14 ਸਾਲ ਦੀ ਲੜਕੀ ਨੇ ਖਾਧੇ 3 ਕਿਲੋ ਵਾਲ, ਖਾਣ ਦੀ ਥਾਂ ਵੀ ਨਹੀਂ ਬਚੀ, ਡਾਕਟਰਾਂ ਨੇ ਸਰਜਰੀ ਨਾਲ ਕੱਢੀ ਹੇਅਰਬਾਲ

ਚੀਨ ਵਿਚ 14 ਸਾਲ ਦੀ ਲੜਕੀ ਨੇ 3 ਕਿਲੋ ਵਾਲ ਖਾ ਲਏ। ਉਸ ਨੂੰ ਕਈ ਸਾਲ ਤੋਂ ਵਾਲ ਖਾਣ ਦੀ ਆਦਤ ਸੀ। ਲੜਕੀ ਨੇ ਇੰਨੇ ਜ਼ਿਆਦਾ ਵਾਲ ਖਾ ਲਏ ਕਿ ਉਸ ਦੇ ਪੇਟ ਵਿਚ ਹੇਅਰਬਾਲ ਬਣ ਗਿਆ। ਖਾਣਾ ਖਾਣ ਦੀ ਜਗ੍ਹਾ ਵੀ ਨਹੀਂ ਬਚੀ।

ਇਹ ਲੜਕੀ ਸ਼ਾਂਕਸੀ ਸੂਬੇ ਵਿਚ ਦਾਦਾ-ਦਾਦੀ ਨਾਲ ਰਹਿੰਦੀ ਹੈ। ਵਾਲ ਖਾਣ ਦੀ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਲੜਕੀ ਨੂੰ ਖਾਣਾ ਖਾਣ ਵਿਚ ਦਿੱਕਤ ਆਈ। ਦਾਦਾ-ਦਾਦੀ ਉਸ ਨੂੰ ਹਸਪਤਾਲ ਲੈ ਗਏ। ਜਾਂਚ ਵਿਚ ਪਤਾ ਲੱਗ ਕਿ ਉਸ ਦੇ ਪੇਟ ਵਿਚ ਹੇਅਰਬਾਲ ਬਣ ਚੁੱਕੀ ਹੈ। ਡਾਕਟਰਾਂ ਮੁਤਾਬਕ ਲੜਕੀ ਨੂੰ ਇਕ ਬੀਮਾਰੀ ਹੈ ਜਿਸ ਨੂੰ ਪਿਕਾ ਕਿਹਾ ਜਾਂਦਾ ਹੈ। ਇਸ ਵਿਚ ਲੋਕ ਗੰਦਗੀ, ਕਾਗਜ਼ ਮਿੱਟੀ ਤੇ ਅਜਿਹੀਆਂ ਹੀ ਦੂਜੀਆਂ ਖਰਾਬ ਚੀਜ਼ਾਂ ਖਾ ਲੈਂਦੇਹਨ।

ਲੜਕੀ ਦਾ ਦੋ ਘੰਟੇ ਆਪ੍ਰੇਸ਼ਨ ਚੱਲਿਆ। ਪੇਟ ਵਿਚ ਲਗਭਗ ਇਕ ਇੱਟ ਦੇ ਭਾਰ ਬਰਾਬਰ ਵਾਲ ਨਿਕਲੇ। ਜਿਆਨ ਡੈਕਸਿੰਗ ਹਸਪਤਾਲ ਦੇ ਸਰਜਨ ਨੇ ਕਿਹਾ ਕਿ ਬੱਚੀ ਦੇ ਪੇਟ ਵਿਚ ਇੰਨੇ ਵਾਲਸੀ ਕਿ ਖਾਣਾ ਖਾਣ ਲਈ ਜਗ੍ਹਾ ਨਹੀਂ ਸੀ। ਵਾਲਾਂ ਦੀ ਵਜ੍ਹਾ ਨਾਲ ਅੰਤੜੀਆਂ ਬਲਾਕ ਹੋ ਗਈਆਂ ਸਨ। ਉਹ ਲੰਮੇ ਸਮੇਂ ਤੋਂ ਮੈਂਟਲ ਹੈਲਥ ਦੀ ਪ੍ਰਾਬਲਮ ਨਾਲ ਜੂਝ ਰਹੀ ਸੀ।

ਡਾਕਟਰ ਨੇ ਦੱਸਿਆ ਕਿ ਲੜਕੀ ਦੇ ਮਾਤਾ-ਪਿਤਾ ਬਾਹਰ ਕੰਮ ਕਰਦੇ ਹਨ। ਇਸੇ ਲਈ ਉਹ ਦਾਦਾ-ਦਾਦੀ ਕੋਲ ਰਹਿੰਦੀ ਹੈ। ਉਹ ਕਈ ਸਾਲਾਂ ਤੋਂ ਇਸ ਬਿਮਾਰੀ ਤੋਂ ਪੀੜਤ ਹੈ, ਪਰ ਉਸ ਦੇ ਦਾਦਾ-ਦਾਦੀ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਜਦੋਂ ਉਸ ਦੀ ਹਾਲਤ ਵਿਗੜਨ ਲੱਗੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਬੀਮਾਰ ਹੈ।

ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿੱਥੇ ਵਾਲਾਂ ਨੂੰ ਖਾਣਾ ਘਾਤਕ ਸਾਬਤ ਹੋਇਆ ਹੈ। 2017 ਵਿੱਚ, ਇੱਕ 16 ਸਾਲਾ ਯੂਕੇ ਵਿਦਿਆਰਥੀ ਦੇ ਪੇਟ ਵਿੱਚ ਵਾਲਾਂ ਦਾ ਗੋਲਾ ਪਾਇਆ ਗਿਆ ਸੀ। ਬਾਅਦ ਵਿੱਚ ਉਸਦੀ ਮੌਤ ਹੋ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post 14 ਸਾਲ ਦੀ ਲੜਕੀ ਨੇ ਖਾਧੇ 3 ਕਿਲੋ ਵਾਲ, ਖਾਣ ਦੀ ਥਾਂ ਵੀ ਨਹੀਂ ਬਚੀ, ਡਾਕਟਰਾਂ ਨੇ ਸਰਜਰੀ ਨਾਲ ਕੱਢੀ ਹੇਅਰਬਾਲ appeared first on Daily Post Punjabi.



Previous Post Next Post

Contact Form