ਤੇਂਦੁਆ ਫੜਨ ਲਈ ਲਗਾਇਆ ਸੀ ਪਿੰਜਰਾ, ਮੁਰਗੇ ਦੇ ਲਾਲਚ ‘ਚ ਖੁਦ ਹੀ ਹੋਇਆ ਕੈਦ

ਲਾਲਚ ਅਕਸਰ ਲੋਕਾਂ ਨੂੰ ਮੁਸੀਬਤ ਵਿਚ ਪਾ ਦਿੰਦੀ ਹੈ। ਫਿਰ ਭਾਵੇਂ ਉਹ ਪੈਸਿਆਂ ਦਾ ਲਾਲਚ ਹੋਵੇ ਜਾਂ ਫਿਰ ਖਾਣ-ਪੀਣ ਦੀਆਂ ਚੀਜ਼ਾਂ ਦਾ। ਅਜਿਹਾ ਹੀ ਇਕ ਮਾਮਲਾ ਯੂਪੀ ਦੇ ਬੁਲੰਦਸ਼ਹਿਰ ਤੋਂ ਸਾਹਮਣੇ ਆਇਆ ਹੈ।ਇਥੇ ਜੰਗਲਾਤ ਵਿਭਾਗ ਨੇ ਤੇਂਦੁਏ ਨੂੰ ਫੜਨ ਲਈ ਪਿੰਜਰਾ ਲਗਾਇਆ। ਤੇਂਦੁਏ ਨੂੰ ਜਾਲ ਵਿਚ ਫਸਾਉਣ ਲਈ ਪਿੰਜਰੇ ਦੇ ਅੰਦਰ ਮੁਰਗੇ ਨੂੰ ਛੱਡ ਦਿੱਤਾ ਤੇ ਫਿਰ ਚਲੇ ਗਏ। ਇਸ ਦਰਮਿਆਨ ਇਕ ਸ਼ਖਸ ਆਇਆ। ਮਨ ਵਿਚ ਮੁਰਗਾ ਖਾਣ ਦਾ ਲਾਲਚ ਆਇਆ। ਫਿਰ ਪਿੰਜਰੇ ਅੰਦਰੋਂ ਮੁਰਗਾ ਕੱਢਣ ਦੇ ਚੱਕਰ ਵਿਚ ਖੁਦ ਹੀ ਪਿੰਜਰੇ ਵਿਚ ਕੈਦ ਹੋ ਗਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਮਾਮਲਾ ਬੁਲੰਦਸ਼ਹਿਰ ਜ਼ਿਲ੍ਹੇ ਦੇ ਔਰੰਗਾਬਾਦ ਥਾਣਾ ਖੇਤਰ ਦੇ ਪਿੰਡ ਬਿਸੁਧਰਾ ਹੈ। ਦਰਅਸਲ ਇਥੇ ਕੁਝ ਦਿਨਾਂ ਤੋਂ ਤੇਂਦੁਏ ਦੀ ਦਹਿਸ਼ਤ ਹੈ ਜਿਸ ਨੂੰ ਲੈ ਕੇ ਖੇਤਰ ਦੇ ਲੋਕ ਕਾਫੀ ਪ੍ਰੇਸ਼ਾਨ ਹਨ। ਤੇਂਦੁਆ ਪਿਛਲੇ ਦਿਨੀਂ ਆਵਾਰਾ ਗਊਵੰਸ਼ ਨਾਲ ਪਾਲਤੂ ਕੁੱਤੇ ਨੂੰ ਵੀ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਡੀਐੱਫਓ ਦੇ ਨਿਰਦੇਸ਼ ਮੁਤਾਬਕ ਵਨ ਰੇਂਜਰ ਤੇਜਬਹਾਦੁਰ ਸਿੰਘ ਦੀ ਅਗਵਾਈ ਵਿਚ ਤੇਂਦੁਏ ਨੂੰ ਫੜਨ ਲਈ ਜਾਲ ਵਿਛਾਇਆ ਗਿਆ। ਇਸ ਲਈ ਪਿੰਜਰੇ ਵਿਚ ਮੁਰਗੇ ਨੂੰ ਪਾਇਆ ਗਿਆ ਜਿਸ ਨਾਲ ਤੇਂਦੁਏ ਉਸ ਨੂੰ ਦੇਖ ਕੇ ਪਿੰਜਰੇ ਵਿਚ ਫਸ ਜਾਵੇ। ਪਿੰਡ ਵਿਚ ਪਿੰਜਰਾ ਤਿੰਨ ਦਿਨ ਤੋਂ ਰੱਖਿਆ ਹੈ ਪਰ ਤੇਂਦੁਆ ਨਹੀਂ ਫਸਿਆ। ਇਸ ਦੇ ਬਾਅਦ ਜੰਗਲਾਤ ਵਿਭਾਗਦੀ ਟੀਮ ਸ਼ਾਮ ਹੁੰਦੇ ਹੀ ਨਿਕਲ ਗਈ। ਇਸ ਦਰਮਿਆਨ ਇਕ ਸ਼ਖਸ ਉਥੋਂ ਲੰਘਿਆ ਤੇ ਪਿੰਜਰੇ ਦੇ ਅੰਦਰ ਮੁਰਗਾ ਰੱਖਿਆ ਦੇਖ ਕੇ ਉਸ ਦੇ ਮਨ ਵਿਚ ਉਸ ਨੂੰ ਖਾਣ ਦਾ ਲਾਲਚ ਜਾਗ ਉਠਿਆ। ਜਿਵੇਂ ਹੀ ਪਿੰਜਰੇ ਤੋਂ ਮੁਰਗਾ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਖੁਦ ਪਿੰਜਰੇ ਦੇ ਅੰਦਰ ਕੈਦ ਹੋ ਗਿਆ।

ਇਹ ਵੀ ਪੜ੍ਹੋ : ਬਰਫੀਲੇ ਤੂਫਾਨ ਦੀ ਲਪੇਟ ‘ਚ ਆਉਣ ਨਾਲ ਅਮਰੀਕਾ ‘ਚ 1000 ਤੋਂ ਵੱਧ ਫਲਾਈਟਾਂ ਰੱਦ, ਹਨ੍ਹੇਰੇ ‘ਚ ਡੁੱਬੇ 8 ਲੱਖ ਘਰ

ਉਧਰੋਂ ਲੰਘ ਰਹੇ ਪਿੰਡ ਵਾਲਿਆਂ ਨੇ ਦੇਖਿਆ ਕਿ ਇਕ ਸ਼ਖਸ ਪਿੰਜਰੇ ਵਿਚ ਫਸਿਆ ਹੋਇਆ ਹੈ। ਕੋਲ ਜਾ ਕੇ ਦੇਖਿਆ ਤਾਂ ਉਹ ਪਿੰਡ ਦਾ ਰਹਿਣ ਵਾਲਾ ਨਿਕਲਿਆ। ਪਿੰਜਰੇ ਵਿਚ ਫਸੇ ਸ਼ਖਸ ਨੂੰ ਦੇਖ ਕੇ ਲੋਕਾਂ ਨੇ ਵੀਡੀਓ ਬਣਾਇਆ ਤੇ ਫਿਰ ਉਸ ਨੂੰ ਵਾਇਰਲ ਕਰ ਦਿੱਤਾ। ਪਿੰਡ ਵਾਲਿਆਂ ਨੇ ਜੰਗਲਾਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ‘ਤੇ ਜੰਗਲਾਤ ਵਿਭਾਗ ਦੇ ਮੁਲਾਜ਼ਮ ਮੌਕੇ ‘ਤੇ ਪਹੁੰਚੇ ਤੇ ਉਕਤ ਸ਼ਖਸ ਨੂੰ ਪਿੰਜਰੇ ਦੀ ਕੈਦ ਤੋਂ ਬਾਹਰ ਕੱਢਿਆ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਤੇਂਦੁਆ ਫੜਨ ਲਈ ਲਗਾਇਆ ਸੀ ਪਿੰਜਰਾ, ਮੁਰਗੇ ਦੇ ਲਾਲਚ ‘ਚ ਖੁਦ ਹੀ ਹੋਇਆ ਕੈਦ appeared first on Daily Post Punjabi.



Previous Post Next Post

Contact Form