ਅਟਾਰੀ ਬਾਰਡਰ ‘ਤੇ BSF ਨੇ ਪਾਕਿ ਡਰੋਨ ਕੀਤਾ ਢੇਰ, 2 ਕਿਲੋ ਹੈਰੋਇਨ ਤੇ ਅਫੀਮ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਨੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਬੁੱਧਵਾਰ-ਵੀਰਵਾਰ ਦਰਮਿਆਨੀ ਰਾਤ ਨੂੰ ਜਵਾਨਾਂ ਨੇ ਗੋਲੀਬਾਰੀ ਕਰਕੇ ਪਾਕਿਸਤਾਨੀ ਡਰੋਨ ਨੂੰ ਮਾਰ ਡਿਗਾਇਆ। ਇਸ ਦੇ ਨਾਲ ਹੀ ਜਵਾਨਾਂ ਨੇ 14 ਕਰੋੜ ਰੁਪਏ ਦੀ ਹੈਰੋਇਨ ਤੇ ਅਫੀਮ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਡਰੋਨ ਦੀ ਰਾਤ ਸਮੇਂ ਨਸ਼ਾ ਤਸਕਰੀ ਵਿੱਚ ਵਰਤੋਂ ਕੀਤੀ ਜਾ ਰਹੀ ਸੀ। ਇਹ ਜਾਣਕਾਰੀ BSF ਦੇ ਜਵਾਨਾਂ ਵੱਲੋਂ ਸਾਂਝੀ ਕੀਤੀ ਗਈ ਹੈ।

BSF Intercepts Pakistani Drone

BSF ਅਧਿਕਾਰੀਆਂ ਅਨੁਸਾਰ ਬਟਾਲੀਅਨ 22 ਦੇ ਜਵਾਨ ਰਾਤ ਸਮੇਂ ਗਸ਼ਤ ’ਤੇ ਸਨ। ਇਸ ਦੌਰਾਨ ਬੀਓਪੀ ਪੁਲ ਮੋਰਾਂ ਨੇੜੇ ਅੱਧੀ ਰਾਤ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੇ ਕੁਝ ਸਕਿੰਟਾਂ ਵਿੱਚ ਹੀ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਸ ਮਗਰੋਂ BSF ਦੇ ਜਵਾਨਾਂ ਨੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਸ਼ੁਰੂ ਕੀਤੀ। ਜਵਾਨਾਂ ਨੂੰ ਇਹ ਡਰੋਨ ਪੁਲ ਮੋਰਾਂ ਨੇੜੇ ਖੇਤਾਂ ਵਿੱਚ ਟੁਕੜਿਆਂ ਵਿੱਚ ਮਿਲਿਆ ਸੀ।

ਇਹ ਵੀ ਪੜ੍ਹੋ : ਫ਼ਖ਼ਰ-ਏ-ਕੌਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਵਿਦਾਈ, ਫੁੱਲਾਂ ਨਾਲ ਸਜਾਇਆ ਗਿਆ ਟਰੈਕਟ

BSF ਦੇ ਜਵਾਨਾਂ ਨੇ ਡਰੋਨ ਦੇ ਟੁਕੜਿਆਂ ਨੂੰ ਕਬਜ਼ੇ ਵਿੱਚ ਲੈ ਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਡਰੋਨ ਦੇ ਨਾਲ ਪੀਲੀ ਟੇਪ ਨਾਲ ਬੰਨ੍ਹਿਆ ਇੱਕ ਪੈਕਟ ਬਰਾਮਦ ਕੀਤਾ ਗਿਆ। ਇਸ ਬੈਗ ਵਿੱਚੋਂ ਦੋ ਪੈਕੇਟ ਹੈਰੋਇਨ ਬਰਾਮਦ ਹੋਈ ਹੈ। ਜਿਸ ਦਾ ਭਾਰ 2 ਕਿਲੋ ਦੇ ਕਰੀਬ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਇਸ ਖੇਪ ਦੀ ਕੀਮਤ ਕਰੀਬ 14 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਦੋ ਹੋਰ ਡੱਬੀਆਂ ਵੀ ਬਰਾਮਦ ਹੋਈਆਂ ਹਨ, ਜਿਨ੍ਹਾਂ ਵਿੱਚ ਅਫੀਮ ਮਿਲੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅਟਾਰੀ ਬਾਰਡਰ ‘ਤੇ BSF ਨੇ ਪਾਕਿ ਡਰੋਨ ਕੀਤਾ ਢੇਰ, 2 ਕਿਲੋ ਹੈਰੋਇਨ ਤੇ ਅਫੀਮ ਬਰਾਮਦ appeared first on Daily Post Punjabi.



source https://dailypost.in/latest-punjabi-news/bsf-intercepts-pakistani-drone/
Previous Post Next Post

Contact Form