TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਬਾਦਲ ਸਰਕਾਰ ਸਮੇਂ ਖ਼ਰੀਦੀ ਗਈ 700 ਏਕੜ ਜ਼ਮੀਨ ਦੀ ਹੋਵੇਗੀ ਜਾਂਚ: ਕੁਲਦੀਪ ਸਿੰਘ ਧਾਲੀਵਾਲ Monday 28 November 2022 05:32 AM UTC+00 | Tags: aam-aadmi-party amritsar breaking-news cm-bhagwant-mann deputy-commissioner-of-amritsar kuldeep-singh-dhaliwal news prkash-singh-badal punjab punjab-agriculture-minister-kuldeep-singh-dhaliwal punjab-government punjab-politics shiromani-akali-dal sucha-singh-langah sukhbir-singh-badal the-unmute-breaking-news the-unmute-punjab village-ranian ਚੰਡੀਗੜ੍ਹ 28 ਨਵੰਬਰ 2022: ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਪੈਂਦੇ ਪਿੰਡ ਰਾਣੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੇਲੇ ਸਾਲ 2008 ਵਿੱਚ ਬੀਜ ਫਾਰਮ ਲਈ ਖ਼ਰੀਦੀ ਗਈ 700 ਏਕੜ ਜ਼ਮੀਨ ਦੀ ਜਾਂਚ ਕੀਤੀ ਜਾਵੇਗੀ | ਇਸ ਜ਼ਮੀਨ ਦੀ ਕੀਮਤ 32 ਕਰੋੜ ਰੁਪਏ ਦੀ ਦਸਿ ਜਾ ਰਹੀ ਹੈ | ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਦਲ ਸਰਕਾਰ ਵੇਲੇ ਜਦੋਂ ਸੁੱਚਾ ਸਿੰਘ ਲੰਗਾਹ ਖੇਤੀਬਾੜੀ ਮੰਤਰੀ ਸਨ ਅਤੇ ਕਾਹਨ ਸਿੰਘ ਪੰਨੂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ ਤਾਂ ਇਹ ਜ਼ਮੀਨ ਬਹੁਤ ਮਹਿੰਗੇ ਭਾਅ 'ਤੇ ਖਰੀਦੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਰਾਵੀ ਦਰਿਆ ਤੋਂ ਪਾਰ ਹੈ ਅਤੇ ਸਰਹੱਦ 'ਤੇ ਕੰਡਿਆਲੀ ਤਾਰ ਹੈ ਅਤੇ ਬਾਦਲ ਸਰਕਾਰ ਨੇ ਇਹ ਜ਼ਮੀਨ ਸਾਲ 2008 ਵਿੱਚ 4.5 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਸੀ। ਉਨ੍ਹਾਂ ਕਿਹਾ ਕਿ ਇਸ ਸਰਹੱਦੀ ਪਿੰਡ ‘ਚ ਖ਼ਰੀਦੀ ਜ਼ਮੀਨ ਦੀ ਜਾਂਚ ਹੋਵੇਗੀ |
The post ਬਾਦਲ ਸਰਕਾਰ ਸਮੇਂ ਖ਼ਰੀਦੀ ਗਈ 700 ਏਕੜ ਜ਼ਮੀਨ ਦੀ ਹੋਵੇਗੀ ਜਾਂਚ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News. Tags:
|
ਜ਼ਿਲ੍ਹਾ ਮੋਗਾ ਦੇ ਸਾਬਕਾ ਕਾਂਗਰਸ ਪ੍ਰਧਾਨ ਕਮਲਜੀਤ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ 'ਚ ਕੱਢਿਆ Monday 28 November 2022 05:47 AM UTC+00 | Tags: amrinder-singh-raja-warring breaking-news congress congress-president-kamaljit-singh-brar inc kamaljit-singh-brar moga news punjab punjab-congress ਚੰਡੀਗੜ੍ਹ 28 ਨਵੰਬਰ 2022: ਪੰਜਾਬ ਦੇ ਮੋਗਾ ਤੋਂ ਕਾਂਗਰਸ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਕਮਲਜੀਤ ਸਿੰਘ ਅਕਸਰ ਪੰਜਾਬ ਦੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬਿਆਨ ਸਾਹਮਣੇ ਆਏ ਸਨ | ਇਸਦੇ ਨਾਲ ਹੀ ਕਮਲਜੀਤ ਸਿੰਘ ਬਰਾੜ ਅਕਸਰ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ‘ਤੇ ਕਿਸੇ ਨਾ ਕਿਸੇ ਗੱਲ ‘ਤੇ ਟਿੱਪਣੀ ਕਰਦੇ ਰਹਿੰਦੇ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਕਾਰਨਾਂ ਕਰਕੇ ਪਾਰਟੀ ਹਾਈਕਮਾਂਡ ਨੇ ਬਰਾੜ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਬਰਾੜ ਨੂੰ ਪਾਰਟੀ ‘ਚੋਂ ਕੱਢੇ ਜਾਣ ਤੋਂ ਬਾਅਦ ਹਲਕਾ ਮੋਗਾ ਦੀ ਸਿਆਸਤ ‘ਚ ਹਲਚਲ ਮਚ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਦੇ ਕੁਝ ਲੋਕ ਬਰਾੜ ਦਾ ਵਿਰੋਧ ਕਰਦੇ ਸਨ, ਜਿਸ ਕਾਰਨ ਪਾਰਟੀ ਕਿਸੇ ਨਾ ਕਿਸੇ ਕਾਰਨ ਉਡੀਕ ਰਹੀ ਸੀ। ਜਿਸ ਤੋਂ ਬਾਅਦ ਪਾਰਟੀ ਨੇ ਇਹ ਕਦਮ ਚੁੱਕਿਆ। ਕਮਲਜੀਤ ਸਿੰਘ ਬਰਾੜ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਵੱਡੇ ਪੁੱਤਰ ਹਨ। ਯੂਥ ਕਾਂਗਰਸ ਵਿੱਚ ਰਹਿੰਦਿਆਂ ਬਰਾੜ ਰਾਹੁਲ ਗਾਂਧੀ ਦੀ ਟੀਮ ਦੇ ਸਰਗਰਮ ਮੈਂਬਰ ਵੀ ਰਹੇ ਹਨ। The post ਜ਼ਿਲ੍ਹਾ ਮੋਗਾ ਦੇ ਸਾਬਕਾ ਕਾਂਗਰਸ ਪ੍ਰਧਾਨ ਕਮਲਜੀਤ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ‘ਚ ਕੱਢਿਆ appeared first on TheUnmute.com - Punjabi News. Tags:
|
ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਮਾਮਲੇ 'ਚ ਇੱਕ ਹੋਰ ਵਿਅਕਤੀ ਗ੍ਰਿਫਤਾਰ Monday 28 November 2022 06:01 AM UTC+00 | Tags: featured-post moonak naib-tehsalidar-recruitment-scam-case naib-tehsildar-recruitment-scam news patiala-police punjab-government punjab-news punjab-police the-unmute-breaking-news the-unmute-punjabi-news ਚੰਡੀਗੜ੍ਹ 28 ਨਵੰਬਰ 2022: ਪੰਜਾਬ ਦੇ ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਵਿੱਚ ਪਟਿਆਲਾ ਪੁਲਿਸ (Patiala Police) ਨੇ ਮੂਨਕ ਦੇ ਨੇੜਲੇ ਪਿੰਡ ਤੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪਟਿਆਲਾ ਪੁਲਿਸ ਨੇ ਹੁਣ ਤੱਕ ਇਸ ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਵਿੱਚ ਕਥਿਤ ਤੌਰ ‘ਤੇ ਸ਼ਾਮਲ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਦੇ ਮੁਤਾਬਕ ਇਨ੍ਹਾਂ ਵਿੱਚ ਛੇ ਸਹਾਇਕ ਅਤੇ ਚਾਰ ਉਮੀਦਵਾਰ ਸ਼ਾਮਲ ਹਨ। ਗ੍ਰਿਫਤਾਰ ਕੀਤੇ ਗਏ ਉਮੀਦਵਾਰ ਨੂੰ ਅੱਜ ਪਟਿਆਲਾ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ | The post ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਮਾਮਲੇ ‘ਚ ਇੱਕ ਹੋਰ ਵਿਅਕਤੀ ਗ੍ਰਿਫਤਾਰ appeared first on TheUnmute.com - Punjabi News. Tags:
|
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਮੁਸ਼ਕਿਲਾਂ 'ਚ ਵਾਧਾ, ਪੰਜਾਬ ਸਰਕਾਰ ਵਲੋਂ ਵਿਜੀਲੈਂਸ ਨੂੰ ਮੁਕੱਦਮਾ ਚਲਾਉਣ ਦੀ ਇਜਾਜ਼ਤ Monday 28 November 2022 06:13 AM UTC+00 | Tags: bharat-bhushan-ashu breaking-news food-and-supply-department food-and-supply-department-punjab gagandeep-sunny-bhalla jalandhar-vigilance-bureau ludhiana ludhiana-court ludhiana-court-complex ludhiana-mayor-balkar-singh multi-crore-tender-scam news patiala-jail punjab punjab-and-haryana-high-court punjab-congress punjabi-news punjab-police punjab-tender-scam-case-of-the-food. punjab-vigilance punjab-vigilance-bureau tender-scam-case-of-the-food the-unmute-latest-news vigilance-bureau ਚੰਡੀਗੜ੍ਹ 28 ਨਵੰਬਰ 2022: ਪੰਜਾਬ ਦੇ ਬਹੁ-ਕਰੋੜੀ ਟੈਂਡਰ ਘੁਟਾਲੇ ਵਿੱਚ ਗ੍ਰਿਫਤਾਰ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੀਆਂ ਮੁਸ਼ਕਿਲਾਂ ਵਧਦੀਆਂ ਨਜਰ ਆ ਰਹੀਆਂ ਹਨ । ‘ਆਪ’ ਸਰਕਾਰ ਨੇ ਵਿਜੀਲੈਂਸ ਨੂੰ ਆਸ਼ੂ ਵਿਰੁੱਧ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਵਿਜੀਲੈਂਸ ਨੇ ਸਰਕਾਰ ਤੋਂ ਇਹ ਮੰਗ ਕੀਤੀ ਸੀ।ਵਿਜੀਲੈਂਸ ਨੇ 22 ਅਗਸਤ ਨੂੰ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਨਾਮਜ਼ਦ ਆਸ਼ੂ ਨੂੰ ਸੈਲੂਨ ਵਿੱਚੋਂ ਗ੍ਰਿਫ਼ਤਾਰ ਕੀਤਾ ਸੀ। 22 ਅਗਸਤ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਆਸ਼ੂ ਇਸ ਮਾਮਲੇ ਵਿੱਚ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹੈ। ਵਿਜੀਲੈਂਸ ਬਿਊਰੋ ਨੇ 14 ਨਵੰਬਰ ਨੂੰ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਤੇਲੂ ਰਾਮ ਅਤੇ ਕਮਿਸ਼ਨ ਏਜੰਟ (ਆੜ੍ਹਤੀਆ) ਕ੍ਰਿਸ਼ਨ ਲਾਲ ਧੋਤੀ ਵਾਲਾ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਲੁਧਿਆਣਾ ਰੇਂਜ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਸਾਬਕਾ ਮੰਤਰੀ ਆਸ਼ੂ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਮੁਕੱਦਮੇ ਦੀ ਮਨਜ਼ੂਰੀ ਲਈ ਪੰਜਾਬ ਸਰਕਾਰ ਨੂੰ ਅਰਜ਼ੀ ਦਿੱਤੀ ਸੀ, ਜੋ ਉਨ੍ਹਾਂ ਨੂੰ ਪ੍ਰਾਪਤ ਹੋ ਗਈ ਹੈ । ਵਿਜੀਲੈਂਸ ਬਿਊਰੋ ਵੱਲੋਂ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਤਿੰਨ ਠੇਕੇਦਾਰ ਅਤੇ ਕਮਿਸ਼ਨ ਏਜੰਟ ਹਨ | ਐਸਐਸਪੀ ਸੰਧੂ ਨੇ ਦੱਸਿਆ ਕਿ ਬਰਖਾਸਤ ਡਿਪਟੀ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਆਰਕੇ ਸਿੰਗਲਾ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸਿੰਗਲਾ ਨੂੰ ਪਹਿਲਾਂ ਹੀ ਬਰਖਾਸਤ ਕੀਤਾ ਜਾ ਚੁੱਕਾ ਹੈ। ਇਸ ਕਾਰਨ ਉਸ ‘ਤੇ ਮੁਕੱਦਮਾ ਚਲਾਉਣ ਲਈ ਮੁਕੱਦਮੇ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। The post ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਮੁਸ਼ਕਿਲਾਂ ‘ਚ ਵਾਧਾ, ਪੰਜਾਬ ਸਰਕਾਰ ਵਲੋਂ ਵਿਜੀਲੈਂਸ ਨੂੰ ਮੁਕੱਦਮਾ ਚਲਾਉਣ ਦੀ ਇਜਾਜ਼ਤ appeared first on TheUnmute.com - Punjabi News. Tags:
|
FIFA World Cup: ਬੈਲਜੀਅਮ 'ਤੇ ਮੋਰੱਕੋ ਦੀ ਜਿੱਤ ਤੋਂ ਬਾਅਦ ਭੜਕੀ ਹਿੰਸਾ, ਸ਼ਹਿਰ ਦੇ ਕਈ ਥਾਵਾਂ 'ਤੇ ਵਾਹਨਾਂ ਨੂੰ ਲਾਈ ਅੱਗ Monday 28 November 2022 06:40 AM UTC+00 | Tags: belgian belgium breaking-news brussels brussels-news brussels-police fifa-world-cup news ਚੰਡੀਗੜ੍ਹ 28 ਨਵੰਬਰ 2022: ਕਤਰ ‘ਚ ਚੱਲ ਰਹੇ ਫੀਫਾ ਵਿਸ਼ਵ ਕੱਪ 2022 (FIFA World Cup 2022) ਦੇ ਮੈਚ ‘ਚ ਐਤਵਾਰ ਨੂੰ ਬੈਲਜੀਅਮ ‘ਤੇ ਮੋਰੱਕੋ ਦੀ ਜਿੱਤ ਤੋਂ ਬਾਅਦ ਹਿੰਸਾ ਭੜਕ ਗਈ। ਇਸ ਤੋਂ ਬਾਅਦ ਬੈਲਜੀਅਮ ਪੁਲਿਸ ਨੇ ਇੱਕ ਹਿੰਸਾ ਕਰ ਰਹੇ ਕਈ ਪ੍ਰਸ਼ੰਸਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਬ੍ਰਸੇਲਜ਼ ‘ਚ ਇਕ ਕਾਰ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ। ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ‘ਚ ਕਈ ਥਾਵਾਂ ‘ਤੇ ਦੰਗੇ ਹੋਏ। ਹਿੰਸਾ ਵਿੱਚ ਸ਼ਾਮਲ ਕਈ ਫੁੱਟਬਾਲ ਪ੍ਰਸ਼ੰਸਕਾਂ ਨੇ ਮੋਰੱਕੋ ਦੇ ਝੰਡੇ ਚੁੱਕੇ ਹੋਏ ਸਨ। ਇਸ ਦੇ ਨਾਲ ਹੀ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਪਾਣੀ ਦੀ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਬੈਲਜੀਅਮ ਦੀ ਕਰਾਰੀ ਹਾਰ ਤੋਂ ਬਾਅਦ ਭੜਕੇ ਪ੍ਰਸ਼ੰਸਕਾਂ ਨੇ ਭੰਨਤੋੜ ਕੀਤੀ ਅਤੇ ਹੰਗਾਮਾ ਕੀਤਾ। ਹੰਗਾਮੇ ਤੋਂ ਬਾਅਦ ਪੁਲਿਸ ਨੂੰ ਕਈ ਇਲਾਕਿਆਂ ਵਿੱਚ ਸਖ਼ਤ ਨਾਕਾਬੰਦੀ ਕਰਨੀ ਪਈ | ਮੋਰੋਕੋ ਦੇ ਖਿਲਾਫ ਅਚਾਨਕ ਮਿਲੀ ਹਾਰ ਤੋਂ ਗੁੱਸੇ ‘ਚ ਆਏ ਪ੍ਰਸ਼ੰਸਕਾਂ ਨੇ ਅੱਗ ਲਗਾ ਦਿੱਤੀ ਅਤੇ ਕਾਰਾਂ ‘ਤੇ ਪੱਥਰ ਸੁੱਟੇ ਗਏ ।ਪ੍ਰਾਪਤ ਜਾਣਕਰੀ ਮੁਤਾਬਕ ਅਜੇ ਤੱਕ ਪੁਲਿਸ ਨੇ 10 ਤੋਂ ਵੱਧ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਦਰਅਸਲ ਮੋਰੱਕੋ ਮੂਲ ਦੇ ਕੁਝ ਸਮਰਥਕਾਂ ਨੇ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਹਿੰਸਾ ਭੜਕ ਗਈ। ਮੋਰੱਕੋ ਦੀ ਟੀਮ ਨੇ ਬੈਲਜੀਅਮ ਨੂੰ ਹਰਾ ਕੇ ਇਸ ਵਿਸ਼ਵ ਕੱਪ ਦਾ ਤੀਜਾ ਵੱਡਾ ਉਲਟਫੇਰ ਕੀਤਾ। ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਅਰਜਨਟੀਨਾ ਨੂੰ ਹਰਾਇਆ ਸੀ ਅਤੇ ਜਾਪਾਨ ਨੇ ਜਰਮਨੀ ਨੂੰ ਹਰਾਇਆ ਸੀ। ਮੋਰੋਕੋ ਨੇ ਬੈਲਜੀਅਮ ਨੂੰ 2-0 ਨਾਲ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਿਆ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਮੋਰੱਕੋ ਦੀ ਤੀਜੀ ਜਿੱਤ ਸੀ। ਉਨ੍ਹਾਂ ਦੀ ਆਖਰੀ ਜਿੱਤ 1998 ‘ਚ ਹੋਈ ਸੀ। ਫਿਰ ਮੋਰੋਕੋ ਨੇ ਸਕਾਟਲੈਂਡ ਨੂੰ 3-0 ਨਾਲ ਹਰਾਇਆ ਸੀ । ਮੋਰੱਕੋ ਨੇ ਪੁਰਤਗਾਲ ਨੂੰ 3-1 ਨਾਲ ਹਰਾਇਆ। ਮੋਰੱਕੋ ਦੀ ਟੀਮ ਛੇਵੀਂ ਵਾਰ ਵਿਸ਼ਵ ਕੱਪ ਖੇਡ ਰਹੀ ਹੈ। The post FIFA World Cup: ਬੈਲਜੀਅਮ ‘ਤੇ ਮੋਰੱਕੋ ਦੀ ਜਿੱਤ ਤੋਂ ਬਾਅਦ ਭੜਕੀ ਹਿੰਸਾ, ਸ਼ਹਿਰ ਦੇ ਕਈ ਥਾਵਾਂ ‘ਤੇ ਵਾਹਨਾਂ ਨੂੰ ਲਾਈ ਅੱਗ appeared first on TheUnmute.com - Punjabi News. Tags:
|
Jhalak Dikhhla Jaa 10 ਦੀ ਜੇਤੂ ਬਣੀ 8 ਸਾਲ ਦੀ Gunjan Sinha , ਜਿੱਤਿਆ 20 ਲੱਖ ਰੁਪਏ ਦਾ ਇਨਾਮ Monday 28 November 2022 06:42 AM UTC+00 | Tags: dance jhalak-dikhhla-jaa jhalak-dikhhla-jaa-10 jhalak-dikhhla-jaa-tejas jhalak-dikhhla-jaa-winner reality-show the-unmute winner ਚੰਡੀਗੜ੍ਹ 27 ਨਵੰਬਰ 2022: ਟੀਵੀ ਦੇ ਮਸ਼ਹੂਰ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ਦਾ ਸੀਜ਼ਨ 10 ਪਿਛਲੇ ਕਈ ਦਿਨਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਸੀ। ਇਸ ਸ਼ੋਅ ‘ਚ ਕਈ ਟੀਵੀ ਕਲਾਕਾਰ ਨਜ਼ਰ ਆਏ, ਜਿਨ੍ਹਾਂ ਨੇ ਆਪਣੇ ਡਾਂਸ ਦੇ ਜੌਹਰ ਦਿਖਾਏ। ਪਰ ਹੁਣ ‘ਝਲਕ ਦਿਖਲਾ ਜਾ’ ਦੇ 10ਵੇਂ ਸੀਜ਼ਨ ਨੂੰ ਸ਼ਾਨਦਾਰ ਸਫ਼ਰ ਤੋਂ ਬਾਅਦ ਵਿਨਰ ਮਿਲ ਗਿਆ ਹੈ। ਇਹ ਰਿਐਲਿਟੀ ਸ਼ੋਅ ਗੁੰਜਨ ਸਿਨਹਾ ਅਤੇ ਤੇਜਸ ਵਰਮਾ ਨੇ ਜਿੱਤਿਆ ਹੈ। 8 ਸਾਲਾ ਗੁੰਜਨ ਅਤੇ 12 ਸਾਲਾ ਤੇਜਸ ਨੂੰ ਸ਼ੋਅ ਦਾ ਜੇਤੂ ਐਲਾਨਿਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਹੈ। ਇੰਨੀ ਇਨਾਮੀ ਰਕਮ ਜਿੱਤੀ ਕੌਣ ਹੈ ਤੇਜਸ ਵਰਮਾ
The post Jhalak Dikhhla Jaa 10 ਦੀ ਜੇਤੂ ਬਣੀ 8 ਸਾਲ ਦੀ Gunjan Sinha , ਜਿੱਤਿਆ 20 ਲੱਖ ਰੁਪਏ ਦਾ ਇਨਾਮ appeared first on TheUnmute.com - Punjabi News. Tags:
|
ਰੂਪਨਗਰ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਮੈਂਬਰ ਹਥਿਆਰਾਂ ਸਣੇ ਕਾਬੂ Monday 28 November 2022 06:56 AM UTC+00 | Tags: aam-aadmi-party arrest breaking-news cm-bhagwant-mann crime gangster-lawrence-bishnoi inspector-satnam-singh-in-charge-cia-rupnagar latest-news news punjab-dgp punjab-news punjab-police rupnagar rupnagar-police rupnagar-ssp-viveksheel-soni the-unmute-breaking the-unmute-breaking-news the-unmute-latest-news ਚੰਡੀਗੜ੍ਹ 28 ਨਵੰਬਰ 2022: ਪੰਜਾਬ ਪੁਲਿਸ ਵਲੋਂ ਗੈਂਗਸਟਰਵਾਦ ‘ਤੇ ਠੱਲ੍ਹ ਪਾਉਣ ਲਈ ਸਾਰੇ ਜਿਲ੍ਹਿਆਂ ਦੀ ਪੁਲਿਸ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ | ਇਸੇ ਤਹਿਤ ਰੂਪਨਗਰ ਪੁਲਿਸ (Rupnagar police) ਨੂੰ ਵੱਡੀ ਕਾਮਯਾਬੀ ਮਿਲੀ ਹੈ | ਜਾਣਕਾਰੀ ਦਿੰਦਿਆਂ ਰੂਪਨਗਰ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ 3 ਪਿਸਟਲ, 1 ਮੈਗਜੀਨ ਅਤੇ 22 ਜਿੰਦਾ ਕਾਰਸੂਤ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਹਿਚਾਣ ਕੁਲਦੀਪ ਸਿੰਘ ਕੈਰੀ, ਕੁਲਵਿੰਦਰ ਸਿੰਘ, ਟਿੱਕਾ, ਸਤਵੀਰ ਸਿੰਘ ਸ਼ੰਮੀ ਅਤੇ ਬੇਅੰਤ ਸਿੰਘ ਵਜੋਂ ਹੋਈ ਹੈ। ਉਨ੍ਹਾਂ ਕਿਹਾ ਇਹ ਸਾਰੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ਵਿੱਚ ਸਨ | ਇਨ੍ਹਾਂ ਸਾਰਿਆਂ ਮੁਲਜ਼ਮਾਂ ਨੂੰ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀਆਈਏ ਰੂਪਨਗਰ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਸਸਾਰਿਆਂ ਨੂੰ ਅਦਾਲਤ ਵਿੱਚ ਪੁਰਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਪੁਲਿਸ ਵਲੋਂ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ | The post ਰੂਪਨਗਰ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਮੈਂਬਰ ਹਥਿਆਰਾਂ ਸਣੇ ਕਾਬੂ appeared first on TheUnmute.com - Punjabi News. Tags:
|
ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਲਿਖੀ ਚਿੱਠੀ, ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ Monday 28 November 2022 07:15 AM UTC+00 | Tags: breaking-news congress inc navjot-sidhu navjot-singh-sidhu news party-general-secretary-priyanka-gandhi patiala-police patiala-police-officers priyanka-gandhi punjab-congress ਚੰਡੀਗੜ੍ਹ 28 ਨਵੰਬਰ 2022: ਰੋਡ ਰੇਜ ਮਾਮਲੇ ‘ਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਚਿੱਠੀ ਭੇਜੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਸੂਤਰਾਂ ਮੁਤਾਬਕ ਪ੍ਰਿਅੰਕਾ ਗਾਂਧੀ ਨੇ ਸਿੱਧੂ ਨੂੰ ਇੱਕ ਪੱਤਰ ਭੇਜਿਆ ਹੈ। ਪੱਤਰ ਵਿੱਚ ਕੀ ਲਿਖਿਆ ਗਿਆ ਹੈ, ਇਸ ਦਾ ਫਿਲਹਾਲ ਖੁਲਾਸਾ ਨਹੀਂ ਹੋਇਆ । ਪਰ ਪ੍ਰਿਅੰਕਾ ਵੱਲੋਂ ਭੇਜੀ ਗਈ ਚਿੱਠੀ ਤੋਂ ਬਾਅਦ ਕਈ ਕਈ ਤਰਾਂ ਦੇ ਕਿਆਸ ਲਗਾਏ ਜਾ ਰਹੇ ਹਨ | ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਕਾਂਗਰਸ ਦੀ ਵੱਡੀ ਹਾਰ ਤੋਂ ਬਾਅਦ ਸਿੱਧੂ ਗਾਂਧੀ ਪਰਿਵਾਰ ਦੀ ਟਾਪ ਲਿਸਟ ‘ਚ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਕਾਂਗਰਸ ਹਾਈਕਮਾਨ ਨਵਜੋਤ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਮਈ ਵਿੱਚ ਜੇਲ੍ਹ ਗਏ ਸਨ ਅਤੇ ਉਨ੍ਹਾਂ ਦੀ 6 ਮਹੀਨੇ ਦੀ ਸਜ਼ਾ ਪੂਰੀ ਹੋ ਚੁੱਕੀ ਹੈ। ਸਿੱਧੂ ਦੀ ਇੱਕ ਸਾਲ ਦੀ ਸਜ਼ਾ ਮਈ 2023 ਵਿੱਚ ਖਤਮ ਹੋ ਜਾਵੇਗੀ। ਇਸ ਸੰਦਰਭ ‘ਚ ਸਿੱਧੂ 6 ਮਹੀਨਿਆਂ ਬਾਅਦ ਜੇਲ ‘ਚੋਂ ਬਾਹਰ ਆਉਣਗੇ | The post ਜੇਲ੍ਹ ‘ਚ ਬੰਦ ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਲਿਖੀ ਚਿੱਠੀ, ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ appeared first on TheUnmute.com - Punjabi News. Tags:
|
ਚੀਨ 'ਚ ਸਖ਼ਤ ਲਾਕਡਾਊਨ ਦੇ ਖ਼ਿਲਾਫ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਤੇਜ਼ Monday 28 November 2022 07:38 AM UTC+00 | Tags: anti-government-protest-in-china beijing breaking-news china china-president china-protest corona covid-19 lockdown news omicron punjab-news shanghai the-unmute-breaking-news wuhan ਚੰਡੀਗੜ੍ਹ 28 ਨਵੰਬਰ 2022: ਜ਼ੀਰੋ ਕੋਵਿਡ ਨੀਤੀ ਦੇ ਤਹਿਤ ਸਖਤ ਤਾਲਾਬੰਦੀ (lockdown) ਦੇ ਖ਼ਿਲਾਫ ਚੀਨ ਦੇ ਲੋਕਾਂ ਨੇ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਹੈ | ਹੁਣ ਚੀਨ ਵਿੱਚ ਵਿਰੋਧੀ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ । ਐਤਵਾਰ ਨੂੰ ਵੀ ਵੱਡੀ ਗਿਣਤੀ ‘ਚ ਲੋਕ ਚੀਨ ਦੀਆਂ ਸੜਕਾਂ ‘ਤੇ ਨਜ਼ਰ ਆਏ ਅਤੇ ਜ਼ੀਰੋ ਕੋਵਿਡ ਨੀਤੀ ਨੂੰ ਵਾਪਸ ਕਰਨ ਦੀ ਮੰਗ ਕੀਤੀ। ਜਾਣਕਾਰੀ ਮੁਤਾਬਕ ਇਹ ਪ੍ਰਦਰਸ਼ਨ ਚੀਨ ਦੇ ਵੱਡੇ ਸ਼ਹਿਰਾਂ ਬੀਜਿੰਗ ਅਤੇ ਸ਼ੰਘਾਈ ਤੋਂ ਬਾਅਦ ਹੁਣ ਵੁਹਾਨ ਪਹੁੰਚ ਗਿਆ ਹੈ। ਚੀਨ ‘ਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਚੀਨ ‘ਚ ਸਰਕਾਰ ਦਾ ਵਿਰੋਧ ਹੁਣ ਤੱਕ ਪੰਜ ਵੱਡੇ ਸ਼ਹਿਰਾਂ ਚੇਂਗਦੂ, ਸ਼ਿਆਨ, ਵੁਹਾਨ, ਬੀਜਿੰਗ, ਸ਼ੰਘਾਈ ਤੱਕ ਪਹੁੰਚ ਚੁੱਕਾ ਹੈ। ਪਿਛਲੇ ਇੱਕ ਹਫ਼ਤੇ ਤੋਂ ਚੀਨ ਵਿੱਚ ਕੋਰੋਨਾ ਦਾ ਸੰਕਰਮਣ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਸ਼ਨੀਵਾਰ ਨੂੰ ਇੱਥੇ 24 ਘੰਟਿਆਂ ‘ਚ 40 ਹਜ਼ਾਰ ਮਾਮਲੇ ਦਰਜ ਕੀਤੇ ਗਏ। ਇਸ ਤੋਂ ਪਹਿਲਾਂ ਇੱਥੇ 35 ਹਜ਼ਾਰ ਕੇਸ ਸਾਹਮਣੇ ਆਏ ਸਨ। ਪਿਛਲੇ ਕੁਝ ਦਿਨਾਂ ‘ਤੇ ਨਜ਼ਰ ਮਾਰੀਏ ਤਾਂ ਲਗਾਤਾਰ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਖਬਰ ਹੈ ਕਿ ਸ਼ੰਘਾਈ ‘ਚ ਇਕ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਇਕ ਪੱਤਰਕਾਰ ‘ਤੇ ਹਮਲਾ ਕੀਤਾ ਗਿਆ। ਮੀਡੀਆ ਹਾਊਸ ਨੇ ਦੱਸਿਆ ਕਿ ਕੈਮਰਾਮੈਨ ਐਡਵਰਡ ਲਾਰੈਂਸ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਕਵਰੇਜ ਕਰਦੇ ਸਮੇਂ ਹਿਰਾਸਤ ‘ਚ ਲਿਆ ਗਿਆ ਸੀ ਅਤੇ ਚੀਨੀ ਪੁਲਸ ਨੇ ਕਈ ਘੰਟਿਆਂ ਤੱਕ ਉਸ ਦੀ ਕੁੱਟਮਾਰ ਕੀਤੀ ਸੀ। ਮੀਡੀਆ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਆਪਣੇ ਪੱਤਰਕਾਰ ਐਡਵਰਡ ਲਾਰੈਂਸ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਹਾਂ। ਸ਼ੰਘਾਈ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰਦੇ ਸਮੇਂ ਉਸਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਹਮਲਾ ਕੀਤਾ ਗਿਆ। The post ਚੀਨ ‘ਚ ਸਖ਼ਤ ਲਾਕਡਾਊਨ ਦੇ ਖ਼ਿਲਾਫ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਤੇਜ਼ appeared first on TheUnmute.com - Punjabi News. Tags:
|
Delhi: ਅੰਜਨ ਦਾਸ ਕਤਲਕਾਂਡ ਦੀ ਸੁਲਝੀ ਗੁੱਥੀ, ਕ੍ਰਾਈਮ ਬ੍ਰਾਂਚ ਵਲੋਂ ਘਰਵਾਲੀ ਤੇ ਪੁੱਤਰ ਗ੍ਰਿਫਤਾਰ Monday 28 November 2022 07:56 AM UTC+00 | Tags: anjan-das-murder anjan-das-murder-case anjan-das-murder-mystery anjans-wife-poonam breaking-news crime delhi delhi-latest-news delhi-police latest-news murder news pandav-nagar punjab-news the-unmute-breaking-news the-unmute-punjab the-unmute-punjabi-news ਚੰਡੀਗੜ੍ਹ 28 ਨਵੰਬਰ 2022: ਦਿੱਲੀ ਦੇ ਪਾਂਡਵ ਨਗਰ ‘ਚ ਮਈ ਮਹੀਨੇ ‘ਚ ਹੋਏ ਕਤਲ ਦੀ ਗੁੱਥੀ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੁਲਝਾ ਲਈ ਹੈ | ਕ੍ਰਾਈਮ ਬ੍ਰਾਂਚ ਨੇ ਮ੍ਰਿਤਕ ਅੰਜਨ ਦਾਸ ਦੀ ਘਰਵਾਲੀ ਅਤੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ‘ਚ ਸਾਹਮਣੇ ਆਈ ਜਾਣਕਾਰੀ ਅਨੁਸਾਰ ਅੰਜਨ ਦਾਸ (Anjan Das) ਦਾ ਕਤਲ ਨਸ਼ਾ ਖੁਆ ਕੇ ਕੀਤਾ ਗਿਆ ਸੀ। ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਦੱਸ ਦੇਈਏ ਕਿ ਪਾਂਡਵ ਨਗਰ ਦੇ ਰਹਿਣ ਵਾਲੇ ਅੰਜਨ ਦਾਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ ਘਰ ਦੇ ਫਰਿੱਜ ‘ਚ ਰੱਖੇ ਗਏ ਸਨ। ਜਿਸ ਤੋਂ ਬਾਅਦ ਲਾਸ਼ ਦੇ ਟੁਕੜੇ ਪਾਂਡਵ ਨਗਰ ਅਤੇ ਪੂਰਬੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁੱਟ ਦਿੱਤੇ ਗਏ। ਲਾਸ਼ ਦੇ ਅੰਗ ਬਰਾਮਦ ਹੋਣ ਤੋਂ ਬਾਅਦ ਪੁਲਿਸ ਕਾਤਲਾਂ ਦੀ ਭਾਲ ਕਰ ਰਹੀ ਸੀ। ਪਿਛਲੇ ਦਿਨੀਂ ਅੰਜਨ ਦਾਸ ਦੇ ਕਤਲ ਪਿੱਛੇ ਉਸ ਦੀ ਘਰਵਾਲੀ ਅਤੇ ਪੁੱਤਰ ਦਾ ਨਾਂ ਸਾਹਮਣੇ ਆਇਆ ਸੀ। ਕ੍ਰਾਈਮ ਬ੍ਰਾਂਚ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਅੰਜਨ ਦੀ ਘਰਵਾਲੀ ਪੂਨਮ ਅਤੇ ਉਸ ਦੇ ਬੇਟੇ ਦੀਪਕ ਨੇ ਕਥਿਤ ਤੌਰ ‘ਤੇ ਕਤਲ ਦੀ ਇਸ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ‘ਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਆਫਤਾਬ ਨੇ ਦਿੱਲੀ ਦੇ ਛਤਰਪੁਰ ਇਲਾਕੇ ‘ਚ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਬਾਅਦ ‘ਚ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਆਫਤਾਬ ਨੇ ਲਾਸ਼ ਦੇ ਟੁਕੜਿਆਂ ਨੂੰ ਫਰਿੱਜ ‘ਚ ਵੀ ਰੱਖਿਆ ਸੀ ਅਤੇ ਬਾਅਦ ‘ਚ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ ਸੀ। ਪੁਲਿਸ ਸ਼ਰਧਾ ਕਤਲ ਕਾਂਡ ਦੀ ਜਾਂਚ ਵਿੱਚ ਲੱਗੀ ਹੋਈ ਹੈ। The post Delhi: ਅੰਜਨ ਦਾਸ ਕਤਲਕਾਂਡ ਦੀ ਸੁਲਝੀ ਗੁੱਥੀ, ਕ੍ਰਾਈਮ ਬ੍ਰਾਂਚ ਵਲੋਂ ਘਰਵਾਲੀ ਤੇ ਪੁੱਤਰ ਗ੍ਰਿਫਤਾਰ appeared first on TheUnmute.com - Punjabi News. Tags:
|
Katrina Kaif ਦੀ ਸਾਦਗੀ ਨਾਲ ਭਰੀਆਂ ਤਸਵੀਰਾਂ ਹੋ ਰਹੀਆਂ ਵਾਈਰਲ , ਦੇਖੋ ਤਸਵੀਰਾਂ Monday 28 November 2022 08:03 AM UTC+00 | Tags: bollywood-actress-katrina-kaif katrina-kaif-and-vicky-kaushal-r katrina-kaif-new-sarre sarre-look the-unmute ਚੰਡੀਗੜ੍ਹ 28ਨਵੰਬਰ 2022: ਕੈਟਰੀਨਾ ਕੈਫ ਦਾ ਫੈਨ ਹਰ ਕੋਈ ਹੈ । ਜਦੋਂ ਵੀ ਕੈਟਰੀਨਾ ਕੈਫ ਦਾ ਨਾਮ ਸਾਹਮਣੇ ਆਉਦਾ ਹੈ ਤਾਂ ਹਰ ਕੋਈ ਖੁਸ਼ ਹੋ ਜਾਂਦਾ ਹੈ । ਉਹ ਵੀ ਜੋ ਵੀ ਸਟਾਈਲ ਕੈਰੀ ਕਰਦਾ ਹੈ, ਉਸ ਵਿੱਚ ਉਹ ਬੇਹੱਦ ਖੂਬਸੂਰਤ ਲੱਗਦੀ ਹੈ । ਹਾਲ ਹੀ ਦੇ ਵਿੱਚ ਕੈਟਰੀਨਾ ਕੈਫ ਨੇ ਸਾੜੀ ਦੇ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਨੂੰ ਲੈ ਕੇ ਦਰਸ਼ਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਤੇ ਇਹ ਸਾਦਗੀ ਭਰੇ ਅੰਦਾਜ਼ ਵਾਲੀਆਂ ਤਸਵੀਰਾਂ ਸੋਸ਼ਲ ਵੀਡੀਓ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਦੇਖੋ ਤਸਵੀਰਾਂ –
The post Katrina Kaif ਦੀ ਸਾਦਗੀ ਨਾਲ ਭਰੀਆਂ ਤਸਵੀਰਾਂ ਹੋ ਰਹੀਆਂ ਵਾਈਰਲ , ਦੇਖੋ ਤਸਵੀਰਾਂ appeared first on TheUnmute.com - Punjabi News. Tags:
|
ਬਟਾਲਾ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ Monday 28 November 2022 08:24 AM UTC+00 | Tags: batala batala-police cm-bhagwant-mann news police-station-kotli-shurat-malli punjab-dgp punjabi-news punjab-news punjab-police the-unmute-breaking-news the-unmute-punjabi-news ਬਟਾਲਾ 28 ਨਵੰਬਰ 2022: ਜ਼ਿਲ੍ਹਾ ਬਟਾਲਾ ਦੀ ਪੁਲਿਸ (Batala police) ਨੂੰ ਗੈਂਗਸਟਰਵਾਦ ਦੇ ਖ਼ਿਲਾਫ ਵੱਡੀ ਕਾਮਯਾਬੀ ਮਿਲੀ ਹੈ | ਪੁਲਿਸ ਨੇ ਦੋ ਕਥਿਤ ਗੈਂਗਸਟਰਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫਤਾਰ ਹੈ | ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਸੁਖਰਾਜ ਇੱਕ ਮਹੀਨਾ ਪਹਿਲਾਂ ਹੀ ਤਿਹਾੜ ਜੇਲ ਤੋਂ ਜ਼ਮਾਨਤ ‘ਤੇ ਆਇਆ ਸੀ | ਇਨ੍ਹਾਂ ਵਿੱਚੋਂ ਇੱਕ ਸੁਖਰਾਜ ਪਹਿਲਾਂ ਹੀ ਸੱਤ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਹੈ | ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਥਾਣਾ ਕੋਟਲੀ ਸ਼ੂਰਤ ਮੱਲੀ ਦੀ ਪੁਲਿਸ ਟੀਮ ਵਲੋਂ ਦੋ ਇਨ੍ਹਾਂ ਕਥਿਤ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ | ਥਾਣਾ ਕੋਟਲੀ ਸ਼ੂਰਤ ਮੱਲੀ ਦੇ ਥਾਣਾ ਪ੍ਰਭਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਰਾਜੇਚੱਕ ਦੇ ਰਹਿਣ ਵਾਲੇ ਸੁਖਦੇਵ ਸਿੰਘ ਦਾ ਫੋਨ ਆਇਆ ਕੇ ਦੋ ਨੌਜਵਾਨ ਪਿੰਡ ਵਿਚ ਉਹਨਾਂ ਦੇ ਬੇਟੇ ਜਸ਼ਨਦੀਪ ਦੀ ਕੁੱਟਮਾਰ ਕਰ ਰਹੇ ਸਨ ਅਤੇ ਜਦੋਂ ਸੁਖਦੇਵ ਸਿੰਘ ਨੇ ਵਿਚ ਪੈ ਕੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਵਲੋਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਿਸਟਲ ਨਹੀਂ ਚੱਲੀ | ਉਨ੍ਹਾਂ ਨੇ ਓਥੋਂ ਭੱਜ ਕੇ ਆਪਣੀ ਜਾਨ ਬਚਾਈ | ਪਰ ਉਕਤ ਦੋਵੇ ਨੌਜਵਾਨ ਭੱਜ ਕੇ ਪਿੰਡ ਵਿਚ ਬਲਵਿੰਦਰ ਸਿੰਘ ਦੇ ਘਰ ਛੱਤ ਉਤੇ ਬਣੇ ਕਮਰੇ ਵਿਚ ਲੁਕ ਗਏ ਹਨ | ਪੁਲਿਸ ਅਧਿਕਾਰੀ ਨੇ ਦੱਸਿਆ ਕੇ ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਦੋਨੋ ਨੌਜਵਾਨ ਜਿਹਨਾਂ ਵਿਚੋਂ ਇਕ ਬਦਮਾਸ਼ ਸੁਖਰਾਜ ਸਿੰਘ ਵਾਸੀ ਪਿੰਡ ਪੱਡਾ ਹਲਕਾ ਡੇਰਾ ਬਾਬਾ ਨਾਨਕ ਅਤੇ ਦੂਸਰਾ ਬਦਮਾਸ਼ ਮਰਿੰਦਰ ਸਿੰਘ ਵਾਸੀ ਨਿਕੋ ਸਰਾਂ ਹਲਕਾ ਡੇਰਾ ਬਾਬਾ ਨਾਨਕ ਨੂੰ ਗ੍ਰਿਫਤਾਰ ਕੀਤਾ ਗਿਆ | ਇਨ੍ਹਾਂ ਕੋਲੋ 1 ਪਿਸਟਲ 32 ਬੋਰ ਛੇ ਜਿੰਦਾ ਰੋਂਦ ਅਤੇ ਇਕ ਮੈਗਜ਼ੀਨ ਅਤੇ ਇਕ ਮੋਟਰਸਾਈਕਲ ਬਿਨਾਂ ਨੰਬਰ ਬਰਾਮਦ ਕੀਤਾ ਹੈ | ਪੁਲਿਸ ਨੇ ਇਨ੍ਹਾਂ ਦੋਵਿਆਂ ਉਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਗ੍ਰਿਫਤਾਰ ਸੁਖਰਾਜ ਸਿੰਘ ਨੇ ਖੁਦ ਕਬੂਲਦੇ ਹੋਏ ਕਿਹਾ ਕਿ ਉਹ ਪਿੰਡ ਰਾਜੇਚੱਕ ਦੇ ਜਸ਼ਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਗੋਲੀਆਂ ਮਾਰਨ ਗਏ ਸੀ, ਕਿਉਂਕਿ ਜਸ਼ਨਦੀਪ ਉਸਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਪਰ ਕਿਸਮਤ ਨਾਲ ਉਹ ਬੱਚ ਗਿਆ ਅਤੇ ਪੁਲਿਸ ਨੇ ਸਾਨੂੰ ਕਾਬੂ ਕਰ ਲਿਆ ਸੁਖਰਾਜ ਨੇ ਦੱਸਿਆ ਕਿ ਉਹ ਗੋਲੀ ਗਰੁਪ ਨਾਲ ਸੰਬੰਧਿਤ ਹੈ ਅਤੇ ਉਸ ਉਪਰ ਦਿੱਲੀ ਅਤੇ ਪੰਜਾਬ ਸਮੇਤ 7 ਕੇਸ ਦਰਜ ਹਨ | The post ਬਟਾਲਾ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ appeared first on TheUnmute.com - Punjabi News. Tags:
|
ਪਟਿਆਲਾ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ 'ਚ 6 ਪਿਸਟਲ ਸਮੇਤ 4 ਦੋਸ਼ੀ ਗ੍ਰਿਫਤਾਰ Monday 28 November 2022 08:33 AM UTC+00 | Tags: 6 arms-act breaking-news cia-staff-patiala-police corroption crime fir gangster gurwinder-singh-gundar ips-senior-captain-police-patiala ips-varun-sharma latest-news news patiala-news patiala-police patiala-police-news police-patiala police-station-urban-estate-patiala punjab-police senior-captain-police-patiala ਪਟਿਆਲਾ 28 ਨਵੰਬਰ 2022: ਵਰੁਨ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਵਰਸ ਰਾਂਹੀ ਦੱਸਿਆ ਕਿ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜ੍ਹੇ ਅਨਸਰਾ ਖਿਲਾਫ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਦੇ ਤਹਿਤ ਹੀ ਪਟਿਆਲਾ ਪੁਲਿਸ ਵੱਲੋਂ ਚਲਾਏ ਗਏ ਇਕ ਸਪੈਸਲ ਅਪਰੇਸ਼ਨ ਦੌਰਾਨ ਦੇ ਵੱਖ ਵੱਖ ਕੇਸਾਂ ਵਿੱਚ 4 ਦੋਸੀਆਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 6 ਪਿਸਟਲ ਬਰਾਮਦ ਕੀਤੇ ਗਏ ਹਨ। ਇਸ ਸਪੇਸ਼ਲ ਅਪਰਸਨ ਦੌਰਾਨ ਸ੍ਰੀ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਪਟਿਆਲਾ ਦੀ ਅਗਵਾਈ ਹੇਠ 02 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 04 ਪਿਸਟਲ 32 ਬੋਰ ਸਮੇਤ 20 ਚੰਦ ਬਰਾਮਦ ਕੀਤੇ ਗਏ।ਇਸ ਤੋ ਇਲਾਵਾ ਇਕ ਵੱਖਰੇ ਕੇਸ ਵਿੱਚ 02 ਹੋਰ ਦੋਸੀਆਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 02 ਪਿਸਟਲ 315 ਬੋਰ ਬਰਾਮਦ ਕੀਤੇ ਗਏ। ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਗੁਪਤ ਸੂਚਨਾਂ ਦੇ ਅਧਾਰ ਤੇ ਮਿਤੀ 26 11 2022 ਨੂੰ ਟੀ-ਪੁਆਇੰਟ ਲਚਕਾਣੀ ਬੱਸ ਅੱਡਾ ਭਾਦਸੋਂ ਪਟਿਆਲਾ ਰੋਡ ਤੋਂ ਸਕੋਡਾ ਕਾਰ ਨੰਬਰੀ PBITDA-2722 ਵਿੱਚ ਸਵਾਰ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਚਮਰਾੜ੍ਹ ਥਾਣਾ ਜੁਲਕਾ ਅਤੇ ਗੁਰਵਿੰਦਰ ਸਿੰਘ ਉਰਫ ਸੁੰਦਰ ਪੁੱਤਰ ਦਰਸਨ ਰਾਮ ਵਾਸੀ ਪਿੰਡ ਪਸਿਆਣਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ 04 ਪਿਸਟਲ 32 ਬੋਰ ਸਮੇਤ 20 ਰੱਦ ਬਾਮਦ ਕੀਤੇ ਗਏ।ਜਿੰਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 79 ਮਿਤੀ 26.11.2022 ਅ/ਧ 25 Sub Section (7) & (8) Arms Act 1959 (Amended) by Arms Act 2019 ਥਾਣਾ ਬਖਸ਼ੀਵਾਲਾ ਦਰਜ ਕੀਤਾ ਗਿਆ। ਅਪਰਾਧਿਕ ਪਿਛੋਕੜ ਗੈਂਗ ਤੇ ਹੋਰ ਜਾਣਕਾਰੀ -ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਅਤੇ ਗੁਰਵਿੰਦਰ ਸਿੰਘ ਉਰਫ ਗੰਦਰ ਇਹ ਦੋਵੇਂ ਕੰਵਰ ਰਣਦੀਪ ਸਿੰਘ ਉਰਫ ਐਸ.ਕੇ ਖਰੋੜ ਦੇ ਐਂਟੀ ਗਰੁੱਪ ਦੇ ਮੁੱਖ ਸਰਗਣੇ ਹਨ।ਕੰਵਰ ਰਣਦੀਪ ਸਿੰਘ ਉਰਫ ਐਸ.ਕੇ ਖਰੋੜ, ਹਰਵਿੰਦਰ ਸਿੰਘ ਰਿਦਾ ਦਾ ਕਸਵਾਲ ਰਿਹਾ ਹੈ।ਇਸ ਗਿਰੋਹ ਦੇ ਮੈਂਬਰਾਂ ਨੂੰ ਵੀ ਅਸਲੇ ਸਮੇਤ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਇੰਨ੍ਹਾਂ ਦੋਵੇਂ ਅਪਰਾਧਿਕ ਗਰੁੱਪਾਂ ਵਿੱਚਕਾਰ ਕਤਲ, ਇਰਾਦਾ ਕਤਲ ਆਦਿ ਦੇ ਜਿਲ੍ਹਾ ਪਟਿਆਲਾ ਦੇ ਵੱਖ-2 ਥਾਣਿਆਂ ਵਿੱਚ 09 ਮੁਕੱਦਮੇ ਦਰਜ ਹਨ। ਗੁਰਵਿੰਦਰ ਸਿੰਘ ਸਿੰਘ ਗੁੰਦਰ ਥਾਣਾ ਅਰਬਨ ਅਸਟੇਟ ਦੋ ਮੁ ਨੰ:142/2021 ਦੇ ਕਰਾਸ ਮੁਕੱਦਮੇ ਵਿੱਚ ਲੋੜੀਂਦਾ/ਭਗੌੜਾ ਚੱਲਿਆ ਆ ਰਿਹਾ ਸੀ, ਜਿਸ ਵਿੱਚ ਇੰਨ੍ਹਾਂ ਦੋਵਾਂ ਧਿਰਾ ਦੀ ਜੁਲਾਈ-2022 ਵਿੱਚ ਫਾਇਰਿੰਗ ਹੋਈ ਸੀ।ਪਿਛਲੇ ਕਰੀਬ 4 ਸਾਲਾਂ ਤੋਂ ਆਪਸੀ ਗੈਂਗਵਾਰ ਵਿੱਚ ਕਤਲ, ਇਰਾਦਾ ਕਤਲ ਅਤੇ ਗੰਭੀਰ ਜ਼ੁਰਮਾਂ ਤਹਿਤ ਪਟਿਆਲਾ ਸ਼ਹਿਰ ਦੇ ਵੱਖ-ਵੱਖ ਥਾਣਿਆ ਵਿੱਚ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ, ਜਿੰਨ੍ਹਾ ਦੀ ਗੈਂਗਵਾਰ ਦੇ ਚਲਦੇ ਹੀ ਸਾਲ 2020 ਵਿੱਚ ਸ਼ਮਸ਼ੇਰ ਸਿੰਘ ਸ਼ੇਰਾ ਦਾ ਕਤਲ ਅਤੇ ਸਾਲ 2022 ਵਿੱਚ ਸਰਪੰਚ ਤਾਰਾ ਦੱਤ ਦਾ ਕਤਲ ਵੀ ਸ਼ਾਮਲ ਹੈ। ਦੋਸ਼ੀ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਹੁਣ ਹਰਿਆਣੇ ਦੇ ਗੋਂਗਾ ਨਾਲ ਨੇੜਤਾ ਵਧਾ ਰਿਹਾ ਸੀ।ਜਿਸ ਦੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਸਬੰਧ ਹਰਿਆਣਾ ਰਾਜ ਦੇ ਨਾਮੀ ਗੈਂਗਸਟਰ ਅਮ੍ਰਿਤ ਗੁੱਜਰ ਨਾਲ ਹਨ।ਰਵਿੰਦਰ ਸਿੰਘ ਉਰਫ ਬਿੰਦਾ ਗੂੰਜਰ ਦੇ ਖਿਲਾਫ ਜਿਲ੍ਹਾ ਪਟਿਆਲਾ ਅਤੇ ਜਿਲ੍ਹਾ ਅੰਬਾਲਾ (ਹਰਿਆਣਾ) ਵਿਖੇ ਇਰਾਦਾ ਕਤਲ ਆਦਿ ਦੇ ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਇਕ ਹੋਰ ਮੁਕੱਦਮਾ ਨੰਬਰ 107 ਮਿਤੀ 26.11.2022 ਅ/ਧ 25/54/59 ਅਸਲਾ ਐਕਟ ਥਾਣਾ ਸਨੋਰ ਵਿੱਚ ਦੋਸ਼ੀ ਸ਼ਮਸ਼ਾਦ ਅਲੀ ਉਰਫ ਸ਼ਾਦ ਪੁੱਤਰ ਨੂਰ ਮੁਹੰਮਦ ਵਾਸੀ ਪਿੰਡ ਝਿੰਜਰਾ ਥਾਣਾ ਮੂਲੇਪੁਰ ਜਿਲ੍ਹਾ ਫਤਿਹਗੜ ਸਾਹਿਬ ਅਤੇ ਅਰਮਨ ਅਲੀ ਪੁੱਤਰ ਅਸ਼ਰਫ ਅਲੀ ਵਾਸੀ ਗਲੀ ਨੰਬਰ 09 ਆਦਰਸ ਕਲੋਨੀ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮਿਤੀ 20.11/2022 ਨੂੰ ਜੋੜੀਆਂ ਸੜਕਾਂ ਦੇਵੀਗੜ੍ਹ ਰੋਡ ਤੋਂ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜਾ ਵਿਚੋਂ 2 ਪਿਸਟਲ 315 ਬੋਰ ਸਮੇਤ 6 ਰੌਂਦ ਬਰਮਦ ਕੀਤੇ ਗਏ ਹਨ। ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਅਪਰਾਧਿਕ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਲਈ ਵਚਨਵੱਧ ਹੈ ਉਪਰੋਕਤ ਕੇਸਾਂ ਵਿੱਚ ਗ੍ਰਿਫਤਾਰ ਹੋਏ ਦੋਸੀਆਨ ਨੂੰ ਪੇਸ਼ ਅਦਾਲਤ ਕੀਤਾ ਗਿਆ ਹੈ ਜੋ ਕਿ ਪੁਲਿਸ ਰਿਮਾਂਡ ਪਰ ਹਨ। ਜਿੰਨ੍ਹਾਂ ਪਾਸੋਂ ਬ੍ਰਾਮਦ ਹਥਿਆਰਾਂ ਬਾਰੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। The post ਪਟਿਆਲਾ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ‘ਚ 6 ਪਿਸਟਲ ਸਮੇਤ 4 ਦੋਸ਼ੀ ਗ੍ਰਿਫਤਾਰ appeared first on TheUnmute.com - Punjabi News. Tags:
|
'ਉਡਣ ਪਰੀ' ਪੀਟੀ ਊਸ਼ਾ ਨੂੰ ਭਾਰਤੀ ਓਲੰਪਿਕ ਸੰਘ ਦਾ ਪ੍ਰਧਾਨ ਚੁਣਿਆ Monday 28 November 2022 08:52 AM UTC+00 | Tags: athlete-pt-usha famous-golden-girl famous-golden-girl-india indian-olympic-association new-ioa-president news pt-usha punjab-news the-unmute-breaking-news the-unmute-punjab ਚੰਡੀਗੜ੍ਹ 28 ਨਵੰਬਰ 2022: ਅਥਲੀਟ ਪੀਟੀ ਊਸ਼ਾ (PT Usha) ਨੂੰ ਭਾਰਤੀ ਓਲੰਪਿਕ ਸੰਘ ਦਾ ਪ੍ਰਧਾਨ ਚੁਣਿਆ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ‘ਉਡਣ ਪਰੀ’ ਪੀਟੀ ਊਸ਼ਾ ਨੂੰ ਉਨ੍ਹਾਂ ਦੇ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਕਿਰਨ ਰਿਜਿਜੂ ਨੇ ਬੀਤੇ ਦਿਨ ਪੀਟੀ ਊਸ਼ਾ ਲਈ ਟਵੀਟ ਕੀਤਾ । ਇਸ ‘ਚ ਰਿਜਿਜੂ ਨੇ ਲਿਖਿਆ, ‘ਪ੍ਰਸਿੱਧ ਗੋਲਡਨ ਗਰਲ ਸ਼੍ਰੀਮਤੀ ਪੀਟੀ ਊਸ਼ਾ ਨੂੰ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੰਦਾ ਹਾਂ । ਮੈਂ ਆਪਣੇ ਦੇਸ਼ ਦੇ ਸਾਰੇ ਖੇਡ ਨਾਇਕਾਂ ਨੂੰ ਵੀ ਵੱਕਾਰੀ IOA ਦੇ ਅਹੁਦੇਦਾਰ ਬਣਨ ‘ਤੇ ਵਧਾਈ ਦਿੰਦਾ ਹਾਂ! ਦੇਸ਼ ਨੂੰ ਉਨ੍ਹਾਂ ‘ਤੇ ਮਾਣ ਹੈ!” ਭਾਰਤੀ ਖੇਡ ਅਥਾਰਟੀ (SAI) ਨੇ ਵੀ ਕਿਰਨ ਰਿਜਿਜੂ ਦੇ ਟਵੀਟ ਨੂੰ ਰੀਟਵੀਟ ਕੀਤਾ। ਇਸ ਤੋਂ ਪਹਿਲਾਂ ਪੀਟੀ ਊਸ਼ਾ ਨੇ ਕਿਹਾ ਸੀ ਕਿ ਉਹ ਇਸ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕੀਤਾ ਸੀ ਤੇ ਪੀਟੀ ਊਸ਼ਾ ਨੇ ਟਵੀਟ ਕਰਦਿਆਂ ਲਿਖਿਆ ਕਿ “ਮੇਰੇ ਸਾਥੀ ਐਥਲੀਟਾਂ ਅਤੇ ਰਾਸ਼ਟਰੀ ਫੈਡਰੇਸ਼ਨਾਂ ਦੇ ਨਿੱਘੇ ਸਮਰਥਨ ਨਾਲ, ਮੈਂ IOA ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਲਈ ਸਨਮਾਨਿਤ ਮਹਿਸੂਸ ਕਰ ਰਹੀਆਂ ਹਾਂ | ਭਾਜਪਾ ਨੇ ਜੁਲਾਈ 2022 ਵਿੱਚ ਪੀਟੀ ਊਸ਼ਾ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਸੀ। ਆਈਓਏ ਦੇ ਚੋਣ ਅਧਿਕਾਰੀ ਉਮੇਸ਼ ਸਿਨਹਾ ਨੇ ਦੱਸਿਆ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੋਈ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਹੋਏ ਸਨ, ਪਰ ਐਤਵਾਰ ਨੂੰ ਵੱਖ-ਵੱਖ ਅਹੁਦਿਆਂ ਲਈ 24 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ। ਸਟਾਰ ਦੌੜਾਕ ਪੀ.ਟੀ. ਊਸ਼ਾ ਭਾਰਤ ਵੱਲੋਂ ਹੁਣ ਤੱਕ ਦੇ ਸਭ ਤੋਂ ਮਹਾਨ ਐਥਲੀਟਾਂ ਵਿੱਚੋਂ ਇੱਕ ਹੈ। ਪੀਟੀ ਊਸ਼ਾ ਨੇ ਏਸ਼ਿਆਈ ਖੇਡਾਂ ਵਿੱਚ ਚਾਰ ਸੋਨ ਤਮਗੇ ਅਤੇ ਸੱਤ ਚਾਂਦੀ ਦੇ ਤਮਗੇ ਜਿੱਤੇ ਹਨ। ਉਹ ਲਾਸ ਏਂਜਲਸ 1984 ਓਲੰਪਿਕ ਵਿੱਚ ਔਰਤਾਂ ਦੀ 400 ਮੀਟਰ ਹਰਡਲ ਦੌੜ ਵਿੱਚ ਇੱਕ ਸਕਿੰਟ ਦੇ 1/100ਵੇਂ ਸਥਾਨ ਨਾਲ ਪੋਡੀਅਮ ਫਾਈਨਲ ਕਰਨ ਤੋਂ ਖੁੰਝ ਗਈ ਸੀ । ਲਾਸ ਏਂਜਲਸ ਵਿੱਚ ਉਸਦਾ 55.42 ਸਕਿੰਟ ਦਾ ਸਮਾਂ ਅਜੇ ਵੀ ਇੱਕ ਰਾਸ਼ਟਰੀ ਰਿਕਾਰਡ ਵਜੋਂ ਕਾਇਮ ਹੈ। The post ‘ਉਡਣ ਪਰੀ’ ਪੀਟੀ ਊਸ਼ਾ ਨੂੰ ਭਾਰਤੀ ਓਲੰਪਿਕ ਸੰਘ ਦਾ ਪ੍ਰਧਾਨ ਚੁਣਿਆ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਵਲੋਂ VIP ਕਲਚਰ ਨੂੰ ਰੋਕਣ ਲਈ ਨਵੇਂ ਹੁਕਮ ਜਾਰੀ Monday 28 November 2022 09:07 AM UTC+00 | Tags: aam-aamio-party-punjab bhagwant-mann breaking-news chief-minister-bhagwant-mann news punjab-chief-minister-bhagwant-mann punjab-government punjab-mla punjab-vip-culture the-unmute-breaking-news the-unmute-news vip-culture ਚੰਡੀਗੜ੍ਹ 28 ਨਵੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ.ਆਈ.ਪੀ. ਕਲਚਰ (VIP culture) ਨੂੰ ਰੋਕਣ ਲਈ ਨਵਾਂ ਹੁਕਮ ਜਾਰੀ ਕੀਤਾ ਹੈ। ਮੁੱਖ ਮਾਨ ਨੇ ਕੈਬਿਨਟ ਮੰਤਰੀਆਂ, ਵਿਧਾਇਕਾਂ ਅਤੇ ਹੋਰ ਅਧਿਕਾਰੀਆਂ ਨੂੰ ਪੰਜ ਤਾਰਾ ਹੋਟਲਾਂ ਦੀ ਬਜਾਏ ਸਰਕਟ ਹਾਊਸ ਅਤੇ ਸਰਕਾਰੀ ਗੈਸਟ ਹਾਊਸ ਵਿੱਚ ਰਹਿਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਟ ਹਾਊਸ ਅਤੇ ਸਰਕਾਰੀ ਗੈਸਟ ਹਾਊਸ ਹੋਣ ਦੇ ਬਾਵਜੂਦ ਮੰਤਰੀ ਹੋਟਲਾਂ ਵਿੱਚ ਠਹਿਰਦੇ ਹਨ ਅਤੇ ਇਸ ਨਾਲ ਸਰਕਾਰੀ ਖਜ਼ਾਨੇ 'ਤੇ ਬੋਝ ਪੈਂਦਾ ਹੈ। ਇਸ ਕਾਰਨ ਸੀ.ਐਮ. ਮਾਨ ਨੇ ਹੁਕਮ ਜਾਰੀ ਕੀਤੇ ਹਨ ਕਿ ਹੁਣ ਖੇਤਰੀ ਦੌਰੇ ‘ਤੇ ਜਾਣ ਵਾਲੇ ਕਿਸੇ ਵੀ ਮੰਤਰੀ ਨੂੰ ਅਲੀਸ਼ਾਨ ਹੋਟਲਾਂ ਦੀ ਬਜਾਏ ਸਰਕਟ ਹਾਊਸ ਜਾਂ ਸਰਕਾਰੀ ਗੈਸਟ ਹਾਊਸ ‘ਚ ਰਹਿਣਾ ਪਵੇਗਾ। ਪੰਜਾਬ ਸਰਕਾਰ ਵੱਲੋਂ ਗੈਸਟ ਹਾਊਸ ਅਤੇ ਸਰਕਟ ਹਾਊਸ ਦਾ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਮੁਰੰਮਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਆਮ ਲੋਕਾਂ ਲਈ ਸਰਕਾਰੀ ਗੈਸਟ ਹਾਊਸ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। The post ਮੁੱਖ ਮੰਤਰੀ ਭਗਵੰਤ ਮਾਨ ਵਲੋਂ VIP ਕਲਚਰ ਨੂੰ ਰੋਕਣ ਲਈ ਨਵੇਂ ਹੁਕਮ ਜਾਰੀ appeared first on TheUnmute.com - Punjabi News. Tags:
|
ਕੈਮਰੂਨ ਦੀ ਰਾਜਧਾਨੀ 'ਚ ਜ਼ਮੀਨ ਖਿਸਕਣ ਕਾਰਨ 14 ਜਣਿਆਂ ਦੀ ਮੌਤ, ਕਈ ਲਾਪਤਾ Monday 28 November 2022 09:22 AM UTC+00 | Tags: 14 breaking-news cameroon cameroon-in-central-africa cameroon-latest-news cameroon-news capital-of-cameroon landslide landslide-in-cameroon landslide-news news ਚੰਡੀਗੜ੍ਹ 28 ਨਵੰਬਰ 2022: ਮੱਧ ਅਫ਼ਰੀਕਾ ਦੇ ਕੈਮਰੂਨ (Cameroon) ਦੀ ਰਾਜਧਾਨੀ ‘ਚ ਐਤਵਾਰ ਨੂੰ ਇਕ ਅੰਤਿਮ ਸਸਕਾਰ ਦੌਰਾਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਜਣਿਆਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਦਰਜਨਾਂ ਹੋਰ ਲੋਕ ਲਾਪਤਾ ਹਨ, ਜਦਕਿ ਬਚਾਅ ਕਰਮਚਾਰੀ ਮਲਬੇ ਨੂੰ ਪੁੱਟ ਕੇ ਦਬੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ | ਗਵਰਨਰ ਨੇ ਯਾਉਂਡੇ ਦੇ ਗੁਆਂਢੀ ਇਲਾਕੇ ਦਮਾਸ ਵਿੱਚ ਇਸ ਹਾਦਸੇ ਨੂੰ ਲੈ ਕੇ ਕਿਹਾ ਕਿ ਇਹ ਜਗ੍ਹਾ ਨੂੰ ਬਹੁਤ ਖਤਰਨਾਕ ਜਗ੍ਹਾ ਹੈ ਅਤੇ ਲੋਕਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ। ਕੇਂਦਰ ਦੇ ਖੇਤਰੀ ਗਵਰਨਰ ਨਸੇਰੀ ਪਾਲ ਬੀ ਨੇ ਕੈਮਰੂਨ ਦੇ ਰਾਸ਼ਟਰੀ ਪ੍ਰਸਾਰਕ ਸੀਆਰਟੀਵੀ ਨੂੰ ਦੱਸਿਆ ਕਿ ਮਲਬੇ ਹੇਠਾਂ ਦਬੇ ਲੋਕਾਂ ਦੀ ਭਾਲ ਜਾਰੀ ਰਹੀ। “ਅਸੀਂ ਮੌਕੇ ‘ਤੇ 14 ਲਾਸ਼ਾਂ ਨੂੰ ਕੱਢ ਲਿਆ ਗਈ ਹੈ | ਉਨ੍ਹਾਂ ਦੱਸਿਆ ਕਿ ਇੱਕ ਦਰਜਨ ਦੇ ਕਰੀਬ ਵਿਕਅਤੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। The post ਕੈਮਰੂਨ ਦੀ ਰਾਜਧਾਨੀ ‘ਚ ਜ਼ਮੀਨ ਖਿਸਕਣ ਕਾਰਨ 14 ਜਣਿਆਂ ਦੀ ਮੌਤ, ਕਈ ਲਾਪਤਾ appeared first on TheUnmute.com - Punjabi News. Tags:
|
ਐਸਆਈਟੀ ਵਲੋਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਤੇਜ਼, ਪੀੜਤਾਂ ਦੇ ਬਿਆਨ ਹੋਣਗੇ ਦਰਜ Monday 28 November 2022 09:35 AM UTC+00 | Tags: 2015-kotakpura-firing-case breaking-news kotakpura-firing-case news punjab-police sit ਚੰਡੀਗੜ੍ਹ 28 ਨਵੰਬਰ 2022: 2015 ਦੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਐਸਆਈਟੀ ਨੇ ਤੇਜ਼ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤਾਂ ਨੂੰ ਫਰੀਦਕੋਟ ਕੈਂਪਸ ਵਿੱਚ ਬੁਲਾਇਆ ਗਿਆ ਹੈ, ਜਿੱਥੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ | ਟੀਮ ਮੈਂਬਰ ਅਤੇ ਐਸਐਸਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਿੱਚ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੀੜਤਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ, ਉਨ੍ਹਾਂ ਨੂੰ ਇਸ ਮਾਮਲੇ ਵਿੱਚ ਇਨਸਾਫ਼ ਕਦੋਂ ਮਿਲੇਗਾ। ਜ਼ਿਕਰਯੋਗ ਹੈ ਕਿ 2015 ‘ਚ ਕੋਟਕਪੂਰਾ ‘ਚ ਗੋਲੀਬਾਰੀ ਹੋਈ ਸੀ। ਇਸ ਵਿੱਚ ਕੋਟਕਪੂਰਾ ਮਾਮਲਾ ਅਤੇ ਬਹਿਬਲਕਲਾਂ ਗੋਲੀ ਕਾਂਡ ਦੋ ਵੱਖੋ-ਵੱਖਰੇ ਕੇਸ ਹਨ, ਜਿਨ੍ਹਾਂ 'ਤੇ ਵੱਖਰੀ-ਵੱਖਰੀ ਸਿਟ ਕੰਮ ਕਰ ਰਹੀ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾ ਦਿੱਤੀ ਜਿਸ ‘ਚ ਦੋ ਜਣਿਆਂ ਦੀ ਮੌਤ ਹੋ ਗਈ ਸੀ । ਉਸ ਸਮੇਂ ਸਿੱਖ ਸੰਗਤ ਵੱਲੋਂ ਬਹਿਬਲ ਕਲਾਂ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸਦੇ ਚੱਲਦੇ ਪੀੜਤ ਪੰਜਾਬ ਸਰਕਾਰ ਤੋਂ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ। The post ਐਸਆਈਟੀ ਵਲੋਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਤੇਜ਼, ਪੀੜਤਾਂ ਦੇ ਬਿਆਨ ਹੋਣਗੇ ਦਰਜ appeared first on TheUnmute.com - Punjabi News. Tags:
|
ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਧੱਕੇ ਨਾਲ ਵਸੂਲੀ ਜਾ ਰਹੀ ਹੈ ਕਾਰ ਪਾਰਕਿੰਗ ਫ਼ੀਸ: ਕੈਬ ਡਰਾਈਵਰ Monday 28 November 2022 10:24 AM UTC+00 | Tags: amristar amritsar-police amritsar-railway-station news ola-cab-driver ola-cab-driver-amritsar punjab-latest-news punjab-news the-unmute-breaking-news the-unmute-punjabi-news ਅੰਮ੍ਰਿਤਸਰ 28 ਨਵੰਬਰ 2022: ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਨਵ-ਨਿਰਮਾਣ ਹੋਣ ਤੋਂ ਬਾਅਦ ਅਮ੍ਰਿਤਸਰ ਰੇਲਵੇ ਸਟੇਸ਼ਨ (Amritsar Railway station) ਤੋਂ ਬਾਹਰ ਟੂ-ਵੀਲਰ ਅਤੇ ਫੋਰ-ਵਿਲਰ ਲਈ ਬਣੀ ਪਾਰਕਿੰਗ ਹੁਣ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ | ਸੋਸ਼ਲ ਮੀਡੀਆ ‘ਤੇ ਲਗਾਤਾਰ ਹੀ ਇਹ ਖਬਰ ਸਾਹਮਣੇ ਆਈ ਸੀ ਕਿ ਜੇਕਰ ਕੋਈ ਵਿਅਕਤੀ ਆਪਣੇ ਯਾਤਰੀ ਜਾਂ ਪਰਿਵਾਰਕ ਮੈਂਬਰ ਨੂੰ ਰੇਲਵੇ ਸਟੇਸ਼ਨ ਛੱਡਣ ਜਾਂਦਾ ਹੈ ਤਾਂ ਕਾਰ ਪਾਰਕਿੰਗ ਵਾਲੇ ਉਨ੍ਹਾਂ ਕੋਲੋਂ ਪਾਰਕਿੰਗ ਲਈ ਪੈਸੇ ਵਸੂਲਦੇ ਹਨ | ਇਸ ਦੌਰਾਨ ਓਲਾ ਉਬਰ ਕੈਬ ਦੇ ਡਰਾਈਵਰ ਵੱਲੋਂ ਕਾਰ ਪਾਰਕਿੰਗ ਦੇ ਕਰਿੰਦਿਆਂ ਦੀ ਇਕ ਵੀਡੀਓ ਬਣਾ ਲਈ, ਜਿਸ ਵਿੱਚ ਕਿ ਉਹ ਸਵਾਰੀ ਛੱਡ ਕੇ ਆਉਣ ਲੱਗੇ ਡਰਾਈਵਰ ਕੋਲੋ ਪਾਰਕਿੰਗ ਦੇ ਪੈਸੇ ਮੰਗਦੇ ਹਨ | ਇਸਤੋਂ ਬਾਅਦ ਓਲਾ ਉਬਰ ਕੈਬ ਐਸੋਸੀਏਸ਼ਨ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ | ਪੱਤਰਕਾਰ ਨਾਲ ਗੱਲਬਾਤ ਕਰਦਿਆਂ ਓਲਾ ਉਬਰ ਕੈਬ ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਬਾਹਰ ਬਣੀ ਜਗ੍ਹਾ ਵਿਚ ਕੁਝ ਬਿਲਕੁਲ ਫ੍ਰੀ ਹੈ | ਜਿਸ ਵਿੱਚ ਕਿ ਕੋਈ ਵੀ ਵਿਅਕਤੀ ਆਪਣੇ ਯਾਤਰੀ ਨੂੰ ਛੱਡ ਕੇ ਜਾਂ ਏਥੋਂ ਲੈ ਕੇ ਜਾ ਸਕਦਾ ਹੈ ਜਿਸ ਕੋਲ ਕਿਸੇ ਵੀ ਤਰੀਕੇ ਦੀ ਪਾਰਕਿੰਗ ਫੀਸ ਨਹੀਂ ਲਈ ਜਾਂਦੀ | ਲੇਕਿਨ ਰੇਲਵੇ ਸਟੇਸ਼ਨ ਦੇ ਬਾਹਰ ਬਣੀ ਪਾਰਕਿੰਗ ਦੇ ਕਰਿੰਦਿਆਂ ਵੱਲੋਂ ਕਾਰ ਚਾਲਕਾਂ ਕੋਲੋਂ ਪੈਸੇ ਮੰਗੇ ਜਾਂਦੇ ਹਨ | ਜਿਸ ਕਰਕੇ ਅੱਜ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਾਰ ਪਾਰਕਿੰਗ ਦਾ ਠੇਕਾ ਜਦੋਂ ਨਵੇਂ ਦੇ ਠੇਕੇਦਾਰ ਦੇ ਹੱਥ ਵਿਚ ਗਿਆ ਤਾਂ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਬਿਨਾਂ ਗੱਲ ਤੋ ਧੱਕੇ ਨਾਲ ਵਸੂਲੀ ਕੀਤੀ ਜਾਂਦੀ ਤੇ ਕਿਸੇ ਵੀ ਕਰਿੰਦੇ ਵਲੋ ਪਾਰਕਿੰਗ ਵਰਦੀ ਨਹੀਂ ਪਾਈ ਜਾਂਦੀ | ਉਨ੍ਹਾਂ ਕਿਹਾ ਕਿ ਅਗਰ ਇੱਕ ਮਿੰਟ ਵੀ ਗੱਡੀ ਖੜ੍ਹੀ ਕਰਨ ਦੇ ਵੀ ਠੇਕੇਦਾਰ ਵੱਲੋਂ ਪੈਸੇ ਵਸੂਲੇ ਜਾ ਰਹੇ ਹਨ ਤਾਂ ਇਸਦੇ ਲਈ ਉਨ੍ਹਾਂ ਨੂੰ ਬਾਹਰ ਬੋਰਡ ਲਗਾ ਕੇ ਸ਼ਹਿਰ ਵਾਸੀਆਂ ਨੂੰ ਡਰਾਈਵਰਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ | ਓਲਾ ਉਬਰ ਕੈਬ ਐਸੋਸੀਏਸ਼ਨ ਆਗੂ ਮਨਮੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਯਾਤਰੀ ਨੂੰ ਲੈ ਕੇ ਜਾਣਾ ਅਤੇ ਛੱਡਣਾ ਕਾਰਨ ਲੱਗੇ ਪੰਜ ਮਿੰਟ ਤੱਕ ਕਿਸੇ ਵੀ ਗੱਡੀ ਦੀ ਪਾਰਕਿੰਗ ਫ਼ੀਸ ਨਹੀਂ ਲਈ ਜਾਂਦੀ, ਪਰ ਇਹ ਰੇਲਵੇ ਸਟੇਸ਼ਨ ਦੇ ਬਾਹਰ ਪਾਰਕਿੰਗ ਦੇ ਕਰਿੰਦੇ ਹਰ ਇੱਕ ਨਾਲ ਧੱਕਾ ਕਰ ਰਹੇ ਹਨ | ਇਸ ਪਾਰਕਿੰਗ ਦੇ ਠੇਕੇਦਾਰ ਅਤੇ ਭਾਜਪਾ ਨੇਤਾ ਸੰਜੀਵ ਕੁਮਾਰ ਨੇ ਕਿਹਾ ਕਿ ਅਸੀਂ ਪੰਜ ਮਿੰਟ ਤੱਕ ਦੀ ਕਿਸੇ ਵੀ ਤਰੀਕੇ ਤੋ ਪੈਸੇ ਨਹੀਂ ਲੈਂਦੇ ਕੁਝ ਡਰਾਈਵਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਏਥੇ ਬਿਨਾਂ ਪੈਸੇ ਦਿੱਤੇ ਹੀ ਗੱਡੀ ਖੜ੍ਹੀ ਕਰਨ ਦਿੱਤੀ ਜਾਵੇ | ਇਸ ਕਰਕੇ ਉਹ ਇਹ ਸਾਰਾ ਵਿਵਾਦ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਅੱਜ ਵੀ ਨਾਜਾਇਜ ਤੌਰ ਤੇ ਡਰਾਈਵਰਾਂ ਵਲੋ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਪਰਕਿੰਗ ਦੇ ਕਰਿੰਦਿਆਂ ਦੀਆਂ ਮਸ਼ੀਨਾਂ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਲਈ ਉਹਨਾਂ ਨੇ ਪੁਲਿਸ ਨੂੰ ਕੰਪਲੇਟ ਵੀ ਦਿੱਤੀ ਹੈ | ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | The post ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਧੱਕੇ ਨਾਲ ਵਸੂਲੀ ਜਾ ਰਹੀ ਹੈ ਕਾਰ ਪਾਰਕਿੰਗ ਫ਼ੀਸ: ਕੈਬ ਡਰਾਈਵਰ appeared first on TheUnmute.com - Punjabi News. Tags:
|
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ ਕਰਵਾਏ Monday 28 November 2022 10:30 AM UTC+00 | Tags: breaking-news harjinder-singh-dhami news sgpc shiromani-committee shiromani-gurdwara-parbandhak-committee sikh the-unmute-breaking-news the-unmute-punjabi-news ਅੰਮ੍ਰਿਤਸਰ 28 ਨਵੰਬਰ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ ਕਰਵਾਏ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਸੰਸਾਰ ਲਈ ਮਾਰਗ ਦਰਸ਼ਨ ਹੈ ਜੋ ਮਜ਼ਲੂਮਾਂ ਦੇ ਹੱਕ ਵਿਚ ਖੜ੍ਹਨ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਸੰਗਤ ਨੂੰ ਗੁਰਮਤਿ ਵਿਚਾਰਧਾਰਾ ਨਾਲ ਜੁੜਨ ਅਤੇ ਬਾਣੀ ਬਾਣੇ ਦੇ ਧਾਰਨੀ ਬਣਨ ਦੀ ਪ੍ਰੇਰਨਾ ਕੀਤੀ। ਇਸ ਮੌਕੇ ਵੱਖ-ਵੱਖ ਰਾਗੀ ਜਥਿਆਂ ਅਤੇ ਪ੍ਰਚਾਰਕ ਸਿੰਘਾਂ ਨੇ ਵੀ ਹਾਜ਼ਰੀ ਭਰੀ। ਇਸੇ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਕੀਤੇ ਗਏ। ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਮਨਾਇਆਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰੂ ਘਰ ਦੇ ਮਹਾਨ ਰਬਾਬੀ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਅਨੂਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ। ਹੈੱਡ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਸੰਗਤ ਨਾਲ ਇਤਿਹਾਸ ਦੀ ਸਾਂਝ ਪਾਉਂਦਿਆਂ ਭਾਈ ਮਰਦਾਨਾ ਜੀ ਦੇ ਜੀਵਨ ਤੋਂ ਸੰਗਤ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਨੂੰ ਲੰਮਾਂ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਪ੍ਰਾਪਤ ਹੋਈ ਹੈ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਰਬਾਬ ਵਜਾ ਕੇ ਗੁਰੂ ਘਰ ਦੇ ਪਹਿਲੇ ਰਬਾਬੀ ਕੀਰਤਨੀਏ ਹੋਣ ਦਾ ਮਾਨ ਪ੍ਰਾਪਤ ਕੀਤਾ। ਸਮਾਗਮ ਵਿਚ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦੇ ਨੁਮਾਇੰਦਿਆਂ ਨੇ ਵੀ ਵਿਸ਼ੇਸ ਤੌਰ ਤੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸਕੱਤਰ ਸ. ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਹਰਭਜਨ ਸਿੰਘ ਵਕਤਾ, ਸੁਪਰਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸ. ਬਘੇਲ ਸਿੰਘ, ਸ. ਸੁਖਰਾਜ ਸਿੰਘ, ਸ. ਇਕਬਾਲ ਸਿੰਘ ਮੁੱਖੀ, ਸ. ਨਿਸ਼ਾਨ ਸਿੰਘ, ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ ਰਜਿੰਦਰ ਸਿੰਘ, ਮੀਤ ਪ੍ਰਧਾਨ ਜਤਿ ਖਾਨ ਗੋਰੀਆ, ਸ. ਤਰਸੇਮ ਸਿੰਘ, ਸ. ਅਮਰੀਕ ਸਿੰਘ, ਸ. ਜਸਵੰਤ ਸਿੰਘ , ਸ. ਮਹਿੰਦਰ ਸਿੰਘ,ਮੁਸ਼ਤਾਦ ਅਲੀ, ਦਿਲਸ਼ਾਦ, ਬੂਟਾ ਸ਼ਾਹ, ਪ੍ਰਚਾਰਕ ਭਾਈ ਬਲਵੰਤ ਸਿੰਘ ਐਨੋਕੋਟ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
The post ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ ਕਰਵਾਏ appeared first on TheUnmute.com - Punjabi News. Tags:
|
ਚੀਮਾ ਵਿਖੇ 4.46 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਸਬ-ਤਹਿਸੀਲ ਕੰਪਲੈਕਸ: ਅਮਨ ਅਰੋੜਾ Monday 28 November 2022 10:36 AM UTC+00 | Tags: 4.46 aam-aadmi-party aman-arora breaking-news cm-bhagwant-mann news punjab punjab-government punjab-police sub-tehsil-complex-cheema sub-tehsil-complex-to-be-built-at-cheema the-unmute-breaking-news the-unmute-punjabi-news ਸੁਨਾਮ ਊਧਮ ਸਿੰਘ ਵਾਲਾ 28 ਨਵੰਬਰ 2022: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਚੀਮਾ ਵਿਖੇ 4.46 ਕਰੋੜ ਰੁਪਏ ਦੀ ਲਾਗਤ ਨਾਲ ਸਬ ਤਹਿਸੀਲ ਕੰਪਲੈਕਸ ਦੀ ਉਸਾਰੀ ਕਰਨ ਦੀ ਪ੍ਰਵਾਨਗੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬਹੁ ਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੇ ਕਾਇਆ ਕਲਪ ਲਈ ਬਹੁ ਗਿਣਤੀ ਵਿੱਚ ਪ੍ਰੋਜੈਕਟ ਉਲੀਕਦਿਆਂ ਪੜਾਅਵਾਰ ਤਰੀਕੇ ਨਾਲ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਅਮਨ ਅਰੋੜਾ ਨੇ ਕਿਹਾ ਕਿ ਚੀਮਾ ਵਿਖੇ ਇਸ ਸਬ ਤਹਿਸੀਲ ਕੰਪਲੈਕਸ ਦੀ ਉਸਾਰੀ ਦੇ ਕਾਰਜ ਜਲਦੀ ਹੀ ਆਰੰਭ ਕਰ ਦਿੱਤੇ ਜਾਣਗੇ ਅਤੇ ਨਿਰਧਾਰਿਤ ਸਮੇਂ ਅੰਦਰ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਚੀਮਾ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਕਰਨ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਇਥੇ ਸਬ ਤਹਿਸੀਲ ਕੰਪਲੈਕਸ ਬਣਾਉਣ ਦੀ ਮੰਜੂਰੀ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਕਾਰ ਕਰਵਾਉਣ ਲਈ ਦੂਰ ਦੁਰਾਡੇ ਨਾ ਜਾਣਾ ਪਵੇ ਅਤੇ ਉਹ ਪਾਰਦਰਸ਼ਤਾ ਅਤੇ ਸਮਾਂਬੱਧ ਸਰਕਾਰੀ ਸੇਵਾਵਾਂ ਹਾਸਲ ਕਰ ਸਕਣ। ਕੈਬਨਿਟ ਮੰਤਰੀ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸਬ-ਤਹਿਸੀਲ ਪ੍ਰਬੰਧਕੀ ਕੰਪਲੈਕਸ ਦੀ ਮੰਗ ਦੇ ਪੂਰਾ ਹੋਣ ਨਾਲ ਸਬ ਤਹਿਸੀਲ ਚੀਮਾ ਵਿੱਚ ਪੈਂਦੇ ਪਿੰਡਾਂ ਦੇ ਲੋਕਾਂ ਦੀ ਖੱਜਲ ਖੁਆਰੀ ਖ਼ਤਮ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸ਼ਹੀਦ ਊਧਮ ਸਿੰਘ ਦੀ ਪਵਿੱਤਰ ਧਰਤੀ ਹਲਕਾ ਸੁਨਾਮ ਦੇ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਹਲਕੇ ਦੇ ਸਰਵਪੱਖੀ ਵਿਕਾਸ ਲਈ ਦ੍ਰਿੜਤਾ ਨਾਲ ਵਚਨਬੱਧ ਹਾਂ। ਸੂਚਨਾ ਤੇ ਲੋਕ ਸੰਪਰਕ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਰਾਜ ਭਰ ਵਿੱਚ 80 ਕਰੋੜ ਰੁਪਏ ਦੀ ਲਾਗਤ ਨਾਲ 17 ਅਤਿ ਆਧੁਨਿਕ ਸਬ ਡਵੀਜ਼ਨਲ, ਤਹਿਸੀਲ ਅਤੇ ਸਬ ਤਹਿਸੀਲ ਕੰਪਲੈਕਸਾਂ ਦੀਆਂ ਇਮਾਰਤਾਂ ਦੀ ਉਸਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। The post ਚੀਮਾ ਵਿਖੇ 4.46 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਸਬ-ਤਹਿਸੀਲ ਕੰਪਲੈਕਸ: ਅਮਨ ਅਰੋੜਾ appeared first on TheUnmute.com - Punjabi News. Tags:
|
Vijay Hazare Trophy: ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੇ ਰਚਿਆ ਇਤਿਹਾਸ, ਇੱਕ ਓਵਰ 'ਚ ਜੜੇ 7 ਛੱਕੇ Monday 28 November 2022 10:55 AM UTC+00 | Tags: azim-qazi bcci breaking-news cricket-news icc latest-news maharashtra-opener news rituraj-gaikwad the-unmute-breaking-news the-unmute-punjabi-news uttar-pradesh vijay-hazar-trophy vijay-hazar-trophy-2022 ਚੰਡੀਗੜ੍ਹ 28 ਨਵੰਬਰ 2022: (Vijay Hazare Trophy) ਮਹਾਰਾਸ਼ਟਰ ਦੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ (Rituraj Gaikwad) ਨੇ ਵਿਜੇ ਹਜ਼ਾਰ ਟਰਾਫੀ ‘ਚ ਇਤਿਹਾਸ ਰਚ ਦਿੱਤਾ ਹੈ। ਰਿਤੁਰਾਜ ਨੇ ਉੱਤਰ ਪ੍ਰਦੇਸ਼ ਦੇ ਖਿਲਾਫ ਮੈਚ ‘ਚ 159 ਗੇਂਦਾਂ ‘ਤੇ ਅਜੇਤੂ 220 ਦੌੜਾਂ ਬਣਾਈਆਂ ਅਤੇ ਕਈ ਵੱਡੇ ਰਿਕਾਰਡ ਬਣਾਏ। ਉਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਮਹਾਰਾਸ਼ਟਰ ਨੇ ਇਸ ਮੈਚ ‘ਚ ਪੰਜ ਵਿਕਟਾਂ ਗੁਆ ਕੇ 330 ਦੌੜਾਂ ਦਾ ਵੱਡਾ ਸਕੋਰ ਬਣਾਇਆ। 25 ਸਾਲਾ ਰਿਤੂਰਾਜ ਗਾਇਕਵਾੜ ਨੇ ਪਾਰੀ ਦੇ 49ਵੇਂ ਓਵਰ ਵਿੱਚ ਕੁੱਲ 43 ਦੌੜਾਂ ਬਣਾਈਆਂ, ਜਿਸ ਵਿੱਚ 6 ਛੱਕੇ ਵੀ ਸ਼ਾਮਲ ਸਨ। ਸ਼ਿਵਾ ਸਿੰਘ ਨੇ ਯੂਪੀ ਵੱਲੋਂ ਇਸ ਓਵਰ ਵਿੱਚ ਗੇਂਦਬਾਜ਼ੀ ਕੀਤੀ, ਜਿਸ ਵਿੱਚ ਇੱਕ ਗੇਂਦ ਨੋ-ਬਾਲ ਵੀ ਸੀ, ਰਿਤੁਰਾਜ ਗਾਇਕਵਾੜ ਅਜਿਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਮੈਚ ਵਿੱਚ ਜਿੱਥੇ ਰਿਤੂਰਾਜ ਨੇ 159 ਗੇਂਦਾਂ ਵਿੱਚ 220 ਦੌੜਾਂ ਬਣਾਈਆਂ। ਰਿਤੂਰਾਜ ਨੇ ਆਪਣੀ ਪਾਰੀ ‘ਚ 10 ਚੌਕੇ ਅਤੇ 16 ਛੱਕੇ ਲਗਾਏ। ਰਿਤੁਰਾਜ (Rituraj Gaikwad) ਨੇ 138.36 ਦੀ ਸਟ੍ਰਾਈਕ ਰੇਟ ਨਾਲ ਸਕੋਰ ਬਣਾਇਆ। ਇਸ ਦੌਰਾਨ ਉਨ੍ਹਾਂ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। ਲਿਸਟ ਏ ਕ੍ਰਿਕੇਟ ਵਿੱਚ ਰਿਤੁਰਾਜ ਦਾ ਇਹ ਪਹਿਲਾ ਦੋਹਰਾ ਸੈਂਕੜਾ ਸੀ। ਉਹ ਲਿਸਟ ਏ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ 11ਵਾਂ ਭਾਰਤੀ ਬੱਲੇਬਾਜ਼ ਹੈ। ਉਹ ਲਿਸਟ ਏ ਕ੍ਰਿਕਟ ਵਿੱਚ ਇੱਕ ਓਵਰ ਵਿੱਚ ਸੱਤ ਛੱਕੇ ਮਾਰਨ ਵਾਲਾ ਪਹਿਲਾ ਬੱਲੇਬਾਜ਼ ਹੈ। ਇੱਕ ਓਵਰ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਰਿਤੁਰਾਜ ਵੀ ਸਾਂਝੇ ਤੌਰ ‘ਤੇ ਪਹਿਲੇ ਸਥਾਨ ‘ਤੇ ਆ ਗਏ ਹਨ। ਰਿਤੁਰਾਜ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਮਹਾਰਾਸ਼ਟਰ ਲਈ ਵੱਡੀ ਪਾਰੀ ਨਹੀਂ ਖੇਡ ਸਕਿਆ। ਬਾਵਨੇ ਅਤੇ ਅਜ਼ੀਮ ਕਾਜ਼ੀ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। ਦੋਵਾਂ ਨੇ 35 ਦੌੜਾਂ ਬਣਾਈਆਂ। ਬਾਵਨੇ ਨੇ ਇਸ ਲਈ 54 ਅਤੇ ਅਜ਼ੀਮ ਨੇ 42 ਗੇਂਦਾਂ ਲਈਆਂ। ਉੱਤਰ ਪ੍ਰਦੇਸ਼ ਲਈ ਕਾਰਤਿਕ ਤਿਆਗੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਰਾਜਪੂਤ ਅਤੇ ਸ਼ਿਵਮ ਸ਼ਰਮਾ ਨੂੰ ਇਕ-ਇਕ ਵਿਕਟ ਮਿਲੀ। ਰਿਤੂਰਾਜ ਦੇ ਇੱਕ ਓਵਰ ਵਿੱਚ ਸੱਤ ਛੱਕੇ ਜੜਨ ਵਾਲੇ ਸ਼ਿਵਾ ਸਿੰਘ ਨੇ ਆਪਣੇ ਨੌਂ ਓਵਰਾਂ ਵਿੱਚ ਕੁੱਲ 88 ਦੌੜਾਂ ਦਿੱਤੀਆਂ।
The post Vijay Hazare Trophy: ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੇ ਰਚਿਆ ਇਤਿਹਾਸ, ਇੱਕ ਓਵਰ ‘ਚ ਜੜੇ 7 ਛੱਕੇ appeared first on TheUnmute.com - Punjabi News. Tags:
|
ਫਿਲੌਰ ਵਿਖੇ ਇਨੋਵਾ ਕਾਰ ਤੇ ਟਰੱਕ ਵਿਚਾਲੇ ਭਿਆਨਕ ਟੱਕਰ, ਹਾਦਸੇ 'ਚ ਦੋ ਔਰਤਾਂ ਦੀ ਮੌਤ Monday 28 November 2022 11:25 AM UTC+00 | Tags: aam-aadmi-party accident breaking-news latest-news ludhiana-hospital nakodar nakodar-police news noormahal-road phillaur phillaur-police punjab-news the-unmute-breaking-news ਫਿਲੌਰ 28 ਨਵੰਬਰ 2022: ਫਿਲੌਰ (Phillaur) ਵਿਖੇ ਨੂਰਮਹਿਲ ਰੋਡ ‘ਤੇ ਅੱਜ ਤੜਕਸਾਰ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਟਰੱਕ ਅਤੇ ਇੱਕ ਇਨੋਵਾ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਟੱਕਰ ਇੰਨੀ ਭਿਆਨਕ ਸੀ ਕਿ ਇਨੋਵਾ ਕਾਰ ਦੇ ਪਰਖੱਚੇ ਉੱਡ ਗਏ | ਇਸ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਚਾਰ ਜਣੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਗੰਭੀਰ ਜਖ਼ਮੀ ਬਲਬੀਰ ਕੌਰ ਅਤੇ ਹਰਭਜਨ ਕੌਰ ਨੇ ਲੁਧਿਆਣਾ ਦੇ ਹਸਪਤਾਲ ਵਿੱਚ ਜਾਂਦੇ ਹੋਏ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਬਾਕੀ ਜ਼ਖਮੀਆਂ ਨੂੰ ਫਿਲੌਰ ਦੇ ਇੱਕ ਨਿੱਜੀ ਹਸਪਤਲ ਵਿੱਚ ਭਰਤੀ ਕਰਵਾਇਆ ਗਿਆ ਹੈ | ਇਸ ਮੌਕੇ ਰਾਹਗੀਰਾਂ ਨੇ ਦੱਸਿਆ ਕਿ ਟਰੱਕ ਫਿਲੌਰ ਤੋਂ ਨਕੋਦਰ ਸਾਈਡ ਜਾ ਰਿਹਾ ਸੀ ਤੇ ਇਨੋਵਾ ਨਕੋਦਰ ਤੋਂ ਫਿਲੌਰ ਵੱਲ ਆ ਰਹੀ ਸੀ, ਇਸ ਦੌਰਾਨ ਇਹ ਹਾਦਸਾ ਵਾਪਰਿਆ | ਘਟਨਾ ਸਬੰਧੀ ਇਨੋਵਾ ਦੇ ਡਰਾਈਵਰ ਵਿਜੈ ਕੁਮਾਰ ਨੇ ਦੱਸਿਆ ਕਿ ਉਸਦੀ ਸਿਹਤ ਠੀਕ ਨਹੀਂ ਜਿਸ ਕਰਕੇ ਉਸਦੀ ਅੱਖ ਲੱਗ ਗਈ ਸੀ ਤੇ ਇਹ ਹਾਦਸਾ ਵਾਪਰ ਗਿਆ | ਮੌਕੇ ‘ਤੇ ਪਹੁੰਚੇ ਡਿਊਟੀ ਅਫ਼ਸਰ ਬਲਜੀਤ ਸਿੰਘ ਨੇ ਇਨੋਵਾ ਗੱਡੀ ਨੂੰ ਟੋਅ ਕਰਕੇ ਸਾਈਡ ‘ਤੇ ਕਰਵਾ ਕੇ ਰੋਡ ਚਾਲੂ ਕਰਵਾ ਦਿੱਤਾ। The post ਫਿਲੌਰ ਵਿਖੇ ਇਨੋਵਾ ਕਾਰ ਤੇ ਟਰੱਕ ਵਿਚਾਲੇ ਭਿਆਨਕ ਟੱਕਰ, ਹਾਦਸੇ ‘ਚ ਦੋ ਔਰਤਾਂ ਦੀ ਮੌਤ appeared first on TheUnmute.com - Punjabi News. Tags:
|
ਮੁੱਖ ਮੰਤਰੀ ਮਾਨ ਵਲੋਂ ਮੈਡੀਕਲ ਕਾਲਜ ਬਣਾਉਣਾ, ਉਨ੍ਹਾਂ ਦੀ ਲੋਕ ਹਿਤੈਸ਼ੀ ਪਹਿਲਕਦਮੀ ਨੂੰ ਦਰਸਾਉਂਦਾ ਹੈ: ਜਿੰਪਾ Monday 28 November 2022 11:34 AM UTC+00 | Tags: aam-aadmi-party breaking-news cabinet-minister-bram-shankar-jimpa cm-bhagwant-mann government-medical-college government-medical-college-punjab medical-college medical-sciences news punjab punjab-bhagwant-mann punjab-government punjab-medical-college punjab-medical-sciences shaheed-udham-singh ਹੁਸ਼ਿਆਰਪੁਰ 28 ਨਵੰਬਰ 2022: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਬਣਨ ਵਾਲੇ ਸ਼ਹੀਦ ਊਧਮ ਸਿੰਘ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਸਰਕਾਰੀ ਮੈਡੀਕਲ ਕਾਲਜ) ਦੇ ਸਥਾਨ ਦਾ ਨਿਰੀਖਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਵਿਕਾਸਸ਼ੀਲ ਸੋਚ ਤੇ ਲੋਕ ਹਿਤੈਸ਼ੀ ਪਹਿਲਕਦਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਬਣਨ ਵਾਲੇ ਇਸ ਮੈਡੀਕਲ ਕਾਲਜ (medical college) ਲਈ ਜ਼ਿਲ੍ਹਾ ਵਾਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਨ, ਜੋ ਕਿ ਸਥਾਨਕ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਨਾਲ-ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ (medical college)ਨਾਲ ਜਿਥੇ ਸਿਹਤ ਤੇ ਜਾਂਚ ਸੁਵਿਧਾਵਾਂ ਨੂੰ ਹੁਲਾਰਾ ਮਿਲੇਗਾ, ਉਥੇ ਹਲਕੇ ਵਿਚ ਵਿਕਾਸ ਦੀ ਨਵੀਂ ਇਬਾਰਤ ਵੀ ਲਿਖੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਦੋਆਬੇ ਦੀ ਉਨਤੀ ਤੇ ਤਰੱਕੀ ਲਈ ਹੁਸ਼ਿਆਰਪੁਰ ਨੂੰ ਮੈਡੀਕਲ ਸਿੱਖਿਆ ਦੇ ਕੇਂਦਰ ਵਜੋਂ ਉਭਾਰਿਆ ਹੈ। ਉਨ੍ਹਾਂ ਕਿਹਾ ਕਿ 325 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਮੈਡੀਕਲ ਕਾਲਜ ਨਾਲ ਹੁਸ਼ਿਆਰਪੁਰ ਵਿਚ ਮੈਡੀਕਲ ਸਿੱਖਿਆ ਦੇ ਖੇਤਰ ਵਿਚ ਨਵੀਂ ਸ਼ੁਰੂਆਤ ਹੋਵੇਗੀ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੈਡੀਕਲ ਕਾਲਜ ਨਾਲ ਹੁਸ਼ਿਆਰਪੁਰ ਦੇ ਨਾਲ-ਨਾਲ ਹੋਰ ਜ਼ਿਲ੍ਹਿਆਂ ਤੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੀ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਸ ਕਾਲਜ ਦੇ ਖੁੱਲ੍ਹਣ ਨਾਲ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਹੋਣਹਾਰ ਬੱਚਿਆਂ ਨੂੰ ਐਮ.ਬੀ.ਬੀ.ਐਸ. ਤੇ ਐਮ. ਡੀ ਦੀ ਪੜ੍ਹਾਈ ਲਈ ਦੂਜੇ ਰਾਜਾਂ ਤੇ ਵਿਦੇਸ਼ਾਂ ਵਿਚ ਜਾਣ ਦੀ ਜਰੂਰਤ ਨਹੀਂ ਪਵੇਗੀ ਅਤੇ ਉਹ ਘੱਟ ਪੈਸਿਆਂ ਵਿਚ ਹੀ ਹੁਸ਼ਿਆਰਪੁਰ ਵਿਚ ਆਪਣੀ ਪੜ੍ਹਾਈ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੁਵਿਧਾਵਾਂ ਵੀ ਉਪਲਬੱਧ ਹੋ ਸਕਣਗੀਆਂ ਜੋ ਕਿ ਹੁਸ਼ਿਆਰਪੁਰ ਦੇ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ।
The post ਮੁੱਖ ਮੰਤਰੀ ਮਾਨ ਵਲੋਂ ਮੈਡੀਕਲ ਕਾਲਜ ਬਣਾਉਣਾ, ਉਨ੍ਹਾਂ ਦੀ ਲੋਕ ਹਿਤੈਸ਼ੀ ਪਹਿਲਕਦਮੀ ਨੂੰ ਦਰਸਾਉਂਦਾ ਹੈ: ਜਿੰਪਾ appeared first on TheUnmute.com - Punjabi News. Tags:
|
ਰੁਜ਼ਗਾਰ ਗਰੰਟੀ ਸਕੀਮ ਅਧੀਨ ਅਸਾਮੀਆਂ ਦੀ ਫ਼ੀਸ ਭਰਨ ਦੀ ਆਖ਼ਰੀ ਮਿਤੀ 'ਚ ਵਾਧਾ Monday 28 November 2022 11:39 AM UTC+00 | Tags: aam-aadmi-party additional-deputy-commissioner-malerkotla breaking-news cm-bhagwant-mann employment-guarantee-scheme mahatma-gandhi-national mahatma-gandhi-national-rural-employment-guarantee-scheme malerkotla news punjab-employment-guarantee-scheme punjab-government rural-employment-guarantee-scheme the-unmute-breaking-news the-unmute-latest-news the-unmute-news ਮਾਲੇਰਕੋਟਲਾ 28 ਨਵੰਬਰ 2022: ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਗਨਰੇਗਾ) ਵੱਲੋਂ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਸਕੀਮ ਅਧੀਨ ਭਰੀਆਂ ਜਾਣ ਵਾਲੀਆਂ ਅਸਾਮੀਆਂ ਲਈ ਫ਼ੀਸ ਆਨਲਾਈਨ ਅਤੇ ਆਫ਼-ਲਾਈਨ ਮਾਧਿਅਮ ਨਾਲ ਭਰਨ ਦੀ ਆਖੀਰੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ । ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆ ਹੈ ਕਿ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਮਗਨਰੇਗਾ ਸਕੀਮ ਅਧੀਨ ਆਈ.ਟੀ.ਮੈਨੇਜਰ, ਕੋਆਰਡੀਨੇਟਰ (ਸਿਕਾਇਤ ਨਿਵਾਰਨ),ਤਕਨੀਕੀ ਸਹਾਇਕ,ਕੰਪਿਊਟਰ ਸਹਾਇਕ,ਡਾਟਾ ਐਂਟਰੀ ਓਪਰੇਟਰ,ਗ੍ਰਾਮ ਰੋਜ਼ਗਾਰ ਸੇਵਕ ਆਦਿ ਦੀਆਂ ਕਰੀਬ 32 ਅਸਾਮੀਆਂ ਠੇਕਾ ਅਧਾਰ ਤੇ ਭਰਨ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਇਨ੍ਹਾਂ ਅਸਾਮੀਆਂ ਭਰਨ ਦੀ ਆਖ਼ਰੀ ਮਿਤੀ 21 ਨਵੰਬਰ 2022 ਸੀ ਪਰ ਤਕਨੀਕੀ ਕਾਰਨਾਂ ਕਰਕੇ ਪ੍ਰਾਰਥੀ ਫ਼ੀਸ ਨਹੀਂ ਭਰ ਸਕੇ । ਇਸ ਲਈ ਉਮੀਦਵਾਰਾਂ ਦਾ ਸਹੂਲਤ ਲਈ ਉਕਤ ਅਸਾਮੀਆਂ ਲਈ ਫ਼ੀਸ ਭਰਮ ਦੀ ਆਖ਼ਰੀ ਮਿਤੀ ਵਾਧਾ ਕੀਤਾ ਗਿਆ ਹੁਣ ਪ੍ਰਾਰਥੀ 30 ਨਵੰਬਰ 2022 ਤੱਕ ਆਨ ਲਾਈਨ ਤਰੀਕੇ ਨਾਲ ਥਾਪਰ ਯੂਨੀਵਰਸਿਟੀ ਦੀ ਵੈੱਬਸਾਈਟ https://govt.thapar.edu/mgnrega22/ ਤੇ ਭਰ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਉਮੀਦਵਾਰ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੰਗਰੂਰ, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਸਰਕਾਰੀ ਰਣਬੀਰ ਕਾਲਜ ਰੋਡ, ਸੰਗਰੂਰ ਵਿਖੇ ਦਫ਼ਤਰੀ ਕੰਮ-ਕਾਜ ਵਾਲੇ ਦਿਨ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਆਪਣੀ ਫ਼ੀਸ ਜਮ੍ਹਾਂ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਫ਼ੀਸ ਭਰਨ ਲਈ 01672-232013, 514073 ਤੇ ਸੰਪਰਕ ਕਰ ਸਕਦੇ ਹਨ The post ਰੁਜ਼ਗਾਰ ਗਰੰਟੀ ਸਕੀਮ ਅਧੀਨ ਅਸਾਮੀਆਂ ਦੀ ਫ਼ੀਸ ਭਰਨ ਦੀ ਆਖ਼ਰੀ ਮਿਤੀ ‘ਚ ਵਾਧਾ appeared first on TheUnmute.com - Punjabi News. Tags:
|
ਦਿੱਲੀ 'ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ Monday 28 November 2022 11:57 AM UTC+00 | Tags: bomb-news breaking-news crime-news delhi-news delhi-police delhi-policwe indian-public-school indian-public-school-delhi news south-delh south-delhi the-unmute-punjabi-news ਚੰਡੀਗੜ੍ਹ 28 ਨਵੰਬਰ 2022: ਦੱਖਣੀ ਦਿੱਲੀ ਦੇ ਡਿਫੈਂਸ ਕਾਲੋਨੀ ਇਲਾਕੇ ਦੇ ਇੰਡੀਅਨ ਪਬਲਿਕ ਸਕੂਲ (Indian Public School) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਈ-ਮੇਲ ਰਾਹੀਂ ਧਮਕੀ ਮਿਲਣ ਤੋਂ ਬਾਅਦ ਸਕੂਲ ‘ਚ ਹੜਕੰਪ ਮਚ ਗਿਆ। ਸਕੂਲ ਨੂੰ ਜਲਦਬਾਜ਼ੀ ਵਿੱਚ ਖਾਲੀ ਕਰਵਾਇਆ ਗਿਆ। ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਸਕੂਲ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਪੁਲਿਸ ਨੇ ਦੱਸਿਆ ਕਿ ਬੀਆਰਟੀ ਮਾਰਗ ‘ਤੇ ਸਾਦਿਕ ਨਗਰ ਸਥਿਤ ਸਕੂਲ ਦੀ ਸਰਕਾਰੀ ਈ-ਮੇਲ ਆਈਡੀ ‘ਤੇ ਦੁਪਹਿਰ 1.19 ਵਜੇ ਇੱਕ ਮੇਲ ਆਇਆ ਕਿ ਸਕੂਲ ਦੇ ਵਿਹੜੇ ਵਿੱਚ ਬੰਬ ਹੈ। ਇਸ ਤੋਂ ਬਾਅਦ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਇਮਾਰਤ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਹੈ। ਪੂਰੇ ਸਕੂਲ ਦੀ ਤਲਾਸ਼ੀ ਲਈ ਗਈ ਪਰ ਕੋਈ ਬੰਬ ਨਹੀਂ ਮਿਲਿਆ। ਇਸ ਦੌਰਾਨ ਸਾਈਬਰ ਟੀਮ ਨੇ ਈ-ਮੇਲ ਵੀ ਚੈੱਕ ਕੀਤੀ। ਬੰਬ ਨਿਰੋਧਕ ਦਸਤਾ, ਡੌਗ ਸਕੁਐਡ ਦੇ ਨਾਲ-ਨਾਲ ਡਿਫੈਂਸ ਕਲੋਨੀ ਥਾਣੇ ਦੀ ਫੋਰਸ ਵੀ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। The post ਦਿੱਲੀ ‘ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ appeared first on TheUnmute.com - Punjabi News. Tags:
|
ਦਿੱਲੀ 'ਚ ਲਾਰੈਂਸ ਰੋਡ 'ਤੇ ਜੁੱਤੀਆਂ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ Monday 28 November 2022 01:05 PM UTC+00 | Tags: breaking-news delhi delhi-news delhis-lawrence-road-industrial-area fire-accident latest-news lawrence-road lawrence-road-delhi news shoe-factory the-unmute-breaking-news the-unmute-punjab the-unmute-punjabi-news ਚੰਡੀਗੜ੍ਹ 28 ਨਵੰਬਰ 2022: ਦੇਸ਼ ਰਾਜਧਾਨੀ ਦਿੱਲੀ (Delhi) ‘ਚ ਇੱਕ ਜੁੱਤੀਆਂ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਇੰਡਸਟਰੀਅਲ ਏਰੀਆ ‘ਚ ਜੁੱਤੀਆਂ ਬਣਾਉਣ ਵਾਲੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਉੱਥੇ ਹੀ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਸੱਤ ਤੋਂ ਜ਼ਿਆਦਾ ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ। ਦਿੱਲੀ ਦੇ ਲਾਰੈਂਸ ਰੋਡ ਇੰਡਸਟਰੀਅਲ ਏਰੀਆ ‘ਚ ਜੁੱਤੀਆਂ ਬਣਾਉਣ ਵਾਲੀ ਫੈਕਟਰੀ ‘ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਕ ਦੇ ਭਗੀਰਥ ਪੈਲੇਸ ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਅਤੇ ਇਸ ਦੌਰਾਨ ਅੱਗ ਇੰਨੀ ਭਿਆਨਕ ਸੀ ਕਿ ਇਸ ਦੀ ਲਪੇਟ ਵਿੱਚ ਆਉਣ ਕਾਰਨ ਕਰੀਬ 200 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਸਨ ਅਤੇ ਕਰੋੜਾਂ ਰੁਪਏ ਤੋਂ ਵੱਧ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।
The post ਦਿੱਲੀ ‘ਚ ਲਾਰੈਂਸ ਰੋਡ ‘ਤੇ ਜੁੱਤੀਆਂ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਭਿਆਨਕ ਅੱਗ appeared first on TheUnmute.com - Punjabi News. Tags:
|
ਪੁਲਿਸ ਵਲੋਂ ਠੱਗ ਗਿਰੋਹ ਦੀਆਂ ਦੋ ਔਰਤਾਂ ਗ੍ਰਿਫਤਾਰ, ਬੱਚਿਆਂ ਨੂੰ ਦਿੰਦੇ ਸੀ ਚੋਰੀ ਕਰਨ ਦੀ ਸਿਖਲਾਈ Monday 28 November 2022 01:18 PM UTC+00 | Tags: breaking-news ludhiana-police ਲੁਧਿਆਣਾ 28 ਨਵੰਬਰ 2022: ਲੁਧਿਆਣਾ ਪੁਲਿਸ (Ludhiana Police) ਨੇ ਮੱਧ ਪ੍ਰਦੇਸ਼ ਦੇ ਇੱਕ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੇ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਔਰਤਾਂ ਦੇ ਸੀਸੀਟੀਵੀ ਵੀ ਪੁਲਿਸ ਦੇ ਹੱਥ ਲੱਗੇ ਹਨ। ਇਸਦੇ ਨਾਲ ਹੀ ਤਿੰਨ ਨੌਜਵਾਨ ਵੀ ਸ਼ਾਮਲ ਹਨ | ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਗਿਰੋਹ ਦੀਆਂ ਔਰਤਾਂ ਨੂੰ ਘੰਟਾ ਘਰ ਨੇੜਿਓਂ ਕਾਬੂ ਕਰ ਲਿਆ। ਇਨ੍ਹਾਂ ਵਿਚੋਂ ਇੱਕ ਮਹਿਲਾ ਮੁਲਜ਼ਮ ਫਰਾਰ ਹੈ। ਉਕਤ ਔਰਤਾਂ ਨੇ ਬਜ਼ਾਰ ‘ਚ ਉਸ ਦੇ ਪਰਸ ਦੀ ਜ਼ਿੱਪ ਖੋਲ੍ਹ ਕੇ ਇਕ ਔਰਤ ਤੋਂ 27 ਹਜ਼ਾਰ ਰੁਪਏ ਚੋਰੀ ਕਰ ਲਏ ਸਨ | ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਹਿਲਾ ਪਿਛਲੇ ਦੋ ਦਿਨਾਂ ਤੋਂ ਫਰਾਰ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮ ਔਰਤਾਂ ਨੂੰ ਟਰੇਸ ਕਰ ਲਿਆ ਹੈ। ਇਨ੍ਹਾਂ ਦੁਆਰਾ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਿਖਲਾਈ ਦਿੱਤੀ ਜਾਂਦੀ ਸੀ ਕਿ ਉਨ੍ਹਾਂ ਨੂੰ ਪੈਲੇਸਾਂ ਵਿਚ ਜਾ ਕੇ ਵਿਆਹਾਂ ਵਿਚ ਕਿਵੇਂ ਚੋਰੀ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਨੂੰ ਉਨ੍ਹਾਂ ‘ਤੇ ਸ਼ੱਕ ਨਾ ਹੋਵੇ ਅਤੇ ਮੌਕਾ ਦੇਖ ਕੇ ਸਾਮਾਨ ਚੋਰੀ ਕਰਕੇ ਭੱਜ ਜਾਣ। The post ਪੁਲਿਸ ਵਲੋਂ ਠੱਗ ਗਿਰੋਹ ਦੀਆਂ ਦੋ ਔਰਤਾਂ ਗ੍ਰਿਫਤਾਰ, ਬੱਚਿਆਂ ਨੂੰ ਦਿੰਦੇ ਸੀ ਚੋਰੀ ਕਰਨ ਦੀ ਸਿਖਲਾਈ appeared first on TheUnmute.com - Punjabi News. Tags:
|
ਲੁਟੇਰਿਆ ਨੇ ਦਿਨ-ਦਿਹਾੜੇ ਘਨੌਰ ਦੇ ਯੂਕੋ ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ Monday 28 November 2022 01:30 PM UTC+00 | Tags: aam-aadmi-party breaking-news crime ghanaur news nws patiala patiala-police punjab punjab-police robbery the-unmute-breaking the-unmute-punjabi-news uco-bank uco-bank-of-ghanour ਪਟਿਆਲਾ 28 ਨਵੰਬਰ 2022: ਪਟਿਆਲਾ ਦੇ ਨਾਲ ਲੱਗਦੇ ਘਨੌਰ (Ghanaur) ਦੇ ਯੂਕੋ ਬੈਂਕ ਵਿੱਚ ਦਿਨ ਦਿਹਾੜੇ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਤੋਂ ਬਾਅਦ ਹਲਕਾ ਘਨੌਰ ਵਿਖੇ ਸਹਿਮ ਦਾ ਮਾਹੌਲ ਬਣ ਗਿਆ | ਤਿੰਨ ਲੁਟੇਰਿਆ ਨੇ ਫਿਲਮੀ ਅੰਦਾਜ਼ ਪਿਸਤੌਲ ਦੀ ਨੋਕ ਤੇ 13 ਮਿੰਟ ਵਿੱਚ ਬੈਂਕ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ | ਇਸਦੇ ਨਾਲ ਹੀ ਲੁਟੇਰੇ ਬੈਂਕ ਵਿਚ ਆਪਣਾ ਚੈੱਕ ਜਮਾਂ ਕਰਵਾਉਣ ਆਏ ਗ੍ਰਾਹਕ ਦਾ ਬੁਲਟ ਮੋਟਰਸਾਈਕਲ ਵੀ ਆਪਣੇ ਨਾਲ ਲੈ ਗਏ | ਇਸ ਮੌਕੇ ਬੇਕਰੀ ਦੀ ਦੁਕਾਨ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਆਪਣਾ ਚੈੱਕ ਇਸ ਬੈਂਕ ਵਿਚ ਜਮਾਂ ਕਰਵਾਉਣ ਆਇਆ ਸੀ ਅਤੇ ਤਕਰੀਬਨ ਤਿੰਨ ਵਜੇ ਤਿੰਨ ਵਿਅਕਤੀ ਪਿਸਟਲਾਂ ਸਮੇਤ ਬੈਂਕ ਵਿਚ ਦਾਖਲ ਹੋਏ, ਜਿੱਥੇ ਉਨ੍ਹਾਂ ਨੇ ਲੁੱਟ ਵਾਰਦਾਤ ਨੂੰ ਅੰਜਾਮ ਦਿੱਤਾ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਬੈਂਕ ਵਿੱਚ 18 ਲੱਖ ਰੁਪਏ ਦੇ ਕਰੀਬ ਨਕਦੀ ਲੈ ਕੇ ਲੁਟੇਰੇ ਫ਼ਰਾਰ ਹੋ ਗਏ ਫਿਲਹਾਲ ਪੁਲਿਸ ਬੈਂਕ ਵਿਚ ਪਹੁੰਚੀ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ | The post ਲੁਟੇਰਿਆ ਨੇ ਦਿਨ-ਦਿਹਾੜੇ ਘਨੌਰ ਦੇ ਯੂਕੋ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਤੇ ਸਾਫ਼-ਸੁਥਰਾ ਵਾਤਾਵਰਨ ਪ੍ਰਦਾਨ ਕਰਨ ਲਈ ਯਤਨਸ਼ੀਲ: ਡਾ. ਇੰਦਰਬੀਰ ਸਿੰਘ ਨਿੱਜਰ Monday 28 November 2022 01:39 PM UTC+00 | Tags: aam-aadmi-party arvind-kejriwal basic-facilities breaking-news dr-inderbir-singh-nijjar news punjab punjab-government the-unmute-breaking-news the-unmute-news the-unmute-punjabi-news ਚੰਡੀਗੜ੍ਹ 28 ਨਵੰਬਰ 2022: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸੇ ਲੜੀ ਤਹਿਤ ਸੂਬੇ ਵਿੱਚ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸ ਦਿਸ਼ਾ ਵੱਲ ਇੱਕ ਹੋਰ ਕਦਮ ਵਧਾਉਂਦਿਆਂ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ‘ਤੇ ਲਗਭਗ 6.81 ਕਰੋੜ ਰੁਪਏ ਖਰਚ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਗੁਰੂ ਤੇਗ ਬਹਾਦਰ ਨਗਰ ਵਿਖੇ ਵੱਖ-ਵੱਖ ਥਾਵਾਂ ‘ਤੇ ਅਤੇ ਭਾਈ ਗੁਰਦਾਸ ਜੀ ਨਗਰ ਵਿਖੇ ਸੁਧਾਰ ਟਰੱਸਟ ਦੀ ਖਾਲੀ ਪਈ ਜ਼ਮੀਨ ‘ਤੇ ਚਾਰਦੀਵਾਰੀ ਦੀ ਉਸਾਰੀ ਕੀਤੀ ਜਾਵੇਗੀ। ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਵੱਖ-ਵੱਖ ਸੁਧਾਰ ਟਰੱਸਟਾਂ ਵਿੱਚ ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਸਾਲਾਨਾ ਰੱਖ-ਰਖਾਅ ਸਬੰਧੀ ਠੇਕਾ ਵੀ ਦਿੱਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਰੈੱਡ ਕਰਾਸ ਮਹਿਲਾ ਹੋਸਟਲ ਦੀ ਮੁਰੰਮਤ ਅਤੇ ਨਵੀਨੀਕਰਨ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੰਮ੍ਰਿਤ ਆਨੰਦ ਪਾਰਕ ਵਿਖੇ 72 ਮੀਟਰ ਉੱਚੇ ਫਲੈਗ ਮਾਸਟ ਦਾ ਸੰਚਾਲਨ ਅਤੇ ਰੱਖ-ਰਖਾਅ ਵੀ ਇਨ੍ਹਾਂ ਵਿਕਾਸ ਕਾਰਜਾਂ ਅਧੀਨ ਕੀਤਾ ਜਾਵੇਗਾ। ਕਬੀਰ ਪਾਰਕ ਵਿਖੇ ਜਲ ਸਪਲਾਈ ਅਤੇ ਸੀਵਰੇਜ ਲਾਈਨ ਵਿਛਾਉਣ ਦੇ ਨਾਲ-ਨਾਲ ਅੰਮ੍ਰਿਤਸਰ ਦੀਆਂ ਵੱਖ-ਵੱਖ ਥਾਵਾਂ ‘ਤੇ ਜਲ ਸਪਲਾਈ ਅਤੇ ਸੀਵਰੇਜ ਦਾ ਰੱਖ-ਰਖਾਅ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ 97 ਏਕੜ ਰਕਬੇ ਵਿਚਲੇ ਗੈਰ ਉਸਾਰੀ ਵਾਲੇ ਖੇਤਰ ਵਿੱਚ ਗਰੀਨ ਬੈਲਟ ਦਾ ਵਿਕਾਸ ਅਤੇ ਹੋਰ ਕਾਰਜ ਕੀਤੇ ਜਾਣਗੇ। ਕੈਬਨਿਟ ਮੰਤਰੀ ਡਾ. ਨਿੱਜਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸੁਪਨਾ ਸੂਬੇ ਦੇ ਲੋਕਾਂ ਦਾ ਜੀਵਨ ਸੁਖਾਲਾ ਬਣਾਉਣਾ ਅਤੇ ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਹੈ। ਡਾ. ਨਿੱਜਰ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ ਲਈ ਈ-ਟੈਂਡਰ ਪਹਿਲਾਂ ਹੀ ਪੰਜਾਬ ਸਰਕਾਰ ਦੀ ਵੈੱਬਸਾਈਟ www.eproc.punjab.gov.in ‘ਤੇ ਜਾਰੀ ਕੀਤੇ ਜਾ ਚੁੱਕੇ ਹਨ। ਜੇਕਰ ਇਨ੍ਹਾਂ ਟੈਂਡਰਾਂ ਵਿੱਚ ਕੋਈ ਸੋਧ ਕੀਤੀ ਜਾਂਦੀ ਹੈ ਤਾਂ ਇਸ ਦੀ ਪੂਰੀ ਜਾਣਕਾਰੀ ਉਕਤ ਵੈੱਬਸਾਈਟ ‘ਤੇ ਉਪਲਬਧ ਕਰਵਾਈ ਜਾਵੇਗੀ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਲਈ ਭ੍ਰਿਸ਼ਟਾਚਾਰ ਸਬੰਧੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। The post ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਤੇ ਸਾਫ਼-ਸੁਥਰਾ ਵਾਤਾਵਰਨ ਪ੍ਰਦਾਨ ਕਰਨ ਲਈ ਯਤਨਸ਼ੀਲ: ਡਾ. ਇੰਦਰਬੀਰ ਸਿੰਘ ਨਿੱਜਰ appeared first on TheUnmute.com - Punjabi News. Tags:
|
ਏਮਜ਼ ਦਿੱਲੀ ਦਾ ਸਰਵਰ ਛੇਵੇਂ ਦਿਨ ਵੀ ਡਾਊਨ, ਹੈਕਰਾਂ ਨੇ ਕ੍ਰਿਪਟੋਕਰੰਸੀ 'ਚ ਮੰਗੀ ਕਰੋੜਾਂ ਦੀ ਫਿਰੌਤੀ Monday 28 November 2022 01:50 PM UTC+00 | Tags: aiims aiims-delhi aiims-delhi-server aiims-news all-india-institute-of-medical-sciences arvind-kejriwal breaking-news delhi-cyber-sell delhi-police delhi-police-dgp news punjabi-news the-unmute-breaking-news the-unmute-punjabi-news ਚੰਡੀਗੜ੍ਹ 28 ਨਵੰਬਰ 2022: ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS Delhi) ਦਾ ਸਰਵਰ ਸੋਮਵਾਰ ਨੂੰ ਲਗਾਤਾਰ ਛੇਵੇਂ ਦਿਨ ਵੀ ਡਾਊਨ ਰਿਹਾ। ਸੂਤਰਾਂ ਦੇ ਮੁਤਾਬਕ ਏਮਜ਼ ਦਾ ਸਰਵਰ ਹੈਕ ਹੋ ਗਿਆ ਹੈ। ਇਸ ਦੇ ਬਦਲੇ ਉਨ੍ਹਾਂ ਨੇ ਏਮਜ਼ ਪ੍ਰਸ਼ਾਸਨ ਤੋਂ ਕਰੋੜਾਂ ਰੁਪਏ ਦੀ ਮੰਗ ਕੀਤੀ ਸੀ। ਸੂਤਰਾਂ ਦੇ ਮੁਤਾਬਕ ਕਿ ਹੈਕਰਾਂ ਨੇ ਏਮਜ਼-ਦਿੱਲੀ ਤੋਂ ਕ੍ਰਿਪਟੋਕਰੰਸੀ ‘ਚ 200 ਕਰੋੜ ਰੁਪਏ ਦੀ ਮੰਗ ਕੀਤੀ ਸੀ, ਇਹ ਰਾਸ਼ੀ ਹੈਕਰਾਂ ਨੇ ਕ੍ਰਿਪਟੋਕਰੰਸੀ ‘ਚ ਮੰਗੀ। ਇਸ ਦੌਰਾਨ ਛੇਵੇਂ ਦਿਨ ਵੀ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਏਮਜ਼ ਵਿਚ ਐਮਰਜੈਂਸੀ, ਆਊਟਪੇਸ਼ੈਂਟ, ਇਨਪੇਸ਼ੈਂਟ, ਲੈਬ ਯੂਨਿਟਾਂ ਦੀ ਰਜਿਸਟਰਾਂ ‘ਤੇ ਅਤੇ ਮੈਨੂਅਲ ਨਿਗਰਾਨੀ ਕੀਤੀ ਜਾ ਰਹੀ ਹੈ। The post ਏਮਜ਼ ਦਿੱਲੀ ਦਾ ਸਰਵਰ ਛੇਵੇਂ ਦਿਨ ਵੀ ਡਾਊਨ, ਹੈਕਰਾਂ ਨੇ ਕ੍ਰਿਪਟੋਕਰੰਸੀ ‘ਚ ਮੰਗੀ ਕਰੋੜਾਂ ਦੀ ਫਿਰੌਤੀ appeared first on TheUnmute.com - Punjabi News. Tags:
|
ਪੈਰਾ ਓਲੰਪੀਅਨਜ਼ ਨਾਲ ਧੱਕੇਸ਼ਾਹੀ ਤੇ ਬਦਸਲੂਕੀ ਦੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਨਿਖੇਧੀ Monday 28 November 2022 01:55 PM UTC+00 | Tags: aam-aadmi-party bhagwant-mann cm-bhagwant-mann dr-dajlit-singh-cheema news para-olympians para-olympians-punjab punjab-government punjab-police shiromani-akali-dal the-unmute-breaking-news ਚੰਡੀਗੜ੍ਹ 28 ਨਵੰਬਰ 2022: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੀ ਰਿਹਾਇਸ਼ 'ਤੇ ਮਿਲਣ ਆਏ ਪੈਰਾ ਓਲੰਪੀਅਨਜ਼ ਨਾਲ ਧੱਕੇਸ਼ਾਹੀ ਅਤੇ ਬਦਸਲੂਕੀ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਇਹ ਪੈਰਾ ਓਲੰਪੀਅਨਜ਼ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕਰਨ ਵਾਸਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ। ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪੈਰਾ ਓਲੰਪੀਅਨਜ਼ ਲਈ ਖੇਡ ਨੀਤੀ ਲਿਆਉਣ ਵਿਚ ਫੇਲ੍ਹ ਹੋਏ ਹਨ ਤੇ ਕੀਤੇ ਵਾਅਦੇ ਮੁਤਾਬਕ ਇਹਨਾਂ ਨੂੰ ਨੌਕਰੀਆਂ ਵੀ ਨਹੀਂ ਦੇ ਸਕੇ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਢਿੱਠ ਦੇ ਰਵੱਈਏ ਕਾਰਨ ਇਹ ਖਿਡਾਰੀ ਆਪਣੇ ਮੈਡਲ ਸੜਕਾਂ 'ਤੇ ਸੁੱਟਣ ਲਈ ਮਜਬੂਰ ਹੋਏ ਹਨ। ਡਾ. ਚੀਮਾ ਨੇ ਕਿਹਾ ਕਿ ਆਪ ਸਰਕਾਰ ਦੀ ਪੈਰਾ ਓਲੰਪੀਅਨਜ਼ ਪ੍ਰਤੀ ਸੰਜੀਦਗੀ ਇਸ ਗੱਲ ਤੋਂ ਵੀ ਜ਼ਾਹਰ ਹੁੰਦੀ ਹੈ ਕਿ ਸੂਬਾਈ ਪੈਰਾ ਗੇਮਜ਼ ਤੈਅ ਪ੍ਰੋਗਰਾਮ ਅਨੁਸਾਰ ਨਹੀਂ ਹੋ ਸਕੀਆਂ। ਉਹਨਾਂ ਕਿਹਾ ਕਿ ਹੁਣ ਵੀ ਖਿਡਾਰੀ ਇਸ ਕਰ ਕੇ ਚੰਡੀਗੜ੍ਹ ਆੲ ਸਨ ਕਿਉਂਕਿ ਆਪ ਸਰਕਾਰ ਨੇ ਉਹਨਾਂ ਨੂੰ ਸਮਾਂ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਬਜਾਏ ਉਹਨਾਂ ਦੀਆਂ ਸ਼ਿਕਾਇਤਾਂ ਸੁਣਨ ਤੇ ਉਹਨਾਂ ਨੂੰ ਹੱਲ ਕਰਨ ਦੇ ਆਮ ਆਦਮੀ ਪਾਰਟੀ ਸਰਕਾਰ ਨੇ ਧੱਕੇਸ਼ਾਹੀ ਨਾਲ ਉਹਨਾਂ ਦੀਆਂ ਮੰਗਾਂ ਕੁਚਲਣ ਦਾ ਯਤਨ ਕੀਤਾ ਹੈ। ਉਹਨਾਂ ਨੇ ਪੈਰਾ ਓਲੰਪੀਅਨਜ਼ ਨੂੰ ਪੂਰੀ ਹਮਾਇਤ ਦਾ ਭਰੋਸਾ ਦੁਆਉਂਦਿਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਕਾਲੀ ਦਲ ਉਹਨਾਂ ਦਾ ਮਾਮਲਾ ਜਬਰੀ ਚੁੱਕੇਗਾ ਅਤੇ ਉਹਨਾਂ ਨੂੰ ਨਿਆਂ ਮਿਲਣਾ ਯਕੀਨੀ ਬਣਾਏਗਾ। The post ਪੈਰਾ ਓਲੰਪੀਅਨਜ਼ ਨਾਲ ਧੱਕੇਸ਼ਾਹੀ ਤੇ ਬਦਸਲੂਕੀ ਦੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਨਿਖੇਧੀ appeared first on TheUnmute.com - Punjabi News. Tags:
|
IND VS NZ ODI: ਕ੍ਰਾਈਸਟਚਰਚ ਪਹੁੰਚੀ ਭਾਰਤੀ ਟੀਮ, ਖਿਡਾਰੀਆਂ 'ਤੇ ਸੀਰੀਜ਼ ਬਚਾਉਣ ਦਾ ਦਬਾਅ Monday 28 November 2022 02:04 PM UTC+00 | Tags: breaking-news christchurch cricket-news indian-team ind-vs-nz-odi news new-zealand sports-news team-india the-unmute-breaking the-unmute-breaking-news the-unmute-punjabi-news ਚੰਡੀਗੜ੍ਹ 28 ਨਵੰਬਰ 2022: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ ਅਤੇ ਫਿਲਹਾਲ ਨਿਊਜ਼ੀਲੈਂਡ ਦੀ ਟੀਮ ਇਸ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਇਸ ਸੀਰੀਜ਼ ਦਾ ਤੀਜਾ ਮੈਚ ਬੁੱਧਵਾਰ ਨੂੰ ਖੇਡਿਆ ਜਾਣਾ ਹੈ। ਇਹ ਮੈਚ ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ ‘ਤੇ ਖੇਡਿਆ ਜਾਵੇਗਾ। ਇਹ ਮੈਚ ਭਾਰਤ (India)ਲਈ ਬਹੁਤ ਮਹੱਤਵਪੂਰਨ ਹੈ। ਜੇਕਰ ਭਾਰਤ ਇਸ ਮੈਚ ‘ਚ ਹਾਰ ਜਾਂਦਾ ਹੈ ਤਾਂ ਸੀਰੀਜ਼ ਉਸ ਦੇ ਹੱਥੋਂ ਨਿਕਲ ਜਾਵੇਗੀ। ਇਸ ਦੇ ਨਾਲ ਹੀ ਇਹ ਸੀਰੀਜ਼ ਜਿੱਤ ਦੇ ਨਾਲ ਬਰਾਬਰੀ ‘ਤੇ ਆ ਜਾਵੇਗੀ। ਇਸ ਮੈਚ ਲਈ ਟੀਮ ਇੰਡੀਆ ਕ੍ਰਾਈਸਟਚਰਚ ਪਹੁੰਚ ਚੁੱਕੀ ਹੈ। ਹੈਮਿਲਟਨ ‘ਚ ਮੀਂਹ ਕਾਰਨ ਦੂਜਾ ਮੈਚ ਰੱਦ ਹੋ ਗਿਆ ਅਤੇ ਕੁਝ ਘੰਟਿਆਂ ਬਾਅਦ ਟੀਮ ਇੰਡੀਆ ਨੇ ਹਵਾਈ ਅੱਡੇ ਦਾ ਰੁਖ ਕੀਤਾ। ਉੱਥੋਂ ਫਲਾਈਟ ਲੈ ਕੇ ਕ੍ਰਾਈਸਟਚਰਚ ਪਹੁੰਚੇ। ਵਨਡੇ ਟੀਮ ਦੇ ਕਪਤਾਨ ਸ਼ਿਖਰ ਧਵਨ ਨੇ ਇਸ ਦੌਰਾਨ ਚਹਿਲ ਅਤੇ ਦੀਪਕ ਹੁੱਡਾ ਨਾਲ ਸੈਲਫੀ ਲਈ ਅਤੇ ਇਸ ਨੂੰ ਚਹਿਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਪਾ ਦਿੱਤੀ । ਸ਼੍ਰੇਅਸ ਅਈਅਰ ਨੇ ਵੀ ਸ਼ਾਰਦੁਲ ਠਾਕੁਰ ਨਾਲ ਸੈਲਫੀ ਲਈ ਅਤੇ ਇਸ ਨੂੰ ਆਪਣੀ ਇੰਸਟਾ ਸਟੋਰੀ ‘ਤੇ ਅਪਲੋਡ ਕੀਤਾ। ਤਸਵੀਰਾਂ ‘ਚ ਇਹ ਸਾਰੇ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ। The post IND VS NZ ODI: ਕ੍ਰਾਈਸਟਚਰਚ ਪਹੁੰਚੀ ਭਾਰਤੀ ਟੀਮ, ਖਿਡਾਰੀਆਂ ‘ਤੇ ਸੀਰੀਜ਼ ਬਚਾਉਣ ਦਾ ਦਬਾਅ appeared first on TheUnmute.com - Punjabi News. Tags:
|
ਸੱਭਿਆਚਾਰ, ਕਦਰਾਂ ਕੀਮਤਾਂ ਅਤੇ ਧਰਮ ਦੀ ਰਾਖੀ ਲਈ ਗੁਰੂ ਸਾਹਿਬ ਦੀ ਸ਼ਹਾਦਤ ਅਦੁੱਤੀ : ਪ੍ਰੋ. ਬਡੂੰਗਰ Monday 28 November 2022 02:11 PM UTC+00 | Tags: breaking-news news shahidi-jod-mela ਪਟਿਆਲਾ 28 ਨਵੰਬਰ 2022: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਜੋੜ ਮੇਲ ਅਤੇ ਪੰਚਮੀ ਦੇ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ। ਇਸ ਮੌਕੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਦੀਵਾਨ ਹਾਲ ਵਿਖੇ ਆਯੋਜਿਤ ਗੁਰਮਤਿ ਸਮਾਗਮ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਗਿਆਨੀ ਫੂਲਾ ਸਿੰਘ ਨੇ ਮੁੱਖਵਾਕ ਲਿਆ ਅਤੇ ਹਜ਼ੂਰੀ ਰਾਗੀ ਭਾਈ ਭਗਵੰਤ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਪੰਚਮੀ ਦੇ ਦਿਹਾੜੇ ਮੌਕੇ ਤੜਕਸਵੇਰੇ ਕਵਾੜ ਖੁੱਲ੍ਹਣ ਸੰਗਤਾਂ ਨੇ ਗੁਰੂ ਦਰਬਾਰ ਸਾਹਿਬ ਵਿਚ ਪੁੱਜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਣਾ ਸੀਸ ਨਿਵਾਇਆ ਅਤੇ ਗੁਰਬਾਣੀ ਕੀਰਤਨ, ਨਾਮ ਸਿਮਰਨ ਕੀਤਾ। ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ ਅਤੇ ਪੰਗਤ ਸੰਗਤ ਕਰਕੇ ਦੀਵਾਨ ਹਾਲ ਵਿਖੇ ਢਾਡੀ ਜੱਥਿਆਂ 'ਚ ਭਾਈ ਗੁਰਪਿਆਰ ਸਿੰਘ ਜੌਹਰ, ਭਾਈ ਬਲਦੇਵ ਸਿੰਘ ਲੌਂਗੋਵਾਲ, ਭਾਈ ਲਖਵਿੰਦਰ ਸਿੰਘ ਪਾਰਸ, ਭਾਈ ਅਮਰਜੀਤ ਸਿੰਘ ਖਾਲਸਾ, ਭਾਈ ਹਰਪ੍ਰੀਤ ਸਿੰਘ ਮਸਤਾਨਾ, ਭਾਈ ਗੁਰਜੀਤ ਸਿੰਘ ਮੰਡੇਰ, ਭਾਈ ਗੁਰਦਿਆਲ ਸਿੰਘ ਸਨੌਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਇਤਿਹਾਸ ਨਾਲ ਸੰਗਤਾਂ ਨੇ ਸਾਂਝ ਪਾਈ। ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੇਸ਼ ਦੇ ਸੱਭਿਆਚਾਰ, ਕਦਰਾਂ ਕੀਮਤਾਂ ਨੂੰ ਬਚਾਉਣ ਦੇ ਨਾਲ ਹਿੰਦੂ ਕਸ਼ਮੀਰੀ ਪੰਡਤਾਂ ਦੀ ਪੁਕਾਰ 'ਤੇ ਧਰਮ ਦੀ ਰਾਖੀ ਲਈ ਗੁਰੂ ਸਾਹਿਬ ਨੇ ਆਪਣੀ ਅਦੁੱਤੀ ਸ਼ਹਾਦਤ ਦਿੱਤੀ, ਜਿਸ ਕਾਰਨ ਅੱਜ ਸੰਸਾਰ ਪੱਧਰ 'ਤੇ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਨੂੰ ਇਸ ਕਰਕੇ ਸ਼ਹੀਦ ਕੀਤਾ ਕਿ ਗੁਰੂ ਸਾਹਿਬ ਈਨ ਮੰਨ ਲੈਣ, ਪ੍ਰੰਤੂ ਗੁਰੂ ਸਾਹਿਬ ਨੇ ਅਡੋਲ ਰਹਿੰਦਿਆਂ ਸ਼ਹਾਦਤ ਦੇ ਕੇ ਸਮੁੱਚੀ ਮਾਨਵਤਾ ਨੂੰ ਪ੍ਰਮਾਤਮਾ ਦੇ ਭਾਣੇ 'ਚ ਰਹਿਣ ਲਈ ਪ੍ਰੇਰਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਪਰਮਜੀਤ ਸਿੰਘ ਸਰੋਆ, ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਇੰਦਰਜੀਤ ਸਿੰਘ ਗਿੱਲ, ਮੀਤ ਮੈਨੇਜਰ ਗੁਰਮੀਤ ਸਿੰਘ ਸੁਨਾਮ, ਜੋਗਿੰਦਰ ਸਿੰਘ ਪੰਛੀ, ਸਾਬਕਾ ਮੈਨੇਜਰ ਸੁਖਵਿੰਦਰ ਸਿੰਘ ਆਦਿ ਸੰਗਤਾਂ ਹਾਜ਼ਰ ਸਨ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਕਵੀ ਦਰਬਾਰ ਵਿਚ ਪ੍ਰਸਿੱਧ ਕਵੀਆਂ 'ਚ ਭਾਈ ਬਲਬੀਰ ਸਿੰਘ ਬੱਲ, ਭਾਈ ਹਰਨੇਕ ਸਿੰਘ ਵਡਾਲੀ, ਭਾਈ ਅਵਤਾਰ ਸਿੰਘ ਤਾਰੀ, ਭਾਈ ਬਲਬੀਰ ਸਿੰਘ ਕੋਮਲ, ਬੀਬੀ ਗੁਰਮੀਤ ਕੌਰ ਪਾਉਟਾ ਸਾਹਿਬ ਵਾਲੇ, ਬੀਬੀ ਅਮਨਦੀਪ ਕੌਰ ਪਾਉਟਾ ਸਾਹਿਬ ਵਾਲੇ, ਭਾਈ ਅਜੀਤ ਸਿੰਘ ਰਤਨ, ਭਾਈ ਗੁਰਦੀਪ ਸਿੰਘ ਭੈਣੀ ਜੱਸਾ, ਬੀਬੀ ਮਨਜੀਤ ਕੌਰ ਪਹੁਵਿੰਡ, ਬੀਬੀ ਪਰਵਿੰਦਰ ਕੌਰ ਪਟਿਆਲਾ, ਕਵੀ ਹੀਰਾ ਸਿੰਘ ਕਮਲਾ ਤੋਂ ਇਲਾਵਾ ਢਾਡੀਆਂ ਜਥਿਆਂ 'ਚ ਪਾਈ ਸ਼ੀਤਲ ਸਿੰਘ ਮਿਸ਼ਰਾ, ਢਾਡੀ ਗੁਰਜੀਤ ਸਿੰਘ ਮੰਡੇਰ, ਢਾਡੀ ਭਾਈ ਲਖਵਿੰਦਰ ਸਿੰਘ ਪਾਰਸ, ਢਾਡੀ ਭਾਈ ਲਖਵਿੰਦਰ ਸਿੰਘ (ਬੀ.ਏ) ਆਦਿ ਨੇ ਧਾਰਮਕ ਅਤੇ ਇਤਿਹਾਸਕ ਵਾਰਾਂ ਰਾਹੀਂ ਸੰਗਤਾਂ ਵਿਚ ਧਰਮ ਪ੍ਰਤੀ ਦਿ੍ਰੜਤਾ ਪੈਦਾ ਕੀਤੀ। ਪੰਚਮੀ ਅਤੇ ਸ਼ਹੀਦੀ ਜੋੜ ਮੇਲ ਦੇ ਦਿਹਾੜੇ 'ਤੇ 33 ਪਾ੍ਰਣੀਆਂ ਨੇ ਲਈ ਅੰਮਿ੍ਰਤ ਦੀ ਦਾਤ The post ਸੱਭਿਆਚਾਰ, ਕਦਰਾਂ ਕੀਮਤਾਂ ਅਤੇ ਧਰਮ ਦੀ ਰਾਖੀ ਲਈ ਗੁਰੂ ਸਾਹਿਬ ਦੀ ਸ਼ਹਾਦਤ ਅਦੁੱਤੀ : ਪ੍ਰੋ. ਬਡੂੰਗਰ appeared first on TheUnmute.com - Punjabi News. Tags:
|
ਲੋਕਾਂ ਨੇ ਜਾਤੀਵਾਦ ਦੀ ਰਾਜਨੀਤੀ ਕਰਕੇ ਕਾਂਗਰਸ ਨੂੰ ਸੱਤਾ ਤੋਂ ਕੀਤਾ ਬਾਹਰ: PM ਮੋਦੀ Monday 28 November 2022 02:22 PM UTC+00 | Tags: breaking-news congress gujarat-congress news prime-minister-narendra-modi ਚੰਡੀਗੜ੍ਹ 28 ਨਵੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਾਂਗਰਸ (Congress) ‘ਤੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਜਾਤੀ ਦੀ ਰਾਜਨੀਤੀ ਕਰਕੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਾਂਗਰਸ ਸੂਬੇ ਦਾ ਹਿੱਸਾ ਬਣਨਾ ਚਾਹੁੰਦੀ ਹੈ ਤਾਂ ਇਸ ਨੂੰ ਜਾਤ-ਪਾਤ ਦੀ ਰਾਜਨੀਤੀ ਛੱਡ ਕੇ ਆਪਣੀ ਸ਼ੈਲੀ ਬਦਲਣੀ ਪਵੇਗੀ। ਪ੍ਰਧਾਨ ਮੰਤਰੀ ਨੇ ਨਗਰ ਜ਼ਿਲੇ ਦੇ ਪਾਲੀਟਾਨਾ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ਕਾਂਗਰਸ ਦੇ ਰਾਜ ਵਿੱਚ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ, ਬੰਬ ਧਮਾਕੇ ਆਮ ਗੱਲ ਸੀ। ਹਰ ਦੂਜੇ ਦਿਨ ਧਮਾਕਾ ਹੁੰਦਾ ਸੀ। ਜਦੋਂ ਤੋਂ ਭਾਜਪਾ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਇਨ੍ਹਾਂ ਦੁਕਾਨਾਂ ਦੇ ਸ਼ਟਰ ਉਤਾਰ ਦਿੱਤੇ ਗਏ ਹਨ। ਹੁਣ ਲੋਕ ਭਾਜਪਾ ਦੇ ਸ਼ਾਸਨ ‘ਚ ਸੁਰੱਖਿਅਤ ਮਹਿਸੂਸ ਕਰਦੇ ਹਨ, ਇਹ ਭਾਜਪਾ ਦੀ ਦੇਣ ਹੈ। ਲੋਕਾਂ ਨੂੰ ਹਰੇਕ ਪੋਲਿੰਗ ਸਟੇਸ਼ਨ ‘ਤੇ ਵੋਟਿੰਗ (ਗੁਜਰਾਤ ਵਿਧਾਨ ਸਭਾ ਚੋਣ 2022) ਵਿੱਚ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਰਾਜ ਵਿੱਚ ਕਮਲ ਖਿੜਦਾ ਰਹੇ। ਤੁਹਾਨੂੰ ਭਾਰੀ ਬਹੁਮਤ ਲਈ ਹਰ ਸੀਟ ‘ਤੇ ਸਖ਼ਤ ਮਿਹਨਤ ਕਰਨੀ ਪਵੇਗੀ।” ਪ੍ਰਧਾਨ ਮੰਤਰੀ ਨੇ ਕਿਹਾ, ਕਦੇ ਲੋਕ ਰੁਜ਼ਗਾਰ ਦੀ ਭਾਲ ਵਿੱਚ ਗੁਜਰਾਤ ਤੋਂ ਪਲਾਇਨ ਕਰ ਰਹੇ ਸਨ, ਹੁਣ ਤੇਜ਼ੀ ਨਾਲ ਉਦਯੋਗੀਕਰਨ ਦੇ ਕਾਰਨ, ਪੂਰੇ ਦੇਸ਼ ਤੋਂ ਲੋਕ ਰੁਜ਼ਗਾਰ ਦੀ ਭਾਲ ਵਿੱਚ ਗੁਜਰਾਤ ਆ ਰਹੇ ਹਨ। ਕਾਂਗਰਸ ‘ਤੇ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੱਕ ਦਿੱਲੀ ‘ਚ ਕਾਂਗਰਸ ਦੀ ਸਰਕਾਰ ਸੀ, ਸਿਰਫ 60 ਪਿੰਡਾਂ ‘ਚ ਇੰਟਰਨੈੱਟ ਕਨੈਕਟੀਵਿਟੀ ਸੀ, ਜਦੋਂ ਤੋਂ ਕੇਂਦਰ ‘ਚ ਭਾਜਪਾ ਦੀ ਸਰਕਾਰ ਬਣੀ ਹੈ, ਸਿਰਫ 8 ਸਾਲਾਂ ‘ਚ ਤਿੰਨ ਲੱਖ ਪਿੰਡਾਂ ਨੂੰ ਕਨੈਕਟੀਵਿਟੀ ਮਿਲੀ ਹੈ। ਕਿਸਾਨਾਂ ਨੂੰ ਹੋਣ ਵਾਲੇ ਫਾਇਦਿਆਂ ਦੀ ਗੱਲ ਕਰਦਿਆਂ ਉਨ੍ਹਾਂ ਯਾਦ ਕਰਵਾਇਆ ਕਿ ਕੇਂਦਰ ਸਰਕਾਰ ਯੂਰੀਆ ਦੀ ਬੋਰੀ ‘ਤੇ 1600 ਤੋਂ 1700 ਰੁਪਏ ਦੀ ਸਬਸਿਡੀ ਦੇ ਰਹੀ ਹੈ, ਜਦਕਿ ਕਿਸਾਨ ਸਿਰਫ਼ 200 ਤੋਂ 300 ਰੁਪਏ ਪ੍ਰਤੀ ਥੈਲਾ ਅਦਾ ਕਰ ਰਿਹਾ ਹੈ | The post ਲੋਕਾਂ ਨੇ ਜਾਤੀਵਾਦ ਦੀ ਰਾਜਨੀਤੀ ਕਰਕੇ ਕਾਂਗਰਸ ਨੂੰ ਸੱਤਾ ਤੋਂ ਕੀਤਾ ਬਾਹਰ: PM ਮੋਦੀ appeared first on TheUnmute.com - Punjabi News. Tags:
|
ਬੰਗਲਾਦੇਸ਼ ਦੇ ਦੌਰੇ 'ਤੇ ਭਾਰਤੀ ਟੀਮ-ਏ ਨੂੰ ਮਿਲਣਗੇ ਤਿੰਨ ਕੋਚ, ਪੜ੍ਹੋ ਪੂਰੀ ਖ਼ਬਰ Monday 28 November 2022 02:30 PM UTC+00 | Tags: bangladesh breaking-news indian-team-a kotak-national-cricket-academy news sitanshu-kotak ਚੰਡੀਗੜ੍ਹ 28 ਨਵੰਬਰ 2022: ਭਾਰਤੀ ਟੀਮ-ਏ ਨੇ ਦਸੰਬਰ ‘ਚ ਬੰਗਲਾਦੇਸ਼ ਦੇ ਦੌਰੇ ‘ਤੇ ਜਾਣਾ ਹੈ। ਮੁੱਖ ਟੀਮ ਤੋਂ ਇਲਾਵਾ ਭਾਰਤ-ਏ ਟੀਮ ਵੀ ਇਸ ਦੌਰੇ ‘ਤੇ ਦੋ ਮੈਚ ਖੇਡੇਗੀ। ਇਹ ਚਾਰ ਦਿਨਾ ਮੈਚ ਹੋਣਗੇ। ਇਸ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਵੀ ਤੈਅ ਹੋ ਗਿਆ ਹੈ ਕਿ ਇਸ ਟੀਮ ਦੇ ਨਾਲ ਕਿਹੜਾ ਕੋਚਿੰਗ ਸਟਾਫ ਜਾਵੇਗਾ। ਬੰਗਲਾਦੇਸ਼ ਦੌਰੇ ‘ਤੇ ਗਈ ਭਾਰਤ-ਏ ਟੀਮ ਦੇ ਕੋਚਿੰਗ ਦੀ ਜ਼ਿੰਮੇਵਾਰੀ ਸੌਰਾਸ਼ਟਰ ਦੇ ਸਾਬਕਾ ਕਪਤਾਨ ਸਿਤਾਂਸ਼ੂ ਕੋਟਕ ਨੂੰ ਸੌਂਪੀ ਗਈ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਮੰਗਲਵਾਰ ਤੋਂ ਸ਼ੁਰੂ ਹੋਵੇਗਾ। ਕੋਟਕ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਦੇ ਬੱਲੇਬਾਜ਼ੀ ਕੋਚਾਂ ਵਿੱਚੋਂ ਇੱਕ ਇਸ ਦੌਰੇ ਵਿੱਚ ਟਰੌਏ ਕੂਲੀ ਅਤੇ ਟੀ ਦਿਲੀਪ ਦੀ ਸਹਾਇਤਾ ਕਰਨਗੇ। ਦਲੀਪ ਭਾਰਤੀ ਟੀਮ ਦੇ ਫੀਲਡਿੰਗ ਕੋਚ ਹਨ। ਆਸਟਰੇਲੀਆ ਵਿੱਚ ਭਾਰਤ ਦੀ ਟੀ-20 ਵਿਸ਼ਵ ਕੱਪ ਮੁਹਿੰਮ ਤੋਂ ਬਾਅਦ ਉਸ ਨੂੰ ਕੁਝ ਸਮੇਂ ਲਈ ਆਰਾਮ ਦਿੱਤਾ ਗਿਆ ਸੀ। ਦਲੀਪ ਭਾਰਤ-ਏ ਟੀਮ ਦੇ ਨਾਲ ਦੌਰਾ ਕਰਨਗੇ ਅਤੇ ਫਿਰ ਰਾਸ਼ਟਰੀ ਟੀਮ ਨਾਲ ਜੁੜ ਜਾਵੇਗਾ ਜੋ ਬੰਗਲਾਦੇਸ਼ ਦੇ ਖਿਲਾਫ 14 ਤੋਂ 18 ਦਸੰਬਰ ਅਤੇ 22 ਤੋਂ 26 ਦਸੰਬਰ ਤੱਕ ਢਾਕਾ ਵਿੱਚ ਦੋ ਟੈਸਟ ਮੈਚ ਖੇਡੇਗੀ। ਇੰਡੀਆ-ਏ ਦੇ ਕੋਚਿੰਗ ਸਟਾਫ ਵਿੱਚ ਬਦਲਾਅ ਦੀ ਲੋੜ ਸੀ ਕਿਉਂਕਿ ਐਨਸੀਏ ਦੇ ਮੁਖੀ ਵੀਵੀਐਸ ਲਕਸ਼ਮਣ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਮੈਂਬਰ ਰਿਸ਼ੀਕੇਸ਼ ਕਾਨਿਤਕਰ ਅਤੇ ਸਾਈਰਾਜ ਬਹੂਤੁਲੇ ਇਸ ਸਮੇਂ ਸੀਨੀਅਰ ਭਾਰਤੀ ਟੀਮ ਨਾਲ ਨਿਊਜ਼ੀਲੈਂਡ ਵਿੱਚ ਹਨ। ਪਹਿਲਾ ਚਾਰ ਦਿਨਾ ਮੈਚ 29 ਨਵੰਬਰ ਤੋਂ 2 ਦਸੰਬਰ ਤੱਕ ਖੇਡਿਆ ਜਾਵੇਗਾ। ਦੂਜਾ ਮੈਚ ਸਿਲਹਟ ਵਿੱਚ 6 ਦਸੰਬਰ ਨੂੰ ਸ਼ੁਰੂ ਹੋਵੇਗਾ ਅਤੇ 9 ਤੱਕ ਚੱਲੇਗਾ। ਇੰਡੀਆ-ਏ ਟੀਮ ਦੇ ਨਾਲ ਭਾਰਤ ਦੇ ਦੋ ਸੀਨੀਅਰ ਖਿਡਾਰੀ ਵੀ ਮੈਚ ਖੇਡਣਗੇ। ਚੇਤੇਸ਼ਵਰ ਪੁਜਾਰਾ ਅਤੇ ਉਮੇਸ਼ ਯਾਦਵ ਨੂੰ ਦੂਜੇ ਮੈਚ ਲਈ ਟੀਮ ਵਿੱਚ ਜਗ੍ਹਾ ਮਿਲੀ ਹੈ। The post ਬੰਗਲਾਦੇਸ਼ ਦੇ ਦੌਰੇ ‘ਤੇ ਭਾਰਤੀ ਟੀਮ-ਏ ਨੂੰ ਮਿਲਣਗੇ ਤਿੰਨ ਕੋਚ, ਪੜ੍ਹੋ ਪੂਰੀ ਖ਼ਬਰ appeared first on TheUnmute.com - Punjabi News. Tags:
|
ਕੇਂਦਰ ਸਰਕਾਰ ਨੇ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਦਿੱਤੀ 'ਜ਼ੈੱਡ' ਸ਼੍ਰੇਣੀ ਸੁਰੱਖਿਆ ਵਧਾਈ Monday 28 November 2022 02:35 PM UTC+00 | Tags: bharatiya-janata-party breaking-news hans-raj-hans member-of-parliament-hans-raj-hans z+-category-security ਚੰਡੀਗੜ੍ਹ 28 ਨਵੰਬਰ 2022: ਕੇਂਦਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹੰਸ ਰਾਜ ਹੰਸ (Hans Raj Hans) ਦੀ 'ਜ਼ੈੱਡ' ਸ਼੍ਰੇਣੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਹਥਿਆਰਬੰਦ ਸੁਰੱਖਿਆ ਵਧਾ ਦਿੱਤੀ ਹੈ। ਹੰਸ ਰਾਜ ਹੰਸ ਨੂੰ ਹੁਣ ਪੰਜਾਬ ਦੇ ਨਾਲ-ਨਾਲ ਦਿੱਲੀ ਵਿੱਚ ਵੀ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਰਾਜ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ‘ਜ਼ੈੱਡ’ ਸ਼੍ਰੇਣੀ ਦੀ ਸੀਆਈਐਸਐਫ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। The post ਕੇਂਦਰ ਸਰਕਾਰ ਨੇ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਦਿੱਤੀ 'ਜ਼ੈੱਡ' ਸ਼੍ਰੇਣੀ ਸੁਰੱਖਿਆ ਵਧਾਈ appeared first on TheUnmute.com - Punjabi News. Tags:
|
ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਭਲਕੇ ਦੋ ਨਵੇਂ ਜ਼ਿਲ੍ਹਿਆਂ ਦਾ ਕਰ ਸਕਦੀ ਹੈ ਐਲਾਨ Monday 28 November 2022 02:42 PM UTC+00 | Tags: bashirhat breaking-news chief-minister-mamata-banerjee mamata-banerjee sundarbans west-bengal west-bengal-assembly ਚੰਡੀਗੜ੍ਹ 28 ਨਵੰਬਰ 2022: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Chief Minister Mamata Banerjee) ਮੰਗਲਵਾਰ ਨੂੰ ਪ੍ਰਸ਼ਾਸਨਿਕ ਮੀਟਿੰਗ ਦੌਰਾਨ ਸੁੰਦਰਬਨ ਅਤੇ ਬਸ਼ੀਰਹਾਟ ਨੂੰ ਰਾਜ ਦੇ ਦੋ ਨਵੇਂ ਜ਼ਿਲ੍ਹਿਆਂ ਵਜੋਂ ਬਣਾਉਣ ਬਾਰੇ ਅਧਿਕਾਰਤ ਐਲਾਨ ਕਰਨ ਦੀ ਸੰਭਾਵਨਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਦੋਵੇਂ ਜ਼ਿਲ੍ਹਿਆਂ ਨੂੰ ਦੱਖਣੀ ਅਤੇ ਉੱਤਰੀ 24 ਪਰਗਨਾ ਜ਼ਿਲ੍ਹਿਆਂ ਤੋਂ ਵੱਖ ਕੀਤਾ ਜਾਣਾ ਹੈ। ਦੋ ਨਵੇਂ ਜ਼ਿਲ੍ਹੇ ਬਣਾਉਣ ਲਈ ਸਾਰੇ ਜ਼ਰੂਰੀ ਕੰਮ ਮੁਕੰਮਲ ਕਰ ਲਏ ਗਏ ਹਨ। ਮੁੱਖ ਮੰਤਰੀ ਭਲਕੇ ਹਿੰਗਲਗੰਜ ਵਿੱਚ ਪ੍ਰਸ਼ਾਸਨਿਕ ਮੀਟਿੰਗ ਦੌਰਾਨ ਇਨ੍ਹਾਂ ਦੇ ਨਾਵਾਂ ਦਾ ਐਲਾਨ ਕਰ ਸਕਦੇ ਹਨ। ਮੁੱਖ ਮੰਤਰੀ ਨੇ ਸੋਮਵਾਰ ਨੂੰ ਆਪਣੇ ਤਿੰਨ ਦਿਨਾਂ ਦੌਰੇ ਦੀ ਸ਼ੁਰੂਆਤ ਸੁੰਦਰਬਨ ਦੇ ਮੈਂਗਰੋਵ ਖੇਤਰ ਤੋਂ ਕੀਤੀ। ਸੁੰਦਰਬਨ ਜ਼ਿਲ੍ਹੇ ਵਿੱਚ ਦੱਖਣੀ 24 ਪਰਗਨਾ ਦੇ ਲਗਭਗ 13 ਬਲਾਕ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਬਸ਼ੀਰਹਾਟ ਵਿੱਚ ਉੱਤਰੀ 24 ਪਰਗਨਾ ਦੇ ਛੇ ਬਲਾਕ ਹੋ ਸਕਦੇ ਹਨ। ਸੁੰਦਰਬਨ ਇੱਕ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਹੈ ਅਤੇ ਵਰਤਮਾਨ ਵਿੱਚ ਉੱਤਰੀ ਅਤੇ ਦੱਖਣੀ 24 ਪਰਗਨਾ ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਹੈ, ਜਦੋਂ ਕਿ ਬਸ਼ੀਰਹਾਟ ਉੱਤਰੀ 24 ਪਰਗਨਾ ਦਾ ਇੱਕ ਉਪ-ਮੰਡਲ ਹੈ। The post ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਭਲਕੇ ਦੋ ਨਵੇਂ ਜ਼ਿਲ੍ਹਿਆਂ ਦਾ ਕਰ ਸਕਦੀ ਹੈ ਐਲਾਨ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |