ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਅੱਜ ਖੇਡਿਆ ਜਾਵੇਗਾ ਪਹਿਲਾ ਟੀ-20 ਮੈਚ, ਜਿੱਤ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ

ਟੀਮ ਇੰਡੀਆ ਨੇ 2023 ਦੀ ਚੰਗੀ ਸ਼ੁਰੂਆਤ ਕੀਤੀ ਹੈ। ਮੇਜ਼ਬਾਨ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ਼ ਵਨਡੇ ਸੀਰੀਜ਼ 3-0 ਨਾਲ ਆਪਣੇ ਨਾਮ ਕਰ ਲਈ। ਇਸਦੇ ਨਾਲ ਹੀ ਭਾਰਤ ਵਨਡੇ ਵਿੱਚ ਦੁਨੀਆ ਦੀ ਨੰਬਰ-1 ਟੀਮ ਵੀ ਬਣ ਗਈ ਹੈ। ਭਾਰਤ ਦਾ ਹੁਣ ਟੀ-20 ਸੀਰੀਜ਼ ‘ਤੇ ਫੋਕਸ ਕਰ ਰਿਹਾ ਹੈ। ਟੀਮ ਇੰਡੀਆ ਹਾਰਦਿਕ ਦੀ ਕਪਤਾਨੀ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕਰੇਗੀ। ਪਹਿਲਾ ਮੁਕਾਬਲਾ ਰਾਂਚੀ ਦੇ ਜੇਐੱਸਸੀਏ ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ ਵਿੱਚ ਖੇਡਿਆ ਜਾਵੇਗਾ। ਇਹ ਮੁਕਾਬਲਾ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਇਸ ਮੁਕਾਬਲੇ ਵਿੱਚ ਟੀਮ ਇੰਡੀਆ ਦਾ ਪਲੜਾ ਸਾਫ਼ ਤੌਰ ‘ਤੇ ਭਾਰੀ ਨਜ਼ਰ ਆ ਰਿਹਾ ਹੈ। ਦਰਅਸਲ, ਟੀਮ ਇੰਡੀਆ ਹੁਣ ਤੱਕ ਰਾਂਚੀ ਵਿੱਚ ਕੋਈ ਟੀ-20 ਨਹੀਂ ਹਾਰੀ ਹੈ। ਇਸਦੇ ਨਾਲ ਹੀ ਭਾਰਤੀ ਟੀਮ ਦੇ ਨਿਊਜ਼ੀਲੈਂਡ ਖਿਲਾਫ਼ ਪਿਛਲੇ 11 ਮੈਚਾਂ ਦੇ ਨਤੀਜਿਆਂ ਨੂੰ ਦੇਖਿਆ ਜਾਵੇ ਤਾਂ ਸਿਰਫ਼ ਇੱਕ ਮੁਕਾਬਲੇ ਵਿੱਚ ਟੀਮ ਇੰਡੀਆ ਨੂੰ ਹਾਰ ਮਿਲੀ ਹੈ।

India vs New Zealand 1st T20I
India vs New Zealand 1st T20I

ਇਸ ਮੁਕਾਬਲੇ ਵਿੱਚ ਪੰਡਯਾ ਦੇ ਸਾਹਮਣੇ ਨੌਜਵਾਨਾਂ ਦੇ ਵਿਚਾਲੇ ਇੱਕ ਅਸਰਦਾਰ ਟੀਮ ਕੰਬੀਨੇਸ਼ਨ ਤਲਾਸ਼ਣ ਦੀ ਚੁਣੌਤੀ ਹੋਵੇਗੀ, ਕਿਉਂਕਿ ਟੀਮ ਦੇ ਵੱਡੇ ਤਿੰਨ ਖਿਡਾਰੀ ਰੋਹਿਤ, ਕੋਹਲੀ ਤੇ ਕੇਐੱਲ ਰਾਹੁਲ ਇਸ ਸੀਰੀਜ਼ ਲਈ ਟੀਮ ਦਾ ਹਿੱਸਾ ਨਹੀਂ ਹਨ। ਭਾਰਤੀ ਟੀਮ ਵਿੱਚ ਕੁਲਦੀਪ ਯਾਦਵ ਦੀ ਵਾਪਸੀ ਹੋਈ ਹੈ, ਜਦਕਿ ਘਰੇਲੂ ਕ੍ਰਿਕਟ ਦੇ ਸਾਰੇ ਫਾਰਮੈਂਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪ੍ਰਿਥਵੀ ਸ਼ਾ ਦੀ ਲੰਬੇ ਸਮੇਂ ਦੇ ਬਾਅਦ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ। ਸੰਜੂ ਸੈਮਸਨ ਸ਼੍ਰੀਲੰਕਾ ਦੇ ਖਿਲਾਫ਼ ਪਹਿਲੇ ਟੀ-20 ਮੈਚ ਵਿੱਚ ਗੋਡੇ ਦੀ ਸੱਟ ਨਾਲ ਹੁਣ ਵੀ ਜੂਝ ਰਹੇ ਹਨ।

ਇਹ ਵੀ ਪੜ੍ਹੋ: CM ਮਾਨ ਤੇ ਕੇਜਰੀਵਾਲ ਅੱਜ ਪਹੁੰਚਣਗੇ ਅੰਮ੍ਰਿਤਸਰ, 400 ਮੁਹੱਲਾ ਕਲੀਨਿਕਾਂ ਦਾ ਕਰਨਗੇ ਉਦਘਾਟਨ

ਉੱਥੇ ਹੀ ਜੇਕਰ ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਮਿਚੇਲ ਸੈਂਟਨਰ ਕੇਨ ਵਿਲੀਅਮਸਨ ਤੇ ਟਿਮ ਸਾਊਦੀ ਦੇ ਟੀਮ ਵਿੱਚ ਨਹੀਂ ਹੋਣ ‘ਤੇ ਟੀਮ ਦੀ ਅਗਵਾਈ ਕਰਨਗੇ। ਟਾਮ ਲੈਥਮ ਟੀ20 ਟੀਮ ਦਾ ਹਿੱਸਾ ਨਹੀਂ ਹੋਣਗੇ, ਜਦਕਿ ਅਨਕੈਪਡ਼ ਖੱਬੇ ਹੱਥ ਦੇ ਸੀਮਰ ਬੇਨ ਲਿਸਟਰ ਨੂੰ ਪਹਿਲੀ ਵਾਰ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ। ਬਲੈਕ ਕੈਂਪ ਵਨਡੇ ਸੀਰੀਜ਼ ਦੀ ਹਾਰ ਨੂੰ ਇੱਕ ਪਾਸੇ ਰੱਖ ਕੇ ਟੀ20 ਵਿੱਚ ਨਵੇਂ ਸਿਰੇ ਨਾਲ ਸ਼ੁਰੂਆਤ ਕਰਨ ਦੇ ਲਈ ਉਤਸੁਕ ਹੋਣਗੇ।

India vs New Zealand 1st T20I
India vs New Zealand 1st T20I

ਜੇਕਰ ਇੱਥੇ ਦੋਹਾਂ ਟੀਮਾਂ ਦੇ ਹੈੱਡ ਟੂ ਹੈੱਡ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਟੀਮਾਂ ਬਰਾਬਰੀ ‘ਤੇ ਹੈ। ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ ਹੁਣ ਤੱਕ 22 ਟੀ-20 ਮੈਚ ਖੇਡੇ ਗਏ ਹਨ। ਇਸ ਵਿੱਚੋਂ 10 ਮੈਚਾਂ ਵਿੱਚ ਭਾਰਤ ਤੇ 9 ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਜਿੱਤ ਹਾਸਿਲ ਕੀਤੀ ਹੈ, ਜਦਕਿ 3 ਮੈਚ ਟਾਈ ਰਹੇ ਹਨ। ਉੱਥੇ ਹੀ ਰਾਂਚੀ ਦੇ ਮੈਦਾਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਇਸ ਮੈਦਾਨ ‘ਤੇ ਹੁਣ ਤੱਕ 3 ਟੀ-20 ਮੈਚ ਖੇਡੇ ਹਨ ਤੇ ਤਿੰਨੋਂ ਹੀ ਜਿੱਤੇ ਹਨ।

India vs New Zealand 1st T20I

ਸੰਭਾਵਿਤ ਪਲੇਇੰਗ ਇਲੈਵਨ
ਭਾਰਤ:
ਸ਼ੁਭਮਨ ਗਿੱਲ, ਪ੍ਰਿਥਵੀ ਸ਼ਾਅ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਿਵਮ ਮਾਵੀ, ਕੁਲਦੀਪ ਯਾਦਵ, ਉਮਰਾਨ ਮਲਿਕ, ਅਰਸ਼ਦੀਪ ਸਿੰਘ ।

ਨਿਊਜ਼ੀਲੈਂਡ: ਫਿਨ ਐਲਨ, ਡਵੇਨ ਕੋਨਵੇ, ਮਾਰਕ ਚੈਪਮੈਨ, ਗਲੇਨ ਫਿਲਿਪਸ, ਡੇਰਿਲ ਮਿਚੇਲ, ਮਾਈਕਲ ਬ੍ਰੇਸਵੈਲ, ਮਿਚੇਲ ਸੈਂਟਨਰ, ਬਲੇਅਰ ਟਿਕਨਰ, ਈਸ਼ਾ ਸੋਢੀ, ਬੇਨ ਲਿਸਟਰ, ਲਾਕੀ ਫਰਗੂਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਅੱਜ ਖੇਡਿਆ ਜਾਵੇਗਾ ਪਹਿਲਾ ਟੀ-20 ਮੈਚ, ਜਿੱਤ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ appeared first on Daily Post Punjabi.



source https://dailypost.in/news/sports/india-vs-new-zealand-1st-t20i/
Previous Post Next Post

Contact Form