ਬ੍ਰਿਟੇਨ ਮਹਾਰਾਣੀ ਐਲਿਜ਼ਾਬੇਥ-II ਦੀ ਮੌਤ ‘ਤੋਂ ਬਾਅਦ ਆਸਟ੍ਰੇਲੀਆ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਆਸਟ੍ਰੇਲੀਆ ਦੇ ਨੋਟਾਂ ‘ਚ ਹੁਣ ਮਹਾਰਾਣੀ ਐਲਿਜ਼ਾਬੇਥ II ਦੀ ਤਸਵੀਰ ਨਹੀਂ ਦਿਖਾਈ ਦੇਵੇਗੀ। ਇਸ ਦੀ ਜਾਣਕਾਰੀ ਵੀਰਵਾਰ ਨੂੰ, ਕੇਂਦਰੀ ਬੈਂਕ ਨੇ ਦਿੱਤੀ ਹੈ। ਹੁਣ $ 5 ਦੇ ਨੋਟ ਤੋਂ ਮਹਾਰਾਣੀ ਐਲਿਜ਼ਾਬੈਥ II ਦੀ ਤਸਵੀਰ ਨੂੰ ਹਟਾ ਦਿੱਤਾ ਜਾਵੇਗਾ। ਇਸ ਦੇ ਬਦਲੇ ਹੁਣ ਨਵੇਂ ਡਿਜ਼ਾਈਨ ਨੋਟ ਪੇਸ਼ ਕੀਤੇ ਜਾਣਗੇ।

ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਅਨੁਸਾਰ ਇਹ ਫੈਸਲਾ ਫੈਡਰਲ ਸਰਕਾਰ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ, ਜਿਸ ਨੇ ਹੁਣ ਨਵੇਂ ਡਿਜ਼ਾਈਨ ਵਾਲੇ ਨੋਟ ਨੂੰ ਪੇਸ਼ ਕੀਤਾ ਹੈ। ਆਸਟ੍ਰੇਲੀਆ ਦੀ ਨਵੀਂ ਕਰੰਸੀ ‘ਚ ਆਪਣੇ ਸੱਭਿਆਚਾਰ ਦੇ ਇਤਿਹਾਸ ਦਾ ਸਨਮਾਨ ਕਰਨ ਲਈ ਨਵਾਂ ਡਿਜ਼ਾਈਨ ਪੇਸ਼ ਕੀਤਾ ਗਿਆ ਹੈ। ਪਰ ਨੋਟ ਦਾ ਦੂਜਾ ਪਾਸਾ ਪਹਿਲਾਂ ਵਾਂਗ ਆਸਟ੍ਰੇਲੀਆਈ ਸੰਸਦ ਨੂੰ ਦਿਖਾਇਆ ਜਾਵੇਗਾ।

ਜਾਣਕਾਰੀ ਅਨੁਸਾਰ $5 ਦੇ ਨੋਟ ‘ਤੇ ਮਹਾਰਾਣੀ ਦੀ ਤਸਵੀਰ ਨੂੰ ਸ਼ਾਮਲ ਕਰਨ ਦਾ ਫੈਸਲਾ ਉਸਦੀ ਸ਼ਖਸੀਅਤ ਨੂੰ ਦਰਸਾਉਣ ਦੇ ਵਿਚਾਰ ਨਾਲ ਲਿਆ ਗਿਆ ਸੀ। ਪਰ ਹੁਣ ਆਸਟ੍ਰੇਲੀਆ ਦੀ ਕੇਂਦਰ-ਖੱਬੇ ਪੱਖੀ ਲੇਬਰ ਸਰਕਾਰ ਸੰਵਿਧਾਨ ਨੂੰ ਬਦਲਣ ਅਤੇ ਦਸਤਾਵੇਜ਼ ਵਿੱਚ ਸਵਦੇਸ਼ੀ ਲੋਕਾਂ ਨੂੰ ਮਾਨਤਾ ਦੇਣ ਲਈ ਉੱਥੇ ਰਾਏਸ਼ੁਮਾਰੀ ਕਰਵਾਉਣ ਬਾਰੇ ਸੋਚ ਰਹੀ ਹੈ। ਇਸ ਦੇ ਪਹਿਲੇ ਪੜਾਅ ‘ਚ ਨੋਟਾਂ ‘ਚ ਬਦਲਾਅ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਟੀ-20 ਮੈਚ ‘ਚ 126 ਦੌੜਾਂ ਬਣਾ ਕੋਹਲੀ ‘ਤੇ ਸੁਰੇਸ਼ ਰੈਨਾ ਦਾ ਤੋੜਿਆ ਰਿਕਾਰਡ
ਦੱਸ ਦੇਈਏ ਕਿ ਸਤੰਬਰ 2022 ਵਿੱਚ ਆਸਟਰੇਲੀਆ ਨੇ ਕਿਹਾ ਸੀ ਕਿ ਮਹਾਰਾਣੀ ਐਲਿਜ਼ਾਬੇਥ ਦੀ ਮੌਤ ਤੋਂ ਬਾਅਦ ਹੋਰ ਦੇਸ਼ਾਂ ਦੀ ਤਰ੍ਹਾਂ $5 ਦੇ ਨੋਟਾਂ ਉੱਤੇ ਕਿੰਗ ਚਾਰਲਸ ਦੀ ਤਸਵੀਰ ਨਹੀਂ ਲਗਾਈ ਜਾਵੇਗੀ। ਨਵੇਂ ਨੋਟ ਦੇ ਡਿਜ਼ਾਈਨ ਲਈ ਸਵਦੇਸ਼ੀ ਸਮੂਹਾਂ ਨਾਲ ਸਲਾਹ ਕੀਤੀ ਜਾਵੇਗੀ ਅਤੇ ਫਿਰ ਛਪਾਈ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਉਦੋਂ ਤੱਕ ਪੁਰਾਣੇ ਨੋਟਾਂ ਨਾਲ ਹੀ ਲੈਣ-ਦੇਣ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਆਸਟ੍ਰੇਲੀਆ ‘ਚ ਮਹਾਰਾਣੀ ਐਲਿਜ਼ਾਬੇਥ-II ਦੀ ਤਸਵੀਰ ਵਾਲੀ ਕਰੰਸੀ ‘ਤੇ ਲੱਗੀ ਪਾਬੰਦੀ appeared first on Daily Post Punjabi.
source https://dailypost.in/news/international/ban-on-currency-with-image-of-queen-elizabeth-ii-in-australia/