ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਪ੍ਰਿਥਵੀ ਸ਼ਾਅ ਨਾਲ ਝਗੜਾ ਕਰਨ ਵਾਲੀ ਬਲਾਗਰ ਅਤੇ ਯੂਟਿਊਬਰ ਸਪਨਾ ਗਿੱਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ । ਪੁਲਿਸ ਨੇ ਸਪਨਾ ਨੂੰ ਗ੍ਰਿਫਤਾਰ ਕਰ ਲਿਆ ਹੈ । ਇਹ ਕਾਰਵਾਈ ਓਸ਼ੀਵਾਰਾ ਪੁਲਿਸ ਨੇ ਕੀਤੀ ਹੈ । ਗ੍ਰਿਫਤਾਰੀ ਦੇ ਬਾਅਦ ਸਪਨਾ ਗਿੱਲ ਦਾ ਮੈਡੀਕਲ ਵੀ ਕਰਵਾਇਆ ਗਿਆ । ਜਾਣਕਾਰੀ ਮੁਤਾਬਕ ਸਪਨਾ ਗਿੱਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਹਾਲੇ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ। ਫਿਲਹਾਲ ਮੁਲਜ਼ਮ ਵੱਲੋਂ ਕੋਈ ਕ੍ਰਾਸ FIR ਦਰਜ ਨਹੀਂ ਕਰਵਾਈ ਗਈ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਦੱਸਿਆ ਹੈ ਕਿ ਓਸ਼ੀਵਾਰਾ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ । ਇਸ ਵਿੱਚ 7 ਲੋਕਾਂ ਖਿਲਾਫ ਸ਼ਿਕਾਇਤ ਹੈ ਕਿ ਉਨ੍ਹਾਂ ਨੇ ਪਹਿਲਾਂ ਕਾਰ ਦੀ ਭੰਨਤੋੜ ਕੀਤੀ। ਉਸ ਤੋਂ ਬਾਅਦ ਮਾਮਲਾ ਸੁਲਝਾਉਣ ਦੇ ਨਾਂ ‘ਤੇ 50 ਹਜ਼ਾਰ ਰੁਪਏ ਦੀ ਵੀ ਮੰਗ ਕੀਤੀ । ਇਸ ਮਾਮਲੇ ਵਿੱਚ ਹਾਲੇ ਇੱਕ ਗ੍ਰਿਫ਼ਤਾਰੀ ਹੋਈ ਹੈ । ਹਾਲੇ ਹੋਰ ਗ੍ਰਿਫ਼ਤਾਰੀਆਂ ਹੋਣਗੀਆਂ । ਇਸ ਮਾਮਲੇ ਵਿੱਚ ਅਜੇ ਤੱਕ ਕ੍ਰਾਸ FIR ਦਰਜ ਨਹੀਂ ਕਰਵਾਈ ਗਈ ਹੈ।
ਇਹ ਵੀ ਪੜ੍ਹੋ: ਇਕ ਕਾਲ, 16ਵੇਂ ਫਲੋਰ ਤੋਂ ਡਿੱਗੀ… ਪੁਤਿਨ ਦੇ ਇੱਕ ਹੋਰ ਟੌਪ ਦੇ ਅਫਸਰ ਦੀ ਸ਼ੱਕੀ ਮੌਤ!
ਦਰਅਸਲ, ਇਹ ਮਾਮਲਾ 15 ਫਰਵਰੀ ਨੂੰ ਮੁੰਬਈ ਦੇ ਸਹਾਰਾ ਸਟਾਰ ਹੋਟਲ ਦਾ ਹੈ। ਪ੍ਰਿਥਵੀ ਸ਼ਾਅ ਆਪਣੇ ਦੋਸਤ ਨਾਲ ਰਾਤ ਦੇ ਖਾਣੇ ਲਈ ਹੋਟਲ ਪਹੁੰਚੇ ਸਨ। ਪ੍ਰਿਥਵੀ ਸ਼ਾਅ ਦੇ ਦੋਸਤ ਆਸ਼ੀਸ਼ ਸੁਰੇਂਦਰ ਯਾਦਵ ਨੇ 8 ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮੁਤਾਬਕ ਰਾਤ ਦੇ ਖਾਣੇ ਦੌਰਾਨ ਅਣਪਛਾਤੇ ਲੋਕ ਪ੍ਰਿਥਵੀ ਸ਼ਾਅ ਕੋਲ ਆਏ ਅਤੇ ਸੈਲਫੀ ਲੈਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਪ੍ਰਿਥਵੀ ਸ਼ਾਅ ਨੇ ਦੋ ਲੋਕਾਂ ਨਾਲ ਸੈਲਫੀ ਵੀ ਲਈ ਸੀ ਪਰ ਪ੍ਰਿਥਵੀ ਸ਼ਾਅ ਨੇ ਪੂਰੇ ਗਰੁੱਪ ਨਾਲ ਸੈਲਫੀ ਲੈਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਦੋਸਤਾਂ ਨਾਲ ਖਾਣਾ ਖਾਣ ਆਇਆ ਹੈ ਅਤੇ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ। ਬਾਹਰ ਨਿਕਲਣ ‘ਤੇ ਉਨ੍ਹਾਂ ਲੋਕਾਂ ਨੇ ਬੇਸਬਾਲ ਦੇ ਡੰਡੇ ਨਾਲ ਪ੍ਰਿਥਵੀ ਸ਼ਾਅ ਦੇ ਦੋਸਤ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਉਸ ਦੌਰਾਨ ਪ੍ਰਿਥਵੀ ਸ਼ਾਅ ਕਾਰ ਵਿੱਚ ਹੀ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਪ੍ਰਿਥਵੀ ਸ਼ਾਅ ਨਾਲ ਹੱਥੋਪਾਈ ਕਰਨ ਵਾਲੀ ਸਪਨਾ ਗਿੱਲ ਗ੍ਰਿਫਤਾਰ, ਸੈਲਫੀ ਨੂੰ ਲੈ ਕੇ ਹੋਇਆ ਸੀ ਵਿਵਾਦ appeared first on Daily Post Punjabi.
source https://dailypost.in/news/sports/prithvi-shaw-sapna-gill-clash/