TheUnmute.com – Punjabi News: Digest for February 02, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਜਲੰਧਰ ਦੀ ਧੀ ਨੇ ਇਟਲੀ 'ਚ ਚਮਕਾਇਆ ਮਾਪਿਆਂ ਦਾ ਨਾਂ, ਇਟਾਲੀਅਨ ਨੇਵੀ 'ਚ ਹੋਈ ਭਰਤੀ

Wednesday 01 February 2023 06:22 AM UTC+00 | Tags: breaking-news chianpo italian-navy jalandhar-manroop-kaur latest-news manroop-kaur news punjab-news

ਜਲੰਧਰ, 01 ਫਰਵਰੀ 2023: ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਕਿਆਂਪੋ ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਾਲੀਅਨ ਨੇਵੀ ਵਿੱਚ ਭਰਤੀ ਹੋ ਕੇ ਮਾਪਿਆਂ ਦੇ ਨਾਲ-ਨਾਲ ਪੂਰੇ ਭਾਰਤ ਦਾ ਨਾਂ ਚਮਕਾਇਆ ਹੈ। ਮਨਰੂਪ ਕੌਰ ਜਲੰਧਰ ਜ਼ਿਲ੍ਹੇ ਦੇ ਭੰਗਾਲਾ ਪਿੰਡ ਨਾਲ ਸਬੰਧ ਰੱਖਦੀ ਹੈ। ਪਿਤਾ ਭੁਪਿੰਦਰ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦੀ ਧੀ ਮਨਰੂਪ ਕੌਰ ਨੇ ਇਟਾਲੀਅਨ ਜਲ ਸੈਨਾ ਵਿੱਚ ਭਰਤੀ ਹੋਣ ਦੇ ਮੰਤਵ ਦੇ ਨਾਲ ਪਿਛਲੇ ਸਾਲ ਇਟਲੀ ਦੇ ਡਿਫੈਂਸ ਮੰਤਰਾਲਾ ਵੱਲੋਂ ਜਾਰੀ ਜਲ ਸੈਨਿਕਾਂ ਦੀਆਂ ਅਸਾਮੀਆਂ ਲਈ ਅਪਲਾਈ ਕੀਤਾ ਸੀ।

ਪ੍ਰੀਖਿਆ ਦੌਰਾਨ ਉਸ ਨੇ ਅਨੇਕਾਂ ਕਠਿਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਲਿਖਤੀ ਪ੍ਰੀਖਿਆ ਵਿੱਚੋਂ 82 ਫ਼ੀਸਦੀ ਅੰਕ ਹਾਸਲ ਕਰਕੇ ਪਹਿਲੇ ਦਾਅਵੇਦਾਰਾਂ ਵਿੱਚ ਥਾਂ ਬਣਾਈ। ਇਸ ਉਪਰੰਤ ਮਨਰੂਪ ਕੌਰ ਨੇ ਆਪਣੇ ਰੋਜ਼ਾਨਾ ਅਭਿਆਸ ਦੀ ਬਦੌਲਤ ਫਿਜ਼ੀਕਲ ਪ੍ਰੀਖਿਆ ਵਿੱਚ ਵੀ ਸਾਰੇ ਟਰਾਇਲਾਂ ਨੂੰ ਬਾਖੂਬੀ ਪਾਰ ਕਰਦਿਆਂ ਇਟਾਲੀਅਨ ਜਲ ਸੈਨਿਕ ਬਣਨ ਦੇ ਆਪਣੇ ਸੁਫ਼ਨੇ ਨੂੰ ਵਾਸਤਵਿਕ ਰੂਪ ਵਿੱਚ ਸਾਕਾਰ ਕੀਤਾ। ਇਟਲੀ ਦੇ ਸਰਦੇਨੀਆ ਰਾਜ ਵਿੱਚ ਸਥਿਤ ਇਟਾਲੀਅਨ ਨੇਵੀ ਦੇ ਮਾਦੇਲੇਨਾ ਕੋਚਿੰਗ ਸੈਂਟਰ ਤੋਂ 5 ਹਫ਼ਤਿਆਂ ਦੀ ਬਕਾਇਦਾ ਸਿਖਲਾਈ ਲੈਣ ਉਪਰੰਤ ਹੁਣ ਮਨਰੂਪ ਕੌਰ ਮੋਨਫਲਕੋਨੇ (ਗੋਰੀਸੀਆ) ਵਿਖੇ ਇਟਾਲੀਅਨ ਜਲ ਸੈਨਾ ਦਾ ਹਿੱਸਾ ਬਣ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਖੇ ਉਨ੍ਹਾਂ ਦੇ ਜੱਦੀ ਪਿੰਡ ਭੰਗਾਲਾ ਵਿਖੇ ਰਹਿ ਰਹੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿItalian Navyਲਿਆ। ਮਨਰੂਪ ਕੌਰ ਦੀ ਦਾਦੀ ਬਲਵੀਰ ਕੌਰ ਅਤੇ ਤਾਈਂ ਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਸਾਡੇ ਪਰਿਵਾਰ ਦਾ ਨਾਮ ਪੂਰੀ ਦੁਨੀਆ ਵਿੱਚ ਮਸ਼ਹੂਰ ਕੀਤਾ ਹੈ।

ਮਨਰੂਪ ਕੌਰ ਤੀਸਰੀ ਜਮਾਤ ਵਿੱਚ ਪੜ੍ਹਦੀ ਸੀ ਜਦੋਂ ਉਹ ਆਪਣੇ ਭਰਾ ਪ੍ਰਿਤਪਾਲ ਸਿੰਘ ਸਮੇਤ ਪਰਿਵਾਰ ਇਟਲੀ ਚਲੀ ਗਈ ਸੀ। ਜਿੱਥੇ ਉਸਨੇ ਆਪਣੀ ਪੜ੍ਹਾਈ ਮੁਕੰਮਲ ਕਰਕੇ ਇਟਲੀ ਪੁਲਿਸ ਵਿਚ ਨੌਕਰੀ ਪ੍ਰਾਪਤ ਕੀਤੀ। ਇਟਾਲੀਅਨ ਨੇਵੀ ਦਾ ਦੋ ਵਾਰ ਟੈੱਸਟ ਦਿੱਤਾ ਪਰ ਸਫਲਤਾ ਨਹੀਂ ਮਿਲੀ ਆਖਰ ਤੀਜੀ ਵਾਰ ਉਸਨੇ ਇਹ ਟੈਸਟ ਪਾਸ ਕਰਕੇ ਅਪਣਾ ਸੁਪਨਾ ਪੂਰਾ ਕੀਤਾ ਹੈ |

The post ਜਲੰਧਰ ਦੀ ਧੀ ਨੇ ਇਟਲੀ ‘ਚ ਚਮਕਾਇਆ ਮਾਪਿਆਂ ਦਾ ਨਾਂ, ਇਟਾਲੀਅਨ ਨੇਵੀ ‘ਚ ਹੋਈ ਭਰਤੀ appeared first on TheUnmute.com - Punjabi News.

Tags:
  • breaking-news
  • chianpo
  • italian-navy
  • jalandhar-manroop-kaur
  • latest-news
  • manroop-kaur
  • news
  • punjab-news

ਮੂਸੇਵਾਲਾ ਕਤਲ ਕਾਂਡ 'ਚ ਰਾਜਵੀਰ ਤੇ ਜੱਗੂ ਭਗਵਾਨਪੁਰੀਆ ਨੂੰ ਆਹਮੋ-ਸਾਹਮਣੇ ਬਿਠਾ ਕੇ ਹੋਵੇਗੀ ਪੁੱਛਗਿਛ

Wednesday 01 February 2023 06:36 AM UTC+00 | Tags: breaking-news crime gangsters-jaggu-bhagwanpuria jaggu-bhagwanpuria mansa-police news punjab punjab-news punjab-police sidhu-moosewala the-unmute-breaking-news the-unmute-punjabi-news

ਜਲੰਧਰ, 01 ਫਰਵਰੀ 2023: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਰਾਜਵੀਰ ਰਵੀ ਰਾਜਗੜ੍ਹ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ | ਮੋਹਾਲੀ ਪੁਲਿਸ ਕੋਲ 4 ਦਿਨ ਦੇ ਰਿਮਾਂਡ ‘ਤੇ ਆਏ ਗੈਂਗਸਟਰ ਜੱਗੂ ਭਗਵਾਨਪੁਰੀਆ (Jaggu Bhagwanpuria) ਅਤੇ ਰਾਜਵੀਰ ਰਵੀ ਰਾਜਗੜ੍ਹ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ ਜਾਵੇਗੀ। ਰਾਜਵੀਰ ਨੂੰ 4 ਦਿਨ ਪਹਿਲਾਂ AGTF ਨੇ ਮੋਹਾਲੀ ਤੋਂ ਚੀਨੀ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਸੀ।

ਜੱਗੂ ਭਗਵਾਨਪੁਰੀਆ (Jaggu Bhagwanpuria) ‘ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਹਥਿਆਰਾਂ ਦੀ ਸਪਲਾਈ ਕਰਨ ਦਾ ਦੋਸ਼ ਹੈ। ਦੂਜੇ ਪਾਸੇ ਰਾਜਵੀਰ ਗੈਂਗਸਟਰ ਲਾਰੈਂਸ ਦਾ ਖਾਸ ਮੰਨਿਆ ਜਾ ਰਿਹਾ ਹੈ। ਰਾਜਵੀਰ ਮੂਸੇਵਾਲਾ ਕਤਲ ਕੇਸ ਵਿੱਚ ਕਈ ਰਾਜ਼ ਖੋਲ੍ਹ ਸਕਦਾ ਹੈ। ਰਾਜਵੀਰ ਰਵੀ ਜ਼ਿਲ੍ਹਾ ਲੁਧਿਆਣਾ ਦੇ ਦੋਰਾਹਾ ਕਸਬੇ ਦੇ ਪਿੰਡ ਰਾਜਗੜ੍ਹ ਦਾ ਵਸਨੀਕ ਹੈ। ਉਸ ਨੇ ਲਾਰੈਂਸ ਦੇ ਭਰਾ ਅਨਮੋਲ ਨੂੰ ਦੁਬਈ ਭੇਜਣ ਲਈ ਲੁਧਿਆਣਾ ਦੇ ਟਰਾਂਸਪੋਰਟਰ ਬਲਦੇਵ ਚੌਧਰੀ ਨੂੰ 25 ਲੱਖ ਰੁਪਏ ਦਿੱਤੇ ਸਨ।

ਪੁਲਿਸ ਦੇ ਮੁਤਾਬਕ ਲਾਰੈਂਸ ਦੇ ਭਰਾ ਅਨਮੋਲ ਨੂੰ ਰਾਜਵੀਰ ਨੇ ਜਾਅਲੀ ਪਾਸਪੋਰਟ ਬਣਾ ਕੇ ਦੁਬਈ ਭੇਜਿਆ ਸੀ। ਜੱਗੂ ਪੰਜਾਬ ਵਿੱਚ ਆਪਣਾ ਵੱਖਰਾ ਫਿਰੌਤੀ ਰੈਕੇਟ ਚਲਾ ਰਿਹਾ ਹੈ। ਬੰਬੀਹਾ ਗੈਂਗ ਨੇ ਇਹ ਕਹਿ ਕੇ ਪੋਸਟਾਂ ਵੀ ਪਾਈਆਂ ਸਨ ਕਿ ਜੱਗੂ ਕਬੱਡੀ ਕੱਪ ਆਦਿ ਕਰਵਾ ਕੇ ਫਿਰੌਤੀ ਦੇ ਪੈਸਿਆਂ ਨੂੰ ਸਫੈਦ ਕਰ ਰਿਹਾ ਹੈ |

The post ਮੂਸੇਵਾਲਾ ਕਤਲ ਕਾਂਡ ‘ਚ ਰਾਜਵੀਰ ਤੇ ਜੱਗੂ ਭਗਵਾਨਪੁਰੀਆ ਨੂੰ ਆਹਮੋ-ਸਾਹਮਣੇ ਬਿਠਾ ਕੇ ਹੋਵੇਗੀ ਪੁੱਛਗਿਛ appeared first on TheUnmute.com - Punjabi News.

Tags:
  • breaking-news
  • crime
  • gangsters-jaggu-bhagwanpuria
  • jaggu-bhagwanpuria
  • mansa-police
  • news
  • punjab
  • punjab-news
  • punjab-police
  • sidhu-moosewala
  • the-unmute-breaking-news
  • the-unmute-punjabi-news

ਅਸੀਂ ਹੀ ਅੱਤਵਾਦ ਦਾ ਬੀਜ ਬੀਜਿਆ, ਅਜਿਹਾ ਭਾਰਤ-ਇਜ਼ਰਾਈਲ 'ਚ ਨਹੀਂ ਹੁੰਦਾ: ਪਾਕਿਸਤਾਨੀ ਰੱਖਿਆ ਮੰਤਰੀ

Wednesday 01 February 2023 06:44 AM UTC+00 | Tags: blast-in-mosque breaking-news fidayeen-attack khawaja-asif latest-news mosque-blast news pakisatan-news pakistan pakistan-news pakistans-defense-minister-khawaja-asif peshawar peshawar-blast peshawar-city peshawar-mosque-blast peshawar-news peshwar-mosque pm-shahbaz-sharif police-line-peshawar the-unmute the-unmute-breaking-news the-unmute-report

ਚੰਡੀਗੜ੍ਹ , 01 ਫਰਵਰੀ 2023: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ (Khawaja Asif) ਨੇ ਭਾਰਤ ਨੂੰ ਲੈ ਕੇ ਬੇਤੁਕਾ ਬਿਆਨ ਦਿੱਤਾ ਹੈ। ਦਰਅਸਲ ਪੇਸ਼ਾਵਰ ਦੀ ਮਸਜਿਦ ‘ਚ ਹੋਏ ਆਤਮਘਾਤੀ ਹਮਲੇ ‘ਤੇ ਬੋਲਦੇ ਹੋਏ ਪਾਕਿਸਤਾਨੀ ਰੱਖਿਆ ਮੰਤਰੀ ਨੇ ਕਿਹਾ ਕਿ ‘ਭਾਰਤ ਜਾਂ ਇਜ਼ਰਾਈਲ ‘ਚ ਪੂਜਾ ਕਰਨ ਵਾਲੇ ਲੋਕਾਂ ‘ਤੇ ਹਮਲੇ ਨਹੀਂ ਹੁੰਦੇ ਸਗੋਂ ਪਾਕਿਸਤਾਨ ‘ਚ ਅਜਿਹਾ ਹੋ ਰਿਹਾ ਹੈ।’ ਪਾਕਿਸਤਾਨ ਦੀ ਸੰਸਦ ‘ਚ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਹੁਣ ਅੱਤਵਾਦ ਖਿਲਾਫ ਇਕਜੁੱਟ ਹੋ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਪੇਸ਼ਾਵਰ ਦੀ ਮਸੀਤ ‘ਚ ਹੋਏ ਆਤਮਘਾਤੀ ਹਮਲੇ ‘ਚ 90 ਤੋਂ ਵੱਧ ਮਾਰੇ ਗਏ ਹਨ ਅਤੇ 200 ਤੋਂ ਵੱਧ ਜ਼ਖਮੀ ਹੋ ਗਏ ਹਨ।

ਪਾਕਿਸਤਾਨੀ ਮੀਡੀਆ ਮੁਤਾਬਕ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ‘ਸਾਨੂੰ ਆਪਣੇ ਘਰ ਨੂੰ ਠੀਕ ਕਰਨ ਦੀ ਲੋੜ ਹੈ।’ ਉਨ੍ਹਾਂ ਕਿਹਾ ਕਿ ਸਾਲ 2010 ‘ਚ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਰਕਾਰ ਸਮੇਂ ਇਹ ਜੰਗ ਸਵਾਤ ਤੋਂ ਸ਼ੁਰੂ ਹੋਈ ਸੀ ਅਤੇ ਸਾਲ 2017 ‘ਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਸਰਕਾਰ ਸਮੇਂ ਇਹ ਜੰਗ ਖਤਮ ਹੋ ਗਈ ਸੀ ਅਤੇ ਕਰਾਚੀ ਤੋਂ ਸਵਾਤ ਤੱਕ ਸ਼ਾਂਤੀ ਸਥਾਪਿਤ ਹੋ ਗਈ ਸੀ।

ਖਵਾਜਾ ਆਸਿਫ (Khawaja Asif ) ਨੇ ਕਿਹਾ ਕਿ ਇਕ-ਦੋ ਸਾਲ ਪਹਿਲਾਂ ਅਸੀਂ ਦੋ-ਤਿੰਨ ਵਾਰ ਕਿਹਾ ਸੀ ਕਿ ਇਨ੍ਹਾਂ ਲੋਕਾਂ (ਟੀ.ਟੀ.ਪੀ.) ਨਾਲ ਗੱਲ ਕੀਤੀ ਜਾਵੇ ਤਾਂ ਕਿ ਸ਼ਾਂਤੀ ਬਣੀ ਰਹੇ। ਖਵਾਜਾ ਆਸਿਫ ਨੇ ਦੋਸ਼ ਲਾਇਆ ਕਿ ਉਸ ਵੇਲੇ ਦੀ ਸਰਕਾਰ ਨੇ ਕੋਈ ਠੋਸ ਫੈਸਲਾ ਨਹੀਂ ਲਿਆ। ਪਾਕਿਸਤਾਨ ‘ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਭਾਰਤ ਇਸ ਮੁੱਦੇ ‘ਤੇ ਕਾਫ਼ੀ ਵਿਰੋਧ ਕਰਦਾ ਆ ਰਿਹਾ ਹੈ। ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਖੁਦ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ। ਪਾਕਿਸਤਾਨੀ ਸੰਸਦ ‘ਚ ਬੋਲਦੇ ਹੋਏ ਖਵਾਜਾ ਆਸਿਫ ਨੇ ਕਿਹਾ ਕਿ ’ਮੈਂ’ਤੁਸੀਂ ਜ਼ਿਆਦਾ ਨਹੀਂ ਕਹਾਂਗਾ, ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਅੱਤਵਾਦ ਦਾ ਬੀਜ ਬੀਜਿਆ ਸੀ’।

ਸੋਮਵਾਰ ਨੂੰ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਇੱਕ ਫਿਦਾਇਨ ਨੇ ਖੁਦ ਨੂੰ ਉਡਾ ਲਿਆ। ਇਹ ਧਮਾਕਾ ਪੇਸ਼ਾਵਰ ਦੇ ਪੁਲਿਸ ਲਾਈਨ ਇਲਾਕੇ ‘ਚ ਸਥਿਤ ਮਸਜਿਦ ‘ਚ ਉਸ ਸਮੇਂ ਹੋਇਆ ਜਦੋਂ ਵੱਡੀ ਗਿਣਤੀ ‘ਚ ਲੋਕ ਨਮਾਜ਼ ਅਦਾ ਕਰ ਰਹੇ ਸਨ। ਧਮਾਕੇ ਕਾਰਨ ਮਸੀਤ ਦੀ ਛੱਤ ਨਮਾਜ਼ੀਆਂ ‘ਤੇ ਡਿੱਗ ਗਈ, ਜਿਸ ਕਾਰਨ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨੇ ਇਹ ਹਮਲਾ ਕੀਤਾ ਹੈ।

The post ਅਸੀਂ ਹੀ ਅੱਤਵਾਦ ਦਾ ਬੀਜ ਬੀਜਿਆ, ਅਜਿਹਾ ਭਾਰਤ-ਇਜ਼ਰਾਈਲ ‘ਚ ਨਹੀਂ ਹੁੰਦਾ: ਪਾਕਿਸਤਾਨੀ ਰੱਖਿਆ ਮੰਤਰੀ appeared first on TheUnmute.com - Punjabi News.

Tags:
  • blast-in-mosque
  • breaking-news
  • fidayeen-attack
  • khawaja-asif
  • latest-news
  • mosque-blast
  • news
  • pakisatan-news
  • pakistan
  • pakistan-news
  • pakistans-defense-minister-khawaja-asif
  • peshawar
  • peshawar-blast
  • peshawar-city
  • peshawar-mosque-blast
  • peshawar-news
  • peshwar-mosque
  • pm-shahbaz-sharif
  • police-line-peshawar
  • the-unmute
  • the-unmute-breaking-news
  • the-unmute-report

Budget 2023: 157 ਨਵੇਂ ਨਰਸਿੰਗ ਕਾਲਜ ਖੋਲ੍ਹੇ ਜਾਣਗੇ, ਜਾਣੋ ਹੋਰ ਵੀ ਕਿਹੜੇ-ਕਿਹੜੇ ਕੀਤੇ ਐਲਾਨ

Wednesday 01 February 2023 07:00 AM UTC+00 | Tags: 75th-budget bjp-government breaking-news budget finance-minister-nirmala-sitharaman halwa-event india indian-economy india-news latest-news lok-sabha newqs news north-block-of-the-ministry-of-finance parliament-of-india the-unmute-breaking the-unmute-breaking-news the-unmute-latest-news the-unmute-latest-update the-unmute-punjab union-budget union-budget-2023-24

ਚੰਡੀਗੜ੍ਹ , 01 ਫਰਵਰੀ 2023: (Budget 2023)  ਸੰਸਦ ਵਿੱਚ ਆਗਾਮੀ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਿੱਖਿਆ, ਰੁਜ਼ਗਾਰ, ਹੁਨਰ ਵਿਕਾਸ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਵੱਡੇ ਅਤੇ ਮਹੱਤਵਪੂਰਨ ਐਲਾਨ ਕੀਤੇ।

1. ਬਜਟ ਘੋਸ਼ਣਾ ਵਿੱਚ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਅਗਲੇ 3 ਸਾਲਾਂ ਵਿੱਚ, ਸਰਕਾਰ ਕਬਾਇਲੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੇ 740 ਏਕਲਵਿਆ ਮਾਡਲ ਸਕੂਲਾਂ ਲਈ 38,800 ਅਧਿਆਪਕਾਂ ਅਤੇ ਸਹਾਇਕ ਸਟਾਫ ਦੀ ਨਿਯੁਕਤੀ ਕਰੇਗੀ।

2. ਵਿੱਤ ਮੰਤਰੀ ਨੇ ਕਿਹਾ ਕਿ 2014 ਤੋਂ ਸਥਾਪਿਤ ਮੌਜੂਦਾ 157 ਮੈਡੀਕਲ ਕਾਲਜਾਂ ਦੇ ਨਾਲ ਮਿਲ ਕੇ 157 ਨਵੇਂ ਨਰਸਿੰਗ ਕਾਲਜ ਸਥਾਪਿਤ ਕੀਤੇ ਜਾਣਗੇ।

3. ਅਗਲੇ ਤਿੰਨ ਸਾਲਾਂ ਵਿੱਚ 47 ਲੱਖ ਨੌਜਵਾਨਾਂ ਨੂੰ ਨੈਸ਼ਨਲ ਅਪ੍ਰੈਂਟਿਸਸ਼ਿਪ ਸਕੀਮ ਦਾ ਲਾਭ ਮਿਲੇਗਾ।

4. ਲੱਖਾਂ ਕੇਂਦਰੀ ਕਰਮਚਾਰੀਆਂ ਨੂੰ ਆਪਣੇ ਹੁਨਰ ਨੂੰ ਸੁਧਾਰਨ ਦਾ ਮੌਕਾ ਮਿਲੇਗਾ। ਇਸ ਤਹਿਤ ਮੁਲਾਜ਼ਮਾਂ ਦੀ ਕੁਸ਼ਲਤਾ ਵਧਾਉਣ ਲਈ ਮਿਸ਼ਨ ਕਰਮਯੋਗੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ।

5. ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਤਿੰਨ ਸੈਂਟਰ ਆਫ ਐਕਸੀਲੈਂਸ ਯਾਨੀ ਸੈਂਟਰ ਆਫ ਇੰਟੈਲੀਜੈਂਸ ਖੋਲ੍ਹੇ ਜਾਣਗੇ।

6. ਮੱਛੀ ਪਾਲਣ ਖੇਤਰ ਵਿੱਚ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ 60,000 ਕਰੋੜ ਰੁਪਏ ਖਰਚ ਕਰੇਗੀ।

7. ਬਜਟ ਵਿੱਚ ਰਾਸ਼ਟਰੀ ਪੱਧਰ ‘ਤੇ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ।

8. ਡਿਜੀਟਲ ਲਾਇਬ੍ਰੇਰੀ ਲਈ ਕਿਤਾਬਾਂ NBT ਯਾਨੀ ਨੈਸ਼ਨਲ ਬੁੱਕ ਟਰੱਸਟ ਦੁਆਰਾ ਪ੍ਰਦਾਨ ਕੀਤੀਆਂ ਜਾਣਗੀਆਂ।

9. ਬਜਟ ਵਿੱਚ ਵਿੱਤੀ ਸਾਖਰਤਾ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ।

10. ਮੈਡੀਕਲ ਕਾਲਜਾਂ ਨੂੰ ਖੋਜ ਅਤੇ ਨਿਰਮਾਣ ਲਈ ਤਿਆਰ ਕੀਤਾ ਜਾਵੇਗਾ।

11. ਸਾਖਰਤਾ ਲਈ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਕੰਮ ਕੀਤਾ ਜਾਵੇਗਾ।

12. ਫਾਰਮਾ ਸੈਕਟਰ ਵਿੱਚ ਖੋਜ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਖੋਜ ਯੋਜਨਾ ਦਾ ਐਲਾਨ ਕੀਤਾ ਗਿਆ ਹੈ।

13. ਖੇਤੀਬਾੜੀ ਸਟਾਰਟਅਪ ਲਈ ਨਵਾਂ ਫੰਡ ਸ਼ੁਰੂ ਕੀਤਾ ਜਾਵੇਗਾ, ਖੇਤੀਬਾੜੀ ਸੈਕਟਰ ਲਈ ਸਟੋਰ ਸਮਰੱਥਾ ਵਧੇਗੀ |

14. ਮੁਫ਼ਤ ਅਨਾਜ ਲਈ ਕੀਤੀ ਜਾਵੇਗੀ 2 ਲੱਖ ਕਰੋੜ ਰੁਪਏ ਦੀ ਵਿਵਸਥਾ

15. ਆਦਿਵਾਸੀਆਂ ਦੇ ਵਿਕਾਸ ਲਈ 15,000 ਕਰੋੜ ਰੁਪਏ

16. ਕਰਨਾਟਕ ਲਈ ਪਾਣੀ ਅਤੇ ਸਿੰਚਾਈ ਲਈ 300 ਕਰੋੜ

17. 2047 ਤੱਕ ਐਨੀਮੀਆ ਖ਼ਤਮ ਕਰਨ ਦਾ ਟੀਚਾ ਰੱਖਿਆ |

18. ਕਿਸਾਨਾਂ ਨੂੰ ਲੋਨ 'ਤੇ ਛੋਟ ਜਾਰੀ ਰਹੇਗੀ |

19. 47.8 ਕਰੋੜ ਜਨਧਨ ਯੋਜਨਾ ਖ਼ਾਤੇ ਖੋਲ੍ਹੇ ਗਏ ਹਨ, ਪੀ.ਐਮ. ਸੁਰੱਖਿਆ ਤਹਿਤ 44 ਕਰੋੜ ਲੋਕਾਂ ਦਾ ਬੀਮਾ |

20. ਕੁਦਰਤੀ ਖ਼ੇਤੀ ਲਈ ਪ੍ਰਧਾਨ ਮੰਤਰੀ ਪ੍ਰਣਾਮ ਯੋਜਨਾ ਦਾ ਐਲਾਨ |

21. 5ਜੀ ਐਪ ਤਿਆਰ ਕਰਨ ਲਈ ਖ਼ੁੱਲ੍ਹਣਗੀਆਂ 100 ਲੈਬਾਂ |

22. ਕਾਰੋਬਾਰ ਵਿਚ ਕੇ.ਵਾਈ.ਸੀ. ਆਸਾਨ ਬਣਾਈ ਜਾਵੇਗੀ |

23. ਸਰਹੱਦੀ ਖੇਤਰਾਂ ਨੂੰ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਲਈ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇਗੀ

24. ਵਾਹਨ ਸਕ੍ਰੈਪਿੰਗ ਲਈ ਫ਼ੰਡ ਮਿਲੇਗਾ |

25. ਰੇਲਵੇ ਲਈ 2.4 ਲੱਖ ਕਰੋੜ ਦਾ ਬਜਟ ਰੱਖਿਆ |

The post Budget 2023: 157 ਨਵੇਂ ਨਰਸਿੰਗ ਕਾਲਜ ਖੋਲ੍ਹੇ ਜਾਣਗੇ, ਜਾਣੋ ਹੋਰ ਵੀ ਕਿਹੜੇ-ਕਿਹੜੇ ਕੀਤੇ ਐਲਾਨ appeared first on TheUnmute.com - Punjabi News.

Tags:
  • 75th-budget
  • bjp-government
  • breaking-news
  • budget
  • finance-minister-nirmala-sitharaman
  • halwa-event
  • india
  • indian-economy
  • india-news
  • latest-news
  • lok-sabha
  • newqs
  • news
  • north-block-of-the-ministry-of-finance
  • parliament-of-india
  • the-unmute-breaking
  • the-unmute-breaking-news
  • the-unmute-latest-news
  • the-unmute-latest-update
  • the-unmute-punjab
  • union-budget
  • union-budget-2023-24

ਚੰਡੀਗੜ੍ਹ , 01 ਫਰਵਰੀ 2023: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਵਿੱਤੀ ਸਾਲ 2023-24 ਲਈ ਆਮ ਬਜਟ ਪੇਸ਼ ਕੀਤਾ ਜਾ ਰਿਹਾ ਹੈ । ਅੰਮ੍ਰਿਤਕਾਲ ਦੇ ਇਸ ਪਹਿਲੇ ਬਜਟ ਵਿੱਚ ਵਿੱਤ ਮੰਤਰੀ ਵੱਲੋਂ ਦੇਸ਼ ਦੇ ਵੱਖ-ਵੱਖ ਸੈਕਟਰਾਂ ਵਿੱਚ ਤੇਜ਼ੀ ਲਿਆਉਣ ਲਈ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਇਸ ਦੌਰਾਨ ਬਜਟ ਪੇਸ਼ ਕਰਦੇ ਹੋਏ ਨਿਰਮਲਾ ਸੀਤਾਰਮਨ ਨੇ ਵੱਡਾ ਐਲਾਨ ਕੀਤਾ ਹੈ। ਹੁਣ ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਆਧਾਰ ਕਾਰਡ ਦੀ ਲੋੜ ਨਹੀਂ ਹੋਵੇਗੀ।

ਹੁਣ ਪੈਨ ਕਾਰਡ (PAN Card) ਦੀ ਵਰਤੋਂ ਸਰਕਾਰੀ ਏਜੰਸੀਆਂ ਦੀਆਂ ਸਾਰੀਆਂ ਡਿਜੀਟਲ ਪ੍ਰਣਾਲੀਆਂ ਵਿੱਚ ਇੱਕ ਸਾਂਝੀ ਪਛਾਣ ਵਜੋਂ ਕੀਤੀ ਜਾਵੇਗੀ। ਸਰਕਾਰ ਦੇ ਇਸ ਫੈਸਲੇ ਨਾਲ ਕੇਵਾਈਸੀ ਦੀ ਪ੍ਰਕਿਰਿਆ ਹੋਰ ਆਸਾਨ ਹੋ ਜਾਵੇਗੀ। ਸਰਕਾਰ ਦੇ ਇਸ ਫੈਸਲੇ ਦੇ ਤਹਿਤ, ਯੂਨੀਫਾਈਡ ਫਾਈਲਿੰਗ ਸਿਸਟਮ ਲਈ ਮਨਜ਼ੂਰ KYC ਮਾਪਦੰਡਾਂ ਨੂੰ ਸੌਖਾ ਕੀਤਾ ਜਾਵੇਗਾ।

ਹੁਣ ਤੱਕ ਕਈ ਥਾਵਾਂ ‘ਤੇ ਕੇਵਾਈਸੀ ਕਰਵਾਉਣ ਲਈ ਆਧਾਰ ਅਤੇ ਪੈਨ ਕਾਰਡ ਦੀ ਲੋੜ ਹੁੰਦੀ ਸੀ। ਇਸ ਦੇ ਨਾਲ ਹੀ, ਇਸ ਫੈਸਲੇ ਤੋਂ ਬਾਅਦ, ਕੇਵਾਈਸੀ ਦੀ ਪ੍ਰਕਿਰਿਆ ਪੈਨ ਕਾਰਡ ਦੁਆਰਾ ਹੀ ਪੂਰੀ ਕੀਤੀ ਜਾ ਸਕੇਗੀ। ਇਸ ਬਾਰੇ ਗੱਲ ਕਰਦਿਆਂ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਇਸ ਨਾਲ ਕਾਰੋਬਾਰ ਕਰਨ ਦੀ ਸੌਖ ਨੂੰ ਹੁਲਾਰਾ ਮਿਲੇਗਾ।

The post ਹੁਣ ਪੈਨ ਕਾਰਡ ਹੋਵੇਗਾ ਪਛਾਣ ਪੱਤਰ, ਆਧਾਰ ਕਾਰਡ ਦੀ ਨਹੀਂ ਪਵੇਗੀ ਲੋੜ: ਨਿਰਮਲਾ ਸੀਤਾਰਮਨ appeared first on TheUnmute.com - Punjabi News.

Tags:
  • breaking-news
  • general-budget
  • news
  • nirmala-sitharaman
  • pan-card

ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਪੰਜਾਬ ਵੂਮੈਨ ਕਮਿਸ਼ਨ ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾਇਆ

Wednesday 01 February 2023 07:20 AM UTC+00 | Tags: aam-aadmi-party breaking-news chairperson-of-punjab-womens-commission news punjab-government punjab-womens-commission the-unmute-breaking-news the-unmute-latest-news the-unmute-punjabi-news

ਚੰਡੀਗੜ੍ਹ , 01 ਫਰਵਰੀ 2023: ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰਦਿਆਂ ਮਨੀਸ਼ਾ ਗੁਲਾਟੀ (Manisha Gulati) ਨੂੰ ਪੰਜਾਬ ਵੂਮੈਨ ਕਮਿਸ਼ਨ ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਮਨੀਸ਼ਾ ਗੁਲਾਟੀ

 

The post ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਪੰਜਾਬ ਵੂਮੈਨ ਕਮਿਸ਼ਨ ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾਇਆ appeared first on TheUnmute.com - Punjabi News.

Tags:
  • aam-aadmi-party
  • breaking-news
  • chairperson-of-punjab-womens-commission
  • news
  • punjab-government
  • punjab-womens-commission
  • the-unmute-breaking-news
  • the-unmute-latest-news
  • the-unmute-punjabi-news

ਬਜਟ 'ਚ ਕਿਸਾਨਾਂ ਲਈ ਕੀ ?, ਕੇਂਦਰ ਸਰਕਾਰ ਵਲੋਂ ਮੋਟੇ ਅਨਾਜ ਸੰਬੰਧੀ ਵੱਡੇ ਐਲਾਨ

Wednesday 01 February 2023 07:49 AM UTC+00 | Tags: 75th-budget bjp-government budget finance-minister-nirmala-sitharaman halwa-event india indian-economy india-news latest-news lok-sabha newqs news north-block-of-the-ministry-of-finance parliament-of-india the-unmute-breaking the-unmute-breaking-news the-unmute-latest-news the-unmute-latest-update the-unmute-punjab union-budget union-budget-2023-24

ਚੰਡੀਗੜ੍ਹ , 01 ਫਰਵਰੀ 2023: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਵਿੱਤੀ ਸਾਲ 2023-24 ਦੇ ਬਜਟ (budget) ਦੌਰਾਨ ਖੇਤੀ ਸੈਕਟਰ ਲਈ ਕਈ ਵੱਡੇ ਐਲਾਨ ਕੀਤੇ ਹਨ। ਕੇਂਦਰ ਸਰਕਾਰ ਨੇ ਇਸ ਸਾਲ ਕਿਸਾਨਾਂ ਨੂੰ 20 ਲੱਖ ਕਰੋੜ ਰੁਪਏ ਤੱਕ ਦਾ ਕਰਜ਼ਾ ਦੇਣ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਮੋਟੇ ਅਨਾਜ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੀ ਅੰਨ ਯੋਜਨਾ ਸ਼ੁਰੂ ਕੀਤੀ ਗਈ ਹੈ।

ਬਜਟ (budget) ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, 'ਇਸ ਬਜਟ ਵਿੱਚ ਸਪਤਰਿਸ਼ੀ ਵਰਗੀਆਂ ਸੱਤ ਤਰਜੀਹਾਂ ਹਨ। ਪਹਿਲਾ ਸਮੁੱਚਾ ਵਿਕਾਸ ਹੈ। ਇਹ ਵਿਕਾਸ ਕਿਸਾਨਾਂ, ਔਰਤਾਂ, ਓਬੀਸੀ, ਐਸਸੀ-ਐਸਟੀ, ਦਿਵਿਆਂਗਜਨਾਂ, ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਗਰੀਬਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਜੰਮੂ-ਕਸ਼ਮੀਰ, ਲੱਦਾਖ ਅਤੇ ਉੱਤਰ-ਪੂਰਬ ਦਾ ਵੀ ਧਿਆਨ ਰੱਖਿਆ ਗਿਆ ਹੈ।

ਇਸ ਤਰਜੀਹ ਦੇ ਤਹਿਤ ਖੇਤੀਬਾੜੀ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਬਣਾਇਆ ਜਾਵੇਗਾ। ਇਹ ਕਿਸਾਨਾਂ ਨੂੰ ਖੇਤੀ ਦੀ ਯੋਜਨਾ ਬਣਾਉਣ, ਬੀਮਾ, ਕਰਜ਼ਾ, ਮਾਰਕੀਟ ਇੰਟੈਲੀਜੈਂਸ, ਸਟਾਰਟਅੱਪ ਅਤੇ ਖੇਤੀ ਅਧਾਰਤ ਉਦਯੋਗਾਂ ਤੱਕ ਪਹੁੰਚ ਕਰਨ ਵਿੱਚ ਮਦਦ ਕਰੇਗਾ।

ਇਸਦੇ ਨਾਲ ਹੀ ਉਤਪਾਦਨ ਸਮਰੱਥਾ ਅਤੇ ਮੁਨਾਫਾ ਕਮਾਉਣ ਦੀ ਸਮਰੱਥਾ ਵੀ ਵਧੇਗੀ। ਕਿਸਾਨਾਂ, ਸਰਕਾਰਾਂ ਅਤੇ ਉਦਯੋਗਾਂ ਵਿਚਕਾਰ ਤਾਲਮੇਲ ਵਧੇਗਾ। ਇਸਦੇ ਲਈ ਇੱਕ ਐਗਰੀਕਲਚਰ ਐਕਸਲੇਟਰ ਫੰਡ ਬਣਾਇਆ ਜਾਵੇਗਾ ਤਾਂ ਜੋ ਖੇਤੀਬਾੜੀ ਸੈਕਟਰ ਵਿੱਚ ਸਟਾਰਟਅੱਪ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਨਾਲ ਆਧੁਨਿਕ ਤਕਨੀਕ ਨੂੰ ਵੀ ਵਧਾਇਆ ਜਾਵੇਗਾ।

ਵਿੱਤ ਮੰਤਰੀ ਨੇ ਮੋਟੇ ਅਨਾਜ ਸਬੰਧੀ ਹੋਰ ਐਲਾਨ ਕਰਦੇ ਹੋਏ ਕਿਹਾ, ‘ਮੋਟੇ ਅਨਾਜ, ਜਿਨ੍ਹਾਂ ਨੂੰ ਸ਼੍ਰੀ ਅੰਨ ਵੀ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਸੀਂ ਦੁਨੀਆ ਵਿੱਚ ਅਨਾਜ ਦੇ ਸਭ ਤੋਂ ਵੱਡੇ ਉਤਪਾਦਕ ਅਤੇ ਦੂਜੇ ਸਭ ਤੋਂ ਵੱਡੇ ਨਿਰਯਾਤਕ ਹਾਂ। ਛੋਟੇ ਕਿਸਾਨਾਂ ਨੇ ਅਨਾਜ ਉਗਾਇਆ ਹੈ ਅਤੇ ਨਾਗਰਿਕਾਂ ਦੀ ਸਿਹਤ ਨੂੰ ਮਜ਼ਬੂਤ ​​ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।

ਕੇਂਦਰ ਸਰਕਾਰ ਕਪਾਹ ਦੀ ਉਤਪਾਦਕਤਾ ਵਧਾਉਣ ਲਈ ਜਨਤਕ ਨਿੱਜੀ ਭਾਈਵਾਲੀ ਨੂੰ ਉਤਸ਼ਾਹਿਤ ਕਰੇਗੀ। ਇਸ ਨਾਲ ਕਿਸਾਨਾਂ, ਸਰਕਾਰਾਂ ਅਤੇ ਉਦਯੋਗਾਂ ਨੂੰ ਇਕੱਠੇ ਲਿਆਉਣ ਵਿੱਚ ਮਦਦ ਮਿਲੇਗੀ।

ਖੇਤੀ ਸੈਕਟਰ ਲਈ ਕੀਤੇ ਐਲਾਨ: –

20 ਲੱਖ ਕ੍ਰੈਡਿਟ ਕਾਰਡ

1. ਕੇਂਦਰ ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਕਰਜ਼ੇ ਦੇ ਦਾਇਰੇ ਨੂੰ ਵਧਾ ਦਿੱਤਾ ਹੈ। ਇਸ ਸਾਲ ਕਿਸਾਨਾਂ ਨੂੰ ਕ੍ਰੈਡਿਟ ਕਾਰਡਾਂ ਰਾਹੀਂ 20 ਲੱਖ ਕਰੋੜ ਰੁਪਏ ਤੱਕ ਦੇ ਕਰਜ਼ੇ ਵੰਡਣ ਦਾ ਟੀਚਾ ਰੱਖਿਆ ਗਿਆ ਹੈ। ਇਸ ਨਾਲ ਲੱਖਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ।

2. ਕਿਸਾਨ ਡਿਜੀਟਲ ਜਨਤਕ ਬੁਨਿਆਦੀ ਢਾਂਚਾ:

ਕਿਸਾਨ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਹੁਣ ਕਿਸਾਨਾਂ ਲਈ ਤਿਆਰ ਕੀਤਾ ਜਾਵੇਗਾ। ਇੱਥੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਲੋੜਾਂ ਨਾਲ ਸਬੰਧਤ ਸਾਰੀ ਜਾਣਕਾਰੀ ਉਪਲਬਧ ਹੋਵੇਗੀ।

3. ਐਗਰੀ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨਾ:

ਕੇਂਦਰ ਸਰਕਾਰ ਨੇ ਖੇਤੀਬਾੜੀ ਦੇ ਖੇਤਰ ਵਿੱਚ ਵੱਧ ਤੋਂ ਵੱਧ ਸਟਾਰਟਅੱਪ ਸ਼ੁਰੂ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਐਗਰੀਕਲਚਰ ਸਟਾਰਟਅੱਪਸ ਲਈ ਇੱਕ ਡਿਜੀਟਲ ਐਕਸਲੇਟਰ ਫੰਡ ਬਣਾਇਆ ਜਾਵੇਗਾ, ਜਿਸ ਨੂੰ ਕ੍ਰਿਸ਼ੀ ਨਿਧੀ ਦਾ ਨਾਂ ਦਿੱਤਾ ਗਿਆ ਹੈ। ਇਸ ਰਾਹੀਂ ਖੇਤੀਬਾੜੀ ਦੇ ਖੇਤਰ ਵਿੱਚ ਸਟਾਰਟਅੱਪ ਸ਼ੁਰੂ ਕਰਨ ਵਾਲਿਆਂ ਨੂੰ ਸਰਕਾਰ ਵੱਲੋਂ ਮਦਦ ਦਿੱਤੀ ਜਾਵੇਗੀ।

4. ਮੋਟੇ ਅਨਾਜ ਨੂੰ ਉਤਸ਼ਾਹਿਤ ਕਰਨਾ:

ਇਸ ਵਾਰ ਸਰਕਾਰ ਨੇ ਮੋਟੇ ਅਨਾਜ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੱਖਰੀ ਸਕੀਮ ਸ਼ੁਰੂ ਕੀਤੀ ਹੈ। ਇਸ ਨੂੰ ਸ਼੍ਰੀ ਅੰਨ ਯੋਜਨਾ ਦਾ ਨਾਮ ਦਿੱਤਾ ਗਿਆ ਹੈ। ਇਸ ਰਾਹੀਂ ਦੇਸ਼ ਭਰ ਵਿੱਚ ਮੋਟੇ ਅਨਾਜ ਦੇ ਉਤਪਾਦਨ ਅਤੇ ਖਪਤ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

5. ਬਾਗਬਾਨੀ ਲਈ ਕੀ? :

ਇਸ ਵਾਰ ਸਰਕਾਰ ਨੇ ਬਜਟ ਵਿੱਚ ਬਾਗਬਾਨੀ ਉਤਪਾਦਾਂ ਲਈ 2,200 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਹੈ। ਇਸ ਰਾਹੀਂ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

6. ਮੱਛੀ ਪਾਲਣ ਨੂੰ ਵੀ ਮਿਲੇਗਾ ਹੁਲਾਰਾ:

ਕੇਂਦਰ ਸਰਕਾਰ ਨੇ ਮਤਸਿਆ ਸੰਪਦਾ ਦੀ ਨਵੀਂ ਉਪ-ਸਕੀਮ ਵਿੱਚ 6000 ਕਰੋੜ ਰੁਪਏ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਰਾਹੀਂ ਮਛੇਰਿਆਂ ਨੂੰ ਬੀਮਾ ਕਵਰ, ਵਿੱਤੀ ਸਹਾਇਤਾ ਅਤੇ ਕਿਸਾਨ ਕ੍ਰੈਡਿਟ ਕਾਰਡ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਪੇਂਡੂ ਸਰੋਤਾਂ ਦੀ ਵਰਤੋਂ ਕਰਕੇ ਪੇਂਡੂ ਵਿਕਾਸ ਅਤੇ ਪੇਂਡੂ ਆਰਥਿਕਤਾ ਨੂੰ ਤੇਜ਼ੀ ਨਾਲ ਉਤਸ਼ਾਹਿਤ ਕਰਨਾ ਹੈ।

7. 2,516 ਕਰੋੜ ਰੁਪਏ ਦੇ ਨਿਵੇਸ਼ ਨਾਲ 63,000 ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੁਸਾਇਟੀਆਂ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ | ਇਨ੍ਹਾਂ ਲਈ ਇੱਕ ਰਾਸ਼ਟਰੀ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਵੱਡੇ ਪੱਧਰ ‘ਤੇ ਵਿਕੇਂਦਰੀਕ੍ਰਿਤ ਸਟੋਰੇਜ ਸਮਰੱਥਾ ਸਥਾਪਤ ਕੀਤੀ ਜਾਵੇਗੀ, ਇਸ ਨਾਲ ਕਿਸਾਨਾਂ ਨੂੰ ਆਪਣੀ ਉਪਜ ਨੂੰ ਸਟੋਰ ਕਰਨ ਅਤੇ ਉਨ੍ਹਾਂ ਦੀ ਉਪਜ ਦੀ ਵਧੀਆ ਕੀਮਤ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਸਰਕਾਰ ਅਗਲੇ 5 ਸਾਲਾਂ ਵਿੱਚ ਵਾਂਝੇ ਰਹਿ ਗਏ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਸਹਿਕਾਰੀ ਸਭਾਵਾਂ, ਪ੍ਰਾਇਮਰੀ ਮੱਛੀ ਪਾਲਣ ਸਭਾਵਾਂ ਅਤੇ ਡੇਅਰੀ ਸਹਿਕਾਰੀ ਸਭਾਵਾਂ ਦੀ ਸਥਾਪਨਾ ਕਰੇਗੀ।

8. ਸਰਕਾਰ ਅਗਲੇ 3 ਸਾਲਾਂ ਵਿੱਚ ਇੱਕ ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਸਹਾਇਤਾ ਪ੍ਰਦਾਨ ਕਰੇਗੀ। ਦੇਸ਼ ਵਿੱਚ 10,000 ਬਾਇਓ ਇਨਪੁਟ ਰਿਸੋਰਸ ਸੈਂਟਰ ਸਥਾਪਿਤ ਕੀਤੇ ਜਾਣਗੇ।

ਘੱਟੋ-ਘੱਟ ਸਮਰਥਨ ਮੁੱਲ

ਬਜਟ ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੱਡਾ ਐਲਾਨ ਕੀਤਾ ਸੀ ਕਿ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦਾ ਪੈਸਾ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਵੇਗਾ। ਪਹਿਲਾਂ ਘੱਟੋ-ਘੱਟ ਸਮਰਥਨ ਮੁੱਲ ਦਾ ਪੈਸਾ ਮੰਡੀਆਂ ਅਤੇ ਨੌਕਰੀਆਂ ਰਾਹੀਂ ਕਿਸਾਨਾਂ ਤੱਕ ਪਹੁੰਚਦਾ ਸੀ।

ਕੇਂਦਰ ਸਰਕਾਰ ਨੇ ਦਾਅਵਾ ਕੀਤਾ ਕਿ ਇਸ ਫੈਸਲੇ ਨਾਲ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ। ਇਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਮਿਲੇਗਾ। ਪਿਛਲੇ ਸਾਲ ਨਵੰਬਰ ਦੇ ਅੱਧ ਤੱਕ ਦੇ ਅੰਕੜਿਆਂ ਅਨੁਸਾਰ ਸਾਉਣੀ ਮੰਡੀਕਰਨ ਸੀਜ਼ਨ 2022-23 (ਖਰੀਫ ਫਸਲ) ਲਈ 231 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ।

ਇਸ ਦੇ ਮੁਕਾਬਲੇ ਪਿਛਲੇ ਸਾਲ ਇਸ ਸਮੇਂ ਦੌਰਾਨ ਲਗਭਗ 228 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਜੇਕਰ ਸਰਕਾਰ ਦੀ ਮੰਨੀਏ ਤਾਂ ਕਰੀਬ 47,644 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਅਦਾਇਗੀ ਨਾਲ 13.50 ਲੱਖ ਤੋਂ ਵੱਧ ਕਿਸਾਨਾਂ ਨੂੰ ਇਸ ਖਰੀਦ ਦਾ ਲਾਭ ਹੋਇਆ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2022-23 ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਸੀ ਕਿ ਸਰਕਾਰ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰੇਗੀ। ਕਿਹਾ ਗਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ। ਬਜਟ 2022 ਵਿੱਚ ਕਿਸਾਨਾਂ ਦੇ ਖੇਤਾਂ ਦੀ ਜ਼ਮੀਨ ਨੂੰ ਵੀ ਡਿਜੀਟਲ ਕਰਨ ਦਾ ਐਲਾਨ ਕੀਤਾ ਗਿਆ ਸੀ |

The post ਬਜਟ ‘ਚ ਕਿਸਾਨਾਂ ਲਈ ਕੀ ?, ਕੇਂਦਰ ਸਰਕਾਰ ਵਲੋਂ ਮੋਟੇ ਅਨਾਜ ਸੰਬੰਧੀ ਵੱਡੇ ਐਲਾਨ appeared first on TheUnmute.com - Punjabi News.

Tags:
  • 75th-budget
  • bjp-government
  • budget
  • finance-minister-nirmala-sitharaman
  • halwa-event
  • india
  • indian-economy
  • india-news
  • latest-news
  • lok-sabha
  • newqs
  • news
  • north-block-of-the-ministry-of-finance
  • parliament-of-india
  • the-unmute-breaking
  • the-unmute-breaking-news
  • the-unmute-latest-news
  • the-unmute-latest-update
  • the-unmute-punjab
  • union-budget
  • union-budget-2023-24

ਬਜਟ 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਾਮਲੇ 'ਚ ਕੇਂਦਰ ਸਰਕਾਰ ਨੇ ਵੱਟੀ ਚੁੱਪੀ

Wednesday 01 February 2023 08:01 AM UTC+00 | Tags: all-india-kisan-sangharsh-coordination-committee breaking-news budget budget-2023 delhi farmers indian-farmers news sri-anna-yojana the-unmute-breaking-news the-unmute-news the-unmute-punjabi-news

ਚੰਡੀਗੜ੍ਹ , 01 ਫਰਵਰੀ 2023: ਵਿੱਤੀ ਸਾਲ 2023-24 ਦਾ ਬਜਟ (budget) ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖੇਤੀਬਾੜੀ ਸੈਕਟਰ ਲਈ ਕਈ ਵੱਡੇ ਐਲਾਨ ਜ਼ਰੂਰ ਕੀਤੇ ਹਨ, ਪਰ ਕੇਂਦਰ ਸਰਕਾਰ ਨੇ ਆਮ ਬਜਟ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਾਮਲੇ ਵਿੱਚ ਚੁੱਪੀ ਵੱਟੀ ਰੱਖੀ |

ਇਸ ਬਜਟ (budget) ਵਿੱਚ ਕੇਂਦਰ ਸਰਕਾਰ ਨੇ 2023 ਦੌਰਾਨ ਕਿਸਾਨਾਂ ਨੂੰ 20 ਲੱਖ ਕਰੋੜ ਰੁਪਏ ਤੱਕ ਦੇ ਕਰਜ਼ੇ ਵੰਡਣ ਦਾ ਟੀਚਾ ਰੱਖਿਆ ਹੈ। 20 ਲੱਖ ਕ੍ਰੈਡਿਟ ਕਾਰਡ ਵੰਡੇ ਜਾਣਗੇ। ਬਾਜਰੇ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੀ ਅੰਨ ਯੋਜਨਾ ਸ਼ੁਰੂ ਕੀਤੀ ਗਈ ਹੈ। ਕਿਸਾਨ ਸਨਮਾਨ ਨਿਧੀ ਤਹਿਤ 2.2 ਲੱਖ ਕਰੋੜ ਰੁਪਏ ਦਿੱਤੇ ਗਏ ਹਨ। ਮਤਸਿਆ ਸੰਪਦਾ ਦੇ ਨਵੇਂ ਸਬ-ਪ੍ਰੋਜੈਕਟ ਵਿੱਚ 6000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।

ਬਜਟ ਦੇ ਇਨ੍ਹਾਂ ਐਲਾਨਾਂ ‘ਤੇ ਜੈ ਕਿਸਾਨ ਅੰਦੋਲਨ ਦੇ ਰਾਸ਼ਟਰੀ ਪ੍ਰਧਾਨ ਅਤੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ‘ਏਆਈਕੇਐੱਸਸੀਸੀ’ ਦੇ ਸੀਨੀਅਰ ਮੈਂਬਰ ਅਵਿਕ ਸਾਹਾ ਦਾ ਕਹਿਣਾ ਹੈ ਕਿ ਇੱਕ ਕਿਸਾਨ ਦੀ ਔਸਤ ਆਮਦਨ 27 ਰੁਪਏ ਪ੍ਰਤੀ ਦਿਨ ਹੈ। ਆਮ ਬਜਟ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਚੁੱਪੀ ਵੱਟੀ ਹੋਈ ਹੈ।

ਵਿੱਤ ਮੰਤਰੀ ਨੇ ਕਿਸਾਨਾਂ ਦੀ ਆਰਥਿਕ ਸਥਿਤੀ ਬਾਰੇ ਫਿਲਹਾਲ ਕੁਝ ਨਹੀਂ ਕਿਹਾ। ਸਾਲ 2016 ਵਿੱਚ ਐਲਾਨ ਕੀਤਾ ਗਿਆ ਸੀ ਕਿ ਪੰਜ ਸਾਲਾਂ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਹੁਣ 2023-24 ਦੇ ਬਜਟ ਵਿੱਚ ਘੱਟੋ-ਘੱਟ ਇਹ ਤਾਂ ਦੱਸ ਦਿੰਦੇ ਕਿ ਦੁੱਗਣੀ ਆਮਦਨ ਦਾ ਐਲਾਨ ਕਿਸ ਹੱਦ ਤੱਕ ਪਹੁੰਚ ਗਿਆ ਹੈ।

ਵਿੱਤ ਮੰਤਰੀ ਨੇ ਬਜਟ ‘ਚ ਕਿਸਾਨ ਡਿਜੀਟਲ ਜਨਤਕ ਬੁਨਿਆਦੀ ਢਾਂਚੇ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਐਗਰੀ ਸਟਾਰਟਅੱਪਸ ਲਈ ਵੱਖਰਾ ਫੰਡ ਬਣਾਉਣ ਦੀ ਗੱਲ ਕੀਤੀ ਹੈ। ਕਿਸਾਨ ਆਗੂ ਅਵਿਕ ਸਾਹਾ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਸਾਲ ਨਵੇਂ ਐਲਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਐਲਾਨੀਆਂ ਗਈਆਂ ਸਕੀਮਾਂ ਦੀ ਸਥਿਤੀ ਕੀ ਹੈ। ਦੱਸਿਆ ਜਾਣਾ ਚਾਹੀਦਾ ਹੈ ਕਿ ਉਹ ਯੋਜਨਾਵਾਂ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਕਿੰਨੀਆਂ ਸਫਲ ਰਹੀਆਂ ਹਨ।

ਪਿਛਲੇ ਬਜਟ ਵਿੱਚ ਜਿਨ੍ਹਾਂ ਯਤਨਾਂ ਦਾ ਜ਼ਿਕਰ ਕੀਤਾ ਗਿਆ ਸੀ, ਉਹ ਕਿੱਥੋਂ ਤੱਕ ਪਹੁੰਚੀਆਂ ਹਨ। ਇਨ੍ਹਾਂ ਸਾਰੀਆਂ ਗੱਲਾਂ ‘ਤੇ ਸਰਕਾਰ ਨੇ ਚੁੱਪੀ ਵੱਟੀ ਹੋਈ ਹੈ। ਸਰਕਾਰ ਪਿਛਲੇ ਐਲਾਨਾਂ ਨੂੰ 'ਸਭ ਅੱਛਾ ਹੈ' ਦੇ ਘੇਰੇ ਵਿੱਚ ਪਾ ਦਿੰਦੀ ਹੈ। ਸਰਕਾਰ ਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਬਾਰੇ ਦੱਸਣਾ ਚਾਹੀਦਾ ਸੀ।

The post ਬਜਟ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਾਮਲੇ ‘ਚ ਕੇਂਦਰ ਸਰਕਾਰ ਨੇ ਵੱਟੀ ਚੁੱਪੀ appeared first on TheUnmute.com - Punjabi News.

Tags:
  • all-india-kisan-sangharsh-coordination-committee
  • breaking-news
  • budget
  • budget-2023
  • delhi
  • farmers
  • indian-farmers
  • news
  • sri-anna-yojana
  • the-unmute-breaking-news
  • the-unmute-news
  • the-unmute-punjabi-news

ਸੱਤ ਲੱਖ ਰੁਪਏ ਤੱਕ ਹੁਣ ਕੋਈ ਟੈਕਸ ਨਹੀਂ, ਬਜਟ 'ਚ ਇਨਕਮ ਟੈਕਸ ਨੂੰ ਲੈ ਕੇ ਪੰਜ ਵੱਡੇ ਐਲਾਨ

Wednesday 01 February 2023 08:24 AM UTC+00 | Tags: 75th-budget bjp-government breaking-news budget finance-minister-nirmala-sitharaman gst gst-tax halwa-event income-tax india indian-economy india-news latest-news lok-sabha newqs news north-block-of-the-ministry-of-finance parliament-of-india tax the-unmute-breaking the-unmute-breaking-news the-unmute-latest-news the-unmute-latest-update the-unmute-punjab

ਚੰਡੀਗੜ੍ਹ , 01 ਫਰਵਰੀ 2023: ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਭਾਸ਼ਣ ਵਿੱਚ ਇਨਕਮ ਟੈਕਸ ਨੂੰ ਲੈ ਕੇ ਪੰਜ ਵੱਡੇ ਐਲਾਨ ਕੀਤੇ ਹਨ ।

1. ਹੁਣ ਸੱਤ ਲੱਖ ਤੱਕ ਕੋਈ ਟੈਕਸ ਨਹੀਂ

ਹੁਣ 5 ਲੱਖ ਰੁਪਏ ਦੀ ਟੈਕਸਯੋਗ ਆਮਦਨ ਵਾਲੇ ਲੋਕਾਂ ਨੂੰ ਦੋਵਾਂ ਟੈਕਸ (tax) ਪ੍ਰਣਾਲੀਆਂ ਵਿੱਚ ਕੋਈ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਸੀ। ਹੁਣ ਇਹ ਸੀਮਾ ਸੱਤ ਲੱਖ ਰੁਪਏ ਤੱਕ ਵਧਾ ਦਿੱਤੀ ਹੈ । ਛੋਟ ਦੀ ਇਹ ਸੀਮਾ ਨਵੀਂ ਟੈਕਸ ਪ੍ਰਣਾਲੀ ਤਹਿਤ ਵਧਾਈ ਗਈ ਹੈ |

2. ਇਨਕਮ ਟੈਕਸ ਸਲੈਬ ਬਦਲਿਆ

ਨਵੀਂ ਵਿਵਸਥਾ ‘ਚ ਆਮਦਨ ਕਰ ਤੋਂ ਛੋਟ ਦੀ ਹੱਦ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਗਈ ਹੈ। ਪਹਿਲਾਂ ਇਹ ਸੀਮਾ 2.5 ਲੱਖ ਰੁਪਏ ਸੀ।

ਟੈਕਸਦਾਤਾਵਾਂ ਕੀ ਫਾਇਦਾ ਹੋਵੇਗਾ ?

ਇਸ ਨਾਲ ਨਵੀਂ ਪ੍ਰਣਾਲੀ ‘ਚ ਸ਼ਾਮਲ ਹੋਣ ਵਾਲੇ ਟੈਕਸਦਾਤਾਵਾਂ ਨੂੰ ਵੱਡੀ ਰਾਹਤ ਮਿਲੇਗੀ। ਜੇਕਰ ਕਿਸੇ ਵਿਅਕਤੀ ਦੀ ਸਾਲਾਨਾ ਆਮਦਨ 9 ਲੱਖ ਰੁਪਏ ਹੈ ਤਾਂ ਉਸ ਨੂੰ ਸਿਰਫ਼ 45 ਹਜ਼ਾਰ ਰੁਪਏ ਟੈਕਸ ਦੇਣਾ ਹੋਵੇਗਾ। ਇਹ ਉਸ ਦੀ ਆਮਦਨ ਦਾ ਸਿਰਫ਼ ਪੰਜ ਫ਼ੀਸਦੀ ਹੋਵੇਗਾ। ਉਸ ਨੂੰ 25 ਫੀਸਦੀ ਘੱਟ ਟੈਕਸ (tax) ਦੇਣਾ ਹੋਵੇਗਾ। ਪਹਿਲਾਂ ਜਿੱਥੇ ਉਸ ਨੂੰ 60 ਹਜ਼ਾਰ ਰੁਪਏ ਟੈਕਸ ਦੇਣਾ ਪੈਂਦਾ ਸੀ। ਇਸ ਦੀ ਬਜਾਏ ਹੁਣ ਸਿਰਫ 45 ਹਜ਼ਾਰ ਟੈਕਸ ਦੇਣਾ ਹੋਵੇਗਾ।

ਇਸੇ ਤਰ੍ਹਾਂ ਜੇਕਰ ਕਿਸੇ ਦੀ ਸਾਲਾਨਾ ਆਮਦਨ 15 ਲੱਖ ਰੁਪਏ ਹੈ ਤਾਂ ਉਸ ਨੂੰ ਸਿਰਫ 1.5 ਲੱਖ ਰੁਪਏ ਦਾ ਟੈਕਸ ਦੇਣਾ ਹੋਵੇਗਾ। ਇਹ ਉਸਦੀ ਆਮਦਨ ਦਾ 10% ਹੋਵੇਗਾ। ਹੁਣ ਉਸ ਨੂੰ 20 ਫੀਸਦੀ ਘੱਟ ਟੈਕਸ ਦੇਣਾ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 1,87,500 ਰੁਪਏ ਦਾ ਟੈਕਸ ਦੇਣਾ ਪੈਂਦਾ ਸੀ।

3. ਸਟੈਂਡਰਡ ਡਿਡਕਸ਼ਨ

ਪੈਨਸ਼ਨਰਾਂ, ਪਰਿਵਾਰਕ ਪੈਨਸ਼ਨਰਾਂ ਅਤੇ ਨਿਸ਼ਚਿਤ ਤਨਖਾਹ ਲੈਣ ਵਾਲੇ ਲੋਕਾਂ ਨੂੰ ਨਵੀਂ ਪ੍ਰਣਾਲੀ ਵਿੱਚ ਮਿਆਰੀ ਕਟੌਤੀ ਵਿੱਚ ਕੁਝ ਰਾਹਤ ਮਿਲੇਗੀ। ਜੇਕਰ ਤੁਹਾਡੀ ਆਮਦਨ 15.58 ਲੱਖ ਰੁਪਏ ਜਾਂ ਇਸ ਤੋਂ ਵੱਧ ਹੈ, ਤਾਂ ਸਟੈਂਡਰਡ ਡਿਡਕਸ਼ਨ ਵਿੱਚ 52,500 ਰੁਪਏ ਦਾ ਫਾਇਦਾ ਹੋਵੇਗਾ। ਪਹਿਲਾਂ ਸਟੈਂਡਰਡ ਡਿਡਕਸ਼ਨ 50,000 ਰੁਪਏ ਸੀ।

4. ਸੁਪਰ ਰਿਚ ਟੈਕਸ ਕਟੌਤੀ

ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਲਈ ਟੈਕਸ ਦਰ 42.74% ਹੈ, ਜੋ ਕਿ ਵਿਸ਼ਵ ਵਿੱਚ ਸਭ ਤੋਂ ਵੱਧ ਸੀ। ਹੁਣ ਇਸ ਨੂੰ ਘਟਾ ਕੇ 37 ਫੀਸਦੀ ਕੀਤਾ ਜਾ ਰਿਹਾ ਹੈ। ਦਰਅਸਲ, ਬਹੁਤ ਅਮੀਰ ਲੋਕਾਂ ਲਈ ਉੱਚ ਸਰਚਾਰਜ ਦਰ ਨੂੰ 37% ਤੋਂ ਘਟਾ ਕੇ 25% ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਸੁਪਰ ਰਿਚ ਟੈਕਸ ਜੋ ਪਹਿਲਾਂ 42.74% ਸੀ ਹੁਣ 37% ਹੋ ਜਾਵੇਗਾ।

5. ਲੀਵ ਐਨਕੇਸਮੈਂਟ

2002 ਵਿੱਚ ਗੈਰ-ਸਰਕਾਰੀ ਤਨਖ਼ਾਹਦਾਰ ਕਰਮਚਾਰੀਆਂ ਲਈ ਰਿਟਾਇਰਮੈਂਟ ‘ਤੇ ਲੀਵ ਐਨਕੇਸਮੈਂਟ ਵਿੱਚ ਆਮਦਨ ਕਰ ਛੋਟ ਦੀ ਸੀਮਾ ਤਿੰਨ ਲੱਖ ਰੁਪਏ ਰੱਖੀ ਗਈ ਸੀ। ਉਸ ਸਮੇਂ ਸਰਕਾਰ ਵਿੱਚ ਸਭ ਤੋਂ ਵੱਧ ਬੇਸਿਕ ਤਨਖਾਹ 30,000 ਰੁਪਏ ਸੀ। ਇਹ ਸੀਮਾ ਵਧਾ ਕੇ 25 ਲੱਖ ਰੁਪਏ ਕੀਤੀ ਜਾ ਰਹੀ ਹੈ। ਯਾਨੀ 25 ਲੱਖ ਰੁਪਏ ਤੱਕ ਦੀ ਲੀਵ ਕੈਸ਼ਮੈਂਟ ‘ਤੇ ਕੋਈ ਟੈਕਸ ਨਹੀਂ ਲੱਗੇਗਾ।

The post ਸੱਤ ਲੱਖ ਰੁਪਏ ਤੱਕ ਹੁਣ ਕੋਈ ਟੈਕਸ ਨਹੀਂ, ਬਜਟ ‘ਚ ਇਨਕਮ ਟੈਕਸ ਨੂੰ ਲੈ ਕੇ ਪੰਜ ਵੱਡੇ ਐਲਾਨ appeared first on TheUnmute.com - Punjabi News.

Tags:
  • 75th-budget
  • bjp-government
  • breaking-news
  • budget
  • finance-minister-nirmala-sitharaman
  • gst
  • gst-tax
  • halwa-event
  • income-tax
  • india
  • indian-economy
  • india-news
  • latest-news
  • lok-sabha
  • newqs
  • news
  • north-block-of-the-ministry-of-finance
  • parliament-of-india
  • tax
  • the-unmute-breaking
  • the-unmute-breaking-news
  • the-unmute-latest-news
  • the-unmute-latest-update
  • the-unmute-punjab

ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਸਾਥੀਆਂ ਸਮੇਤ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ

Wednesday 01 February 2023 08:43 AM UTC+00 | Tags: breaking-news kamaljit-singh-bhatia news punjabi-news punjab-news punjab-police punjab-politics sukhbir-singh-badal the-unmute-breaking-news the-unmute-news the-unmute-punjabi-news

ਚੰਡੀਗੜ੍ਹ , 01 ਫਰਵਰੀ 2023: ਅਕਾਲੀ ਦਲ ਨੂੰ ਇੱਕ ਹੋਰ ਝਟਕਾ ਲੱਗਾ ਹੈ। ਦੋ ਵਾਰ ਸਾਬਕਾ ਸੀਨੀਅਰ ਮੇਅਰ ਰਹੇ ਕਮਲਜੀਤ ਸਿੰਘ ਭਾਟੀਆ ਨੇ ਪ੍ਰੈਸ ਕਾਨਫਰੰਸ ਕਰਦਿਆਂ ਸਾਥੀਆਂ ਸਮੇਤ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ । ਉਨ੍ਹਾਂ ਨੇ 36 ਸਾਲ ਪਾਰਟੀ ਵਿੱਚ ਵਫ਼ਾਦਾਰ ਸਿਪਾਹੀ ਵਜੋਂ ਕੰਮ ਕੀਤਾ ਹੈ। ਭਾਟੀਆ ਬੀਬੀ ਜਗੀਰ ਕੌਰ ਦੇ ਕਰੀਬੀ ਹਨ। ਦੱਸ ਦੇਈਏ ਕਿ ਕਮਲਜੀਤ ਭਾਟੀਆ ਚਾਰ ਵਾਰ ਕੌਂਸਲਰ ਦੀ ਚੋਣ ਜਿੱਤ ਚੁੱਕੇ ਹਨ। ਕਮਲਜੀਤ ਭਾਟੀਆ ਕਿਸ ਪਾਰਟੀ ਨਾਲ ਹੱਥ ਮਿਲਾਉਣਗੇ, ਇਹ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਭਾਟੀਆ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਮਿਹਨਤ, ਵਫ਼ਾਦਾਰੀ ਅਤੇ ਤਜ਼ਰਬੇ ਨੂੰ ਨਜ਼ਰਅੰਦਾਜ਼ ਕਰਦਿਆਂ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਪਾਰਟੀ ਵਿੱਚ ਕੰਮ ਕਰਨ ਵਾਲੇ ਪਾਰਟੀ ਅਧਿਕਾਰੀਆਂ ਅਤੇ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਘਰਾਂ ਵਿੱਚ ਬੈਠਣ ਲਈ ਮਜਬੂਰ ਕੀਤਾ ਗਿਆ।

ਮਲਜੀਤ ਸਿੰਘ ਭਾਟੀਆ

The post ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਸਾਥੀਆਂ ਸਮੇਤ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ appeared first on TheUnmute.com - Punjabi News.

Tags:
  • breaking-news
  • kamaljit-singh-bhatia
  • news
  • punjabi-news
  • punjab-news
  • punjab-police
  • punjab-politics
  • sukhbir-singh-badal
  • the-unmute-breaking-news
  • the-unmute-news
  • the-unmute-punjabi-news

ਪੰਜਾਬ 'ਚ ਸਰਕਾਰੀ ਡਾਇਰੀ 'ਤੇ CM ਮਾਨ ਦੀ ਫੋਟੋ ਲਾਉਣ 'ਤੇ ਸੁਖਪਾਲ ਖਹਿਰਾ ਨੇ ਕੱਸਿਆ ਤੰਜ

Wednesday 01 February 2023 10:02 AM UTC+00 | Tags: aam-aadmi-party aam-aadmi-party-government breaking-news cm-bhagwant-mann diary-in-punjab news punjab-congress punjab-diary-logo punjabi-news punjab-news sukhpal-khaira the-unmute-breaking-news the-unmute-news

ਚੰਡੀਗੜ੍ਹ, 01 ਫਰਵਰੀ 2023: ਪੰਜਾਬ (Punjab) ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਡਾਇਰੀ ਦੀ ਰਵਾਇਤੀ ਪ੍ਰਥਾ ਨੂੰ ਬਦਲ ਦਿੱਤਾ ਹੈ। ਹਰ ਸਾਲ ਜਾਰੀ ਹੋਣ ਵਾਲੀ ਸਰਕਾਰੀ ਡਾਇਰੀ ‘ਤੇ ਪੰਜਾਬ ਸਰਕਾਰ ਦਾ ਲੋਗੋ ਹੁੰਦਾ ਸੀ ਪਰ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਡਾਇਰੀ ‘ਚ ਪੰਜਾਬ ਸਰਕਾਰ ਦੇ ਸ਼ੇਰ ਵਾਲੇ ਲੋਗੋ ਦੀ ਬਜਾਏ ਉਨ੍ਹਾਂ ਦੀ ਆਪਣੀ ਫੋਟੋ ਹੈ। ਮੁੱਖ ਮੰਤਰੀ ਦੀ ਫੋਟੋ ਪਹਿਲੀ ਵਾਰ ਸਰਕਾਰੀ ਡਾਇਰੀ ‘ਤੇ ਲੱਗਣ ਤੋਂ ਬਾਅਦ ਪੰਜਾਬ (Punjab) ਦੀ ਸਿਆਸਤ ਭਖ ਗਈ ਹੈ। ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਮੁੱਦੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਹਮਲੇ ਕੀਤੇ |

सुखपाल खैहरा का ट्वीट

ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਭਗਵੰਤ ਮਾਨ ਜੋ ਰਾਸ਼ਨ ਕਾਰਡ, ਸਾਈਕਲ ਐਂਬੂਲੈਂਸ ਆਦਿ ‘ਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ‘ਤੇ ਕਾਮੇਡੀ ਕਰਦੇ ਸਨ। ਹੁਣ ਉਹ ਆਪ ਵੀ ਉਸੇ ਰਾਹ ਤੁਰ ਪਿਆ ਹੈ। ਭਗਵੰਤ ਮਾਨ ਨੇ ਘਟੀਆਪਨ ਦੇ ਮਾਮਲੇ ‘ਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਨੇ ਵਿਅੰਗ ਕਰਦਿਆਂ ਕਿਹਾ ਕਿ ਰੰਗ ਬਦਲਦਾ ਇੱਕ ਆਮ ਸਿਆਸਤਦਾਨ |

The post ਪੰਜਾਬ ‘ਚ ਸਰਕਾਰੀ ਡਾਇਰੀ ‘ਤੇ CM ਮਾਨ ਦੀ ਫੋਟੋ ਲਾਉਣ ‘ਤੇ ਸੁਖਪਾਲ ਖਹਿਰਾ ਨੇ ਕੱਸਿਆ ਤੰਜ appeared first on TheUnmute.com - Punjabi News.

Tags:
  • aam-aadmi-party
  • aam-aadmi-party-government
  • breaking-news
  • cm-bhagwant-mann
  • diary-in-punjab
  • news
  • punjab-congress
  • punjab-diary-logo
  • punjabi-news
  • punjab-news
  • sukhpal-khaira
  • the-unmute-breaking-news
  • the-unmute-news

ਬਜਟ 2023 ਮੱਧ ਵਰਗ, ਹੇਠਲੇ ਮੱਧ ਵਰਗ ਤੇ ਦੁਕਾਨਦਾਰਾਂ ਦੇ ਮੁੱਦਿਆਂ ਨੂੰ ਹੱਲ ਕਰਨ 'ਚ ਅਸਫਲ: ਸੁਖਜਿੰਦਰ ਰੰਧਾਵਾ

Wednesday 01 February 2023 10:11 AM UTC+00 | Tags: breaking-news congress middle-famlies news nirmala-sitharaman punjab-congress sukhjinder-singh-randhawa union-finance-minister-nirmala-sitharaman

ਚੰਡੀਗੜ੍ਹ, 01 ਫਰਵਰੀ 2023: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਜਾਰੀ ਕੀਤੇ ਬਜਟ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਪ ਮੁੱਖ ਮੰਤਰੀ ਰੰਧਾਵਾ ਕੇਂਦਰ ਦੇ ਬਜਟ ਤੋਂ ਨਾਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਟਵੀਟ ਕੀਤਾ ਕਿ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਕੀਤਾ ਗਿਆ ਬਜਟ ਮੱਧ ਵਰਗ, ਹੇਠਲੇ ਮੱਧ ਵਰਗ ਅਤੇ ਦੁਕਾਨਦਾਰਾਂ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਿਹਾ ਹੈ । ਟੈਕਸ ਸਲੈਬ ਵਧਾਉਣਾ ਸਿਰਫ਼ ਉਨ੍ਹਾਂ ਲਈ ਹੀ ਲਾਭਦਾਇਕ ਹੈ ਜੋ ਪੈਸਾ ਕਮਾ ਰਹੇ ਹਨ ਪਰ ਸਰਕਾਰ ਨੇ ਆਮ ਲੋਕਾਂ ਦੀ ਆਮਦਨ ਵਧਾਉਣ ਲਈ ਕੀ ਕੀਤਾ ਹੈ?

The post ਬਜਟ 2023 ਮੱਧ ਵਰਗ, ਹੇਠਲੇ ਮੱਧ ਵਰਗ ਤੇ ਦੁਕਾਨਦਾਰਾਂ ਦੇ ਮੁੱਦਿਆਂ ਨੂੰ ਹੱਲ ਕਰਨ ‘ਚ ਅਸਫਲ: ਸੁਖਜਿੰਦਰ ਰੰਧਾਵਾ appeared first on TheUnmute.com - Punjabi News.

Tags:
  • breaking-news
  • congress
  • middle-famlies
  • news
  • nirmala-sitharaman
  • punjab-congress
  • sukhjinder-singh-randhawa
  • union-finance-minister-nirmala-sitharaman

ਕੇਸਰੀ ਨਿਸ਼ਾਨਾਂ ਦੀ ਛੱਤਰ ਛਾਇਆ ਹੇਠ ਸਿੱਖ ਜਥੇਬੰਦਿਆਂ ਦਾ ਕਾਫ਼ਲਾ ਮੋਹਾਲੀ ਮੋਰਚੇ ਲਈ ਰਵਾਨਾ

Wednesday 01 February 2023 10:22 AM UTC+00 | Tags: bandi-sikh breaking-news chandigarh-mohali-border farmers fatehgarh-sahib mohali-morcha mohali-news news sikh sikh-organizations sikh-organizations-protest sikh-protest

ਫਤਿਹਗੜ੍ਹ ਸਾਹਿਬ, 01 ਫਰਵਰੀ 2023: ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਇੰਟਰਨੈਸ਼ਨਲ ਪੰਥਕ ਦਲ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੀ ਅਗਵਾਈ ‘ਚ ਕੇਸਰੀ ਨਿਸ਼ਾਨਾਂ ਦੀ ਛਤਰ ਛਾਇਆ ਹੇਠ ਕਾਰਾਂ ਅਤੇ ਬੱਸਾਂ ‘ਚ ਸਵਾਰ ਸਿੰਘਾਂ ਦਾ ਕਾਫ਼ਲਾ ਮੋਹਾਲੀ (Mohali) ਲਈ ਰਵਾਨਾ ਹੋਇਆ।

ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਭਾਈ ਜਸਵੀਰ ਸਿੰਘ ਰੋਡੇ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਕੌਮੀ ਇਨਸਾਫ ਮੋਰਚੇ ਦੀ ਸਫਲਤਾ ਲਈ ਸਿੱਖ ਜਥੇਬੰਦੀਆਂ ਵੱਲੋਂ ਇਹ ਕਾਫਲਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਅਰਦਾਸ ਉਪਰੰਤ ਰਵਾਨਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਦੋਹਰੇ ਕਾਨੂੰਨ ਲਾਗੂ ਹੋ ਚੁੱਕੇ ਹਨ ਤੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਕਿਉਂਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੰਘ ਸਿੱਖ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਡੇਰਾ ਮੁਖੀ ਨੂੰ ਵੋਟਾਂ ਦੀ ਰਾਜਨੀਤੀ ਕਰਕੇ ਕਈ ਵਾਰ ਪੈਰੋਲ ਦਿੱਤੀ ਜਾ ਚੁੱਕੀ ਹੈ।

The post ਕੇਸਰੀ ਨਿਸ਼ਾਨਾਂ ਦੀ ਛੱਤਰ ਛਾਇਆ ਹੇਠ ਸਿੱਖ ਜਥੇਬੰਦਿਆਂ ਦਾ ਕਾਫ਼ਲਾ ਮੋਹਾਲੀ ਮੋਰਚੇ ਲਈ ਰਵਾਨਾ appeared first on TheUnmute.com - Punjabi News.

Tags:
  • bandi-sikh
  • breaking-news
  • chandigarh-mohali-border
  • farmers
  • fatehgarh-sahib
  • mohali-morcha
  • mohali-news
  • news
  • sikh
  • sikh-organizations
  • sikh-organizations-protest
  • sikh-protest

CM ਭਗਵੰਤ ਮਾਨ ਵਲੋਂ ਹੀਰੋ ਸਾਈਕਲਜ਼ ਦੇ ਚੇਅਰਮੈਨ ਪੰਕਜ ਮੁੰਜਾਲ ਨਾਲ ਅਹਿਮ ਮੀਟਿੰਗ

Wednesday 01 February 2023 10:29 AM UTC+00 | Tags: aam-aadmi-party breaking-news cm-bhagwant-mann electronic-vehicle-policy hero-cycles hero-cycles-chairman-pankaj-munjal hero-cycles-company invest-punjab-summit news pankaj-munjal punjab the-unmute-breaking-news the-unmute-punjabi-news

ਫਤਿਹਗੜ੍ਹ ਸਾਹਿਬ, 01 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੀਰੋ ਸਾਈਕਲਜ਼ ਦੇ ਚੇਅਰਮੈਨ ਪੰਕਜ ਮੁੰਜਾਲ (Pankaj Munjal) ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਪੰਜਾਬ ਵਿੱਚ ਚੱਲ ਰਹੀਆਂ ਸਨਅਤੀ ਇਕਾਈਆਂ ਦੇ ਵਿਸਥਾਰ ਬਾਰੇ ਵੀ ਵਿਚਾਰ ਕੀਤਾ ਗਿਆ। ਉਨ੍ਹਾਂ ਉਦਯੋਗ ਅਤੇ ਇਲੈਕਟ੍ਰਾਨਿਕ ਵਾਹਨ ਨੀਤੀ ਸਬੰਧੀ ਉਨ੍ਹਾਂ ਦੇ ਸੁਝਾਅ ਲਏ ਅਤੇ ਉਨ੍ਹਾਂ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਇਸ ਮਹੀਨੇ ਇਨਵੈਸਟ ਪੰਜਾਬ ਸੰਮੇਲਨ ਲਈ ਨਿੱਘਾ ਸੱਦਾ ਦਿੱਤਾ।

Hero Cycles

The post CM ਭਗਵੰਤ ਮਾਨ ਵਲੋਂ ਹੀਰੋ ਸਾਈਕਲਜ਼ ਦੇ ਚੇਅਰਮੈਨ ਪੰਕਜ ਮੁੰਜਾਲ ਨਾਲ ਅਹਿਮ ਮੀਟਿੰਗ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • electronic-vehicle-policy
  • hero-cycles
  • hero-cycles-chairman-pankaj-munjal
  • hero-cycles-company
  • invest-punjab-summit
  • news
  • pankaj-munjal
  • punjab
  • the-unmute-breaking-news
  • the-unmute-punjabi-news

ਪੰਜਾਬ ਸਰਕਾਰ ਵੱਲੋਂ 3 ਫ਼ਰਵਰੀ ਨੂੰ 'ਹੁਨਰ ਸਿਖਲਾਈ' 'ਚ ਭਵਿੱਖ 'ਤੇ ਵਿਸ਼ੇਸ਼ ਗੱਲਬਾਤ

Wednesday 01 February 2023 10:47 AM UTC+00 | Tags: employees employment-generation jobd news punjab-ghar-ghar-employment-mission punjab-government punjab-news skill-development the-unmute-breaking-news

ਨਵਾਂਸ਼ਹਿਰ, 1 ਫ਼ਰਵਰੀ, 2023: ਪੰਜਾਬ ਘਰ-ਘਰ ਰੁਜ਼ਗਾਰ ਮਿਸ਼ਨ ਅਤੇ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵੱਲੋਂ 3 ਫ਼ਰਵਰੀ, 2023 ਨੂੰ 'ਖਵਾਇਸ਼ਾਂ ਦੀ ਉਡਾਨ' ਪ੍ਰੋਗਰਾਮ ਤਹਿਤ 'ਕਰੀਅਰ ਟਾਕ' (ਮਾਹਿਰਾਂ ਦੀ ਵਿਸ਼ੇਸ਼ ਗੱਲਬਾਤ) ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ, ਜ਼ਿਲ੍ਹਾ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੇ ਰੁਜ਼ਗਾਰ ਸਬੰਧੀ ਹੁਨਰ ਸਿਖਲਾਈ ਪ੍ਰੋਗਰਾਮ ਰਾਹੀਂ ਕਿੱਤਾਮੁਖੀ ਭਵਿੱਖ ਬਾਰੇ ਵਿਸ਼ੇਸ਼ ਮਾਹਿਰਾਨਾਂ ਗੱਲਬਾਤ ਕਰਵਾਈ ਜਾਵੇਗੀ, ਜਿਸ ਵਿੱਚ ਸ਼੍ਰੀਮਤੀ ਅਮਨਦੀਪ ਕੌਰ ਅਤੇ ਡਾ. ਪਰਵਿੰਦਰ ਕੌਰ, ਪ੍ਰੋਜੈਕਟ ਕੋਆਰਡੀਨੇਟਰ, ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਪ੍ਰਾਰਥੀਆਂ ਨੂੰ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੇ ਕੋਰਸਾਂ ਅਤੇ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਕੋਰਸ ਕਰਨ ਉਪਰੰਤ ਰੋਜ਼ਗਾਰ/ਸਵੈ ਰੁਜ਼ਗਾਰ ਦੇ ਮੌਕਿਆਂ 'ਤੇ ਚਾਨਣਾ ਪਾਇਆ ਜਾਵੇਗਾ।

ਜ਼ਿਲ੍ਹਾ ਰੁਜ਼ਗਾਰ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਸ ਪ੍ਰੋਗਰਾਮ ਦਾ ਸਥਾਨਕ ਬਿਊਰੋ ਦਫ਼ਤਰ ਵਿੱਚ 3 ਫ਼ਰਵਰੀ ਨੂੰ ਸਵੇਰੇ 11:00 ਵਜੇ ਸਿੱਧਾ ਪ੍ਰਸਾਰਣ ਕਰਵਾਇਆ ਜਾਵੇਗਾ। ਹੁਨਰ ਸਿਖਲਾਈ ਕੋਰਸਾਂ ਸਬੰਧੀ ਜਾਣਕਾਰੀ ਦੇ ਚਾਹਵਾਨ ਨੌਜਵਾਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵਿਖੇ ਹਾਜ਼ਰ ਹੋ ਕੇ ਇਸ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਪ੍ਰਾਰਥੀ ਦੇ ਹੁਨਰ ਵਿਕਾਸ ਸਬੰਧੀ ਕੋਈ ਪ੍ਰਸ਼ਨ ਹੋਣਗੇ ਤਾਂ ਉਨ੍ਹਾਂ ਦਾ ਵੀ ਮੌਕੇ ਤੇ ਹੀ ਮਾਹਿਰਾਂ ਵੱਲੋਂ ਹੱਲ ਦੱਸਿਆ ਜਾਵੇਗਾ। ਇਹ 'ਕਰੀਅਰ ਟਾਕ' ਰੁਜ਼ਗਾਰ ਵਿਭਾਗ ਦੇ ਫੇਸਬੁਕ ਪੇਜ਼ 'ਤੇ 'ਲਾਈਵ' ਵੀ ਦੇਖੀ ਜਾ ਸਕਦੀ ਹੈ।

The post ਪੰਜਾਬ ਸਰਕਾਰ ਵੱਲੋਂ 3 ਫ਼ਰਵਰੀ ਨੂੰ 'ਹੁਨਰ ਸਿਖਲਾਈ' 'ਚ ਭਵਿੱਖ 'ਤੇ ਵਿਸ਼ੇਸ਼ ਗੱਲਬਾਤ appeared first on TheUnmute.com - Punjabi News.

Tags:
  • employees
  • employment-generation
  • jobd
  • news
  • punjab-ghar-ghar-employment-mission
  • punjab-government
  • punjab-news
  • skill-development
  • the-unmute-breaking-news

ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ 'ਚ ਖਿਸਕੀ ਜ਼ਮੀਨ, ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ

Wednesday 01 February 2023 10:55 AM UTC+00 | Tags: baramulla breaking-news cm-bhagwant-mann gulmarg jammun-and-kashmir-news jammu-news jammu-srinagar-highway news punjab ssp-baramulla the-unmute-breaking-news the-unmute-punjab the-unmute-punjabi-news

ਚੰਡੀਗੜ੍ਹ, 1 ਫ਼ਰਵਰੀ, 2023: ਬਾਰਾਮੂਲਾ ਜ਼ਿਲੇ ਦੇ ਗੁਲਮਰਗ (Gulmarg) ਦੇ ਅਫਰਾਵਤ ਚੋਟੀ ‘ਤੇ ਬਰਫ਼ ਦਾ ਤੋਦਾ ਡਿੱਗਣ ਕਾਰਨ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਬਚਾਅ ਮੁਹਿੰਮ ਚਲਾ ਕੇ 19 ਵਿਦੇਸ਼ੀਆਂ ਨੂੰ ਬਚਾ ਲਿਆ ਹੈ। ਪੂਰੇ ਇਲਾਕੇ ‘ਚ ਰਾਹਤ ਅਤੇ ਬਚਾਅ ਕਾਰਜ ਵੀ ਜਾਰੀ ਹਨ। ਐਸਐਸਪੀ ਬਾਰਾਮੂਲਾ ਨੇ ਦੱਸਿਆ ਕਿ ਬੁੱਧਵਾਰ ਨੂੰ ਕੁਝ ਵਿਦੇਸ਼ੀ ਨਾਗਰਿਕ ਬਰਫ਼ ਦੇ ਤੂਫ਼ਾਨ ਵਿੱਚ ਫਸੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ । ਦੋ ਵਿਦੇਸ਼ੀ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਪੁਲਿਸ ਦੀਆਂ ਟੀਮਾਂ ਸਮੇਤ ਹੋਰ ਏਜੰਸੀਆਂ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ।

ਇਸ ਦੌਰਾਨ ਰਾਮਬਨ ਜ਼ਿਲ੍ਹੇ ਵਿੱਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ 'ਤੇ ਆਵਾਜਾਈ ਠੱਪ ਹੋ ਗਈ ਹੈ। ਹਾਈਵੇਅ ਬਣਾਉਣ ਵਾਲੀ ਕੰਪਨੀ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਇਸ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਨ।ਮੌਸਮ ਸਾਫ਼ ਹੋਣ ਨਾਲ ਬਰਫ਼ਬਾਰੀ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਖ਼ਤਰਾ ਵੱਧ ਗਿਆ ਹੈ। ਮੌਸਮ ਵਿਗਿਆਨ ਕੇਂਦਰ ਸ੍ਰੀਨਗਰ ਅਨੁਸਾਰ ਅਗਲੇ ਦਸ ਦਿਨਾਂ ਤੱਕ ਮੌਸਮ ਲਗਭਗ ਸਾਫ਼ ਰਹੇਗਾ। ਇਸ ਵਿਚ 1 ਤੋਂ 4 ਫਰਵਰੀ ਤੱਕ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿਚ 60 ਫੀਸਦੀ ਤੱਕ ਧੁੰਦ ਪੈ ਸਕਦੀ ਹੈ।

The post ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ‘ਚ ਖਿਸਕੀ ਜ਼ਮੀਨ, ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ appeared first on TheUnmute.com - Punjabi News.

Tags:
  • baramulla
  • breaking-news
  • cm-bhagwant-mann
  • gulmarg
  • jammun-and-kashmir-news
  • jammu-news
  • jammu-srinagar-highway
  • news
  • punjab
  • ssp-baramulla
  • the-unmute-breaking-news
  • the-unmute-punjab
  • the-unmute-punjabi-news

ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਗੱਡੀ 'ਚੋਂ ਮਿਲੀ ਏਐਸਆਈ ਦੀ ਲਾਸ਼, ਜਾਂਚ 'ਚ ਜੁਟੀ ਪੁਲਿਸ

Wednesday 01 February 2023 11:08 AM UTC+00 | Tags: asi-charanjit-singh asi-death breaking-news ferozepur ferozepur-police news punjab-news punjab-police talwandi-bhai the-unmute the-unmute-breaking-news the-unmute-punjabi-news

ਫਿਰੋਜ਼ਪੁਰ, 1 ਫ਼ਰਵਰੀ 2023: ਫਿਰੋਜ਼ਪੁਰ (Ferozepur) ਦੇ ਦਿਹਾਤੀ ਹਲਕਾ ਤਲਵੰਡੀ ਭਾਈ ਦੀ ਦਾਣਾ ਮੰਡੀ ਵਿੱਚ ਇੱਕ ਗੱਡੀ ਵਿਚੋਂ ਏ.ਐਸ.ਆਈ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਈਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏਐਸਆਈ ਚਰਨਜੀਤ ਸਿੰਘ ਵਾਸੀ ਫਰੀਦਕੋਟ ਦੀ ਲਾਸ਼ ਆਪਣੀ ਹੀ ਸਵਿਫਟ ਕਾਰ ਨੰ ਪੀ.ਬੀ.05ਏ.ਐਫ.4507 ਵਿੱਚ ਮ੍ਰਿਤਕ ਹਾਲਤ ਵਿੱਚ ਪਾਈ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸ਼ਾਤੀ ਨਗਰ ਤਲਵੰਡੀ ਭਾਈ ਜੋ ਮੋਗਾ ਵਿਖੇ ਤਾਇਨਾਤ ਸੀ ਅਤੇ ਉਸਦੀ ਸਰਵਿਸ ਰਿਵਾਲਵਰ ਵੀ ਉਸਦੇ ਨਜਦੀਕ ਬਰਾਮਦ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਏਐਸਆਈ ਦੇ ਗਰਦਨ ਵਿੱਚ ਗੋਲੀ ਲੱਗਣ ਦੇ ਨਿਸ਼ਾਨ ਹਨ। ਜਦੋਂ ਡੀਐਸਪੀ ਡੀ ਫਤਿਹ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਦੀ ਲਾਸ਼ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਸਾਹਮਣੇ ਆਵੇਗਾ ਉਸਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਮੁਲਾਜ਼ਮ ਦੀ ਲਾਸ਼ ਨੂੰ ਫਿਰੋਜ਼ਪੁਰ (Ferozepur) ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਜਿਥੇ ਏਐਸਆਈ ਦਾ ਪੋਸਟਮਾਰਟਮ ਕੀਤਾ ਜਾਵੇਗਾ।

The post ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਗੱਡੀ ‘ਚੋਂ ਮਿਲੀ ਏਐਸਆਈ ਦੀ ਲਾਸ਼, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News.

Tags:
  • asi-charanjit-singh
  • asi-death
  • breaking-news
  • ferozepur
  • ferozepur-police
  • news
  • punjab-news
  • punjab-police
  • talwandi-bhai
  • the-unmute
  • the-unmute-breaking-news
  • the-unmute-punjabi-news

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਗੁਰਦਾਸਪੁਰ ਦਾ ਦੌਰਾ, ਨਸ਼ੇ ਤੇ ਹਥਿਆਰਾਂ ਦਾ ਚੁੱਕਿਆ ਮੁੱਦਾ

Wednesday 01 February 2023 11:26 AM UTC+00 | Tags: aam-aadmi-party breaking-news cm-bhagwant-mann drugs-smugglers news punjab punjab-dgp punjab-government punjab-governor-banwari-lal-purohit punjab-news punjab-policde the-unmute-punjabi-news weapan-smuggling

ਗੁਰਦਾਸਪੁਰ 01 ਫਰਵਰੀ 2023: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwarilal Purohit) ਅੱਜ ਗੁਰਦਾਸਪੁਰ ਵਿਖੇ ਵਿਸ਼ੇਸ਼ ਦੌਰੇ ‘ਤੇ ਪਹੁੰਚੇ | ਇਸ ਮੌਕੇ ਤੇ ਉਨ੍ਹਾਂ ਨੇ ਗੁਰਦਾਸਪੁਰ ਦੇ ਹੋਟਲ ਮੈਨੇਜਮੈਂਟ ਕਾਲਜ ਵਿਖੇ ਪਿੰਡਾਂ ਦੇ ਸਰਪੰਚਾਂ ਅਤੇ ਕੁਝ ਸਰਹੱਦੀ ਇਲਾਕੇ ‘ਚ ਰਹਿ ਰਹੇ ਲੋਕਾਂ ਦੇ ਨਾਲ ਗੱਲਬਾਤ ਕੀਤੀ | ਇਸ ਦੌਰਾਨ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਪੰਜਾਬ ਦਾ ਇੱਕ ਗੌਰਵਮਈ ਇਤਿਹਾਸ ਹੈ, ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਸਰਹੱਦੀ ਜ਼ਿਲ੍ਹਿਆਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਹਨ, ਉਨ੍ਹਾਂ ਦੀ ਪੰਜਾਬ ਵਿੱਚ ਬਹੁਤ ਵੱਡੀ ਮਹੱਤਤਾ ਹੈ |

ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ‘ਤੇ ਹਨ, ਜਦਕਿ ਗੁਰਦਾਸਪੁਰ ‘ਚ ਉਹਨਾਂ ਦੀ ਚੌਥੀ ਫੇਰੀ ਹੈ ਅਤੇ ਉਹਨਾਂ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ‘ਚ ਭਾਵੇ ਦੇਸ਼ ਦੀਆ ਸੁਰੱਖਿਆ ਫੋਰਸਾਂ ਵਲੋਂ ਜੋ ਸਰਹੱਦ ਪਾਰ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਆ ਰਹੇ ਹਨ ਉਹਨਾਂ ‘ਤੇ ਕਾਫੀ ਹੱਦ ਤੱਕ ਕਾਬੂ ਪਾਇਆ ਹੈ, ਲੇਕਿਨ ਉਸਦੇ ਬਾਵਜੂਦ ਅਜੇ ਵੀ ਨਸ਼ੇ ਦੀਆ ਖੇਪਾਂ ਆ ਰਹੀਆਂ ਹਨ, ਜੋ ਪੰਜਾਬ ਦੀ ਨੌਜ਼ਵਾਨੀ, ਇਥੋਂ ਤੱਕ ਕਿ ਸਕੂਲਾਂ ‘ਚ ਪੜਨ ਵਾਲੇ ਬੱਚਿਆਂ ਨੂੰ ਬਰਬਾਦ ਕਰ ਰਹੀਆਂ ਹਨ |

ਪੰਜਾਬ ਵਿੱਚ ਵਧ ਰਿਹਾ ਨਸ਼ਾ ਚਿੰਤਾ ਦਾ ਵਿਸ਼ਾ ਹੈ, ਉਥੇ ਹੀ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਹਨਾਂ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਹੋਰ ਵਧਾਈ ਜਾਵੇ, ਚਾਹੇ ਹੋਰ ਨਵੇਂ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣ |
ਉਨ੍ਹਾਂ (Banwarilal Purohit) ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਹੋਰ ਮਿਲਿਟਰੀ ਫੋਰਸ ਵਧਾਉਣ ਲਈ ਵੀ ਆਖਣਗੇ | ਰਾਜਪਾਲ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਨੌਜਵਾਨਾਂ ਦੇ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਖ਼ਾਸ ਕਰ ਇਹਨਾਂ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਇੰਡਸਟਰੀ ਲਿਆਂਦੀ ਜਾਵੇ, ਉਸ ਲਈ ਜੋ ਵਿਸ਼ੇਸ ਪੈਕਜ ਦੀ ਪੰਜਾਬ ਸਰਕਾਰ ਨੂੰ ਲੋੜ ਹੈ, ਮੁੱਖ ਮੰਤਰੀ ਪੰਜਾਬ ਕੇਂਦਰ ਅਗੇ ਰੱਖਣ |

ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਇਸ ਮੁੱਦੇ ‘ਤੇ ਮੁਲਾਕਾਤ ਕਰਨ ਜਾਂ ਫਿਰ ਉਹਨਾਂ ਨੂੰ ਪੱਤਰ ਲਿਖ ਕੇ ਭੇਜਣ ਤਾਂ ਜੋ ਉਹ ਕੇਂਦਰ ਕੋਲੋਂ ਇਸ ਮੰਗ ਨੂੰ ਚੁੱਕ ਸਕਣ, ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ‘ਚ ਰਾਜਪਾਲ ਬਨਵਾਰੀ ਲਾਲ ਨੇ ਕਿਹਾ ਕਿ ਸਰਕਾਰ ਕੋਈ ਵੀ ਜਾਂ ਕਿਸੇ ਵੀ ਪਾਰਟੀ ਦੀ ਹੋਵੇ ਉਹਨਾਂ ਦਾ ਇਹ ਦੌਰਾ ਕੋਈ ਰਾਜਨੀਤੀ ਨਾਲ ਜੁੜਿਆ ਨਹੀਂ ਹੈ | ਇਹ ਦੇਸ਼ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖ ਉਹ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਦੌਰਾ ਕਰ ਰਹੇ ਹਨ ਅਤੇ ਜੇਕਰ ਕੋਈ ਰਾਜਨੀਤਿਕ ਦਲ ਜਾਂ ਰਾਜਨੀਤਿਕ ਨੇਤਾ ਉਹਨਾਂ ਦੇ ਦੌਰੇ ਨੂੰ ਰਾਜਨੀਤੀ ਨਾਲ ਜੁੜਿਆ ਦੱਸ ਰਿਹਾ ਹੈ ਤਾ ਉਹਨਾਂ ਦਾ ਚੈਲੰਜ ਹੈ ਕਿ ਉਹ ਸਾਬਤ ਕਰਨ ਕਿ ਉਹਨਾਂ ਕਦੇ ਕੋਈ ਬਿਆਨ ਜਾਂ ਫਿਰ ਲਫ਼ਜ ਐਸੇ ਬੋਲੇ ਹੋਣ ਜੋ ਰਾਜਨੀਤੀ ਨਾਲ ਪ੍ਰੇਰਿਤ ਹੋਣ |

The post ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਗੁਰਦਾਸਪੁਰ ਦਾ ਦੌਰਾ, ਨਸ਼ੇ ਤੇ ਹਥਿਆਰਾਂ ਦਾ ਚੁੱਕਿਆ ਮੁੱਦਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • drugs-smugglers
  • news
  • punjab
  • punjab-dgp
  • punjab-government
  • punjab-governor-banwari-lal-purohit
  • punjab-news
  • punjab-policde
  • the-unmute-punjabi-news
  • weapan-smuggling

ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਪੀ. ਅਥਾਰਟੀ ਦੀਆਂ ਨਵੀਆਂ ਹਦਾਇਤਾਂ ਅੱਜ ਤੋਂ ਲਾਗੂ

Wednesday 01 February 2023 11:37 AM UTC+00 | Tags: aam-aadmi-party breaking-news news punjabi-news punjab-water punjab-water-regulation-and-development-authority the-unmute-breaking-news the-unmute-latest-news the-unmute-punjabi-news water water-supply

ਚੰਡੀਗੜ੍ਹ, 1 ਫਰਵਰੀ 2023: ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਵੱਲੋਂ ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਜਾਰੀ ਨਵੇਂ ਨਿਰਦੇਸ਼ ਅੱਜ 1 ਫਰਵਰੀ, 2023 ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਨਿਰਦੇਸ਼ਾਂ ਤਹਿਤ ਖੇਤੀਬਾੜੀ ਲਈ ਵਰਤੋਂ, ਪੀਣ ਅਤੇ ਘਰੇਲੂ ਵਰਤੋਂ, ਪੂਜਾ ਅਸਥਾਨਾਂ, ਸਰਕਾਰੀ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਸਕੀਮਾਂ, ਮਿਲਟਰੀ ਜਾਂ ਕੇਂਦਰੀ ਪੈਰਾ-ਮਿਲਟਰੀ ਫੋਰਸਿਜ਼, ਸ਼ਹਿਰੀ ਸਥਾਨਕ ਸੰਸਥਾਵਾਂ, ਪੰਚਾਇਤੀ ਰਾਜ ਸੰਸਥਾਵਾਂ, ਛਾਉਣੀ ਬੋਰਡ, ਸੁਧਾਰ ਵਿਕਾਸ ਟਰੱਸਟ ਅਤੇ ਏਰੀਆ ਵਿਕਾਸ ਅਥਾਰਟੀ ਅਤੇ ਸਾਰੀਆਂ ਇਕਾਈਆਂ ਜਿਹੜੀਆਂ 300 ਘਣ ਮੀਟਰ/ਪ੍ਰਤੀ ਮਹੀਨਾ ਤੱਕ ਪਾਣੀ ਕੱਢਦੀਆਂ ਹਨ, ਨੂੰ ਛੋਟ ਦਿੱਤੀ ਗਈ ਹੈ।

ਇਨ੍ਹਾਂ ਨਿਰਦੇਸ਼ਾਂ ਦੇ ਲਾਗੂ ਹੋਣ ਨਾਲ ਬਿਨ੍ਹਾਂ ਛੋਟ ਵਾਲੇ ਉਪਭੋਗਤਾ ਜੋ ਭੂਮੀਗਤ ਪਾਣੀ ਕੱਢਦੇ ਹਨ, ਨੂੰ 1 ਫਰਵਰੀ, 2023 ਤੋਂ ਭੂਮੀਗਤ ਪਾਣੀ ਕੱਢਣ ਦੇ ਖਰਚੇ ਦਾ ਭੁਗਤਾਨ ਕਰਨਾ ਹੋਵੇਗਾ। ਜਿਨ੍ਹਾਂ ਉਪਭੋਗਤਾਵਾਂ ਨੇ ਪਾਣੀ ਦਾ ਮੀਟਰ ਨਹੀਂ ਲਗਾਇਆ ਹੈ, ਉਨ੍ਹਾਂ ਨੂੰ ਵੀ ਇਹ ਖਰਚੇ ਅਦਾ ਕਰਨੇ ਪੈਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਅਥਾਰਟੀ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।ਮੌਜੂਦਾ ਉਪਭੋਗਤਾਵਾਂ ਨੂੰ ਅਥਾਰਟੀ ਦੀ ਮਨਜ਼ੂਰੀ ਲੈਣ ਅਤੇ ਪਾਣੀ ਦੇ ਮੀਟਰ ਲਗਾਉਣ ਲਈ ਅਰਜ਼ੀ ਦੇਣ ਵਾਸਤੇ 3 ਤੋਂ 9 ਮਹੀਨਿਆਂ ਤੱਕ ਦੀ ਛੋਟ ਦਿੱਤੀ ਗਈ ਹੈ।

15,000 ਘਣ ਮੀਟਰ ਪ੍ਰਤੀ ਮਹੀਨਾ ਤੋਂ ਵੱਧ ਪਾਣੀ ਕੱਢਣ ਵਾਲੇ ਉਪਭੋਗਤਾਵਾਂ ਨੂੰ 30 ਅਪਰੈਲ, 2023 ਤੱਕ ਤਿੰਨ ਮਹੀਨਿਆਂ ਅੰਦਰ ਅਰਜ਼ੀ ਦੇਣੀ ਪਵੇਗੀ। 1500 ਤੋਂ 15,000 ਘਣ ਮੀਟਰ ਪ੍ਰਤੀ ਮਹੀਨਾ ਪਾਣੀ ਕੱਢਣ ਵਾਲੇ ਦਰਮਿਆਨੇ ਉਪਭੋਗਤਾਵਾਂ ਨੂੰ 31 ਜੁਲਾਈ 2023 ਤੱਕ ਬਿਨੈ ਕਰਨ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਪ੍ਰਤੀ ਮਹੀਨਾ 300-1500 ਘਣ ਮੀਟਰ ਪਾਣੀ ਕੱਢਣ ਵਾਲੇ ਸਭ ਤੋਂ ਛੋਟੇ ਉਪਭੋਗਤਾ 31 ਅਕਤੂਬਰ, 2023 ਤੱਕ 9 ਮਹੀਨਿਆਂ ਦੇ ਸਮੇਂ ਅੰਦਰ ਅਰਜ਼ੀ ਦੇ ਸਕਦੇ ਹਨ।

ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਲਦ ਤੋਂ ਜਲਦ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨਵੇਂ ਮੀਟਰ ਲਗਾਉਣ ਅਤੇ ਪਾਣੀ ਦੇ ਮੀਟਰ ਦੀ ਖੁਦ ਰੀਡਿੰਗ ਲੈ ਕੇ ਮਹੀਨਾਵਾਰ ਬਿੱਲ ਦਾ ਭੁਗਤਾਨ ਕਰਨ। ਮਹੀਨਾਵਾਰ ਵਾਟਰ ਮੀਟਰ ਰੀਡਿੰਗ ਦੀ ਰਿਪੋਰਟ ਉਪਭੋਗਤਾਵਾਂ ਵੱਲੋਂ ਈਮੇਲ gwebilling.pwrda@punjab.gov.in ਰਾਹੀਂ ਅਥਾਰਟੀ ਨੂੰ ਭੇਜੀ ਜਾਵੇਗੀ। ਹਰੇਕ ਉਪਭੋਗਤਾ ਵੱਲੋਂ ਮਹੀਨਾਵਾਰ ਬਿੱਲ ਦਾ ਭੁਗਤਾਨ ਅਥਾਰਟੀ ਦੇ ਐਚ.ਡੀ.ਐਫ.ਸੀ. ਬੈਂਕ ਖਾਤਾ ਨੰਬਰ 50100071567691, (ਆਈ.ਐਫ.ਐਸ.ਸੀ.: HDFC0000035) ਵਿੱਚ ਕੀਤਾ ਜਾਵੇਗਾ।

ਜੇਕਰ ਕੋਈ ਉਪਭੋਗਤਾ ਲੋੜੀਂਦੇ ਸਮਰੱਥਾ ਮੁਤਾਬਿਕ ਵਾਟਰ ਮੀਟਰ ਨਹੀਂ ਲਗਾਉਂਦਾ ਤਾਂ ਉਸਨੂੰ 1 ਫਰਵਰੀ, 2023 ਤੋਂ ਵਾਟਰ ਮੀਟਰ ਲਗਾਉਣ ਦੀ ਮਿਤੀ ਤੱਕ ਪਾਣੀ ਕੱਢਣ ਦੀ ਮਨਜ਼ੂਰੀ ਅਨੁਸਾਰ ਮਹੀਨਾਵਾਰ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ। ਇਸ ਲਈ ਉਪਭੋਗਤਾ ਜਲਦ ਤੋਂ ਜਲਦ ਲੋੜੀਂਦੀ ਜ਼ਰੂਰਤ ਮੁਤਾਬਿਕ ਵਾਟਰ ਮੀਟਰ ਲਗਵਾਉਣ। ਵਾਟਰ ਮੀਟਰ ਸਬੰਧੀ ਵਿਸ਼ੇਸ਼ਤਾਵਾਂ ਵੈੱਬਸਾਈਟ ‘ਤੇ ਦਿੱਤੀਆਂ ਗਈਆਂ ਹਨ।

ਮੌਜੂਦਾ ਉਪਭੋਗਤਾ ਜਿਨ੍ਹਾਂ ਨੇ ਲੋੜੀਂਦੀਆਂ ਵਿਸ਼ੇਸ਼ਤਾਵਾਂ ਵਾਲਾ ਪਾਣੀ ਮੀਟਰ ਲਗਵਾ ਲਿਆ ਹੈ, ਉਨ੍ਹਾਂ ਨੂੰ 1, ਫਰਵਰੀ, 2023 ਨੂੰ ਅਤੇ ਫਿਰ ਹਰ ਮਹੀਨੇ ਆਪਣੇ ਮੀਟਰ ਰੀਡਿੰਗ ਨੂੰ ਨੋਟ ਕਰਨਾ ਚਾਹੀਦਾ ਹੈ। ਅਜਿਹੇ ਸਾਰੇ ਉਪਭੋਗਤਾਵਾਂ ਵੱਲੋਂ ਖੁਦ ਰੀਡਿੰਗ ਕਰਕੇ ਮਹੀਨਾਵਾਰ ਆਧਾਰ ‘ਤੇ ਭੂਮੀਗਤ ਪਾਣੀ ਕੱਢਣ ਦੇ ਖਰਚੇ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਅਜਿਹੇ ਉਪਭੋਗਤਾਵਾਂ ਵੱਲੋਂ ਫਰਵਰੀ, 2023 ਦਾ ਪਹਿਲਾ ਬਿੱਲ 20 ਮਾਰਚ, 2023 ਤੱਕ ਭੁਗਤਾਨ ਕਰਨ ਯੋਗ ਹੋਵੇਗਾ।

The post ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਪੀ. ਅਥਾਰਟੀ ਦੀਆਂ ਨਵੀਆਂ ਹਦਾਇਤਾਂ ਅੱਜ ਤੋਂ ਲਾਗੂ appeared first on TheUnmute.com - Punjabi News.

Tags:
  • aam-aadmi-party
  • breaking-news
  • news
  • punjabi-news
  • punjab-water
  • punjab-water-regulation-and-development-authority
  • the-unmute-breaking-news
  • the-unmute-latest-news
  • the-unmute-punjabi-news
  • water
  • water-supply

ਤਰੱਕੀਸ਼ੀਲ, ਅਗਾਂਹਵਧੂ, ਖੁਸ਼ਹਾਲੀ ਵਾਲਾ ਅਤੇ ਜਨ-ਹਿਤੈਸ਼ੀ ਹੈ ਕੇਂਦਰੀ ਬਜਟ: ਜੈਵੀਰ ਸ਼ੇਰਗਿਲ

Wednesday 01 February 2023 11:41 AM UTC+00 | Tags: breaking-news congress jaiveer-shergill middle-famlies news nirmala-sitharaman punjab-congress sukhjinder-singh-randhawa union-finance-minister-nirmala-sitharaman

ਚੰਡੀਗੜ੍ਹ/ਨਵੀਂ ਦਿੱਲੀ, 1 ਫਰਵਰੀ 2023: ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿਲ (Jaiveer Shergill) ਨੇ ਕਿਹਾ ਹੈ ਕਿ ਸਾਲ 2023 ਲਈ ਕੇਂਦਰੀ ਬਜਟ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਇੱਕ ਟਰਬੋ ਇੰਜਨ ਦਾ ਕੰਮ ਕਰੇਗਾ, ਜੋ ਨੌਜਵਾਨਾਂ, ਟੈਕਸ ਅਦਾਕਾਰਾਂ, ਐਮਐਸਐਮਈ ਖੇਤਰ, ਔਰਤਾਂ, ਕਿਸਾਨ ਅਤੇ ਘਟ ਆਮਦਨ ਵਾਲੇ ਵਰਗ ਸਮੇਤ ਹੋਰ ਸਾਰੇ ਵਰਗਾਂ ਲਈ ਬੰਪਰ ਬੋਨੇਜਾ ਬਜਟ ਹੈ। ਇਹ ਬਜਟ ਅਗਾਂਹਵਧੂ ਹੈ ਅਤੇ ਨਿਵੇਸ਼ ਨੂੰ ਵਧਾਉਣ, ਰੋਜ਼ਗਾਰ ਤੇ ਕਾਰੋਬਾਰ ਦੇ ਅਸਾਨ ਮੌਕਿਆਂ ਤੇ ਫੋਕਸ ਕਰਦਿਆਂ ਭਾਰਤ ਦੀ ਤਰੱਕੀ ਦੀ ਕਹਾਣੀ ਨੂੰ ਪੰਖ ਪ੍ਰਦਾਨ ਕਰਦਾ ਹੈ।

ਭਾਜਪਾ ਬੁਲਾਰੇ ਨੇ ਬਜਟ ਨੂੰ ਸਾਰੇ ਵਰਗਾਂ ਲਈ ਦੂਰਦਰਸ਼ੀ, ਵਿਕਾਸਮੁਖੀ ਅਤੇ ਲਾਭਦਾਇਕ ਦੱਸਦੇ ਹੋਏ ਕਿਹਾ ਕਿ ਬਜਟ 2023 ਵਿੱਚ ਸਮਾਜ ਦੇ ਸਾਰੇ ਲੋਕਾਂ ਦਾ ਧਿਆਨ ਰੱਖਿਆ ਗਿਆ ਹੈ। ਸ਼ੇਰਗਿਲ ਨੇ ਬਜਟ ਵਿੱਚ ਕੁਝ ਪ੍ਰਮੁੱਖ ਐਲਾਨਾਂ ਨੇ ਜਿਕਰ ਕਰਦਿਆਂ ਕਿਹਾ ਕਿ ਇਸ ਕੇਂਦਰੀ ਬਜਟ ਵਿਚ ਰੇਲਵੇ ਲਈ ਸਭ ਤੋਂ ਵੱਧ ਬਜਟ ਰੱਖਿਆ ਗਿਆ ਹੈ, ਮੱਧ ਵਰਗ ਦੇ ਲੋਕਾਂ ਵਾਸਤੇ ਟੈਕਸ ਸਲੈਬਾਂ ਨੂੰ ਰੀਵਿਊ ਕੀਤਾ ਗਿਆ ਹੈ ਅਤੇ ਔਰਤਾਂ ਲਈ 7.5 ਫੀਸਦੀ ਵਿਆਜ ਦਰ ਦੇ ਨਾਲ ਮਹਿਲਾ ਸਨਮਾਨ ਪੱਤਰ ਦੇ ਨਾਂਮ ਦੀ ਇਕ ਨਵੀਂ ਛੋਟੀ ਬਚੱਤ ਯੋਜਨਾ ਦਾ ਐਲਾਨ ਕੀਤਾ ਗਿਆ ਹੈ।

ਭਾਜਪਾ ਨੇਤਾ (Jaiveer Shergill) ਨੇ ਕਿਹਾ ਕਿ ਕਿਸਾਨਾਂ ਨੂੰ ਸਟਾਰਟਅੱਪ ਸਥਾਪਿਤ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਖੇਤੀਬਾੜੀ ਖੇਤਰ ਨੂੰ ਕੇਂਦਰਿਤ ਐਕਸੀਲੇਟਰ ਫੰਡ ਸ਼ੁਰੂ ਕੀਤਾ ਗਿਆ ਹੈ। ਉਹ ਜੋਰ ਦਿੰਦੇ ਹੋਏ ਕਿਹਾ ਕਿ ਖੇਤੀ ਖੇਤਰ ਵਿੱਚ ਕਿਸਾਨਾਂ ਨੂੰ ਸਟਾਰਟਅੱਪ ਸ਼ੁਰੂ ਕਰਨ, ਉਨ੍ਹਾਂ ਨੂੰ ਖੇਤੀਬਾੜੀ ਫੰਡ ਦੇਣ ਅਤੇ ਡਿਜੀਟਲ ਸਿਖਲਾਈ ਦੇਣ ਨਾਲ ਦੇਸ਼ ਦੀ ਖੇਤੀਬਾੜੀ ਵਿੱਚ ਕ੍ਰਾਂਤੀ ਆਏਗੀ। ਸ਼ੇਰਗਿਲ ਨੇ ਕਿਹਾ ਕਿ ਵਿੱਤ ਮੰਤਰੀ ਦੁਆਰਾ ਖੇਤੀਬਾੜੀ ਕ੍ਰੈਡਿਟ ਨੂੰ 20 ਟ੍ਰਿਲੀਅਨ ਤਕ ਵਧਾਉਣ ਦਾ ਐਲਾਨ ਪਸ਼ੂ ਪਾਲਨ, ਡੇਅਰੀ ਅਤੇ ਮੱਛੀ ਪਾਲਣ ‘ਤੇ ਕੇਂਦ੍ਰਿਤ ਹੋਣ ਤੋਂ ਇਲਾਵਾ ਕੇਂਦਰ ਵੱਲੋਂ 10 ਮਿਲੀਅਨ ਕਿਸਾਨਾਂ ਨੂੰ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਉਤਸਾਹਿਤ ਕਰਨ ਦਾ ਕਦਮ ਖੇਤੀ ਖੇਤਰ ਦੀ ਭਲਾਈ ਵਾਸਤੇ ਕੀਤਾ ਗਿਆ ਇਕ ਮਹੱਤਵਪੂਰਨ ਤੇ ਵੱਡਾ ਐਲਾਨ ਹੈ।

ਸ਼ੇਰਗਿਲ ਨੇ ਕੇਂਦਰੀ ਬਜਟ 2023 ਦੀ ਹੋਰ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਵਿੱਤ ਮੰਤਰੀ ਦੇ ਭਾਸ਼ਣ ਵਿੱਚ ਇੱਕ ਡਿਜੀਟਲ ਪਬਲਿਕ ਇੰਫਰਾਸਟਰਕਚਰ ਨੂੰ ਇੱਕ ਖੁੱਲ੍ਹੇ ਸਰੋਤ ਅਤੇ ਖੁੱਲੇ ਮਿਆਰ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਜਿਸ ਸੰਬਧ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਇਹ ਕਿਸਾਨਾਂ ਤੇ ਕੇਂਦ੍ਰਿਤ ਹਲਾਂ ਉਪਰ ਕੰਮ ਕਰੇਗਾ ਅਤੇ ਫਾਰਮ ਇਨਪੁਟਸ, ਬਜ਼ਾਰ ਦੀ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰਨ ਲਈ ਸੁਧਾਰ ਅਤੇ ਖੇਤੀਬਾੜੀ ਉਦਯੋਗ ਅਤੇ ਸਟਾਰਟਅੱਪਸ ਨੂੰ ਸਮਰਥਨ ਦੇਵੇਗਾ।

ਇਸ ਲੜੀ ਵਿੱਚ, ਲੋਕ ਭਲਾਈ ਦੇ ਐਲਾਨਾਂ ਲਈ ਸੀਤਾਰਮਣ ਦੀ ਸ਼ਲਾਘਾ ਕਰਦੇ ਹਨ, ਸ਼ੇਰਗਿਲ ਨੇ ਕਿਹਾ ਹੈ ਕਿ ਗਰੀਬਾਂ ਨੂੰ ਘਰ ਮੁਹਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਫੰਡਾਂ ਦੇ ਅਬੰਟਨ ਵਿੱਚ 66 ਪ੍ਰਤੀਸ਼ਤ ਉਸ ਦਾ ਵਾਧਾ ਕਰਨ ਨਾਲ ਪਿਛੜੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਸਰਕਾਰ ਨੇ ਅਗਲੇ 3 ਸਾਲਾਂ ਦੌਰਾਨ ਭਾਰਤ ਦੇ ਨੌਜਵਾਨਾਂ ਨੂੰ ਉਦਯੋਗਾਂ ਲਈ ਨਵੇਂ ਕੋਰਸਾਂ ਵਿੱਚ ਹੁਨਰ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ।

ਸ਼ੇਰਗਿਲ ਨੇ ਕਿਹਾ ਕਿ ਕੈਪਕਸ ਨੂੰ 33 ਪ੍ਰਤੀਸ਼ਤ ਵਧਾਉਣ ਅਤੇ ਕ੍ਰੈਡਿਟ ਸਕੀਮ ਵਿੱਚ ਵਾਧੇ, ਐੱਮਐਸਐਮਈ ਖੇਤਰ ਵਿੱਚ ਰਿਫੰਡ ਤੋਂ ਇਲਾਵਾ, ਉਦਯੋਗਾਂ ਲਈ 39000 ਤੱਕ ਪਾਲਣਾਵਾਂ ਨੂੰ ਘੱਟ ਕਰਨਾ ਜਾਂ ਸਰਲ ਕੇਵਾਈਸੀ ਵੀ ਸਵਾਗਤ ਯੋਗ ਕਦਮ ਹੈ। ਅਸਲ ਵਿੱਚ ਇਹ ਕੇਂਦਰੀ ਬਜਟ ਕਮਲ ਦੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਕਮਾਲ ਦੇ ਬਜਟ ਤੋਂ ਘੱਟ ਨਹੀਂ ਹੈ।

The post ਤਰੱਕੀਸ਼ੀਲ, ਅਗਾਂਹਵਧੂ, ਖੁਸ਼ਹਾਲੀ ਵਾਲਾ ਅਤੇ ਜਨ-ਹਿਤੈਸ਼ੀ ਹੈ ਕੇਂਦਰੀ ਬਜਟ: ਜੈਵੀਰ ਸ਼ੇਰਗਿਲ appeared first on TheUnmute.com - Punjabi News.

Tags:
  • breaking-news
  • congress
  • jaiveer-shergill
  • middle-famlies
  • news
  • nirmala-sitharaman
  • punjab-congress
  • sukhjinder-singh-randhawa
  • union-finance-minister-nirmala-sitharaman

BJP ਹੈੱਡਕੁਆਰਟਰ ਵਿਖੇ ਮੇਘਾਲਿਆ-ਨਾਗਾਲੈਂਡ ਚੋਣਾਂ ਸੰਬੰਧੀ ਅਹਿਮ ਮੀਟਿੰਗ, PM ਮੋਦੀ ਹੋਏ ਸ਼ਾਮਲ

Wednesday 01 February 2023 12:37 PM UTC+00 | Tags: bjp bjp-central-election-committee breaking-news central-election-committee election-2023 jp-nadha meghalaya-nagaland-elections news the-unmute-breaking-news the-unmute-latest-news

ਚੰਡੀਗੜ੍ਹ, 01 ਫਰਵਰੀ 2023: ਬਜਟ 2023 ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ‘ਚ ਸ਼ਾਮਲ ਹੋਣ ਲਈ ਸ਼ਾਮ ਨੂੰ ਭਾਜਪਾ ਹੈੱਡਕੁਆਰਟਰ ਪਹੁੰਚੇ ਹਨ । ਪ੍ਰਧਾਨ ਮੰਤਰੀ ਇੱਥੇ ਮੇਘਾਲਿਆ ਅਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ( Meghalaya-Nagaland elections) ਸਬੰਧੀ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਹਨ। ਬੈਠਕ ‘ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਹਨ।

ਜਿਕਰਯੋਗ ਹੈ ਕਿ 18 ਜਨਵਰੀ ਨੂੰ ਚੋਣ ਕਮਿਸ਼ਨ ਨੇ ਤਿੰਨ ਸੂਬਿਆਂ ਮੇਘਾਲਿਆ, ਤ੍ਰਿਪੁਰਾ ਅਤੇ ਨਾਗਾਲੈਂਡ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਸੀ | ਤ੍ਰਿਪੁਰਾ ਵਿੱਚ 16 ਫਰਵਰੀ ਨੂੰ, ਮੇਘਾਲਿਆ ਅਤੇ ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ।

The post BJP ਹੈੱਡਕੁਆਰਟਰ ਵਿਖੇ ਮੇਘਾਲਿਆ-ਨਾਗਾਲੈਂਡ ਚੋਣਾਂ ਸੰਬੰਧੀ ਅਹਿਮ ਮੀਟਿੰਗ, PM ਮੋਦੀ ਹੋਏ ਸ਼ਾਮਲ appeared first on TheUnmute.com - Punjabi News.

Tags:
  • bjp
  • bjp-central-election-committee
  • breaking-news
  • central-election-committee
  • election-2023
  • jp-nadha
  • meghalaya-nagaland-elections
  • news
  • the-unmute-breaking-news
  • the-unmute-latest-news

ਪਟਿਆਲਾ 'ਚ ਐਨਕਾਊਂਟਰ, ਜਵਾਬੀ ਫਾਇਰਿੰਗ 'ਚ ਜ਼ਖਮੀ ਕਥਿਤ ਗੈਂਗਸਟਰ ਕਾਬੂ

Wednesday 01 February 2023 12:54 PM UTC+00 | Tags: breaking-news encounter encounter-in-patiala latest-news news patiala patiala-encounter patiala-news patiala-police the-unmute-breaking-news the-unmute-latest-news

ਚੰਡੀਗੜ੍ਹ, 01 ਫਰਵਰੀ 2023: ਪਟਿਆਲਾ (Patiala) ਵਿੱਚ ਪੁਲਿਸ ਅਤੇ ਕਥਿਤ ਗੈਂਗਸਟਰ ਵਿਚਾਲੇ ਮੁਕਾਬਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਨਾਂ ਕਥਿਤ ਗੈਂਗਸਟਰ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ, ਜਵਾਬੀ ਫਾਇਰਿੰਗ ਵਿੱਚ ਪਵਨ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਮੌਕੇ ‘ਤੇ ਕਾਬੂ ਕਰ ਲਿਆ, ਜਖਮੀ ਹਾਲਤ ਵਿੱਚ ਪਵਨ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ | ਪਵਨ ਗੈਂਗਸਟਰ ਐੱਸ ਕੇ ਖਰੌੜ ਦਾ ਸਾਥੀ ਦੱਸਿਆ ਜਾ ਰਿਹਾ ਹੈ |

ਪਟਿਆਲਾ (Patiala) ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਮੁਕਾਬਲਾ ਅੱਜ ਦੁਪਹਿਰ 12:30 ਵਜੇ ਦੇ ਕਰੀਬ ਪਟਿਆਲਾ-ਸੰਗਰੂਰ ਬਾਈਪਾਸ ‘ਤੇ ਹੋਇਆ ਹੈ | ਪਵਨ ਕੁਮਾਰ ਨਾਮ ਦੇ ਇਸ ਵਿਅਕਤੀ ਖ਼ਿਲਾਫ਼ ਧਾਰਾ 307 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਹਨ ਅਤੇ ਉਹ ਦੂਜੇ ਸੂਬਿਆਂ ਤੋਂ ਅਸਲਾ ਲਿਆਉਂਦਾ ਸੀ। ਮੁਲਜ਼ਮ ਕੋਲੋਂ ਇੱਕ ਬ੍ਰਿਜਾ ਗੱਡੀ ਅਤੇ ਦੋ 32 ਬੋਰ ਪਿਸਤੌਲ ਅਤੇ 12 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।

The post ਪਟਿਆਲਾ ‘ਚ ਐਨਕਾਊਂਟਰ, ਜਵਾਬੀ ਫਾਇਰਿੰਗ ‘ਚ ਜ਼ਖਮੀ ਕਥਿਤ ਗੈਂਗਸਟਰ ਕਾਬੂ appeared first on TheUnmute.com - Punjabi News.

Tags:
  • breaking-news
  • encounter
  • encounter-in-patiala
  • latest-news
  • news
  • patiala
  • patiala-encounter
  • patiala-news
  • patiala-police
  • the-unmute-breaking-news
  • the-unmute-latest-news

ਜਲੰਧਰ 'ਚ ਝਗੜੇ ਦੌਰਾਨ ਫਾਇਰਿੰਗ, ਬਦਮਾਸ਼ ਵਿਦਿਆਰਥੀ ਦਾ ਮੋਟਰਸਾਈਕਲ ਖੋਹ ਕੇ ਹੋਏ ਫ਼ਰਾਰ

Wednesday 01 February 2023 01:06 PM UTC+00 | Tags: amrit-vihar bews breaking-news firing-case jalandhar latest-news news punjabi-news the-unmute-breaking-news

ਚੰਡੀਗੜ੍ਹ, 01 ਫਰਵਰੀ 2023: ਪੰਜਾਬ ਦੇ ਜਲੰਧਰ (Jalandhar) ਸ਼ਹਿਰ ਦੇ ਅੰਮ੍ਰਿਤ ਵਿਹਾਰ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਪੱਥਰਬਾਜ਼ੀ ਹੋਈ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਚਸ਼ਮਦੀਦਾਂ ਦੇ ਮੁਤਾਬਕ ਦੋਵਾਂ ਪਾਸਿਆਂ ਤੋਂ ਪਥਰਾਅ ਅਤੇ ਇੱਟਾਂ ਦੀ ਵਰਖਾ ਦੌਰਾਨ ਹੀ ਕਰੀਬ ਚਾਰ ਤੋਂ ਪੰਜ ਰਾਊਂਡ ਫਾਇਰਿੰਗ ਹੋਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ ਹੈ ।

ਇਸ ਦੌਰਾਨ ਮੋਟਰਸਾਈਕਲ ‘ਤੇ ਘਰ ਜਾ ਰਹੇ ਵਿਦਿਆਰਥੀ ਨੂੰ ਬਦਮਾਸ਼ਾਂ ਨੇ ਘੇਰ ਲਿਆ। ਵਿਦਿਆਰਥੀ ਜਸਕਰਨ ਸਿੰਘ ਨੇ ਦੱਸਿਆ ਕਿ ਬਦਮਾਸ਼ਾਂ ਦੇ ਹੱਥਾਂ ਵਿੱਚ ਪਿਸਤੌਲ ਸਨ, ਉਹ ਮੋਟਰਸਾਈਕਲ ਖੋਹ ਕੇ ਲੈ ਗਏ। ਜਸਕਰਨ ਨੇ ਦੱਸਿਆ ਕਿ ਝਗੜੇ ਦੌਰਾਨ ਬਦਮਾਸ਼ਾਂ ਨੇ ਚਾਰ ਤੋਂ ਪੰਜ ਗੋਲੀਆਂ ਚਲਾਈਆਂ ਸਨ।

ਦੋਵਾਂ ਗੁੱਟਾਂ ਦਰਮਿਆਨ ਗੋਲੀਬਾਰੀ ਹੋਣ ਦੀ ਸੂਚਨਾ ਲੋਕਾਂ ਨੇ ਤੁਰੰਤ ਪੁਲਿਸ ਨੂੰ ਦਿੱਤੀ , ਇਸ ਦੌਰਾਨ ਏਡੀਸੀਪੀ-1 ਬਲਵਿੰਦਰ ਸਿੰਘ ਰੰਧਾਵਾ ਕਰੀਬ ਡੇਢ ਤੋਂ ਦੋ ਘੰਟੇ ਬਾਅਦ ਪੁਲਿਸ ਫੋਰਸ ਨਾਲ ਮੌਕੇ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ਤੋਂ 2 ਖੋਲ ਵੀ ਬਰਾਮਦ ਕੀਤੇ ਹਨ।

 

The post ਜਲੰਧਰ ‘ਚ ਝਗੜੇ ਦੌਰਾਨ ਫਾਇਰਿੰਗ, ਬਦਮਾਸ਼ ਵਿਦਿਆਰਥੀ ਦਾ ਮੋਟਰਸਾਈਕਲ ਖੋਹ ਕੇ ਹੋਏ ਫ਼ਰਾਰ appeared first on TheUnmute.com - Punjabi News.

Tags:
  • amrit-vihar
  • bews
  • breaking-news
  • firing-case
  • jalandhar
  • latest-news
  • news
  • punjabi-news
  • the-unmute-breaking-news

ਚੰਡੀਗੜ੍ਹ, 01 ਫਰਵਰੀ 2023: (IND VS NZ 3rd T20) ਭਾਰਤ (India) ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਟੀ-20 ਸੀਰੀਜ਼ ਦਾ ਤੀਜਾ ਮੈਚ ਖੇਡਿਆ ਜਾ ਰਿਹਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੀ ਨਜ਼ਰ ਸੀਰੀਜ਼ ਜਿੱਤਣ ‘ਤੇ ਹੋਵੇਗੀ। ਰਾਂਚੀ ਵਿੱਚ ਖੇਡਿਆ ਗਿਆ ਪਹਿਲਾ ਮੈਚ ਨਿਊਜ਼ੀਲੈਂਡ ਨੇ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਲਖਨਊ ‘ਚ ਖੇਡਿਆ ਗਿਆ ਦੂਜਾ ਟੀ-20 ਜਿੱਤ ਲਿਆ ਹੈ।

ਦੋਵਾਂ ਟੀਮਾਂ ਦਾ ਪਲੇਇੰਗ-11

ਭਾਰਤ: ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟਕੀਪਰ), ਰਾਹੁਲ ਤ੍ਰਿਪਾਠੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਿਵਮ ਮਾਵੀ, ਕੁਲਦੀਪ ਯਾਦਵ, ਉਮਰਾਨ ਮਲਿਕ, ਅਰਸ਼ਦੀਪ ਸਿੰਘ।

ਨਿਊਜ਼ੀਲੈਂਡ: ਫਿਨ ਐਲਨ, ਡੇਵੋਨ ਕੋਨਵੇ (ਵਿਕਟਕੀਪਰ), ਮਾਰਕ ਚੈਪਮੈਨ, ਗਲੇਨ ਫਿਲਿਪਸ, ਡੇਰੇਲ ਮਿਸ਼ੇਲ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ (ਕਪਤਾਨ), ਈਸ਼ ਸੋਢੀ, ਲਾਕੀ ਫਰਗੂਸਨ, ਬੇਨ ਲਿਸਟਰ, ਬਲੇਅਰ ਟਿੱਕਨਰ।

The post IND VS NZ: ਭਾਰਤ ਵਲੋਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ, ਉਮਰਾਨ ਮਲਿਕ ਨੂੰ ਮਿਲਿਆ ਮੌਕਾ appeared first on TheUnmute.com - Punjabi News.

Tags:
  • breaking-news
  • hardik-pandya
  • india-vs-new-zealand
  • news
  • umran-malik

ਕੇਂਦਰੀ ਬਜਟ 2023 ਕਿਸਾਨਾਂ, ਗਰੀਬਾਂ ਤੇ ਨੌਜਵਾਨਾਂ ਲਈ ਨਿਰਾਸ਼ਾਜਨਕ: ਸੁਖਬੀਰ ਬਾਦਲ

Wednesday 01 February 2023 01:26 PM UTC+00 | Tags: aam-aadmi-party bhagwant-mann breaking-news budget-2023 budget-news chief-minister-bhagwant-mann industrial-sector news punjab punjab-government punjabi-news punjab-news shiromani-akali-dal sukhbir-badal sukhbir-singh-badal the-unmute-breaking-news the-unmute-latest-update the-unmute-punjabi-news union-budget-2023 union-finance-minister-nirmala-sitharaman

ਚੰਡੀਗੜ੍ਹ, 1 ਫਰਵਰੀ 2023: ਕੇਂਦਰੀ ਬਜਟ 2023 ਕਿਸਾਨਾਂ, ਗਰੀਬਾਂ ਅਤੇ ਨੌਜਵਾਨਾਂ ਲਈ ਨਿਰਾਸ਼ਾਜਨਕ ਹੈ ਅਤੇ ਇਸ ਵਿਚ ਪੰਜਾਬ ਵਿਚ ਖੇਤੀਬਾੜੀ ਤੇ ਸਨੱਅਤੀ ਖੇਤਰ ਨੂੰ ਸੁਰਜੀਤ ਕਰਨ ਵਾਸਤੇ ਕੁਝ ਵੀ ਨਹੀਂ ਕੀਤਾ ਗਿਆ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਨੇ ਕੀਤਾ ਹੈ।

ਅੱਜ ਬਜਟ 'ਤੇ ਪ੍ਰਤੀਕਰਮ ਦਿੰਦਿਆਂ ਸਰਦਾਰ ਬਾਦਲ (Sukhbir Badal) ਨੇ ਕਿਹਾ ਕਿ ਨਾ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਅਤੇ ਨਾ ਹੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਸਾਰੀਆਂ ਫਸਲਾਂ ਦੀ ਖਰੀਦ ਲਈ ਕੁਝ ਕੀਤਾ ਗਿਆ। ਉਹਨਾਂ ਕਿਹਾ ਕਿ ਨਾ ਸਾਲ 2022 ਤੱਕ ਪੱਕੇ ਮਕਾਨਾਂ ਨੂੰ ਯਕੀਨੀ ਬਣਾਉਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਵੀ ਕੁਝ ਨਹੀਂ ਕੀਤਾ ਗਿਆ ਨਾ ਹੀ ਹੁਣ ਮਹਿੰਗਾਈ ਨੂੰ ਕਾਬੂ ਕਰਨ, ਤੇਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੁਝ ਕੀਤਾ ਗਿਆ। ਉਹਨਾਂ ਕਿਹਾ ਕਿ ਨੌਜਵਾਨ ਅਜੇ ਵੀ 16 ਕਰੋੜ ਨੌਕਰੀਆਂ ਦੀ ਉਡੀਕ ਕਰ ਰਹੇ ਹਨ ਕਿਉਂਕਿ ਵਾਅਦਾ ਕੀਤਾ ਗਿਆ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ।

ਉਹਨਾਂ ਕਿਹਾ ਕਿ ਇਸ ਦੇ ਇਲਾਵਾ ਇਸ ਬਜਟ ਵਿੱਚ ਪੰਜਾਬ ਲਈ ਵੀ ਕੁਝ ਨਹੀਂ ਹੈ। ਸਰਹੱਦੀ ਸੂਬੇ ਦੇ ਕਿਸਾਨਾਂ ਨੂੰ ਕੋਈ ਪ੍ਰੋਤਸਾਹਨ ਰਾਸ਼ੀ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨਾਲ ਨਜਿੱਠਣ ਲਈ ਫ਼ਸਲੀ ਵਿਭਿੰਨਤਾ ਲਈ ਕੋਈ ਫੰਡ ਨਹੀਂ ਦਿੱਤਾ ਗਿਆ ਅਤੇ ਦੇਸ਼ ਦੇ ਭੋਜਨ ਭੰਡਾਰ ਵਿੱਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਲਈ ਕੋਈ ਸਹਾਇਤਾਂ ਨਹੀਂ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਨਾ ਹੀ ਪੰਜਾਬ ਲਈ ਕੋਈ ਨਵੀਂ ਵੱਡੀ ਸੰਸਥਾ ਬਜਟ ਵਿਚ ਸ਼ਾਮਲ ਹੈ। ਉਹਨਾਂ ਕਿਹਾ ਕਿ ਬਜਟ ਵਿਚ ਕੇਂਦਰ ਸਰਕਾਰ ਵੱਲੋਂ ਸਿਰਫ਼ ਤੇ ਸਿਰਫ਼ ਕਾਰਪੋਰੇਟ ਅਤੇ ਅਗਾਮੀ ਚੋਣਾਂ ਵਾਲੇ ਰਾਜਾਂ ‘ਤੇ ਤਵੱਜੋਂ ਦੇ ਰਿਹਾ ਹੈ। ਸਰਕਾਰ ਵੱਲੋਂ ਮੋਟੇ ਅਨਾਜ ਯਾਨੀ ਬਾਜਰਾ, ਜਵਾਰ, ਜੌਂ ਆਦਿ 'ਤੇ ਜ਼ੋਰ ਦੇਣ ਬਾਰੇ ਸਰਦਾਰ ਬਾਦਲ ਨੇ ਕਿਹਾ ਕਿ ਇਹ ਤਾਂ ਹੀ ਸਫਲ ਹੋਵੇਗਾ ਜੇਕਰ ਮੋਟੇ ਅਨਾਜ ਦੀ ਖਰੀਦ ਢੁਕਵੀਂ ਐਮ ਐਸ ਪੀ ਅਨੁਸਾਰ ਕੀਤੀ ਜਾਵੇਗੀ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਸਨੱਅਤ ਮਾੜੇ ਸਮੇਂ ਵਿਚੋਂ ਲੰਘ ਰਹੀ ਹੈ ਤੇ ਸੂਬੇ ਦੀ ਇੰਡਸਟਰੀ ਹੋਰ ਰਾਜਾਂ ਵਿਚ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀਮੰਦਭਾਗੀ ਗੰਲ ਹੈ ਕਿ ਪੰਜਾਬ ਵਿਚ ਇੰਡਸਟਰੀਵਾਸਤੇ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਟੈਕਸ ਰਿਆਇਆਂ ਕਾਰਨ ਪੰਜਾਬ ਦੀ ਇੰਡਸਟਰੀ ਪਹਾੜੀ ਰਾਜਾਂ ਵਿਚ ਹਿਜਰਤ ਕਰ ਚੁੱਕੀ ਹੈ।

The post ਕੇਂਦਰੀ ਬਜਟ 2023 ਕਿਸਾਨਾਂ, ਗਰੀਬਾਂ ਤੇ ਨੌਜਵਾਨਾਂ ਲਈ ਨਿਰਾਸ਼ਾਜਨਕ: ਸੁਖਬੀਰ ਬਾਦਲ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • budget-2023
  • budget-news
  • chief-minister-bhagwant-mann
  • industrial-sector
  • news
  • punjab
  • punjab-government
  • punjabi-news
  • punjab-news
  • shiromani-akali-dal
  • sukhbir-badal
  • sukhbir-singh-badal
  • the-unmute-breaking-news
  • the-unmute-latest-update
  • the-unmute-punjabi-news
  • union-budget-2023
  • union-finance-minister-nirmala-sitharaman

Delhi Mayor: ਦਿੱਲੀ ਦੇ ਉਪ ਰਾਜਪਾਲ ਵਲੋਂ 6 ਫਰਵਰੀ ਨੂੰ ਮੇਅਰ ਚੋਣਾਂ ਕਰਵਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ

Wednesday 01 February 2023 01:35 PM UTC+00 | Tags: aaeps-mayor-candidat aam-aadmi-party arvind-kejriwal bobby breaking-news chief-minister-arvind-kejriwal delhi delhi-bjp delhi-mayor delhi-municipal-corporation delhi-municipal-corporation-elections election-commissioner-vijay-dev mcd mcd-election mcd-election-2022 mcd-elections-2022 municipal-corporation municipal-corporation-elections municipal-corporation-of-delhi national-youth-party. news punjab-government sambit-patra shelley-oberoi the-lieutenant-governor the-lieutenant-governor-of-delhi the-unmute-breaking-news

ਚੰਡੀਗੜ੍ਹ, 1 ਫਰਵਰੀ 2023: (Delhi Mayor) ਦਿੱਲੀ ਦੇ ਉਪ ਰਾਜਪਾਲ ਨੇ ਉਪ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਪ੍ਰਸਤਾਵਿਤ ਦਿੱਲੀ ਨਗਰ ਨਿਗਮ ਦੀ 6 ਫਰਵਰੀ ਨੂੰ ਮੁਲਤਵੀ ਪਹਿਲੀ ਮੀਟਿੰਗ ਦੇ ਆਯੋਜਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰਾਜਪਾਲ ਨੇ ਮੇਅਰ, ਡਿਪਟੀ ਮੇਅਰ ਅਤੇ 6 ਮੈਂਬਰੀ ਸਥਾਈ ਕਮੇਟੀ ਦੀ ਚੋਣ ਕਰਵਾਉਣ ਲਈ ਕਿਹਾ ਹੈ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਚਣ ਲਈ ਐਮਸੀਡੀ ਨੇ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਛੇ ਮੈਂਬਰਾਂ ਦੀ ਚੋਣ ਲਈ ਹਾਊਸ ਦੀ ਮੀਟਿੰਗ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਐਮਸੀਡੀ ਨੇ 10 ਫਰਵਰੀ ਨੂੰ ਸਦਨ ਦੀ ਮੀਟਿੰਗ ਬੁਲਾਉਣ ਲਈ ਇੱਕ ਫਾਈਲ ਦਿੱਲੀ ਸਰਕਾਰ ਨੂੰ ਭੇਜੀ ਹੈ, ਜਦੋਂ ਕਿ ਦਿੱਲੀ ਸਰਕਾਰ ਨੇ ਫਾਈਲ ਵਿੱਚ ਸੋਧ ਕਰਦੇ ਹੋਏ ਉਪ ਰਾਜਪਾਲ ਨੂੰ 3, 4 ਅਤੇ 6 ਫਰਵਰੀ ਦੀ ਕਿਸੇ ਇੱਕ ਨੂੰ ਮੀਟਿੰਗ ਬੁਲਾਉਣ ਦਾ ਪ੍ਰਸਤਾਵ ਭੇਜਿਆ ਸੀ। ਰਾਜਪਾਲ ਨੇ 6 ਫਰਵਰੀ ਨੂੰ ਮੀਟਿੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਆਮ ਆਦਮੀ ਪਾਰਟੀ ਦੀ ਮੇਅਰ ਅਹੁਦੇ ਦੀ ਉਮੀਦਵਾਰ ਸ਼ੈਲੀ ਓਬਰਾਏ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

ਸਭ ਤੋਂ ਪਹਿਲਾਂ ਰਾਜਪਾਲ ਨੇ ਐਮਸੀਡੀ ਦੇ ਪ੍ਰਸਤਾਵ ਦੇ ਤਹਿਤ ਸਦਨ ਦੀ ਬੈਠਕ ਦੀ ਤਾਰੀਖ਼ 6 ਜਨਵਰੀ ਤੈਅ ਕੀਤੀ ਸੀ। ਇਸ ਦਿਨ ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਸ਼ੁਰੂ ਹੁੰਦੇ ਹੀ ਹੰਗਾਮਾ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਦਿੱਲੀ ਸਰਕਾਰ ਦੀ ਤਜਵੀਜ਼ ਤਹਿਤ ਸਦਨ ਦੀ ਮੀਟਿੰਗ ਦੀ ਤਾਰੀਖ਼ ਮੁੜ ਤੈਅ ਕਰ ਦਿੱਤੀ। ਦਿੱਲੀ ਸਰਕਾਰ ਦੇ ਪ੍ਰਸਤਾਵ ਮੁਤਾਬਕ ਉਨ੍ਹਾਂ ਨੇ ਸਦਨ ਦੀ ਬੈਠਕ ਦੀ ਤਾਰੀਖ਼ 24 ਜਨਵਰੀ ਤੈਅ ਕੀਤੀ ਸੀ। ਇਸ ਦਿਨ ਕੌਂਸਲਰਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਸਦਨ ਦੀ ਮੀਟਿੰਗ ਵਿੱਚ ਹੰਗਾਮਾ ਹੋ ਗਿਆ। ਇਸ ਕਾਰਨ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਛੇ ਮੈਂਬਰਾਂ ਦੀ ਚੋਣ ਨਹੀਂ ਹੋ ਸਕੀ।

The post Delhi Mayor: ਦਿੱਲੀ ਦੇ ਉਪ ਰਾਜਪਾਲ ਵਲੋਂ 6 ਫਰਵਰੀ ਨੂੰ ਮੇਅਰ ਚੋਣਾਂ ਕਰਵਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ appeared first on TheUnmute.com - Punjabi News.

Tags:
  • aaeps-mayor-candidat
  • aam-aadmi-party
  • arvind-kejriwal
  • bobby
  • breaking-news
  • chief-minister-arvind-kejriwal
  • delhi
  • delhi-bjp
  • delhi-mayor
  • delhi-municipal-corporation
  • delhi-municipal-corporation-elections
  • election-commissioner-vijay-dev
  • mcd
  • mcd-election
  • mcd-election-2022
  • mcd-elections-2022
  • municipal-corporation
  • municipal-corporation-elections
  • municipal-corporation-of-delhi
  • national-youth-party.
  • news
  • punjab-government
  • sambit-patra
  • shelley-oberoi
  • the-lieutenant-governor
  • the-lieutenant-governor-of-delhi
  • the-unmute-breaking-news

ਮੋਦੀ ਸਰਕਾਰ ਨੇ ਪੰਜਾਬ ਵਿਰੋਧੀ, ਲੋਕ ਵਿਰੋਧੀ, ਕਿਸਾਨ ਵਿਰੋਧੀ ਅਤੇ ਦਿਸ਼ਾਹੀਣ ਕੇਂਦਰੀ ਬਜਟ ਪੇਸ਼ ਕੀਤਾ: ਮੁੱਖ ਮੰਤਰੀ ਮਾਨ

Wednesday 01 February 2023 01:41 PM UTC+00 | Tags: aam-aadmi-party bhagwant-mann breaking-news budget-2023 budget-news chief-minister-bhagwant-mann industrial-sector news punjab punjab-government punjabi-news punjab-news shiromani-akali-dal sukhbir-badal sukhbir-singh-badal the-unmute-breaking-news the-unmute-latest-update the-unmute-punjabi-news union-budget union-budget-2023 union-finance-minister-nirmala-sitharaman

ਚੰਡੀਗੜ੍ਹ, 01 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਿਰੋਧੀ, ਲੋਕ ਵਿਰੋਧੀ, ਕਿਸਾਨ ਵਿਰੋਧੀ ਅਤੇ ਦਿਸ਼ਾਹੀਣ ਕੇਂਦਰੀ ਬਜਟ (Union Budget) ਪੇਸ਼ ਕਰਨ ਲਈ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ।ਮੁੱਖ ਮੰਤਰੀ ਨੇ ਇਕ ਬਿਆਨ ਵਿੱਚ ਕਿਹਾ, "ਇਹ ਕਿੰਨੀ ਸ਼ਰਮਨਾਕ ਗੱਲ ਹੈ ਕਿ ਕੇਂਦਰ ਸਰਕਾਰ ਨੇ ਆਪਣੀ ਸੌੜੀ ਮਾਨਸਿਕਤਾ ਦੇ ਚੱਲਦਿਆਂ ਸੂਬੇ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਜਿਸ ਨਾਲ ਬਹਾਦਰ ਅਤੇ ਮਿਹਨਤਕਸ਼ ਪੰਜਾਬੀਆਂ ਵੱਲੋਂ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਦਿੱਤੀਆਂ ਅਣਗਿਣਤ ਕੁਰਬਾਨੀਆਂ ਦੀ ਤੌਹੀਨ ਕੀਤੀ ਗਈ।"

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਦੁੱਖ ਹੋਇਆ ਹੈ ਕਿ ਪੰਜਾਬ ਦੀਆਂ ਸਾਰੀਆਂ ਵਾਜਬ ਮੰਗਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਅਤੇ ਕੇਂਦਰੀ ਬਜਟ ਵਿੱਚ ਸੂਬੇ ਨੂੰ ਕਿਤੇ ਵੀ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮ ਵਿੱਚ ਸੂਬੇ ਦੀ ਝਾਕੀ ਨੂੰ ਪਰੇਡ ਤੋਂ ਬਾਹਰ ਰੱਖਣ ਤੋਂ ਬਾਅਦ ਇਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਯੋਗਦਾਨ ਨੂੰ ਜਾਣਬੁੱਝ ਕੇ ਅੱਖੋਂ ਪਰੋਖੇ ਕਰਨ ਲਈ ਕੀਤੀ ਗਈ ਦੂਜੀ ਕੋਸ਼ਿਸ਼ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਭਾਜਪਾ ਪੰਜਾਬ ਨਾਲ ਅਜਿਹਾ ਮਤਰੇਈ ਮਾਂ ਵਾਲਾ ਸਲੂਕ ਕਿਉਂ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਉਨ੍ਹਾਂ ਨੇ ਬੀ ਐੱਸ ਐੱਫ ਅਤੇ ਪੰਜਾਬ ਪੁਲਿਸ ਦੇ ਆਧੁਨਿਕੀਕਰਨ ਲਈ ਕੇਂਦਰ ਪਾਸੋਂ 1000 ਕਰੋੜ ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਫੰਡ ਸਰਹੱਦ ਪਾਰੋਂ ਖਾਸ ਕਰਕੇ ਹਾਈਟੈਕ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਜ਼ਰੂਰੀ ਹਨ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਮੰਗ ਨੂੰ ਠੰਡੇ ਬਸਤੇ ਵਿੱਚ ਪਾ ਕੇ ਇਸ ਲਈ ਬਜਟ ਅਲਾਟ ਨਹੀਂ ਕੀਤਾ ਜਿਸ ਨਾਲ ਸਰਹੱਦੀ ਸੂਬੇ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ।

ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰੀ-ਬਜਟ ਮੀਟਿੰਗਾਂ ਦੌਰਾਨ ਲੋਕਾਂ ਦੀ ਸਹੂਲਤ ਲਈ ਅੰਮ੍ਰਿਤਸਰ ਅਤੇ ਬਠਿੰਡਾ ਤੋਂ ਦਿੱਲੀ ਤੱਕ ਵੰਦੇ ਮਾਤਰਮ ਰੇਲ ਗੱਡੀਆਂ ਸ਼ੁਰੂ ਕਰਨ ਦੀ ਲੋੜ ਬਾਰੇ ਵੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਪੰਜਾਂ ਤਖ਼ਤਾਂ ਨੂੰ ਰੇਲ ਮਾਰਗ ਰਾਹੀਂ ਜੋੜਨ ਦੇ ਵਿਚਾਰ ਦੇ ਨਾਲ-ਨਾਲ ਇਸ ਮੰਗ ਨੂੰ ਵੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਇਸ ਧਾਰਮਿਕ ਸਰਕਟ ਨਾਲ ਸੂਬੇ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਯਾਤਰੀਆਂ ਦੀ ਸਹੂਲਤ ਹੋਵੇਗੀ।

ਮੁੱਖ ਮੰਤਰੀ ਨੇ ਇਸ ਗੱਲ 'ਤੇ ਵੀ ਅਫਸੋਸ ਜਤਾਇਆ ਕਿ ਬਜਟ ਨੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਨੰਗਾ ਕਰ ਦਿੱਤਾ।ਉਨ੍ਹਾਂ ਕਿਹਾ ਕਿ ਇਹ ਮੌਜੂਦਾ ਮੋਦੀ ਸਰਕਾਰ ਦਾ ਆਖਰੀ ਬਜਟ ਹੈ ਪਰ ਦਾਅਵਿਆਂ ਦੇ ਬਾਵਜੂਦ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੁਝ ਨਹੀਂ ਕੀਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਤੋਂ ਵੀ ਭੱਜ ਰਹੀ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਝੋਨੇ ਦੀ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਵੱਲੋਂ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦੇ ਨਾਲ-ਨਾਲ ਸੂਬੇ ਵੱਲੋਂ ਬਰਾਬਰ ਗਰਾਂਟ ਦੇਣ ਦੀ ਪੈਰਵੀ ਕਰ ਰਹੇ ਹਨ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਕੁਝ ਨਹੀਂ ਕੀਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਕੇਂਦਰੀ ਵਿੱਤ ਮੰਤਰੀ ਨੇ ਨਵੇਂ ਨਰਸਿੰਗ ਕਾਲਜ ਖੋਲ੍ਹੇ ਜਾਣ ਦਾ ਅਸਪਸ਼ਟ ਜਿਹਾ ਐਲਾਨ ਕੀਤਾ ਹੈ ਪਰ ਇਸ ਲਈ ਵੀ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ।

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਅਨੁਸੂਚਿਤ ਜਨਜਾਤੀਆਂ ਨੂੰ ਬਜਟ (Union Budget)  ਵਿੱਚ ਵੱਖ-ਵੱਖ ਸਹੂਲਤਾਂ ਦੀ ਪੇਸ਼ਕਸ਼ ਕੀਤੀ ਗਈ ਪਰ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਭਾਈਚਾਰਿਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਕਰਿਪਟ ਅਧਾਰਿਤ ਬਜਟ ਪੂਰੀ ਤਰ੍ਹਾਂ ਦਿਸ਼ਾਹੀਣ ਅਤੇ ਪਿਛਾਂਹਖਿੱਚੂ ਹੈ। ਭਗਵੰਤ ਮਾਨ ਨੇ ਕਿਹਾ ਕਿ ਬਜਟ ਵਿੱਚ ਆਮ ਆਦਮੀ ਲਈ ਦੂਰਅੰਦੇਸ਼ੀ ਦੀ ਘਾਟ ਝਲਕਦੀ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਮੁੱਖ ਮੁੱਦਿਆਂ 'ਤੇ ਸੂਬੇ ਨੂੰ ਨਜ਼ਰਅੰਦਾਜ਼ ਕਰਕੇ ਅੱਗ ਨਾਲ ਖੇਡਣ ਤੋਂ ਰੋਕਣ ਲਈ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਿਨਾਂ ਭਾਰਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ, ਦੇਸ਼ ਦੀ ਖੜਗਭੁਜਾ ਅਤੇ ਅੰਨਦਾਤਾ ਹੈ ਅਤੇ ਮੁਲਕ ਪ੍ਰਤੀ ਇਸ ਦੇ ਯੋਗਦਾਨ ਨੂੰ ਕਦੇ ਵੀ ਘਟਾਇਆ ਨਹੀਂ ਜਾ ਸਕਦਾ।

The post ਮੋਦੀ ਸਰਕਾਰ ਨੇ ਪੰਜਾਬ ਵਿਰੋਧੀ, ਲੋਕ ਵਿਰੋਧੀ, ਕਿਸਾਨ ਵਿਰੋਧੀ ਅਤੇ ਦਿਸ਼ਾਹੀਣ ਕੇਂਦਰੀ ਬਜਟ ਪੇਸ਼ ਕੀਤਾ: ਮੁੱਖ ਮੰਤਰੀ ਮਾਨ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • budget-2023
  • budget-news
  • chief-minister-bhagwant-mann
  • industrial-sector
  • news
  • punjab
  • punjab-government
  • punjabi-news
  • punjab-news
  • shiromani-akali-dal
  • sukhbir-badal
  • sukhbir-singh-badal
  • the-unmute-breaking-news
  • the-unmute-latest-update
  • the-unmute-punjabi-news
  • union-budget
  • union-budget-2023
  • union-finance-minister-nirmala-sitharaman

US: ਰਾਸ਼ਟਰਪਤੀ ਚੋਣਾਂ ਲਈ 15 ਫਰਵਰੀ ਨੂੰ ਆਪਣੀ ਦਾਅਵੇਦਾਰੀ ਪੇਸ਼ ਕਰੇਗੀ ਨਿੱਕੀ ਹੇਲੀ

Wednesday 01 February 2023 01:53 PM UTC+00 | Tags: news nikki-haley presidential-election-2024 the-unmute-breaking-news us us-election us-presidential-election

ਚੰਡੀਗੜ੍ਹ, 01 ਫਰਵਰੀ 2023: ਰਿਪਬਲਿਕਨ ਪਾਰਟੀ ਦੀ ਨੇਤਾ ਨਿੱਕੀ ਹੇਲੀ (Nikki Haley) 15 ਫਰਵਰੀ ਨੂੰ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣਾ ਦਾਅਵੇਦਾਰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹੀਂ ਦਿਨੀਂ ਉਹ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਵਾਲੀ ਔਰਤ ਵਜੋਂ ਪੇਸ਼ ਕਰ ਰਹੀ ਹੈ।

ਭਾਰਤੀ-ਅਮਰੀਕੀ ਨੇਤਾ ਹੇਲੀ (51 ਸਾਲ) ਦੋ ਵਾਰ ਦੱਖਣੀ ਕੈਰੋਲੀਨਾ ਸੂਬੇ ਦੀ ਗਵਰਨਰ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਵੀ ਰਹਿ ਚੁੱਕੀ ਹੈ। ਜਦੋਂ ਹੇਲੀ ਦੌੜ ਵਿੱਚ ਸ਼ਾਮਲ ਹੋਵੇਗੀ, ਤਾਂ ਉਹ ਆਪਣੇ ਪੁਰਾਣੇ ਬੌਸ ਦੇ ਵਿਰੁੱਧ ਜਾਣ ਵਾਲੀ ਪਹਿਲੀ ਦਾਅਵੇਦਾਰ ਹੋਵੇਗੀ। ਟਰੰਪ ਇਸ ਸਮੇਂ ਇਕਲੌਤਾ ਰਿਪਬਲਿਕਨ ਹੈ ਜੋ ਆਪਣੀ ਪਾਰਟੀ ਦੀ 2024 ਨਾਮਜ਼ਦਗੀ ਲਈ ਲੜ ਰਿਹਾ ਹੈ।

ਡੋਨਾਲਡ ਟਰੰਪ (76 ਸਾਲ) ਨੇ ਪਿਛਲੇ ਸਾਲ ਵ੍ਹਾਈਟ ਹਾਊਸ ਲਈ ਆਪਣਾ ਦਾਅਵਾ ਪੇਸ਼ ਕੀਤਾ ਸੀ। ਵਾਸ਼ਿੰਗਟਨ ਪੋਸਟ ਦੇ ਅਨੁਸਾਰ, ਹੇਲੀ ਆਪਣੀ ਯੋਜਨਾਵਾਂ ‘ਤੇ ਸੰਕੇਤ ਦੇਣ ਲਈ ਇਸ ਹਫਤੇ ਜਲਦੀ ਹੀ ਇੱਕ ਵੀਡੀਓ ਜਾਰੀ ਕਰ ਸਕਦੀ ਹੈ। ਹੇਲੀ ਦੇ ਸਮਰਥਕਾਂ ਨੂੰ ਭੇਜੇ ਗਏ ਸੱਦੇ ਅਨੁਸਾਰ ਰਿਪਬਲਿਕਨ ਨੇਤਾ ਵੱਲੋਂ ਇੱਕ ਵਿਸ਼ੇਸ਼ ਘੋਸ਼ਣਾ 15 ਫਰਵਰੀ ਨੂੰ ਚਾਰਲਸਟਨ ਵਿਜ਼ਟਰ ਸੈਂਟਰ ਦੇ ਸ਼ੈੱਡ ਵਿੱਚ ਹੋਵੇਗੀ। ਇਹ ਇੱਕ ਡਾਊਨਟਾਊਨ ਇਕੱਠਾ ਕਰਨ ਵਾਲਾ ਸਥਾਨ ਹੈ ਜੋ ਸੈਂਕੜੇ ਸਮਰਥਕਾਂ ਨੂੰ ਆਕਰਸ਼ਿਤ ਕਰ ਸਕਦਾ ਹੈ ਕਿਉਂਕਿ ਇਹ ਇੱਕ ਡਾਊਨਟਾਊਨ ਸੈਰ-ਸਪਾਟਾ ਸਥਾਨ ਹੈ।

ਚਾਰਲਸਟਨ, ਸਾਊਥ ਕੈਰੋਲੀਨਾ ਡੇਲੀ ਨੇ ਦੱਸਿਆ ਕਿ ਹੇਲੀ (Nikki Haley) ਦੇ 31 ਜਨਵਰੀ ਨੂੰ ਦੌੜ ​​ਵਿੱਚ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਹੇਲੀ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਉਹ ਦੁਬਾਰਾ ਚੁਣੇ ਜਾਂਦੇ ਹਨ ਤਾਂ ਉਹ ਟਰੰਪ ਨੂੰ ਚੁਣੌਤੀ ਨਹੀਂ ਦੇਵੇਗੀ, ਪਰ ਹਾਲ ਹੀ ਦੇ ਦਿਨਾਂ ਵਿੱਚ ਆਪਣਾ ਰੁਖ ਬਦਲਦੇ ਹੋਏ ਕਿਹਾ ਕਿ ਅਮਰੀਕਾ ਨੂੰ ਇੱਕ ਵੱਖਰਾ ਰਾਹ ਅਪਣਾਉਣ ਦੀ ਲੋੜ ਹੈ। ਉਨ੍ਹਾਂ ਨੇ ਹਾਲ ਹੀ ‘ਚ ਟਵੀਟ ਕੀਤਾ, ਇਹ ਨਵੀਂ ਪੀੜ੍ਹੀ ਦਾ ਸਮਾਂ ਹੈ। ਉਨ੍ਹਾਂ ਕਿਹਾ, ‘ਇਹ ਨਵੀਂ ਲੀਡਰਸ਼ਿਪ ਦਾ ਸਮਾਂ ਹੈ। ਇਹ ਸਾਡੇ ਦੇਸ਼ ਨੂੰ ਵਾਪਸ ਲਿਆਉਣ ਦਾ ਸਮਾਂ ਹੈ |

The post US: ਰਾਸ਼ਟਰਪਤੀ ਚੋਣਾਂ ਲਈ 15 ਫਰਵਰੀ ਨੂੰ ਆਪਣੀ ਦਾਅਵੇਦਾਰੀ ਪੇਸ਼ ਕਰੇਗੀ ਨਿੱਕੀ ਹੇਲੀ appeared first on TheUnmute.com - Punjabi News.

Tags:
  • news
  • nikki-haley
  • presidential-election-2024
  • the-unmute-breaking-news
  • us
  • us-election
  • us-presidential-election

ਚੋਣ ਕਮਿਸ਼ਨ ਵੱਲੋਂ IAS ਸਿਬਿਨ ਸੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਜੋਂ ਨਿਯੁਕਤ

Wednesday 01 February 2023 02:00 PM UTC+00 | Tags: breaking-news chief-electoral-officer-of-punjab election-commission-of-india ias-sibin-c news punjab-cadre

ਚੰਡੀਗੜ੍ਹ, 01 ਫਰਵਰੀ 2023: ਪੰਜਾਬ ਕੇਡਰ ਦੇ 2005 ਬੈਚ ਦੇ ਆਈਏਐਸ ਅਧਿਕਾਰੀ ਸਿਬਿਨ ਸੀ (IAS Sibin C) ਨੂੰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ ।ਭਾਰਤੀ ਚੋਣ ਕਮਿਸ਼ਨ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ | ਸਿਬਿਨ ਸੀ ਹੁਣ ਐਸ ਕਰੁਣਾ ਰਾਜੂ ਦੀ ਥਾਂ ਲੈਣਗੇ।

The post ਚੋਣ ਕਮਿਸ਼ਨ ਵੱਲੋਂ IAS ਸਿਬਿਨ ਸੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਜੋਂ ਨਿਯੁਕਤ appeared first on TheUnmute.com - Punjabi News.

Tags:
  • breaking-news
  • chief-electoral-officer-of-punjab
  • election-commission-of-india
  • ias-sibin-c
  • news
  • punjab-cadre

ਦੇਸ਼ਧ੍ਰੋਹ ਦੇ ਮਾਮਲੇ 'ਚ ਇਮਰਾਨ ਖਾਨ ਦੇ ਕਰੀਬੀ ਨੇਤਾ ਫਵਾਦ ਚੌਧਰੀ ਨੂੰ ਮਿਲੀ ਜ਼ਮਾਨਤ

Wednesday 01 February 2023 02:09 PM UTC+00 | Tags: breaking-news election-commission-of-pakistan fawad-chaudhary lahore news niaz-baig pakistan pakistan-news tehreek-e-insaf the-unmute-breaking-news the-unmute-punjab the-unmute-punjabi-news

ਚੰਡੀਗੜ੍ਹ, 01 ਫਰਵਰੀ 2023: ਇੱਕ ਅਦਾਲਤ ਨੇ ਬੁੱਧਵਾਰ ਨੂੰ ਸਾਬਕਾ ਸੂਚਨਾ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੀਨੀਅਰ ਨੇਤਾ ਫਵਾਦ ਚੌਧਰੀ (Fawad Chaudhary) ਨੂੰ ਦੇਸ਼ਧ੍ਰੋਹ ਦੇ ਇੱਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਸ ਦੀ ਰਿਹਾਈ ਦੇ ਹੁਕਮ ਦਿੱਤੇ ਹਨ।

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਸਾਥੀ ਫਵਾਦ ਚੌਧਰੀ (Fawad Chaudhary ) (52) ਨੂੰ ਪਿਛਲੇ ਹਫਤੇ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਦੇ ਸਕੱਤਰ ਦੀ ਸ਼ਿਕਾਇਤ ‘ਤੇ ਇਸਲਾਮਾਬਾਦ ਦੇ ਕੋਹਸਰ ਪੁਲਿਸ ਸਟੇਸ਼ਨ ‘ਚ ਚੋਣ ਕਮਿਸ਼ਨ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਧਮਕੀਆਂ ਦੇਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ।

ਵਧੀਕ ਸੈਸ਼ਨ ਅਦਾਲਤ ਦੇ ਜੱਜ ਫੈਜ਼ਾਨ ਗਿਲਾਨੀ ਨੇ ਬੁੱਧਵਾਰ ਨੂੰ ਚੌਧਰੀ ਨੂੰ ਦੇਸ਼ ਧ੍ਰੋਹ ਦੇ ਮਾਮਲੇ ‘ਚ 20,000 ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ। ਜੱਜ ਨੇ ਕਿਹਾ ਕਿ ਉਸ ਨੇ ਇਸ ਸ਼ਰਤ ‘ਤੇ ਜ਼ਮਾਨਤ ਦਿੱਤੀ ਹੈ ਕਿ ਚੌਧਰੀ ਉਸ ਦੋਸ਼ ਨੂੰ ਨਹੀਂ ਦੁਹਰਾਏਗਾ ਜਿਸ ਕਾਰਨ ਉਸ ਦੀ ਗ੍ਰਿਫਤਾਰੀ ਹੋਈ ਅਤੇ ਕੇਸ ਦਰਜ ਕੀਤਾ ਗਿਆ।

The post ਦੇਸ਼ਧ੍ਰੋਹ ਦੇ ਮਾਮਲੇ ‘ਚ ਇਮਰਾਨ ਖਾਨ ਦੇ ਕਰੀਬੀ ਨੇਤਾ ਫਵਾਦ ਚੌਧਰੀ ਨੂੰ ਮਿਲੀ ਜ਼ਮਾਨਤ appeared first on TheUnmute.com - Punjabi News.

Tags:
  • breaking-news
  • election-commission-of-pakistan
  • fawad-chaudhary
  • lahore
  • news
  • niaz-baig
  • pakistan
  • pakistan-news
  • tehreek-e-insaf
  • the-unmute-breaking-news
  • the-unmute-punjab
  • the-unmute-punjabi-news

ਬ੍ਰਿਟੇਨ 'ਚ ਇਸ ਦਹਾਕੇ ਦੀ ਸਭ ਤੋਂ ਵੱਡੀ ਮੁਲਾਜ਼ਮਾਂ ਦੀ ਸਮੂਹਿਕ ਹੜਤਾਲ, 85 ਫ਼ੀਸਦੀ ਸਕੂਲ ਬੰਦ

Wednesday 01 February 2023 02:19 PM UTC+00 | Tags: breaking-news britain britain-news britain-protest news rishi-sunak the-unmute-breaking-news

ਚੰਡੀਗੜ੍ਹ, 01 ਫਰਵਰੀ 2023: ਬ੍ਰਿਟੇਨ (Britain)  ਵਿਚ ਹਜ਼ਾਰਾਂ ਅਧਿਆਪਕਾਂ, ਲੈਕਚਰਾਰਾਂ, ਰੇਲ ਅਤੇ ਬੱਸ ਡਰਾਈਵਰਾਂ ਅਤੇ ਜਨਤਕ ਖੇਤਰ ਦੇ ਕਰਮਚਾਰੀਆਂ ਨੇ ਤਨਖਾਹ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਵਿਆਪਕ ਹੜਤਾਲ ਕੀਤੀ। ਇਸ ਨੂੰ ਬ੍ਰਿਟੇਨ ਵਿਚ ਇਕ ਦਹਾਕੇ ਵਿਚ ਸਭ ਤੋਂ ਵੱਡੀ ਹੜਤਾਲ ਕਿਹਾ ਜਾ ਰਿਹਾ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਬੁਲਾਰੇ ਨੇ ਮੰਨਿਆ ਕਿ ਮੁਲਾਜ਼ਮਾਂ ਦੀ ਸਮੂਹਿਕ ਹੜਤਾਲ ਜਨਤਾ ਦੀਆਂ ਮੁਸ਼ਕਿਲਾਂ ਵਧਾ ਸਕਦੀ ਹੈ।

ਨੈਸ਼ਨਲ ਐਜੂਕੇਸ਼ਨ ਯੂਨੀਅਨ (NEU) ਦੇ ਅਧਿਆਪਕਾਂ ਦੀ ਹੜਤਾਲ ਕਾਰਨ ਇੰਗਲੈਂਡ ਅਤੇ ਵੇਲਜ਼ ਦੇ ਲਗਭਗ 23,000 ਸਕੂਲ ਪ੍ਰਭਾਵਿਤ ਹੋਏ। ਅਨੁਮਾਨਾਂ ਮੁਤਾਬਕ ਅਧਿਆਪਕਾਂ ਦੀ ਹੜਤਾਲ ਕਾਰਨ ਇੱਥੋਂ ਦੇ ਲਗਭਗ 85 ਫੀਸਦੀ ਸਕੂਲ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਬੰਦ ਰਹਿਣਗੇ, ਜਿਸ ਨਾਲ ਬੱਚਿਆਂ ਦੀ ਦੇਖਭਾਲ ਨਾਲ ਕੰਮ ਕਰਨ ਵਾਲੇ ਮਾਪਿਆਂ ‘ਤੇ ਅਸਰ ਪਵੇਗਾ।

ਬ੍ਰਿਟੇਨ (Britain) ਦੇ ਸਿੱਖਿਆ ਸਕੱਤਰ ਗਿਲੀਅਨ ਕੀਗਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਵੇਂ ਗੱਲਬਾਤ ਚੱਲ ਰਹੀ ਹੈ, ਜਦੋਂ ਤੱਕ ਮਹਿੰਗਾਈ ਨੂੰ ਕਾਬੂ ਵਿੱਚ ਨਹੀਂ ਲਿਆਂਦਾ ਜਾਂਦਾ ਉਦੋਂ ਤੱਕ ਤਨਖਾਹ ਵਿੱਚ ਵਾਧਾ ਅਸੰਭਵ ਹੈ। ਮੰਤਰੀ ਨੇ ਕਿਹਾ ਕਿ ਉਹ ਮੁਲਾਜ਼ਮ ਯੂਨੀਅਨ ਵੱਲੋਂ ਹੜਤਾਲ 'ਤੇ ਜਾਣ ਦੇ ਫੈਸਲੇ ਤੋਂ ਨਿਰਾਸ਼ ਹਨ। ਇਹ ਕੋਈ ਆਖਰੀ ਉਪਾਅ ਨਹੀਂ ਹੈ। ਅਸੀਂ ਅਜੇ ਵੀ ਚਰਚਾ ਵਿੱਚ ਹਾਂ।

ਲੰਡਨ ‘ਚ ਬੱਸ ਡਰਾਈਵਰਾਂ ਦੇ ਨਾਲ-ਨਾਲ ਟਰੇਨ ਡਰਾਈਵਰ ਵੀ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਹੜਤਾਲ ‘ਤੇ ਚਲੇ ਗਏ ਹਨ। ਇਸਦੇ ਨਾਲ ਹੀ 124 ਸਰਕਾਰੀ ਵਿਭਾਗਾਂ ਅਤੇ ਹੋਰ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਲਗਭਗ 100,000 ਕਰਮਚਾਰੀ ਵੀ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ ‘ਤੇ ਹਨ।

The post ਬ੍ਰਿਟੇਨ ‘ਚ ਇਸ ਦਹਾਕੇ ਦੀ ਸਭ ਤੋਂ ਵੱਡੀ ਮੁਲਾਜ਼ਮਾਂ ਦੀ ਸਮੂਹਿਕ ਹੜਤਾਲ, 85 ਫ਼ੀਸਦੀ ਸਕੂਲ ਬੰਦ appeared first on TheUnmute.com - Punjabi News.

Tags:
  • breaking-news
  • britain
  • britain-news
  • britain-protest
  • news
  • rishi-sunak
  • the-unmute-breaking-news

ਚੰਡੀਗੜ੍ਹ 01 ਫਰਵਰੀ 2023: ਹਾਰਦਿਕ ਪੰਡਯਾ ਦੀ ਕਪਤਾਨੀ ‘ਚ ਭਾਰਤ ਨੇ ਲਗਾਤਾਰ ਚੌਥੀ ਟੀ-20 ਸੀਰੀਜ਼ ਜਿੱਤੀ ਹੈ। ਭਾਰਤ ਨੇ ਤਿੰਨ ਟੀ-20 ਸੀਰੀਜ਼ ਦੇ ਤੀਜੇ ਮੈਚ ‘ਚ ਨਿਊਜ਼ੀਲੈਂਡ ਨੂੰ 168 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ । ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 234 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 63 ਗੇਂਦਾਂ ‘ਤੇ ਅਜੇਤੂ 126 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 12.1 ਓਵਰਾਂ ‘ਚ 66 ਦੌੜਾਂ ‘ਤੇ ਸਿਮਟ ਗਈ।

Shubman Gill creates history; breaks Kohli, Raina's records with maiden  T20I ton | Cricket - Hindustan Times

ਇਹ ਟੀ-20 ਇਤਿਹਾਸ ਵਿੱਚ ਭਾਰਤੀ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ 2018 ‘ਚ ਭਾਰਤ ਨੇ ਆਇਰਲੈਂਡ ਨੂੰ 148 ਦੌੜਾਂ ਨਾਲ ਹਰਾਇਆ ਸੀ। ਦੂਜੇ ਪਾਸੇ ਟੀ-20 ਇਤਿਹਾਸ ਵਿੱਚ ਨਿਊਜ਼ੀਲੈਂਡ ਦੀ ਇਹ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਉਸ ਨੂੰ 2010 ‘ਚ 103 ਦੌੜਾਂ ਨਾਲ ਹਰਾਇਆ ਸੀ। ਪਿਛਲੇ ਸਾਲ ਹਾਰਦਿਕ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਆਇਰਲੈਂਡ ਅਤੇ ਨਿਊਜ਼ੀਲੈਂਡ ਨੂੰ ਹਰਾਇਆ ਸੀ। ਇਸ ਦੇ ਨਾਲ ਹੀ ਇਸ ਸਾਲ ਸ਼੍ਰੀਲੰਕਾ ਤੋਂ ਬਾਅਦ ਹੁਣ ਨਿਊਜ਼ੀਲੈਂਡ ਖਿਲਾਫ ਸੀਰੀਜ਼ ਜਿੱਤੀ ਹੈ।

ਭਾਰਤ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 63 ਗੇਂਦਾਂ ‘ਤੇ ਅਜੇਤੂ 126 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਸਿਰਫ਼ ਦੋ ਬੱਲੇਬਾਜ਼ ਹੀ ਦੋਹਰੇ ਅੰਕੜੇ ਨੂੰ ਛੂਹ ਸਕੇ। ਡੇਰੇਲ ਮਿਸ਼ੇਲ ਨੇ 35 ਅਤੇ ਕਪਤਾਨ ਮਿਸ਼ੇਲ ਸੈਂਟਨਰ ਨੇ 13 ਦੌੜਾਂ ਬਣਾਈਆਂ। ਭਾਰਤ ਲਈ ਕਪਤਾਨ ਹਾਰਦਿਕ ਪੰਡਯਾ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਅਰਸ਼ਦੀਪ ਸਿੰਘ, ਉਮਰਾਨ ਮਲਿਕ ਅਤੇ ਸ਼ਿਵਮ ਮਾਵੀ ਨੇ ਦੋ-ਦੋ ਵਿਕਟਾਂ ਲਈਆਂ।

The post IND VS NZ: ਟੀ-20 ਇਤਿਹਾਸ ‘ਚ ਭਾਰਤੀ ਟੀਮ ਦੀ ਸਭ ਤੋਂ ਵੱਡੀ ਜਿੱਤ, ਨਿਊਜ਼ੀਲੈਂਡ ਨੂੰ 168 ਦੌੜਾਂ ਨਾਲ ਹਰਾਇਆ appeared first on TheUnmute.com - Punjabi News.

Tags:
  • breaking-news
  • ind-vs-nz
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form