ਸਿਰਸਾ ‘ਚ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ: ਪੁਲਿਸ ਨੇ ਦਰਜ ਕੀਤਾ ਮਾਮਲਾ

ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਡੱਬਵਾਲੀ ਵਿੱਚ ਕਾਲਜ ਦੀ ਕੰਧ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਮਿਲੇ ਹਨ। ਇਸ ਦੇ ਨਾਲ ਹੀ ਬ੍ਰਾਹਮਣ ਪੰਜਾਬ-ਹਰਿਆਣਾ ਛੱਡੋ, ਦੇਸ਼ ਵਿਰੋਧੀ ਸ਼ਬਦ ਵੀ ਲਿਖੇ ਗਏ। ਦੇਸ਼ ਵਿਰੋਧੀ ਨਾਅਰੇ ਲਿਖੇ ਹੋਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਇਨ੍ਹਾਂ ਨੂੰ ਮਿਟਾਇਆ।

sirsa walls khalistan slogans
sirsa walls khalistan slogans

ਇਸ ਦੇ ਨਾਲ ਹੀ ਗੁਰਪਤਵੰਤ ਸਿੰਘ ਪੰਨੂ ਅਤੇ ਅਣਪਛਾਤੇ ਖਿਲਾਫ ਦੇਸ਼ ਧ੍ਰੋਹ ਅਤੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਡੱਬਵਾਲੀ ਦੇ ਡਾ.ਬੀ.ਆਰ.ਅੰਬੇਦਕਰ ਕਾਲਜ ਦੇ ਬਾਹਰ ਕੰਧ ‘ਤੇ 6 ਥਾਵਾਂ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਸਨ। ਇਸ ਦੇ ਨਾਲ ਹੀ SFJ, ਬ੍ਰਾਹਮਣਾਂ ਨੂੰ 1984 ਦੇ ਸਿੱਖ ਦੰਗਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਇਸ ਦੇ ਨਾਲ ਹੀ 29 ਜਨਵਰੀ ਆਸਟ੍ਰੇਲੀਆ ਵੀ ਲਿਖਿਆ ਗਿਆ। ਇਸ ਕਾਰਵਾਈ ਨੂੰ 6 ਅਤੇ 7 ਦਸੰਬਰ ਦੀ ਰਾਤ ਨੂੰ ਅੰਜਾਮ ਦਿੱਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਸ ਤੋਂ ਪਹਿਲਾਂ ਸਿਰਸਾ ਦੇ ਕਸਬਾ ਕਾਲਾਂਵਾਲੀ ‘ਚ 2 ਨਾਬਾਲਗ ਬੱਚਿਆਂ ਨੇ ਪਿੰਡ ਸਿੰਘਪੁਰਾ ਦੇ ਬੱਸ ਸਟਾਪ ‘ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਸੀ। ਪੁਲਿਸ ਉਸ ਇਲਾਕੇ ਵਿੱਚ ਮੋਬਾਈਲ ਡੰਪ ਨੂੰ ਟਰੇਸ ਕਰ ਰਹੀ ਹੈ। ਸਿਟੀ ਸਟੇਸ਼ਨ ਇੰਚਾਰਜ ਸਤਿਆਵਾਨ ਸ਼ਰਮਾ ਨੇ ਦੱਸਿਆ ਕਿ ਕਈ ਸ਼ੱਕੀ ਵਿਅਕਤੀਆਂ ਦੇ ਫੋਨ ਨੰਬਰ ਟਰੇਸ ਕੀਤੇ ਜਾ ਰਹੇ ਹਨ। ਨਾਲ ਹੀ ਕਾਲਜ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰਨ ਜਾ ਰਹੇ ਹਨ।

The post ਸਿਰਸਾ ‘ਚ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ: ਪੁਲਿਸ ਨੇ ਦਰਜ ਕੀਤਾ ਮਾਮਲਾ appeared first on Daily Post Punjabi.



Previous Post Next Post

Contact Form