ਸੀਮਾ ਸੁਰੱਖਿਆ ਬਲ ਵੀਰਵਾਰ ਨੂੰ 57ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਬੀਐਸਐਫ ਦੇ ਜਵਾਨ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਸਰਹੱਦਾਂ ‘ਤੇ ਰੱਖਿਆ ਦੀ ਪਹਿਲੀ ਲਾਈਨ ਵਿੱਚ ਤਾਇਨਾਤ ਹਨ। 1 ਦਸੰਬਰ 1965 ਨੂੰ ਆਪਣੀ ਸ਼ੁਰੂਆਤ ਤੋਂ ਹੀ ਕੁਰਬਾਨੀ ਅਤੇ ਸਮਰਪਣ ਦੀ ਅਦੁੱਤੀ ਗਾਥਾ ਲਿਖੀ।
1971 ਦੀ ਜੰਗ, ਪੰਜਾਬ, ਉੱਤਰ-ਪੂਰਬੀ ਜੰਮੂ-ਕਸ਼ਮੀਰ ਦੇ ਖਾੜਕੂਵਾਦ ਅਤੇ ਨਕਸਲ-ਵਿਰੋਧੀ ਆਪਰੇਸ਼ਨਾਂ ਵਿੱਚ ਨਾਮਣਾ ਖੱਟਣ ਤੋਂ ਇਲਾਵਾ, ਫੋਰਸ ਨੇ ਕੁਦਰਤੀ ਆਫ਼ਤਾਂ, ਮਨੁੱਖੀ ਸਬੰਧਾਂ, ਸਾਹਸ, ਖੇਡ ਗਤੀਵਿਧੀਆਂ ਅਤੇ ਰਾਸ਼ਟਰੀ ਮਹੱਤਵ ਦੇ ਹੋਰ ਕਈ ਖੇਤਰਾਂ ਵਿੱਚ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਵਿੱਚ ਸੀਮਾ ਸੁਰੱਖਿਆ ਬਲ ਰਾਸ਼ਟਰੀ ਸਥਾਪਨਾ ਦਿਵਸ ਮਨਾ ਰਿਹਾ ਹੈ। ਇਹ ਪ੍ਰੋਗਰਾਮ 4 ਦਸੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਵੇਗਾ, ਜਿਸ ਵਿਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੇ ਨਾਲ ਡਾਇਰੈਕਟਰ ਜਨਰਲ ਬੀ.ਐਸ.ਐਫ ਪੰਕਜ ਕੁਮਾਰ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੇ। ਬੀਐਸਐਫ ਦੀਆਂ 11 ਫਰੰਟੀਅਰ ਅਤੇ ਮਹਿਲਾ ਦਲ ਵੀ ਭਾਗ ਲੈਣਗੇ।
The post ਪੰਜਾਬ ‘ਚ ਪਹਿਲੀ ਵਾਰ ਮਨਾਇਆ ਜਾਵੇਗਾ BSF ਸਥਾਪਨਾ ਦਿਵਸ: 4 ਨੂੰ GNDU ਅੰਮ੍ਰਿਤਸਰ ਵਿਖੇ ਹੋਵੇਗਾ ਸ਼ਾਨਦਾਰ ਪ੍ਰੋਗਰਾਮ appeared first on Daily Post Punjabi.
source https://dailypost.in/current-punjabi-news/grand-program-held-bsf/