ਆਮ ਆਦਮੀ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ, ਅਮੂਲ ਨੇ 3 ਰੁਪਏ ਪ੍ਰਤੀ ਲੀਟਰ ਵਧਾਏ ਦੁੱਧ ਦੇ ਰੇਟ

ਬਜਟ ਪੇਸ਼ ਹੋਣ ਦੇ ਦੋ ਦਿਨ ਬਾਅਦ ਹੀ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹੁਣ ਫੁੱਲ ਕ੍ਰੀਮ ਦੁੱਧ 63 ਰੁਪਏ ਦੀ ਜਗ੍ਹਾ 66 ਰੁਪਏ ਪ੍ਰਤੀ ਲੀਟਰ, ਮੱਧ ਦਾ ਦੁੱਧ 65 ਰੁਪਏ ਦੀ ਜਗ੍ਹਾ 70 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਅਮੂਲ ਦਹੀਂ ਤੇ ਹੋਰ ਉਪ ਉਤਪਾਦਾਂ ਦੇ ਰੇਟ ਵੀ ਵਧਾਏ ਗਏ ਹਨ। ਵਧੀ ਹੋਈਆਂ ਕੀਮਤਾਂ 3 ਫਰਵਰੀ ਤੋਂ ਲਾਗੂ ਹੋ ਗਈ ਹੈ। ਇਸ ਤੋਂ ਪਹਿਲਾਂ ਅਕਤੂਬਰ 2022 ਵਿਚ ਅਮੂਲ ਨੇ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ ਵਧਾਈ ਸੀ।

ਅਮੂਲ ਦੇ ਇਲਾਵਾ ਪਰਾਗ ਤੇ ਮਦਰ ਡੇਅਰੀ ਨੇ ਵੀ ਦੁੱਧ ਤੇ ਦੁੱਧ ਨਾਲ ਬਣੇ ਉਤਪਾਦਾਂ ਦੇ ਰੇਟਾਂ ਵਿਚ ਵਾਧਾ ਕਰ ਦਿੱਤਾ ਹੈ। ਕੰਪਨੀ ਮੁਤਾਬਕ ਹੁਣ ਅਮੂਲ ਤਾਜ਼ਾ ਅੱਧਾ ਲੀਟਰ ਦੁੱਧ 27 ਰੁਪਏ ਦਾ ਮਿਲੇਗਾ ਜਦੋਂ ਕਿ ਇਸ ਦੇ 1 ਲੀਟਰ ਪੈਕੇਜ ਲਈ 54 ਰੁਪਏ ਚੁਕਾਉਣੇ ਹੋਣਗੇ। ਅਮੂਲ ਗੋਲਡ ਯਾਨੀ ਫੁੱਲ ਕ੍ਰੀਮ ਦੁੱਧ ਦਾ ਅੱਧਾ ਕਿਲੋ ਦਾ ਪੈਕੇਜ ਹੁਣ 33 ਰੁਪਏ ਦਾ ਮਿਲੇਗਾ ਜਦੋਂ ਕਿ ਇਸ ਦੇ 1 ਲੀਟਰ ਲਈ 66 ਰੁਪਏ ਚੁਕਾਉਣੇ ਹੋਣਗੇ।

ਇਹ ਵੀ ਪੜ੍ਹੋ : ਅੰਮ੍ਰਿਤਸਰ ਬਾਰਡਰ ‘ਤੇ ਦਿਖੀ ਡ੍ਰੋਨ ਦੀ ਹਲਚਲ, BSF ਨੇ ਫਾਇਰਿੰਗ ਕਰ ਵਾਪਸ ਭੇਜਿਆ

ਅਮੂਲ ਗਾਂ ਦੇ ਦੁੱਧ ਦੀ ਇਕ ਲੀਟਰ ਦੀ ਕੀਮਤ ਵਧ ਕੇ 56 ਰੁਪਏ ਹੋ ਗਈ ਜਦੋਂ ਕਿ ਅੱਧੇ ਲੀਟਰ ਲਈ 28 ਰੁਪਏ ਚੁਕਾਉਣੇ ਹੋਣਗੇ। ਦੂਜੇ ਪਾਸੇ ਮੱਧ ਦਾ A2 ਦੁੱਥ ਹੁਣ 70 ਰੁਪਏ ਪ੍ਰਤੀ ਕਿਲੋ ਵਿਚ ਮਿਲੇਗਾ। ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਦੁੱਧ ਦੇ ਵਧੇ ਹੋਏ ਰੇਟ ਗੁਜਰਾਤ ਨੂੰ ਛੱਡ ਕੇ ਦੇਸ਼ ਦੇ ਸਾਰੇ ਸੂਬਿਆਂ ਵਿਚ ਲਾਗੂ ਕੀਤੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਆਮ ਆਦਮੀ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ, ਅਮੂਲ ਨੇ 3 ਰੁਪਏ ਪ੍ਰਤੀ ਲੀਟਰ ਵਧਾਏ ਦੁੱਧ ਦੇ ਰੇਟ appeared first on Daily Post Punjabi.



Previous Post Next Post

Contact Form