TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਲੁਧਿਆਣਾ 'ਚ 65 ਲੱਖ ਦੇ ਸਟ੍ਰੀਟ ਲਾਈਟ ਘੁਟਾਲੇ 'ਚ ਕੈਪਟਨ ਅਮਰਿੰਦਰ ਸਿੰਘ ਦੇ OSD ਸੰਦੀਪ ਸੰਧੂ ਖਿਲਾਫ ਕੇਸ ਦਰਜ Wednesday 05 October 2022 05:35 AM UTC+00 | Tags: 65-lakh-street-light-scam aam-aadmi-party breaking-news congress former-punjab-chief-minister-captain-amarinder-singh ludhiana ludhiana-court ludhiana-court-complex osd-sandeep-sandhu punjab-police punjab-vigilance-bureau sandeep-sandhu street-light-scam the-unmute-breaking-news vigilance-bureau ਚੰਡੀਗੜ੍ਹ 05 ਅਕਤੂਬਰ 2022: ਪੰਜਾਬ ਵਿਚ ਘੁਟਾਲੇ ਮਾਮਲਿਆਂ ਨੂੰ ਲੈ ਕੇ ਵੱਡੇ ਸਿਆਸੀ ਤੇ ਅਫ਼ਸਰ ਵਿਜੀਲੈਂਸ ਬਿਊਰੋ ਦੀ ਰਡਾਰ ‘ਤੇ ਹਨ, ਇਸਦੇ ਨਾਲ ਹੀ ਕਈ ਅਫਸਰਾਂ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ | ਇਸਦੇ ਨਾਲ ਹੀ ਹੁਣ ਵਿਜੀਲੈਂਸ ਬਿਊਰੋ ਵਲੋਂ ਲੁਧਿਆਣਾ ਵਿੱਚ 65 ਲੱਖ ਰੁਪਏ ਦੇ ਸਟਰੀਟ ਲਾਈਟ ਘੁਟਾਲੇ (Street light Scam) ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਸੰਦੀਪ ਸੰਧੂ (Sandeep Sandhu) ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਸੰਦੀਪ ਸੰਧੂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਵਿਜੀਲੈਂਸ ਬਿਊਰੋ ਨੇ ਦਾਅਵਾ ਕੀਤਾ ਹੈ ਕਿ ਸੰਧੂ ਨੇ ਦੁੱਗਣੇ ਭਾਅ ਸਟ੍ਰੀਟਲਾਈਟਾਂ ਦੀ ਖਰੀਦ ਲਈ ਸੌਦੇ ਨੂੰ ਪ੍ਰਭਾਵਿਤ ਅਤੇ ਲੱਖਾਂ ਰੁਪਏ ਦਾ ਵਿੱਤੀ ਲਾਭ ਪ੍ਰਾਪਤ ਕੀਤਾ ਹੈ । ਇਸਦੇ ਨਾਲ ਹੀ The post ਲੁਧਿਆਣਾ ‘ਚ 65 ਲੱਖ ਦੇ ਸਟ੍ਰੀਟ ਲਾਈਟ ਘੁਟਾਲੇ 'ਚ ਕੈਪਟਨ ਅਮਰਿੰਦਰ ਸਿੰਘ ਦੇ OSD ਸੰਦੀਪ ਸੰਧੂ ਖਿਲਾਫ ਕੇਸ ਦਰਜ appeared first on TheUnmute.com - Punjabi News. Tags:
|
ਦਿੱਲੀ 'ਚ ਮਾਸਕ ਨਾ ਪਾਉਣ ਵਾਲਿਆਂ ਨੂੰ ਹੁਣ ਨਹੀਂ ਲੱਗੇਗਾ ਜੁਰਮਾਨਾ, ਤਿੰਨ ਕੋਵਿਡ ਕੇਅਰ ਸੈਂਟਰ ਹੋਣਗੇ ਬੰਦ Wednesday 05 October 2022 05:50 AM UTC+00 | Tags: aam-aadmi-party arvind-kejriwal breaking-news cm-bhagwant-mann corona corona-omicron covid-19 covid-19-cases covid-19-cases-in-delhi covid-care-centers delhi delhi-disaster-management-authority delhi-health-department disaster-management-authority news omicron the-unmute-breaking-news the-unmute-update ਚੰਡੀਗੜ੍ਹ 05 ਅਕਤੂਬਰ 2022: ਕੋਰੋਨਾ ( Corona) ਮਾਮਲਿਆਂ ਵਿਚ ਆ ਰਹੀ ਕਮੀ ਕਾਰਨ ਡੀਡੀਐਮਏ (DDMA) ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਜਨਤਕ ਥਾਵਾਂ ‘ਤੇ ਮਾਸਕ ਨਾ ਪਾਉਣ ਵਾਲਿਆਂ ਨੂੰ ਹੁਣ ਜੁਰਮਾਨਾ ਨਹੀਂ ਲਗਾਇਆ ਜਾਵੇਗਾ। ਦਿੱਲੀ (Delhi) ਆਫ਼ਤ ਪ੍ਰਬੰਧਨ ਅਥਾਰਟੀ ਨੇ 01 ਅਕਤੂਬਰ ਤੋਂ ਮਾਸਕ ਨਾ ਪਾਉਣ ‘ਤੇ 500 ਰੁਪਏ ਦਾ ਜੁਰਮਾਨਾ ਖ਼ਤਮ ਕਰ ਦਿੱਤਾ ਹੈ। ਡੀਡੀਐਮਏ ਨੇ ਕੋਵਿਡ ਹਸਪਤਾਲਾਂ ਵਿੱਚ ਕੰਟਰੈਕਟ ਹੈਲਥ ਕੇਅਰ ਵਰਕਰਾਂ ਦੀ ਸੇਵਾ ਮਿਆਦ ਨੂੰ ਇਸ ਸਾਲ ਦੇ ਅੰਤ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਾਲ ਅਗਸਤ ਦੇ ਸ਼ੁਰੂ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਸਾਰੀਆਂ ਜਨਤਕ ਥਾਵਾਂ ‘ਤੇ ਮਾਸਕ ਪਹਿਨਣ ‘ਤੇ 500 ਰੁਪਏ ਦਾ ਜੁਰਮਾਨਾ ਲਗਾਉਣ ਦੀ ਗੱਲ ਕਹੀ ਸੀ। ਇਸਦੇ ਨਾਲ ਹੀ ਜੋ 03 ਕੋਵਿਡ ਕੇਅਰ ਸੈਂਟਰ (ਸੀ. ਸੀ. ਸੀ. ਸੀ.) ਬਣਾਏ ਗਏ ਹਨ, ਉਨ੍ਹਾਂ ਖਾਲੀ ਕਰਕੇ ਸੌਂਪਿਆ ਵਾਪਸ ਜਾਵੇਗਾ। ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਵਿੱਚ ਮੈਡੀਕਲ ਉਪਕਰਣ ਅਤੇ ਮੈਡੀਕਲ ਸਟੋਰਾਂ ਨੂੰ ਉਨ੍ਹਾਂ ਹਸਪਤਾਲਾਂ ਵਿੱਚ ਸ਼ਿਫਟ ਕੀਤਾ ਜਾਵੇਗਾ, ਜਿੱਥੇ ਇਸਦੀ ਜ਼ਰੂਰਤ ਹੋਵੇਗੀ।ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 33,318 ਤੱਕ ਰਹਿ ਗਈ ਹੈ ਜੋ ਕਿ ਕੁੱਲ ਕੇਸਾਂ ਦਾ 0.07 ਪ੍ਰਤੀਸ਼ਤ ਹੈ। The post ਦਿੱਲੀ ‘ਚ ਮਾਸਕ ਨਾ ਪਾਉਣ ਵਾਲਿਆਂ ਨੂੰ ਹੁਣ ਨਹੀਂ ਲੱਗੇਗਾ ਜੁਰਮਾਨਾ, ਤਿੰਨ ਕੋਵਿਡ ਕੇਅਰ ਸੈਂਟਰ ਹੋਣਗੇ ਬੰਦ appeared first on TheUnmute.com - Punjabi News. Tags:
|
ਰੂਪਨਗਰ ਵਿਖੇ ਥਰਮਲ ਪਲਾਂਟ ਦੇ ਅੰਦਰ ਝੁੱਗੀਆਂ 'ਚ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਤੋਂ ਮਦਦ ਦੀ ਕੀਤੀ ਅਪੀਲ Wednesday 05 October 2022 06:14 AM UTC+00 | Tags: aam-aadmi-party breaking-news news punajb-news rupnagar rupnagar-tharmal-palant slums-inside-the-thermal-plan the-unmute the-unmute-breaking-news the-unmute-latest-news the-unmute-punjabi-news ਚੰਡੀਗੜ੍ਹ 05 ਅਕਤੂਬਰ 2022: ਇਸ ਸਮੇਂ ਦੀ ਵੱਡੀ ਖ਼ਬਰ ਰੂਪਨਗਰ (Rupnagar) ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਦੇਰ ਰਾਤ ਥਰਮਲ ਪਲਾਂਟ ਦੇ ਅੰਦਰ ਝੁੱਗੀਆਂ ਵਿੱਚ ਭਿਆਨਕ ਅੱਗ ਲੱਗਣ ਕਾਰਨ ਲਗਭਗ 10 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ | ਇਹ ਅੱਗ ਕਿਵੇਂ ਲੱਗੀ ਫਿਲਹਾਲ ਕਰਨਾ ਦਾ ਪਤਾ ਨਹੀਂ ਲੱਗ ਸਕਿਆ ਪਰ ਇਸ ਭਿਆਨਕ ਹਾਦਸੇ ਵਿਚ ਝੁੱਗੀਆਂ ਅੰਦਰ ਜਰੂਰੀ ਘਰੇਲੂ ਵਸਤਾਂ ਮੋਟਰਸਾਈਕਲ, ਸਾਈਕਲ ਅਤੇ ਸਮਾਨ ਵੀ ਸੜ੍ਹ ਗਿਆ ਹੈ | ਇਸਦੇ ਨਾਲ ਹੀ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਦੇ ਸਕੂਲੀ ਬੈਗ ਤੱਕ ਸੜ੍ਹ ਗਏ | ਰਾਹਤ ਦੀ ਗੱਲ ਹੈ ਕਿ ਇਸ ਘਟਨਾ ਵਿਚ ਕਿਸੇ ਤਰਾਂ ਦੇ ਜਾਣੀ ਨੁਕਸਾਨ ਦੀ ਖ਼ਬਰ ਨਹੀਂ ਹੈ | ਇਨ੍ਹਾਂ ਝੁੱਗੀਆਂ ਦੇ ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ | The post ਰੂਪਨਗਰ ਵਿਖੇ ਥਰਮਲ ਪਲਾਂਟ ਦੇ ਅੰਦਰ ਝੁੱਗੀਆਂ ‘ਚ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਤੋਂ ਮਦਦ ਦੀ ਕੀਤੀ ਅਪੀਲ appeared first on TheUnmute.com - Punjabi News. Tags:
|
Mumbai: ਬਾਂਦਰਾ-ਵਰਲੀ ਸੀ ਲਿੰਕ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, 5 ਜਣਿਆ ਦੀ ਮੌਤ, 13 ਗੰਭੀਰ ਜ਼ਖਮੀ Wednesday 05 October 2022 06:43 AM UTC+00 | Tags: bandra bandra-police bandra-worli bandra-worli-sea-link-road breaking-news mumbai mumbai-latest-news news punjabi-news the-unmute-breaking-news the-unmute-punjabi-news worli worli-sea-link-road ਚੰਡੀਗੜ੍ਹ 05 ਅਕਤੂਬਰ 2022: ਮੁੰਬਈ ਦੇ ਬਾਂਦਰਾ-ਵਰਲੀ ਸੀ ਲਿੰਕ ਰੋਡ (Bandra-Worli sea link road) ‘ਤੇ ਬੁੱਧਵਾਰ ਤੜਕੇ ਇਕ ਤੇਜ਼ ਰਫਤਾਰ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ 5 ਜਣਿਆ ਦੀ ਮੌਤ ਹੋ ਗਈ ਅਤੇ 13 ਜਣੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਜਦਕਿ ਅੱਠ ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਕਾਰ ਸੜਕ ਕਿਨਾਰੇ ਖੜ੍ਹੀ ਐਂਬੂਲੈਂਸ, ਕਾਰ ਅਤੇ ਕੁਝ ਹੋਰ ਵਾਹਨਾਂ ਨਾਲ ਟਕਰਾ ਗਈ। ਦਰਅਸਲ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਜ਼ਖਮੀਆਂ ਨੂੰ ਲੈਣ ਲਈ ਕਾਰ ਅਤੇ ਐਂਬੂਲੈਂਸ ਬੁਲਾਈ ਗਈ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਇਨ੍ਹਾਂ ‘ਚੋਂ ਕੁਝ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਬਾਂਦਰਾ ਤੋਂ ਵਰਲੀ ਜਾਣ ਵਾਲੀ ਸੜਕ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਅਜੇ ਤੱਕ ਸਿਰਫ ਇਹੀ ਸੂਚਨਾ ਮਿਲੀ ਹੈ, ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। The post Mumbai: ਬਾਂਦਰਾ-ਵਰਲੀ ਸੀ ਲਿੰਕ ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ, 5 ਜਣਿਆ ਦੀ ਮੌਤ, 13 ਗੰਭੀਰ ਜ਼ਖਮੀ appeared first on TheUnmute.com - Punjabi News. Tags:
|
ਉੱਤਰਾਖੰਡ 'ਚ ਬਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 25 ਜਣਿਆਂ ਦੀ ਮੌਤ Wednesday 05 October 2022 07:00 AM UTC+00 | Tags: birokhal-area-of-pauri-garhwal. bjp breaking-news chief-minister-pushkar-singh-dhami nayar-river news pauri-garhwal pauri-garhwal-bus-accident police-and-sdrf river-nayar the-unmute the-unmute-breaking-news the-unmute-punjabi-news uttarakhand uttarakhand-chief-minister-pushkar-singh-dhami uttarakhand-dgp-ashok-kumar uttarakhand-government ਚੰਡੀਗੜ੍ਹ 05 ਅਕਤੂਬਰ 2022: ਉੱਤਰਾਖੰਡ (Uttarakhand) ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਪੌੜੀ ਗੜ੍ਹਵਾਲ (Pauri Garhwal) ਜ਼ਿਲ੍ਹੇ ਦੇ ਬੀਰੋਖਾਲ ਇਲਾਕੇ ਵਿੱਚ ਕਰੀਬ 45 ਤੋਂ 50 ਬਰਾਤੀਆਂ ਨਾਲ ਭਰੀ ਬੱਸ ਖੱਡ ਵਿੱਚ ਜਾ ਡਿੱਗੀ । ਇਸ ਬੱਸ ਹਾਦਸੇ ਵਿੱਚ 25 ਜਣਿਆਂ ਦੀ ਮੌਤ ਦੀ ਖ਼ਬਰ ਹੈ । ਪੁਲਿਸ ਅਤੇ SDRF ਨੇ ਬਚਾਅ ਮੁਹਿੰਮ ਚਲਾ ਕੇ 21 ਜਣਿਆਂ ਨੂੰ ਬਚਾਇਆ ਹੈ ਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਬਾਰਾਤੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਪੂਰਵੀ ਨਯਾਰ ਨਦੀ ਦੀ ਘਾਟੀ ‘ਚ ਜਾ ਡਿੱਗੀ। ਇਹ ਹਾਦਸਾ ਮੰਗਲਵਾਰ ਸ਼ਾਮ 7 ਵਜੇ ਵਾਪਰਿਆ ਹੈ । ਹਾਦਸੇ ਦੀ ਸੂਚਨਾ ਮਿਲਦੇ ਹੀ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਅਤੇ ਤਾਇਨਾਤ ਅਧਿਕਾਰੀਆਂ ਤੋਂ ਹਾਦਸੇ ਬਾਰੇ ਜਾਣਕਾਰੀ ਲਈ। ਇਸ ਦੌਰਾਨ ਮੁੱਖ ਮੰਤਰੀ ਧਾਮੀ ਨੂੰ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਲੋਕਾਂ ਨੇ ਇਲਾਕੇ ਦੀ ਮਾੜੀ ਸੜਕ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ। The post ਉੱਤਰਾਖੰਡ ‘ਚ ਬਰਾਤੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 25 ਜਣਿਆਂ ਦੀ ਮੌਤ appeared first on TheUnmute.com - Punjabi News. Tags:
|
ਵਾਲਮੀਕ ਭਾਈਚਾਰੇ ਵਲੋਂ ਰਾਵਣ ਦੇ ਬਲੀਦਾਨ ਦਿਵਸ ਵਜੋਂ ਮਨਾਇਆ ਜਾਵੇਗਾ ਦੁਸਹਿਰੇ ਦਾ ਤਿਉਹਾਰ Wednesday 05 October 2022 07:13 AM UTC+00 | Tags: breaking-news dussehra dussehra-festival dussehra-in-punjab hindu-festival news punjabi-news ram-leela ravana-sacrifice-day sri-muktsar-sahib the-unmute-breaking-news the-unmute-news the-unmute-punjabi-news valmik-community various-valmiki-organizations vijay-dashmi ਸ੍ਰੀ ਮੁਕਤਸਰ ਸਾਹਿਬ 05 ਅਕਤੂਬਰ 2022: ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿਖੇ ਵਾਲਮੀਕ ਭਾਈਚਾਰੇ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਵੱਲੋਂ ਦੁਸਹਿਰੇ (Dussehra) ਦਾ ਤਿਉਹਾਰ ਰਾਵਣ ਬਲੀਦਾਨ ਦਿਵਸ ਵਜੋਂ ਮਨਾਇਆ ਗਿਆ। ਇਸ ਸੰਬੰਧੀ ਬਾਲਮੀਕੀ ਚੌਕ ਦੇ ਵਿੱਚ ਰਾਵਣ ਪੂਜਾ ਦਾ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਕੀਤਾ ਗਿਆ ਹੈ । ਇਸ ਮੌਕੇ ਇਕੱਤਰ ਹੋਏ ਵਾਲਮੀਕੀ ਭਾਈਚਾਰੇ ਨਾਲ ਸਬੰਧਤ ਆਗੂਆਂ ਨੇ ਕਿਹਾ ਕਿ ਰਾਵਣ ਇਕ ਮਹਾਨ ਵਿਦਵਾਨ ਸੀ, ਉਸ ਦੀ ਛਵੀ ਨੂੰ ਗ਼ਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਰਾਵਣ ਦਾ ਪੁਤਲਾ ਹਰ ਸਾਲ ਸਾੜਿਆ ਜਾਂਦਾ ਹੈ, ਪਰ ਲੋਕ ਉਸ ਪੁਤਲੇ ਦੀਆਂ ਲੱਕੜਾਂ ਜਿਨ੍ਹਾਂ ਨੂੰ ਹੱਡੀਆਂ ਕਿਹਾ ਜਾਂਦਾ ਉਹ ਤੱਕ ਚੁੱਕ ਕੇ ਲੈ ਜਾਂਦੇ ਹਨ ਅਤੇ ਇਹ ਮਿੱਥ ਹੈ ਕਿ ਇਸ ਨਾਲ ਘਰ ਵਿਚ ਖੁਸ਼ੀਆਂ ਆਉਂਦੀਆਂ ਹਨ ਅਤੇ ਉਮਰ ਵੱਧਦੀ ਹੈ | ਉਨ੍ਹਾਂ ਕਿਹਾ ਕਿ ਜਿਸ ਸ਼ਖ਼ਸ ਦੇ ਪੁਤਲੇ ਦੀਆਂ ਲੱਕੜਾਂ ਤੋ ਲੋਕ ਖ਼ੁਸ਼ੀ ਦੀ ਆਸ ਰੱਖਦੇ ਹਨ ਉਹ ਆਪਣੇ ਸਮੇਂ ਦੇ ਵਿਚ ਕਿੰਨਾ ਮਹਾਨ ਰਾਜਾ ਅਤੇ ਗਿਆਤਾ ਹੋਵੇਗਾ। ਰਾਵਣ ਨੂੰ ਚਾਰਾਂ ਵੇਦਾਂ ਦਾ ਗਿਆਨ ਸੀ। ਇਸ ਮੌਕੇ ਵੱਡੀ ਗਿਣਤੀ ‘ਚ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਲੋਕ ਹਾਜ਼ਰ ਸਨ। The post ਵਾਲਮੀਕ ਭਾਈਚਾਰੇ ਵਲੋਂ ਰਾਵਣ ਦੇ ਬਲੀਦਾਨ ਦਿਵਸ ਵਜੋਂ ਮਨਾਇਆ ਜਾਵੇਗਾ ਦੁਸਹਿਰੇ ਦਾ ਤਿਉਹਾਰ appeared first on TheUnmute.com - Punjabi News. Tags:
|
ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਸਮਾਗਮ ਦਾ ਜਾਇਜ਼ਾ ਲੈਣ ਲਈ SGPC ਦਾ 5 ਮੈਂਬਰੀ ਵਫਦ ਪਾਕਿਸਤਾਨ ਲਈ ਰਵਾਨਾ Wednesday 05 October 2022 07:26 AM UTC+00 | Tags: breaking-news news sgpc shiromani-gurdwara-parbandhak-committee ਅੰਮ੍ਰਿਤਸਰ 05 ਅਕਤੂਬਰ 2022: ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮ ਦੀ ਰੂਪ ਰੇਖਾ ਦਾ ਜਾਇਜ਼ਾ ਲੈਣ ਲਈ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜ ਦੀ ਅਗਵਾਈ ਵਿਚ 5 ਮੈਬਰਾਂ ਦਾ ਵਫਦ ਵਿਚ ਪਾਕਿਸਤਾਨ ਲਈ ਰਵਾਨਾ ਹੋਇਆ ਹੈ । 30 ਅਕਤੂਬਰ ਨੂੰ ਸਾਕਾ ਪੰਜਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਾਕਾ ਨਨਕਾਣਾ ਸਾਹਿਬ ਵਿਖੇ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮ ਸੰਬੰਧੀ ਅੱਜ ਉਕਾਫ ਬੋਰਡ ਨਾਲ ਇਕ ਵਿਸ਼ੇਸ਼ ਮੀਟਿੰਗ ਸੰਬਧੀ ਪੰਜ ਮੈਂਬਰੀ ਵਫਦ ਨਾਲ ਅਸੀਂ ਪਾਕਿਸਤਾਨ ਜਾ ਰਹੇ ਹਾਂ | ਜਿੱਥੇ ਸਾਕਾ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਦੇ ਵਿਸ਼ੇਸ਼ ਸਮਾਗਮਾਂ ਸੰਬੰਧੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਅਤੇ ਸਾਨੂੰ 30 ਅਕਤੂਬਰ ਦੇ ਸਮਾਗਮਾਂ ਸੰਬੰਧੀ 200 ਦੇ ਕਰੀਬ ਜਥੇ ਦੀ ਮਨਜ਼ੂਰੀ ਮਿਲੀ ਹੈ ਅਤੇ ਅਸੀ ਮਿਥੀ ਤਾਰੀਖ਼ ਨੂੰ ਸਮਾਗਮਾਂ ਵਿਚ ਭਾਗ ਲਵਾਂਗੇ ਅਤੇ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੋ ਦਿਨ ਹਟ ਕੇ ਸਮਾਗਮ ਕਰਵਾਏ ਜਾਣਗੇ। ਇਸ ਸੰਬਧੀ ਪੂਰੀ ਗੱਲਬਾਤ ਕਰਨ ਤੋ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਸ਼ਾਮ ਵਤਨ ਵਾਪਸੀ ਕਰਨਗੇ ਅਤੇ ਬਾਕੀ ਵਫਦ ਵਲੋਂ ਕੱਲ੍ਹ ਵਤਨ ਵਾਪਸੀ ਕੀਤੀ ਜਾਵੇਗੀ। The post ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਸਮਾਗਮ ਦਾ ਜਾਇਜ਼ਾ ਲੈਣ ਲਈ SGPC ਦਾ 5 ਮੈਂਬਰੀ ਵਫਦ ਪਾਕਿਸਤਾਨ ਲਈ ਰਵਾਨਾ appeared first on TheUnmute.com - Punjabi News. Tags:
|
ਪੰਜਾਬ 'ਚ ਪਹਿਲੀ ਵਾਰ ਸਿਰਫ 6 ਮਹੀਨਿਆਂ 'ਚ GST ਕਲੈਕਸ਼ਨ 10000 ਕਰੋੜ ਤੋਂ ਪਾਰ Wednesday 05 October 2022 07:37 AM UTC+00 | Tags: aam-aadmi-party bhagwant-mann breaking-news chief-minister-bhagwant-mann cm-bhagwant-mann congress gst gst-collection news punjab punjab-congress punjab-finance-commission-panchayats punjab-finance-department punjab-government the-unmute-breaking-news the-unmute-punjabi-news ਚੰਡੀਗੜ੍ਹ 05 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਪੰਜਾਬ ‘ਚ ਪਹਿਲੀ ਵਾਰ ਸਿਰਫ 6 ਮਹੀਨਿਆਂ ‘ਚ ਜੀਐੱਸਟੀ ਕਲੈਕਸ਼ਨ (GST collection) 10000 ਕਰੋੜ ਨੂੰ ਪਾਰ ਕਰ ਗਿਆ ਹੈ। ਜਿਕਰਯੋਗ ਹੈ ਕਿ 2021 ਦੇ 6 ਮਹੀਨਿਆਂ ਵਿੱਚ 8650 ਕਰੋੜ ਜੀਐਸਟੀ ਦੀ ਵਸੂਲੀ ਹੋਈ | ਮਾਨ ਸਰਕਾਰ ਨੇ ਪਹਿਲੇ 6 ਮਹੀਨਿਆਂ ਵਿੱਚ 10604 ਕਰੋੜ ਦੀ ਵਸੂਲੀ ਦਰਜ ਕੀਤੀ ਹੈ। ਪੰਜਾਬ ਨੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ ਵਿੱਚ 22.6% ਦਾ ਵਾਧਾ ਦਰਜ ਕੀਤਾ ਹੈ। ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਤੀ ਹੈ। The post ਪੰਜਾਬ ‘ਚ ਪਹਿਲੀ ਵਾਰ ਸਿਰਫ 6 ਮਹੀਨਿਆਂ ‘ਚ GST ਕਲੈਕਸ਼ਨ 10000 ਕਰੋੜ ਤੋਂ ਪਾਰ appeared first on TheUnmute.com - Punjabi News. Tags:
|
ਦੋਹਾ 'ਚ ਸਟ੍ਰੀਟ ਚਾਈਲਡ ਫੁੱਟਬਾਲ ਵਿਸ਼ਵ ਕੱਪ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਬੱਚਿਆਂ ਨੂੰ ਮੀਤ ਹੇਅਰ ਨੇ ਦਿੱਤੀਆਂ ਸ਼ੁਭਕਾਮਨਾਵਾਂ Wednesday 05 October 2022 07:51 AM UTC+00 | Tags: aam-aadmi-party breaking-news cm-bhagwant-mann doha meet-hayer punjab-government punjab-sports-minister qatar roorka-kalan state-sports-minister-gurmeet-singh-meet-hayer street-child-football-world-cup the-unmute-latest-news the-unmute-report youth-football-club ਚੰਡੀਗੜ੍ਹ 05 ਅਕਤੂਬਰ 2022: ਦੋਹਾ (ਕਤਰ) ਵਿਖੇ 7 ਤੋਂ 15 ਅਕਤੂਬਰ ਤੱਕ ਹੋਣ ਵਾਲੇ ਸਟ੍ਰੀਟ ਚਾਈਲਡ ਫੁੱਟਬਾਲ ਵਿਸ਼ਵ ਕੱਪ-2022 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਬੱਚਿਆਂ ਨੂੰ ਦੋਹਾ ਲਈ ਰਵਾਨਾ ਹੋਣ ਤੋਂ ਪਹਿਲਾਂ ਅੱਜ ਯੂਥ ਫੁੱਟਬਾਲ ਕਲੱਬ (ਵਾਈ.ਐਫ.ਸੀ.) ਰੁੜਕਾ ਕਲਾਂ ਵਿਖੇ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ਼ ਤੌਰ ‘ਤੇ ਪਹੁੰਚੇ । ਇਸ ਮੌਕੇ ਖੇਡ ਮੰਤਰੀ ਨੇ ਬੱਚਿਆਂ ਨਾਲ ਫੁੱਟਬਾਲ ਖੇਡ ਕੇ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | The post ਦੋਹਾ ‘ਚ ਸਟ੍ਰੀਟ ਚਾਈਲਡ ਫੁੱਟਬਾਲ ਵਿਸ਼ਵ ਕੱਪ ‘ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਬੱਚਿਆਂ ਨੂੰ ਮੀਤ ਹੇਅਰ ਨੇ ਦਿੱਤੀਆਂ ਸ਼ੁਭਕਾਮਨਾਵਾਂ appeared first on TheUnmute.com - Punjabi News. Tags:
|
ਕੱਚੇ ਮੁਲਾਜ਼ਮਾ ਨੇ ਦੁਸਹਿਰੇ ਮੌਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ Wednesday 05 October 2022 08:09 AM UTC+00 | Tags: aam-aadmi-party breaking-news cm-bhagwant-mann dussehra dussehra-festival dussehra-in-punjab ews festival-of-dussehra hindu news punjab ram-leela sri-muktsar-sahib the-unmute-breaking-news vijay-dashmi ਬਠਿੰਡਾ 05 ਅਕਤੂਬਰ 2022: ਬਠਿੰਡਾ ‘ਚ ਅੱਜ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਉੱਤੇ ਅੱਧ ਕੱਚੇ ਮੁਲਾਜ਼ਮਾਂ ਨੇ ਦੁਸਹਿਰੇ (Dussehra) ਦੇ ਤਿਉਹਾਰ ਨੂੰ ਕਾਲਾ ਦਿਨ ਮਨਾਉਂਦਿਆ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਹੈ । ਇਸ ਮੌਕੇ ਦੇ ਉਤੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਤੇ ਬੀਤੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਵਿਚਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਾਡੀ ਮੁੱਖ ਮੰਗ ਹੈ ਕਿ ਸਰਕਾਰੀ ਵਿਭਾਗਾਂ ਵਿਚ ਇਨਲਿਸਟਮੈਂਟ, ਆਊਟਸੋਰਸ, ਠੇਕੇਦਾਰਾਂ ਅਤੇ ਕੰਪਨੀਆਂ ਅਧੀਨ ਬੀਤੇ ਕਈ ਵਰ੍ਹਿਆਂ ਤੋਂ ਕੰਮ ਕਰਦੇ ਵਰਕਰਾਂ ਨੂੰ ਉਨ੍ਹਾਂ ਦੇ ਸਬੰਧਤ ਵਿਭਾਗਾਂ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਪੱਕਾ ਕੀਤਾ ਜਾਵੇ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਮੇਤ ਕਈ ਵਿਭਾਗਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਅਧੀਨ ਨਾ ਕੀਤਾ ਜਾਵੇ, ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਲ ਸਪਲਾਈ ਦੀਆਂ ਸਕੀਮਾਂ ਨੂੰ ਚਾਲੂ ਰੱਖਿਆ ਜਾਵੇ। ਬੁਲਾਰਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ 7 ਅਕਤੂਬਰ ਨੂੰ ਧੂਰੀ ਵਿਖੇ ਸਟੇਟ ਹਾਈਵੇ ਜਾਮ ਕਰਨ ਦਾ ਪ੍ਰੋਗਰਾਮ ਹੈ, ਉਨ੍ਹਾਂ ਕਿਹਾ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਠੇਕਾ ਮੁਲਾਜ਼ਮ ਪਰਿਵਾਰਾਂ ਸਮੇਤ ਪਹੁੰਚਣਗੇ। The post ਕੱਚੇ ਮੁਲਾਜ਼ਮਾ ਨੇ ਦੁਸਹਿਰੇ ਮੌਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ appeared first on TheUnmute.com - Punjabi News. Tags:
|
ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਨੇ ਦੁਸਹਿਰੇ ਮੌਕੇ CM ਮਾਨ ਤੇ ਹੋਰ ਕੈਬਿਨਟ ਮੰਤਰੀਆਂ ਦਾ ਫੂਕਿਆ ਪੁਤਲਾ Wednesday 05 October 2022 08:24 AM UTC+00 | Tags: aam-aadmi-party breaking-news cm-bhagwant-mann dussehra dussehra-in-punjab news patiala punjab-government the-unmute-breaking-news the-unmute-punjabi-news water-supply-sanitation-workers-union ਪਟਿਆਲਾ 05 ਅਕਤੂਬਰ 2022: ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ (Water Supply Sanitation Workers Union) ਵੱਲੋਂ ਦੁਸਹਿਰੇ ਵਾਲੇ ਦਿਨ ਪੰਜਾਬ ਸਰਕਾਰ ਦੇ ਅਲੱਗ ਅਲੱਗ ਮੰਤਰੀਆਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਸ ਦੌਰਾਨ ਪਟਿਆਲਾ ਵਿਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ ਦੁਸਹਿਰੇ ਵਾਲੇ ਦਿਨ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਪੁਤਲੇ ਬਣਾ ਕੇ ਉਨ੍ਹਾਂ ਨੂੰ ਅਗਨੀ ਭੇਟ ਕੀਤੀ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਡੇ ਵਾਸਤੇ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਬ੍ਰਹਮ ਸ਼ੰਕਰ ਜਿੰਪਾ ਹੀ ਰਾਵਣ, ਕੁੰਭਕਰਨ ਅਤੇ ਮੇਘਨਾਥ ਹਨ ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਨ੍ਹਾਂ ਨੇ ਸਾਡੇ ਨਾਲ ਬਹੁਤ ਵੱਡੇ ਵਾਅਦੇ ਕੀਤੇ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਲੀਡਰ ਰਾਵਣ ਬਣ ਗਏ | ਉੱਥੇ ਹੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਜ ਦੇ ਲੀਡਰ ਵੀ ਕਿਸੇ ਰਾਵਣ ਤੋਂ ਘੱਟ ਨਹੀਂ ਕਿਉਂਕਿ ਰਾਵਣ ਵਿੱਚ ਜੋ ਹੰਕਾਰ ਸੀ ਉਹੀ ਹੰਕਾਰ ਅੱਜ ਦੇ ਇਨ੍ਹਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਵਿੱਚ ਹੈ | ਇਸ ਕਰਕੇ ਅਸੀਂ ਰਾਵਣ ਦਾ ਪੁਤਲਾ ਨਹੀਂ ਬਲਕਿ ਪੰਜਾਬ ਦੇ ਇਨ੍ਹਾਂ ਰਾਵਣਾਂ ਦੇ ਪੁਤਲੇ ਫੂਕ ਰਹੇ ਹਾਂ | The post ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਨੇ ਦੁਸਹਿਰੇ ਮੌਕੇ CM ਮਾਨ ਤੇ ਹੋਰ ਕੈਬਿਨਟ ਮੰਤਰੀਆਂ ਦਾ ਫੂਕਿਆ ਪੁਤਲਾ appeared first on TheUnmute.com - Punjabi News. Tags:
|
ਅਰੁਣਾਚਲ ਪ੍ਰਦੇਸ਼ 'ਚ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ, ਇੱਕ ਪਾਇਲਟ ਦੀ ਮੌਤ Wednesday 05 October 2022 08:33 AM UTC+00 | Tags: arunachal arunachal-pradesh arunachal-pradesh-latest-news breaking-news cheetah-helicopter helicoptercrash helicopter-crashed-in-arunachal indian-army indian-army-crashed-in-arunachal indian-cheetah-helicopter news northeast-india tawang the-unmute-breaking-news the-unmute-punjabi-news ਚੰਡੀਗੜ੍ਹ 05 ਅਕਤੂਬਰ 2022: ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ (Cheetah helicopter) ਅੱਜ ਅਰੁਣਾਚਲ ਪ੍ਰਦੇਸ਼ (Arunachal Pradesh) ਦੇ ਤਵਾਂਗ ਇਲਾਕੇ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਇੱਕ ਪਾਇਲਟ ਦੀ ਮੌਤ ਦੀ ਖ਼ਬਰ ਹੈ । ਫੌਜ ਦੇ ਅਧਿਕਾਰੀ ਨੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਹਾਦਸੇ ਵਾਲੀ ਥਾਂ ‘ਤੇ ਬਚਾਅ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹਨ । ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫੌਜ ਦੇ ਇੱਕ ਅਧਿਕਾਰੀ ਮੁਤਾਬਕ ਇਹ ਹਾਦਸਾ ਸਵੇਰੇ 10 ਵਜੇ ਦੇ ਕਰੀਬ ਵਾਪਰਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਟੀਮ ਮੌਕੇ ‘ਤੇ ਪਹੁੰਚੀਆਂ ਹਨ, ਦੋਵੇਂ ਗੰਭੀਰ ਜ਼ਖਮੀ ਪਾਇਲਟਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ । ਦੋ ਪਾਇਲਟਾਂ ਵਿੱਚੋਂ ਇੱਕ ਲੈਫਟੀਨੈਂਟ ਕਰਨਲ ਸੌਰਭ ਯਾਦਵ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ । ਦੂਜੇ ਪਾਇਲਟ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹੋਰ ਜਾਣਕਾਰੀ ਦੀ ਉਡੀਕ ਹੈ…..
The post ਅਰੁਣਾਚਲ ਪ੍ਰਦੇਸ਼ ‘ਚ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ, ਇੱਕ ਪਾਇਲਟ ਦੀ ਮੌਤ appeared first on TheUnmute.com - Punjabi News. Tags:
|
ਆਪ੍ਰੇਸ਼ਨ ਲੋਟਸ ਮਾਮਲੇ 'ਚ ਵਿਜੀਲੈਂਸ ਬਿਊਰੋ 'ਆਪ' ਦੇ 7 ਹੋਰ ਵਿਧਾਇਕਾਂ ਦੇ ਬਿਆਨ ਕਰੇਗੀ ਦਰਜ Wednesday 05 October 2022 08:49 AM UTC+00 | Tags: aam-aadmi-party arvind-kejriwal ashwani-sharma bhagwant-mann bjp bjp-president-ashwani-sharma breaking-news chandigarh cm-bhagwant-mann congress operation-lotus-case punjab-bjp punjabi-news punjab-police punjab-vigilance-bureau the-unmute-breaking-news the-unmute-news the-unmute-punjabi-news ਚੰਡੀਗੜ੍ਹ 05 ਅਕਤੂਬਰ 2022: ਪੰਜਾਬ ‘ਚ ਆਪ੍ਰੇਸ਼ਨ ਲੋਟਸ (Operation Lotus) ਤਹਿਤ ‘ਆਪ’ ਵਿਧਾਇਕਾਂ ਦੀ ਖਰੀਦੋ ਫਰੋਖਤ ਦੇ ਮਾਮਲੇ ‘ਚ ਪੰਜਾਬ ਵਿਜੀਲੈਂਸ ਬਿਊਰੋ ਆਮ ਆਦਮੀ ਪਾਰਟੀ ਦੇ 7 ਹੋਰ ਵਿਧਾਇਕਾਂ ਦੇ ਬਿਆਨ ਦਰਜ ਕਰੇਗੀ। ਇਸ ਮਾਮਲੇ ਵਿਚ ਹੁਣ ਤੱਕ ਵਿਜੀਲੈਂਸ ਨੇ ਸਿਰਫ਼ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਦੇ ਹੀ ਬਿਆਨ ਦਰਜ ਕੀਤੇ ਹਨ। ‘ਆਪ’ ਵਿਧਾਇਕਾਂ ਨੇ ਡੀਜੀਪੀ ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਗਈ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਧਮਕੀਆਂ ਵੀ ਦਿੱਤੀਆਂ ਹਨ | ਵਿਜੀਲੈਂਸ ਬਿਊਰੋ ਨੇ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਸੀ ਪਰ ਅਜੇ ਤੱਕ ਕਿਸੇ ਵਿਅਕਤੀ ਦਾ ਨਾਮ ਨਹੀਂ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਵੱਲੋਂ ਬਿਆਨ ਦਰਜ ਕਰਵਾਏ ਗਏ ਹਨ । ਹੁਣ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੌੜੀ, ਬੱਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਹੈਪੀ, ਬੁਢਲਾਡਾ ਦੇ ਵਿਧਾਇਕ ਬੁੱਧਰਾਮ, ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਨਾਹਰ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਅਤੇ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਕੇ ਦੇ ਬਿਆਨ ਦਰਜ ਕੀਤੇ ਜਾਣਗੇ। The post ਆਪ੍ਰੇਸ਼ਨ ਲੋਟਸ ਮਾਮਲੇ ‘ਚ ਵਿਜੀਲੈਂਸ ਬਿਊਰੋ ‘ਆਪ’ ਦੇ 7 ਹੋਰ ਵਿਧਾਇਕਾਂ ਦੇ ਬਿਆਨ ਕਰੇਗੀ ਦਰਜ appeared first on TheUnmute.com - Punjabi News. Tags:
|
ਸਿਰਫ਼ ਕਾਂਗਰਸ ਪਾਰਟੀ ਹੀ ਭਾਜਪਾ ਨੂੰ ਦੇ ਸਕਦੀ ਹੈ ਟੱਕਰ: ਡਾ. ਧਰਮਵੀਰ ਗਾਂਧੀ Wednesday 05 October 2022 08:59 AM UTC+00 | Tags: aam-aadmi-party bharat-jodo-yatra bjp breaking-news cm-bhagwant-mann congress congress-leader-rahul-gandhi dr-dharamvir-gandhi patiala-latest-news patiala-news punjab-congress rahul-gandhi rss shiromani-akali-dal the-unmute-breaking-news the-unmute-latest-update the-unmute-punjabi-news the-unmute-update ਪਟਿਆਲਾ 05 ਅਕਤੂਬਰ 2022: ਪੰਜਾਬ ਵਿੱਚ ਜਿਵੇਂ ਹੀ ਆਮ ਆਦਮੀ ਪਾਰਟੀ ਨੇ ਵੱਡੀਆਂ ਜਿੱਤਾਂ ਪ੍ਰਾਪਤ ਕਰਕੇ ਆਪਣੀ ਸਰਕਾਰ ਬਣਾਈ ਹੈ, ਉੱਥੇ ਹੀ ਪੰਜਾਬ ਵਿੱਚ ਦੂਜੀਆਂ ਪਾਰਟੀਆਂ ਦੇ ਖ਼ਤਮ ਹੋਣ ਦੇ ਆਸਾਰ ਵੀ ਲਗਾਏ ਜਾ ਰਹੇ ਹਨ | ਜਿੱਥੇ ‘ਆਪ’ ਦੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਹੁਣ ਅਕਾਲੀ ਦਲ ਅਤੇ ਕਾਂਗਰਸ ( Congress) ਦੀ ਪੰਜਾਬ ਵਿੱਚ ਵਾਪਸੀ ਕਰਨ ‘ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ, ਉੱਥੇ ਹੀ ਹੁਣ ਪੰਜਾਬ ਵਿਚ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਪਾਰ ਲਗਾਉਣ ਲਈ ਡਾ. ਧਰਮਵੀਰ ਗਾਂਧੀ (Dr. Dharamvir Gandhi) ਨੇ ਟਵੀਟ ਕਰਕੇ ਕਾਂਗਰਸ ਨੂੰ ਪੰਜਾਬ ਵਿੱਚ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ । ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਧਰਮਵੀਰ ਗਾਂਧੀ (Dr. Dharamvir Gandhi) ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਵਿਰੋਧੀ ਧਿਰ ਮਜ਼ਬੂਤ ਨਾ ਹੋਈ ਤਾਂ ਫਿਰ ਪੰਜਾਬ ਵਿਚ ਤਾਨਾਸ਼ਾਹੀ ਰਾਜ ਆ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਜਮਹੂਰੀਅਤ ਦਾ ਘਾਣ ਹੋ ਰਿਹਾ ਅਤੇ ਰਾਜਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸੱਤ ਅੱਠ ਸਾਲਾਂ ਦੀ ਰਾਜਨੀਤੀ ਦੌਰਾਨ ਸੀਬੀਆਈ ਇਨਕਮ ਟੈਕਸ ਅਤੇ ਈਡੀ ਅਤੇ ਸੁਪਰੀਮ ਕੋਰਟ ਦੇ ਜੱਜ ਜੋ ਕਿ ਜਮਹੂਰੀਅਤ ਦੀ ਰਾਖੀ ਕਰਨ ਵਾਸਤੇ ਇਹ ਸੰਸਥਾਵਾਂ ਬਣਾਈਆਂ ਗਈਆਂ ਸੀ ਪਰ ਅੱਜ ਇਨ੍ਹਾਂ ਵਿਚ ਘੁਸਪੈਠ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਨੂੰ ਦ੍ਰਿੜ੍ਹਤਾ ਨਜ਼ਰ ਆਉਂਦੀ ਹੈ ਬੇਸ਼ੱਕ ਕਾਂਗਰਸ ਪਾਰਟੀ ਨੇ ਵੀ ਆਪਣੇ ਕਾਰਜਕਾਲ ਦੌਰਾਨ ਬਹੁਤ ਗ਼ਲਤੀਆਂ ਅਤੇ ਗੜਬੜੀਆਂ ਕੀਤੀਆਂ, ਪਰ ਅੱਜ ਦੇ ਸਮੇਂ ਵਿਚ ਕਾਂਗਰਸੀ ਹੀ ਇਕ ਅਜਿਹੀ ਪਾਰਟੀ ਨਜ਼ਰ ਆ ਰਹੀ ਹੈ ਜੋ ਕਿ ਜਮੂਹਰੀਅਤ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ ਜਿਵੇਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਵਿਚ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਰਾਹੁਲ ਗਾਂਧੀ ਦੁਆਰਾ ਦਿੱਤੀ ਜਾ ਰਹੀ ਸਪੀਚ ਤੋਂ ਦ੍ਰਿੜ੍ਹਤਾ ਨਜ਼ਰ ਆਉਂਦੀ ਹੈ ਕਿ ਇਹ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜੋ ਆਰ ਐੱਸ ਐੱਸ ਦੇ ਏਜੰਡੇ ਨੂੰ ਫੇਲ੍ਹ ਸਾਬਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਵਿੱਚ ਖੇਤਰੀ ਪਾਰਟੀ ਅਕਾਲੀ ਦਲ ਨੇ ਕੇਂਦਰ ਦੀ ਗੋਦ ਵਿੱਚ ਬੈਠ ਕੇ ਆਪਣੇ ਖੇਤਰੀ ਅਧਿਕਾਰ ਨੂੰ ਛਿੱਕੇ ਟੰਗ ਦਿੱਤਾ, ਉਸ ਤੋਂ ਕੋਈ ਵੀ ਆਸ ਨਹੀਂ ਕੀਤੀ ਜਾ ਸਕਦੀ ਅਤੇ ਸਿਰਫ਼ ਕਾਂਗਰਸ ਪਾਰਟੀ ਵਿਚ ਹੀ ਇਕ ਦ੍ਰਿੜ੍ਹਤਾ ਨਜ਼ਰ ਆਉਂਦੀ ਹੈ ਜੋ ਕਿ ਜਮਹੂਰੀ ਹੱਕਾਂ ਦੀ ਰਾਖੀ ਕਰ ਸਕਦੀ ਹੈ | The post ਸਿਰਫ਼ ਕਾਂਗਰਸ ਪਾਰਟੀ ਹੀ ਭਾਜਪਾ ਨੂੰ ਦੇ ਸਕਦੀ ਹੈ ਟੱਕਰ: ਡਾ. ਧਰਮਵੀਰ ਗਾਂਧੀ appeared first on TheUnmute.com - Punjabi News. Tags:
|
ਪੰਜਾਬ ਨੇ ਪਹਿਲੀ ਵਾਰ 6 ਮਹੀਨਿਆਂ 'ਚ 10 ਹਜ਼ਾਰ ਕਰੋੜ GST ਦਾ ਅੰਕੜਾ ਕੀਤਾ ਪਾਰ: ਹਰਪਾਲ ਚੀਮਾ Wednesday 05 October 2022 09:09 AM UTC+00 | Tags: aam-aadmi-party advocate-harpal-singh-cheema bhagwant-mann breaking-news chief-minister-bhagwant-mann cm-bhagwant-mann congress gst gst-collection harpal-singh-cheema news punjab punjab-congress punjab-finance-commission-panchayats punjab-finance-department punjab-government punjab-gst-collection the-unmute-breaking-news the-unmute-punjabi-news ਚੰਡੀਗੜ੍ਹ 05 ਅਕਤੂਬਰ 2022: ਪੰਜਾਬ (Punjab) ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ ਚਾਲੂ ਵਿੱਤੀ ਸਾਲ ਦੌਰਾਨ 10604 ਕਰੋੜ ਰੁਪਏ ਜੀ.ਐਸ.ਟੀ (GST) ਵਜੋਂ ਵਸੂਲੇ ਹਨ ਜਿਸ ਨਾਲ ਸੂਬੇ ਵੱਲੋਂ ਜੀ.ਐਸ.ਟੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਛੇ ਮਹੀਨਿਆਂ ਵਿੱਚ 10 ਹਜ਼ਾਰ ਦਾ ਅੰਕੜਾ ਪਾਰ ਕੀਤਾ ਗਿਆ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਚਾਲੂ ਵਿੱਤੀ ਸਾਲ ਦੌਰਾਨ ਜੀਐਸਟੀ ਵਸੂਲੀ ਵਿੱਚ 22.6 ਫੀਸਦੀ ਦੀ ਵਾਧਾ ਦਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ 8650 ਕਰੋੜ ਰੁਪਏ ਦੀ ਜੀ.ਐਸ.ਟੀ. ਉਗਰਾਹੀ ਹੋਈ ਸੀ ਜਦਕਿ ਮੌਜੂਦਾ ਸਾਲ ਦੌਰਾਨ ਸੂਬੇ ਨੇ ਕੁੱਲ 10604 ਕਰੋੜ ਰੁਪਏ ਦੀ ਜੀ.ਐਸ.ਟੀ. ਉਗਰਾਹੀ ਨਾਲ 1954 ਕਰੋੜ ਰੁਪਏ ਹੋਰ ਕਮਾਏ ਹਨ। ਸਤੰਬਰ 2022 ਦੇ ਜੀਐਸਟੀ ਦੇ ਅੰਕੜਿਆਂ ਦਾ ਖੁਲਾਸਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ 22 ਫੀਸਦੀ ਦੀ ਵਿਕਾਸ ਦਰ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤੰਬਰ 2021 ਵਿੱਚ 1402 ਰੁਪਏ ਦੀ ਕੁਲੈਕਸ਼ਨ ਦੇ ਮੁਕਾਬਲੇ ਇਸ ਸਾਲ ਸਤੰਬਰ ਵਿੱਚ ਜੀਐਸਟੀ ਕੁਲੈਕਸ਼ਨ 1710 ਕਰੋੜ ਰੁਪਏ ਰਹੀ। ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿੱਤੀ ਸਾਲ 2022-23 ਲਈ ਆਪਣੇ ਪਹਿਲੇ ਬਜਟ ਵਿੱਚ 20,550 ਕਰੋੜ ਰੁਪਏ ਦੀ ਜੀ.ਐਸ.ਟੀ ਉਗਰਾਹੀ ਦਾ ਅਨੁਮਾਨ ਲਗਾਇਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਨੇ ਪਹਿਲੇ ਛੇ ਮਹੀਨਿਆਂ ਵਿੱਚ 50 ਪ੍ਰਤੀਸ਼ਤ ਤੋਂ ਵੱਧ ਦੀ ਪ੍ਰਾਪਤੀ ਕੀਤੀ ਹੈ ਅਤੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਜੀਐਸਟੀ ਦੀ ਉਗਰਾਹੀ ਵਿੱਚ ਚੰਗੇ ਵਾਧੇ ਦੀ ਉਮੀਦ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਾਅਲੀ ਬਿਲਿੰਗ ਨੂੰ ਰੋਕਣ ਦੇ ਨਾਲ-ਨਾਲ ਸਾਰੀਆਂ ਖਾਮੀਆਂ ਨੂੰ ਦੂਰ ਕਰਨ ਲਈ ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2022 ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਹੈ, ਜਿਸ ਨਾਲ ਨਾ ਸਿਰਫ਼ ਵਪਾਰੀਆਂ ਨੂੰ ਫਾਇਦਾ ਹੋਵੇਗਾ ਸਗੋਂ ਸੂਬੇ ਦੇ ਆਪਣੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ। The post ਪੰਜਾਬ ਨੇ ਪਹਿਲੀ ਵਾਰ 6 ਮਹੀਨਿਆਂ ‘ਚ 10 ਹਜ਼ਾਰ ਕਰੋੜ GST ਦਾ ਅੰਕੜਾ ਕੀਤਾ ਪਾਰ: ਹਰਪਾਲ ਚੀਮਾ appeared first on TheUnmute.com - Punjabi News. Tags:
|
ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ 'ਚ 'ਆਪ' ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ Wednesday 05 October 2022 09:21 AM UTC+00 | Tags: aam-aadmi-party breaking-news cm-bhagwant-mann market-committee-secretary-gurpreet-singh mla-jagdeep-singh-kaka-brar news paddy-crop punjab-garin-market purchase-of-paddy-crop sri-muktsar-sahib-grain-market the-unmute-breaking the-unmute-breaking-news the-unmute-punjabi-news ਸ੍ਰੀ ਮੁਕਤਸਰ ਸਾਹਿਬ 05 ਅਕਤੂਬਰ 2022: ਸ੍ਰੀ ਮੁਕਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਅੱਜ ਨਵੀਂ ਦਾਣਾ ਮੰਡੀ ਵਿਚ ਝੋਨੇ ਦੀ ਪਹਿਲੀ ਢੇਰੀ ਦੀ ਖਰੀਦ ਦਾ ਰਸਮੀ ਉਦਘਾਟਨ ਕੀਤਾ | ਇਸ ਮੌਕੇ ਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਝੋਨੇ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਖ਼ਰੀਦ ਦੌਰਾਨ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਮਜ਼ਦੂਰਾਂ ਵੱਲੋਂ ਲੇਬਰ ਦੇ ਰੇਟਾਂ ਵਿਚ ਕੀਤੇ ਗਏ ਘੱਟ ਵਾਧੇ ਨੂੰ ਲੈ ਕੇ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ ਦੇ ਮਾਮਲੇ ‘ਚ ਉਨ੍ਹਾਂ ਨੇ ਕਿਹਾ ਕਿ ਇਹ ਮਸਲੇ ਸੁਲਝਾ ਲਏ ਜਾਣਗੇ | ਇਸ ਮੌਕੇ ‘ਤੇ ਮਾਰਕੀਟ ਕਮੇਟੀ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਖਰੀਦ ਨੂੰ ਲੈ ਕੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਦੇ ਵਿੱਚ ਸੁੱਕਾ ਝੋਨਾ ਲੈ ਕੇ ਆਉਣ। The post ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ‘ਚ ‘ਆਪ’ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ appeared first on TheUnmute.com - Punjabi News. Tags:
|
ਮੁੰਬਈ 'ਚ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ Wednesday 05 October 2022 09:28 AM UTC+00 | Tags: breaking-news db-marg-police-station india-news mukesh-ambani mumbai-latest-news mumbai-news mumbai-police news sir-hn-reliance-foundation-hospital the-unmute the-unmute-breaking-news the-unmute-news the-unmute-punjabi-news ਚੰਡੀਗੜ੍ਹ 05 ਅਕਤੂਬਰ 2022: ਮੁੰਬਈ ਦੇ ਸਰ ਐੱਚ.ਐੱਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ (Sir HN Reliance Foundation Hospital) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹਸਪਤਾਲ ਦੇ ਲੈਂਡਲਾਈਨ ਨੰਬਰ ‘ਤੇ ਇਹ ਧਮਕੀ ਭਰੀ ਕਾਲ ਆਈ, ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਮਾਮਲੇ ‘ਚ ਮੁੰਬਈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰਾਤ 12:57 ‘ਤੇ ਇਕ ਅਣਪਛਾਤੇ ਨੰਬਰ ਤੋਂ ਧਮਕੀ ਭਰਿਆ ਫੋਨ ਆਇਆ। ਅਧਿਕਾਰੀਆਂ ਮੁਤਾਬਕ ਡੀਬੀ ਮਾਰਗ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। The post ਮੁੰਬਈ ‘ਚ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ appeared first on TheUnmute.com - Punjabi News. Tags:
|
ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਬੈਂਡ-ਬਾਜਿਆਂ ਨਾਲ CM ਮਾਨ, ਕੇਜਰੀਵਾਲ ਤੇ ਇੰਦਰਬੀਰ ਸਿੰਘ ਨਿੱਜਰ ਦੇ ਪੁਤਲੇ ਫੂਕੇ Wednesday 05 October 2022 10:15 AM UTC+00 | Tags: aam-aadmi-party amritsar-news anrvind-kejriwal breaking-news chief-minister-bhagwant-mann cm-bhagwant-mann congress dushera inderbir-singh-nijjar news the-unmute-breaking-news the-unmute-punjab the-unmute-punjabi-news ਅੰਮ੍ਰਿਤਸਰ 05 ਅਕਤੂਬਰ 2022: ਪੂਰੇ ਪੰਜਾਬ ਵਿਚ ਜਿਥੇ ਅੱਜ ਦੁਸਹਿਰਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉਥੇ ਹੀ ਅੱਜ ਅੰਮ੍ਰਿਤਸਰ (Amritsar) ਵਿਚ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਇੰਦਰਬੀਰ ਸਿੰਘ ਨਿੱਜਰ ਦਾ ਰਾਵਣ ਰੂਪੀ ਪੁਤਲਾ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬੈਂਡ ਬਾਜਿਆਂ ਦਾ ਖਾਸ ਤੌਰ ‘ਤੇ ਪ੍ਰਬੰਧ ਕੀਤਾ ਗਿਆ ਸੀ | ਇਸ ਦੌਰਾਨ ਪ੍ਰਦਰਸ਼ਨ ਵਿਚ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਪਹੁੰਚੇ ਪਟਵਾਰੀ ਅਤੇ ਡੀਲਰ ਐਸੋਸੀਏਸ਼ਨ ਦੇ ਵਰਕਰਾਂ ਦਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲਗਾਤਾਰ ਹੀ ਬੇਰੁਜ਼ਗਾਰੀ ਅਤੇ ਬਿਜ਼ਨਸ ਠੱਪ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਪਿਛਲੇ ਸਮੇ ਤੋਂ ਚੱਲ ਰਹੀਆਂ ਐਨਓਸੀ ਦੇ ਰੇਟ ਵਿਚ ਵਾਧਾ ਕਰ ਦਿੱਤਾ ਹੈ ਅਤੇ ਐਨਓਸੀ ਇਨ੍ਹਾਂ ਦੇ ਆਉਣ ‘ਤੇ ਬੰਦ ਕਰ ਦਿੱਤੀ ਹੈ |ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ 92ਵੇ ਵਿਧਾਇਕਾਂ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਕੇ ਦੁਸਹਿਰਾ ਮਨਾਇਆ ਗਿਆ ਹੈ ਕਿਉਂਕਿ ਇਨ੍ਹਾਂ ਵੱਲੋਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਨ੍ਹਾਂ ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਜਦੋਂ ਪੁਰਾਣੀਆਂ ਸਰਕਾਰਾਂ ਸਨ, ਉਸ ਵੇਲੇ ਇਨ੍ਹਾਂ ਵੱਲੋਂ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ ਜਿਸ ਵਿੱਚ ਕਿਹਾ ਗਿਆ ਸੀ ਕਿ ਰੇਤ ਮਾਫੀਆ ਦੇ ਰਾਹੀਂ ਬਹੁਤ ਸਾਰੇ ਪੈਸੇ ਇਕੱਠੇ ਕੀਤੇ ਜਾ ਸਕਦੇ ਹਨ ਅਤੇ ਅਰਵਿੰਦ ਕੇਜਰੀਵਾਲ ਹਮੇਸ਼ਾਂ ਹੀ ਕਹਿੰਦੇ ਸਨ ਕਿ ਉਨ੍ਹਾਂ ਕੋਲੋਂ ਹਰ ਇੱਕ ਚੀਜ਼ ਦੀ ਪਾਲਿਸੀ ਤਿਆਰ ਹੈ, ਲੇਕਿਨ ਅੱਜ ਲੋਕ ਰੋਟੀ ਖਾਣ ਵੀ ਔਖਾ ਹੋ ਗਿਆ ਹੈ |ਇਸਦੇ ਨਾਲ ਹੀ ਮਜਦੂਰਾਂ ਨੇ ਵੀ ਪੰਜਾਬ ਸਰਕਾਰ ਖ਼ਿਲਾਫ ਆਪਣਾ ਗੁੱਸਾ ਕੱਢਿਆ | The post ਅੰਮ੍ਰਿਤਸਰ ‘ਚ ਦੁਸਹਿਰੇ ਮੌਕੇ ਬੈਂਡ-ਬਾਜਿਆਂ ਨਾਲ CM ਮਾਨ, ਕੇਜਰੀਵਾਲ ਤੇ ਇੰਦਰਬੀਰ ਸਿੰਘ ਨਿੱਜਰ ਦੇ ਪੁਤਲੇ ਫੂਕੇ appeared first on TheUnmute.com - Punjabi News. Tags:
|
ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ ਉੱਤੇ ਚੜ੍ਹੀਆਂ PTI ਦੀਆਂ ਦੋ ਅਧਿਆਪਕ Wednesday 05 October 2022 10:39 AM UTC+00 | Tags: aam-aadmi-party arvind-kejriwal breaking-news cm-bhagwant-mann mohali mohali-latest-news news petrol-bottles pti-teachers-at-mohali punjab punjab-congress punjab-government sippy-sharma-pti-teacher the-unmute-breaking-news the-unmute-punjabi-news two-teachers-of-pti ਚੰਡੀਗੜ੍ਹ 05 ਅਕਤੂਬਰ 2022: ਪਿਛਲੇ ਇੱਕ ਸਾਲ ਤੋਂ ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ (PTI) ਦੇ ਸਿਖਲਾਈ ਪ੍ਰਾਪਤ ਅਧਿਆਪਕਾਂ ਵਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ |ਇਸਦੇ ਚੱਲਦੇ ਅੱਜ ਮੋਹਾਲੀ ਵਿਖੇ ਦੋ ਪੀਟੀਆਈ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਈਆਂ ਤੇ ਪੰਜਾਬ ਸਰਕਾਰ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ | ਇਸ ਦੌਰਾਨ ਮੌਕੇ ‘ਤੇ ਮੌਜੂਦ ਪੁਲਿਸ ਨੇ ਇਨ੍ਹਾਂ ਅਧਿਆਪਕਾਂ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨਾਲ ਗੱਲਬਾਤ ਕਿਹਾ ਸੀ ਕਿ ਜੇਕਰ ਸੂਬੇ ਵਿੱਚ ਉਨ੍ਹਾਂ ਦੀ ‘ਆਪ’ ਸਰਕਾਰ ਬਣੀ ਤਾਂ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ | ਪਰ ਉਨ੍ਹਾਂ ਵਲੋਂ ਮੰਗ ਪੂਰੀ ਨਹੀਂ ਕੀਤੀ ਗਈ | ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੀਟੀਆਈ ਦੀ ਮੈਰਿਟ ਲਿਸਟ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ। The post ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ ਉੱਤੇ ਚੜ੍ਹੀਆਂ PTI ਦੀਆਂ ਦੋ ਅਧਿਆਪਕ appeared first on TheUnmute.com - Punjabi News. Tags:
|
ਵੋਟਰਾਂ ਦੀ ਸੂਚੀ ਤਿਆਰ ਕਰਨ ਦਾ ਕੰਮ ਪੂਰਾ ਹੁੰਦਿਆਂ ਜੰਮੂ-ਕਸ਼ਮੀਰ 'ਚ ਪੂਰੀ ਪਾਰਦਰਸ਼ਤਾ ਨਾਲ ਹੋਣਗੀਆਂ ਚੋਣਾਂ: ਅਮਿਤ ਸ਼ਾਹ Wednesday 05 October 2022 10:54 AM UTC+00 | Tags: amit-shah amit-shah-visit-jammu-and-kashmir barmula breaking-news news union-home-minister-amit-shah ਚੰਡੀਗੜ੍ਹ 05 ਅਕਤੂਬਰ 2022: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ (Baramulla) ਵਿੱਚ ਆਪਣੇ ਤਿੰਨ ਦਿਨਾਂ ਦੌਰੇ ਦੇ ਤੀਜੇ ਦਿਨ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਮਿਤ ਸ਼ਾਹ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਵੋਟਰਾਂ ਦੀ ਸੂਚੀ ਤਿਆਰ ਕਰਨ ਦਾ ਕੰਮ ਪੂਰਾ ਹੁੰਦੇ ਹੀ ਜੰਮੂ ਅਤੇ ਕਸ਼ਮੀਰ ਵਿਚ ਚੋਣਾਂ “ਪੂਰੀ ਪਾਰਦਰਸ਼ਤਾ” ਨਾਲ ਕਰਵਾਈਆਂ ਜਾਣਗੀਆਂ । ਅਮਿਤ ਸ਼ਾਹ ਨੇ ਕਿਹਾ ਕਿ ਖੇਤਰ ਵਿਚ ਜਿਸ ਤਰ੍ਹਾਂ ਦੀ ਹੱਦਬੰਦੀ ਕੀਤੀ ਗਈ ਹੈ, ਉਸ ਵਿਚ ਲੋਕਾਂ ਦੀ ਪਸੰਦ ਦੇ ਨੁਮਾਇੰਦੇ ਚੁਣੇ ਜਾਣਗੇ। ਇਸ ਦੌਰਾਨ ਗ੍ਰਹਿ ਮੰਤਰੀ ਨੇ ਜਨਸਭਾ ਦੌਰਾਨ ਉਨ੍ਹਾਂ ਨੇ ਤਿੰਨ ਪਰਿਵਾਰਾਂ ਯਾਨੀ ਅਬਦੁੱਲਾ, ਮੁਫਤੀ ਅਤੇ ਗਾਂਧੀ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਮੁਫਤੀ ਐਂਡ ਕੰਪਨੀ ਅਤੇ ਅਬਦੁੱਲਾ ਐਂਡ ਸੰਨਜ਼ ਨੇ 70 ਸਾਲ ਰਾਜ ਕੀਤਾ। ਇੱਕ ਲੱਖ ਲੋਕਾਂ ਕੋਲ ਬਰਫੀਲੀ ਹਵਾ ਵਿੱਚ ਰਹਿਣ ਲਈ ਪੱਕਾ ਘਰ ਵੀ ਨਹੀਂ ਸੀ। ਪ੍ਰਧਾਨ ਮੰਤਰੀ ਮੋਦੀ ਨੇ 2014 ਤੋਂ 2022 ਤੱਕ ਇੱਕ ਲੱਖ ਲੋਕਾਂ ਨੂੰ ਘਰ ਦੇਣ ਦਾ ਕੰਮ ਕੀਤਾ ਹੈ। 1947 ਤੋਂ 2014 ਤੱਕ ਸਿਰਫ਼ ਚਾਰ ਮੈਡੀਕਲ ਕਾਲਜ ਬਣੇ ਸਨ ਅਤੇ 2014 ਤੋਂ 2022 ਤੱਕ 9 ਕਾਲਜ ਬਣੇ ਹਨ। ਤਿੰਨ ਪਰਿਵਾਰਾਂ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਇਸ ਦੌਰਾਨ ਗ੍ਰਹਿ ਮੰਤਰੀ ਨਾਲ ਰਾਜ ਦੇ ਉਪ ਰਾਜਪਾਲ ਮਨੋਜ ਸਿਨਹਾ, ਪੀਐਮਓ ਡਾ: ਜਤਿੰਦਰ ਸਿੰਘ ਵੀ ਮੌਜੂਦ ਸਨ। The post ਵੋਟਰਾਂ ਦੀ ਸੂਚੀ ਤਿਆਰ ਕਰਨ ਦਾ ਕੰਮ ਪੂਰਾ ਹੁੰਦਿਆਂ ਜੰਮੂ-ਕਸ਼ਮੀਰ ‘ਚ ਪੂਰੀ ਪਾਰਦਰਸ਼ਤਾ ਨਾਲ ਹੋਣਗੀਆਂ ਚੋਣਾਂ: ਅਮਿਤ ਸ਼ਾਹ appeared first on TheUnmute.com - Punjabi News. Tags:
|
ਕੇਜਰੀਵਾਲ ਦੇ ਪਿੱਛੇ ਅੰਨ੍ਹੇਵਾਹ ਨਾ ਲੱਗੋ, CM ਭਗਵੰਤ ਮਾਨ ਨੂੰ ਪ੍ਰਤਾਪ ਬਾਜਵਾ ਦੀ ਸਲਾਹ Wednesday 05 October 2022 11:05 AM UTC+00 | Tags: aam-aadmi-party aam-aadmi-party-arvind-kejriwal anrvind-kejriwal bhagwant-mann breaking-news cm-bhagwant-mann congress congress-leader-pratap-singh-bajwa kejriwal law-and-order law-and-order-in-punjab news pratap-singh-bajwa punjab-congress punjab-dgp punjab-dgp-gaurav-yadav punjab-government punjab-police the-unmute-breaking-news ਚੰਡੀਗੜ੍ਹ 05 ਅਕਤੂਬਰ 2022: ਕਾਂਗਰਸ (Congress) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਹਰ ਰੋਜ਼ ਕੇਂਦਰ ਸਰਕਾਰ ਵੱਲੋਂ ਸਖ਼ਤ ਜਾਂਚ ਦੇ ਘੇਰੇ ਵਿੱਚ ਲਿਆਉਣ ਦੇ ਨਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਸਮਾਂ ਆ ਗਿਆ ਹੈ ਕਿ ਉਹ ਆਪਣਾ ਕੰਮ ਆਪਣੇ ਦਿਮਾਗ ਨਾਲ ਕਰਨ ਅਤੇ ਆਪਣੇ ਰਾਜਨੀਤਿਕ ਗੁਰੂ ਦੀ ਅੰਨ੍ਹੇਵਾਹ ਪਾਲਣਾ ਕਰਕੇ ਲੋਕਾਂ ਦੇ ਫਤਵੇ ਨੂੰ ਬਰਬਾਦ ਨਾ ਹੋਣ ਦੇਣ। ਬਾਜਵਾ ਨੇ ਆਪਣੀਆਂ ਉਪਰੋਕਤ ਚਿੰਤਾਵਾਂ ਦਾ ਪ੍ਰਗਟਾਵਾ ਕਰਦਿਆਂ ਭਗਵੰਤ ਮਾਨ ਸਰਕਾਰ (Bhagwant Mann Government) ਨੂੰ ਪੰਜਾਬ ਨਾਲ ਸਬੰਧਤ ਸੰਵੇਦਨਸ਼ੀਲ ਮੁੱਦਿਆਂ ਨਾਲ ਨਜਿੱਠਣ ਸਮੇਂ ਵਧੇਰੇ ਸਾਵਧਾਨ ਅਤੇ ਸਮਝਦਾਰੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਦਿੱਲੀ ਪੰਜਾਬ ਨਹੀਂ ਹੈ ਅਤੇ ਪੰਜਾਬ ਦਿੱਲੀ ਨਹੀਂ ਹੈ। ਦੋਵਾਂ ਥਾਵਾਂ ਦੇ ਆਪਣੇ ਖੇਤਰੀ ਵਿਸ਼ੇਸ਼ ਮੁੱਦੇ ਹਨ। ਪੰਜਾਬ ਦੇ ਅਸਲ ਅਤੇ ਲੰਮੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ ਚੰਗੀ ਤਰ੍ਹਾਂ ਸਮਝਣ ਦਾ ਸਮਾਂ ਆ ਗਿਆ ਹੈ। ਜੇਕਰ ਤੁਸੀਂ ਆਪਣੇ ਰਾਜਨੀਤਿਕ ਮਾਲਕ ਦੀ ਅੰਨ੍ਹੇਵਾਹ ਪੈਰਵੀ ਕਰਦੇ ਰਹੇ ਤਾਂ ਇਤਿਹਾਸ ਤੁਹਾਡੇ ‘ਤੇ ਮਿਹਰਬਾਨ ਨਹੀਂ ਹੋਵੇਗਾ। ਸਗੋਂ ਤੁਸੀਂ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ਨੂੰ ਬਿਨਾਂ ਸੋਚੇ ਸਮਝੇ ਨਜ਼ਰਅੰਦਾਜ਼ ਕਰਨ ਅਤੇ ਆਪਣੇ ਅਕਾਵਾੰ ਦੀਆਂ ਅੱਖਾਂ ਸਾਹਵੇੰ ਚੰਗੇ ਬਣੇ ਰਹਿਣ ਲਈ ਅਰਵਿੰਦ ਕੇਜਰੀਵਾਲ ਦਾ ਪਿੱਛਾ ਕਰਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੋਗੇ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਦਿੱਲੀ ਵਿੱਚ ਕਰੋੜਾਂ ਰੁਪਏ ਦੀ ਬਿਜਲੀ ਸਬਸਿਡੀ ਦੀ ਕਥਿਤ ਗੜਬੜੀ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਲਈ ਇਹ ਦੱਸਣ ਦਾ ਸਮਾਂ ਆ ਗਿਆ ਹੈ ਕਿ ਉਹ ਗਰੀਬ ਵਰਗ ਨੂੰ ਦਿੱਤੀ ਜਾ ਰਹੀ ਸਬਸਿਡੀ ਪ੍ਰਤੀ ਇਮਾਨਦਾਰ ਅਤੇ ਪਾਰਦਰਸ਼ੀ ਕਿਉਂ ਨਹੀਂ ਹੈ। ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਦਿੱਲੀ ਦੇ ਮੁੱਖ ਸਕੱਤਰ ਦੀ ਸਿਫਾਰਿਸ਼ ‘ਤੇ ਐਲਜੀ ਨੇ ਆਬਕਾਰੀ ਨੀਤੀ ਦੀ ਜਾਂਚ ਦੇ ਹੁਕਮ ਦਿੱਤੇ ਸਨ। ਸੀਬੀਆਈ ਪਹਿਲਾਂ ਹੀ ਕੇਜਰੀਵਾਲ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 15 ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਚੁੱਕੀ ਹੈ। ਇਸ ਤੋਂ ਇਲਾਵਾ ਕੇਜਰੀਵਾਲ ਦੇ ਸੱਜੇ ਹੱਥ ਵਿਜੇ ਨਾਇਰ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦਰਅਸਲ, ਅਰਵਿੰਦ ਕੇਜਰੀਵਾਲ ਸਰਕਾਰ ਪਹਿਲਾਂ ਹੀ ਆਪਣੀ ਨਵੀਂ ਆਬਕਾਰੀ ਨੀਤੀ ਨੂੰ ਛੱਡ ਕੇ ਪੁਰਾਣੀ ਨੀਤੀ ‘ਤੇ ਚਲੀ ਗਈ ਸੀ। ਬਾਜਵਾ ਨੇ ਸਵਾਲ ਕੀਤਾ, ”ਜੇਕਰ ਨਵੀਂ ਆਬਕਾਰੀ ਨੀਤੀ ਇੰਨੀ ਵਧੀਆ ਸੀ ਤਾਂ ਕੇਜਰੀਵਾਲ ਸਰਕਾਰ ਨੇ ਇਸ ਨੂੰ ਅਚਾਨਕ ਛੱਡਣ ਦਾ ਫੈਸਲਾ ਕਿਉਂ ਕੀਤਾ?” ਇਸੇ ਤਰ੍ਹਾਂ ਪੰਜਾਬ ਦੀ ਸ਼ਰਾਬ ਨੀਤੀ ਵੀ ਜਾਂਚ ਅਧੀਨ ਹੈ। ਪੰਜਾਬ ਦੇ ਆਬਕਾਰੀ ਕਮਿਸ਼ਨਰ ਅਤੇ ਸੰਯੁਕਤ ਆਬਕਾਰੀ ਕਮਿਸ਼ਨਰ ਪਹਿਲਾਂ ਹੀ ਕੇਂਦਰੀ ਜਾਂਚ ਏਜੰਸੀਆਂ ਦੁਆਰਾ ਉਨ੍ਹਾਂ ਦੇ ਸਰਕਾਰੀ ਰਿਹਾਇਸ਼ਾਂ ‘ਤੇ ਛਾਪੇਮਾਰੀ ਅਤੇ ਤਲਾਸ਼ੀ ਲੈਣ ਤੋਂ ਬਾਅਦ ਜਾਂਚ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ, ਭਗਵੰਤ ਮਾਨ ਸਰਕਾਰ ਆਪਣੇ ਹੀ ਅਧਿਕਾਰੀਆਂ ਨਾਲ ਖੜ੍ਹਨ ਵਿੱਚ ਅਸਫਲ ਰਹੀ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਹੁਣ ਪੰਜਾਬ ਸਰਕਾਰ ਵੀ ਆਪਣੀ ਨਵੀਂ ਆਬਕਾਰੀ ਨੀਤੀ ਨੂੰ ਖਤਮ ਕਰਨ ਬਾਰੇ ਸੋਚ ਰਹੀ ਹੈ। ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ। "ਇਹ ਦਰਸਾਉਂਦਾ ਹੈ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਦਿਆਂ ਦੀ ਕੋਈ ਸਮਝ ਨਹੀਂ ਹੈ ਅਤੇ ਉਹ ਸਿਰਫ ਅਰਵਿੰਦ ਕੇਜਰੀਵਾਲ ਦਾ ਅੰਨ੍ਹਾ ਪਿੱਛਾ ਕਰ ਰਿਹਾ ਹੈ। ਪਰ ਅਜਿਹਾ ਕਰਦਿਆਂ ਉਹ ਸੂਬੇ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਰਿਹਾ ਹੈ The post ਕੇਜਰੀਵਾਲ ਦੇ ਪਿੱਛੇ ਅੰਨ੍ਹੇਵਾਹ ਨਾ ਲੱਗੋ, CM ਭਗਵੰਤ ਮਾਨ ਨੂੰ ਪ੍ਰਤਾਪ ਬਾਜਵਾ ਦੀ ਸਲਾਹ appeared first on TheUnmute.com - Punjabi News. Tags:
|
Nobel Prize: ਰਸਾਇਣ ਵਿਗਿਆਨ ਦੇ ਖੇਤਰ ਲਈ ਨੋਬਲ ਪੁਰਸਕਾਰ 2022 ਦਾ ਐਲਾਨ Wednesday 05 October 2022 11:25 AM UTC+00 | Tags: breaking-news carolyn-r-bertozzi chemistry k-barry-sharpless morten-meldal news nobel-prize nobel-prize-2022 nobel-prize-2022-for-the-field-of-chemistry nobel-prize-for-chemistry stanford-university the-unmute-breaking-news the-unmute-latest-news the-unmute-punjabi-news ਚੰਡੀਗੜ੍ਹ 05 ਅਕਤੂਬਰ 2022: ਰਸਾਇਣ ਵਿਗਿਆਨ ਦੇ ਖੇਤਰ ਲਈ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ | ਇਸ ਸਾਲ ਇਹ ਪੁਰਸਕਾਰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਕੈਰੋਲਿਨ ਬਰਟੋਜ਼ੀ (Carolyn R. Bertozzi), ਯੂਨੀਵਰਸਿਟੀ ਆਫ ਕੋਪੇਨਹੇਗਨ (ਡੈਨਮਾਰਕ) ਦੇ ਮੋਰਟਨ ਮਿਅਲਡਾਲ (Morten Meldal) ਅਤੇ ਸਕ੍ਰਿਪਸ ਰਿਸਰਚ ਸੈਂਟਰ, ਅਮਰੀਕਾ ਦੇ ਕੇ. ਬੈਰੀ ਸ਼ਾਰਪਲੈੱਸ (K. Barry Sharpless) ਨੂੰ ਦਿੱਤਾ ਗਿਆ ਹੈ। ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਕਲਿਕ ਕੈਮਿਸਟਰੀ ਅਤੇ ਬਾਇਓਆਰਥੋਗੋਨਲ ਕੈਮਿਸਟਰੀ ਦੇ ਵਿਕਾਸ ਲਈ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਪਿਛਲੇ ਦਿਨ 2022 ਲਈ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ ਸੀ। ਇਸ ਸਾਲ ਇਹ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਕੁਆਂਟਮ ਮੈਕੇਨਿਕਸ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ ਦਿੱਤਾ ਗਿਆ। ਫਰਾਂਸ ਦੇ ਵਿਗਿਆਨੀ ਅਲੇਨ ਅਸਪੈਕਟ, ਅਮਰੀਕਾ ਦੇ ਜੌਨ ਐੱਫ ਕਲੌਜ਼ਰ ਅਤੇ ਆਸਟ੍ਰੀਆ ਦੇ ਐਂਟਨ ਜੇਲਿੰਗਰ ਨੂੰ 10 ਮਿਲੀਅਨ ਸਵੀਡਿਸ਼ ਕ੍ਰੋਨਰ (ਕਰੀਬ 7.5 ਕਰੋੜ ਰੁਪਏ) ਮਿਲੇਗਾ। The post Nobel Prize: ਰਸਾਇਣ ਵਿਗਿਆਨ ਦੇ ਖੇਤਰ ਲਈ ਨੋਬਲ ਪੁਰਸਕਾਰ 2022 ਦਾ ਐਲਾਨ appeared first on TheUnmute.com - Punjabi News. Tags:
|
ਕਾਮੇਡੀਅਨ ਪਰਾਗ ਕਨਸਾਰਾ ਪੂਰੇ ਹੋ ਗਏ, ਟੀਵੀ ਇੰਡਸਟਰੀ 'ਚ ਸੋਗ Wednesday 05 October 2022 11:42 AM UTC+00 | Tags: breaking-news comedian-parag-kansara parag-kansara ਚੰਡੀਗੜ੍ਹ 05 ਅਕਤੂਬਰ 2022: ਟੀਵੀ ਇੰਡਸਟਰੀ ਤੋਂ ਇੱਕ ਵਾਰ ਫਿਰ ਬਹੁਤ ਹੀ ਦੁਖਦਾਈ ਸਾਹਮਣੇ ਆ ਰਹੀ ਹੈ। ਮਸ਼ਹੂਰ ਕਾਮੇਡੀਅਨ ਅਭਿਨੇਤਾ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਤੋਂ ਬਾਅਦ ਹੁਣ ਇੱਕ ਹੋਰ ਕਾਮੇਡੀਅਨ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੇ ਪਹਿਲੇ ਸੀਜ਼ਨ ਦੇ ਪ੍ਰਤੀਯੋਗੀ ਪਰਾਗ ਕਨਸਾਰਾ (Comedian Parag Kansara) ਦਾ ਦਿਹਾਂਤ ਹੋ ਗਿਆ ਹੈ। ਪਰਾਗ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਖਾਸ ਦੋਸਤ ਅਤੇ ਕਾਮੇਡੀਅਨ ਸੁਨੀਲ ਪਾਲ ਨੇ ਸਾਂਝੀ ਕੀਤੀ ਹੈ। ਕਾਮੇਡੀਅਨ ਪਰਾਗ ਕਨਸਾਰਾ (Comedian Parag Kansara) ਗੁਜਰਾਤ ਦੇ ਵਡੋਦਰਾ ਦਾ ਰਹਿਣ ਵਾਲਾ ਸੀ। ਪਰਾਗ ਨੂੰ ਟੀਵੀ ਦੇ ਸੁਪਰਹਿੱਟ ਕਾਮੇਡੀ ਰਿਐਲਿਟੀ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ‘ ਵਿੱਚ ਪ੍ਰਤੀਯੋਗੀ ਦੇ ਰੂਪ ਵਿੱਚ ਦੇਖਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਭਾਰਤੀ ਟੈਲੀਵਿਜ਼ਨ ਦਾ ਪਹਿਲਾ ਅਜਿਹਾ ਸ਼ੋਅ ਸੀ, ਜਿਸ ਨੇ ਸਟੈਂਡਅੱਪ ਕਾਮੇਡੀਅਨ ਨੂੰ ਵੱਡਾ ਪਲੇਟਫਾਰਮ ਦੇਣ ਦਾ ਕੰਮ ਕੀਤਾ ਸੀ। ਪਰਾਗ ਲੰਬੇ ਸਮੇਂ ਤੋਂ ਟੀਵੀ ਅਤੇ ਕਾਮੇਡੀ ਸ਼ੋਅ ਤੋਂ ਦੂਰ ਸੀ। ਪਰਾਗ ਨੂੰ 2011 ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਇੱਕ ਸਾਲ ਦੀ ਜੇਲ੍ਹ ਵੀ ਹੋਈ ਸੀ। The post ਕਾਮੇਡੀਅਨ ਪਰਾਗ ਕਨਸਾਰਾ ਪੂਰੇ ਹੋ ਗਏ, ਟੀਵੀ ਇੰਡਸਟਰੀ ‘ਚ ਸੋਗ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਵਲੋਂ ਡਰੋਨ ਅਧਾਰਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਇੱਕ ਕੈਦੀ ਸਮੇਤ ਦੋ ਗ੍ਰਿਫਤਾਰ Wednesday 05 October 2022 11:50 AM UTC+00 | Tags: aam-aadmi-party aig-counter-intelligence amritsar-amarjit-singh-bajwa breaking-news chief-minister-bhagwant-mann crime-news drone-based-weapons-smuggling-module news punjab-dgp punjab-dgp-gaurav-yadav punjab-police tarn-taran tarn-taran-police the-unmute-breaking-news the-unmute-news the-unmute-punjab ਚੰਡੀਗੜ/ਅੰਮ੍ਰਿਤਸਰ 05 ਅਕਤੂਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਫੈਸਲਾਕੁਨ ਜੰਗ ਤਹਿਤ ਇੱਕ ਹੋਰ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ (Punjab Police) ਨੇ ਬੁੱਧਵਾਰ ਨੂੰ ਇੱਕ ਕੈਦੀ ਸਮੇਤ ਦੋ ਵਿਅਕਤੀਆਂ ਨੂੰ ਗਿਰਫ਼ਤਾਰ ਕਰਕੇ , ਡਰੋਨ ਅਧਾਰਤ ਹਥਿਆਰਾਂ/ਗੋਲੀ ਸਿੱਕੇ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਭਿੱਖੀਵਿੰਡ ਦੇ ਜਸਕਰਨ ਸਿੰਘ, ਜੋ ਇਸ ਸਮੇਂ ਸਬ-ਜੇਲ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ ਅਤੇ ਰਤਨਬੀਰ ਸਿੰਘ ਵਾਸੀ ਤਰਨਤਾਰਨ, ਖੇਮਕਰਨ ਜਮਾਨਤ 'ਤੇ ਰਿਹਾਅ ਹੈ, ਵਜੋਂ ਹੋਈ ਹੈ । ਪੁਲਿਸ ਨੇ ਦੋਵਾਂ ਕੋਲੋਂ ਪੰਜ .30 ਬੋਰ (ਚਾਈਨਾ ਵਿੱਚ ਬਣੇ) ਅਤੇ ਪੰਜ 9 ਐਮਐਮ (ਯੂਐਸਏ ਅਧਾਰਤ ਬਰੇਟਾ ) ਸਮੇਤ 10 ਵਿਦੇਸ਼ੀ ਪਿਸਤੌਲਾਂ ਅਤੇ 8 ਸਪੇਅਰ ਮੈਗਜੀਨਾਂ ਤੋਂ ਇਲਾਵਾ ਜਸਕਰਨ ਵੱਲੋਂ ਆਪਣੀ ਬੈਰਕ ਵਿੱਚ ਛੁਪਾਇਆ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮਿ੍ਰਤਸਰ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁਲਜਮ ਜਸਕਰਨ ਸਿੰਘ ਨੂੰ ਐਨਡੀਪੀਐਸ ਐਕਟ ਨਾਲ ਸਬੰਧਤ ਇੱਕ ਕੇਸ, ਜੋ ਅਗਸਤ 2022 ਵਿੱਚ ਐਸਐਸਓਸੀ ਅੰਮਿ੍ਰਤਸਰ ਵਿਖੇ ਦਰਜ ਕੀਤਾ ਗਿਆ ਸੀ , ਵਿੱਚ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ । ਪੁੱਛਗਿੱਛ ਦੌਰਾਨ, ਦੋਸ਼ੀ ਜਸਕਰਨ ਨੇ ਕਬੂਲਿਆ ਕਿ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ / ਗੋਲੀ ਸਿੱਕੇ ਦੀ ਤਸਕਰੀ ਸਬੰਧੀ ਵਟਸਐਪ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਨਾਲ ਸੰਪਰਕ ਕਰਨ ਲਈ ਜੇਲ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਸੀ। ਏਆਈਜੀ ਨੇ ਦੱਸਿਆ ਕਿ ਇਸ ਮੰਤਵ ਲਈ ਮੁਲਜਮ ਰਤਨਬੀਰ ਦੀ ਮਦਦ ਲੈ ਰਿਹਾ ਸੀ, ਜੋ ਵੱਖ-ਵੱਖ ਸਰਹੱਦੀ ਇਲਾਕਿਆਂ ਤੋਂ ਡਰੋਨ ਰਾਹੀਂ ਸੁੱਟੀਆਂ ਗਈਆਂ ਖੇਪਾਂ ਨੂੰ ਹਾਸਲ ਕਰਦਾ ਸੀ। ਜਿਕਰਯੋਗ ਹੈ ਕਿ ਰਤਨਬੀਰ ਵੀ ਜਸਕਰਨ ਸਿੰਘ ਨਾਲ ਐਨਡੀਪੀਐਸ ਦੇ ਕਈ ਕੇਸਾਂ ਵਿੱਚ ਸਹਿ-ਮੁਲਜਮ ਹੈ। ਉਨਾਂ ਦੱਸਿਆ ਕਿ ਮੁਲਜਮ ਜਸਕਰਨ ਵੱਲੋਂ ਤਰਨਤਾਰਨ-ਫਿਰੋਜਪੁਰ ਰੋਡ 'ਤੇ ਸਥਿਤ ਪਿੰਡ ਪਿੱਧੀ ਵਿਖੇ ਦੱਸੇ ਟਿਕਾਣੇ ਤੋਂ ਪੰਜ .30 ਬੋਰ ਦੇ ਪਿਸਤੌਲ ਅਤੇ ਚਾਰ ਵਾਧੂ ਮੈਗਜੀਨਾਂ ਸਮੇਤ ਇੱਕ ਖੇਪ ਬਰਾਮਦ ਕੀਤੀ ਗਈ ਹੈ, ਜਿਸ ਨੂੰ ਰਤਨਬੀਰ ਵੱਲੋਂ 28 ਅਤੇ 28 ਸਤੰਬਰ,2022 ਦੀ ਦਰਮਿਆਨੀ ਰਾਤ ਨੂੰ ਛੁਪਾਇਆ ਗਿਆ ਸੀ। ਏ.ਆਈ.ਜੀ.ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਸਕਰਨ ਵੱਲੋਂ ਦਿੱਤੀ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਦੀਆਂ ਪੁਲਿਸ ਟੀਮਾਂ ਨੇ ਰਤਨਬੀਰ ਨੂੰ ਖੇਮਕਰਨ ਤੋਂ ਗਿ੍ਫਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਉਸਦੇ ਖੁਲਾਸੇ 'ਤੇ 9 ਐਮਐਮ ਦੇ ਪੰਜ ਹੋਰ ਪਿਸਤੌਲਾਂ ਸਮੇਤ ਚਾਰ ਵਾਧੂ ਮੈਗਜੀਨ ਬਰਾਮਦ ਕੀਤੇ ਹਨ, ਜੋ ਕਿ ਉਸ ਨੇ ਖੇਮਕਰਨ ਦੇ ਪਿੰਡ ਮਾਛੀਕੇ ਵਿਖੇ ਡਰੇਨ ਨੇੜੇ ਛੁਪਾਏ ਹੋਏ ਸਨ।ਜ਼ਿਕਰਯੋਗ ਹੈ ਕਿ ਥਾਣਾ ਐਸ.ਐਸ.ਓ.ਸੀ ਅੰਮਿ੍ਰਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 30 ਮਿਤੀ 04.10.2022 ਨੂੰ ਦਰਜ ਕਰ ਲਿਆ ਗਿਆ ਹੈ। The post ਪੰਜਾਬ ਪੁਲਿਸ ਵਲੋਂ ਡਰੋਨ ਅਧਾਰਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਇੱਕ ਕੈਦੀ ਸਮੇਤ ਦੋ ਗ੍ਰਿਫਤਾਰ appeared first on TheUnmute.com - Punjabi News. Tags:
|
ਵਿਜੀਲੈਂਸ ਨੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਦਾ ਮੰਗਿਆ ਵੇਰਵਾ Wednesday 05 October 2022 12:16 PM UTC+00 | Tags: barindermeet-singh-pahra breaking-news congress gurdaspur mla-barindermeet-singh-pahra news punjab punjab-congress the-unmute-breaking-news the-unmute-latest-news the-unmute-punjab the-unmute-punjabi-news ਚੰਡੀਗੜ 05 ਅਕਤੂਬਰ 2022: ਪੰਜਾਬ ਵਿਚ ਵੱਡੇ ਸਿਆਸੀ ਚਿਹਰੇ ਤੇ ਅਫ਼ਸਰ ਵਿਜੀਲੈਂਸ ਬਿਊਰੋ ਦੀ ਰਡਾਰ 'ਤੇ ਹਨ, ਇਸਦੇ ਨਾਲ ਹੀ ਪੰਜਾਬ ਵਿਜੀਲੈਂਸ ਬਿਊਰੋ ਨੇ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ (MLA Barindermeet Singh Pahra) ਨੂੰ ਜਾਂਚ ਦੇ ਘੇਰੇ ‘ਚ ਲਿਆ ਹੈ | ਵਿਜੀਲੈਂਸ ਨੇ ਗੁਰਦਾਸਪੁਰ ਦੇ ਇੱਕ ਬੈਂਕ ਨੂੰ ਪੱਤਰ ਲਿਖ ਕੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਰਿਵਾਰ ਦੇ 8 ਮੈਂਬਰਾਂ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਦਾ ਵੇਰਵਾ ਮੰਗਿਆ | ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ | The post ਵਿਜੀਲੈਂਸ ਨੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਦਾ ਮੰਗਿਆ ਵੇਰਵਾ appeared first on TheUnmute.com - Punjabi News. Tags:
|
ਵਿਜੀਲੈਂਸ ਬਿਊਰੋ ਵਲੋਂ FCI ਦਾ ਸੇਵਾਮੁਕਤ ਕਰਮਚਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ Wednesday 05 October 2022 12:27 PM UTC+00 | Tags: aam-aadmi-party breaking-news cm-bhagwant-mann district-jalandhar food-corporation-of-india incharge-retired-of-fci jalandhar news punjab-police punjab-vigilance-bureau retired-fci-employee-arrest the-unmute-breaking-news the-unmute-latest-news the-unmute-punjabi-news vigilance-bureau ਚੰਡੀਗੜ੍ਹ 05 ਅਕਤੂਬਰ 2022: ਪੰਜਾਬ ਵਿਜੀਲੈਂਸ ਬਿਊਰੋ ਨੇ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਐਫ.ਸੀ.ਆਈ., ਨਕੋਦਰ, ਜ਼ਿਲ੍ਹਾ ਜਲੰਧਰ ਦੇ ਲੇਬਰ ਹੈਂਡਲਿੰਗ ਇੰਚਾਰਜ (ਸੇਵਾਮੁਕਤ) ਸ਼ੰਕਰ ਸ਼ਾਹ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਕਥਿਤ ਦੋਸ਼ੀ ਲੇਬਰ ਇੰਚਾਰਜ ਨੂੰ ਸ੍ਰੀਮਤੀ ਸ਼ਮਾ ਵਾਸੀ ਪਿੰਡ ਮਹੇੜੂ, ਜਲੰਧਰ ਦੀ ਸ਼ਿਕਾਇਤ 'ਤੇ ਗਿ੍ਰਫਤਾਰ ਕੀਤਾ ਗਿਆ ਹੈ। ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ ਅਤੇ ਐਫਸੀਆਈ ਦੇ ਹੋਰ ਅਧਿਕਾਰੀਆਂ ਦੀ ਭੂਮਿਕਾ, ਜੇਕਰ ਕੋਈ ਇਸ ਮਾਮਲੇ ਵਿੱਚ ਸ਼ਾਮਲ ਹੋਣ, ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਸੇਵਾਮੁਕਤ ਲੇਬਰ ਇੰਚਾਰਜ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਐਫ.ਸੀ.ਆਈ. ਤੋਂ ਬਣਦੇ ਬਕਾਏ ਦਿਵਾਉਣ ਵਿੱਚ ਮਦਦ ਕਰਨ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਦਰਜ ਕਰਵਾਇਆ ਹੈ ਕਿ ਮੁਲਜਮ ਸ਼ੰਕਰ ਸ਼ਾਹ ਇਸ ਸਬੰਧੀ ਪਹਿਲਾਂ ਵੀ ਉਸ ਤੋਂ 10,000 ਰੁਪਏ ਲੈ ਚੁੱਕਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਮੌਜੂਦ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਉਕਤ ਮੁਲਜਮ ਨੂੰ ਰਿਸ਼ਵਤ ਦੀ ਰਾਸ਼ੀ ਲੈਂਦਿਆਂ ਗਿ੍ਰਫਤਾਰ ਕਰ ਲਿਆ। The post ਵਿਜੀਲੈਂਸ ਬਿਊਰੋ ਵਲੋਂ FCI ਦਾ ਸੇਵਾਮੁਕਤ ਕਰਮਚਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ appeared first on TheUnmute.com - Punjabi News. Tags:
|
ਇੰਸਪੈਕਟਰ ਜਗਦੀਸ਼ ਕੁਮਾਰ ਮਾਨਸਾ ਸੀਆਈਏ ਸਟਾਫ ਦੇ ਨਵੇਂ ਇੰਚਾਰਜ ਨਿਯੁਕਤ Wednesday 05 October 2022 12:42 PM UTC+00 | Tags: aam-aadmi-party breaking-news famous-punjab-singer-sidhu-moosewala inspector-jagdish-kumar mansa mansa-cia-staff mansa-cia-staff-news mansa-police mansa-police-to-remand-lawrence-bishnoi punjab-congress punjab-dgp-gaurav-yadav punjab-government punjab-police sidhu-moosewala ਚੰਡੀਗੜ੍ਹ 05 ਅਕਤੂਬਰ 2022: ਸੀਨੀਅਰ ਕਪਤਾਨ ਪੁਲਿਸ, ਮਾਨਸਾ ਵਲੋਂ ਪੱਤਰ ਜਾਰੀ ਕਰਦਿਆਂ ਇੰਸਪੈਕਟਰ ਜਗਦੀਸ਼ ਕੁਮਾਰ ਨੂੰ ਮਾਨਸਾ ਸੀਆਈਏ ਸਟਾਫ (Mansa CIA staff) ਦਾ ਨਵਾਂ ਇੰਚਾਰਜ ਲਗਾਇਆ ਗਿਆ ਹੈ | ਜਿਕਰਯੋਗ ਹੈ ਕਿ ਗੈਂਗਸਟਰ ਟੀਨੂ ਦੇ ਫਰਾਰ ਹੋਣ ਤੋਂ ਬਾਅਦ ਪੰਜਾਬ ਡੀਜੀਪੀ ਦੇ ਹੁਕਮਾਂ ਤੋਂ ਬਾਅਦ ਪ੍ਰਿਤਪਾਲ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ | The post ਇੰਸਪੈਕਟਰ ਜਗਦੀਸ਼ ਕੁਮਾਰ ਮਾਨਸਾ ਸੀਆਈਏ ਸਟਾਫ ਦੇ ਨਵੇਂ ਇੰਚਾਰਜ ਨਿਯੁਕਤ appeared first on TheUnmute.com - Punjabi News. Tags:
|
ਜੇਕਰ ਚੀਨੀ ਲੜਾਕੂ ਜਹਾਜਾਂ ਨੇ ਸਾਡੇ ਹਵਾਈ ਖੇਤਰ 'ਚ ਘੁਸਪੈਠ ਕੀਤੀ ਤਾਂ ਦੇਵਾਂਗੇ ਮੂੰਹਤੋੜ ਜਵਾਬ: ਤਾਇਵਾਨ Wednesday 05 October 2022 12:57 PM UTC+00 | Tags: breaking-news chines-army chinese-warplanes news speaker-nancy-pelos taiwan taiwan-government taiwans-defense-minister taiwans-defense-minister-chiu-kuo-cheng the-unmute-breaking-news the-unmute-punjab us-house-speaker ਚੰਡੀਗੜ੍ਹ 05 ਅਕਤੂਬਰ 2022: ਚੀਨ ਨੇ ਤਾਇਵਾਨ (Taiwan) ਦੇ ਨੇੜੇ ਫੌਜੀ ਅਭਿਆਸ ਅਤੇ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਤਾਈਵਾਨ ਦੇ ਰੱਖਿਆ ਮੰਤਰੀ ਚਿਊ ਕੁਓ-ਚੇਂਗ ਨੇ ਵੱਡਾ ਬਿਆਨ ਦਿੱਤਾ ਹੈ | ਤਾਈਵਾਨ ਨੇ ਕਿਹਾ ਕਿ ਜੇਕਰ ਚੀਨੀ ਲੜਾਕੂ ਜਹਾਜ਼ ਅਤੇ ਡਰੋਨ ਸਾਡੇ ਹਵਾਈ ਖੇਤਰ ਵਿੱਚ ਘੁਸਪੈਠ ਕਰਦੇ ਹਨ ਤਾਂ ਉਸ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਹਾਲਾਂਕਿ ਤਾਈਵਾਨ ਦੇ ਰੱਖਿਆ ਮੰਤਰੀ ਨੇ ਕਿਸੇ ਖਾਸ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸੰਸਦ ਮੈਂਬਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਚੇਂਗ ਨੇ ਕਿਹਾ ਕਿ ਚੀਨ ਦੀ ਸਥਿਤੀ ਬਦਲ ਗਈ ਹੈ ਅਤੇ ਜੇਕਰ ਉਸ ਨੇ ‘ਪਹਿਲਾਂ ਹਮਲਾ’ ਕੀਤਾ ਤਾਂ ਉਸ ਨੂੰ ਢੁੱਕਵਾਂ ਜਵਾਬ ਦਿੱਤਾ ਜਾਵੇਗਾ | ਜਿਕਰਯੋਗ ਹੈ ਕਿ ਅਗਸਤ ਵਿੱਚ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਈਵਾਨ ਦੌਰੇ ਤੋਂ ਬਾਅਦ ਚੀਨ (China) ਨੇ ਤਾਇਵਾਨ ਦੇ ਨੇੜੇ ਫੌਜੀ ਅਭਿਆਸ ਅਤੇ ਮਿਜ਼ਾਈਲ ਪ੍ਰੀਖਣਾਂ ਨੂੰ ਤੇਜ਼ ਕਰ ਦਿੱਤਾ ਹੈ। ਪੇਲੋਸੀ ਦੀ ਇਹ ਦੌਰਾ 25 ਸਾਲਾਂ ਵਿੱਚ ਕਿਸੇ ਉੱਚ ਪੱਧਰੀ ਅਮਰੀਕੀ ਅਧਿਕਾਰੀ ਦੀ ਤਾਈਵਾਨ ਦੀ ਪਹਿਲਾ ਦੌਰਾ ਸੀ | The post ਜੇਕਰ ਚੀਨੀ ਲੜਾਕੂ ਜਹਾਜਾਂ ਨੇ ਸਾਡੇ ਹਵਾਈ ਖੇਤਰ ‘ਚ ਘੁਸਪੈਠ ਕੀਤੀ ਤਾਂ ਦੇਵਾਂਗੇ ਮੂੰਹਤੋੜ ਜਵਾਬ: ਤਾਇਵਾਨ appeared first on TheUnmute.com - Punjabi News. Tags:
|
ਈਰਾਨ ਦੇ ਪੱਛਮੀ ਅਜ਼ਰਬੈਜਾਨ 'ਚ ਆਇਆ ਜ਼ਬਰਦਸਤ ਭੂਚਾਲ , 500 ਤੋਂ ਵੱਧ ਨਾਗਰਿਕ ਜ਼ਖਮੀ Wednesday 05 October 2022 01:13 PM UTC+00 | Tags: a-5.4-magnitude-earthquake azerbaijan breaking-news earthquake earthquake-in-azerbaijan governor-mohammad-sadegh-motamedian iran news state-geological-survey the-unmute-news the-unmute-update ਚੰਡੀਗੜ੍ਹ 05 ਅਕਤੂਬਰ 2022: ਈਰਾਨ (Iran) ਦੇ ਪੱਛਮੀ ਅਜ਼ਰਬੈਜਾਨ (Azerbaijan) ਸੂਬੇ ‘ਚ ਬੁੱਧਵਾਰ ਸਵੇਰੇ ਤੀਬਰਤਾ 5.7 ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਇਸ ਭੂਚਾਲ ‘ਚ 500 ਤੋਂ ਜ਼ਿਆਦਾ ਲੋਕ ਜ਼ਖਮੀ ਦੀ ਖਬਰ ਹੈ | ਇਸ ਨਾਲ 12 ਤੋਂ ਵੱਧ ਪਿੰਡਾਂ ਅਤੇ 500 ਘਰਾਂ ਨੂੰ ਨੁਕਸਾਨ ਪੁੱਜਾ ਹੈ। ਸਟੇਟ ਜੀਓਲਾਜੀਕਲ ਸਰਵੇ ਮੁਤਾਬਕ ਭੂਚਾਲ ਈਰਾਨ ਦੇ ਖੋਵੀ ਪਿੰਡ ਤੋਂ ਕਰੀਬ 11.6 ਕਿਲੋਮੀਟਰ ਦੂਰ ਅਤੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇੱਕ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਭੂਚਾਲ ਦੇ ਝਟਕੇ ਕਰੀਬ 3 ਵਜੇ ਮਹਿਸੂਸ ਕੀਤੇ ਗਏ। ਭੂਚਾਲ ‘ਚ 528 ਲੋਕ ਜ਼ਖਮੀ ਹੋਏ ਹਨ। ਹਸਪਤਾਲ ਵਿੱਚ 135 ਲੋਕਾਂ ਦਾ ਇਲਾਜ ਚੱਲ ਰਿਹਾ ਹੈ। 50 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ। ਬਚਾਅ ਟੀਮਾਂ ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ ਹਾਲਾਤ ਨੂੰ ਆਮ ਵਾਂਗ ਲਿਆਉਣ ਵਿੱਚ ਜੁਟੀਆਂ ਹੋਈਆਂ ਹਨ।ਇਸਦੇ ਨਾਲ ਹੀ ਕੁਝ ਪਿੰਡਾਂ ‘ਚ ਬਿਜਲੀ ਅਤੇ ਪਾਣੀ ਦੀ ਸਪਲਾਈ ਕੱਟ ਦਿੱਤੀ ਗਈ ਹੈ। The post ਈਰਾਨ ਦੇ ਪੱਛਮੀ ਅਜ਼ਰਬੈਜਾਨ ‘ਚ ਆਇਆ ਜ਼ਬਰਦਸਤ ਭੂਚਾਲ , 500 ਤੋਂ ਵੱਧ ਨਾਗਰਿਕ ਜ਼ਖਮੀ appeared first on TheUnmute.com - Punjabi News. Tags:
|
Afghanistan: ਕਾਬੁਲ 'ਚ ਗ੍ਰਹਿ ਮੰਤਰਾਲੇ ਕੋਲ ਬੰਬ ਧਮਾਕਾ, 3 ਜਣਿਆਂ ਦੀ ਮੌਤ Wednesday 05 October 2022 01:30 PM UTC+00 | Tags: a-bomb-blast a-bomb-blast-in-kabul afghanistan afghanistan-latest-news afghanistan-news breaking-news kabul kabul-blast kabul-blast-news news pul-e-sukhta pul-e-sukhta-blast shaheed-majri-road-kabul taliban-led-interior-ministry the-unmute-breaking-news west-kabul ਚੰਡੀਗੜ੍ਹ 05 ਅਕਤੂਬਰ 2022: ਅਫਗਾਨਿਸਤਾਨ (Afghanistan) ‘ਚ ਤਾਲਿਬਾਨ ਦੇ ਸੱਤਾ ‘ਚ ਆਉਣ ਤੋਂ ਬਾਅਦ ਵੀ ਬੰਬ ਧਮਾਕਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਾਬੁਲ ‘ਚ ਗ੍ਰਹਿ ਮੰਤਰਾਲੇ ਦੇ ਦਫਤਰ ਨੇੜੇ ਇਕ ਮਸਜਿਦ ਵਿਚ ਬੁੱਧਵਾਰ ਨੂੰ ਬੰਬ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਸੂਤਰਾਂ ਦੇ ਮੁਤਾਬਕ ਧਮਾਕੇ ‘ਚ 3 ਜਣਿਆਂ ਦੀ ਮੌਤ ਦੀ ਖ਼ਬਰ ਹੈ ਜਦਕਿ 25 ਜਣੇ ਜ਼ਖਮੀ ਹੋ ਗਏ ਹਨ । ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਅਬਦੁਲ ਨਫਾਈ ਤਾਕੋਰ ਨੇ ਦੱਸਿਆ ਕਿ ਇਹ ਧਮਾਕਾ ਮੰਤਰਾਲੇ ਦੇ ਨੇੜੇ ਸਥਿਤ ਮਸਜਿਦ ‘ਚ ਹੋਇਆ। ਉਨ੍ਹਾਂ ਕਿਹਾ ਕਿ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਹਫਤੇ ਸ਼ੁੱਕਰਵਾਰ ਨੂੰ ਪੱਛਮੀ ਕਾਬੁਲ ਦੇ ਸ਼ਹੀਦ ਮਾਜਰੀ ਰੋਡ ‘ਤੇ ਸਥਿਤ ਸਕੂਲ ‘ਚ ਧਮਾਕਾ ਹੋਇਆ ਸੀ। ਇਸ ‘ਚ 53 ਜਣਿਆਂ ਦੀ ਮੌਤ ਹੋ ਗਈ ਸੀ। The post Afghanistan: ਕਾਬੁਲ ‘ਚ ਗ੍ਰਹਿ ਮੰਤਰਾਲੇ ਕੋਲ ਬੰਬ ਧਮਾਕਾ, 3 ਜਣਿਆਂ ਦੀ ਮੌਤ appeared first on TheUnmute.com - Punjabi News. Tags:
|
CM ਮਾਨ ਦੱਸਣ ਫੇਲ੍ਹ ਦਿੱਲੀ ਮਾਡਲ ਦੀ ਗੁਜਰਾਤ 'ਚ ਇਸ਼ਤਿਹਾਰਬਾਜ਼ੀ 'ਤੇ ਪੰਜਾਬ ਦੇ ਕਰੋੜਾਂ ਰੁਪਏ ਕਿਉਂ ਖਰਚੇ ਜਾ ਰਹੇ ਹਨ: ਸੁਖਬੀਰ ਬਾਦਲ Wednesday 05 October 2022 01:45 PM UTC+00 | Tags: aam-aadmi-party arvind-kejriwal chief-minister-bhagwant-mann cm-bhagwant-mann congress delhi-model gujarat model-in-gujarat news punjab-government shiromani-akali-dal sukhbir-singh-badal the-unmute-breaking-news the-unmute-punjabi-news unjab-is-spending-crores-of-rupees-on-advertising ਚੰਡੀਗੜ੍ਹ 05 ਅਕਤੂਬਰ 2022: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਦਿੱਲੀ ਦੇ ਫੇਲ੍ਹ ਸਿੱਖਿਆ ਮਾਡਲ ਦੀ ਗੁਜਰਾਤ ਵਿਚ ਇਸ਼ਤਿਹਾਰਬਾਜ਼ੀ 'ਤੇ ਪੰਜਾਬ ਦੇ ਕਰੋਡਾਂ ਰੁਪਏ ਕਿਉਂ ਖਰਚ ਕੀਤੇ ਜਾਰਹੇ ਹਨ ਜਦੋਂ ਕਿ ਸਿੱਖਿਆ ਦੇ ਮਾਮਲੇ ਵਿਚ ਤਿੰਨ ਕੌਮੀ ਸਰਵੇਖਣਾਂ ਵਿਚ ਪੰਜਾਬ ਦੀ ਕਾਰਗੁਜ਼ਾਰੀ ਦਿੱਲੀ ਨਾਲੋਂ ਕਿਤੇ ਜ਼ਿਆਦਾ ਚੰਗੀ ਸਾਬਤ ਹੋਈ ਹੈ। ਵਿਧਾਨ ਸਭਾ ਚੋਣਾਂ ਲਈ ਵੋਟਰਾਂ ਨੂੰ ਲੁਭਾਉਣ ਲਈ ਇਸ਼ਤਿਹਾਰਬਾਜ਼ੀਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਨਤਕ ਪੈਸਾ ਇਸ ਤਰੀਕੇ ਲੁਟਾਇਆ ਨਹੀਂ ਜਾ ਸਕਦਾ। ਉਹਨਾਂ ਮੰਗ ਕੀਤੀ ਕਿ ਦਿੱਲੀ ਦੇ ਫੇਲ੍ਹ ਸਕੂਲ ਸਿੱਖਿਆ ਮਾਡਲ ਦੀ ਗੁਜਰਾਤ ਵਿਚ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਤੁਰੰਤ ਬੰਦ ਕੀਤੀ ਜਾਵੇ ਜੋ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਨੂੰ ਲੁਭਾਉਣ ਵਾਸਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਕਿਸੇ ਵੀ ਸਰਕਾਰ ਨੇ ਇਸ ਤਰੀਕੇ ਆਪਣੇ ਆਪ ਨੂੰ ਨੀਵਾਂ ਨਹੀਂ ਵਿਖਾਇਆ ਕਿਸੇ ਦੂਜੇ ਰਾਜ ਦੀਆਂ ਪ੍ਰਾਪਤੀਆਂ ਦਾ ਤੀਜੇ ਰਾਜ ਵਿਚ ਚੋਣ ਲਾਹਾ ਖੱਟਣ ਵਾਸਤੇ ਪ੍ਰਚਾਰ ਕਰਨ ਲਈ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰ ਕੇ ਪੰਜਾਬੀ ਮਾਣ ਸਨਮਾਨ ਨੂੰ ਸੱਟ ਨਹੀਂ ਮਾਰੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਮਹਿਮਾਗਾਣ ਲਈ ਹਰ ਰੋਜ਼ ਸੋਸ਼ਲ ਮੀਡੀਆ 'ਤੇ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਇਸ ਕੰਮ 'ਤੇ ਕੁਝ ਸੌ ਕਰੋੜ ਰੁਪਏ ਖਰਚ ਕੀਤੇ ਹਨ ਤੇ ਮੌਜੂਦਾ ਵਿੱਤੀ ਸਾਲ ਵਿਚ ਇਸ ਪ੍ਰਾਪੇਗੰਡੇ ਵਾਸਤੇ ਜਿਸ ਵਿਚ ਪੇਡ ਨਿਊਜ਼ ਵੀ ਸ਼ਾਮਲ ਹੈ, ਲਈ 700 ਕਰੋੜ ਰੁਪਏ ਦਾ ਬਜਟ ਰੱਖਿਆ ਹੋਇਆ ਹੈ। ਪੰਜਾਬ ਦੀ ਸਕੂਲ ਸਿੱਖਿਆ ਪ੍ਰਣਾਲੀਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਆਕਾ ਕੇਜਰੀਵਾਲ ਦੀ ਜੀ ਹਜੂਰੀ ਵਾਸਤੇ ਇਸ ਤਰੀਕੇ ਪੰਜਾਬੀਆਂ ਦਾ ਅਪਮਾਨ ਨਾ ਕਰਨ। ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲ ਤੇ ਪੰਜਾਬ ਦੀ ਸਕੂਲ ਸਿੱਖਿਆ ਪ੍ਰਣਾਲੀ ਲਗਾਤਾਰ ਤਿੰਨ ਕੌਮੀ ਸਰਵੇਖਣਾਂ ਵਿਚ ਦਿੱਲੀ ਨਾਲੋਂ ਚੰਗੀ ਸਾਬਤ ਹੋਈ ਹੈ। ਇਹਨਾਂ ਸਰਵੇਖਣਾਂ ਵਿਚ ਨੈਸ਼ਨਲ ਅਚੀਵਮੈਂਟ ਸਰਵੇ, ਪਰਫਾਰਮੈਂਸ ਗਰੇਡਿੰਗ ਇੰਡੈਕਸ ਸਰਵੇਖਣ ਤੇ ਫਾਉਂਡੇਸ਼ਨ ਲਰਨਿੰਗ ਸਟੱਡੀ ਸ਼ਾਮਲ ਹਨ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਦਿੱਲੀ ਦਾ ਸਕੂਲ ਸਿੱਖਿਆ ਮਾਡਲ ਜਿਸਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਤੇ ਪੰਜਾਬ ਵਿਚ ਇਹ ਆਪ ਦੇ ਪ੍ਰਾਪੇਗੰਡ ਦਾ ਇਕ ਹਿੱਸਾ ਸੀ, ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਜਾਅਲੀ ਪਬਲੀਸਿਟੀ ਤੁਰੰਤ ਬੰਦ ਕਰਨੀ ਚਾਹੀਦੀਹੈ ਤੇ ਇਹ ਪੈਸਾ ਬਚਾ ਕੇ ਪੰਜਾਬੀਆਂ ਦੀ ਭਲਾਈ ਵਾਸਤੇ ਖਰਚ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾਸਰਦਾਰ ਬਾਦਲ ਨੇ ਕਿਹਾ ਕਿ 700 ਕਰੋੜ ਰੁਪਏ ਦੀ ਸਦਵਰਤੋਂ ਕੀਤੀ ਜਾ ਸਕਦੀਹੈ। ਉਹਨਾਂ ਕਿਹਾ ਕਿ ਖੇਤੀਬਾੜੀ ਖੇਤਰ ਸੰਕਟ ਵਿਚ ਹੈ ਤੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਿਆ ਤੇ ਨਾ ਹੀ ਝੋਨੇ ਦੀ ਸਿੱਧੀ ਬਿਜਾਈ ਲਈ ਕੀਤੇ ਇਕਰਾਰ ਮੁਤਾਬਕ 1500 ਰੁਪਏ ਪ੍ਰਤੀ ਏਕੜ ਮਿਲੇ ਤੇ ਸਰਕਾਰ ਪਰਾਲੀ ਨਾ ਸਾੜਨ ਲਈ 2500 ਰੁਪਏ ਪ੍ਰਤੀ ਏਕੜ ਦੇਣ ਦੇ ਵਾਅਦੇ ਤੋਂ ਵੀ ਮੁਕਰ ਗਈ। ਉਹਨਾਂ ਕਿਹਾ ਕਿ ਸਰਕਾਰ ਲੰਪੀ ਚਮੜੀ ਰੋਗ ਕਾਰਨ ਦੁਧਾਰੂ ਪਸ਼ੂਆਂ ਦੇ ਹੋਏ ਨੁਕਸਾਨ ਲਈ ਡੇਅਰੀ ਮਾਲਕਾਂ ਨੂੰ ਮੁਆਵਜ਼ਾ ਦੇਣ ਅਤੇ ਮੂੰਗੀ ਦੀ ਫਸਲ ਕੀਤੇ ਇਕਰਾਰ ਮੁਤਾਬਕ ਐਮ ਐਸ ਪੀ 'ਤੇ ਖਰੀਦਣ ਵਿਚ ਵੀ ਨਾਕਾਮ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਨੌਜਵਾਨ ਵਾਅਦੇ ਮੁਤਾਬਕ ਨੌਕਰੀਆਂ ਦੀ ਉਡੀਕ ਕਰ ਰਹੇ ਹਨ ਤੇ ਜਿਹੜੇ ਨੌਕਰੀਆਂ ਮੰਗਣ ਵਾਸਤੇ ਮੁੱਖ ਮੰਤਰੀ ਤੱਕ ਪਹੁੰਚ ਕਰ ਕੇ ਉਹਨਾਂ ਨੂੰ ਵਾਅਦਾ ਚੇਤੇ ਕਰਵਾਉਣ ਦਾ ਯਤਨ ਕਰਦੇ ਹਨ, ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਮਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਟਾ ਦਾਲ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਸਕੀਮਾਂ ਵੀ ਠੱਪ ਹੋ ਗਈਆਂ ਕਿਉਂਕਿ ਆਪ ਸਰਕਾਰ ਕੋਲ ਇਹਨਾਂ ਵਾਸਤੇ ਫੰਡ ਨਹੀਂ ਹਨ ਜਦੋਂ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਝੂਠੇ ਪ੍ਰਚਾਰ ਵਾਸਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। The post CM ਮਾਨ ਦੱਸਣ ਫੇਲ੍ਹ ਦਿੱਲੀ ਮਾਡਲ ਦੀ ਗੁਜਰਾਤ ‘ਚ ਇਸ਼ਤਿਹਾਰਬਾਜ਼ੀ 'ਤੇ ਪੰਜਾਬ ਦੇ ਕਰੋੜਾਂ ਰੁਪਏ ਕਿਉਂ ਖਰਚੇ ਜਾ ਰਹੇ ਹਨ: ਸੁਖਬੀਰ ਬਾਦਲ appeared first on TheUnmute.com - Punjabi News. Tags:
|
CWG: ਰਾਸ਼ਟਰਮੰਡਲ ਖੇਡਾਂ 2026 'ਚ ਨਿਸ਼ਾਨੇਬਾਜ਼ੀ ਦੀ ਵਾਪਸੀ, ਕੁਸ਼ਤੀ ਸੂਚੀ ਤੋਂ ਬਾਹਰ Wednesday 05 October 2022 02:00 PM UTC+00 | Tags: breaking-news commonwealth-games commonwealth-games-2022 commonwealth-games-australia cwg cwg-2022 enws games news shooting-to-return-to-commonwealth-games sports-news the-unmute-latest-news victoria-2026-cwg wrestling-off-the-list ਚੰਡੀਗੜ੍ਹ 05 ਅਕਤੂਬਰ 2022: 2026 ‘ਚ ਆਸਟ੍ਰੇਲੀਆ ਦੇ ਵਿਕਟੋਰੀਆ ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ (Commonwealth Games) ਦੀ ਸੂਚੀ ‘ਚ ਜਿੱਥੇ ਨਿਸ਼ਾਨੇਬਾਜ਼ੀ ਦੀ ਵਾਪਸੀ ਹੋਈ ਹੈ, ਪਰ ਦੂਜੇ ਪਾਸੇ ਰਾਸ਼ਟਰਮੰਡਲ ਖੇਡ ਮਹਾਸੰਘ ਨੇ ਬੁੱਧਵਾਰ ਨੂੰ ਖੇਡਾਂ ਦੀ ਸੂਚੀ ਜਾਰੀ ਕੀਤੀ ਅਤੇ ਇਸ ਵਿੱਚ ਅਜੇ ਵੀ ਕੁਸ਼ਤੀ ਸ਼ਾਮਲ ਨਹੀਂ ਹੈ। ਕੁਸ਼ਤੀ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਸ ਸਾਲ ਭਾਰਤ ਦੇ 12 ਪਹਿਲਵਾਨਾਂ ਨੇ ਮੁਕਾਬਲੇ ਵਿੱਚ ਭਾਗ ਲਿਆ ਅਤੇ ਸਾਰਿਆਂ ਨੇ ਮੈਡਲ ਜਿੱਤੇ। ਇਨ੍ਹਾਂ ਦੋਵਾਂ ਖੇਡਾਂ ਦਾ ਮੁਕਾਬਲੇ ਵਿੱਚ ਨਾ ਹੋਣਾ ਭਾਰਤ ਲਈ ਵੱਡਾ ਝਟਕਾ ਹੈ। ਰਾਸ਼ਟਰਮੰਡਲ ਖੇਡ ਮਹਾਸੰਘ (CGF) ਅਤੇ ਰਾਸ਼ਟਰਮੰਡਲ ਖੇਡਾਂ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਵਿਕਟੋਰੀਆ 2026 CWG ਲਈ ਪੂਰੇ ਖੇਡ ਕਾਰਜਕ੍ਰਮ ਦਾ ਐਲਾਨ ਕੀਤਾ, ਜਿਸ ਵਿੱਚ 20 ਖੇਡਾਂ ਅਤੇ 26 ਈਵੈਂਟ ਸ਼ਾਮਲ ਹਨ। ਇਨ੍ਹਾਂ ਵਿੱਚੋਂ 9 ਸਿਰਫ਼ ਪੈਰਾ ਸਪੋਰਟਸ ਲਈ ਹਨ। ਜਿੱਥੇ ਇਨ੍ਹਾਂ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੀ ਵਾਪਸੀ ਭਾਰਤ ਲਈ ਇੱਕ ਸਵਾਗਤਯੋਗ ਕਦਮ ਹੈ, ਉਥੇ ਕੁਸ਼ਤੀ ਦੀ ਵਾਪਸੀ ਨਿਰਾਸ਼ਾਜਨਕ ਹੈ। ਸ਼ੂਟਿੰਗ ਨੂੰ ਬਰਮਿੰਘਮ ਵਿੱਚ ਹੋਈਆਂ ਪਿਛਲੀਆਂ ਖੇਡਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਰਾਸ਼ਟਰਮੰਡਲ ਖੇਡਾਂ 2026 ਵਿਕਟੋਰੀਆ ਵਿੱਚ 17 ਤੋਂ 29 ਮਾਰਚ 2026 ਤੱਕ ਕਰਵਾਈਆਂ ਜਾਣਗੀਆਂ। The post CWG: ਰਾਸ਼ਟਰਮੰਡਲ ਖੇਡਾਂ 2026 ‘ਚ ਨਿਸ਼ਾਨੇਬਾਜ਼ੀ ਦੀ ਵਾਪਸੀ, ਕੁਸ਼ਤੀ ਸੂਚੀ ਤੋਂ ਬਾਹਰ appeared first on TheUnmute.com - Punjabi News. Tags:
|
FIH ਨੇ ਭਾਰਤੀ ਹਾਕੀ ਖਿਡਾਰੀ ਸ਼੍ਰੀਜੇਸ਼ ਤੇ ਸਵਿਤਾ ਪੂਨੀਆ ਨੂੰ ਸਰਵੋਤਮ ਗੋਲਕੀਪਰ ਪੁਰਸਕਾਰ ਲਈ ਚੁਣਿਆ Wednesday 05 October 2022 02:16 PM UTC+00 | Tags: best-mens-goalkeeper breaking-news fih goalkeeper-savita-punia international-hockey-federation news pr-sreejesh pr-sreejesh-and-krishan-bahadur-pathak savita-punia sreejesh sreejesh-and-savita-punia ਚੰਡੀਗੜ੍ਹ 05 ਅਕਤੂਬਰ 2022: ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਨੇ ਬੁੱਧਵਾਰ ਨੂੰ ਭਾਰਤ ਦੇ ਦਿੱਗਜ਼ ਹਾਕੀ ਖਿਡਾਰੀ ਪੀ ਆਰ ਸ਼੍ਰੀਜੇਸ਼ (PR Sreejesh) ਨੂੰ ਸਰਵੋਤਮ ਪੁਰਸ਼ ਅਤੇ ਸਵਿਤਾ ਪੂਨੀਆ (Savita Punia) ਨੂੰ ਸਰਵੋਤਮ ਮਹਿਲਾ ਗੋਲਕੀਪਰ ਚੁਣਿਆ। ਇਨ੍ਹਾਂ ਦੋਵਾਂ ਨੂੰ ਸਾਲ ਭਰ ਵਿਚ ਟੀਮ ਵਿਚ ਪਾਏ ਸ਼ਾਨਦਾਰ ਯੋਗਦਾਨ ਲਈ ਪੁਰਸਕਾਰ ਲਈ ਚੁਣਿਆ ਗਿਆ ਹੈ । ਆਪਣੇ 16 ਸਾਲ ਦੇ ਕਰੀਅਰ ‘ਚ ਹੁਣ ਤੱਕ ਸ਼੍ਰੀਜੇਸ਼ ਨੇ ਭਾਰਤ ਲਈ ਕਈ ਮੈਚਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼੍ਰੀਜੇਸ਼ ਨੇ FIH ਹਾਕੀ ਪ੍ਰੋ ਲੀਗ ਵਿੱਚ ਸਾਰੇ 16 ਮੈਚ ਖੇਡੇ ਹਨ । ਭਾਰਤ ਇਸ ਟੂਰਨਾਮੈਂਟ ਵਿੱਚ ਤੀਜੇ ਸਥਾਨ 'ਤੇ ਰਿਹਾ। ਇਸ ਤੋਂ ਇਲਾਵਾ ਸ਼੍ਰੀਜੇਸ਼ ਨੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸਾਰੇ ਛੇ ਮੈਚ ਖੇਡੇ ਸਨ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਸ਼੍ਰੀਜੇਸ਼ ਲਗਾਤਾਰ ਦੋ ਵਾਰ FIH ਗੋਲਕੀਪਰ ਆਫ ਦਿ ਈਅਰ ਅਵਾਰਡ ਜਿੱਤਣ ਵਾਲਾ ਤੀਜਾ ਖਿਡਾਰੀ ਹੈ। ਦੂਜੇ ਪਾਸੇ ਸਵਿਤਾ ਪੂਨੀਆ ਨੇ ਕਿਹਾ ਮੇਰੇ ਲਈ ਇਹ ਸੂਚਨਾ ਹੈਰਾਨ ਕਰਨ ਵਾਲੀ ਹੈ, ਪਰ ਮੈਂ ਬਹੁਤ ਖੁਸ਼ ਹਾਂ। ਮੈਨੂੰ ਯਕੀਨ ਹੈ ਕਿ ਬਹੁਤ ਸਾਰੇ ਭਾਰਤੀ ਹਾਕੀ ਪ੍ਰਸ਼ੰਸਕਾਂ ਨੇ ਸਾਨੂੰ ਵੋਟ ਦਿੱਤੀ ਹੈ ਅਤੇ ਮੈਂ ਉਨ੍ਹਾਂ ਵਿੱਚੋਂ ਹਰੇਕ ਦਾ ਧੰਨਵਾਦ ਕਰਦੀ ਹਾਂ। ਸਵਿਤਾ ਨੇ FIH ਹਾਕੀ ਪ੍ਰੋ ਲੀਗ 2021-22 ਵਿੱਚ ਆਪਣੇ ਪਹਿਲੇ ਸੀਜ਼ਨ ਵਿੱਚ ਭਾਰਤ ਦੀ ਅਗਵਾਈ ਕੀਤੀ ਅਤੇ ਤਮਗਾ ਜਿੱਤਣ ਵਿੱਚ ਉਨ੍ਹਾਂ ਦੀ ਮਦਦ ਕੀਤੀ। ਸਵਿਤਾ ਪੂਨੀਆ ਨੇ ਇਸ ਲੀਗ ‘ਚ 14 ਮੈਚਾਂ ‘ਚ 57 ਗੋਲ ਬਚਾਏ ਹਨ | The post FIH ਨੇ ਭਾਰਤੀ ਹਾਕੀ ਖਿਡਾਰੀ ਸ਼੍ਰੀਜੇਸ਼ ਤੇ ਸਵਿਤਾ ਪੂਨੀਆ ਨੂੰ ਸਰਵੋਤਮ ਗੋਲਕੀਪਰ ਪੁਰਸਕਾਰ ਲਈ ਚੁਣਿਆ appeared first on TheUnmute.com - Punjabi News. Tags:
|
ਯਮੁਨਾਨਗਰ 'ਚ ਰਾਵਣ ਦਹਿਨ ਦੌਰਾਨ ਲੋਕਾਂ 'ਤੇ ਡਿੱਗਿਆ ਪੁਤਲਾ, ਕਈ ਜ਼ਖਮੀ Wednesday 05 October 2022 02:33 PM UTC+00 | Tags: breaking-news dussehra haryana ravan-dahan-in-yamunanagar yamunanagar ਚੰਡੀਗੜ੍ਹ 05 ਅਕਤੂਬਰ 2022: ਅੱਜ ਜਿੱਥੇ ਦੇਸ਼ ਭਰ ਵਿਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੇ ਹਰਿਆਣਾ ਵਿਚ ਵੱਡਾ ਹਾਦਸਾ ਵਾਪਰਿਆ ਹੈ | ਯਮੁਨਾਨਗਰ (Yamunanagar) ‘ਚ ਰਾਵਣ ਦਹਿਨ ਮੌਕੇ ਜਦੋਂ ਪੁਤਲਾ ਫੂਕਿਆ ਤਾਂ ਪੁਤਲਾ ਲੋਕਾਂ ‘ਤੇ ਡਿੱਗ ਗਿਆ, ਜਿਸ ਵਿਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ | ਹਾਲਾਂਕਿ ਖੁਸ਼ਕਿਸਮਤੀ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।
The post ਯਮੁਨਾਨਗਰ ‘ਚ ਰਾਵਣ ਦਹਿਨ ਦੌਰਾਨ ਲੋਕਾਂ ‘ਤੇ ਡਿੱਗਿਆ ਪੁਤਲਾ, ਕਈ ਜ਼ਖਮੀ appeared first on TheUnmute.com - Punjabi News. Tags:
|
ਗਲੇਸ਼ੀਅਰ 'ਤੇ ਬਰਫ ਖਿਸਕਣ ਕਾਰਨ ਫਸੇ 15 ਪਰਬਤਾਰੋਹੀਆਂ ਦਾ ਕੀਤਾ ਰੈਸਕਿਊ, ਨਾਵਾਂ ਦੀ ਸੂਚੀ ਜਾਰੀ Wednesday 05 October 2022 02:53 PM UTC+00 | Tags: 21 avalanche avalanche-news chief-minister-pushkar-dhami dig-sdrf-ridhim-aggarwal dokrani-bamak-glacier dokrani-bamak-glacier-news india-news nehru-mountaineering-institute news rescue-of-15-mountaineers sdrf sdrf-team uttarakhand uttarkashi uttarkashi-latest-news ਚੰਡੀਗੜ੍ਹ 05 ਅਕਤੂਬਰ 2022: ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲੇ ਦੇ ਡੋਕਰਾਨੀ ਬਾਮਕ ਗਲੇਸ਼ੀਅਰ 'ਤੇ ਬਰਫ ਖਿਸਕਣ (Avalanche) ਕਾਰਨ ਫਸੇ ਪਰਬਤਾਰੋਹੀਆਂ ਦੀ ਮਦਦ ਲਈ ਬਚਾਅ ਕਾਰਜ ਜਾਰੀ ਹੈ। ਭਾਰਤੀ ਹਵਾਈ ਸੈਨਾ ਨੇ ਕਾਰਵਾਈ ਲਈ ਹੈਲੀਕਾਪਟਰ ਤਾਇਨਾਤ ਕੀਤੇ ਹਨ | ਭਾਰਤੀ ਹਵਾਈ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ 12,000 ਫੁੱਟ ਦੀ ਉਚਾਈ ‘ਤੇ ਸਥਿਤ ਬੇਸ ਕੈਂਪ ਤੋਂ ਮਾਤਲੀ ਹੈਲੀਪੈਡ ਤੱਕ ਕਈ ਪਰਬਤਾਰੋਹੀਆਂ ਨੂੰ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਉੱਤਰਕਾਸ਼ੀ ਪੁਲਿਸ ਨੇ ਕਿਹਾ ਹੁਣ ਤੱਕ 15 ਪਰਬਤਾਰੋਹੀਆਂ ਨੂੰ ਸੁਰੱਖਿਅਤ ਬਚਾ ਕੇ ਐਨਆਈਐਮ ਲਿਆਂਦਾ ਗਿਆ ਹੈ। ਜਿਨ੍ਹਾਂ ਦੀ ਸੂਚੀ ਜਾਰੀ ਕੀਤੀ ਹੈ |
The post ਗਲੇਸ਼ੀਅਰ 'ਤੇ ਬਰਫ ਖਿਸਕਣ ਕਾਰਨ ਫਸੇ 15 ਪਰਬਤਾਰੋਹੀਆਂ ਦਾ ਕੀਤਾ ਰੈਸਕਿਊ, ਨਾਵਾਂ ਦੀ ਸੂਚੀ ਜਾਰੀ appeared first on TheUnmute.com - Punjabi News. Tags:
|
ਅੰਮ੍ਰਿਤਸਰ 'ਚ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਪਵਿੱਤਰ ਤਿਉਹਾਰ Wednesday 05 October 2022 03:02 PM UTC+00 | Tags: amarinder-singh-raja-warring breaking-news dussehra-committee dussehra-committee-amritsar festival-of-dussehra news punjab-congress punjabi-news the-unmute-breaking-news ਅੰਮ੍ਰਿਤਸਰ 05 ਅਕਤੂਬਰ 2022: ਪੰਜਾਬ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਉਥੇ ਹੀ ਅੰਮ੍ਰਿਤਸਰ ਮਾਤਾ ਭੱਦਰਕਾਲੀ ਗਰਾਊਂਡ ਵਿਖੇ ਦੁਸਹਿਰਾ ਕਮੇਟੀ ਵੱਲੋਂ ਦਸਹਿਰੇ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ | ਜਿਸ ਵਿਚ ਕੁੰਭਕਰਨ ਮੇਘਨਾਥ ਅਤੇ ਰਾਵਣ ਦੇ ਪੁਤਲੇ ਦਹਿਨ ਕੀਤੇ ਗਏ ਹਨ | ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਕੀਤਾ ਗਿਆ ਅਤੇ ਇਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸ਼ਿਰਕਤ ਕੀਤੀ ਅਤੇ ਇਹ ਪ੍ਰੋਗਰਾਮ ਕਾਂਗਰਸ ਵੱਲੋਂ ਕੀਤਾ ਗਿਆ ਅਤੇ ਇਸ ਵਿੱਚ ਕਾਂਗਰਸ ਦੇ ਵੱਡੇ ਚਿਹਰੇ ਵੀ ਦੇਖਣ ਨੂੰ ਮਿਲੇ | ਦੇਰ ਸ਼ਾਮ ਸੱਤ ਵਜੇ ਮੇਘਨਾਥ ਕੁੰਭਕਰਨ ਅਤੇ ਰਾਵਣ ਦੇ ਪੁਤਲੇ ਦਹਿਨ ਕੀਤੇ ਗਏ | ਇਸ ਮੌਕੇ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਸ਼ਹਿਰ ਵਾਸੀ ਪਹੁੰਚੇ ਅਤੇ ਉਨ੍ਹਾਂ ਵੱਲੋਂ ਪੁਤਲੇ ਦਹਿਨ ਹੁੰਦੇ ਦਾ ਪ੍ਰੋਗਰਾਮ ਵੀ ਆਪਣੇ ਫੋਨਾਂ ਵਿਚ ਕੈਪਚਰ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਦਾ ਦਿਨ ਭਗਵਾਨ ਸ਼੍ਰੀ ਰਾਮ ਨੇ ਬੁਰਾਈ ਦੇ ਉੱਪਰ ਅੱਛਾਈ ਦੀ ਜਿੱਤ ਕੀਤੀ ਸੀ ਅਤੇ ਸਾਡੇ ਪੰਜਾਬ ਵਿੱਚ ਵੀ ਬਹੁਤ ਸਾਰੀਆਂ ਬੁਰਾਈਆਂ ਚੱਲ ਰਹੀਆਂ ਹਨ ਜਿਵੇਂ ਨਸ਼ੇ ਬਹੁਤ ਵਧ ਚੁੱਕਾ ਹੈ | ਗੈਂਗਸਟਰ ਬਹੁਤ ਵਧ ਰਹੇ ਹਨ ਅਤੇ ਅੱਜ ਕਾਂਗਰਸ ਪਾਰਟੀ ਪ੍ਰਣ ਕਰਦੀ ਹੈ ਕਿ ਉਹ ਨਸ਼ੇ ਖਿਲਾਫ ਲੜਾਈ ਲੜਨਗੇ | ਉਨ੍ਹਾਂ ਕਿਹਾ ਕਿ ਔਰਤਾਂ ਦੀ ਰਾਖੀ ਲਈ ਅੱਗੇ ਵਧਣਗੇ ਅਤੇ ਗੈਂਗਸਟਰਾਂ ਖਿਲਾਫ਼ ਲੜਾਈ ਲੜਨਗੇ , ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਤਾਕਤਾਂ ਹਨ ਜੋ ਪੰਜਾਬ ਨੂੰ ਵੰਡਣਾ ਚਾਹੁੰਦੀਆਂ ਹਨ ਅਤੇ ਮੈਂ ਸਭ ਨੂੰ ਇਹ ਮੈਸੇਜ ਦੇਵਾਂਗਾ ਕਿ ਆਪਸੀ ਭਾਈਚਾਰਾ ਬਰਕਰਾਰ ਰੱਖਿਆ ਜਾਵੇ | ਇਸ ਦੇ ਅੱਗੇ ਬੋਲਦੇ ਉਨ੍ਹਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਸੈਸ਼ਨ ਸੱਦਿਆ ਗਿਆ ਸੀ ਉਸ ਸੈਸ਼ਨ ਦੇ ਵਿੱਚ ਕੈਬਨਿਟ ਮੰਤਰੀ ਸਰਾਰੀ ਵਾਲਾ ਮੁੱਦਾ ਅਹਿਮ ਸੀ ਉਨ੍ਹਾਂ ਕਿਹਾ ਪਹਿਲੇ ਇਨ੍ਹਾਂ ਵੱਲੋਂ ਆਪਣਾ ਇਕ ਮੰਤਰੀ ਕਰੱਪਸ਼ਨ ਦੇ ਮਾਮਲੇ ਵਿੱਚ ਫੜ ਕੇ ਜੇਲ੍ਹ ‘ਚ ਭੇਜਿਆ ਸੀ ਜਿਸ ਖ਼ਿਲਾਫ਼ ਨਾ ਤਾਂ ਕੋਈ ਸਬੂਤ ਸੀ ਅਤੇ ਨਾ ਹੀ ਕੋਈ ਵੀਡੀਓ ਸਾਹਮਣੇ ਆਈ ਸੀ ਲੇਕਿਨ ਲੋਕਾਂ ਦੀ ਵਾਹ ਵਾਹੀ ਖੱਟਣ ਲਈ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਹੀ ਮੰਤਰੀ ਦੀ ਬਲੀ ਲੈ ਲਈ ਜਦਕਿ ਹੁਣ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਆਡੀਓ ਵੀ ਸਾਹਮਣੇ ਆਈ ਹੈ ਅਤੇ ਉਸ ਖ਼ਿਲਾਫ਼ ਕੋਈ ਵੀ ਕਾਰਵਾਈ ਪੰਜਾਬ ਸਰਕਾਰ ਕਰਦੀ ਹੋਈ ਦਿਖਾਈ ਨਹੀਂ ਦੇ ਰਹੀ ਅਤੇ ਆਪਣੇ ਵਾਅਦਿਆਂ ਤੋਂ ਭੱਜਦੀ ਹੋਈ ਦਿਖਾਈ ਦੇ ਰਹੀ ਹੈ |
The post ਅੰਮ੍ਰਿਤਸਰ ‘ਚ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਪਵਿੱਤਰ ਤਿਉਹਾਰ appeared first on TheUnmute.com - Punjabi News. Tags:
|
ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਮਾਨ ਵੱਲੋਂ ਲੋਕਾਂ ਨੂੰ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸਮਾਜਿਕ ਬੁਰਾਈਆਂ ਦੇ ਖਾਤਮੇ ਦੀ ਅਪੀਲ Wednesday 05 October 2022 04:09 PM UTC+00 | Tags: aam-aadmi-party cm-bhagwant-mann dussehra holy-festival-of-dussehra mohali-8-phase news the-unmute-breaking-news the-unmute-punjabi-news the-unmute-report ਐਸ.ਏ.ਐਸ.ਨਗਰ (ਮੋਹਾਲੀ) 05 ਅਕਤੂਬਰ 2022: ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸੂਬੇ ਵਿੱਚੋਂ ਸਮਾਜਿਕ ਬੁਰਾਈਆਂ ਦੇ ਖਾਤਮੇ ਦਾ ਸੱਦਾ ਦਿੱਤਾ। ਅੱਜ ਇੱਥੇ ਦੁਸਹਿਰਾ ਕਮੇਟੀ ਮੋਹਾਲੀ (ਰਜਿ.) ਵੱਲੋਂ ਫੇਜ਼-8 ਵਿਖੇ ਦੁਸਹਿਰੇ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੁਰਗਾ ਪੂਜਾ ਅਤੇ ਦੁਸਹਿਰੇ (ਵਿਜੈਦਸ਼ਮੀ) ਦੇ ਪਵਿੱਤਰ ਮੌਕੇ ਦੇਸ਼ ਵਾਸੀਆਂ ਖਾਸ ਕਰਕੇ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਇਹ ਦੋਵੇਂ ਤਿਉਹਾਰ ਸਾਨੂੰ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦੀ ਯਾਦ ਦਿਵਾਉਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸਾਡੇ ਦੇਸ਼ ਦੀ ਇਹ ਦੋਵੇਂ ਤਿਉਹਾਰ ਮਨਾਉਣ ਦੀ ਸਦੀਆਂ ਪੁਰਾਣੀ ਪਰੰਪਰਾ ਹੈ ਜੋ ਸਮਾਜ ਵਿੱਚ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਬਰਾਬਰੀ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਆਦਰਸ਼ ਜੀਵਨ ਦਾ ਮਾਰਗ ਦਰਸਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਕੇ ਇਸ ਖੁਸ਼ੀ ਦੇ ਮੌਕੇ ਨੂੰ ਸਾਂਝੇ ਤੌਰ ਉੱਤੇ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਿਉਹਾਰ ਨੂੰ ਜਾਤ-ਪਾਤ, ਨਸਲ ਅਤੇ ਰੰਗ-ਭੇਦ ਤੋਂ ਉੱਪਰ ਉੱਠ ਕੇ ਪੂਰੇ ਧਾਰਮਿਕ ਜੋਸ਼ ਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਦਿਨ ਸਾਨੂੰ ਸਾਰੀਆਂ ਸਮਾਜਿਕ ਬੁਰਾਈਆਂ ਤੋਂ ਛੁਟਕਾਰਾ ਪਾ ਕੇ ਆਪਣੇ ਸੂਬੇ ਨੂੰ ਦੇਸ਼ ਦਾ ਮੋਹਰੀ ਬਣਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ। ਇਸ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੁਸਹਿਰੇ ‘ਤੇ ਪੰਜਾਬੀਆਂ ਨੂੰ ਵਿਸ਼ੇਸ਼ ਤੌਰ ‘ਤੇ ਮਾਣ ਹਾਸਲ ਹੈ ਕਿਉਂਕਿ ਰਮਾਇਣ ਦਾ ਮਹਾਂਕਾਵਿ ਪੰਜਾਬ ਵਿਚ ਪਵਿੱਤਰ ਨਗਰੀ ਅੰਮ੍ਰਿਤਸਰ ਦੀ ਧਰਤੀ ‘ਤੇ ਰਚਿਆ ਗਿਆ ਸੀ। ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਦ੍ਰਿੜ੍ਹ ਰਹਿਣ, ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖਣ ਅਤੇ ਨਫ਼ਰਤ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਤਿੰਨੇ ਕਾਰਨ ਹੀ ਸਭ ਤੋਂ ਸੂਝਵਾਨ ਵਿਅਕਤੀ ਦੇ ਪਤਨ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰ ਸਾਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਉਪਦੇਸ਼ ਵੀ ਦਿੰਦੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਤਿਉਹਾਰ ਨਾ ਸਿਰਫ਼ ਸਾਡੇ ਪ੍ਰੇਰਨਾ ਸਰੋਤ ਹਨ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਅਮੀਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਵਿੱਚ ਵੀ ਰਾਹ ਦਸੇਰਾ ਹਨ। ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਅਸਲ ਮਹੱਤਵ ਪਿਆਰ, ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਦੇ ਜ਼ਰੀਏ ਅਨਿਆਂ, ਬੁਰਾਈ ਅਤੇ ਹਉਮੈ ਵਿਰੁੱਧ ਲੜਨਾ ਹੈ। ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਨੂੰ ਬੁਲੰਦੀ ‘ਤੇ ਲਿਜਾਣ ਲਈ ਇਨ੍ਹਾਂ ਤਿਉਹਾਰਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ। ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮੁਹਾਲੀ ਵਿਖੇ ਗਰਾਊਂਡ ਨੂੰ ਸਿਰਫ਼ ਦੁਸਹਿਰਾ ਮਨਾਉਣ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ‘ਤੇ ਕੋਈ ਵੀ ਵਪਾਰਕ ਗਤੀਵਿਧੀ ਨਹੀਂ ਹੋਣ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਛੇਤੀ ਹੀ ਜਾਰੀ ਕਰ ਦਿੱਤਾ ਜਾਵੇਗਾ | The post ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਮਾਨ ਵੱਲੋਂ ਲੋਕਾਂ ਨੂੰ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸਮਾਜਿਕ ਬੁਰਾਈਆਂ ਦੇ ਖਾਤਮੇ ਦੀ ਅਪੀਲ appeared first on TheUnmute.com - Punjabi News. Tags:
|
ਬੀਕੇਯੂ ਉਗਰਾਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪੱਕਾ ਮੋਰਚਾ ਲਾਉਣ ਦੀਆਂ ਜ਼ੋਰਦਾਰ ਤਿਆਰੀਆਂ ਜਾਰੀ Wednesday 05 October 2022 04:17 PM UTC+00 | Tags: aam-aadmi-party bhagwant-mann bharatiya-kisan-union-ekta-ugrahan bku-ugrahas chief-minister-bhagwant-manns-residence cm-bhagwant-mann news punjab-farmers-associations punjab-government the-unmute-breaking-news the-unmute-news the-unmute-punjabi-news ਚੰਡੀਗੜ੍ਹ 05 ਅਕਤੂਬਰ 2022: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਭਖਦੇ ਕਿਸਾਨੀ ਮਸਲਿਆਂ ਦੇ ਹੱਲ ਲਈ 9 ਅਕਤੂਬਰ ਤੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਅਣਮਿਥੇ ਸਮੇਂ ਦਾ ਪੱਕਾ ਮੋਰਚਾ ਲਾਉਣ ਦੀਆਂ ਜ਼ੋਰਦਾਰ ਤਿਆਰੀਆਂ ਪੰਜਾਬ ਭਰ ਵਿੱਚ ਲਗਾਤਾਰ ਜਾਰੀ ਹਨ। ਇੱਥੇ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪਿੰਡ ਪਿੰਡ ਤਿਆਰੀ ਮੀਟਿੰਗਾਂ, ਰੈਲੀਆਂ, ਨੁੱਕੜ ਨਾਟਕਾਂ,ਢੋਲ ਮਾਰਚਾਂ ਅਤੇ ਜਾਗੋ ਮਾਰਚਾਂ ਦਾ ਸਿਲਸਿਲਾ ਜ਼ੋਰਾਂ ਤੇ ਚੱਲ ਰਿਹਾ ਹੈ। ਮੋਰਚੇ ਦੇ ਐਲਾਨ ਤੋਂ ਅਗਲੇ ਦਿਨ ਹੀ ਡਾਇਰੈਕਟਰ ਖੇਤੀਬਾੜੀ ਪੰਜਾਬ ਦੇ ਦਫ਼ਤਰ ਵੱਲੋਂ ਜਥੇਬੰਦੀ ਨਾਲ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੁਆਰਾ 7 ਅਕਤੂਬਰ ਨੂੰ ਪੰਜਾਬ ਭਵਨ ਵਿਖੇ ਗੱਲਬਾਤ ਦਾ ਲਿਖਤੀ ਸੱਦਾ ਵੀ ਮਿਲ ਗਿਆ ਹੈ, ਜਿਸ ਵਿਚ ਜਥੇਬੰਦੀ ਦੇ ਸੂਬਾਈ ਅਹੁਦੇਦਾਰਾਂ ਵੱਲੋਂ ਕਿਸਾਨ ਮੰਗਾਂ ਬਾਰੇ ਆਪਣਾ ਪੱਖ ਦਲੀਲਾਂ ਸਹਿਤ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੋਰਚਾ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੀਆਂ ਭਖਦੀਆਂ ਮੰਗਾਂ ਪ੍ਰਤੀ ਮੁਜਰਮਾਨਾ ਚੁੱਪ ਧਾਰਨ ਅਤੇ ਨਵੇਂ ਤੋਂ ਨਵੇਂ ਕਿਸਾਨ ਵਿਰੋਧੀ ਤੇ ਸਾਮਰਾਜੀ ਕਾਰਪੋਰੇਟਾਂ ਪੱਖੀ ਫੈਸਲੇ ਕਰਨ ਵਿਰੁੱਧ ਤਿੱਖੇ ਰੋਸ ਵਜੋਂ ਲਾਇਆ ਜਾ ਰਿਹਾ ਹੈ, ਜਿਹੜਾ ਮੰਗਾਂ ਦੇ ਤਸੱਲੀਬਖ਼ਸ਼ ਨਿਪਟਾਰੇ ਤੱਕ ਕਾਇਮ ਰਹੇਗਾ। ਜੋਗਿੰਦਰ ਸਿੰਘ ਉਗਰਾਹਾਂ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਮੁੱਖ ਮੰਗਾਂ ਵਿੱਚ ਬੀਤੇ ਵਰ੍ਹੇ ਜਾਂ ਐਤਕੀਂ ਗੁਲਾਬੀ ਸੁੰਡੀ ਤੇ ਨਕਲੀ ਕੀਟਨਾਸ਼ਕਾਂ ਨਾਲ ਜਾਂ ਗੜੇਮਾਰੀ ਨਾਲ ਕਈ ਜ਼ਿਲ੍ਹਿਆਂ ‘ਚ ਤਬਾਹ ਹੋਏ ਨਰਮੇ ਤੇ ਹੋਰ ਫ਼ਸਲਾਂ ਸਮੇਤ ਨੁਕਸਾਨੇ ਗਏ ਮਕਾਨਾਂ ਦਾ ਪੂਰਾ ਪੂਰਾ ਮੁਆਵਜ਼ਾ ਕਾਸ਼ਤਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਚ ਤੁਰੰਤ ਵੰਡਿਆ ਜਾਵੇ ਅਤੇ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੇ ਮਾਮਲੇ ਚ ਕੀਤਾ ਜਾ ਰਿਹਾ ਜ਼ਾਹਰਾ ਵਿਤਕਰਾ ਬੰਦ ਕੀਤਾ ਜਾਵੇ। ਇਸ ਵਰ੍ਹੇ ਭਾਰੀ ਮੀਂਹਾਂ ਨਾਲ਼ ਤਬਾਹ ਹੋਈਆਂ ਫਸਲਾਂ ਤੇ ਨੁਕਸਾਨੇ ਮਕਾਨਾਂ ਦਾ ਮਜ਼ਦੂਰਾਂ ਤੇ ਕਾਸ਼ਤਕਾਰ ਕਿਸਾਨਾਂ ਨੂੰ ਵੀ ਪੂਰਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਐਤਕੀਂ ਵਾਇਰਲ ਰੋਗ ਨਾਲ ਪੂਰੀ ਤਰਾਂ ਬਰਬਾਦ ਹੋਈ ਗੁਆਰੀ, ਮੂੰਗੀ ਤੇ ਝੋਨੇ ਦੀ ਫ਼ਸਲ ਦੀ ਵਿਸ਼ੇਸ਼ ਗਰਦੌਰੀ ਤੁਰੰਤ ਕਰਵਾ ਕੇ ਔਸਤ ਝਾੜ ਦੇ ਬਰਾਬਰ ਪੂਰਾ ਮੁਆਵਜ਼ਾ ਦਿੱਤਾ ਜਾਵੇ। ਜ਼ੀਰਾ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਹੋਈ ਸ਼ਰਾਬ ਫੈਕਟਰੀ ਨੂੰ ਤੁਰੰਤ ਬੰਦ ਕਰਨ ਦੀ ਮੰਗਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਦੀ ਮਾਲਕੀ ਸਾਮਰਾਜੀ ਕਾਰਪੋਰੇਟਾਂ ਨੂੰ ਸੌਂਪਣ ਵਾਲ਼ੀ ਸੰਸਾਰ ਬੈਂਕ ਦੀ ਜਲ ਨੀਤੀ ਰੱਦ ਕੀਤੀ ਜਾਵੇ ਅਤੇ ਦੌਧਰ ਵਰਗੇ ਨਿੱਜੀ ਜਲ ਸੋਧ ਪ੍ਰਾਜੈਕਟ ਰੱਦ ਕਰ ਕੇ ਸਰਕਾਰੀ ਜਲ ਸਪਲਾਈ ਸਕੀਮ ਪਹਿਲਾਂ ਵਾਂਗ ਜਾਰੀ ਰੱਖਣ ਵਾਲਾ ਬਜਟ ਜੁਟਾਇਆ ਜਾਵੇ। ਜ਼ੀਰਾ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਹੋਈ ਸ਼ਰਾਬ ਫੈਕਟਰੀ ਨੂੰ ਤੁਰੰਤ ਬੰਦ ਕੀਤਾ ਜਾਵੇ। ਹੱਕੀ ਜਮਹੂਰੀ ਅੰਦੋਲਨਾਂ ਦੌਰਾਨ ਪੁਲਿਸ ਜਬਰ ਬੰਦ ਕੀਤਾ ਜਾਵੇ ਅਤੇ ਮਜ਼ਦੂਰਾਂ ਕਿਸਾਨਾਂ ‘ਤੇ ਦਰਜ ਕੀਤੇ ਮਕੱਦਮੇ ਪਰਾਲੀ ਕੇਸਾਂ ਸਮੇਤ ਵਾਪਿਸ ਲੈਣ ਦੀ ਮੰਨੀ ਹੋਈ ਮੰਗ ਤੁਰੰਤ ਲਾਗੂ ਕੀਤੀ ਜਾਵੇ। ਭਾਰਤ ਮਾਲ਼ਾ ਹਾਈਵੇ ਪ੍ਰਾਜੈਕਟ ਲਈ ਨਿਗੂਣਾ ਜਿਹਾ ਮੁਆਵਜ਼ਾ ਜਾਰੀ ਕਰਕੇ ਜ਼ਮੀਨਾਂ ਉੱਤੇ ਕਾਰਪੋਰੇਟ ਕਬਜ਼ੇ ਕਰਵਾਉਣ ਲਈ ਵਾਰ-ਵਾਰ ਪੁਲਿਸ ਤਾਕਤ ਦੀ ਵਰਤੋਂ ਬੰਦ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਇਲਾਕੇ ਦਾ ਮਾਰਕੀਟ ਰੇਟ ਜਮ੍ਹਾਂ 30% ਉਜਾੜਾ ਭੱਤਾ ਅਤੇ ਖੇਤ ਮਜ਼ਦੂਰਾਂ ਦਾ ਰੁਜ਼ਗਾਰ ਉਜਾੜਾ ਭੱਤਾ ਵੀ ਤੁਰੰਤ ਦਿੱਤਾ ਜਾਵੇ। ਆਪਣੀ ਜ਼ਮੀਨ ਨੂੰ ਪੱਧਰ/ਨੀਂਵੀਂ ਕਰਨ ਦਾ ਹੱਕ ਖੈਹਣ ਵਾਲਾ ਮਾਈਨਿੰਗ ਕਾਨੂੰਨ ਰੱਦ ਕੀਤਾ ਜਾਵੇ। ਐਮ ਐੱਸ ਪੀ ‘ਤੇ ਝੋਨੇ ਦੀ ਖਰੀਦ ਉੱਤੇ ਔਸਤ ਝਾੜ ਤੇ ਗਰਦੌਰੀ ‘ਚ ਕਾਸ਼ਤ ਹੇਠਲੇ ਰਕਬੇ ਦੀਆਂ ਕਿਸਾਨ ਵਿਰੋਧੀ ਸ਼ਰਤਾਂ ਸਮੇਤ ਨਮੀ ਵਾਲੀ ਸ਼ਰਤ ਰੱਦ ਕਰਕੇ ਪਹਿਲਾਂ ਵਾਂਗ ਨਿਰਵਿਘਨ ਖਰੀਦ ਜਾਰੀ ਰੱਖੀ ਜਾਵੇ। ਬਿਨਾਂ ਸਾੜੇ ਪਰਾਲੀ ਸਾਂਭਣ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਜਾਂ ਫਿਰ ਮਜਬੂਰੀ-ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਸਖ਼ਤੀ ਬੰਦ ਕੀਤੀ ਜਾਵੇ। ਅੱਗੇ ਤੋਂ ਇਸ ਪ੍ਰਦੂਸ਼ਣ ਦੇ ਮੁਕੰਮਲ ਖਾਤਮੇ ਲਈ ਝੋਨੇ ਦੀ ਬਿਜਾਈ ਪੂਰੀ ਤਰ੍ਹਾਂ ਬੰਦ ਕਰਨ ਲਈ ਇਸ ਦੀ ਥਾਂ ਬਦਲਵੀਆਂ ਫਸਲਾਂ ਮੱਕੀ, ਮੂੰਗੀ, ਗੁਆਰੀ, ਬਾਸਮਤੀ ਆਦਿ ਦਾ ਐੱਮ ਐੱਸ ਪੀ ਸਵਾਮੀਨਾਥਨ ਰਿਪੋਰਟ ਅਨੁਸਾਰ ਲਾਭਕਾਰੀ ਮਿਥ ਕੇ ਇਹਦੇ ਮੁਤਾਬਕ ਬਿਨਾਂ ਸ਼ਰਤ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ। ਲਿੰਪੀ ਸਕਿਨ ਰੋਗ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ਮਾਰਕੀਟ ਰੇਟ ਮੁਤਾਬਕ ਪੂਰਾ ਦਿੱਤਾ ਜਾਵੇ। ਨਹਿਰੀ ਪਾਣੀ ਚਾਲੂ ਕਰਾਉਣ ਦੀ ਮੰਗਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਵੰਡ ਖੇਤਰ ਦੇ ਨਿੱਜੀਕਰਨ ਬਾਰੇ ਕੀਤਾ ਗਿਆ ਤਾਨਾਸ਼ਾਹੀ ਫੈਸਲਾ ਰੱਦ ਕੀਤਾ ਜਾਵੇ। ਨਹਿਰੀ ਪਾਣੀ ਹਰ ਖੇਤ ਤੱਕ ਪੁੱਜਦਾ ਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਭੰਡਾਲਾ ਪਿੰਡ ਵਿਚ 1300 ਏਕੜ ਰਕਬੇ ਦਾ ਬੰਦ ਕੀਤਾ ਨਹਿਰੀ ਪਾਣੀ ਚਾਲੂ ਕਰਾਉਣ ਲਈ ਲੰਬੇ ਸਮੇਂ ਤੋਂ ਜੂਝ ਰਹੇ ਲੋਕਾਂ ਮੰਗ ਤੁਰੰਤ ਪੂਰੀ ਕੀਤੀ ਜਾਵੇ। ਸੰਸਾਰ ਵਪਾਰ ਸੰਸਥਾ ਦੀਆਂ ਕਿਸਾਨ ਮਾਰੂ ਨੀਤੀਆਂ ਤਹਿਤ ਕਿਸਾਨਾਂ ਮਜ਼ਦੂਰਾਂ ਦੇ ਰੁਜ਼ਗਾਰ/ ਰਿਹਾਇਸ਼ ਦਾ ਵਸੀਲਾ ਬਣੀਆਂ ਕਬਜ਼ੇ ਹੇਠਲੀਆਂ ਜ਼ਮੀਨਾਂ ਹਥਿਆਉਣ ਲਈ ਪੰਚਾਇਤੀ ਸ਼ਾਮਲਾਟ ਜਾਂ ਸਰਕਾਰੀ ਜ਼ਮੀਨਾਂ ਸਾਮਰਾਜੀ ਕਾਰਪੋਰੇਟਾਂ ਨੂੰ ਸੌਂਪਣ ਲਈ ਜ਼ਮੀਨ-ਬੈਂਕ ਬਣਾਉਣ ਦਾ ਤਾਨਾਸ਼ਾਹੀ ਫੈਸਲਾ ਰੱਦ ਕੀਤਾ ਜਾਵੇ। ਜਥੇਬੰਦੀ ਵੱਲੋਂ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਤੇ ਇਨਸਾਫਪਸੰਦ ਲੋਕਾਂ ਨੂੰ ਇਸ ਪੱਕੇ ਮੋਰਚੇ ਦੀਆਂ ਤਿਆਰੀਆਂ ਲੱਕ ਬੰਨ੍ਹ ਕੇ ਜਾਰੀ ਰੱਖਣ ਅਤੇ 9 ਅਕਤੂਬਰ ਨੂੰ ਕਾਫ਼ਲੇ ਬੰਨ੍ਹ ਕੇ ਸੰਗਰੂਰ ਪਹੁੰਚਣ ਦਾ ਸੱਦਾ ਦਿੱਤਾ ਗਿਆ। The post ਬੀਕੇਯੂ ਉਗਰਾਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪੱਕਾ ਮੋਰਚਾ ਲਾਉਣ ਦੀਆਂ ਜ਼ੋਰਦਾਰ ਤਿਆਰੀਆਂ ਜਾਰੀ appeared first on TheUnmute.com - Punjabi News. Tags:
|
EU: ਇਰਾਨੀ ਮਹਿਲਾਵਾਂ ਦੇ ਹੱਕ 'ਚ ਯੂਰਪੀਅਨ ਸੰਸਦ ਮੈਂਬਰ ਨੇ ਸੰਸਦ 'ਚ ਬਹਿਸ ਦੌਰਾਨ ਕੱਟੇ ਆਪਣੇ ਵਾਲ Wednesday 05 October 2022 04:41 PM UTC+00 | Tags: abir-al-sahlani european-member-of-parliament iranian-women the-unmute-punjabi-news ਚੰਡੀਗੜ੍ਹ 05 ਅਕਤੂਬਰ 2022: ਈਰਾਨ ‘ਚ ਮਹਸਾ ਅਮਿਨੀ ਦੀ ਮੌਤ ਤੋਂ ਬਾਅਦ ਹਿਜਾਬ ਦਾ ਵਿਰੋਧ ਯੂਰਪੀ ਸੰਘ ਤੱਕ ਪਹੁੰਚ ਗਿਆ ਹੈ। ਇੱਕ ਯੂਰਪੀਅਨ ਸੰਸਦ ਮੈਂਬਰ ਨੇ ਹਿਜਾਬ ਨੂੰ ਲੈ ਕੇ ਦੇਸ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਈਰਾਨੀ ਔਰਤਾਂ ਪ੍ਰਤੀ ਆਪਣੀ ਵਚਨਬੱਧਤਾ ਦੇ ਸੰਕੇਤ ਵਜੋਂ ਸੰਸਦ ਵਿੱਚ ਬਹਿਸ ਦੌਰਾਨ ਆਪਣੇ ਵਾਲ ਕੱਟ ਲਏ । ਇਸ ਦੌਰਾਨ ਸਵੀਡਿਸ਼ ਸਿਆਸਤਦਾਨ ਅਬੀਰ ਅਲ-ਸਹਿਲਾਨੀ (Abir Al–Sahlani) ਨੇ ਸੰਸਦ ‘ਚ ਆਪਣੇ ਵਾਲ ਕੱਟਣ ਤੋਂ ਬਾਅਦ ਕਿਹਾ ਕਿ ਯੂਰਪੀ ਸੰਘ ਦੇ ਲੋਕ ਅਤੇ ਯੂਰਪ ਦੇ ਨਾਗਰਿਕਾਂ ਦੀ ਮੰਗ ਹੈ ਕਿ ਈਰਾਨ ‘ਚ ਮਰਦਾਂ ਅਤੇ ਔਰਤਾਂ ਵਿਰੁੱਧ ਹਰ ਤਰ੍ਹਾਂ ਦੀ ਹਿੰਸਾ ਨੂੰ ਬਿਨਾਂ ਸ਼ਰਤ ਤੁਰੰਤ ਬੰਦ ਕੀਤਾ ਜਾਵੇ। ਸਵੀਡਿਸ਼ ਰਾਜਨੇਤਾ ਅਬੀਰ ਅਲ ਸਾਹਲਾਨੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਕ ਵੀਡੀਓ ਪੋਸਟ ਕੀਤੀ। ਇਸ ‘ਚ ਉਹ ਯੂਰਪੀ ਸੰਸਦ ਦੇ ਮੈਂਬਰਾਂ ਦੇ ਸਾਹਮਣੇ ਆਪਣੇ ਵਾਲ ਕੱਟਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ ਕਿ ‘ਅਸੀਂ ਉਦੋਂ ਤੱਕ ਤੁਹਾਡੇ ਨਾਲ ਖੜ੍ਹੇ ਰਹਾਂਗੇ ਜਦੋਂ ਤੱਕ ਈਰਾਨ ਦੀਆਂ ਔਰਤਾਂ ਆਜ਼ਾਦ ਨਹੀਂ ਹੋ ਜਾਂਦੀਆਂ।’ ਜਿਕਰਯੋਗ ਹੈ ਕਿ 22 ਸਾਲਾ ਮਾਹਸਾ ਅਮਿਨੀ ਦੀ 13 ਸਤੰਬਰ ਨੂੰ ਤਹਿਰਾਨ ਵਿੱਚ ਈਰਾਨ ਦੀ ਐਥਿਕਸ ਪੁਲਿਸ ਦੁਆਰਾ ਕਥਿਤ ਤੌਰ ‘ਤੇ ਡਰੈੱਸ ਕੋਡ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹਿਰਾਸਤ ਵਿੱਚ ਮੌਤ ਹੋ ਗਈ ਸੀ। The post EU: ਇਰਾਨੀ ਮਹਿਲਾਵਾਂ ਦੇ ਹੱਕ ‘ਚ ਯੂਰਪੀਅਨ ਸੰਸਦ ਮੈਂਬਰ ਨੇ ਸੰਸਦ ‘ਚ ਬਹਿਸ ਦੌਰਾਨ ਕੱਟੇ ਆਪਣੇ ਵਾਲ appeared first on TheUnmute.com - Punjabi News. Tags:
|
Nobel Peace Prize: ਨੋਬਲ ਸ਼ਾਂਤੀ ਪੁਰਸਕਾਰ ਦੀ ਦੌੜ ਵਿਚ ਤਿੰਨ ਭਾਰਤੀ ਸ਼ਾਮਲ Wednesday 05 October 2022 04:49 PM UTC+00 | Tags: nobel-peace-prize ਚੰਡੀਗੜ੍ਹ 05 ਸਤੰਬਰ 2022: ਨੋਬਲ ਸ਼ਾਂਤੀ ਪੁਰਸਕਾਰ (Nobel Peace Prize) ਦਾ ਐਲਾਨ 7 ਅਕਤੂਬਰ ਨੂੰ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਕੁਝ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ‘ਚ ਦੱਸਿਆ ਗਿਆ ਹੈ ਕਿ ਇਸ ਐਵਾਰਡ ਦੇ ਦਾਅਵੇਦਾਰਾਂ ‘ਚ ਤਿੰਨ ਭਾਰਤੀ ਹਨ। ਜਿਨ੍ਹਾਂ ਲੋਕਾਂ ਨੂੰ ਸ਼ਾਂਤੀ ਲਈ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਪ੍ਰਤੀਕ ਸਿਨਹਾ, ਮੁਹੰਮਦ ਜ਼ੁਬੈਰ ਅਤੇ ਭਾਰਤੀ ਲੇਖਕ ਹਰਸ਼ ਮੰਦਰ ਸ਼ਾਮਲ ਹਨ। ਜਿਕਰਯੋਗ ਹੈ ਕਿ ਜਦੋਂ ਬਾਕੀ ਨੋਬਲ ਪੁਰਸਕਾਰਾਂ ਦਾ ਐਲਾਨ ਸਵੀਡਨ ਦੇ ਸਟਾਕਹੋਮ ਤੋਂ ਕੀਤਾ ਜਾਂਦਾ ਹੈ, ਉਥੇ ਨੋਬਲ ਸ਼ਾਂਤੀ ਪੁਰਸਕਾਰ ਓਸਲੋ, ਨਾਰਵੇ ਤੋਂ ਐਲਾਨਿਆ ਜਾਂਦਾ ਹੈ। ਸਭ ਤੋਂ ਵੱਕਾਰੀ ਗਲੋਬਲ ਸਨਮਾਨਾਂ ਵਿੱਚੋਂ ਇੱਕ, ਨੋਬਲ ਸ਼ਾਂਤੀ ਪੁਰਸਕਾਰ ਦੀ ਘੋਸ਼ਣਾ ਤੋਂ ਪਹਿਲਾਂ, ਇਸ ਬਾਰੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਵਿਅਕਤੀ ਕੌਣ ਹੈ ਅਤੇ ਕਿਹੜੀ ਸੰਸਥਾ ਤਰਜੀਹੀ ਨਾਮ ਅਤੇ ਸਭ ਤੋਂ ਅੱਗੇ ਹੈ। The post Nobel Peace Prize: ਨੋਬਲ ਸ਼ਾਂਤੀ ਪੁਰਸਕਾਰ ਦੀ ਦੌੜ ਵਿਚ ਤਿੰਨ ਭਾਰਤੀ ਸ਼ਾਮਲ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |