ਬੇਹੱਦ ਸ਼ਰਮਨਾਕ! ਖਾਣੇ ਵਿਚ ਮਿਲਿਆ ਵਾਲ ਤਾਂ ਪਤੀ ਨੇ ਪਤਨੀ ਨੂੰ ਕਰ ਦਿੱਤਾ ਗੰਜਾ

ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿਚ ਪਤੀ-ਪਤਨੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਵਿਅਕਤੀ ਨੇ ਖਾਣੇ ਵਿਚੋਂ ਵਾਲ ਨਿਕਲਣ ‘ਤੇ ਪਤਨੀ ਦੇ ਸਿਰ ਦੇ ਵਾਲ ਕੱਟ ਦਿੱਤੇ, ਉਸ ਨੂੰ ਗੰਜਾ ਕਰ ਦਿੱਤਾ। ਮਾਮਲਾ ਪੀਲੀਭੀਤ ਜ਼ਿਲ੍ਹੇ ਦੇ ਗਜਰੌਲਾ ਥਾਣਾ ਅਧੀਨ ਪੈਣ ਵਾਲੇ ਪਿੰਡ ਮਿਲਕ ਦਾ ਹੈ।

30 ਸਾਲ ਦੀ ਸੀਮਾ ਦਾ ਵਿਆਹ ਜਹੀਰੂਦੀਨ ਨਾਂ ਦੇ ਵਿਅਕਤੀ ਨਾਲ ਹੋਇਆ ਸੀ। ਰੋਜ਼ ਦੀ ਤਰ੍ਹਾਂ ਪੂਰਾ ਪਰਿਵਾਰ ਖਾਣਾ ਖਾ ਰਿਹਾ ਸੀ ਕਿ ਇਸੇ ਦੌਰਾਨ ਪਤੀ ਦੇ ਖਾਣੇ ਵਿਚੋਂ ਵਾਲ ਨਿਕਲ ਆਇਆ। ਇਸ ਗੱਲ ‘ਤੇ ਜਹੀਰੂਦੀਨ ਨੂੰ ਇੰਨਾ ਗੁੱਸਾ ਆਇਆ ਕਿ ਉਹ ਆਪਣੇ ਭਰਾ ਤੇ ਮਾਂ ਨਾਲ ਮਿਲ ਕੇ ਪਤਨੀ ਸੀਮਾ ਨਾਲ ਮਾਰਕੁੱਟ ਕਰਨ ਲੱਗਾ ਤੇ ਉਸ ਨੂੰ ਗਾਲ੍ਹਾਂ ਕੱਢਣ ਲੱਗਾ।

ਇੰਨਾ ਸਭ ਕੁਝ ਕਰਨ ਦੇ ਬਾਵਜੂਦ ਵੀ ਉਸ ਦਾ ਮਨ ਨਹੀਂ ਭਰਿਆ ਤਾਂ ਉਸ ਨੇ ਪਤਨੀ ਦੇ ਵਾਲ ਕੱਟ ਕੇ ਉਸ ਨੂੰ ਗੰਜਾ ਕਰ ਦਿੱਤਾ। ਪੀੜਤਾ ਦਾ ਕਹਿਣਾ ਹੈ ਕਿ ਲਗਭਗ 7 ਸਾਲ ਪਹਿਲਾਂ ਉਸ ਦਾ ਵਿਆਹ ਜਹੀਰੂਦੀਨ ਨਾਲ ਹੋਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਹੁਰੇ ਵਾਲੇ ਉਸ ਨਾਲ ਮਾਰਕੁੱਟ ਕਰਦੇ ਹਨ ਤੇ ਦਹੇਜ ਦੀ ਮੰਗ ਲਈ ਉਸ ਨੂੰ ਤੰਗ ਕਰਦੇ ਹਨ। ਉਸ ਨੂੰ ਸਹੁਰੇ ਪਰਿਵਾਰ ਵਿਚ ਛੋਟੀਆਂ-ਛੋਟੀਆਂ ਗੱਲਾਂ ਲਈ ਤੰਗ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬਠਿੰਡਾ SSP ਨੇ ਹੁਕਮ ਕੀਤੇ ਜਾਰੀ, ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਫੋਨ ‘ਤੇ ਬੋਲਣਗੇ ‘ਜੈ-ਹਿੰਦ’

ਪੀੜਤ ਮਹਿਲਾ ਵੱਲੋਂ ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਪਤੀ ਜਹੀਰੂਦੀਨ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਦੇ 12 ਘੰਟਿਆਂ ਦੇ ਅੰਦਰ ਹੀ ਮਹਿਲਾ ਦੇ ਪਤੀ ਨੂੰ ਗ੍ਰਿਫਤਾਰ ਕਰਕੇ ਉਸ ਦਾ ਚਾਲਾਨ ਕਰਕੇ ਜੇਲ੍ਹ ਭੇਜਣ ਦੀ ਤਿਆਰੀ ਕਰ ਰਹੀ ਹੈ। ਦੂਜੇ ਪਾਸੇ ਸੀਮਾ ਘਟਨਾ ਦੇ ਬਾਅਦੇ ਆਪਣੇ ਪੇਕੇ ਪਰਿਵਾਰ ਪੂਰਨਪੁਰ ਚਲੀ ਗਈ ਹੈ। ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਨਾਲ ਪਿੰਡ ਦੀਆਂ ਔਰਤਾਂ ਵਿਚ ਖੌਫ਼ ਤੇ ਡਰ ਦਾ ਮਾਹੌਲ ਹੈ। ਪਿੰਡ ਦੀਆਂ ਔਰਤਾਂ ਇਸ ਮਾਮਲੇ ਵਿਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੋ ਰਹੀਆਂ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਬੇਹੱਦ ਸ਼ਰਮਨਾਕ! ਖਾਣੇ ਵਿਚ ਮਿਲਿਆ ਵਾਲ ਤਾਂ ਪਤੀ ਨੇ ਪਤਨੀ ਨੂੰ ਕਰ ਦਿੱਤਾ ਗੰਜਾ appeared first on Daily Post Punjabi.



Previous Post Next Post

Contact Form