TheUnmute.com – Punjabi News: Digest for January 28, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ 400 ਨਵੇਂ ਆਮ ਆਦਮੀ ਕਲੀਨਿਕਾਂ ਦਾ ਕਰਨਗੇ ਉਦਘਾਟਨ

Friday 27 January 2023 06:00 AM UTC+00 | Tags: aam-aadmi-clinics aam-aadmi-clinics-punjab aam-aadmi-party arvind-kejriwal breaking-news cm-bhagwant-mann deputy-commissioner-amit-talwar dr-balbir-singh health health-department health-department-mohali health-department-punjab latest-news mohali-news news primary-health-centers punjab

ਚੰਡੀਗੜ੍ਹ 27 ਜਨਵਰੀ 2023: ਅੱਜ ਪੰਜਾਬ ਵਿੱਚ 400 ਨਵੇਂ ਆਮ ਆਦਮੀ ਕਲੀਨਿਕ (Aam Aadmi clinics) ਖੋਲ੍ਹੇ ਜਾ ਰਹੇ ਹਨ। ਇਨ੍ਹਾਂ 400 ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਵਿੱਚ ਕਰਨਗੇ। ਮੌਕੇ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਪੰਜਾਬ ‘ਚ 400 ਆਮ ਆਦਮੀ ਕਲੀਨਿਕ ਹੋਰ ਖੁੱਲ੍ਹਣ ਜਾ ਰਹੇ ਹਾਂ, ਹੁਣ ਕੁੱਲ 500 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਲਈ ਸਮਰਪਿਤ ਹੋ ਜਾਣਗੇ | ਜਿੱਥੇ ਲੋਕਾਂ ਨੂੰ ਮੁਫ਼ਤ ਤੇ ਵਧੀਆ ਇਲਾਜ ਮਿਲੇਗਾ… ਜੋ ਕਹਿੰਦੇ ਹਾਂ, ਉਹ ਕਰਦੇ ਹਾਂ…

mann

The post CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ 400 ਨਵੇਂ ਆਮ ਆਦਮੀ ਕਲੀਨਿਕਾਂ ਦਾ ਕਰਨਗੇ ਉਦਘਾਟਨ appeared first on TheUnmute.com - Punjabi News.

Tags:
  • aam-aadmi-clinics
  • aam-aadmi-clinics-punjab
  • aam-aadmi-party
  • arvind-kejriwal
  • breaking-news
  • cm-bhagwant-mann
  • deputy-commissioner-amit-talwar
  • dr-balbir-singh
  • health
  • health-department
  • health-department-mohali
  • health-department-punjab
  • latest-news
  • mohali-news
  • news
  • primary-health-centers
  • punjab

ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕੀਤਾ ਜਾਵੇਗਾ: ਡਾ. ਬਲਬੀਰ ਸਿੰਘ

Friday 27 January 2023 06:11 AM UTC+00 | Tags: breaking-news news nirmal-kutia-seechewal punjabi-news punjab-news seechewal shahkot. sultanpur-lodhi sultanpur-lodhi-hospital the-unmute-breaking-news the-unmute-news the-unmute-punjabi-news

ਚੰਡੀਗੜ੍ਹ 27 ਜਨਵਰੀ 2023: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਿਰਮਲ ਕੁਟੀਆ ਸੀਚੇਵਾਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਸੀਚੇਵਾਲ ਅਤੇ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ (Sultanpur Lodhi Civil Hospital) ਦੇ ਐਸ.ਐਮ.ਓ ਰਵਿੰਦਰ ਪਾਲ ਸੁਭਾ ਨਾਲ ਵੀ ਮੁਲਾਕਾਤ ਕੀਤੀ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਅਤੇ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਦੀਆਂ ਸਮੱਸਿਆਵਾਂ ਬਾਰੇ ਸਿਹਤ ਮੰਤਰੀ ਨੂੰ ਜਾਣੂ ਕਰਵਾਇਆ।

ਸਿਹਤ ਮੰਤਰੀ ਨੇ ਸੁਲਤਾਨਪੁਰ ਲੋਧੀ ਹਸਪਤਾਲ ਨੂੰ ਪੰਜਾਬ ਦਾ ਸਭ ਤੋਂ ਵਧੀਆ ਹਸਪਤਾਲ ਬਣਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਚੰਗੀ ਸਿਹਤ ਅਤੇ ਦਵਾਈਆਂ ਲਈ ਸਾਫ਼-ਸੁਥਰਾ ਵਾਤਾਵਰਣ, ਕਸਰਤ ਅਤੇ ਸਾਫ਼-ਸੁਥਰੀ ਖੁਰਾਕ ਬਹੁਤ ਜ਼ਰੂਰੀ ਹੈ। ਉਨ੍ਹਾਂ ਇਸ ਮੌਕੇ ਹਾਜ਼ਰ ਟੀਮ ਦਾ ਸਵਾਗਤ ਕਰਦਿਆਂ ਮੰਗ ਕੀਤੀ ਕਿ ਸਿਹਤ ਸਹੂਲਤਾਂ ਲੋਕਾਂ ਦੀ ਪਹਿਲੀ ਲੋੜ ਹੈ, ਇਸ ਲਈ ਪੰਜਾਬ ਦੇ ਹਸਪਤਾਲਾਂ ਵਿੱਚ ਜਿੱਥੇ ਵੀ ਡਾਕਟਰਾਂ ਅਤੇ ਸਟਾਫ਼ ਦੀ ਘਾਟ ਹੈ, ਉਸ ਨੂੰ ਪੂਰਾ ਕੀਤਾ ਜਾਵੇ। ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨਗੇ।

The post ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕੀਤਾ ਜਾਵੇਗਾ: ਡਾ. ਬਲਬੀਰ ਸਿੰਘ appeared first on TheUnmute.com - Punjabi News.

Tags:
  • breaking-news
  • news
  • nirmal-kutia-seechewal
  • punjabi-news
  • punjab-news
  • seechewal
  • shahkot.
  • sultanpur-lodhi
  • sultanpur-lodhi-hospital
  • the-unmute-breaking-news
  • the-unmute-news
  • the-unmute-punjabi-news

ਅੰਮ੍ਰਿਤਸਰ 27 ਜਨਵਰੀ 2023: ਅੰਮ੍ਰਿਤਸਰ ਦਰਬਾਰ ਸਾਹਿਬ ਨੇੜੇ ਪੈਂਦੇ ਚੌਂਕ ਬਾਬਾ ਸਾਹਿਬ ਵਿਖੇ ਤੜਕਸਾਰ ਸ਼ਾਰਟ ਸਰਕਟ ਕਾਰਨ ਇੱਕ ਮੁਨਿਆਰੀ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਅੱਗ ਦਾ ਕਾਰਨ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਹੈ | ਜਿਸਦੇ ਚੱਲਦੇ ਦੁਕਾਨਦਾਰਾਂ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਅਤੇ ਦਮਕਲ ਵਿਭਾਗ ਦੀਆ ਗੱਡੀਆ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕੀਤਾ, ਪਰ ਅੱਗ ਇੰਨੀ ਭਿਆਨਕ ਸੀ ਕਿ ਅੱਗ ਨਾਲ ਪੂਰੀ ਇਮਾਰਤ ਵੀ ਨੁਕਸਾਨੀ ਗਈ ਤੇ ਗਨੀਮਤ ਇਹ ਰਿਹਾ ਕਿ ਇਸ ਅੱਗ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੁਕਾਨ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੁਕਾਨ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ |

ਦੂਜੇ ਪਾਸੇ ਦਮਕਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਮੌਕੇ ‘ਤੇ ਪੁਹਚ ਕੇ ਅੱਗ ‘ਤੇ ਕਾਬੂ ਪਾ ਲਿਆ | ਅੱਗ ਤੇਜ਼ ਹੋਣ ਕਾਰਨ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪਿਆ, ਕਿਉਂਕਿ ਇਸ ਥਾਂ ‘ਤੇ ਕੋਈ ਪਾਣੀ ਦੀ ਸੁਵਿਧਾ ਨਹੀਂ ਹੈ | ਬਾਜ਼ਾਰ ਛੋਟਾ ਹੋਣ ਕਰਕੇ ਦਮਕਲ ਵਿਭਾਗ ਦੀਆਂ ਵੱਡੀਆਂ ਗੱਡੀਆਂ ਅੱਗੇ ਨਹੀਂ ਪਹੁੰਚ ਸਕੀਆਂ | ਜਿਸ ਕਰਕੇ ਉਹਨਾਂ ਨੂੰ ਗੁਰਦੁਆਰਾ ਅਟੱਲ ਰਾਏ ਸਾਹਿਬ ਸਰੋਵਰ ‘ਚੋਂ ਮੋਟਰ ‘ਤੇ ਪਾਈਪਾਂ ਲਗਾ ਕੇ ਪਾਣੀ ਲੈਣਾ ਪਿਆ | ਕਰੀਬ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ |

The post ਅੰਮ੍ਰਿਤਸਰ ਵਿਖੇ ਮੁਨਿਆਰੀ ਦੀ ਦੁਕਾਨ ‘ਚ ਲੱਗੀ ਅੱਗ, 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਪਾਇਆ ਕਾਬੂ appeared first on TheUnmute.com - Punjabi News.

Tags:
  • amritsar
  • amritsar-police
  • breaking-news
  • chowk-baba-sahib
  • fire
  • latest-news
  • news

ਨਵਜੋਤ ਸਿੱਧੂ ਦੀ ਰਿਹਾਈ ਨਾ ਹੋਣ 'ਤੇ ਉਨ੍ਹਾਂ ਦੀ ਭੈਣ ਨੇ ਜਤਾਈ ਚਿੰਤਾ, ਕਿਹਾ ਤੁਹਾਡਾ ਸਮਾਂ ਵੀ ਆਵੇਗਾ

Friday 27 January 2023 06:38 AM UTC+00 | Tags: aam-aadmi-party breaking-news cm-bhagwant-mann media-advisor-surinder-dhalla navjot-singh-sidhu news patiala-jail punjab punjab-congress punjab-news suman-toor surinder-dalla surinder-dhalla the-unmute-breaking-news the-unmute-news

ਚੰਡੀਗੜ੍ਹ 27 ਜਨਵਰੀ 2023: ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ (Navjot Sidhu) ‘ਤੇ ਗੰਭੀਰ ਦੋਸ਼ ਲਗਾਉਣ ਵਾਲੀ ਉਨ੍ਹਾਂ ਦੀ ਅਮਰੀਕਾ ਸਥਿਤ ਭੈਣ ਸੁਮਨ ਤੂਰ ਨੇ ਮੁੜ ਸੋਸ਼ਲ ਮੀਡੀਆ ‘ਤੇ ਆਪਣੀ ਵੀਡੀਓ ਜਾਰੀ ਕੀਤੀ ਹੈ। ਇਸ ਵਿੱਚ ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਤੋਂ ਰਿਹਾਅ ਨਾ ਕੀਤੇ ਜਾਣ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦੀ ਭੈਣ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਨਵਜੋਤ ਸਿੱਧੂ ਦੇ ਜੇਲ੍ਹ ਤੋਂ ਬਾਹਰ ਨਾ ਆਉਣ ‘ਤੇ ਉਹ ਬਹੁਤ ਨਿਰਾਸ਼ ਹਨ ।

ਨਵਜੋਤ ਸਿੱਧੂ (Navjot Sidhu) ਦੀ ਭੈਣ ਸੁਮਨ ਤੂਰ ਨੇ ਆਪਣੀ ਵੀਡੀਓ ਵਿੱਚ ਕਿਹਾ ਹੈ ਕਿ ਜਦੋਂ ਉਹ ਸਵੇਰੇ ਉੱਠੀ ਤਾਂ ਉਹ ਬਹੁਤ ਖੁਸ਼ ਸੀ ਕਿ ਅੱਜ ਉਸਦਾ ਭਰਾ ਜੇਲ੍ਹ ਵਿੱਚੋਂ ਬਾਹਰ ਆ ਜਾਵੇਗਾ। ਉਸਦੀ ਫੋਟੋ ਅਖਬਾਰਾਂ ਵਿੱਚ ਛਪੀ ਹੋਵੇਗੀ । ਸਿੱਧੂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਉਹ ਆਪਣੇ ਪਰਿਵਾਰ ਨਾਲ ਬੈਠੇਗਾ। ਪਰ ਜਦੋਂ ਸਵੇਰੇ ਉਨ੍ਹਾਂ ਨੇ ਖ਼ਬਰ ਦੇਖੀ ਤਾਂ ਇਹ ਪੜ੍ਹ ਕੇ ਨਿਰਾਸ਼ ਹੋ ਗਈ ਕਿ ਉਸ ਦਾ ਭਰਾ ਜੇਲ੍ਹ ਤੋਂ ਰਿਹਾਅ ਨਹੀਂ ਹੋਇਆ ਹੈ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਉਹ ਮੇਰਾ ਛੋਟਾ ਭਰਾ ਹੈ, ਮੇਰਾ ਬੱਚਾ ਹੈ। ਚਿੰਤਾ ਨਾ ਕਰੋ, ਸਭ ਠੀਕ ਹੋ ਜਾਵੇਗਾ, ਤੁਹਾਡਾ ਸਮਾਂ ਵੀ ਆਵੇਗਾ।

ਜਿਕਰਯੋਗ ਹੈ ਕਿ ਨਵਜੋਤ ਦੀ ਭੈਣ ਸੁਮਨ ਤੂਰ ਨੇ ਪਰਿਵਾਰਕ ਝਗੜੇ ‘ਚ ਕਾਂਗਰਸ ਦੇ ਤਤਕਾਲੀ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਦੋਸ਼ ਲਾਏ ਸਨ। ਸਿੱਧੂ ਦੀ ਐਨਆਰਆਈ ਭੈਣ ਸੁਮਨ ਤੂਰ ਨੇ ਦੋਸ਼ ਲਾਇਆ ਸੀ ਕਿ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਨੇ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਦੋਸ਼ ਲਾਇਆ ਗਿਆ ਸੀ ਕਿ ਸਿੱਧੂ ਨੇ ਝੂਠ ਬੋਲਿਆ ਕਿ ਮੇਰੇ ਮਾਤਾ-ਪਿਤਾ ਨਿਆਇਕ ਤੌਰ ‘ਤੇ ਵੱਖ ਹੋ ਗਏ ਸਨ ।

The post ਨਵਜੋਤ ਸਿੱਧੂ ਦੀ ਰਿਹਾਈ ਨਾ ਹੋਣ ‘ਤੇ ਉਨ੍ਹਾਂ ਦੀ ਭੈਣ ਨੇ ਜਤਾਈ ਚਿੰਤਾ, ਕਿਹਾ ਤੁਹਾਡਾ ਸਮਾਂ ਵੀ ਆਵੇਗਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • media-advisor-surinder-dhalla
  • navjot-singh-sidhu
  • news
  • patiala-jail
  • punjab
  • punjab-congress
  • punjab-news
  • suman-toor
  • surinder-dalla
  • surinder-dhalla
  • the-unmute-breaking-news
  • the-unmute-news

ਸਾਨੀਆ ਮਿਰਜ਼ਾ-ਬੋਪੰਨਾ ਦੀ ਜੋੜੀ ਫਾਈਨਲ 'ਚ ਹਾਰੀ, ਗ੍ਰੈਂਡ ਸਲੈਮ ਤੋਂ ਜੇਤੂ ਵਿਦਾਈ ਦਾ ਟੁੱਟਿਆ ਸੁਪਨਾ

Friday 27 January 2023 06:46 AM UTC+00 | Tags: australian-open-2023 breaking-news mixed-doubles-final mixed-doubles-tennjis news rohan-bopanna sania-mirza sports-news teennis-news the-unmute-breaking-news the-unmute-latest-update the-unmute-punjabi-news

ਚੰਡੀਗੜ੍ਹ 27 ਜਨਵਰੀ 2023: ਸਾਨੀਆ ਮਿਰਜ਼ਾ (Sania Mirza) ਨੂੰ ਆਸਟ੍ਰੇਲੀਅਨ ਓਪਨ 2023 ਵਿੱਚ ਆਖਰੀ ਗ੍ਰੈਂਡ ਸਲੈਮ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਸਾਨੀਆ ਅਤੇ ਰੋਹਨ ਬੋਪੰਨਾ ਦੀ ਜੋੜੀ 6-7, 6-2 ਨਾਲ ਹਾਰ ਗਈ। ਸਾਨੀਆ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਇਹ ਉਸਦਾ ਆਖਰੀ ਗ੍ਰੈਂਡ ਸਲੈਮ ਹੋਵੇਗਾ। ਇਸ ਤੋਂ ਬਾਅਦ ਉਹ ਮਹਿਲਾ ਡਬਲਜ਼ ਵਿੱਚ ਦੂਜੇ ਦੌਰ ਵਿੱਚ ਬਾਹਰ ਹੋ ਗਈ ਅਤੇ ਮਿਕਸਡ ਡਬਲਜ਼ ਵਿੱਚ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਸਾਨੀਆ ਦਾ ਜੇਤੂ ਵਿਦਾਈ ਦਾ ਸੁਪਨਾ ਵੀ ਟੁੱਟ ਗਿਆ ਹੈ ।

The post ਸਾਨੀਆ ਮਿਰਜ਼ਾ-ਬੋਪੰਨਾ ਦੀ ਜੋੜੀ ਫਾਈਨਲ ‘ਚ ਹਾਰੀ, ਗ੍ਰੈਂਡ ਸਲੈਮ ਤੋਂ ਜੇਤੂ ਵਿਦਾਈ ਦਾ ਟੁੱਟਿਆ ਸੁਪਨਾ appeared first on TheUnmute.com - Punjabi News.

Tags:
  • australian-open-2023
  • breaking-news
  • mixed-doubles-final
  • mixed-doubles-tennjis
  • news
  • rohan-bopanna
  • sania-mirza
  • sports-news
  • teennis-news
  • the-unmute-breaking-news
  • the-unmute-latest-update
  • the-unmute-punjabi-news

ਫ਼ਰੀਦਕੋਟ 27 ਜਨਵਰੀ 2023: ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਮੌਕਿਆਂ ਨੂੰ ਮੁੱਖ ਰੱਖਦੇ ਹੋਏ ਫ਼ਰੀਦਕੋਟ ਪੁਲਿਸ ਵੱਲੋਂ ਚੈਕਿੰਗ ਅਭਿਆਨ ਜਾਰੀ ਰੱਖੇ ਹੋਏ ਹਨ ਉੱਥੇ ਚਾਈਨਾ ਡੋਰ ਅਤੇ ਉੱਚੀ ਆਵਾਜ਼ ‘ਚ ਲੱਗਣ ਵਾਲੇ ਡੀ. ਜੇ ਸਿਸਟਮਾਂ ਖ਼ਿਲਾਫ਼ ਲਾਗਾਤਰ ਕਾਰਵਾਈ ਕੀਤੀ ਜਾ ਰਹੀ ਹੈ।ਉੱਥੇ ਹੀ ਪੁਲਿਸ ਪਾਰਟੀ ਵੱਲੋਂ ਬਸੰਤ ਪੰਚਮੀ ਮੌਕੇ ਉੱਚੀ ਆਵਾਜ਼ ਵਾਲੇ ਡੀ.ਜੇ ਚਲਾਉਣ ਵਾਲਿਆ ਨੂੰ ਭਾਜੜਾਂ ਪਾਈਆ ਹੋਈਆਂ ਹਨ ਅਤੇ ਕਈ ਥਾਵਾਂ ਤੇ ਉੱਚੀ ਆਵਾਜ਼ ਕਰਨ ਵਾਲੇ ਡੀ. ਜੇ ਸਿਸਟਮ ਕਬਜ਼ੇ ‘ਚ ਵੀ ਲਏ ਗਏ ਹਨ ।

ਜਾਣਕਰੀ ਦਿੰਦੇ ਹੋਏ ਸੀਆਈਏ ਇੰਚਾਰਜ ਇੰਸਪੈਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲਾਂ ਪੁਲਿਸ ਮੁਖੀ ਦੀਆਂ ਹਿਦਾਇਤਾਂ ‘ਤੇ ਲਾਗਾਤਰ ਸ਼ਹਿਰ ਅੰਦਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ | ਉੱਥੇ ਹੀ ਬਸੰਤ ਪੱਚਮੀ ਮੌਕੇ ਚਾਈਨਾ ਡੋਰ ਵਰਤਣ ਵਾਲਿਆ ਅਤੇ ਉੱਚੀ ਆਵਾਜ਼ ‘ਚ ਡੀ.ਜੇ ਚਲਾਉਣ ਵਾਲਿਆ ‘ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਅੱਜ ਸਾਨੂੰ ਸ਼ਿਕਾਇਤ ਮਿਲਣ ‘ਤੇ ਇੱਕ ਮਹੱਲੇ ‘ਚ ਚੈਕਿੰਗ ਕੀਤੀ, ਜਿੱਥੇ ਕਾਫੀ ਲਾਊਡ ਆਵਾਜ਼ ਵਾਲਾ ਮਿਊਜ਼ਿਕ ਸਿਸਟਮ ਚੱਲ ਰਿਹਾ ਸੀ | ਜਿਸ ਨਾਲ ਆਸਪਾਸ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ |

china dor

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਥੇ ਡੀ.ਜੇ ਸਿਸਟਮ ਬੰਦ ਕਰਕੇ ਕਬਜ਼ੇ ‘ਚ ਲਿਆ ਹੈ।ਉਨ੍ਹਾਂ ਦੂਜਿਆਂ ਨੂੰ ਵੀ ਹਿਦਾਇਤ ਵੀ ਕੀਤੀ ਕਿ ਉਹ ਬਸੰਤ ਮੌਕੇ ਪਤੰਗ ਉਡਾ ਕੇ ਮਨੋਰੰਜਨ ਕਰਨ ਪਰ ਚਾਈਨਾ ਡੋਰ ਨਾ ਵਰਤਣ ਅਤੇ ਨਾ ਹੀ ਜਿਆਦਾ ਉੱਚੀ ਆਵਾਜ਼ ਵਾਲੇ ਡੀਜੇ ਸਿਸਟਮ ਲਾਉਣ ਜਿਸ ਨਾਲ ਦੂਜੇ ਲੋਕਾਂ ਨੂੰ ਪ੍ਰੇਸ਼ਾਨੀ ਆਵੇ।ਉਨ੍ਹਾਂ ਕਿਹਾ ਕਿ ਜੇਕਰ ਇਸ ਤਰਾਂ ਦਾ ਕੋਈ ਮਾਮਲਾ ਨਜ਼ਰ ‘ਚ ਆਇਆ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਠੋਸ ਕਾਰਵਾਈ ਕੀਤੀ ਜਾਵੇਗੀ ।

The post ਬਸੰਤ ਪੰਚਮੀ ਮੌਕੇ ਉੱਚੀ ਆਵਾਜ਼ ‘ਚ DJ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਪਾਈਆ ਭਾਜੜਾਂ appeared first on TheUnmute.com - Punjabi News.

Tags:
  • breaking-news
  • dj
  • faridkot-police

ਸੁਖਬੀਰ ਬਾਦਲ ਦਾ ਬਿਆਨ, CM ਮਾਨ ਨੇ ਪੰਜ ਪਿਆਰਿਆਂ ਦੇ ਨਾਵਾਂ ਵਾਲੇ ਹਸਪਤਾਲਾਂ ਦੇ ਨਾਂ ਬਦਲੇ

Friday 27 January 2023 07:24 AM UTC+00 | Tags: aam-aadmi-party breaking-news cm-bhagwant-mann five-piyaras media-advisor-surinder-dhalla navjot-singh-sidhu news panj-piyaras patiala-jail punjab punjab-congress punjab-news shiromani-akali-dal suman-toor surinder-dalla surinder-dhalla the-unmute the-unmute-breaking-news

ਚੰਡੀਗੜ੍ਹ 27 ਜਨਵਰੀ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜ ਪਿਆਰਿਆਂ ਦੇ ਨਾਵਾਂ ਵਾਲੇ ਹਸਪਤਾਲਾਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕਰਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਈ ਧਰਮ ਸਿੰਘ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਊ, ਭਾਈ ਦਯਾ ਸਿੰਘ ਸੈਟੇਲਾਈਟ ਹਸਪਤਾਲ ਮੁਸਤਫਾਬਾਦ, ਭਾਈ ਮੋਹਕਮ ਸਿੰਘ ਸੈਟੇਲਾਈਟ ਹਸਪਤਾਲ ਸਾਕੇਤਰੀ ਬਾਗ, ਭਾਈ ਹਿੰਮਤ ਸਿੰਘ ਸੈਟੇਲਾਈਟ ਹਸਪਤਾਲ ਕਾਲੇ ਘਨੂਪੁਰ ਅਤੇ ਭਾਈ ਸਾਹਿਬ ਸਿੰਘ ਸੈਟੇਲਾਈਟ ਹਸਪਤਾਲ ਫਤਿਹਪੁਰ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕਰ ਦਿੱਤਾ ਗਿਆ ਹੈ।

ਸੁਖਬੀਰ ਬਾਦਲ ਨੇ ਟਵੀਟ ਕੀਤਾ ਕਿ ਕੀ ਕੋਈ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਪਿਆਰੇ ਪੰਜ ਪਿਆਰਿਆਂ ਦੀਆਂ ਤਸਵੀਰਾਂ ‘ਤੇ ਆਪਣੀ ਤਸਵੀਰ ਜਾਂ ਪਾਰਟੀ ਦਾ ਨਾਮ ਲਗਾ ਸਕਦੀ ਹੈ? ਜੀ ਹਾਂ, ਭਗਵੰਤ ਮਾਨ ਨੇ ਅਜਿਹਾ ਹੀ ਕੀਤਾ ਹੈ। ਉਨ੍ਹਾਂ ਨੇ 1999 ਵਿੱਚ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੱਲੋਂ ਖ਼ਾਲਸੇ ਦੇ ਜਨਮ ਦੀ ਤਿਕੋਣੀ ਵਰ੍ਹੇਗੰਢ ਮੌਕੇ 5 ਸੈਟੇਲਾਈਟ ਹਸਪਤਾਲਾਂ ਦਾ ਨਾਂ 5 ਪਿਆਰਿਆਂ ਦੇ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ ਸ।

ਸੁਖਬੀਰ ਬਾਦਲ ਨੇ ਆਪਣੇ ਅਗਲੇ ਟਵੀਟ ਵਿੱਚ ਕਿਹਾ, "ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ 'ਤੇ ਨੱਚਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਇਹ ਕਾਰਵਾਈ ਦੀ ਸਖ਼ਤ ਨਿੰਦਾ ਅਤੇ ਰੋਸ ਦੀ ਹੱਕਦਾਰ ਹੈ| ਉਨਾਂ ਨੇ ਕਿਹਾ ਕਿ ਇਸ ਹਰਕਤ ਦਾ ਗੁਰੂ ਸਾਹਿਬਾਨ ਦੀਆਂ ਸਮੂਹ ਸੰਗਤਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ।

sukhbir badal

The post ਸੁਖਬੀਰ ਬਾਦਲ ਦਾ ਬਿਆਨ, CM ਮਾਨ ਨੇ ਪੰਜ ਪਿਆਰਿਆਂ ਦੇ ਨਾਵਾਂ ਵਾਲੇ ਹਸਪਤਾਲਾਂ ਦੇ ਨਾਂ ਬਦਲੇ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • five-piyaras
  • media-advisor-surinder-dhalla
  • navjot-singh-sidhu
  • news
  • panj-piyaras
  • patiala-jail
  • punjab
  • punjab-congress
  • punjab-news
  • shiromani-akali-dal
  • suman-toor
  • surinder-dalla
  • surinder-dhalla
  • the-unmute
  • the-unmute-breaking-news

ਗਣਤੰਤਰ ਦਿਵਸ ਮਨਾਉਣ ਲਈ ਵਾਹਗਾ ਬਾਰਡਰ ਪਹੁੰਚੇ "ਕਲੀ ਜੋਟਾ" ਦੇ ਸਿਤਾਰੇ

Friday 27 January 2023 07:38 AM UTC+00 | Tags: breaking-news kali-jotta neeru-bajwa news punjabi-news satinder-sartaj

ਚੰਡੀਗੜ੍ਹ, 27 ਜਨਵਰੀ 2023: 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ “ਕਲੀ ਜੋਟਾ” (Kali Jotta) ਦੇ ਮੁੱਖ ਕਲਾਕਾਰ, ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਨੇ ਆਪਣੀ ਫਿਲਮ ਦੀ ਸਫਲਤਾ ਲਈ ਪ੍ਰਮਾਤਮਾ ਤੋਂ ਅਨਮੋਲ ਆਸ਼ੀਰਵਾਦ ਲੈਣ ਲਈ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ 26 ਜਨਵਰੀ ਦੇ ਸ਼ੁਭ ਮੌਕੇ ‘ਤੇ ਵਾਹਗਾ ਬਾਰਡਰ ਅੰਮ੍ਰਿਤਸਰ ਵਿਖੇ ਪਹੁੰਚ ਕੇ ਜਵਾਨਾਂ ਨਾਲ ਗਣਤੰਤਰ ਦਿਵਸ ਮਨਾਇਆ।

kali jotta

ਇੰਨਾ ਹੀ ਨਹੀਂ ਉਹਨਾਂ ਨੇ ਫੌਜੀਆਂ ਨਾਲ ਇਸ ਵਿਲੱਖਣ ਕਹਾਣੀ ਨੂੰ ਪੇਸ਼ ਕਰ ਇਸਦੇ ਪਿੱਛੇ ਛਿਪੇ ਚੰਗੇ ਇਰਾਦੇ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਵਿਚਾਰਾਂ ਨੂੰ ਸਭ ਦੇ ਅੱਗੇ ਪੇਸ਼ ਕੀਤਾ। ਇਸ ਦੌਰਾਨ ਇਹਨਾਂ ਨੇ ਫਿਲਮ ਬਾਰੇ ਕੁਝ ਖਾਸ ਤੱਥ ਵੀ ਸਾਂਝੇ ਕੀਤੇ। ਦੱਸ ਦਈਏ ਕਿ ਇਹ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ, ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ। ਵਿਜੈ ਕੁਮਾਰ ਅਰੋੜਾ ਦੁਆਰਾ ਡਾਇਰੈਕਟ, ਹਰਿੰਦਰ ਕੌਰ ਦੁਆਰਾ ਲਿਖੀ ਹੋਈ ਹੈ। ਫਿਲਮ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਹੈ।

The post ਗਣਤੰਤਰ ਦਿਵਸ ਮਨਾਉਣ ਲਈ ਵਾਹਗਾ ਬਾਰਡਰ ਪਹੁੰਚੇ “ਕਲੀ ਜੋਟਾ” ਦੇ ਸਿਤਾਰੇ appeared first on TheUnmute.com - Punjabi News.

Tags:
  • breaking-news
  • kali-jotta
  • neeru-bajwa
  • news
  • punjabi-news
  • satinder-sartaj

ਚੰਡੀਗੜ੍ਹ, 27 ਜਨਵਰੀ 2023: ਪੁਲਿਸ ਨੇ ਮੋਰਬੀ ਪੁਲ ਹਾਦਸੇ (Morbi bridge accident) ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। 1262 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਪੁਲ ਦਾ ਸੰਚਾਲਨ ਕਰਨ ਵਾਲੀ ਕੰਪਨੀ ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਜੈਸੁਖ ਪਟੇਲ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਅਜਿਹੇ ‘ਚ ਜੈਸੁਖ ਪਟੇਲ ‘ਤੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਅਜਿਹੇ ‘ਚ ਜੈਸੁਖ ਪਟੇਲ ਨੇ 20 ਜਨਵਰੀ ਨੂੰ ਮੋਰਬੀ ਦੀ ਸੈਸ਼ਨ ਕੋਰਟ ‘ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਸੀ।

ਮੋਰਬੀ ਪੁਲ ਹਾਦਸੇ (Morbi bridge accident) ਵਿੱਚ ਗੁਜਰਾਤ ਸਰਕਾਰ ਮੋਰਬੀ ਨਿਆਂਪਾਲਿਕਾ ਨੂੰ ਵੀ ਭੰਗ ਕਰ ਸਕਦੀ ਹੈ। ਇਸ ਦੇ ਲਈ ਸਰਕਾਰ ਨੇ ਸਭ ਤੋਂ ਪਹਿਲਾਂ ਨਗਰ ਪਾਲਿਕਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜੇਕਰ ਸਰਕਾਰ ਨਗਰ ਪਾਲਿਕਾ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਈ ਤਾਂ ਉਹ ਨਗਰਪਾਲਿਕਾ ਨੂੰ ਭੰਗ ਵੀ ਕਰ ਸਕਦੀ ਹੈ।

ਦੂਜੇ ਪਾਸੇ ਸਰਕਾਰ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਲਈ ਨਗਰ ਪਾਲਿਕਾ ਨੇ ਐਸਆਈਟੀ ਵੱਲੋਂ ਜ਼ਬਤ ਕੀਤੇ ਦਸਤਾਵੇਜ਼ ਵਾਪਸ ਕਰਨ ਦੀ ਮੰਗ ਕੀਤੀ ਹੈ। ਨਗਰਪਾਲਿਕਾ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਸਾਰੇ ਦਸਤਾਵੇਜ਼ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਕੋਲ ਹਨ, ਇਸ ਲਈ ਸਰਕਾਰ ਦੇ ਨੋਟਿਸ ਦਾ ਜਵਾਬ ਦੇਣ ਲਈ ਉਸ ਨੂੰ ਦਸਤਾਵੇਜ਼ਾਂ ਦੀ ਲੋੜ ਪਵੇਗੀ।

ਜਿਕਰਯੋਗ ਹੈ ਕਿ 30 ਅਕਤੂਬਰ, 2022 ਨੂੰ ਮੋਰਬੀ ਜ਼ਿਲ੍ਹੇ ਵਿੱਚ ਮੱਛੂ ਨਦੀ ਉੱਤੇ ਸਸਪੈਂਸ਼ਨ ਪੁਲ ਟੁੱਟ ਗਿਆ ਸੀ। ਜਿਸ ਕਾਰਨ 135 ਜਣਿਆਂ ਦੀ ਮੌਤ ਹੋ ਗਈ ਸੀ । ਇਹ ਪੁਲ ਅੰਗਰੇਜ਼ਾਂ ਦੇ ਸਮੇਂ ਦੌਰਾਨ ਬਣਾਇਆ ਗਿਆ ਸੀ ਅਤੇ ਨਗਰ ਪਾਲਿਕਾ ਦੇ ਸਮਝੌਤੇ ਤਹਿਤ ਓਰੇਵਾ ਗਰੁੱਪ ਇਸ ਪੁਲ ਦਾ ਸੰਚਾਲਨ ਅਤੇ ਰੱਖ-ਰਖਾਅ ਕਰ ਰਿਹਾ ਸੀ। ਪੁਲਿਸ ਇਸ ਮਾਮਲੇ ਵਿੱਚ ਓਰੇਵਾ ਗਰੁੱਪ ਦੇ 4 ਕਰਮਚਾਰੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਜਿਸ ਵਿੱਚ ਦੋ ਮੈਨੇਜਰ ਅਤੇ ਦੋ ਟਿਕਟ ਕਲਰਕ ਸ਼ਾਮਲ ਹਨ।

The post ਮੋਰਬੀ ਪੁਲ ਹਾਦਸੇ ਦੇ ਮਾਮਲੇ ‘ਚ 1262 ਪੰਨਿਆਂ ਦੀ ਚਾਰਜਸ਼ੀਟ ਦਾਖਲ, ਓਰੇਵਾ ਕੰਪਨੀ ਦੇ MD ਦਾ ਨਾਂ ਸ਼ਾਮਲ appeared first on TheUnmute.com - Punjabi News.

Tags:
  • breaking-news
  • morbi-bridge-accident
  • morbi-bridge-accident-case
  • news
  • oreva-group

ਕੈਪਟਨ ਅਮਰਿੰਦਰ ਸਿੰਘ ਬਣ ਸਕਦੇ ਹਨ ਮਹਾਰਾਸ਼ਟਰ ਦੇ ਅਗਲੇ ਰਾਜਪਾਲ

Friday 27 January 2023 07:58 AM UTC+00 | Tags: bjp breaking-news captain-amarinder-singh governor-of-maharashtra latest-news maharashtra news nws praneet-kaur praneet-kaur-can-join-bjp punjab-bjp punjab-congress punjab-news sukhjinder-singh-randhawa the-unmute-breaking-news the-unmute-punjab

ਚੰਡੀਗੜ੍ਹ, 27 ਜਨਵਰੀ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਮਹਾਰਾਸ਼ਟਰ ਦੇ ਅਗਲੇ ਰਾਜਪਾਲ ਬਣ ਸਕਦੇ ਹਨ। ਇਸ ਨੂੰ ਲੈ ਕੇ ਪੰਜਾਬ ਵਿਚ ਕਾਫੀ ਸਿਆਸੀ ਚਰਚਾ ਛਿੜੀ ਹੋਈ ਹੈ। ਕੈਪਟਨ ਕੁਝ ਸਮਾਂ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ.) ਦਾ ਵੀ ਭਾਜਪਾ ਵਿਚ ਰਲੇਵਾਂ ਕਰ ਦਿੱਤਾ।

ਮਹਾਰਾਸ਼ਟਰ ਦੇ ਮੌਜੂਦਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਅਹੁਦਾ ਛੱਡਣ ਦੀ ਇੱਛਾ ਜਤਾਈ ਹੈ। ਜਿਸ ਤੋਂ ਬਾਅਦ ਕੈਪਟਨ ਨੂੰ ਲੈ ਕੇ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਫੌਜ ਤੋਂ ਸੇਵਾਮੁਕਤ ਕੈਪਟਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਗੇ ਸਬੰਧ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਭਾਜਪਾ ਦੀ 83 ਮੈਂਬਰੀ ਕੌਮੀ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 29 ਜਨਵਰੀ ਨੂੰ ਪਟਿਆਲਾ ਵਿੱਚ ਰੈਲੀ ਕਰਨੀ ਸੀ। ਇਸ ਸਬੰਧੀ ਪੂਰੀ ਤਿਆਰੀ ਕਰ ਲਈ ਗਈ ਸੀ । ਕੈਪਟਨ ਅਮਰਿੰਦਰ ਸਿੰਘ (Captain Amarinder Singh) ਇਸ ਰੈਲੀ ਰਾਹੀਂ ਪੰਜਾਬ ਵਿੱਚ ਮੁੜ ਆਪਣੀ ਤਾਕਤ ਦਿਖਾਉਣ ਵਾਲੇ ਸਨ। ਇਸ ਰੈਲੀ ਰਾਹੀਂ ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਦਾ ਬਿਗਲ ਵਜਾਉਣਾ ਸੀ। ਹਾਲਾਂਕਿ ਅਚਾਨਕ ਇਹ ਰੈਲੀ ਮੁਲਤਵੀ ਕਰ ਦਿੱਤੀ ਗਈ। ਜਿਸ ਤੋਂ ਬਾਅਦ ਇਹ ਚਰਚਾ ਜ਼ੋਰ ਫੜ ਗਈ ਹੈ ਕਿ ਕੈਪਟਨ ਨੂੰ ਲੈ ਕੇ ਭਾਜਪਾ ਅੰਦਰ ਕੁਝ ਹਲਚਲ ਚੱਲ ਰਹੀ ਹੈ |

The post ਕੈਪਟਨ ਅਮਰਿੰਦਰ ਸਿੰਘ ਬਣ ਸਕਦੇ ਹਨ ਮਹਾਰਾਸ਼ਟਰ ਦੇ ਅਗਲੇ ਰਾਜਪਾਲ appeared first on TheUnmute.com - Punjabi News.

Tags:
  • bjp
  • breaking-news
  • captain-amarinder-singh
  • governor-of-maharashtra
  • latest-news
  • maharashtra
  • news
  • nws
  • praneet-kaur
  • praneet-kaur-can-join-bjp
  • punjab-bjp
  • punjab-congress
  • punjab-news
  • sukhjinder-singh-randhawa
  • the-unmute-breaking-news
  • the-unmute-punjab

Women U19 WC Semifinal: ਭਾਰਤ ਵਲੋਂ ਨਿਊਜ਼ੀਲੈਂਡ ਖ਼ਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ

Friday 27 January 2023 08:09 AM UTC+00 | Tags: bcci breaking-news cricket-news icc indian-women-u19-team ind-vs-nz-u-19-womens-t20-world-cup-semifinal news new-zealand-vs-india south-africa team-india-defeated-the-host-south-africa team-india-vs-south-africa women-team-india women-u19-wc women-u19-wc-semifinal

ਚੰਡੀਗੜ੍ਹ, 27 ਜਨਵਰੀ 2023: (IND vs NZ U-19 Women’s T20 World Cup Semifinal) ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਭਾਰਤੀ ਟੀਮ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਥੋੜ੍ਹੀ ਦੇਰ ਬਾਅਦ ਸ਼ੁਰੂ ਹੋ ਜਾਵੇਗਾ । ਭਾਰਤੀ ਟੀਮ ਇਸ ਮੈਚ ਨੂੰ ਜਿੱਤ ਕੇ ਫਾਈਨਲ ‘ਚ ਜਗ੍ਹਾ ਬਣਾਉਣਾ ਚਾਹੇਗੀ ਅਤੇ ਪੁਰਸ਼ ਕ੍ਰਿਕਟ ਅਤੇ ਹਾਕੀ ਟੀਮ ਦੀ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ :

ਭਾਰਤ: ਸ਼ੈਫਾਲੀ ਵਰਮਾ (ਕਪਤਾਨ), ਸ਼ਵੇਤਾ ਸਹਿਰਾਵਤ, ਸੌਮਿਆ ਤਿਵਾਰੀ, ਗੋਂਗੜੀ ਤ੍ਰਿਸ਼ਾ, ਰਿਚਾ ਘੋਸ਼ (ਵਿਕਟਕੀਪਰ), ਰਿਸ਼ਿਤਾ ਬਾਸੂ, ਤਿਤਾਸ ਸਾਧੂ, ਅਰਚਨਾ ਦੇਵੀ, ਮੰਨਤ ਕਸ਼ਯਪ, ਪਾਰਸ਼ਵੀ ਚੋਪੜਾ, ਸੋਨਮ ਯਾਦਵ।

ਨਿਊਜ਼ੀਲੈਂਡ: ਇਜ਼ੀ ਸ਼ਾਰਪ (ਕਪਤਾਨ), ਇਮਾ ਮੈਕਲਿਓਡ, ਅੰਨਾ ਬ੍ਰਾਊਨਿੰਗ, ਜਾਰਜੀਆ ਪਲੀਮਰ, ਇਜ਼ਾਬੇਲ ਗੇਜ (ਵਿਕਟਕੀਪਰ), ਐਮਾ ਇਰਵਿਨ, ਕੇਟ ਇਰਵਿਨ, ਪੇਜ ਲੋਗੇਨਬਰਗ, ਨਤਾਸ਼ਾ ਕੋਰਡਰੇ, ਕੇਯਲੇ ਨਾਈਟ, ਅਬੀਗੈਲ ਹਾਟਨ।

The post Women U19 WC Semifinal: ਭਾਰਤ ਵਲੋਂ ਨਿਊਜ਼ੀਲੈਂਡ ਖ਼ਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ appeared first on TheUnmute.com - Punjabi News.

Tags:
  • bcci
  • breaking-news
  • cricket-news
  • icc
  • indian-women-u19-team
  • ind-vs-nz-u-19-womens-t20-world-cup-semifinal
  • news
  • new-zealand-vs-india
  • south-africa
  • team-india-defeated-the-host-south-africa
  • team-india-vs-south-africa
  • women-team-india
  • women-u19-wc
  • women-u19-wc-semifinal

ਮਾਨਸਾ 'ਚ ਸਿੱਧੂ ਮੂਸੇਵਾਲਾ ਦੇ ਨਾਂ 'ਤੇ ਰੱਖਿਆ ਸੜਕ ਦਾ ਨਾਂ, ਸੁਰੱਖਿਆ ਲੀਕ 'ਤੇ ਕਾਰਵਾਈ ਦਾ ਦਾਅਵਾ

Friday 27 January 2023 08:22 AM UTC+00 | Tags: breaking-news dr-balbir-singh health-minister mansa news ram-dutta-road sidhu-moosewala the-unmute-breaking-news the-unmute-latest-news the-unmute-punjabi-news

ਚੰਡੀਗੜ੍ਹ, 27 ਜਨਵਰੀ 2023: ਪੰਜਾਬ ਦੇ ਮਾਨਸਾ ਵਿੱਚ ਇੱਕ ਸੜਕ ਦਾ ਨਾਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਨਾਂ ਉੱਤੇ ਰੱਖਿਆ ਗਿਆ ਹੈ। ਮੰਡੀ ਬੋਰਡ ਨੇ ਰਾਮ ਦੱਤਾ ਰੋਡ ਦਾ ਨਾਂ ਬਦਲ ਦਿੱਤਾ ਗਿਆ ਹੈ। 26 ਜਨਵਰੀ ਨੂੰ ਮਾਨਸਾ ਪੁੱਜੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਹ ਐਲਾਨ ਕੀਤਾ ਹੈ । ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਮੂਸੇਵਾਲਾ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਦੇਸ਼ਾਂ ‘ਚ ਬੈਠੇ ਦੋਸ਼ੀਆਂ ਨੂੰ ਭਾਰਤ ਲਿਆਉਣ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।

ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਦਾ ਦੁੱਖ ਅਸਹਿ ਹੈ। ਪੰਜਾਬ ਸਰਕਾਰ ਦੀ ਹਮਦਰਦੀ ਪਰਿਵਾਰ ਨਾਲ ਹੈ। ਮੂਸੇਵਾਲਾ ਦੀ ਸੁਰੱਖਿਆ ਲੀਕ ਹੋਣ ਦੇ ਸਵਾਲ ‘ਤੇ ਮੰਤਰੀ ਬਲਬੀਰ ਨੇ ਕਿਹਾ ਕਿ ਇਸ ਕਤਲ ਕਾਂਡ ਦੀ ਜਾਂਚ ਕਈ ਪਹਿਲੂਆਂ ਤੋਂ ਚੱਲ ਰਹੀ ਹੈ। ਜੇਕਰ ਉਨ੍ਹਾਂ ਦੀ ਪਾਰਟੀ ਦਾ ਕੋਈ ਮੈਂਬਰ ਵੀ ਮੂਸੇਵਾਲਾ ਦੀ ਸੁਰੱਖਿਆ ਨੂੰ ਲੀਕ ਕਰਨ ਲਈ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਸੁਰੱਖਿਆ ਵਿੱਚ ਕਟੌਤੀ ਕੀਤੇ ਜਾਣ ਤੋਂ ਅਗਲੇ ਹੀ ਦਿਨ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ |

The post ਮਾਨਸਾ ‘ਚ ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਰੱਖਿਆ ਸੜਕ ਦਾ ਨਾਂ, ਸੁਰੱਖਿਆ ਲੀਕ ‘ਤੇ ਕਾਰਵਾਈ ਦਾ ਦਾਅਵਾ appeared first on TheUnmute.com - Punjabi News.

Tags:
  • breaking-news
  • dr-balbir-singh
  • health-minister
  • mansa
  • news
  • ram-dutta-road
  • sidhu-moosewala
  • the-unmute-breaking-news
  • the-unmute-latest-news
  • the-unmute-punjabi-news

ਮਾਪਿਆਂ ਨੂੰ ਬੱਚਿਆਂ ਤੋਂ ਉਮੀਦਾਂ ਰੱਖਣੀਆਂ ਸੁਭਾਵਿਕ, ਸਿਰਫ਼ ਸਮਾਜਿਕ ਰੁਤਬਾ ਲਈ ਰੱਖਣਾ ਖ਼ਤਰਨਾਕ: PM ਮੋਦੀ

Friday 27 January 2023 08:47 AM UTC+00 | Tags: breaking-news delhi education education-system latest-news news pariksha-pe-charcha pariksha-pe-charcha-2023 pm-modi prime-minister-narendra-modi punjab-news the-unmute-breaking-news the-unmute-punjabi-news

ਚੰਡੀਗੜ੍ਹ 27 ਜਨਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ‘ਪਰੀਕਸ਼ਾ ਪੇ ਚਰਚਾ‘ 2023 ਦੇ 6ਵੇਂ ਐਡੀਸ਼ਨ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕੁਝ ਜ਼ਰੂਰੀ ਸਲਾਹ ਵੀ ਦਿੱਤੀ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਪਰੀਕਸ਼ਾ ਪੇ ਚਰਚਾ’ ਮੇਰੀ ਵੀ ਪ੍ਰੀਖਿਆ ਹੈ ਅਤੇ ਦੇਸ਼ ਦੇ ਕਰੋੜਾਂ ਵਿਦਿਆਰਥੀ ਮੇਰੀ ਪ੍ਰੀਖਿਆ ਲੈ ਰਹੇ ਹਨ… ਮੈਨੂੰ ਇਹ ਪ੍ਰੀਖਿਆ ਦੇਣ ‘ਚ ਮਜ਼ਾ ਆਉਂਦਾ ਹੈ।

ਪਰਿਵਾਰਾਂ ਲਈ ਆਪਣੇ ਬੱਚਿਆਂ ਤੋਂ ਉਮੀਦਾਂ ਰੱਖਣੀਆਂ ਸੁਭਾਵਿਕ ਹੈ, ਪਰ ਜੇਕਰ ਇਹ ਸਿਰਫ਼ ਸਮਾਜਿਕ ਰੁਤਬਾ ਕਾਇਮ ਰੱਖਣ ਲਈ ਹੋਵੇ, ਤਾਂ ਇਹ ਖ਼ਤਰਨਾਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਵਲ ਇਮਤਿਹਾਨ ਲਈ ਹੀ ਨਹੀਂ ਸਗੋਂ ਜੀਵਨ ਵਿੱਚ ਵੀ ਸਾਨੂੰ ਸਮੇਂ ਦੇ ਪ੍ਰਬੰਧਨ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਸਮੇਂ ਸਿਰ ਨਾ ਹੋਣ ਕਾਰਨ ਕੰਮ ਦੇ ਢੇਰ ਲੱਗ ਜਾਂਦੇ ਹਨ। ਕੰਮ ਕਰਕੇ ਕਦੇ ਥੱਕਦਾ ਨਹੀਂ, ਕੰਮ ਪੂਰਾ ਕਰਨ ਤੋਂ ਬਾਅਦ ਸੰਤੁਸ਼ਟੀ ਮਿਲਦੀ ਹੈ।

ਕੀ ਤੁਸੀਂ ਕਦੇ ਆਪਣੀ ਮਾਂ ਦੇ ਸਮੇਂ ਦੇ ਪ੍ਰਬੰਧਨ ਦੇ ਹੁਨਰ ਨੂੰ ਦੇਖਿਆ ਹੈ?’

‘ਪਰੀਕਸ਼ਾ ਪੇ ਚਰਚਾ’ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੀ ਤੁਸੀਂ ਕਦੇ ਆਪਣੀ ਮਾਂ ਦਾ ਸਮਾਂ ਪ੍ਰਬੰਧਨ ਹੁਨਰ ਦੇਖਿਆ ਹੈ? ਇੱਕ ਮਾਂ ਕਦੇ ਵੀ ਆਪਣੇ ਕੰਮ ਦੀ ਵੱਡੀ ਮਾਤਰਾ ਵਿੱਚ ਬੋਝ ਮਹਿਸੂਸ ਨਹੀਂ ਕਰਦੀ। ਜੇਕਰ ਤੁਸੀਂ ਆਪਣੀ ਮਾਂ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਤੁਸੀਂ ਸਮਝ ਸਕੋਗੇ ਕਿ ਤੁਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਕਿਵੇਂ ਸੰਭਾਲ ਸਕਦੇ ਹੋ।

‘ਨਕਲ ਨਾਲ ਜ਼ਿੰਦਗੀ ਨਹੀਂ ਬਣਾਈ ਜਾ ਸਕਦੀ’

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਿਹਨਤੀ ਬੱਚਿਆਂ ਨੂੰ ਇਹ ਚਿੰਤਾ ਹੁੰਦੀ ਹੈ ਕਿ ਮੈਂ ਸਖ਼ਤ ਮਿਹਨਤ ਕਰਦਾ ਹਾਂ ਅਤੇ ਕੁਝ ਲੋਕ ਚੋਰੀ ਕਰਕੇ ਆਪਣਾ ਕੰਮ ਕਰਵਾਉਂਦੇ ਹਨ। ਕਦਰਾਂ-ਕੀਮਤਾਂ ਵਿੱਚ ਇਹ ਤਬਦੀਲੀ ਸਮਾਜ ਲਈ ਖ਼ਤਰਨਾਕ ਹੈ। ਹੁਣ ਜ਼ਿੰਦਗੀ ਬਦਲ ਗਈ ਹੈ, ਦੁਨੀਆ ਬਹੁਤ ਬਦਲ ਗਈ ਹੈ। ਅੱਜ ਹਰ ਕਦਮ ‘ਤੇ ਇਮਤਿਹਾਨ ਹੈ। ਜ਼ਿੰਦਗੀ ਨਕਲ ਨਾਲ ਨਹੀਂ ਬਣਾਈ ਜਾ ਸਕਦੀ।

ਕਦੇ ਦਬਾਅ ਵਿੱਚ ਨਾ ਰਹੋ

ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਅਸੀਂ ਜਿੰਨੀਆਂ ਮਰਜ਼ੀ ਚੋਣਾਂ ਜਿੱਤਦੇ ਹਾਂ, ਅਜਿਹਾ ਦਬਾਅ ਬਣਾਇਆ ਜਾਂਦਾ ਹੈ ਕਿ ਸਾਨੂੰ ਹਾਰਨਾ ਹੀ ਨਹੀਂ ਹੈ । ਹਰ ਪਾਸਿਓਂ ਦਬਾਅ ਬਣਾਇਆ ਜਾਂਦਾ ਹੈ। ਕੀ ਸਾਨੂੰ ਇਨ੍ਹਾਂ ਦਬਾਵਾਂ ਦੇ ਅੱਗੇ ਝੁਕਣਾ ਚਾਹੀਦਾ ਹੈ? ਜੇਕਰ ਤੁਸੀਂ ਆਪਣੀ ਗਤੀਵਿਧੀ ‘ਤੇ ਕੇਂਦਰਿਤ ਰਹੋਗੇ ਤਾਂ ਤੁਸੀਂ ਅਜਿਹੇ ਸੰਕਟ ‘ਚੋਂ ਬਾਹਰ ਆ ਜਾਓਗੇ। ਕਦੇ ਵੀ ਦਬਾਵਾਂ ਦੇ ਦਬਾਅ ਅੱਗੇ ਨਾ ਹਾਰੋ।

ਵਿਦਿਆਰਥੀਆਂ ਨੂੰ ਸਮਾਰਟ ਵਰਕ ਦੀਆਂ ਬਾਰੀਕੀਆਂ ਦੱਸੀਆਂ

ਪੀਐਮ ਮੋਦੀ (Pm modi) ਨੇ ਕਿਹਾ ਕਿ ਅਜਿਹੇ ਲੋਕ ਹਨ ਜੋ ਬਹੁਤ ਮਿਹਨਤ ਕਰਦੇ ਹਨ। ਕੁਝ ਲੋਕਾਂ ਲਈ ਸਖ਼ਤ ਮਿਹਨਤ ਉਨ੍ਹਾਂ ਦੇ ਜੀਵਨ ਦੇ ਸ਼ਬਦਕੋਸ਼ ਵਿੱਚ ਮੌਜੂਦ ਨਹੀਂ ਹੈ। ਕੁਝ ਮੁਸ਼ਕਲ ਨਾਲ ਸਮਾਰਟ ਵਰਕ ਕਰਦੇ ਹਨ ਅਤੇ ਕੁਝ ਸਮਾਰਟ ਤਰੀਕੇ ਨਾਲ ਸਖ਼ਤ ਮਿਹਨਤ ਕਰਦੇ ਹਨ। ਸਾਨੂੰ ਇਨ੍ਹਾਂ ਪਹਿਲੂਆਂ ਦੀਆਂ ਬਾਰੀਕੀਆਂ ਨੂੰ ਸਿੱਖਣਾ ਚਾਹੀਦਾ ਹੈ ਅਤੇ ਨਤੀਜੇ ਲਈ ਉਸ ਅਨੁਸਾਰ ਕੰਮ ਕਰਨਾ ਚਾਹੀਦਾ ਹੈ।

ਆਮ ਲੋਕ ਅਸਾਧਾਰਨ ਕੰਮ ਕਰ ਰਹੇ ਹਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਵਾਰ ਤੁਸੀਂ ਸਵੀਕਾਰ ਕਰ ਲਿਆ ਹੈ ਕਿ ਮੇਰੇ ਕੋਲ ਇਹ ਸਮਰੱਥਾ ਹੈ, ਇਹ ਸਥਿਤੀ ਹੈ, ਫਿਰ ਮੈਨੂੰ ਇਸ ਦੇ ਅਨੁਕੂਲ ਚੀਜ਼ਾਂ ਲੱਭਣੀਆਂ ਪੈਣਗੀਆਂ। ਬਹੁਤੇ ਲੋਕ ਸਾਧਾਰਨ ਹਨ, ਅਸਧਾਰਨ ਲੋਕ ਬਹੁਤ ਘੱਟ ਹੁੰਦੇ ਹਨ । ਸਾਧਾਰਨ ਲੋਕ ਅਸਧਾਰਨ ਕੰਮ ਕਰਦੇ ਹਨ ਅਤੇ ਜਦੋਂ ਆਮ ਲੋਕ ਅਸਧਾਰਨ ਕੰਮ ਕਰਦੇ ਹਨ ਤਾਂ ਉਹ ਉੱਚਾਈਆਂ ‘ਤੇ ਜਾਂਦੇ ਹਨ।

ਦੁਨੀਆ ਭਾਰਤ ਨੂੰ ਉਮੀਦ ਦੀ ਕਿਰਨ ਵਜੋਂ ਦੇਖ ਰਹੀ ਹੈ|

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਨੂੰ ਦੁਨੀਆ ਵਿੱਚ ਆਰਥਿਕ ਤੁਲਨਾ ਵਿੱਚ ਉਮੀਦ ਦੀ ਕਿਰਨ ਵਜੋਂ ਦੇਖਿਆ ਜਾ ਰਿਹਾ ਹੈ। 2-3 ਸਾਲ ਪਹਿਲਾਂ ਸਾਡੀ ਸਰਕਾਰ ਬਾਰੇ ਲਿਖਿਆ ਸੀ ਕਿ ਉਨ੍ਹਾਂ ਕੋਲ ਕੋਈ ਅਰਥ ਸ਼ਾਸਤਰੀ ਨਹੀਂ ਹੈ, ਸਭ ਸਾਧਾਰਨ ਹੈ, ਪ੍ਰਧਾਨ ਮੰਤਰੀ ਨੂੰ ਅਰਥ ਸ਼ਾਸਤਰ ਬਾਰੇ ਕੁਝ ਨਹੀਂ ਪਤਾ। ਜਿਸ ਦੇਸ਼ ਨੂੰ ਆਮ ਕਿਹਾ ਜਾਂਦਾ ਸੀ, ਅੱਜ ਉਹ ਦੇਸ਼ ਚਮਕ ਰਿਹਾ ਹੈ।

The post ਮਾਪਿਆਂ ਨੂੰ ਬੱਚਿਆਂ ਤੋਂ ਉਮੀਦਾਂ ਰੱਖਣੀਆਂ ਸੁਭਾਵਿਕ, ਸਿਰਫ਼ ਸਮਾਜਿਕ ਰੁਤਬਾ ਲਈ ਰੱਖਣਾ ਖ਼ਤਰਨਾਕ: PM ਮੋਦੀ appeared first on TheUnmute.com - Punjabi News.

Tags:
  • breaking-news
  • delhi
  • education
  • education-system
  • latest-news
  • news
  • pariksha-pe-charcha
  • pariksha-pe-charcha-2023
  • pm-modi
  • prime-minister-narendra-modi
  • punjab-news
  • the-unmute-breaking-news
  • the-unmute-punjabi-news

ਫਾਈਨਲ ਮੁਕਾਬਲਾ ਹਾਰਨ ਤੋਂ ਬਾਅਦ ਭਾਵੁਕ ਹੋਈ ਸਾਨੀਆ ਮਿਰਜ਼ਾ, ਜਾਣੋ ਕਦੋਂ ਲਵੇਗੀ ਸੰਨਿਆਸ

Friday 27 January 2023 09:03 AM UTC+00 | Tags: australian-open-2023 grand-slam mixed-doubles-final mixed-doubles-tennjis news rohan-bopanna sania-mirza sports-news teennis-news the-unmute-breaking-news the-unmute-latest-update the-unmute-punjabi-news

ਚੰਡੀਗੜ੍ਹ 27 ਜਨਵਰੀ 2023: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਨੂੰ ਆਪਣੇ ਆਖਰੀ ਗ੍ਰੈਂਡ ਸਲੈਮ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਨੀਆ ਮਿਰਜ਼ਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਆਸਟ੍ਰੇਲੀਅਨ ਓਪਨ ਉਸ ਦਾ ਆਖਰੀ ਗਰੈਂਡ ਸਲੈਮ ਟੂਰਨਾਮੈਂਟ ਹੋਵੇਗਾ।

ਸਾਨੀਆ ਮਿਰਜ਼ਾ ਨੇ ਇਸ ਟੂਰਨਾਮੈਂਟ ਵਿੱਚ ਦੋ ਵਰਗਾਂ ਵਿੱਚ ਭਾਗ ਲਿਆ। ਮਹਿਲਾ ਡਬਲਜ਼ ਵਿੱਚ ਸਾਨੀਆ ਦੀ ਜੋੜੀ ਕਜ਼ਾਕਿਸਤਾਨ ਦੀ ਅੰਨਾ ਦਾਨਿਲਿਨਾ ਨਾਲ ਸੀ, ਦੋਵੇਂ ਹੀ ਮਹਿਲਾ ਡਬਲਜ਼ ਦੇ ਦੂਜੇ ਦੌਰ ਵਿੱਚ ਬਾਹਰ ਹੋ ਗਈਆਂ ਹਨ । ਹਾਲਾਂਕਿ ਮਿਕਸਡ ਡਬਲਜ਼ ਵਿੱਚ ਸਾਨੀਆ ਨੇ ਰੋਹਨ ਬੋਪੰਨਾ ਨਾਲ ਮਿਲ ਕੇ ਫਾਈਨਲ ਵਿੱਚ ਥਾਂ ਬਣਾਈ। ਹਾਲਾਂਕਿ ਉਸ ਦਾ ਆਪਣੇ ਆਖਰੀ ਗ੍ਰੈਂਡ ਸਲੈਮ ‘ਚ ਚੈਂਪੀਅਨ ਬਣਨ ਦਾ ਸੁਪਨਾ ਫਾਈਨਲ ‘ਚ ਹਾਰ ਨਾਲ ਖਤਮ ਹੋ ਗਿਆ।

ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੀ ਜੋੜੀ ਬ੍ਰਾਜ਼ੀਲ ਦੀ ਲੁਈਸਾ ਸਟੇਫਨੀ ਅਤੇ ਰਾਫੇਲ ਮਾਟੋਸ ਤੋਂ 6-7, 2-6 ਨਾਲ ਹਾਰ ਗਈ। ਫਾਈਨਲ ‘ਚ ਹਾਰ ਤੋਂ ਬਾਅਦ ਬੋਲਦੇ ਹੋਏ ਸਾਨੀਆ ਕਾਫੀ ਭਾਵੁਕ ਹੋ ਗਈ ਅਤੇ ਆਪਣੇ ਹੰਝੂ ਨਹੀਂ ਰੋਕ ਸਕੀ। ਹਾਲਾਂਕਿ, ਉਸਨੇ ਜਲਦੀ ਹੀ ਆਪਣੇ ਆਪ ‘ਤੇ ਕਾਬੂ ਪਾ ਲਿਆ ਅਤੇ ਆਪਣੀ ਗੱਲ ਪੂਰੀ ਕੀਤੀ।

ਮੈਚ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਕਿਹਾ ਕਿ “ਮੈਂ ਅਜੇ ਦੋ ਹੋਰ ਟੂਰਨਾਮੈਂਟ ਖੇਡਣੇ ਹਨ। ਮੇਰੇ ਕਰੀਅਰ ਦੀ ਸ਼ੁਰੂਆਤ ਮੈਲਬੌਰਨ ਵਿੱਚ ਹੀ ਹੋਈ ਸੀ। 2005 ਵਿੱਚ ਮੈਂ ਤੀਜੇ ਦੌਰ ਵਿੱਚ ਸੇਰੇਨਾ ਵਿਲੀਅਮਜ਼ ਦੇ ਖ਼ਿਲਾਫ਼ ਖੇਡੀ ਸੀ। ਉਸ ਸਮੇਂ ਮੈਂ 18 ਸਾਲ ਦੀ ਸੀ। ਮੈਂ ਖੁਸ਼ਕਿਸਮਤ ਰਹੀ ਹਾਂ। ਇੱਥੇ ਵਾਰ-ਵਾਰ ਆਉਣ ਅਤੇ ਇੱਥੇ ਕਈ ਟੂਰਨਾਮੈਂਟ ਜਿੱਤਣ ਦੇ ਯੋਗ ਹੋਣ ਲਈ। ਕੁਝ ਸ਼ਾਨਦਾਰ ਫਾਈਨਲ ਵੀ ਖੇਡੇ। ਰੋਡ ਲੇਵਰ ਮੇਰੀ ਜ਼ਿੰਦਗੀ ਵਿੱਚ ਖਾਸ ਰਿਹਾ ਹੈ। ਮੈਨੂੰ ਇੱਥੇ ਘਰ ਵਰਗਾ ਮਹਿਸੂਸ ਕਰਵਾਉਣ ਲਈ ਤੁਹਾਡਾ ਧੰਨਵਾਦ।”

The post ਫਾਈਨਲ ਮੁਕਾਬਲਾ ਹਾਰਨ ਤੋਂ ਬਾਅਦ ਭਾਵੁਕ ਹੋਈ ਸਾਨੀਆ ਮਿਰਜ਼ਾ, ਜਾਣੋ ਕਦੋਂ ਲਵੇਗੀ ਸੰਨਿਆਸ appeared first on TheUnmute.com - Punjabi News.

Tags:
  • australian-open-2023
  • grand-slam
  • mixed-doubles-final
  • mixed-doubles-tennjis
  • news
  • rohan-bopanna
  • sania-mirza
  • sports-news
  • teennis-news
  • the-unmute-breaking-news
  • the-unmute-latest-update
  • the-unmute-punjabi-news

CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ 400 ਹੋਰ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ

Friday 27 January 2023 09:17 AM UTC+00 | Tags: aam-aadmi-party amritsar arvind-kejriwal breaking-news cm-bhagwant-mann latest-news mohalla-clinics news punjab-news

ਚੰਡੀਗੜ੍ਹ 27 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਵਿੱਚ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਪਹਿਲਾਂ ਸ਼ੁਰੂ ਹੋਏ ਮੁਹੱਲਾ ਕਲੀਨਿਕਾਂ (Mohalla Clinics) ਦੇ ਸ਼ਾਨਦਾਰ ਹੁੰਗਾਰੇ ਨੂੰ ਦੇਖਦਿਆਂ ਮੁੱਖ ਮੰਤਰੀ ਮਾਨ ਨੇ 400 ਹੋਰ ਆਮ ਆਦਮੀ ਕਲੀਨਿਕਾਂ ਨੂੰ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ । ਜਿਕਰਯੋਗ ਹੈ ਕਿ 15 ਅਗਸਤ 2022 ਨੂੰ 100 ਕਲੀਨਿਕ ਖੋਲ੍ਹੇ ਸਨ, ਬਾਕੀ 400 ਕਲੀਨਿਕ ਅੱਜ ਅੰਮ੍ਰਿਤਸਰ ਤੋਂ ਸ਼ੁਰੂ ਕੀਤੇ ਗਏ ਹਨ।

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਟ੍ਰਾਇਲ ਲਈ 100 ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ ਅਤੇ ਉਹ ਸਫਲ ਰਹੇ, ਇਸ ਲਈ 400 ਨਵੇਂ ਮੁਹੱਲਾ ਕਲੀਨਿਕ ਦਿੱਤੇ ਜਾ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਹੋਰ ਸਰਕਾਰੀ ਨੌਕਰੀਆਂ ਉਪਲਬਧ ਕਰਵਾਈਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਅਸੀਂ ਇੱਕ ਨਵੀਂ ਸਕੀਮ ਲੈ ਕੇ ਆਵਾਂਗੇ, ਜਿਸ ਰਾਹੀਂ ਤੁਹਾਡੇ ਘਰ ਰਾਸ਼ਨ ਤੋਂ ਲੈ ਕੇ ਪੈਨਸ਼ਨ ਤੱਕ ਪਹੁੰਚ ਜਾਵੇਗੀ। ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪਵੇਗੀ।

ਤੁਹਾਨੂੰ ਦੱਸ ਦਈਏ ਕਿ ਮੁਹੱਲਾ ਕਲੀਨਿਕਾਂ (Mohalla Clinics) ਵਿੱਚ ਐਮ.ਬੀ.ਬੀ.ਐਸ ਡਾਕਟਰ, 4-5 ਮੈਂਬਰਾਂ ਦਾ ਸਟਾਫ ਹੋਵੇਗਾ। ਆਨਲਾਈਨ ਰਿਹਾਇਸ਼, ਹਾਈ-ਟੈਕ ਸਹੂਲਤਾਂ ਅਤੇ ਏ.ਸੀ. ਵੇਟਿੰਗ ਏਰੀਆ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਕਲੀਨਿਕਾਂ ਵਿੱਚ ਇਲਾਜ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ। 41 ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।

ਇਸ ਦੌਰਾਨ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਕਿ ਪੰਜਾਬ ‘ਚ ’ਸਰਕਾਰ ਤੁਹਾਡੇ ਦੁਆਰਾ’ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਹਰ ਜ਼ਿਲ੍ਹੇ ਦੇ ਡੀ.ਸੀ., ਐਸ.ਡੀ.ਐਮ. ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਕੰਮ ਕਰਨਗੇ। ਹਫ਼ਤੇ ਵਿੱਚ ਦੋ ਦਿਨ ਪਿੰਡ ਵਿੱਚ ਬੈਠ ਕੇ ਕੰਮ ਕਰਨਗੇ। ਇਸ ਤੋਂ ਇਲਾਵਾ ਲੋਕਾਂ ਦੇ ਘਰ ਜਾ ਕੇ ਕੰਮ ਕਰਨਗੇ। ਆਪਣੇ ਕੰਪਿਊਟਰ ਨੂੰ ਆਪਣੇ ਨਾਲ ਲੈ ਕੇ ਜਾਣਗੇ ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਖੋਲ੍ਹੇ ਜਾਣਗੇ ਕਲੀਨਿਕ

ਅੰਮ੍ਰਿਤਸਰ 30, ਗੁਰਦਾਸਪੁਰ 30, ਫਾਜ਼ਿਲਕਾ 21, ਫਤਿਹਗੜ੍ਹ ਸਾਹਿਬ 16, ਬਠਿੰਡਾ 16, ਸ੍ਰੀ ਮੁਕਤਸਰ ਸਾਹਿਬ 16, ਫ਼ਿਰੋਜ਼ਪੁਰ 16, ਮੋਹਾਲੀ 14, ਸੰਗਰੂਰ 14, ਕਪੂਰਥਲਾ 14, ਰੂਪਨਗਰ 14, ਤਰਤਾਰਨ 11, ਪਠਾਨਕੋਟ 11, ਪਠਾਨਕੋਟ 19, ਪਠਾਨਕੋਟ 19, ਮੋਗਾ 3 , ਹੁਸ਼ਿਆਰਪੁਰ 35, ਲੁਧਿਆਣਾ 34, ਜਲੰਧਰ 32, ਮਾਨਸਾ 8, ਫਰੀਦਕੋਟ 8 ਅਤੇ ਮਲੇਰਕੋਟਲਾ 5 ਖੋਲ੍ਹੇ ਜਾਣਗੇ |

The post CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ 400 ਹੋਰ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ appeared first on TheUnmute.com - Punjabi News.

Tags:
  • aam-aadmi-party
  • amritsar
  • arvind-kejriwal
  • breaking-news
  • cm-bhagwant-mann
  • latest-news
  • mohalla-clinics
  • news
  • punjab-news

ਫਿਰੋਜ਼ਪੁਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ BSF ਨੇ ਹੈਰੋਇਨ ਦੇ 3 ਪੈਕਟ ਕੀਤੇ ਬਰਾਮਦ

Friday 27 January 2023 09:29 AM UTC+00 | Tags: breaking-news bsf drug-smuggler drug-smugling ferozepur heroin india-pakistan-border news punjab-news punjab-police the-unmute-breaking-news the-unmute-latest-news the-unmute-news the-unmute-punjabi-news

ਚੰਡੀਗੜ੍ਹ 27 ਜਨਵਰੀ 2023: ਸੰਘਣੀ ਧੁੰਦ ਦੇ ਵਿਚਕਾਰ ਗਣਤੰਤਰ ਦਿਵਸ ਮੌਕੇ ਫਿਰੋਜ਼ਪੁਰ (Ferozepur) ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐੱਸਐੱਫ ਨੇ ਹੈਰੋਇਨ ਦੇ 3 ਪੈਕਟ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਬੀਐਸਐਫ ਪਿੰਡ ਟੇਂਡੀਵਾਲਾ ਖੇਤਰ ਵਿੱਚ ਆਈਬੀ ਟਰੈਕ ਵੱਲੋਂ ਮਨੁੱਖੀ ਪੈਰਾਂ ਦੇ ਨਿਸ਼ਾਨ ਦੇਖੇ ਗਏ।

ਇਸ ਦੌਰਾਨ ਬੀਐਸਐਫ ਨੇ ਸ਼ੱਕ ਦੇ ਆਧਾਰ ‘ਤੇ ਇਸ ਇਲਾਕੇ ‘ਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਇਲਾਕੇ ਦੀ ਚੈਕਿੰਗ ਦੌਰਾਨ ਪੁਲੀਸ ਨੂੰ ਪੀਲੇ ਰੰਗ ਦੀ ਟੇਪ ਵਿੱਚ ਲਪੇਟੇ 3 ਪੈਕੇਟ ਮਿਲੇ, ਜਿਸ ਵਿੱਚ 3 ਕਿਲੋ ਹੈਰੋਇਨ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਸੀ ਅਤੇ ਬੀਐਸਐਫ ਵਿਜੀਲੈਂਸ ਨੇ ਇੱਕ ਵਾਰ ਫਿਰ ਪਾਕਿਸਤਾਨੀ ਅਤੇ ਭਾਰਤੀ ਸਮੱਗਲਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ 21 ਕਰੋੜ ਰੁਪਏ ਦੱਸੀ ਜਾਂਦੀ ਹੈ।

The post ਫਿਰੋਜ਼ਪੁਰ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਨੇ ਹੈਰੋਇਨ ਦੇ 3 ਪੈਕਟ ਕੀਤੇ ਬਰਾਮਦ appeared first on TheUnmute.com - Punjabi News.

Tags:
  • breaking-news
  • bsf
  • drug-smuggler
  • drug-smugling
  • ferozepur
  • heroin
  • india-pakistan-border
  • news
  • punjab-news
  • punjab-police
  • the-unmute-breaking-news
  • the-unmute-latest-news
  • the-unmute-news
  • the-unmute-punjabi-news

ਈਕੋ ਫਰੈਂਡਲੀ ਟੂਰਿਜ਼ਮ ਵਜੋਂ ਉਭਰੇਗਾ ਹੁਸ਼ਿਆਰਪੁਰ : ਲਾਲ ਚੰਦ ਕਟਾਰੂਚੱਕ

Friday 27 January 2023 09:35 AM UTC+00 | Tags: breaking-news chauhal-dam-of-hoshiarpur eco-friendly-tourism eco-friendly-tourism-spot forest forest-and-wildlife-minister-punjab lal-chand-kataruchak news

ਹੁਸ਼ਿਆਰਪੁਰ, 27 ਜਨਵਰੀ, 2023: ਜੰਗਲਾਤ ਤੇ ਜੰਗਲੀ ਜੀਵ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹੁਸ਼ਿਆਰਪੁਰ ਨੂੰ ਈਕੋ ਫਰੈਂਡਲੀ ਟੂਰਿਜ਼ਮ (Eco-Friendly Tourism) ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਥਾਨਾ ਡੈਮ ਵਿਚ ਸਥਾਪਿਤ ਥਾਨਾ ਨੇਚਰ ਰੀਟਰੀਟ ਅਤੇ ਜੰਗਲ ਸਫਾਰੀ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਹੁਣ ਹੁਸ਼ਿਆਰਪੁਰ ਦੀਆਂ ਹੋਰਨਾਂ ਥਾਵਾਂ 'ਤੇ ਵੀ ਇਸੇ ਤਰ੍ਹਾਂ ਦੀ ਪਹਿਲ ਕੀਤੀ ਜਾ ਰਹੀ ਹੈ।

ਉਹ ਅੱਜ ਨਵੀਨੀਕਰਨ ਕੀਤੇ ਗਏ ਚੌਹਾਲ ਵਿਸ਼ਰਾਮ ਘਰ ਦਾ ਉਦਘਾਟਨ ਕਰਨ ਉਪਰੰਤ ਨੇਚਰ ਅਵੇਅਰਨੈਸ ਕੈਂਪ ਸਾਈਟ ਅਤੇ ਤੱਖਣੀ ਵਾਈਲਡ ਲਾਈਫ ਸੈਂਚੁਰੀ ਦਾ ਦੌਰਾ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ.ਐਸ.ਪੀ. ਸਰਤਾਜ ਸਿੰਘ ਚਾਹਲ, ਪ੍ਰਧਾਨ ਮੁੱਖ ਵਣ ਪਾਲ ਆਰ.ਕੇ. ਮਿਸ਼ਰਾ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਾਲਾ, ਹਰਵਿੰਦਰ ਸਿੰਘ ਬਖਸ਼ੀ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਅਤੇ ਵਣ ਪਾਲ ਨਾਰਥ ਸਰਕਲ ਡਾ. ਸੰਜੀਵ ਕੁਮਾਰ ਤਿਵਾੜੀ ਵੀ ਮੌਜੂਦ ਸਨ।

ਵਣ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਚੌਹਾਲ ਡੈਮ ਨੂੰ ਈਕ ਫਰੈਂਡਲੀ ਟੂਰਿਸਟ (Eco-Friendly Tourism) ਸਪਾਟ ਦੇ ਤੌਰ 'ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ-ਜਿਥੇ ਨੇਚਰ ਅਵੇਅਰਨੈਸ ਕੈਂਪ ਬਣਾ ਕੇ ਈਕ ਫਰੈਂਡਲੀ ਹੱਟਸ ਤਿਆਰ ਕੀਤੀ ਜਾਵੇਗੀ, ਉਥੇ ਜੰਗਲ ਸਫ਼ਾਰੀ ਲਈ ਨੇਚਰ ਟਰੇਲ ਟਰੈਕ ਵੀ ਤਿਆਰ ਕੀਤਾ ਜਾਵੇਗਾ, ਤਾਂ ਜੋ ਨਾ ਸਿਰਫ਼ ਜ਼ਿਲ੍ਹੇ ਬਲਕਿ ਹੋਰ ਜ਼ਿਲ੍ਹਿਆਂ ਦੇ ਲੋਕ ਵੀ ਇਸ ਸੁੰਦਰ ਸਥਾਨ ਦਾ ਆਨੰਦ ਲੈ ਸਕਣ।

ਇਸ ਦੌਰਾਨ ਤੱਖਣੀ ਵਾਈਲਡ ਲਾਈਫ ਸੈਂਚੁਰੀ ਦਾ ਦੌਰਾ ਕਰਦੇ ਹੋਏ ਵਣ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਜੰਗਲੀ ਜੀਵਾਂ ਪ੍ਰਤੀ ਜਾਗਰੂਕ ਕਰਨ ਲਈ ਤੱਖਣੀ ਵਾਈਲਡ ਲਾਈਫ ਸੈਂਚੁਰੀ ਵਿਚ ਵੀ ਸੈਰ ਸਪਾਟੇ ਨੂੰ ਬੜਾਵਾ ਦੇਣ ਵਾਲੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਵਿਚ ਜੰਗਲ ਸਫ਼ਾਰੀ ਮੁੱਖ ਹੈ।

ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਵਣ ਵਿਭਾਗ ਸੈਰ ਸਪਾਟੇ ਨੂੰ ਬੜਾਵਾ ਦੇਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਸੈਰ ਸਪਾਟੇ ਦੀ ਦ੍ਰਿਸ਼ਟੀ ਵਿਚ ਤੱਖਣੀ ਵਾਈਲਡ ਲਾਈਫ ਸੈਂਚੁਰੀ ਵਿਚ ਵੀ ਦੂਰ-ਦੁਰਾਡੇ ਤੋਂ ਸੈਲਾਨੀ ਆਉਣਗੇ। ਇਸ ਮੌਕੇ ਡੀ.ਐਫ.ਓ ਹੁਸ਼ਿਆਰਜਪੁਰ ਅਮਨੀਤ ਸਿੰਘ, ਡੀ.ਐਫ.ਓ ਵਾਈਲਡ ਲਾਈਫ ਰਾਜੇਸ਼ ਮਹਾਜਨ, ਰੇਂਜ ਅਫ਼ਸਰ ਜਤਿੰਦਰ ਰਾਣਾ, ਸੰਜੀਵ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

The post ਈਕੋ ਫਰੈਂਡਲੀ ਟੂਰਿਜ਼ਮ ਵਜੋਂ ਉਭਰੇਗਾ ਹੁਸ਼ਿਆਰਪੁਰ : ਲਾਲ ਚੰਦ ਕਟਾਰੂਚੱਕ appeared first on TheUnmute.com - Punjabi News.

Tags:
  • breaking-news
  • chauhal-dam-of-hoshiarpur
  • eco-friendly-tourism
  • eco-friendly-tourism-spot
  • forest
  • forest-and-wildlife-minister-punjab
  • lal-chand-kataruchak
  • news

ਫਗਵਾੜਾ 'ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਦੁਕਾਨਦਾਰ ਨੂੰ ਮਾਰੀ ਗੋਲੀ, ਜਾਂਚ 'ਚ ਜੁਟੀ ਪੁਲਿਸ

Friday 27 January 2023 10:40 AM UTC+00 | Tags: breaking-news city-phagwara-sho crime latest-news murder news punjab-news punjab-police sho-amandeep-singh-nahar shooting-case the-unmute-breaking-news the-unmute-latest-update the-unmute-news the-unmute-punjabi-news

ਚੰਡੀਗੜ੍ਹ, 27 ਜਨਵਰੀ 2023: ਪੰਜਾਬ ਦੇ ਫਗਵਾੜਾ (Phagwara) ਸ਼ਹਿਰ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਇੱਕ ਕਰਿਆਨੇ ਦੇ ਦੁਕਾਨਦਾਰ ਦੀ ਗੋਲੀ ਮਾਰ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਗੋਲੀ ਦੁਕਾਨਦਾਰ ਦੀ ਛਾਤੀ ਵਿੱਚ ਲੱਗੀ ਉਸ ਨੂੰ ਸਥਾਨਕ ਲੋਕਾਂ ਨੇ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਗੰਭੀਰ ਹਾਲਤ ‘ਚ ਜਲੰਧਰ ਦੇ ਨਿੱਜੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।

ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਦੋ ਸਨ। ਜਦੋਂ ਹਮਲਾਵਰਾਂ ਨੇ ਹਮਲਾ ਕੀਤਾ ਤਾਂ ਦੁਕਾਨਦਾਰ ਸੰਜੇ ਸਚਦੇਵਾ, ਜੋ ਕਿ ਮਨੀ ਐਕਸਚੇਂਜਰ ਦਾ ਕੰਮ ਵੀ ਕਰਦਾ ਹੈ, ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸੇ ਸਮੇਂ ਦੋ ਨੌਜਵਾਨ ਉਥੇ ਆਏ ਉਹ ਬਿਨਾਂ ਕਿਸੇ ਕਾਰਨ ਸੰਜੇ ਨਾਲ ਝਗੜਾ ਕਰਨ ਲੱਗਾ। ਸੰਜੇ ਨਾਲ ਲੜਦੇ ਹੋਏ ਇਕ ਨੌਜਵਾਨ ਨੇ ਪਿਸਤੌਲ ਕੱਢ ਕੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਗੁਆਂਢੀਆਂ ਨੇ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ਤੋਂ 32 ਬੋਰ ਪਿਸਤੌਲ ਦਾ ਕਾਰਤੂਸ ਬਰਾਮਦ ਕੀਤਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਸਿਰਫ਼ ਇੱਕ ਵਾਰ ਗੋਲੀ ਚਲਾਈ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੋਟਰਸਾਈਕਲ ‘ਤੇ ਆਏ ਨੌਜਵਾਨਾਂ ਨੇ ਕੋਈ ਲੁੱਟ-ਖੋਹ ਨਹੀਂ ਕੀਤੀ, ਸਿਰਫ ਝਗੜਾ ਕੀਤਾ ਸੀ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਨ੍ਹਾਂ ਨੂੰ ਇਹ ਵੀ ਸਮਝ ਨਹੀਂ ਆ ਰਿਹਾ ਕਿ ਨੌਜਵਾਨਾਂ ਨੇ ਸੰਜੇ ਨੂੰ ਗੋਲੀ ਕਿਉਂ ਮਾਰੀ।

ਸਿਟੀ ਫਗਵਾੜਾ (Phagwara) ਦੇ ਐਸਐਚਓ ਅਮਨਦੀਪ ਸਿੰਘ ਨਾਹਰ ਨੇ ਦੱਸਿਆ ਕਿ ਮੌਕੇ ਤੋਂ 32 ਬੋਰ ਦੇ ਪਿਸਤੌਲ ਦੇ ਕਾਰਤੂਸ ਬਰਾਮਦ ਹੋਏ ਹਨ। ਇਲਾਕੇ ਦੇ ਲੋਕਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਗੋਲੀ ਚੱਲਣ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

The post ਫਗਵਾੜਾ ‘ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਦੁਕਾਨਦਾਰ ਨੂੰ ਮਾਰੀ ਗੋਲੀ, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News.

Tags:
  • breaking-news
  • city-phagwara-sho
  • crime
  • latest-news
  • murder
  • news
  • punjab-news
  • punjab-police
  • sho-amandeep-singh-nahar
  • shooting-case
  • the-unmute-breaking-news
  • the-unmute-latest-update
  • the-unmute-news
  • the-unmute-punjabi-news

ਲੁਧਿਆਣਾ ਪੁਲਿਸ ਨੇ ਦੋ ਸਮੱਗਲਰਾਂ ਨੂੰ ਨਸ਼ੀਲੇ ਪਦਾਰਥ, ਹਥਿਆਰਾਂ ਤੇ 7.70 ਲੱਖ ਦੀ ਡਰੱਗ ਮਨੀ ਸਮੇਤ ਕੀਤਾ ਕਾਬੂ

Friday 27 January 2023 10:55 AM UTC+00 | Tags: 76 breaking-news commissioner-of-police-ludhiana-mandeep-singh-sidhu ludhiana-police news punjab-dgp-gaurav-yadav punjab-government punjab-police smugglers the-unmute-breaking-news the-unmute-news the-unmute-update

ਚੰਡੀਗੜ੍ਹ, 27 ਜਨਵਰੀ 2023: ਪੰਜਾਬ ਦੇ ਲੁਧਿਆਣਾ (Ludhiana Police) ਵਿੱਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਸਕਰ ਮਹਾਂਨਗਰ ਵਿੱਚ ਨਸ਼ੇ ਦੇ ਨਾਲ-ਨਾਲ ਹਥਿਆਰਾਂ ਦੀ ਸਪਲਾਈ ਵੀ ਕਰਦੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ 4 ਨਾਜਾਇਜ਼ ਪਿਸਤੌਲ, 3 ਮੈਗਜ਼ੀਨ ਅਤੇ 17 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲੋਂ ਇੱਕ ਹੋਰ ਕਾਰ ਅਤੇ 7 ਲੱਖ 70 ਹਜ਼ਾਰ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ।

ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਰੋਮੀ ਵਾਸੀ ਕੋਟ ਮੰਗਲ ਗਲੀ ਨੰਬਰ 12 ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਰਾਮਾ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਸੀਆਈਏ-2 ਦੀ ਪੁਲਿਸ ਨੇ 25 ਜਨਵਰੀ ਨੂੰ ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਮੋਗਾ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 20 ਗ੍ਰਾਮ ਹੈਰੋਇਨ ਅਤੇ 1 ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਨੇ ਗੁਰਪ੍ਰੀਤ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 6 ਵਿੱਚ ਕੇਸ ਦਰਜ ਕਰ ਲਿਆ ਹੈ।

ਪੁਲਿਸ ਵਲੋਂ ਕੀਤੀ ਪੁੱਛਗਿੱਛ ‘ਚ ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀ ਅਮਨਦੀਪ ਸਿੰਘ ਉਰਫ਼ ਰੋਮੀ ਦਾ ਨਾਂਅ ਉਜਾਗਰ ਕੀਤਾ | ਗੁਰਪ੍ਰੀਤ ਦੀ ਇਸ਼ਾਰੇ ‘ਤੇ ਪੁਲਿਸ ਨੇ ਰੋਮੀ ਨੂੰ ਗ੍ਰਿਫਤਾਰ ਕਰ ਲਿਆ। ਛਾਪੇਮਾਰੀ ਦੌਰਾਨ ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਕਾਬੂ ਕਰ ਲਿਆ ਗਿਆ।

ਲੁਧਿਆਣਾ ਪੁਲਿਸ (Ludhiana Police) ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ ਰੋਮੀ ਕੋਲੋਂ 80 ਗ੍ਰਾਮ ਹੈਰੋਇਨ, 7 ਲੱਖ 70 ਹਜ਼ਾਰ ਦੀ ਡਰੱਗ ਮਨੀ, 3 ਪਿਸਤੌਲ 32 ਬੋਰ, ਮੈਗਜ਼ੀਨ ਸਮੇਤ 11 ਜਿੰਦਾ ਕਾਰਤੂਸ ਅਤੇ ਇੱਕ ਹੋਰ ਕਾਰ ਬਰਾਮਦ ਕੀਤੀ ਹੈ। ਬੇਅੰਤ ਜੁਨੇਜਾ ਨੇ ਟੀਮ ਦੀ ਸਖ਼ਤ ਮਿਹਨਤ ਨਾਲ ਇਸ ਅਪਰੇਸ਼ਨ ਨੂੰ ਸਫ਼ਲ ਬਣਾਇਆ। ਇਸ ਮੌਕੇ ਉਨ੍ਹਾਂ ਨਾਲ ਡੀਸੀਪੀ ਵਰਿੰਦਰ ਬਰਾੜਾ ਅਤੇ ਏਡੀਸੀਪੀ ਰੁਪਿੰਦਰ ਕੌਰ ਸਰਾਂ ਵੀ ਮੌਜੂਦ ਸਨ।

ਪੁਲਿਸ ਦੇ ਮੁਤਾਬਕ ਸਮੱਗਲਰ ਅਮਨਦੀਪ ਸਿੰਘ ਰੋਮੀ ਖ਼ਿਲਾਫ਼ 5 ਕੇਸ ਦਰਜ ਹਨ। ਇਸ ਦੇ ਨਾਲ ਹੀ ਮੁਲਜ਼ਮ ਗੁਰਪ੍ਰੀਤ ਸਿੰਘ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੈ | ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਬਦਮਾਸ਼ ਹਥਿਆਰ ਕਿੱਥੋਂ ਲੈ ਕੇ ਆਏ ਸਨ ਅਤੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ।

The post ਲੁਧਿਆਣਾ ਪੁਲਿਸ ਨੇ ਦੋ ਸਮੱਗਲਰਾਂ ਨੂੰ ਨਸ਼ੀਲੇ ਪਦਾਰਥ, ਹਥਿਆਰਾਂ ਤੇ 7.70 ਲੱਖ ਦੀ ਡਰੱਗ ਮਨੀ ਸਮੇਤ ਕੀਤਾ ਕਾਬੂ appeared first on TheUnmute.com - Punjabi News.

Tags:
  • 76
  • breaking-news
  • commissioner-of-police-ludhiana-mandeep-singh-sidhu
  • ludhiana-police
  • news
  • punjab-dgp-gaurav-yadav
  • punjab-government
  • punjab-police
  • smugglers
  • the-unmute-breaking-news
  • the-unmute-news
  • the-unmute-update

ਚੰਡੀਗੜ੍ਹ, 27 ਜਨਵਰੀ 2023: (Women’s Under-19 T20 World Cup) ਭਾਰਤੀ ਟੀਮ ਨੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਫਾਈਨਲ ‘ਚ ਪਹੁੰਚ ਗਈ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ ਸਾਹਮਣੇ 108 ਦੌੜਾਂ ਦਾ ਟੀਚਾ ਰੱਖਿਆ ਸੀ।

ਭਾਰਤ ਨੇ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇੱਥੇ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਭਾਰਤ ਲਈ ਪਾਰਸ਼ਵੀ ਚੋਪੜਾ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਉਪ ਕਪਤਾਨ ਸ਼ਵੇਤਾ ਸਹਿਰਾਵਤ ਨੇ ਅਜੇਤੂ 61 ਦੌੜਾਂ ਬਣਾਈਆਂ |

The post ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਕੀਤਾ ਪ੍ਰਵੇਸ਼ appeared first on TheUnmute.com - Punjabi News.

Tags:
  • breaking-news
  • india

IND VS NZ T20: ਭਾਰਤ-ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ, ਜਾਣੋ ਟੀਮਾਂ ਦੇ ਰਿਕਾਰਡ

Friday 27 January 2023 11:19 AM UTC+00 | Tags: bcci breaking-news cricket-news hardik-pandya india india-and-new-zealand indian-cricket-team indian-team india-vs-new-zealand ind-vs-nz ind-vs-nz-live-score ind-vs-nz-odi ind-vs-nz-score ind-vs-nz-t20 ind-vs-nz-t20-series news new-zealand new-zealand-a-team odi odi-series shubman-gill stadium-in-raipur t20-series team-captain-kane-williamson the-unmute-breaking-news the-unmute-latest-news the-unmute-news

ਚੰਡੀਗੜ੍ਹ, 27 ਜਨਵਰੀ 2023: (IND VS NZ T20) ਨਿਊਜ਼ੀਲੈਂਡ (New Zealand)  ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ 3-0 ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ (India) ਹੁਣ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਰਾਂਚੀ ‘ਚ ਸ਼ਾਮ 7 ਵਜੇ ਖੇਡਿਆ ਜਾਵੇਗਾ। ਹਾਰਦਿਕ ਪੰਡਯਾ ਦੀ ਅਗਵਾਈ ‘ਚ ਨੌਜਵਾਨ ਭਾਰਤੀ ਟੀਮ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਅੱਗੇ ਵੀ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਣਾ ਚਾਹੇਗੀ।

ਇਸ ਦੇ ਨਾਲ ਹੀ ਨਿਊਜ਼ੀਲੈਂਡ (New Zealand) ਦੀ ਕਮਾਨ ਤਜਰਬੇਕਾਰ ਆਲਰਾਊਂਡਰ ਮਿਸ਼ੇਲ ਸੈਂਟਨਰ ਦੇ ਹੱਥਾਂ ‘ਚ ਹੈ। ਹਾਲਾਂਕਿ ਸੈਂਟਨਰ ਕੋਲ ਕਪਤਾਨੀ ਦਾ ਜ਼ਿਆਦਾ ਅਨੁਭਵ ਨਹੀਂ ਹੈ। ਅਜਿਹੇ ‘ਚ ਭਾਰਤੀ ਟੀਮ ਇਸ ਦਾ ਫਾਇਦਾ ਉਠਾ ਸਕਦੀ ਹੈ।

ਭਾਰਤ (India) ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤੱਕ ਕੁੱਲ 22 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਰਤ ਨੇ 10 ਜਿੱਤੇ ਹਨ, ਜਦਕਿ ਕੀਵੀ ਟੀਮ ਨੇ ਨੌਂ ਮੈਚ ਜਿੱਤੇ ਹਨ। ਤਿੰਨ ਮੈਚ ਬਰਾਬਰ ਰਹੇ। ਦੋਵੇਂ ਟੀਮਾਂ ਭਾਰਤ ਵਿੱਚ ਅੱਠ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਨ੍ਹਾਂ ‘ਚੋਂ ਭਾਰਤੀ ਟੀਮ ਨੇ ਪੰਜ ਵਾਰ ਜਿੱਤ ਦਰਜ ਕੀਤੀ, ਜਦਕਿ ਨਿਊਜ਼ੀਲੈਂਡ ਨੇ ਤਿੰਨ ਮੈਚ ਜਿੱਤੇ। ਭਾਰਤ ਅਤੇ ਨਿਊਜ਼ੀਲੈਂਡ ਦੀ ਟੀਮ ਰਾਂਚੀ ਵਿੱਚ ਇੱਕ ਵਾਰ ਆਹਮੋ-ਸਾਹਮਣੇ ਹੋ ਚੁੱਕੀ ਹੈ। 2021 ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਟੀਮ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

The post IND VS NZ T20: ਭਾਰਤ-ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ, ਜਾਣੋ ਟੀਮਾਂ ਦੇ ਰਿਕਾਰਡ appeared first on TheUnmute.com - Punjabi News.

Tags:
  • bcci
  • breaking-news
  • cricket-news
  • hardik-pandya
  • india
  • india-and-new-zealand
  • indian-cricket-team
  • indian-team
  • india-vs-new-zealand
  • ind-vs-nz
  • ind-vs-nz-live-score
  • ind-vs-nz-odi
  • ind-vs-nz-score
  • ind-vs-nz-t20
  • ind-vs-nz-t20-series
  • news
  • new-zealand
  • new-zealand-a-team
  • odi
  • odi-series
  • shubman-gill
  • stadium-in-raipur
  • t20-series
  • team-captain-kane-williamson
  • the-unmute-breaking-news
  • the-unmute-latest-news
  • the-unmute-news

ਫੋਨ 'ਤੇ 25 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ ਤਰਨ ਤਾਰਨ ਪੁਲਿਸ ਵੱਲੋਂ ਗ੍ਰਿਫਤਾਰ

Friday 27 January 2023 11:34 AM UTC+00 | Tags: 25 bhikkhiwind breaking-news cyber-crime gurmeet-singh-chauhan latest-news news punjab punjab-breaking-news taran-taran-police threat-call

ਤਰਨ ਤਾਰਨ 27 ਜਨਵਰੀ 2023: ਗੁਰਮੀਤ ਸਿੰਘ ਚੌਹਾਨ (ਆਈ.ਪੀ.ਐਸ) ਐਸ.ਐਸ.ਪੀ. ਤਰਨ ਤਾਰਨ (Taran Taran police) ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਜਿਸਦੇ ਤਹਿਤ ਵਿਸ਼ਾਲਜੀਤ ਸਿੰਘ ਪੀ.ਪੀ.ਐਸ.ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ, ਦਵਿੰਦਰ ਸਿੰਘ ਡੀ.ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਅਤੇ ਪ੍ਰੀਤਇੰਦਰ ਸਿੰਘ ਪੀ.ਪੀ.ਐਸ ਡੀ.ਐਸ.ਪੀ (ਭਿੱਖੀਵਿੰਡ) ਤਰਨ ਤਾਰਨ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਭਿੱਖੀਵਿੰਡ ਸਮੇਤ ਪੁਲਿਸ ਟੀਮ ਭਿੱਖੀਵਿੰਡ ਵੱਲੋਂ ਫਿਰੋਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਗੌਰਵ ਧਵਨ ਪੁੱਤਰ ਕਿਸ਼ਨ ਘਣਈਆ ਵਾਸੀ ਭਿੱਖੀਵਿੰਡ ਪਾਸੋਂ ਕੁੱਝ ਅਣਪਛਾਤੇ ਵਿਅਕਤੀ ਫੋਨ ‘ਤੇ ਕਾਲ ਕਰਕੇ 25 ਲੱਖ ਰੁਪਏ ਫਿਰੋਤੀ ਦੀ ਮੰਗ ਕਰਦੇ ਸਨ ਅਤੇ ਕਹਿੰਦੇ ਸਨ ਕਿ ਜੇਕਰ ਰਕਮ ਨਾ ਦਿੱਤੀ ਤਾਂ ਤੈਨੂੰ ਅਤੇ ਤੇਰੇ ਬੱਚੇ ਨੂੰ ਜਾਨੋਂ ਮਾਰ ਦੇਵਾਂਗੇ। ਜਿਸ ਨੰਬਰਾਂ ਤੋਂ ਧਮਕੀ ਆ ਰਹੀ ਸੀ ਉਹਨਾਂ ਨੰਬਰਾਂ ਨੂੰ ਪੁਲਿਸ ਵੱਲੋਂ ਟੈਕਨੀਕਲ ਤਰੀਕੇ ਨਾਲ ਟਰੈਕ ‘ਤੇ ਪਾਇਆ ਗਿਆ ਕਿ ਹੀਰਾ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੁਰੀਦਕੇ ਥਾਣਾ ਘਣੀਏਕੇ ਬਾਂਗਰ ਹਾਲ ਚਤੌੜਗੜ ਘਣੀਏ ਬਾਂਗਰ ਜ਼ਿਲਾ ਬਟਾਲਾ ਵੱਲੋਂ ਇਹ ਫਿਰੋਤੀ ਮੰਗੀ ਗਈ ਸੀ ।

ਜਿਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ,ਜਿਸਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸਨੇ ਆਪਣੇ ਦੋਸਤ ਗੁਰਵਿੰਦਰ ਸਿੰਘ ਉਰਫ ਗਿੰਦਰ ਪੁੱਤਰ ਜਸਬੀਰ ਸਿੰਘ ਵਾਸੀ ਚੱਕ ਸਿਕੰਦਰ ਨਾਲ ਮੋਬਾਈਲ ਫੋਨ ਤੇ ਵਿਰੋਤੀ ਮੰਗਣ ਦੀ ਸਲਾਹ ਕੀਤੀ। ਜੋ ਗੁਰਵਿੰਦਰ ਸਿੰਘ ਉਕਤ ਨੇ ਦੱਸਿਆ ਕਿ ਉਸਦਾ ਦੋਸਤ ਚੰਦਨ ਪੂਰੀ ਉਰਫ ਬਿੱਲਾ ਪੁੱਤਰ ਵਿਨੋਦ ਕੁਮਾਰ ਪੂਰੀ ਜੋ ਇਸ ਵਕਤ ਮਲੇਸ਼ੀਆ ਵਿੱਚ ਹੈ, ਜਿਸਦੇ ਮਾਮੇ ਦੇ ਜਵਾਈ ਗੌਰਵ ਧਵਨ ਪਾਸ ਕਾਫੀ ਜਾਇਦਾਦ ਹੈ, ਜੋ ਇਸ ਸੰਬੰਧੀ ਗੁਰਵਿੰਦਰ ਸਿੰਘ ਨੇ ਚੰਦਨ ਪੂਰੀ ਨਾਲ ਗੱਲ ਕੀਤੀ,ਜਿਸਨੇ ਗੌਰਵ ਧਵਨ ਬਾਰੇ ਸਾਰੀ ਘਰੇਲੂ ਜਾਣਕਾਰੀ ਗੁਰਵਿੰਦਰ ਨੂੰ ਦੇ ਦਿੱਤੀ।

ਜਿਸਤੇ ਗ੍ਰਿਫਤਾਰ ਮੁਲਜ਼ਮ ਹੀਰਾ ਸਿੰਘ ਨੇ ਮੁੱਦਈ ਗੌਰਵ ਧਵਨ ਪਾਸੋਂ 25 ਲੱਖ ਰੁਪਏ ਦੀ ਫਿਰੋਤੀ ਮੰਗੀ ਸੀ।ਜਿਸ ਪਰ ਜ਼ਿਲਾ ਤਰਨ ਤਾਰਨ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੀਰਾ ਸਿੰਘ ਦੇ ਨਾਲ ਗੁਰਵਿੰਦਰ ਸਿੰਘ ਉਰਫ ਗਿੰਦਰ ਪੁੱਤਰ ਜਸਬੀਰ ਸਿੰਘ ਵਾਸੀ ਚੱਕ ਸਿਕੰਦਰ ਅਤੇ ਚੰਦਨ ਪੂਰੀ ਉਰਫ ਬਿੱਲਾ ਪੁੱਤਰ ਵਿਨੋਦ ਕੁਮਾਰ ਪੂਰੀ ਜੋ ਇਸ ਵਕਤ ਮਲੇਸ਼ੀਆ ਵਿੱਚ ਹੈ, ਉਸਨੂੰ ਉਕਤ ਮੁੱਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ ।ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।ਦੌਰਾਨ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।

ਦੋਸ਼ੀ :-

1) ਹੀਰਾ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੁਰੀਦਕੇ ਥਾਣਾ ਘਣੀਏਕੇ ਬਾਂਗਰ ਹਾਲ ਚਤੌੜਗੜ ਘਣੀਏ ਬਾਂਗਰ ਜ਼ਿਲਾ ਬਟਾਲਾ।(ਗ੍ਰਿਫਤਾਰ) ਗੁਰਵਿੰਦਰ ਸਿੰਘ ਉਰਫ ਗਿੰਦਰ ਪੁੱਤਰ ਜਸਬੀਰ ਸਿੰਘ ਵਾਸੀ ਚੱਕ 2)

ਸਿਕੰਦਰ। ਗ੍ਰਿਫਤਾਰ ਕਰਨਾ ਬਾਕੀ ਹੈ) ਚੰਦਨ ਪੂਰੀ ਉਰਫ ਬਿੱਲਾ ਪੁੱਤਰ ਵਿਨੋਦ ਕੁਮਾਰ ਹਾਲ ਵਾਸੀ ਮਲੇਸ਼ੀਆ (ਗ੍ਰਿਫਤਾਰ ਕਰਨਾ ਬਾਕੀ ਹੈ)

The post ਫੋਨ ‘ਤੇ 25 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ ਤਰਨ ਤਾਰਨ ਪੁਲਿਸ ਵੱਲੋਂ ਗ੍ਰਿਫਤਾਰ appeared first on TheUnmute.com - Punjabi News.

Tags:
  • 25
  • bhikkhiwind
  • breaking-news
  • cyber-crime
  • gurmeet-singh-chauhan
  • latest-news
  • news
  • punjab
  • punjab-breaking-news
  • taran-taran-police
  • threat-call

ਆਮ ਆਦਮੀ ਕਲੀਨਿਕਾਂ ਦੇ ਰੂਪ 'ਚ ਪੰਜਾਬ ਸਰਕਾਰ ਨੇ ਸਿਰਜਿਆ ਇਤਿਹਾਸ: ਵਿਧਾਇਕ ਕੁਲਵੰਤ ਸਿੰਘ

Friday 27 January 2023 11:49 AM UTC+00 | Tags: aam-aadmi-clinics aam-aadmi-party dr-balbir-singh kulkwant-singh malwinder-singh-kang mohali mohali-news news punjab-government punjab-health-minister sas-nagar the-unmute-news the-unmute-punjabi-news the-unmute-update

ਐੱਸ.ਏ.ਐੱਸ. ਨਗਰ, 27 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲਾਂ ਸੁਤੰਤਰਤਾ ਦਿਵਸ ਮੌਕੇ ਅਤੇ ਹੁਣ ਗਣਤੰਤਰ ਦਿਵਸ ਤੋਂ ਇਕ ਦਿਨ ਬਾਅਦ ਸੈਂਕੜਿਆਂ ਦੀ ਗਿਣਤੀ ਵਿਚ ਆਮ ਆਦਮੀ ਕਲੀਨਿਕ (Aam Aadmi clinics) ਲੋਕਾਂ ਨੂੰ ਸਮਰਪਿਤ ਕਰ ਕੇ ਇਤਿਹਾਸ ਸਿਰਜਿਆ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਐੱਸ.ਏ.ਐੱਸ ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਫੇਜ਼- 11 ਵਿਖੇ ਸਥਾਪਿਤ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ।

ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਕਲੀਨਿਕ ਸੂਬੇ ਭਰ ਵਿਚ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾ ਰਹੇ ਹਨ। ਇਸ ਮੌਕੇ ਉਹਨਾਂ ਨੇ ਬਾਰੀਕੀ ਨਾਲ ਕਲੀਨਿਕ ਦਾ ਜਾਇਜ਼ਾ ਲਿਆ ਤੇ ਸਟਾਫ਼ ਨਾਲ ਗੱਲਬਾਤ ਕੀਤੀ।ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਲੋਕਾਂ ਨੂੰ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹ ਲਗਾਤਾਰ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਸੇ ਲੜੀ ਤਹਿਤ ਇਹ ਕਲੀਨਿਕ ਖੋਲ੍ਹੇ ਜਾ ਰਹੇ ਹਨ।

ਹਰੇਕ ਆਮ ਆਦਮੀ ਕਲੀਨਿਕ ਵਿੱਚ ਮਰੀਜ਼ਾਂ ਦੇ ਇਲਾਜ ਤੇ ਬਿਮਾਰੀਆਂ ਦਾ ਪਤਾ ਲਗਾਉਣ ਲਈ ਐਮ.ਬੀ.ਬੀ.ਐਸ. ਡਾਕਟਰ, ਫਾਰਮਾਸਿਸਟ, ਨਰਸ ਤੇ ਹੋਰ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਆਮ ਆਦਮੀ ਕਲੀਨਿਕਾਂ ਵਿੱਚ ਵੱਡੀ ਗਿਣਤੀ ਦਵਾਈਆਂ ਤੇ ਕਲੀਨਿਕਲ ਟੈਸਟ ਦੀ ਸਹੂਲਤ ਲੋਕਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ।

ਸ. ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਪੜਾਅਵਾਰ ਇਹ ਕਲੀਨਿਕ ਪਿੰਡ-ਪਿੰਡ ਖੋਲ੍ਹ ਦਿੱਤੇ ਜਾਣੇ ਹਨ। ਵਿਧਾਇਕ ਨੇ ਕਿਹਾ ਕਿ ਇਹਨਾਂ ਕਲੀਨਿਕਾਂ ਨਾਲ ਪੰਜਾਬ ਵਿੱਚ ਸਿਹਤ ਸੰਭਾਲ ਢਾਂਚੇ ਵਿੱਚ ਮਿਸਾਲੀ ਸੁਧਾਰ ਹੋ ਰਹੇ ਹਨ। ਸਿਹਤ ਸਹੂਲਤਾਂ ਪੱਖੋਂ ਪੰਜਾਬ ਪੂਰੇ ਦੇਸ਼ ਵਿੱਚੋਂ ਮੋਹਰੀ ਬਣ ਕੇ ਉਭਰੇਗਾ।

Kulwant Singh

ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਖੋ-ਵੱਖ ਵਿਭਾਗਾਂ ਵਿਚ ਭਰਤੀ ਲਗਾਤਾਰ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਅਦਾਰੇ ਤੇ ਸੰਸਥਾ ਵਿਚ ਸਟਾਫ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਲੋਕਾਂ ਦੀਆਂ ਮੁਸ਼ਕਲਾਂ ਹਰ ਹਾਲ ਹੱਲ ਹੋਣਗੀਆਂ। ਇਸ ਮੌਕੇ ਉਹਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆਮ ਆਦਮੀ ਕਲੀਨਿਕਸ ਲੋਕ ਅਰਪਣ ਕਰਨ ਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਇਆ ਸੂਬਾ ਪੱਧਰੀ ਸਮਾਗਮ ਵੀ ਆਨਲਾਈਨ ਦੇਖਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਹਨਾਂ ਕਲੀਨਿਕਸ ਦੇ ਰੂਪ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਉਹਨਾਂ ਦੇ ਘਰਾਂ ਨੇੜੇ ਹੀ ਮਿਲ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹ ਕਲੀਨਿਕਸ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਐੱਸ. ਡੀ. ਐੱਮ. ਮੋਹਾਲੀ ਸਰਬਜੀਤ ਕੌਰ, ਸੀਨੀਅਰ ਆਗੂ ਮਾਲਵਿੰਦਰ ਸਿੰਘ ਕੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।

The post ਆਮ ਆਦਮੀ ਕਲੀਨਿਕਾਂ ਦੇ ਰੂਪ ‘ਚ ਪੰਜਾਬ ਸਰਕਾਰ ਨੇ ਸਿਰਜਿਆ ਇਤਿਹਾਸ: ਵਿਧਾਇਕ ਕੁਲਵੰਤ ਸਿੰਘ appeared first on TheUnmute.com - Punjabi News.

Tags:
  • aam-aadmi-clinics
  • aam-aadmi-party
  • dr-balbir-singh
  • kulkwant-singh
  • malwinder-singh-kang
  • mohali
  • mohali-news
  • news
  • punjab-government
  • punjab-health-minister
  • sas-nagar
  • the-unmute-news
  • the-unmute-punjabi-news
  • the-unmute-update

ਸਿੱਖ ਮਾਰਸ਼ਲ ਆਰਟ 'ਗੱਤਕਾ' ਬਾਰੇ ਵਰਕਸ਼ਾਪ 28 ਜਨਵਰੀ ਨੂੰ ਲੁਧਿਆਣਾ 'ਚ

Friday 27 January 2023 11:55 AM UTC+00 | Tags: breaking-news gatka gatka-organization ludhiana national-gatka-association-of-india news sikh sports the-unmute-breaking-news workshop-on-sikh-martial

ਲੁਧਿਆਣਾ 27 ਜਨਵਰੀ 2023: ਖ਼ਾਲਸਾ ਕਾਲਜ ਫਾਰ ਵਿਮਨ, ਸਿਵਲ ਲਾਈਨਜ਼, ਲੁਧਿਆਣਾ ਦੇ ਸਰੀਰਕ ਸਿੱਖਿਆ ਵਿਭਾਗ ਅਤੇ ਵਿਰਾਸਤੀ ਕਲੱਬ ਵੱਲੋਂ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ (Gatka) ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ, ਦੇ ਸਹਿਯੋਗ ਨਾਲ 28 ਜਨਵਰੀ ਨੂੰ ਸਵੇਰੇ 11 ਵਜੇ ਕਾਲਜ ਦੇ ਆਡੀਟੋਰੀਅਮ ਵਿਚ ਸਿੱਖ ਮਾਰਸ਼ਲ ਆਰਟ 'ਗੱਤਕਾ' ਉੱਤੇ ਇਕ ਰੋਜਾ ਵਰਕਸ਼ਾਪ ਕਰਵਾਈ ਜਾ ਰਹੀ ਹੈ।

ਇਹ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਤੇ ਵਰਕਸ਼ਾਪ ਦੀ ਕੁਆਰਡੀਨੇਟਰ ਡਾ. ਮਨਦੀਪ ਕੌਰ ਅਤੇ ਸਹਿ-ਕੋਆਰਡੀਨੇਟਰ ਡਾ. ਨਰਿੰਦਰ ਕੌਰ ਨੇ ਦੱਸਿਆ ਕਿ ਕਾਲਜ ਦੀ ਪ੍ਰਿੰਸੀਪਲ ਡਾ. ਮੁਕਤੀ ਗਿੱਲ ਦੀ ਅਗਵਾਈ ਵਿੱਚ ਹੋ ਰਹੀ ਇਸ ਗੱਤਕਾ ਵਰਕਸ਼ਾਪ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮੁੱਖ ਮਹਿਮਾਨ ਹੋਣਗੇ।

ਇਨ੍ਹਾਂ ਤੋਂ ਇਲਾਵਾ ਅੰਮ੍ਰਿਤ ਇੰਡੋ ਕਨੇਡੀਅਨ ਅਕੈਡਮੀ ਲਾਦੀਆਂ ਕਲਾਂ, ਲੁਧਿਆਣਾ ਦੇ ਪ੍ਰਧਾਨ ਹਰਮਿੰਦਰ ਸਿੰਘ ਚਾਹਲ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਐਸੋਸੀਏਸ਼ਨ ਦੇ ਨੈਸ਼ਨਲ ਕੋਆਰਡੀਨੇਟਰ ਸਿਮਰਨਜੀਤ ਸਿੰਘ, ਐਸੋਸੀਏਸ਼ਨ ਦੇ ਸਿਖਲਾਈ ਅਤੇ ਕੋਚਿੰਗ ਡਾਇਰੈਕਟੋਰੇਟ ਦੇ ਡਾਇਰੈਕਟਰ ਸੁਖਦੀਪ ਸਿੰਘ ਵੀ ਇਸ ਮੌਕੇ ਗੱਤਕੇ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਉਣਗੇ।

ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਸਵੈ-ਰੱਖਿਆ ਵਿੱਚ ਨਿਪੁੰਨ ਬਣਾਉਣਾ, ਵਿਰਾਸਤੀ ਖੇਡ ਬਾਰੇ ਜਾਗਰੂਕ ਕਰਨਾ ਅਤੇ ਗੱਤਕਾ (Gatka) ਕਲਾ ਨੂੰ ਬਤੌਰ ਖੇਡ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।

The post ਸਿੱਖ ਮਾਰਸ਼ਲ ਆਰਟ 'ਗੱਤਕਾ' ਬਾਰੇ ਵਰਕਸ਼ਾਪ 28 ਜਨਵਰੀ ਨੂੰ ਲੁਧਿਆਣਾ 'ਚ appeared first on TheUnmute.com - Punjabi News.

Tags:
  • breaking-news
  • gatka
  • gatka-organization
  • ludhiana
  • national-gatka-association-of-india
  • news
  • sikh
  • sports
  • the-unmute-breaking-news
  • workshop-on-sikh-martial

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਦੋ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ

Friday 27 January 2023 12:01 PM UTC+00 | Tags: aam-aadmi-clinics aam-aadmi-party bhagwant-mann breaking-news cm-bhagwant-mann health-minister latest-news mla-narinder-kaur-bharaj news sangrur the-unmute-breaking-news the-unmute-punjabi-news

ਸੰਗਰੂਰ, 27 ਜਨਵਰੀ 2023: ਵਿਧਾਨ ਸਭਾ ਹਲਕਾ ਸੰਗਰੂਰ ਦੇ ਪਿੰਡ ਨਦਾਮਪੁਰ ਅਤੇ ਸੰਗਰੂਰ ਸ਼ਹਿਰ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ (MLA Narinder Kaur Bharaj) ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਿਹਤ ਖੇਤਰ ਵਿੱਚ ਬੁਲੰਦੀਆਂ ‘ਤੇ ਲਿਜਾਉਣ ਲਈ ਅਤੇ ਸੂਬਾ ਨਿਵਾਸੀਆਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੇਂ 400 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ।

ਵਿਧਾਇਕ ਨਰਿੰਦਰ ਕੌਰ ਭਰਾਜ (MLA Narinder Kaur Bharaj) ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿਹਤ ਖੇਤਰ ਵਿੱਚ ਕ੍ਰਾਂਤੀ ਆ ਰਹੀ ਹੈ ਅਤੇ ਸਰਕਾਰ ਸੂਬਾ ਵਾਸੀਆਂ ਨੂੰ ਵਿਸਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਵਿਧਾਇਕ ਨੇ ਕਿਹਾ ਕਿ ਲੋਕਾਂ ਵੱਲੋਂ ਬਖਸ਼ੇ ਪਿਆਰ ਅਤੇ ਸਤਿਕਾਰ ਦੇ ਮੱਦੇਨਜ਼ਰ ਹਰ ਵਰਗ ਦੇ ਹਰ ਨਾਗਰਿਕ ਦੀ ਲੋੜ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।

ਉਨ੍ਹਾਂ ਕਿਹਾ ਕਿ ਸਿਹਤ, ਸਿਖਿਆ, ਰੋਜ਼ਗਾਰ, ਉਦਯੋਗ, ਖੇਡਾਂ ਵਿੱਚ ਵੱਡੇ ਪੱਧਰ ਉੱਤੇ ਸਾਰਥਕ ਕਦਮ ਚੁੱਕੇ ਜਾ ਰਹੇ ਹਨ। ਵਿਧਾਇਕ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮੁਫ਼ਤ ਇਲਾਜ ਸੁਵਿਧਾਵਾਂ ਪ੍ਰਦਾਨ ਕਰਨ ਲਈ ਨਿਰੰਤਰ ਨਵੇਂ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਕਿਉਂਕਿ ਸਰਕਾਰ ਸੂਬਾ ਵਾਸੀਆਂ ਦੀ ਸਿਹਤਯਾਬੀ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਮੌਕੇ ਐਸਡੀਐਮ ਸੰਗਰੂਰ ਨਵਰੀਤ ਕੌਰ ਸੇਖੋਂ, ਐਸਡੀਐਮ ਭਵਾਨੀਗੜ੍ਹ ਵਿਨੀਤ ਕੁਮਾਰ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਐਸਐਮਓ ਡਾ. ਕਿਰਪਾਲ ਸਿੰਘ, ਗੁਰਪ੍ਰੀਤ ਨਦਾਮਪੁਰ, ਵਿਕਰਮ ਨਕਟੇ, ਟਿੰਕਲ ਗਰਗ, ਭੁਪਿੰਦਰ ਕਾਕੜਾ ਵੀ ਹਾਜ਼ਰ ਸਨ।

The post ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਦੋ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ appeared first on TheUnmute.com - Punjabi News.

Tags:
  • aam-aadmi-clinics
  • aam-aadmi-party
  • bhagwant-mann
  • breaking-news
  • cm-bhagwant-mann
  • health-minister
  • latest-news
  • mla-narinder-kaur-bharaj
  • news
  • sangrur
  • the-unmute-breaking-news
  • the-unmute-punjabi-news

ਚੰਡੀਗੜ੍ਹ, 27 ਜਨਵਰੀ 2023: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ (Bikram Majithia) ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੀ ਆਬਾਦੀ ਵਿਚੋਂ 50 ਫੀਸਦੀ ਤੋਂ ਪ੍ਰਾਇਮਰੀ ਹੈਲਥ ਸੇਵਾਵਾਂ ਲਾਂਭੇ ਕਰ ਕੇ ਲੋਕਾਂ ਦੀ ਜਾਨ ਨਾਲ ਖੇਡ ਰਹੀ ਹੈ ਅਤੇ ਪੰਜਾਬ ਵਿਚ ਪਾਰਟੀ ਦੇ ਡੁੱਬਦੇ ਬੇੜੇ ਨੂੰ ਬਚਾਉਣ ਵਾਸਤੇ ਪੀ ਆਰ ਮੁਹਿੰਮ ਚਲਾ ਰਹੀ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਹੀ ਇਕ ਵੱਡਾ ਘੁਟਾਲਾ ਹੈ ਤੇ ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਘੁਟਾਲੇ ਦੀ ਜਾਂਚ ਦੇ ਹੁਕਮ ਦੇਣ ਅਤੇ ਸਰਕਾਰੀ ਸਕੀਮਾਂ ਨੂੰ ਆਮ ਆਦਮੀ ਪਾਰਟੀ ਦੇ ਲਾਭ ਵਾਸਤੇ ਨਾ ਵਰਤਣ ਦੀ ਹਦਾਇਤ ਦੇਣ ਦੀ ਬੇਨਤੀ ਕਰੇਗਾ।

ਅਕਾਲੀ ਆਗੂ ਨੇ 1999 ਵਿਚ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ 300ਵੇਂ ਖਾਲਸਾ ਸਾਜਣਾ ਦਿਵਸ ਮੌਕੇ ਪੰਜ ਪਿਆਰਿਆਂ ਦੇ ਨਾਂ 'ਤੇ ਸਥਾਪਿਤ ਕੀਤੇ ਸੈਟੇਲਾਈਟ ਕੇਂਦਰਾਂ ਦੇ ਨਾਂ ਬਦਲਣ ਦੇ ਤਰੀਕੇ 'ਤੇ ਵੀ ਜ਼ੋਰਦਾਰ ਰੋਸ ਪ੍ਰਗਟ ਕੀਤਾ ਅਤੇ ਦੱਸਿਆ ਕਿ ਕਿਵੇਂ ਉਹਨਾਂ ਦਾ ਨਾਂ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾ ਕੇ ਉਸਦੇ ਨਾਲ ਆਮ ਆਦਮੀ ਪਾਰਟੀ ਕਲੀਨਿਕ ਲਿਖ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਸੰਗਤਾਂ ਨੇ ਇਸ ਖਿਲਾਫ ਜ਼ੋਰਦਾਰ ਰੋਸ ਪ੍ਰਗਟ ਕੀਤਾ ਤਾਂ ਆਪ ਸਰਕਾਰ ਨੇ ਸਿਰਫ ਇਕ ਛੋਟੀ ਜਿਹੀ ਪੱਟੀ 'ਤੇ ਪੰਜ ਪਿਆਰਿਆਂ ਦੇ ਨਾਂ ਲਿਖ ਦਿੱਤੇ ਹਨ ਜਦੋਂ ਕਿ ਮੁੱਖ ਮੰਤਰੀ ਦੀ ਤਸਵੀਰ ਵੱਡੀ ਕਰ ਕੇ ਲਗਾਈ ਹੈ।

ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ 'ਤੇ ਸਿੱਧਾ ਹਮਲਾ ਬੋਲਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ 2019 ਵਿਚ ਐਲਾਨ ਕੀਤਾ ਸੀ ਕਿ ਆਮ ਆਦਮੀ ਪਾਰਟੀ ਨਾਂ ਬਦਲਣ ਵਿਚ ਨਹੀਂ ਬਲਕਿ ਲੋਕਾਂ ਦੀ ਜ਼ਿੰਦਗੀ ਬੇਹਤਰ ਬਣਾਉਣ ਵਿਚ ਵਿਸ਼ਵਾਸ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਪਾਰਟੀ ਇਸਦੇ ਉਲਟ ਕਰ ਰਹੀ ਹੈ।

ਇਸਨੇ ਪਹਿਲਾਂ 100 ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਬਦਲ ਦਿੱਤਾ ਤੇ ਹੁਣ ਇਸਨੇ 500 ਪ੍ਰਾਇਮਰੀ ਹੈਲਥ ਸੈਂਟਰਾਂ ਦੀਆਂ ਇਮਾਰਤਾਂ ਨੂੰ ਆਮ ਆਦਮੀ ਕਲੀਨਿਕਾਂ ਵਿਚ ਬਦਲ ਦਿੱਤਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਾਰੀ ਪ੍ਰਕਿਰਿਆ 'ਤੇ ਲੋਕਾਂ ਦਾ ਪੈਸਾ ਬੇਲੋੜੇ ਹੀ ਬਰਬਾਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ 10 ਕਰੋੜ ਰੁਪਏ ਪ੍ਰਾਜੈਕਟ 'ਤੇ ਖਰਚਣ ਮਗਰੋਂ ਇਸਦੇ ਪ੍ਰਚਾਰ 'ਤੇ 30 ਕਰੋੜ ਰੁਪਏ ਖਰਚਣਾ ਚਾਹੁੰਦੀ ਹੈ।

ਮਜੀਠੀਆ (Bikram Majithia) ਨੇ ਦੱਸਿਆ ਕਿ ਕਿਵੇਂ ਸਾਬਕਾ ਸਿਹਤ ਸਕੱਤਰ ਅਜੋਏ ਸ਼ਰਮਾ ਨੇ ਤਾਮਿਲਨਾਡੂ ਵਿਚ ਵੀ ਇਸ ਸਕੀਮ ਦੀਇਸ਼ਤਿਹਾਰਬਾਜ਼ੀ 'ਤੇ ਪੈਸਾ ਖਰਚਣ ਦਾ ਵਿਰੋਧ ਕੀਤਾ ਸੀ ਜਿਸ ਕਾਰਨ ਉਹਨਾਂ ਨੂੰ ਸਿਹਤ ਵਿਭਾਗ ਤੋਂ ਬਾਹਰ ਕਰ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਅਸੁਰੱਖਿਅਤ ਇਮਾਰਤਾਂ ਵਿਚ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਤੇ ਦੱਸਿਆ ਕਿ 1966 ਵਿਚ ਸਾਬਕਾ ਮੁੱਖ ਮੰਤਰੀ ਰਾਮ ਕਿਸ਼ਨ ਨੇ ਇਕ ਪ੍ਰਾਇਮਰੀ ਹੈਲਥ ਸੈਂਟਰ ਦਾ ਉਦਘਾਟਨ ਕੀਤਾਸੀ, ਉਸ ਅਸੁਰੱਖਿਅਤ ਇਮਾਰਤ ਵਿਚ ਹੁਣ ਆਮ ਆਦਮੀ ਕਲੀਨਿਕ ਖੋਲ੍ਹ ਦਿੱਤਾ ਗਿਆ ਹੈ।

ਬਿਕਰਮ ਮਜੀਠੀਆ ਨੇ ਜ਼ੋਰ ਦੇ ਕੇ ਅਜਿਹਾ ਕਰਨ ਨਾਲ ਸਿਹਤ ਖੇਤਰ 'ਤੇ ਵੱਡੀ ਮਾਰ ਪਈ ਹੈ। ਉੲਨਾਂ ਦੱਸਿਆ ਕਿ 540 ਪੇਂਡੂ ਡਿਸਪੈਂਸਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ 6000 ਪਿੰਡਾਂ ਵਿਚ ਸਿਹਤ ਸੰਭਾਲ ਸੇਵਾਵਾਂ ਪ੍ਰਭਾਵਤ ਹੋਈਆਂ ਹਨ। ਉਹਨਾਂ ਦੱਸਿਆ ਕਿ 1200 ਪੇਂਡੂ ਫਾਰਮਾਸਿਸਟ ਤੇ ਡਾਕਟਰ ਪ੍ਰਭਾਵਿਤ ਹੋਏ ਹਨ ਤੇ ਠੇਕੇ 'ਤੇ ਕੰਮ ਕਰਦਾ ਸਟਾਫ, ਜਿਸਨੂੰ ਲੰਬੇ ਸਮੇਂ ਤੋਂ ਤਨਖਾਹ ਨਹੀਂ ਮਿਲੀ, ਹੜਤਾਲ 'ਤੇ ਚਲ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਪੰਜਾਬ ਵਿਚ ਹਸਪਤਾਲਾਂ ਵਿਚ ਦਵਾਈਆਂ ਤੇ ਸਰਿੰਜਾਂ ਦੀ ਵੀ ਘਾਟ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੈਂਸਰ ਤੇ ਹੈਪਾਟਾਈਟਸ ਸੀ ਮਰੀਜ਼ਾਂ ਨੂੰ ਮਿਲਦੀ ਮੁਫਤ ਇਲਾਜ ਦੀ ਸਹੂਲਤ ਬੰਦ ਕਰਨ ਦੀ ਵੀ ਨਿਖੇਧੀ ਕੀਤੀ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਦੇ ਦਿਲ ਵਿਚ ਪੰਜਾਬੀਆਂ ਦੇ ਹਿੱਤ ਨਹੀਂ ਹਨ। ਉਹਨਾਂ ਕਿਹਾ ਕਿ ਮੁਹੱਲਾ ਕਲੀਨਿਕ ਸਿਰਫ ਇਸ ਕਰ ਕੇ ਖੋਲ੍ਹੇ ਗਏ ਹਨ ਤਾਂ ਜੋ ਜਿਹੜੇ ਰਾਜਾਂ ਵਿਚ ਚੋਣਾਂ ਹੋ ਰਹੀਆਂ ਹਨ, ਉਹਨਾਂ ਵਿਚ ਸਕੀਮ ਦੇ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਵੋਟਰਾਂ ਨੂੰ ਭਰਮਾਇਆ ਜਾ ਸਕੇ ਜਦੋਂ ਕਿ ਅਸਲੀਅਤ ਵਿਚ ਇਹ ਸਿਰਫ ਲੀਪਾ ਪੋਚੀ ਵਾਲੀ ਕਾਰਵਾਈ ਕੀਤੀ ਗਈ ਹੈ।

The post ‘ਆਪ’ ਸਰਕਾਰ ਸੂਬੇ ‘ਚੋਂ 50 ਫੀਸਦੀ ਆਬਾਦੀ ਤੋਂ ਪ੍ਰਾਇਮਰੀ ਹੈਲਥ ਸੇਵਾਵਾਂ ਲਾਂਭੇ ਕਰ ਕੇ ਲੋਕਾਂ ਦੀ ਜਾਨ ਨਾਲ ਖੇਡ ਰਹੀ ਹੈ: ਬਿਕਰਮ ਮਜੀਠੀਆ appeared first on TheUnmute.com - Punjabi News.

Tags:
  • aap-government
  • bikram-majithia
  • breaking-news
  • news

ਚੰਡੀਗੜ੍ਹ, 27 ਜਨਵਰੀ 2023 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਮਾਲ ਹਲਕਾ ਜਲਾਲਬਾਦ, ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਬਲਵਿੰਦਰ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਅਤੇ ਵਾਹੀਯੋਗ ਜ਼ਮੀਨ ਦਾ ਜਾਅਲੀ ਇੰਤਕਾਲ ਦਰਜ ਕਰਨ ਬਦਲੇ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਜਾਂਚ ਦੇ ਆਧਾਰ ‘ਤੇ ਬਿਊਰੋ ਨੇ ਸ਼ਿਕਾਇਤਕਰਤਾ ਬਰਜਿੰਦਰ ਸਿੰਘ ਅਤੇ ਉਸਦੇ ਭਰਾ ਹਰਜਿੰਦਰ ਸਿੰਘ, ਵਾਸੀ ਪਿੰਡ ਖੱਬੇ ਡੋਗਰਾਂ, ਜ਼ਿਲ੍ਹਾ ਤਰਨਤਾਰਨ ਦੀ ਸਾਂਝੀ ਵਾਹੀਯੋਗ ਜ਼ਮੀਨ ਦੇ ਇੰਤਕਾਲ ਅਤੇ ਵੰਡ ਕਰਨ ਸਬੰਧੀ ਪੜਤਾਲ ਕੀਤੀ ਹੈ। ਜਿਸ ਦੌਰਾਨ ਪਤਾ ਲੱਗਾ ਕਿ ਉਪਰੋਕਤ ਮਾਲ ਕਰਮਚਾਰੀ ਨੇ ਸ਼ਿਕਾਇਤਕਰਤਾ ਦੀ ਪਰਿਵਾਰਕ ਜ਼ਮੀਨ ਦੀ ਵੰਡ ਕਰਨ ਅਤੇ ਇੰਤਕਾਲ ਕਰਵਾਉਣ ਲਈ ਉਨਾਂ ਦੇ ਪਿੰਡ ਖੱਬੇ ਡੋਗਰਾਂ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਰਾਹੀਂ ਸ਼ਿਕਾਇਤਕਰਤਾ ਦੇ ਭਰਾ ਤੋਂ 15,000 ਰੁਪਏ ਲਏ ਸਨ।

ਦੋਸ਼ਾਂ ਦੇ ਸਹੀ ਪਾਏ ਜਾਣ ਉਪਰੰਤ ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈਪੀਸੀ ਦੀ ਧਾਰਾ 409, 420, 467, 468, 471 ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

The post ਜਾਅਲੀ ਇੰਤਕਾਲ ਕਰਨ ‘ਤੇ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • mal-halka-jalalbad
  • news
  • punjab-vigilance-bureau
  • tehsil-khadur-sahib

ਪੁਤਲੀਘਰ ਚੌਂਕ ਨੇੜੇ ਵਾਪਰਿਆ ਵੱਡਾ ਹਾਦਸਾ, ਕਾਰ ਅਤੇ ਐਕਟੀਵਾ ਦੀ ਟੱਕਰ ਦੌਰਾਨ ਦੋ ਜਣਿਆਂ ਦੀ ਮੌਤ

Friday 27 January 2023 01:34 PM UTC+00 | Tags: accident amritsar breaking-news brts-bus brts-project death latest-news news punjab-news putlighar-chowk rip road-accident the-unmute-breaking-news the-unmute-punjabi-news

ਅੰਮ੍ਰਿਤਸਰ, 27 ਜਨਵਰੀ 2023: ਅਮ੍ਰਿਤਸਰ ਦੇ ਪੁਤਲੀਘਰ ਚੌਂਕ ਨੇੜੇ ਓਵਰਟੇਕ ਕਰਦਿਆਂ ਇੱਕ ਐਕਟੀਵਾ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ | ਵਾਹਨਾਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਐਕਟੀਵਾ ਦੇ ਪਰਖੱਚੇ ਉਡ ਗਏ | ਇਸ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਜਣੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ |

ਇਸ ਸਬੰਧੀ ਮੌਕੇ ‘ਤੇ ਚਸ਼ਮਦੀਦ ਬੀਆਰਟੀਐਸ ਬੱਸ ਡਰਾਈਵਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇੱਕ ਕਾਰ ਨੇ ਬੱਸ ਨੂੰ ਓਵਰਟੇਕ ਕੀਤਾ ਤਾਂ ਕਾਰ ਦੀ ਸਪੀਡ ਲਗਭਗ 100 ਦੇ ਕਰੀਬ ਸੀ ਅਤੇ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਦਾ ਡਰਾਇਵਰ ਕਾਰ ਨੂੰ ਕੰਟਰੋਲ ਨਹੀਂ ਕਰ ਪਾਇਆ ਅਤੇ ਇਹ ਕਾਰ ਐਕਟੀਵਾ ਵਿੱਚ ਜਾ ਟਕਰਾਈ ਜਿਸ ਨਾਲ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਕ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ | ਇਸਦੇ ਨਾਲ ਹੀ ਉਥੇ ਮੌਜੂਦ ਲੋਕਾਂ ਨੇ ਅਤੇ ਬੀਆਰਟੀਐਸ ਬੱਸ ਦੇ ਡਰਾਈਵਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਬੀਆਰਟੀਐਸ ਪ੍ਰੋਜੈਕਟ ਅਧੀਨ ਲੋਕ ਆਪਣਾ ਪ੍ਰਾਈਵੇਟ ਵਾਹਨ ਨਾ ਲੈ ਕੇ ਆਉਣ ਤਾਂ ਜੋ ਕਿ ਇਸ ਤਰ੍ਹਾਂ ਦਾ ਹਾਦਸਾ ਨਾ ਵਾਪਰੇ |

ਦੂਜੇ ਪਾਸੇ ਜਾਂਚ ਲਈ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਤਲੀਘਰ ਨਜ਼ਦੀਕ ਬੀਆਰਟੀਐਸ ਪ੍ਰੋਜੈਕਟ ਦੇ ਵਿੱਚ ਐਕਸੀਡੈਂਟ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਕਾਰ ਨੇ ਮੋਟਰਸਾਇਕਲ ਅਤੇ ਐਕਟੀਵਾ ਨੂੰ ਟੱਕਰ ਮਾਰੀ ਹੈ ਅਤੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ |

ਜ਼ਿਕਰਯੋਗ ਹੈ ਕਿ ਲਗਾਤਾਰ ਹੀ ਪ੍ਰਸ਼ਾਸਨ ਵੱਲੋਂ ਅਤੇ ਬੀਆਰਟੀਐਸ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲਾਂ ਕੀਤੀਆਂ ਜਾਂਦੀਆਂ ਹਨ ਲੋਕ ਆਪਣੇ ਪ੍ਰਾਈਵੇਟ ਵਾਹਨ ਲੈ ਕੇ ਬੀਆਰਟੀਐਸ ਪ੍ਰੋਜੈਕਟ ਦੇ ਅੰਦਰ ਵਾਲੀ ਸੜਕ ‘ਤੇ ਨਾ ਆਉਣ ਲੇਕਿਨ ਜਲਦਬਾਜ਼ੀ ਵਿਚ ਲੋਕ ਇਸ ਰਸਤੇ ਦਾ ਪ੍ਰਯੋਗ ਕਰਦੇ ਹਨ | ਜਿਸ ਕਾਰਨ ਹਾਦਸੇ ਵਾਪਰਦੇ ਹਨ |

The post ਪੁਤਲੀਘਰ ਚੌਂਕ ਨੇੜੇ ਵਾਪਰਿਆ ਵੱਡਾ ਹਾਦਸਾ, ਕਾਰ ਅਤੇ ਐਕਟੀਵਾ ਦੀ ਟੱਕਰ ਦੌਰਾਨ ਦੋ ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • accident
  • amritsar
  • breaking-news
  • brts-bus
  • brts-project
  • death
  • latest-news
  • news
  • punjab-news
  • putlighar-chowk
  • rip
  • road-accident
  • the-unmute-breaking-news
  • the-unmute-punjabi-news

DGCA ਨੇ ਗੋ ਫਸਟ ਏਅਰਲਾਈਨਜ਼ 'ਤੇ ਲਾਇਆ 10 ਲੱਖ ਦਾ ਜ਼ੁਰਮਾਨਾ, 55 ਯਾਤਰੀ ਨੂੰ ਲਏ ਬਿਨਾ ਭਰੀ ਸੀ ਉਡਾਣ

Friday 27 January 2023 01:47 PM UTC+00 | Tags: bangalore breaking-news dgca dgca-10 directorate-general-of-civil-aviation fine go-first go-first-airlines latest-news news punjabi-news terminal-coordinator the-unmute-breaking-news the-unmute-punjabi-news

ਚੰਡੀਗੜ੍ਹ, 27 ਜਨਵਰੀ 2023: ਹਵਾਬਾਜ਼ੀ ਰੈਗੂਲੇਟਰੀ ਬਾਡੀ ਡੀਜੀਸੀਏ ਨੇ ਗੋ ਫਸਟ (GoFirst) ਏਅਰਲਾਈਨਜ਼ ਦੀ ਫਲਾਈਟ ਦੁਆਰਾ 55 ਯਾਤਰੀਆਂ ਨੂੰ ਹਵਾਈ ਅੱਡੇ ਲਿਜਾਏ ਬਿਨਾਂ ਉਡਾਣ ਭਰਨ ਦੇ ਮਾਮਲੇ ਵਿੱਚ ਕੰਪਨੀ ਵਿਰੁੱਧ ਕਾਰਵਾਈ ਕੀਤੀ ਹੈ। ਡੀਜੀਸੀਏ ਨੇ ਕੰਪਨੀ ‘ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।

ਆਪਣੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਸੀਏ ਨੇ ਕਿਹਾ ਕਿ ਗੋ ਫਸਟ ਨੇ 25 ਜਨਵਰੀ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤਾ ਸੀ। ਏਅਰਲਾਈਨ ਕੰਪਨੀ ਦੇ ਜਵਾਬ ਮੁਤਾਬਕ, ਟਰਮੀਨਲ ਕੋਆਰਡੀਨੇਟਰ (ਟੀ.ਸੀ.), ਕਮਰਸ਼ੀਅਲ ਸਟਾਫ਼ ਅਤੇ ਚਾਲਕ ਦਲ ਵਿਚਾਲੇ ਜਹਾਜ਼ ‘ਚ ਯਾਤਰੀਆਂ ਦੇ ਸਵਾਰ ਹੋਣ ਨੂੰ ਲੈ ਕੇ ਸੰਚਾਰ ਅਤੇ ਤਾਲਮੇਲ ਦੀ ਕਮੀ ਸੀ।

ਡੀਜੀਸੀਏ ਨੇ ਕਿਹਾ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਏਅਰਲਾਈਨ ਕੰਪਨੀ ਗਰਾਊਂਡ ਹੈਂਡਲਿੰਗ, ਲੋਡ ਅਤੇ ਟ੍ਰਿਮ ਸ਼ੀਟ ਦੀ ਤਿਆਰੀ, ਫਲਾਈਟ ਡਿਸਪੈਚ ਅਤੇ ਯਾਤਰੀ/ਕਾਰਗੋ ਹੈਂਡਲਿੰਗ ਲਈ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਹੈ। ਇਸ ਸਭ ਦੇ ਮੱਦੇਨਜ਼ਰ ਕੰਪਨੀ ‘ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਦੱਸ ਦਈਏ ਕਿ 9 ਜਨਵਰੀ ਨੂੰ ਬੈਂਗਲੁਰੂ ਏਅਰਪੋਰਟ ‘ਤੇ ਬੈਂਗਲੁਰੂ ਤੋਂ ਦਿੱਲੀ ਜਾਣ ਵਾਲੀ ਏਅਰਲਾਈਨ ਦੀ ਗੋ ਫਸਟ ਫਲਾਈਟ ਨੇ ਕਰੀਬ 55 ਯਾਤਰੀਆਂ ਨੂੰ ਬਿਨ੍ਹਾਂ ਹੀ ਉਡਾਨ ਭਰੀ ਸੀ। ਯਾਤਰੀਆਂ ਨੇ ਦੋਸ਼ ਲਗਾਇਆ ਸੀ ਕਿ ਫਲਾਇਟ ਸੋਮਵਾਰ ਸਵੇਰੇ 6.40 ਵਜੇ 55 ਯਾਤਰੀਆਂ ਨੂੰ ਪਿੱਛੇ ਛੱਡ ਕੇ ਰਵਾਨਾ ਹੋਈ ਸੀ। 55 ਵਿੱਚੋਂ 53 ਯਾਤਰੀਆਂ ਨੂੰ ਦਿੱਲੀ ਲਈ ਕਿਸੇ ਹੋਰ ਏਅਰਲਾਈਨ ਵਿੱਚ ਤਬਦੀਲ ਕਰ ਦਿੱਤਾ ਗਿਆ। ਬਾਕੀ 2 ਨੇ ਰਿਫੰਡ ਦੀ ਮੰਗ ਕੀਤੀ ਜੋ ਏਅਰਲਾਈਨ ਦੁਆਰਾ ਅਦਾ ਕੀਤੀ ਗਈ ਸੀ। ਹੁਣ ਇਸ ਮਾਮਲੇ ‘ਚ ਗੋ ਫਸਟ ਨੇ ਪ੍ਰਭਾਵਿਤ ਯਾਤਰੀਆਂ ਤੋਂ ਮੁਆਫੀ ਮੰਗੀ ਸੀ ਅਤੇ ਘਟਨਾ ‘ਚ ਸ਼ਾਮਲ ਏਅਰਲਾਈਨਜ਼ ਦੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਸੀ।

The post DGCA ਨੇ ਗੋ ਫਸਟ ਏਅਰਲਾਈਨਜ਼ ‘ਤੇ ਲਾਇਆ 10 ਲੱਖ ਦਾ ਜ਼ੁਰਮਾਨਾ, 55 ਯਾਤਰੀ ਨੂੰ ਲਏ ਬਿਨਾ ਭਰੀ ਸੀ ਉਡਾਣ appeared first on TheUnmute.com - Punjabi News.

Tags:
  • bangalore
  • breaking-news
  • dgca
  • dgca-10
  • directorate-general-of-civil-aviation
  • fine
  • go-first
  • go-first-airlines
  • latest-news
  • news
  • punjabi-news
  • terminal-coordinator
  • the-unmute-breaking-news
  • the-unmute-punjabi-news

ਦਿੱਲੀ ਯੂਨੀਵਰਸਿਟੀ ਤੱਕ ਪਹੁੰਚਿਆ ਬੀਬੀਸੀ ਡਾਕੂਮੈਂਟਰੀ ਦਾ ਵਿਵਾਦ, ਇਲਾਕੇ 'ਚ ਧਾਰਾ 144 ਲਾਗੂ

Friday 27 January 2023 01:58 PM UTC+00 | Tags: 2002-gujarat-riots bbc-controversy bbc-documentary bjp breaking-news delhi-police delhi-university government-of-india news nsui-kerala pm-modi protest

ਚੰਡੀਗੜ੍ਹ, 27 ਜਨਵਰੀ 2023: 2002 ਦੇ ਗੁਜਰਾਤ ਦੰਗਿਆਂ ‘ਤੇ ਬੀਬੀਸੀ ਦੀ ਇੱਕ ਦਸਤਾਵੇਜ਼ੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਵਾਦ ਹੁਣ ਭਖਦਾ ਜਾ ਰਿਹਾ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋਕਟਰ ਰਜਨੀ ਅੱਬੀ ਨੇ ਪਹਿਲਾਂ ਹੀ ਦਿੱਲੀ ਪੁਲਿਸ ਨੂੰ ਪੱਤਰ ਲਿਖ ਕੇ ਇਸ ਸਬੰਧੀ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਬੀਬੀਸੀ ਦਸਤਾਵੇਜ਼ੀ ਵਿਵਾਦ ਜੇਐਨਯੂ ਅਤੇ ਜਾਮੀਆ ਤੋਂ ਲੈ ਕੇ ਦਿੱਲੀ ਯੂਨੀਵਰਸਿਟੀ ਤੱਕ ਫੈਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ NSUI ਕੇਰਲਾ ਵੱਲੋਂ ਅੱਜ ਸ਼ਾਮ 4:00 ਵਜੇ ਆਰਟਸ ਫੈਕਲਟੀ ਵਿਖੇ ਸਕਰੀਨਿੰਗ ਦਾ ਸਮਾਂ ਦਿੱਤਾ ਸੀ, ਪਰ ਇਸ ਦਾ ਪ੍ਰਬੰਧ ਨਹੀਂ ਹੋ ਸਕਿਆ। ਗੇਟ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਹੈ ਤਾਂ ਜੋ ਕੋਈ ਝਗੜਾ ਨਾ ਹੋਵੇ। ਪੁਲਿਸ ਨੇ ਧਾਰਾ 144 ਵੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।

The post ਦਿੱਲੀ ਯੂਨੀਵਰਸਿਟੀ ਤੱਕ ਪਹੁੰਚਿਆ ਬੀਬੀਸੀ ਡਾਕੂਮੈਂਟਰੀ ਦਾ ਵਿਵਾਦ, ਇਲਾਕੇ ‘ਚ ਧਾਰਾ 144 ਲਾਗੂ appeared first on TheUnmute.com - Punjabi News.

Tags:
  • 2002-gujarat-riots
  • bbc-controversy
  • bbc-documentary
  • bjp
  • breaking-news
  • delhi-police
  • delhi-university
  • government-of-india
  • news
  • nsui-kerala
  • pm-modi
  • protest

ਲੁਧਿਆਣਾ ਦੇ ਵਿਕਾਸ ਕਾਰਜਾਂ 'ਤੇ ਲਗਭਗ 29.08 ਕਰੋੜ ਰੁਪਏ ਖਰਚੇ ਜਾਣਗੇ: ਡਾ. ਇੰਦਰਬੀਰ ਸਿੰਘ ਨਿੱਝਰ

Friday 27 January 2023 02:04 PM UTC+00 | Tags: aam-aadmi-party breaking-news cm-bhagwant-mann development-works dr-inderbir-singh-nijjar ludhiana news punjab punjab-government punjabi-news punjab-news the-unmute-breaking-news

ਚੰਡੀਗੜ੍ਹ, 27 ਜਨਵਰੀ 2023: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ (Ludhiana) ਵਿੱਚ ਵਿਕਾਸ ਕਾਰਜਾਂ ‘ਤੇ ਕਰੀਬ 29.08 ਕਰੋੜ ਰੁਪਏ ਖਰਚਣ ਦਾ ਫੈਸਲਾ ਕੀਤਾ ਗਿਆ ਹੈ।ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣਾ ਹੈ। ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।

ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਖੁਲਾਸਾ ਕੀਤਾ ਕਿ ਨਗਰ ਨਿਗਮ ਲੁਧਿਆਣਾ ਲਈ ਮਿਉਂਸਪਲ ਠੋਸ ਰਹਿੰਦ-ਖੂੰਹਦ ਦੀ ਢੋਆ-ਢੁਆਈ ਲਈ ਹੁੱਕ ਲੋਡਰਾਂ ਅਤੇ ਸੈਕੰਡਰੀ ਸਟੋਰੇਜ ਲਈ ਪੋਰਟੇਬਲ ਕੰਪੈਕਟਰਾਂ ਦੀ ਸਪਲਾਈ, ਸਥਾਪਨਾ, ਟੈਸਟਿੰਗ ਅਤੇ ਚਾਲੂ ਕਰਨ ‘ਤੇ 27.67 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਿੱਚ ਸੰਚਾਲਣ ਅਤੇ ਰੱਖ-ਰੱਖਾਅ ਵੀ ਸ਼ਾਮਲ ਹੈ। ਇਸੇ ਤਰ੍ਹਾਂ ਕੋਰਟ ਕੰਪਲੈਕਸ, ਡੀ.ਸੀ ਦਫ਼ਤਰ ਅਤੇ ਸਬੰਧਤ ਖੇਤਰਾਂ ਵਿੱਚ ਨਿਗਰਾਨੀ ਦੇ ਬੁਨਿਆਦੀ ਢਾਂਚੇ ਨੂੰ ਲਾਗੂ ਕਰਨ ਲਈ 66.76 ਲੱਖ ਰੁਪਏ ਖਰਚ ਕੀਤੇ ਜਾਣਗੇ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸੈਂਟਰਲ ਸਟੋਰ ਨਗਰ ਨਿਗਮ ਲੁਧਿਆਣਾ (Ludhiana) ਲਈ ਰੈਡੀ ਮਿਕਸ ਰੋਡ ਰਿਪੇਅਰ ਬਿਟੂਮਿਨਸ ਸਮੱਗਰੀ ਦੀ ਸਪਲਾਈ ਲਈ 74.70 ਲੱਖ ਰੁਪਏ ਖਰਚ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੀ ਵੱਡੀ ਆਬਾਦੀ ਨੂੰ ਇਨ੍ਹਾਂ ਵਿਕਾਸ ਕਾਰਜਾਂ ਦਾ ਲਾਭ ਮਿਲੇਗਾ। ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਨੇ ਦਫ਼ਤਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡਾ. ਨਿੱਝਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਅਧਿਕਾਰੀ/ਕਰਮਚਾਰੀ ਭ੍ਰਿਸ਼ਟਾਚਾਰ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।

The post ਲੁਧਿਆਣਾ ਦੇ ਵਿਕਾਸ ਕਾਰਜਾਂ ‘ਤੇ ਲਗਭਗ 29.08 ਕਰੋੜ ਰੁਪਏ ਖਰਚੇ ਜਾਣਗੇ: ਡਾ. ਇੰਦਰਬੀਰ ਸਿੰਘ ਨਿੱਝਰ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • development-works
  • dr-inderbir-singh-nijjar
  • ludhiana
  • news
  • punjab
  • punjab-government
  • punjabi-news
  • punjab-news
  • the-unmute-breaking-news

ਵਿਜੀਲੈਂਸ ਬਿਊਰੋ ਵੱਲੋਂ ਮਾਲ ਪਟਵਾਰੀ, ਉਸ ਦਾ ਕਰਿੰਦਾ 40,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

Friday 27 January 2023 02:08 PM UTC+00 | Tags: breaking-news bribe bribe-case crime karinda mall-halka-panchta mal-patwari news punjab-vigilance-bureau vigilance-bureau

ਚੰਡੀਗੜ, 27 ਜਨਵਰੀ 2023: ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮਕਸਦ ਨਾਲ ਵਿਜੀਲੈਂਸ ਬਿਊਰੋ (Vigilance Bureau) ਨੇ ਸ਼ੁੱਕਰਵਾਰ ਨੂੰ ਮਾਲ ਹਲਕਾ ਪਾਂਛਟਾ, ਜਿਲ੍ਹਾ ਕਪੂਰਥਲਾ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਸੋਢੀ ਸਿੰਘ ਅਤੇ ਉਸਦੇ ਪ੍ਰਾਈਵੇਟ ਸਾਥੀ ਕੁਲਵਿੰਦਰ ਕੁਮਾਰ, ਵਾਸੀ ਸੁਭਾਸ਼ ਨਗਰ ਫਗਵਾੜਾ ਨੂੰ 40,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪਟਵਾਰੀ ਅਤੇ ਉਸ ਦੇ ਕਰਿੰਦੇ ਨੂੰ ਸਿਵਰਾਜ ਰਾਣਾ ਵਾਸੀ ਸਤਨਾਮਪੁਰਾ, ਫਗਵਾੜਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ (Vigilance Bureau) ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਕਤ ਪਟਵਾਰੀ ਅਤੇ ਉਸਦੇ ਸਾਥੀ ਨੇ ਸ਼ਿਕਾਇਤਕਰਤਾ ਦੇ ਪਿਤਾ ਦੇ ਨਾਂ ‘ਤੇ ਜ਼ਮੀਨ ਦਾ ਦੀ ਰਜਿਸਟਰੇਸ਼ਨ ਤੇ ਇੰਤਕਾਲ ਦਰਜ ਕਰਨ ਬਦਲੇ 70,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ।

ਉਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਪਟਵਾਰੀ ਅਤੇ ਉਸ ਦੇ ਸਾਥੀ ਨੂੰ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ ਅਤੇ ਰਿਸ਼ਵਤ ਦੀ ਰਕਮ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਬਰਾਮਦ ਕਰ ਲਈ ਗਈ। ਉਨਾਂ ਦੱਸਿਆ ਕਿ ਦੋਵਾਂ ਦੋਸ਼ੀਆਂ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

The post ਵਿਜੀਲੈਂਸ ਬਿਊਰੋ ਵੱਲੋਂ ਮਾਲ ਪਟਵਾਰੀ, ਉਸ ਦਾ ਕਰਿੰਦਾ 40,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ appeared first on TheUnmute.com - Punjabi News.

Tags:
  • breaking-news
  • bribe
  • bribe-case
  • crime
  • karinda
  • mall-halka-panchta
  • mal-patwari
  • news
  • punjab-vigilance-bureau
  • vigilance-bureau

ਅੰਮ੍ਰਿਤਸਰ, 27 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਹਰੇਕ ਖੇਤਰ ਦਾ ਵਿਆਪਕ ਵਿਕਾਸ ਕਰਕੇ 'ਸਿਹਤਮੰਦ ਤੇ ਰੰਗਲਾ ਪੰਜਾਬ' ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਅੱਜ ਇੱਥੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ 500ਵਾਂ ਆਮ ਆਦਮੀ ਕਲੀਨਿਕ (Aam Aadmi clinics) ਲੋਕਾਂ ਨੂੰ ਸਮਰਿਪਤ ਕਰਨ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਜਿਨ੍ਹਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹਾਜ਼ਰ ਸਨ, ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਨੇਕ ਕਾਰਜ ਲਈ ਪੁਖਤਾ ਵਿਵਸਥਾ ਕਰਨੀ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਤੇ ਰੋਜ਼ਗਾਰ ਦੇ ਖੇਤਰ ਵਿਚ ਵੱਡੇ ਪੱਧਰ ਉਤੇ ਕੰਮ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਛੇਤੀ ਹੀ ਸਾਕਾਰਤਮਕ ਨਤੀਜੇ ਸਾਹਮਣੇ ਆਉਣਗੇ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 100 ਆਮ ਆਦਮੀ ਕਲੀਨਿਕ 75ਵੇਂ ਆਜ਼ਾਦੀ ਦਿਹਾੜੀ ਮੌਕੇ ਲੋਕਾਂ ਨੂੰ ਸਮਰਿਪਤ ਕੀਤੇ ਗਏ ਸਨ।

100 ਕਲੀਨਿਕਲ ਟੈਸਟਾਂ ਦੇ ਨਾਲ 41 ਸਿਹਤ ਪੈਕੇਜ

ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਲਗਭਗ 100 ਕਲੀਨਿਕਲ ਟੈਸਟਾਂ ਦੇ ਨਾਲ 41 ਸਿਹਤ ਪੈਕੇਜ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਤੋਂ ਸੂਬੇ ਵਿੱਚ ਚੱਲ ਰਹੇ 100 ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 10.26 ਲੱਖ ਲੋਕਾਂ ਨੇ ਮੁਫ਼ਤ ਇਲਾਜ ਕਰਵਾਇਆ। ਇਸੇ ਤਰ੍ਹਾਂ ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ 1.24 ਲੱਖ ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਕਲੀਨਿਕ (Aam Aadmi clinics) ਪੰਜਾਬ ਵਿੱਚ ਸਿਹਤ ਸੰਭਾਲ ਪ੍ਰਣਾਲੀ ਦੀ ਕਾਇਆਕਲਪ ਦੀ ਬੁਨਿਆਦ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਨੇ ਵੀ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਸੂਬਾ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੁਣ 400 ਤੋਂ ਵੱਧ ਆਮ ਆਦਮੀ ਕਲੀਨਿਕ ਖੋਲ੍ਹਣ ਨਾਲ ਪੰਜਾਬ ਇਨ੍ਹਾਂ 500 ਕਲੀਨਿਕ ਰਾਹੀਂ ਸਿਹਤ ਸੰਭਾਲ ਖੇਤਰ ਵਿੱਚ ਸਫ਼ਲਤਾ ਦੀ ਨਵੀਂ ਕਹਾਣੀ ਲਿਖੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਕ੍ਰਾਂਤੀਕਾਰੀ ਪਹਿਲਕਦਮੀ ਸੂਬੇ ਵਿੱਚ ਸਿਹਤ ਸੰਭਾਲ ਪ੍ਰਣਾਲੀ ਨੂੰ ਮੁੜ ਪੈਰਾਂ-ਸਿਰ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੀ ਸਥਾਪਨਾ ਕਰਕੇ ਸੂਬਾ ਸਰਕਾਰ ਨੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਪੰਜਾਬ ਨੂੰ ਸਿਹਤਮੰਦ ਅਤੇ ਰੋਗ ਮੁਕਤ ਬਣਾਉਣ ਲਈ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਪੰਜਾਬ ਵਾਸੀਆਂ ਨੂੰ ਹੁਣ ਇਲਾਜ ਤੇ ਜਾਂਚ ਲਈ ਹਸਪਤਾਲਾਂ ਵਿੱਚ ਪੈਸਾ ਨਹੀਂ ਖਰਚਣਾ ਪਵੇਗਾ। ਉਨ੍ਹਾਂ ਕਿਹਾ ਕਿ ਮਰੀਜ਼ ਕਲੀਨਿਕਾਂ ਵਿੱਚ ਜਾ ਕੇ ਡਾਕਟਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ ਜਾਂ ਆਨਲਾਈਨ ਸਮਾਂ ਲੈਣ ਦੀ ਸਹੂਲਤ ਵੀ ਪ੍ਰਾਪਤ ਕਰ ਸਕਦੇ ਹਨ।

ਅਰਵਿੰਦ ਕੇਜਰੀਵਾਲ ਦਾ ਪਾਵਨ ਧਰਤੀ ‘ਤੇ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਨੇ ਇਹ ਲੋਕ ਪੱਖੀ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਇਸ ਲੋਕ-ਪੱਖੀ ਪਹਿਲਕਦਮੀ ਲਈ ਦਿਸ਼ਾ ਪ੍ਰਦਾਨ ਕੀਤੀ ਸੀ ਜਿਸ ਨਾਲ ਕੌਮੀ ਰਾਜਧਾਨੀ ਦੇ ਲੋਕਾਂ ਨੂੰ ਬਹੁਤ ਲਾਭ ਹੋਇਆ ਸੀ। ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਸੁਧਾਰ ਲਈ ਹੁਣ ਹੋਰ ਸੂਬੇ ਵੀ ਇਸ ਮਾਡਲ ਨੂੰ ਅਪਣਾ ਰਹੇ ਹਨ।

ਸੂਬੇ ਵਿਚ ਜਾਂਚ ਤੇ ਇਲਾਜ ਦੇ ਆਧਾਰ ਉਤੇ ਖੋਜ ਵਿਚ ਸਹਾਈ ਹੋਣਗੇ ਕਲੀਨਿਕ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਕਲੀਨਿਕ (Aam Aadmi clinics) ਸਿਹਤ ਸੇਵਾਵਾਂ ਦੇਣ ਦੇ ਨਾਲ-ਨਾਲ ਇਨ੍ਹਾਂ ਕਲੀਨਿਕਾਂ ਵਿੱਚ ਆਉਣ ਵਾਲੇ ਹਰੇਕ ਮਰੀਜ਼ ਦਾ ਆਨਲਾਈਨ ਡਾਟਾ ਵੀ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਗੰਭੀਰ ਬਿਮਾਰੀਆਂ ਨਾਲ ਨਜਿੱਠਣ ਲਈ ਰਣਨੀਤੀ ਘੜਨ ਵਾਸਤੇ ਅੰਕੜੇ ਇਕੱਠਾ ਕਰਨ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਸੂਬੇ ਦੇ ਵਸਨੀਕਾਂ ਦੇ ਖੋਜ ਅਧਾਰਤ ਇਲਾਜ ਨੂੰ ਨਿਰਵਿਘਨ ਤਰੀਕੇ ਨਾਲ ਯਕੀਨੀ ਬਣਾਏਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਟੈਕਸ ਭਰਨ ਵਾਲੇ ਲੋਕਾਂ ਦੇ ਪੈਸੇ ਦਾ ਇਕ-ਇਕ ਪੈਸਾ ਉਨ੍ਹਾਂ ਦੀ ਭਲਾਈ ਲਈ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਪੱਖੀ ਉਪਰਾਲਿਆਂ ਨੂੰ ਮੁਫ਼ਤਖੋਰੀ ਨਹੀਂ ਕਿਹਾ ਜਾ ਸਕਦਾ ਸਗੋਂ ਇਹ ਵਿਕਾਸ ਕਾਰਜਾਂ ਉਤੇ ਕੀਤਾ ਗਿਆ ਖਰਚਾ ਹੈ ਜਿਸ ਦਾ ਉਦੇਸ਼ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਨੂੰ ਯਕੀਨੀ ਬਣਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਵਿਰੋਧੀਭਾਸ ਵਾਲੀ ਸਥਿਤੀ ਹੈ ਕਿ ਆਮ ਆਦਮੀ ਪਾਰਟੀ ਵਿਕਾਸ ਦੀ ਗੱਲ ਕਰ ਰਹੀ ਹੈ ਜਦਕਿ ਬਾਕੀ ਪਾਰਟੀਆਂ ਫੁੱਟ ਪਾਊ ਏਜੰਡੇ ‘ਤੇ ਚੱਲ ਰਹੀਆਂ ਹਨ।

ਸੂਬੇ ਵਿੱਚ ਆਹਲਾ ਦਰਜੇ ਦੀਆਂ ਸਹੂਲਤਾਂ ਵਾਲੇ 'ਸਕੂਲ ਆਫ ਐਮੀਨੈਂਸ' ਦੀ ਸ਼ੁਰੂਆਤ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਆਹਲਾ ਦਰਜੇ ਦੀਆਂ ਸਹੂਲਤਾਂ ਵਾਲੇ 'ਸਕੂਲ ਆਫ ਐਮੀਨੈਂਸ' ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ 'ਸਕੂਲ ਆਫ ਐਮੀਨੈਂਸ' ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀ ਦੀ ਰੁਚੀ ਅਨੁਸਾਰ ਉਸ ਨੂੰ ਕਿੱਤਾ ਚੁਣਨ ਦੀ ਖੁੱਲ੍ਹ ਹੋਵੇਗੀ ਅਤੇ ਇਹ ਸਕੂਲ ਭਵਿੱਖ ਲਈ ਪੇਸ਼ੇਵਾਰਾਨਾ ਪਹੁੰਚ ਵਾਲੇ ਮਾਹਿਰ ਤਿਆਰ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਜਾਣਬੁੱਝ ਕੇ ਇਸ ਪਵਿੱਤਰ ਧਰਤੀ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਲੱਖਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਸ੍ਰੀ ਵਾਲਮੀਕਿ ਤੀਰਥ ਅਤੇ ਹੋਰ ਥਾਵਾਂ ਦੇ ਦਰਸ਼ਨਾਂ ਲਈ ਆਉਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਸ਼ਹੀਦਾਂ ਦੀ ਧਰਤੀ ਹੈ ਅਤੇ ਸੂਬਾ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਵਿਕਾਸ ਕਰਨ ਦੀ ਬਜਾਏ ਖਜ਼ਾਨੇ ਨੂੰ ਲੁੱਟਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਫਰਜ਼ ਬਣਦਾ ਹੈ ਕਿ ਖਜ਼ਾਨੇ ਨੂੰ ਲੁੱਟਣ ਦਾ ਧ੍ਰੋਹ ਕਮਾਉਣ ਵਾਲਿਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਕਾਰਜਕਾਲ ਦੇ ਮਹਿਜ਼ 10 ਮਹੀਨਿਆਂ ਦੌਰਾਨ ਸੂਬੇ ਦੇ ਨੌਜਵਾਨਾਂ ਨੂੰ 25886 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਨੌਜਵਾਨਾਂ ਨੂੰ ਇਹ ਨਿਯੁਕਤੀ ਪੱਤਰ ਸੌਂਪੇ। ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ 10 ਮਹੀਨਿਆਂ ਵਿੱਚ ਏਨੀ ਵੱਡੀ ਗਿਣਤੀ ਵਿੱਚ ਨੌਕਰੀਆਂ ਨੌਜਵਾਨਾਂ ਦੀ ਭਲਾਈ ਅਤੇ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਸੂਬਾ ਸਰਕਾਰ ਦੀ ਸੰਜੀਦਗੀ ਨੂੰ ਦਰਸਾਉਂਦਾ ਹੈ।

The post ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 10.26 ਲੱਖ ਲੋਕਾਂ ਨੇ ਇਲਾਜ ਕਰਵਾਇਆ, ਹਰੇਕ ਗਾਰੰਟੀ ਕਰਾਂਗੇ ਪੂਰੀ: CM ਮਾਨ appeared first on TheUnmute.com - Punjabi News.

Tags:
  • aam-aadmi-clinic
  • aam-aadmi-clinics
  • breaking-news
  • news

ਪੰਜਾਬ ਪੁਲਿਸ ਵੱਲੋਂ ਫਾਜ਼ਿਲਕਾ ਤੋਂ ਰਾਜਸਥਾਨ ਅਧਾਰਿਤ ਹਥਿਆਰਾਂ ਦੇ ਦੋ ਤਸਕਰ ਗ੍ਰਿਫ਼ਤਾਰ, 8 ਪਿਸਤੌਲ, ਜਾਅਲੀ ਕਰੰਸੀ ਬਰਾਮਦ

Friday 27 January 2023 02:22 PM UTC+00 | Tags: breaking breaking-news crime drug-smugglers fake-indian-currency fazilka fazilka-police latest-news news punjab-police rajasthan-based-arms-smugglers

ਚੰਡੀਗੜ੍ਹ/ਫਾਜ਼ਿਲਕਾ, 27 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਜਾਰੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ (Punjab Police) ਨੇ ਫਾਜ਼ਿਲਕਾ ਵਿਖੇ ਅਬੋਹਰ- ਹਨੂੰਨਗੜ੍ਹ ਰੋਡ ‘ਤੇ ਨਾਕਾਬੰਦੀ ਦੌਰਾਨ ਰਾਜਸਥਾਨ ਅਧਾਰਤ ਹਥਿਆਰਾਂ ਦੇ ਦੋ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਅੱਠ ਪਿਸਤੌਲ ਅਤੇ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਬੰਨਾ ਰਾਮ ਉਰਫ਼ ਵਿਨੋਦ ਦੇਵਾਸੀ ਅਤੇ ਮੁਕੇਸ਼ ਉਰਫ਼ ਮੁਕਸ਼ਾ ਰਬਾਰੀ ਵਜੋਂ ਹੋਈ ਹੈ ਜੋ ਪਿੰਡ ਜੇਤੀਆਵਾਸ, ਜੋਧਪੁਰ, ਰਾਜਸਥਾਨ ਦੇ ਰਹਿਣ ਵਾਲੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਫਾਜ਼ਿਲਕਾ ਨੂੰ ਇੱਕ ਭਰੋਸੇਯੋਗ ਸੂਤਰ ਤੋਂ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸੰਭਾਵਨਾ ਹੈ ਕਿ ਇਹ ਖੇਪ ਪੰਜਾਬ ਵਿੱਚ ਅਰਸ਼ ਡੱਲਾ ਗਰੋਹ ਦੇ ਮੈਂਬਰਾਂ ਨੂੰ ਪਹੁੰਚਾਈ ਜਾਣੀ ਹੈ।

ਉਨ੍ਹਾਂ ਦੱਸਿਆ ਕਿ ਐਸ.ਐਸ.ਓ.ਸੀ ਥਾਣਾ ਫਾਜ਼ਿਲਕਾ ਦੀ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਫੜ੍ਹਨ ਲਈ ਅਬੋਹਰ-ਹਨੂਮਾਨਗੜ੍ਹ ਰੋਡ ਫਾਜ਼ਿਲਕਾ ‘ਤੇ ਸਥਿਤ ਪਿੰਡ ਰਾਮਸਰਾ ਦੇ ਇਲਾਕੇ ‘ਚ ਪੁਲਿਸ ਨਾਕਾਬੰਦੀ ਕੀਤੀ ਅਤੇ ਦੋਵਾਂ ਵਿਅਕਤੀਆਂ ਨੂੰ ਸਫ਼ਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ। ਪੁਲਿਸ )(Punjab Police) ਨੂੰ ਉਨ੍ਹਾਂ ਦੇ ਕਬਜ਼ੇ 'ਚੋਂ ਦੋ ਜ਼ਿੰਦਾ ਕਾਰਤੂਸ ਸਮੇਤ .32 ਬੋਰ ਦੇ 7 ਪਿਸਤੌਲ ਅਤੇ ਦੋ ਜਿੰਦਾ ਕਾਰਤੂਸਾਂ ਸਮੇਤ ਇੱਕ .315 ਬੋਰ ਦਾ ਦੇਸੀ ਪਿਸਤੌਲ ਬਰਾਮਦ ਹੋਇਆ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ‘ਚੋਂ 9650 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ।

Punjab Police

ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਐਸ.ਐਸ.ਓ.ਸੀਯ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐਸਐਸਓਸੀ ਫਾਜ਼ਿਲਕਾ ਨੇ ਉਨ੍ਹਾਂ ਦੇ ਗਰੁੱਪ ਮੈਂਬਰ ਨਰੇਸ਼ ਪੰਡਿਤ ਨੂੰ ਜੋਧਪੁਰ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਨਰੇਸ਼ ਪੰਡਿਤ ਖਤਰਨਾਕ ਅੱਤਵਾਦੀ ਅਰਸ਼ ਡੱਲਾ ਦੇ ਸੰਪਰਕ ਵਿੱਚ ਸੀ ਅਤੇ ਉਸਨੂੰ ਫਿਰੌਤੀ ਲਈ ਜੋਧਪੁਰ ਦੇ ਇੱਕ ਉੱਘੇ ਕਾਰੋਬਾਰੀ ਨੂੰ ਅਗਵਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਸ ਦੀ ਜਾਣਕਾਰੀ ਰਾਜਸਥਾਨ ਪੁਲਿਸ ਨਾਲ ਸਾਂਝੀ ਕੀਤੀ ਗਈ, ਜਿਸ ਸਦਕਾ ਜ਼ਿਲ੍ਹਾ ਪਾਲੀ ਵਿੱਚ ਇਸ ਕਿਡਨੈਪਿੰਗ ਗਿਰੋਹ ਦਾ ਪਰਦਾਫਾਸ਼ ਹੋਇਆ।

ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਹਥਿਆਰਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਕੇਸ ਵਿੱਚ ਜਾਅਲੀ ਭਾਰਤੀ ਕਰੰਸੀ ਦੇ ਨਜ਼ਰੀਏ ਤੋਂ ਵੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸ ਸਬੰਧੀ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 489-ਏ, 489-ਬੀ ,489-ਸੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕੀਤਾ ਗਿਆ ਹੈ।

The post ਪੰਜਾਬ ਪੁਲਿਸ ਵੱਲੋਂ ਫਾਜ਼ਿਲਕਾ ਤੋਂ ਰਾਜਸਥਾਨ ਅਧਾਰਿਤ ਹਥਿਆਰਾਂ ਦੇ ਦੋ ਤਸਕਰ ਗ੍ਰਿਫ਼ਤਾਰ, 8 ਪਿਸਤੌਲ, ਜਾਅਲੀ ਕਰੰਸੀ ਬਰਾਮਦ appeared first on TheUnmute.com - Punjabi News.

Tags:
  • breaking
  • breaking-news
  • crime
  • drug-smugglers
  • fake-indian-currency
  • fazilka
  • fazilka-police
  • latest-news
  • news
  • punjab-police
  • rajasthan-based-arms-smugglers

ਪੰਜਾਬ ਪੁਲਿਸ ਦੀ AGTF ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸੰਚਾਲਕ ਨੂੰ ਕੀਤਾ ਗ੍ਰਿਫਤਾਰ

Friday 27 January 2023 02:32 PM UTC+00 | Tags: aam-aadmi-party adgp-pramod-ban agtf agtf-sandeep-goyal anti-gangster-task-force breaking-news chief-minister-bhagwant-mann cm-bhagwant-mann dsp-deepika-singh news punjab punjab-agtf punjab-government punjab-police the-unmute-breaking-news

ਚੰਡੀਗੜ੍ਹ, 27 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਅੱਜ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸੰਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜੇ 'ਚੋਂ .30 ਬੋਰ ਚਾਈਨਾ-ਮੇਡ ਪਿਸਤੌਲ ਸਮੇਤ ਛੇ ਜਿੰਦਾ ਕਾਰਤੂਸ ਬਰਾਮਦ ਕੀਤੇ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਵਾਸੀ ਪਿੰਡ ਰਾਜਗੜ੍ਹ ਜ਼ਿਲ੍ਹਾ ਖੰਨਾ ਵਜੋਂ ਹੋਈ ਹੈ। ਇਹ ਦੋਸ਼ੀ ਪਿਛਲੇ 13-14 ਸਾਲਾਂ ਤੋਂ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਅਧਾਰਿਤ ਅੱਤਵਾਦੀ ਗੋਲਡੀ ਬਰਾੜ ਦੇ ਸੰਪਰਕ ‘ਚ ਸੀ ਅਤੇ ਉਨ੍ਹਾਂ ਦੇ ਇਸ਼ਾਰੇ ‘ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦਿੰਦਾ ਦੇ ਰਿਹਾ ਸੀ। ਉਸ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਕਤਲ, ਇਰਾਦਾ ਕਤਲ ਅਤੇ ਅਸਲਾ ਐਕਟ ਆਦਿ ਨਾਲ ਸਬੰਧਤ ਕੇਸ ਦਰਜ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਏਜੀਟੀਐਫ ਨੇ ਭਰੋਸੇਯੋਗ ਜਾਣਕਾਰੀ ਮਿਲਣ ਉਪਰੰਤ ਏਆਈਜੀ ਏਜੀਟੀਐਫ (AGTF) ਸੰਦੀਪ ਗੋਇਲ ਦੀ ਨਿਗਰਾਨੀ ਵਿੱਚ ਡੀਐਸਪੀ ਰਾਜਨ ਪਰਮਿੰਦਰ ਅਤੇ ਡੀਐਸਪੀ ਦੀਪਿਕਾ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਭੇਜੀ ਅਤੇ ਟੀਮ ਨੇ ਰਵੀ ਰਾਜਗੜ੍ਹ ਨੂੰ ਐਸਏਐਸ ਨਗਰ ਦੇ ਸੈਕਟਰ 79 ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਦੋਂ ਉਹ ਇਕ ਮਹਿੰਗੀ ਕਾਰ ਚਲਾ ਰਿਹਾ ਸੀ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਰਵੀ ਰਾਜਗੜ੍ਹ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਛੁਪਣਗਾਹਾਂ, ਲੌਜਿਸਟਿਕ ਸਹਾਇਤਾ, ਹਥਿਆਰ ਅਤੇ ਵਾਹਨ ਮੁਹੱਈਆ ਕਰਵਾ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮਾਂ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਸਾਥੀਆਂ ਨੂੰ ਵਿਦੇਸ਼ ਭੱਜਣ ਲਈ ਜਾਅਲੀ ਵੇਰਵਿਆਂ ਨਾਲ ਪਾਸਪੋਰਟ ਹਾਸਲ ਕਰਨ ਵਿੱਚ ਵੀ ਮਦਦ ਕੀਤੀ ਸੀ।

ਡੀਜੀਪੀ ਨੇ ਕਿਹਾ ਕਿ ਮੁਲਜ਼ਮ ਰਵੀ ਰਾਜਗੜ੍ਹ ਤੋਂ ਪੁੱਛਗਿੱਛ ਅਤੇ ਇਸ ਮਾਮਲੇ ਦੀ ਵਿਸਥਾਰਤ ਜਾਂਚ ਨਾਲ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਵਿੱਚ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਵੱਲੋਂ ਯੋਜਨਾਬੱਧ ਅਪਰਾਧਿਕ ਗਤੀਵਿਧੀਆਂ ਦਾ ਪਰਦਾਫਾਸ਼ ਕਰਨ ਵਿੱਚ ਹੋਰ ਮਦਦ ਮਿਲੇਗੀ।

ਜ਼ਿਕਰਯੋਗ ਹੈ ਕਿ ਮੁਲਜ਼ਮ ਰਵੀ ਰਾਜਗੜ੍ਹ ਨੂੰ 20 ਜੂਨ 2022 ਨੂੰ ਭਾਰਤੀ ਦੰਡਾਵਲੀ ਦੀ ਧਾਰਾ 384, 392, 465, 466, 467, 468, 471 ਅਤੇ 120-ਬੀ ਅਤੇ ਪਾਸਪੋਰਟ ਐਕਟ ਦੀ ਧਾਰਾ 12 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਸਟੇਟ ਕ੍ਰਾਈਮ, ਮੋਹਾਲੀ ਵਿਖੇ ਦਰਜ ਮਾਮਲੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਅਪਰੈਲ 2022 ਵਿੱਚ ਦੋਰਾਹਾ ਪੁਲਿਸ ਸਟੇਸ਼ਨ ਵਿਖੇ ਦਰਜ ਅਸਲਾ ਐਕਟ ਮਾਮਲੇ ਵਿੱਚ ਵੀ ਲੋੜੀਂਦਾ ਸੀ।

The post ਪੰਜਾਬ ਪੁਲਿਸ ਦੀ AGTF ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸੰਚਾਲਕ ਨੂੰ ਕੀਤਾ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • adgp-pramod-ban
  • agtf
  • agtf-sandeep-goyal
  • anti-gangster-task-force
  • breaking-news
  • chief-minister-bhagwant-mann
  • cm-bhagwant-mann
  • dsp-deepika-singh
  • news
  • punjab
  • punjab-agtf
  • punjab-government
  • punjab-police
  • the-unmute-breaking-news

ਨੋਵਾਕ ਜੋਕੋਵਿਚ 10ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ 'ਚ ਪਹੁੰਚੇ, ਨੌਂ ਵਾਰ ਜਿੱਤ ਚੁੱਕੇ ਨੇ ਖ਼ਿਤਾਬ

Friday 27 January 2023 02:44 PM UTC+00 | Tags: australian-open australian-open-grand-slam-tournament-2023 breaking-news news novak-djokovic novak-djokovic-us-open sports-news

ਚੰਡੀਗੜ੍ਹ, 27 ਜਨਵਰੀ 2023: ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ (Novak Djokovic) 10ਵੀਂ ਵਾਰ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚ ਗਏ ਹਨ। ਉਨਾਂ ਨੇ ਸੈਮੀਫਾਈਨਲ ਵਿੱਚ ਟੌਮੀ ਪਾਲ ਨੂੰ ਸਿੱਧੇ ਸੈੱਟਾਂ ਵਿੱਚ 7-5, 6-1, 6-2 ਨਾਲ ਹਰਾਇਆ। ਇਸ ਜਿੱਤ ਨਾਲ ਜੋਕੋਵਿਚ 10ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਨੌਂ ਵਾਰ ਜਦੋਂ ਜੋਕੋਵਿਚ ਇਸ ਗਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੇ ਹਨ ਅਤੇ ਜਿੱਤ ਵੀ ਚੁੱਕੇ ਹਨ |

ਯਾਨੀ ਜੋਕੋਵਿਚ ਹੁਣ ਤੱਕ ਨੌਂ ਵਾਰ ਆਸਟ੍ਰੇਲੀਅਨ ਓਪਨ ਦੇ ਖ਼ਿਤਾਬ ਜਿੱਤ ਚੁੱਕੇ ਹਨ। ਜੋਕੋਵਿਚ ਨੇ 2008, 2011, 2012, 2013, 2015, 2016, 2019, 2020 ਅਤੇ 2021 ਵਿੱਚ ਖ਼ਿਤਾਬ ਜਿੱਤਿਆ ਸੀ। ਵੀਜ਼ਾ ਕਾਰਨਾਂ ਕਰਕੇ ਜੋਕੋਵਿਚ 2022 ਵਿੱਚ ਇਹ ਟੂਰਨਾਮੈਂਟ ਨਹੀਂ ਖੇਡ ਸਕੇ ਸਨ। 2022 ਵਿੱਚ ਰਾਫੇਲ ਨਡਾਲ ਨੇ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ।

ਖ਼ਿਤਾਬੀ ਮੁਕਾਬਲੇ ਵਿੱਚ ਜੋਕੋਵਿਚ (Novak Djokovic) ਦਾ ਸਾਹਮਣਾ ਗ੍ਰੀਸ ਦੇ ਸਟੇਫਾਨੋਸ ਸਿਟਸਿਪਾਸ ਨਾਲ ਹੋਵੇਗਾ। ਇਸ ਦੇ ਨਾਲ ਹੀ 24 ਸਾਲਾ ਸਿਟਸਿਪਾਸ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਦੂਜਾ ਸਭ ਤੋਂ ਘੱਟ ਉਮਰ ਦਾ ਪੁਰਸ਼ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ ਜੋਕੋਵਿਚ 2011 ਵਿੱਚ 23 ਸਾਲ ਦੀ ਉਮਰ ਵਿੱਚ ਫਾਈਨਲ ਵਿੱਚ ਪੁੱਜੇ ਸਨ। ਜੋਕੋਵਿਚ ਅਤੇ ਸਿਟਸਿਪਾਸ ਵਿਚਾਲੇ ਜੋ ਵੀ ਖ਼ਿਤਾਬ ਜਿੱਤੇਗਾ, ਉਹ ਏਟੀਪੀ ਰੈਂਕਿੰਗ ਵਿੱਚ ਨੰਬਰ ਇੱਕ ਬਣ ਜਾਵੇਗਾ।

The post ਨੋਵਾਕ ਜੋਕੋਵਿਚ 10ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ ‘ਚ ਪਹੁੰਚੇ, ਨੌਂ ਵਾਰ ਜਿੱਤ ਚੁੱਕੇ ਨੇ ਖ਼ਿਤਾਬ appeared first on TheUnmute.com - Punjabi News.

Tags:
  • australian-open
  • australian-open-grand-slam-tournament-2023
  • breaking-news
  • news
  • novak-djokovic
  • novak-djokovic-us-open
  • sports-news

ਚੰਡੀਗੜ੍ਹ, 27 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜਦੀਕ ਹੀ ਮਿਆਰੀ ਸਿਹਤ ਸਹੁਲਤਾਂ ਉਪਲਬੱਧ ਕਰਵਾਉਣ ਲਗਾਤਾਰ ਯਤਨਸ਼ੀਲ ਹੈ। ਇਸੇ ਮੰਤਵ ਨੂੰ ਪੂਰਾ ਕਰਦਿਆਂ ਅੱਜ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਚਾਰੀ, ਕਿਰਤ ਅਤੇ ਸ਼ਿਕਾਇਤ ਨਿਵਾਰਨ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਹਲਕਾ ਖਰੜ੍ਹ ਦੇ ਪਿੰਡ ਮੁੱਲਾਂਪੁਰ ਗਰੀਬਦਾਸ, ਨਾਡਾ ਅਤੇ ਖਿਜਰਾਬਾਦ ਵਿਖੇ ਆਮ ਆਦਮੀ ਕਲੀਨਕਾਂ ਦਾ ਉਦਘਾਟਨ ਕੀਤਾ ਗਿਆ।

ਕੈਬਨਿਟ ਮੰਤਰੀ ਨੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਖੋਲੇ ਆਮ ਆਦਮੀ ਕਲੀਨਿਕਾਂ ਦੀ ਲਗਾਤਾਰਤਾ ਵਿੱਚ ਹੋਰ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਣਗੇ। ਉਨਾਂ ਨੇ ਦੱਸਿਆ ਕਿ ਇੰਨਾਂ ਆਮ ਆਦਮੀ ਕਲੀਨਿਕਾਂ ਵਿਚ ਓਪੀਡੀ ਸੇਵਾਵਾਂ, ਟੀਕਾਕਰਨ ਸੇਵਾਵਾਂ, ਜੱਚਾ ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ, ਮੁਫਤ ਲੈਬ ਟੈਸਟ ਆਦਿ ਦੀ ਸਹੁਲਤ ਉਪਲੱਬਧ ਹੋਵੇਗੀ ਅਤੇ ਇੱਥੋਂ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਉਨਾਂ ਨੇ ਕਿਹਾ ਕਿ ਇਹ ਕਲੀਨਿਕ ਆਮ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਣਗੇ ਅਤੇ ਹੁਣ ਲੋਕਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਉਨ੍ਹਾਂ ਦੇ ਘਰ ਦੇ ਬਹੁਤ ਨਜ਼ਦੀਕ ਮਿਲਣਗੀਆਂ ਮਿਲਣਗੀਆਂ ।

ਇਸ ਤੋਂ ਇਲਾਵਾ ਮੰਤਰੀ ਨੇ ਨਵੇਂ ਖੁੱਲੇ ਆਮ ਆਦਮੀ ਕਲੀਨਿਕਾਂ ਦੇ ਵੱਖ ਵੱਖ ਕਮਰਿਆ ਵਿੱਚ ਜਾ ਕੇ ਸਿਹਤ ਸਹੂਲਤਾਂ ਦਾ ਜ਼ਾਇਜਾ ਲਿਆ। ਉਨ੍ਹਾਂ ਇਸ ਮੌਕੇ ਮੌਜੂਦ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਮਿਆਰੀ ਸਿਹਤ ਸੂਹਲਤਾਂ ਦੇਣ ਵਿੱਚ ਕੋਈ ਘਾਟ ਨਾ ਆਉਣ ਦਿੱਤੀ ਜਾਵੇ ਅਤੇ ਸਾਰੀਆਂ ਮੈਡੀਕਲ ਸਹੂਲਤਾਂ ਲੋਕਾਂ ਨੂੰ ਸਮੇਂ ਸਿਰ ਦੇਣਾ ਯਕੀਨੀ ਬਣਾਇਆ ਜਾਵੇ । ਉਨ੍ਹਾਂ ਨੇ ਇਸ ਮੌਕੇ ਮੌਜੂਦ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਛੇਤੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ ।

The post ਅਨਮੋਲ ਗਗਨ ਮਾਨ ਵੱਲੋਂ ਪਿੰਡ ਮੁਲਾਂਪੁਰ ਗਰੀਬਦਾਸ, ਨਾਡਾ ਅਤੇ ਖਿਜਰਾਬਾਦ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ appeared first on TheUnmute.com - Punjabi News.

Tags:
  • aam-aadmi-clinics

ਚੰਡੀਗੜ੍ਹ 27 ਜਨਵਰੀ 2023: ਬਰਤਾਨੀਆ ਵਿੱਚ ਇੱਕ ਸਿੱਖ ਇੰਜੀਨੀਅਰ ਨੂੰ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ 'ਪੁਆਇੰਟਸ ਆਫ਼ ਲਾਈਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਹੱਥ ਨਾਲ ਚੱਲਣ ਵਾਲੀ ਵਾਸ਼ਿੰਗ ਮਸ਼ੀਨ ਬਣਾਉਣ ਲਈ ਦਿੱਤਾ ਗਿਆ ਹੈ।

ਬ੍ਰਿਟਿਸ਼ ਸਿੱਖ ਇੰਜੀਨੀਅਰ ਨਵਜੋਤ ਸਾਹਨੀ (Navjot Sawhney) ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਸਨਮਾਨਿਤ ਕੀਤੇ ਜਾਣ ਦੇ ਤਜ਼ਰਬੇ ਨੂੰ ਕਲਪਨਾਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੁਆਇੰਟਸ ਆਫ ਲਾਈਟ ਐਵਾਰਡ ਪ੍ਰਾਪਤ ਕਰਨਾ ਅਤੇ ਪ੍ਰਧਾਨ ਮੰਤਰੀ ਵੱਲੋਂ ਸਨਮਾਨਿਤ ਕਰਨਾ ਮੇਰੇ ਲਈ ਅਜਿਹੀ ਉਪਲਬਧੀ ਹੈ, ਜਿਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।

ਨਵਜੋਤ ਸਾਹਨੀ ਨੇ ਕਰੀਬ ਚਾਰ ਸਾਲ ਪਹਿਲਾਂ ਆਪਣੀ ਵਾਸ਼ਿੰਗ ਮਸ਼ੀਨ ਦਾ ਪ੍ਰੋਜੈਕਟ ਡਿਜ਼ਾਈਨ ਕੀਤਾ ਸੀ। ਉਸ ਦੁਆਰਾ ਬਣਾਈ ਗਈ ਵਾਸ਼ਿੰਗ ਮਸ਼ੀਨ ਨੂੰ ਹੱਥਾਂ ਨਾਲ ਚਲਾਇਆ ਜਾ ਸਕਦਾ ਹੈ। ਇਸ ਮਸ਼ੀਨ ਰਾਹੀਂ ਬਿਜਲੀ ਦੀ ਕਾਫੀ ਹੱਦ ਤੱਕ ਬੱਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਸਨਮਾਨਿਤ ਕੀਤਾ ਗਿਆ ਸੀ।

ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਨਵਜੋਤ ਸਾਹਨੀ (Navjot Sawhney) ਨੂੰ ਚਿੱਠੀ ਲਿਖੀ ਹੈ। ਇਸ ਵਿੱਚ ਸੁਨਕ ਨੇ ਕਿਹਾ, ‘ਤੁਸੀਂ ਇੱਕ ਇੰਜੀਨੀਅਰ ਵਜੋਂ ਆਪਣੇ ਪੇਸ਼ੇਵਰ ਹੁਨਰ ਦੀ ਵਰਤੋਂ ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਦੀ ਮਦਦ ਕਰਨ ਲਈ ਕੀਤੀ ਹੈ ਜੋ ਇਲੈਕਟ੍ਰਿਕ ਵਾਸ਼ਿੰਗ ਮਸ਼ੀਨਾਂ ਖਰਚਾ ਨਹੀਂ ਚੁੱਕ ਸਕਦੇ |

ਜ਼ਿਕਰਯੋਗ ਹੈ ਕਿ ਪੁਆਇੰਟਸ ਆਫ ਲਾਈਟ ਐਵਾਰਡ ਹਾਸਲ ਕਰਨ ਵਾਲੇ ਬ੍ਰਿਟਿਸ਼ ਸਿੱਖ ਇੰਜੀਨੀਅਰ ਨਵਜੋਤ ਸਾਹਨੀ ਦਾ ਜਨਮ ਲੰਡਨ ‘ਚ ਹੋਇਆ ਸੀ। ਉਸਨੇ ਵੈਕਿਊਮ ਕਲੀਨਰ ਲਈ ਮਸ਼ਹੂਰ ਕੰਪਨੀ ਡਾਇਸਨ ਵਿੱਚ ਵੀ ਕੰਮ ਕੀਤਾ ਹੈ। ਉਸਦਾ ਕਹਿਣਾ ਹੈ ਕਿ ਉਹ ਆਪਣੇ ਹੁਨਰ ਦੀ ਵਰਤੋਂ ਪਛੜੇ ਵਰਗਾਂ ਨੂੰ ਮਿਆਰੀ ਜੀਵਨ ਬਣਾਉਣ ਲਈ ਕਰਨਾ ਚਾਹੁੰਦਾ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਦੱਸਿਆ ਹੈ ਕਿ ਇਸ ਵਾਸ਼ਿੰਗ ਮਸ਼ੀਨ ਨੇ 1,000 ਤੋਂ ਵੱਧ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਹੈ ਜੋ ਘੱਟ ਵਿਕਸਤ ਦੇਸ਼ਾਂ ਜਾਂ ਸ਼ਰਨਾਰਥੀ ਕੈਂਪਾਂ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਕੋਲ ਇਲੈਕਟ੍ਰਿਕ ਵਾਸ਼ਿੰਗ ਮਸ਼ੀਨਾਂ ਤੱਕ ਪਹੁੰਚ ਨਹੀਂ ਹੈ।

The post PM ਰਿਸ਼ੀ ਸੁਨਕ ਨੇ ਸਿੱਖ ਇੰਜੀਨੀਅਰ ਨੂੰ “ਪੁਆਇੰਟਸ ਆਫ਼ ਲਾਈਟ ਐਵਾਰਡ” ਨਾਲ ਕੀਤਾ ਸਨਮਾਨਿਤ appeared first on TheUnmute.com - Punjabi News.

Tags:
  • breaking-news
  • pm
  • points-of-light-award
  • prime-minister-rishi-sunak
  • sikh-engineer

ਨੇਪਾਲ 'ਚ ਕਰੈਸ਼ ਹੋਈ ਫਲਾਈਟ ਦੇ ਬਲੈਕ ਬਾਕਸ ਦੀ ਸਿੰਗਾਪੁਰ 'ਚ ਹੋਵੇਗੀ ਜਾਂਚ

Friday 27 January 2023 03:42 PM UTC+00 | Tags: breaking-news flight-crash nepal nepal-breaking-news nepal-palne-crash news plan-crash pokhara singapore singapores

ਚੰਡੀਗੜ੍ਹ 27 ਜਨਵਰੀ 2023: ਸਿੰਗਾਪੁਰ ਦਾ ਟਰਾਂਸਪੋਰਟ ਮੰਤਰਾਲਾ ਨੇਪਾਲ (Nepal) ਦੀ ‘ਯੇਤੀ ਏਅਰਲਾਈਨਜ਼’ ਦੀ ਕਰੈਸ਼ ਹੋਈ ਫਲਾਈਟ 691 ਦੇ ਬਲੈਕ ਬਾਕਸ ਦੀ ਜਾਂਚ ਕਰੇਗਾ। ਸਿੰਗਾਪੁਰ ਨੇ ਨੇਪਾਲ ਦੇ ਜਾਂਚ ਅਧਿਕਾਰੀਆਂ ਦੀ ਬੇਨਤੀ ‘ਤੇ ਇਹ ਫੈਸਲਾ ਲਿਆ ਹੈ। ‘ਯੇਤੀ ਏਅਰਲਾਈਨਜ਼’ ਦਾ ਜਹਾਜ਼ 15 ਜਨਵਰੀ ਨੂੰ ਪੋਖਰਾ ਹਵਾਈ ਅੱਡੇ ‘ਤੇ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 72 ਜਣਿਆਂ ਦੀ ਮੌਤ ਹੋ ਗਈ ਸੀ।

ਇਸ ਦੌਰਾਨ, ਟਰਾਂਸਪੋਰਟ ਮੰਤਰਾਲੇ (MoT) ਦੇ ਬੁਲਾਰੇ ਨੇ ਕਿਹਾ ਕਿ MoT ਦਾ ਟ੍ਰਾਂਸਪੋਰਟ ਸੇਫਟੀ ਇਨਵੈਸਟੀਗੇਸ਼ਨ ਬਿਊਰੋ (TSIB) ਜਹਾਜ਼ ਦੇ ਫਲਾਈਟ ਰਿਕਾਰਡਰਾਂ ਤੋਂ ਡਾਟਾ ਪ੍ਰਾਪਤ ਕਰਨ ਅਤੇ ਵਿਸ਼ਲੇਸ਼ਣ ਕਰਨ ਵਿੱਚ ਮਦਦ ਕਰੇਗਾ। ਇਹ ਵਿਸ਼ਲੇਸ਼ਣ TSIB ਦੇ ‘ਫਲਾਈਟ ਰਿਕਾਰਡਰ ਰੀਡਆਊਟ’ ਕੇਂਦਰ ‘ਤੇ ਕੀਤਾ ਜਾਵੇਗਾ, ਜੋ ਕਿ 2007 ਵਿੱਚ ਸਥਾਪਿਤ ਕੀਤਾ ਗਿਆ ਸੀ। ਨੇਪਾਲੀ ਜਾਂਚ ਅਥਾਰਟੀ ਜਾਂਚ ਅਤੇ ਨਤੀਜਿਆਂ ਸਮੇਤ ਸਾਰੀ ਜਾਣਕਾਰੀ ਨੂੰ ਕੰਟਰੋਲ ਕਰੇਗੀ।

The post ਨੇਪਾਲ ‘ਚ ਕਰੈਸ਼ ਹੋਈ ਫਲਾਈਟ ਦੇ ਬਲੈਕ ਬਾਕਸ ਦੀ ਸਿੰਗਾਪੁਰ ‘ਚ ਹੋਵੇਗੀ ਜਾਂਚ appeared first on TheUnmute.com - Punjabi News.

Tags:
  • breaking-news
  • flight-crash
  • nepal
  • nepal-breaking-news
  • nepal-palne-crash
  • news
  • plan-crash
  • pokhara
  • singapore
  • singapores
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form