ਪੰਜਾਬ ਦੇ ਅੰਮ੍ਰਿਤਸਰ ‘ਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਹ ਗੋਲੀਆਂ 2 ਬਦਮਾਸ਼ ਵੱਲੋਂ ਚਲਾਈਆਂ ਗਈਆਂ ਹਨ ਜੋ ਕਿ ਆਟਾ ਚੱਕੀ ਦੇ ਮਾਲਕ ਨੂੰ ਲੱਗੀਆਂ, ਜੋ ਰਾਤ ਨੂੰ ਆਪਣੀ ਦੁਕਾਨ ‘ਤੇ ਗਾਹਕ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਗੋਲੀਬਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਆਸ-ਪਾਸ ਲੱਗੇ CCTV ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਜੋ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ।
ਜਾਣਕਾਰੀ ਅਨੁਸਾਰ ਇਹ ਘਟਨਾ ਗੇਟ ਹਕੀਮਾਨ ਨੇੜੇ ਅਮਨ ਐਵੇਨਿਊ ਵਿੱਚ ਵਾਪਰੀ ਹੈ। ਰਾਤ ਕਰੀਬ 8.30 ਵਜੇ ਆਟਾ ਚੱਕੀ ਦਾ ਮਾਲਕ ਰਜਿੰਦਰ ਅਰੋੜਾ ਆਪਣੀ ਦੁਕਾਨ ‘ਤੇ ਬੈਠਾ ਸੀ। ਉਦੋਂ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ‘ਤੇ ਦੋਵੇਂ ਉਸ ਦੀ ਦੁਕਾਨ ‘ਤੇ ਗਏ। ਦੋਹਾਂ ਨੇ ਸਿਰ ਝੁਕਾ ਕੇ ਸਤਿ ਸ਼੍ਰੀ ਅਕਾਲ ਕਿਹਾ ਅਤੇ ਇਸ ਤੋਂ ਬਾਅਦ ਬਦਮਾਸ਼ਾਂ ਨੇ ਪਿਸਤੌਲ ਕੱਢ ਕੇ ਦੁਕਾਨ ਦੇ ਮਲਿਕ ‘ਤੇ ਫਾਇਰਿੰਗ ਕਰ ਦਿੱਤੀ। ਬਦਮਾਸ਼ਾਂ ਨੇ ਗੋਲੀਆਂ ਦੁਕਾਨਦਾਰ ‘ਦੇ ਪੱਟ ‘ਤੇ ਮਾਰੀਆਂ ਅਤੇ ਉਥੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਰਵਾਨਾ, CM ਮਾਨ ਨੇ ਦਿੱਤੀ ਹਰੀ ਝੰਡੀ
ਇਸ ਘਟਨਾ ਤੋਂ ਬਾਅਦ ਆਸ ਪਾਸ ਦੇ ਲੋਕ ਦੁਕਾਨ ‘ਤੇ ਆਏ ਅਤੇ ਇਸ ਹਮਲੇ ਦਾ ਸ਼ਿਕਾਰ ਹੋਏ ਰਜਿੰਦਰ ਅਰੋੜਾ ਨੂੰ ਕਾਰ ਵਿਚ ਬੈਠਾ ਕੇ ਹਸਪਤਾਲ ਲੈ ਗਏ। ਰਜਿੰਦਰ ਨੂੰ ਅੰਮ੍ਰਿਤਸਰ ਦੇ ਮਹਾਜਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਸ ਦੀ ਹਾਲਤ ਸਥਿਰ ਹੈ।
ਇਸ ਘਟਨਾ ਦੀ ਸੂਚਨਾ ਮਿਲਣ ‘ਤੋਂ ਬਾਅਦ ਅੰਮ੍ਰਿਤਸਰ ਦੇ ACP ਸੈਂਟਰਲ ਸੁਰਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ। ACP ਸੁਰਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਕੈਮਰੇ ਖ਼ਰਾਬ ਸਨ। ਜਿਸ ਕਾਰਨ ਉਹ ਦੁਕਾਨ ਦੇ ਅੰਦਰ ਦੀ ਫੁਟੇਜ ਹਾਸਲ ਨਹੀਂ ਕਰ ਸਕੇ। ਪਰ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਉਹ ਕੁਝ ਹੋਰ ਕੈਮਰਿਆਂ ਦੀ ਜਾਂਚ ਕਰ ਰਹੇ ਹਨ ਤਾਂ ਜੋ ਬਦਮਾਸ਼ਾਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅੰਮ੍ਰਿਤਸਰ ‘ਚ ਫਿਰ ਚੱਲੀਆਂ ਗੋ.ਲੀਆਂ: 2 ਬਦਮਾਸ਼ਾਂ ਨੇ ਦੁਕਾਨ ਦੇ ਮਾਲਕ ‘ਤੇ ਕੀਤੀ ਫਾਇਰਿੰਗ, ਘਟਨਾ CCTV ਕੈਮਰੇ ‘ਚ ਕੈਦ appeared first on Daily Post Punjabi.
source https://dailypost.in/current-punjabi-news/2-miscreants-fired-at-the-shop-owner/