‘ਇਮਰਾਨ ਖਾਨ-ਬੁਸ਼ਰਾ ਬੀਬੀ ਦਾ ਵਿਆਹ ਸ਼ਰੀਅਤ ਦੇ ਖਿਲਾਫ਼’, ਨਿਕਾਹ ਪੜ੍ਹਾਉਣ ਵਾਲੇ ਮੁਫ਼ਤੀ ਦਾ ਵੱਡਾ ਖੁਲਾਸਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦੇ ਵਿਆਹ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਨਿਕਾਹ ਪੜ੍ਹਾਉਣ ਵਾਲੇ ਮੁਫਤੀ ਨੇ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਦਾ ਵਿਆਹ ਇਸਲਾਮਿਕ ਸ਼ਰੀਆ ਕਾਨੂੰਨਾਂ ਮੁਤਾਬਕ ਨਹੀਂ ਹੋਇਆ ਸੀ।

ਇਮਰਾਨ ਅਤੇ ਬੁਸ਼ਰਾ ਬੀਬੀ ਦਾ ਵਿਆਹ ਪੜ੍ਹਾਉਣ ਵਾਲੇ ਮੁਫਤੀ ਸਈਦ ਨੇ ਕਿਹਾ ਕਿ ਬੁਸ਼ਰਾ ਬੀਬੀ ਨੇ ਆਪਣੀ ਇਦਤ ਪੂਰੀ ਕੀਤੇ ਬਿਨਾਂ ਹੀ ਵਿਆਹ ਕਰਵਾ ਲਿਆ। ਬੁਸ਼ਰਾ ਬੀਬੀ ਨੇ ਆਪਣੇ ਪਹਿਲੇ ਪਤੀ ਤੋਂ ਵੱਖ ਹੋਣ ਤੋਂ ਬਾਅਦ ਇਮਰਾਨ ਨਾਲ ਵਿਆਹ ਕੀਤਾ ਸੀ।

Imran Khan-Bushra Bibi
Imran Khan-Bushra Bibi

ਇਸਲਾਮੀ ਸ਼ਰੀਆ ਕਾਨੂੰਨ ਵਿਚ ਪਤੀ ਦੀ ਮੌਤ ਜਾਂ ਤਲਾਕ ਤੋਂ ਬਾਅਦ ਪਤਨੀ ਨੂੰ ਤਿੰਨ ਮਹੀਨੇ 10 ਦਿਨ ਇਦਤ ਕਰਨੀ ਪੈਂਦੀ ਹੈ। ਇਸ ਦੌਰਾਨ ਉਹ ਨਾ ਤਾਂ ਕਿਸੇ ਹੋਰ ਮਰਦ ਨੂੰ ਮਿਲ ਸਕਦੀ ਹੈ ਅਤੇ ਨਾ ਹੀ ਘਰ ਤੋਂ ਬਾਹਰ ਆ ਸਕਦੀ ਹੈ। ਉਹ ਆਪਣੀ ਇਦਤ ਦੌਰਾਨ ਵਿਆਹ ਵੀ ਨਹੀਂ ਕਰ ਸਕਦੀ। ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦੇ ਵਿਆਹ ਵਿੱਚ ਇਸ ਮੁੱਦੇ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਇਮਰਾਨ ਖਾਨ ਜਾਦੂ-ਟੂਣੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ।

ਇਮਰਾਨ ਖਾਨ ਨੇ ਕਥਿਤ ਤੌਰ ‘ਤੇ ਇਕ ਤਾਂਤਰਿਕ ਦੀ ਸਲਾਹ ‘ਤੇ ਬੁਸ਼ਰਾ ਬੀਬੀ ਨਾਲ ਵਿਆਹ ਕੀਤਾ ਸੀ। ਇਮਰਾਨ ਦਾ ਮੰਨਣਾ ਸੀ ਕਿ ਬੁਸ਼ਰਾ ਨਾਲ ਵਿਆਹ ਕਰਕੇ ਹੀ ਉਹ ਪ੍ਰਧਾਨ ਮੰਤਰੀ ਬਣ ਸਕਦੇ ਹਨ। ਕਿਸੇ ਤਾਂਤਰਿਕ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਸੀ।

ਮੁਫਤੀ ਸਈਦ ਮੁਤਾਬਕ ਇੱਕ ਔਰਤ, ਜਿਸ ਨੇ ਖੁਦ ਨੂੰ ਬੁਸ਼ਰਾ ਦੀ ਭੈਣ ਦੱਸਿਆ ਸੀ, ਨੇ ਉਸਨੂੰ ਕਿਹਾ ਕਿ ਉਹ (ਇਮਰਾਨ ਖਾਨ ਅਤੇ ਬੁਸ਼ਰਾ ਬੀਬੀ) ਵਿਆਹ ਕਰਨ ਲਈ ਆਜ਼ਾਦ ਹਨ। ਦੋਹਾਂ ਨੇ 1 ਜਨਵਰੀ 2018 ਨੂੰ ਵਿਆਹ ਕਰਵਾ ਲਿਆ ਅਤੇ ਇਸਲਾਮਾਬਾਦ ‘ਚ ਰਹਿਣ ਲੱਗੇ।

ਇਹ ਵੀ ਪੜ੍ਹੋ : ਦੁਨੀਆ ਦੀ ਸਭ ਤੋਂ ਪਤਲੀ ਬਿਲਡਿੰਗ, ਤੇਜ਼ ਹਵਾ ਨਾਲ ਵੀ ਹਿੱਲਣ ਲੱਗਦੇ 91 ਫਲੋਰ

ਮੁਫਤੀ ਸਈਦ ਨੇ ਅਦਾਲਤ ਨੂੰ ਦੱਸਿਆ ਕਿ ਬਾਅਦ ਵਿੱਚ ਫਰਵਰੀ 2018 ਵਿੱਚ ਇਮਰਾਨ ਖਾਨ ਨੇ ਉਸ ਨਾਲ ਦੁਬਾਰਾ ਸੰਪਰਕ ਕੀਤਾ ਅਤੇ ਦੁਬਾਰਾ ਵਿਆਹ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ ਪਹਿਲੇ ਵਿਆਹ ਦੌਰਾਨ ਬੁਸ਼ਰਾ ਬੀਬੀ ਦੀ ਇਦਤ ਪੂਰੀ ਨਹੀਂ ਹੋਈ ਸੀ। ਨਵੰਬਰ 2017 ਵਿੱਚ ਤਲਾਕ ਤੋਂ ਬਾਅਦ ਉਹ ਆਪਣੇ ਪਤੀ ਤੋਂ ਵੱਖ ਹੋ ਗਈ ਸੀ, ਜਦਕਿ ਇਮਰਾਨ ਖਾਨ ਦਾ ਬੁਸ਼ਰਾ ਬੀਬੀ ਨਾਲ ਵਿਆਹ 1 ਜਿਨਵਰੀ 2018 ਨੂੰ ਹੋਇਆ ਸੀ। ਅਜਿਹੇ ‘ਚ ਇਮਰਾਨ ਖਾਨ ਦਾ ਪਹਿਲਾ ਵਿਆਹ ਸ਼ਰੀਆ ਮੁਤਾਬਕ ਨਹੀਂ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 19 ਅਪ੍ਰੈਲ ਨੂੰ ਹੋਵੇਗੀ।

ਹਾਲਾਂਕਿ ਬੁਸ਼ਰਾ ਬੀਬੀ ਦੇ ਇੰਟਰਵਿਊ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿੱਚ ਉਹ ਕਥਿਤ ਤੌਰ ‘ਤੇ ਦਾਅਵਾ ਕਰ ਰਹੀ ਹੈ ਕਿ ਵਿਆਹ ਦੇ ਸਮੇਂ ਤੱਕ ਉਸਦੀ ਇਦਤ ਖਤਮ ਹੋ ਚੁੱਕੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ‘ਇਮਰਾਨ ਖਾਨ-ਬੁਸ਼ਰਾ ਬੀਬੀ ਦਾ ਵਿਆਹ ਸ਼ਰੀਅਤ ਦੇ ਖਿਲਾਫ਼’, ਨਿਕਾਹ ਪੜ੍ਹਾਉਣ ਵਾਲੇ ਮੁਫ਼ਤੀ ਦਾ ਵੱਡਾ ਖੁਲਾਸਾ appeared first on Daily Post Punjabi.



source https://dailypost.in/latest-punjabi-news/imran-khan-bushra-bibi-2/
Previous Post Next Post

Contact Form