ਚੰਡੀਗੜ੍ਹ ਤੋਂ ਅੱਜ ਦੇਰ ਰਾਤ ਰਵਾਨਾ ਹੋਵੇਗੀ ਗੁਰੂ ਕ੍ਰਿਪਾ ਯਾਤਰਾ ਭਾਰਤ ਗੌਰਵ ਟੂਰਿਸਟ ਟ੍ਰੇਨ, 7 ਦਿਨਾਂ ‘ਚ ਯਾਤਰਾ ਕਰੇਗੀ ਪੂਰੀ

ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਸਰਕਾਰ ਦੇ ਇੱਕ ਭਾਰਤ ਸ੍ਰੇਸ਼ਠ ਭਾਰਤ ਦੇ ਮਤੇ ਨੂੰ ਅੱਗੇ ਵਧਾਉਂਦੇ ਹੋਏ ਲਈ ਭਾਰਤੀ ਰੇਲਵੇ ਵੱਲੋਂ ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲੇ ਸ਼ਰਧਾਲੂਆਂ ਲਈ ਅੰਮ੍ਰਿਤਸਰ ਤੋਂ ਗੁਰੂ ਕ੍ਰਿਪਾ ਯਾਤਰਾ ਭਾਰਤ ਗੌਰਵ ਟੂਰਿਸਟ ਟ੍ਰੇਨ ਅੱਜ ਦੇਰ ਰਾਤ ਚੰਡੀਗੜ੍ਹ ਤੋਂ ਰਵਾਨਾ ਹੋਵੇਗੀ । ਟ੍ਰੇਨ ਵਿੱਚ ਕਰੀਬ 150 ਯਾਤਰੀਆਂ ਨੇ ਬੁਕਿੰਗ ਕਰਵਾਈ ਹੈ। ਇਹ ਟ੍ਰੇਨ 7 ਦਿਨਾਂ ਵਿੱਚ ਯਾਤਰਾ ਪੂਰੀ ਕਰੇਗੀ।

Guru Kirpa Yatra Bharat Gaurav tourist train
Guru Kirpa Yatra Bharat Gaurav tourist train

ਐਤਵਾਰ ਨੂੰ ਇਹ ਟ੍ਰੇਨ ਅੰਮ੍ਰਿਤਸਰ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ ਰਾਤ 12 ਤੋਂ ਬਾਅਦ ਚੰਡੀਗੜ੍ਹ ਲਈ ਰਵਾਨਾ ਹੋਵੇਗੀ । ਆਈਆਰਸੀਟੀਸੀ ਦੇ ਬੁਲਾਰੇ ਨੇ ਦੱਸਿਆ ਕਿ ਟ੍ਰੇਨ ਵਿੱਚ ਸੀਟਾਂ ਅਜੇ ਵੀ ਉਪਲਬਧ ਹਨ । ਜੇਕਰ ਯਾਤਰੀ ਜਾਣਾ ਚਾਹੁੰਦੇ ਹਨ ਤਾਂ ਟਿਕਟ ਬੁਕਿੰਗ ਉਨ੍ਹਾਂ ਦੀ ਟ੍ਰੇਨ ਵਿੱਚ ਹੀ ਹੋ ਜਾਵੇਗੀ । ਇਹ ਟ੍ਰੇਨ ਸ਼੍ਰੀ ਹਜ਼ੂਰ ਸਾਹਿਬ-ਨਾਂਦੇੜ, ਸ਼੍ਰੀ ਗੁਰੂ ਨਾਨਕ ਝੀਰਾ ਸਾਹਿਬ, ਬਿਦਰ ਅਤੇ ਸ਼੍ਰੀ ਹਰਿਮੰਦਰ ਸਾਹਿਬ, ਪਟਨਾ ਦੇ ਦਰਸ਼ਨ ਕਰਵਾਏਗੀ । ਇਸ ਪੂਰੇ ਸਫਰ ਦੌਰਾਨ ਟ੍ਰੇਨ ਲਗਭਗ 5100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

ਇਹ ਵੀ ਪੜ੍ਹੋ: SGPC ਵੱਲੋਂ 1052 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਹੋਵੇਗਾ ਰਵਾਨਾ, ਕੁੱਲ 2856 ਨੂੰ ਮਿਲਿਆ ਵੀਜ਼ਾ

ਇਸ ਟੂਰਿਸਟ ਟ੍ਰੇਨ ਵਿੱਚ ਸੈਕਿੰਡ ਸਲੀਪਰ ਦੇ 9 ਕੋਚ ਅਤੇ ਥਰਡ ਕਲਾਸ ਸੈਕਿੰਡ ਏਸੀ ਦਾ ਇੱਕ-ਇੱਕ ਕੋਚ ਹੋਵੇਗਾ। ਇਸ ਦੇ ਨਾਲ ਹੀ ਆਧੁਨਿਕ ਕਿਚਨ ਕਾਰ ਤੋਂ ਯਾਤਰੀਆਂ ਨੂੰ ਉਨ੍ਹਾਂ ਦੇ ਬਰਥ ‘ਤੇ ਸੁਆਦੀ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇਗਾ । ਟ੍ਰੇਨ ਵਿੱਚ ਯਾਤਰੀਆਂ ਦੇ ਮਨੋਰੰਜਨ ਅਤੇ ਯਾਤਰਾ ਦੀ ਜਾਣਕਾਰੀ ਆਦਿ ਦੇਣ ਦੇ ਲਈ ਇੰਫੋਟੇਨਮੈਂਟ ਸਿਸਟਮ ਵੀ ਲਗਾਇਆ ਗਿਆ ਹੈ । ਸਾਫ਼-ਸੁਥਰੇ ਪਖਾਨੇ ਦੇ ਨਾਲ-ਨਾਲ ਸੀਸੀਟੀਵੀ ਕੈਮਰਿਆਂ ਦੀ ਸਹੂਲਤ ਵੀ ਉਪਲਬਧ ਹੋਵੇਗੀ । ਯਾਤਰਾ ਦੇ ਪੂਰੇ ਸਮੇਂ ਦੌਰਾਨ, ਰੇਲਵੇ ਟੀਮ ਸਫਾਈ ਅਤੇ ਸਿਹਤ ਪ੍ਰੋਟੋਕੋਲ ਦਾ ਧਿਆਨ ਰੱਖੇਗੀ ਅਤੇ ਯਾਤਰੀਆਂ ਨੂੰ ਇੱਕ ਸੁਰੱਖਿਅਤ ਅਤੇ ਚਿੰਤਾ ਮੁਕਤ ਅਨੁਭਵ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗੀ । ਵਧੇਰੇ ਜਾਣਕਾਰੀ ਦੇ ਲਈ ਯਾਤਰੀ ਵੈੱਬਸਾਈਟ www.irctctourism.com ‘ਤੇ ਜਾ ਸਕਦੇ ਹਨ ਅਤੇ ਆਨਲਾਈਨ ਬੁਕਿੰਗ ਵੀ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ 8882278794, 8287930749 ‘ਤੇ ਜਾਣਕਾਰੀ ਲਈ ਜਾ ਸਕਦੀ ਹੈ।

Guru Kirpa Yatra Bharat Gaurav tourist train
Guru Kirpa Yatra Bharat Gaurav tourist train

ਦੱਸ ਦੇਈਏ ਕਿ ਰੇਲਵੇ ਨੇ 7 ਦਿਨਾਂ ਦੀ ਯਾਤਰਾ ਲਈ ਸਲੀਪਰ ਕਲਾਸ ਦਾ ਕਿਰਾਇਆ 14,100 ਰੁਪਏ ਪ੍ਰਤੀ ਵਿਅਕਤੀ ਤੈਅ ਕੀਤਾ ਹੈ। ਏਸੀ ਥਰਡ ਕਲਾਸ ਦਾ ਕਿਰਾਇਆ 24,200 ਰੁਪਏ ਅਤੇ ਏਸੀ ਸੈਕਿੰਡ ਕਲਾਸ ਦਾ ਕਿਰਾਇਆ 32,300 ਰੁਪਏ ਤੈਅ ਕੀਤਾ ਗਿਆ ਹੈ । ਇਸ ਟੂਰ ਪੈਕੇਜ ਦਿਨ ਕੀਮਤ ਵਿੱਚ ਯਾਤਰੀਆਂ ਨੂੰ ਰੇਲ ਯਾਤਰਾ ਤੋਂ ਇਲਾਵਾ ਸੁਆਦੀ ਸ਼ਾਕਾਹਾਰੀ ਭੋਜਨ, ਹੋਟਲਾਂ ਵਿੱਚ ਠਹਿਰਨ ਅਤੇ ਬੱਸਾਂ ਵਿੱਚ ਸਫ਼ਰ ਕਰਨ ਦੀ ਵਿਵਸਥਾ, ਗਾਈਡ ਅਤੇ ਬੀਮਾ ਆਦਿ ਦੀ ਸੁਵਿਧਾ ਵੀ ਰੇਲਵੇ ਉਪਲਬਧ ਕਰਵਾਏਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਚੰਡੀਗੜ੍ਹ ਤੋਂ ਅੱਜ ਦੇਰ ਰਾਤ ਰਵਾਨਾ ਹੋਵੇਗੀ ਗੁਰੂ ਕ੍ਰਿਪਾ ਯਾਤਰਾ ਭਾਰਤ ਗੌਰਵ ਟੂਰਿਸਟ ਟ੍ਰੇਨ, 7 ਦਿਨਾਂ ‘ਚ ਯਾਤਰਾ ਕਰੇਗੀ ਪੂਰੀ appeared first on Daily Post Punjabi.



Previous Post Next Post

Contact Form