਾਰਸ਼ਲ ਲਾਅ ਹੋਣ ਕਰਕੇ ਕੋਈ ਇੱਕ ਦੂਜੇ ਦੀ ਮਦਦ ਨੂੰ ਅੱਗੇ ਨਹੀਂ ਸੀ ਵੱਧ ਰਿਹਾ।ਇਸ ਖ਼ੂਨੀ ਵਿਸਾਖੀ ਨੂੰ ਰਤਨਾ ਦੇਵੀ ਦੇ ਪਤੀ ਦਾ ਵੀ ਕਤਲ ਹੋਇਆ।ਰਤਨਾ ਦੇਵੀ ਸਾਰੀ ਰਾਤ ਆਪਣੇ ਪਤੀ ਦੀ ਲੋਥ ਲਈ ਪਹਿਰਾ ਦਿੰਦੀ ਰਹੀ।ਬਾਗ਼ ‘ਚ ਲਾਸ਼ਾਂ ਦੇ ਢੇਰ ਸਨ ਅਤੇ ਅਵਾਰਾ ਕੁੱਤਿਆਂ ਦੀ ਹੇੜ ਲਾਸ਼ਾਂ ਨੂੰ ਸੁੰਘਦੀ ਫਿਰਦੀ ਸੀ।ਰਤਨਾ ਦੇਵੀ ਸਾਰੀ ਰਾਤ ਜਾਗਦੀ ਰਹੀ ਤਾਂ ਕਿ ਉਹਦੇ ਘਰਵਾਲੇ ਦੀ ਲਾਸ਼ ਨੂੰ ਕੋਈ ਜਾਨਵਰ ਮੂੰਹ ਨਾ ਮਾਰੇ।ਸਵੇਰ ਹੁੰਦਿਆਂ ਰਤਨਾ ਦੇਵੀ ਆਪਣੇ ਘਰਵਾਲੇ ਦੀ ਲੋਥ ਚੁੱਕਕੇ ਘਰਾਂ ਨੂੰ ਪਰਤ ਰਹੀ ਸੀ।ਅਸੀਂ ਸਮਝ ਸਕਦੇ ਹਾਂ ਕਿ ਉਹਨਾਂ ਦਿਨਾਂ ‘ਚ ਕਿੰਨੇ ਪਰਿਵਾਰਾਂ ਦੇ ਜਨਾਜੇ ਅਜਾਈਂ ਉੱਠ ਗਏ।ਇਹ ਸਾਕਾ ੧੦੦ ਸਾਲ ਬਾਅਦ ਵੀ ਮਨੁੱਖਤਾ ਦੇ ਘਾਣ ਵਾਲਾ ਵੱਡਾ ਜ਼ਖ਼ਮ ਹੈ। ਅਖ਼ੀਰ…੧੩ ਅਪ੍ਰੈਲ ਦੀ ਘਟਨਾ ਤੋਂ ਬਾਅਦ ਬਰਤਾਨਵੀ ਭਾਰਤ ਸਰਕਾਰ ਨੇ ਅਗਲੇ ਸਾਲ ਪੂਰੇ ਘਟਨਾਕ੍ਰਮ ਦੀ ਨਿਸ਼ਾਨਦੇਹੀ ਕੀਤੀ ਅਤੇ ਮ੍ਰਿਤਕ ਪਰਿਵਾਰ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦਿੱਤਾ ਗਿਆ।ਕਈ ਪਰਿਵਾਰਾਂ ਨੇ ਇਹ ਮੁਆਵਜ਼ਾ ਲੈਣ ਤੋਂ ਮਨ੍ਹਾਂ ਕਰ ਦਿੱਤਾ।ਇਸ ਤੋਂ ਇਲਾਵਾ ਕਾਂਗਰਸ ਨੇ ਇਸ ਸਾਕੇ ਬਾਰੇ ਆਪਣੀ ਰਿਪੋਰਟ ਤਿਆਰ ਕੀਤੀ।ਇਤਿਹਾਸ ‘ਚ ਇਹ ਵੀ ਜ਼ਿਕਰ ਹੈ ਕਿ ਕਾਂਗਰਸ ਦਾ ਵੱਡਾ ਇਜਲਾਸ ਦਸੰਬਰ ੧੯੧੮ ਨੂੰ ਤੈਅ ਹੋ ਗਿਆ ਸੀ ਕਿ ਅਗਲੇ ਸਾਲ ਇਸੇ ਮਹੀਨੇ ੧੯੧੯ ‘ਚ ਸੰਮੇਲਨ ਅੰਮ੍ਰਿਤਸਰ ਹੋਵੇਗਾ।ਇਸ ਸੰਮੇਲਨ ‘ਚ ਕਾਂਗਰਸ ਨੇ ਜਲ੍ਹਿਆਂਵਾਲ਼ਾ ਬਾਗ਼ ਬਾਰੇ ਕੁਝ ਨਹੀਂ ਬੋਲਿਆ ਅਤੇ ਨਾ ਹੀ ਡਾਇਰ ਦੀ ਕਾਰਵਾਈ ਨੂੰ ਨਿੰਦਿਆ। ਕਹਿੰਦੇ ਹਨ ਦਰਬਾਰ ਸਾਹਿਬ ਵਿਖੇ ਜਥੇਦਾਰ ਅਰੂੜ ਸਿੰਘ ਨੇ ਡਾਇਰ ਨੂੰ ਸਨਮਾਨਿਤ ਵੀ ਕੀਤਾ।ਅਰੂੜ ਸਿੰਘ ਸਿਮਰਨਜੀਤ ਸਿੰਘ ਮਾਨ ਦਾ ਨਾਨਾ ਸੀ।ਇਸ ਲਈ ਸਿਮਰਨਜੀਤ ਸਿੰਘ ਮਾਨ ਨੇ ਪੰਜਾਬੀਆਂ ਤੋਂ ਮਾਫੀ ਵੀ ਮੰਗੀ ਸੀ।ਇਸ ਘਟਨਾ ਬਾਰੇ ਬਰਤਾਨੀਆ ਦੇ ਪ੍ਰਧਾਨਮੰਤਰੀ ਡੇਵਿਡ ਕੈਮਰੂਨ ਨੇ ੨੦੧੩ ‘ਚ ਜਲ੍ਹਿਆਂਵਾਲ਼ੇ ਬਾਗ਼ ‘ਚ ਬੋਲਦਿਆਂ ਕਿਹਾ ਸੀ ਕਿ ਇਹ ਬਰਤਾਨਵੀ ਇਤਿਹਾਸ ਦਾ ਸ਼ਰਮਨਾਕ ਕਿੱਸਾ ਹੈ।ਕਹਿੰਦੇ ਹਨ ਕਿ ਉਹਨਾਂ ਸਮਿਆਂ ‘ਚ ਇੰਗਲੈਂਡ ਦੇ ਪ੍ਰਧਾਨਮੰਤਰੀ ਵਿਨਸੈਂਟ ਚਰਚਿਲ ਨੇ ਡਾਇਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਸੀ। ਇਸ ਪੂਰੀ ਘਟਨਾ ‘ਚ ਸਾਰੀ ਨਫ਼ਰਤ ਡਾਇਰ ਨੂੰ ਲੈਕੇ ਤਾਂ ਹੈ ਪਰ ਹੰਸ ਰਾਜ ਇਤਿਹਾਸ ਦੇ ਅਣਫੋਲੇ ਵਰਕਿਆਂ ‘ਚ ਜ਼ਿਕਰ ਕਿਉਂ ਨਾ ਬਣਿਆ? ਹੰਸ ਰਾਜ ਸ਼ਹਿਰ ‘ਚ ਸੱਤਿਆਗ੍ਰਹਿ ਦਾ ਜੁਆਇੰਟ ਸਕੱਤਰ ਅਤੇ ਹਿੰਦੂ ਸਭਾ ਸਕੂਲ ‘ਚ ਹੋਈ ਬੈਠਕ ਦਾ ਪ੍ਰਬੰਧਕ ਸੀ।ਜ਼ਿਕਰ ਹੈ ਕਿ ਸਾਕੇ ਵਾਲੇ ਦਿਨ ਹੰਸ ਰਾਜ ਚਿੱਟਾ ਰੁਮਾਲ ਸੁੱਟਕੇ ਸਟੇਜ ਤੋਂ ਇਸ਼ਾਰਾ ਕਰ ਉਤਰਿਆ ਸੀ।ਇਹ ਬਾਅਦ ‘ਚ ਅੰਗਰੇਜ਼ ਸਰਕਾਰ ਦਾ ਗਵਾਹ ਬਣਿਆ ਅਤੇ ਅੰਗਰੇਜ਼ਾਂ ਨੇ ਹੰਸ ਰਾਜ ਨੂੰ ਇਸ ਲਈ ਦੇਸ਼ ਤੋਂ ਬਾਹਰ ਮਹਿਫੂਜ਼ ਥਾਂ ‘ਤੇ ਭੇਜ ਦਿੱਤਾ ਸੀ। ਮਾਰਚ ੧੯੨੦ ‘ਚ ਜਨਰਲ ਡਾਇਰ ਨੂੰ ਜਲੰਧਰ ਤੋਂ ਵਾਪਸ ਬੁਲਾ ਲਿਆ ਸੀ।੧੯੧੯ ਸਾਕੇ ਤੋਂ ਬਾਅਦ ਹੰਟਰ ਕਮੇਟੀ ਬਣਾਈ ਗਈ।ਵਿਲੀਅਮ ਹੰਟਰ ਇਸ ਕਮੇਟੀ ਦੇ ਚੇਅਰਮੈਨ ਸਨ।ਇਹ ਰਿਪੋਰਟ ੪੬ ਦਿਨਾਂ ‘ਚ ਤਿਆਰ ਕੀਤੀ ਗਈ।ਉਹਨਾਂ ਸਾਲਾਂ ‘ਚ ਭਾਰਤ ਦੇ ਵੱਖ ਵੱਖ ਥਾਵਾਂ ‘ਚੋਂ ਅੰਮ੍ਰਿਤਸਰ, ਲਾਹੌਰ, ਗੁਜਰਾਤ, ਰਾਵਲਪਿੰਡੀ ਅਤੇ ਗੁਜਰਾਂਵਾਲਾ ਵੀ ਹਿੰਸਕ ਘਟਨਾਵਾਂ ਹੋਈ।ਕਮੇਟੀ ਨੇ ਇਹਨਾਂ ਥਾਵਾਂ ‘ਤੇ ਜਾਕੇ ਰਿਪੋਰਟ ਤਿਆਰ ਕੀਤੀ।ਹੰਟਰ ਕਮੇਟੀ ਦੀ ਰਿਪੋਰਟ ਇਨਸਾਫ ਦੇ ਨਾਮ ‘ਤੇ ਘੱਟਾ ਹੀ ਸੀ।ਹੰਟਰ ਕਮੇਟੀ ਨੇ ਡਾਇਰ ਦੀ ਕਾਰਵਾਈ ਨੂੰ ਅਣਮਨੁੱਖੀ ਕਿਹਾ ਪਰ ਕਿਸੇ ਵੀ ਤਰ੍ਹਾਂ ਸਾਫ ਐਕਸ਼ਨ ਦੀ ਕੋਈ ਸਿਫਾਰਸ਼ ਨਹੀਂ ਕੀਤੀ।ਹੰਟਰ ਕਮੇਟੀ ਸਾਹਮਣੇ ਡਾਇਰ ਨੇ ਆਪਣੇ ਆਪ ਨੂੰ ਸਹੀ ਦੱਸਿਆ।ਇੰਗਲੈਂਡ ਦਾ ਹਾਊਸ ਆਫ ਕਾਮਨ ਬਹੁਮਤ ਤੋਂ ਡਾਇਰ ਦੇ ਹੱਕ ‘ਚ ਹੀ ਭੁਗਤਿਆ। ਉਹ ਅਫ਼ਸਰ…ਬਾਗ਼ੀ ਫ਼ਰੰਗੀ: ਪਰਮਜੀਤ ਮੀਸ਼ਾਸੱਚ ਨੂੰ ਜਾਣਨ ਤੇ ਖੋਜਣ ਦੀ ਚਾਹਤ ਮਨੁੱਖ ਦੀ ਸੁਭਾਵਕ ਬਿਰਤੀ ਹੈ। ਸੱਚ ਦੀ ਤਲਾਸ਼ ਨੇ ਹੀ ਮਨੁੱਖੀ ਇਤਿਹਾਸ ਦੇ ਕਈ ਪੁਰਾਤਨ ਤੱਥਾਂ ਨੂੰ ਸ਼ੱਕ ਦੇ ਕਟਹਿਰੇ ਤੱਕ ਪਹੁੰਚਾਇਆ ਹੈ। ਹਿੰਦੋਸਤਾਨ ਦੀ ਆਜ਼ਾਦੀ ਦੇ ਸੰਘਰਸ਼ ਨਾਲ ਜੁੜੇ ਕਈ ਇਤਿਹਾਸਕ ਪੰਨੇ ਅਜੇ ਵੀ ਨਿਰਪੱਖ ਖੋਜ ਦੀ ਉਡੀਕ ਵਿੱਚ ਹਨ। ਅਜਿਹੇ ਪੰਨਿਆਂ ਵਿੱਚੋਂ ਹੀ ਜੱਲ੍ਹਿਆਂ ਵਾਲਾ ਬਾਗ਼ ਦਾ ਸਾਕਾ ਜਿੱਥੇ ਇਕ ਦਰਦਨਾਕ ਕਤਲੇਆਮ ਦੀ ਘਟਨਾ ਵਜੋਂ ਸਾਡੀਆਂ ਸਿਮਰਤੀਆਂ ਵਿੱਚ ਮੌਜੂਦ ਹੈ, ਓਥੇ ੧੮੫੭ ਦੇ ਗ਼ਦਰ ਤੋਂ ਬਾਅਦ ਇਕ ਅਜਿਹੀ ਦੂਜੀ ਵੱਡੀ ਬਗ਼ਾਵਤ ਵਜੋਂ ਵੀ ਮਾਨਤਾ ਰੱਖਦਾ ਹੈ, ਜਿਸਨੇ ਹਿੰਦੋਸਤਾਨ ਵਿੱਚੋਂ ਬ੍ਰਿਟਿਸ਼ ਰਾਜ ਦੇ ਖ਼ਾਤਮੇ ਦੀ ਨੀਂਹ ਰੱਖੀ। ਇਸ ਘਟਨਾ ਤੋਂ ਬਾਅਦ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਆਮ ਲੋਕਾਂ ਦੇ ਦਿਲਾਂ ਵਿਚਲਾ ਰੋਸ ਰੋਹ ਅਤੇ ਨਫ਼ਰਤ ਵਿੱਚ ਤਬਦੀਲ ਹੋਣ ਲੱਗ ਪਿਆ। ਸੱਚ ਤੱਕ ਪੁੱਜਣ ਦੀ ਸੁਭਾਵਕ ਚਾਹਤ ਨੇ ਹੀ ਮੈਨੂੰ ਇਕ ਅਜਿਹੇ ਸਫ਼ਰ ‘ਤੇ ਚੱਲਣ ਦਾ ਮੌਕਾ ਓਦੋਂ ਪ੍ਰਦਾਨ ਕੀਤਾ ਜਦੋਂ ਮੈ ਪਾਕਿਸਤਾਨੀ ਪੰਜਾਬੀ ਅਦੀਬ ਨੈਣ ਸੁੱਖ ਦੀ ਕਿਤਾਬ ‘ਆਈ ਪੁਰੇ ਦੀ ਵਾਅ’ ਵਿਚਲੀ ਕਹਾਣੀ ’ਕੰਮ ਵਾਲੀ’ ਪੜ੍ਹਣੀ ਸ਼ੁਰੂ ਕੀਤੀ। ਇਹ ਕਹਾਣੀ ਪਾਕਿਸਤਾਨੀ ਰੇਡੀਓ, ਟੀ.ਵੀ. ਅਤੇ ਫ਼ਿਲਮੀ ਆਰਟਿਸਟ ਆਲੀਆ ਬੇਗਮ ਬਾਰੇ ਸੀ, ਜਿਸਨੇ ਆਪਣੀ ਹਯਾਤੀ ਦਾ ਸਫ਼ਰ ਕੰਮ ਵਾਲੀ ਤੋਂ ਘਰ ਵਾਲੀ ਅਤੇ ਫਿਰ ਘਰ ਵਾਲੀ ਤੋਂ ਕੰਮ ਵਾਲੀ ਤੱਕ ਕਿਵੇਂ ਤੇ ਕਿੰਨੀ ਵਾਰ ਹੰਢਾਇਆ। ਪਰ ਮੇਰਾ ਸਾਰਾ ਧਿਆਨ ਕਹਾਣੀ ਵਿਚਲੇ ਅਣਵੰਡੇ ਹਿੰਦੋਸਤਾਨ ਨਾਲ ਸਬੰਧਿਤ ਉਹਨਾਂ ਤੱਥਾਂ ਵੱਲ ਸੀ, ਜਿਹਨਾਂ ਬਾਰੇ ਭਾਰਤੀ ਇਤਿਹਾਸਕਾਰ ਜਾਂ ਤਾਂ ਅਨਜਾਣ ਸਨ ਜਾਂ ਰਾਜਨੀਤਿਕ ਕਾਰਨਾਂ ਕਰਕੇ ਅੱਜ ਤੱਕ ਚੁੱਪ ਹਨ । ਕਹਾਣੀ ਦੀ ਨਾਇਕਾ ਆਲੀਆ ਬੇਗਮ ਦੀ ਵੱਡੀ ਭੈਣ ਬਸ਼ੀਰ ਬੇਗਮ ਲਾਹੌਰ ਦੇ ਇਕ ਆਨਰੇਰੀ ਮੈਜਿਸਟਰੇਟ ਅਸਲਮ ਬੇਗ ਨਾਲ ਵਿਆਹੀ ਹੋਈ ਸੀ। ਤੁਰਕੀ ਪਿਛੋਕੜ ਦਾ ਵਿਖਾਵਾ ਕਰਨ ਵਾਲਾ ਇਹ ਜੱਜ ਲੁਕਵੇਂ ਢੰਗ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਿਆਸੀ ਕੈਦੀਆਂ ਦੀ ਜੇਲ੍ਹ ਵਿੱਚ ਮਦਦ ਕਰਦਾ ਸੀ, ਉਹਨਾਂ ਦੀਆਂ ਜ਼ਮਾਨਤਾਂ ਕਰਵਾਉਂਦਾ ਸੀ ਅਤੇ ਗੰਗਾਧਰ ਦੇ ਨਾਂ ਹੇਠ ਫ਼ਰੰਗੀ ਸਰਕਾਰ ਖ਼ਿਲਾਫ਼ ਤਿੱਖੇ ਲੇਖ ਵੀ ਲਿਖਦਾ ਸੀ। ‘ਮਿਲਾਪ’ ਅਖ਼ਬਾਰ ਦੇ ਦਫ਼ਤਰ ਵਿੱਚੋਂ ਹੀ ਇਸ ਜੱਜ ਦੇ ਖ਼ਿਲਾਫ਼ ਮੁਖ਼ਬਰੀ ਹੋਈ ਅਤੇ ਜਿੰਨੀ ਦੇਰ ਵਿੱਚ ਖ਼ੁਫ਼ੀਆ ਪੁਲਿਸ ਗੰਗਾਧਰ ਨੂੰ ਦਬੋਚਣ ਲਈ ਜੱਜ ਸਾਹਿਬ ਦੀ ਹਵੇਲੀ ‘ਚ ਪਹੁੰਚਦੀ, ਓਨੀ ਦੇਰ ‘ਚ ਅਸਲਮ ਬੇਗ ਆਪਣੀ ਬੀਵੀ ਤੇ ਸਾਲੀ ਸਮੇਤ ਫ਼ਰਾਰ ਹੋ ਗਿਆ। ਇਹ ਤਿੰਨੋ ਮਫ਼ਰੂਰ ਲੁਕਦੇ- ਛੁਪਦੇ ਲਾਹੌਰੋਂ ਮੁਲਤਾਨ, ਹੈਦਰਾਬਾਦ, ਸਿੰਧ, ਮੀਰਪੁਰ ਖ਼ਾਸ, ਜੋਧਪੁਰ, ਪਾਲਨਪੁਰ, ਹੁੰਦੇ ਹੋਏ ਅਹਿਮਦਾਬਾਦ ਪੁੱਜੇ। ਅਗਲੇ ਸਫ਼ਰ ਲਈ ਭਾੜਾ ਨਾ ਹੋਣ ਕਾਰਨ ਲਾਵਾਰਸਾਂ ਹਾਰ ਸਟੇਸ਼ਨ ‘ਤੇ ਬੈਠਿਆਂ ਨੂੰ ਕੁਲੀ ਅਬਦੁੱਲ ਰਹਿਮਾਨ ਨੇ ਸਹਾਰਾ ਦਿੱਤਾ। ਜੱਜ (ਅਸਲਮ ਬੇਗ) ਤੇ ਕੁਲੀ (ਅਬਦੁੱਲ ਰਹਿਮਾਨ) ਦੀ ਦੁਸ਼ਮਣ-ਦੋਸਤੀ ਓਦੋਂ ਰਿਸ਼ਤੇਦਾਰੀ ਵਿੱਚ ਤਬਦੀਲ ਹੋ ਗਈ, ਜਦੋਂ ਇਹ ਰਾਜ਼ ਖੁੱਲ੍ਹਾ ਕਿ ਅਬਦੁੱਲ ਰਹਿਮਾਨ ਅਸਲ ਵਿੱਚ ਜੇਮਜ਼ ਵਿਲੀਅਮ ਮੈਸੀ ਹੈ। ਬਰਤਾਨਵੀ ਫ਼ੌਜ ਦੀ ਫ਼ਸਟ ਗੈਰੀਸਨ ਬਟਾਲੀਅਨ ਦਾ ਉਹ ਆਇਰਸ਼ ਅਫ਼ਸਰ ਜਿਹੜਾ ਕਿਸੇ ਸਮੇਂ ਅੰਮ੍ਰਿਤਸਰ ਦਾ ਕਮਾਂਡਿੰਗ ਅਫ਼ਸਰ ਸੀ। ਇਸੇ ਅਫ਼ਸਰ ਨੇ ੧੩ ਅਪ੍ਰੈਲ ੧੯੧੯ ਨੂੰ ਜੱਲ੍ਹਿਆਂ ਵਾਲਾ ਬਾਗ਼ ਵਿਖੇ ਰੌਲਟ ਐਕਟ ਦਾ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਲੋਕਾਂ ਉਪਰ ਗੋਲੀ ਚਲਾਉਣ ਤੋਂ ਇਨਕਾਰ ਕੀਤਾ ਸੀ। ਇਸ ਨਾਫ਼ਰਮਾਨੀ ਕਾਰਨ ਉਸਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਾ ਪਿਆ ਅਤੇ ਕੈਦ ਹੋਣ ਉਪਰੰਤ ਉਸਨੇ ਫ਼ਰਾਰ ਹੋ ਕੇ, ਭੇਸ ਬਦਲ ਕੇ ਬ੍ਰਿਟਿਸ਼ ਕਾਫ਼ਲਿਆਂ ਨੂੰ ਲੁੱਟਣ ਅਤੇ ਭਾਰਤੀ ਅਜ਼ਾਦੀ ਘੁਲਾਟੀਆਂ ਦੀ ਮਦਦ ਕਰਨ ਨੂੰ ਹੀ ਆਪਣਾ ਜੀਵਨ ਮਕਸਦ ਬਣਾ ਲਿਆ। ਜਨਰਲ ਡਾਇਰ ਦੇ ਉਸ ਅਣਮਨੁੱਖੀ ਹੁਕਮ ਕਾਰਨ ਵਾਪਰੇ ਦੁਖਾਂਤ ਤੋਂ ੧੦੦ ਸਾਲ ਬਾਅਦ ਅੱਜ ਕੈਪਟਨ ਮੈਸੀ ਦੇ ਸਤਿਕਾਰ ਵਿੱਚ ਮੇਰਾ ਸਿਰ ਇਸ ਲਈ ਝੁਕ ਰਿਹਾ ਹੈ ਕਿ ੧੩ ਅਪ੍ਰੈਲ ੧੯੧੯ ਦੀ ਵਿਸਾਖੀ ਨੂੰ ‘ਖ਼ੂਨੀ ਵਿਸਾਖੀ’ ਬਣਾਉਣ ਵਾਲੇ ਜਨਰਲ ਡਾਇਰ ਨੂੰ ਸ੍ਰ੍ਰੀ ਹਰਿਮੰਦਰ ਸਾਹਿਬ ਤੋਂ (੩੦ ਅਪ੍ਰੈਲ ੧੯੧੯) ਸਿਰੋਪਾ ਦਵਾਉਣ ਵਾਲੇ ਸ. ਅਰੂੜ ਸਿੰਘ ਬਾਰੇ ਤਾਂ ਸਾਡੇ ਕੋਲ ਜਾਣਕਾਰੀ ਮੌਜੂਦ ਹੈ ਪਰ ਉਸ ਕਤਲੇਆਮ ਦਾ ਭਾਗੀਦਾਰ ਬਣਨ ਤੋਂ ਇਨਕਾਰ ਕਰਨ ਵਾਲੇ ਦੀ ਜੁਰਅੱਤ ਸਬੰਧੀ ਇਕ ਅੱਖਰ ਵੀ ਮੌਜੂਦ ਨਹੀਂ। ਜਦੋਂ ਇਸ ਸਬੰਧੀ ਕੁਝ ਵਧੇਰੇ ਜਾਣਨ ਦੀ ਇੱਛਾ ਅਧੀਨ ਸਬੰਧਿਤ ਸਮੱਗਰੀ ਨੂੰ ਘੋਖਿਆ-ਫਰੋਲਿਆ ਤਾਂ ਇਹ ਤੱਥ ਸਾਹਮਣੇ ਆਉਣੇ ਸ਼ੁਰੂ ਹੋਏ ਕਿ ਬ੍ਰਿਗੇਡੀਅਰ ਜਨਰਲ ਰੇਗੀਨਲਡ ਡਾਇਰ ਨੂੰ ਉਸ ਸਮੇਂ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਮਾਇਕਲ ਓਡਵਾਇਰ ਨੇ ਕਈ ਸੀਨੀਅਰ ਅਫ਼ਸਰਾਂ ਨੂੰ ਨਜ਼ਰਅੰਦਾਜ਼ ਕਰਕੇ ਚੁਣਿਆਂ ਸੀ। ੧੦ ਅਪੈਲ ੧੯੧੯ ਨੂੰ ਡਾ. ਸੈਫ਼ੂਦੀਨ ਕਿਚਲੂ ਤੇ ਡਾ. ਸਤਿਆਪਾਲ ਦੀ ਰਿਹਾਈ ਖ਼ਾਤਿਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਇਲਜ਼ ਇਰਵਿੰਗ ਨੂੰ ਮਿਲਣ ਲਈ ਹਾਲ ਬਜ਼ਾਰ ਵੱਲੋਂ ਸਿਵਲ ਲਾਇਨਜ਼ ਵੱਲ ਵਧਦੀ ਭੀੜ ਅਤੇ ਫ਼ੌਜ ਦਰਮਿਆਨ ਝੜਪਾਂ ਹੋਈਆਂ ਤਾਂ ਭੰਨ-ਤੋੜ ਦੀਆਂ ਘਟਵਾਨਾਂ ਕਾਰਨ ਅੰਮ੍ਰਿਤਸਰ ਦਾ ਚਾਰਜ ਸ਼ਾਮ ਨੂੰ ੪ ਵਜੇ ਮੇਜਰ ਮੈਕਡੋਨਲਡ ਨੂੰ ਸੌਂਪਣਾ ਪਿਆ। ਨਿਗੇਲ ਕੋਲਿਟ ਦੀ ਪੁਸਤਕ ‘ਦ ਬੁੱਚਰ ਔਫ਼ ਅੰਮ੍ਰਿਤਸਰ’ ਵਿੱਚ ਦਰਜ ਕੈਪਟਨ ਮੈਸੀ ਦੀ ਲਿਖਤੀ ਸਟੇਟਮੈਂਟ ਅੰਮ੍ਰਿਤਸਰ ਸ਼ਹਿਰ ਲਈ “ਦੀ ਸਿਚੂਏਸ਼ਨ ਵਾਸ ਕੁਆਇਟ” ਸ਼ਬਦਾਂ ਦੀ ਵਰਤੋਂ ਕਰਦੀ ਹੈ, ਜਿਸਦੀ ਤਸਦੀਕ ਮੇਜਰ ਮੈਕਡੋਨਲਡ ਵੀ ਕਰਦਾ ਹੈ। ਪਰ ਓਡਵਾਇਰ ਤਾਂ ਸ਼ਾਇਦ ਕੁਝ ਹੋਰ ਹੀ ਸੋਚ ਰਿਹਾ ਸੀ … ੧੧ ਅਪ੍ਰੈਲ ਨੂੰ ਮੇਜਰ ਮੈਕਡੋਨਲਡ ਤੋਂ ੧੨੪ ਬਲੋਚ ਬਟਾਲੀਅਨ ਦੇ ਕਰਨਲ ਮੌਰਗਨ ਨੂੰ ਚਾਰਜ ਦੇਣਾ ਪੈਂਦਾ ਹੈ ਕਿਉਂਕਿ ਮੈਕਡੋਨਲਡ ਉਹ ਕੁਝ ਕਰਨ ਲਈ ਹਿਚਕਚਾਹਟ ਜ਼ਾਹਰ ਕਰ ਰਿਹਾ ਸੀ, ਜੋ ਸਰਕਾਰ ਚਾਹੁੰਦੀ ਸੀ। ਮੌਰਗਨ ਦੇ ਪਹੁੰਚਣ ਤੋਂ ਪਹਿਲਾਂ ਹੀ ਜਨਰਲ ਡਾਇਰ ੧੬ ਵੀਂ ਡਵੀਯਨ (ਲਾਹੌਰ) ਦੇ ਮੇਜਰ ਜਨਰਲ ਸਰ ਵਿਲੀਅਮ ਬੈਨਿਅਨ ਦਾ ਟੈਲੀਗ੍ਰਾਫ਼ਕ ਆਰਡਰ ਲੈ ਕੇ ਅੰਮ੍ਰਿਤਸਰ ਦਾ ਚਾਰਜ ਸੰਭਾਲ ਲੈਂਦਾ ਹੈ ਅਤੇ ੧੩ ਅਪ੍ਰੈਲ ਵਾਲੇ ਦਿਨ ੫੪ ਵੀਂ ਸਿੱਖ ਰੈਜੀਮੈਂਟ, ਚੋਣਵੇਂ ਨਿਪਾਲੀ, ਗੋਰਖੇ, ਬਲੋਚੀ ਤੇ ਪਠਾਣ ਜਵਾਨਾਂ ਨਾਲ ਜੱਲ੍ਹਿਆਂ ਵਾਲਾ ਬਾਗ ਦੇ ਮੁੱਖ ਰਾਹ ‘ਤੇ ਮੋਰਚਾ ਸੰਭਾਲ ਲੈਂਦਾ ਹੈ। ਅਸਲ ਵਿੱਚ ਓਡਵਾਇਰ ਡਾਇਰ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਸੀ ਕਿ “ਬ੍ਰਿਟਿਸ਼ ਹਕੂਮਤ ਆਪਣੀ ਇੱਛਾ ਅਨੁਸਾਰ ਜਦੋਂ ਚਾਹੇ, ਜਿੱਥੇ ਚਾਹੇ, ਜੋ ਚਾਹੇ ਕਰ ਸਕਦੀ ਹੈ।” ਡਰ ਦੀ ਭਾਵਨਾ ਨੂੰ ਖ਼ੌਫ਼ ਵਿੱਚ ਤਬਦੀਲ ਕਰਨ ਲਈ ਹੀ ਉਸਨੇ ਭੀੜ ਨੂੰ ਖਿੰਡ ਜਾਣ ਦੀ ਵਾਰਨਿੰਗ ਦਿੱਤੇ ਬਗ਼ੈਰ ੩੦੩ ਲੀ ਇਨਫੀਲਡ ਬੋਲਟ ਐਕਸ਼ਨ ਰਾਈਫਲ ਵਾਲੇ ੫੦ ਜਵਾਨਾਂ ਨੂੰ ਨਿਸ਼ਾਨਾਂ ਸਾਧ ਕੇ ਗੋਲੀ ਚਲਾਉਣ ਦਾ ਹੁਕਮ ਇਕ ਵਾਰ ਨਹੀਂ, ਬਾਰ ਬਾਰ ਦੁਹਰਾਇਆ। ਉਸ ਮੌਕੇ ੧੦ ਤੋਂ ੧੫ ਮਿੰਟ ਤੱਕ ਚੱਲੀਆਂ ਹੋਲੀਆਂ ਭੀੜ ਨੂੰ ਖਿੰਡਾਉਣ ਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਸਨ ਸਗੋਂ ਨਿਹੱਥੇ, ਭੱਜਦੇ, ਡਿੱਗਦੇ, ਲੋਕਾਂ ਦਾ ਪਿੱਛਾ ਕਰ ਕਰ ਕੇ ਉਹਨਾਂ ਨੂੰ ਨਿਸ਼ਾਨਾਂ ਬਣਾ ਰਹੀਆਂ ਸਨ। ਜੱਲ੍ਹਿਆਂ ਵਾਲਾ ਬਾਗ਼ ਵਿਖੇ ਚਲਾਈ ਗੋਲੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਵਿਸ਼ੇਸ ਤੌਰ ‘ਤੇ ਲਗਾਏ ਗਏ ਮਾਰਸ਼ਲ ਲਾਅ ਦੌਰਾਨ ਦਿੱਤੀਆਂ ਸਜ਼ਾਵਾਂ ਦੀ ਛਾਣਬੀਣ ਕਰਨ ਵਾਲੀ ਬਣਾਈ ਗਈ ਹੰਟਰ ਕਮੇਟੀ ਅਨੁਸਾਰ ਜੱਲ੍ਹਿਆਂ ਵਾਲਾ ਬਾਗ਼ ਵਿਖੇ ੧੬੫੦ ਰਾਊਂਡ ਫ਼ਾਇਰ ਕੀਤੇ ਗਏ ਜਿਸ ਕਾਰਨ ੩੭੯ ਬੰਦੇ ਮਰੇ ਅਤੇ ੧੨੦੦ ਜ਼ਖ਼ਮੀ ਹੋਏ। ਗ਼ੈਰ ਸਰਕਾਰੀ ਅੰਕੜਿਆਂ ਅਨੁਸਾਰ ਮਰਨ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਸੀ, ਕਿਉਂਕਿ ਲੋਕਾਂ ਨੇ ਡਰਦਿਆਂ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਦੇ ਨਾਂ ਹੀ ਦਰਜ ਨਹੀਂ ਕਰਵਾਏ ਅਤੇ ਸਰਕਾਰ ਨੇ ਜੂਨ ੧੯੧੯ ਤੱਕ ਲੱਗੇ ਮਾਰਸ਼ਲ ਲਾਅ ਦਾ ਫ਼ਾਇਦਾ ਉਠਾਉਂਦਿਆਂ ਕਾਫ਼ੀ ਸਬੂਤ ਖ਼ੁਰਦ-ਪੁਰਦ ਵੀ ਕਰ ਦਿੱਤੇ। ਸਲਤਨਤ-ਏ-ਬਰਤਾਨੀਆਂ ਦੇ ਜਰਨੈਲਾਂ ਵੱਲੋਂ ਬਰਤਾਨਵੀ ਤਾਜ ਦੀ ਦਹਿਸ਼ਤ ਨੂੰ ਬਣਾਈ ਰੱਖਣ ਲਈ ਕੀਤੀਆਂ ਇਹੋ ਜਿਹੀਆਂ ਕਈ ਘਿਣਾਉਣੀਆਂ ਕੋਸ਼ਿਸ਼ਾਂ ਦਾ ਲੰਮਾ ਇਤਿਹਾਸ ਮੌਜੂਦ ਹੈ। ਫਰਵਰੀ ੧੬੯੨ ਵਿੱਚ ੩੮ ਸਕੌਟਿਸ਼ ਹਾਈਲੈਂਡਰਜ਼ ਨੂੰ ਅਤੇ ਅਕਤੂਬਰ ੧੮੬੫ ਵਿੱਚ ਗਵਰਨਰ ਐਡਵਰਡ ਜ੍ਹੌਨ ਈਅਰ ਦੀ ਕਮਾਂਡ ਹੇਠ ਜਮਾਇਕਾ ਵਿਖੇ ੪੩੯ ਕਾਲੇ ਬਾਗ਼ੀਆਂ ਨੂੰ ਕਤਲ ਕੀਤਾ ਗਿਆ। ਕਰੌਕ ਪਾਰਕ, ਡਬਲਿਨ ਵਿਖੇ ੨੧ ਨਵੰਬਰ ੧੯੨੦ ਨੂੰ ਆਇਰਸ਼ ਫੁੱਟਬਾਲ ਮੈਚ ਵੇਖਦੇ ਨਿਹੱਥੇ ਲੋਕਾਂ ਉਤੇ ਚਲਾਈ ਗੋਲੀ ਵਿੱਚ ੩੨ ਜਣੇ ਮਰੇ, ਜਿਸਨੂੰ ਇਤਿਹਾਸਕਾਰ ‘ਬੱਲਡੀ ਸੰਡੇ’ ਵਜੋਂ ਯਾਦ ਕਰਦੇ ਹਨ। ਗੁਜ਼ਰੇ ਅਤੀਤ ਦੇ ਕੁਝ ਪੰਨੇ ਮੈਂ ਵੀ ਫ਼ਰੋਲੇ (ਜੋਗਿੰਦਰ ਸ਼ਮਸ਼ੇਰ ਦੀ ਪੁਸਤਕ ੧੯੧੯ ਦਾ ਪੰਜਾਬ) ਤਾਂ ੨੮ ਮਈ ੧੯੧੯ ਨੂੰ ਓਡਵਾਇਰ ਦੀ ਰਿਟਾਇਰਮੈਂਟ ਮੌਕੇ ਮਜੀਠੀਏ ਸਰਦਾਰ ਵੱਲੋਂ ਆਪਣੀ ਵਫ਼ਾਦਾਰੀ ਵਿਖਾਉਣ ਲਈ ਪੜ੍ਹੇ ਸ਼ਬਦ ਲੱਭ ਗਏ: “ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁਝ ਬੁਰੇ ਇਰਾਦੇ ਵਾਲੇ ਲੋਕਾਂ ਵੱਲੋਂ ਇਸ ਧਰਤੀ ਦੇ ਅਮਨ ਨੂੰ ਤਬਾਹ ਕਰਨ ਲਈ ਸ਼ਰਾਰਤੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਕੁਝ ਥਾਵਾਂ ਤੇ ਅਜਿਹੀਆਂ ਜ਼ਾਲਮਾਨਾਂ ਹਰਕਤਾਂ ਕੀਤੀਆਂ ਗਈਆਂ ਜਿਸ ਨਾਲ ਇਸ ਸੂਬੇ ਦੇ ਪਵਿੱਤਰ ਨਾਮ ਨੂੰ ਧੱਬਾ ਲੱਗਾ। ਪਰ ਹਜ਼ੂਰ (ਮਾਈ ਬਾਪ!) ਨੇ ਹਾਲਾਤ ‘ਤੇ ਸਖ਼ਤੀ ਨਾਲ ਕਾਬੂ ਪਾ ਕੇ ਅਤੇ ਠੀਕ ਤਰੀਕੇ ਅਪਨਾ ਕੇ ਇਸ ਬੁਰਿਆਈ ਦਾ ਖ਼ਾਤਮਾ ਕਰ ਦਿੱਤਾ।” ਮਜੀਠੀਏ ਸਰਦਾਰ ਤੋਂ ਇਲਾਵਾ ਹੋਰ ੨੭ ਸਿੱਖ, ੨੪ ਮੁਸਲਮਾਨ ਤੇ ੪੨ ਹਿੰਦੂ ਦੀਵਾਨ ਬਹਾਦਰ ਤੇ ਖਾਨ ਬਹਾਦਰਾਂ ਦੇ ਨਾਂ ਵੀ ਮਿਲਦੇ ਹਨ ਜਿਹਨਾਂ ਦੇ ਮੂੰਹੋਂ ਓਡਵਾਇਰ ਦੀ ਉਸਤਤਿ ਲਈ ਕਿਰੇ ਮੋਤੀ ਇਤਿਹਾਸ ਦੀਆਂ ਪੁਸਤਕਾਂ ‘ਚ ਮਹਿਫ਼ੂਜ਼ ਹਨ ਪਰ ਕੈਪਟਨ ਮੈਸੀ ਦੇ ਬ੍ਰਿਟਿਸ਼ ਸਰਕਾਰ ਵਿਰੋਧੀ ਕਾਰਨਾਮਿਆਂ ਨੂੰ ਦਰਸਾਉਣ ਵਾਲਾ ਹਦਾਇਤ ਉੱਲਾ ਦਾ ਲਿਖਿਆ ਕਿੱਸਾ ‘ਬਾਗ਼ੀ ਫ਼ਰੰਗੀ’ ਮੌਜੂਦ ਨਹੀਂ। ‘ਬਾਗ਼ੀ ਫ਼ਰੰਗੀ’ ਕਿੱਸਾ ਕੈਪਟਨ ਮੈਸੀ ਦੀ ਸ਼ਰੀਕੇ-ਹਯਾਤ ਰਹੀ ਆਲੀਆ ਬੇਗਮ ਨੂੰ ਓਦੋਂ ਮਿਲਿਆ ਜਦੋਂ ਉਹ ੧੯੪੭ ਦੀ ਵੰਡ ਤੋਂ ਬਾਅਦ ਭਾਰਤ ਤੋਂ ਲਾਹੌਰ ਪੁੱਜੀ। ਕੈਪਟਨ ਮੈਸੀ ਨਾਲ ਵਿਆਹੀ ਹੋਣ ਕਾਰਨ ਆਲੀਆ ਬੇਗਮ ਨੂੰ ਪਾਕਿਸਤਾਨੀ ਪੰਜਾਬ ਵਿੱਚ ਬਹੁਤ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ, ਜਿਸਦੀ ਤਸਦੀਕ ਆਲੀਆ ਬੇਗਮ ਦਾ ਚੌਥੇ ਸ਼ੌਹਰ ‘ਚੋਂ ਪੈਦਾ ਹੋਇਆ ਪੁੱਤਰ ਮੁਅੱਜ਼ਮ ਸ਼ੇਖ਼ ਵੀ ਕਰਦਾ ਹੈ ਪਰ ਨੈਣ ਸੁੱਖ ਨੂੰ ਆਲੀਆ ਬੇਗਮ ਕੋਲੋਂ ਉਹ ਕਿੱਸਾ ਨਾ ਮਿਲ ਸਕਿਆ। ਕੈਪਟਨ ਮੈਸੀ ਸਬੰਧੀ ਜਿਹੜੀ ਹੋਰ ਜਾਣਕਾਰੀ ਮਿਲਦੀ ਹੈ, ਉਹਦੀ ਸੱਚਾਈ ਨੂੰ ਤਸਦੀਕ ਕਰਨ ਲਈ ਤੱਥ ਮੌਜੂਦ ਨਹੀਂ ਹਨ। ਬ੍ਰਿਟਿਸ਼ ਨੌਕਰੀ ਤੋਂ ਫ਼ਾਰਗ ਹੋਣ ਉਪਰੰਤ ਉਸਨੇ ਫ਼ਸਟ ਬਹਾਵਲਪੁਰ ਇਨਫ਼ੈਂਟਰੀ ‘ਚ ਨੌਕਰੀ ਕੀਤੀ ਅਤੇ ਕਰਨਲ ਵਜੋਂ ਰਿਟਾਇਰ ਹੋਇਆ। ਕਿਉਂਕਿ ਉਸਨੇ ਇਸਲਾਮ ਧਰਮ ਅਪਨਾ ਲਿਆ ਸੀ, ਇਸ ਲਈ ਉਸਨੂੰ ਤੇ ਬੇਗਮ ਅਬਦੁੱਲ ਰਹਿਮਾਨ ਨੂੰ ਡੇਰਾ ਨਵਾਬ ਸਾਹਿਬ ਦੇ ਆਰਮੀ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ ਅਤੇ ਉਸਦੀ ਯਾਦ ਵਿੱਚ ਰਾਵਲਪਿੰਡੀ ਵਿਖੇ ਇਕ ਗੇਟ ਵੀ ਉਸਾਰਿਆ ਗਿਆ ਪਰ ਆਲੀਆ ਬੇਗਮ ਨੂੰ ਇੰਟਰਵਿਊ ਕਰ ਚੁੱਕੇ ਨੈਣ ਸੁੱਖ ਅਜਿਹੀ ਸਾਰੀ ਜਾਣਕਾਰੀ ਨੂੰ ਮਹਿਜ਼ ਦੰਤ-ਕਥਾ ਜਿੰਨੀ ਅਹਿਮੀਅਤ ਦੇਂਦੇ ਹਨ ਅਤੇ ਨਾ ਹੀ ਇੰਪੀਰੀਅਲ ਗੈਜ਼ੇਟੀਅਰ ਅਤੇ ਬਹਾਵਲਪੁਰ ਦਾ ਸਰਕਾਰੀ ਗਜ਼ਟ ਇਹਨਾਂ ਤੱਥਾਂ ਦੀ ਪੁਸ਼ਟੀ ਕਰਦੇ ਹਨ। ਜੱਲ੍ਹਿਆਂ ਵਾਲਾ ਬਾਗ਼ ਦੇ ਸਾਕੇ ਦਾ ਇਹ ਅਧੂਰਾ ਪੰਨਾ ਅੱਜ ਵੀ ਉਡੀਕ ਰਿਹਾ ਹੈ ਕੈਪਟਨ ਮੈਸੀ ਬਾਰੇ ਲਿਖੇ ‘ਬਾਗ਼ੀ ਫ਼ਰੰਗੀ’ ਕਿੱਸੇ ਵਿਚਲੇ ਤੱਥਾਂ ਨੂੰ ਜਾਨਣ ਲਈ ਤਾਂ ਜੋ ਦੋਵੇਂ ਬੰਨੇ ਦੇ ਪੰਜਾਬੀ ਉਸ ਫ਼ਰੰਗੀ ਦੋਸਤ ਦੀ ਫ਼ਰੰਗੀ ਸਰਕਾਰ ਨਾਲ ਨਿਭਾਈ ਦੁਸ਼ਮਣੀ ਤੋਂ ਜਾਣੂ ਹੋ ਸਕਣ। ਰਬਿੰਦਰਨਾਥ ਟੈਗੋਰ ਦੀ ਚਿੱਠੀ੩੦ ਮਈ ੧੯੧੯ ਨੂੰ ਰਬਿੰਦਰਨਾਥ ਟੈਗੋਰ ਨੇ ਬਰਤਾਨਵੀ ਸਰਕਾਰ ਦੀ ‘ਨਾਈਟਹੁੱਡ’ ਦੀ ਉਪਾਧੀ ਵਾਪਸ ਕਰ ਦਿੱਤੀ ਸੀ।ਇਹ ਜਲ੍ਹਿਆਂਵਾਲ਼ੇ ਬਾਗ਼ ਦੇ ਸਾਕੇ ਤੋਂ ਬਾਅਦ ਬਰਤਾਨਵੀ ਸਰਕਾਰ ਖ਼ਿਲਾਫ ਰੋਸ ਸੀ ਅਤੇ ਉਪਾਧੀ ਵਾਪਸ ਕਰਦਿਆਂ ਗੁਰੂਦੇਵ ਨੇ ਜੋ ਚਿੱਠੀ ਲਿਖੀ ਸੀ ਉਹ ਇੰਝ ਸੀ- ਹਜ਼ੂਰ ! ਪੰਜਾਬ ਵਿੱਚ ਸਰਕਾਰ ਵੱਲੋਂ ਕੁਝ ਸਥਾਨਕ ਗੜਬੜੀ ਤੇ ਕਾਬੂ ਪਾਉਣ ਲਈ ਚੁੱਕੇ ਗਏ ਸਖਤ ਕਦਮਾਂ ਦੀ ਹੈਵਾਨੀਅਤ ਨੇ ਗਹਿਰੇ ਸਦਮੇ ਨਾਲ ਸਾਡੇ ਮਨਾਂ ‘ਚ ਭਾਰਤ ਵਿੱਚ ਬਰਤਾਨਵੀ ਨਾਗਰਿਕਾਂ ਦੇ ਤੌਰ ‘ਤੇ ਸਾਡੀ ਸਥਿਤੀ ਦੀ ਬੇਬਸੀ ਨੂੰ ਜ਼ਾਹਿਰ ਕੀਤਾ ਹੈ।ਕੁੱਝ ਤਾਜ਼ਾ ਅਤੇ ਦੂਰ ਦੇ ਪ੍ਰਤੱਖ ਅਪਵਾਦਾਂ ਨੂੰ ਛੱਡਕੇ, ਬਦਕਿਸਮਤ ਲੋਕਾਂ ਉੱਪਰ ਥੋਪੀ ਗਈ ਸਜ਼ਾ ਦਾ ਬੇਮੇਲ ਕਹਿਰ ਅਤੇ ਇਸਨੂੰ ਲਾਗੂ ਕਰਨ ਦੇ ਢੰਗ ਨੇ ਸਾਨੂੰ ਯਕੀਨ ਕਰਾ ਦਿੱਤਾ ਹੈ ਕਿ ਸੱਭਿਅਕ ਸਰਕਾਰਾਂ ਦੇ ਇਤਿਹਾਸ ਵਿੱਚ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ।ਇਹ ਵੇਖਦਿਆਂ ਕਿ ਨਿਹੱਥੇ, ਬੇਸਹਾਰਾ ਭਾਵ ਸਾਧਨਹੀਣ ਲੋਕਾਂ ਨਾਲ ਅਜਿਹਾ ਵਰਤਾਉ ਇੱਕ ਅਜਿਹੀ ਸ਼ਕਤੀ ਦੁਆਰਾ ਕੀਤਾ ਗਿਆ, ਜਿਸ ਕੋਲ ਮਨੁੱਖੀ ਜ਼ਿੰਦਗੀਆਂ ਨੂੰ ਤਬਾਹ ਕਰਨ ਲਈ ਭਿਆਨਕ ਕੁਸ਼ਲ ਪ੍ਰਬੰਧ ਹੈ।ਸਾਨੂੰ ਇਹ ਦਾਅਵੇ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਨਾ ਤਾਂ ਸਿਆਸੀ ਸਿਆਣਪ ਹੈ ਅਤੇ ਨਾ ਹੀ ਸਦਾਚਾਰਕ ਢੰਗ ਦਾ ਨਿਆਂਪੂਰਨ ਵਰਤਾਰਾ ਹੈ।ਪੰਜਾਬ ਵਿੱਚ ਸਾਡੇ ਭਰਾਵਾਂ ਨੇ ਜੋ ਅਪਮਾਨ ਸਹਿਆ ਅਤੇ ਤਸ਼ੱਦਦ ਭੋਗੇ, ਉਸ ਬਾਰੇ ਜ਼ੁਬਾਨਬੰਦੀ ਦੇ ਬਾਵਜੂਦ ਕਨਸੋਆਂ ਭਾਰਤ ਦੇ ਹਰੇਕ ਕੋਨੇ ‘ਚ ਪੁੱਜ ਗਈਆਂ ਅਤੇ ਸਾਡੇ ਲੋਕਾਂ ਦੇ ਦਿਲਾਂ ‘ਚ ਵਿਰੋਧ ਦਾ ਸੰਤਾਪ ਉੱਭਰਿਆ, ਜਿਸਨੂੰ ਹੁਕਮਰਾਨਾਂ ਨੇ ਅੱਖੋਂ ਪਰੋਖੇ ਕੀਤਾ ਹੈ। ਹੋ ਸਕਦਾ ਹੈ ਉਹਨਾਂ ਨੇ ਇਸ ਕਾਰਜ ਨੂੰ ਵਧੀਆ ਸਬਕ ਸਿਖਾਉਣਾ ਸਮਝ ਕੇ ਇੱਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ ਹੋਣ।ਇਸ ਕਠੋਰਤਾ ਦੀ ਬਹੁਤੇ ਐਂਗਲੋ-ਇੰਡੀਅਨ ਅਖ਼ਬਾਰਾਂ ਦੁਆਰਾ ਸ਼ਲਾਘਾ ਕੀਤੀ ਗਈ ਹੈ।ਉਨ੍ਹਾਂ ‘ਚੋਂ ਕਈਆਂ ਨੇ ਸਾਡੇ ਦੁੱਖੜਿਆਂ ਦਾ ਮਖੌਲ਼ ਵੀ ਉਡਾਇਆ ਅਤੇ ਅਜਿਹਾ ਕਰਨ ਤੇ ਓਥੇ ਦੀ ਹਕੂਮਤ ਨੇ ਉਹਨਾਂ ‘ਤੇ ਰਤਾ ਰੋਕ ਨਾ ਲਗਾਈ।ਜਿਸ ਹਕੂਮਤ ਦਾ ਦਾਅਵਾ ਹੈ ਕਿ ਉਹ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਦਰਦ ਦੀ ਹਰ ਚੀਕ ਅਤੇ ਨਿਰਣੇ ਪ੍ਰਤੀ ਸੰਵੇਦਨਸ਼ੀਲ ਹੈ।ਇਹ ਜਾਣਦਿਆਂ ਕਿ ਸਾਡੀਆਂ ਅਪੀਲ਼ਾਂ ਵਿਅਰਥ ਰਹੀਆਂ ਹਨ ਅਤੇ ਬਦਲੇ ਦੀ ਲਾਲਸਾ ਨੇ ਸਰਕਾਰ ਨੂੰ ਅੰਨ੍ਹਾ ਬਣਾ ਦਿੱਤਾ ਹੈ, ਉਸਨੇ ਸਾਰੀਆਂ ਰਾਜਨੀਤਿਕ ਸ਼੍ਰੇਸ਼ਟਤਾਵਾਂ ਨੂੰ ਤਾਕ ‘ਤੇ ਰੱਖ ਦਿੱਤਾ ਹੈ।ਜਿਹੜੀ ਸਰਕਾਰ ਬੜੀ ਆਸਾਨੀ ਨਾਲ ਇਸਦੀ ਪਦਾਰਥਕ ਅਤੇ ਨੈਤਿਕ ਪਰੰਪਰਾ ਦੇ ਅਨੁਕੂਲ ਉਦਾਰਚਿਤ ਹੋ ਸਕਦੀ ਸੀ।ਮੈਂ ਆਪਣੇ ਦੇਸ਼ ਲਈ ਘੱਟੋ-ਘੱਟ ਜੋ ਕਰ ਸਕਦਾ ਹਾਂ, ਉਹ ਹੈ ਮੇਰੇ ਲੱਖਾਂ ਦੇਸ਼ਵਾਸੀਆਂ, ਜਿਨਾਂ ਨੂੰ ਦਹਿਸ਼ਤ ਦੇ ਗੂੰਗੇ ਸੰਤਾਪ ਦੀ ਹੈਰਾਨੀ ਵਿੱਚ ਧੱਕ ਦਿੱਤਾ ਗਿਆ ਹੈ, ਦੇ ਰੋਸ ਨੂੰ ਆਵਾਜ਼ ਦਿੰਦਿਆਂ, ਇਸ ਵਿੱਚੋਂ ਨਿਕਲਣ ਵਾਲੇ ਸਿੱਟਿਆਂ ਨੂੰ ਆਪਣੇ ਉੱਪਰ ਲੈ ਲਵਾਂ।ਜਦੋਂ ਸਨਮਾਨ ਚਿੰਨ੍ਹ ਬੇਇਜ਼ਤੀ ਦੇ ਆਪਣੇ ਬੇਢਬੇ ਪ੍ਰਸੰਗ ਵਿੱਚ ਸਾਡੀ ਗੈਰਤ ਨੂੰ ਉਘਾੜਦੇ ਹਨ ਅਤੇ ਮੈਂ ਆਪਣੇ ਵੱਲੋਂ ਇਹਨਾਂ ਸਾਰੇ ਵਿਸ਼ੇਸ਼ ਨਿਆਰੇਪੁਣੇ ਤੋਂ ਮੁਕਤ ਹੋਕੇ ਅਤਪਣੇ ਉਹਨਾਂ ਦੇਸ਼ਵਾਸੀਆਂ ਨਾਲ ਖੜਨਾ ਚਾਹੁੰਦਾ ਹਾਂ ਜਿਹੜੇ ਆਪਣੀ ਤਥਾਕਥਿੱਤ ਤੁੱਛਤਾ ਲਈ ਅਜਿਹੀ ਜ਼ਿੱਲਤ ਝੱਲਣ ਲਈ ਮਜਬੂਰ ਹਨ ਜੋ ਮਨੁੱਖੀ ਪ੍ਰਾਣੀਆਂ ਦੇ ਕਾਬਲ ਨਹੀਂ। ਇਹੀ ਕਾਰਨ ਹੈ ਜਿਨ੍ਹਾਂ ਨੇ ਮੈਨੂੰ ਦਰਦਮਈ ਢੰਗ ਨਾਲ ਹਜ਼ੂਰ ਨੂੰ ਉਚਿਤ ਸਤਿਕਾਰ ਅਤੇ ਅਫਸੋਸ ਸਮੇਤ, ਇਹ ਕਹਿਣ ਲਈ ਮਜਬੂਰ ਕੀਤਾ ਹੈ ਕਿ ਮੈਨੂੰ “ਨਾਈਟਹੁੱਡ” ਦੀ ਉਪਾਧੀ ਤੋਂ ਮੁਕਤ ਕੀਤਾ ਜਾਵੇ ਜਿਹੜਾ ਮੈਨੂੰ ਹਜ਼ੂਰ ਬਾਦਸ਼ਾਹ ਵੱਲੋਂ ਤੁਹਾਡੇ ਪੂਰਵੀ-ਪਦ ਅਧਿਕਾਰੀ ਹੱਥੋਂ ਪ੍ਰਾਪਤ ਕਰਨ ਦਾ ਮਾਣ ਹਸਿਲ ਹੋਇਆ ਸੀ ਜਿਸਦੀ ਵਿਸ਼ਾਲ ਦਿਲੀ ਦਾ ਮੈਂ ਅੱਜ ਵੀ ਬੇਹੱਦ ਸ਼ਲਾਘਾ ਕਰਦਾ ਹਾਂ। ੧੯੪੭…ਭੁੱਲ ਗਏ ਡਾ. ਕਿਚਲੂਡਾ. ਸੈਫ਼ੂਦੀਨ ਕਿਚਲੂ ਨੂੰ ਉਹਨਾਂ ਦੇ ਯੋਗਦਾਨ ਨੂੰ ੧੯੪੭ ਦੀ ਵੰਡ ‘ਚ ਸ਼ਹਿਰ ਭੁੱਲ ਗਿਆ।ਬਟਵਾਰੇ ‘ਚ ਧਰਤੀ ਦੇ ਦੋ ਟੁਕੜੇ ਹੋਏ।ਹੁਣ ਡਾ. ਕਿਚਲੂ ਨੂੰ ਵੇਖਣ ਵਾਲੀ ਅੱਖ ਮੁਸਲਮਾਨ ਵੇਖਦੀ ਸੀ।ਹੈਵਾਨੀਅਤ ਦਾ ਇਹ ਦੌਰ ਕਹਿੰਦਾ ਸੀ ਕਿਹੜਾ ਕਿਚਲੂ ਤੇ ਕਿਹੜਾ ਦੇਸ਼ ਭਗਤ ? ਜੱਲ੍ਹਿਆਂਵਾਲ਼ੇ ਬਾਗ਼ ਦੇ ਉਹ ਨਾਇਕ ਜਿੰਨ੍ਹਾ ਹਿੰਦੂ- ਮੁਸਲਿਮ ਏਕਤਾ ਦੀ ਗੱਲ ਕੀਤੀ ਅੱਜ ਹੱਲਿਆਂ ਦਾ ਸਾਹਮਣਾ ਕਰ ਰਹੇ ਸੀ।ਉਹਨਾਂ ਸਮਿਆਂ ਦੀ ਫਿਰਕੂ ਹਵਾ ਦੇ ਜਨੂੰਨੀਆਂ ਨੇ ਅੰਮ੍ਰਿਤਸਰ ਕਚਹਿਰੀ ਰੋਡ ‘ਤੇ ਉਹਨਾਂ ਦੀ ਕੋਠੀ ਨੂੰ ਘੇਰਾ ਪਾ ਲਿਆ।ਹਥਿਆਰਬੰਦ ਜਨੂੰਨੀਆਂ ਤੋਂ ਉਸ ਸਮੇਂ ਬਚਾਉਣ ਲਈ ਰਬੱ ਦੇ ਬੰਦੇ ਮੇਘ ਸਿੰਘ, ਸੂਬਾ ਸਿੰਘ ਕੋਟ ਧਰਮ ਚੰਦ ਤੇ ਕਾਮਰੇਡ ਗਹਿਲ ਸਿੰਘ ਛੱਜਲ਼ਵੱਢੀ ਅੱਗੇ ਆਏ।ਉਹਨਾਂ ਡਾਕਟਰ ਕਿਚਲੂ ਅਤੇ ਪਰਿਵਾਰ ਨੂੰ ਹਿਫ਼ਾਜ਼ਤ ਨਾਲ ਦਿੱਲੀ ਪਹੁੰਚਾਇਆ ਜਿੱਥੋਂ ਉਹ ਨਵੇਂ ਦੇਸ਼ ਪਾਕਿਸਤਾਨ ਨੂੰ ਰਵਾਨਾ ਹੋਏ।ਅੰਮ੍ਰਿਤਸਰ ਦੀ ਗਲ਼ੀਆਂ ਦਾ ਇਹ ਦੌਰ ਆਖਰ ਡਾਕਟਰ ਕਿਚਲੂ ਕਿਵੇਂ ਯਾਦ ਕਰਦੇ ਰਹੇ ਹੋਣਗੇ? – ਹਵਾਲਾ-ਇੰਦਰ ਸਿੰਘ ਮੁਰਾਰੀ (੧੮੫੧-੧੯੮੧), ਅਣਫੋਲਿਆ ਵਰਕਾ; ਰਵੀ ਸਾਹਿਤ, ੧੯੬੯ ਮਾਈਕਲ ਓਡਵਾਇਰ ਦਾ ਕਤਲ ਅਤੇ ਸ਼ਹੀਦ ਉੱਧਮ ਸਿੰਘਸਾਕਾ ੧੯੧੯ ਵੇਲੇ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਸੀ।ਮਾਈਕਲ ਓਡਵਾਇਰ ਅਤੇ ਜਨਰਲ ਡਾਇਰ ੨ ਬੰਦੇ ਇਸ ਸਾਕੇ ਲਈ ਜ਼ਿੰਮੇਵਾਰ ਹਨ।ਇਸ ਸਾਕੇ ਦਾ ਜ਼ਖ਼ਮ ਆਖਰ ਰਾਜ਼ੀ ਕਿਵੇਂ ਹੁੰਦਾ।੨੧ ਸਾਲਾਂ ਬਾਅਦ ਸੁਨਾਮ ਦੇ ਉੱਧਮ ਸਿੰਘ ਨੇ ਕੈਕਸਟਨ ਹਾਲ ਲੰਡਨ ‘ਚ ੧੩ ਮਾਰਚ ੧੯੪੦ ਨੂੰ ਗਵਰਨਰ ਮਾਈਕਲ ਓਡਵਾਇਰ ਨੂੰ ਗੋਲੀਆਂ ਨਾਲ ਭੁੰਨਕੇ ਸਾਕਾ ੧੯੧੯ ਦੇ ਜ਼ਖ਼ਮਾਂ ਦਾ ਬਦਲਾ ਲਿਆ।੧੪ ਮਾਰਚ ੧੯੪੦ ਨੂੰ ਡੇਲੀ ਮੇਲ ਦੀ ਖ਼ਬਰ ਸੀ ਕਿ ਮੁੰਹਮਦ ਸਿੰਘ ਆਜ਼ਾਦ ਨਾਮ ਦੇ ਭਾਰਤੀ ਬੰਦੇ ਨੇ ਓਡਵਾਇਰ ਦਾ ਕਤਲ ਕਰ ਦਿੱਤਾ। ਵਿਸ਼ੇਸ਼ ਸਹਿਯੋਗ ਅਤੇ ਹਵਾਲੇਅਮਰਜੀਤ ਚੰਦਨ, ਮਾਲਵਿੰਦਰ ਸਿੰਘ ਵੜੈਚ, ਪਰਮਜੀਤ ਮੀਸ਼ਾ, ਕੁਲਵੰਤ ਸਿੰਘ ਸੂਰੀ, ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ, ਖ਼ੂਨੀ ਵਿਸਾਖੀ-ਨਾਨਕ ਸਿੰਘ, ਦੀ ਬੁੱਚਰ ਆਫ ਅੰਮ੍ਰਿਤਸਰ-ਨਾਈਜ਼ਲ ਕੋਲਟ-ਰੂਪਾ ਐਂਡ ਕੰਪਨੀ- ੨੦੦੫, ਆਈ ਪੁਰੇ ਦੀ ਵਾਅ-ਨੈਣ ਸੁੱਖ, ਜਲ੍ਹਿਆਂਵਾਲ਼ਾ ਬਾਗ਼-ਰਖ਼ਸ਼ੰਦਾ ਜਲੀਲ, ਏ ਹਿਸਟਰੀ ਆਫ ਦੀ ਨੈਸ਼ਨਲਿਸਟ ਮੂਵਮੈਂਟ ਆਫ ਇੰਡੀਆ-ਸਰ ਵਰਨੇ ਲੋਵੇਟ, ਅੰਮ੍ਰਿਤਸਰ-ਪਾਸਟ ਐਂਡ ਪ੍ਰੈਜ਼ੰਟ-ਵੀ ਐੱਨ.ਦੱਤਾ-ਦੀ ਮਿਊਨਸੀਪਲ ਕਮੇਟੀ, ਅੰਮ੍ਰਿਤਸਰ ੧੯੬੭, ਜਲ੍ਹਿਆਂਵਾਲ਼ਾ ਬਾਗ਼ ੧੯੧੯ ਦੀ ਰੀਅਲ ਸਟੋਰੀ-ਕਿਸ਼ਵਰ ਦੇਸਾਈ, ਜਲ੍ਹਿਆਂਵਾਲਾ ਬਾਗ਼-ਐਨ ਅੰਪਾਇਰ ਆਫ ਫੀਅਰ ਐਂਡ ਦੀ ਮੇਕਿੰਗ ਆਫ ਅੰਮ੍ਰਿਤਸਰ ਮਾਸਕੇਅਰ-ਕਿਮ ਏ. ਵੈਗਨਰ ਤਸਵੀਰਾਂ : ਬ੍ਰਿਟਿਸ਼ ਲਾਇਬ੍ਰੇਰੀ ਅਤੇ ਜਲ੍ਹਿਆਂਵਾਲਾ ਬਾਗ-ਕਿਮ ਏ. ਵੈਗਨਰ (ਹਰਪ੍ਰੀਤ ਸਿੰਘ ਕਾਹਲੋਂ ਜੱਲ੍ਹਿਆਂਵਾਲੇ ਬਾਗ਼ ਦਾ ਅਦਬ ਦੇ ਸਫ਼ਿਆਂ ‘ਚ ਜ਼ਿਕਰ……: ਹਰਪ੍ਰੀਤ ਸਿੰਘ ਕਾਹਲੋਂਜਲਿਆਂਵਾਲੇ ਬਾਗ ਦਾ ਸਾਕਾ ਇਤਿਹਾਸ ਦੀ ਵੱਡੀ ਘਟਨਾ ਹੈ।ਉਸ ਦੌਰ ਦੀ ਇਹ ਘਟਨਾ ਉਹਨਾਂ ਸਮਿਆਂ ‘ਚ ਅਖ਼ਬਾਰਾਂ ਅਤੇ ਅਦੀਬਾਂ ਦਾ ਜ਼ਿਕਰ ਕਿਉਂ ਨਾ ਬਣੇ? ਅਫਸੋਸ ਉਸ ਦੌਰ ‘ਚ ਇਹ ਸਾਕਾ ਪੰਜਾਬੀ ਅਤੇ ਬਹੁਤੀਆਂ ਅਖ਼ਬਾਰਾਂ ‘ਚ ਜ਼ਿਕਰ ‘ਚ ਨਹੀਂ ਆਇਆ।ਉਹਨਾਂ ਸਮਿਆਂ ਦੇ ਅਦੀਬਾਂ ਨੂੰ ਸਮੇਂ ਨੇ ਇਹ ਸਵਾਲ ਹਮੇਸ਼ਾ ਪਾਇਆ ਹੈ।ਪਰ ਮੰਟੋ,ਨਾਨਕ ਸਿੰਘ,ਬਾਬੂ ਫ਼ਿਰੋਜ਼ਦੀਨ ਸ਼ਰਫ਼ ਜਹੇ ਅਦੀਬ ਸਨ ਜਿੰਨ੍ਹਾਂ ਇਸ ਸਾਕੇ ਨੂੰ ਆਪਣੀ ਲਿਖਤ ਦਾ ਹਿੱਸਾ ਬਣਾਇਆ।ਪੰਜਾਬੀ ਯੂਨੀਵਰਸਿਟੀ ਵੱਲੋਂ ਗੁਰਦੇਵ ਸਿੰਘ ਸਿੱਧੂ ਹੁਣਾਂ ਦੀ ਕਿਤਾਬ ‘ਸਾਕਾ ਬਾਗ਼-ਏ-ਜੱਲ੍ਹਿਆਂ’ ‘ਚ ਉਹਨਾਂ ਰਚਨਾਵਾਂ ਦਾ ਜ਼ਿਕਰ ਹੈ।ਇਹਨਾਂ ‘ਚੋਂ ਅਬਦੁੱਲ ਕਾਦਰ ਬੇਗ,ਅਮੀਰ ਅਲੀ ਅਮਰ,ਗ਼ੁਲਾਮ ਰਸੂਲ ਲੁਧਿਆਣਵੀ,ਵਿਧਾਤਾ ਸਿੰਘ ਤੀਰ,ਮੁੰਹਮਦ ਹੁਸੈਨ ਅਰਸ਼ਦ ਅਤੇ ਹੋਰ ਅਦੀਬਾਂ ਦੀਆਂ ਰਚਨਾਵਾਂ ਦਾ ਵੀ ਜ਼ਿਕਰ ਮਿਲਦਾ ਹੈ ਜੋ ਇਸ ਸਾਕੇ ਨਾਲ ਸਬੰਧਿਤ ਸਨ।ਸਮੇਂ ਦੀ ਹਕੂਮਤ ਸਮੇਂ ਨੂੰ ਸਵਾਲ ਕਰਦੇ ਸਾਹਿਤ ਤੋਂ ਹਮੇਸ਼ਾ ਖੌਫਜ਼ਦਾ ਰਹਿੰਦਾ ਹੈ।ਉਸ ਦੌਰ ਦਾ ਬਰਤਾਨਵੀ ਸਾਮਰਾਜ ਵੀ ਜੱਲ੍ਹਿਆਂ ਵਾਲੇ ਦੇ ਸਾਕੇ ਨਾਲ ਜੁੜੀ ਹਰ ਰਚਨਾ ਨੂੰ ਦਫਨ ਕਰ ਦੇਣਾ ਚਾਹੁੰਦਾ ਸੀ।ਇਸ ਚਰਚਾ ‘ਚ ਤਿੰਨ ਗੱਲਾਂ ਦਾ ਜ਼ਿਕਰ ਜ਼ਰੂਰੀ ਹੈ। ਖ਼ੂਨੀ ਵਿਸਾਖੀ-ਨਾਨਕ ਸਿੰਘਪੰਜਾਬੀ ਨਾਵਲਕਾਰ ਨਾਨਕ ਸਿੰਘ ਬਾਬਾ ਸਾਹਬ ਚੌਂਕ ਦੇ ਨੇੜੇ ਗਲੀ ਪੰਜਾਬ ਸਿੰਘ ‘ਚ ਰਹਿੰਦੇ ਸਨ।ਇੱਥੋਂ ਥੌੜ੍ਹੀ ਹੀ ਦੂਰੀ ‘ਤੇ ਜੱਲ੍ਹਿਆਂ ਵਾਲਾ ਬਾਗ਼ ਹੈ।ਇਸ ਸਾਕੇ ‘ਚ ਨਾਨਕ ਸਿੰਘ ਦੇ ਦੋ ਮਿੱਤਰ ਗੋਲੀ ਦਾ ਸ਼ਿਕਾਰ ਹੋਏ ਅਤੇ ਲਾਸ਼ਾਂ ਦੇ ਢੇਰ ਥੱਲੇ ਦੱਬੇ ਨਾਨਕ ਸਿੰਘ ਇਸ ਖ਼ੂਨੀ ਸਾਕੇ ‘ਚ ਬਚ ਗਏ ਪਰ ਉਹਨਾਂ ਨੂੰ ਇੱਕ ਕੰਨ ਤੋਂ ਸੁਣਨਾ ਬੰਦ ਹੋ ਗਿਆ।੩੦ ਮਈ ੧੯੨੦ ‘ਚ ਉਹਨਾਂ ਭਾਈ ਨਾਨਕ ਸਿੰਘ ਕਿਰਪਾਲ ਸਿੰਘ ਪੁਸਤਕਾਂ ਵਾਲੇ ਆਪਣੇ ਪ੍ਰਕਾਸ਼ਣ ਅਧੀਨ ਖ਼ੂਨੀ ਵਿਸਾਖੀ ਰਚਨਾ ਨੂੰ ਪ੍ਰਕਾਸ਼ਿਤ ਕੀਤਾ।ਇਹ ਰਚਨਾ ੪ ਆਨੇ (੨੫ ਪੈਸੇ) ਦੀ ਭੇਟਾ ਨਾਲ ਵਿਕਰੀ ਅਧੀਨ ਸੀ।ਇਹਦਾ ਜ਼ਿਕਰ ਉਹ ਖ਼ੁਦ ੧੯੪੯ ‘ਚ ਆਪਣੀ ਲਿਖੀ ਸਵੈ ਜੀਵਨੀ ‘ਮੇਰੀ ਦੁਨੀਆਂ’ ‘ਚ ਕਰਦੇ ਹਨ ਪਰ ਇਹ ਕਿੱਸਾ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਿਆ ਅਤੇ ਇਸ ਦੀ ਕੋਈ ਵੀ ਕਾਪੀ ਨਾਨਕ ਸਿੰਘ ਦੇ ਪਰਿਵਾਰ ਕੋਲ ਵੀ ਨਾ ਰਹੀ। ਅੰਮ੍ਰਿਤਸਰ ਰਹਿੰਦੇ ਨਾਨਕ ਸਿੰਘ ਦੇ ਪੁੱਤਰ ਕੁਲਵੰਤ ਸਿੰਘ ਸੂਰੀ ਮੁਤਾਬਕ ਇਹ ਕਿੱਸਾ ਉਹਨਾਂ ਤੱਕ ਪ੍ਰੋ. ਕਿਸ਼ਨ ਸਿੰਘ ਗੁਪਤਾ ਮਾਰਫ਼ਤ ਮੁੜ ਪਹੁੰਚਿਆਂ।ਦੂਜੇ ਪਾਸੇ ਇਸ ਕਿੱਸੇ ਵਿੱਚ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੁਣਾਂ ਦੀ ਵੀ ਦਿਲਚਸਪੀ ਸੀ।ਉਹਨਾਂ ਮਾਰਫਤ ਵੀ ਇੱਕ ਕਾਪੀ ਉਹਨਾਂ ਨੂੰ ਮਿਲੀ ਜਿਹੜੀ ਸ਼ਾਇਦ ਉਹਨਾਂ ਦਿੱਲੀ ਦੇ ਸਰਕਾਰੀ ਆਰਕਾਈਵਜ਼ ਮਹਿਕਮੇ ਜਾਂ ਲੰਡਨ ਦੀ ਇੰਡੀਆ ਆਫ਼ਿਸ ਲਾਇਬ੍ਰੇਰੀ ‘ਚੋਂ ਹਾਸਲ ਕੀਤੀ।ਇਸ ਕਿੱਸੇ ਬਾਰੇ ਡਾ ਗੁਪਤਾ ਨੇ ਹੀ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨ ਮਹਿਕਮੇ ਦੇ ਮਾਸਿਕ ਪੱਤਰ ‘ਜਾਗਰਿਤੀ’ ਦੇ ਅਗਸਤ ੧੯੮੦ ਅੰਕ ‘ਚ ਲਿਖਿਆ ਸੀ।ਇਸ ਕਿੱਸੇ ਦਾ ਮੁਹਾਂਦਰਾ ਕਿਹੋ ਜਿਹਾ ਸੀ ਇਹ ਸਾਨੂੰ ਬੋਲੀ ਮਹਿਕਮਾ ਪੰਜਾਬ (ਹੁਣ ਭਾਸ਼ਾ ਵਿਭਾਗ ਪੰਜਾਬ) ਦੇ ਚੇਤਨ ਸਿੰਘ ਦੀ ਕਿਤਾਬ ਪੁਰਾਤਨ ਸਿੱਖ ਲਿਖਤਾਂ ਦੇ ਪੰਨਾ ਨੰਬਰ ੧੧੩ ਤੋਂ ਨਸੀਬ ਹੋਇਆ। ਸਾਰੇ ਹਿੰਦ ਨੇ ਕਿਹਾ ਇਕ ਜਾਨ ਹੋ ਕੇ ਇੰਝ ਨਾਨਕ ਸਿੰਘ ਦੀ ਖ਼ੂਨੀ ਵਿਸਾਖੀ ‘ਚ ਪੂਰਾ ਕਿੱਸਾ ਹੈ।ਇਸ ਨੂੰ ਹੁਣ ਮੁੜ ਨਾਨਕ ਸਿੰਘ ਦੇ ਪੋਤਰੇ ਨਵਦੀਪ ਸੂਰੀ (ਰਾਜਦੂਤ ਯੂ.ਏ.ਈ.) ਨੇ ਹਾਰਪਰ ਕੋਲਿਨ ਪ੍ਰਕਾਸ਼ਨ ‘ਚ ਛਾਪਿਆ ਹੈ।ਇਸੇ ਕਿਤਾਬ ਨੂੰ ਲੋਕ ਸਾਹਿਤ ਪ੍ਰਕਾਸ਼ਨ ਨੇ ਮੂਲ ਪੰਜਾਬੀ ਰੂਪ ‘ਚ ਵੀ ਛਾਪਿਆ ਹੈ।ਇਸੇ ਕਿਤਾਬ ‘ਚ ਜਸਟਿਨ ਰੌਲੇਟ ਦਾ ਬਿਆਨ ਵੀ ਹੈ।ਰੌਲੇਟ ਐਕਟ ਨੂੰ ਬਣਾਉਣ ਵਾਲੇ ਸਿਡਨੀ ਰੌਲੇਟ ਜਸਟਿਨ ਰੌਲੇਟ ਦੇ ਪੜਦਾਦਾ ਸਨ।ਜਸਟਿਨ ਪੇਸ਼ੇ ਵੱਜੋਂ ਬੀ.ਬੀ.ਸੀ. ਦੇ ਪੱਤਰਕਾਰ ਹਨ ਅਤੇ ਆਪਣੀ ਭਾਰਤ ‘ਚ ਨੌਕਰੀ ਦੌਰਾਨ ਉਹ ਆਪ ਜੱਲ੍ਹਿਆਂਵਾਲੇ ਬਾਗ਼ ਹਾਜ਼ਰੀ ਲਾ ਕੈ ਗਿਆ ਸੀ।ਇਸ ਦੌਰਾਨ ਨਵਦੀਪ ਸੂਰੀ ਹੁਣਾਂ ਉਹਨਾਂ ਤੱਕ ਪਹੁੰਚ ਕੀਤੀ ਅਤੇ ਜਸਟਿਨ ਨੇ ਵੀ ਆਪਣੇ ਬਿਆਨ ‘ਚ ਆਪਣੇ ਪੜਦਾਦੇ ਦੇ ਐਕਟ ਅਤੇ ਜੱਲ੍ਹਿਆਂਵਾਲੇ ਬਾਗ਼ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ। ਖ਼ੂਨੀ ਵਿਸਾਖੀ ਕਿਤਾਬ ੧੩ ਅਪ੍ਰੈਲ ਨੂੰ ਦਿੱਲੀ,੧੫ ਅਪ੍ਰੈਲ ਨੂੰ ਅੰਮ੍ਰਿਤਸਰ (ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਜ਼ੁਬਾਨਾਂ ‘ਚ) ਅਤੇ ੧੮ ਅਪ੍ਰੈਲ ਨੂੰ ਆਬੂਧਾਬੀ ‘ਚ ਪ੍ਰਦਰਸ਼ਿਤ ਕੀਤੀ ਜਾਵੇਗੀ।ਆਬੂਧਾਬੀ ਕਿਤਾਬ ਦੇ ਸਮਾਗਮ ‘ਚ ਸਿਡਨੀ ਰੌਲੇਟ ਦਾ ਪੜਪੋਤਾ ਜਸਟਿਨ ਰੌਲੇਟ ਵੀ ਪਹੁੰਚ ਰਿਹਾ ਹੈ। ਇਤਿਹਾਸ ਦਾ ਉਹ ਸਫ਼ਾ ਜੀਹਦਾ ਜ਼ਿਕਰ ਨਹੀਂ…“ਇੱਕ ਸ਼ਾਮ ਮੋਤੀਆ ਰੰਗ ਦੀ ਪੱਗ,ਕਾਲੀ ਅਚਕਣ ਪਾਇਆ ਬੰਦਾ ਸਾਡੇ ਘਰ ਆਇਆ।ਇਹ ੧੯੪੨-੪੩ ਦੇ ਸਾਲਾਂ ਦੀ ਗੱਲ ਹੈ।ਬੰਦੇ ਵੱਲੋਂ ਪੇਸ਼ਕਸ਼ ਹੋਈ ਕਿ ਮੋਟੀ ਕੀਮਤ ਅਦਾ ਕੀਤੀ ਜਾਵੇਗੀ ਅਤੇ ੧੦੦ ਰੁਪਏ ਦੀ ਪੇਸ਼ਗੀ ਹੁਣੇ ਲਓ।ਕਿਉਂ ਕਿ ਉਹ ਜਾਣਦੇ ਸਨ ਕਿ ਨਾਨਕ ਸਿੰਘ ਉਸ ਦੌਰ ‘ਚ ਸਭ ਤੋਂ ਵੱਧ ਪੜ੍ਹੇ ਜਾਂਦੇ ਸਨ।ਕੰਮ ਇਹ ਸੀ ‘ਅੰਗਰੇਜ਼ ਰਾਜ ਦੀਆਂ ਬਰਕਤਾਂ’ ਸਿਰਲੇਖ ‘ਚ ਕਿਤਾਬ ਲਿਖਣੀ ਹੈ ਜਿਸ ‘ਚ ਅੰਗਰੇਜ਼ਾਂ ਦੇ ਭਾਰਤ ‘ਚ ਕੀਤੇ ਵਿਕਾਸ ਕੰਮਾਂ ਦਾ ਵਿਸਥਾਰ ਹੋਵੇ।ਇਹ ਲਾਹੌਰ ਤੋਂ ਪ੍ਰਕਾਸ਼ਕ ਰਾਏ ਬਹਾਦਰ ਮੁਨਸ਼ੀ ਗੁਲਾਬ ਸਿੰਘ ਸਨ।ਨਾਨਕ ਸਿੰਘ ਜਾਣਦੇ ਸਨ ਕਿ ਉਹਨਾਂ ਦੀ ਕਿਤਾਬ ਖ਼ੂਨੀ ਵਿਸਾਖੀ ੧੯੨੦ ‘ਚ ਜ਼ਬਤ ਹੋਈ ਅਤੇ ਗੁਰੂ ਕਾ ਬਾਗ਼ ਮੋਰਚਾ ਤੋਂ ਬਾਅਦ ਲਿਖੀ ਕਿਤਾਬ ‘ਜ਼ਖ਼ਮੀ ਦਿਲ’ ੧੯੨੭ ‘ਚ ਜ਼ਬਤ ਹੋਈ।ਆਖਰ ਅਸੀਂ ਅੰਗਰੇਜ਼ ਸਰਕਾਰ ਖਿਲਾਫ ਜੂਝਦੇ ਉਹਨਾਂ ਦੇ ਬਾਰੇ ਚੰਗਾ ਕਿਵੇਂ ਲਿਖ ਸਕਦੇ ਹਾਂ।ਨਾਨਕ ਸਿੰਘ ਹੁਣਾਂ ਉਹਨਾਂ ਨੂੰ ਲਾਹੌਰ ਜਾਕੇ ੧੦੦ ਰੁਪਏ ਵਾਪਸ ਕਰ ਦਿੱਤੇ।” ਜਿਵੇਂ ਕਿ ਨਾਨਕ ਸਿੰਘ ਦੇ ਪੁੱਤਰ ਕੁਲਵੰਤ ਸਿੰਘ ਸੂਰੀ ਹੁਣਾਂ ਅੰਮ੍ਰਿਤਸਰ ਸਾਨੂੰ ਆਪਣੇ ਰਲ਼ਿਆ ਖ਼ੂਨ ਹਿੰਦੂ ਮੁਸਲਮਾਨ ਏਥੇ: ਬਾਬੂ ਫ਼ਿਰੋਜ਼ਦੀਨ ਸ਼ਰਫ਼ਨਾਦਰਗਰਦੀ ਵੀ ਹਿੰਦ ਨੂੰ ਭੁੱਲ ਗਈ ਏ, ਇਤਿਹਾਸ ਦੇ ਇਹਨਾਂ ਸਫ਼ਿਆਂ ‘ਚ ਇਹ ਗੱਲ ਵੀ ਜ਼ਿਕਰ ‘ਚ ਹੈ ਕਿ ‘ਪਬਲੀਕੇਸ਼ਨ ਪ੍ਰੋਸਕ੍ਰਾਈਬਡ ਬਾਈ ਦੀ ਗਵਰਨਮੈਂਟ ਆਫ ਇੰਡੀਆ’ ਦੀ ਬ੍ਰਿਟਿਸ਼ ਲਾਇਬ੍ਰੇਰੀ ੧੯੮੫ ਦੀ ਕਿਤਾਬ ‘ਚ ਉਹਨਾਂ ਕਿਤਾਬਾਂ ਦਾ ਜ਼ਿਕਰ ਹੈ ਜਿਹੜੀਆਂ ਉਹਨਾਂ ਸਮਿਆਂ ‘ਚ ਜ਼ਬਤ ਕੀਤੀਆਂ ਗਈਆਂ।ਇਹ ਗ੍ਰਾਹਮ ਸ਼ਾਅ ਅਤੇ ਮੈਰੀ ਲੋਇਡ ਵੱਲੋਂ ਸੰਪਾਦਿਤ ਕੀਤੀ ਗਈ ਹੈ ਜੋ ਇੰਡੀਆ ਆਫ਼ਿਸ ਲਾਇਬ੍ਰੇਰੀ,ਦਸਤਾਵੇਜ਼ ਅਤੇ ਓਰੀਐਂਟਲ ਮੈਨੂਸਿਕ੍ਰਿਪਿਟ ਅਤੇ ਪ੍ਰਕਾਸ਼ਿਤ ਕਿਤਾਬਾਂ ਦਾ ਮਹਿਕਮਾ ਅਤੇ ਬ੍ਰਿਟਿਸ਼ ਲਾਇਬ੍ਰੇਰੀ ਰੈਂਫਰੇਂਸ ਡਿਵੀਜ਼ਨ ਦੇ ਦਸਤਾਵੇਜ਼ਾਂ ‘ਤੇ ਅਧਾਰਤ ਹੈ।ਇਸ ‘ਚ ਨਾਨਕ ਸਿੰਘ ਹੁਣਾਂ ਦੀ ਖ਼ੂਨੀ ਵਿਸਾਖੀ ਦਾ ਜ਼ਿਕਰ ਨਹੀਂ ਹੈ ਕਿ ਇਹ ਕਿਤਾਬ ਜ਼ਬਤ ਕੀਤੀ ਗਈ ਹੈ।ਇਸ ਦੇ ਬਾਵਜੂਦ ਨਾਨਕ ਸਿੰਘ ਹੁਣਾਂ ਦੀ ਕਿਤਾਬ ਦਾ ਇੱਕ ਸੱਚ ਇਹ ਹੈ ਕਿ ਇਹ ਜ਼ਬਤ ਹੋਈ ਕਿਤਾਬ ਸੀ ਅਤੇ ਬਰਤਾਨਵੀ ਸਾਮਰਾਜ ਨੂੰ ਵੰਗਾਰ ਸੀ।ਇਸ ਤੋਂ ਇਲਾਵਾ ਬਾਬੂ ਫ਼ਿਰੋਜ਼ਦੀਨ ਸ਼ਰਫ਼ ਦੀ ਕਿਤਾਬ ਦੁੱਖਾਂ ਦੇ ਕੀਰਨੇ(੧੯੨੪),ਜਗਨਨਾਥ ਪ੍ਰਸਾਦ ਗੁਪਤਾ ਦੀ ਜੱਲ੍ਹਿਆਂਵਾਲਾ ਬਾਗ ਕਾ ਮਹਾਤਮਾ(੧੯੨੦?),ਹਰਨਾਮ ਸਿੰਘ ਦੀ ਮਸਤ ਪੰਛੀ(੧੯੨੪?) ਅਤੇ ਹੋਰ ਜ਼ਬਤ ਰਚਨਾਵਾਂ ਦਾ ਹਵਾਲਾ ਜ਼ਰੂਰ ਹੈ।
The post ਜੱਲ੍ਹਿਆਂਵਾਲਾ ਬਾਗ਼ : ਪਿੰਡ ਜੱਲ੍ਹੇ ਦੇ ਜਲ੍ਹਿਆਂਵਾਲਾ ਬਾਗ਼ ਦੀ ਕਹਾਣੀ appeared first on TheUnmute.com - Punjabi News. Tags:
|
ਬਠਿੰਡਾ ਮਿਲਟਰੀ ਸਟੇਸ਼ਨ 'ਚ ਤਾਇਨਾਤ ਫੌਜੀ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ Thursday 13 April 2023 06:25 AM UTC+00 | Tags: bathinda-military-station breaking-news bullet-injury indian-army news punjab-news punjab-police the-unmute-breaking-news the-unmute-latest-news the-unmute-update ਚੰਡੀਗੜ੍ਹ, 13 ਅਪ੍ਰੈਲ 2023: ਬੀਤੇ ਦਿਨ ਤੜਕਸਾਰ ਬਠਿੰਡਾ ਵਿੱਚ ਮਿਲਟਰੀ ਸਟੇਸ਼ਨ (Bathinda Military Station) ਦੇ ਅੰਦਰ ਗੋਲੀਆਂ ਚੱਲਣ ਕਾਰਨ ਚਾਰ ਫੌਜੀ ਜਵਾਨਾਂ ਦੀ ਮੌਤ ਹੋ ਗਈ ਸੀ | ਇਕ ਵਾਰ ਫਿਰ ਬਠਿੰਡਾ ਮਿਲਟਰੀ ਸਟੇਸ਼ਨ ‘ਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਕਾਰਨ ਇਕ ਫੌਜੀ ਜਵਾਨ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾ ਯੂਨਿਟ ਦੇ ਦਫ਼ਤਰ ਨੇੜੇ ਬੁੱਧਵਾਰ ਰਾਤ ਨੂੰ ਵਾਪਰੀ ਹੈ । ਜਾਂਚ ਕਰਨ ‘ਤੇ ਪਤਾ ਲੱਗਾ ਕਿ ਫੌਜ ਦਾ ਜਵਾਨ ਗੁਰ ਤੇਜਸ ਲਹੁਰਾਜ ਆਪਣੀ ਡਿਊਟੀ ‘ਤੇ ਤਾਇਨਾਤ ਸੀ, ਅਚਾਨਕ ਆਪਣੀ ਰਾਈਫਲ ਤੋਂ ਗੋਲੀ ਚੱਲਣ ਕਾਰਨ ਉਸਦੀ ਮੌਤ ਹੋ ਗਈ | ਮਿਲਟਰੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | The post ਬਠਿੰਡਾ ਮਿਲਟਰੀ ਸਟੇਸ਼ਨ ‘ਚ ਤਾਇਨਾਤ ਫੌਜੀ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ appeared first on TheUnmute.com - Punjabi News. Tags:
|
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ Thursday 13 April 2023 06:37 AM UTC+00 | Tags: 0-no-approved bharat-bhushan-ashu breaking-news captain-amarinder-singhs-government congress crime mohali-court news punjab-and-haryana-high-court punjab-bribe-case punjab-congress punjab-congress-minister-sunder-sham-arora punjab-news punjab-vigilance-bureau sundar-sham-arora sunder-sham-arora the-unmute-breaking-news the-unmute-punjabi-news the-unmute-update vigilance vigilance-bureau vigilance-bureau-challan-filed ਚੰਡੀਗੜ੍ਹ, 13 ਅਪ੍ਰੈਲ 2023: ਜੇਲ੍ਹ ਵਿੱਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ (Sundar Sham Arora) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਈਕੋਰਟ ਨੇ ਅਰੋੜਾ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸਾਬਕਾ ਮੰਤਰੀ ਅਰੋੜਾ ਗੁਲਮੋਹਰ ਟਾਊਨਸ਼ਿਪ ਲੈਂਡ ਟਰਾਂਸਫਰ ਮਾਮਲੇ ‘ਚ ਜੇਲ੍ਹ ‘ਚ ਬੰਦ ਸਨ। ਇਸਦੇ ਨਾਲ ਹੀ ਭੀਲ ਅਰੋੜਾ ਨੂੰ ਰਿਸ਼ਵਤ ਕਾਂਡ ‘ਚ ਰਾਹਤ ਮਿਲੀ ਹੈ। 5 ਜਨਵਰੀ ਨੂੰ ਉਨ੍ਹਾਂ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਰਿਸ਼ਵਤ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਸਾਬਕਾ ਮੰਤਰੀ ਅਰੋੜਾ ਦੀ ਜ਼ਮਾਨਤ ਪਟੀਸ਼ਨ ‘ਤੇ ਇਸ ਤੋਂ ਪਹਿਲਾਂ ਹਾਈਕੋਰਟ ‘ਚ ਵੀ ਸੁਣਵਾਈ ਹੋਈ ਸੀ। ਉਦੋਂ ਹਾਈਕੋਰਟ ਨੇ ਜ਼ਮਾਨਤ ਪਟੀਸ਼ਨ ਬਾਰੇ ਕੋਈ ਰਾਹਤ ਨਹੀਂ ਦਿੱਤੀ ਸੀ। The post ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ appeared first on TheUnmute.com - Punjabi News. Tags:
|
ਅਬੋਹਰ ਵਿਖੇ ਮੁਆਵਜ਼ਾ ਵੰਡ ਸਮਾਗਮ ਸ਼ੁਰੂ, CM ਭਗਵੰਤ ਮਾਨ ਨੇ ਕਿਹਾ- ਫ਼ਸਲ ਖੇਤਾਂ 'ਚ ਪੈਸਾ ਖਾਤਿਆਂ 'ਚ Thursday 13 April 2023 07:10 AM UTC+00 | Tags: aam-aadmi-party abohar breaking-news c cm-bhagwant-mann cm-mann fazlika news punjab-farmers the-unmute-breaking-news the-unmute-punjabi-news ਚੰਡੀਗੜ੍ਹ,13 ਅਪ੍ਰੈਲ 2023: ਪੰਜਾਬ ਸਰਕਾਰ ਵਲੋਂ ਅੱਜ ਸੂਬੇ ਦੇ ਕਿਸਾਨਾਂ ਦੀਆ ਬੇਮੌਸਮੀ ਬਾਰਿਸ਼ ਕਾਰਨ ਨੁਕਸਾਨੀਆ ਫਸਲਾਂ ਮੁਆਵਜ਼ੇ ਵੰਡਣ ਲਈ ਅਬੋਹਰ (Abohar) ਵਿਖੇ ਮੁਆਵਜ਼ਾ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ, ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਨਹੀਂ, ਕੁਦਰਤ ਦੀ ਮਾਰ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ | ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨਾਂ ਵਿੱਚ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ | ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨਾਲ ਹਰੇ ਚਾਰੇ, ਗਰੀਬ ਘਰਾਂ ਦੀਆਂ ਛੱਤਾਂ ਤੱਕ ਉਡ ਗਈਆਂ | ਉਸ ਤੋਂ ਬਾਅਦ ਸਾਰੇ ਵਿਧਾਇਕਾਂ ਅਤੇ ਅਫਸਰਾਂ ਨੂੰ ਜਲਦ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਗਏ, ਤਾਂ ਜੋ ਮੁਆਵਜ਼ਾ ਜਲਦ ਦਿੱਤਾ ਜਾ ਸਕੇ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਫ਼ਸਲ ਖੇਤਾਂ ‘ਚ ਪੈਸਾ ਖਾਤਿਆਂ ‘ਚ, ਅੱਜ ਪੰਜਾਬ ਦੇ ਖੇਤੀ ਸੈਕਟਰ ਲਈ ਬਹੁਤ ਇਤਿਹਾਸਕ ਦਿਨ ਹੈ| ਬਰਸਾਤ ਅਤੇ ਗੜੇਮਾਰੀ ਨਾਲ ਖਰਾਬ ਹੋਈ ਫਸਲ ਦਾ ਮੁਆਵਜ਼ਾ 20 ਦਿਨਾਂ ਦੇ ਅੰਦਰ ਅੱਜ ਤੋਂ ਮਿਲਣਾ ਸ਼ੁਰੂ ਹੋ ਗਿਆ | ਅੱਜ ਅਬੋਹਰ ਵਿੱਚ ਮੈਂ ਖੁਦ ਨੁਕਸਾਨ ਦੀ ਰਕਮ ਜਾਰੀ ਕਰਾਂਗਾ | ਖਰਾਬ ਫਸਲ ਅਜੇ ਖੇਤ ‘ਚ ਡਿੱਗੀ ਪਈ ਹੈ, ਪਰ ਖ਼ਰਾਬੇ ਦਾ ਪੈਸਾ ਖਾਤੇ ‘ਚ ਪੈਣਾ ਸੁਰੂ ਹੋ ਗਿਆ ਹੈ | The post ਅਬੋਹਰ ਵਿਖੇ ਮੁਆਵਜ਼ਾ ਵੰਡ ਸਮਾਗਮ ਸ਼ੁਰੂ, CM ਭਗਵੰਤ ਮਾਨ ਨੇ ਕਿਹਾ- ਫ਼ਸਲ ਖੇਤਾਂ ‘ਚ ਪੈਸਾ ਖਾਤਿਆਂ ‘ਚ appeared first on TheUnmute.com - Punjabi News. Tags:
|
IPL 2023: ਚੇਨਈ ਸੁਪਰ ਕਿੰਗਜ਼ ਨੂੰ ਲੱਗ ਸਕਦੈ ਵੱਡਾ ਝਟਕਾ, ਐੱਮ.ਐੱਸ. ਧੋਨੀ ਨੂੰ ਲੱਗੀ ਗੰਭੀਰ ਸੱਟ Thursday 13 April 2023 07:30 AM UTC+00 | Tags: breaking-news chennai-super-kings cricket-news csk dhoni ipl-023 ipl-2023 ms-dhoni newqs news sports-news the-unmute-breaking-news ਚੰਡੀਗੜ੍ਹ,13 ਅਪ੍ਰੈਲ 2023: IPL 2023 ‘ਚ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਨੂੰ ਰਾਜਸਥਾਨ ਰਾਇਲਸ ਦੇ ਖਿਲਾਫ ਆਪਣੇ ਘਰੇਲੂ ਮੈਦਾਨ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇਸ ਮੈਚ ਦੇ ਨਤੀਜੇ ਤੋਂ ਉਭਰ ਨਹੀਂ ਸਕੀ ਸੀ ਕਿ ਚੇਨਈ ਦੇ ਕੋਚ ਸਟੀਫਨ ਫਲੇਮਿੰਗ ਨੇ ਇੱਕ ਹੋਰ ਝਟਕਾ ਦਿੱਤਾ ਹੈ। ਰਾਜਸਥਾਨ ਦੇ ਖਿਲਾਫ ਮੈਚ ਤੋਂ ਬਾਅਦ ਫਲੇਮਿੰਗ ਨੇ ਦੱਸਿਆ ਕਿ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਗੋਡੇ ਦੀ ਸੱਟ ਤੋਂ ਜੂਝ ਹੈ ਹਨ ਅਤੇ ਇਸ ਦਾ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਅਸਰ ਪੈ ਰਿਹਾ ਹੈ। ਐੱਮ ਐੱਸ ਧੋਨੀ (MS Dhoni) ਨੂੰ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਭਾਵ ਗੁਜਰਾਤ ਟਾਈਟਨਸ ਦੇ ਖਿਲਾਫ ਗੋਡੇ ਦੀ ਸੱਟ ਲੱਗ ਗਈ ਸੀ। ਫਿਰ ਅਗਲੇ ਕੁਝ ਮੈਚਾਂ ਦੌਰਾਨ ਉਸ ਨੂੰ ਲੰਗੜਾ ਕੇ ਚੱਲਦੇ ਦੇਖਿਆ ਗਿਆ। ਹਾਲਾਂਕਿ, ਉਹ ਚੇਨਈ ਦੇ ਸਾਰੇ ਚਾਰ ਮੈਚਾਂ ਵਿੱਚ ਦਿਖਾਈ ਦਿੱਤਾ ਹੈ। ਸੀਐਸਕੇ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਚਾਰ ਵਿੱਚੋਂ ਦੋ ਮੈਚ ਜਿੱਤੇ ਹਨ ਅਤੇ ਦੋ ਹਾਰੇ ਹਨ। ਇਸ ਦੇ ਨਾਲ ਹੀ ਕਾਇਲ ਜੇਮੀਸਨ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤੇ ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ ਸਿਸਾਂਦਾ ਮਗਾਲਾ ਵੀ ਸੱਟ ਕਾਰਨ ਅਗਲੇ ਦੋ ਹਫਤਿਆਂ ਲਈ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਰਾਜਸਥਾਨ ਵਿਰੁੱਧ ਮੈਚ ਦੌਰਾਨ ਫੀਲਡਿੰਗ ਦੌਰਾਨ ਕੈਚ ਲੈਂਦੇ ਸਮੇਂ ਉਸ ਦੀ ਉਂਗਲੀ ‘ਤੇ ਸੱਟ ਲੱਗ ਗਈ ਸੀ। ਫਲੇਮਿੰਗ ਨੇ ਮੈਚ ਬਾਰੇ ਦੱਸਿਆ ਕਿ ਐੱਮ ਐੱਸ ਧੋਨੀ ਗੋਡੇ ਦੀ ਸੱਟ ਤੋਂ ਪੀੜਤ ਹੈ, ਜਿਸ ਨੂੰ ਤੁਸੀਂ ਉਸ ਦੀਆਂ ਕੁਝ ਮੂਵਮੈਂਟ ‘ਚ ਦੇਖ ਸਕਦੇ ਹੋ। ਇਹ ਸੱਟ ਉਸ ਨੂੰ ਕੁਝ ਹੱਦ ਤੱਕ ਮੁਸ਼ਕਲਾਂ ਦੇ ਰਹੀ ਹੈ। ਉਹ ਇੱਕ ਫਿਟਨੈਸ ਪੇਸ਼ੇਵਰ ਰਿਹਾ ਹੈ। ਉਹ ਟੂਰਨਾਮੈਂਟ ਸ਼ੁਰੂ ਹੋਣ ਤੋਂ ਮਹੀਨੇ ਪਹਿਲਾਂ ਟੀਮ ਨਾਲ ਜੁੜ ਜਾਂਦੇ ਹਨ । ਉਨ੍ਹਾਂ ਨੇ ਕੁਝ ਦਿਨਾਂ ਲਈ ਰਾਂਚੀ ਵਿੱਚ ਨੈੱਟ ਸੈਸ਼ਨ ਵਿਚ ਲਿਆ, ਪਰ ਉਸਦਾ ਮੁੱਖ ਧਿਆਨ ਪ੍ਰੀ-ਸੀਜ਼ਨ ਅਭਿਆਸ ‘ਤੇ ਹੈ। ਹਾਲਾਂਕਿ ਫਲੇਮਿੰਗ ਨੇ ਭਰੋਸਾ ਜਤਾਇਆ ਕਿ ਸਾਬਕਾ ਭਾਰਤੀ ਕਪਤਾਨ ਆਪਣੀ ਸੱਟ ਨੂੰ ਚੰਗੀ ਤਰ੍ਹਾਂ ਸੰਭਾਲਣਗੇ ਅਤੇ ਟੀਮ ਦੀ ਅਗਵਾਈ ਕਰਦੇ ਰਹਿਣਗੇ। The post IPL 2023: ਚੇਨਈ ਸੁਪਰ ਕਿੰਗਜ਼ ਨੂੰ ਲੱਗ ਸਕਦੈ ਵੱਡਾ ਝਟਕਾ, ਐੱਮ.ਐੱਸ. ਧੋਨੀ ਨੂੰ ਲੱਗੀ ਗੰਭੀਰ ਸੱਟ appeared first on TheUnmute.com - Punjabi News. Tags:
|
DCGI ਵਲੋਂ ਨਕਲੀ ਦਵਾਈਆਂ ਬਣਾਉਣ ਦੇ ਮਾਮਲੇ 'ਚ 18 ਫ਼ਾਰਮਾ ਕੰਪਨੀਆਂ ਦੇ ਲਾਇਸੈਂਸ ਰੱਦ Thursday 13 April 2023 07:45 AM UTC+00 | Tags: dcgi drugs-controller-general-of-india fake-medicines health-minister health-news news pharma-companies the-unmute-breaking the-unmute-breaking-news ਚੰਡੀਗੜ੍ਹ,13 ਅਪ੍ਰੈਲ 2023: ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਨਕਲੀ ਦਵਾਈਆਂ ਬਣਾਉਣ ਦੇ ਮਾਮਲੇ ‘ਚ 18 ਫਾਰਮਾ ਕੰਪਨੀਆਂ (Pharma Companies) ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਡੀਸੀਜੀਆਈ ਨੇ 20 ਸੂਬਿਆਂ ਦੀਆਂ 76 ਕੰਪਨੀਆਂ ਦਾ ਨਿਰੀਖਣ ਕੀਤਾ ਸੀ। ਸੂਤਰਾਂ ਦੇ ਮੁਤਾਬਕ ਵੀਰਵਾਰ ਨੂੰ ਸਰਕਾਰ ਨਕਲੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖਤ ਕਾਰਵਾਈ ਕਰ ਰਹੀ ਹੈ। ਇਸ ਲੜੀ ਤਹਿਤ ਹਿਮਾਚਲ ਪ੍ਰਦੇਸ਼ ਵਿੱਚ 70, ਉੱਤਰਾਖੰਡ ਵਿੱਚ 45 ਅਤੇ ਮੱਧ ਪ੍ਰਦੇਸ਼ ਵਿੱਚ 23 ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਜ਼ਿਆਦਾਤਰ ਨਕਲੀ ਦਵਾਈਆਂ ਉੱਤਰਾਖੰਡ ਅਤੇ ਹਿਮਾਚਲ ‘ਚ ਬਣਾਈਆਂ ਜਾ ਰਹੀਆਂ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ‘ਚ ਹਿਮਾਲਿਆ ਮੈਡੀਟੇਕ ਪ੍ਰਾਈਵੇਟ ਲਿਮਟਿਡ (Pharma Companies) ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇਸ ਸਾਲ 7 ਫਰਵਰੀ ਨੂੰ 12 ਉਤਪਾਦਾਂ ਦੇ ਨਿਰਮਾਣ ਦੀ ਇਜਾਜ਼ਤ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ਦੇ ਬੱਦੀ ਤੋਂ ਸ਼੍ਰੀ ਸਾਈ ਬਾਲਾਜੀ ਫਾਰਮਾਟੇਕ ਪ੍ਰਾਈਵੇਟ ਲਿਮਟਿਡ ਨੂੰ ਕਾਰਨ ਦੱਸੋ ਅਤੇ ਨਿਰਮਾਣ ਬੰਦ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਡਰੱਗ ਇੰਸਪੈਕਟਰਾਂ ਦੁਆਰਾ ਪਾਲਣਾ ਦੀ ਤਸਦੀਕ ਤੋਂ ਬਾਅਦ ਉਤਪਾਦਨ ਬੰਦ ਕਰਨ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਗਿਆ ਸੀ। ਈਜ਼ੀ ਫਾਰਮਾਸਿਊਟੀਕਲ, ਪਿੰਡ ਮੰਧਾਲਾ, ਤੇਹ ਕਸੌਲੀ, ਜ਼ਿਲ੍ਹਾ ਸੋਲਨ (ਹਿਮਾਚਲ ਪ੍ਰਦੇਸ਼) ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਹਾਲਾਂਕਿ ਜਾਂਚ ਤੋਂ ਬਾਅਦ ਨਿਰਮਾਣ ਰੋਕਣ ਦੇ ਹੁਕਮ ਰੱਦ ਕਰ ਦਿੱਤੇ ਗਏ ਸਨ। ਜਦੋਂ ਕਿ ਸਿਰਫ਼ ਏਥਨਜ਼ ਲਾਈਫ਼ ਸਾਇੰਸਜ਼, ਮੌਜਾ ਰਾਮਪੁਰ ਜੱਟਾਂ, ਨਾਹਨ ਰੋਡ ਕਾਲਾ ਅੰਬ, ਜ਼ਿਲ੍ਹਾ ਸਿਰਮੌਰ 173030 (ਹਿਮਾਚਲ) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਲੈਬੋਰੇਟ ਫਾਰਮਾਸਿਊਟੀਕਲਜ਼ ਇੰਡੀਆ ਲਿਮਟਿਡ, (ਯੂਨਿਟ-2), ਰਾਜਬਨ ਰੋਡ, ਨਾਰੀਵਾਲਾ, ਪਾਉਂਟਾ ਸਾਹਿਬ (ਹਿਮਾਚਲ) ਨੂੰ ਚਿਤਾਵਨੀ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜੀ.ਐਨ.ਬੀ ਮੈਡੀਕਲ ਲੈਬ, ਸੋਲਨ, ਹਿਮਾਚਲ ਪ੍ਰਦੇਸ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਗੋਲੀਆਂ, ਕੈਪਸੂਲ, ਡ੍ਰਾਈ ਸੀਰਪ (ਬੀਟਾ-ਲੈਕਟਮ), ਇੰਜੈਕਟੇਬਲ (ਤਰਲ ਇੰਜੈਕਸ਼ਨ-ਵਾਇਲ, ਐਂਪੂਲਜ਼ ਅਤੇ ਪੀ.ਐੱਫ.ਐੱਸ.) ਸੈਚੇਟ ਅਤੇ ਪ੍ਰੋਟੀਨ ਪਾਊਡਰ (ਜਨਰਲ ਸੈਕਸ਼ਨ) ਦਾ ਉਤਪਾਦਨ ਬੰਦ ਕਰਨ ਲਈ ਕਿਹਾ ਹੈ | ਇਸ ਤੋਂ ਇਲਾਵਾ ਗਨੋਸਿਸ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ, ਨਾਹਨ ਰੋਡ, ਪਿੰਡ ਮੋਗੀਨੰਦ, ਕਾਲਾ ਅੰਬ, ਸਿਰਮੌਰ (ਹਿਮਾਚਲ) ਨੂੰ ਕਾਸਮੈਟਿਕ ਨਿਰਮਾਣ ਲਈ ਕਾਰਨ ਦੱਸੋ ਅਤੇ ਨਿਰਮਾਣ ਬੰਦ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਫਰੀਦਾਬਾਦ ਵਿੱਚ ਰਜਿਸਟਰਡ ਨੇਸਟਰ ਫਾਰਮਾਸਿਊਟੀਕਲਜ਼ ਲਿਮਟਿਡ ਨੂੰ ਇਸ ਸਾਲ 30 ਜਨਵਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਪਾਲਣਾ ਜਮ੍ਹਾ ਕਰਨ ਤੋਂ ਬਾਅਦ ਫਰਮ ਦੀ ਦੁਬਾਰਾ ਜਾਂਚ ਕੀਤੀ ਗਈ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਸਖਤ ਚਿਤਾਵਨੀ ਦਿੱਤੀ ਗਈ। ਦੱਸ ਦਈਏ ਕਿ ਦੇਸ਼ ਭਰ ‘ਚ ਨਕਲੀ ਦਵਾਈਆਂ ਬਣਾਉਣ ‘ਚ ਸ਼ਾਮਲ ਫਾਰਮਾ ਕੰਪਨੀਆਂ ਦੇ ਖ਼ਿਲਾਫ਼ ਵੱਡੇ ਪੱਧਰ ‘ਤੇ ਕਾਰਵਾਈ ਜਾਰੀ ਹੈ। The post DCGI ਵਲੋਂ ਨਕਲੀ ਦਵਾਈਆਂ ਬਣਾਉਣ ਦੇ ਮਾਮਲੇ ‘ਚ 18 ਫ਼ਾਰਮਾ ਕੰਪਨੀਆਂ ਦੇ ਲਾਇਸੈਂਸ ਰੱਦ appeared first on TheUnmute.com - Punjabi News. Tags:
|
ਯੂਪੀ STF ਦੀ ਵੱਡੀ ਕਾਰਵਾਈ, ਅਤੀਕ ਅਹਿਮਦ ਦਾ ਪੁੱਤਰ ਤੇ ਸ਼ੂਟਰ ਗੁਲਾਮ ਅਹਿਮਦ ਮੁਕਾਬਲੇ 'ਚ ਢੇਰ Thursday 13 April 2023 07:56 AM UTC+00 | Tags: atiq-ahmed breaking-news ghulam-ahmed india-news mafia-atiq-ahmeds-son news umesh-murder-case umesh-murder-cse umesh-pal-murder-case up-news up-police yup-stf ਚੰਡੀਗੜ੍ਹ,13 ਅਪ੍ਰੈਲ 2023: ਉੱਤਰ ਪ੍ਰਦੇਸ਼ ਦੀ ਐੱਸ.ਟੀ.ਐੱਫ ਨੇ ਉਮੇਸ਼ ਪਾਲ ਕਤਲ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਮਾਫੀਆ ਅਤੀਕ ਅਹਿਮਦ (Atiq Ahmed) ਦੇ ਬੇਟੇ ਅਸਦ ਅਤੇ ਸ਼ੂਟਰ ਗੁਲਾਮ ਅਹਿਮਦ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਹਨ। ਯੂਪੀ ਐਸਟੀਐਫ ਨੇ ਇਹ ਕਾਰਵਾਈ ਝਾਂਸੀ ਵਿੱਚ ਕੀਤੀ ਹੈ। ਪ੍ਰਯਾਗਰਾਜ ਦੇ ਉਮੇਸ਼ ਪਾਲ ਕਤਲ ਕੇਸ ਵਿੱਚ ਲੋੜੀਂਦੇ ਅਸਦ ਅਤੇ ਗੁਲਾਮ ‘ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ। ਝਾਂਸੀ ਵਿੱਚ ਯੂਪੀਐਸਟੀਐਫ ਦੀ ਟੀਮ ਨਾਲ ਮੁਕਾਬਲੇ ਵਿੱਚ ਡੀਐਸਪੀ ਨਵੇਂਦੂ ਅਤੇ ਡੀਐਸਪੀ ਵਿਮਲ ਦੀ ਅਗਵਾਈ ਵਿੱਚ ਕੀਤੀ ਕਾਰਵਾਈ ਦੌਰਾਨ ਮਾਰੇ ਗਏ ਹਨ। ਇਸਦੇ ਨਾਲ ਹੀ ਅਤਿ-ਆਧੁਨਿਕ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਯੂਪੀ ਐਸਟੀਐਫ ਨੇ ਅਸਦ ਅਤੇ ਗੁਲਾਮ ਨੂੰ ਝਾਂਸੀ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਸੀ, ਪਰ ਅਸਦ ਅਤੇ ਗੁਲਾਮ ਨੇ ਐਸਟੀਐਫ ਟੀਮ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੀ ਐਸਟੀਐਫ ਨੇ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਨੂੰ ਮਾਰ ਦਿੱਤਾ। ਦੋਵਾਂ ‘ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ। The post ਯੂਪੀ STF ਦੀ ਵੱਡੀ ਕਾਰਵਾਈ, ਅਤੀਕ ਅਹਿਮਦ ਦਾ ਪੁੱਤਰ ਤੇ ਸ਼ੂਟਰ ਗੁਲਾਮ ਅਹਿਮਦ ਮੁਕਾਬਲੇ ‘ਚ ਢੇਰ appeared first on TheUnmute.com - Punjabi News. Tags:
|
ਜਲੰਧਰ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ Thursday 13 April 2023 08:07 AM UTC+00 | Tags: aam-aadmi-party breaking-news captain-and-navjot-sidhu charanjit-singh-channi karamjit-kaur-chaudhary latest-news news punjab-congress punjab-news punjab-politics the-unmute-breaking-news ਚੰਡੀਗੜ੍ਹ,13 ਅਪ੍ਰੈਲ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ (Karamjit Kaur Chaudhary) ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ | ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦ ਰਹੇ | The post ਜਲੰਧਰ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ appeared first on TheUnmute.com - Punjabi News. Tags:
|
ਪਿੰਡ ਕੁਰਕਵਿੰਡ ਵਿਖੇ ਭਤੀਜੇ ਨੇ ਆਪਣੇ ਚਾਚੇ ਦਾ ਕੁਹਾੜਾ ਮਾਰ ਕੇ ਕੀਤਾ ਕਤਲ Thursday 13 April 2023 08:23 AM UTC+00 | Tags: breaking-news kurkwind-village latest-news murder murder-case news police punjab punjab-news taran-tarn the-unmute-punjabi-news ਤਰਨ ਤਾਰਨ ,13 ਅਪ੍ਰੈਲ 2023: ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੁਰਕਵਿੰਡ ਵਿੱਚ ਭਤੀਜੇ ਨੇ ਕੁਹਾੜਾ ਮਾਰ ਕੇ ਆਪਣੇ ਚਾਚੇ ਦਾ ਕਤਲ ਕਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਪਾਲ ਸਿੰਘ ਦੇ ਭਰਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਪ੍ਰਤਾਪ ਸਿੰਘ ਅਕਸਰ ਸੁਖਪਾਲ ਸਿੰਘ ਨਾਲ ਝਗੜਾ ਕਰਦਾ ਰਹਿੰਦਾ ਸੀ। ਉਹ ਮਾਮੂਲੀ ਗੱਲ ਨੂੰ ਲੈ ਕੇ ਰੰਜਿਸ਼ ਰੱਖ ਕੇ ਅੱਜ ਜਦੋਂ ਸੁਖਪਾਲ ਸਿੰਘ ਆਪਣੀ ਦੁਕਾਨ ‘ਤੇ ਕੰਮ ਕਰ ਰਿਹਾ ਸੀ ਤਾਂ ਉਸ ਨੇ ਪਿੱਛਿਓਂ ਪ੍ਰਤਾਪ ਸਿੰਘ ਨੂੰ ਕੋਹਾੜਾ ਲੈ ਕੇ ਆਉਂਦਿਆਂ ਹੀ ਉਸ ‘ਤੇ ਹਮਲਾ ਕਰ ਦਿੱਤਾ | ਜਿਸਦੇ ਚੱਲਦੇ ਸੁਖਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਜ਼ਿਲ੍ਹਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਪ੍ਰਤਾਪ ਸਿੰਘ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪ੍ਰੀਤਇੰਦਰ ਸਿੰਘ ਨੇ ਸਬ-ਡਿਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ. ਮੌਕੇ ‘ਤੇ ਪਹੁੰਚੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਸੁਖਪਾਲ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਪ੍ਰਤਾਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। The post ਪਿੰਡ ਕੁਰਕਵਿੰਡ ਵਿਖੇ ਭਤੀਜੇ ਨੇ ਆਪਣੇ ਚਾਚੇ ਦਾ ਕੁਹਾੜਾ ਮਾਰ ਕੇ ਕੀਤਾ ਕਤਲ appeared first on TheUnmute.com - Punjabi News. Tags:
|
ਕਰਨਾਟਕ 'ਚ ਮੁਸਲਮਾਨਾਂ ਦੇ 4 ਫੀਸਦੀ ਕੋਟੇ ਨੂੰ ਖਤਮ ਦੇ ਖ਼ਿਲਾਫ਼ ਪਟੀਸ਼ਨ 'ਤੇ ਸੁਪਰੀਮ ਕੋਰਟ ਕਰੇਗੀ ਸੁਣਵਾਈ Thursday 13 April 2023 08:36 AM UTC+00 | Tags: breaking-news chief-justice-dy-chandrachud chief-minister-basavaraj-bomai cji-dy-chandrachud economically-weaker-section india karnataka karnataka-cabinet karnataka-government muslims-in-karnataka news petition sc supreme-court ਚੰਡੀਗੜ੍ਹ ,13 ਅਪ੍ਰੈਲ 2023: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਰਨਾਟਕ (Karnataka) ‘ਚ ਮੁਸਲਮਾਨਾਂ ਦੇ ਚਾਰ ਫੀਸਦੀ ਕੋਟੇ ਨੂੰ ਖਤਮ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਖ਼ਿਲਾਫ਼ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐਸ ਨਰਸਿਮਹਾ ਅਤੇ ਜਸਟਿਸ ਜੇਬੀ ਪਾਰਦੀਵਾਲਾ ਦੀ ਬੈਂਚ ਨੇ ਵਕੀਲ ਕਪਿਲ ਸਿੱਬਲ ਦੀ ਮੰਗ ‘ਤੇ ਵਿਚਾਰ ਕਰਨ ਤੋਂ ਬਾਅਦ ਸੂਚੀ ਨੂੰ ਮਨਜ਼ੂਰੀ ਦਿੱਤੀ। ਜ਼ਿਕਰਯੋਗ ਹੈ ਕਿ ਕਰਨਾਟਕ ਕੈਬਨਿਟ ਨੇ ਹਾਲ ਹੀ ‘ਚ ਘੱਟ ਗਿਣਤੀਆਂ ਲਈ ਚਾਰ ਫੀਸਦੀ ਰਾਖਵੇਂਕਰਨ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ। ਹੁਣ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਸੈਕਸ਼ਨ (EWS) ਦੇ ਅਧੀਨ ਲਿਆਂਦਾ ਜਾਵੇਗਾ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਦੱਸਿਆ ਕਿ ਘੱਟ ਗਿਣਤੀਆਂ ਲਈ 4 ਫੀਸਦੀ ਰਾਖਵਾਂਕਰਨ ਬਾਕੀਆਂ ਵਿਚਕਾਰ ਬਰਾਬਰ ਵੰਡਿਆ ਜਾਵੇਗਾ। ਇਸ ਨੂੰ ਕਰਨਾਟਕ ਵਿੱਚ ਵੋਕਲੀਗਾ ਅਤੇ ਲਿੰਗਾਇਤ ਭਾਈਚਾਰਿਆਂ ਲਈ ਮੌਜੂਦਾ ਰਾਖਵੇਂਕਰਨ ਵਿੱਚ ਜੋੜਿਆ ਜਾਵੇਗਾ। ਕਰਨਾਟਕ (Karnataka) ਵਿੱਚ ਇਸ ਸਾਲ ਚੋਣਾਂ ਹੋਣੀਆਂ ਹਨ। ਅਜਿਹੇ ਵਿੱਚ ਇਸ ਫੈਸਲੇ ਨੂੰ ਸਰਕਾਰ ਦੀ ਚੋਣ ਬਾਜ਼ੀ ਕਿਹਾ ਜਾ ਰਿਹਾ ਹੈ। ਇਸ ਫੈਸਲੇ ਤੋਂ ਬਾਅਦ ਕਰਨਾਟਕ ‘ਚ ਲਿੰਗਾਇਤ ਰਾਖਵਾਂਕਰਨ ਹੁਣ 5 ਫੀਸਦੀ ਤੋਂ ਵਧਾ ਕੇ 7 ਫੀਸਦੀ ਹੋ ਜਾਵੇਗਾ। ਇਸ ਨਾਲ ਵੋਕਲੀਗਾ ਭਾਈਚਾਰੇ ਲਈ ਰਾਖਵਾਂਕਰਨ 4 ਫੀਸਦੀ ਤੋਂ ਵਧਾ ਕੇ 6 ਫੀਸਦੀ ਹੋ ਜਾਵੇਗਾ। The post ਕਰਨਾਟਕ ‘ਚ ਮੁਸਲਮਾਨਾਂ ਦੇ 4 ਫੀਸਦੀ ਕੋਟੇ ਨੂੰ ਖਤਮ ਦੇ ਖ਼ਿਲਾਫ਼ ਪਟੀਸ਼ਨ ‘ਤੇ ਸੁਪਰੀਮ ਕੋਰਟ ਕਰੇਗੀ ਸੁਣਵਾਈ appeared first on TheUnmute.com - Punjabi News. Tags:
|
ਕੋਰੋਨਾ ਦੇ ਕਾਲੇ ਦੌਰ ਦੌਰਾਨ ਕੇਸਾਂ 'ਚ ਫਸੇ ਲੋਕਾਂ ਨੇ ਮਾਣਯੋਗ ਅਦਾਲਤ ਨੂੰ ਕੀਤੀ ਇਹ ਅਪੀਲ Thursday 13 April 2023 08:48 AM UTC+00 | Tags: breaking-news corona fatehgarh-sahib fatehgarh-sahib-court latest-news news punjab punjab-government shri-fatehgarh-sahib the-unmute-breaking the-unmute-latest-news ਫਤਿਹਗੜ੍ਹ ਸਾਹਿਬ,13 ਅਪ੍ਰੈਲ 2023: ਕੋਰੋਨਾ (Corona) ਕਾਲ ਦੇ ਉਸ ਕਾਲੇ ਦੌਰ ਨੂੰ ਮਜ਼ਬੂਰ ਅਤੇ ਬੇਵੱਸ ਲੋਕਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ | ਇਸ ਲਈ ਉਸ ਭਿਆਨਕ ਸਥਿਤੀ ਨੂੰ ਭੁੱਲਿਆ ਨਹੀਂ ਜਾ ਸਕਦਾ ਹੈ | ਜਿਨ੍ਹਾਂ ਨੇ ਘਰਾਂ ਵਿੱਚ ਕਈ-ਕਈ ਦਿਨ ਭੁੱਖੇ ਰਹਿ ਕੇ ਗੁਜ਼ਾਰਾ ਕੀਤਾ ਸੀ।ਅੱਜ ਗੱਲਬਾਤ ਕਰਦੇ ਹਾਂ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਨੇ ਆਪਣੇ ਭੁੱਖੇ ਬੱਚਿਆਂ ਦਾ ਢਿੱਡ ਭਰਨ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ, ਕਈ ਜਣਿਆਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਪੁਲਿਸ ਦੇ ਡੰਡੇ ਵੀ ਖਾਧੇ ਅਤੇ ਆਪਣੇ ਉੱਤੇ ਕੇਸ ਵੀ ਪਵਾ ਲਏ | ਅੱਜ ਉਨ੍ਹਾਂ ਫਤਿਹਗੜ੍ਹ ਸਾਹਿਬ ਦੇ ਵਸਨੀਕ ਗਰੀਬ ਦਿਹਾੜੀਦਾਰ ਲੋਕਾਂ ਨੇ ਮਾਣਯੋਗ ਫਤਿਹਗੜ੍ਹ ਸਾਹਿਬ ਅਦਾਲਤ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਦੇ ਭੁੱਖੇ ਢਿੱਡ ਭਰਨ ਲਈ ਕੀਤੇ ਇਸ ਜ਼ੁਰਮ ਤੋਂ ਹੁਣ ਉਨ੍ਹਾਂ ਨੂੰ ਫਾਰਗ ਕਰ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਦਿਹਾੜੀ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰ ਸਕਣ। ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਵਕੀਲ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਕੋਰੋਨਾ (Corona) ਦੇ ਕਾਲੇ ਦੌਰ ਦੌਰਾਨ ਆਪਣੇ ਭੁੱਖੇ ਬੱਚਿਆਂ ਦਾ ਢਿੱਡ ਭਰਨਾ ਇਨ੍ਹਾਂ ਲੋਕਾਂ ਨੂੰ ਮਹਿੰਗਾ ਪਿਆ ਹੈ, ਜਦੋਂ ਕਿ ਇਨ੍ਹਾਂ ਵੱਲੋਂ ਕੀਤਾ ਜ਼ੁਰਮ ਬਹੁਤ ਵੱਡਾ ਜੁਰਮ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਮੌਕੇ ਦੀ ਸਰਕਾਰ ਚਾਹੁੰਦੀ ਤਾਂ ਇੱਕ ਸਪੈਸ਼ਲ ਪੈਨਲ ਬਣਾ ਕੇ ਅਜਿਹੇ ਕੇਸਾਂ ਦਾ ਨਿਪਟਾਰਾ ਕਰ ਸਕਦੀ ਸੀ ਤੇ ਇਨਾਂ ਮਜ਼ਬੂਰ ਲੋਕਾਂ ਨੂੰ ਧੱਕੇ ਖਾਣ ਤੋਂ ਬਚਾਅ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ।ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ਤੇ ਮਾਣਯੋਗ ਅਦਾਲਤ ਫਤਹਿਗੜ੍ਹ ਸਾਹਿਬ ਨੂੰ ਅਪੀਲ ਕਰਨਗੇ ਕਿ ਇਨਾਂ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਵਿੱਚ ਸਪੈਸ਼ਲ ਤੌਰ ਤੇ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਤੇ ਲੋਕਾਂ ਨੂੰ ਬਹੁਤ ਭਰੋਸਾ ਹੈ ਤੇ ਇਹ ਭਰੋਸਾ ਬਰਕਰਾਰ ਰਹੇਗਾ। The post ਕੋਰੋਨਾ ਦੇ ਕਾਲੇ ਦੌਰ ਦੌਰਾਨ ਕੇਸਾਂ ‘ਚ ਫਸੇ ਲੋਕਾਂ ਨੇ ਮਾਣਯੋਗ ਅਦਾਲਤ ਨੂੰ ਕੀਤੀ ਇਹ ਅਪੀਲ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵਲੋਂ ਇੱਕ IFS ਸਮੇਤ 12 IAS ਅਧਿਕਾਰੀਆਂ ਦਾ ਤਬਾਦਲਾ Thursday 13 April 2023 08:58 AM UTC+00 | Tags: 12-ias 12-ias-officers breaking-news latest-news news punjab-government punjab-govt punjab-news ਚੰਡੀਗੜ੍ਹ,13 ਅਪ੍ਰੈਲ 2023: ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 1 (ਆਈ.ਐੱਫ.ਐੱਸ) IFS ਅਧਿਕਾਰੀ ਸਮੇਤ 12 ਆਈ.ਏ.ਐੱਸ (IAS) ਅਧਿਕਾਰੀਆਂ ਦੀਆਂ ਬਦਲੀਆਂ ਕੀਤੀ ਗਈਆਂ ਹਨ |
The post ਪੰਜਾਬ ਸਰਕਾਰ ਵਲੋਂ ਇੱਕ IFS ਸਮੇਤ 12 IAS ਅਧਿਕਾਰੀਆਂ ਦਾ ਤਬਾਦਲਾ appeared first on TheUnmute.com - Punjabi News. Tags:
|
Rozgar Mela: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 71,000 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ Thursday 13 April 2023 10:01 AM UTC+00 | Tags: appointment-letters bjp breaking-news employment-fair-scheme india-news news prime-minister-narendra-modi rozgar-mela rozgar-melanews ਚੰਡੀਗੜ੍ਹ,13 ਅਪ੍ਰੈਲ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਦੀ ਰੁਜ਼ਗਾਰ ਮੇਲਾ (Rozgar Mela) ਯੋਜਨਾ ਤਹਿਤ 71,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ। ਵੱਖ-ਵੱਖ ਸੂਬਿਆਂ ਨਾਲ ਸੰਬੰਧਿਤ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਕੇਂਦਰ ਸਰਕਾਰ ਦੇ ਵਿਭਾਗਾਂ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਹਮੇਸ਼ਾ ਆਪਣੇ ਆਪ ਨੂੰ ਵਿਦਿਆਰਥੀ ਮੰਨਿਆ ਹੈ। ਮੈਂ ਕਦੇ ਨਹੀਂ ਸੋਚਦਾ ਕਿ ਮੈਂ ਸਭ ਕੁਝ ਜਾਣਦਾ ਹਾਂ ਅਤੇ ਹੁਣ ਕੁਝ ਸਿੱਖਣ ਦੀ ਲੋੜ ਨਹੀਂ ਹੈ। ਕਦੇ ਇਹ ਨਾ ਸੋਚੋ ਕਿ ਤੁਸੀਂ ਸਭ ਕੁਝ ਸਿੱਖ ਲਿਆ ਹੈ। ਹਮੇਸ਼ਾ ਸਿੱਖਣ ਲਈ ਤਿਆਰ ਰਹਿਣ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕੋਰੋਨਾ ਨੇ ਕਈ ਦੇਸ਼ਾਂ ਦੀ ਅਰਥਵਿਵਸਥਾ ਨੂੰ ਹੇਠਾਂ ਲਿਆਂਦਾ, ਪਰ ਅਸੀਂ ਮਜ਼ਬੂਤ ਰਹੇ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ। ਕੋਵਿਡ ਤੋਂ ਬਾਅਦ ਪੂਰੀ ਦੁਨੀਆ ਮੰਦੀ ਦਾ ਸਾਹਮਣਾ ਕਰ ਰਹੀ ਹੈ, ਜ਼ਿਆਦਾਤਰ ਦੇਸ਼ਾਂ ਦੀ ਆਰਥਿਕਤਾ ਲਗਾਤਾਰ ਡਿੱਗ ਰਹੀ ਹੈ। ਇਸ ਦੇ ਬਾਵਜੂਦ ਦੁਨੀਆ ਭਾਰਤ ਨੂੰ ਇੱਕ ਚਮਕੀਲੇ ਬਿੰਦੂ ਵਜੋਂ ਦੇਖ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਅੱਜ ਨੌਜਵਾਨਾਂ ਦੇ ਸਾਹਮਣੇ ਕਈ ਅਜਿਹੇ ਸੈਕਟਰ ਖੁੱਲ੍ਹ ਗਏ ਹਨ, ਜੋ 10 ਸਾਲ ਪਹਿਲਾਂ ਨੌਜਵਾਨਾਂ ਨੂੰ ਨਹੀਂ ਮਿਲਦੇ ਸਨ। ਸਟਾਰਟਅੱਪ ਦੀ ਮਿਸਾਲ ਸਾਡੇ ਸਾਹਮਣੇ ਹੈ। ਅੱਜ ਭਾਰਤ ਦੇ ਨੌਜਵਾਨਾਂ ਵਿੱਚ ਇਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਇੱਕ ਰਿਪੋਰਟ ਦੇ ਅਨੁਸਾਰ, ਸਟਾਰਟਅੱਪ ਨੇ 40 ਲੱਖ ਤੋਂ ਵੱਧ ਸਿੱਧੀਆਂ ਅਤੇ ਅਸਿੱਧੇ ਨੌਕਰੀਆਂ ਪੈਦਾ ਕੀਤੀਆਂ ਹਨ। ਇਸ ਦੇ ਨਾਲ ਹੀ ਪਿਛਲੇ 8-9 ਸਾਲਾਂ ਵਿੱਚ ਦੇਸ਼ ਦੇ ਖੇਡ ਖੇਤਰ ਨੂੰ ਵੀ ਹੁਲਾਰਾ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮ-ਨਿਰਭਰ ਭਾਰਤ ਮੁਹਿੰਮ ਦੇ ਤਹਿਤ ਦੇਸ਼ ਵਿੱਚ ਸੈਟੇਲਾਈਟ ਵੀ ਬਣਾਏ ਜਾ ਰਹੇ ਹਨ। ਆਤਮ-ਨਿਰਭਰ ਭਾਰਤ ਮੁਹਿੰਮ’ ਦੀ ਸੋਚ ਅਤੇ ਪਹੁੰਚ ਸਵਦੇਸ਼ੀ ਅਤੇ ‘ਵੋਕਲ ਫ਼ਾਰ ਲੋਕਲ’ ਅਪਣਾਉਣ ਨਾਲੋਂ ਕਿਤੇ ਵੱਧ ਹੈ। ਇਹ ਭਾਰਤ ਵਿੱਚ ਪਿੰਡਾਂ ਤੋਂ ਸ਼ਹਿਰਾਂ ਤੱਕ ਕਰੋੜਾਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਮੁਹਿੰਮ ਹੈ। ਅੱਜ ਆਧੁਨਿਕ ਉਪਗ੍ਰਹਿ ਤੋਂ ਲੈ ਕੇ ਸੈਮੀ ਹਾਈ ਸਪੀਡ ਰੇਲਗੱਡੀਆਂ ਤੱਕ ਹਰ ਚੀਜ਼ ਭਾਰਤ ਵਿੱਚ ਹੀ ਬਣਾਈ ਜਾ ਰਹੀ ਹੈ। 2014 ਤੋਂ ਪਹਿਲਾਂ, ਰੇਲਵੇ ਲਾਈਨ ਨੂੰ ਬਿਜਲੀ ਦੇਣ ਵਿੱਚ 7 ਦਹਾਕੇ ਲੱਗ ਗਏ ਸਨ। 2014 ਤੋਂ ਬਾਅਦ, ਅਸੀਂ 9 ਸਾਲਾਂ ਵਿੱਚ 40 ਹਜ਼ਾਰ ਤੋਂ ਵੱਧ ਲੰਬੀਆਂ ਰੇਲਵੇ ਲਾਈਨਾਂ ਦਾ ਬਿਜਲੀਕਰਨ ਕੀਤਾ। ਸਾਡੇ ਦੇਸ਼ ਵਿੱਚ ਇਹ ਪਹੁੰਚ ਵੀ ਦਹਾਕਿਆਂ ਤੱਕ ਹਾਵੀ ਰਹੀ ਕਿ ਰੱਖਿਆ ਸਾਜ਼ੋ-ਸਾਮਾਨ ਬਾਹਰੋਂ ਹੀ ਲਿਆਂਦਾ ਜਾ ਸਕਦਾ ਹੈ। ਅਸੀਂ ਆਪਣੇ ਦੇਸ਼ ਦੇ ਨਿਰਮਾਤਾਵਾਂ ‘ਤੇ ਇੰਨਾ ਭਰੋਸਾ ਨਹੀਂ ਕੀਤਾ। ਸਾਡੀ ਸਰਕਾਰ ਨੇ ਵੀ ਇਹ ਤਰੀਕਾ ਬਦਲਿਆ ਹੈ। ਸਾਡੀ ਫੌਜ ਨੇ 300 ਤੋਂ ਵੱਧ ਅਜਿਹੇ ਸਾਜ਼ੋ-ਸਾਮਾਨ ਅਤੇ ਹਥਿਆਰਾਂ ਦੀ ਸੂਚੀ ਤਿਆਰ ਕੀਤੀ ਹੈ, ਜੋ ਹੁਣ ਭਾਰਤ ਵਿੱਚ ਹੀ ਬਣੇ ਹੋਣਗੇ ਅਤੇ ਸਿਰਫ਼ ਭਾਰਤੀ ਉਦਯੋਗ ਤੋਂ ਹੀ ਖਰੀਦੇ ਜਾਣਗੇ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਭਾਰਤੀ ਬੱਚੇ ਵਿਦੇਸ਼ਾਂ ਤੋਂ ਆਯਾਤ ਕੀਤੇ ਖਿਡੌਣਿਆਂ ਨਾਲ ਖੇਡਦੇ ਸਨ। ਨਾ ਤਾਂ ਉਹ ਚੰਗੀ ਕੁਆਲਿਟੀ ਦੇ ਸਨ ਅਤੇ ਨਾ ਹੀ ਭਾਰਤੀ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਸਨ। ਅਸੀਂ ਆਯਾਤ ਕੀਤੇ ਖਿਡੌਣਿਆਂ ਲਈ ਗੁਣਵੱਤਾ ਦੇ ਮਾਪਦੰਡ ਤੈਅ ਕੀਤੇ ਅਤੇ ਆਪਣੇ ਸਵਦੇਸ਼ੀ ਉਦਯੋਗ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕੀਤਾ। 3-4 ਸਾਲਾਂ ਦੇ ਅੰਦਰ, ਖਿਡੌਣਾ ਉਦਯੋਗ ਨੂੰ ਮੁੜ ਸੁਰਜੀਤ ਕੀਤਾ ਗਿਆ ਅਤੇ ਰੁਜ਼ਗਾਰ ਦੇ ਕਈ ਨਵੇਂ ਮੌਕੇ ਪੈਦਾ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੁਜ਼ਗਾਰ ਪੈਦਾ ਕਰਨ ਦਾ ਇੱਕ ਹੋਰ ਪਹਿਲੂ ਸਰਕਾਰ ਦੁਆਰਾ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਕੀਤਾ ਨਿਵੇਸ਼ ਹੈ। ਜਦੋਂ ਸਰਕਾਰ ਪੂੰਜੀਗਤ ਖਰਚ ਕਰਦੀ ਹੈ ਤਾਂ ਸੜਕਾਂ, ਰੇਲਵੇ, ਬੰਦਰਗਾਹਾਂ ਸਮੇਤ ਕਈ ਚੀਜ਼ਾਂ ਵੱਡੇ ਪੱਧਰ ‘ਤੇ ਤਿਆਰ ਕੀਤੀਆਂ ਜਾਂਦੀਆਂ ਹਨ। ਦੇਸ਼ ਵਿੱਚ ਪੂੰਜੀਗਤ ਖਰਚ 9 ਸਾਲਾਂ ਵਿੱਚ 4 ਗੁਣਾ ਵਧਿਆ ਹੈ। ਇਸ ਨਾਲ ਨਾ ਸਿਰਫ਼ ਰੁਜ਼ਗਾਰ ਦੇ ਮੌਕੇ ਵਧੇ ਹਨ, ਸਗੋਂ ਲੋਕਾਂ ਦੀ ਆਮਦਨ ਵੀ ਵਧੀ ਹੈ। The post Rozgar Mela: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 71,000 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ appeared first on TheUnmute.com - Punjabi News. Tags:
|
ਸੀਨੀਅਰ PCS ਅਫ਼ਸਰ ਸੰਦੀਪ ਸਿੰਘ ਗੜਾ ਨੂੰ ਡਾਇਰੈਕਟਰ ਲੋਕ ਸੰਪਰਕ ਦਾ ਦਿੱਤਾ ਚਾਰਜ Thursday 13 April 2023 12:17 PM UTC+00 | Tags: aam-aadmi-party breaking-news cm-bhagwant-mann latest-news news punjab punjab-news sandeep-singh-garha ਚੰਡੀਗੜ੍ਹ, 13 ਅਪ੍ਰੈਲ, 2023: ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 1 (ਆਈ.ਐੱਫ.ਐੱਸ) IFS ਅਧਿਕਾਰੀ ਸਮੇਤ 12 ਆਈ.ਏ.ਐੱਸ (IAS) ਅਧਿਕਾਰੀਆਂ ਦੀਆਂ ਬਦਲੀਆਂ ਕੀਤੀ ਗਈਆਂ ਹਨ | ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਅੱਜ ਬਦਲੇ ਆਈ.ਏ. ਐਸ ਅਧਿਕਾਰੀਆਂ ਦੀ ਸੂਚੀ 'ਚ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਸੀਨੀਅਰ ਪੀਸੀਐਸ ਅਫ਼ਸਰ ਸੰਦੀਪ ਸਿੰਘ ਗੜਾ ਨੂੰ ਡਾਇਰੈਕਟਰ ਲੋਕ ਸੰਪਰਕ ਦਾ ਚਾਰਜ ਦਿੱਤਾ ਗਿਆ ਹੈ | The post ਸੀਨੀਅਰ PCS ਅਫ਼ਸਰ ਸੰਦੀਪ ਸਿੰਘ ਗੜਾ ਨੂੰ ਡਾਇਰੈਕਟਰ ਲੋਕ ਸੰਪਰਕ ਦਾ ਦਿੱਤਾ ਚਾਰਜ appeared first on TheUnmute.com - Punjabi News. Tags:
|
ਵਾਅਦੇ ਮੁਤਾਬਕ 20 ਦਿਨ ਤੋਂ ਪਹਿਲਾਂ ਹੀ ਮੁਆਵਜ਼ਾ ਵੰਡਣ ਦਾ ਕੰਮ ਸ਼ੁਰੂ ਕੀਤਾ: CM ਭਗਵੰਤ ਮਾਨ Thursday 13 April 2023 12:21 PM UTC+00 | Tags: aam-aadmi-party abohar breaking-news cm-bhagwant-mann compensation farmers fazlika news punjab punjabi-news the-unmute the-unmute-breaking-news the-unmute-punjabi-news ਅਬੋਹਰ (ਫਾਜ਼ਿਲਕਾ), 13 ਅਪ੍ਰੈਲ 2023: ਪੰਜਾਬ ਭਰ ਵਿੱਚ ਭਾਰੀ ਮੀਂਹ ਕਾਰਨ ਨੁਕਸਾਨ ਝੱਲਣ ਵਾਲੇ ਕਿਸਾਨਾਂ ਦੀ ਸੰਕਟ ਦੀ ਇਸ ਘੜੀ ਵਿਚ ਬਾਂਹ ਫੜਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਇਨ੍ਹਾਂ ਕਿਸਾਨਾਂ ਨੂੰ ਖੁਦ ਮੁਆਵਜਾ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਸੂਬਾ ਸਰਕਾਰ ਨੇ ਪਹਿਲੇ ਦਿਨ 40 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਵੰਡ ਕੇ ਸਾਰੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਅੱਜ ਇੱਥੇ ਲਗਾਤਾਰ ਮੀਂਹ ਕਾਰਨ ਹੋਏ ਫਸਲਾਂ ਅਤੇ ਘਰਾਂ ਨੁਕਸਾਨ ਲਈ ਮੁਆਵਜ਼ਾ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ 362 ਪਿੰਡਾਂ ਨੂੰ ਮੁਆਵਜ਼ੇ ਵਜੋਂ ਕੁੱਲ 12.94 ਕਰੋੜ ਰੁਪਏ ਵਿੱਚੋਂ 6 ਕਰੋੜ ਰੁਪਏ ਖੁਦ ਵੰਡੇ ਹਨ। ਭਗਵੰਤ ਮਾਨ ਨੇ ਕਿਹਾ, "ਅੱਜ ਦੇ ਦਿਨ ਨੂੰ ਖੁਸ਼ੀ ਵਾਲਾ ਦਿਨ ਨਹੀਂ ਆਖਿਆ ਜਾ ਸਕਦਾ ਕਿਉਂਕਿ ਮੈਂ ਕੁਦਰਤ ਦੇ ਕਹਿਰ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਇੱਥੇ ਆਇਆ ਹਾਂ। ਸੰਕਟ ਦੀ ਇਸ ਘੜੀ ਵਿੱਚ ਪ੍ਰਭਾਵਿਤ ਹੋਏ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਲਈ ਤੁਹਾਡੀ ਸਰਕਾਰ ਦ੍ਰਿੜ ਵਚਨਬੱਧ ਹੈ।" ਮੁੱਖ ਮੰਤਰੀ ਨੇ ਕਿਹਾ ਕਿ ਲਗਾਤਾਰ ਮੀਂਹ ਪੈਣ ਤੋਂ ਬਾਅਦ ਉਨ੍ਹਾਂ ਨੇ ਜ਼ਮੀਨੀ ਪੱਧਰ 'ਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਸੀ। ਭਗਵੰਤ ਮਾਨ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਕਿਸਾਨਾਂ ਨੂੰ ਹੋਏ ਭਾਰੀ ਨੁਕਸਾਨ ਨੂੰ ਦੇਖ ਕੇ ਉਨ੍ਹਾਂ ਦਾ ਮਨ ਦੁਖੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਤੁਰੰਤ ਬਾਅਦ ਸੂਬਾ ਸਰਕਾਰ ਨੇ ਲੋਕਾਂ ਦੇ ਹੋਏ ਨੁਕਸਾਨ ਦਾ ਪਤਾ ਲਾਉਣ ਲਈ ਵਿਆਪਕ ਪੱਧਰ ਉਤੇ ਵਿਸ਼ੇਸ਼ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਦੀ ਗਿਰਦਾਵਰੀ ਵਿਚ ਪਿਛਲੀ ਸਰਕਾਰ ਦੇ ਮੁਕਾਬਲੇ ਫੈਸਲਾਕੁੰਨ ਪਰਿਵਰਤਨ ਹੋਇਆ ਹੈ ਕਿਉਂਕਿ ਪਹਿਲਾਂ ਸਿਰਫ਼ ਫੋਕੇ ਦਾਅਵੇ ਹੀ ਹੁੰਦੇ ਸਨ ਅਤੇ ਜ਼ਮੀਨੀ ਪੱਧਰ ਉਤੇ ਲੋਕਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਗਿਰਦਾਵਰੀ ਸਿਰਫ ਸਿਆਸੀ ਰਸੂਖਵਾਨ ਲੋਕਾਂ ਦੀ ਮਰਜ਼ੀ ਉਤੇ ਨਿਰਭਰ ਹੁੰਦੀ ਸੀ ਜਿਸ ਕਰਕੇ ਕਿਸੇ ਵੀ ਅਸਲ ਲਾਭਪਾਤਰੀ ਨੂੰ ਮਦਦ ਨਹੀਂ ਮਿਲਦੀ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਿਰਦਾਵਰੀਆਂ ਖੇਤਾਂ ਵਿਚ ਜਾ ਕੇ ਕਰਨ ਦੀ ਬਜਾਏ ਅਮੀਰ ਲੋਕਾਂ ਦੇ ਘਰਾਂ ਵਿੱਚ ਹੀ ਨੇਪਰੇ ਚਾੜ੍ਹ ਲਈਆਂ ਜਾਂਦੀਆਂ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਗਿਰਦਾਵਰੀ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਪਾਰਦਰਸ਼ੀ ਵਿਧੀ ਅਪਣਾਈ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਵਿਸਾਖੀ ਤੋਂ ਪਹਿਲਾਂ ਮੁਆਵਜ਼ੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਅੱਜ ਮਿੱਥੇ ਸਮੇਂ ਤੋਂ ਪਹਿਲਾਂ ਇਸ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਇੱਕੋ-ਇੱਕ ਉਦੇਸ਼ ਕਿਸਾਨਾਂ ਨੂੰ ਲਾਭ ਪਹੁੰਚਾਉਣਾ ਹੈ ਜਿਨ੍ਹਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦੀ ਮੁਆਵਜਾ ਰਾਸ਼ੀ ਵਿੱਚ 25 ਫੀਸਦੀ ਵਾਧਾ ਕੀਤਾ ਹੈ। ਜੇਕਰ ਨੁਕਸਾਨ 75 ਫੀਸਦੀ ਤੋਂ ਵੱਧ ਹੁੰਦਾ ਹੈ ਤਾਂ ਸੂਬਾ ਸਰਕਾਰ ਕਿਸਾਨਾਂ ਨੂੰ 15,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇਗੀ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਜੇਕਰ ਨੁਕਸਾਨ 33 ਤੋਂ 75 ਫੀਸਦੀ ਤੱਕ ਹੁੰਦਾ ਹੈ ਤਾਂ ਕਿਸਾਨਾਂ ਨੂੰ 6800 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਵੀ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਘਰਾਂ ਦੇ ਥੋੜ੍ਹੇ-ਬਹੁਤ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਖਰਾਬੇ ਦੇ 20 ਦਿਨਾਂ ਦੇ ਅੰਦਰ ਮੁਆਵਜ਼ਾ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਦੀ ਕਿਸੇ ਵੀ ਸਰਕਾਰ ਨੇ ਇਸ ਬਾਰੇ ਭੋਰਾ ਚਿੰਤਾ ਨਹੀਂ ਕੀਤੀ। ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ, "ਪਿਛਲੀਆਂ ਸਰਕਾਰਾਂ ਦੌਰਾਨ ਮੁਆਵਜ਼ੇ ਵਿੱਚ ਏਨੀ ਦੇਰੀ ਹੋਈ ਸੀ ਕਿ ਜ਼ਿਆਦਾਤਰ ਮੰਤਰੀ ਅਤੇ ਵਿਧਾਇਕ ਇਹ ਭੁੱਲ ਹੀ ਜਾਂਦੇ ਸਨ ਕਿ ਉਹ ਕਿਹੜੀ ਫਸਲ ਦੇ ਮੁਆਵਜ਼ੇ ਦੇ ਚੈੱਕ ਵੰਡ ਰਹੇ ਹਨ। ਹੁਣ ਤੁਹਾਡੀ ਸਰਕਾਰ ਵਿਚ ਫਸਲ ਅਜੇ ਖੇਤਾਂ ਵਿੱਚ ਹੈ ਪਰ ਪੈਸਾ ਖਾਤਿਆਂ ਵਿਚ ਪਾ ਦਿੱਤਾ ਹੈ।" ਮੁੱਖ ਮੰਤਰੀ ਨੇ ਕਿਹਾ ਕਿ ਮੀਂਹ ਕਾਰਨ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਲਈ ਕੇਂਦਰ ਨੂੰ ਮੁਆਵਜ਼ਾ ਦੇਣ ਵਾਸਤੇ ਮਿੰਨਤਾਂ ਕਰਨ ਦੀ ਬਜਾਏ ਕਣਕ ਦੇ ਟੁੱਟੇ ਤੇ ਸੁੰਗੜੇ ਦਾਣਿਆਂ ਉਤੇ ਭਾਰਤ ਸਰਕਾਰ ਵੱਲੋਂ ਮੁੱਲ ਵਿਚ ਕੀਤੀ ਜਾ ਰਹੀ ਕਟੌਤੀ ਕਾਰਨ ਕਿਸਾਨਾਂ 'ਤੇ ਪਏ ਆਰਥਿਕ ਬੋਝ ਦਾ ਸਾਰਾ ਖਰਚਾ ਸੂਬਾ ਸਰਕਾਰ ਸਹਿਣ ਕਰੇਗੀ। ਉਨ੍ਹਾਂ ਕਿਹਾ ਕਿ ਲਗਾਤਾਰ ਮੀਂਹ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਕੇਂਦਰ ਸਰਕਾਰ ਦੀ ਬੇਰੁਖੀ ਨੇ ਕਿਸਾਨਾਂ ਦੀ ਸਾਰ ਲੈਣ ਲਈ ਕੁਝ ਨਹੀਂ ਕੀਤਾ ਸਗੋਂ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਲਈ ਕੇਂਦਰ ਨੇ ਖਰਾਬ ਹੋਏ ਅਨਾਜ ਦੇ ਮੁੱਲ ਵਿਚ ਕਟੌਤੀ ਕਰ ਦਿੱਤੀ। ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਪੰਜਾਬੀ ਕਿਸਾਨਾਂ ਤੋਂ ਬਿਨਾਂ ਕੌਮੀ ਅਨਾਜ ਭੰਡਾਰ ਭਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਸੂਬੇ ਦੇ ਮਿਹਨਤਕਸ਼ ਕਿਸਾਨਾਂ ਤੋਂ ਬਿਨਾਂ ਆਪਣੀ ਹੋਂਦ ਕਾਇਮ ਨਹੀਂ ਰੱਖ ਸਕਦੀ। ਭਗਵੰਤ ਮਾਨ ਨੇ ਪ੍ਰਣ ਕਰਦਿਆਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਅਨਾਜ ਭੰਡਾਰ ਲਈ ਕਣਕ ਅਤੇ ਝੋਨੇ ਦੇ ਰੂਪ ਵਿੱਚ ਸਾਥੋਂ ਅਨਾਜ ਦੀ ਸਪਲਾਈ ਦੀ ਮੰਗ ਕਰੇਗਾ ਤਾਂ ਕਿਸਾਨਾਂ 'ਤੇ ਲਗਾਏ ਗਏ ਕੱਟ ਦਾ ਇੱਕ-ਇੱਕ ਪੈਸਾ ਕੇਂਦਰ ਤੋਂ ਵਿਆਜ ਸਣੇ ਲਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਅਤੇ ਇਸ ਦੇ ਕਿਸਾਨਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਅਪਣਾਇਆ ਹੋਇਆ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੂਬਾ ਸਰਕਾਰ ਵਿਰੁੱਧ ਬੇਬੁਨਿਆਦ ਬਿਆਨ ਦੇਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਖ਼ਤ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਹਰ ਫੈਸਲਾ ਆਮ ਆਦਮੀ ਦੇ ਭਲੇ ਲਈ ਹੁੰਦਾ ਹੈ। ਉਨ੍ਹਾਂ ਨੇ ਸਾਬਕਾ ਉਪ ਮੁੱਖ ਮੰਤਰੀ ਉਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜਾ ਵਿਅਕਤੀ ਖ਼ੁਦ ਦੁਪਹਿਰ 12 ਵਜੇ ਜਾਗਦਾ ਹੈ, ਉਹ ਕਦੇ ਵੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 2 ਵਜੇ ਤੱਕ ਬਦਲਣ ਦੇ ਫਾਇਦੇ ਦੀ ਉਮੀਦ ਨਹੀਂ ਲਾ ਸਕਦਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਲੋਕ ਵਿਰੋਧੀ ਮਾਨਸਿਕਤਾ ਕਾਰਨ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਾਵਰਕਾਮ ਨੂੰ ਮਜ਼ਬੂਤ ਕਰਨ ਲਈ ਬੇਮਿਸਾਲ ਪਹਿਲਕਦਮੀਆਂ ਕੀਤੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਕਾਰ ਨੇ ਪਿਛਲੇ ਸਾਲ ਦੀ 20,200 ਕਰੋੜ ਰੁਪਏ ਦੀ ਸਾਰੀ ਬਕਾਇਆ ਸਬਸਿਡੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੀ.ਐਸ.ਪੀ.ਸੀ.ਐਲ. ਲੋਕਾਂ ਦੀ ਸਹੀ ਭਾਵਨਾ ਨਾਲ ਸੇਵਾ ਕਰੇ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਵਾਸਤੇ ਆਹਲਾ ਦਰਜੇ ਦੇ 10 ਕੇਂਦਰ ਖੋਲ੍ਹੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਲਈ ਮਿਆਰੀ ਸਿਖਲਾਈ ਪ੍ਰਦਾਨ ਕਰਨਗੇ ਤਾਂ ਕਿ ਉਹ ਸੂਬੇ ਅਤੇ ਦੇਸ਼ ਵਿੱਚ ਉਚੇ ਅਹੁਦਿਆਂ 'ਤੇ ਕੰਮ ਕਰ ਸਕਣ। The post ਵਾਅਦੇ ਮੁਤਾਬਕ 20 ਦਿਨ ਤੋਂ ਪਹਿਲਾਂ ਹੀ ਮੁਆਵਜ਼ਾ ਵੰਡਣ ਦਾ ਕੰਮ ਸ਼ੁਰੂ ਕੀਤਾ: CM ਭਗਵੰਤ ਮਾਨ appeared first on TheUnmute.com - Punjabi News. Tags:
|
ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੱਟੀ ਦੀਆਂ ਮੰਡੀਆਂ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ Thursday 13 April 2023 12:28 PM UTC+00 | Tags: aam-aadmi-party breaking-news cm-bhagwant-mann grain-market laljit-singh-bhullar latest-news news punjab punjab-government punjab-mandi-board the-unmute-latest-news wheat ਚੰਡੀਗੜ੍ਹ, 13 ਅਪ੍ਰੈਲ 2023: ਪੰਜਾਬ ਦੇ ਟਰਾਂਸਪੋਰਟ ਅਤੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ (Laljit Singh Bhullar) ਵੱਲੋਂ ਅੱਜ ਪੱਟੀ ਹਲਕੇ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ। ਉਨ੍ਹਾਂ ਹਲਕੇ ਵਿੱਚ ਪੱਟੀ, ਦੁੱਬਲੀ, ਕੋਟ ਬੁੱਢਾ, ਹਰੀਕੇ, ਨੌਸ਼ਹਿਰਾ ਪੰਨੂੰਆਂ ਦੀਆਂ ਦਾਣਾ ਮੰਡੀਆਂ ਵਿੱਚ ਪਹੁੰਚ ਕੇ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ। ਇਸ ਮੌਕੇ ਕੈਬਿਨਟ ਮੰਤਰੀ ਨੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਅਤੇ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚੋਂ ਕਣਕ ਦੀ ਸਮੇਂ ਸਿਰ ਲਿਫ਼ਟਿੰਗ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਅਧਿਕਾਰੀਆਂ ਨੂੰ ਫ਼ਸਲ ਦੀ ਅਦਾਇਗੀ ਵੀ ਸਮੇਂ ਸਿਰ ਕਰਨ ਦੇ ਨਿਰਦੇਸ਼ ਦਿੱਤੇ। ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਮੀਂਹ ਤੇ ਹਨੇਰੀ ਕਾਰਨ ਖ਼ਰਾਬ ਹੋਈ ਕਣਕ ਦੀ ਫ਼ਸਲ ਉਤੇ ਭਾਰਤ ਸਰਕਾਰ ਵੱਲੋਂ ਮੁੱਲ ਵਿਚ ਕੀਤੀ ਕਟੌਤੀ ਨਾਲ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਸੂਬਾ ਸਰਕਾਰ ਕਰੇਗੀ। ਉਨ੍ਹਾਂ ਅਫ਼ਸੋਸ ਜਤਾਇਆ ਕਿ ਜਦੋਂ ਕਿਸਾਨਾਂ ਨੂੰ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਸਹਿਣਾ ਪਿਆ ਹੈ ਤਾਂ ਕੇਂਦਰ ਸਰਕਾਰ ਕਿਸਾਨਾਂ ਦੀ ਇਸ ਔਖੇ ਸਮੇਂ ਵਿੱਚ ਬਾਂਹ ਫੜਨ ਤੋਂ ਮੁਨਕਰ ਹੋ ਗਈ ਹੈ। ਟਰਾਂਸਪੋਰਟ ਮੰਤਰੀ (Laljit Singh Bhullar) ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਦੱਸ ਦਈਏ ਕਿ ਬੇਮੌਸਮੀ ਬਰਸਾਤ ਕਾਰਨ ਕਣਕ ਦੀ ਆਮਦ ਮੰਡੀਆਂ ਵਿੱਚ ਦੇਰੀ ਨਾਲ ਸ਼ੁਰੂ ਹੋਈ ਹੈ ਅਤੇ ਪੱਟੀ ਦੀਆਂ ਕਈ ਮੰਡੀਆਂ ਵਿੱਚ ਕਣਕ ਦੀ ਫ਼ਸਲ ਦੇਰੀ ਨਾਲ ਪਹੁੰਚੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਸੂਬਾ ਸਰਕਾਰ ਨੇ ਕਿਸਾਨਾਂ ਦੀਆਂ ਫ਼ਸਲਾਂ ਦੇ ਖ਼ਰਾਬੇ ਲਈ ਮੁਆਵਜ਼ਾ ਰਾਸ਼ੀ ਵਿੱਚ 25 ਫ਼ੀਸਦੀ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ 75 ਫ਼ੀਸਦੀ ਤੋਂ ਵੱਧ ਖ਼ਰਾਬੇ ਵਾਲੇ ਕਿਸਾਨਾਂ ਨੂੰ ਸੂਬਾ ਸਰਕਾਰ ਇਸ ਵਾਰ ਪ੍ਰਤੀ ਏਕੜ 15000 ਰੁਪਏ ਦਾ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾ ਰਹੀ ਹੈ ਅਤੇ ਛੇਤੀ ਹੀ ਖ਼ਰਾਬੇ ਦਾ ਮੁਆਵਜ਼ਾ ਵੰਡ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਕਿਸਾਨਾਂ ਦੇ ਨਾਲ ਖੜ੍ਹੀ ਹੈ।
The post ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੱਟੀ ਦੀਆਂ ਮੰਡੀਆਂ ‘ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ appeared first on TheUnmute.com - Punjabi News. Tags:
|
ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਾ ਕਾਨੂੰਗੋ ਰੰਗੇ ਹੱਥੀਂ ਗ੍ਰਿਫਤਾਰ Thursday 13 April 2023 12:35 PM UTC+00 | Tags: bribe cm-bhagwant-mann latest-news moonak moonak-news news punjab punjab-government punjabi-news punjab-vigilance-bureau the-unmute-breaking-news vigilance-bureau-police-station-patiala ਚੰਡੀਗੜ੍ਹ, 13 ਅਪ੍ਰੈਲ, 2023: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮਕਸਦ ਨਾਲ ਜ਼ਿਲ੍ਹਾ ਸੰਗਰੂਰ ਦੀ ਮੂਨਕ ਤਹਿਸੀਲ ਵਿਖੇ ਤਾਇਨਾਤ ਕਾਨੂੰਗੋ ਗੁਰਵਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ (Bribe) ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਾਨੂੰਗੋ ਨੂੰ ਤਰਸੇਮ ਸਿੰਘ ਵਾਸੀ ਮੂਨਕ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਕਾਨੂੰਗੋ ਨਗਰ ਪੰਚਾਇਤ ਮੂਨਕ ਖੁਰਦ ਦੀ ਹੱਦਬੰਦੀ ਕਰਨ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਪਹਿਲਾਂ ਹੀ ਦੋਸ਼ੀ ਕਾਨੂੰਗੋ ਨੂੰ ਰਿਸ਼ਵਤ (Bribe) ਦੀ ਪਹਿਲੀ ਕਿਸ਼ਤ ਵਜੋਂ 10,000 ਰੁਪਏ ਦੇ ਚੁੱਕਾ ਹੈ। ਉਸਦੀ ਸ਼ਿਕਾਇਤ ਦੀ ਪੁਸ਼ਟੀ ਉਪਰੰਤ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਉਸ ਕੋਲੋਂ ਦਾਗੀ ਰਕਮ ਬਰਾਮਦ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਟੀਮ ਨੇ ਮੁਲਜ਼ਮ ਕਾਨੂੰਗੋ ਕੋਲੋਂ ਪਹਿਲੀ ਕਿਸ਼ਤ ਵਜੋਂ ਦਿੱਤੇ 10,000 ਰੁਪਏ ਵੀ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। The post ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਾ ਕਾਨੂੰਗੋ ਰੰਗੇ ਹੱਥੀਂ ਗ੍ਰਿਫਤਾਰ appeared first on TheUnmute.com - Punjabi News. Tags:
|
ਡਾ. ਬਲਬੀਰ ਸਿੰਘ ਵੱਲੋਂ ਕਾਇਆਕਲਪ ਪ੍ਰੋਗਰਾਮ ਤਹਿਤ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਸਨਮਾਨਿਤ Thursday 13 April 2023 12:46 PM UTC+00 | Tags: breaking-news dr-balbir-singh health-minister kayakalp-program kayakalp-programme news punjab-healt-organization punjabi-news sangrur the-unmute-breaking-news the-unmute-latest-news ਸੰਗਰੂਰ, 13 ਅਪ੍ਰੈਲ, 2023: ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਕਾਇਆਕਲਪ ਪ੍ਰੋਗਰਾਮ (Kayakalp Programme) ਵਿੱਚ ਜ਼ਿਲ੍ਹੇ ਦੀਆਂ ਦੋ ਸਿਹਤ ਸੰਸਥਾਵਾਂ, ਸਬ ਡਿਵੀਜ਼ਨ ਹਸਪਤਾਲ ਧੂਰੀ ਤੇ ਸਬ-ਡਿਵੀਜ਼ਨਲ ਹਸਪਤਾਲ ਸੁਨਾਮ ਨੂੰ ਵਧੀਆ ਕਾਰਗੁਜ਼ਾਰੀ ਵਿਖਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਇਹ ਪ੍ਰਸ਼ੰਸਾ ਪੱਤਰ ਸਿਵਲ ਸਰਜਨ ਡਾ. ਪਰਮਿੰਦਰ ਕੌਰ ਵੱਲੋਂ ਪ੍ਰਾਪਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦੀ ਦਸ਼ਾ ਤੇ ਦਿਸ਼ਾ ਨੂੰ ਬਿਹਤਰ ਕਰਨ ਲਈ ਸਰਕਾਰ ਵੱਲੋਂ ਕਾਇਆਕਲਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ, ਵਿਭਾਗ ਦੀਆਂ ਮਾਹਰ ਟੀਮਾਂ ਹਸਪਤਾਲਾਂ ਦਾ ਦੌਰਾ ਕਰਦੀਆਂ ਹਨ ਤੇ ਉਥੇ ਸਫ਼ਾਈ, ਦਵਾਈ ਦਾ ਪ੍ਰਬੰਧ, ਸਟਾਫ਼ ਦੀ ਉਪਲੱਬਧਤਾ, ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ, ਵੇਸਟ ਮੈਨੇਜ਼ਮੈਂਟ, ਇਨਫ਼ੈਕਸ਼ਨ ਕੰਟਰੋਲ, ਸਟਾਫ਼ ਦਾ ਮਰੀਜ਼ਾਂ ਨਾਲ ਵਤੀਰਾ ਆਦਿ ਸਮੇਤ 246 ਮਾਪਦੰਡਾਂ ਦੇ ਅਧਾਰ 'ਤੇ ਸੰਸਥਾ ਦਾ ਮੁਲਾਂਕਣ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤਹਿਤ ਹੀ ਜ਼ਿਲ੍ਹੇ ਦੇ ਦੋ ਹਸਪਤਾਲ, ਸਬ ਡਿਵੀਜ਼ਨਲ ਹਸਪਤਾਲ ਧੂਰੀ ਤੇ ਸਬ-ਡਿਵੀਜ਼ਨਲ ਹਸਪਤਾਲ ਸੁਨਾਮ ਨੂੰ ਇਨਾਂ ਮਾਪਦੰਡਾਂ ਦੇ ਅਧਾਰ 'ਤੇ ਬਿਹਤਰ ਸਿਹਤ ਸਹੂਲਤਾਂ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਹਸਪਤਾਲਾਂ ਨੇ 70 ਫ਼ੀ ਸਦੀ ਤੋਂ ਵੱਧ ਨੰਬਰ ਲੈ ਕੇ ਕਾਇਆਕਲਪ ਪ੍ਰੋਗਰਾਮ (Kayakalp Programme) ਵਿੱਚ ਆਪਣੀ ਜਗ੍ਹਾ ਬਣਾਈ ਹੈ। ਉਨ੍ਹਾਂ ਕਿਹਾ ਕਿ ਐਸ.ਡੀ.ਐਚ. ਸੁਨਾਮ ਤੇ ਐਸ.ਡੀ.ਐਚ. ਧੂਰੀ ਦੋਵਾਂ ਹਸਪਤਾਲਾਂ ਨੂੰ ਕਾਇਆਕਲਪ ਪ੍ਰੋਗਰਾਮ ਤਹਿਤ ਵਧੀਆ ਕਾਰਗੁਜ਼ਾਰੀ ਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਫ਼ੰਡ ਵੀ ਜਾਰੀ ਕੀਤੇ ਜਾਣਗੇ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ, ਸੀਨੀਅਰ ਮੈਡੀਕਲ ਅਫ਼ਸਰ ਐਸ.ਡੀ.ਐਚ. ਧੂਰੀ ਡਾ. ਸੰਗੀਤਾ ਮੋਦੀ, ਸੀਨੀਅਰ ਮੈਡੀਕਲ ਅਫ਼ਸਰ ਐਸ.ਡੀ.ਐਚ. ਸੁਨਾਮ ਡਾ. ਸੰਜੇ ਕਾਮਰਾ, ਡਾ. ਨਰਾਇਣ, ਡਾ. ਰਿਤੂ ਹਾਜ਼ਰ ਸਨ। The post ਡਾ. ਬਲਬੀਰ ਸਿੰਘ ਵੱਲੋਂ ਕਾਇਆਕਲਪ ਪ੍ਰੋਗਰਾਮ ਤਹਿਤ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਸਨਮਾਨਿਤ appeared first on TheUnmute.com - Punjabi News. Tags:
|
ਜਲੰਧਰ: ਸਿਵਲ ਸਰਜਨ ਵਲੋਂ ਜ਼ਿਮਨੀ ਚੋਣਾਂ, ਕੋਵਿਡ-19 ਅਤੇ ਐਮਰਜੈਂਸੀ ਸਿਹਤ ਸੇਵਾਵਾਂ ਸੰਬੰਧੀ ਹਦਾਇਤਾਂ ਜਾਰੀ Thursday 13 April 2023 12:53 PM UTC+00 | Tags: aam-aadmi-party breaking-news civil-surgeon-jalandhar cm-bhagwant-mann covid-19 dr-raman-sharma jalandhar-by-election-2023 latest-news news nws punjab punjab-government smo ਜਲੰਧਰ, 13 ਅਪ੍ਰੈਲ 2023: ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਵੀਰਵਾਰ ਨੂੰ ਜਿਲ੍ਹੇ (Jalandhar) ਦੇ ਸਮੂਹ ਐਸ.ਐਮ.ਓਜ਼ ਨਾਲ ਸਿਵਲ ਸਰਜਨ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਸਿਵਲ ਸਰਜਨ ਵੱਲੋਂ ਸਮੂਹ ਐਸ.ਐਮ.ਓਜ਼ ਨੂੰ ਜਿਮਨੀ ਚੋਣਾਂ, ਕੋਵਿਡ-19 ਅਤੇ ਐਮਰਜੈਂਸੀ ਸਿਹਤ ਸੇਵਾਵਾਂ ਸੰਬੰਧੀ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਆਮ ਆਦਮੀ ਕਲੀਨਿਕ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਗਈ ਅਤੇ ਸਮੂਹ ਐਸ.ਐਮ.ਓਜ਼ ਨੂੰ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਗਿਆ। ਸਿਵਲ ਸਰਜਨ ਵੱਲੋਂ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਗਿਆ ਕਿ ਐਮਰਜੈਂਸੀ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਦੁਰਸਤ ਰੱਖੀਆਂ ਜਾਣ। ਸਿਹਤ ਸੰਸਥਾਵਾਂ ਵਿੱਚ ਸਾਫ਼-ਸਫਾਈ ਵਿਵਸਥਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਹਿੱਤ ਸਿਹਤ ਸਟਾਫ਼ ਵੱਲੋਂ ਆਪਣੀ ਡਿਊਟੀ ਪੂਰੀ ਨਿਸ਼ਠਾ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਬਾਇਓ ਮੈਡੀਕਲ ਵੇਸਟ ਦਾ ਯੋਗ ਵਿਧੀ ਨਾਲ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਸਟਾਫ਼ ਨੂੰ ਸਮਾਂ ਰਹਿੰਦੀਆਂ ਹੀ ਇਸ ਸੰਬੰਧੀ ਸਿੱਖਿਅਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਸਿਹਤ ਸੇਵਾਵਾਂ ਦਾ ਲਾਭ ਲੈਣ ਆ ਰਹੇ ਆਮ ਲੋਕਾਂ ਨਾਲ ਨਰਮੀ ਭਰਿਆ ਵਤੀਰਾ ਰੱਖਿਆ ਜਾਵੇ। ਡਾ. ਰਮਨ ਸ਼ਰਮਾ ਵੱਲੋਂ ਜਲੰਧਰ (Jalandhar) ਜਿਮਨੀ ਚੋਣਾਂ ਦੌਰਾਨ ਮੈਡੀਕਲ ਟੀਮਾਂ ਦੀ ਤੈਨਾਤੀ ਕਰਨ ਅਤੇ ਕੋਵਿਡ-19 ਸੰਬੰਧੀ ਸਿਹਤ ਵਿਭਾਗ ਵੱਲ਼ੋਂ ਜਾਰੀ ਗਾਈਡਲਾਈਨਜ਼ ਦੀ ਪਾਲਣਾ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਦੀ ਸਥਿਤੀ ‘ਤੇ ਕਾਬੂ ਪਾਉਣ ਲਈ ਸੈਂਪਲਿੰਗ ਨੂੰ ਵਧਾਇਆ ਜਾਵੇ ਅਤੇ ਪੋਜਿਟਿਵ ਕੇਸ ਆਉਣ ‘ਤੇ ਉਸਦਾ ਫੋਲੋਅਪ ਕੀਤਾ ਜਾਵੇ। ਸਿਵਲ ਸਰਜਨ ਵੱਲੋਂ ਆਮ ਆਦਮੀ ਕਲੀਨਿਕਾਂ ਦੇ ਕੰਮਕਾਜ ਦੀ ਸੁਪਰਵਿਜ਼ਨ ਕਰਨਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ। ਮੀਟਿੰਗ ਦੌਰਾਨ ਸਹਾਇਕ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਸਹਾਇਕ ਸਿਹਤ ਅਫ਼ਸਰ ਡਾ. ਸਤਜੀਤ ਕੌਰ, ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ ਅਤੇ ਸਮੂਹ ਸਿਹਤ ਸਟਾਫ਼ ਮੌਜੂਦ ਸਨ। The post ਜਲੰਧਰ: ਸਿਵਲ ਸਰਜਨ ਵਲੋਂ ਜ਼ਿਮਨੀ ਚੋਣਾਂ, ਕੋਵਿਡ-19 ਅਤੇ ਐਮਰਜੈਂਸੀ ਸਿਹਤ ਸੇਵਾਵਾਂ ਸੰਬੰਧੀ ਹਦਾਇਤਾਂ ਜਾਰੀ appeared first on TheUnmute.com - Punjabi News. Tags:
|
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਤੇ GST ਪ੍ਰਾਈਮ ਦੀ ਸ਼ੁਰੂਆਤ Thursday 13 April 2023 01:00 PM UTC+00 | Tags: aam-aadmi-party breaking-news gst gst-prime harpal-singh-cheema news punjab-news punjab-preventive-unit state-intelligence-punjab the-unmute-breaking-news ਚੰਡੀਗੜ੍ਹ, 13 ਅਪ੍ਰੈਲ 2023: ਪੰਜਾਬ ਦੇ ਵਿੱਤ, ਯੋਜਨਾ, ਪ੍ਰੋਗਰਾਮ ਲਾਗੂਕਰਨ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਵੱਲੋਂ ਅੱਜ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਐਸ.ਆਈ.ਪੀ.ਯੂ), ਅਤੇ ਜੀ.ਐਸ.ਟੀ ਪ੍ਰਾਈਮ ਜੋ ਕਿ ਰਾਜ ਦੇ ਜੀ.ਐਸ.ਟੀ ਅਧਿਕਾਰੀਆਂ ਵਾਸਤੇ ਆਪਣੇ ਅਧਿਕਾਰ ਖੇਤਰ ਅੰਦਰ ਕਰ ਵਸੂਲੀ ਅਤੇ ਪਾਲਣਾ ਦੇ ਵਿਸ਼ਲੇਸ਼ਣ ਅਤੇ ਨਿਗਰਾਨੀ ਕਰਨ ਲਈ ਇੱਕ ਵਿਸ਼ਲੇਸ਼ਣਾਤਮਕ ਪੋਰਟਲ ਹੈ, ਦੀ ਸ਼ੁਰੂਆਤ ਕੀਤੀ ਗਈ। ਇੱਥੇ ਪੰਜਾਬ ਭਵਨ ਵਿਖੇ ਇਸ ਸਬੰਧੀ ਹੋਈ ਵਿਸ਼ੇਸ਼ ਈਵੈਂਟ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਕਰ ਵਿਭਾਗ ਦੇ ਮੌਜੂਦਾ 7 ਮੋਬਾਈਲ ਵਿੰਗਾਂ ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ, ਸ਼ੰਭੂ (ਪਟਿਆਲਾ), ਲੁਧਿਆਣਾ ਅਤੇ ਜਲੰਧਰ ਨੂੰ ਹੁਣ ਸਟੇਟ ਇੰਟੈਲੀਜੈਂਸ ਅਤੇ ਪ੍ਰੀਵੈਨਟਿਵ ਯੂਨਿਟਾਂ ਵਿੱਚ ਤਬਦੀਲ ਕਰਨ ਤੋਂ ਇਲਾਵਾ 3 ਨਵੇਂ ਐਸ.ਆਈ.ਪੀ.ਯੂ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਸਥਾਪਤ ਕੀਤੇ ਗਏ ਐਸ.ਆਈ.ਪੀ.ਯੂ ਵਿੱਚ ਮਾਧੋਪੁਰ (ਪਠਾਨਕੋਟ), ਮੋਹਾਲੀ ਅਤੇ ਮੁੱਖ ਦਫਤਰ, ਪਟਿਆਲਾ ਵਿਖੇ ਕੇਂਦਰੀ ਯੂਨਿਟ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਯੂਨਿਟ ਅਤੇ ਐਸ.ਆਈ.ਪੀ.ਯੂ ਟੈਕਸ ਇੰਟੈਲੀਜੈਂਸ ਯੂਨਿਟ, ਪਟਿਆਲਾ ਦੇ ਨਾਲ ਸਿੱਧੇ ਤਾਲਮੇਲ ਵਿੱਚ ਕੰਮ ਕਰਨਗੇ। ਜੀ.ਐਸ.ਟੀ ਪ੍ਰਾਈਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਖੁਲਾਸਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਸ ਪੋਰਟਲ ਦੇ ਨਤੀਜੇ ਵਜੋਂ ਕਰ ਅਧਿਕਾਰੀਆਂ ਦੁਆਰਾ ਬਿਹਤਰ ਕਰ ਨਿਗਰਾਨੀ ਕੀਤੀ ਜਾ ਸਕੇਗੀ ਅਤੇ ਕਰਦਾਤਾਵਾਂ ਦੁਆਰਾ ਕਰ ਪਾਲਣਾ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਡਿਫਾਲਟਰਾਂ ਅਤੇ ਟੈਕਸ ਚੋਰੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਖੇਤਰੀ ਪੱਧਰ ਦੇ ਦਫਤਰਾਂ ਅਤੇ ਇਨਫੋਰਸਮੈਂਟ ਅਤੇ ਖੁਫੀਆ ਦਫਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪੋਰਟਲ ਜੀ.ਐਸ.ਟੀ ਕਾਮਨ ਪੋਰਟਲ ਅਤੇ ਈ-ਵੇਅ ਬਿੱਲ ਪ੍ਰਣਾਲੀਆਂ ਅਤੇ ਕਰ ਪ੍ਰਸ਼ਾਸਨ ਵਿਚਕਾਰ ਇੱਕ ਪੁੱਲ ਵਜੋਂ ਕੰਮ ਕਰਦਾ ਹੈ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਕਰ ਵਿਭਾਗ ਦੀਆਂ ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਕਰ ਦੀ ਪ੍ਰਭਾਵੀ ਪਾਲਣਾ, ਚੋਟੀ ਦੇ ਡਿਫਾਲਟਰਾਂ ਦੀ ਪਛਾਣ, ਕਰਦਾਤਾ ਦੇ ਵੇਰਵਿਆਂ ਦਾ ਆਸਾਨ ਰਿਕਾਰਡ ਰੱਖਣਾ ਅਤੇ ਧੋਖਾਧੜੀ ਦਾ ਪਤਾ ਲਗਾਉਣ ਲਈ ਆਡਿਟ ਅਤੇ ਨਿਰੀਖਣ ਲਈ ਕਰਦਾਤਾਵਾਂ ਦੀ ਪਛਾਣ ਕਰਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ, ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਵਧੀਕ ਕਮਿਸ਼ਨਰ-1ਵਿਰਾਜ ਐਸ. ਤਿਡਕੇ ਅਤੇ ਵਧੀਕ ਕਮਿਸ਼ਨਰ ਆਡਿਟ ਰਵਨੀਤ ਖੁਰਾਣਾ ਵੀ ਹਾਜ਼ਰ ਸਨ। The post ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਤੇ GST ਪ੍ਰਾਈਮ ਦੀ ਸ਼ੁਰੂਆਤ appeared first on TheUnmute.com - Punjabi News. Tags:
|
PBKS vs GT: ਪੰਜਾਬ ਕਿੰਗਜ਼ ਸਾਹਮਣੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਦੀ ਚੁਣੌਤੀ Thursday 13 April 2023 01:15 PM UTC+00 | Tags: breaking-news champions-gujarat-titans cricket-news gujarat-titans ipl-2023 latest-news news pbks-vs-gt pbks-vs-gt-live sports-news ਚੰਡੀਗੜ੍ਹ, 13 ਅਪ੍ਰੈਲ 2023: (PBKS vs GT) ਅੱਜ ਆਈ.ਪੀ.ਐੱਲ ਵਿੱਚ ਗੁਜਰਾਤ ਟਾਈਟਨਸ ਦਾ ਸਾਹਮਣਾ ਪੰਜਾਬ ਕਿੰਗਜ਼ (PBKS) ਨਾਲ ਹੋਵੇਗਾ। ਦੋਵੇਂ ਟੀਮਾਂ ਆਪਣਾ ਪਿਛਲਾ ਮੈਚ ਹਾਰ ਚੁੱਕੀਆਂ ਹਨ ਅਤੇ ਇਸ ਮੈਚ ‘ਚ ਜਿੱਤ ਦੀ ਲੀਹ ‘ਤੇ ਵਾਪਸੀ ਕਰਨਾ ਚਾਹੁਣਗੀਆਂ। ਇਹ ਮੈਚ ਜਿੱਤਣ ਵਾਲੀ ਟੀਮ ਅੰਕ ਸੂਚੀ ਵਿੱਚ ਚੋਟੀ ਦੀਆਂ ਚਾਰ ਟੀਮਾਂ ਵਿੱਚ ਪਹੁੰਚ ਜਾਵੇਗੀ। ਪੰਜਾਬ ਕਿੰਗਜ਼ ਨੂੰ ਪਿਛਲੇ ਮੈਚ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਨੂੰ ਅੱਠ ਵਿਕਟਾਂ ਨਾਲ ਹਰਾਇਆ। ਪਹਿਲੇ ਮੈਚ ਵਿੱਚ ਇਸ ਟੀਮ ਨੇ ਕੋਲਕਾਤਾ ਖ਼ਿਲਾਫ਼ ਡਕਵਰਥ ਲੁਈਸ ਵਿਧੀ ਤਹਿਤ ਸੱਤ ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ ਦੂਜੇ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ ਪੰਜ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਟੀਮ ਨੂੰ ਤੀਜੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਸਟਾਰ ਆਲਰਾਊਂਡਰ ਲਿਆਮ ਲਿਵਿੰਗਸਟੋਨ ਅਤੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਇਸ ਮੈਚ ‘ਚ ਪੰਜਾਬ ਲਈ ਖੇਡ ਸਕਦੇ ਹਨ। ਇਸ ਨਾਲ ਟੀਮ ਮਜ਼ਬੂਤ ਹੋਵੇਗੀ। The post PBKS vs GT: ਪੰਜਾਬ ਕਿੰਗਜ਼ ਸਾਹਮਣੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਦੀ ਚੁਣੌਤੀ appeared first on TheUnmute.com - Punjabi News. Tags:
|
ਸੂਰਤ ਦੀ ਅਦਾਲਤ ਨੇ ਮਾਣਹਾਨੀ ਮਾਮਲੇ 'ਚ ਰਾਹੁਲ ਗਾਂਧੀ ਦੀ ਪਟੀਸ਼ਨ 'ਤੇ ਫੈਸਲਾ ਰੱਖਿਆ ਸੁਰੱਖਿਅਤ Thursday 13 April 2023 01:23 PM UTC+00 | Tags: breaking-news congress defamation-case news surat surat-court ਚੰਡੀਗੜ੍ਹ, 13 ਅਪ੍ਰੈਲ 2023: ਮਾਣਹਾਨੀ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਦੀ ਸਜ਼ਾ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਸੂਰਤ ਦੀ ਅਦਾਲਤ ‘ਚ ਸੁਣਵਾਈ ਪੂਰੀ ਹੋ ਗਈ। ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਲਤ 20 ਅਪ੍ਰੈਲ ਨੂੰ ਆਪਣਾ ਫੈਸਲਾ ਸੁਣਾ ਸਕਦੀ ਹੈ। ਦਰਅਸਲ ਰਾਹੁਲ ਗਾਂਧੀ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕਰਕੇ ਆਪਣੀ ਸਜ਼ਾ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਅਪ੍ਰੈਲ 2019 ‘ਚ ਮੋਦੀ ਸਰਨੇਮ ਨੂੰ ਲੈ ਕੇ ਬਿਆਨ ਦਿੱਤਾ ਸੀ। ਇਸ ਤੋਂ ਪਹਿਲਾਂ ਸੂਰਤ ਦੀ ਸੈਸ਼ਨ ਅਦਾਲਤ ‘ਚ ਸੁਣਵਾਈ ਦੌਰਾਨ ਰਾਹੁਲ ਗਾਂਧੀ ਦੇ ਵਕੀਲ ਆਰ.ਐੱਸ.ਚੀਮਾ ਨੇ ਕਿਹਾ ਕਿ ਰਾਹੁਲ ਗਾਂਧੀ (Rahul Gandhi) ਵਾਇਨਾਡ ਤੋਂ ਰਿਕਾਰਡ ਗਿਣਤੀ ‘ਚ ਵੋਟਾਂ ਨਾਲ ਜਿੱਤ ਕੇ ਲੋਕ ਸਭਾ ‘ਚ ਪਹੁੰਚੇ ਹਨ ਅਤੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਸੰਸਦ ਦੀ ਮੈਂਬਰੀ ਖੋਹਣਾ ਵੱਡਾ ਨੁਕਸਾਨ ਹੈ | ਉਨ੍ਹਾਂ ਨੇ ਆਪਣੇ ਮੁਵੱਕਿਲ ਰਾਹੁਲ ਗਾਂਧੀ ਦੀ ਤਰਫੋਂ ਕਿਹਾ ਕਿ ਮੇਰਾ ਭਾਸ਼ਣ ਅਪਮਾਨਜਨਕ ਨਹੀਂ ਸੀ, ਪਰ ਇਸ ਨੂੰ ਸੰਦਰਭ ਤੋਂ ਬਾਹਰ ਰੱਖ ਕੇ ਅਪਮਾਨਜਨਕ ਬਣਾਇਆ ਗਿਆ ਸੀ। ਦਰਅਸਲ, ਮੇਰੇ ਖਿਲਾਫ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਮੈਂ ਪ੍ਰਧਾਨ ਮੰਤਰੀ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਸੀ। ਮੇਰੇ ਖਿਲਾਫ ਮੁਕੱਦਮਾ ਗਲਤ ਤਰੀਕੇ ਨਾਲ ਚਲਾਇਆ ਗਿਆ। The post ਸੂਰਤ ਦੀ ਅਦਾਲਤ ਨੇ ਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਫੈਸਲਾ ਰੱਖਿਆ ਸੁਰੱਖਿਅਤ appeared first on TheUnmute.com - Punjabi News. Tags:
|
ਪਿੰਡ ਜੰਡਪੁਰ ਦੇ ਨੇੜੇ ਗਮਾਡਾ ਦੁਆਰਾ 7.29 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਵਾਟਰ ਟ੍ਰੀਟਮੈਂਟ ਪਲਾਂਟ Thursday 13 April 2023 01:31 PM UTC+00 | Tags: anmol-gagan-mann bram-shankar-jimpa breaking-news gmada halalpur jandpur kharar mgd news punjabi-news punjab-water-supply-and-sanitation surface-water the-unmute-breaking-news the-unmute-news ਚੰਡੀਗੜ੍ਹ, 13 ਅਪ੍ਰੈਲ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੁਦਰਤੀ ਸਰੋਤਾਂ ਰਾਹੀ ਮਿਲ ਰਹੇ ਪਾਣੀ ਦੀ ਸਰਵੋਤਮ ਵਰਤੋਂ ਕਰਨ ਲਈ ਵਿਸ਼ੇਸ ਕਦਮ ਚੁੱਕੇ ਜਾ ਰਹੇ ਹਨ। ਸੂਬਾ ਸਰਕਾਰ ਵੱਲੋਂ ਖਰੜ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਣ ਕਾਰਨ ਪੀਣ ਵਾਲੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਕਜੌਲੀ ਵਾਟਰ ਵਰਕਸ ਤੋਂ ਸਰਫੇਸ ਵਾਟਰ ਦੀ ਸਪਲਾਈ ਕਰਨ ਸਬੰਧੀ ਉਲੀਕੇ ਗਏ ਪ੍ਰੋਜੈਕਟ ਉਤੇ ਬਹੁਤ ਤੇਜ਼ੀ ਕੰਮ ਨਾਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਲੇਬਰ, ਨਿਵੇਸ਼ ਪ੍ਰੋਤਸ਼ਾਹਨ ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਖਰੜ ਦੇ ਲੋਕ ਪਾਣੀ ਦੀ ਸਮੱਸਿਆ ਨਾਲ ਕਾਫੀ ਸਮੇਂ ਜੂਝ ਰਹੇ ਹਨ। ਉਨ੍ਹਾਂ ਕਿਹਾ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੂਬਾ ਸਰਕਾਰ ਵੱਲੋਂ 7.29 ਕਰੋੜ ਰੁਪਏ ਦੀ ਲਾਗਤ ਨਾਲ ਕਜੌਲੀ ਵਾਟਰ ਵਰਕਸ ਤੋਂ ਸਰਫੇਸ ਵਾਟਰ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ। ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਫੇਜ਼-1 ਵਿੱਚ ਹਲਕਾ ਖਰੜ ਦੇ ਪਿੰਡ ਜੰਡਪੁਰ ਦੇ ਨੇੜੇ ਗਮਾਡਾ (GMADA) ਦੁਆਰਾ ਬਣਾਏ ਜਾ ਰਹੇ ਮੌਜੂਦਾ ਵਾਟਰ ਟ੍ਰੀਟਮੈਂਟ ਪਲਾਂਟ ਤੋਂ 5 ਐਮਜੀਡੀ ਟਰੀਟਡ ਸਤਹੀ ਪਾਣੀ ਜੰਡਪੁਰ, ਹਲਾਲਪੁਰ ਅਤੇ ਝੁੰਗੀਆਂ ਰੋਡ ਦੇ ਨਾਲ ਲੱਗਦੇ ਖੇਤਰ ਨੂੰ ਸਪਲਾਈ ਕੀਤਾ ਜਾਵੇਗਾ। ਜਿਸ ਨਾਲ ਲੋਕਾਂ ਨੂੰ ਸੁੱਧ ਪਾਣੀ ਦੀ ਮੁਸਕਲ ਤੋਂ ਵੱਡੀ ਰਾਹਤ ਮਿਲੇਗੀ । ਇਸ ਤੋਂ ਇਲਾਵਾ ਮੰਤਰੀ ਨੇ ਦੱਸਿਆ ਕਿ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਕਰਨ ਸਬੰਧੀ ਤਿਆਰ ਕੀਤੇ ਜਾ ਰਹੇ ਇਸ ਵਾਟਰ ਟ੍ਰੀਟਮੈਂਟ ਪਲਾਂਟ ਪ੍ਰੋਜੈਕਟ ਤੇ 7.29 ਕਰੋੜ ਰੁਪਏ ਦਾ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਸਬੰਧੀ ਹੋਣ ਵਾਲਾ ਖਰਚੇ ਲਈ ਲੋੜੀਂਦੇ ਫੰਡਜ਼ ਨਗਰ ਕੌਂਸਲ, ਖਰੜ ਵੱਲੋਂ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਪੀ.ਆਰ.-7 ਸੜਕ ਦੇ ਨਾਲ ਝੁੰਗੀਆਂ ਰੋਡ ਤੱਕ 600/400 ਮਿਲੀਮੀਟਰ ਦੀ ਟਰਾਂਸਮਿਸ਼ਨ ਲਾਈਨ ਵਿਛਾਉਣਾ ਅਤੇ ਮੌਜੂਦਾ ਡਿਸਟ੍ਰੀਬਿਊਸ਼ਨ ਨੈੱਟਵਰਕ ਨਾਲ ਕੁਨੈਕਸ਼ਨ ਸ਼ਾਮਲ ਹੋਵੇਗਾ। ਉਨਾਂ ਕਿਹਾ ਕਿ ਸੂਬਾ ਸਰਕਾਰ ਇਹ ਪਹਿਲਕਦਮੀ ਪੰਜਾਬ ਵਿੱਚ ਟਿਕਾਊ ਜਲ ਪ੍ਰਬੰਧਨ ਵੱਲ ਇੱਕ ਮਹੱਤਵਪੂਰਨ ਕਦਮ ਹੈ ਕਿਉਂਕਿ ਇਸਦਾ ਉਦੇਸ਼ ਸਤਹੀ ਜਲ ਸਰੋਤਾਂ ਦੀ ਵਰਤੋਂ ਕਰਕੇ ਖਰੜ ਸ਼ਹਿਰ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਟਿਕਾਊ ਭਵਿੱਖ ਨੂੰ ਯਕੀਨੀ ਬਣਾਉਣ ਲਈ ਜਲ ਸਰੋਤਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲ ਅਤੇ ਪ੍ਰਬੰਧਨ ਲਈ ਸਮਰਪਿਤ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਕੀਮਤੀ ਕੁਦਰਤੀ ਸਰੋਤਾਂ ਦੀ ਸੁਰੱਖਿਆ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਅਤੇ ਇਸ ਵਿੱਚ ਹਿੱਸਾ ਵੀ ਲੈਣ ਨੂੰ ਯਕੀਨੀ ਬਣਾਉਣ। The post ਪਿੰਡ ਜੰਡਪੁਰ ਦੇ ਨੇੜੇ ਗਮਾਡਾ ਦੁਆਰਾ 7.29 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਵਾਟਰ ਟ੍ਰੀਟਮੈਂਟ ਪਲਾਂਟ appeared first on TheUnmute.com - Punjabi News. Tags:
|
ਫਰਾਂਸ ਨੇ ਚੀਨ ਦੀ ਵਨ ਚਾਈਨਾ ਨੀਤੀ ਦਾ ਕੀਤਾ ਸਮਰਥਨ, ਕਿਹਾ- ਅਸੀਂ ਅਮਰੀਕਾ ਦੀ ਜਗੀਰ ਨਹੀਂ Thursday 13 April 2023 01:44 PM UTC+00 | Tags: breaking-news china-policy china-usa-clash emmanuel-macron france latest-news netherlands news nwes taiwan us ਚੰਡੀਗੜ੍ਹ, 13 ਅਪ੍ਰੈਲ 2023: ਫਰਾਂਸ (France) ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ (Emmanuel Macron) ਬੁੱਧਵਾਰ ਨੂੰ ਨੀਦਰਲੈਂਡ ਦੇ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਚੀਨ ਦੇ ਦੌਰੇ ਦੌਰਾਨ ਦਿੱਤੇ ਗਏ ਆਪਣੇ ਬਿਆਨ ‘ਤੇ ਕਾਇਮ ਹਨ। ਮੈਕਰੋਨ ਨੇ ਕਿਹਾ ਕਿ ਅਮਰੀਕਾ ਦੇ ਸਹਿਯੋਗੀ ਹੋਣ ਦਾ ਮਤਲਬ ਉਨ੍ਹਾਂ ਦਾ ਜਾਗੀਰ ਹੋਣਾ ਨਹੀਂ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੇ ਲਈ ਨਹੀਂ ਸੋਚ ਸਕਦੇ। ਫਰਾਂਸ (France) ਦੇ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਤਾਈਵਾਨ ਵਿੱਚ ਸਥਿਤੀ ਨੂੰ ਲੈ ਕੇ ਫਰਾਂਸ ਦਾ ਪੂਰਾ ਸਮਰਥਨ ਹੈ। ਅਸੀਂ ਚੀਨ ਦੀ ਵਨ ਚਾਈਨਾ ਨੀਤੀ ਦੇ ਨਾਲ ਹਾਂ ਅਤੇ ਚਾਹੁੰਦੇ ਹਾਂ ਕਿ ਸਮੱਸਿਆ ਦਾ ਸ਼ਾਂਤੀਪੂਰਵਕ ਹੱਲ ਹੋਵੇ। ਮੈਕਰੋਨ ਦੇ ਬਿਆਨ ‘ਤੇ ਵ੍ਹਾਈਟ ਹਾਊਸ ਨੇ ਕਿਹਾ ਕਿ ਸਾਨੂੰ ਫਰਾਂਸ ਦੇ ਨਾਲ ਆਪਣੇ ਦੁਵੱਲੇ ਸਬੰਧਾਂ ‘ਤੇ ਪੂਰਾ ਭਰੋਸਾ ਹੈ। 5 ਅਪ੍ਰੈਲ ਨੂੰ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜੋ 3 ਦਿਨਾਂ ਦੇ ਦੌਰੇ ‘ਤੇ ਬੀਜਿੰਗ ਪਹੁੰਚੇ ਸਨ, ਇਮੈਨੁਅਲ ਮੈਕਰੋਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਵਪਾਰ ਅਤੇ ਆਰਥਿਕਤਾ ਸਮੇਤ ਤਾਇਵਾਨ ਵਿਵਾਦ ‘ਤੇ ਵੀ ਚਰਚਾ ਹੋਈ। ਬੈਠਕ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਫਰਾਂਸ ਨੇ ਕਿਹਾ ਸੀ ਕਿ ਯੂਰਪ ਨੂੰ ਅਮਰੀਕਾ ‘ਤੇ ਆਪਣੀ ਨਿਰਭਰਤਾ ਘੱਟ ਕਰਨੀ ਚਾਹੀਦੀ ਹੈ। ਸਾਨੂੰ ਤਾਈਵਾਨ ਨੂੰ ਲੈ ਕੇ ਚੀਨ ਅਤੇ ਅਮਰੀਕਾ ਦੇ ਟਕਰਾਅ ਵਿੱਚ ਫਸਣ ਤੋਂ ਬਚਣਾ ਚਾਹੀਦਾ ਹੈ। The post ਫਰਾਂਸ ਨੇ ਚੀਨ ਦੀ ਵਨ ਚਾਈਨਾ ਨੀਤੀ ਦਾ ਕੀਤਾ ਸਮਰਥਨ, ਕਿਹਾ- ਅਸੀਂ ਅਮਰੀਕਾ ਦੀ ਜਗੀਰ ਨਹੀਂ appeared first on TheUnmute.com - Punjabi News. Tags:
|
ਆਬਕਾਰੀ ਵਿਭਾਗ ਵੱਲੋਂ ਬੀਅਰ ਦੀਆਂ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕੀਮਤਾਂ ਤੈਅ: ਹਰਪਾਲ ਸਿੰਘ ਚੀਮਾ Thursday 13 April 2023 01:50 PM UTC+00 | Tags: aam-aadmi-party beer beer-price breaking-news cm-bhagwant-mann congress drank-beer excise-department excise-department-punjab harpal-singh-cheema latest-news liquor-policy news ਚੰਡੀਗੜ੍ਹ, 13 ਅਪ੍ਰੈਲ 2023: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਆਬਕਾਰੀ ਵਿਭਾਗ ਨੇ ਬੀਅਰ ਦੀਆਂ ਕੀਮਤਾਂ ਨੂੰ ਵਾਜਬ ਸੀਮਾਵਾਂ ਦੇ ਅੰਦਰ ਰੱਖਣ ਲਈ ਬੀਅਰ (Beer) ਦੇ ਘੱਟੋ-ਘੱਟ ਅਤੇ ਵੱਧ ਤੋਂ ਵੱਧ ਰੇਟ ਤੈਅ ਕੀਤੇ ਹਨ। ਉਨ੍ਹਾਂ ਕਿਹਾ ਕਿ ਬੀਅਰ ਦੇ ਪਿੰਟਾਂ ਅਤੇ ਡੱਬਿਆਂ ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਪ੍ਰਚੂਨ ਵਿਕਰੀ ਕੀਮਤ ਉਨ੍ਹਾਂ ਵਿੱਚ ਬੀਅਰ ਦੀ ਮਾਤਰਾ ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਪ੍ਰਚੂਨ ਵਿਕਰੀ ਕੀਮਤ ਦੇ ਅਨੁਪਾਤ ਅਨੁਸਾਰ ਤੈਅ ਕੀਤੀ ਜਾਵੇਗੀ। ਇੱਥੇ ਪੰਜਾਬ ਭਵਨ ਵਿਖੇ ਆਬਕਾਰੀ ਵਿਭਾਗ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਬਕਾਰੀ ਨੀਤੀ, 2023-24 ਵਿੱਚ ਧਾਰਾ 28 ਪਾਈ ਗਈ ਹੈ, ਜਿਸ ਤਹਿਤ ਬੀਅਰ ਦੀਆਂ ਦਰਾਂ ਨੂੰ ਵਾਜਬ ਸੀਮਾਵਾਂ ਵਿੱਚ ਰੱਖਣ ਲਈ ਐਲ-2/ ਐਲ-14ਏ ਪ੍ਰਚੂਨ ਠੇਕਿਆਂ ਅਤੇ ਇਕੱਲੇ ਠੇਕਿਆਂ ‘ਤੇ ਵੇਚੀ ਜਾਣ ਵਾਲੀ ਬੀਅਰ (Beer) ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਪ੍ਰਚੂਨ ਕੀਮਤ ਤੈਅ ਕਰਨ ਦੀ ਸ਼ਕਤੀ ਸਰਕਾਰ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬੀਅਰ ਬ੍ਰਾਂਡਾਂ ਦੀ ਘੱਟੋ-ਘੱਟ ਪ੍ਰਚੂਨ ਵਿਕਰੀ ਕੀਮਤ ਪਾਲਿਸੀ ਦੇ ਅਨੁਬੰਧ 3 ਵਿੱਚ ਨਿਰਧਾਰਤ ਫਾਰਮੂਲੇ ਅਨੁਸਾਰ ਮਿਥੀ ਗਈ ਹੈ ਅਤੇ ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਚੂਨ ਵਿਕਰੀ ਮੁੱਲ ਨਿਰਧਾਰਤ ਕੀਤਾ ਗਿਆ ਹੈ ਤਾਂ ਜੋ ਉਹ ਕਿਫਾਇਤੀ ਉਤਪਾਦ ਪ੍ਰਾਪਤ ਕਰ ਸਕਣ। . ਉਨ੍ਹਾਂ ਕਿਹਾ ਕਿ ਇਹ ਕਦਮ ਗੁਆਂਢੀ ਰਾਜਾਂ ਤੋਂ ਇਸ ਦੀ ਤਸਕਰੀ ਨੂੰ ਰੋਕਣ ਦੇ ਨਾਲ-ਨਾਲ ਬੀਅਰ ਦੀਆਂ ਕੀਮਤਾਂ ਵਿੱਚ ਬੇਲੋੜੇ ਵਾਧੇ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਨਾਜਾਇਜ਼ ਸ਼ਰਾਬ ਦੇ ਉਤਪਾਦਨ ਅਤੇ ਸੇਵਨ ਤੋਂ ਲੋਕਾਂ ਨੂੰ ਦੂਰ ਕਰਨ ਲਈ ਚੁੱਕੇ ਜਾ ਰਹੇ ਹਨ। 2021 ਦੇ ਐਸ.ਐਲ.ਪੀ. (ਸਿਵਲ) ਨੰਬਰ 3764 ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਸਬੰਧੀ ਨਿਰਦੇਸ਼ ਜਾਰੀ ਕਰਦਿਆਂ ਵਿੱਤ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਵਿੱਚੋਂ ਸ਼ਰਾਬ ਦੇ ਨਜਾਇਜ਼ ਕਾਰੋਬਾਰ ਨੂੰ ਪੂਰੀ ਤਰ੍ਹਾਂ ਜੜ੍ਹੋਂ ਪੁੱਟਣ ਲਈ ਇਨਫੋਰਸਮੈਂਟ ਸਰਗਰਮੀਆਂ ਨੂੰ ਹੋਰ ਹੁਲਾਰਾ ਦੇਣ ਅਤੇ ਇਸ ਧੰਦੇ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੁਲਿਸ ਨਾਲ ਪੂਰਾ ਤਾਲਮੇਲ ਰੱਖਿਆ ਜਾਵੇ ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹੁਣ ਜੇਕਰ ਕਿਸੇ ਇਲਾਕੇ ਵਿੱਚ ਕੋਈ ਗੈਰਕਾਨੂੰਨੀ ਭੱਠੀ ਪਾਈ ਜਾਂਦੀ ਹੈ ਤਾਂ ਸਥਾਨਕ ਪੁਲਿਸ ਜ਼ਿੰਮੇਵਾਰ ਹੋਵੇਗੀ। ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਨੇ ਵਿੱਤ ਮੰਤਰੀ ਨੂੰ ਜਾਣੂ ਕਰਵਾਇਆ ਕਿ ਉਨ੍ਹਾਂ ਨੇ ਪਹਿਲਾਂ ਹੀ ਆਬਕਾਰੀ ਕਮਿਸ਼ਨਰ, ਪੰਜਾਬ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਸਾਰੇ ਡਿਪਟੀ ਕਮਿਸ਼ਨਰ (ਆਬਕਾਰੀ), ਜ਼ੋਨ ਸਬੰਧਤ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਦੇ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਨਿੱਜੀ ਤੌਰ ‘ਤੇ ਮਿਲਣ ਤਾਂ ਜੋ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੌਰਾਨ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਨੇ ਦੱਸਿਆ ਕਿ ਵਿਭਾਗ ਵੱਲੋਂ ਐਕਸਟਰਾ ਨਿਊਟ੍ਰਲ ਅਲਕੋਹਲ (ਈ.ਐਨ.ਏ) ਦੀ ਨਿਰਮਾਤਾ ਤੋਂ ਲੈ ਕੇ ਅੰਤਿਮ ਮੰਜ਼ਿਲ ਤੱਕ ਢੋਆ-ਢੁਆਰੀ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਈ.ਐਨ.ਏ. ਲਿਜਾ ਰਹੇ ਜੀ.ਪੀ.ਐਸ. ਨਾਲ ਲੈਸ ਵਾਹਨ ਨੂੰ ਇਸ ਦੇ ਸਫ਼ਰ ਦੇ ਪਹਿਲੇ 100 ਕਿਲੋਮੀਟਰ ਦੇ ਅੰਦਰ ਰੁਕਣ ਦੀ ਇਜਾਜ਼ਤ ਨਹੀਂ ਹੈ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਸ਼ੱਕ ਪੈਣ ਤੇ ਇੰਨ੍ਹਾਂ ਦੀ ਅਚਨਚੇਤ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਅਤੇ ਉਤਪਾਦਨ ਨਾਲ ਸਬੰਧਤ ਗਤੀਵਿਧੀਆਂ ਨੂੰ ਜੜ੍ਹੋਂ ਖਤਮ ਕਰਨ ਲਈ ਨਿਯਮਤ ਤੌਰ ‘ਤੇ ਇਨਫੋਰਸਮੈਂਟ ਕਾਰਵਾਈਆਂ ਕੀਤੀਆਂ ਜਾ ਰਹੀਆਂ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਸੰਬੋਧਨ ਦੇ ਆਖੀਰ ਵਿੱਚ ਆਬਕਾਰੀ ਵਿਭਾਗ ਦੇ ਸਮੁੱਚੇ ਸਟਾਫ ਨੂੰ ਵਿੱਤੀ ਸਾਲ 2022-23 ਦੌਰਾਨ ਆਬਕਾਰੀ ਮਾਲੀਆ ਵਧਾਉਣ ਦੇ ਨਾਲ-ਨਾਲ ਸ਼ਰਾਬ ਮਾਫੀਆ ਦਾ ਲੱਕ ਤੋੜਨ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਵਧਾਈ ਦਿੱਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਵਿਭਾਗ ਵਿੱਤੀ ਸਾਲ 2023-24 ਦੌਰਾਨ ਮਾਲੀਆ ਇਕੱਠਾ ਕਰਨ ਦੇ ਪੰਜ ਦੇ ਅੰਕੜੇ ਨੂੰ ਪਾਰ ਕਰ ਲਵੇਗਾ। The post ਆਬਕਾਰੀ ਵਿਭਾਗ ਵੱਲੋਂ ਬੀਅਰ ਦੀਆਂ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕੀਮਤਾਂ ਤੈਅ: ਹਰਪਾਲ ਸਿੰਘ ਚੀਮਾ appeared first on TheUnmute.com - Punjabi News. Tags:
|
ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਲੋਂ ਸਮੂਹ ਪੰਜਾਬੀਆਂ ਨੂੰ ਵਿਸਾਖੀ ਦੀ ਵਧਾਈ Thursday 13 April 2023 01:55 PM UTC+00 | Tags: baisakhi bram-shankar-jimpa breaking-news cm-bhagwant-mann disaster-management-minister-bram-shankar-jimpa news punjab-culture punjab-news punjab-revenue punjab-sikh sikh the-unmute-breaking the-unmute-breaking-news ਚੰਡੀਗੜ੍ਹ, 13 ਅਪ੍ਰੈਲ 2023: ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਿਸਾਖੀ (Baisakhi) ਦੇ ਤਿਉਹਾਰ 'ਤੇ ਪੰਜਾਬ ਦੇ ਲੋਕਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਇੱਥੋਂ ਜਾਰੀ ਇੱਕ ਸੰਦੇਸ਼ ਵਿੱਚ ਜਿੰਪਾ ਨੇ ਕਿਹਾ ਕਿ ਇਸ ਤਿਉਹਾਰ ਦੀ ਸਾਡੇ ਖੇਤੀ ਪ੍ਰਧਾਨ ਰਾਜ ਪੰਜਾਬ ਦੇ ਕਿਸਾਨਾਂ ਲਈ ਵੱਡੀ ਮਹੱਤਤਾ ਹੈ ਕਿਉਂਕਿ ਇਸ ਦਿਨ ਰਵਾਇਤੀ ਤੌਰ 'ਤੇ ਕਣਕ ਦੀ ਵਾਢੀ ਆਰੰਭ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਸਾਖੀ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਸਿਰੇ ਚੜਨ 'ਤੇ ਖੁਸ਼ੀ ਮਹਿਸੂਸ ਕਰਨ ਦਾ ਅਹਿਮ ਮੌਕਾ ਪ੍ਰਦਾਨ ਕਰਦੀ ਹੈ ਅਤੇ ਸਾਨੂੰ ਵੀ ਸਾਰਿਆਂ ਨੂੰ ਇਸ ਮੌਕੇ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਸਵੈ ਨਿਰਭਰ ਬਣਾਉਣ ਵਿੱਚ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਦੇ ਯੋਗਦਾਨ ਨੂੰ ਸਿਜਦਾ ਕਰਨਾ ਚਾਹੀਦਾ ਹੈ। ਬ੍ਰਮ ਸ਼ੰਕਰ ਜਿੰਪਾ ਨੇ ਅੱਗੇ ਕਿਹਾ ਕਿ ਇਸ ਤਿਉਹਾਰ (Baisakhi) ਦੀ ਸਿੱਖ ਭਾਈਚਾਰੇ ਲਈ ਵੀ ਭਾਰੀ ਧਾਰਮਿਕ ਮਹੱਤਤਾ ਹੈ ਕਿਉਂ ਕਿ ਇਸੇ ਹੀ ਦਿਨ ਸਾਲ 1699 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਸੱਚਾਈ, ਨਿਆਂ ਅਤੇ ਬਰਾਬਰਤਾ ਨੂੰ ਸਮਰਪਿਤ ਸਿੱਖਾਂ ਦੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸੇ ਹੀ ਦਿਨ ਸੰਨ 1919 ਵਿੱਚ ਬਰਤਾਨਵੀ ਸਾਮਰਾਜ ਵਲੋਂ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਖੇ ਨਿਰਦੋਸ਼ ਸੈਂਕੜੇ ਪੰਜਾਬੀਆਂ ਦਾ ਕੀਤਾ ਗਿਆ ਕਤਲੇਆਮ ਵੀ ਭਾਰਤ ਵਿੱਚ ਉਸ ਸਾਮਰਾਜ ਦੇ ਕਫ਼ਨ ਵਿੱਚ ਆਖਰੀ ਕਿੱਲ ਸਾਬਤ ਹੋਇਆ ਸੀ। ਜਿੰਪਾ ਨੇ ਸਮੁਹ ਪੰਜਾਬ ਵਾਸੀਆਂ ਨੂੰ ਇਹ ਤਿਓਹਾਰ ਰਲ ਮਿਲ ਕੇ ਮਨਾਉਣ ਦਾ ਸੱਦਾ ਦਿੰਦਿਆਂ ਇਹ ਵੀ ਕਿਹਾ ਕਿ ਇਸ ਦਿਨ ਸਾਨੂੰ ਸਮੂਹ ਮਹਾਨ ਸੁਤੰਤਰਤਾ ਸੰਗਰਾਮੀਆਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਵੀ ਕਰਨਾ ਚਾਹੀਦਾ ਹੈ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਅਜ਼ਾਦ ਮਾਹੌਲ ਵਿਚ ਚੈਨ ਦੀ ਜਿੰਦਗੀ ਜੀ ਰਹੇ ਹਾਂ। ਬ੍ਰਮ ਸ਼ੰਕਰ ਜਿੰਪਾ ਨੇ ਅੱਗੇ ਕਿਹਾ ਕਿ ਸਾਨੂੰ ਉਨ੍ਹਾਂ ਸਮੂਹ ਕਿਸਾਨਾਂ ਦੇ ਪ੍ਰਤੀ ਵੀ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਜੋ ਦੇਸ਼ ਦੀਆਂ ਅਨਾਜ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। The post ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਲੋਂ ਸਮੂਹ ਪੰਜਾਬੀਆਂ ਨੂੰ ਵਿਸਾਖੀ ਦੀ ਵਧਾਈ appeared first on TheUnmute.com - Punjabi News. Tags:
|
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੁੱਜਰਾਂ ਦੇ ਡੇਰੇ 'ਤੇ ਜਾ ਕੇ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਜਾਣ ਲਈ ਕੀਤਾ ਪ੍ਰੇਰਿਤ Thursday 13 April 2023 02:05 PM UTC+00 | Tags: aam-aadmi-party breaking-news cabinet-ministers-harjot-singh-bains harjot-singh-bains latest-news news pseb punjab-government punjab-latest-news punjab-school-education-board the-unmute-breaking the-unmute-breaking-news ਗੁਰਦਾਸਪੁਰ, 13 ਅਪ੍ਰੈਲ 2023: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ (Harjot Singh Bains) ਵੱਲੋਂ ਅੱਜ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਗਿਆ। ਸਿੱਖਿਆ ਮੰਤਰੀ ਅੱਜ ਸਵੇਰੇ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਹਰਦੋਰਵਾਲ ਦੇ ਸਰਕਾਰੀ ਸੀਨੀਅਰ ਸਕੈਂਡਰ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਹੁੰਚੇ ਜਿਥੇ ਉਨ੍ਹਾਂ ਨੇ ਸਕੂਲ ਵਿੱਚ ਕਰਵਾਈ ਜਾ ਰਹੀ ਪੜ੍ਹਾਈ ਦਾ ਜਾਇਜਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਹਰਦੋਰਵਾਲ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਧਰਮਕੋਟ ਰੰਧਾਵਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦਾ ਦੌਰਾ ਵੀ ਕੀਤਾ। ਸਰਹੱਦੀ ਪੱਟੀ ਦੇ ਦੌਰੇ ਦੌਰਾਨ ਸਿੱਖਿਆ ਮੰਤਰੀ ਨੇ ਗੁੱਜਰਾਂ ਦੇ ਡੇਰਿਆਂ 'ਤੇ ਜਾ ਕੇ ਗੁੱਜਰਾਂ ਦੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ। ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦਿਲੀ ਇੱਛਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਲਮੀ ਪੱਧਰ ਦੇ ਸਕੂਲਾਂ ਵਿਚ ਸ਼ੁਮਾਰ ਕਰਨ ਦੀ ਹੈ ਅਤੇ ਮੈਂ ਇਸ ਸੁਪਨੇ ਨੂੰ ਹਕੀਕੀ ਰੂਪ ਵਿਚ ਪੂਰਾ ਕਰਨ ਲਈ ਕੱਲ ਤਰਨਤਾਰਨ ਜਿਲੇ ਅਤੇ ਅੱਜ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਸਰਹੱਦੀ ਪੱਟੀ ਦੇ ਸਕੂਲਾਂ ਦਾ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ ਫਾਜ਼ਿਲਕਾ, ਫਿਰੋਜ਼ਪੁਰ ਦੇ ਸਕੂਲਾਂ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਸਕੂਲਾਂ ਦੀ ਹਾਲਤ ਵੇਖਣ ਤੋਂ ਇਲਾਵਾ ਬੱਚਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਸ ਵਿਚੋਂ ਸਥਿਤੀ ਪਾਣੀ ਵਾਂਗ ਸਾਫ ਹੋ ਗਈ ਹੈ ਕਿ ਇਸ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਪੜਾਈ ਅਤੇ ਮੁੱਢਲੇ ਢਾਂਚੇ ਵਿੱਚ ਵੱਡੇ ਸੁਧਾਰ ਕਰਨ ਦੀ ਲੋੜ ਹੈ। ਸਿੱਖਿਆ ਮੰਤਰੀ ਸ. ਬੈਂਸ ਨੇ ਕਿਹਾ ਕਿ ਸਕੂਲਾਂ ਦਾ ਦੌਰਾ ਕਰਕੇ ਕਈ ਜਮੀਨੀ ਹਕੀਕਤਾਂ ਤੋਂ ਜਾਣੂੰ ਹੋਇਆ ਹਾਂ ਅਤੇ ਹੁਣ ਮੇਰੀ ਕੋਸ਼ਿਸ਼ ਸਕੂਲਾਂ ਦਾ ਤਰਤੀਬਵਾਰ ਵਿਕਾਸ ਕਰਨ ਦੀ ਰਹੇਗੀ, ਤਾਂ ਕਿ ਸਕੂਲ ਬੱਚਿਆਂ ਦੀ ਹਰੇਕ ਲੋੜ ਨੂੰ ਪੂਰੀ ਕਰਕੇ ਉਸਦੀ ਸਮਰੱਥਾ ਨੂੰ ਨਿਖਾਰ ਸਕਣ। ਸ. ਬੈਂਸ ਨੇ ਕਿਹਾ ਕਿ ਮੈਂ ਸਕੂਲਾਂ ਦੇ ਨਤੀਜਿਆਂ ਅਤੇ ਨਵੇਂ ਦਾਖਲਿਆਂ ਉਤੇ ਬਹੁਤ ਧਿਆਨ ਕੇਂਦਰਤ ਕੀਤਾ ਹੈ ਅਤੇ ਇਨ੍ਹਾਂ ਮੁੱਦਿਆਂ ਕਾਰਨ ਹੀ ਸਾਰੇ ਜ਼ਿਲ੍ਹਿਆਂ ਦੇ ਸਕੂਲਾਂ ਦਾ ਦੌਰਾ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸਕੂਲਾਂ ਦੇ ਦੌਰੇ ਜਮੀਨੀ ਹਕੀਕਤ ਜਾਣਨ ਲਈ ਲਗਾਤਾਰ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਮੇਰਾ ਧਿਆਨ ਸਿੱਖਿਆ ਉਤੇ ਹੀ ਹੈ ਅਤੇ ਜਲਦੀ ਸਕੂਲਾਂ ਵਿੱਚ 3000 ਨਵੇਂ ਕਮਰੇ ਅਤੇ 117 ਸਕੂਲ ਆਫ ਐਮੀਨੈਂਸ ਬਣਾ ਦਿਤੇ ਜਾਣਗੇ। ਉਨ੍ਹਾਂ ਸਪੱਸਟ ਕੀਤਾ ਕਿ ਨਿੱਜੀ ਸਕੂਲਾਂ ਦੀਆਂ ਵਧੀਕੀਆਂ ਖਿਲਾਫ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਕਰੀਬ ਤਿੰਨ ਹਜਾਰ ਸ਼ਿਕਾਇਤਾਂ ਮਿਲੀਆਂ ਹਨ ਅਤੇ 100 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸਿੱਖਿਆ ਮੰਤਰੀ ਦੇ ਨਾਲ ਜਿਲ੍ਹਾ ਸਿੱਖਿਆ ਅਧਿਕਾਰੀ ਸ. ਅਮਰਜੀਤ ਸਿੰਘ ਭਾਟੀਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। The post ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੁੱਜਰਾਂ ਦੇ ਡੇਰੇ 'ਤੇ ਜਾ ਕੇ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਜਾਣ ਲਈ ਕੀਤਾ ਪ੍ਰੇਰਿਤ appeared first on TheUnmute.com - Punjabi News. Tags:
|
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਅਰਬਨ ਟੌਟਸ, ਮੋਹਾਲੀ ਵਿਖੇ ਟੌਏ ਕਿਓਸਕ ਦਾ ਉਦਘਾਟਨ Thursday 13 April 2023 02:15 PM UTC+00 | Tags: breaking-news hardeep-singh-puri latest-news mohali mohali-news news punjab-news the-unmute-breaking-news the-unmute-punjab toy-kiosk union-minister-hardeep-singh-puri ਮੋਹਾਲੀ, 13 ਅਪ੍ਰੈਲ 2023: ਹਰਦੀਪ ਸਿੰਘ ਪੁਰੀ, ਮਾਨਯੋਗ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਨੇ ਏਅਰੋਸਿਟੀ, ਮੋਹਾਲੀ (Mohali) ਵਿਖੇ ਇੰਡੀਅਨ ਆਇਲ ਕੰਪਨੀ ਦੀ ਮਲਕੀਅਤ ਵਾਲੇ ਰਿਟੇਲ ਆਊਟਲੈੱਟ ਦਾ ਦੌਰਾ ਕੀਤਾ ਅਤੇ ਰਿਟੇਲ ਆਊਟਲੈੱਟ ਵਿਖੇ ਇੱਕ ਟੌਏ ਕਿਓਸਕ ਦਾ ਉਦਘਾਟਨ ਕੀਤਾ। ਇਸ ਮੌਕੇ ਵੀ ਸਤੀਸ਼ ਕੁਮਾਰ, ਡਾਇਰੈਕਟਰ (ਮਾਰਕੀਟਿੰਗ), ਇੰਡੀਅਨ ਆਇਲ; ਜਿਤੇਂਦਰ ਕੁਮਾਰ, ਕਾਰਜਕਾਰੀ ਨਿਰਦੇਸ਼ਕ ਅਤੇ ਸਟੇਟ ਹੈੱਡ, ਇੰਡੀਅਨ ਆਇਲ, ਪੰਜਾਬ ਰਾਜ ਦਫਤਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਮਾਨਯੋਗ ਕੇਂਦਰੀ ਮੰਤਰੀ ਨੇ ਇੰਡੀਅਨ ਆਇਲ ਦ ਹੈਂਡਲਿੰਗ ਅਤੇ ਨਵੇਂ ਸਟਾਰਟ ਅੱਪ ਅਰਬਨ ਟੌਟਸ ਨੂੰ ਸਮਰਥਨ ਦੇਣ ਦੀ ਆਪਣੀ ਕਿਸਮ ਦੀ ਇਸ ਇੱਕ ਪਹਿਲ ‘ਤੇ ਖੁਸ਼ੀ ਜ਼ਾਹਰ ਕੀਤੀ। ਇਸ ਪਹਿਲ ਨਾਲ ਦੇਸ਼ ਵਿੱਚ ਉੱਦਮਤਾ ਦਾ ਸੱਭਿਆਚਾਰ ਵਿਕਸਿਤ ਹੋਵੇਗਾ। ਇਹ ਪ੍ਰਧਾਨ ਮੰਤਰੀ ਦੇ “ਆਤਮਨਿਰਭਰ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦਗਾਰ ਹੋਵੇਗਾ। ਇਸ ਤੋਂ ਇਲਾਵਾ, ਕਿਓਸਕ ਦੀ ਸਥਾਪਨਾ ਜਨਤਕ ਸਹੂਲਤ ਲਈ ਰਿਟੇਲ ਆਊਟਲੈੱਟਾਂ ‘ਤੇ ਜਗ੍ਹਾ ਦੀ ਸਰਵੋਤਮ ਵਰਤੋਂ ਨੂੰ ਵਧਾਏਗੀ। ਉਨ੍ਹਾਂ ਇਸ ਮੌਕੇ ਹਾਜ਼ਰ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਵਿੱਚ ਉੱਦਮ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਮਾਨਯੋਗ ਕੇਂਦਰੀ ਮੰਤਰੀ ਨੇ ਰਿਟੇਲ ਆਊਟਲੈੱਟ ‘ਤੇ ਸਥਾਪਿਤ ਨਵੀਨਤਮ ਡਿਸਪੈਂਸਿੰਗ ਯੂਨਿਟਾਂ ਅਤੇ ਹੋਰ ਗਾਹਕ ਕੇਂਦ੍ਰਿਤ ਪਹਿਲਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਊਟਲੈੱਟ ‘ਤੇ ਮੌਜੂਦ ਗਾਹਕਾਂ ਤੋਂ ਮਿਲੇ ਸਕਾਰਾਤਮਕ ਹੁੰਗਾਰੇ ‘ਤੇ ਤਸੱਲੀ ਪ੍ਰਗਟਾਈ। ਇਸ ਮੌਕੇ ‘ਤੇ ਬੋਲਦਿਆਂ ਇੰਡੀਅਨ ਆਇਲ ਦੇ ਡਾਇਰੈਕਟਰ (ਮਾਰਕੀਟਿੰਗ) ਵੀ ਸਤੀਸ਼ ਕੁਮਾਰ ਨੇ ਕਿਹਾ ਕਿ ਪੈਟਰੋਲ ਪੰਪਾਂ ‘ਤੇ ਸਪੇਅਰ ਪਾਰਟਸ, ਟਾਇਰਾਂ, ਸਨੈਕਸ ਅਤੇ ਪੀਣ ਵਾਲੇ ਪਦਾਰਥਾਂ ਤੋਂ ਇਲਾਵਾ ਖਿਡੌਣਿਆਂ ਦੀ ਸਭ ਤੋਂ ਵੱਧ ਮੰਗ ਹੈ। ਉਨ੍ਹਾਂ ਅੱਗੇ ਕਿਹਾ ਕਿ ਇੰਡੀਅਨ ਆਇਲ ਅਰਬਨ ਟੌਟਸ (Mohali) ਦੇ ਖਿਡੌਣਿਆਂ ਦੀ ਵਿਸ਼ਾਲ ਸ਼੍ਰੇਣੀ ਦੇ ਨਾਲ ਗਾਹਕ ਅਨੁਭਵ ਨੂੰ ਵਧਾਉਣ ਦੇ ਯੋਗ ਹੋਵੇਗਾ, ਜਿਸ ਦੇ ਨਤੀਜੇ ਵਜੋਂ ਗਾਹਕਾਂ ਨੂੰ ਖੁਸ਼ੀ ਮਿਲੇਗੀ। ਅਸੀਂ ਇੱਕ ਸਮੂਹ ਵਜੋਂ ਆਪਣੇ ਗਾਹਕਾਂ ਲਈ ਵੰਨ ਸਟਾਪ ਸ਼ੌਪ ਬਣਨ ਦੇ ਮਿਸ਼ਨ ‘ਤੇ ਕੰਮ ਕਰ ਰਹੇ ਹਾਂ। ਇੰਡੀਅਨ ਆਇਲ, ਭਾਰਤ ਦੀ ਊਰਜਾ ਨੇ ਮੈਸਰਜ਼ ਦੀਪਕ ਹਾਊਸਵੇਅਰਜ਼ ਐਂਡ ਟੌਇਸ ਪ੍ਰਾਈਵੇਟ ਲਿਮਟਿਡ ਨਾਲ ਇੱਕ ਸਮਝੌਤਾ ਕੀਤਾ ਹੈ, ਜੋ ਕਿ ਅਰਬਨ ਟੌਟਸ ਵਜੋਂ ਜਾਣੀ ਜਾਂਦੀ ਹੈ, ਜੋ ਖਿਡੌਣਿਆਂ ਦੇ ਨਿਰਮਾਣ ਅਤੇ ਵੇਚਣ ਦੇ ਕਾਰੋਬਾਰ ਵਿੱਚ ਲੱਗੀ ਹੋਈ ਹੈ। ਇੰਡੀਅਨ ਆਇਲ ਆਪਣੇ ਰਿਟੇਲ ਆਊਟਲੈੱਟਸ ‘ਤੇ ਅਰਬਨ ਟੌਟਸ ਨੂੰ ਖਿਡੌਣਿਆਂ ਦੀਆਂ ਦੁਕਾਨਾਂ/ਕਿਓਸਕ ਸਥਾਪਤ ਕਰਨ ਲਈ ਜਗ੍ਹਾ ਪ੍ਰਦਾਨ ਕਰੇਗਾ ਅਤੇ ਅਰਬਨ ਟੌਟਸ ਆਪਣੇ ਉਤਪਾਦਾਂ ਦੀ ਈਂਧਣ ਅਤੇ ਹੋਰ ਸਹਾਇਕ ਗੈਰ-ਈਂਧਣ ਲੋੜਾਂ ਲਈ ਇਨ੍ਹਾਂ ਆਊਟਲੈੱਟਸ ‘ਤੇ ਆਉਣ ਵਾਲੇ ਗਾਹਕਾਂ ਨੂੰ ਮਾਰਕੀਟਿੰਗ ਕਰੇਗਾ। ਇਸ ਦੀ ਸ਼ੁਰੂਆਤ ਕਰਨ ਲਈ, ਟ੍ਰਾਈਸਿਟੀ ਵਿੱਚ ਅਰਬਨ ਟੌਟਸ ਦੇ ਪਹਿਲੇ ਪੰਜ ਖਿਡੌਣਿਆਂ ਦੇ ਸਟੋਰ ਲਾਂਚ ਕੀਤੇ ਗਏ ਹਨ ਅਤੇ ਜਲਦੀ ਹੀ ਦੇਸ਼ ਭਰ ਵਿੱਚ ਅਜਿਹੇ 500 ਹੋਰ ਟੌਏ ਕਿਓਸਕ ਸਥਾਪਤ ਕੀਤੇ ਜਾਣਗੇ। ਇੰਡੀਅਨ ਆਇਲ ਦੇ ਆਊਟਲੈੱਟਸ ‘ਤੇ ਇਹ ਨਵੀਂ ਪੇਸ਼ਕਸ਼ ਕਾਰਪੋਰੇਸ਼ਨ ਦੀ ਗਾਹਕ ਕੇਂਦ੍ਰਿਤ ਪਹੁੰਚ ਵੱਲ ਇੱਕ ਹੋਰ ਪਹਿਲ ਹੈ। The post ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਅਰਬਨ ਟੌਟਸ, ਮੋਹਾਲੀ ਵਿਖੇ ਟੌਏ ਕਿਓਸਕ ਦਾ ਉਦਘਾਟਨ appeared first on TheUnmute.com - Punjabi News. Tags:
|
Pakistan: ਚੀਫ਼ ਜਸਟਿਸ ਦੀਆਂ ਸ਼ਕਤੀਆਂ ਨੂੰ ਘਟਾਉਣ ਦਾ ਮਾਮਲਾ ਭਖਿਆ, SC ਵਲੋਂ ਸਰਕਾਰ ਤੇ ਸਿਆਸੀ ਪਾਰਟੀਆਂ ਨੂੰ ਨੋਟਿਸ ਜਾਰੀ Thursday 13 April 2023 02:24 PM UTC+00 | Tags: breaking-news news pakistan pakistan-government political-parties ਚੰਡੀਗੜ੍ਹ, 13 ਅਪ੍ਰੈਲ 2023: ਪਾਕਿਸਤਾਨ (Pakistan) ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦੇਸ਼ ਦੇ ਚੀਫ਼ ਜਸਟਿਸ ਦੀਆਂ ਸ਼ਕਤੀਆਂ ਨੂੰ ਘਟਾਉਣ ਵਾਲੇ ਬਿੱਲ ਵਿਰੁੱਧ ਪਟੀਸ਼ਨਾਂ ‘ਤੇ ਸੁਣਵਾਈ ਕੀਤੀ ਅਤੇ ਸੱਤਾਧਾਰੀ ਗੱਠਜੋੜ ਅਤੇ ਨਿਆਂਪਾਲਿਕਾ ਵਿਚਕਾਰ ਵਧ ਰਹੀ ਖਿੱਚੋਤਾਣ ਦੇ ਵਿਚਕਾਰ ਸੰਘੀ ਸਰਕਾਰ ਅਤੇ ਸਿਆਸੀ ਪਾਰਟੀਆਂ ਨੂੰ ਨੋਟਿਸ ਜਾਰੀ ਕੀਤੇ ਹਨ । ਸੁਪਰੀਮ ਕੋਰਟ ਨੇ ਇਹ ਕਹਿੰਦਿਆਂ ਸੁਣਵਾਈ ਅਗਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ ਕਿ ਜੱਜਾਂ ਦੀ ਉਪਲਬਧਤਾ ਅਨੁਸਾਰ ਕਾਰਵਾਈ ਦੀ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ। ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਸੁਣਵਾਈ ਦੌਰਾਨ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੇ ਕਿਹਾ ਕਿ ਨਿਆਂਪਾਲਿਕਾ ਦੀ ਆਜ਼ਾਦੀ ਇਕ ਮਹੱਤਵਪੂਰਨ ਮਾਮਲਾ ਹੈ, ਪਰ ਇਹ ਵੀ ਕਿਹਾ ਕਿ ਉਹ ਸੰਸਦ ਦਾ ਬਹੁਤ ਸਤਿਕਾਰ ਕਰਦੇ ਹਨ। ਸੁਪਰੀਮ ਕੋਰਟ ਦੇ ਅੱਠ ਜੱਜਾਂ ਦੇ ਬੈਂਚ ਨੇ ਸੁਪਰੀਮ ਕੋਰਟ (ਪ੍ਰੈਕਟਿਸ ਐਂਡ ਪ੍ਰੋਸੀਜ਼ਰ) ਬਿੱਲ, 2023 ਦੇ ਖਿਲਾਫ ਪਟੀਸ਼ਨਾਂ ‘ਤੇ ਸੁਣਵਾਈ ਕੀਤੀ। ਇਹ ਬਿੱਲ ਪਾਕਿਸਤਾਨ ਦੇ ਚੀਫ਼ ਜਸਟਿਸ ਦੀਆਂ ਖ਼ੁਦ-ਬ-ਖ਼ੁਦ ਕਾਰਵਾਈ ਸ਼ੁਰੂ ਕਰਨ ਅਤੇ ਬੈਂਚਾਂ ਦਾ ਗਠਨ ਕਰਨ ਦੀਆਂ ਸ਼ਕਤੀਆਂ ਨੂੰ ਘਟਾਉਂਦਾ ਹੈ। ਦੂਜੇ ਪਾਸੇ ਪਟੀਸ਼ਨਕਰਤਾ ਦੇ ਵਕੀਲ ਇਮਤਿਆਜ਼ ਨੇ ਕਿਹਾ ਕਿ ਦੋਵਾਂ ਸਦਨਾਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਬਿੱਲ ਨੂੰ ਰਾਸ਼ਟਰਪਤੀ ਕੋਲ ਭੇਜਿਆ ਗਿਆ ਸੀ ਪਰ ਰਾਸ਼ਟਰਪਤੀ ਨੇ ਇਤਰਾਜ਼ ਉਠਾ ਕੇ ਸੰਸਦ ਨੂੰ ਵਾਪਸ ਭੇਜ ਦਿੱਤਾ। ਹਾਲਾਂਕਿ ਰਾਸ਼ਟਰਪਤੀ ਦੇ ਇਤਰਾਜ਼ਾਂ ਦੀ ਸਮੀਖਿਆ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਸੈਸ਼ਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ 10 ਦਿਨਾਂ ਵਿੱਚ ਬਿੱਲ ਕਾਨੂੰਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 191 ਤਹਿਤ ਸੁਪਰੀਮ ਕੋਰਟ ਆਪਣੇ ਨਿਯਮ ਬਣਾਉਂਦਾ ਹੈ। ਇਮਤਿਆਜ਼ ਨੇ ਕਿਹਾ ਕਿ ਸੁਪਰੀਮ ਕੋਰਟ ਸੰਸਦ ਦੁਆਰਾ ਪਾਸ ਕੀਤੇ ਗਏ ਬਿੱਲ ਨੂੰ ਰੱਦ ਕਰ ਸਕਦੀ ਹੈ, ਕਿਉਂਕਿ ਚੀਫ਼ ਜਸਟਿਸ ਤੋਂ ਬਿਨਾਂ ਸੁਪਰੀਮ ਕੋਰਟ ਦੀ ਹੋਂਦ ਨਹੀਂ ਹੋ ਸਕਦੀ। The post Pakistan: ਚੀਫ਼ ਜਸਟਿਸ ਦੀਆਂ ਸ਼ਕਤੀਆਂ ਨੂੰ ਘਟਾਉਣ ਦਾ ਮਾਮਲਾ ਭਖਿਆ, SC ਵਲੋਂ ਸਰਕਾਰ ਤੇ ਸਿਆਸੀ ਪਾਰਟੀਆਂ ਨੂੰ ਨੋਟਿਸ ਜਾਰੀ appeared first on TheUnmute.com - Punjabi News. Tags:
|
ਖ਼ਾਲਸਾ ਸਾਜਨਾ ਦਿਵਸ ਮੌਕੇ ਗੁਰੂ ਘਰਾਂ ਅੰਦਰ ਪੁਲਿਸ ਦਾ ਬੇਲੋੜਾ ਦਖਲ ਬਰਦਾਸ਼ਤ ਨਹੀਂ: ਹਰਜਿੰਦਰ ਸਿੰਘ ਧਾਮੀ Thursday 13 April 2023 02:34 PM UTC+00 | Tags: breaking-news guru-ghars harjinder-singh-dhami khalsa-sajna-divas news punajb punjab-government punjab-police sgpc shiromani-gurdwara-parbandhak-committee the-unmute-breaking-news ਅੰਮ੍ਰਿਤਸਰ, 13 ਅਪ੍ਰੈਲ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਨੂੰ ਖ਼ਾਲਸੇ ਦੇ ਸਾਜਨਾ ਦਿਵਸ ਮੌਕੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਅੰਦਰ ਬੇਲੋੜੇ ਦਖ਼ਲ ਬੰਦ ਕਰਨ ਅਤੇ ਆਪਣੇ ਜਾਬਤੇ ਅੰਦਰ ਰਹਿਣ ਨੂੰ ਕਿਹਾ ਹੈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਜਦੋਂ ਸਿੱਖ ਕੌਮ ਖ਼ਾਲਸੇ ਦਾ ਸਾਜਨਾ ਦਿਵਸ ਕੌਮੀ ਰਵਾਇਤਾਂ ਅਨੁਸਾਰ ਮਨਾ ਰਹੀ ਹੈ ਤਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਗੁਰੂ ਘਰਾਂ ਅੰਦਰ ਬੇਲੋੜੀ ਦਖ਼ਲਅੰਦਾਜੀ ਨਾਲ ਸੰਗਤ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਤ 'ਤੇ ਪੁਲਿਸ ਪ੍ਰਸਾਸ਼ਨ ਵੱਲੋਂ ਮਨਮਰਜ਼ੀ ਦੀਆਂ ਪਾਬੰਦੀਆਂ ਆਇਦ ਕੀਤੀਆਂ ਜਾ ਰਹੀਆਂ ਹਨ, ਜਿਸ ਬਾਰੇ ਸ਼੍ਰੋਮਣੀ ਕਮੇਟੀ ਪਾਸ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦੀ ਇਹ ਕਾਰਵਾਈ ਬੇਹੱਦ ਮਾੜੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਖ਼ਾਲਸਾ ਸਾਜਨਾ ਦਿਵਸ ਸਿੱਖ ਕੌਮ ਲਈ ਬੇਹੱਦ ਮਹੱਤਵਪੂਰਣ ਅਤੇ ਸ਼ਰਧਾ ਭਰਪੂਰ ਹੋਣ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਰਵੀਂ ਗਿਣਤੀ ਵਿੱਚ ਸੰਗਤ ਪੁੱਜਦੀ ਹੈ ਪਰੰਤੂ ਪੁਲਿਸ ਦੀ ਬਿਨਾ ਵਜ੍ਹਾ ਤਾਇਨਾਤੀ ਕਰਕੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੁਲਿਸ ਵਲੋਂ ਜਾਣਬੁੱਝ ਕੇ ਸਿੱਖ ਸੰਗਤ ਅੰਦਰ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬਾਨ ਅੰਦਰ ਪੁਲਿਸਕਰਮੀ ਪ੍ਰਬੰਧਕਾਂ ਨੂੰ ਵੀ ਆਪਣੀ ਇੱਛਾ ਅਨੁਸਾਰ ਚੱਲਣ ਲਈ ਦਬਾਅ ਪਾ ਰਹੇ ਹਨ। ਇਹ ਬਰਦਾਸ਼ਤ ਤੋਂ ਬਾਹਰ ਦੀ ਕਾਰਵਾਈ ਹੈ ਅਤੇ ਪੁਲਿਸ ਵੱਲੋਂ ਮਰਯਾਦਾ ਨੂੰ ਵੀ ਸਿੱਧੀ ਚੁਣੌਤੀ ਵਾਂਗ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੋਂ ਇਹ ਰਿਪੋਰਟਾਂ ਵੀ ਮਿਲ ਰਹੀਆਂ ਹਨ ਕਿ ਗੁਰੂ ਘਰਾਂ ਅੰਦਰ ਸਿਵਲ ਪਹਿਰਾਵੇ ਵਿੱਚ ਮੌਜੂਦ ਪੁਲਿਸ ਬੇਪਛਾਣ ਹੋ ਕੇ ਸੰਗਤ ਉੱਤੇ ਨਿਗਾਹ ਰੱਖਦਿਆਂ ਪਰੇਸ਼ਾਨ ਕਰ ਰਹੀ ਹੈ, ਜਿਸ ਦੇ ਸੰਗਤ ਵੱਲੋਂ ਭਾਰੀ ਇਤਰਾਜ਼ ਜਤਾਏ ਜਾ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਲਈ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਸਿੱਧੀ ਸਵਾਲਾਂ ਦੇ ਘੇਰੇ ਵਿੱਚ ਹੈ, ਜਿਸ ਤੋਂ ਉਹ ਬਰੀ ਨਹੀਂ ਹੋ ਸਕਦੇ। The post ਖ਼ਾਲਸਾ ਸਾਜਨਾ ਦਿਵਸ ਮੌਕੇ ਗੁਰੂ ਘਰਾਂ ਅੰਦਰ ਪੁਲਿਸ ਦਾ ਬੇਲੋੜਾ ਦਖਲ ਬਰਦਾਸ਼ਤ ਨਹੀਂ: ਹਰਜਿੰਦਰ ਸਿੰਘ ਧਾਮੀ appeared first on TheUnmute.com - Punjabi News. Tags:
|
ਲਾਲ ਚੰਦ ਕਟਾਰੂਚੱਕ ਵਲੋਂ 71 ਲੱਖ ਰੁਪਏ ਦੀ ਲਾਗਤ ਵਾਲੇ ਈਕੋ ਪਾਰਕ ਗ੍ਰੀਨ ਬੈਲਟ ਅਤੇ ਨੇਚਰ ਇੰਟਰਪ੍ਰਿਟੇਸ਼ਨ ਸੈਂਟਰ ਦਾ ਉਦਘਾਟਨ Thursday 13 April 2023 02:38 PM UTC+00 | Tags: breaking-news eco-park-green-belt forest-department lal-chand-kataruchak latest-news nature-interpretation-center news punjab-news the-unmute the-unmute-breaking-news ਹੁਸ਼ਿਆਰਪੁਰ, 13 ਅਪ੍ਰੈਲ 2023: ਖੁਰਾਕ ਸਿਵਲ ਸਪਲਾਈ ਅਤੇ ਪਖਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਕਿਹਾ ਕਿ ਲੋਕਾਂ ਨੂੰ ਸਵੱਛ ਵਾਤਾਵਰਨ ਦੇਣ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ, ਜਿਸ ਤਹਿਤ ਜੰਗਲਾਤ ਵਿਭਾਗ ਵੱਲ-ਵੱਖ ਪ੍ਰਾਜੈਕਟਾਂ ਰਾਹੀਂ ਲੋਕਾਂ ਨੂੰ ਕੁਦਰਤ ਦੇ ਨੇੜ੍ਹੇ ਲਿਆ ਰਿਹਾ ਹੈ। ਉਹ ਅੰਜ ਹੁਸ਼ਿਆਰਪੁਰ ਵਿਖੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਦੀ ਮੌਜੂਦਗੀ ਵਿਚ 71 ਲੰਖ ਰੁਪਏ ਦੀ ਲਾਗਤ ਨਾਲ ਭੰਗੀ ਚੋਅ ਦੇ ਨਾਲ ਬਣਾਈ ਗਈ ਈਕੋ ਪਾਰਕ ਗ੍ਰੀਨ ਬੈਲਟ ਅਤੇ ਬੱਸੀ ਪੁਰਾਣੀ ਦੇ ਵਣ ਚੇਤਨਾ ਪਾਰਕ ਵਿਚ ਨੇਚਰ ਇੰਟਰਪ੍ਰਿਟੇਸ਼ਨ ਸੈਂਟਰ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਸ਼ਾਮ ਚੌਰਾਸੀ ਡਾ. ਰਵਜੋਤ ਸਿੰਘ, ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੰਲ, ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਦੀ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਬੌਬੀ, ਸੀ. ਸੀ. ਐਫ ਹਿੱਲਸ ਬਸੰਤਾ ਰਾਜ ਕੁਮਾਰ, ਸੀ. ਐਫ ਨਾਰਥ ਡਾ. ਸੰਜੀਵ ਕੁਮਾਰ ਤਿਵਾੜੀ ਅਤੇ ਡੀ. ਐਫ. ਓ ਅਮਨੀਤ ਸਿੰਘ ਵੀ ਮੌਜੂਦ ਸਨ। ਜੰਗਲਾਤ ਮੰਤਰੀ (Lal Chand Kataruchak) ਨੇ ਕਿਹਾ ਕਿ ਭੰਗੀ ਚੋਅ ਦੇ ਨਾਲ ਕਰੀਬ 46 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਈਕੋ ਪਾਰਕ ਗ੍ਰੀਨ ਬੈਲਟ ਵਿਭਾਗ ਦਾ ਇਕ ਵਿਲੱਖਣ ਸੰਕਲਪ ਹੈ, ਜਿਸ ਵਿਚ ਭੰਗੀ ਚੋਅ ਦੇ ਨਾਲ ਸਾਰੇ ਕੂੜੇ ਨੂੰ ਸਾਫ਼ ਕੀਤਾ ਗਿਆ ਅਤੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਕੁਦਰਤ ਦੇ ਨਜ਼ਦੀਕ ਲਿਆਉਣ ਲਈ ਅਤੇ ਸੁੰਦਰਤਾ ਦਾ ਆਨੰਦ ਲੈਣ ਲਈ ਇਕ ਪੈਦਲ ਮਾਰਗ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਸੁੰਦਰਤਾ ਨੂੰ ਦਰਸਾਉਣ ਲਈ ਇਸ ਪਾਰਕ ਵਿਚ ਜਿਥੇ ਜਿੰਮ ਦੇ ਸਾਮਾਨ ਅਤੇ ਰੋਸ਼ਨੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਉਥੇ ਇਕ ਬੱਸ ਸ਼ੈਲਟਰ ਦੀ ਵੀ ਮੁਰੰਮਤ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੈਦਲ ਮਾਰਗ ਦੇ ਨਾਲ ਫੁੱਲਾਂ ਅਤੇ ਸਜਾਵਟੀ ਪੌਦਿਆਂ ਦੀ ਸੁਰੱਖਿਆ ਲਈ ਕੰਡਿਆਲ਼ੀ ਤਾਰ ਵੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਈਕੋ ਪਾਰਕ ਕੁਦਰਤ ਪ੍ਰਤੀ ਹੁਸ਼ਿਆਰਪੁਰ ਵਾਸੀਆਂ ਵਿਚ ਸਨੇਹ ਪੈਦਾ ਕਰਨ ਵਿਚ ਸਹਾਈ ਸਿੱਧ ਹੋਵੇਗਾ। 25 ਲੱਖ ਰੁਪਏ ਦੀ ਲਾਗਤ ਨਾਲ ਵਣ ਚੇਤਨਾ ਪਾਰਕ ਬੱਸੀ ਪੁਰਾਣੀ ਵਿਖੇ ਨੇਚਰ ਇੰਟਰਪ੍ਰਿਟੇਸ਼ਨ ਸੈਂਟਰ ਦਾ ਉਦਘਾਟਨ ਕਰਦਿਆਂ ਜੰਗਲਾਤ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸਮੁੱਚੇ ਪੰਜਾਬ ਵਿਚ ਆਪਣੀ ਤਰ੍ਹਾਂ ਦਾ ਅਨੂਠਾ ਪ੍ਰਾਜੈਕਟ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਰਾਹੀਂ ਹੁਸ਼ਿਆਰਪੁਰ ਸ਼ਹਿਰ ਦੇ ਨੌਜਵਾਨਾਂ ਦੇ ਮਨਾਂ ਵਿਚ ਜੰਗਲ ਅਤੇ ਜੰਗਲੀ ਜੀਵਾਂ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੁਦਰਤ ਨਾਲ ਸਬੰਧਤ ਦਸਤਾਵੇਜ਼ੀ ਫ਼ਿਲਮ ਦਿਖਾਉਣ ਲਈ ਪ੍ਰਾਜੈਕਟਰ ਸਕਰੀਨ ਵੀ ਲਗਾਈ ਗਈ ਹੈ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੇਵਲ ਇਕ ਸਾਲ ਵਿਚ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕ ਹਿੱਤ ਵਿਚ ਕਈ ਇਤਿਹਾਸਕ ਫ਼ੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਕੇਵਲ ਇਕ ਸਾਲ ਵਿਚ ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਕੀਤਾ, 27 ਹਜ਼ਾਰ ਨਵੀਆਂ ਨੌਕਰੀਆਂ ਦਿੱਤੀਆਂ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਹਨ ਅਤੇ ਹੁਣ ਤੰਕ 9 ਟੋਲ ਪਲਾਜ਼ਾ ਬੰਦ ਕਰਵਾਏ ਜਾ ਚੁੱਕੇ ਹਨ, ਜਿਸ ਦਾ ਸਿੱਧਾ-ਸਿੱਧਾ ਆਮ ਲੋਕਾਂ ਨੂੰ ਲਾਭ ਮਿਲਿਆ ਹੈ। ਇਸ ਦੌਰਾਨ ਜੰਗਲਾਤ ਮੰਤਰੀ ਨੇ ਵਣ ਚੇਤਨਾ ਪਾਰਕ ਬੱਸੀ ਪੁਰਾਣੀ ਵਿਖੇ ਰਿਲਾਇੰਸ ਇੰਡਸਟਰੀ ਵੱਲੋਂ ਭੇਟ ਕੀਤੀ ਗਈ ਗੋਲਫ ਕਾਰਟ ਦਾ ਵੀ ਲੋਕ ਅਰਪਣ ਕੀਤਾ ਅਤੇ ਸਾਰੇ ਪਤਵੰਤਿਆਂ ਨਾਲ ਉਸ ਦੀ ਸਵਾਰੀ ਕਰਕੇ ਵਣ ਚੇਤਨਾ ਪਾਰਕ ਦਾ ਜਾਇਜ਼ਾ ਲਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਐਸ. ਪੀ ਮਨਜੀਤ ਕੌਰ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਹਰਵਿੰਦਰ ਸਿੰਘ ਬਖਸ਼ੀ, ਮੋਹਨ ਲਾਲ ਚਿੱਤੋਂ, ਸਤਵੰਤ ਸਿੰਘ ਸਿਆਣ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ। The post ਲਾਲ ਚੰਦ ਕਟਾਰੂਚੱਕ ਵਲੋਂ 71 ਲੱਖ ਰੁਪਏ ਦੀ ਲਾਗਤ ਵਾਲੇ ਈਕੋ ਪਾਰਕ ਗ੍ਰੀਨ ਬੈਲਟ ਅਤੇ ਨੇਚਰ ਇੰਟਰਪ੍ਰਿਟੇਸ਼ਨ ਸੈਂਟਰ ਦਾ ਉਦਘਾਟਨ appeared first on TheUnmute.com - Punjabi News. Tags:
|
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਵਿਸਾਖੀ ਦੀਆਂ ਮੁਬਾਰਕਾਂ Thursday 13 April 2023 02:42 PM UTC+00 | Tags: anmol-gagan-mann baisakhi breaking-news news nwes ਚੰਡੀਗੜ੍ਹ, 13 ਅਪ੍ਰੈਲ 2023: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਵਾਸੀਆਂ ਨੂੰ ਵਿਸਾਖੀ (Baisakhi) ਦੀ ਵਧਾਈ ਦਿੱਤੀ ਹੈ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਵਿਸਾਖੀ ਦਾ ਤਿਉਹਾਰ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਦਿਨ ਅਸੀਂ ਕਣਕ ਦੀ ਫਸਲ ਪੱਕਣ ਦੀ ਖੁਸ਼ੀ ਮਨਾਉਂਦੇ ਹਾਂ ਅਤੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਅਤੇ ਮਿਹਨਤ, ਭਾਈਚਾਰੇ ਅਤੇ ਏਕਤਾ ਦੀਆਂ ਕਦਰਾਂ-ਕੀਮਤਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹਾਂ। ਮੰਤਰੀ ਨੇ ਦੁਨੀਆ ਭਰ ਦੇ ਸਾਰੇ ਪੰਜਾਬੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਨੂੰ ਪੰਜਾਬੀ ਸੱਭਿਆਚਾਰ ਦੀ ਅਮੀਰੀ, ਇੱਥੋਂ ਦੇ ਲੋਕਾਂ ਦੇ ਖੁੱਲ੍ਹੇ ਅਤੇ ਹਸਮੁੱਖ ਸੁਭਾਅ ਅਤੇ ਸੂਬੇ ਦੀ ਵਿਭਿੰਨਤਾ ਦੀ ਕਦਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਉੱਜਵਲ ਅਤੇ ਖੁਸ਼ਹਾਲ ਭਵਿੱਖ ਲਈ ਕੰਮ ਕਰਦੇ ਹੋਏ ਸਾਰੇ ਇਸ ਤਿਉਹਾਰ ਨੂੰ ਖੁਸ਼ੀ ਅਤੇ ਸ਼ਾਂਤੀ ਨਾਲ ਮਨਾਉਣ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਸਾਖੀ ਦਾ ਤਿਉਹਾਰ ਸਿੱਖ ਕੌਮ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਮੰਤਰੀ ਨੇ ਪੰਜਾਬ ਦੇ ਹਰ ਘਰ ਵਿੱਚ ਖੁਸ਼ੀ, ਖੁਸ਼ਹਾਲੀ ਅਤੇ ਸ਼ਾਂਤੀ ਦੀ ਕਾਮਨਾ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਮਿਲ ਕੇ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ। The post ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਵਿਸਾਖੀ ਦੀਆਂ ਮੁਬਾਰਕਾਂ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest