MCD ਚੋਣ ਨਤੀਜਿਆਂ ਤੋਂ ਪਹਿਲਾਂ AAP ਦਾ ਨਵਾਂ ਨਾਅਰਾ, “ਅੱਛੇ ਹੋਣਗੇ 5 ਸਾਲ, MCD ‘ਚ ਵੀ ਕੇਜਰੀਵਾਲ”

ਦਿੱਲੀ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ । ਬੁੱਧਵਾਰ ਸਵੇਰੇ 8 ਵਜੇ ਤੋਂ ਵੋਟਾਂ ਸ਼ੁਰੂ । ਐਗਜਿਟ ਪੋਲ ਵਿਚ ਜਿੱਤ ਦੇਖ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਖੁਸ਼ ਹੈ। ਇਸੇ ਵਿਚਕਾਰ ਪਾਰਟੀ ਨੇ ਨਵਾਂ ਨਾਅਰਾ ਜਾਰੀ ਕੀਤਾ ਹੈ । ‘AAP ਨੇ ਨਾਅਰਾ ਦਿੱਤਾ, ‘ਅੱਛੇ ਹੋਣਗੇ 5 ਸਾਲ, MCD ‘ਚ ਵੀ ਕੇਜਰੀਵਾਲ’। ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਇਹ ਨਾਅਰੇ ਲਿਖੇ ਬੈਨਰ ਲਗਾਏ ਗਏ ਹਨ।

Delhi MCD Election Results
Delhi MCD Election Results

ਐਗਜਿਟ ਪੋਲ ਮੁਤਾਬਕ MCD ਦੀਆਂ 250 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ 149-171 ਸੀਟਾਂ ਮਿਲ ਸਕਦੀਆਂ ਹਨ । ਭਾਜਪਾ ਨੂੰ 69 ਤੋਂ 91 ਸੀਟਾਂ ਮਿਲਣ ਦਾ ਅਨੁਮਾਨ ਹੈ । ਉਥੇ ਹੀ ਕਾਂਗਰਸ ਦੀਆਂ ਮਹਿਜ਼ 3 ਤੋਂ 7 ਸੀਟਾਂ ਜਿੱਤਣ ਦੇ ਸੰਕੇਤ ਦਿਖਾਈ ਦੇ ਰਹੇ ਹਨ । ਅਜਿਹੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । ‘ਆਪ’ ਦੇ ਦਫਤਰ ਨੂੰ ਸਜਾਇਆ ਗਿਆ।

ਅਮਰੀਕਾ : ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ, ਧੀ ਸਣੇ 20 ਔਰਤਾਂ ਨਾਲ ਕੀਤਾ ਵਿਆਹ

ਜ਼ਿਕਰਯੋਗ ਹੈ ਕਿ MCD ਵਿੱਚ ਭਾਜਪਾ ਪਿਛਲੇ 15 ਸਾਲ ਤੋਂ ਕਾਬਿਜ ਹੈ, ਪਰ ਐਗਜ਼ਿਟ ਪੋਲ ਵਿਚ ਜਿਸ ਤਰ੍ਹਾਂ ਦੇ ਸੰਕੇਤ ਮਿਲੇ ਹਨ, ਉਸ ਤੋਂ ਲੱਗਦਾ ਹੈ ਕਿ ‘ਆਪ’ ਇਸ ਬਾਰ ਬੀਜੇਪੀ ਦੇ ਗੜ੍ਹ ਨੂੰ ਤੋੜਨ ਵਿੱਚ ਸਫਲ ਹੋ ਸਕਦੀ ਹੈ । ਇਸ ਤੋਂ ਪਹਿਲਾਂ 2017 ਦੀਆਂ ਚੋਣਾਂ ਵਿੱਚ 270 ਸੀਟਾਂ ਵਿੱਚੋਂ ਬੀਜੇਪੀ ਨੂੰ 183, ਕਾਂਗਰਸ ਨੂੰ 36 ਅਤੇ ਆਪ ਨੂੰ 41 ਸੀਟਾਂ ਮਿਲੀਆਂ ਸਨ। ਇਸ ਵਾਰ ਐਮਸੀਡੀ ਚੋਣਾਂ ਵਿੱਚ 250 ਵਾਰਡਾਂ ਵਿੱਚੋਂ ਕੁੱਲ 1349 ਉਮੀਦਵਾਰ ਮੈਦਾਨ ਵਿੱਚ ਸਨ।

Delhi MCD Election Results
Delhi MCD Election Results

ਦੱਸ ਦੇਈਏ ਕਿ ਕੇਜਰੀਵਾਲ ਨੇ ਜਿੱਤ ਤੋਂ ਪਹਿਲਾਂ ਦਿੱਲੀ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਦਿੱਲੀ ਦੇ ਨਾਗਰਿਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਮੈਂ ਵੀ ਇਨ੍ਹਾਂ ਐਗਜ਼ਿਟ ਪੋਲ ਨੂੰ ਫੋਲੋ ਕਰ ਰਿਹਾ ਸੀ। ਅਜਿਹਾ ਲੱਗ ਰਿਹਾ ਹੈ ਕਿ MCD ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਲਈ ਇਹ ਚੰਗੇ ਨਤੀਜੇ ਹਨ , ਪਰ ਅਸੀਂ ਅੰਤਿਮ ਨਤੀਜੇ ਆਉਣ ਤੱਕ ਇੰਤਜ਼ਾਰ ਕਰਾਂਗੇ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post MCD ਚੋਣ ਨਤੀਜਿਆਂ ਤੋਂ ਪਹਿਲਾਂ AAP ਦਾ ਨਵਾਂ ਨਾਅਰਾ, “ਅੱਛੇ ਹੋਣਗੇ 5 ਸਾਲ, MCD ‘ਚ ਵੀ ਕੇਜਰੀਵਾਲ” appeared first on Daily Post Punjabi.



Previous Post Next Post

Contact Form