TheUnmute.com – Punjabi News: Digest for October 14, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ 'ਚ ਲੋੜੀਂਦਾ ਵਿਅਕਤੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫਤਾਰ

Thursday 13 October 2022 05:37 AM UTC+00 | Tags: amritsar-airport amritsar-news amritsar-police breaking-news crime crime-news jagtar-singh news punjab-dgp punjab-government punjabi-news punjabi-singer-sidhu-moosewala punjab-police punjab-politics sidhu-moosewala sri-guru-ramdasji-international-airport-rajasansi the-unmute-breaking-news the-unmute-latest-news

ਚੰਡੀਗੜ੍ਹ 13 ਅਕਤੂਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਕਾਂਡ ‘ਚ ਪੁਲਿਸ ਨੂੰ ਇੱਕ ਹੋਰ ਕਾਮਯਾਬੀ ਹਾਸਲ ਹੋਈ ਹੈ, ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਲੋੜੀਂਦਾ ਵਿਅਕਤੀ ਜਗਤਾਰ ਸਿੰਘ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਇਮੀਗ੍ਰੇਸ਼ਨ ਨੇ ਗ੍ਰਿਫਤਾਰ ਕਰ ਲਿਆ ਅਤੇ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ |

ਮਿਲੀ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਨਾਮ ਦਾ ਉਕਤ ਵਿਅਕਤੀ ਸਵੇਰੇ 8 ਵਜੇ ਦੁਬਈ ਨੂੰ ਰਵਾਨਾ ਹੋਣ ਵਾਲੀ ਸਪਾਈਸ ਜੈੱਟ ਦੀ ਉਡਾਨ ਦਾ ਇੰਤਜ਼ਾਰ ਕਰ ਰਿਹਾ ਸੀ। ਇਸਦੀ ਸੂਚਨਾ ਮਿਲਣ 'ਤੇ ਇਮੀਗ੍ਰੇਸ਼ਨ ਵਿਭਾਗ ਨੇ ਉਸ ਨੂੰ ਕਾਬੂ ਕਰ ਲਿਆ | ਪੁਲਿਸ ਇਸ ਮਾਮਲੇ ਦੇ ਸਬੰਧ 'ਚ  ਬਾਰੀਕੀ ਨਾਲ ਜਾਂਚ-ਪੜਤਾਲ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਇਹਨਾਂ ਦੋਵੇਂ ਭਰਾ ਜਗਤਾਰ ਸਿੰਘ ਅਤੇ ਅਵਤਾਰ ਸਿੰਘ ਨੇ ਸਿੱਧੂ ਦੀ ਰੇਕੀ ਕੀਤੀ ਹੈ। ਇਸ ਆਧਾਰ ‘ਤੇ ਪੁਲਿਸ ਨੇ ਇਨ੍ਹਾਂ ਦੋਵਾਂ ਖਿਲਾਫ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਦੱਸਿਆ ਜਾਂਦੇ ਕਿ ਇਹ ਦੋਵੇਂ ਸਿੱਧੂ ਮੂਸੇਵਾਲਾ ਦੇ ਗੁਆਂਢੀ ਹੀ ਹਨ |

The post ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਲੋੜੀਂਦਾ ਵਿਅਕਤੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫਤਾਰ appeared first on TheUnmute.com - Punjabi News.

Tags:
  • amritsar-airport
  • amritsar-news
  • amritsar-police
  • breaking-news
  • crime
  • crime-news
  • jagtar-singh
  • news
  • punjab-dgp
  • punjab-government
  • punjabi-news
  • punjabi-singer-sidhu-moosewala
  • punjab-police
  • punjab-politics
  • sidhu-moosewala
  • sri-guru-ramdasji-international-airport-rajasansi
  • the-unmute-breaking-news
  • the-unmute-latest-news

ਪੰਜਾਬ ਹੁਣ ਤੱਕ ਪਰਾਲੀ ਸਾੜਨ ਦੀਆਂ 700 ਘਟਨਾਵਾਂ ਸਾਹਮਣੇ ਆਈਆਂ: ਕੁਲਦੀਪ ਧਾਲੀਵਾਲ

Thursday 13 October 2022 05:53 AM UTC+00 | Tags: 700 700-incidents-of-stubble-burning bku-ugrahan breaking-news burn-stubble kuldeep-singh-dhaliwal news punjab-farmers punjab-farmers-associations punjab-government punjab-latest-news punjab-news stubble-burning the-unmute-breaking-news the-unmute-latest-update

ਚੰਡੀਗੜ੍ਹ 13 ਅਕਤੂਬਰ 2022: ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ, ਇਸ ਮੁੱਦੇ ‘ਤੇ ਕਿਸਾਨਾਂ ਆਗੂਆਂ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਵੀ ਬੇਸਿੱਟਾ ਰਹੀ, ਜਿਸਦੇ ਚੱਲਦੇ ਇਹ ਮੁੱਦਾ ਗੰਭੀਰ ਬਣਿਆ ਹੋਇਆ ਹੈ |ਦੂਜੇ ਪਾਸੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਦੱਸਿਆ ਕਿ ਪੰਜਾਬ ‘ਚ ਇਸ ਸਾਲ ਹੁਣ ਤੱਕ ਪਰਾਲੀ ਸਾੜਨ ਦੀਆਂ 700 ਘਟਨਾਵਾਂ ਸਾਹਮਣੇ ਆਈਆਂ ਹਨ।

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿਛਲ਼ੇ ਸਾਲਾਂ ‘ਚ 2500 ਮਾਮਲਿਆਂ ਦੇ ਮੁਕਾਬਲੇ ਇਸ ਵਾਰ ਸਿਰਫ਼ 700 ਮਾਮਲੇ ਪਰਾਲੀ ਸਾੜਨ ਦੇ ਆਏ ਹਨ। ਇਸਦੇ ਨਾਲ ਹੀ ਕੁਲਦੀਪ ਧਾਲੀਵਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਵੀ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕਹਿਣ ਤਾਂ ਕਿ ਵਾਤਾਵਰਨ ਦੂਸ਼ਿਤ ਨਾ ਹੋ ਸਕੇ।

The post ਪੰਜਾਬ ਹੁਣ ਤੱਕ ਪਰਾਲੀ ਸਾੜਨ ਦੀਆਂ 700 ਘਟਨਾਵਾਂ ਸਾਹਮਣੇ ਆਈਆਂ: ਕੁਲਦੀਪ ਧਾਲੀਵਾਲ appeared first on TheUnmute.com - Punjabi News.

Tags:
  • 700
  • 700-incidents-of-stubble-burning
  • bku-ugrahan
  • breaking-news
  • burn-stubble
  • kuldeep-singh-dhaliwal
  • news
  • punjab-farmers
  • punjab-farmers-associations
  • punjab-government
  • punjab-latest-news
  • punjab-news
  • stubble-burning
  • the-unmute-breaking-news
  • the-unmute-latest-update

ਮੋਹਾਲੀ 'ਚ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ RPG ਹਮਲੇ ਦਾ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫਤਾਰ

Thursday 13 October 2022 06:08 AM UTC+00 | Tags: aam-aadmi-party ats-maharashtra breaking-news central-agency charat-singh charat-singh-arrest cm-bhagwant-mann delhi-police delhis-special-cell dgp-punjab-police intelligence-wing-headquarters intelligence-wing-headquarters-mohali mohali mohali-latest-news mohali-police mohali-rpg-attack mumbai news ntelligence-wing-headquarters-mohali police-joint-operation punjab-dgp punjab-dgp-gaurav-yadav punjab-police rpg-attack terrorists the-unmute-breaking-news the-unmute-news

ਚੰਡੀਗੜ੍ਹ 13 ਅਕਤੂਬਰ 2022: ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੋਹਾਲੀ (Mohali) ਸਥਿਤ ਹੈੱਡਕੁਆਰਟਰ (Intelligence Wing Headquarters, mohali) 'ਚ ਹੋਏ ਰਾਕੇਟ ਹਮਲੇ ‘ਚ ਪੰਜਾਬ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਕੇਂਦਰੀ ਏਜੰਸੀ ਅਤੇ ਏਟੀਐਸ ਮਹਾਰਾਸ਼ਟਰ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਅੱਜ ਸਵੇਰੇ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਆਰਪੀਜੀ ਹਮਲੇ (RPG attack) ਦਾ ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ। ਉਹ ਕੈਨੇਡਾ ਸਥਿਤ ਬੀਕੇਆਈ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਦਾ ਮੁੱਖ ਸੰਚਾਲਕ ਅਤੇ ਸਹਿਯੋਗੀ ਹੈ।

The post ਮੋਹਾਲੀ 'ਚ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ RPG ਹਮਲੇ ਦਾ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • ats-maharashtra
  • breaking-news
  • central-agency
  • charat-singh
  • charat-singh-arrest
  • cm-bhagwant-mann
  • delhi-police
  • delhis-special-cell
  • dgp-punjab-police
  • intelligence-wing-headquarters
  • intelligence-wing-headquarters-mohali
  • mohali
  • mohali-latest-news
  • mohali-police
  • mohali-rpg-attack
  • mumbai
  • news
  • ntelligence-wing-headquarters-mohali
  • police-joint-operation
  • punjab-dgp
  • punjab-dgp-gaurav-yadav
  • punjab-police
  • rpg-attack
  • terrorists
  • the-unmute-breaking-news
  • the-unmute-news

Women'S Asia Cup 2022: ਥਾਈਲੈਂਡ ਨੂੰ ਹਰਾ ਕੇ ਭਾਰਤ ਲਗਾਤਾਰ ਅੱਠਵੀਂ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ 'ਚ ਪਹੁੰਚੀ

Thursday 13 October 2022 06:19 AM UTC+00 | Tags: asia-cup bcci breaking-news cricket-news icc indian-team indian-team-cricket ind-w-vs-sl-w-t20 ndia-defeated-thailand news sports-latest-news sports-news sri-lanka sri-lankan-team t20-asia-cup the-indian-womens-team the-unmute-breaking-news the-unmute-latest-update the-unmute-news womens-asia-cup womens-asia-cup-final

ਚੰਡੀਗੜ੍ਹ 13 ਅਕਤੂਬਰ 2022: (Women'S Asia Cup 2022) ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ ਮੈਚ ‘ਚ ਭਾਰਤ ਨੇ ਥਾਈਲੈਂਡ ਨੂੰ 74 ਦੌੜਾਂ ਨਾਲ ਹਰਾ ਦਿੱਤਾ ਹੈ । ਥਾਈਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਥਾਈਲੈਂਡ ਦੇ ਸਾਹਮਣੇ 149 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿੱਚ ਥਾਈਲੈਂਡ ਦੀ ਟੀਮ 74 ਦੌੜਾਂ ਹੀ ਬਣਾ ਸਕੀ ਅਤੇ ਮੈਚ ਵਿਚ ਹਾਰ ਦਾ ਸਾਹਮਣਾ ਕਰਨ ਪਿਆ। ਭਾਰਤ ਨੇ ਲਗਾਤਾਰ ਅੱਠਵੀਂ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ।

ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 148 ਦੌੜਾਂ ਬਣਾਈਆਂ। ਸ਼ੈਫਾਲੀ ਵਰਮਾ ਨੇ 42 ਅਤੇ ਕਪਤਾਨ ਹਰਮਨਪ੍ਰੀਤ ਨੇ 36 ਦੌੜਾਂ ਬਣਾਈਆਂ। ਥਾਈਲੈਂਡ ਲਈ ਚਾਈਵਾਈ ਅਤੇ ਬੋਚਥਮ ਨੇ ਸਭ ਤੋਂ ਵੱਧ 21 ਦੌੜਾਂ ਬਣਾਈਆਂ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਤਿੰਨ ਵਿਕਟਾਂ ਲਈਆਂ।

The post Women'S Asia Cup 2022: ਥਾਈਲੈਂਡ ਨੂੰ ਹਰਾ ਕੇ ਭਾਰਤ ਲਗਾਤਾਰ ਅੱਠਵੀਂ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ‘ਚ ਪਹੁੰਚੀ appeared first on TheUnmute.com - Punjabi News.

Tags:
  • asia-cup
  • bcci
  • breaking-news
  • cricket-news
  • icc
  • indian-team
  • indian-team-cricket
  • ind-w-vs-sl-w-t20
  • ndia-defeated-thailand
  • news
  • sports-latest-news
  • sports-news
  • sri-lanka
  • sri-lankan-team
  • t20-asia-cup
  • the-indian-womens-team
  • the-unmute-breaking-news
  • the-unmute-latest-update
  • the-unmute-news
  • womens-asia-cup
  • womens-asia-cup-final

ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਮੁੜ SIT ਅੱਗੇ ਹੋਏ ਪੇਸ਼

Thursday 13 October 2022 06:34 AM UTC+00 | Tags: . 2015-kotakpura-firing-case aam-aadmi-party aam-aadmi-party-punjab bahibal-kalan-police chandigarh chandigarh-sit-office chief-minister-of-punjab-parkash-singh-badal ex-cm-parkash-singh-badal kotakpura kotakpura-firing-case kotakpura-shooting-caes kotakpura-shooting-case kotakpura-shooting-incident l.k-yadavs-sit latest-news lk-yadav-punjab news parkash-singh-badal punjab-government punjabi-news punjab-police shiromani-akali-dal sukhbir-singh-badal the-unmute the-unmute-punjabi-news the-unmute-update

ਚੰਡੀਗੜ੍ਹ 13 ਅਕਤੂਬਰ 2022: ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ (Sukhbir Singh Badal) ਅੱਜ ਕੋਟਕਪੂਰਾ ਗੋਲੀ ਕਾਂਡ ਮਾਮਲੇ (Kotakpura Firing case) ਵਿੱਚ ਚੰਡੀਗੜ੍ਹ ਵਿਖੇ ਸੈਕਟਰ 32 ਵਿਚ ਐੱਲ ਕੇ ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ. ਸਾਹਮਣੇ ਪੇਸ਼ ਹੋਣ ਲਈ ਪਹੁੰਚ ਚੁੱਕੇ ਹਨ | ਇਸਦੇ ਨਾਲ ਹੀ ਐਸ.ਆਈ.ਟੀ. ਟੀਮ ਉਨ੍ਹਾਂ ਕੋਲੋਂ ਮੁੜ ਪੁੱਛਗਿੱਛ ਕਰੇਗੀ |

ਜਿਕਰਯੋਗ ਹੈ ਕਿ ਬੀਤੇ ਦਿਨ ਐੱਸ.ਆਈ.ਟੀ ਨੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਲਗਭਗ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਐੱਸ.ਆਈ.ਟੀ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੁੱਛਗਿੱਛ ਵਿਚ ਪੂਰਾ ਸਹਿਯੋਗ ਕਰਨਗੇ |

The post ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਮੁੜ SIT ਅੱਗੇ ਹੋਏ ਪੇਸ਼ appeared first on TheUnmute.com - Punjabi News.

Tags:
  • .
  • 2015-kotakpura-firing-case
  • aam-aadmi-party
  • aam-aadmi-party-punjab
  • bahibal-kalan-police
  • chandigarh
  • chandigarh-sit-office
  • chief-minister-of-punjab-parkash-singh-badal
  • ex-cm-parkash-singh-badal
  • kotakpura
  • kotakpura-firing-case
  • kotakpura-shooting-caes
  • kotakpura-shooting-case
  • kotakpura-shooting-incident
  • l.k-yadavs-sit
  • latest-news
  • lk-yadav-punjab
  • news
  • parkash-singh-badal
  • punjab-government
  • punjabi-news
  • punjab-police
  • shiromani-akali-dal
  • sukhbir-singh-badal
  • the-unmute
  • the-unmute-punjabi-news
  • the-unmute-update

ਸੁਪਰੀਮ ਕੋਰਟ ਦੀ ਵੱਡੀ ਬੈਂਚ ਕਰੇਗੀ ਹਿਜਾਬ ਪਾਬੰਦੀ ਮਾਮਲੇ 'ਚ ਸੁਣਵਾਈ, ਦੋ ਜੱਜਾਂ ਨੇ ਦਿੱਤੀ ਦੀ ਵੱਖਰੀ ਰਾਇ

Thursday 13 October 2022 07:00 AM UTC+00 | Tags: breaking-news hijab-ban hijab-controversy india-news justice-hemant-gupta justice-sudhanshu-dhulia karnataka karnataka-government karnataka-high-court news special-leave-petition supreme-court the-supreme-court the-unmute-punjabi-news varun-kumar-sinha

ਚੰਡੀਗੜ੍ਹ 13 ਅਕਤੂਬਰ 2022: ਕਰਨਾਟਕ ‘ਚ ਵਿਦਿਅਕ ਅਦਾਰਿਆਂ ‘ਚ ਹਿਜਾਬ ‘ਤੇ ਪਾਬੰਦੀ (Hijab Ban) ਦੇ ਖਿਲਾਫ ਦਾਇਰ ਪਟੀਸ਼ਨਾਂ ‘ਤੇ ਹੁਣ ਸੁਪਰੀਮ ਕੋਰਟ ਦੀ ਵੱਡੀ ਬੈਂਚ ਵੱਲੋਂ ਸੁਣਵਾਈ ਕੀਤੀ ਜਾਵੇਗੀ। ਬੈਂਚ ਵਿੱਚ ਸ਼ਾਮਲ ਦੋ ਜੱਜਾਂ ਦੀ ਵੱਖਰੀ ਰਾਇ ਹੈ। ਜਿੱਥੇ ਜਸਟਿਸ ਹੇਮੰਤ ਗੁਪਤਾ ਨੇ ਹਿਜਾਬ ਬੈਨ ਨੂੰ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਜਸਟਿਸ ਸੁਧਾਂਸ਼ੂ ਧੂਲੀਆ ਨੇ ਪਾਬੰਦੀ ਜਾਰੀ ਰੱਖਣ ਦੇ ਕਰਨਾਟਕ ਹਾਈਕੋਰਟ ਦੇ ਹੁਕਮ ਨੂੰ ਰੱਦ ਕਰ ਦਿੱਤਾ। ਅਜਿਹੇ ‘ਚ ਹੁਣ ਮਾਮਲਾ ਵੱਡੀ ਬੈਂਚ ਕੋਲ ਭੇਜ ਦਿੱਤਾ ਗਿਆ ਹੈ।

ਹਿਜਾਬ ਬੈਨ ਮਾਮਲੇ ਨੂੰ ਸੁਪਰੀਮ ਕੋਰਟ ਦੀ ਵੱਡੀ ਬੈਂਚ ਕੋਲ ਭੇਜਿਆ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਤਿੰਨ ਜੱਜਾਂ ਦੀ ਬੈਂਚ ਕਰੇਗੀ। ਜਦੋਂ ਤੱਕ ਫੈਸਲਾ ਨਹੀਂ ਆਉਂਦਾ, ਕਰਨਾਟਕ ਹਾਈਕੋਰਟ ਦਾ ਹੁਕਮ ਜਾਰੀ ਰਹੇਗਾ ਯਾਨੀ ਹਿਜਾਬ ‘ਤੇ ਪਾਬੰਦੀ ਲਾਗੂ ਰਹੇਗੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਹਿਜਾਬ ਮਾਮਲੇ ‘ਚ ਕਰਨਾਟਕ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਵੱਖ-ਵੱਖ ਪਟੀਸ਼ਨਾਂ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਬੈਂਚ ਵਿੱਚ ਸ਼ਾਮਲ ਦੋ ਜੱਜਾਂ ਦੀ ਵੱਖਰੀ ਰਾਇ

ਜਸਟਿਸ ਧੂਲੀਆ

ਜਸਟਿਸ ਧੂਲੀਆ ਨੇ ਕਰਨਾਟਕ ਹਾਈਕੋਰਟ (Karnataka High Court) ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ। ਉਹ ਹਿਜਾਬ ਪਹਿਨਦੀ ਹੈ ਜਾਂ ਨਹੀਂ ਉਨ੍ਹਾਂ ਦੀ ਪਸੰਦ ਦਾ ਮਾਮਲਾ ਹੈ। ਲੜਕੀਆਂ ਦੀ ਸਿੱਖਿਆ ਬਹੁਤ ਜ਼ਰੂਰੀ ਹੈ। ਜਸਟਿਸ ਧੂਲੀਆ ਨੇ ਕਿਹਾ ਕਿ ਵਿਵਾਦ ਨੂੰ ਸੁਲਝਾਉਣ ਲਈ ਧਾਰਮਿਕ ਮਰਿਆਦਾ ਦਾ ਮੁੱਦਾ ਜ਼ਰੂਰੀ ਨਹੀਂ ਸੀ, ਉਥੇ ਹਾਈਕੋਰਟ ਨੇ ਗਲਤ ਰਾਹ ਅਖਤਿਆਰ ਕੀਤਾ। ਇਹ ਆਰਟੀਕਲ 15 ਬਾਰੇ ਸੀ, ਇਹ ਪਸੰਦ ਦਾ ਮਾਮਲਾ ਸੀ, ਹੋਰ ਕੁਝ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਸਭ ਤੋਂ ਅਹਿਮ ਸਵਾਲ ਲੜਕੀਆਂ ਦੀ ਸਿੱਖਿਆ ਦਾ ਸੀ ਅਤੇ ਪੁੱਛਿਆ ਕਿ ਕੀ ਅਸੀਂ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਰਹੇ ਹਾਂ?

ਜਸਟਿਸ ਹੇਮੰਤ ਗੁਪਤਾ

ਕਰਨਾਟਕ ਹਾਈਕੋਰਟ ਦੇ ਫੈਸਲੇ ਵਿਰੁੱਧ ਦਾਇਰ ਸਾਰੀਆਂ 26 ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਗਿਆ। ਜਸਟਿਸ ਗੁਪਤਾ ਨੇ ਕਿਹਾ ਕਿ ਮੇਰੀ ਰਾਇ ਵੱਖਰੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਆਰਡਰ ਵਿੱਚ 11 ਸਵਾਲ ਤਿਆਰ ਕੀਤੇ ਹਨ। ਪਹਿਲਾਂ, ਕੀ ਇਸ ਅਪੀਲ ਨੂੰ ਸੰਵਿਧਾਨਕ ਬੈਂਚ ਕੋਲ ਭੇਜਿਆ ਜਾਣਾ ਚਾਹੀਦਾ ਹੈ?

The post ਸੁਪਰੀਮ ਕੋਰਟ ਦੀ ਵੱਡੀ ਬੈਂਚ ਕਰੇਗੀ ਹਿਜਾਬ ਪਾਬੰਦੀ ਮਾਮਲੇ ‘ਚ ਸੁਣਵਾਈ, ਦੋ ਜੱਜਾਂ ਨੇ ਦਿੱਤੀ ਦੀ ਵੱਖਰੀ ਰਾਇ appeared first on TheUnmute.com - Punjabi News.

Tags:
  • breaking-news
  • hijab-ban
  • hijab-controversy
  • india-news
  • justice-hemant-gupta
  • justice-sudhanshu-dhulia
  • karnataka
  • karnataka-government
  • karnataka-high-court
  • news
  • special-leave-petition
  • supreme-court
  • the-supreme-court
  • the-unmute-punjabi-news
  • varun-kumar-sinha

ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਵੀ.ਸੀ ਬਣਨ ਤੋਂ ਕੀਤਾ ਇਨਕਾਰ, ਪੰਜਾਬ ਸਰਕਾਰ ਨੂੰ ਪੈਨਲ 'ਚੋਂ ਨਾਂ ਹਟਾਉਣ ਦੀ ਕੀਤੀ ਅਪੀਲ

Thursday 13 October 2022 07:24 AM UTC+00 | Tags: aam-aadmi-party aamaadmipartypunjab babafaridmedicaluniversity baba-farid-medical-university breaking-news chetansinghjauramajra chetan-singh-jauramajra cm-bhagwant-mann congress dr.gurpreet-singh-wander dr.raj-bahadur drgurpreetsinghwander gurpreet-singh-wander news punjab punjab-congress punjab-government the-unmute-latest-news the-unmute-latest-update vice-chancellor vice-chancellor-of-faridkot-baba-farid-medical-university

ਚੰਡੀਗੜ੍ਹ 13 ਅਕਤੂਬਰ 2022: ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਸਾਇੰਸਜ਼ ਕੇਂਦਰ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ ਦੀ ਨਿਯੁਕਤੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਨਾਖੁਸ਼ ਦਿਲ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ (Dr. Gurpreet Singh Wander) ਨੇ ਆਪਣਾ ਨਾਂ ਵਾਪਸ ਲੈ ਲਿਆ ਹੈ।ਗੁਰਪ੍ਰੀਤ ਸਿੰਘ ਵਾਂਡਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਗਵਰਨਰ ਨੂੰ ਭੇਜੇ ਜਾਣ ਵਾਲੇ ਤਿੰਨ ਨਾਵਾਂ 'ਚੋਂ ਉਨ੍ਹਾਂ ਦਾ ਨਾਂ ਹਟਾਇਆ ਜਾਵੇ। ਪੰਜਾਬ ਸਰਕਾਰ ਹੁਣ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਲਈ ਕਿਸੇ ਹੋਰ 3 ਨਾਵਾਂ ‘ਤੇ ਵਿਚਾਰ ਕਰ ਸਕਦੀ ਹੈ |

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਡਾ. ਗੁਰਪ੍ਰੀਤ ਸਿੰਘ ਵਾਂਡਰ (Dr.Gurpreet Singh Wander) ਨੂੰ ਲਈ ਪੰਜਾਬ ਰਾਜਪਾਲ ਬਨਵਾਰੀ ਲਾਲ ਪਰੋਹਿਤ ਕੋਲ ਨਾਂ ਭੇਜਿਆ ਸੀ, ਜਿਸ ਤੇ ਪੰਜਾਬ ਰਾਜਪਾਲ ਨੇ ਇਤਰਾਜ਼ ਜਤਾਇਆ ਹੈ | ਪੰਜਾਬ ਦੇ ਰਾਜਪਾਲ ਦਾ ਕਹਿਣਾ ਹੈ ਕਿ ਇਸ ਅਹੁਦੇ ਲਈ ਇੱਕ ਨਾਂ 'ਤੇ ਮੋਹਰ ਨਹੀਂ ਲਾਈ ਜਾ ਸਕਦੀ, ਪੰਜਾਬ ਸਰਕਾਰ ਦੀ ਸਰਚ ਕਮੇਟੀ ਵੱਲੋਂ ਸ਼ਾਰਟਲਿਸਟ ਕੀਤੇ ਤਿੰਨ ਨਾਵਾਂ ਦਾ ਪੈਨਲ ਭੇਜਿਆ ਜਾਵੇ।

ਜਿਕਰਯੋਗ ਹੈ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਵਲੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦਾ ਦੌਰਾ ਕੀਤਾ ਗਿਆ ਜਿੱਥੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਵੀਸੀ ਨੂੰ ਝਾੜ ਪਾਈ | ਇਸ ਦੌਰਾਨ ਸਿਹਤ ਮੰਤਰੀ ਦੇ ਵਿਵਹਾਰ ਤੋਂ ਨਿਰਾਸ਼ ਹੋ ਕੇ ਫਰੀਦਕੋਟ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ (Baba Farid Medical University) ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸਦੇ ਚੱਲਦੇ ਇਹ ਅਹੁਦਾ ਖ਼ਾਲੀ ਸੀ | ਇਸ ਨੂੰ ਭਰਨ ਲਈ ਪੰਜਾਬ ਸਰਕਾਰ ਵਲੋਂ ਡਾ. ਗੁਰਪ੍ਰੀਤ ਸਿੰਘ ਵਾਂਡਰ ਦਾ ਨਾਂ ਦਾ ਐਲਾਨ ਕੀਤਾ ਸੀ |

The post ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਵੀ.ਸੀ ਬਣਨ ਤੋਂ ਕੀਤਾ ਇਨਕਾਰ, ਪੰਜਾਬ ਸਰਕਾਰ ਨੂੰ ਪੈਨਲ ‘ਚੋਂ ਨਾਂ ਹਟਾਉਣ ਦੀ ਕੀਤੀ ਅਪੀਲ appeared first on TheUnmute.com - Punjabi News.

Tags:
  • aam-aadmi-party
  • aamaadmipartypunjab
  • babafaridmedicaluniversity
  • baba-farid-medical-university
  • breaking-news
  • chetansinghjauramajra
  • chetan-singh-jauramajra
  • cm-bhagwant-mann
  • congress
  • dr.gurpreet-singh-wander
  • dr.raj-bahadur
  • drgurpreetsinghwander
  • gurpreet-singh-wander
  • news
  • punjab
  • punjab-congress
  • punjab-government
  • the-unmute-latest-news
  • the-unmute-latest-update
  • vice-chancellor
  • vice-chancellor-of-faridkot-baba-farid-medical-university

ਸਿੱਖਿਆ ਵਿਭਾਗ ਨੇ ਈ.ਟੀ.ਟੀ ਕਾਡਰ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ 5994 ਅਸਾਮੀਆਂ ਦਾ ਇਸ਼ਤਿਹਾਰ ਕੀਤਾ ਜਾਰੀ

Thursday 13 October 2022 07:36 AM UTC+00 | Tags: 5994 5994-posts-of-primary-teachers aam-aadmi-party breaking-news cm-bhagwant-mann department-of-education-punjab ett-cadre ett-tet-pass gurmet-singh-meet-hayer harjot-sinhg-bains news pseb punjab-ett-cadre punjab-government teacher-eligibility-test-1 tet-pas tet-pass-unemployed-candidates the-unmute-breaking-news the-unmute-latest-news

ਚੰਡੀਗੜ੍ਹ 13 ਅਕਤੂਬਰ 2022: ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿੱਖਿਆ ਵਿਭਾਗ ਪੰਜਾਬ ਨੇ ਪ੍ਰਾਇਮਰੀ ਅਧਿਆਪਕਾਂ (Pimary Teachers) ਦੀਆਂ ਈ.ਟੀ.ਟੀ ਕਾਡਰ (ETT Cadre) ਦੀਆਂ 5994 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਹੈ। ਇਨ੍ਹਾਂ ਅਸਾਮੀਆਂ ਲਈ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਉਮੀਦਵਾਰ 14 ਅਕਤੂਬਰ 2022 ਤੋਂ ਲੈ ਕੇ 10 ਨਵੰਬਰ 2022 ਸ਼ਾਮ 5 ਵਜੇ ਤੱਕ) ਆਨਲਾਈਨ www.educationrecruitmentboard.com ‘ਤੇ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਅਸਾਮੀਆਂ ਲਈ 200 ਅੰਕਾਂ ਦੀ ਆਬਜੈਕਟਿਵ ਟਾਇਪ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਜਨਰਲ ਵਰਗ ਲਈ ਅਪਲਾਈ ਕਰਨ ਲਈ ਉਮਰ 18 ਤੋਂ 37 ਸਾਲ ਰੱਖੀ ਗਈ ਹੈ ਅਤੇ ਬਾਕੀ ਰਿਜ਼ਰਵ ਅਤੇ ਹੋਰ ਕੈਟਾਗਰੀਆਂ ਨੂੰ ਨਿਯਮਾਂ ਅਨੁਸਾਰ ਉਮਰ ਹੱਦ ਵਿੱਚ ਛੋਟ ਦਿੱਤੀ ਗਈ ਹੈ। ਇਨ੍ਹਾਂ ਅਸਾਮੀਆਂ ਲਈ ਜਨਰਲ ਵਰਗ ਲਈ ਬਾਰਵੀਂ ਜਮਾਤ ਵਿੱਚੋਂ ਵੀ ਘੱਟੋ-ਘੱਟ 50 ਪ੍ਰਤੀਸਤ ਅਤੇ ਰਿਜ਼ਰਵ ਕੈਟਾਗਰੀ ਲਈ 45 ਪ੍ਰਤੀਸ਼ਤ ਅੰਕ ਹੋਣੇ ਲਾਜ਼ਮੀ ਹਨ।

ਇਨ੍ਹਾਂ ਅਸਾਮੀਆਂ ਲਈ ਦੋ ਸਾਲਾ ਈਟੀਟੀ ਕੋਰਸ ਦੇ ਨਾਲ ਅਧਿਆਪਕ ਯੋਗਤਾ ਪਰੀਖਿਆ-1 (ਟੈੱਟ-1) ਪਾਸ ਹੋਣਾ ਲਾਜ਼ਮੀ ਹੈ। ਇਨ੍ਹਾਂ ਅਸਾਮੀਆਂ ਲਈ ਜਨਰਲ ਵਰਗ ਲਈ ਗਰੈਜੂਏਸ਼ਨ ਵਿੱਚੋਂ ਘੱਟੋ ਘੱਟ 50 ਪ੍ਰਤੀਸਤ ਅਤੇ ਰਿਜ਼ਰਵ ਕੈਟਾਗਰੀ ਲਈ 45 ਪ੍ਰਤੀਸ਼ਤ ਅੰਕ ਹੋਣੇ ਲਾਜ਼ਮੀ ਹੋਣ ਦੀ ਸਤੰਬਰ 2025 ਤੱਕ ਛੋਟ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਕੁੱਲ 5994 ਅਸਾਮੀਆਂ ਵਿੱਚੋਂ 975 ਅਸਾਮੀਆਂ ਔਰਤਾਂ ਲਈ ਵਿਸ਼ੇਸ਼ ਤੌਰ ਤੇ ਰਿਜ਼ਰਵ ਰੱਖੀਆਂ ਗਈਆਂ ਹਨ ਅਤੇ ਇਨ੍ਹਾਂ ਅਸਾਮੀਆਂ ਵਿੱਚ 2994 ਬੈਕਲਾਗ ਦੀਆਂ ਅਸਾਮੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਫ਼ੀਸ ਜਨਰਲ ਵਰਗ ਲਈ 1000 ਰੁਪਏ ਅਤੇ ਰਿਜ਼ਰਵ ਕੈਟਾਗਰੀ ਲਈ 500 ਰੁਪਏ ਰੱਖੀ ਗਈ ਹੈ | ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਮੀਤ ਪ੍ਰਧਾਨ ਸੰਦੀਪ ਸਿੰਘ ਸਾਮਾ ਨੇ ਇਸਨੂੰ ਜੱਥੇਬੰਦੀ ਦੇ ਸੰਘਰਸ਼ ਦੀ ਜਿੱਤ ਕਰਾਰ ਦਿੱਤੀ ਹੈ।

The post ਸਿੱਖਿਆ ਵਿਭਾਗ ਨੇ ਈ.ਟੀ.ਟੀ ਕਾਡਰ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ 5994 ਅਸਾਮੀਆਂ ਦਾ ਇਸ਼ਤਿਹਾਰ ਕੀਤਾ ਜਾਰੀ appeared first on TheUnmute.com - Punjabi News.

Tags:
  • 5994
  • 5994-posts-of-primary-teachers
  • aam-aadmi-party
  • breaking-news
  • cm-bhagwant-mann
  • department-of-education-punjab
  • ett-cadre
  • ett-tet-pass
  • gurmet-singh-meet-hayer
  • harjot-sinhg-bains
  • news
  • pseb
  • punjab-ett-cadre
  • punjab-government
  • teacher-eligibility-test-1
  • tet-pas
  • tet-pass-unemployed-candidates
  • the-unmute-breaking-news
  • the-unmute-latest-news

ਧਰਨਾ ਦੇਣ ਵਾਲੀਆਂ ਅਧਿਆਪਕ ਜੱਥੇਬੰਦੀਆਂ ਨਾਲ ਨਹੀਂ ਕਰਾਂਗਾ ਗੱਲਬਾਤ: ਹਰਜੋਤ ਬੈਂਸ

Thursday 13 October 2022 07:48 AM UTC+00 | Tags: aam-aadmi-party breaking-news cm-bhagwant-mann congress news protesting-teachers punjab-education-minister-harjot-singh-bains punjab-government punjab-news punjab-school-teacher punjab-teachers punjab-teachers-unions the-unmute-breaking-news the-unmute-punjab the-unmute-punjabi-news

ਸੰਗਰੂਰ 13 ਅਕਤੂਬਰ 2022 (ਦਲਜੀਤ ਕੌਰ, ਭਵਾਨੀਗੜ੍ਹ) : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਧਰਨੇ ਦੇਣ ਵਾਲੀਆਂ ਅਧਿਆਪਕ ਯੂਨੀਅਨਾਂ ਨੂੰ ਕਿਹਾ ਕਿ ਉਹ ਧਰਨੇ ਲਗਾਉਣ ਵਾਲੀਆਂ ਅਧਿਆਪਕ ਯੂਨੀਅਨਾਂ ਨਾਲ ਗੱਲਬਾਤ ਨਹੀਂ ਕਰਨਗੇ। ਬੀਤੇ ਦਿਨ ਇਕ ਟੀਵੀ ਚੈਨਲ ਉਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਧਰਨਿਆਂ ਵਾਲਾ ਵਿਭਾਗ ਕਿਹਾ ਜਾਂਦਾ ਹੈ, ਹੁਣ ਇਸ ਨੂੰ ਧਰਨਾ ਮੁਕਤ ਵਿਭਾਗ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਜਿਹੜੀ ਵੀ ਯੂਨੀਅਨ ਮੰਗਾਂ ਨੂੰ ਲੈ ਕੇ ਧਰਨਾ ਦੇਵੇਗੀ ਉਸਦੀ ਫਾਈਲ ਮੈਂ ਸਭ ਤੋਂ ਆਖੀਰ ਵਿੱਚ ਰੱਖਾਂਗਾ। ਉਨ੍ਹਾਂ ਕਿਹਾ ਕਿ ਜਿਹੜੀ ਯੂਨੀਅਨ ਧਰਨਾ ਨਹੀਂ ਦੇਵੇਗੀ ਮੈਂ ਉਸ ਨਾਲ ਹਮੇਸ਼ਾਂ ਗੱਲਬਾਤ ਲਈ ਤਿਆਰ ਹਾਂ, ਜਦੋਂ ਵੀ ਚਾਹੁਣ ਮੇਰੇ ਦਫ਼ਤਰ ਆ ਕੇ ਗੱਲ ਕਰ ਸਕਦੇ ਹਨ।

ਇਸਦੇ ਨਾਲ ਹੀ ਮੋਹਾਲੀ ਵਿੱਚ ਟੈਂਕੀ ਉਤੇ ਚੜ੍ਹੀ ਪੀਟੀਆਈ ਅਧਿਆਪਕਾਂ ਸਬੰਧੀ ਕਿਹਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਦਾ ਕੰਮ ਖਰਾਬ ਕੀਤਾ ਅੱਜ ਉਨ੍ਹਾਂ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਸਮਰਥਨ ਦੇਣ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਟੈਂਕੀ ਤੋਂ ਉਤਰ ਉਨ੍ਹਾਂ ਨਾਲ ਫਿਰ ਹੀ ਕੋਈ ਗੱਲਬਾਤ ਹੋ ਸਕਦੀ ਹੈ।

ਜ਼ਿਕਰਗ ਹੈ ਕਿ ਬੇਰੁਜ਼ਗਾਰ ਪੀਟੀਆਈ ਅਧਿਆਪਕ ਮੋਹਾਲੀ ਦੇ ਸੋਹਾਣਾ ਵਿਚ ਪਾਣੀ ਵਾਲੀ ਟੈਂਕੀ ਉਤੇ ਚੜ੍ਹੇ ਹੋਏ ਹਨ। ਕਾਂਗਰਸ ਦੀ ਸਰਕਾਰ ਸਮੇਂ ਵੀ ਇਨ੍ਹਾਂ ਅਧਿਆਪਕਾਂ ਵੱਲੋਂ ਇਸੇ ਟੈਂਕੀ ਉਤੇ ਚੜ੍ਹਕੇ ਸੰਘਰਸ਼ ਕੀਤਾ ਗਿਆ ਸੀ। ਉਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਕਈ ਆਗੂ ਉਨ੍ਹਾਂ ਨੂੰ ਸਮਰਥਨ ਦੇਣ ਪਹੁੰਚੇ ਸਨ।

ਉਸ ਸਮੇਂ ਅਰਵਿੰਦ ਕੇਜਰੀਵਾਲ ਨੇ ਟੈਂਕੀ ਉਤੇ ਚੜ੍ਹੀ ਬੇਰੁਜ਼ਗਾਰ ਅਧਿਆਪਕ ਸਿੱਪੀ ਸ਼ਰਮਾ ਆਪਣੀ ਨੂੰ ਛੋਟੀ ਭੈਣ ਕਹਿੰਦੇ ਹੋਏ ਵਿਸ਼ਵਾਸ ਦਿੱਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਉਨ੍ਹਾਂ ਦਾ ਮਸਲਾ ਪਹਿਲ ਦੇ ਆਧਾਰ ਉਤੇ ਹੱਲ ਕੀਤਾ ਜਾਵੇਗਾ, ਪ੍ਰੰਤੂ ਐਨਾ ਸਮਾਂ ਬੀਤ ਜਾਣ ਦੇ ਬਾਵਜੂਦ ਹੱਲ ਨਾ ਹੋਣ ਕਾਰਨ ਅਧਿਆਪਕਾਂ ਵੱਲੋਂ ਮੁੜ ਤੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ।

The post ਧਰਨਾ ਦੇਣ ਵਾਲੀਆਂ ਅਧਿਆਪਕ ਜੱਥੇਬੰਦੀਆਂ ਨਾਲ ਨਹੀਂ ਕਰਾਂਗਾ ਗੱਲਬਾਤ: ਹਰਜੋਤ ਬੈਂਸ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • congress
  • news
  • protesting-teachers
  • punjab-education-minister-harjot-singh-bains
  • punjab-government
  • punjab-news
  • punjab-school-teacher
  • punjab-teachers
  • punjab-teachers-unions
  • the-unmute-breaking-news
  • the-unmute-punjab
  • the-unmute-punjabi-news

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ 'ਚ ਅਦਾਲਤ ਵਲੋਂ ਫੌਜੀ ਸੰਜੀਵ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ

Thursday 13 October 2022 07:59 AM UTC+00 | Tags: breaking-news case-of-viral-video chandigarh chandigarh-university. chandigarh-university-administration chandigarh-university-gharuan chandigarh-university-video-leak-case cm-bhagwant-mann cu-protest kharar-court mba-student mms-leak-case mohali-police news punjabi-news punjab-news punjab-police rankaj-verma rankaj-verma-news the-unmute-breaking-news the-unmute-punjabi-news

ਚੰਡੀਗੜ੍ਹ 13 ਅਕਤੂਬਰ 2022: ਘੜੂੰਆਂ ਵਿਖੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ (Chandigarh University video leak case) ਵਿੱਚ ਖਰੜ ਅਦਾਲਤ ਨੇ ਮੁਲਜ਼ਮ ਐਮਬੀਏ ਵਿਦਿਆਰਥਣ ਸਮੇਤ ਫੌਜੀ ਸੰਜੀਵ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ | ਇਸ ਦੌਰਾਨ ਖਰੜ ਅਦਾਲਤ ਦੀ ਜੁਡੀਸ਼ੀਅਲ ਮੈਜਿਸਟਰੇਟ ਨਿਧੀ ਸੈਣੀ ਨੇ ਫੌਜੀ ਸੰਜੀਵ ਸਿੰਘ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦਿਆਂ ਕਿਹਾ ਹੈ ਕਿ ਸਮਾਜ ਵਿਚ ਇੱਕ ਫ਼ੌਜੀ ਵੱਲੋਂ ਅਜਿਹਾ ਕੰਮ ਕਰਨ ਬਰਦਾਸ਼ਤਯੋਗ ਨਹੀਂ ਹੈ। ਕਿਉਂਕਿ ਇੱਕ ਫੌਜੀ ਨੂੰ ਪੂਰੀ ਦੁਨੀਆ ਵਿੱਚ ਬਹੁਤ ਸਨਮਾਨ ਮਿਲਦਾ ਹੈ। ਇਸ ਤਰ੍ਹਾਂ ਮੁਲਜ਼ਮ ਜ਼ਮਾਨਤ ਦਾ ਹੱਕਦਾਰ ਨਹੀਂ ਹੈ।

The post ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ‘ਚ ਅਦਾਲਤ ਵਲੋਂ ਫੌਜੀ ਸੰਜੀਵ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ appeared first on TheUnmute.com - Punjabi News.

Tags:
  • breaking-news
  • case-of-viral-video
  • chandigarh
  • chandigarh-university.
  • chandigarh-university-administration
  • chandigarh-university-gharuan
  • chandigarh-university-video-leak-case
  • cm-bhagwant-mann
  • cu-protest
  • kharar-court
  • mba-student
  • mms-leak-case
  • mohali-police
  • news
  • punjabi-news
  • punjab-news
  • punjab-police
  • rankaj-verma
  • rankaj-verma-news
  • the-unmute-breaking-news
  • the-unmute-punjabi-news

ਸਿੱਖ ਸਦਭਾਵਨਾ ਦਲ ਨੇ ਭਾਈ ਮਹਿਤਾਬ ਸਿੰਘ ਬੀਰ ਦੀ ਯਾਦ 'ਚ ਕੱਢਿਆ ਰੋਸ ਮਾਰਚ

Thursday 13 October 2022 08:20 AM UTC+00 | Tags: amritsar bhai-mehtab-singh-bir breaking-news giani-harpreet-singh golden-temple news sgpc shiromani-akali-dal sikh-sadbhavna-dal sikh-sadbhawana-dal the-unmute-breaking-news the-unmute-punjabi-news

ਅੰਮ੍ਰਿਤਸਰ 13 ਅਕਤੂਬਰ 2022: ਸਿੱਖ ਸਦਭਾਵਨਾ ਦਲ (Sikh Sadbhavna Dal)  ਦਾ ਇੱਕ ਰੋਸ ਮਾਰਚ ਦੇਰ ਰਾਤ ਫਿਲੌਰ ਤੋਂ ਲੈ ਕੇ ਅੰਮ੍ਰਿਤਸਰ (Amritsar) ਤੱਕ ਪਹੁੰਚਿਆ ਜਿਸ ਦੀ ਅਗਵਾਈ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਕੀਤੀ ਗਈ ਹੈ | ਅੰਮ੍ਰਿਤਸਰ ਗੋਲਡਨ ਗੇਟ ‘ਤੇ ਦੇਰ ਰ‍ਾਤ ਪਹੁੰਚੇ ਭਾਈ ਵਡਾਲਾ ਨੇ ਦੱਸਿਆ ਕਿ ਉਂਝ ਤਾਂ 328 ਈ ਸਰੂਪ ਬੰਦੀ ਸਿੰਘ ਅਤੇ ਹੋਰ ਸਿੱਖ ਪੰਥ ਦੇ ਕਈ ਮਸਲੇ ਹਨ, ਜਿਨ੍ਹਾਂ ਕਰਕੇ ਇਹ ਰੋਸ਼ ਮਾਰਚ ਕੱਢਿਆ ਗਿਆ ਹੈ, ਪਰ ਅੱਜ ਦਾ ਮਾਰਚ ਵਿਸ਼ੇਸ਼ ਤੌਰ ਤੇ ਭਾਈ ਮਹਿਤਾਬ ਸਿੰਘ ਬੀਰ ਜਿਨ੍ਹਾਂ ਦਾ ਪਿੰਡ ਬੱਗਾ ਪੁਰਾ ਫਿਲੌਰ ਵਿਖੇ ਹੈ, ਉਨ੍ਹਾਂ ਦੀ ਯਾਦ ਵਿੱਚ ਕੱਢਿਆ ਗਿਆ ਹੈ |

ਉਨ੍ਹਾਂ ਨੇ ਭਾਈ ਮਹਿਤਾਬ ਸਿੰਘ ਬੀਰ ਦਾ ਇਤਿਹਾਸ ਦੱਸਦੇ ਹੋਏ ਕਿਹਾ ਕਿ ਸੰਨ 1920 ਵਿੱਚ ਜਦੋਂ ਗੁਰਦੁਆਰਾ ਸਾਹਿਬਾਨ ‘ਤੇ ਮਹੰਤਾਂ ਦਾ ਕਬਜ਼ਾ ਸੀ ਅਤੇ ਉਸ ਕਬਜ਼ੇ ਨੂੰ ਛੁਡਵਾਉਣ ਵਿੱਚ ਸਭ ਤੋਂ ਪਹਿਲਾਂ ਅਤੇ ਮੋਹਰੀ ਭਾਈ ਮਹਿਤਾਬ ਸਿੰਘ ਬੀਰ ਹੀ ਸਨ | ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਗਠਨ ਹੋਇਆ ਅਤੇ ਉਸ ਵਿੱਚੋਂ ਅਕਾਲੀ ਦਲ ਨਿਕਲਿਆ ਅੱਜ ਸਾਰੀਆਂ ਰਾਜਨੀਤਕ ਧਾਰਮਿਕ ਅਤੇ ਸਮਾਜਿਕ ਸਿੱਖ ਸੰਸਥਾਵਾਂ ਭਾਈ ਮਹਿਤਾਬ ਸਿੰਘ ਬੀਰ ਦੀ ਦੇਣ ਨੂੰ ਭੁੱਲੀ ਬੈਠੀਆਂ ਹੈ |

ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਉਨ੍ਹਾਂ ਦਾ ਕਿਤੇ ਜ਼ਿਕਰ ਨਹੀਂ ਕੀਤਾ ਜਾਂਦਾ | ਇਸ ਮਹਾਨ ਸ਼ਖ਼ਸੀਅਤ ਨੂੰ ਲੁਕਾਈ ਅੱਗੇ ਲੈ ਕੇ ਆਉਣ ਲਈ ਜਾਗਰੂਕਤਾ ਮਾਰਚ ਕੱਢਿਆ ਗਿਆ ਹੈ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਮਾਰਚ ਵਿਚ ਭਾਈ ਸਾਹਿਬ ਦੇ ਪੋਤਰੇ ਵੀ ਸ਼ਾਮਲ ਹੋਏ ਜੋ ਕਿ ਫ਼ਿਲਹਾਲ ਲੁਧਿਆਣਾ ਵਿਖੇ ਪਰਿਵਾਰ ਸਮੇਤ ਰਹਿ ਰਹੇ ਹਨ |

ਭਾਈ ਵਡਾਲਾ ਨੇ ਕਿਹਾ ਕਿ ਜਾਣ ਬੁੱਝ ਕੇ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਪਿੱਛੇ ਰੱਖ ਕੇ ਰਾਜਨੀਤਕ ਮੰਤਵ ਲਈ ਲੋਕਾਂ ਨੂੰ ਧੋਖਾ ਦੇਣ ਵਾਲੇ ਚਿਹਰਿਆਂ ਨੂੰ ਫਖਰ-ਏ-ਕੌਮ ਦਿੱਤੇ ਜਾਂਦੇ ਹਨ ਅਤੇ ਅਜਾਇਬ ਘਰ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ ਜਦ ਕਿ ਅਜਿਹੀ ਮਹਾਨ ਸ਼ਖ਼ਸੀਅਤ ਨੂੰ ਅਣਗੌਲਿਆਂ ਹੀ ਕਰ ਦਿੱਤਾ ਜਾਂਦਾ ਹੈ |

ਭਾਈ ਸਾਹਿਬ ਦੇ ਪੋਤਰੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਬਜ਼ੁਰਗਾਂ ਨੂੰ ਲੈ ਕੇ ਅਤੇ ਉਨ੍ਹਾਂ ਦੀ ਦੇਣ ਨੂੰ ਲੈ ਕੇ ਕਈ ਵਾਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ, ਪਰ ਪਿਛਲੇ ਡੇਢ ਸਾਲ ਤੋਂ ਭਰੋਸਾ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਹੁਣ ਤੱਕ ਕੁਝ ਵੀ ਨਹੀਂ ਮਿਲਿਆ ਹੈ ਅਤੇ ਉਨ੍ਹਾਂ ਦੇ ਬਜ਼ੁਰਗਾਂ ਦਾ ਨਾਮ ਤੱਕ ਵੀ ਸਮਾਗਮਾਂ ਵਿੱਚ ਨਹੀਂ ਲਿਆ ਜਾਂਦਾ ਹੈ ਅਤੇ ਨਾ ਹੀ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਦੀ ਕੋਈ ਤਸਵੀਰ ਸੁਸ਼ੋਭਿਤ ਹੈ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਜ਼ੁਰਗ ਰਾਜਨੀਤੀ ਦਾ ਸ਼ਿਕਾਰ ਹੋਏ ਹਨ |

The post ਸਿੱਖ ਸਦਭਾਵਨਾ ਦਲ ਨੇ ਭਾਈ ਮਹਿਤਾਬ ਸਿੰਘ ਬੀਰ ਦੀ ਯਾਦ ‘ਚ ਕੱਢਿਆ ਰੋਸ ਮਾਰਚ appeared first on TheUnmute.com - Punjabi News.

Tags:
  • amritsar
  • bhai-mehtab-singh-bir
  • breaking-news
  • giani-harpreet-singh
  • golden-temple
  • news
  • sgpc
  • shiromani-akali-dal
  • sikh-sadbhavna-dal
  • sikh-sadbhawana-dal
  • the-unmute-breaking-news
  • the-unmute-punjabi-news

ਸ੍ਰੀ ਆਨੰਦਪੁਰ ਸਾਹਿਬ ਵਿਖੇ ਵੰਦੇ ਭਾਰਤ ਰੇਲਗੱਡੀ ਦੇ ਪਹੁੰਚਣ 'ਤੇ ਕੀਤਾ ਭਰਵਾਂ ਸਵਾਗਤ

Thursday 13 October 2022 08:58 AM UTC+00 | Tags: breaking-news himachal-government una union-railway-minister-ashwani-vaishnav vande-bharat-express vande-bharat-train

ਸ੍ਰੀ ਆਨੰਦਪੁਰ ਸਾਹਿਬ 13 ਅਕਤੂਬਰ 2022: ਹਿਮਾਚਲ ਪ੍ਰਦੇਸ਼ ਅੱਜ ਵੰਦੇ ਭਾਰਤ ਟਰੇਨ (Vande Bharat train) ਨੂੰ ਊਨਾ ਤੋਂ ਭਾਰਤੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ |ਇਸਦੇ ਨਾਲ ਹੀ ਅੱਜ ਸ੍ਰੀ ਆਨੰਦਪੁਰ ਸਾਹਿਬ ਇਤਿਹਾਸਕ ਧਰਤੀ ‘ਤੇ ਇਹ ਰੇਲਗੱਡੀ ਦੇ ਪਹੁੰਚਣ ‘ਤੇ ਢੋਲ-ਢਮੱਕਿਆਂ ਨਾਲ ਸਵਾਗਤ ਕੀਤਾ ਗਿਆ |

ਜਿੱਥੇ ਕਿ ਸਿੱਖ ਸ਼ਰਧਾਲੂਆਂ ਵਿੱਚ ਇਸ ਟਰੇਨ ਦੇ ਸ਼ੁਰੂ ਹੋਣ ‘ਤੇ ਖੁਸ਼ੀ ਦੀ ਲਹਿਰ ਹੈ | ਉੱਥੇ ਹੀ ਵਿਦੇਸ਼ਾਂ ਤੋਂ ਆਉਣ ਵਾਲੇ ਹਿੰਦੂ ਅਤੇ ਹੋਰ ਸ਼ਰਧਾਲੂ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ, ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਕਾਂਗੜਾ ਅਤੇ ਬੈਜਨਾਥ ਨੂੰ ਆਪਸ ਵਿਚ ਜੋੜੇਗੀ | ਜਿਸਦੇ ਲਈ ਹਿਮਾਚਲ ਪ੍ਰਦੇਸ਼, ਪੰਜਾਬ ਤੇ ਹਰਿਆਣਾ ਦਾ ਰੂਟ ਬਣਾਇਆ ਗਿਆ ਹੈ |ਜ਼ਿਕਰਯੋਗ ਹੈ ਕਿ ਇਸ ਦੌਰਾਨ ਟਰੇਨ ਵਿਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਫ਼ਰ ਕੀਤਾ |

bande bharat train

The post ਸ੍ਰੀ ਆਨੰਦਪੁਰ ਸਾਹਿਬ ਵਿਖੇ ਵੰਦੇ ਭਾਰਤ ਰੇਲਗੱਡੀ ਦੇ ਪਹੁੰਚਣ ‘ਤੇ ਕੀਤਾ ਭਰਵਾਂ ਸਵਾਗਤ appeared first on TheUnmute.com - Punjabi News.

Tags:
  • breaking-news
  • himachal-government
  • una
  • union-railway-minister-ashwani-vaishnav
  • vande-bharat-express
  • vande-bharat-train

ਸਪਾਈਸਜੈੱਟ ਦੇ ਜ਼ਹਾਜ ਦੀ ਹੈਦਰਾਬਾਦ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ

Thursday 13 October 2022 09:10 AM UTC+00 | Tags: b737-max-flight dgca directorate-general-of-civil-aviation dubai-to-madurai emergency-landing hyderabad-airport news punjab-police spicejet spicejet-airline spicejet-b737-max spicejet-flight the-spicejet-flight the-spicejet-flight-from-dubai-to-madurai the-unmute-breaking-news

ਚੰਡੀਗੜ੍ਹ 13 ਅਕਤੂਬਰ 2022: ਸਪਾਈਸਜੈੱਟ ਦੇ ਜ਼ਹਾਜ (Spicejet flight) ਦੀ ਐਮਰਜੈਂਸੀ ਲੈਂਡਿੰਗ ਦੀਆਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਇਸਦੇ ਨਾਲ ਬਿੱਟੀ ਦੇਰ ਰਾਤ ਗੋਆ ਤੋਂ ਆ ਰਹੇ ਸਪਾਈਸਜੈੱਟ ਦੇ ਜਹਾਜ਼ ਨੇ ਬੁੱਧਵਾਰ ਰਾਤ ਨੂੰ ਹੈਦਰਾਬਾਦ ਹਵਾਈ ਅੱਡੇ (Hyderabad Airport) ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਜੀਸੀਏ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਕੈਬਿਨ ‘ਚ ਧੂੰਆਂ ਦੇਖਣ ਤੋਂ ਬਾਅਦ ਬੁੱਧਵਾਰ ਦੇਰ ਰਾਤ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ।

ਡੀਜੀਸੀਏ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਜਹਾਜ਼ ਦੇ ਯਾਤਰੀਆਂ ਨੂੰ ਐਮਰਜੈਂਸੀ ਐਗਜ਼ਿਟ ਗੇਟ ਤੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਇਕ ਯਾਤਰੀ ਦੀ ਲੱਤ ‘ਤੇ ਮਾਮੂਲੀ ਸੱਟ ਲੱਗੀ ਹੈ | ਹੈਦਰਾਬਾਦ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ Q400 ਜਹਾਜ਼ VT-SQB ਵਿੱਚ 80 ਯਾਤਰੀ ਸਵਾਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਰਾਤ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ

ਸਪਾਈਸਜੈੱਟ ਏਅਰਲਾਈਨ ਹਾਲ ਹੀ ਦੇ ਸਮੇਂ ਵਿੱਚ ਸੰਚਾਲਨ ਮੁਸ਼ਕਲਾਂ ਅਤੇ ਵਿੱਤੀ ਰੁਕਾਵਟਾਂ ਦਾ ਸਾਹਮਣਾ ਕਰ ਰਹੀ ਹੈ। ਇਹ ਪਹਿਲਾਂ ਹੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੀ ਨਿਗਰਾਨੀ ਹੇਠ ਹੈ। ਰੈਗੂਲੇਟਰ ਨੇ ਏਅਰਲਾਈਨ ਨੂੰ 29 ਅਕਤੂਬਰ ਤੱਕ ਆਪਣੀਆਂ ਕੁੱਲ ਉਡਾਣਾਂ ਦਾ ਸਿਰਫ਼ 50 ਫੀਸਦੀ ਹੀ ਚਲਾਉਣ ਦਾ ਨਿਰਦੇਸ਼ ਦਿੱਤਾ ਸੀ।

 

Spicejet

The post ਸਪਾਈਸਜੈੱਟ ਦੇ ਜ਼ਹਾਜ ਦੀ ਹੈਦਰਾਬਾਦ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ appeared first on TheUnmute.com - Punjabi News.

Tags:
  • b737-max-flight
  • dgca
  • directorate-general-of-civil-aviation
  • dubai-to-madurai
  • emergency-landing
  • hyderabad-airport
  • news
  • punjab-police
  • spicejet
  • spicejet-airline
  • spicejet-b737-max
  • spicejet-flight
  • the-spicejet-flight
  • the-spicejet-flight-from-dubai-to-madurai
  • the-unmute-breaking-news

ਵਿਜੀਲੈਂਸ ਵਲੋਂ ਗ੍ਰਿਫਤਾਰ ਕਾਂਗਰਸੀ ਕੌਂਸਲਰ ਸੰਨੀ ਭੱਲਾ ਨੂੰ ਅਦਾਲਤ ਨੇ ਦੋ ਦਿਨਾਂ ਰਿਮਾਂਡ 'ਤੇ ਭੇਜਿਆ

Thursday 13 October 2022 10:55 AM UTC+00 | Tags: bharat-bhushan-ashu breaking-news congress-councilor-sunny-bhalla food-and-supply-department food-and-supply-department-punjab gagandeep-sunny-bhalla jalandhar-vigilance-bureau ludhiana ludhiana-court ludhiana-court-complex ludhiana-mayor-balkar-singh multi-crore-tender-scam news patiala-jail punjab punjab-congress punjabi-news punjab-police punjab-tender-scam-case-of-the-food. punjab-vigilance punjab-vigilance-bureau tender-scam-case-of-the-food the-unmute-latest-news

ਚੰਡੀਗੜ੍ਹ 13 ਅਕਤੂਬਰ 2022: ਬੀਤੇ ਦਿਨੀ ਵਿਜੀਲੈਂਸ ਬਿਊਰੋ ਨੇ ਬਹੁ-ਕਰੋੜੀ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੇ ਕਰੀਬੀ ਕਾਂਗਰਸੀ ਕੌਂਸਲਰ ਗਗਨਦੀਪ ਸੰਨੀ ਭੱਲਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਲੁਧਿਆਣਾ ਅਦਾਲਤ ‘ਚ ਪੇਸ਼ ਕੀਤਾ ਗਿਆ | ਇਸ ਦੌਰਾਨ ਅਦਾਲਤ ਵਿਚ ਦੋਵੇਂ ਧਿਰਾਂ ਵਿਚ ਕਾਫ਼ੀ ਬਹਿਸ ਹੋਣ ਤੋਂ ਬਾਅਦ ਮਾਣਯੋਗ ਜੱਜ ਸਾਹਿਬ ਨੇ ਕੌਂਸਲਰ ਸੰਨੀ ਭੱਲਾ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ।

The post ਵਿਜੀਲੈਂਸ ਵਲੋਂ ਗ੍ਰਿਫਤਾਰ ਕਾਂਗਰਸੀ ਕੌਂਸਲਰ ਸੰਨੀ ਭੱਲਾ ਨੂੰ ਅਦਾਲਤ ਨੇ ਦੋ ਦਿਨਾਂ ਰਿਮਾਂਡ ‘ਤੇ ਭੇਜਿਆ appeared first on TheUnmute.com - Punjabi News.

Tags:
  • bharat-bhushan-ashu
  • breaking-news
  • congress-councilor-sunny-bhalla
  • food-and-supply-department
  • food-and-supply-department-punjab
  • gagandeep-sunny-bhalla
  • jalandhar-vigilance-bureau
  • ludhiana
  • ludhiana-court
  • ludhiana-court-complex
  • ludhiana-mayor-balkar-singh
  • multi-crore-tender-scam
  • news
  • patiala-jail
  • punjab
  • punjab-congress
  • punjabi-news
  • punjab-police
  • punjab-tender-scam-case-of-the-food.
  • punjab-vigilance
  • punjab-vigilance-bureau
  • tender-scam-case-of-the-food
  • the-unmute-latest-news

ਐੱਸ.ਟੀ.ਐਫ. ਵਲੋਂ ਗੋਇੰਦਵਾਲ ਸਾਹਿਬ ਦੇ ਡਿਪਟੀ ਸੁਪਰਡੈਂਟ ਜੇਲ੍ਹ ਖ਼ਿਲਾਫ ਕੇਸ ਦਰਜ

Thursday 13 October 2022 11:10 AM UTC+00 | Tags: breaking-news crime deputy-jail-superintendent deputy-superintendent-jail-balbir-singh. goindwal-jail goindwal-jail-news goindwal-sahib goindwal-sahib-in-punjab news punjab-dgp punjab-police special-task-force special-task-force-rural-police stf

ਚੰਡੀਗੜ੍ਹ 13 ਅਕਤੂਬਰ 2022: ਐੱਸ.ਟੀ.ਐਫ. ਨੇ ਵੱਡੀ ਕਾਰਵਾਈ ਕਰਦਿਆਂ ਗੋਇੰਦਵਾਲ ਸਾਹਿਬ (Goindwal Sahib) ਦੇ ਡਿਪਟੀ ਸੁਪਰਡੈਂਟ ਜੇਲ੍ਹ (Deputy Jail Superintendent) ਬਲਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਡਿਪਟੀ ਸੁਪਰਡੈਂਟ ਜੇਲ੍ਹ ‘ਤੇ ਦੋਸ਼ ਹੈ ਕਿ ਉਹ ਜੋ ਜੇਲ੍ਹ ‘ਚ ਬੰਦ ਗੈਂਗਸਟਰ ਨੂੰ ਮੋਬਾਈਲ ਦੀ ਸਪਲਾਈ ਕਰਦਾ ਸੀ। ਇਨ੍ਹਾਂ ਮੋਬਾਈਲ ਫ਼ੋਨ ਤੋਂ ਗੈਂਗਸਟਰ ਜੇਲ੍ਹ ‘ਚ ਬੈਠ ਕੇ ਨਸ਼ਾ ਤਸਕਰੀ ਅਤੇ ਫਿਰੌਤੀ ਮੰਗਣ ਦਾ ਕੰਮ ਕਰਦੇ ਸਨ। ਇਸ ਮਾਮਲੇ ਵਿਚ ਐਸਟੀਐਫ ਨੇ ਪਹਿਲਾਂ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਬਾਅਦ ਵਿਚ ਫਿਰ ਹੋਰ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ |

The post ਐੱਸ.ਟੀ.ਐਫ. ਵਲੋਂ ਗੋਇੰਦਵਾਲ ਸਾਹਿਬ ਦੇ ਡਿਪਟੀ ਸੁਪਰਡੈਂਟ ਜੇਲ੍ਹ ਖ਼ਿਲਾਫ ਕੇਸ ਦਰਜ appeared first on TheUnmute.com - Punjabi News.

Tags:
  • breaking-news
  • crime
  • deputy-jail-superintendent
  • deputy-superintendent-jail-balbir-singh.
  • goindwal-jail
  • goindwal-jail-news
  • goindwal-sahib
  • goindwal-sahib-in-punjab
  • news
  • punjab-dgp
  • punjab-police
  • special-task-force
  • special-task-force-rural-police
  • stf

CM ਭਗਵੰਤ ਮਾਨ ਦੀ ਕੋਠੀ ਅੱਗੇ ਕਿਸਾਨਾਂ ਦਾ ਪੱਕਾ ਮੋਰਚਾ ਪੰਜਵੇਂ ਦਿਨ ਵੀ ਜਾਰੀ

Thursday 13 October 2022 11:22 AM UTC+00 | Tags: aam-aadmi-party bharatiya-kisan-union bharatiya-kisan-union-ekta-ugrahan bharatiya-kisan-union-ugrahan breaking-news central-government chief-minister-bhagwant-manns-residence chief-minister-bhagwant-singh-maan cm-bhagwant-mann ekta-ugrahan lalkar-diwas lalkar-diwas-at-sabgrur punjab punjab-government the-unmute-breaking-news the-unmute-punjabi-news

ਸੰਗਰੂਰ 13 ਅਕਤੂਬਰ 2022 (ਦਲਜੀਤ ਕੌਰ ਭਵਾਨੀਗੜ੍ਹ): ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਇੱਥੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਅਣਮਿਥੇ ਸਮੇਂ ਦਾ ਪੱਕਾ ਮੋਰਚਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਸਾਹਮਣੇ ਪਟਿਆਲਾ ਰੋਡ ‘ਤੇ ਅੱਜ ਪੰਜਵੇਂ ਦਿਨ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ। ਅੱਜ ਵੀ ਸੈਂਕੜੇ ਔਰਤਾਂ ਸਮੇਤ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ ਮਜ਼ਦੂਰ ਨੌਜਵਾਨ ਇਸ ਵਿੱਚ ਸ਼ਾਮਿਲ ਹੋਏ।

ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 7 ਅਕਤੂਬਰ ਦੀ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਬਾਰੇ ਧਾਰੀ ਹੋਈ ਮੁਜਰਮਾਨਾ ਚੁੱਪ 15 ਅਕਤੂਬਰ ਨੂੰ “ਲਲਕਾਰ ਦਿਵਸ” ਮੌਕੇ ਲਾਮਿਸਾਲ ਇਕੱਠ ਰਾਹੀਂ ਤੋੜੀ ਜਾਵੇਗੀ। ਇਨ੍ਹਾਂ ਮੰਗਾਂ ਵਿੱਚ ਬੀਤੇ ਵਰ੍ਹੇ ਜਾਂ ਐਤਕੀਂ ਗੁਲਾਬੀ ਸੁੰਡੀ ਤੇ ਨਕਲੀ ਕੀਟਨਾਸ਼ਕਾਂ ਨਾਲ, ਗੜੇਮਾਰੀ/ਭਾਰੀ ਮੀਂਹਾਂ ਜਾਂ ਵਾਇਰਲ ਰੋਗ ਨਾਲ ਕਈ ਜ਼ਿਲ੍ਹਿਆਂ ‘ਚ ਤਬਾਹ ਹੋਏ ਨਰਮੇ ਤੇ ਹੋਰ ਫ਼ਸਲਾਂ ਸਮੇਤ ਨੁਕਸਾਨੇ ਗਏ ਮਕਾਨਾਂ ਦਾ ਪੂਰਾ ਪੂਰਾ ਮੁਆਵਜ਼ਾ ਕਾਸ਼ਤਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਚ ਤੁਰੰਤ ਵੰਡਾਉਣ ਲਈ, ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਦੀ ਮਾਲਕੀ ਸਾਮਰਾਜੀ ਕਾਰਪੋਰੇਟਾਂ ਨੂੰ ਸੌਂਪਣ ਵਾਲ਼ੀ ਸੰਸਾਰ ਬੈਂਕ ਦੀ ਜਲ ਨੀਤੀ ਸਮੇਤ ਦੌਧਰ ਵਰਗੇ ਨਿੱਜੀ ਜਲ-ਸੋਧ ਪ੍ਰਾਜੈਕਟ ਰੱਦ ਕਰਾ ਕੇ ਸਰਕਾਰੀ ਜਲ ਸਪਲਾਈ ਸਕੀਮ ਪਹਿਲਾਂ ਵਾਂਗ ਜਾਰੀ ਰੱਖਣ ਲਈ, ਜ਼ੀਰਾ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਹੋਈ ਸ਼ਰਾਬ ਫੈਕਟਰੀ ਨੂੰ ਤੁਰਤ ਬੰਦ ਕਰਾਉਣ ਲਈ, ਵੱਡੀਆਂ ਸਨਅਤਾਂ ਅਤੇ ਸ਼ਹਿਰੀ ਪ੍ਰਬੰਧਕੀ ਅਦਾਰਿਆਂ ਦੁਆਰਾ ਨਦੀਆਂ ਨਾਲਿਆਂ ਸੇਮਾਂ ਅਤੇ ਧਰਤੀ ਹੇਠਲੇ ਪਾਣੀ ਦਾ ਪ੍ਰਦੂਸ਼ਣ ਤੁਰੰਤ ਰੋਕਣ ਲਈ, ਭਾਰਤ ਮਾਲ਼ਾ ਹਾਈਵੇ ਪ੍ਰਾਜੈਕਟ ਲਈ ਨਿਗੂਣਾ ਜਿਹਾ ਮੁਆਵਜ਼ਾ ਜਾਰੀ ਕਰਕੇ ਜ਼ਮੀਨਾਂ ਉੱਤੇ ਪੁਲਿਸ ਦੇ ਜ਼ੋਰ ਕਬਜ਼ੇ ਰੋਕਣ ਲਈ ਕਿਹਾ |

ਇਸਦੇ ਨਾਲ ਹੀ ਆਪਣੀ ਜ਼ਮੀਨ ਨੂੰ ਪੱਧਰ/ਨੀਂਵੀਂ ਕਰਨ ਦਾ ਹੱਕ ਖੋਹਣ ਵਾਲਾ ਮਾਈਨਿੰਗ ਕਾਨੂੰਨ ਰੱਦ ਕਰਾਉਣ ਲਈ, ਐਮ. ਐੱਸ. ਪੀ. ‘ਤੇ ਹਰ ਕਿਸਾਨ ਦੇ ਪੂਰੇ ਝੋਨੇ ਦੀ ਖਰੀਦ ਬਿਨਾਂ ਸ਼ਰਤ ਕਰਵਾਉਣ ਲਈ, ਬਿਨਾਂ ਸਾੜੇ ਤੋਂ ਪਰਾਲੀ ਸਾਂਭਣ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿਵਾਉਣ ਜਾਂ ਫਿਰ ਮਜਬੂਰੀ-ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਸਖ਼ਤੀ ਬੰਦ ਕਰਾਉਣ ਲਈ, ਅੱਗੇ ਤੋਂ ਇਸ ਪ੍ਰਦੂਸ਼ਣ ਦੇ ਮੁਕੰਮਲ ਖਾਤਮੇ ਲਈ ਝੋਨੇ ਦੀ ਬਿਜਾਈ ਪੂਰੀ ਤਰ੍ਹਾਂ ਬੰਦ ਕਰਨ ਖਾਤਰ ਇਸ ਦੀ ਥਾਂ ਬਦਲਵੀਆਂ ਫਸਲਾਂ ਮੱਕੀ, ਮੂੰਗੀ, ਗੁਆਰੀ, ਬਾਸਮਤੀ ਆਦਿ ਦਾ ਐਮ. ਐੱਸ. ਪੀ. ਸਵਾਮੀਨਾਥਨ ਰਿਪੋਰਟ ਅਨੁਸਾਰ ਲਾਭਕਾਰੀ ਮਿਥ ਕੇ ਬਿਨਾਂ ਸ਼ਰਤ ਖਰੀਦ ਦੀ ਕਾਨੂੰਨੀ ਗਰੰਟੀ ਕਰਾਉਣ ਲਈ, ਲੰਪੀ ਸਕਿਨ ਰੋਗ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ਮਾਰਕੀਟ ਰੇਟ ਮੁਤਾਬਕ ਪੂਰਾ ਦਿਵਾਉਣ ਲਈ, ਸੰਸਾਰ ਬੈਂਕ ਦੀ ਹਦਾਇਤ ਮੁਤਾਬਿਕ ਕੇਂਦਰ ਵੱਲੋਂ ਮੜ੍ਹੀ ਗਈ ਜ਼ਮੀਨੀ-ਬੈਂਕ ਨੀਤੀ ਰੱਦ ਕਰਦਿਆਂ ਪੰਚਾਇਤੀ ਸ਼ਾਮਲਾਟ ਜੁਮਲਾ ਮਾਲਕਾਨ ਸਰਕਾਰੀ ਜ਼ਮੀਨਾਂ ਉੱਤੇ ਖੇਤੀ ਜਾਂ ਰਿਹਾਇਸ਼ ਕਰ ਰਹੇ ਬੇਜ਼ਮੀਨੇ ਥੁੜਜਮੀਨੇ ਕਿਸਾਨਾਂ ਮਜ਼ਦੂਰਾਂ ਨੂੰ ਇਸ ਦੇ ਮਾਲਕੀ ਹੱਕ ਦਿਵਾਉਣ ਲਈ, ਲੋਕਾਂ ਦੇ ਹੱਕੀ ਜਮਹੂਰੀ ਅੰਦੋਲਨਾਂ ਦੌਰਾਨ ਪੁਲਿਸ ਜਬਰ ਬੰਦ ਕਰਾਉਣ ਅਤੇ ਪਿਛਲੀਆਂ ਸਰਕਾਰਾਂ ਸਮੇਤ ਹੁਣ ਮਜ਼ਦੂਰਾਂ ਕਿਸਾਨਾਂ ‘ਤੇ ਦਰਜ ਕੀਤੇ ਮਕੱਦਮੇ ਪਰਾਲੀ ਕੇਸਾਂ ਸਮੇਤ ਵਾਪਿਸ ਲੈਣ ਦੀ ਮੰਨੀ ਹੋਈ ਮੰਗ ਤੁਰੰਤ ਲਾਗੂ ਕਰਾਉਣ ਦੇ ਭਖਦੇ ਮਸਲੇ ਸ਼ਾਮਲ ਹਨ। ਕਿਸਾਨ ਆਗੂ ਨੇ ਨਰਮਾ ਤਬਾਹੀ ਕਾਰਨ ਮਜ਼ਦੂਰਾਂ ਦੇ ਰੁਜ਼ਗਾਰ-ਉਜਾੜੇ ਦਾ ਮੁਆਵਜ਼ਾ ਵੰਡਣਾ ਸ਼ੁਰੂ ਕਰਨ ਨੂੰ ਇਸ ਮੋਰਚੇ ਦੀ ਸ਼ੁਰੂਆਤੀ ਜਿੱਤ ਕਰਾਰ ਦਿੱਤਾ।

ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਪਿੰਡ ਧੌਲਾ (ਬਰਨਾਲਾ) ਦੇ ਕਿਸਾਨ ਲਖਵਿੰਦਰ ਸਿੰਘ ਨੂੰ ਪਰਾਲੀ ਸਾੜਨ ਦਾ ਜੁਰਮਾਨਾ 2500 ਰੁਪਏ ਕਰਨ ਦਾ ਨੋਟਿਸ ਭੇਜਿਆ ਗਿਆ ਹੈ ਜਦੋਂ ਕਿ ਉਸਦੇ ਖੇਤ ਵਿੱਚ ਝੋਨਾ ਅਜੇ ਤੱਕ ਵੀ ਵੱਢਿਆ ਨਹੀਂ ਗਿਆ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨਾਲ ਸੰਬੰਧਤ ਮੰਗਾਂ ਵਿੱਚ ਲਖੀਮਪੁਰ ਖੀਰੀ ਕਤਲਕਾਂਡ ਦੇ ਸਾਜਿਸ਼ਕਰਤਾ ਦੋਸ਼ੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਖਾਰਜ ਕਰ ਕੇ ਜੇਲ੍ਹ ਭੇਜਿਆ ਜਾਵੇ ਅਤੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਜੇਲ੍ਹੀਂ ਡੱਕੇ 4 ਬੇਗੁਨਾਹ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।

ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ 1-1 ਪੱਕੀ ਸਰਕਾਰੀ ਨੌਕਰੀ

ਪੰਜ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ 1-1 ਪੱਕੀ ਸਰਕਾਰੀ ਨੌਕਰੀ ਅਤੇ ਜ਼ਖ਼ਮੀਆਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। 23 ਫ਼ਸਲਾਂ ਦੇ ਲਾਭਕਾਰੀ ਐੱਮ. ਐੱਸ. ਪੀ. ਸਵਾਮੀਨਾਥਨ ਰਿਪੋਰਟ ਅਨੁਸਾਰ ਮਿਥੇ ਜਾਣ ਅਤੇ ਇਨ੍ਹਾਂ ਰੇਟਾਂ ‘ਤੇ ਪੂਰੀ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ। ਬਿਜਲੀ ਬਿੱਲ 2021 ਵਾਪਸ ਲਿਆ ਜਾਵੇ ਅਤੇ ਬਿਜਲੀ ਵੰਡ ਖੇਤਰ ਨਿੱਜੀ ਕਾਰਪੋਰੇਟਾਂ ਹਵਾਲੇ ਕਰਨ ਦਾ ਤਾਨਾਸ਼ਾਹੀ ਫੈਸਲਾ ਰੱਦ ਕੀਤਾ ਜਾਵੇ।

ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 700 ਤੋਂ ਵੱਧ ਕਿਸਾਨਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਅਤੇ 1-1 ਜੀਅ ਨੂੰ ਪੱਕੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਕਿਸਾਨਾਂ ਸਿਰ ਮੜ੍ਹੇ ਗਏ ਸਾਰੇ ਪੁਲਿਸ ਕੇਸ ਵਾਪਸ ਲਏ ਜਾਣ। ਭਾਖੜਾ ਪਣ-ਬਿਜਲੀ ਪ੍ਰਾਜੈਕਟ ਦੇ ਪ੍ਰਬੰਧਕੀ ਬੋਰਡ ਦਾ ਕੰਟਰੋਲ ਕੇਂਦਰ ਦੇ ਹੱਥਾਂ ਵਿੱਚ ਲੈਣ ਦਾ ਤਾਨਾਸ਼ਾਹੀ ਫੈਸਲਾ ਰੱਦ ਕੀਤਾ ਜਾਵੇ ਅਤੇ ਪਹਿਲਾਂ ਵਾਂਗ ਪੰਜਾਬ ਹਰਿਆਣੇ ਦੇ ਸਾਂਝੇ ਕੰਟਰੋਲ ਹੇਠ ਲਿਆਂਦਾ ਜਾਵੇ। ਸੰਸਾਰ ਬੈਂਕ ਦੇ ਆਦੇਸ਼ਾਂ ਤਹਿਤ ਪੰਚਾਇਤੀ ਸ਼ਾਮਲਾਟ ਜੁਮਲਾ ਮਾਲਕਾਨ ਜ਼ਮੀਨਾਂ ਨਿੱਜੀ ਕੰਪਨੀਆਂ ਹਵਾਲੇ ਕਰਨ ਵੱਲ ਸੇਧਤ ਜ਼ਮੀਨ-ਬੈਂਕ ਸਥਾਪਤ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ ਆਦਿ ਮੰਗਾਂ ਸ਼ਾਮਲ ਹਨ।

ਸੁਨਾਮ ਬਲਾਕ ਦੀ ਆਗੂ ਚਰਨਜੀਤ ਕੌਰ ਨੇ ਇਨ੍ਹਾਂ ਭਖਦੇ ਮਸਲਿਆਂ ਦੇ ਔਰਤਾਂ ਦੀ ਹੋਣੀ ਨਾਲ ਜੁੜੇ ਹੋਏ ਸਿੱਧੇ ਸੰਬੰਧਾਂ ਦਾ ਵਿਸਥਾਰੀ ਜ਼ਿਕਰ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਜਸਪਾਲ ਸਿੰਘ ਮਾਨਸਾ ਨੇ ਨਿਭਾਈ। ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ਵਿੱਚ ਬੁਲਾਰਿਆਂ ਵਿੱਚ ਗੁਰਪਾਸ਼ ਸਿੰਘ ਸਿੰਘੇਵਾਲਾ ਮੁਕਤਸਰ, ਕੇਵਲ ਸਿੰਘ ਭੜੀ ਮਲੇਰਕੋਟਲਾ, ਦਲਜੀਤ ਸਿੰਘ ਗਿੱਲਵਾਲੀ ਗੁਰਦਾਸਪੁਰ, ਭਗਤ ਸਿੰਘ ਛੰਨਾਂ ਬਰਨਾਲਾ ਕਿਸਾਨ ਆਗੂਆਂ ਤੋਂ ਇਲਾਵਾ ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਆਗੂ ਬਲਜੀਤ ਕੌਰ ਲਹਿਲਕਲਾਂ ਸ਼ਾਮਲ ਸਨ।

ਸਮੂਹ ਬੁਲਾਰਿਆਂ ਨੇ ਮਾਨ ਸਰਕਾਰ ਦੇ ਅੜੀਅਲ ਵਤੀਰੇ ਦੀ ਸਖ਼ਤ ਨਿੰਦਾ ਕਰਦਿਆਂ ਸੰਘਰਸ਼ਸ਼ੀਲ ਲੋਕਾਂ ਦੇ ਸਿਦਕ ਸਿਰੜ ਦੀ ਸ਼ਲਾਘਾ ਕੀਤੀ ਅਤੇ ਲਲਕਾਰ ਦਿਵਸ ਦੀ ਲਾਮਿਸਾਲ ਲਾਮਬੰਦੀ ਲਈ ਦਿਨ ਰਾਤ ਇੱਕ ਕਰਨ ਦਾ ਸੱਦਾ ਦਿੱਤਾ। ਸਟੇਜ ਉੱਤੇ ਹਾਜ਼ਰ ਪ੍ਰਮੁੱਖ ਸੂਬਾ ਆਗੂਆਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ ਅਤੇ ਜਗਤਾਰ ਸਿੰਘ ਕਾਲਾਝਾੜ ਸ਼ਾਮਲ ਸਨ।

The post CM ਭਗਵੰਤ ਮਾਨ ਦੀ ਕੋਠੀ ਅੱਗੇ ਕਿਸਾਨਾਂ ਦਾ ਪੱਕਾ ਮੋਰਚਾ ਪੰਜਵੇਂ ਦਿਨ ਵੀ ਜਾਰੀ appeared first on TheUnmute.com - Punjabi News.

Tags:
  • aam-aadmi-party
  • bharatiya-kisan-union
  • bharatiya-kisan-union-ekta-ugrahan
  • bharatiya-kisan-union-ugrahan
  • breaking-news
  • central-government
  • chief-minister-bhagwant-manns-residence
  • chief-minister-bhagwant-singh-maan
  • cm-bhagwant-mann
  • ekta-ugrahan
  • lalkar-diwas
  • lalkar-diwas-at-sabgrur
  • punjab
  • punjab-government
  • the-unmute-breaking-news
  • the-unmute-punjabi-news

ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਐਸ ਵਾਈ ਐਲ ਬਾਰੇ ਮੀਟਿੰਗ ਵਿਚ ਉਹ ਕੀ ਸਟੈਂਡ ਲੈਣਗੇ : ਅਕਾਲੀ ਦਲ

Thursday 13 October 2022 11:31 AM UTC+00 | Tags: cm-bhagwant-mann cm-manohar-lal-khattar congress dr-daljit-singh-cheema haryana-governemnt news punjab-and-haryana punjab-congress punjab-government punjab-haryana punjabi-news shiromani-akali-dal sukhbir-singh-badal supreme-court sutlej-yamuna-link syl syl-canal-issue syl-dispute-between-punjab-and-haryana syl-issue the-unmute-breaking-news the-unmute-punjabi-news

ਚੰਡੀਗੜ੍ਹ 13 ਅਕਤੂਬਰ 2022: ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਭਲਕੇ 14 ਅਕਤੂਬਰ ਨੂੰ ਉਹਨਾਂ ਦੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਐਸ ਵਾਈ ਐਲ (SYL) ਬਾਰੇ ਮੀਟਿੰਗ ਵਿਚ ਉਹਨਾਂ ਦਾ ਕੀ ਸਟੈਂਡ ਰਹੇਗਾ ਤੇ ਪਾਰਟੀ ਨੇ ਕਿਹਾ ਕਿ ਅਜਿਹਾ ਇਸ ਵਾਸਤੇ ਵੀ ਜ਼ਰੂਰੀ ਹੈ ਕਿਉਂਕਿ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਹਿਣ 'ਤੇ ਪੰਜਾਬ ਦੇ ਹਿੱਤਾਂ ਨਾਲ ਧੋਖਾ ਕਰਨਗੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਾਲੇ ਤੱਕ ਪੰਜਾਬੀਆਂ ਨੂੰ ਆਪਣੇ ਸਟੈਂਡ ਬਾਰੇ ਨਹੀਂ ਦੱਸਿਆ ਤੇ ਨਾਹੀ ਇਸ ਮਾਮਲੇ 'ਤੇ ਸਰਬ ਪਾਰਟੀ ਮੀਟਿੰਗ ਸੱਦੀ ਹੈ ਜਿਸ ਤੋਂ ਇ ਸੰਕੇਤ ਮਿਲ ਰਹੇ ਹਨ ਕਿ ਉਹ ਪੰਜਾਬ ਵਿਚ ਆਪ ਦੇ ਸਿਆਸੀ ਲਾਹੇ ਵਾਸਤੇ ਹਰਿਆਣਾ ਸਰਕਾਰ ਨਾਲ ਸਮਝੌਤਾ ਕਰਨ ਲਈ ਅਰਵਿੰਦ ਕੇਜਰੀਵਾਲ ਦੇ ਦਬਾਅ ਹੇਠ ਹਨ।

ਪੰਜਾਬੀ ਕੋਈ ਸਮਝੌਤਾ ਬਰਦਾਸ਼ਤ ਨਹੀਂ ਕਰਨਗੇ

ਡਾੀ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਕੋਈ ਸਮਝੌਤਾ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹਰਿਆਣਾ ਦੇ ਮੁੰਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਤੋਂ ਪਹਿਲਾਂ ਸਪਸ਼ਟ ਦਾ ਸਟੈਂਡ ਸਪਸ਼ਟ ਕਰ ਦੇਣ ਕਿ ਪੰਜਾਬ ਕੋਲ ਨਾ ਤਾਂ ਇਕ ਬੂੰਦ ਵਾਧੂ ਪਾਣੀ ਹੈ ਤੇ ਨਾ ਹੀ ਐਸ ਵਾਈ ਐਲ ਨਹਿਰ ਦੀ ਉਸਾਰੀ ਵਾਸਤੇ ਜ਼ਮੀਨ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਰਾਈਪੇਰੀਅਨ ਰਾਜ ਹੋਣ ਕਾਰਨ ਇਸਦੇ ਦਰਿਆਈ ਪਾਣੀਆਂ 'ਤੇ ਸਿਰਫ ਪੰਜਾਬ ਦਾ ਹੱਕ ਹੈ ਤੇ ਹਰਿਆਣਾ ਗੈਰ ਰਾਈਪੇਰੀਅਨ ਰਾਜ ਹੈ ਜਿਸਦਾ ਇਸ ਮਾਮਲੇ ਵਿਚ ਕੋਈ ਹੱਕ ਨਹੀਂ ਬਣਦਾ।

ਪੰਜਾਬ ਪੁਨਰਗਠਨ ਐਕਟ ਦੀ ਧਾਰਾ

ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਇਸ ਮਾਮਲੇ ਵਿਚ ਪੰਜਾਬ ਦੀ ਅਦਾਲਤ ਵਿਚ ਹਾਰ ਇਸ ਕਰ ਕੇ ਹੋਈ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ 'ਤੇ ਦਬਾਅ ਪਾਇਆ ਸੀ ਕਿ ਉਹ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78 ਅਤੇ 80 ਨੂੰ ਚੁਣੌਤੀ ਦਿੰਦਿਆਂ ਦਾਇਰ ਕੀਤੀ ਸੂਬੇ ਦੀ ਪਟੀਸ਼ਨ ਲੈਣ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਹੁੰਦਾ ਤਾਂ ਫਿਰ ਪੰਜਾਬ ਨੂੰ ਅਦਾਲਤਾਂ ਵਿਚ ਹਾਰ ਦਾ ਮੂੰਹ ਵੇਖਣ ਨਾ ਪੈਂਦਾ। ਉਹਨਾਂ ਕਿਹਾ ਕਿ ਪੰਜਾਬ ਇਤਿਹਾਸਕ ਅਨਿਆਂ ਦਾਸ਼ਿਕਾਰ ਰਿਹਾ ਹੈ। ਨਿਆਂਇਕ ਫੈਸਲਿਆਂ ਦੀ ਵਰਤੋਂ ਇਸ ਤੋਂ ਦਰ‌ਿਆਈਪਾਣੀ ਖੋਹਣ ਵਾਸਤੇ ਨਹੀਂ ਕੀਤੀ ਜਾਣੀ ਚਾਹੀਦੀ।

ਡਾ. ਚੀਮਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਹਰਿਆਣਾ ਨਾਲ ਗੱਲਬਾਤ ਕਰਨ ਤੋਂ ਪਹਿਲਾਂਐਸ ਵਾਈ ਐਲ ਬਾਰੇ ਆਪਣਾ ਸਟੈਂਡ ਜਨਤਕ ਕਰਨ ਕਿਉਂਕਿ ਉਹਨਾਂ ਨੇ ਆਪਣੇ ਆਕਾ ਕੇਜਰੀਵਾਲ ਅੱਗੇ ਡੱਟ ਕੇ ਖੜ੍ਹੇ ਹੋਣ ਵਿਚ ਹੈਰਾਨੀਜਨਤਕ ਕਮਜ਼ੋਰੀ ਵਿਖਾਈ ਹੈ ਤੇ ਕੇਜਰੀਵਾਲ ਪੰਜਾਬ ਦੇ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ  ਭਗਵੰਤ ਮਾਨ ਨੇ ਆਪ ਦੇ ਕਨਵੀਨਰ ਦੇ ਸਟੈਂਡ ਦੀ ਜਨਤਕ ਤੌਰ 'ਤੇ ਪ੍ਰੋੜਤਾ ਕੀਤੀ ਹੈ ਕਿ ਹਰਿਆਣਾ ਨੁੰ ਵੀ ਪਾਣੀ ਲੈਣ ਦਾ ਹੱਕ ਹੈ ਅਤੇ ਜੇਕਰਇਹ ਫੈਸਲਾ ਲਿਆ ਜਾਂਦਾ ਹੈ ਤਾਂਉਹ ਇਸਦਾ ਸਿਹਰਾ ਆਪਣੇ ਸਿਰ ਬੰਨ ਲਵੇਗੀ।

ਅਕਾਲੀ ਆਗੂ ਨੇ ਭਗਵੰਤ ਮਾਨ ਨੂੰ ਇਹ ਵੀ ਕਿਹਾ ਕਿ ਉਹ ਕੱਲ੍ਹ ਦੇ ਮੌਕੇ ਨੂੰ ਹਰਿਆਣਾ ਨੂੰ ਇਹ ਦੱਸਣ ਲਈ ਵੀ ਵਰਤਣ ਪੰਜਾਬ ਨੂੰ ਚੰਡੀਗੜ੍ਹ ਵਿਚ ਹਰਿਆਣਾ ਦੀ ਨਵੀਂ ਵੱਖਰੀ ਵਿਧਾਨ ਸਭਾ ਇਮਾਰਤ ਬਣਾਏ ਜਾਣ 'ਤੇ ਇਤਰਾਜ਼ ਹੈ। ਉਹਨਾਂ ਕਿਹਾ ਕਿ  ਮਾਨ ਨੂੰ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟਾਉਣਾ ਚਾਹੀਦਾ ਹੈ ਤੇ ਨਾਲ ਹੀ ਪ੍ਰਸ਼ਾਸਕ ਤੇ ਗ੍ਰਹਿ ਮੰਤਰੀ ਕੋਲ ਵੀ ਇਸ ਮਾਮਲੇ 'ਤੇ ਰੋਸ ਦਰਜ ਕਰਵਾਉਣਾ ਚਾਹੀਦਾ ਹੈ।

The post ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਐਸ ਵਾਈ ਐਲ ਬਾਰੇ ਮੀਟਿੰਗ ਵਿਚ ਉਹ ਕੀ ਸਟੈਂਡ ਲੈਣਗੇ : ਅਕਾਲੀ ਦਲ appeared first on TheUnmute.com - Punjabi News.

Tags:
  • cm-bhagwant-mann
  • cm-manohar-lal-khattar
  • congress
  • dr-daljit-singh-cheema
  • haryana-governemnt
  • news
  • punjab-and-haryana
  • punjab-congress
  • punjab-government
  • punjab-haryana
  • punjabi-news
  • shiromani-akali-dal
  • sukhbir-singh-badal
  • supreme-court
  • sutlej-yamuna-link
  • syl
  • syl-canal-issue
  • syl-dispute-between-punjab-and-haryana
  • syl-issue
  • the-unmute-breaking-news
  • the-unmute-punjabi-news

ਤਰਨ ਤਾਰਨ 'ਚ ਕੱਪੜਾ ਵਪਾਰੀ ਦੇ ਕਤਲ ਮਾਮਲੇ 'ਚ ਪੁਲਿਸ ਵਲੋਂ 6 ਜਣਿਆਂ ਖਿਲਾਫ ਕੇਸ ਦਰਜ

Thursday 13 October 2022 11:46 AM UTC+00 | Tags: agtf amritsar-bathinda-national-highway-54 breaking-news crime gangster gangster-lakhbir-singh-landa murder patti patti-village punjab-dgp punjab-dgp-gaurav-yadav punjab-latest-news punjab-news punjab-police tarn-taran tarn-taran-murder tarn-taran-police the-unmute-breaking-news

ਚੰਡੀਗੜ੍ਹ 13 ਅਕਤੂਬਰ 2022: ਤਰਨ ਤਾਰਨ ਦੇ ਪਿੰਡ ਅਲਾਦੀਨਪੁਰ ਵਿਖੇ ਬੀਤੇ ਦਿਨ ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਨੂੰ 40 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਖਾਲੀ ਹਨ | ਮ੍ਰਿਤਕ ਦੇ ਪਰਿਵਾਰਕ ਮੈਂਬਰ ਲਾਸ਼ ਲੈਣ ਲਈ ਸਿਵਲ ਹਸਪਤਾਲ ਤਰਨਤਾਰਨ ਪਹੁੰਚੇ, ਪਰਿਵਾਰ ਦੇ ਵੱਲੋਂ ਲਾਸ ਨੂੰ ਸਿਵਲ ਹਸਪਤਾਲ ਤਰਨ ਤਾਰਨ ਤੋਂ ਲੈ ਪਿੰਡ ਰਸੂਲਪੁਰ ਵਿਖੇ ਲਿਜਾਇਆ ਗਿਆ, ਜਿੱਥੇ ਪੁਲਿਸ ਦੇ ਸਖਤ ਪ੍ਰਬੰਧਾ ਹੇਠ ਅੰਤਿਮ ਸਸਕਾਰ ਕੀਤਾ ਗਿਆ | ਇਸ ਦੌਰਾਨ ਪੁਲਿਸ ਦਾ ਕਹਿਣਾ ਕਿ ਕੁਝ ਸ਼ੱਕੀ ਲੋਕਾਂ ਨੂੰ ਰਾਉਡ ਅੱਪ ਕੀਤਾ ਗਿਆ ਹੈ | ਇਸਦੇ ਨਾਲ ਹੀ ਤਰਨਤਾਰਨ ਪੁਲਿਸ (Tarn Taran police) ਬੀਤੇ ਦਿਨੀਂ ਹੋਏ ਕਤਲ ਕੇਸ ਵਿੱਚ ਹੁਣ ਤੱਕ ਇਸ ਕੇਸ ਵਿੱਚ 6 ਵਿਅਕਤੀਆਂ ਨੂੰ ਪੁਲਿਸ ਨਾਮਜ਼ਦ ਕਰ ਚੁੱਕੀ ਹੈ |

The post ਤਰਨ ਤਾਰਨ ‘ਚ ਕੱਪੜਾ ਵਪਾਰੀ ਦੇ ਕਤਲ ਮਾਮਲੇ ‘ਚ ਪੁਲਿਸ ਵਲੋਂ 6 ਜਣਿਆਂ ਖਿਲਾਫ ਕੇਸ ਦਰਜ appeared first on TheUnmute.com - Punjabi News.

Tags:
  • agtf
  • amritsar-bathinda-national-highway-54
  • breaking-news
  • crime
  • gangster
  • gangster-lakhbir-singh-landa
  • murder
  • patti
  • patti-village
  • punjab-dgp
  • punjab-dgp-gaurav-yadav
  • punjab-latest-news
  • punjab-news
  • punjab-police
  • tarn-taran
  • tarn-taran-murder
  • tarn-taran-police
  • the-unmute-breaking-news

ਪੰਜਾਬ ਸਰਕਾਰ ਵਲੋਂ ਸ਼ਾਮਲਾਤ ਜਮੀਨਾਂ 'ਤੇ ਨਜ਼ਾਇਜ ਕਬਜ਼ਿਆ ਸਬੰਧੀ ਸ਼ਿਕਾਇਤ ਜਾਂ ਸੂਚਨਾ ਦੇਣ ਲਈ ਵਟਸਐਪ ਨੰਬਰ ਜਾਰੀ

Thursday 13 October 2022 11:52 AM UTC+00 | Tags: aam-aadmi-party cabinet-minister-kuldeep-dhaliwal chief-minister-bhagwant-maan cm-bhagwant-mann department-of-rural-development gram-panchayats news panchayat-minister-kuldeep-singh-dhaliwa punjab punjab-government punjab-gram-panchayats punjab-shamalat-lands shamalat-lands the-unmute-breaking-news the-unmute-punjabi-news whatsapp-complaints-number

ਚੰਡੀਗੜ੍ਹ 13 ਅਕਤੂਬਰ 2022: ਪੰਜਾਬ ਸਰਕਾਰ ਵਲੋਂ ਦੇਸ਼ ਭਰ ਵਿੱਚੋਂ ਇੱਕ ਵੱਡੀ ਪਹਿਲਕਦਮੀ ਕਰਦਿਆਂ ਅਜਿਹੀਆਂ ਪੰਚਇਤੀ ਜ਼ਮੀਨਾਂ ਦੀ ਸ਼ਨਾਖਤ ਕਰਨ ਦਾ ਇਤਿਹਾਸ ਰਚਿਆ ਹੈ, ਜਿਨਾਂ ਦਾ ਪੰਚਾਇਤਾਂ ਨੂੰ ਪਤਾ ਹੀ ਨਹੀਂ ਸੀ।ਅੱਜ ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਦੀਆਂ ਸ਼ਾਮਲਾਤ ਜਮੀਨਾਂ ਤੋਂ ਜਾਇਜ ਕਬਜੇ ਛੁਡਾਉਣ ਅਤੇ ਸ਼ਾਮਲਾਤ ਜ਼ਮੀਨਾ ਦੀ ਸ਼ਨਾਖਤ ਕਰਨ ਲਈ ਸਰਕਾਰ ਬਣਦਿਆਂ ਵੱਡੇ ਪੱਧਰ 'ਤੇ ਮੁਹਿੰਮ ਅਰੰਭੀ ਗਈ ਸੀ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਇੱਕ ਵੱਖਰੇ ਸ਼ਾਮਲਾਤ ਸੈੱਲ ਦੀ ਸਥਾਪਨਾ ਕੀਤੀ ਗਈ ਹੈ।

ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਸ਼ਾਮਲਾਤ ਜਮੀਨਾਂ ਨਾਲ ਸਬੰਧਿਤ ਸਾਰੇ ਮਾਲ ਵਿਭਾਗ ਦੇ ਰਿਕਾਰਡ ਨੂੰ ਪੂਰੀ ਗਹਿਰਾਈ ਨਾਲ ਘੋਖਿਆ ਜਾ ਰਿਹਾ ਹੈ, ਜਿਸ ਸਬੰਧੀ ਹੁਣ ਤੱਕ 153 ਬਲਾਕਾਂ ਵਿੱਚੋਂ 86 ਬਲਾਕਾ ਦੇ ਸ਼ਾਮਲਾਤ ਜਮੀਨ ਸਬੰਧੀ ਮੌਜੂਦਾ ਮਾਲ ਵਿਭਾਗ ਦੇ ਰਿਕਾਰਡ ਨੂੰ ਘੋਖਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਇਸ ਪੜਤਾਲ ਦੌਰਾਨ ਵਿਭਾਗ ਨੇ 26300 ਏਕੜ ਵਾਹੀਯੋਗ ਪੰਚਾਇਤੀ ਜ਼ਮੀਨ ਦੀ ਸ਼ਨਾਖਤ ਕੀਤੀ ਗਈ ਹੈ, ਜੋ ਪੰਚਾਇਤਾਂ ਦੇ ਕੋਲ ਨਹੀਂ ਸੀ, ਜਿਸ ਦੀ ਅੰਦਾਜਨ ਬਜ਼ਾਰੀ ਕੀਮਤ ਲੱਗ ਭਗ 9200 ਕਰੋੜ ਰੁਪਏ ਹੈ।

ਪੇਂਡੂ ਵਿਕਾਸ ਵਿਭਾਗ ਵਲੋਂ 26300 ਏਕੜ ਸ਼ਾਮਲਾਤ ਜ਼ਮੀਨ ਦੀ ਸ਼ਨਾਖਤ ਕੀਤੀ

ਪੇਂਡੂ ਵਿਕਾਸ ਮੰਤਰੀ ਨੇ ਪਹਿਲੀਆਂ ਸਰਕਾਰਾਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕਿਸੇ ਵੀ ਪਹਿਲੀ ਸਰਕਾਰ ਨੇ ਸ਼ਾਮਲਾਤ ਜਮੀਨਾਂ ਦੀ ਸਾਂਭ ਸੰਭਾਲ ਨੂੰ ਸੰਜੀਦਗੀ ਨਾਲ ਨਹੀਂ ਲਿਆ।ਉਨ੍ਹਾਂ ਕਿਹਾ ਕਿ ਪਰ ਸਾਡੀ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੇਂਡੂ ਵਿਕਾਸ ਵਿਭਾਗ ਵਲੋਂ 26300 ਏਕੜ ਸ਼ਾਮਲਾਤ ਜ਼ਮੀਨ ਦੀ ਸ਼ਨਾਖਤ ਕੀਤੀ ਹੈ ਜੋ ਸਾਡੀ ਸਰਕਾਰ ਦੀ ਇਕ ਵੱਡੀ ਪ੍ਰਾਪਤੀ ਹੈ।

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਲਦੀ ਹੀ ਬਾਕੀ ਰਹਿੰਦੇ ਬਲਾਕਾਂ ਵਿੱਚ ਸ਼ਾਮਲਾਤ ਜਮੀਨ ਦੀ ਸ਼ਨਾਖਤ ਦਾ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਕਿ ਹੋਰ ਹਜਾਰਾਂ ਏਕੜ ਸ਼ਾਮਲਾਤ ਜਮੀਨ ਦੀ ਸਨਾਖਤ ਕੀਤੀ ਜਾ ਸਕੇ।ਜਿਸ ਬਾਰੇ ਵੇਰਵੇ 31 ਦਸੰਬਰ, ,2022 ਤੋਂ ਪਹਿਲਾਂ ਸਾਝੇ ਕੀਤੇ ਜਾਣਗੇ ਅਤੇ ਉਨ੍ਹਾਂ ਨਾਲ ਹੀ ਕਿਹਾ ਕਿ ਅਜਿਹੀਆਂ ਸਾਰੀਆਂ ਜ਼ਮੀਨਾਂ ਦੇ ਕਬਜ਼ੇ ਲੈਣ ਦਾ ਟੀਚਾ ਦਸੰਬਰ 2023 ਤੱਕ ਮੁਕੰਮਲ ਕਰ ਲਿਆ ਜਾਵੇਗਾ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਾਮਲਾਤ ਜਮੀਨਾਂ ਦੇ ਰਿਕਾਰਡ ਨੂੰ ਵਿਭਾਗ ਦੀ ਵੈਬਸਾਈਟ ਤੇ ਵੀ ਅਪਲੋਡ ਕੀਤਾ ਜਾ ਰਿਹਾ ਹੈ।

ਪੰਚਾਇਤੀ ਜ਼ਮਨਿਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ

ਕੁਲਦੀਪ ਸਿੰਘ ਧਾਲੀਵਾਲ ਨੇ ਪੰਚਾਇਤੀ ਜ਼ਮਨਿਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਇੱਕ ਵਟਸਐਪ ਨੰਬਰ ਜਾਰੀ ਕਰਦਿਆਂ ਪੰਜਾਬ ਦੇ ਸਮੂਹ ਨਾਗਰਿਕਾ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਾਸੀ ਸ਼ਾਮਲਾਤ ਜਮੀਨਾਂ 'ਤੇ ਨਜ਼ਾਇਜ ਕਬਜ਼ਿਆ ਸਬੰਧੀ ਸਿ਼ਕਾਇਤ ਜਾ ਸੂਚਨਾ ਵਟਸਐਪ ਨੰਬਰ 9115116262 'ਤੇ ਦੇਣ ਤਾਂ ਜੋ ਵਿਭਾਗ ਦੀ ਕਾਰਗੁਜਾਰੀ ਵਿੱਚ ਹੋਰ ਵੀ ਸੁਧਾਰ ਕੀਤਾ ਜਾ ਸਕੇ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।

ਪੇਂਡੂ ਵਿਕਾਸ ਮੰਤਰੀ ਨੇ ਦੱਸਿਆ ਕਿ ਪਿਛਲੇ ਲਗਭਗ 7 ਮਹੀਨਿਆਂ ਦੌਰਾਨ ਸਰਕਾਰ ਵਲੋਂ ਸ਼ਾਮਲਾਤ ਜ਼ਮੀਨਾ ਤੋਂ ਨਜ਼ਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਦੇ ਪਹਿਲੇ ਪੜਾਅ ਦੌਰਾਨ ਕੁਲ 9126 ਏਕੜ ਜਮੀਨ ਦਾ ਕਬਜ਼ਾ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਰਾਹੀ ਗਰਾਮ ਪੰਚਾਇਤਾਂ ਨੇ ਪ੍ਰਾਪਤ ਕੀਤਾ ਜਾ ਚੁੱਕਾ ਹੈ।ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਉਪਰੰਤ ਲੋਕਾਂ ਵੱਲੋਂ ਪ੍ਰੇਰਿਤ ਹੋ ਕੇ ਵੱਡੀ ਗਿਣਤੀ ਵਿੱਚ ਸਾਮਲਾਤ ਜਮੀਨਾਂ ਤੋਂ ਆਪਣੇ ਤੌਰ ਤੇ ਕਬਜ਼ੇ ਛੱਡਦੇ ਹੋਏ ਪਿੰਡਾਂ ਦੀਆਂ ਪੰਚਾਇਤਾਂ ਨੂੰ ਲਗਭਗ 3435 ਏਕੜ ਜਮੀਨ ਸੌਂਪੀ ਗਈ ਹੈ।ਉੱਥੇ ਹੀ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋ 5691 ਏਕੜ ਜਮੀਨ ਆਪਣੇ ਪੱਧਰ ਤੇ ਉਪਰਾਲੇ ਕਰਨ ਅਤੇ ਕਾਨੂੰਨੀ ਦਖਲ ਰਾਹੀ ਹਾਸਿਲ ਕੀਤੀ ਗਈ।

ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਜਿਹੜੀਆਂ ਪੰਚਾਇਤੀ ਜ਼ਮੀਨਾ ਤੋਂ ਨਜ਼ਾਇਜ਼ ਕਬਜ਼ੇ ਛੁਡਵਾਏ ਗਏ ਹਨ, ਉਨ੍ਹਾਂ ਨੂੰ ਪਿੰਡਾਂ ਦੇ ਵਿਕਾਸ ਲਈ ਵਾਹੀਯੋਗ ਜ਼ਮੀਨਾਂ ਨੂੰ ਚਕੌਤੇ ਚੜਾਇਆ ਜਾਵੇਗਾ, ਜਿੱਥੇ ਜ਼ਮੀਨ ਵਾਹੀਯੋਗ ਨਹੀਂ ਹੋਵੇਗੀ ਉਨ੍ਹਾਂ ਜ਼ਮੀਨਾਂ ਦੀ ਵਰਤੋ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਏ ਜਾਣ ਲਈ ਕੀਤੀ ਜਾਵੇਗੀ।

The post ਪੰਜਾਬ ਸਰਕਾਰ ਵਲੋਂ ਸ਼ਾਮਲਾਤ ਜਮੀਨਾਂ 'ਤੇ ਨਜ਼ਾਇਜ ਕਬਜ਼ਿਆ ਸਬੰਧੀ ਸ਼ਿਕਾਇਤ ਜਾਂ ਸੂਚਨਾ ਦੇਣ ਲਈ ਵਟਸਐਪ ਨੰਬਰ ਜਾਰੀ appeared first on TheUnmute.com - Punjabi News.

Tags:
  • aam-aadmi-party
  • cabinet-minister-kuldeep-dhaliwal
  • chief-minister-bhagwant-maan
  • cm-bhagwant-mann
  • department-of-rural-development
  • gram-panchayats
  • news
  • panchayat-minister-kuldeep-singh-dhaliwa
  • punjab
  • punjab-government
  • punjab-gram-panchayats
  • punjab-shamalat-lands
  • shamalat-lands
  • the-unmute-breaking-news
  • the-unmute-punjabi-news
  • whatsapp-complaints-number

ਮਜੀਠਾ ਹਲਕੇ ਤੋਂ 'ਆਪ' ਨੇਤਾਵਾਂ ਨੇ ਡੀ.ਐੱਸ.ਪੀ ਮਜੀਠਾ ਖ਼ਿਲਾਫ ਖੋਲ੍ਹਿਆ ਮੋਰਚਾ

Thursday 13 October 2022 12:15 PM UTC+00 | Tags: aam-aadmi-party aap-leader-gurbhjej-singh-sidhu aap-leaders arvind-kejriwal breaking-news cm-bhagwant-mann dsp-majitha dsp-majitha-manmohan-singh-aulakh gurbhjej-singh-sidhu majitha news punjab ssp-of-amritsar the-unmute-breaking-news the-unmute-news the-unmute-punjabi-news

ਮਜੀਠਾ 13 ਅਕਤੂਬਰ 2022: ਮਜੀਠਾ (Majitha) ਵਿਖੇ ਆਪ ਨੇਤਾਵਾਂ ਨੇ ਡੀ.ਐੱਸ.ਪੀ ਮਜੀਠਾ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ | ਜਿਸ ਦੇ ਚੱਲਦੇ ‘ਆਪ’ ਨੇਤਾ ਗੁਰਭੇਜ ਸਿੰਘ ਸਿੱਧੂ ਵੱਲੋਂ ਡੀ.ਐੱਸ.ਪੀ ਮਜੀਠਾ ਮਨਮੋਹਨ ਸਿੰਘ ਔਲਖ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ | ਗੁਰਭੇਜ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਵਲੋਂ ਆਪਣੇ ਇਲਾਕੇ ਵਿੱਚ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਸੀ ਕਿ ਪੁਲਿਸ ਸਟੇਸ਼ਨ ਕਿਸੇ ਦੀ ਜਾਗੀਰ ਨਹੀਂ ਹੈ |

ਉਨ੍ਹਾਂ ਨੇ ਕਿਹਾ ਕਿ ਪੁਲਿਸ ਸਟੇਸ਼ਨ ”ਚ ਬੈਠੇ ਪੁਲਿਸ ਅਫ਼ਸਰ ਵੀ ਲੋਕਾਂ ਦੀ ਹਿਫ਼ਾਜ਼ਤ ਵਾਸਤੇ ਹੀ ਬੈਠੇ ਹਨ | ਇਸਦੇ ਨਾਲ ਹੀ ਉਨ੍ਹਾਂ ਨੇ ਡੀ.ਐੱਸ.ਪੀ ਮਜੀਠਾ ਵੱਲੋਂ ਉਨ੍ਹਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਆਪਣੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਗ਼ਲਤ ਸ਼ਬਦਾਵਲੀ ਬੋਲ ਕੇ ਜ਼ਲੀਲ ਕਰਨ ਦੇ ਦੋਸ਼ ਲਾਏ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨ ਪਹਿਲਾਂ ਵੀ ਮਜੀਠਾ ਹਲਕੇ ਦੇ ਪੱਤਰਕਾਰਾਂ ਵੱਲੋਂ ਹੀ ਡੀ.ਐੱਸ.ਪੀ ਮਜੀਠਾ ਦੀਆਂ ਮਨਮਾਨੀਆਂ ਕਾਰਨ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ |

ਉਨ੍ਹਾਂ ਕਿਹਾ ਕਿ ਡੀ.ਐੱਸ.ਪੀ ਮਜੀਠਾ ਦੀਆਂ ਆਪ ਹੁਦਰੀਆਂ ਕਾਰਨ ਉਹ ਹੁਣ ਅੰਮ੍ਰਿਤਸਰ ਦੇ ਐੱਸਐੱਸਪੀ ਅਤੇ ਆਈਜੀ ਬਾਰਡਰ ਰੇਂਜ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਹਨ ਅਤੇ ਮੰਗ ਕਰਦੇ ਹਨ ਕਿ ਡੀ.ਐੱਸ.ਪੀ ਮਜੀਠਾ ਦੀ ਪਾਰਦਰਸ਼ੀ ਜਾਂਚ ਹੋਵੇ, ਤਾਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਡੀ.ਐੱਸ.ਪੀ ਮਜੀਠਾ ਮਨਮੋਹਨ ਸਿੰਘ ਔਲਖ ਆਪਣੀਆਂ ਮਨਮਾਨੀਆਂ ਨਾ ਕਰੇ |

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਹੁਣ ਪੰਜਾਬ ਪੁਲਿਸ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਦਬਾਅ ਵਿਚ ਕੰਮ ਨਹੀਂ ਕਰੇਗੀ ਅਤੇ ਹੁਣ ‘ਆਪ’ ਨੇਤਾ ਇਸ ਡੀ.ਐੱਸ.ਪੀ ਮਜੀਠਾ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ |

The post ਮਜੀਠਾ ਹਲਕੇ ਤੋਂ ‘ਆਪ’ ਨੇਤਾਵਾਂ ਨੇ ਡੀ.ਐੱਸ.ਪੀ ਮਜੀਠਾ ਖ਼ਿਲਾਫ ਖੋਲ੍ਹਿਆ ਮੋਰਚਾ appeared first on TheUnmute.com - Punjabi News.

Tags:
  • aam-aadmi-party
  • aap-leader-gurbhjej-singh-sidhu
  • aap-leaders
  • arvind-kejriwal
  • breaking-news
  • cm-bhagwant-mann
  • dsp-majitha
  • dsp-majitha-manmohan-singh-aulakh
  • gurbhjej-singh-sidhu
  • majitha
  • news
  • punjab
  • ssp-of-amritsar
  • the-unmute-breaking-news
  • the-unmute-news
  • the-unmute-punjabi-news

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਮੀਟਿੰਗ

Thursday 13 October 2022 12:23 PM UTC+00 | Tags: aam-aadmi-party breaking-news chandigarh circuit-house circuit-house-chandigarh cm-bhagwant-mann harjot-singh-bains joint-teacher-morcha-punjab news punjab-teacher punjab-teachers-protest sanjha-teacher-morcha-punjab teacher-morcha the-unmute-breaking-news the-unmute-punjabi-news

ਚੰਡੀਗੜ੍ਹ 12 ਅਕਤੂਬਰ 2022 (ਪ੍ਰਮੋਦ ਭਾਰਤੀ): ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਸਰਕਟ ਹਾਊਸ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਸੁਰਿੰਦਰ ਕੁਮਾਰ ਪੁਆਰੀ, ਸੁਖਵਿੰਦਰ ਸਿੰਘ ਚਾਹਲ, ਬਾਜ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਸੁਰਿੰਦਰ ਕੰਬੋਜ, ਗੁਰਜੰਟ ਸਿੰਘ ਵਾਲੀਆ, ਸੁਖਜਿੰਦਰ ਸਿੰਘ ਹਰੀਕਾ, ਬਿਕਰਮਜੀਤ ਸਿੰਘ ਕੱਦੋਂ, ਸੁਲੱਖਣ ਸਿੰਘ ਬੇਰੀ ਅਤੇ ਸ਼ਮਸ਼ੇਰ ਸਿੰਘ ਦੀ ਅਗਵਾਈ ਵਿੱਚ ਹੋਈ।

ਇਸ ਵਿੱਚ ਅਧਿਆਪਕਾਂ ਦੇ ਹੋਰਨਾਂ ਮੁੱਦਿਆਂ ਤੋਂ ਬਿਨਾਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ਾਂ ਅਤੇ ਨਿਜੀ ਰੰਜਿਸ਼ਾਂ ਕਾਰਨ ਉੱਚ ਅਧਿਕਾਰੀਆਂ ਵਲੋਂ ਕੀਤੀਆਂ ਗਈਆਂ ਵਿਕਟਮਾਈਜੇਸ਼ਨਾਂ ਬਹੁਤ ਜਲਦੀ ਰੱਦ ਕਰਨ ਬਾਰੇ ਸਹਿਮਤੀ ਬਣੀ। ਸਾਲ 2018 ਵਿੱਚ ਬਣਾਏ ਗਏ ਅਧਿਆਪਕ ਵਿਰੋਧੀ ਸੇਵਾ ਨਿਯਮ ਬਹੁਤ ਜਲਦ ਮੋਰਚੇ ਦੇ ਆਗੂਆਂ ਨੂੰ ਬੁਲਾ ਕੇ ਸੋਧੇ ਜਾਣ ਦਾ ਫੈਸਲਾ ਹੋਇਆ।

ਇਨ੍ਹਾਂ ਸੇਵਾ ਨਿਯਮਾਂ ਕਾਰਨ ਸਿੱਧੀ ਭਰਤੀ ਅਤੇ ਪਦਉਨਤ ਅਧਿਆਪਕਾਂ ਲਈ ਸਾਲਾਨਾ ਤਰੱਕੀਆਂ ਅਤੇ ਪਰਖ ਸਮੇਂ ਲਈ ਮੁਸੀਬਤ ਬਣੀ ਵਿਭਾਗੀ ਪ੍ਰੀਖਿਆ ਹਾਲ ਦੀ ਘੜੀ ਮੁਲਤਵੀ ਕੀਤੀ ਗਈ ਹੈ। ਅਧਿਆਪਕਾਂ ਦੇ ਪ੍ਰਾਇਮਰੀ ਅਤੇ ਸੈਕੰਡਰੀ ਵਰਗਾਂ ਦੀਆਂ ਲਟਕੀਆਂ ਪ੍ਰਮੋਸ਼ਨਾਂ ਤੁਰੰਤ ਕਰਨ ਦੀ ਜ਼ੋਰਦਾਰ ਮੰਗ ਤੇ ਸਿੱਖਿਆ ਮੰਤਰੀ ਵਲੋਂ ਸਾਰੇ ਵਰਗਾਂ ਦੀਆਂ ਪ੍ਰੋਮੋਸ਼ਨਾਂ ਬਹੁਤ ਜਲਦੀ ਕਰਨ ਬਾਰੇ ਸਹਿਮਤੀ ਦਿੱਤੀ, ਭਾਵੇਂ ਅਦਾਲਤੀ ਮਾਮਲੇ ਚਲ ਰਹੇ ਹੋਣ। ਪਿਛਲੇ ਲੰਮੇ ਸਮੇਂ ਤੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਖਾਲੀ ਪੋਸਟਾਂ ਸੀਨੀਆਰਤਾ ਦੇ ਆਧਾਰ ‘ਤੇ ਅਗਲੇ ਹਫ਼ਤੇ ਤੱਕ ਭਰਨ ਬਾਰੇ ਸਹਿਮਤੀ ਬਣੀ।

ਪੰਜਾਬ ਦੇ ਲਗਭਗ ਅੱਧੇ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਸਖਣੇ ਹੋਣ ਕਾਰਨ ਤੁਰੰਤ ਪ੍ਰਮੋਸ਼ਨਾਂ ਦੀ ਮੰਗ ਤੇ 238 ਪ੍ਰਿੰਸੀਪਲ ਅਗਲੇ ਹਫ਼ਤੇ ਤੱਕ ਪ੍ਰੋਮੋਟ ਕਰਨ ਫੈਸਲਾ ਹੋਇਆ। ਅਧਿਆਪਕ ਬਦਲੀ ਨੀਤੀ ਵਿੱਚ ਮੋਰਚੇ ਵਲੋਂ ਦਿੱਤੇ ਸੁਝਾਵਾਂ ਅਨੁਸਾਰ ਜਿਸ ਵਿੱਚ 50% ਸਟਾਫ ਦੀ ਸ਼ਰਤ ਖਤਮ ਕਰਨ, ਜਨਵਰੀ ਵਿੱਚ ਹੋਣ ਵਾਲੀਆਂ ਬਦਲੀਆਂ ਵਿੱਚ ਪਦਉਨਤ ਅਧਿਆਪਕਾਂ ਅਤੇ ਆਪਸੀ ਬਦਲੀ ਲਈ ਠਹਿਰ ਦੀ ਸ਼ਰਤ ਹਟਾਉਣ ਦਾ ਫੈਸਲਾ ਹੋਇਆ।

ਆਗੂਆਂ ਨੇ ਨਵ-ਨਿਯੁਕਤ ਅਧਿਆਪਕਾਂ ਨੂੰ ਪਿਤਰੀ ਜ਼ਿਲ੍ਹਿਆਂ ਵਿੱਚ ਬਿਨਾਂ ਸ਼ਰਤ ਸ਼ਿਫਟ ਕਰਨ ਦੀ ਮੰਗ ਕੀਤੀ। ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਕਾਰਵਾਈ ਦਾ ਮੋਰਚੇ ਵਲੋਂ ਸਵਾਗਤ ਕਰਦਿਆਂ ਪੂਰੇ ਲਾਭ ਦੇਣ ਅਤੇ ਰਹਿੰਦੇ ਹਰ ਵਰਗ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਗਈ। ਪਿਕਟਸ ਸੁਸਾਇਟੀ ਵਿੱਚ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ ਦੀ ਮੰਗ ਤੇ ਸਿੱਖਿਆ ਮੰਤਰੀ ਵਲੋਂ ਜਲਦ ਹੀ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ ਗਿਆ।

ਮਹਿੰਗਾਈ ਭੱਤੇ ਦੀਆਂ ਬਕਾਏ ਕਿਸ਼ਤਾਂ ਬਾਰੇ

ਅਧਿਆਪਕਾਂ ਤੋਂ ਪੜ੍ਹਾਉਣ ਤੋਂ ਬਿਨਾਂ ਵਾਧੂ ਗੈਰਵਿਦਿਅਕ ਕੰਮ (ਸਮੇਤ ਬੀ. ਐਲ. ਓ. ਡਿਊਟੀ) ਲੈਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਅਧਿਆਪਕਾਂ ਅਤੇ ਮੁਲਾਜ਼ਮਾਂ ਵਲੋਂ ਲਹੂ ਵੀਟਵੇਂ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਬਕਾਏ ਸਮੇਤ ਜਾਰੀ ਕਰਨ, ਪੇਂਡੂ ਭੱਤੇ ਸਮੇਤ 39 ਭੱਤੇ ਜੋ ਤਰਕਸੰਗਤ ਵਾਧਾ ਕਰਨ ਦੇ ਬਹਾਨੇ ਨਾਲ ਬੰਦ ਕੀਤੇ ਗਏ ਹਨ, ਤੁਰੰਤ ਬਕਾਏ ਸਮੇਤ ਦੇਣ ਦੀ ਮੰਗ ਕੀਤੀ ਗਈ। 5ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਦਿੱਤੀ ਗਈ ਉਚੇਰੀ ਗਰੇਡ ਪੇਅ ਸਮੇਤ 1 ਜਨਵਰੀ 2016 ਤੋਂ ਬਣਦੇ 125% ਮਹਿੰਗਾਈ ਭੱਤਾ ਜੋੜ ਕੇ ਤਨਖਾਹ ਦੁਹਰਾਈ ਦਾ ਲਾਭ ਦੇਣ ਦੀ ਮੰਗ ਕੀਤੀ। ਐੱਸ ਐੱਲ ਏ ਦੀ ਅਸਾਮੀ ਦਾ ਨਾਮ ਬਹੁਤ ਜਲਦ ਬਦਲਣ ਬਾਰੇ ਸਹਿਮਤੀ ਹੋਈ।

ਸਿੱਧੀ ਭਰਤੀ ਵਾਲੇ ਅਧਿਆਪਕਾਂ ਦੇ ਪਰਖ ਸਮੇਂ ਬਾਰੇ ਮੁੜ ਵਿਚਾਰ ਕਰਨ ਬਾਰੇ ਸਹਿਮਤੀ ਬਣੀ। ਮੋਰਚੇ ਦੇ ਆਗੂਆਂ ਵਲੋਂ ਵਿਭਾਗ ਵਿੱਚ ਚਲ ਰਹੇ ਸਮੂਹ ਪ੍ਰੋਜੈਕਟ ਬੰਦ ਕਰਕੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਾਉਣ ਦਾ ਮੌਕਾ ਦੇਣ ਦੀ ਮੰਗ ਕੀਤੀ। ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਮੰਗਾਂ ਅਤੇ ਮਸਲਿਆਂ ਉੱਪਰ ਬਹੁਤ ਜਲਦ ਮੋਰਚੇ ਨੂੰ ਦੁਬਾਰਾ ਮੀਟਿੰਗ ਕਰਨ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਗੁਰਬਿੰਦਰ ਸਿੰਘ ਸਸਕੌਰ, ਬਲਜੀਤ ਬੱਲੀ, ਜਸਪਾਲ ਸੰਧੂ, ਕ੍ਰਿਸ਼ਨ ਸਿੰਘ ਦੁੱਗਾਂ, ਅਜੀਤਪਾਲ ਸਿੰਘ ਜੱਸੋਵਾਲ, ਗੁਰਵਿੰਦਰ ਸਿੰਘ ਜੁਲਾਣ, ਵਿਨੀਤ ਕੁਮਾਰ, ਅਮਰਜੀਤ ਸਿੰਘ, ਸੰਦੀਪ ਕੁਮਾਰ, ਰਜਿੰਦਰ ਸਿੰਘ ਰਾਜਨ, ਆਦਿ ਹਾਜ਼ਰ ਸਨ।

The post ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਮੀਟਿੰਗ appeared first on TheUnmute.com - Punjabi News.

Tags:
  • aam-aadmi-party
  • breaking-news
  • chandigarh
  • circuit-house
  • circuit-house-chandigarh
  • cm-bhagwant-mann
  • harjot-singh-bains
  • joint-teacher-morcha-punjab
  • news
  • punjab-teacher
  • punjab-teachers-protest
  • sanjha-teacher-morcha-punjab
  • teacher-morcha
  • the-unmute-breaking-news
  • the-unmute-punjabi-news

ਪਹਿਲੀ ਵਾਰ ਪੰਜਾਬ ਦਾ ਆਬਕਾਰੀ ਮਾਲੀਆ 6 ਮਹੀਨਿਆਂ 'ਚ 4000 ਕਰੋੜ ਤੋਂ ਪਾਰ: ਵਿੱਤ ਮੰਤਰੀ

Thursday 13 October 2022 01:11 PM UTC+00 | Tags: aam-aadmi-party breaking-news cm-bhagwant-mann e-auction excise-revenue excise-revenue-news finance-minister-harpal-singh-cheema harpal-singh-cheema iquor-smuggling-in-punjab liquor-policy news punjab-excise-revenue punjab-liquor-policy the-unmute-breaking the-unmute-breaking-news the-unmute-latest-news

ਚੰਡੀਗੜ੍ਹ 13 ਅਕਤੂਬਰ 2022: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਨੂੰ ਕਿਹਾ ਅੱਜ ਇਥੇ ਦੱਸਿਆ ਕਿ ਸੂਬੇ ਦਾ ਆਬਕਾਰੀ ਮਾਲੀਆ ਪਹਿਲੀ ਵਾਰ ਵਿੱਤੀ ਸਾਲ ਦੇ ਸ਼ੁਰੂਆਤੀ ਛੇ ਮਹੀਨਿਆਂ ਵਿੱਚ 4000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਹੈ, ਜਿਸ ਨਾਲ ਸੂਬੇ ਨੂੰ 4280 ਕਰੋੜ ਰੁਪਏ ਦਾ ਕੁੱਲ ਆਬਕਾਰੀ ਮਾਲੀਆ (Excise Revenue) ਇਕੱਤਰ ਹੋਇਆ ਹੈ।

ਅੱਜ ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਵਿੱਤ ਮੰਤਰੀ ਨੇ ਖੁਲਾਸਾ ਕੀਤਾ ਕਿ ਚਾਲੂ ਮਾਲੀ ਸਾਲ ਦੌਰਾਨ ਆਬਕਾਰੀ ਮਾਲੀਏ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਅੰਕੜਿਆਂ ਨਾਲੋਂ 37.62 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2021 ਅਤੇ 2022 ਦੌਰਾਨ 1 ਅਪ੍ਰੈਲ ਤੋਂ 12 ਅਕਤੂਬਰ ਤੱਕ ਆਬਕਾਰੀ ਮਾਲੀਆ ਉਗਰਾਹੀ ਕ੍ਰਮਵਾਰ 3110 ਕਰੋੜ ਰੁਪਏ ਅਤੇ 4280 ਕਰੋੜ ਰੁਪਏ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਅਰਸੇ ਦੌਰਾਨ ਆਬਕਾਰੀ ਮਾਲੀਏ ਵਿੱਚ 1170 ਕਰੋੜ ਰੁਪਏ ਦਾ ਵਾਧਾ ਦਰਜ਼ ਕੀਤਾ ਹੈ।

ਪਿਛਲੀਆਂ ਸਰਕਾਰਾਂ ਨੇ 22,500 ਕਰੋੜ ਤੋਂ ਵੱਧ ਦੀ ਲੁੱਟ ‘ਚ ਸ਼ਰਾਬ ਮਾਫੀਆ ਦੀ ਮਦਦ ਕੀਤੀ

ਸ਼ਰਾਬ ਮਾਫੀਏ ਨਾਲ ਮਿਲੀ ਭੁਗਤ ਕਾਰਨ ਆਬਕਾਰੀ ਨੀਤੀ ਵਿੱਚ ਲੋੜੀਂਦੀ ਤਬਦੀਲੀ ਨਾ ਕਰਨ ਲਈ ਪਹਿਲੀਆਂ ਸੂਬਾ ਸਰਕਾਰਾਂ ਤੇ ਤਿੱਖਾ ਹਮਲਾ ਬੋਲਦਿਆਂ, ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਬੀਤੇ 15 ਸਾਲਾਂ ਦੌਰਾਨ ਹਰੇਕ ਸਾਲ ਆਬਕਾਰੀ ਵਸੂਲੀ ਵਿੱਚ ਸਿਰਫ 7 ਫੀਸਦੀ ਦੇ ਵਾਧੇ ਦੇ ਨਾਲ ਹਿਸਾਬ ਲਾਈਏ ਤਾਂ ਇੰਨ੍ਹਾਂ ਸਰਕਾਰਾਂ ਨੇ ਸ਼ਰਾਬ ਮਾਫੀਏ ਨੂੰ 22,500 ਕਰੋੜ ਰੁਪਏ ਤੋਂ ਵੱਧ ਦਾ ਸਰਕਾਰੀ ਖਜਾਨਾ ਲੁਟਾਇਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਇਰਾਦੇ ਇਸੇ ਗੱਲ ਤੋਂ ਸਪਸ਼ਟ ਹੋ ਜਾਂਦੇ ਹਨ ਕਿ ਇਸ ਵੱਲੋਂ 9000 ਕਰੋੜ ਰੁਪਏ ਦਾ ਆਬਕਾਰੀ ਕਰ ਇਕੱਠਾ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਦੋਂ ਕਿ ਪਿਛਲੀ ਸਰਕਾਰ ਦਾ ਟੀਚਾ ਸਿਰਫ 6200 ਕਰੋੜ ਰੁਪਏ ਦਾ ਸੀ। ਤਰਤਾਰਨ ਜਿਲ੍ਹੇ ਵਿੱਚ ਵਾਪਰੇ ਹਾਦਸੇ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ-ਸ਼ਰਾਬ ਮਾਫੀਆ ਮਿਲੀਭੁਗਤ ਕਾਰਨ ਸਿਰਫ ਸੂਬੇ ਦੇ ਖਜਾਨੇ ਨੂੰ ਹੀ ਨੁਕਸਾਨ ਨਹੀਂ ਪਹੁੰਚਿਆ ਬਲਕਿ ਕਈ ਕੀਮਤੀ ਮਨੁੱਖੀ ਜਾਨਾਂ ਦਾ ਵੀ ਘਾਟਾ ਪਿਆ।

ਪੰਜਾਬ ਸਰਕਾਰ ਦੀ ਆਬਕਾਰੀ ਨੀਤੀ

ਵਿੱਤ ਮੰਤਰੀ ਨੇ ਕਿਹਾ ਕਿ ਸ਼ਰਾਬ ਮਾਫੀਆ ਦੀ ਲਾਬੀ ਕੇਂਦਰ ਸਰਕਾਰ ਰਾਹੀਂ ਵਾਰ-ਵਾਰ ਇਸ ਪਾਲਸੀ ਨੂੰ ਤੋੜਨ ਲਈ ਸਾਡੇ ਅਫਸਰ ਸਾਹਿਬਾਨ ਨੂੰ ਤੰਗ ਕਰ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਦੀ ਇਮਾਨਦਾਰ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕ੍ਰਾਂਤੀਕਾਰੀ ਸੋਚ ਤਹਿਤ ਲੋਕਾਂ ਦੀ ਭਲਾਈ ਵਾਸਤੇ ਆਪਣੇ ਅਫਸਰਾਂ ਨਾਲ ਖੜ੍ਹੀ ਹੈ ਅਤੇ ਕੇਂਦਰ ਵੱਲੋਂ ਵੱਖ-ਵੱਖ ਏਜੰਸੀਆਂ ਰਾਹੀ ਵਰਤੇ ਜਾ ਰਹੇ ਦਬਾਅ ਦੇ ਹੱਥਕੰਢਿਆਂ ਦੇ ਅੱਗੇ ਝੁਕੇਗੀ ਨਹੀਂ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਵੀ ਇਸੇ ਸ਼ਰਾਬ ਮਾਫੀਏ ਦੇ ਦਬਾਅ ਹੇਠ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ 'ਤੇ ਸਵਾਲ ਚੁੱਕ ਰਹੀਆਂ ਹਨ। ਉਨ੍ਹਾਂ ਇੰਨ੍ਹਾ ਪਾਰਟੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਜਵਾਬ ਦੇਣ ਕਿ ਉਨ੍ਹਾਂ ਦੀਆਂ ਸਰਕਾਰਾਂ ਸਮੇਂ ਆਬਕਾਰੀ ਵਸੂਲੀ ਵਿੱਚ ਲੋੜੀਂਦਾ ਵਾਧਾ ਕਿਉਂ ਨਹੀਂ ਹੋਇਆ ਸੀ।

38 ਪ੍ਰਤੀਸ਼ਤ ਦਾ ਇਹ ਸਿਹਤਮੰਦ ਵਾਧਾ ਨਵੀਂ ਆਬਕਾਰੀ ਨੀਤੀ ਨੂੰ ਸਮਰਪਿਤ ਕਰਦਿਆਂ ਸ. ਚੀਮਾ ਨੇ ਕਿਹਾ ਕਿ ਆਬਕਾਰੀ ਨੀਤੀ 2022-23 ਨੇ ਪੰਜਾਬ ਵਿੱਚ ਸ਼ਰਾਬ ਦੇ ਕਾਰੋਬਾਰ ਵਿੱਚ ਇੱਕ ਸ਼ਲਾਘਾਯੋਗ ਤਬਦੀਲੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਨੀਤੀ ਦੇ ਮੁੱਖ ਦੋਹਰੇ ਉਦੇਸ਼ ਮਾਲੀਏ ਨੂੰ ਵਧਾਉਣਾ ਅਤੇ ਖਪਤਕਾਰਾਂ ਨੂੰ ਕਿਫਾਇਤੀ ਤੇ ਮਿਆਰੀ ਸ਼ਰਾਬ ਮੁਹੱਈਆ ਕਰਨਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਨੀਤੀ ਤਹਿਤ ਨਵੀਆਂ ਤਕਨੀਕਾਂ ਰਾਹੀਂ ਗੁਆਂਢੀ ਰਾਜਾਂ ਤੋਂ ਸ਼ਰਾਬ ਦੀ ਤਸਕਰੀ ‘ਤੇ ਸਖ਼ਤ ਨਿਗਰਾਨੀ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ ਵਿੱਚ 175 ਸਮੂਹਾਂ ਵਿੱਚ ਕੁੱਲ 6378 ਠੇਕਿਆਂ ਦੀ ਈ-ਨਿਲਾਮੀ

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸ਼ਰਾਬ ਦੇ ਵਪਾਰ ਦੀ ਅਸਲ ਸੰਭਾਵਨਾ ਦਾ ਮੁਲਾਂਕਣ ਈ-ਟੈਂਡਰਿੰਗ ਦੇ ਸਵਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਚੂਨ ਸਮੂਹਾਂ ਨੂੰ ਅਲਾਟ ਕਰਕੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਠੇਕੇ ਲਗਭਗ 30 ਕਰੋੜ ਦੇ ਸਾਧਾਰਨ ਆਕਾਰ ਦੇ ਸਮੂਹਾਂ ਵਿੱਚ ਬਣਾਏ ਗਏ ਸਨ ਅਤੇ ਰਾਜ ਵਿੱਚ 175 ਸਮੂਹਾਂ ਵਿੱਚ ਕੁੱਲ 6378 ਠੇਕਿਆਂ ਦੀ ਈ-ਨਿਲਾਮੀ ਕੀਤੀ ਗਈ ਸੀ।

ਸੂਬੇ ਵਿੱਚ ਵੱਧ ਤੋਂ ਵੱਧ ਮੁਕਾਬਲੇ ਵਾਲੀਆਂ ਕੀਮਤਾਂ ‘ਤੇ ਸ਼ਰਾਬ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ‘ਤੇ ਚਾਨਣਾ ਪਾਉਂਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡਿਊਟੀ ਪ੍ਰਣਾਲੀ ਨੂੰ ਹੋਰ ਉਦਾਰ ਬਣਾਇਆ ਗਿਆ ਹੈ ਅਤੇ ਪੰਜਾਬ ਮੀਡੀਅਮ ਲਿਕਰ (ਪੀ.ਐੱਮ.ਐੱਲ.), ਆਈ.ਐੱਮ.ਐੱਫ.ਐੱਲ., ਆਈ.ਐੱਫ.ਐੱਲ. ਅਤੇ ਬੀਅਰ ਲਈ ਘੱਟੋ-ਘੱਟ ਪ੍ਰਚੂਨ ਵਿਕਰੀ ਕੀਮਤ ਨੂੰ ਨਵੀਂ ਆਬਕਾਰੀ ਨੀਤੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਵਿੱਚ ਭਾਰੀ ਕਮੀ

ਵਿੱਤ ਮੰਤਰੀ ਨੇ ਕਿਹਾ ਕਿ ਗੁਆਂਢੀ ਰਾਜਾਂ ਦੇ ਮੁਕਾਬਲੇ ਸ਼ਰਾਬ ਦੀਆਂ ਘੱਟ ਕੀਮਤਾਂ ਅਤੇ ਵਿਭਾਗ ਵੱਲੋਂ ਕੀਤੀ ਗਈ ਸਖਤੀ ਕਾਰਨ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਵਿੱਚ ਭਾਰੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਪੀ.ਐਮ.ਐਲ ਅਤੇ ਆਈ.ਐਮ.ਐਫ.ਐਲ ਦੀਆਂ ਕੀਮਤਾਂ ਘਟਣ ਕਾਰਨ ਖਪਤਕਾਰ ਹੁਣ ਤਸਕਰੀ ਵਾਲੀ ਸ਼ਰਾਬ ਜਾਂ ਲਾਹਣ ਤੋਂ ਬਣੀ ਨਾਜਾਇਜ਼ ਸ਼ਰਾਬ ਤੋਂ ਪਰਹੇਜ਼ ਕਰ ਰਹੇ ਹਨ।

ਚੀਮਾ ਨੇ ਕਿਹਾ ਕਿ ਰਾਜ ਵਿੱਚ ਰੁਜ਼ਗਾਰ ਦੀ ਸਮਰੱਥਾ ਵਧਾਉਣ ਦੇ ਨਾਲ-ਨਾਲ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਨੀਤੀ ਵਿੱਚ ਨਵੇਂ ਡਿਸਟਿਲਰੀ ਲਾਇਸੈਂਸ ਅਤੇ ਬਰੂਅਰੀ ਲਾਇਸੈਂਸ ਲਈ ਉਪਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮਾਲਟ ਸਪਿਰਿਟ ਦੇ ਉਤਪਾਦਨ ਲਈ ਨਵਾਂ ਲਾਇਸੈਂਸ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਹਰੇਕ ਪ੍ਰਚੂਨ ਠੇਕੇ ‘ਤੇ ਪੀ.ਓ.ਐਸ ਮਸ਼ੀਨਾਂ ਲਗਾਈਆਂ ਜਾਣਗੀਆਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗਾਹਕਾਂ ਨੂੰ ਸ਼ਰਾਬ ਦੀ ਖਰੀਦ ਲਈ ਰਸੀਦ ਮੁਹੱਈਆ ਕਰਵਾਇਆ ਜਾਵੇ।

ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਕਾਸ ਅਤੇ ਖੁਸ਼ਹਾਲੀ ਦੇ ਯੁੱਗ ਦੀ ਸ਼ੁਰੂਆਤ ਕਰਨ ਦੇ ਨਾਲ-ਨਾਲ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਸੂਬੇ ਦਾ ਆਪਣਾ ਮਾਲੀਆ ਵਧਾਉਣ ਵਾਸਤੇ ਕਈ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਪਿਛਲੀਆਂ ਸਰਕਾਰਾਂ ਦੌਰਾਨ ਡਿਫਾਲਟਰ ਹੋਏ ਲੋਕਾਂ ਖਿਲਾਫ ਵੀ ਸ਼ਿਕੰਜਾ ਕੱਸਿਆ ਹੈ।

The post ਪਹਿਲੀ ਵਾਰ ਪੰਜਾਬ ਦਾ ਆਬਕਾਰੀ ਮਾਲੀਆ 6 ਮਹੀਨਿਆਂ ‘ਚ 4000 ਕਰੋੜ ਤੋਂ ਪਾਰ: ਵਿੱਤ ਮੰਤਰੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • e-auction
  • excise-revenue
  • excise-revenue-news
  • finance-minister-harpal-singh-cheema
  • harpal-singh-cheema
  • iquor-smuggling-in-punjab
  • liquor-policy
  • news
  • punjab-excise-revenue
  • punjab-liquor-policy
  • the-unmute-breaking
  • the-unmute-breaking-news
  • the-unmute-latest-news

ਯੂਪੀ ਟੈਕਸ ਵਿਭਾਗ ਦੀ ਐੱਸ.ਟੀ.ਐੱਫ ਵਲੋਂ ਨੋਇਡਾ 'ਚ 12 ਥਾਵਾਂ 'ਤੇ ਛਾਪੇਮਾਰੀ

Thursday 13 October 2022 01:22 PM UTC+00 | Tags: breaking-news dp-garg-group noida noida-latest-news raid-in-dp-garg-group stf-raided-12-places-in-noida up-tax-department uttar-pradesh uttar-pradesh-state-tax-department

ਚੰਡੀਗੜ੍ਹ 13 ਅਕਤੂਬਰ 2022: ਉੱਤਰ ਪ੍ਰਦੇਸ਼ ਰਾਜ ਟੈਕਸ ਵਿਭਾਗ ਦੀ ਐੱਸ.ਟੀ.ਐੱਫ (STF) ਨੇ ਵੱਡੀ ਕਾਰਵਾਈ ਕਰਦਿਆਂ ਅੱਜ ਯਾਨੀ ਵੀਰਵਾਰ ਨੂੰ ਨੋਇਡਾ (Noida) ਸ਼ਹਿਰ ‘ਚ ਸਥਿਤ ਡੀਪੀ ਗਰਗ ਗਰੁੱਪ ਦੇ 12 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਐਸਟੀਐਫ ਦੀ ਟੀਮ ਦੇ 100 ਤੋਂ ਵੱਧ ਅਧਿਕਾਰੀ ਸਵੇਰ ਤੋਂ ਹੀ ਇਸ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਕਾਰਵਾਈ ਵੱਡੇ ਪੱਧਰ ‘ਤੇ ਟੈਕਸ ਚੋਰੀ ਨੂੰ ਲੈ ਕੇ ਕੀਤੀ ਜਾ ਰਹੀ ਹੈ |

ਡੀਪੀ ਗਰਗ ਗਰੁੱਪ ਦੇ 12 ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ ਹੈ। ਨੋਇਡਾ, ਗਾਜ਼ੀਆਬਾਦ ਅਤੇ ਮੇਰਠ ਦੇ 100 ਤੋਂ ਵੱਧ ਅਧਿਕਾਰੀ ਵਧੀਕ ਕਮਿਸ਼ਨਰ ਅਰਵਿੰਦ ਕੁਮਾਰ ਗਰੇਡ-1 ਐਸਟੀਐਫ ਦੀ ਅਗਵਾਈ ਵਿੱਚ ਰਾਜ ਟੈਕਸ ਕਮਿਸ਼ਨਰ, ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਇਹ ਕਾਰਵਾਈ ਕਰ ਰਹੇ ਹਨ।

ਜਿਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਸੈਕਟਰ-8 ਸਥਿਤ ਗਰਗ ਇੰਡਸਟਰੀਜ਼, ਮੋਨਿਕਾ ਹਾਰਡਵੇਅਰ, ਡੀਪੀ ਗਰਗ ਐਕਸਪੋਰਟਸ ਪ੍ਰਾਈਵੇਟ ਲਿਮਟਿਡ, ਡੀਡੀ ਹਾਰਡਵੇਅਰ, ਸੈਕਟਰ-63 ਸਥਿਤ ਡੋਰ ਡਿਵਾਈਸ, ਦੀਪਕ ਹਿੰਗਸ, ਸੈਕਟਰ-4 ਸਥਿਤ ਜੈ ਹਾਰਡਵੇਅਰ ਤੋਂ ਇਲਾਵਾ ਪੰਜ ਹੋਰ ਥਾਵਾਂ ਸ਼ਾਮਲ ਹਨ। ..

ਸਵੇਰੇ 10.30 ਵਜੇ ਸਾਰੇ ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ।ਇਹ ਫਰਮਾਂ ਹਾਰਡਵੇਅਰ ਦਾ ਕਾਰੋਬਾਰ ਕਰਦੀਆਂ ਹਨ। ਡਿਪਟੀ ਕਮਿਸ਼ਨਰ ਸਟੇਟ ਟੈਕਸ ਆਰਪੀਐਸ ਕਾਉਂਟੀ ਦੀ ਨਿਗਰਾਨੀ ਹੇਠ ਇਹ ਕਾਰਵਾਈ ਦੇਰ ਰਾਤ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਜਾਂਚ ਟੀਮਾਂ ਨੂੰ ਇਸ ‘ਚ ਵੱਡੇ ਪੱਧਰ ‘ਤੇ ਟੈਕਸ ਚੋਰੀ ਹੋਣ ਦੇ ਸੰਕੇਤ ਮਿਲੇ ਹਨ।

The post ਯੂਪੀ ਟੈਕਸ ਵਿਭਾਗ ਦੀ ਐੱਸ.ਟੀ.ਐੱਫ ਵਲੋਂ ਨੋਇਡਾ ‘ਚ 12 ਥਾਵਾਂ ‘ਤੇ ਛਾਪੇਮਾਰੀ appeared first on TheUnmute.com - Punjabi News.

Tags:
  • breaking-news
  • dp-garg-group
  • noida
  • noida-latest-news
  • raid-in-dp-garg-group
  • stf-raided-12-places-in-noida
  • up-tax-department
  • uttar-pradesh
  • uttar-pradesh-state-tax-department

SYL ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ CM ਮਾਨ ਨੂੰ ਸਲਾਹ, ਸਪੱਸ਼ਟ ਰਿਹੋ ਕਿ ਪੰਜਾਬ ਕੋਲ ਪਾਣੀ ਦੇਣ ਲਈ ਇੱਕ ਵੀ ਬੁੰਦ ਨਹੀਂ

Thursday 13 October 2022 01:34 PM UTC+00 | Tags: aam-aadmi-party bhagwant-mann bjp capt-amarinder-singh cm-bhagwant-mann haryana news punjab-bjp punjab-congress punjab-government-over-syl-issue punjab-news sutlej-yamuna-link sutlej-yamuna-link-canal sutlej-yamuna-link-canal-issue syl syl-issue the-unmute-breaking-news the-unmute-latest-news the-unmute-update

ਚੰਡੀਗੜ੍ਹ 13 ਅਕਤੂਬਰ 2022: ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਅੱਜ ਭਗਵੰਤ ਮਾਨ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਆਪਣੇ ਸਟੈਂਡ ‘ਤੇ ਡਟਣ ਦੀ ਸਲਾਹ ਦਿੱਤੀ ਹੈ, ਜਦੋਂ ਉਹ ਭਲਕੇ ਹਰਿਆਣਾ ਦੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਕਰਕੇ ਹੱਲ ਕੱਢਣ ਲਈ ਵਿਚਾਰ-ਵਟਾਂਦਰਾ ਕਰਨਗੇ।

"ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਡੇ ਸਟੈਂਡ ਵਿੱਚ ਕੋਈ ਅਸਪਸ਼ਟਤਾ ਨਹੀਂ ਹੈ ਜੋ ਭਵਿੱਖ ਵਿੱਚ ਰਾਜ ਲਈ ਮਹਿੰਗਾ ਸਾਬਤ ਹੋ ਸਕਦਾ ਹੈ", ਉਨ੍ਹਾਂ ਨੇ ਮਾਨ ਨੂੰ ਸੁਚੇਤ ਕਰਦਿਆਂ ਕਿਹਾ, "ਤੁਹਾਨੂੰ ਸਾਫ਼ ਅਤੇ ਸਪੱਸ਼ਟ ਹੋਣਾ ਪਏਗਾ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਹੈ।”

ਮਾਨ ਨੂੰ ਆਪਣੀ ਤਜਰਬੇਕਾਰ ਸਲਾਹ ਵਿੱਚ, ਕੈਪਟਨ ਅਮਰਿੰਦਰ ਨੇ ਉਮੀਦ ਪ੍ਰਗਟਾਈ ਕਿ ਉਹ (ਮਾਨ) ਪੰਜਾਬ ਦੀ ਜ਼ਮੀਨੀ ਸਥਿਤੀ ਤੋਂ ਜਾਣੂ ਹਨ, ਜੋ ਪਹਿਲਾਂ ਹੀ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਹਰਿਆਣਾ ਸਮੇਤ ਕਿਸੇ ਹੋਰ ਰਾਜ ਲਈ ਵਾਧੂ ਪਾਣੀ ਨਹੀਂ ਹੈ ਇਸ ਲਈ ਕਿਸੇ ਨੂੰ ਵੀ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਕੈਪਟਨ ਅਮਰਿੰਦਰ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਪੰਜਾਬ ਦੇ ਪਾਣੀਆਂ ਨੂੰ ਦੂਜੇ ਰਾਜਾਂ ਨੂੰ ਜਾਣ ਤੋਂ ਬਚਾਉਣ ਲਈ 2004 ਵਿੱਚ ਇਤਿਹਾਸਕ ਜਲ ਵੰਡ ਸਮਝੌਤੇ ਰੱਦ ਕਰਨ ਵਾਲਾ ਐਕਟ ਬਣਾਇਆ ਸੀ, ਨਹੀਂ ਤਾਂ ਪੰਜਾਬ ਹੁਣ ਤੱਕ ਪੂਰੀ ਤਰ੍ਹਾਂ ਬੰਜਰ ਹੋ ਜਾਣਾ ਸੀ।

ਸਾਬਕਾ ਮੁੱਖ ਮੰਤਰੀ ਨੇ ਮਾਨ ਨੂੰ ਯਮੁਨਾ ਦੇ ਪਾਣੀ ਦਾ ਮੁੱਦਾ ਪ੍ਰਭਾਵਸ਼ਾਲੀ ਅਤੇ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ, ”ਜਦੋਂ ਕਿ ਹਰਿਆਣਾ ਦਾ ਪੰਜਾਬ ਦੇ ਦਰਿਆਵਾਂ ‘ਤੇ ਕੋਈ ਰਿਪੇਰੀਅਨ ਅਧਿਕਾਰ ਨਹੀਂ ਹੈ, ਜਿਸ ਦੇ ਪਾਣੀ ‘ਤੇ ਉਹ ਦਾਅਵਾ ਕਰ ਰਿਹਾ ਹੈ, ਤਾਜੇਵਾਲਾ ਬੈਰਾਜ ਰਾਹੀਂ ਆਉਣ ਵਾਲੇ ਯਮੁਨਾ ਦੇ ਪਾਣੀ ‘ਤੇ ਉਸ ਦਾ ਪੂਰਾ ਹੱਕ ਹੈ। ਯਮੁਨਾ ਦੇ ਪਾਣੀ ਨੂੰ ਪੰਜਾਬ ਅਤੇ ਹਰਿਆਣਾ ਵਿਚਕਾਰ 60:40 ਦੇ ਅਨੁਪਾਤ ‘ਤੇ ਸਰੋਤਾਂ ਦੀ ਵੰਡ ਦੌਰਾਨ ਕਾਰਕ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਮਾਨ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਸਾਰਿਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਸੀ। "ਤੁਸੀਂ ਪੂਰੇ ਪੰਜਾਬ ਦੀ ਨੁਮਾਇੰਦਗੀ ਕਰੋਗੇ ਅਤੇ ਸੂਬੇ ਦਾ ਹਰ ਕੋਈ ਇਸ ਗੱਲ ਦਾ ਇੰਤਜ਼ਾਰ ਕਰੇਗਾ ਕਿ ਤੁਸੀਂ ਸੂਬੇ ਦੇ ਹਿੱਤਾਂ ਨੂੰ ਕਿਵੇਂ ਦੇਖਦੇ ਹੋ ਅਤੇ ਇਸ ਦੀ ਰਾਖੀ ਕਰਦੇ ਹੋ", ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕੱਲ੍ਹ ਦੀ ਮੀਟਿੰਗ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ।

The post SYL ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ CM ਮਾਨ ਨੂੰ ਸਲਾਹ, ਸਪੱਸ਼ਟ ਰਿਹੋ ਕਿ ਪੰਜਾਬ ਕੋਲ ਪਾਣੀ ਦੇਣ ਲਈ ਇੱਕ ਵੀ ਬੁੰਦ ਨਹੀਂ appeared first on TheUnmute.com - Punjabi News.

Tags:
  • aam-aadmi-party
  • bhagwant-mann
  • bjp
  • capt-amarinder-singh
  • cm-bhagwant-mann
  • haryana
  • news
  • punjab-bjp
  • punjab-congress
  • punjab-government-over-syl-issue
  • punjab-news
  • sutlej-yamuna-link
  • sutlej-yamuna-link-canal
  • sutlej-yamuna-link-canal-issue
  • syl
  • syl-issue
  • the-unmute-breaking-news
  • the-unmute-latest-news
  • the-unmute-update

ਚੰਡੀਗੜ੍ਹ 13 ਅਕਤੂਬਰ 2022: ਅਗਲੇ ਕੁਝ ਦਿਨਾਂ ਬਾਅਦ ਕਾਂਗਰਸ ਪ੍ਰਧਾਨ ਚੁਣਿਆ ਜਾਵੇਗਾ | ਕਾਂਗਰਸ ਪ੍ਰਧਾਨ ਦੀ ਚੋਣ ਲਈ 17 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ ਉਮੀਦਵਾਰ ਮਲਿਕਾਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ (Shashi Tharoor) ਇਕ-ਦੂਜੇ ‘ਤੇ ਨਿਸ਼ਾਨਾ ਸਾਧ ਰਹੇ ਹਨ। ਇਸ ਦੌਰਾਨ ਥਰੂਰ ਨੇ ਦਿੰਦਿਆਂ ਕਿਹਾ ਕਿ ਜੋ ਲੋਕ ਪਾਰਟੀ ‘ਚ ਬਦਲਾਵ ਚਾਹੁੰਦੇ ਉਹ ਮੈਨੂੰ ਵੋਟ ਪਾਉਣ, ਬਾਕੀ ਜਿਹੜੇ ਸੋਚਦੇ ਹਨ ਕਿ ਕਾਂਗਰਸ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ, ਉਹ ਮੈਨੂੰ ਵੋਟ ਨਾ ਪਾਉਣ ।

ਇਸਦੇ ਨਾਲ ਹੀ ਸ਼ਸ਼ੀ ਥਰੂਰ (Shashi Tharoor) ਨੇ ਕਿਹਾ ਕਿ ਜਿਨ੍ਹਾਂ ਨੇ 2014 ਅਤੇ 2019 ‘ਚ ਸਾਨੂੰ ਵੋਟ ਨਹੀਂ ਦਿੱਤੀ ਉਹ ਸਾਡੇ ਨਾਲ ਆਉਣ। ਮੈਂ ਪਾਰਟੀ ਵਿੱਚ ਬਦਲਾਵ ਲਿਆਉਣਾ ਚਾਹੁੰਦਾ ਹਾਂ। ਇਸ ਦੇ ਨਾਲ ਹੀ ਖੜਗੇ ‘ਤੇ ਚੁਟਕੀ ਲੈਂਦਿਆਂ ਥਰੂਰ ਨੇ ਕਿਹਾ ਕਿ ਉਹ ਪੈਰਾਸ਼ੂਟ ਰਾਹੀਂ ਨਹੀਂ ਆਇਆ । ਉਹ ਰਾਜ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਤਿੰਨ ਵਾਰ ਜਿੱਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂ ਸਾਲ 2019 ਵਿੱਚ ਵੀ ਚੋਣ ਜਿੱਤੀ ਸੀ ਪਰ ਖੜਗੇ ਚੋਣ ਹਾਰ ਗਏ ਸਨ।

ਥਰੂਰ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਵਿਰੋਧੀ ਮਲਿਕਾਰਜੁਨ ਖੜਗੇ ਦਾ ਰਾਜ ਦੀਆਂ ਕਈ ਇਕਾਈਆਂ ਵਿੱਚ ਸਵਾਗਤ ਕੀਤਾ ਜਾਂਦਾ ਹੈ ਅਤੇ ਵੱਡੇ ਨੇਤਾ ਉਨ੍ਹਾਂ ਨੂੰ ਮਿਲਦੇ ਹਨ, ਪਰ ਉਨ੍ਹਾਂ ਨਾਲ ਅਜਿਹਾ ਵਿਵਹਾਰ ਨਹੀਂ ਕੀਤਾ ਜਾਂਦਾ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਕੋਈ ਸ਼ਿਕਾਇਤ ਨਹੀਂ ਕਰ ਰਹੇ ਹਨ ਪਰ ਸਿਸਟਮ ਵਿੱਚ ਕਮੀਆਂ ਹਨ ਕਿਉਂਕਿ ਪਾਰਟੀ ਵਿੱਚ 22 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ ਹਨ। ਥਰੂਰ ਨੇ ਕਿਹਾ, ’ਮੈਂ’ਤੁਸੀਂ ਸ਼ਿਕਾਇਤ ਨਹੀਂ ਕਰ ਰਿਹਾ ਹਾਂ।

The post ਜੋ ਕਾਂਗਰਸ ਪਾਰਟੀ ‘ਚ ਬਦਲਾਵ ਚਾਹੁੰਦੇ ਹਨ ਉਹ ਮੈਨੂੰ ਵੋਟ ਪਾਉਣ: ਸ਼ਸ਼ੀ ਥਰੂਰ appeared first on TheUnmute.com - Punjabi News.

Tags:
  • breaking-news
  • congress-president

ਏਅਰ ਇੰਡੀਆ ਤੇ ਵਿਸਤਾਰ ਦੇ ਸੰਭਾਵਿਤ ਰਲੇਵੇਂ ਲਈ ਟਾਟਾ ਗਰੁੱਪ ਨਾਲ ਕੀਤੀ ਜਾ ਰਹੀ ਹੈ ਗੱਲਬਾਤ :ਸਿੰਗਾਪੁਰ ਏਅਰਲਾਈਨਜ਼

Thursday 13 October 2022 02:08 PM UTC+00 | Tags: airlines emergency-landing-vistara-airlines indian-air-lines news punjabi-news singapore-airlines tata-group the-unmute-breaking-news the-unmute-punjabi-news vistara vistara-airlines

ਚੰਡੀਗੜ੍ਹ 13 ਅਕਤੂਬਰ 2022: ਸਿੰਗਾਪੁਰ ਏਅਰਲਾਈਨਜ਼ ਨੇ ਵੀਰਵਾਰ ਨੂੰ ਕਿਹਾ ਕਿ ਉਹ ਏਅਰ ਇੰਡੀਆ ਅਤੇ ਵਿਸਤਾਰ ਦੇ ਸੰਭਾਵਿਤ ਰਲੇਵੇਂ ਲਈ ਟਾਟਾ ਗਰੁੱਪ (Tata Group) ਨਾਲ ਗੱਲਬਾਤ ਕਰ ਰਹੀ ਹੈ। ਜਿਕਰਯੋਗ ਹੈ ਕਿ ਵਿਸਤਾਰ ਵਿੱਚ ਟਾਟਾ ਦੀ 51 ਫੀਸਦੀ ਹਿੱਸੇਦਾਰੀ ਹੈ ਅਤੇ ਬਾਕੀ ਸਿੰਗਾਪੁਰ ਏਅਰਲਾਈਨਜ਼ (SIA) ਕੋਲ ਹੈ। ਏਅਰ ਇੰਡੀਆ ਵੀ ਟਾਟਾ ਦੀ ਮਲਕੀਅਤ ਹੈ। ਐਸਆਈਏ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਟਾਟਾ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਦੋਵਾਂ ਧਿਰਾਂ ਵਿਚਾਲੇ ਅਜੇ ਤੱਕ ਕੋਈ ਨਿਸ਼ਚਿਤ ਸ਼ਰਤ ‘ਤੇ ਸਹਿਮਤੀ ਨਹੀਂ ਬਣੀ ਹੈ।

ਫਿਲਹਾਲ ਟਾਟਾ ਗਰੁੱਪ ਨੇ ਇਸ ਮਾਮਲੇ ‘ਤੇ ਕੋਈ ਐਲਾਨ ਨਹੀਂ ਕੀਤਾ ਹੈ। ਟਾਟਾ ਗਰੁੱਪ ਕੋਲ ਵਿਸਤਾਰਾ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰ ਏਸ਼ੀਆ ਹਨ। ਇਸ ਤੋਂ ਇਲਾਵਾ ਗਰੁੱਪ ਦੀ ਗਰਾਊਂਡ ਹੈਂਡਲਿੰਗ ਕੰਪਨੀ ਵੀ ਹੈ। ਵਰਤਮਾਨ ਵਿੱਚ ਸਮੂਹ ਆਪਣੀ ਪੂਰੀ ਹਵਾਬਾਜ਼ੀ ਸ਼ਾਖਾ ਨੂੰ ਇੱਕ ਸਾਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਸਰੋਤਾਂ ਦੀ ਬਿਹਤਰ ਵਰਤੋਂ ਕੀਤੀ ਜਾ ਸਕੇ।

ਇਸ ਦੇ ਨਾਲ ਵਿਸਤਾਰਾ ਏਅਰਏਸ਼ੀਆ ਇੰਡੀਆ ਦੇ ਪਾਇਲਟਾਂ ਦੀ ਡੈਪੂਟੇਸ਼ਨ ‘ਤੇ ਭਰਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਕਿ ਸਸਤੀਆਂ ਦਰਾਂ ‘ਤੇ ਉਡਾਣ ਸੇਵਾਵਾਂ ਪ੍ਰਦਾਨ ਕਰਦਾ ਹੈ | ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ A320 ਏਅਰਕ੍ਰਾਫਟ ਫਲੀਟ ਵਿੱਚ ਵਿਕਾਸ ਨੂੰ ਸਮਰਥਨ ਦੇਣ ਲਈ ਲੋੜੀਂਦੇ ਚਾਲਕ ਦਲ ਦੇ ਮੈਂਬਰ ਹੋਣ।ਇਹ ਦੋਵੇਂ ਏਅਰਲਾਈਨਜ਼ ਟਾਟਾ ਗਰੁੱਪ ਦੀਆਂ ਹਨ।

ਟਾਟਾ ਸਮੂਹ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦਾ ਵੀ ਮਾਲਕ ਹੈ। ਟਾਟਾ ਅਤੇ ਸਿੰਗਾਪੁਰ ਏਅਰਲਾਈਨਜ਼ (Singapore Airlines) ਦੇ ਸਾਂਝੇ ਉੱਦਮ ਵਿਸਤਾਰਾ ਕੋਲ 53 ਜਹਾਜ਼ਾਂ ਦਾ ਬੇੜਾ ਹੈ। ਇੱਥੇ 41 ਜਹਾਜ਼ ਏ320 ਅਤੇ ਪੰਜ ਏ321 ਜਹਾਜ਼ ਹਨ। ਏਅਰਲਾਈਨ ਦੀ ਦਸੰਬਰ 2023 ਤੱਕ ਜਹਾਜ਼ਾਂ ਦੀ ਗਿਣਤੀ ਵਧਾ ਕੇ 70 ਕਰਨ ਦੀ ਯੋਜਨਾ ਹੈ। ਏਅਰਏਸ਼ੀਆ ਇੰਡੀਆ ਏ320 ਜਹਾਜ਼ਾਂ ਦਾ ਫਲੀਟ ਚਲਾਉਂਦੀ ਹੈ।

The post ਏਅਰ ਇੰਡੀਆ ਤੇ ਵਿਸਤਾਰ ਦੇ ਸੰਭਾਵਿਤ ਰਲੇਵੇਂ ਲਈ ਟਾਟਾ ਗਰੁੱਪ ਨਾਲ ਕੀਤੀ ਜਾ ਰਹੀ ਹੈ ਗੱਲਬਾਤ :ਸਿੰਗਾਪੁਰ ਏਅਰਲਾਈਨਜ਼ appeared first on TheUnmute.com - Punjabi News.

Tags:
  • airlines
  • emergency-landing-vistara-airlines
  • indian-air-lines
  • news
  • punjabi-news
  • singapore-airlines
  • tata-group
  • the-unmute-breaking-news
  • the-unmute-punjabi-news
  • vistara
  • vistara-airlines

PM ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਨੂੰ ਵੰਦੇ ਭਾਰਤ ਟ੍ਰੇਨ ਦਾ ਦਿੱਤਾ ਤੋਹਫਾ: ਇਕਬਾਲ ਲਾਲਪੁਰਾ

Thursday 13 October 2022 02:15 PM UTC+00 | Tags: anand-station-in-gujarat. bjp chandigarh gandhinagar-mumbai hola-mahala iqbal-lalpura mumbai-gandhinagar-vande-bharat-express news prime-minister-modi punjab-bjp punjabi-news railway-of-india sri-anandpur-sahib the-unmute-breaking-news the-unmute-latest-news vande-bharat-express vande-bharat-express-train vande-bharat-train

ਸ੍ਰੀ ਆਨੰਦਪੁਰ ਸਾਹਿਬ 13 ਅਕ਼ੂਬਰ 2022: ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾ ਲਈ ਤੇ ਹੋਲਾ ਮਹਲਾ ਮਨਾਉਣ ਵਾਲੀਆਂ ਸੰਗਤਾਂ ਲਈ ਤੇਜ਼ ਗਤੀ ਦੀ ਟ੍ਰੇਨ ਅੱਜ ਤੱਕ ਨਹੀਂ ਸੀ। ਸਿੱਖ ਪੰਥ ਦੀ ਚਿਰੋਕਣੀ ਮੰਗ ਸੀ ਕਿ ਸ਼ਤਾਬਦੀ ਗੱਡੀ ਸ਼ਰਧਾਲੂਆਂ ਵਾਸਤੇ ਲਗਾਈ ਜਾਵੇ।

ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਨਵੀਂ ਦਿੱਲੀ ਤੋਂ ਉਨਾ (ਹਿਮਾਚਲ ਪ੍ਰਦੇਸ਼) ਤੱਕ ਵੰਦੇ ਭਾਰਤ ਰੇਲਗੱਡੀ ਲਾ ਕੇ ਜੋ ਹਰਿਆਣਾ, ਚੰਡੀਗੜ੍ਹ, ਪੰਜਾਬ ਅਤੇ ਹਿਮਾਚਲ ਵਿੱਚ ਸਿਰਫ ਇੱਕ-ਇੱਕ ਰੇਲਵੇ ਸਟੇਸ਼ਨ ‘ਤੇ ਹੀ ਰੁਕਣੀ ਹੈ, ਉਹ ਵੀ ਸਿਰਫ ਜਿਲ੍ਹਾ ਹੈਡੱਕੁਆਰਟਰਾਂ ‘ਤੇ , ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਰੱਖਦੇ ਹੋਏ ਅਤੇ ਸਿੱਖ ਇਤਿਹਾਸ ਦੇ ਜਾਣੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੰਦੇ ਭਾਰਤ ਰੇਲਗੱਡੀ (Vande Bharat train) ਆਉਣ ਤੇ ਜਾਣ ਲਈ ਅਨੰਦਪੁਰ ਸਾਹਿਬ ਰੁਕਣ ਦਾ ਸਟੇਸ਼ਨ ਬਣਾ ਦਿੱਤਾ ਹੈ ਜਿਸ ਨਾਲ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਸਵੇਰੇ ਚੱਲ ਕੇ ਗੁਰੂ ਸਾਹਿਬ ਦੇ ਨਤਮਸਤਿਕ ਹੋ ਕੇ ਸ਼ਾਮ ਤੱਕ ਵਾਪਿਸ ਜਾ ਸਕਦੀਆਂ ਹਨ। ਇਸ ਗੱਡੀ ਦੀ ਗਤੀ ਲਗਭਗ 180 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਇਸ ਪੰਥਕ ਸੇਵਾ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਤੇ ਰੇਲਮੰਤਰੀ ਅਸ਼ਵਨੀ ਵੈਸ਼ਨਵ ਜੀ ਦਾ ਬਹੁਤ ਬਹੁਤ ਧੰਨਵਾਦ। ਰੇਲ ਗੱਡੀ ਦੇ ਸਫਰ ਦੌਰਾਨ ਪੰਜਾਬ ਦੀਆਂ ਅਨੇਕਾਂ ਮੰਗਾਂ ਬਾਰੇ ਚਰਚਾ ਰੇਲਮੰਤਰੀ ਜੀ ਨਾਲ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੂੰ ਅਜਿਹੀ ਵੰਦੇ ਭਾਰਤ ਰੇਲਗੱਡੀ ਅੰਮ੍ਰਿਤਸਰ ਸਾਹਿਬ ਤੇ ਬਠਿੰਡਾ ਨੂੰ ਵੀ ਲਗਾਉਣ ਲਈ ਬੇਨਤੀ ਕੀਤੀ ਤਾਂ ਜੋ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ ਦੇ ਸਿੱਖ ਸ਼ਰਧਾਲੂਆਂ ਨੂੰ ਵੀ ਇਸ ਤਰਾਂ ਦੀ ਸਹੂਲਤ ਮਿਲ ਸਕੇ। ਇਸ ਸਫਰ ਵਿੱਚ ਮੇਰੇ ਨਾਲ ਕੇਂਦਰੀ ਮੰਤਰੀ ਸੋਮਪ੍ਰਕਾਸ਼ ਜੀ, ਅਸ਼ਵਨੀ ਸ਼ਰਮਾ ,ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੀ ਸਨ।

The post PM ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਨੂੰ ਵੰਦੇ ਭਾਰਤ ਟ੍ਰੇਨ ਦਾ ਦਿੱਤਾ ਤੋਹਫਾ: ਇਕਬਾਲ ਲਾਲਪੁਰਾ appeared first on TheUnmute.com - Punjabi News.

Tags:
  • anand-station-in-gujarat.
  • bjp
  • chandigarh
  • gandhinagar-mumbai
  • hola-mahala
  • iqbal-lalpura
  • mumbai-gandhinagar-vande-bharat-express
  • news
  • prime-minister-modi
  • punjab-bjp
  • punjabi-news
  • railway-of-india
  • sri-anandpur-sahib
  • the-unmute-breaking-news
  • the-unmute-latest-news
  • vande-bharat-express
  • vande-bharat-express-train
  • vande-bharat-train

ਕੈਬਿਨਟ ਮੰਤਰੀ ਮੀਤ ਹੇਅਰ ਨੇ ਰਾਜਪੁਰਾ ਤੇ ਪਟਿਆਲਾ ਦੇ ਸੇਵਾ ਕੇਂਦਰਾਂ ਦਾ ਲਿਆ ਜਾਇਜ਼ਾ

Thursday 13 October 2022 02:23 PM UTC+00 | Tags: breaking-news chief-minister-bhagwant-mann district-administrative-complex-sas-nagar gurmeet-singh-meet-hayer meet-hayer mohali-news mohali-seva-kendra patiala-seva-kendra punjab-seva-kendra sas-nagar service-centers-of-patiala service-centers-of-rajpura service-centres seva-kendra

ਰਾਜਪੁਰਾ/ਪਟਿਆਲਾ 13 ਅਕਤੂਬਰ 2022: ਪ੍ਰਸ਼ਾਸਨਿਕ ਸੁਧਾਰਾਂ ਬਾਰੇ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਰਾਜਪੁਰਾ ਅਤੇ ਪਟਿਆਲਾ ਦੇ ਸੇਵਾ ਕੇਂਦਰਾਂ ਦਾ ਜਾਇਜ਼ਾ ਲੈਂਦਿਆਂ ਆਪਣੇ ਕੰਮਾਂ-ਕਾਰਾਂ ਲਈ ਇੱਥੇ ਆਏ ਲੋਕਾਂ ਨਾਲ ਗੱਲਬਾਤ ਕਰਕੇ ਫੀਡਬੈਕ ਹਾਸਲ ਕੀਤੀ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਲੋਕਾਂ ਲਈ ਸੁਵਿਧਾ ਦੀ ਥਾਂ ਦੁਵਿਧਾ ਬਣ ਚੁੱਕੇ ਸੇਵਾ ਕੇਂਦਰਾਂ ਦੀ ਕਾਰਜਪ੍ਰਣਾਲੀ ਵਿੱਚ ਵਿਆਪਕ ਸੁਧਾਰ ਕਰਦੇ ਹੋਏ ਇੱਥੇ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਨਵੀਂਆਂ ਪਹਿਲਕਦਮੀਆਂ ਕੀਤੀਆਂ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਸੂਬੇ ਦੇ ਸਾਰੀਆਂ ਵਿਭਾਗੀ ਸੇਵਾਵਾਂ ਦੀ ਕੀਤੀ ਜਾ ਰਹੀ ਡਿਜ਼ੀਟਲਾਈਜੇਸ਼ਨ ਤਹਿਤ ਸੇਵਾ ਕੇਂਦਰਾਂ ਵੱਲੋਂ ਵੀ 183 ਸੇਵਾਵਾਂ ਲੋਕਾਂ ਨੂੰ ਫੋਨ ਉਪਰ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਨਾਲ ਇੱਕੋ ਕੰਮ ਲਈ ਸੇਵਾ ਕੇਂਦਰਾਂ ਦੇ ਕਈ-ਕਈ ਗੇੜੇ ਲੱਗਣੇ ਬੰਦ ਹੋਣ ਕਰਕੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾਂ ਹੈ ਕਿ ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ ਹੋਵੇ, ਇਸ ਲਈ ਉਹ ਖ਼ੁਦ ਸੇਵਾ ਕੇਂਦਰਾਂ ਦਾ ਨਿਰੰਤਰ ਦੌਰਾ ਕਰਕੇ ਲੋਕਾਂ ਦੀ ਫੀਡਬੈਕ ਲੈ ਰਹੇ ਹਨ।

ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਕੇ ਵਿਦਿਆਰਥੀਆਂ ਨੂੰ ਆਪਣੇ ਦਾਖਲਿਆਂ ਲਈ ਲੋੜੀਂਦੇ ਸਰਟੀਫਿਕੇਟਾਂ ਦੇ ਲਿੰਕ ਵਟਸਐਪ ਉਪਰ ਭੇਜਣੇ ਸ਼ੁਰੂ ਕੀਤੇ ਹਨ, ਜਿਸ ਨਾਲ ਵਿਦਿਆਰਥੀਆਂ ਦਾ ਸੇਵਾ ਕੇਂਦਰਾਂ ਵਿਖੇ ਵਾਰ-ਵਾਰ ਚੱਕਰ ਲਗਾਉਣ ਦਾ ਝੰਜਟ ਹੀ ਮੁਕਾ ਦਿੱਤਾ ਗਿਆ ਹੈ।

ਉਨ੍ਹਾਂ ਹੋਰ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਪਹਿਲੇ ਪੜਾਅ ਹੇਠ 6 ਸੇਵਾਵਾਂ, ਲੋਕਾਂ ਦੇ ਆਮਦਨ ਤੇ ਸੰਪਤੀ, ਸਰਟੀਫਿਕੇਟ, ਪੇਂਡੂ ਖੇਤਰ ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ ਨਾਮ ਜੋੜਨਾ, ਜਨਰਲ ਜਾਤੀ ਸਰਟੀਫਿਕੇਟ ਤੇ ਸੀਨੀਅਰ ਸਿਟੀਜ਼ਨ ਸਨਾਖ਼ਤੀ ਕਾਰਡ ਲਈ ਫਾਰਮ ਭਰਨ ਕਰਕੇ ਹੁੰਦੀ ਖੱਜਲ ਖੁਆਰੀ ਵਾਲੀ ਪ੍ਰਣਾਲੀ ਖਤਮ ਕਰਕੇ ਕੇਵਲ ਆਨ-ਲਾਈਨ ਫਾਰਮ ਭਰਨ ਦੀ ਨਵੀਂ ਪ੍ਰਣਾਲੀ ਸ਼ੁਰੂ ਕਰਕੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਪੈਸੇ ਅਤੇ ਸਮੇਂ ਦੀ ਬਰਬਾਦੀ ਬੰਦ ਹੋਈ ਹੈ।

ਮੀਤ ਹੇਅਰ ਨੇ ਅੱਗੇ ਕਿਹਾ ਕਿ ਪਿਛਲੇ ਦੋ-ਚਾਰ ਦਿਨਾਂ ਦੇ ਅੰਦਰ-ਅੰਦਰ 46 ਹਜ਼ਾਰ ਤੋਂ ਵਧੇਰੇ ਸਰਟੀਫਿਕੇਟਸ ਲੋਕਾਂ ਦੇ ਫੋਨਾਂ ਉਪਰ ਮੁਹੱਈਆ ਕਰਵਾਏ ਗਏ ਗਏ ਹਨ, ਜਿਸ ਕਰਕੇ 90 ਲੱਖ ਪੇਪਰ ਵੀ ਇੱਕ ਸਾਲ ਵਿੱਚ ਬਚੇਗਾ ਅਤੇ ਲੋਕਾਂ ਨੂੰ ਵੱਡਾ ਫਾਇਦਾ ਪੁੱਜੇਗਾ। ਇਸ ਤੋਂ ਬਿਨ੍ਹਾਂ ਟੋਕਨ ਸਿਸਟਮ ਵਿੱਚ ਵੀ ਵਿਆਪਕ ਸੁਧਾਰ ਕੀਤਾ ਗਿਆ ਹੈ। ਇਸ ਦੌਰਾਨ ਸੇਵਾ ਕੇਂਦਰਾਂ ਵਿਖੇ ਪ੍ਰਦਾਨ ਹੋ ਰਹੀਆਂ ਸੇਵਾਵਾਂ ਤੋਂ ਰਾਹਤ ਮਹਿਸੂਸ ਕਰਦੇ ਹੋਏ ਅਤੇ ਖੁਸ਼ ਨਜ਼ਰ ਆਏ ਲੋਕਾਂ ਨੇ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਡਿਜ਼ੀਟਲ ਸਾਈਨ ਸਰਟੀਫਿਕੇਟ ਉਨ੍ਹਾਂ ਦੇ ਫੋਨ ਉਪਰ ਹੀ ਪ੍ਰਾਪਤ ਹੋ ਗਿਆ ਹੈ।

ਜਦੋਂਕਿ ਕੁਝ ਬਜ਼ੁਰਗਾਂ ਦਾ ਕਹਿਣਾ ਸੀ ਕਿ ਅਸਲ ਪ੍ਰਸ਼ਾਸਨਿਕ ਸੁਧਾਂਰ ਕਰਾਂਤੀ ਤਾਂ ਭਗਵੰਤ ਮਾਨ ਸਰਕਾਰ ਨੇ ਲਿਆਂਦੀ ਹੈ, ਕਿਉਂਕਿ ਅੱਜ ਜਦੋਂ ਉਹ ਆਪਣੇ ਕੰਮਾਂ-ਕਾਰਾਂ ਲਈ ਇੱਥੇ ਫਾਰਮ ਭਰਨ ਲੱਗੇ ਤਾਂ ਬਿਨ੍ਹਾਂ ਫਾਰਮ ਭਰੇ ਕੇਵਲ ਇੱਕ ਦਸਤਖ਼ਤ ਕਰਕੇ ਉਨ੍ਹਾਂ ਨੂੰ ਲੋੜੀਂਦੇ ਸਰਟੀਫਿਕੇਟ ਬਿਨ੍ਹਾਂ ਖੱਜਲਖੁਆਰੀ ਤੁਰੰਤ ਪ੍ਰਾਪਤ ਹੋ ਗਏ ਹਨ। ਇਸ ਤੋਂ ਬਿਨ੍ਹਾਂ ਕੁਝ ਲੋਕਾਂ ਨੇ ਆਪਣੇ ਬਿਜਲੀ ਬਿਲ ਜ਼ੀਰੋ ਆਉਣ ਲਈ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਮੀਤ ਹੇਅਰ ਦਾ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ, ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰੀਸ਼ ਦਿਆਲਨ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਦੀਪਕ ਪਾਰੀਕ, ਏ.ਡੀ.ਸੀ. ਈਸ਼ਾ ਸਿੰਘਲ, ਐਸ.ਡੀ.ਐਮਜ਼ ਡਾ. ਇਸਮਤ ਵਿਜੇ ਸਿੰਘ ਤੇ ਡਾ. ਸੰਜੀਵ ਕੁਮਾਰ ਅਤੇ ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਵੀ ਮੌਜੂਦ ਸਨ।

The post ਕੈਬਿਨਟ ਮੰਤਰੀ ਮੀਤ ਹੇਅਰ ਨੇ ਰਾਜਪੁਰਾ ਤੇ ਪਟਿਆਲਾ ਦੇ ਸੇਵਾ ਕੇਂਦਰਾਂ ਦਾ ਲਿਆ ਜਾਇਜ਼ਾ appeared first on TheUnmute.com - Punjabi News.

Tags:
  • breaking-news
  • chief-minister-bhagwant-mann
  • district-administrative-complex-sas-nagar
  • gurmeet-singh-meet-hayer
  • meet-hayer
  • mohali-news
  • mohali-seva-kendra
  • patiala-seva-kendra
  • punjab-seva-kendra
  • sas-nagar
  • service-centers-of-patiala
  • service-centers-of-rajpura
  • service-centres
  • seva-kendra

ਡਾ.ਬਲਜੀਤ ਕੌਰ ਦੇ ਹੁਕਮਾਂ 'ਤੇ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਪੈਨਸ਼ਨਾਂ ਸਬੰਧੀ ਕੀਤਾ ਗਿਆ ਸਰਵੇ

Thursday 13 October 2022 02:28 PM UTC+00 | Tags: aam-aadmi-party breaking-news cm-bhagwant-mann dr-baljit-kaur news punjab punjab-government social-security-department social-security-department-of-punjab

ਚੰਡੀਗੜ੍ਹ 13 ਅਕਤੂਬਰ 2022: ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਜੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਾਂ ਦੀਆਂ ਪੈਨਸ਼ਨਾਂ ਸਬੰਧੀ ਮੇਰੇ ਹੁਕਮਾਂ ਅਨੁਸਾਰ ਸਰਵੇ ਕੀਤਾ ਗਿਆ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ.ਬਲਜੀਤ ਕੌਰ ਵਲੋਂ ਕੀਤਾ ਗਿਆ।

ਸਰਵੇ ਸਬੰਧੀ ਕੁਝ ਅਖਬਾਰਾਂ ਵਿੱਚ ਛਪੀਆਂ ਖਬਰਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ 04 ਅਗਸਤ 2022 ਨੂੰ ਉਨ੍ਹਾਂ ਨੇ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਮੀਟਿੰਗ ਦੌਰਾਨ ਉਨ੍ਹਾਂ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਬੁਢਾਪਾ ਪੈਨਸ਼ਨ, ਵਿਧਵਾ ਅਤੇ ਨਿਆਸ਼ਰਿਤ ਔਰਤਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਜਨਾ ਲਈ ਵਿੱਤੀ ਸਹਾਇਤਾ ਸਕੀਮ ਦੇ ਮੌਤ ਹੋ ਚੁੱਕੇ ਲਾਭਪਾਤਰੀਆਂ ਦੀ ਸਨਾਖਤ ਕੀਤੀ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਮ੍ਰਿਤਕ ਲਾਭਪਾਤਰੀ ਦੇ ਖਾਤੇ ਵਿੱਚ ਪੈਨਸ਼ਨ ਨਾ ਭੇਜੀ ਜਾਵੇ। ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਮੌਜੂਦਾ ਲਾਭਪਾਤਰੀਆਂ ਦਾ ਸਰਵੇ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਇਹ ਸਰਵੇ ਮੁਕੰਮਲ ਹੋਣ ਉਪਰੰਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਵੱਲੋਂ 90248 ਮ੍ਰਿਤਕ ਲਾਭਪਾਤਰੀਆਂ ਦੀ ਸਨਾਖਤ ਕੀਤੀ ਗਈ ਹੈ। ਮ੍ਰਿਤਕ ਲਾਭਪਾਤੀਆਂ ਦੇ ਖਾਤਿਆਂ ਵਿੱਚ ਅਗੋਂ ਤੋਂ ਪੈਨਸ਼ਨ ਦੀ ਰਾਸ਼ੀ ਭੇਜਣੀ ਬੰਦ ਕਰ ਦਿੱਤੀ ਗਈ ਹੈ। ਇਹਨਾਂ ਲਾਭਪਾਤਰੀਆਂ ਦੇ ਖਾਤੇ ਤੁਰੰਤ ਬੰਦ ਕਰਕੇ ਅਤੇ ਇਹਨਾਂ ਖਾਤਿਆਂ ਵਿਚ ਪਈ ਅਣਵੰਡੀ ਰਾਸ਼ੀ ਮਿਤੀ 21 ਅਕਤੂਬਰ 2022 ਤੱਕ ਵਾਪਸ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਆਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਮ੍ਰਿਤਕ ਲਾਭਪਾਤਰੀਆਂ ਦੀ ਸਨਾਖਤ ਕਰਕੇ ਇਹਨਾਂ ਦੇ ਖਾਤਿਆਂ ਵਿੱਚ ਪਈ ਰਾਸ਼ੀ ਨੂੰ ਵਾਪਸ ਪ੍ਰਾਪਤ ਕਰਨ ਨਾਲ ਜਿੱਥੇ ਸਰਕਾਰ ਦਾ ਵਿੱਤੀ ਨੁਕਸਾਨ ਰੋਕਿਆ ਜਾ ਸਕੇਗਾ ਅਤੇ ਇਸ ਰਾਸ਼ੀ ਨਾਲ ਹੋਰ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇਗੀ।

The post ਡਾ.ਬਲਜੀਤ ਕੌਰ ਦੇ ਹੁਕਮਾਂ ‘ਤੇ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਪੈਨਸ਼ਨਾਂ ਸਬੰਧੀ ਕੀਤਾ ਗਿਆ ਸਰਵੇ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dr-baljit-kaur
  • news
  • punjab
  • punjab-government
  • social-security-department
  • social-security-department-of-punjab

ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲੇ ਦੇ ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਅਦਾਲਤ ਨੇ ਪੁਲਿਸ ਰਿਮਾਂਡ 'ਤੇ ਭੇਜਿਆ

Thursday 13 October 2022 02:37 PM UTC+00 | Tags: aam-aadmi-party ats-maharashtra breaking-news central-agency charat-singh charat-singh-arrest cm-bhagwant-mann delhi-police delhis-special-cell dgp-punjab-police intelligence-wing-headquarters intelligence-wing-headquarters-mohali mohali mohali-intelligence-headquarters mohali-latest-news mohali-police mohali-rpg-attack mumbai news ntelligence-wing-headquarters-mohali police-joint-operation punjab-dgp punjab-dgp-gaurav-yadav punjab-police rpg-attack terrorists the-unmute-breaking-news the-unmute-news

ਚੰਡੀਗੜ੍ਹ 13 ਅਕਤੂਬਰ 2022: ਮੋਹਾਲੀ ਪੁਲਿਸ ਨੇ ਇੰਟੈਲੀਜੈਂਸ ਹੈੱਡਕੁਆਰਟਰ (Mohali Intelligence Headquarters) 'ਤੇ ਆਰਪੀਜੀ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਚੜ੍ਹਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਚੜ੍ਹਤ ਸਿੰਘ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਸੀ ਕਿ ਕੇਂਦਰੀ ਏਜੰਸੀ ਅਤੇ ਏਟੀਐਸ ਮਹਾਰਾਸ਼ਟਰ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਅੱਜ ਸਵੇਰੇ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਆਰਪੀਜੀ ਹਮਲੇ (RPG attack) ਦਾ ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ। ਉਹ ਕੈਨੇਡਾ ਸਥਿਤ ਬੀਕੇਆਈ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਦਾ ਮੁੱਖ ਸੰਚਾਲਕ ਅਤੇ ਸਹਿਯੋਗੀ ਹੈ |

The post ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੇ ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਅਦਾਲਤ ਨੇ ਪੁਲਿਸ ਰਿਮਾਂਡ ‘ਤੇ ਭੇਜਿਆ appeared first on TheUnmute.com - Punjabi News.

Tags:
  • aam-aadmi-party
  • ats-maharashtra
  • breaking-news
  • central-agency
  • charat-singh
  • charat-singh-arrest
  • cm-bhagwant-mann
  • delhi-police
  • delhis-special-cell
  • dgp-punjab-police
  • intelligence-wing-headquarters
  • intelligence-wing-headquarters-mohali
  • mohali
  • mohali-intelligence-headquarters
  • mohali-latest-news
  • mohali-police
  • mohali-rpg-attack
  • mumbai
  • news
  • ntelligence-wing-headquarters-mohali
  • police-joint-operation
  • punjab-dgp
  • punjab-dgp-gaurav-yadav
  • punjab-police
  • rpg-attack
  • terrorists
  • the-unmute-breaking-news
  • the-unmute-news

ਗੁਲਜ਼ਾਰ ਇੰਦਰ ਸਿੰਘ ਚਾਹਲ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

Thursday 13 October 2022 02:46 PM UTC+00 | Tags: breaking-news gulzar-inder-singh-chahal punjab-cricket-association punjab-cricket-association-stadium-in-mohali

ਚੰਡੀਗੜ੍ਹ 13 ਅਕਤੂਬਰ 2022: ਪੰਜਾਬ ਕ੍ਰਿਕਟ ਐਸੋਸੀਏਸ਼ਨ (Punjab Cricket Association) ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਾਹਲ (Gulzar Inder Singh Chahal) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।ਤੁਹਾਨੂੰ ਦੱਸ ਦੇਈਏ ਕਿ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪੀਸੀਏ ਵਿੱਚ ਧਾਂਦਲੀ ਦਾ ਦੋਸ਼ ਲਗਾਉਂਦੇ ਹੋਏ ਜਾਂਚ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਪੀਸੀਏ ਦੇ ਮੁੱਖ ਸਲਾਹਕਾਰ ਹੋਣ ਦੇ ਨਾਤੇ ਇਸ ਮੁੱਦੇ ਨੂੰ ਉਠਾਉਣਾ ਉਨ੍ਹਾਂ ਦਾ ਫਰਜ਼ ਹੈ। ਬੀਸੀਸੀਆਈ ਨੂੰ ਹਰਭਜਨ ਸਿੰਘ ਦੀ ਚਿੱਠੀ ਤੋਂ ਬਾਅਦ ਹੀ ਗੁਲਜ਼ਾਰ ਇੰਦਰ ਸਿੰਘ ਚਾਹਲ ਵਿਵਾਦਾਂ ਵਿੱਚ ਘਿਰ ਗਏ ਅਤੇ ਆਖਰਕਾਰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

The post ਗੁਲਜ਼ਾਰ ਇੰਦਰ ਸਿੰਘ ਚਾਹਲ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ appeared first on TheUnmute.com - Punjabi News.

Tags:
  • breaking-news
  • gulzar-inder-singh-chahal
  • punjab-cricket-association
  • punjab-cricket-association-stadium-in-mohali

ਮਹਾਰਾਸ਼ਟਰ ਦੇ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਵਾਲੇ ਵਫ਼ਦ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਦੌਰਾ

Thursday 13 October 2022 03:00 PM UTC+00 | Tags: aam-aadmi-party breaking-news cm-bhagwant-mann education-department-maharashtra education-department-punjab education-minister-maharashtra government-of-maharashtra government-schools government-schools-of-punjab gurmeet-singh-meet-hayer kailash-pagare maharashtra punjab-government-school punjab-school secretary-school-education sports-department-maharashtra sports-department-ranjit-singh-deol sushant-khandekar sushant-khandekar-osdt the-unmute-breaking-news the-unmute-news

ਚੰਡੀਗੜ੍ਹ 13 ਅਕਤੂਬਰ 2022: ਮਹਾਰਾਸ਼ਟਰ ਸਰਕਾਰ ਦੇ ਸਿੱਖਿਆ ਵਿਭਾਗ ਦੇ ਇਕ ਉਚ ਪੱਧਰੀ ਵਫ਼ਦ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਮਿਆਰੀ ਸਿੱਖਿਆ ਪ੍ਰਣਾਲੀ ਤੋਂ ਜਾਣੂ ਹੋਣ ਲਈ ਅਤੇ ਸਕੂਲਾਂ ਵਿੱਚ ਚਲ ਰਹੀਆਂ ਗੁਣਾਤਮਿਕ ਸਿੱਖਿਆ ਦੀਆਂ ਕਿਰਿਆਵਾਂ ਬਾਰੇ ਜਾਗਰੂਕ ਹੋਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੌਰਾ ਕੀਤਾ ਗਿਆ ।

ਮਹਾਰਾਸ਼ਟਰ ਸਰਕਾਰ ਦੇ ਸਿੱਖਿਆ ਮੰਤਰੀ ਦੀਪਕ ਕੇਸਰਕਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਹਾਰਾਸ਼ਟਰ ਸਰਕਾਰ ਦੇ ਸਕੱਤਰ ਸਕੂਲ ਸਿੱਖਿਆ ਅਤੇ ਖੇਡ ਵਿਭਾਗ ਰਣਜੀਤ ਸਿੰਘ ਦਿਓਲ ਆਈ.ਏ.ਐੱਸ. ਦੀ ਅਗਵਾਈ ਵਾਲੇ ਵਫ਼ਦ ਨੇ ਸਰਕਾਰੀ ਪ੍ਰਾਇਮਰੀ ਸਕੂਲ ਨਰੈਣਗੜ੍ਹ ਝੁੱਗੀਆਂ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ-1 ਮੋਹਾਲੀ ਅਤੇ ਮੈਰੀਟੋਰੀਅਸ ਸਕੂਲ ਮੋਹਾਲੀ ਦਾ ਦੌਰਾ ਕੀਤਾ।

ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕਮ ਡੀ.ਜੀ.ਐੱਸ.ਈ. ਪ੍ਰਦੀਪ ਕੁਮਾਰ ਅਗਰਵਾਲ ਆਈ.ਏ.ਐੱਸ ਵਲੋਂ ਇਸ ਵਫ਼ਦ ਨੂੰ ਸੂਬੇ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰਵਾਇਆ ਗਿਆ ਅਤੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਰਜਪ੍ਰਣਾਲੀ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ।

ਦੌਰੇ ਤੇ ਆਏ ਵਫ਼ਦ ਵਿੱਚ ਕੈਲਾਸ਼ ਪਾਗਾਰੇ ਸਟੇਟ ਪ੍ਰੋਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਮਹਾਰਾਸ਼ਟਰ ਪ੍ਰਾਇਮਰੀ ਸਿੱਖਿਆ ਪ੍ਰੀਸ਼ਦ ਮੁੰਬਈ, ਸੁਸ਼ਾਂਤ ਖਾਂਡੇਕਰ ਓ.ਐੱਸ.ਡੀ ਟੀ ਸਿੱਖਿਆ ਮੰਤਰੀ ਮਹਾਰਾਸ਼ਟਰ, ਸਿੱਧੇਸ਼ ਵਾਡੇਕਰ, ਸਲਾਹਕਾਰ ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਮਹਾਰਾਸ਼ਟਰ, ਰਮਾਂਕਾਂਤ ਕਾਠਮੋਰੇ, ਸੰਯੁਕਤ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੂਣੇ (ਮਹਾਰਾਸ਼ਟਰਾ), ਮਹੇਸ਼ ਪਾਲਕਰ ਡਾਇਰੈਕਟਰ ਐਜੂਕੇਸ਼ਨ ਮਹਾਰਾਸ਼ਟਰ ਸ਼ਾਮਲ ਸਨ।

ਵਫ਼ਦ ਨੇ ਸਕੂਲਾਂ ਦੌਰੇ ਦੌਰਾਨ ਸਕੂਲ ਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਬੱਚਿਆਂ ਲਈ ਮੁਫ਼ਤ ਸਿੱਖਿਆ, ਮੁਫ਼ਤ ਵਰਦੀ, ਪ੍ਰੀ-ਪ੍ਰਾਇਮਰੀ, ਸਮਾਰਟ ਕਲਾਸਰੂਮ, ਸਿੱਖਣ-ਸਿਖਾਉਣ ਲਈ ਵਰਤੀਆਂ ਜਾਣ ਵਾਲੀਆਂ ਉੱਤਮ ਕਿਰਿਆਵਾਂ (ਬੈਸਟ ਪ੍ਰੈਕਟਿਸਜ਼), ਸਾਇੰਸ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀਆਂ, ਆਰਟੀਫੀਸ਼ੀਅਲ ਇੰਟੈਲੀਜੈਂਸ ਸੰਬੰਧੀ ਟਿੰਕਰਿੰਗ ਲੈਬ, ਐਜੂਸੈੱਟ, ਵਿਦਿਆਰਥੀਆਂ ਲਈ ਵੰਨਗੀ ਭਰਪੂਰ ਬੈਠਣ ਲਈ ਫਰਨੀਚਰ, ਵੱਖ-ਵੱਖ ਵਜ਼ੀਫ਼ਾ ਸਕੀਮਾਂ ਤਹਿਤ ਬੱਚਿਆਂ ਨੂੰ ਮਿਲਣ ਵਾਲੇ ਵਜ਼ੀਫ਼ਿਆਂ, ਮਿਡ-ਡੇ-ਮੀਲ, ਖੇਡ ਦੇ ਮੈਦਾਨ, ਸਪਲੀਮੈਂਟਰੀ ਸਟਡੀ ਮਟੀਰੀਅਲ, ਵਿਦਿਆਰਥੀਆਂ ਦੇ ਦਾਖ਼ਲਿਆਂ ਸੰਬੰਧੀ, ਸਕੂਲਾਂ ਦੀ ਗ੍ਰੇਡਿੰਗ, ਵਿਭਾਗ ਵੱਲੋਂ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਮੋਬਾਈਲ ਐਪ ਸੰਬੰਧੀ, ਵਿਦਿਆਰਥੀਆਂ ਅਤੇ ਹੋਰ ਸਹੂਲਤਾਂ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ।

ਉਹਨਾਂ ਅਧਿਆਪਕਾਂ ਵੱਲੋਂ ਤਿਆਰ ਕੀਤੇ ਗਏ ਆਕਰਸ਼ਕ ਅਤੇ ਰੰਗਦਾਰ ਟੀਚਿੰਗ ਏਡ ਨੂੰ ਵੀ ਦੇਖਿਆ। ਵਫ਼ਦ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਦੌਰੇ ਉਪਰੰਤ ਪੰਜਾਬ ਦੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਸ੍ਰੀਮਤੀ ਜਸਪ੍ਰੀਤ ਤਲਵਾੜ ਆਈ.ਏ.ਐੱਸ. ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸੰਗਠਨਾਤਮਕ ਢਾਂਚੇ, ਅਧਿਆਪਕਾਂ ਅਤੇ ਵਿਦਿਆਰਥੀਆਂ ਸੰਬੰਧੀ ਜਾਣਕਾਰੀ, ਅਧਿਆਪਕ ਸਿਖਲਾਈ ਪ੍ਰੋਗਰਾਮਾਂ, ਅਧਿਆਪਕ ਭਰਤੀ, ਸਮਾਰਟ ਸਕੂਲ ਨੀਤੀ, ਆਨਲਾਈਨ ਅਧਿਆਪਕ ਤਬਾਦਲਾ ਨੀਤੀ, ਖੇਡ ਨੀਤੀ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਕੂਲੀ ਸਿੱਖਿਆ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਵੀ ਵਿਸਤਾਰ ਪੂਰਵਕ ਚਰਚਾ ਕੀਤੀ।

ਪੰਜਾਬ ਸਰਕਾਰ ਦੇ ਭਵਿੱਖ ਟੀਚਿਆਂ ਬਾਰੇ ਮਹਾਰਾਸ਼ਟਰ ਦੇ ਵਫ਼ਦ ਨੂੰ ਜਾਣੂ ਕਰਵਾਉਂਦਿਆਂ ਸ੍ਰੀਮਤੀ ਤਲਵਾਰ ਨੇ ਦੱਸਿਆ ਸੂਬਾ ਸਰਕਾਰ ਵੱਲੋਂ ਬਹੁਤ ਜਲਦ 100 ਸਕੂਲ ਆਫ਼ ਐਮੀਨੈਂਸ ਤਿਆਰ ਕੀਤੇ ਜਾ ਰਹੇ ਹਨ ਜਿਸ ਲਈ 200 ਕਰੋੜ ਰੁਪਏ ਦਾ ਬਜ਼ਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਭਵਿੱਖ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਪ੍ਰਦਾਨ ਕਰਵਾਉਣ ਲਈ ਵੀ ਬਜ਼ਟ ਵਿੱਚ 30 ਕਰੋੜ ਰੁਪਏ ਰੱਖੇ ਗਏ ਹਨ।

ਇਸ ਮੌਕੇ ਗੌਰੀ ਪ੍ਰਾਸ਼ਰ ਜੋਸ਼ੀ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ, ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ, ਮਨੋਜ ਕੁਮਾਰ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਗੁਰਜੀਤ ਸਿੰਘ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਕਿਰਨਜੀਤ ਸਿੰਘ ਟਿਵਾਣਾ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਸਮੇਂਤ ਕਈ ਹੋਰ ਅਧਿਕਾਰੀ ਹਾਜ਼ਰ ਸਨ।

The post ਮਹਾਰਾਸ਼ਟਰ ਦੇ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਵਾਲੇ ਵਫ਼ਦ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਦੌਰਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • education-department-maharashtra
  • education-department-punjab
  • education-minister-maharashtra
  • government-of-maharashtra
  • government-schools
  • government-schools-of-punjab
  • gurmeet-singh-meet-hayer
  • kailash-pagare
  • maharashtra
  • punjab-government-school
  • punjab-school
  • secretary-school-education
  • sports-department-maharashtra
  • sports-department-ranjit-singh-deol
  • sushant-khandekar
  • sushant-khandekar-osdt
  • the-unmute-breaking-news
  • the-unmute-news

ਸੀਰੀਆ 'ਚ ਦਮਿਸ਼ਕ ਨੇੜੇ ਫੌਜੀਆਂ ਦੀ ਬੱਸ 'ਤੇ ਹੋਇਆ ਹਮਲਾ, 18 ਫੌਜੀਆਂ ਦੀ ਮੌਤ

Thursday 13 October 2022 03:13 PM UTC+00 | Tags: 18-soldiers-have-been-killed attack-on-a-military-bus breaking-news damascus syria terrorists-attacked terrorists-attack-in-damascus

ਚੰਡੀਗੜ੍ਹ 13 ਅਕਤੂਬਰ 2022: ਸੀਰੀਆ ‘ਚ ਦਮਿਸ਼ਕ (Damascus)ਨੇੜੇ ਫੌਜੀਆਂ ਦੀ ਬੱਸ ‘ਤੇ ਹੋਏ ਬੰਬ ਹਮਲੇ ‘ਚ ਘੱਟੋ-ਘੱਟ 18 ਫੌਜੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ ਅਤੇ 27 ਹੋਰ ਜ਼ਖਮੀ ਹੋ ਦੱਸੇ ਜਾ ਰਹੇ ਹਨ। ਇਸ ਤੋਂ ਪਹਿਲਾਂ ਮਾਰਚ ‘ਚ ਮੱਧ ਸੀਰੀਆ ਦੇ ਪਲਮੀਰਾ ‘ਚ ਅੱਤਵਾਦੀਆਂ ਨੇ ਫੌਜ ਦੀ ਬੱਸ ‘ਤੇ ਹਮਲਾ ਕਰ ਦਿੱਤਾ ਸੀ, ਜਿਸ ‘ਚ 13 ਫੌਜੀਆਂ ਦੀ ਮੌਤ ਹੋ ਗਈ ਸੀ। ਇਸ ਦੌਰਾਨ 18 ਹੋਰ ਜ਼ਖਮੀ ਹੋ ਗਏ ਸਨ | ਸੀਰੀਆ ਪ੍ਰਸ਼ਾਸਨ ਨੇ ਪਿਛਲੇ ਸਮੇਂ ਵਿੱਚ ਅਜਿਹੇ ਹਮਲਿਆਂ ਲਈ ਦੱਖਣੀ ਅਤੇ ਮੱਧ ਸੀਰੀਆ ਵਿੱਚ ਕੰਮ ਕਰਨ ਵਾਲੇ ਇਸਲਾਮਿਕ ਸਟੇਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ। ਸੰਸਦ ਵਿੱਚ ਕੁੱਲ 329 ਮੈਂਬਰ ਹਨ। ਇਨ੍ਹਾਂ ਵਿੱਚੋਂ 269 ਦੇ ਕਰੀਬ ਮੈਂਬਰ ਇਜਲਾਸ ਵਿੱਚ ਸ਼ਾਮਲ ਹੋਏ। ਅਜਿਹੇ ਸਮੇਂ ‘ਚ ਵੀਰਵਾਰ ਨੂੰ ਬਗਦਾਦ ਦੇ ਗ੍ਰੀਨ ਜ਼ੋਨ ‘ਚ ਅੱਠ ਰਾਕੇਟ ਦਾਗੇ ਗਏ। ਫੌਜੀ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਹ ਹਮਲਾ ਉਦੋਂ ਹੋਇਆ ਜਦੋਂ ਸੰਸਦ ਇਰਾਕ ਦੀ ਰਾਜਧਾਨੀ ਦੇ ਗ੍ਰੀਨ ਜ਼ੋਨ ਨੇੜੇ ਸੰਸਦ ਦੇ ਸੈਸ਼ਨ ਲਈ ਇਕੱਠੇ ਹੋਏ ਸਨ। ਇਰਾਕੀ ਪ੍ਰਧਾਨ ਮੰਤਰੀ ਮੁਸਤਫਾ ਅਲ-ਕਦੀਮੀ ਨੇ ਟਵਿੱਟਰ ‘ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਸੀਂ ਲੋਕਤੰਤਰੀ ਪ੍ਰਕਿਰਿਆ ਨੂੰ ਵਿਗਾੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ਸਪੱਸ਼ਟ ਤੌਰ ‘ਤੇ ਅਸਵੀਕਾਰ ਕਰਦੇ ਹਾਂ।

The post ਸੀਰੀਆ ‘ਚ ਦਮਿਸ਼ਕ ਨੇੜੇ ਫੌਜੀਆਂ ਦੀ ਬੱਸ ‘ਤੇ ਹੋਇਆ ਹਮਲਾ, 18 ਫੌਜੀਆਂ ਦੀ ਮੌਤ appeared first on TheUnmute.com - Punjabi News.

Tags:
  • 18-soldiers-have-been-killed
  • attack-on-a-military-bus
  • breaking-news
  • damascus
  • syria
  • terrorists-attacked
  • terrorists-attack-in-damascus

ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ 3704 ਅਧਿਆਪਕ ਯੂਨੀਅਨ ਨੂੰ ਬਦਲੀਆਂ ਲਈ ਪੱਤਰ ਜਾਰੀ ਕਰਨ ਦਾ ਭਰੋਸਾ

Thursday 13 October 2022 03:21 PM UTC+00 | Tags: 3704-teachers-union 3704-teachers-union-punja breaking-news circuit-house-chandigarh education-minister-harjot-bains ett-teachers-union-punjab teachers-union-punjab

ਚੰਡੀਗੜ੍ਹ/ਸੰਗਰੂਰ 13 ਅਕਤੂਬਰ 2022: ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ 3704 ਅਧਿਆਪਕ ਯੂਨੀਅਨ ਪੰਜਾਬ (Teachers Union Punjab) ਦੀ ਮੀਟਿੰਗ ਕੱਲ੍ਹ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨਾਲ਼ ਸਰਕਟ ਹਾਊਸ ਚੰਡੀਗੜ੍ਹ ਵਿਖੇ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਮੁੱਖ ਮੰਗਾਂ ਬਦਲੀਆਂ ਅਤੇ ਪੰਜਾਬ ਦਾ ਪੇ-ਸਕੇਲ ਲਾਗੂ ਕਰਨ ਨੂੰ ਲੈ ਕੇ ਗੱਲਬਾਤ ਹੋਈ।

ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ ਸਿੱਖਿਆ ਮੰਤਰੀ ਨੂੰ ਦੱਸਿਆ ਗਿਆ ਕਿ 3704 ਮਾਸਟਰ ਕੇਡਰ ਦੇ ਅਧਿਆਪਕ ਲਗਭਗ 2 ਸਾਲ ਤੋਂ ਆਪਣੇ ਘਰਾਂ ਤੋਂ ਦੂਰ ਦੁਰਾਡੇ 250-300 ਕਿਲੋਮੀਟਰ ਦੂਰ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਵੱਲੋਂ ਜੱਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ 3704 ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦੇਣ ਸੰਬੰਧੀ ਕੱਲ੍ਹ ਦੁਪਹਿਰ ਤਕ ਵਿਭਾਗ ਵੱਲੋਂ ਪੱਤਰ ਜਾਰੀ ਕਰ ਦਿੱਤਾ ਜਾਵੇਗਾ।

ਇਸ ਸਮੇਂ ਯੂਨੀਅਨ ਦੇ ਆਗੂਆਂ ਯਾਦਵਿੰਦਰ ਸਿੰਘ ਮੁੱਖ ਸਲਾਹਕਾਰ, ਦਵਿੰਦਰ ਸਿੰਘ ਖਜਾਨਚੀ, ਜਸਵਿੰਦਰ ਸ਼ਾਹਪੁਰ ਪ੍ਰੈਸ ਸਕੱਤਰ ਆਦਿ ਨੇ ਗੱਲਬਾਤ ਕਰਦਿਆਂ ਆਖਿਆ ਕਿ ਜੇਕਰ ਬਦਲੀਆਂ ਸੰਬੰਧੀ ਵਿਭਾਗੀ ਪੱਤਰ ਜਾਰੀ ਕਰਨ ਵਾਲ਼ੀ ਗੱਲ ਵਿੱਚ ਕੋਈ ਲਾਰਾ ਨਿਕਲਿਆ ਤੇ 3704 ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਨਾ ਦਿੱਤਾ ਗਿਆ ਤਾਂ 16 ਅਕਤੂਬਰ ਦਿਨ ਐਤਵਾਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਰੋਸ ਮਾਰਚ ਕਰਨ ਉਪਰੰਤ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

ਉਹਨਾਂ ਨੇ ਸਮੂਹ 3704 ਅਧਿਆਪਕਾਂ ਨੂੰ 16 ਅਕਤੂਬਰ ਦੇ ਸੰਗਰੂਰ ਦੇ ਸੰਘਰਸ਼ ਸੰਬੰਧੀ ਤਿਆਰੀਆਂ ਆਰੰਭ ਕਰ ਦੇਣ ਤੇ ਵੱਧ ਤੋਂ ਵੱਧ ਅਧਿਆਪਕਾਂ ਨੂੰ ਇਸ ਸੰਬੰਧੀ ਲਾਮਬੰਦ ਕਰਕੇ ਵੱਡੀ ਗਿਣਤੀ ਵਿੱਚ ਸੰਗਰੂਰ ਪਹੁੰਚਣ ਦੀ ਅਪੀਲ ਵੀ ਕੀਤੀ।

The post ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ 3704 ਅਧਿਆਪਕ ਯੂਨੀਅਨ ਨੂੰ ਬਦਲੀਆਂ ਲਈ ਪੱਤਰ ਜਾਰੀ ਕਰਨ ਦਾ ਭਰੋਸਾ appeared first on TheUnmute.com - Punjabi News.

Tags:
  • 3704-teachers-union
  • 3704-teachers-union-punja
  • breaking-news
  • circuit-house-chandigarh
  • education-minister-harjot-bains
  • ett-teachers-union-punjab
  • teachers-union-punjab

Iraq: ਅਬਦੁਲ ਲਤੀਫ ਰਾਸ਼ਿਦ ਬਣੇ ਇਰਾਕ ਦੇ ਨਵੇਂ ਰਾਸ਼ਟਰਪਤੀ

Thursday 13 October 2022 04:50 PM UTC+00 | Tags: abdul-latif-rashid abdul-latif-rashid-became-the-new-president iraq kurdish-politician kurdish-politician-abdul-latif-rashid new-president-of-iraq parliament-of-iraq president-of-iraq

ਚੰਡੀਗੜ੍ਹ 13 ਅਕਤੂਬਰ 2022: ਇਰਾਕ ਦੀ ਸੰਸਦ ਨੇ ਕੁਰਦਿਸ਼ ਸਿਆਸਤਦਾਨ ਅਬਦੁਲ ਲਤੀਫ ਰਾਸ਼ਿਦ (Abdul Latif Rashid) ਨੂੰ ਰਾਸ਼ਟਰਪਤੀ ਚੁਣ ਲਿਆ ਹੈ। ਨਵੇਂ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਇਰਾਕ ਵਿੱਚ ਪਿਛਲੇ ਇੱਕ ਸਾਲ ਤੋਂ ਗਤਿਰੋਧ ਚੱਲ ਰਿਹਾ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ 78 ਸਾਲਾ ਅਬਦੁਲ ਲਤੀਫ ਰਾਸ਼ਿਦ ਹੁਣ ਨਵੀਂ ਸਰਕਾਰ ਦੇ ਗਠਨ ‘ਚ ਭੂਮਿਕਾ ਨਿਭਾਉਣਗੇ। ਰਾਸ਼ਿਦ ਬਰਹਾਮ ਸਾਲਿਹ ਦੀ ਥਾਂ ਲੈਣਗੇ ਜੋ ਚਾਰ ਸਾਲਾਂ ਤੱਕ ਇਰਾਕ ਦੇ ਰਾਸ਼ਟਰਪਤੀ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਰਾਸ਼ਿਦ ਨੇ ਬ੍ਰਿਟਿਸ਼ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਪਹਿਲਾਂ ਉਹ ਇਰਾਕ ਦੇ ਜਲ ਸਰੋਤ ਮੰਤਰੀ ਵੀ ਸਨ। ਉਨ੍ਹਾਂ ਨੇ 2003 ਤੋਂ 2010 ਤੱਕ ਇਹ ਜ਼ਿੰਮੇਵਾਰੀ ਨਿਭਾਈ। ਰਸ਼ੀਦ ਕੋਲ ਸਭ ਤੋਂ ਵੱਡੇ ਸੰਸਦੀ ਸਮੂਹ ਦੇ ਉਮੀਦਵਾਰ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਲਈ 15 ਦਿਨ ਹਨ।

The post Iraq: ਅਬਦੁਲ ਲਤੀਫ ਰਾਸ਼ਿਦ ਬਣੇ ਇਰਾਕ ਦੇ ਨਵੇਂ ਰਾਸ਼ਟਰਪਤੀ appeared first on TheUnmute.com - Punjabi News.

Tags:
  • abdul-latif-rashid
  • abdul-latif-rashid-became-the-new-president
  • iraq
  • kurdish-politician
  • kurdish-politician-abdul-latif-rashid
  • new-president-of-iraq
  • parliament-of-iraq
  • president-of-iraq

ਨੇਪਾਲ ਦੇ PM ਸ਼ੇਰ ਬਹਾਦੁਰ ਦੇਉਬਾ ਨੇ 4 ਕੈਬਨਿਟ ਮੰਤਰੀਆਂ ਨੂੰ ਕੀਤਾ ਬਰਖਾਸਤ

Thursday 13 October 2022 04:59 PM UTC+00 | Tags: nepal nepal-prime-minister-sher-bahadur-deuba sher-bahadur-deuba

ਚੰਡੀਗੜ੍ਹ 13 ਅਕਤੂਬਰ 2022: ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ (Sher Bahadur Deuba) ਨੇ ਜਨਤਾ ਸਮਾਜਵਾਦੀ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ 4 ਮੰਤਰੀਆਂ ਨੂੰ ਕੈਬਨਿਟ ਤੋਂ ਬਰਖਾਸਤ ਕਰ ਦਿੱਤਾ ਹੈ। ਇਹ ਬਿਆਨ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਹੈ। ਦੇਊਬਾ ਨੇ ਇਹ ਫੈਸਲਾ ਜਨਤਾ ਸਮਾਜਵਾਦੀ ਪਾਰਟੀ (ਜੇਐਸਪੀ) ਵੱਲੋਂ ਆਉਣ ਵਾਲੀਆਂ ਚੋਣਾਂ ਲਈ ਵਿਰੋਧੀ ਧਿਰ ਨਾਲ ਗੱਠਜੋੜ ਕਰਨ ਤੋਂ ਬਾਅਦ ਲਿਆ ਹੈ। ਦੇਉਬਾ ਹੁਣ ਖਾਲੀ ਹੋਈ ਮੰਤਰਾਲਾ ਖੁਦ ਸੰਭਾਲਣਗੇ।

ਰਾਸ਼ਟਰਪਤੀ ਦਫਤਰ ਮੁਤਾਬਕ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ‘ਤੇ ਰਾਸ਼ਟਰਪਤੀ ਨੇ ਚਾਰ ਮੰਤਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਮੁਕਤ ਕਰ ਦਿੱਤਾ ਹੈ। ਜਿਨ੍ਹਾਂ ਚਾਰ ਮੰਤਰੀਆਂ ਨੂੰ ਬਰਖਾਸਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੰਘੀ ਮਾਮਲਿਆਂ ਅਤੇ ਆਮ ਪ੍ਰਸ਼ਾਸਨਿਕ ਮਾਮਲਿਆਂ ਦੇ ਮੰਤਰੀ ਰਾਜੇਂਦਰ ਸ਼੍ਰੇਸ਼ਠ, ਜੰਗਲਾਤ ਅਤੇ ਵਾਤਾਵਰਣ ਮੰਤਰੀ ਪ੍ਰਦੀਪ ਯਾਦਵ, ਬੁਨਿਆਦੀ ਢਾਂਚਾ ਮੰਤਰੀ ਮੁਹੰਮਦ ਇਸਤਿਆਕ ਰਾਏ ਅਤੇ ਖੇਤੀਬਾੜੀ ਅਤੇ ਪਸ਼ੂ ਮੰਤਰੀ ਮ੍ਰਿਗੇਂਦਰ ਕੁਮਾਰ ਸਿੰਘ ਸ਼ਾਮਲ ਹਨ।

The post ਨੇਪਾਲ ਦੇ PM ਸ਼ੇਰ ਬਹਾਦੁਰ ਦੇਉਬਾ ਨੇ 4 ਕੈਬਨਿਟ ਮੰਤਰੀਆਂ ਨੂੰ ਕੀਤਾ ਬਰਖਾਸਤ appeared first on TheUnmute.com - Punjabi News.

Tags:
  • nepal
  • nepal-prime-minister-sher-bahadur-deuba
  • sher-bahadur-deuba

ਭਾਰਤ ਅਗਲੇ ਸਾਲ ਜੀ-20 ਸੰਮੇਲਨ ਦੀ ਪ੍ਰਧਾਨਗੀ ਦੌਰਾਨ ਦੁਨੀਆ 'ਤੇ ਡੂੰਘੀ ਛਾਪ ਛੱਡੇਗਾ: IMF

Thursday 13 October 2022 05:18 PM UTC+00 | Tags: 20 g-20-summit imf india international-monetary-fund managing-director-kristalina-georgieva the-international-monetary-fund

ਚੰਡੀਗੜ੍ਹ 13 ਅਕਤੂਬਰ 2022: ਭਾਰਤ ਮਜ਼ਬੂਤ ​​ਸਥਿਤੀ ਨਾਲ ਜੀ-20 ਦੇਸ਼ਾਂ ਦੀ ਅਗਵਾਈ ਕਰਨ ਲਈ ਤਿਆਰ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜਾਰਜੀਵਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਦੌਰਾਨ ਭਾਰਤ ਵੱਲੋਂ ਦੇਸ਼ ਭਰ ਵਿੱਚ 200 ਤੋਂ ਵੱਧ ਜੀ-20 ਮੀਟਿੰਗਾਂ ਦੀ ਮੇਜ਼ਬਾਨੀ ਕਰਨ ਦੀ ਉਮੀਦ ਹੈ। ਰਾਜਾਂ ਜਾਂ ਸਰਕਾਰਾਂ ਦੇ ਮੁਖੀਆਂ ਦੇ ਪੱਧਰ ‘ਤੇ G20 ਨੇਤਾਵਾਂ ਦਾ ਸੰਮੇਲਨ 9-10 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ਹੋਵੇਗਾ।

ਆਈ ਐੱਮ ਐੱਫ (IMF) ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕ ਦੇ ਮੌਕੇ ‘ਤੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋ ਜਾਰਜੀਵਾ ਨੇ ਕਿਹਾ, “ਭਾਰਤ ਇਸ ਉਦਾਸ ਮਾਹੌਲ ਵਿੱਚ ਉਮੀਦ ਦਾ ਕੇਂਦਰ ਕਹੇ ਜਾਣ ਦਾ ਹੱਕਦਾਰ ਹੈ। ਇਹ ਇੱਕ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ, ਇੱਥੋਂ ਤੱਕ ਕਿ ਇਹਨਾਂ ਮੁਸ਼ਕਲ ਸਮਿਆਂ ਵਿੱਚ ਵੀ ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਵਾਧਾ ਢਾਂਚਾਗਤ ਸੁਧਾਰਾਂ ‘ਤੇ ਅਧਾਰਤ ਹੈ।

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਢਾਂਚਾਗਤ ਸੁਧਾਰਾਂ ਵਿੱਚ ਅੱਗੇ ਹੈ ਅਤੇ ਡਿਜੀਟਾਈਜੇਸ਼ਨ ਵਿੱਚ ਜ਼ਿਕਰਯੋਗ ਸਫਲਤਾ ਹਾਸਲ ਕੀਤੀ ਹੈ। ਜਾਰਜੀਵਾ ਨੇ ਕਿਹਾ, ”ਇਸ ਲਈ ਦੇਸ਼ ਹੁਣ ਜੀ-20 ‘ਚ ਮਜ਼ਬੂਤ ​​ਸਥਿਤੀ ਨਾਲ ਅੱਗੇ ਵਧ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਮੈਨੂੰ ਪੂਰਾ ਭਰੋਸਾ ਹੈ ਕਿ ਭਾਰਤ ਅਗਲੇ ਸਾਲ (ਜੀ-20) ਦੀ ਪ੍ਰਧਾਨਗੀ ਦੌਰਾਨ ਦੁਨੀਆ ‘ਤੇ ਡੂੰਘੀ ਛਾਪ ਛੱਡੇਗਾ।

The post ਭਾਰਤ ਅਗਲੇ ਸਾਲ ਜੀ-20 ਸੰਮੇਲਨ ਦੀ ਪ੍ਰਧਾਨਗੀ ਦੌਰਾਨ ਦੁਨੀਆ ‘ਤੇ ਡੂੰਘੀ ਛਾਪ ਛੱਡੇਗਾ: IMF appeared first on TheUnmute.com - Punjabi News.

Tags:
  • 20
  • g-20-summit
  • imf
  • india
  • international-monetary-fund
  • managing-director-kristalina-georgieva
  • the-international-monetary-fund

ਹਿਜਾਬ ਮੁੱਦੇ 'ਤੇ ਸੁਪਰੀਮ ਕੋਰਟ ਤੋਂ ਸਰਬਸੰਮਤੀ ਨਾਲ ਫੈਸਲੇ ਦੀ ਉਮੀਦ ਸੀ: ਓਵੈਸੀ

Thursday 13 October 2022 05:23 PM UTC+00 | Tags: breaking-news hijab-issue karnataka-hijab-issue muslim-hijab-issue owaisi

ਚੰਡੀਗੜ੍ਹ 13 ਅਕਤੂਬਰ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਹਿਜਾਬ ‘ਤੇ ਪਾਬੰਦੀ ਦੇ ਮੁੱਦੇ ‘ਤੇ ਸੁਪਰੀਮ ਕੋਰਟ ਤੋਂ ਸਰਬਸੰਮਤੀ ਨਾਲ ਫੈਸਲੇ ਦੀ ਉਮੀਦ ਕਰ ਰਹੇ ਸੀ ।

ਸੁਪਰੀਮ ਕੋਰਟ ਨੇ ਕਰਨਾਟਕ ਵਿੱਚ ਵਿਦਿਅਕ ਅਦਾਰਿਆਂ ਵਿੱਚ ਹਿਜਾਬ ਪਹਿਨਣ ‘ਤੇ ਪਾਬੰਦੀ ਹਟਾਉਣ ਤੋਂ ਇਨਕਾਰ ਕਰਨ ਵਾਲੇ ਕਰਨਾਟਕ ਹਾਈਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਵੀਰਵਾਰ ਨੂੰ ਖੰਡਿਤ ਫੈਸਲਾ ਸੁਣਾਇਆ। ਉਨ੍ਹਾਂ ਨੇ ਹਿਜਾਬ ਦੇ ਹੱਕ ਵਿੱਚ ਜੱਜ ਦੇ ਫੈਸਲੇ ਦਾ ਸਵਾਗਤ ਕੀਤਾ ਹੈ । ਓਵੈਸੀ ਨੇ ਕਿਹਾ ਕਿ ਕਰਨਾਟਕ ਹਾਈ ਕੋਰਟ ਦਾ ਫੈਸਲਾ “ਕਾਨੂੰਨ ਦੀ ਨਜ਼ਰ ਵਿੱਚ ਮਾੜਾ” ਸੀ।

The post ਹਿਜਾਬ ਮੁੱਦੇ ‘ਤੇ ਸੁਪਰੀਮ ਕੋਰਟ ਤੋਂ ਸਰਬਸੰਮਤੀ ਨਾਲ ਫੈਸਲੇ ਦੀ ਉਮੀਦ ਸੀ: ਓਵੈਸੀ appeared first on TheUnmute.com - Punjabi News.

Tags:
  • breaking-news
  • hijab-issue
  • karnataka-hijab-issue
  • muslim-hijab-issue
  • owaisi
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form