TheUnmute.com – Punjabi News: Digest for October 11, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਉੱਘੇ ਸਿਆਸਤਦਾਨ ਮੁਲਾਇਮ ਸਿੰਘ ਯਾਦਵ ਦੇ ਦੇਹਾਂਤ 'ਤੇ ਯੂਪੀ 'ਚ ਤਿੰਨ ਦਿਨਾਂ ਦੇ ਰਾਜਸੀ ਸੋਗ ਦਾ ਐਲਾਨ

Monday 10 October 2022 05:41 AM UTC+00 | Tags: breaking-news chief-minister-yogi-adityanath gurugram latest-up-news medanta-hospital mulayam mulayam-singh-yadav news prime-minister-narendra-modi punjabi-news samajwadi-party samajwadi-party-founder-mulayam-singh-yadav sp-party sp-president-akhilesh-yadav the-unmute-breaking-news the-unmute-punjabi-news uttar-pradesh

ਚੰਡੀਗੜ੍ਹ 10 ਅਕਤੂਬਰ 2022: ਉੱਘੇ ਸਿਆਸਤਦਾਨ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ (Mulayam Singh Yadav) ਦੇ ਦੇਹਾਂਤ ‘ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਤਿੰਨ ਦਿਨਾਂ ਦੇ ਰਾਜਸੀ ਸੋਗ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ |ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੂੰ ਯਾਦ ਕਰਦਿਆਂ ਕਿਹਾ ਕਿ ਮੁਲਾਇਮ ਸਿੰਘ ਯਾਦਵ “ਐਮਰਜੈਂਸੀ ਦੌਰਾਨ ਲੋਕਤੰਤਰ ਲਈ ਇਕ ਪ੍ਰਮੁੱਖ ਸਿਪਾਹੀ” ਸਨ।

ਮੁਲਾਇਮ ਸਿੰਘ ਯਾਦਵ (Mulayam Singh Yadav) ਨੇ ਅੱਜ ਸਵੇਰੇ 82 ਸਾਲ ਦੀ ਉਮਰ ਵਿੱਚ 8.16 ਵਜੇ ਆਖਰੀ ਸਾਹ ਲਏ । ਮੁਲਾਇਮ ਸਿੰਘ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਵੈਂਟੀਲੇਟਰ ‘ਤੇ ਸਨ। ਬੀਤੇ ਐਤਵਾਰ ਤੋਂ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਮੁਲਾਇਮ ਸਿੰਘ ਯਾਦਵ ਦੀ ਮੌਤ ਤੋਂ ਬਾਅਦ ਸਪਾ ਵਰਕਰਾਂ ‘ਚ ਸੋਗ ਦੀ ਲਹਿਰ ਹੈ।

ਤੁਹਾਨੂੰ ਦੱਸ ਦੇਈਏ ਕਿ ਮੁਲਾਇਮ ਸਿੰਘ ਤਿੰਨ ਵਾਰ ਯੂਪੀ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ । ਮੁਲਾਇਮ ਸਿੰਘ ਆਪਣੇ ਦਲੇਰ ਸਿਆਸੀ ਫੈਸਲਿਆਂ ਲਈ ਵੀ ਜਾਣੇ ਜਾਂਦੇ ਹਨ | 22 ਅਗਸਤ ਨੂੰ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਮੁਲਾਇਮ ਸਿੰਘ ਨੂੰ 1 ਅਕਤੂਬਰ ਦੀ ਰਾਤ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਸੀ। ਮੇਦਾਂਤਾ ਦੇ ਡਾਕਟਰਾਂ ਦੇ ਇੱਕ ਪੈਨਲ ਵੱਲੋਂ ਮੁਲਾਇਮ ਸਿੰਘ ਯਾਦਵ ਦਾ ਇਲਾਜ ਕੀਤਾ ਜਾ ਰਿਹਾ ਸੀ।

ਸਪਾ ਪ੍ਰਧਾਨ ਅਖਿਲੇਸ਼ ਯਾਦਵ ਅਤੇ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦਿੱਲੀ ਤੋਂ ਲਖਨਊ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇੱਥੋਂ ਇਸਨੂੰ ਦੁਬਾਰਾ ਇਟਾਵਾ ਲਿਜਾਇਆ ਜਾਵੇਗਾ।ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਮੌਤ ਤੋਂ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਸਮਾਜਵਾਦ ਦੇ ਮੁੱਖ ਥੰਮ੍ਹ ਅਤੇ ਸੰਘਰਸ਼ੀ ਦੌਰ ਦਾ ਅੰਤ ਹੋ ਗਿਆ ਹੈ।

The post ਉੱਘੇ ਸਿਆਸਤਦਾਨ ਮੁਲਾਇਮ ਸਿੰਘ ਯਾਦਵ ਦੇ ਦੇਹਾਂਤ ‘ਤੇ ਯੂਪੀ ‘ਚ ਤਿੰਨ ਦਿਨਾਂ ਦੇ ਰਾਜਸੀ ਸੋਗ ਦਾ ਐਲਾਨ appeared first on TheUnmute.com - Punjabi News.

Tags:
  • breaking-news
  • chief-minister-yogi-adityanath
  • gurugram
  • latest-up-news
  • medanta-hospital
  • mulayam
  • mulayam-singh-yadav
  • news
  • prime-minister-narendra-modi
  • punjabi-news
  • samajwadi-party
  • samajwadi-party-founder-mulayam-singh-yadav
  • sp-party
  • sp-president-akhilesh-yadav
  • the-unmute-breaking-news
  • the-unmute-punjabi-news
  • uttar-pradesh

ਮੁਲਾਇਮ ਸਿੰਘ ਯਾਦਵ ਦੇ ਦੇਹਾਂਤ 'ਤੇ CM ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

Monday 10 October 2022 05:56 AM UTC+00 | Tags: aam-aadmi-party bhagwant-mann chief-minister-bhagwant-mann chief-minister-yogi-adityanath gurugram latest-up-news medanta-hospital mulayam mulayam-singh-yadav news prime-minister-narendra-modi punjab punjab-government punjabi-news samajwadi-party samajwadi-party-founder-mulayam-singh-yadav sp-party sp-patron-mulayam-singh-yadav sp-president-akhilesh-yadav the-unmute-breaking-news the-unmute-punjab the-unmute-punjabi-news uttar-pradesh

ਚੰਡੀਗੜ੍ਹ 10 ਅਕਤੂਬਰ 2022: ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ (Mulayam Singh Yadav) ਦੇ ਦੇਹਾਂਤ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਟਵੀਟ ਕਰਦਿਆਂ ਲਿਖਿਆ ਕਿ ਸਮਾਜਵਾਦ ਪਾਰਟੀ ਦੇ ਪ੍ਰਮੁੱਖ ਨੇਤਾ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੇ ਦੇਹਾਂਤ ਦੀ ਦੁਖਦ ਖ਼ਬਰ ਮਿਲੀ। ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਪ੍ਰਸੰਸਕਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

 

CM Bhagwant Mann

The post ਮੁਲਾਇਮ ਸਿੰਘ ਯਾਦਵ ਦੇ ਦੇਹਾਂਤ ‘ਤੇ CM ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ appeared first on TheUnmute.com - Punjabi News.

Tags:
  • aam-aadmi-party
  • bhagwant-mann
  • chief-minister-bhagwant-mann
  • chief-minister-yogi-adityanath
  • gurugram
  • latest-up-news
  • medanta-hospital
  • mulayam
  • mulayam-singh-yadav
  • news
  • prime-minister-narendra-modi
  • punjab
  • punjab-government
  • punjabi-news
  • samajwadi-party
  • samajwadi-party-founder-mulayam-singh-yadav
  • sp-party
  • sp-patron-mulayam-singh-yadav
  • sp-president-akhilesh-yadav
  • the-unmute-breaking-news
  • the-unmute-punjab
  • the-unmute-punjabi-news
  • uttar-pradesh

ਗੈਂਗਸਟਰ ਦੀਪਕ ਟੀਨੂੰ ਦੀ ਮਹਿਲਾ ਮਿੱਤਰ ਨੂੰ ਅਦਾਲਤ ਨੇ 5 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

Monday 10 October 2022 06:22 AM UTC+00 | Tags: breaking-news convicted-jitinder-kaur deepak-tinu ganagster-deepak-tinu goindwal-sahib-jail mansa mansa-agtf mansa-police mansa-police-to-remand-lawrence-bishnoi punjab-agtf punjab-dgp-punjab punjabi-singer-sidhu-moosewala-murder punjab-police sidhu-moosewala

ਚੰਡੀਗੜ੍ਹ 10 ਅਕਤੂਬਰ 2022: ਏਜੀਟੀਐਫ ਤੇ ਮਾਨਸਾ ਪੁਲਿਸ (Mansa Police) ਦੇ ਸਾਂਝੇ ਆਪ੍ਰੇਸ਼ਨ ਦੌਰਾਨ ਮੁੰਬਈ ਤੋਂ ਕਥਿਤ ਗੈਂਗਸਟਰ ਦੀਪਕ ਟੀਨੂੰ ਦੀ ਮਹਿਲਾ ਮਿੱਤਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਮੈਡੀਕਲ ਕਰਵਾਉਣ ਤੋਂ ਬਾਅਦ ਉਸਨੂੰ ਮਾਨਸਾ ਦੀ ਅਦਾਲਤ ਵਿਖੇ ਨੇ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਜਤਿੰਦਰ ਕੌਰ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।

ਇਸਦੇ ਨਾਲ ਹੀ ਫਰਾਰ ਦੀਪਕ ਟੀਨੂੰ ਮਾਮਲੇ ‘ਚ ਬਰਖਾਸਤ ਸੀ.ਆਈ.ਏ ਇੰਚਾਰਜ ਪ੍ਰਿਤਪਾਲ ਸਿੰਘ ਅਤੇ ਦੀਪਕ ਦੀ ਮਹਿਲਾ ਮਿੱਤਰ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਜਾਵੇਗੀ।ਦੋਹਾਂ ਤੋਂ ਪੁੱਛਗਿੱਛ ‘ਚ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਇਸਦੇ ਨਾਲ ਹੀ ਸਵਾਲ ਖੜ੍ਹੇ ਹੋ ਰਹੇ ਹਨ ਕਿ ਦੀਪਕ ਟੀਨੂੰ ਭਾਰਤ ਤੋਂ ਭੱਜ ਚੁੱਕਾ ਹੈ?

ਜਾਂਚ ਵਿੱਚ ਸਾਹਮਣੇ ਆਇਆ ਕਿ ਤਰਨਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਲਾਰੈਂਸ ਗੈਂਗ ਦੇ ਅਹਿਮ ਮੈਂਬਰ ਦੀਪਕ ਟੀਨੂੰ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਦੀ ਯੋਜਨਾ ਬਣਾਈ ਗਈ ਸੀ। ਉੱਥੇ ਟੀਨੂੰ ਅਤੇ ਮੂਸੇਵਾਲਾ ਕਤਲ ਦੇ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਸਮੇਤ ਕੁਝ ਹੋਰ ਮੁਲਜ਼ਮਾਂ ਕੋਲੋਂ ਮੋਬਾਈਲ ਬਰਾਮਦ ਹੋਏ ਸਨ। ਇਸਦੇ ਨਾਲ ਹੀ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਾਲੇ ਸੀਆਈਏ ਸਟਾਫ ਮਾਨਸਾ ਦੇ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਅਦਾਲਤ 'ਚ ਪੇਸ਼ ਕਰਕੇ 12 ਅਕਤੂਬਰ ਤੱਕ ਪੁਲਿਸ ਰਿਮਾਂਡ ਲਿਆ ਗਿਆ ਹੈ।

The post ਗੈਂਗਸਟਰ ਦੀਪਕ ਟੀਨੂੰ ਦੀ ਮਹਿਲਾ ਮਿੱਤਰ ਨੂੰ ਅਦਾਲਤ ਨੇ 5 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ appeared first on TheUnmute.com - Punjabi News.

Tags:
  • breaking-news
  • convicted-jitinder-kaur
  • deepak-tinu
  • ganagster-deepak-tinu
  • goindwal-sahib-jail
  • mansa
  • mansa-agtf
  • mansa-police
  • mansa-police-to-remand-lawrence-bishnoi
  • punjab-agtf
  • punjab-dgp-punjab
  • punjabi-singer-sidhu-moosewala-murder
  • punjab-police
  • sidhu-moosewala

ਚੰਡੀਗੜ੍ਹ 10 ਅਕਤੂਬਰ 2022: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਸਮਾਜਵਾਦੀ ਪਾਰਟੀ ਦੇ ਬਾਨੀ ਅਤੇ ਉੱਤਰਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨਾਂ ਦਾ ਅੱਜ ਸਵੇਰੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ।

ਸੰਧਵਾਂ ਨੇ ਕਿਹਾ ਕਿ ਮੁਲਾਇਮ ਸਿੰਘ ਯਾਦਵ ਜ਼ਮੀਨ ਨਾਲ ਜੁੜੇ ਹੋਏ ਆਗੂ ਸਨ ਜਿਨਾਂ ਨੇ ਸਮਾਜਵਾਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਉਨਾਂ ਕਿਹਾ ਕਿ ਸ੍ਰੀ ਯਾਦਵ ਨੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਆਪਣਾ ਸਮੁੱਚਾ ਜੀਵਨ ਲਾਇਆ ਅਤੇ ਭਰਤ ਦੀ ਰਾਜਨੀਤੀ 'ਤੇ ਇੱਕ ਵੱਖਰੀ ਛਾਪ ਛੱਡੀ। ਸੰਧਵਾਂ ਨੇ ਯਾਦਵ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਦੀ ਆਤਮ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

The post ਸਾਬਕਾ CM ਮੁਲਾਇਮ ਸਿੰਘ ਯਾਦਵ ਦੇ ਦੇਹਾਂਤ 'ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • breaking-news
  • kultar-singh-sandhawan
  • punjab-vidhan-sabha-speaker

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਖ਼ਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਦਿੱਤੇ ਜ਼ਿਲ੍ਹਾ ਪੱਧਰੀ ਧਰਨੇ

Monday 10 October 2022 06:59 AM UTC+00 | Tags: aam-aadmi-party amarinder-singh-raja-warring breaking-news cabinet-minister-fauja-singh-sarari cm-bhagwant-mann congress congress-mini-secretariat-of-patiala congress-party fauja-singh-sarari mini-secretariat-of-patiala news punjab punjab-congress punjab-congress-president-raja-warring punjab-police the-unmute-breaking-news the-unmute-latest-news the-unmute-report

ਪਟਿਆਲਾ 10 ਅਕਤੂਬਰ 2022: ਪੰਜਾਬ ਵਿੱਚ 92 ਸੀਟਾਂ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਮੁਹਿੰਮ ਚਲਾ ਕੇ ਜਿੱਥੇ ਕਈ ਭ੍ਰਿਸ਼ਟ ਅਫ਼ਸਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ | ਉੱਥੇ ਹੀ ਪੰਜਾਬ ਸਰਕਾਰ ਨੇ ਆਪਣੀ ਹੀ ਕੈਬਨਿਟ ਦੇ ਮੰਤਰੀ ਵਿਜੈ ਸਿੰਗਲਾ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਪਰ ਹੁਣ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਫੌਜਾ ਸਿੰਘ ਸਰਾਰੀ (Fauja Singh Sarari) ਵੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਘਿਰਦੇ ਦਿਖਾਈ ਦੇ ਰਹੇ ਹਨ |

ਪਿਛਲੇ ਦਿਨੀਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਇਕ ਆਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਇਸ ਮੰਤਰੀ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿਚ ਅੱਜ ਪੂਰੇ ਪੰਜਾਬ ਭਰ ਵਿੱਚ ਫੌਜਾ ਸਿੰਘ ਸਰਾਰੀ ਨੂੰ ਗ੍ਰਿਫਤਾਰ ਕਰਵਾਉਣ ਲਈ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ |

ਇਸ ਦੇ ਚੱਲਦਿਆਂ ਪਟਿਆਲਾ ਦੇ ਮਿੰਨੀ ਸੈਕਟਰੀਏਟ ਵਿਖੇ ਵੀ ਕਾਂਗਰਸ ਪਾਰਟੀ ਵੱਲੋਂ ਫੌਜਾ ਸਿੰਘ ਸਵਾਰੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਇੱਕ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ |ਉੱਥੇ ਇਸ ਧਰਨੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਤੇ ਨੱਥ ਪਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਆਪਣੇ ਹੀ ਮੰਤਰੀ ਪੰਜਾਬ ਵਿੱਚ ਭ੍ਰਿਸ਼ਟਾਚਾਰ ਫੈਲਾ ਰਹੇ ਹਨ, ਪਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀਆਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ |

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਬੇਰੁਜ਼ਗਾਰ ਨੌਕਰੀ ਦੀ ਮੰਗ ਨੂੰ ਲੈ ਕੇ ਪਾਣੀ ਵਾਲੀਆਂ ਟੈਂਕੀਆਂ ਤੇ ਟਾਵਰਾਂ ‘ਤੇ ਚੜ੍ਹੇ ਹੋਏ ਹਨ, ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪੈਸੇ ਦਾ ਦੁਰਵਰਤੋਂ ਕਰਕੇ ਅਰਵਿੰਦ ਕੇਜਰੀਵਾਲ ਦੇ ਲਈ ਗੁਜਰਾਤ ਅਤੇ ਹਿਮਾਚਲ ਚ ਚੋਣ ਪ੍ਰਚਾਰ ਕਰ ਰਿਹਾ ਹੈ | ਉੱਥੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਅਨੇਕਾਂ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਨੂੰ ਕਰੜੇ ਹੱਥੀਂ ਲਿਆ |

 

The post ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਖ਼ਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਦਿੱਤੇ ਜ਼ਿਲ੍ਹਾ ਪੱਧਰੀ ਧਰਨੇ appeared first on TheUnmute.com - Punjabi News.

Tags:
  • aam-aadmi-party
  • amarinder-singh-raja-warring
  • breaking-news
  • cabinet-minister-fauja-singh-sarari
  • cm-bhagwant-mann
  • congress
  • congress-mini-secretariat-of-patiala
  • congress-party
  • fauja-singh-sarari
  • mini-secretariat-of-patiala
  • news
  • punjab
  • punjab-congress
  • punjab-congress-president-raja-warring
  • punjab-police
  • the-unmute-breaking-news
  • the-unmute-latest-news
  • the-unmute-report

ਸ਼੍ਰੋਮਣੀ ਅਕਾਲੀ ਦਲ ਵਲੋਂ 21 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਐਲਾਨ

Monday 10 October 2022 07:30 AM UTC+00 | Tags: 21 breaking-news manpreet-singh-ayali paramjit-singh-sarna punjab-news ravinder-singh-kahlon sgpc shiromani-akali-dal shiromani-akali-dal-unity-coordination-committee shiromani-committee-president-harjinder-singh-dhami simranjit-singh-mann sukhbir-singh-badal sukhdev-dhindsa unity-coordination-committee

ਚੰਡੀਗੜ੍ਹ 10 ਅਕਤੂਬਰ 2022: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਾਰਟੀ ਦੀ 21 ਮੈਂਬਰੀ ਯੂਨਿਟੀ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ। ਅਕਾਲੀ ਦਲ ਪਾਰਟੀ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਇਸ ਕਮੇਟੀ ਦਾ ਐਲਾਨ ਕੀਤਾ ਹੈ। ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸੁਖਬੀਰ ਸਿੰਘ ਬਾਦਲ, ਸੁਖਦੇਵ ਢੀਂਡਸਾ, ਸਿਮਰਨਜੀਤ ਸਿੰਘ ਮਾਨ, ਪਰਮਜੀਤ ਸਿੰਘ ਸਰਨਾ, ਮਨਪ੍ਰੀਤ ਸਿੰਘ ਇਆਲੀ, ਰਵੀਇੰਦਰ ਸਿੰਘ ਕਾਹਲੋਂ, ਕਿਰਨਜੀਤ ਕੌਰ (ਤਾਰਾ ਸਿੰਘ) ਹਰਮੀਤ ਕਾਲਕਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਵੱਡੇ ਚਿਹਰੇ ਸ਼ਾਮਲ ਹਨ |

Shiromani Akali Dal

The post ਸ਼੍ਰੋਮਣੀ ਅਕਾਲੀ ਦਲ ਵਲੋਂ 21 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਐਲਾਨ appeared first on TheUnmute.com - Punjabi News.

Tags:
  • 21
  • breaking-news
  • manpreet-singh-ayali
  • paramjit-singh-sarna
  • punjab-news
  • ravinder-singh-kahlon
  • sgpc
  • shiromani-akali-dal
  • shiromani-akali-dal-unity-coordination-committee
  • shiromani-committee-president-harjinder-singh-dhami
  • simranjit-singh-mann
  • sukhbir-singh-badal
  • sukhdev-dhindsa
  • unity-coordination-committee

ਚੰਡੀਗੜ੍ਹ 10 ਅਕਤੂਬਰ 2022: ਪੰਜਾਬ ‘ਚ ਬਾਰਿਸ਼ ਕਾਰਨ ਮੌਸਮ ‘ਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਇਸਦੇ ਨਾਲ ਹੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ‘ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇ ਡਾ: ਮਨਮੋਹਨ ਸਿੰਘ ਅਨੁਸਾਰ 10, 11 ਅਤੇ 12 ਅਕਤੂਬਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਪੈ ਸਕਦੀ ਹੈ | ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਮਾਲਵੇ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਮੀਂਹ ਕਾਰਨ ਤਾਪਮਾਨ ਹੇਠਾਂ ਆ ਜਾਵੇਗਾ।

ਮੌਸਮ ਵਿਭਾਗ ਦੇ ਮੁਤਾਬਕ ਮਾਨਸੂਨ ਤੋਂ ਬਾਅਦ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ, ਉਸ ਮੁਤਾਬਕ ਇਸ ਵਾਰ  ਠੰਡ ਦਾ ਮੌਸਮ ਜ਼ਲਦੀ ਸ਼ੁਰੂ ਹੋਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਠੰਡ 2 ਹਫਤੇ ਪਹਿਲਾਂ ਸ਼ੁਰੂ ਹੋ ਰਹੀ ਹੈ। ਐਤਵਾਰ ਨੂੰ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਬੱਦਲ ਛਾਏ ਰਹੇ।

The post ਮੌਸਮ ਵਿਭਾਗ ਵਲੋਂ ਪੰਜਾਬ ‘ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ, 2 ਹਫਤੇ ਪਹਿਲਾਂ ਸ਼ੁਰੂ ਹੋਵੇਗਾ ਠੰਡ ਦਾ ਮੌਸਮ appeared first on TheUnmute.com - Punjabi News.

Tags:
  • breaking-news
  • meteorological-department
  • meteorological-department-punjab

ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਹੋ ਜਾਣਗੇ ਬੰਦ, ਇਸ ਸਾਲ ਢਾਈ ਲੱਖ ਦੇ ਕਰੀਬ ਸ਼ਰਧਾਲੂਆਂ ਨੇ ਕੀਤੇ ਦਰਸ਼ਨ

Monday 10 October 2022 08:05 AM UTC+00 | Tags: 10 breaking-news hemkunt-sahib news punjabi-latest-news punjab-news sikh-news sikhs sikhs-in-uttarakhand-state sri-hemkunt-sahib t-he-shrines-of-hemkunt-sahib the-unmute-breaking-news the-unmute-latest-update the-unmute-punjabi-news uttarakhand

ਚੰਡੀਗੜ੍ਹ 10 ਅਕਤੂਬਰ 2022: ਉਤਰਾਖੰਡ ਸੂਬੇ 'ਚ ਸਿੱਖਾਂ ਦਾ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੇ ਕਪਾਟ ਸਰਦੀਆਂ ਦੇ ਮੌਸਮ ਦੇ ਚੱਲਦਿਆਂ ਅੱਜ ਯਾਨੀ 10 ਅਕਤੂਬਰ ਨੂੰ ਬੰਦ ਹੋ ਜਾਣਗੇ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਭਾਰੀ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਪਹਾੜਾਂ ਦੇ ਚਾਰੇ ਪਾਸੇ ਬਰਫ਼ ਦੀ ਚਾਦਰ ਵਿਛ ਗਈ ਹੈ। ਜਿਸਦੇ ਚੱਲਦੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜੇ ਅੱਜ ਬੰਦ ਹੋ ਰਹੇ ਹਨ। ਜਿਕਰਯੋਗ ਹੈ ਕਿ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ 22 ਮਈ 2022 ਤੋਂ ਸ਼ੁਰੂ ਹੋਈ ਸੀ। ਇਸ ਦੌਰਾਨ ਹੇਮਕੁੰਟ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ ਲਗਭਗ 2 ਲੱਖ 47 ਹਜ਼ਾਰ ਸੰਗਤਾਂ ਨੇ ਮੱਥਾ ਟੇਕਿਆ |

hemkunt sahib

 

ਸ੍ਰੀ ਹੇਮਕੁੰਟ ਸਾਹਿਬ ਵਿਖੇ ਦੋ ਦਿਨਾਂ ਤੋਂ ਹਲਕੀ ਬਾਰਿਸ਼ ਵੀ ਹੋ ਰਹੀ ਹੈ ਪਰ ਸ਼ਰਧਾਲੂਆਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਹੈ। ਅੱਜ ਸਵੇਰ ਤੋਂ ਹੀ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੀ ਔਖੀ ਚੜ੍ਹਾਈ ਦੇ ਦਰਸ਼ਨਾਂ ਲਈ ਆ ਰਹੇ ਹਨ। ਇਸ ਮੌਕੇ ਪੁਲਿਸ ਸੁਪਰਡੈਂਟ (ਐਸਪੀ) ਸ਼ਵੇਤਾ ਚੌਬੇ ਨੇ ਦੱਸਿਆ ਕਿ ਚਮੋਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਬਰਫ਼ਬਾਰੀ ਹੋਈ ਅਤੇ ਇੱਕ ਫੁੱਟ ਤੋਂ ਵੱਧ ਬਰਫ਼ ਪਈ ਹੈ।

ਇਸਦੇ ਨਾਲ ਹੀ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਵਿਖੇ ਉਮੀਦ ਤੋਂ ਵੱਧ ਸ਼ਰਧਾਲੂ ਆਏ ਹਨ। ਇਸ ਮੌਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 10 ਅਕਤੂਬਰ ਨੂੰ ਦੁਪਹਿਰ 1 ਵਜੇ ਬੰਦ ਕਰ ਦਿੱਤੇ ਜਾਣਗੇ |

Sri Hemkunt Sahib

The post ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਹੋ ਜਾਣਗੇ ਬੰਦ, ਇਸ ਸਾਲ ਢਾਈ ਲੱਖ ਦੇ ਕਰੀਬ ਸ਼ਰਧਾਲੂਆਂ ਨੇ ਕੀਤੇ ਦਰਸ਼ਨ appeared first on TheUnmute.com - Punjabi News.

Tags:
  • 10
  • breaking-news
  • hemkunt-sahib
  • news
  • punjabi-latest-news
  • punjab-news
  • sikh-news
  • sikhs
  • sikhs-in-uttarakhand-state
  • sri-hemkunt-sahib
  • t-he-shrines-of-hemkunt-sahib
  • the-unmute-breaking-news
  • the-unmute-latest-update
  • the-unmute-punjabi-news
  • uttarakhand

ਅੰਮ੍ਰਿਤਸਰ ਸ਼ਹਿਰ 'ਚ ਬਿਜਲੀ ਬੰਦ ਹੋਣ 'ਤੇ ਹਰੇਕ ਵਿਅਕਤੀ ਨੂੰ ਮਿਲੇਗੀ ਐੱਸ.ਐੱਮ.ਐੱਸ ਰਾਹੀਂ ਸੂਚਨਾ: ਬਿਜਲੀ ਮੰਤਰੀ

Monday 10 October 2022 08:17 AM UTC+00 | Tags: aam-aadmi-party-government amritsar amritsar-city amritsar-latest-news breaking-news chief-engineer-border-zone cm-bhagwant-mann harbhajan-singh-eto news power-minister power-minister-harbhajan-singh-eto power-minister-punjab pspcl punjab-government punjab-politics the-unmute-punjabi-news

ਅੰਮ੍ਰਿਤਸਰ 10 ਅਕਤੂਬਰ 2022: ਅੰਮ੍ਰਿਤਸਰ ਸ਼ਹਿਰ (Amritsar city) ਵਿੱਚ ਬਿਜਲੀ ਬੰਦ ਹੋਣ ਤੇ ਹਰੇਕ ਵਿਅਕਤੀ ਨੂੰ ਐੱਸ.ਐੱਮ.ਐੱਸ ਰਾਹੀਂ ਸੂਚਨਾ ਪ੍ਰਾਪਤ ਹੋਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਅਤੇ ਇਸਨੂੰ ਸੂਚਨਾ ਰਾਹੀਂ ਕਿੰਨੇ ਤੋਂ ਕਿੰਨੇ ਵਜ਼ੇ ਤੱਕ ਬਿਜਲੀ ਬੰਦ ਰਹੇਗੀ ਬਾਰੇ ਵੀ ਦੱਸਿਆ ਜਾਵੇਗਾ |

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਈ.ਟੀ.ਓ. (Harbhajan Singh ETO) ਬਿਜਲੀ ਮੰਤਰੀ ਪੰਜਾਬ ਨੇ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਦੇ ਦਫ਼ਤਰ ਤੋਂ ਇਸ ਸੇਵਾ ਦਾ ਆਰੰਭ ਕਰਨ 'ਤੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਇਹ ਪਹਿਲਾ ਪਾਇਲਟ ਪ੍ਰੋਜੈਕਟ ਬਟਾਲਾ ਸ਼ਹਿਰ ਵਿੱਚ ਇਸ ਦਾ ਟਰਾਇਲ ਸ਼ੁਰੂ ਕੀਤਾ ਗਿਆ ਸੀ। ਜਿਥੇ ਇਸ ਪ੍ਰੋਜੈਕਟ ਨੂੰ ਕਾਫ਼ੀ ਹੁੰਗਾਰਾ ਮਿਲਿਆ।

ਜਿਸ ਤੋਂ ਬਾਅਦ ਹੁਣ ਇਸ ਪ੍ਰੋਜੈਕਟ ਦੀ ਸ਼ੁਰੂਆਤ ਅੰਮ੍ਰਿਤਸਰ ਸ਼ਹਿਰੀ ਇਲਾਕੇ ਵਿੱਚ ਸ਼ੁਰੂ ਕੀਤੀ ਗਈ ਹੈ ਅਤੇ ਆਉਂਦੇ ਅਗਲੇ 15 ਦਿਨਾਂ ਵਿੱਚ ਸ਼ਹਿਰ ਦਾ ਬਾਕੀ ਹਿੱਸਾ ਜੋ ਕਿ ਸਬ-ਅਰਬਨ ਸਰਕਲ ਵਿਚ ਆਉਂਦਾ ਹੈ ਉਨ੍ਹਾਂ ਨੂੰ ਵੀ ਇਸ ਸਕੀਮ ਵਿੱਚ ਜੋੜ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਵਿੱਚ 14 ਸਬ-ਸਟੇਸ਼ਨਾਂ ਤੋਂ ਚਲਦੇ ਲਗਭੱਗ 141 ਨੰਬਰ 11ਕੇ.ਵੀ. ਫੀਡਰ ਸ਼ਾਮਿਲ ਕੀਤੇ ਗਏ ਹਨ।

ਜਿਸ ਰਾਹੀਂ 2.27 ਲੱਖ ਵੱਖ-ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਵੀ ਸੇਵਾ ਦਾ ਸਿੱਧਾ ਲਾਭ ਮਿਲੇਗਾ। ਉਨਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੀ ਟੀਮ ਵਧਾਈ ਦੀ ਪਾਤਰ ਹੈ ਕਿਉਂਕਿ ਕਾਫ਼ੀ ਦਿਨਾਂ ਤੋਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੀ ਸੀ।ਇਸਦੇ ਨਾਲ ਹੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ। ਉਸੇ ਤਰ੍ਹਾਂ ਹੀ ਬਿਜਲੀ ਚੋਰੀ ਕਰਨ ਤੇ ਵੀ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਉਨਾਂ ਦੱਸਿਆ ਕਿ ਬਿਜਲੀ ਵਿਭਾਗ ਦੀਆਂ ਇਮਾਰਤਾਂ ਨੂੰ ਵੀ ਜਲਦ ਹੀ ਮੁਰੰਮਤ ਕੀਤਾ ਜਾਵੇਗਾ ਤਾਂ ਜੋ ਉਥੇ ਕੰਮ ਕਰਦੇ ਸਟਾਫ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ।

The post ਅੰਮ੍ਰਿਤਸਰ ਸ਼ਹਿਰ ‘ਚ ਬਿਜਲੀ ਬੰਦ ਹੋਣ ‘ਤੇ ਹਰੇਕ ਵਿਅਕਤੀ ਨੂੰ ਮਿਲੇਗੀ ਐੱਸ.ਐੱਮ.ਐੱਸ ਰਾਹੀਂ ਸੂਚਨਾ: ਬਿਜਲੀ ਮੰਤਰੀ appeared first on TheUnmute.com - Punjabi News.

Tags:
  • aam-aadmi-party-government
  • amritsar
  • amritsar-city
  • amritsar-latest-news
  • breaking-news
  • chief-engineer-border-zone
  • cm-bhagwant-mann
  • harbhajan-singh-eto
  • news
  • power-minister
  • power-minister-harbhajan-singh-eto
  • power-minister-punjab
  • pspcl
  • punjab-government
  • punjab-politics
  • the-unmute-punjabi-news

ਜ਼ੀ.ਓ.ਜੀ ਸਕੀਮ ਬੰਦ ਕਰਨ 'ਤੇ ਸਾਬਕਾ ਫੌਜੀਆਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Monday 10 October 2022 08:36 AM UTC+00 | Tags: aam-aadmi-party breaking-news cm-bhagwant-mann gog-scheme guardians-of-governance guardians-of-governance-protest-ludhiana news protest punjab-government punjab-news punjab-protest sri-muktsar-sahib the-unmute-breaking-news the-unmute-punjabi-news

ਸ੍ਰੀ ਮੁਕਤਸਰ ਸਾਹਿਬ 10 ਅਕਤੂਬਰ 2022: ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿਖੇ ਅੱਜ ਸਾਬਕਾ ਫੌਜੀਆਂ ਨੇ ਜੀ.ਓ.ਜੀ (Guardians of Governance) ਸਕੀਮ ਬੰਦ ਕਰਨ ਦੇ ਵਿਰੋਧ ਵਿਚ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਨੂੰ ਤੇਜ਼ ਕਰਦਿਆ ਮੋਟਰਸਾਇਕਲ ਰੈਲੀ ਕੱਢੀ। ਸ੍ਰੀ ਮੁਕਤਸਰ ਸਾਹਿਬ ਦੇ ਮੁਕਤੇ ਮੀਨਾਰ ਤੋਂ ਸ਼ੁਰੂ ਹੋਈ ਇਹ ਰੈਲੀ ਕੋਟਕਪੂਰਾ ਚੌਂਕ ਵਿਖੇ ਜਾ ਕੇ ਸਮਾਪਤ ਹੋਈ।

ਇਸ ਉਪਰੰਤ ਸਾਬਕਾ ਫੌਜੀਆਂ ਨੇ ਚੌਂਕ ਵਿਚਕਾਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਸਰਕਾਰ ਵੱਲੋਂ ਜੀ.ਓ.ਜੀ ਸਕੀਮ ਇਹ ਕਹਿ ਕੇ ਰੱਦ ਕਰਨਾ ਕਿ ਸਾਬਕਾ ਫੌਜੀਆਂ ਨੇ ਆਪਣੀ ਡਿਊਟੀ ਠੀਕ ਤਰ੍ਹਾਂ ਨਾਲ ਨਹੀਂ ਨਿਭਾਈ ਕਾਰਨ ਸਾਬਕਾ ਫੌਜੀਆਂ ਵਿਚ ਰੋਸ਼ ਹੈ।

GOG

ਉਹਨਾਂ ਕਿਹਾ ਕਿ ਪੰਜਾਬ ਵਿਚ ਸੂਬਾ ਸਰਕਾਰ ਵਿਰੁੱਧ ਸੰਘਰਸ਼ ਤੋਂ ਇਲਾਵਾ ਸਾਬਕਾ ਫੌਜੀ ਹਰਿਆਣਾ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਜਾ ਕੇ ਵੀ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਵੱਲੋਂ ਅਪਣਾਈ ਜਾ ਰਹੀ ਨੀਤੀ ਦਾ ਵਿਰੋਧ ਕਰਨਗੇ। ਇਸ ਦੌਰਾਨ ਸਾਬਕਾ ਮੇਜਰ ਜੀ.ਐੱਸ ਔਲਖ, ਸਾਬਕਾ ਫੌਜੀ ਵਾਰੰਟ ਅਫ਼ਸਰ ਹਰਪ੍ਰੀਤ ਸਿੰਘ ਤੇ ਸਾਬਕਾ ਫੌਜੀ ਅਵਤਾਰ ਸਿੰਘ ਫ਼ਕਰਸਰ ਆਦਿ ਅਗਵਾਈ ਵਿਚ ਇਹ ਸੰਘਰਸ਼ ਕੀਤਾ ਜਾ ਰਿਹਾ ਹੈ |ਇਨ੍ਹਾਂ ਸਾਬਕਾ ਫੌਜੀਆਂ ਨੇ ਜ਼ੀ.ਓ.ਜੀ ਸਕੀਮ ਨੂੰ ਮੁੜ ਤੋਂ ਬਹਾਲ ਕਰਨ ਦੀ ਮੰਗ ਕਤੀ ਜਾ ਰਹੀ ਹੈ |

The post ਜ਼ੀ.ਓ.ਜੀ ਸਕੀਮ ਬੰਦ ਕਰਨ ‘ਤੇ ਸਾਬਕਾ ਫੌਜੀਆਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • gog-scheme
  • guardians-of-governance
  • guardians-of-governance-protest-ludhiana
  • news
  • protest
  • punjab-government
  • punjab-news
  • punjab-protest
  • sri-muktsar-sahib
  • the-unmute-breaking-news
  • the-unmute-punjabi-news

ਮੰਤਰੀ ਫੌਜਾ ਸਿੰਘ ਸਰਾਰੀ ਖ਼ਿਲਾਫ ਕਾਰਵਾਈ ਕਰਨ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

Monday 10 October 2022 09:12 AM UTC+00 | Tags: am-aadmi-party amarinder-singh-raja-warring breaking-news cabinet-minister-fauja-singh-sarari cm-bhagwant-mann congress congress-mini-secretariat-of-patiala congress-party deputy-commissioners fauja-singh-sarari mini-secretariat-of-patiala mla-sukhjinder-singh-randhawa news partap-singh-bajwa pratap-bajwa pratap-bajwa-appealed-to-cm-mann pratap-singh-bajwa punjab punjab-congress punjab-congress-president-raja-warring punjab-police the-unmute-breaking-news the-unmute-latest-news the-unmute-report

ਚੰਡੀਗੜ੍ਹ 10 ਅਕਤੂਬਰ 2022: ਪੰਜਾਬ ਕਾਂਗਰਸ ਨੇ ਸੋਮਵਾਰ ਨੂੰ ਸੂਬੇ ਭਰ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ। ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਜਿਨ੍ਹਾਂ ਨੇ ਸੂਬਾ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ|

ਉਨ੍ਹਾਂ ਨੇ ਅੱਜ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਫੌਜਾ ਸਿੰਘ ਸਰਾਰੀ ਖ਼ਿਲਾਫ ਕਾਰਵਾਈ ਕਰਨ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਸਾਹਮਣੇ ਧਰਨਾ ਦਿੱਤਾ ਅਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੂੰ ਮੰਗ ਪੱਤਰ ਵੀ ਸੌਂਪਿਆ । ਇਸ ਦੌਰਾਨ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਰੰਧਾਵਾ ਸਣੇ ਕਈ ਕਾਂਗਰਸੀ ਵਰਕਰ ਮੌਜੂਦ ਰਹੇ |

The post ਮੰਤਰੀ ਫੌਜਾ ਸਿੰਘ ਸਰਾਰੀ ਖ਼ਿਲਾਫ ਕਾਰਵਾਈ ਕਰਨ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ appeared first on TheUnmute.com - Punjabi News.

Tags:
  • am-aadmi-party
  • amarinder-singh-raja-warring
  • breaking-news
  • cabinet-minister-fauja-singh-sarari
  • cm-bhagwant-mann
  • congress
  • congress-mini-secretariat-of-patiala
  • congress-party
  • deputy-commissioners
  • fauja-singh-sarari
  • mini-secretariat-of-patiala
  • mla-sukhjinder-singh-randhawa
  • news
  • partap-singh-bajwa
  • pratap-bajwa
  • pratap-bajwa-appealed-to-cm-mann
  • pratap-singh-bajwa
  • punjab
  • punjab-congress
  • punjab-congress-president-raja-warring
  • punjab-police
  • the-unmute-breaking-news
  • the-unmute-latest-news
  • the-unmute-report

ਮੋਬਾਈਲ, ਈ-ਮੇਲ ਦੇ ਯੁੱਗ 'ਚ ਅੱਜ ਵੀ ਜਾਰੀ ਹੈ ਦੇਸ਼ ਦੀ ਵਿਰਾਸਤ "ਚਿੱਠੀਆਂ ਲਿਖਣ" ਦਾ ਸਿਲਸਿਲਾ

Monday 10 October 2022 09:48 AM UTC+00 | Tags: east-india-company featured-post history-of-indian-post mujhe-tarpate-hain punjab-culture punjab-enws sandeshe-aate-hain what-is-pincode writing-letters

ਵੋ ਖ਼ਤ ਜੋ ਤੁਮਨੇ ਕਭੀ ਲਿਖੇ ਹੀ ਨਹੀਂ,
ਮੈਂ ਰੋਜ਼ ਬੈਠਕਰ ਉਸਕਾ ਜਵਾਬ ਲਿਖਤਾਂ ਹੂੰ।”

ਕਹਿੰਦੇ ਨੇ ਬੋਲਦੇ ਹੋਏ ਅਸੀਂ ਇੰਨਾ ਡੂੰਘਾ ਨਹੀਂ ਉੱਤਰ ਸਕਦੇ ਜਿਨ੍ਹਾਂ ਲਿਖਦੇ ਹੋਏ ਉੱਤਰ ਜਾਂਦੇ ਹਾਂ।ਇਸੇ ਲਈ ਪੁਰਾਣੇ ਸਮਿਆਂ ਵਿੱਚ ਲੋਕ ਇੱਕ ਦੂਜੇ ਤੱਕ ਆਪਣਾ ਸੁਨੇਹਾ ਪਹੁੰਚਾਉਣ ਲਈ ਚਿੱਠੀਆਂ -ਪੱਤਰਾਂ ਦਾ ਸਹਾਰਾ ਲਿਆ ਕਰਦੇ ਸਨ। ਅੱਜ ਇਸ ਮੋਬਾਇਲ,ਈ-ਮੇਲ ਅਤੇ ਕੋਰੀਅਰ ਦੇ ਯੁੱਗ ‘ਚ ਭਾਵੇਂ ਨੌਜਵਾਨ ਪੀੜੀ ਲਈ ਲਾਲ ਰੰਗ ਦੇ ਬਕਸੇ ਦਾ ਕੋਈ ਮਹੱਤਵ ਨਹੀਂ ਰਿਹਾ ਪਰ ਫਿਰ ਵੀ ਚਿੱਠੀਆਂ ਦਾ ਇਹ ਸਿਲਸਿਲਾ ਕਦੇ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਦਾ। ਕਿਉਂਕਿ ਇਹ ਸਾਡੇ ਦੇਸ਼ ਦੀ ਵਿਰਾਸਤ ਹੈ।

ਜੇ ਗੱਲ ਕਰੀਏ ਭਾਰਤੀ ਡਾਕ ਦੇ ਸਫ਼ਰ ਦੀ ਤਾਂ ਇਹ ਸੈਂਕੜੇ ਸਾਲਾਂ ਦੇ ਸਫ਼ਰ ਦਾ ਨਤੀਜਾ ਹੈ। ਅੰਗਰੇਜ਼ਾਂ ਨੇ ਅੱਜ ਤੋਂ ਲੱਗਭਗ ਡੇਢ ਸੌ ਸਾਲ ਪਹਿਲਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਆਪਣੇ ਤਰੀਕੇ ਨਾਲ ਚੱਲ ਰਹੀ ਡਾਕ ਵਿਵਸਥਾ ਨੂੰ ਇੱਕ ਸੂਤਰ ‘ਚ ਪਿਰੋਕੇ ਜੋ ਪਹਿਲ ਕੀਤੀ ,ਉਸਨੇ ਭਾਰਤੀ ਡਾਕ ਨੂੰ ਇੱਕ ਵੱਖਰਾ ਰੂਪ ਤੇ ਰੰਗ ਦਿੱਤਾ। ਪਰ ਉਸ ਸਮੇਂ ਦੀ ਡਾਕ ਪ੍ਰਣਾਲੀ ਬ੍ਰਿਟਿਸ਼ ਸਰਕਾਰ ਦੇ ਵਪਾਰਕ ਹਿੱਤਾਂ ਤੇ ਮਿਲਟਰੀ ਤੱਕ ਹੀ ਸੀਮਤ ਸੀ। ਭਾਰਤ ਦੀ ਅਜ਼ਾਦੀ ਤੋਂ ਬਾਅਦ ਡਾਕ ਪ੍ਰਣਾਲੀ ਦੀਆਂ ਸੇਵਾਵਾਂ ‘ਚ ਆਮ ਆਦਮੀ ਨੂੰ ਵੀ ਸ਼ਾਮਿਲ ਕਰ ਦਿੱਤਾ ਗਿਆ। ਅਜੋਕੇ ਸਮੇਂ ‘ਚ ਭਾਰਤ ਚ ਡਾਕਘਰਾਂ ਦਾ ਬਹੁਤ ਵੱਡਾ ਜਾਲ ਹੈ। ਪੂਰੇ ਦੇਸ਼ ‘ਚ 1,55,204 ਡਾਕਘਰ ਹਨ ,ਜਿਨ੍ਹਾਂ ਵਿੱਚੋਂ 1,25,489 ਡਾਕਘਰ ਪੇਂਡੂ ਇਲਾਕੇ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇੰਨਾ ਹੀ ਨਹੀਂ 89 ਫ਼ੀਸਦੀ ਲੋਕਾਂ ਨੂੰ ਰੋਜ਼ਗਾਰ ਦੇਣ ਤੋਂ ਇਲਾਵਾ ਭਾਰਤੀ ਡਾਕਘਰ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰ ਰਹੇ ਹਨ।

ਭਾਰਤੀ ਡਾਕ ਦਾ ਇਤਿਹਾਸ

ਉਂਝ ਤਾਂ ਸਾਡੇ ਦੇਸ਼ ਵਿੱਚ ਪਹਿਲਾ ਡਾਕਘਰ ਮੁੰਬਈ ਵਿਖੇ ਸਾਲ 1764 ‘ਚ ਈਸਟ ਇੰਡੀਆ ਕੰਪਨੀ ਦੁਆਰਾ ਕਾਇਮ ਕੀਤਾ ਗਿਆ ਸੀ।ਪਰ ਅਧਿਕਾਰਕ ਤੌਰ ਤੇ ਇਸ ਦੀ ਸਥਾਪਨਾ ਪਹਿਲੀ ਅਕਤੂਬਰ 1854 ਨੂੰ ਕੀਤੀ ਗਈ ਸੀ। ਪਹਿਲੀ ਡਾਕ ਮੋਹਰ 21 ਨਵੰਬਰ 1947 ਨੂੰ ਲਾਗੂ ਕੀਤੀ ਗਈ ਸੀ। ਜਿਸ ਉੱਪਰ ਉਸ ਸਮੇਂ ਰਾਸ਼ਟਰੀ ਝੰਡੇ ਦੀ ਫੋਟੋ ਲਗਾਈ ਗਈ ਸੀ। ਗਾਂਧੀ ਜੀ ਪਹਿਲੇ ਵਿਅਕਤੀ ਰਹੇ ਹਨ ਜਿਨ੍ਹਾਂ ਦੀ ਫੋਟੋ ਡਾਕ ਮੋਹਰ ਉੱਪਰ ਲਗਾਈ ਗਈ ਸੀ।

ਪਿਨਕੋਡ ਕੀ ਹੈ ?

ਭਾਰਤ ‘ਚ ਪਿਨਕੋਡ ਸਿਸਟਮ 15 ਅਗਸਤ 1947 ਨੂੰ ਲਾਗੂ ਕੀਤਾ ਗਿਆ ਸੀ।ਪਿਨ/Pin (ਪੋਸਟਲ ਇੰਡੈਕਸ ਨੰਬਰ) ਛੇ ਅੰਕਾਂ ਦਾ ਡਾਕ ਕੋਡ ਹੈ। ਜੋ ਕਿ ਚਿੱਠੀਆਂ ਦੇ ਅਦਾਨ-ਪ੍ਰਦਾਨ ਲਈ ਬਹੁਤ ਜ਼ਰੂਰੀ ਹੈ। ਹਰੇਕ ਕੋਡ ‘ਚ ਛੇ ਅੰਕ ਹੁੰਦੇ ਹਨ। ਜਿਸ ‘ਚ ਪਹਿਲਾ ਅੰਕ ਭਾਰਤੀ ਖੇਤਰ ਬਾਰੇ ,ਦੂਜਾ ਉਪ-ਖੇਤਰ, ਤੀਜਾ ਜ਼ਿਲ੍ਹਾ ਅਤੇ ਚੌਥਾ ਡਾਕ ਘਰ ਬਾਰੇ ਜਾਣਕਾਰੀ ਦਿੰਦਾ ਹੈ। ਭਾਰਤ ਵਿਚ ਕੁੱਲ 9 ਡਾਕ ਜ਼ੋਨ ਹਨ।

ਚਿੱਠੀਆਂ ਗੱਲਬਾਤ ਦਾ ਜ਼ਰੀਆ ਹੋਣ ਦੇ ਨਾਲ -ਨਾਲ ਹੱਦਾਂ-ਸਰਹੱਦਾਂ ਤੋਂ ਪਾਰ ਵਸਦੇ ਲੋਕਾਂ ਨਾਲ ਸਾਂਝ ਪਾਉਣ ਦਾ ਬਹੁਤ ਹੀ ਸੋਹਣਾ ਜ਼ਰੀਆ ਹੈ। ਮੈਨੂੰ ਅੱਜ ਵੀ ਯਾਦ ਨੇ ਮੇਰੇ ਬਚਪਨ ਦੇ ਉਹ ਦਿਨ ਜਦੋਂ ਮੇਰੇ ਦਾਦੀ ਜੀ ਮੇਰੇ ਸਕੂਲ ਤੋਂ ਵਾਪਸ ਪਰਤਣ ਦੀ ਉਡੀਕ ਬੇਸਬਰੀ ਨਾਲ ਕਰਿਆ ਕਰਦੇ ਸਨ। ਇਹ ਉਡੀਕ ਉਦੋਂ ਹੀ ਹੁੰਦੀ ਸੀ ਜਦੋਂ ਸਾਲ ਛਿਮਾਹੀ ਬਾਅਦ ਸਰਹੱਦੋਂ ਪਾਰ ਵਸਦੀ ਮੇਰੇ ਦਾਦੀ ਦੀ ਭੈਣ ਦੀ ਚਿੱਠੀ ਆਈ ਹੁੰਦੀ ਸੀ। ਮੇਰੇ ਦਾਦੀ ਜੀ ਬੇਚੈਨ ਰਹਿੰਦੇ ਸੀ ਪਾਕਿਸਤਾਨ ਤੋਂ ਆਈ ਉਸ ਚਿੱਠੀ ਨੂੰ ਪੜਾਉਣ ਲਈ ਜੋ 1947 ਦੀ ਤ੍ਰਾਸਦੀ ਵੇਲੇ ਵਿਛੜੀ ਉਸ ਭੈਣ ਵੱਲੋਂ ਭੇਜੀ ਹੁੰਦੀ ਸੀ। ਪੜ੍ਹਦੇ ਹੋਏ ਮੈਨੂੰ ਇੰਝ ਜਾਪਦਾ ਹੁੰਦਾ ਸੀ ਜਿਵੇਂ ਦੋਨੋਂ ਭੈਣਾਂ ਆਹਮੋ-ਸਾਹਮਣੇ ਬੈਠ ਗੱਲਾਂ ਕਰ ਰਹੀਆਂ ਹੋਣ।

ਗੱਲ ਜੇਕਰ ਹਿੰਦੀ ਸਿਨੇਮਾ ਦੀ ਕਰੀਏ ਤਾਂ ਬਹੁਤ ਸਾਰੀਆਂ ਫ਼ਿਲਮਾਂ ‘ਚ ਖ਼ਤਾਂ ਦੀ ਅਹਿਮੀਅਤ ਨੂੰ ਖੂਬਸੂਰਤ ਤਰੀਕੇ ਦੇ ਨਾਲ ਵਿਖਾਇਆ ਗਿਆ ਹੈ। ਬਹੁਤ ਸਾਰੇ ਗੀਤ ਹਨ ਜੋ ਜ਼ਿੰਦਗੀ ‘ਚ ਚਿੱਠੀਆਂ ਦੀ ਖੂਬਸੂਰਤੀ ਨੂੰ ਬਿਆਨ ਕਰਦੇ ਹਨ ਜਿਵੇਂ ਫਿਲਮ ਕੰਨਿਆਦਾਨ ‘ਚ ਮੁਹੰਮਦ ਰਫੀ ਸਾਹਬ ਦਾ ਗਾਇਆ ਖੂਬਸੂਰਤ ਗਾਣਾ ,”ਲਿਖੇ ਜੋ ਖ਼ਤ ਤੁਝੇ ,ਵੋ ਤੇਰੀ ਯਾਦ ਮੈਂ ਹਜ਼ਾਰੋਂ ਰੰਗ ਕੇ ਫੂਲ ਬਣ ਗਏ।” ਫਿਲਮ “ਬਾਰਡਰ” ਇਹਨਾਂ ਚਿੱਠੀਆਂ ਦੀ ਅਹਿਮੀਅਤ ਬਹੁਤ ਸੋਹਣੇ ਅੰਦਾਜ਼ ਚ ਪੇਸ਼ ਕਰਦੀ ਹੈ ਕਿ ਕਿਸ ਤਰ੍ਹਾਂ ਸਰਹੱਦ ਤੇ ਰਾਖੀ ਕਰਦਾ ਇੱਕ ਜਵਾਨ ਆਪਣੇ ਪਰਿਵਾਰ ਦੀ ਸੁੱਖ-ਸਾਂਦ ਜਾਨਣ ਲਈ ਤਾਂਘ ਰੱਖਦਾ ਹੈ। ਇਸੇ ਅਹਿਸਾਸ ਨੂੰ ਲੈਕੇ ਫਿਲਮਾਇਆ ਗਾਣਾ ,”ਸੰਦੇਸ਼ੇ ਆਤੇ ਹੈਂ,ਮੁਝੇ ਤੜਪਾਤੇ ਹੈਂ” ਅੱਜ ਦੇ ਦੌਰ ਚ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।ਪ੍ਰਦੇਸਾਂ ਚ ਵਸਦੇ ਪੁੱਤ ਦੁਆਰਾ ਮਾਂ ਨੂੰ ਭੇਜੀ ਚਿੱਠੀ ,ਪ੍ਰੇਮੀ ਲਈ ਪ੍ਰੇਮਿਕਾ ਦੀ ਚਿੱਠੀ ਬੇਰੰਗ ਜ਼ਿੰਦਗੀ ‘ਚ ਤਾਜ਼ਾ ਰੂਹ ਭਰਦੀ ਹੈ।

ਰਿਸ਼ਤਿਆਂ ‘ਚ ਰੂਹ ਤੇ ਮਨੁੱਖਤਾ ਨੂੰ ਹੁੰਗਾਰਾ ਦਿੰਦੀ ਇੱਕ ਚਿੱਠੀ ਅਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਆਪਣੀ ਧੀ ਇੰਦਰਾ ਨੂੰ ਲਿਖੀ ਗਈ ਸੀ।ਨਹਿਰੂ ਜੀ ਨੇ ਸਾਲ 1928 ‘ਚ ਜੇਲ ਵਿੱਚੋ ਇਹ ਚਿੱਠੀ ਲਿਖੀ ਸੀ ,ਉਦੋਂ ਇੰਦਰਾ ਗਾਂਧੀ ਦੀ ਉਮਰ ਸਿਰਫ 10 ਸਾਲ ਸੀ। ਇਸ ਚਿੱਠੀ ਵਿੱਚ ਉਹਨਾਂ ਆਪਣੀ ਧੀ ਇੰਦਰਾ ਨੂੰ ਦੁਨੀਆਂ ‘ਚ ਵਿਚਰਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜਕੇ ਚੱਲਣ ਦੀ ਸਲਾਹ ਦਿੰਦਿਆਂ ਆਪਣੇ ਮੂਲ ਨੂੰ ਪਛਾਣਨ ਦੀ ਗੱਲ ਵੀ ਆਖੀ।

ਸਾਲ 2016 ‘ਚ ਬਾਲੀਵੁੱਡ ਸਟਾਰ ਅਮਿਤਾਭ ਬਚਨ ਨੇ ਆਪਣੀ ਪੋਤਰੀ ਅਰਾਧਿਆ ਨੂੰ ਇੱਕ ਚਿੱਠੀ ਲਿਖੀ ਜੋ ਸੋਸ਼ਲ ਮੀਡਿਆ ਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਔਰਤਾਂ ਦੀ ਅਜੋਕੀ ਸਥਿਤੀ ਨੂੰ ਵੇਖਦੇ ਹੋਏ ਆਪਣੀ ਪੋਤਰੀ ਨੂੰ ਆਪਣੇ ਖੰਭਾਂ ਦੁਆਰਾ ਉਡਾਰੀ ਭਰਨ ਤੋਂ ਇਲਾਵਾ ਆਪਣੇ ਫੈਸਲੇ ਖੁਦ ਲੈਣ ਦੀ ਗੱਲ ਸਮਝਾਉਂਦਿਆਂ ਬਾਕੀ ਕੁੜੀਆਂ ਨੂੰ ਵੀ ਆਪਣੇ ਹੱਕ ਪਛਾਨਣ ਦਾ ਹੌਸਲਾ ਦਿੱਤਾ।

ਦੁੱਖ ਹੋਵੇ ਭਾਵੇ ਸੁੱਖ ਹਰ ਭਾਵ ਨੂੰ ਚਿੱਠੀ ਦੁਆਰਾ ਪੇਸ਼ ਕਰਨਾ ਬਹੁਤ ਹੀ ਪਿਆਰਾ ਜ਼ਰੀਆ ਹੈ। ਪਰ ਅੱਜ ਸ਼ਾਇਦ ਇਸਦਾ ਰੁਝਾਨ ਘਟ ਰਿਹਾ ਹੈ। ਪਰ ਫਿਰ ਵੀ ਹਰ ਸਾਲ 59 ਮਿਲੀਅਨ ਲੋਕ ਇਸਦੀ ਵਰਤੋਂ ਕਰਦੇ ਹਨ। ਜੋ ਕਿ ਪਿਛਲੇ ਦਹਾਕੇ ਵਿੱਚ ਇੱਕੀ ਫ਼ੀਸਦੀ ਕਮੀ ਆਈ ਹੈ। ਪਰ ਦਿਲ ਕਰਦਾ ਹੈ ਮੁੜ ਤੋਂ ਇਹਨਾਂ ਵਿਸਰੀਆਂ ਯਾਦਾਂ ਨੂੰ ਸਮੇਟਿਆ ਜਾਵੇ ਪਰ ਮੁਕਾਬਲੇ ਅਤੇ ਤੇਜ਼ੀ ਦੇ ਇਸ ਦੌਰ ‘ਚ ਸ਼ਾਇਦ ਹੀ ਕਹਿਣਾ ਸਹੀ ਹੋਵੇਗਾ |

“ਖ਼ਤ ਜੋ ਲਿਖਾ ਮੈਂਨੇ ਇਨਸਾਨੀਅਤ ਕੇ ਪਤੇ ਪਰ,
ਡਾਕੀਆ ਹੀ ਚਲ ਬਸਾ ਸ਼ਹਿਰ ਢੂੰਢਤੇ-ਢੂੰਢਤੇ।”

The post ਮੋਬਾਈਲ, ਈ-ਮੇਲ ਦੇ ਯੁੱਗ ‘ਚ ਅੱਜ ਵੀ ਜਾਰੀ ਹੈ ਦੇਸ਼ ਦੀ ਵਿਰਾਸਤ “ਚਿੱਠੀਆਂ ਲਿਖਣ” ਦਾ ਸਿਲਸਿਲਾ appeared first on TheUnmute.com - Punjabi News.

Tags:
  • east-india-company
  • featured-post
  • history-of-indian-post
  • mujhe-tarpate-hain
  • punjab-culture
  • punjab-enws
  • sandeshe-aate-hain
  • what-is-pincode
  • writing-letters

ਪੰਜਾਬ ਵੀ ਕਰੇਗਾ G-20 ਸੰਮੇਲਨ ਦੀ ਮੇਜ਼ਬਾਨੀ, ਇਸ ਇਤਿਹਾਸਿਕ ਸ਼ਹਿਰ 'ਚ ਹੋਣਗੇ ਪ੍ਰੋਗਰਾਮ

Monday 10 October 2022 10:09 AM UTC+00 | Tags: amrisar australia brazil breaking-news canada chief-minister-bhagwant-singh-mann china france g-20-summit germany india indonesia italy japan mexico news punjab-g-20-summit-meeting russia saudi-arabia south-africa south-korea the-unmute-breaking-news the-unmute-punjab turkey uk usa-and-the-european-union

ਚੰਡੀਗੜ੍ਹ 10 ਅਕਤੂਬਰ 2022: ਦੁਨੀਆ ਦੇ 19 ਵੱਡੇ ਦੇਸ਼ਾਂ ਦੀ G-20 ਸੰਮੇਲਨ (G-20 summit) ਦੀ ਪ੍ਰਧਾਨਗੀ ਇਸ ਸਾਲ 1 ਦਸੰਬਰ ਤੋਂ ਲੈ ਕੇ 30 ਨਵੰਬਰ ਤੱਕ ਭਾਰਤ ਕਰਨ ਜਾ ਰਿਹਾ ਹੈ । ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ "ਅਗਲੇ ਸਾਲ ਭਾਰਤ ਵਿੱਚ G-20 ਸੰਮੇਲਨ ਹੋਣ ਜਾ ਰਿਹਾ ਹੈ ਤੇ ਮਾਣ ਵਾਲੀ ਗੱਲ ਇਹ ਹੈ ਕਿ ਪੰਜਾਬ ਵੀ ਇਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ | ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਮਾਰਚ 2023 'ਚ ਪ੍ਰੋਗਰਾਮ ਹੋਣਗੇ | ਅੱਜ ਅਫ਼ਸਰਾਂ ਨਾਲ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ ਤੇ ਤਿਆਰੀਆਂ ਦੀ ਨਿਗਰਾਨੀ ਲਈ ਇੱਕ ਕੈਬਨਿਟ ਸਬ-ਕਮੇਟੀ ਵੀ ਬਣਾਈ ਗਈ ਹੈ |

ਅਗਲੇ ਸਾਲ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਜੀ-20 ਸਮੂਹ ਦੇ ਸਰਕਾਰਾਂ ਅਤੇ ਸਰਕਾਰਾਂ ਦੇ ਮੁਖੀਆਂ ਦਾ ਸਿਖਰ ਸੰਮੇਲਨ ਹੋਵੇਗਾ।ਜੀ-20 ਸਮੂਹ ਵਿੱਚ 19 ਦੇਸ਼ਾਂ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਦੱਖਣ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਕੇ, ਯੂਐਸਏ ਅਤੇ ਯੂਰਪੀਅਨ ਯੂਨੀਅਨ. ਜੀ-20 ਦੇਸ਼ ਸ਼ਾਮਲ ਹਨ |

ਇਹ ਸਮੂਹ ਗਲੋਬਲ ਜੀਡੀਪੀ ਦਾ 85 ਪ੍ਰਤੀਸ਼ਤ, ਅੰਤਰਰਾਸ਼ਟਰੀ ਵਪਾਰ ਦਾ 75 ਪ੍ਰਤੀਸ਼ਤ ਅਤੇ ਵਿਸ਼ਵ ਆਬਾਦੀ ਦਾ ਦੋ ਤਿਹਾਈ ਹਿੱਸਾ ਰੱਖਦਾ ਹੈ, ਜੋ ਇਸਨੂੰ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਇੱਕ ਪ੍ਰਮੁੱਖ ਮੰਚ ਬਣਾਉਂਦਾ ਹੈ।ਭਾਰਤ 1 ਦਸੰਬਰ 2022 ਨੂੰ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਅਰਥਵਿਵਸਥਾ ਵਾਲੇ 20 ਦੇਸ਼ਾਂ ਦੇ ਜੀ-20 ਸਮੂਹ ਦਾ ਚੇਅਰਮੈਨ ਬਣਿਆ ਹੈ। 30 ਨਵੰਬਰ, 2023 ਤੱਕ ਇੱਕ ਸਾਲ ਦੇ ਕਾਰਜਕਾਲ ਵਿੱਚ ਦੇਸ਼ ਭਰ ਵਿੱਚ 200 ਤੋਂ ਵੱਧ ਜੀ-20 ਬੈਠਕਾਂ ਹੋਣਗੀਆਂ।

The post ਪੰਜਾਬ ਵੀ ਕਰੇਗਾ G-20 ਸੰਮੇਲਨ ਦੀ ਮੇਜ਼ਬਾਨੀ, ਇਸ ਇਤਿਹਾਸਿਕ ਸ਼ਹਿਰ ‘ਚ ਹੋਣਗੇ ਪ੍ਰੋਗਰਾਮ appeared first on TheUnmute.com - Punjabi News.

Tags:
  • amrisar
  • australia
  • brazil
  • breaking-news
  • canada
  • chief-minister-bhagwant-singh-mann
  • china
  • france
  • g-20-summit
  • germany
  • india
  • indonesia
  • italy
  • japan
  • mexico
  • news
  • punjab-g-20-summit-meeting
  • russia
  • saudi-arabia
  • south-africa
  • south-korea
  • the-unmute-breaking-news
  • the-unmute-punjab
  • turkey
  • uk
  • usa-and-the-european-union

ਪੰਜਾਬ ਸਰਕਾਰ ਵਲੋਂ ਸੁਪਰਵਾਈਜ਼ਰ ਦੀ ਸਿਲੈਕਸ਼ਨ ਲਈ ਆਂਗਣਵਾੜੀ ਵਰਕਰਾਂ ਤੋਂ ਅਰਜ਼ੀਆਂ ਦੀ ਮੰਗ

Monday 10 October 2022 10:19 AM UTC+00 | Tags: aam-aadmi-party anganwadi-workers anganwadi-workers-of-punjab anganwadi-workers-punjab breaking-news cm-bhagwant-mann dr-baljit-kaur news punjab-government punjab-news the-unmute-breaking-news the-unmute-punjabi-news women-and-child-development-dr-baljit-kaur

ਚੰਡੀਗੜ੍ਹ 10 ਅਕਤੂਬਰ 2022: ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ (Anganwadi workers) ਵਿੱਚ ਸੁਪਰਵਾਈਜਰ ਦੀ ਸਿਲੈਕਸ਼ਨ ਕਰਨ ਲਈ ਪੰਜਾਬ ਰਾਜ ਦੀਆਂ ਆਂਗਣਵਾੜੀ ਵਰਕਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਵਿੱਚ ਚਲਾਏ ਜਾ ਰਹੇ ਆਂਗਣਵਾੜੀ ਸੈਂਟਰਾਂ ਵਿੱਚ ਕੰਮ ਕਰ ਰਹੀਆ ਆਂਗਣਵਾੜੀ ਵਰਕਰਾਂ ਵਿੱਚੋਂ ਸੁਪਰਵਾਈਜਰ ਦੀ ਸਿਲੈਕਸ਼ਨ ਕਰਨ ਲਈ ਆਂਗਣਵਾੜੀ ਵਰਕਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਸਿਲੈਕਸ਼ਨ ਅਧੀਨ ਰਾਜ ਸਰਕਾਰ ਦੀ ਰਾਖਵਾਂਕਰਨ ਪਾਲਿਸੀ ਅਨੁਸਾਰ ਰਿਜ਼ਰਵੇਸ਼ਨ ਦਾ ਲਾਭ ਦਿੱਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਆਂਗਣਵਾੜੀ ਵਰਕਰ ਜੋ ਅਰਜ਼ੀ ਦੇਣਾ ਚਾਹੁੰਦੀਆਂ ਹਨ, ਉਹ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫਤਰ ਵਿਖੇ 21 ਅਕਤੂਬਰ 2022 ਤੱਕ ਅਰਜੀਆਂ ਦੇ ਸਕਦੀਆਂ ਹਨ। ਮਿੱਥੇ ਸਮੇਂ ਤੋਂ ਬਾਅਦ ਪ੍ਰਾਪਤ ਅਰਜ਼ੀਆਂ ਤੇ ਵਿਚਾਰ ਨਹੀ ਕੀਤਾ ਜਾਵੇਗਾ।

The post ਪੰਜਾਬ ਸਰਕਾਰ ਵਲੋਂ ਸੁਪਰਵਾਈਜ਼ਰ ਦੀ ਸਿਲੈਕਸ਼ਨ ਲਈ ਆਂਗਣਵਾੜੀ ਵਰਕਰਾਂ ਤੋਂ ਅਰਜ਼ੀਆਂ ਦੀ ਮੰਗ appeared first on TheUnmute.com - Punjabi News.

Tags:
  • aam-aadmi-party
  • anganwadi-workers
  • anganwadi-workers-of-punjab
  • anganwadi-workers-punjab
  • breaking-news
  • cm-bhagwant-mann
  • dr-baljit-kaur
  • news
  • punjab-government
  • punjab-news
  • the-unmute-breaking-news
  • the-unmute-punjabi-news
  • women-and-child-development-dr-baljit-kaur

ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਕੁਲਦੀਪ ਧਾਲੀਵਾਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ

Monday 10 October 2022 10:41 AM UTC+00 | Tags: aam-aadmi-party bhagwant-mann breaking-news cm-bhagwant-mann giani-harpreet-singh jathedar-of-sri-akal-takht kuldeep-singh-dhaliwal news punjab-agriculture-minister the-unmute-breaking-news the-unmute-punjabi-news

ਚੰਡੀਗੜ੍ਹ 10 ਅਕਤੂਬਰ 2022: ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੂੰ ਅਪੀਲ ਕੀਤੀ ਕਿ ਸਿੱਖ ਕਿਸਾਨ ਨੂੰ ਪਰਾਲੀ ਨਾ ਸਾੜਨ ਲਈ ਕਹਿਣ | ਜਿਸ ਨਾਲ ਪਰਾਲੀ ਸਾੜਨ ਨਾਲ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਾਅ ਹੋ ਸਕੇ। ਜਿਕਰਯੋਗ ਹੈ ਕਿ ਪੰਜਾਬ ਵਿਚ ਪਰਾਲੀ ਸਾੜਨ ਦਾ ਮੁੱਦਾ ਗੰਭੀਰ ਬਣਿਆ ਹੋਇਆ ਹੈ | ਇਸ ਮੁੱਦੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਵਿਚ ਵੀ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ |

May be an image of text that says "Kuldeep Singh Dhaliwal ਸਿੰਘ ਧਾਲੀਵਾਲ No. 0172-2740788 Rural Dev. Panchayats Agriculture Farmers' NRI Affairs Minister, Punjab ਪੇਂਡੂ ਵਿਕਾਸ ਤੇ ਪੰਚਾਇਤ ਤੇਖੇਤੀਬਾੜੀ ਅਤੇ ਕਿਸਾਨ ਭਲਾਈ, ਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ, ਪੰਜਾਬ ਸਤਿਕਾਰਯੋਗ ਸਾਹਿਬ Dated, ਵਾਹਿਗੁਰੂ ਬੇਨਤੀ ਰਖਵਾਲੀ ਖਿਡਾਵੇ ਸਮਾਨ ਵਿਖਾਉਂਦੇ ਪਰਾਲੀ ਬਗੈਰ ਗਲਘੋਟੂ ਧੂੰਆਂ ਮਨੁੱਖੀ ਸਿਹਤ ਕਾਰਨ ਤਾਵਰਣ ਸਾਬਤ ਵਿੱਚ ਗਈ ਗੰਧਲਾ ਪਲੀਤ ਸਾਹ ਸਨਮੁਖ ਨੂੰਪ੍ਰਨਾ ਦਿਉ ਉਪਦੇਸ਼ ਆਉਣ ਵਾਲੀਆਂ ਪੁਸ਼ਤਾਂ ਵਿਸ਼ੇਸ਼ ਕਰਕੇ ਗੁਰੂ ਨਾਨਕ ਨਾਮ ਲੇਵਾ ਲਾਉਣ| ਅਗਵਾਈ ਪੌਣ, ਪਾਣੀ ਧਰਤੀ ਵਾਤਾਵਰਣ ਸੰਭਾਲੀਏ ਧਾਲੀਵਾਲ) ਖੇਤੀਬਾੜੀ, Office Address: Room No. 20, 3th Floor, Punjab Civil Secretariat, Sector-1, Chandigarh-160001 ਦਫ਼ਤਰੀ ਪਤਾ: ਕਮਰਾ 20, ਤੀਜੀ ਮੰਜ਼ਿਲ, ਪੰਜਾਬ ਸਿਵਲ ਸੱਕਤਰੇਤ, ਸੈਕਟਟਰ-1, ਚੰਡੀਗੜ੍ਹ-160001 ਪੰਜਾਬ"

The post ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਕੁਲਦੀਪ ਧਾਲੀਵਾਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • giani-harpreet-singh
  • jathedar-of-sri-akal-takht
  • kuldeep-singh-dhaliwal
  • news
  • punjab-agriculture-minister
  • the-unmute-breaking-news
  • the-unmute-punjabi-news

ਬੈਂਕਾਂ ਤੇ ਵਿੱਤੀ ਸੰਕਟਾਂ 'ਤੇ ਖੋਜ ਲਈ ਅਮਰੀਕਾ ਦੇ ਤਿੰਨ ਅਰਥਸ਼ਾਸਤਰੀਆਂ ਨੂੰ ਮਿਲਿਆ ਨੋਬਲ ਪੁਰਸਕਾਰ

Monday 10 October 2022 10:54 AM UTC+00 | Tags: alfred-nobel ben-s-bernanke breaking-news douglas-w-diamond economics-nobel-2022 news philip-h-dybvig royal-swedish-academy-of-sciences the-unmute-breaking-news the-unmute-punjabi-news

ਚੰਡੀਗੜ੍ਹ 10 ਅਕਤੂਬਰ 2022: ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਅਰਥ ਸ਼ਾਸਤਰ ਲਈ 2022 ਦੇ ਨੋਬਲ ਪੁਰਸਕਾਰ (Economics Nobel 2022) ਦਾ ਐਲਾਨ ਕੀਤਾ ਹੈ। ਅਲਫ੍ਰੇਡ ਨੋਬਲ ਦੀ ਯਾਦ ਵਿੱਚ, ਬੈਂਕਾਂ ਅਤੇ ਵਿੱਤੀ ਸੰਕਟਾਂ ‘ਤੇ ਖੋਜ ਲਈ ਬੈਨ ਐਸ. ਬਰਨਾਨਕੇ, ਡਗਲਸ ਡਬਲਯੂ. ਡਾਇਮੰਡ ਅਤੇ ਫਿਲਿਪ ਐਚ. ਡਾਇਬਵਿਗ ਨੂੰ 2022 ਦਾ ਸਵਰੀਗੇਸ ਰਿਕਸਬੈਂਕ ਪੁਰਸਕਾਰ ਦਿੱਤਾ ਗਿਆ ਹੈ।

ਪੁਰਸਕਾਰਾਂ ਦੀ ਘੋਸ਼ਣਾ ਕਰਦੇ ਹੋਏ, ਕਮੇਟੀ ਨੇ ਕਿਹਾ ਕਿ ਤਿੰਨ ਪੁਰਸਕਾਰ ਜੇਤੂਆਂ ਨੇ ਅਰਥਵਿਵਸਥਾ ਵਿੱਚ ਬੈਂਕਾਂ ਦੀ ਭੂਮਿਕਾ ਬਾਰੇ ਸਾਡੀ ਸਮਝ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ, ਖਾਸ ਕਰਕੇ ਵਿੱਤੀ ਸੰਕਟ ਦੌਰਾਨ। ਉਸਦੀ ਖੋਜ ਵਿੱਚ ਇੱਕ ਮਹੱਤਵਪੂਰਨ ਖੋਜ ਇਹ ਹੈ ਕਿ ਬੈਂਕਾਂ ਦੇ ਪਤਨ ਤੋਂ ਬਚਣਾ ਕਿਉਂ ਜ਼ਰੂਰੀ ਹੈ?

The post ਬੈਂਕਾਂ ਤੇ ਵਿੱਤੀ ਸੰਕਟਾਂ ‘ਤੇ ਖੋਜ ਲਈ ਅਮਰੀਕਾ ਦੇ ਤਿੰਨ ਅਰਥਸ਼ਾਸਤਰੀਆਂ ਨੂੰ ਮਿਲਿਆ ਨੋਬਲ ਪੁਰਸਕਾਰ appeared first on TheUnmute.com - Punjabi News.

Tags:
  • alfred-nobel
  • ben-s-bernanke
  • breaking-news
  • douglas-w-diamond
  • economics-nobel-2022
  • news
  • philip-h-dybvig
  • royal-swedish-academy-of-sciences
  • the-unmute-breaking-news
  • the-unmute-punjabi-news

ਰੂਸ-ਕ੍ਰੀਮੀਆ ਨੂੰ ਜੋੜਨ ਵਾਲੇ ਰੇਲਵੇ ਪੁਲ 'ਤੇ ਧਮਾਕਾ ਇੱਕ ਅੱਤਵਾਦੀ ਹਮਲਾ ਸੀ: ਪੁਤਿਨ

Monday 10 October 2022 11:03 AM UTC+00 | Tags: airbase-in-crimea aircraft-russia breaking-news crimea-bridge kerch kerch-bridge news president-vladimir-putin putin railway-bridge railway-bridge-connecting-russia-with-crimea russia russian-president-vladimir-putin sports-news the-unmute-breaking-news the-unmute-punjabi-news ukraine ukraine-russia ukraine-russia-war ukraine-russia-war-conflict

ਚੰਡੀਗੜ੍ਹ 10 ਅਕਤੂਬਰ 2022: ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਨੇ ਰੂਸ-ਕ੍ਰੀਮੀਆ ਨੂੰ ਜੋੜਨ ਵਾਲੇ ਕੇਰਚ ਰੇਲ-ਰੋਡ ਪੁਲ ਦੇ ਧਮਾਕੇ ਬਾਰੇ ਜਾਂਚਕਰਤਾਵਾਂ ਨਾਲ ਮੀਟਿੰਗ ਕੀਤੀ। ਪੁਤਿਨ ਨੇ ਜਾਂਚ ਕਮੇਟੀ ਦੇ ਚੇਅਰਮੈਨ ਅਲੈਗਜ਼ੈਂਡਰ ਬੈਸਟਰਿਕਿਨ ਨਾਲ ਕ੍ਰੀਮੀਆ ਪੁਲ ‘ਤੇ ਹਮਲੇ ਦੇ ਸਾਰੇ ਮਹੱਤਵਪੂਰਨ ਨੁਕਤਿਆਂ ‘ਤੇ ਚਰਚਾ ਕੀਤੀ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪੁਲ ਨੂੰ ਧਮਾਕਾ ਕਰਨ ਦੀ ਕਾਰਵਾਈ ਇੱਕ ਅੱਤਵਾਦੀ ਹਮਲਾ ਸੀ। ਯੂਕਰੇਨ ਦੀ ਖੁਫੀਆ ਸੰਸਥਾ ਨੇ ਸਾਰਾ ਬਲੂਪ੍ਰਿੰਟ ਤਿਆਰ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਤਿਨ ਨੇ ਕਿਹਾ ਕਿ ਇਹ ਹਮਲਾ ਇੱਕ ਅੱਤਵਾਦੀ ਕਾਰਵਾਈ ਸੀ ਅਤੇ ਇਸ ਦਾ ਉਦੇਸ਼ ਨਾਗਰਿਕ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਸੀ।

ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲਾ ਕਰਚ ਰੇਲਵੇ ਪੁਲ (Kerch bridge) ਇੱਕ ਜਬਰਦਸ਼ਤ ਧਮਾਕੇ ਤੋਂ ਬਾਅਦ ਤਬਾਹ ਹੋ ਗਿਆ। ਇਸ ਧਮਾਕੇ 'ਚ ਤਿੰਨ ਜਣਿਆਂ ਦੀ ਮੌਤ | ਇਸ ਪੁਲ ਨੂੰ ਕ੍ਰੀਮੀਆ 'ਤੇ ਰੂਸ ਦੇ ਕਬਜ਼ੇ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। 2014 ਵਿੱਚ ਕ੍ਰੀਮੀਆ ਨੂੰ ਰੂਸ ਨੇ ਆਪਣੇ ਨਾਲ ਮਿਲਾ ਲਿਆ ਸੀ। ਰੂਸ ਇਸ ਪੁਲ ਰਾਹੀਂ ਯੂਕਰੇਨ ਯੁੱਧ ਲਈ ਫੌਜੀ ਸਾਜ਼ੋ-ਸਾਮਾਨ ਭੇਜ ਰਿਹਾ ਹੈ।

The post ਰੂਸ-ਕ੍ਰੀਮੀਆ ਨੂੰ ਜੋੜਨ ਵਾਲੇ ਰੇਲਵੇ ਪੁਲ ‘ਤੇ ਧਮਾਕਾ ਇੱਕ ਅੱਤਵਾਦੀ ਹਮਲਾ ਸੀ: ਪੁਤਿਨ appeared first on TheUnmute.com - Punjabi News.

Tags:
  • airbase-in-crimea
  • aircraft-russia
  • breaking-news
  • crimea-bridge
  • kerch
  • kerch-bridge
  • news
  • president-vladimir-putin
  • putin
  • railway-bridge
  • railway-bridge-connecting-russia-with-crimea
  • russia
  • russian-president-vladimir-putin
  • sports-news
  • the-unmute-breaking-news
  • the-unmute-punjabi-news
  • ukraine
  • ukraine-russia
  • ukraine-russia-war
  • ukraine-russia-war-conflict

Ukraine: ਯੂਕਰੇਨ ਦੀ ਰਾਜਧਾਨੀ ਸਮੇਤ ਕਈ ਸ਼ਹਿਰਾਂ 'ਚ ਮਿਜ਼ਾਈਲ ਹਮਲਾ, ਸੈਂਕੜੇ ਲੋਕਾਂ ਦੀ ਮੌਤ ਦਾ ਖਦਸਾ

Monday 10 October 2022 11:15 AM UTC+00 | Tags: breaking-news kyiv president-zelensky putin putin-over-russian putin-russian russia russian-army russia-ukraine-crisis russia-ukraine-war the-unmute-punjabi-news ukraine ukraines-president-volodymyr-zelensky ukraines-president-zelensky volodymyr-zelensky

ਚੰਡੀਗੜ੍ਹ 10 ਅਕਤੂਬਰ 2022: ਯੂਕਰੇਨ (Ukraine) ਤੇ ਰੂਸ ਵਿਚ ਇੱਕ ਵਾਰ ਇਰ ਤਣਾਅ ਵਧਦਾ ਜਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ ਵਿੱਚ ਮਿਜ਼ਾਈਲਾਂ ਦੇ ਜ਼ੋਰਦਾਰ ਧਮਾਕੇ ਸੁਣੇ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਧਮਾਕੇ ‘ਚ ਸੈਂਕੜੇ ਲੋਕਾਂ ਦੀ ਮੌਤ ਖਦਸਾ ਜਤਾਇਆ ਜਾ ਰਿਹਾ ਹੈ ਅਤੇ ਕਈ ਜ਼ਖਮੀ ਹੋਏ ਹਨ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦਾ ਅਧਿਕਾਰਤ ਅੰਕੜਾ ਸਾਹਮਣੇ ਨਹੀਂ ਆਇਆ ਹੈ ਪਰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਰਾਸ਼ਟਰਪਤੀ ਜ਼ੇਲੇਂਸਕੀ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ।

ਇੱਕ ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਕਈ ਸ਼ਹਿਰਾਂ ਦੀਆਂ ਇਮਾਰਤਾਂ ਤੋਂ ਕਾਲੇ ਧੂੰਏਂ ਦੇ ਗੁਬਾਰ ਨਿਕਲਦੇ ਦੇਖੇ ਗਏ ਹਨ, ਰੂਸ (Russia) ਨੇ ਯੂਕਰੇਨ ਵਿੱਚ ਤਬਾਹੀ ਮਚਾਉਣ ਲਈ 12 ਆਤਮਘਾਤੀ ਈਰਾਨੀ ਡਰੋਨ ਭੇਜੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਜ਼ੇਲੇਂਸਕੀ ਦੇ ਦਫਤਰ ‘ਤੇ ਵੀ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਹਮਲੇ ‘ਚ ਕਈ ਜਣਿਆਂ ਦੇ ਮਾਰੇ ਜਾਣ ਦੀ ਖਬਰ ਹੈ।

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਪੂਰੇ ਯੂਕਰੇਨ ਵਿੱਚ ਹੋਏ ਧਮਾਕਿਆਂ ਵਿੱਚ ਕਈ ਜਣੇ ਮਾਰੇ ਗਏ ਅਤੇ ਜ਼ਖਮੀ ਹੋਏ ਹਨ। ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਸਾਨੂੰ ਤਬਾਹ ਕਰਨ ਅਤੇ ਧਰਤੀ ਦੇ ਨਕਸ਼ੇ ਤੋਂ ਸਾਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ |

The post Ukraine: ਯੂਕਰੇਨ ਦੀ ਰਾਜਧਾਨੀ ਸਮੇਤ ਕਈ ਸ਼ਹਿਰਾਂ ‘ਚ ਮਿਜ਼ਾਈਲ ਹਮਲਾ, ਸੈਂਕੜੇ ਲੋਕਾਂ ਦੀ ਮੌਤ ਦਾ ਖਦਸਾ appeared first on TheUnmute.com - Punjabi News.

Tags:
  • breaking-news
  • kyiv
  • president-zelensky
  • putin
  • putin-over-russian
  • putin-russian
  • russia
  • russian-army
  • russia-ukraine-crisis
  • russia-ukraine-war
  • the-unmute-punjabi-news
  • ukraine
  • ukraines-president-volodymyr-zelensky
  • ukraines-president-zelensky
  • volodymyr-zelensky

Women'S Asia Cup: ਥਾਈਲੈਂਡ ਨੂੰ ਹਰਾ ਕੇ ਭਾਰਤੀ ਟੀਮ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਪਹੁੰਚੀ

Monday 10 October 2022 11:28 AM UTC+00 | Tags: asia-cup bcci cricket-news icc indian-team indian-team-cricket ind-w-vs-sl-w-t20 ndia-defeated-thailand news sports-latest-news sports-news sri-lanka sri-lankan-team t20-asia-cup the-indian-womens-team the-unmute-breaking-news the-unmute-latest-update the-unmute-news womens-asia-cup womens-asia-cup-2022

ਚੰਡੀਗੜ੍ਹ 10 ਅਕਤੂਬਰ 2022: (IND-W vs THAI-W) ਮਹਿਲਾ ਏਸ਼ੀਆ ਕੱਪ 2022 ‘ਚ ਭਾਰਤ ਨੇ ਆਖਰੀ ਗਰੁੱਪ ਮੈਚ ਥਾਈਲੈਂਡ (Thailand)  ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ | ਭਾਰਤੀ ਟੀਮ ( Indian team ) ਸੈਮੀਫਾਈਨਲ ‘ਚ ਪਹੁੰਚ ਗਈ ਹੈ। ਇੱਥੇ ਭਾਰਤ ਦਾ ਸਾਹਮਣਾ ਬੰਗਲਾਦੇਸ਼ ਜਾਂ ਥਾਈਲੈਂਡ ਦੀ ਟੀਮ ਨਾਲ ਹੋ ਸਕਦਾ ਹੈ। ਭਾਰਤ ਨੇ ਆਪਣੇ ਛੇ ਗਰੁੱਪ ਮੈਚਾਂ ਵਿੱਚੋਂ ਪੰਜ ਜਿੱਤੇ ਹਨ ਅਤੇ ਅੰਕ ਸੂਚੀ ਵਿੱਚ ਸਿਖਰ 'ਤੇ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਥਾਈਲੈਂਡ ਦੀ ਟੀਮ ਨੇ ਭਾਰਤ ਦੇ ਸਾਹਮਣੇ ਸਿਰਫ 38 ਦੌੜਾਂ ਦਾ ਟੀਚਾ ਰੱਖਿਆ ਸੀ ਅਤੇ ਭਾਰਤੀ ਟੀਮ ਨੇ ਛੇ ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ।

The post Women'S Asia Cup: ਥਾਈਲੈਂਡ ਨੂੰ ਹਰਾ ਕੇ ਭਾਰਤੀ ਟੀਮ ਏਸ਼ੀਆ ਕੱਪ ਦੇ ਸੈਮੀਫਾਈਨਲ ‘ਚ ਪਹੁੰਚੀ appeared first on TheUnmute.com - Punjabi News.

Tags:
  • asia-cup
  • bcci
  • cricket-news
  • icc
  • indian-team
  • indian-team-cricket
  • ind-w-vs-sl-w-t20
  • ndia-defeated-thailand
  • news
  • sports-latest-news
  • sports-news
  • sri-lanka
  • sri-lankan-team
  • t20-asia-cup
  • the-indian-womens-team
  • the-unmute-breaking-news
  • the-unmute-latest-update
  • the-unmute-news
  • womens-asia-cup
  • womens-asia-cup-2022

ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਜਿੱਤਿਆ "ਆਈ.ਸੀ.ਸੀ. ਪਲੇਅਰ ਆਫ ਦਿ ਮੰਥ" ਦਾ ਪੁਰਸਕਾਰ

Monday 10 October 2022 11:40 AM UTC+00 | Tags: bcci breaking-news captain-harmanpreet-kaur cricket cricketnews icc icc-player-of-the-month icc-player-of-the-month-award indian-womens-cricket-team news newsupdates sports the-unmute-breaking-news the-unmute-punjab the-unmute-punjabi-news womenaisacup2022 women-cricket

ਚੰਡੀਗੜ੍ਹ 10 ਅਕਤੂਬਰ 2022: ਸਤੰਬਰ ‘ਚ ਆਪਣੀ ਬੱਲੇਬਾਜ਼ੀ ਵਿੱਚ ਦਬਦਬਾ ਰੱਖਣ ਵਾਲੀ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Harmanpreet Kaur) ਨੇ “ਆਈ.ਸੀ.ਸੀ. ਪਲੇਅਰ ਆਫ ਦਿ ਮੰਥ” (ICC Player of the Month) ਦਾ ਪੁਰਸਕਾਰ ਜਿੱਤਿਆ ਹੈ। ਪੁਰਸ਼ ਵਰਗ ਵਿੱਚ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਭਾਰਤ ਦੇ ਅਕਸ਼ਰ ਪਟੇਲ ਅਤੇ ਆਸਟਰੇਲੀਆ ਦੇ ਕੈਮਰੂਨ ਗ੍ਰੀਨ ਨੂੰ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ, ਜਦਕਿ ਮਹਿਲਾ ਵਰਗ ਵਿੱਚ ਹਰਮਨਪ੍ਰੀਤ ਕੌਰ ਦੇ ਨਾਲ ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਬੰਗਲਾਦੇਸ਼ ਦੀ ਕਪਤਾਨ ਨਿਗਾਰ ਸੁਲਤਾਨਾ ਵੀ ਦੌੜ ਵਿੱਚ ਸਨ।

ਹਰਮਨਪ੍ਰੀਤ ਨੂੰ ਇਹ ਐਵਾਰਡ ਇੰਗਲੈਂਡ ‘ਚ ਵਨਡੇ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ ਹੈ । ਪੁਰਸਕਾਰ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਕਿਹਾ, ‘ਅਵਾਰਡ ਲਈ ਨਾਮਜ਼ਦ ਹੋਣਾ ਬਹੁਤ ਵੱਡੀ ਗੱਲ ਹੈ ਅਤੇ ਇਸ ਨੂੰ ਜਿੱਤਣਾ ਬਹੁਤ ਵਧੀਆ ਭਾਵਨਾ ਹੈ। ਸਮ੍ਰਿਤੀ ਅਤੇ ਨਿਗਾਰ ਦੇ ਨਾਲ ਨਾਮਜ਼ਦ ਹੋਣ ਤੋਂ ਬਾਅਦ ਜੇਤੂ ਬਣਨਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।

The post ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਜਿੱਤਿਆ “ਆਈ.ਸੀ.ਸੀ. ਪਲੇਅਰ ਆਫ ਦਿ ਮੰਥ” ਦਾ ਪੁਰਸਕਾਰ appeared first on TheUnmute.com - Punjabi News.

Tags:
  • bcci
  • breaking-news
  • captain-harmanpreet-kaur
  • cricket
  • cricketnews
  • icc
  • icc-player-of-the-month
  • icc-player-of-the-month-award
  • indian-womens-cricket-team
  • news
  • newsupdates
  • sports
  • the-unmute-breaking-news
  • the-unmute-punjab
  • the-unmute-punjabi-news
  • womenaisacup2022
  • women-cricket

ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤਾ ਆਪਣਾ "ਆਈਸੀਸੀ ਪਲੇਅਰ ਆਫ ਦਿ ਮੰਥ" ਪੁਰਸਕਾਰ

Monday 10 October 2022 11:58 AM UTC+00 | Tags: bcci breaking-news captain-harmanpreet-kaur cricket icc icc-player-of-the-month-award indian-womens-cricket-team mohammad-rizwan pakistan-cricket-board pakistan-cricket-team pakitstan pcb sports women-cricket

ਚੰਡੀਗੜ੍ਹ 10 ਅਕਤੂਬਰ 2022: ਸਤੰਬਰ ਦੇ ਮਹੀਨੇ ‘ਚ ਆਪਣੇ ਬੱਲੇ ‘ਤੇ ਦਬਦਬਾ ਬਣਾਉਣ ਵਾਲੇ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (Mohammad Rizwan) ਨੇ “ਆਈਸੀਸੀ ਪਲੇਅਰ ਆਫ ਦਿ ਮੰਥ” (ICC Player of the Month” Award) ਦਾ ਐਵਾਰਡ ਜਿੱਤਿਆ ਹੈ। ਪੁਰਸ਼ ਵਰਗ ਵਿੱਚ ਰਿਜ਼ਵਾਨ ਨੇ ਭਾਰਤ ਦੇ ਅਕਸ਼ਰ ਪਟੇਲ ਅਤੇ ਆਸਟਰੇਲੀਆ ਦੇ ਕੈਮਰੂਨ ਗ੍ਰੀਨ ਨੂੰ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ।

ਆਈਸੀਸੀ ਟੀ-20 ਰੈਂਕਿੰਗ ‘ਚ ਨੰਬਰ 1 ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਸਤੰਬਰ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸਤੰਬਰ ਵਿੱਚ, ਉਸਨੇ ਇਸ ਫਾਰਮੈਟ ਵਿੱਚ ਕੁੱਲ 10 ਪਾਰੀਆਂ ਖੇਡੀਆਂ, ਜਿਸ ਵਿੱਚ ਉਸਨੇ 7 ਵਾਰ 50 ਜਾਂ ਵੱਧ ਦੌੜਾਂ ਬਣਾਈਆਂ। ਰਿਜ਼ਵਾਨ ਨੇ ਏਸ਼ੀਆ ਕੱਪ ‘ਚ ਤਿੰਨ ਅਰਧ ਸੈਂਕੜੇ ਲਗਾਏ ਹਨ, ਪਾਕਿਸਤਾਨ ਦੀ ਟੀਮ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਫਾਈਨਲ ‘ਚ ਪਹੁੰਚੀ, ਹਾਲਾਂਕਿ ਪਾਕਿਸਤਾਨ ਇਹ ਖਿਤਾਬ ਨਹੀਂ ਜਿੱਤ ਸਕਿਆ।

ਰਿਜ਼ਵਾਨ ਨੇ ਕਿਹਾ, ”ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਤੁਹਾਡੇ ਹੌਂਸਲੇ ਨੂੰ ਵਧਾਉਂਦੀਆਂ ਹਨ। ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ ਅਤੇ ਆਸਟ੍ਰੇਲੀਆ ‘ਚ ਉਹੀ ਗਤੀ ਬਰਕਰਾਰ ਰੱਖਣਾ ਚਾਹੁੰਦਾ ਹਾਂ। ਮੈਂ ਇਹ ਪੁਰਸਕਾਰ ਪਾਕਿਸਤਾਨ ਦੇ ਲੋਕਾਂ ਨੂੰ ਸਮਰਪਿਤ ਕਰਨਾ ਚਾਹਾਂਗਾ ਜੋ ਹੜ੍ਹਾਂ ਅਤੇ ਜਲਵਾਯੂ ਪਰਿਵਰਤਨ ਤੋਂ ਪ੍ਰਭਾਵਿਤ ਹਨ।

The post ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤਾ ਆਪਣਾ “ਆਈਸੀਸੀ ਪਲੇਅਰ ਆਫ ਦਿ ਮੰਥ” ਪੁਰਸਕਾਰ appeared first on TheUnmute.com - Punjabi News.

Tags:
  • bcci
  • breaking-news
  • captain-harmanpreet-kaur
  • cricket
  • icc
  • icc-player-of-the-month-award
  • indian-womens-cricket-team
  • mohammad-rizwan
  • pakistan-cricket-board
  • pakistan-cricket-team
  • pakitstan
  • pcb
  • sports
  • women-cricket

CM ਭਗਵੰਤ ਮਾਨ ਨੇ ਮਾਰਚ-2023 'ਚ ਪਵਿੱਤਰ ਨਗਰੀ ਅੰਮ੍ਰਿਤਸਰ 'ਚ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

Monday 10 October 2022 12:05 PM UTC+00 | Tags: 20 amrisar australia brazil breaking-news canada chief-minister-bhagwant-singh-mann china france g20-summit g-20-summit g20-summit-punjab germany holy-city-of-amritsar india indonesia italy japan mexico news punjab-g-20-summit-meeting russia saudi-arabia south-africa south-korea the-unmute-breaking-news the-unmute-punjab turkey uk usa-and-the-european-union

ਚੰਡੀਗੜ੍ਹ 10 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਰਚ-2023 ਵਿਚ ਪਾਵਨ ਨਗਰੀ ਅੰਮ੍ਰਿਤਸਰ (Amritsar) ਵਿਖੇ ਹੋਣ ਵਾਲੇ ਵੱਕਾਰੀ ਜੀ-20 ਸੰਮੇਲਨ (G20 summit) ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੀ ਦਫ਼ਤਰ ਵਿਚ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ ਮਾਰਚ ਮਹੀਨੇ ਵਿਚ ਹੋਵੇਗਾ ਅਤੇ ਇਸ ਵਿਚ ਵਿਸ਼ਵ ਦੇ ਮੋਹਰੀ ਮੁਲਕ ਸ਼ਿਰਕਤ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਮਹਾਨ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਣ ਉਤੇ ਸੂਬਾ ਆਪਣੇ ਆਪ ਨੂੰ ਸੁਭਾਗਾ ਸਮਝਦਾ ਹੈ ਜਿਸ ਵਿਚ ਵਿਸ਼ਵ ਭਰ ਦੇ ਪ੍ਰਮੁੱਖ ਦੇਸ਼ ਸਿੱਖਿਆ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਆਲਮੀ ਸਮਾਗਮ ਦੀ ਸਫਲਤਾ ਲਈ ਵਿਆਪਕ ਪੱਧਰ ਉਤੇ ਇਤਜ਼ਾਮ ਕੀਤੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਗਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਪਾਵਨ ਸ਼ਹਿਰ ਨੂੰ ਪੰਜ ਪ੍ਰਮੁੱਖ ਸੈਕਟਰਾਂ ਵਿਚ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਖਤਾ ਪ੍ਰਬੰਧਨ ਲਈ ਸੂਬੇ ਦੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਇਨ੍ਹਾਂ ਸੈਕਟਰਾਂ ਵਿਚ ਤਾਇਨਾਤ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੰਮੇਲਨ ਦੌਰਾਨ ਇਹ ਅਧਿਕਾਰੀ ਹੀ ਆਪੋ-ਆਪਣੇ ਅਧਿਕਾਰ ਖੇਤਰ ਵਿਚ ਸਮੁੱਚੇ ਕਾਰਜ ਨੂੰ ਸੁਚਾਰੂ ਬਣਾਉਣ ਲਈ ਜ਼ਿੰਮੇਵਾਰ ਹੋਣਗੇ।

ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ, ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ., ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ 'ਤੇ ਅਧਾਰਿਤ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ।

ਉਨ੍ਹਾਂ ਕਿਹਾ ਕਿ ਇਹ ਕੈਬਨਿਟ ਸਬ-ਕਮੇਟੀ ਸੰਮੇਲਨ ਦੇ ਰੋਜ਼ਮੱਰਾ ਦੇ ਪ੍ਰਬੰਧਾਂ ਦੀ ਨਿਗਰਾਨੀ ਕਰੇਗੀ ਤਾਂ ਕਿ ਇਸ ਨੂੰ ਨਿਰਵਿਘਨ ਰੂਪ ਵਿਚ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਇਸ ਸੰਮੇਲਨ ਨੂੰ ਬਿਨਾਂ ਕਿਸੇ ਅੜਚਣ ਤੋਂ ਨੇਪਰੇ ਚਾੜ੍ਹਨ ਲਈ ਕੈਬਨਿਟ ਸਬ-ਕਮੇਟੀ ਨੂੰ ਸਹਿਯੋਗ ਕਰਨ ਲਈ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਅਗਵਾਈ ਵਿਚ ਉਚ ਤਾਕਤੀ ਕਮੇਟੀ ਦਾ ਗਠਨ ਕੀਤਾ ਹੈ।

The post CM ਭਗਵੰਤ ਮਾਨ ਨੇ ਮਾਰਚ-2023 ‘ਚ ਪਵਿੱਤਰ ਨਗਰੀ ਅੰਮ੍ਰਿਤਸਰ 'ਚ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ appeared first on TheUnmute.com - Punjabi News.

Tags:
  • 20
  • amrisar
  • australia
  • brazil
  • breaking-news
  • canada
  • chief-minister-bhagwant-singh-mann
  • china
  • france
  • g20-summit
  • g-20-summit
  • g20-summit-punjab
  • germany
  • holy-city-of-amritsar
  • india
  • indonesia
  • italy
  • japan
  • mexico
  • news
  • punjab-g-20-summit-meeting
  • russia
  • saudi-arabia
  • south-africa
  • south-korea
  • the-unmute-breaking-news
  • the-unmute-punjab
  • turkey
  • uk
  • usa-and-the-european-union

ਬਹੁ-ਕਰੋੜੀ ਟੈਂਡਰ ਘੁਟਾਲੇ ਮਾਮਲੇ 'ਚ ਵਿਜੀਲੈਂਸ ਵਲੋਂ ਸਾਬਕਾ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਦੀ ਕੋਠੀ 'ਚ ਛਾਪੇਮਾਰੀ

Monday 10 October 2022 12:21 PM UTC+00 | Tags: bharat-bhushan-ashu breaking-news deputy-director-r.k-singla ludhiana multi-crore-tender-scam news punjab-congress punjab-government punjab-police punjab-vigilance-bureau raid-in-r.k-singlas-house rajguru-nagar rajgurunagar-at-ludhiana the-unmute-breaking-news the-unmute-punjabi-news vigilance-bureau

ਚੰਡੀਗੜ੍ਹ 10 ਅਕਤੂਬਰ 2022: ਖੁਰਾਕ ਤੇ ਸਪਲਾਈ ਮਹਿਕਮੇ ਦੇ ਬਹੁ-ਕਰੋੜੀ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਰਾਜਗੁਰੂ ਨਗਰ ਸਥਿਤ ਜ਼ਿਲ੍ਹਾ ਖੁਰਾਕ ਤੇ ਸਪਲਾਈ ਮਹਿਕਮੇ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ (Deputy Director R.K Singla)  ਦੀ ਕੋਠੀ ਦੇ ਵਿਚ ਛਾਪੇਮਾਰੀ ਕੀਤੀ ਹੈ । ਵਿਜੀਲੈਂਸ ਬਿਊਰੋ ਵਲੋਂ ਲੁਧਿਆਣਾ ਵਿਖੇ ਰਾਜਗੁਰੂਨਗਰ ਵਿੱਚ 164 A ਕੋਠੀ ਦਾ ਅਦਾਲਤ ਤੋਂ ਸਰਚ ਵਾਰੰਟ ਲੈ ਕੇ ਤਲਾਸ਼ੀ ਕਰ ਰਹੀ ਹੈ |

ਇਸਦੇ ਨਾਲ ਹੀ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਅੱਜ ਸ਼ਾਮ ਛਾਪਾਮਾਰੀ ਟੀਮ ਦੀ ਅਗਵਾਈ ਖੁਦ ਵਿਜੀਲੈਂਸ ਬਿਊਰੋ ਦੇ ਐਸ. ਐਸ.ਪੀ . ਰਵਿੰਦਰਪਾਲ ਸਿੰਘ ਸੰਧੂ ਕਰ ਰਹੇ ਹਨ । ਸੂਤਰਾਂ ਦੇ ਮੁਤਾਬਕ ਚੰਡੀਗੜ੍ਹ ਤੋਂ ਆਏ ਤਕਨੀਕੀ ਮਾਹਿਰਾਂ ਦੀ ਟੀਮ ਵੀ ਇਸ ਵੇਲੇ ਵਿਜੀਲੈਂਸ ਦੇ ਨਾਲ ਸੀ ।

ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡਿਪਟੀ ਡਾਇਰੈਕਟਰ ਰਕੇਸ਼ ਸਿੰਗਲਾ ਵਿਦੇਸ਼ ਭੱਜਣ ‘ਚ ਕਾਮਯਾਬ ਹੋ ਗਏ ਹਨ | ਦੀ ਲੁਧਿਆਣਾ ਵਿਖੇ ਰਾਜਗੁਰੂਨਗਰ ਵਿੱਚ 164 A ਕੋਠੀ ਦਾ ਵਿਜੀਲੈਂਸ ਲੁਧਿਆਣਾ ਵੱਲੋਂ ਅਦਾਲਤ ਤੋਂ ਸਰਚ ਵਾਰੰਟ ਲੈ ਕੇ ਇਸ ਦੀ ਗਿਣਤੀ ਮਿਣਤੀ ਤੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ

The post ਬਹੁ-ਕਰੋੜੀ ਟੈਂਡਰ ਘੁਟਾਲੇ ਮਾਮਲੇ ‘ਚ ਵਿਜੀਲੈਂਸ ਵਲੋਂ ਸਾਬਕਾ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਦੀ ਕੋਠੀ ‘ਚ ਛਾਪੇਮਾਰੀ appeared first on TheUnmute.com - Punjabi News.

Tags:
  • bharat-bhushan-ashu
  • breaking-news
  • deputy-director-r.k-singla
  • ludhiana
  • multi-crore-tender-scam
  • news
  • punjab-congress
  • punjab-government
  • punjab-police
  • punjab-vigilance-bureau
  • raid-in-r.k-singlas-house
  • rajguru-nagar
  • rajgurunagar-at-ludhiana
  • the-unmute-breaking-news
  • the-unmute-punjabi-news
  • vigilance-bureau

ਪੰਜਾਬ ਪੁਲਿਸ ਵੱਲੋਂ 5 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼, ਹਥਿਆਰ ਤੇ ਵਿਸਫੋਟਕ ਸਮੱਗਰੀ ਸਣੇ 17 ਅੱਤਵਾਦੀ ਗ੍ਰਿਫਤਾਰ

Monday 10 October 2022 12:33 PM UTC+00 | Tags: arms-smuggling-module breaking-news bullet-coin-smuggling-module chief-minister-bhagwant-mann cm-bhagwant-mann counter-intelligence-team counter-intelligence-team-punjab-police crime-news director-general-of-police drone-based-weapons drone-based-weapons-smuggling-module headquarters-sukhchain-singh-gill news pakistan-isi punjab-agtf punjab-dgp-gaurav-yadav punjab-government punjab-police smuggling-drone-based terrorist-modules the-unmute-punjab weapons-smuggling-module

ਚੰਡੀਗੜ੍ਹ 10 ਅਕਤੂਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਰਗਰਮ ਪਹੁੰਚ ਅਪਣਾਉਂਦਿਆਂ ਪੰਜਾਬ ਪੁਲਿਸ (Punjab Police) ਨੇ ਪਿਛਲੇ 10 ਦਿਨਾਂ ਵਿੱਚ 17 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਪੰਜ ਵੱਡੇ ਅੱਤਵਾਦੀ ਮਾਡਿਊਲਾਂ (Terrorist Modules) ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਰਾਈਫ਼ਲਾਂ ਜਿਹਨਾਂ ਵਿੱਚ ਏਕੇ/ਐਮਪੀ-9/ਐਮਪੀ-5 ਸ਼ਾਮਲ ਹਨ, ਤੋਂ ਇਲਾਵਾ 25 ਰਿਵਾਲਵਰ/ਪਿਸਤੌਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ ਤਿੰਨ ਹੈਂਡ ਗਰਨੇਡ ਅਤੇ ਇੱਕ ਆਈਈਡੀ ਵੀ ਬਰਾਮਦ ਕੀਤਾ ਹੈ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ 10 ਦਿਨਾਂ ਵਿੱਚ ਪੁਲਿਸ ਟੀਮਾਂ ਨੇ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਉਰਫ ਲੰਡਾ, ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਅਰਸ਼ ਡੱਲਾ ਵੱਲੋਂ ਭਾਰਤ ਤੋਂ ਬਾਹਰੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲਾਂ ਨੂੰ ਵੱਡਾ ਝਟਕਾ ਦਿੱਤਾ ਹੈ।

ਅੱਤਵਾਦੀ ਮਾਡਿਊਲ ਦੇ ਸੰਚਾਲਕਾਂ ਨੂੰ ਗ੍ਰਿਫਤਾਰ

ਪੰਜਾਬ ਪੁਲਿਸ ਨੇ 1 ਅਕਤੂਬਰ ਨੂੰ ਕੈਨੇਡਾ-ਅਧਾਰਤ ਲਖਬੀਰ ਲੰਡਾ ਅਤੇ ਪਾਕਿਸਤਾਨ-ਅਧਾਰਤ ਹਰਵਿੰਦਰ ਰਿੰਦਾ ਦੁਆਰਾ ਸਾਂਝੇ ਤੌਰ 'ਤੇ ਚਲਾਏ ਜਾ ਰਹੇ ਆਈਐਸਆਈ-ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਤਿੰਨ ਸੰਚਾਲਕਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦੇ ਕਬਜ਼ੇ 'ਚੋਂ ਅਤਿ-ਆਧੁਨਿਕ ਏਕੇ-56 ਅਸਾਲਟ ਰਾਈਫਲ ਅਤੇ ਦੋ ਮੈਗਜ਼ੀਨਾਂ ਸਮੇਤ 90 ਜ਼ਿੰਦਾ ਕਾਰਤੂਸ ਅਤੇ ਦੋ ਗੋਲੀਆਂ ਦੇ ਖੋਲ ਬਰਾਮਦ ਕਰਨ ਤੋਂ ਬਾਅਦ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ 28 ਸਤੰਬਰ ਨੂੰ ਕੈਨੇਡਾ ਅਧਾਰਤ ਅੱਤਵਾਦੀ ਲਖਬੀਰ ਲੰਡਾ ਗਿਰੋਹ ਦੇ ਇੱਕ ਸੰਚਾਲਕ ਨੂੰ ਬਿਹਾਰ ਤੋਂ ਕਤਲ, ਕਤਲ ਦੀ ਕੋਸ਼ਿਸ਼, ਹਮਲੇ ਅਤੇ ਡਕੈਤੀ ਨਾਲ ਸਬੰਧਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਸੀ।

ਆਈਜੀਪੀ ਨੇ ਕਿਹਾ ਕਿ ਅਗਲੇ ਦਿਨ ਚਮਕੌਰ ਸਾਹਿਬ ਖੇਤਰ ਤੋਂ ਦੋ ਸੰਚਾਲਕਾਂ ਦੀ ਗ੍ਰਿਫਤਾਰੀ ਨਾਲ ਕੈਨੇਡਾ ਅਧਾਰਤ ਅੱਤਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਆਈਐਸਆਈ-ਸਮਰਥਿਤ ਡਰੋਨ-ਅਧਾਰਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਦਹਿਸ਼ਤੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਸੀ।

ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਇੱਕ .22 ਬੋਰ ਦਾ ਰਿਵਾਲਵਰ ਅਤੇ .32 ਬੋਰ ਦਾ ਪਿਸਤੌਲ ਅਤੇ 21 ਜਿੰਦਾ ਕਾਰਤੂਸ ਸਮੇਤ ਦੋ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਸਨ। ਦੋ ਦਿਨ ਬਾਅਦ ਪੁਲਿਸ ਨੇ ਉਸੇ ਮਾਡਿਊਲ ਦੇ ਇੱਕ ਹੋਰ ਆਪਰੇਟਰ ਨੂੰ ਉਸਦੀ ਕਾਰ ਵਿੱਚੋਂ ਤਿੰਨ ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਸੀ।

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 4 ਅਕਤੂਬਰ ਨੂੰ ਆਈਐਸਆਈ -ਸਮਰਥਿਤ ਨਾਰਕੋ-ਅੱਤਵਾਦੀ ਮਾਡਿਊਲ ਦੇ ਮੁੱਖ ਸੰਚਾਲਕ ਦੀ ਗ੍ਰਿਫਤਾਰੀ ਨਾਲ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਇੱਕ ਆਰਡੀਐਕਸ ਲੋਡਿਡ ਟਿਫਿਨ ਬਾਕਸ ਜਿਸ ਨੂੰ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਜਾਂ ਟਿਫਿਨ ਬੰਬ ਵਜੋਂ ਤਿਆਰ ਕੀਤਾ ਗਿਆ ਸੀ; ਦੋ ਮੈਗਜ਼ੀਨਾਂ ਅਤੇ 30 ਜ਼ਿੰਦਾ ਕਾਰਤੂਸਾਂ ਸਮੇਤ ਦੋ ਆਧੁਨਿਕ ਏ.ਕੇ.-56 ਅਸਾਲਟ ਰਾਈਫਲਾਂ, ਇੱਕ .30 ਬੋਰ ਦਾ ਪਿਸਤੌਲ ਅਤੇ 6 ਜਿੰਦਾ ਕਾਰਤੂਸ ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ।

ਅਗਲੇ ਦਿਨ ਇੱਕ ਹੋਰ ਡਰੋਨ ਅਧਾਰਤ ਹਥਿਆਰਾਂ/ਗੋਲਾ ਬਾਰੂਦ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਮੈਂਬਰਾਂ ਨੂੰ ਇੱਕ ਕੈਦੀ ਸਮੇਤ ਗ੍ਰਿਫਤਾਰ ਕਰਕੇ ਉਹਨਾਂ ਵੱਲੋਂ ਦੱਸੀ ਗਈ ਥਾਂ ਤੋਂ 10 ਵਿਦੇਸ਼ੀ ਪਿਸਤੌਲਾਂ ਸਮੇਤ ਪੰਜ .30 ਬੋਰ (ਚੀਨ ਵਿੱਚ ਬਣੇ) ਅਤੇ ਪੰਜ 9 ਐਮਐਮ (ਯੂਐਸਏ ਬੀਰੀਟਾ ਵਿੱਚ ਬਣੇ) ਬਰਾਮਦ ਕੀਤੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਮੋਡਿਊਲ ਦੇ ਤਿੰਨ ਹੋਰ ਮੈਂਬਰਾਂ ਨੂੰ 17 ਪਿਸਤੌਲਾਂ ਅਤੇ ਇੱਕ ਐਮਪੀ-4 ਰਾਈਫਲ ਸਮੇਤ ਅਤਿ ਆਧੁਨਿਕ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਗ੍ਰਿਫਤਾਰ ਕਰਨ ਤੋਂ ਇਲਾਵਾ 1.01 ਕਰੋੜ ਰੁਪਏ ਦੀ ਨਕਦੀ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੇ ਗਏ ਸਨ।

ਇਸ ਦੇ ਨਾਲ ਹੀ ਪੁਲਿਸ ਨੇ 9 ਅਕਤੂਬਰ ਨੂੰ ਜਰਮਨੀ ਸਥਿਤ ਗੁਰਮੀਤ ਸਿੰਘ ਉਰਫ਼ ਬੱਗਾ ਦੁਆਰਾ ਚਲਾਏ ਜਾ ਰਹੇ ਅਤੇ ਗੁਰਦੇਵ ਸਿੰਘ (ਫ਼ਰੀਦਕੋਟ ਜੇਲ੍ਹ ਵਿੱਚ ਬੰਦ) ਨਾਲ ਸਬੰਧਤ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ ਅਤੇ ਤਸਕਰੀ ਵਾਲੇ ਹਥਿਆਰਾਂ ਦਾ ਪ੍ਰਬੰਧ ਕਰਨ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਵਿੱਚ ਇਸਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰੀ ਕਰਕੇ ਦੋ 9 ਐਮ.ਐਮ. ਵਿਦੇਸ਼ੀ ਪਿਸਤੌਲ ਅਤੇ ਇੱਕ .32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਸੀ।

240 ਐਫਆਈਆਰ ਤੇ 314 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ

ਨਸ਼ਿਆਂ ਬਾਰੇ ਹਫ਼ਤਾਵਾਰੀ ਅੱਪਡੇਟ ਦਿੰਦਿਆਂ ਆਈ.ਜੀ.ਪੀ. ਨੇ ਦੱਸਿਆ ਕਿ ਪਿਛਲੇ ਹਫ਼ਤੇ ਪੁਲਿਸ ਨੇ 240 ਐਫਆਈਆਰ. ਜਿਹਨਾਂ ਵਿੱਚੋਂ 32 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ, ਦਰਜ ਕਰਕੇ 314 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਉਹਨਾਂ ਦੇ ਕਬਜ਼ੇ 'ਚੋਂ 18 ਕਿਲੋ ਹੈਰੋਇਨ, 16 ਕਿਲੋ ਅਫੀਮ, 4 ਕਿਲੋ ਗਾਂਜਾ, 5 ਕੁਇੰਟਲ ਭੁੱਕੀ, ਫਾਰਮਾ ਓਪੀਔਡਜ਼ ਦੀਆਂ 3.71 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਤੋਂ ਇਲਾਵਾ 9.73 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।

ਉਨ੍ਹਾਂ ਕਿਹਾ ਕਿ 5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਇਸ ਹਫ਼ਤੇ ਐਨਡੀਪੀਐਸ ਕੇਸਾਂ ਵਿੱਚ 11 ਹੋਰ ਭਗੌੜੇ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 365 ਹੋ ਗਈ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਣਤ ਨੂੰ ਨੱਥ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ। ਡੀਜੀਪੀ ਨੇ ਸਾਰੇ ਸੀ.ਪੀਜ/ਐਸ.ਐਸ.ਪੀਜ. ਨੂੰ ਸਖਤੀ ਨਾਲ ਹੁਕਮ ਦਿੱਤੇ ਹਨ ਕਿ ਉਹ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਉਨਾਂ ਸਾਰੇ ਹਾਟਸਪਾਟਸ ਦੀ ਸ਼ਨਾਖਤ ਕਰਨ ਜਿੱਥੇ ਨਸ਼ੇ ਦਾ ਰੁਝਾਨ ਹੈ ਅਤੇ ਸਾਰੇ ਵੱਡੇ ਨਸ਼ਾ ਤਸਕਰਾਂ ਦੀ ਵੀ ਪਛਾਣ ਕੀਤੀ ਜਾਵੇ। ਉਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਨਾਂ ਵੱਲੋਂ ਨਜਾਇਜ ਢੰਗ ਨਾਲ ਜੁਟਾਏ ਇਸ ਪੈਸੇ ਨੂੰ ਬਰਾਮਦ ਕੀਤਾ ਜਾ ਸਕੇ।

The post ਪੰਜਾਬ ਪੁਲਿਸ ਵੱਲੋਂ 5 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼, ਹਥਿਆਰ ਤੇ ਵਿਸਫੋਟਕ ਸਮੱਗਰੀ ਸਣੇ 17 ਅੱਤਵਾਦੀ ਗ੍ਰਿਫਤਾਰ appeared first on TheUnmute.com - Punjabi News.

Tags:
  • arms-smuggling-module
  • breaking-news
  • bullet-coin-smuggling-module
  • chief-minister-bhagwant-mann
  • cm-bhagwant-mann
  • counter-intelligence-team
  • counter-intelligence-team-punjab-police
  • crime-news
  • director-general-of-police
  • drone-based-weapons
  • drone-based-weapons-smuggling-module
  • headquarters-sukhchain-singh-gill
  • news
  • pakistan-isi
  • punjab-agtf
  • punjab-dgp-gaurav-yadav
  • punjab-government
  • punjab-police
  • smuggling-drone-based
  • terrorist-modules
  • the-unmute-punjab
  • weapons-smuggling-module

ਪੰਜਾਬ ਸਰਕਾਰ 25-30 ਸਾਲਾਂ ਤੋਂ ਬੰਦ ਪਈਆਂ ਖੇਡਾਂ ਨੂੰ ਪੁਨਰ ਜੀਵਤ ਕਰਨਾ ਚਾਹੁੰਦੀ ਹੈ: ਬ੍ਰਹਮ ਸ਼ੰਕਰ ਜਿੰਪਾ

Monday 10 October 2022 12:46 PM UTC+00 | Tags: 25-30 brahm-shankar-zimpa breaking-news cabinet-minister-gurmeet-singh-meet-hair cm-bhagwant-mann khedan-watan khedan-watan-diaan-2022 news punjab punjab-sports punjab-sports-minister

ਹੁਸ਼ਿਆਰਪੁਰ 10 ਅਕਤੂਬਰ 2022: ਪੰਜਾਬ (Punjab) ਵਿੱਚ ਖੇਡਾਂ ਨੂੰ ਵਧਾਵਾ ਦੇਣ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੀ ਹੈ, ਜਿਸ ਦੇ ਚੱਲਦੇ ਪੰਜਾਬ ਵਿੱਚ ਪਿਛਲੇ ਦਿਨੀ ਖੇਡ ਵਤਨ ਪੰਜਾਬ ਦੀਆ ਤਹਿਤ ਸਕੂਲਾਂ ਵਿੱਚ ਖੇਲ ਪ੍ਰਤੀਯੋਗਿਤਾ ਕਰਵਾਈਆਂ ਗਈਆਂ,, ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਅੱਜ ਵੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਨੇ ਪੰਜਾਬ ਵਿੱਚ ਬੰਦ ਪਾਏ ਸਪੋਰਟਸ ਵਿੰਗ ਜਿਨ੍ਹਾਂ ਨੇ ਪੰਜਾਬ ਦੇ ਕੇਈ ਨਾਮੀ ਖਿਡਾਰੀ ਪੈਦਾ ਕਰ ਪੰਜਾਬ ਦੀ ਝੋਲੀ ਪਾਏ,,ਜੇਕਰ ਸਰਕਾਰ ਚਾਹੇ ਤਾਂ ਇਨਾ ਖੇਡ ਵਿੰਗਾ ਨੂੰ ਦੁਆਰਾ ਚਾਲੂ ਕਰ ਪੰਜਾਬ ਦੇ ਕੇਈ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ।

ਪੰਜਾਬ ਦੀ ਮੌਜੂਦਾ ਆਮ ਆਦਮੀ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਪੁਨਰ ਜੀਵਤ ਕਾਰਨ ਵਿੱਚ ਲੱਗੀ ਹੈ ਜਿਸ ਦੇ ਚਲਦੇ ਪਿੱਛਲੀ ਦਿਨੀ ਸਰਕਾਰ ਵਲੋਂ ਸਕੂਲਾਂ ਵਿੱਚ ਖੇਡ ਵਤਨ ਪੰਜਾਬ ਦੀ ਤਹਿਤ ਖੇਲ ਮੇਲੇ ਕਰਵਾਏ ਗਏ,, ਪਰ ਜੇਕਰ ਗੱਲ ਕੀਤੀ ਜਾਵੇ ਪਿੱਛਲੇ 20 ਸਾਲ ਤੋਂ ਉਪਰ ਹੋ ਚੁੱਕੇ ਨੇ ਪੰਜਾਬ ਵਿੱਚੋ ਉਭਾਰ ਦੇ ਹੋਏ ਖਿਡਾਰੀਆਂ ਨੂੰ ਮੌਕਾ ਦੇਣ ਵਾਲੇ ਸਪੋਰਟਸ ਵਿੰਗ ਜੋ ਅੱਜ ਸਰਕਾਰ ਦੀ ਵੈਰੁਖੀ ਦਾ ਸ਼ਿਕਾਰ ਹੋ ਰਹੇ ਹਨ |

ਜੇਕਰ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਹੀ ਇਕੱਲੇ ਟਾਂਡਾ ਉੜਮੁੜ ਤੇ,ਸ਼ਾਮ ਚੁਰਾਸੀ ਅਤੇ ਤਲਵਾੜਾ ਦੇ ਸਪੋਰਟਸ ਵਿੰਗਾ ਨੇ ਪੰਜਾਬ ਦੇ ਲਈ ਨਾਮੀ ਖਿਡਾਰੀ ਪੈਦਾ ਕੀਤੇ,, ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਹੈ ਟਾਂਡਾ ਉੜਮੁੜ ਦਾ ਸਪੋਰਟ ਵਿੰਗ ਜਿਸ ਦੇ ਖੂਬਸੂਰਤ ਇਮਾਰਤ ਅੱਜ ਬਿਨਾ ਖਿਡਾਰੀਆਂ ਤੋਂ ਖੰਡਰ ਰੂਪ ਧਾਰਨ ਕਾਰਨ ਨੂੰ ਮਜ਼ਬੂਰ ਹੈ,, ਜੇਕਰ ਖੇਲ ਮੈਦਾਨ ਦੀ ਗੱਲ ਕਰੀਏ ਤਾਂ ਖੇਲ ਮੈਦਾਨ ਵਿਚ ਰੋਜ਼ਾਨਾ ਖਿਡਾਰੀ ਤਾਂ ਖੇਲਣ ਆਉਂਦੇ ਨੇ ਪਾਰ ਇਹਨਾਂ ਨੂੰ ਜੇਕਰ ਕੋਈ ਚੰਗਾ ਕੋਚ ਤਾਲੀਮ ਦੇ ਤਾਂ ਪੰਜਾਬ ਦੀ ਝੋਲੀ ਵਿੱਚ ਹੋਣ ਹਰ ਖਿਡਾਰੀ ਪੈ ਸਕਦੇ ਨੇ,, ਮੈਦਾਨ ਵਿੱਚ ਪ੍ਰੈਕਟਿਸ ਕਾਰਨ ਆਏ ਖਿਡਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਚਾਹੀਦਾ ਹੈ ਕਿ ਬੰਦ ਪਾਏ ਸਪੋਰਟਸ ਵਿੰਗਾ ਨੂੰ ਦਵਾਰਾ ਚਾਲੂ ਕਰੇ ਤੇ ਇਨਾ ਸਪੋਰਟਸ ਵਿੰਗਾ ਤੇ ਸਰਕਾਰ ਦਾ ਥੋੜਾ ਖਰਚ ਆਏਗਾ ਤੇ ਸਰਕਾਰ ਇਨਾ ਸਪੋਰਟਸ ਵਿੰਗਾ ਤੋਂ ਚੰਗੇ ਖਿਡਾਰੀ ਤਿਆਰ ਕਰ ਸਕਦੀ ਹੈ।

ਓਥੇ ਹੀ ਮੌਜੂਦਾ ਵਿਧਾਇਕ ਟਾਂਡਾ ਉੜਮੁੜ ਜਸਵੀਰ ਸਿੰਘ ਰਾਜਾ ਦਾ ਕਹਿਣਾ ਹੈ ਕਿ ਸਰਕਾਰ ਪਿੰਡਾਂ ਵਿੱਚੋ ਖਿਡਾਰੀ ਪੈਦਾ ਕਰ ਹੋਸਟਲਾਂ ਵਿੱਚ ਪਹੁੰਚਣ ਦਾ ਕੰਮ ਕਰ ਰਹੀ ਹੈ ਅਤੇ ਜਲਦ ਹੀ ਟਾਂਡਾ ਵਿੱਚ ਸਰਕਾਰੀ ਕਾਲਜ ਦੇ ਮੈਦਾਨ ਸੰਥੇਟਿਕ ਟ੍ਰੈਕ ਲੈ ਕੇ ਆ ਰਹੀ ਹੈ ਜਿਸ ਨਾਲ ਉਭਰਦੇ ਹੋਏ ਖਿਡਾਰੀਆਂ ਨੂੰ ਫਾਇਦਾ ਮਿਲੇਗਾ। ਉਥੇ ਹੀ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਦਾ ਕਹਿਣਾ ਹੈ ਕਿ ਸਰਕਾਰ 25-30 ਸਾਲਾਂ ਤੋਂ ਬੰਦ ਪਈਆਂ ਖੇਡਾਂ ਨੂੰ ਪੁਨਰ ਜੀਵਤ ਕਰਨਾ ਚਾਹੁੰਦੀ ਹੈ,ਜਿਸ ਦੇ ਚਲਦੇ ਪੰਜਾਬ ਸਰਕਾਰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਰਹੀ ਹੈ।

The post ਪੰਜਾਬ ਸਰਕਾਰ 25-30 ਸਾਲਾਂ ਤੋਂ ਬੰਦ ਪਈਆਂ ਖੇਡਾਂ ਨੂੰ ਪੁਨਰ ਜੀਵਤ ਕਰਨਾ ਚਾਹੁੰਦੀ ਹੈ: ਬ੍ਰਹਮ ਸ਼ੰਕਰ ਜਿੰਪਾ appeared first on TheUnmute.com - Punjabi News.

Tags:
  • 25-30
  • brahm-shankar-zimpa
  • breaking-news
  • cabinet-minister-gurmeet-singh-meet-hair
  • cm-bhagwant-mann
  • khedan-watan
  • khedan-watan-diaan-2022
  • news
  • punjab
  • punjab-sports
  • punjab-sports-minister

ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ, ਤਿਹਾੜ ਜੇਲ੍ਹ ਦਾ ਡੀਜੀਪੀ ਕੇਜਰੀਵਾਲ ਦੇ ਕਹਿਣ 'ਤੇ ਗੈਂਗਸਟਰਾਂ ਨੂੰ ਦੇ ਰਿਹੈ ਸ਼ਹਿ

Monday 10 October 2022 12:59 PM UTC+00 | Tags: aam-aadmi-party arvind-kejriwal breaking-news cm-bhagwant-mann delhi-police delhi-police-dgp news punjab punjab-congress punjab-police punjab-sidhu-moosewala sidhu-moosewala-murder-case sukhjinder-randhawa sukhjinder-singh-randhawa the-unmute-breaking-news the-unmute-punjabi-news

ਗੁਰਦਾਸਪੁਰ 10 ਅਕਤੂਬਰ 2022: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਤੋਂ ਬਾਅਦ ਵਿਰੋਧੀ ਧਿਰ ਪੰਜਾਬ ਸਰਕਾਰ ਲਗਾਤਾਰ ਘੇਰ ਰਹੀ ਹੈ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਉਹਨਾਂ ਨੂੰ ਇਨਸਾਫ਼ ਮਿਲਦਾ ਦਿਖਾਈ ਨਹੀਂ ਦੇ ਰਿਹਾ ਅਤੇ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਪਿੱਛੇ ਵੀ ਸਾਜਸ਼ ਦੱਸੀ ਜਾ ਰਹੀ ਹੈ | ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸੇ ਪਿੱਛੇ ਆਮ ਆਦਮੀ ਪਾਰਟੀ ਦਾ ਹੀ ਹੱਥ ਦੱਸਿਆ ਹੈ |

ਗੁਰਦਾਸਪੁਰ ਪਹੁੰਚੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਗੈਂਗਸਟਰਾਂ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਤਿਹਾੜ ਜੇਲ੍ਹ ਵਿਚ ਬੰਦ ਗੈਂਗਸਟਰ ਕੇਜਰੀਵਾਲ ਦੇ ਗੁੰਡੇ ਹਨ ਇਸ ਕਰਕੇ ਪੰਜਾਬ ਦੇ ਵਿੱਚ ਗੈਂਗਵਾਰ ਅਤੇ ਗੋਲੀਆਂ ਚੱਲਣਾ ਆਮ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਤਿਹਾੜ ਜੇਲ੍ਹ ਦਾ ਡੀਜੀਪੀ ਇਨ੍ਹਾਂ ਗੈਂਗਸਟਰਾਂ ਨੂੰ ਪਾਲ ਰਿਹਾ ਹੈ ਅਤੇ ਚੋਣਾਂ ਦੌਰਾਨ ਵੀ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨੇ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੂੰ ਫ਼ੋਨ ਕਰ ਧਮਕਾਇਆ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ | ਜਿਸਦੀ ਸੂਚਨਾ ਉਨ੍ਹਾਂ ਨੇ ਤਿਹਾੜ ਜੇਲ੍ਹ ਦੇ ਡੀਜੀਪੀ ਨੂੰ ਦਿੱਤੀ ਸੀ |

ਇਸਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਦੇ ਵਿੱਚੋਂ ਗੈਂਗਸਟਰ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤਿਹਾੜ ਜੇਲ੍ਹ ਦੇ ਡੀਜੀਪੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਦੇ ਉੱਪਰ ਮਾਮਲਾ ਦਰਜ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਮਨਪ੍ਰੀਤ ਮੰਨਾ ਕੋਲੋਂ ਫ਼ਿਰੋਜ਼ਪੁਰ ਦੀ ਜੇਲ੍ਹ ਵਿੱਚ 2 ਮੋਬਾਇਲ ਫ਼ੋਨ ਮਿਲੇ ਹਨ ਜਦਕਿ ਫ਼ਿਰੋਜ਼ਪੁਰ ਜੇਲ੍ਹ ਵਿੱਚ ਕੋਈ ਪਰਿੰਦਾ ਪਰ ਨਹੀਂ ਮਾਰ ਸਕਦਾ ਪਰ ਗੈਂਗਸਟਰਾਂ ਕੋਲੋਂ ਮੋਬਾਈਲ ਫ਼ੋਨ ਮਿਲਣਾ ਅਤੇ ਗੈਂਗਸਟਰਾਂ ਦਾ ਭੱਜ ਜਾਣਾ ਇਹ ਪੰਜਾਬ ਸਰਕਾਰ ਦੀ ਮਿਲੀਭੁਗਤ ਹੈ | ਉਨ੍ਹਾਂ ਕਿਹਾ ਕਿ ਇਸ ਲਈ ਹੀ ਸਿੱਧੂ ਮੂਸੇ ਵਾਲ਼ਾ ਦਾ ਪਰਿਵਾਰ ਕਹਿ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਪੰਜਾਬ ਸਰਕਾਰ ਵਿਚ ਇਨਸਾਫ ਨਹੀਂ ਮਿਲ ਰਿਹਾ |

The post ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ, ਤਿਹਾੜ ਜੇਲ੍ਹ ਦਾ ਡੀਜੀਪੀ ਕੇਜਰੀਵਾਲ ਦੇ ਕਹਿਣ ‘ਤੇ ਗੈਂਗਸਟਰਾਂ ਨੂੰ ਦੇ ਰਿਹੈ ਸ਼ਹਿ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • cm-bhagwant-mann
  • delhi-police
  • delhi-police-dgp
  • news
  • punjab
  • punjab-congress
  • punjab-police
  • punjab-sidhu-moosewala
  • sidhu-moosewala-murder-case
  • sukhjinder-randhawa
  • sukhjinder-singh-randhawa
  • the-unmute-breaking-news
  • the-unmute-punjabi-news

ਜਿਸ ਕਮੇਟੀ ਵਿੱਚ ਸੁਖਬੀਰ ਬਾਦਲ ਹੋਵੇ ਉਸ ਵਿੱਚ ਸੁਖਦੇਵ ਢੀਂਡਸਾ ਦੇ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਦਵਿੰਦਰ ਸੋਢੀ

Monday 10 October 2022 01:11 PM UTC+00 | Tags: 21 breaking-news devinder-singh-sodhi devinder-sodhi jagmeet-singh-brar manpreet-singh-ayali news paramjit-singh-sarna punjab-news ravinder-singh-kahlon sgpc shiromani-akali-dal shiromani-akali-dal-united shiromani-akali-dal-unity-coordination-committee shiromani-committee-president-harjinder-singh-dhami simranjit-singh-mann sukhbir-singh-badal sukhdev-dhindsa unity-coordination-committee

ਚੰਡੀਗੜ੍ਹ 10 ਅਕਤੂਬਰ 2022: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਅਤੇ ਪਾਰਟੀ ਦੇ ਬੁਲਾਰੇ ਦਵਿੰਦਰ ਸਿੰਘ ਸੋਢੀ (Devinder Singh Sodhi)ਨੇ ਜਗਮੀਤ ਸਿੰਘ ਬਰਾੜ ਵੱਲੋਂ 21 ਮੈਂਬਰੀ ਸ਼੍ਰੋਮਣੀ ਅਕਾਲੀ ਯੂਨਿਟੀ ਕੋਆਰਡੀਨੇਸ਼ਨ ਕਮੇਟੀ ਵਿੱਚ ਸ.ਸੁਖਦੇਵ ਸਿੰਘ ਢੀਂਡਸਾ ਦਾ ਨਾਮ ਸ਼ਾਮਲ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਜਿਸ ਕਮੇਟੀ ਵਿੱਚ ਪੰਥ ਵਿਰੋਧੀ ਸੁਖਬੀਰ ਸਿੰਘ ਬਾਦਲ ਸ਼ਾਮਿਲ ਹੋਣ ਅਜਿਹੀ ਕਮੇਟੀ ਵਿੱਚ ਸ.ਸੁਖਦੇਵ ਸਿੰਘ ਢੀਂਡਸਾ ਦੀ ਕਦੇ ਵੀ ਸ਼ਮੂਲੀਅਤ ਨਹੀਂ ਹੋ ਸਕਦੀ।

ਦਵਿੰਦਰ ਸਿੰਘ ਸੋਢੀ ਨੇ ਜਗਮੀਤ ਸਿੰਘ ਬਰਾੜ ਵੱਲੋਂ ਕਮੇਟੀ ਵਿੱਚ ਸ.ਸੁਖਦੇਵ ਸਿੰਘ ਢੀਂਡਸਾ ਨੂੰ ਸ਼ਾਮਿਲ ਕਰਨ ਦੇ ਕੀਤੇ ਗਏ ਐਲਾਨ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਕਮੇਟੀ ਦੇ ਗਠਨ ਬਾਰੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਕਿਸੇ ਦੀ ਵੀ ਕੋਈ ਗੱਲਬਾਤ ਨਹੀਂ ਹੋਈ।ਸ.ਦਵਿੰਦਰ ਸਿੰਘ ਸੋਢੀ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਖੀ ਭਰੇ ਸ਼ਬਦਾਂ ਨਾਲ ਵਰਜਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ. ਸੁਖਦੇਵ ਸਿੰਘ ਢੀਂਡਸਾ ਦੇ ਵਾਪਸ ਮੁੜ ਆਉਣ ਦੇ ਸੁਪਨੇ ਦੇਖਣੇ ਬੰਦ ਕਰੇ। ਸ. ਸੋਢੀ ਨੇ ਅੱਗੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ਾਂ ਅਤੇ ਪੰਥ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸੁਖਬੀਰ ਬਾਦਲ ਵੱਲੋਂ ਰੇਤ,ਟਰਾਂਸਪੋਟ,ਸ਼ਰਾਬ,ਕੇਵਲ, ਡਰੱਗ ਮਾਫ਼ੀਆਂ ਦੁਆਰਾ ਲੁਟੇ ਪੈਸੇ ਦੁਆਰਾ ਮੁੜ ਸੱਤਾ ਵਿੱਚ ਆਉਣ ਦੇ ਸੁਪਨੇ ਦੇਖ ਰਿਹਾ ਹੈ।

ਜਦੋਂ ਕਿ ਪੰਥ ਅਤੇ ਪੰਜਾਬ ਦੇ ਲੋਕਾਂ ਵੱਲੋਂ ਪਿਛਲੀਂਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਬਾਦਲ ਦਲ ਨੂੰ ਕਰਾਰਾ ਜਵਾਬ ਦਿੱਤਾ ਜਾ ਚੁੱਕਾ ਹੈ। ਸ.ਸੋਢੀ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੇ ਅਸਲ ਸਿਧਾਂਤਾਂ ਤੇ ਪਹਿਰਾ ਦਿੱਤਾ ਹੈ ਅਤੇ ਦਿੰਦੇ ਵੀ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਆਪਣੇ ਆਖ਼ਰੀ ਦਮ ਤੱਕ ਬਾਦਲ ਪਰਿਵਾਰ ਨਾਲ ਕੋਈ ਸਮਝੋਤਾ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੋਜੂਦਾ ਬਦਹਾਲੀ ਲਈ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਅਤੇ ਜਿਸ ਕਮੇਟੀ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਸ਼ਾਮਿਲ ਹੋਵੇਗਾ ਉੱਥੇ ਸ.ਸੁਖਦੇਵ ਸਿੰਘ ਢੀਂਡਸਾ ਦੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

The post ਜਿਸ ਕਮੇਟੀ ਵਿੱਚ ਸੁਖਬੀਰ ਬਾਦਲ ਹੋਵੇ ਉਸ ਵਿੱਚ ਸੁਖਦੇਵ ਢੀਂਡਸਾ ਦੇ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਦਵਿੰਦਰ ਸੋਢੀ appeared first on TheUnmute.com - Punjabi News.

Tags:
  • 21
  • breaking-news
  • devinder-singh-sodhi
  • devinder-sodhi
  • jagmeet-singh-brar
  • manpreet-singh-ayali
  • news
  • paramjit-singh-sarna
  • punjab-news
  • ravinder-singh-kahlon
  • sgpc
  • shiromani-akali-dal
  • shiromani-akali-dal-united
  • shiromani-akali-dal-unity-coordination-committee
  • shiromani-committee-president-harjinder-singh-dhami
  • simranjit-singh-mann
  • sukhbir-singh-badal
  • sukhdev-dhindsa
  • unity-coordination-committee

ਉੱਚ ਸਿੱਖਿਆ ਖੇਤਰ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ: ਗੁਰਮੀਤ ਸਿੰਘ ਮੀਤ ਹੇਅਰ

Monday 10 October 2022 01:46 PM UTC+00 | Tags: bhagwant-mann breaking-news chief-minister-bhagwant-mann gurmeet-singh-meet-hayer higher-education-minister-meet-hayer pseb punjab-college punjab-guest-faculity-teacher punjabi-university punjab-news punjab-university punjab-university-teachers punjab-university-teachers-association puta the-unmute-breaking-news

ਚੰਡੀਗੜ੍ਹ 10 ਅਕਤੂਬਰ 2022: ਸਿੱਖਿਆ ਖੇਤਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ ਜਿਸ ਵੱਲ ਸਰਕਾਰ ਵਿਸ਼ੇਸ਼ ਤਵੱਜੋਂ ਦੇ ਰਹੀ ਹੈ। ਸੂਬੇ ਦੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਉਚ ਸਿੱਖਿਆ ਖੇਤਰ ਵਿੱਚ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਹ ਗੱਲ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਅੱਜ ਇਥੇ ਪੰਜਾਬ ਯੂਨੀਵਰਸਿਟੀ ਵਿਖੇ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਰੱਖੇ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਹੀ।

ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਛੇ ਮਹੀਨਿਆਂ ਦੇ ਹੀ ਥੋੜੇ ਸਮੇਂ ਅੰਦਰ ਉਚ ਸਿੱਖਿਆ ਖੇਤਰ ਵਿੱਚ ਕਈ ਪੁਲਾਂਘਾ ਪੁੱਟੀਆਂ ਹਨ। ਪਿਛਲੇ ਛੇ ਸਾਲਾ ਤੋਂ ਚੱਲੀ ਆ ਰਹੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਯੂਨੀਵਰਸਿਟੀ-ਕਾਲਜਾਂ ਦੇ ਅਧਿਆਪਕਾਂ ਨੂੰ ਯੂ.ਜੀ.ਸੀ. ਸਕੇਲ ਦਿੱਤੇ ਗਏ। ਪਿਛਲੇ ਲੰਬੇ ਸਮੇਂ ਤੋਂ ਕਾਲਜਾਂ ਵਿੱਚ ਭਰਤੀ ਨਾ ਹੋਣ ਕਾਰਨ ਗੈਸਟ ਫੈਕਲਟੀ ਅਤੇ ਪਾਰਟ ਟਾਈਮ ਲੈਕਚਰਾਰਾਂ ਸਹਾਰੇ ਹੀ ਬਹੁਤੇ ਕਾਲਜ ਚੱਲ ਰਹੇ ਹਨ। ਸਰਕਾਰ ਵੱਲੋਂ ਇਨਾਂ ਅਧਿਆਪਕਾਂ ਦੇ ਮਿਹਨਤਾਨੇ ਵਿੱਚ ਵੀ ਵਾਧਾ ਕੀਤਾ ਗਿਆ। ਇਸ ਤੋਂ ਇਲਾਵਾ ਇਸ ਕਾਡਰ ਛੁੱਟੀਆਂ ਆਦਿ ਦੀਆਂ ਸਹੂਲਤਾਂ ਦਿੱਤੀਆਂ ਗਈਆਂ।

ਪੂਟਾ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਮੰਗ ਉਤੇ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਜੀ ਵੱਲੋਂ ਪਹਿਲਾਂ ਹੀ ਸੂਬੇ ਦੇ ਮੁੱਖ ਸਕੱਤਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਉਤੇ ਸੰਭਾਵਨਾਵਾਂ ਤਲਾਸ਼ਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜੇ ਵਾਅਦੇ ਨਹੀਂ ਵੀ ਪੂਰੇ ਕੀਤੇ ਗਏ, ਉਨਾਂ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ, ਜਿਵੇਂ ਕਿ ਇਕ ਵਿਧਾਇਕ-ਇਕ ਪੈਨਸ਼ਨ ਆਦਿ।

ਇਸ ਤੋਂ ਪਹਿਲਾਂ ਪੂਟਾ ਵੱਲੋਂ ਉਚੇਰੀ ਸਿੱਖਿਆ ਮੰਤਰੀ ਦਾ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਮ੍ਰਿਤਿੁੰਜੇ ਕੁਮਾਰ ਨੇ ਮੀਤ ਹੇਅਰ ਦਾ ਸਵਾਗਤ ਕਰਦਿਆਂ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਜਿਨਾਂ ਪਿਛਲੇ ਛੇ ਸਾਲਾਂ ਤੋਂ ਕਾਲਜ-ਯੂਨੀਵਰਸਿਟੀ ਅਧਿਆਪਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਯੂ.ਜੀ.ਸੀ. ਸਕੇਲ ਦਿੱਤੇ। ਉਨਾਂ ਮੁੱਖ ਮੰਤਰੀ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੀ ਉਚੇਚਾ ਧੰਨਵਾਦ ਕੀਤਾ।

ਇਸ ਮੌਕੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਤੇ ਨਰਿੰਦਰ ਸਵਨਾ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਗੋਲਡੀ ਖਰੜ, ਪੂਟਾ ਤਰਫੋਂ ਅਮਰਜੀਤ ਸਿੰਘ ਨੌਰਾ, ਨਵਦੀਪ ਗੋਇਲ, ਰੌਣਕੀ ਰਾਮ, ਜਤਿੰਦਰ ਗਰੋਵਰ, ਰਜਤ ਸੰਧੀਰ, ਦਲਵਿੰਦਰ ਸਿੰਘ, ਕੇਸ਼ਵ ਮਲਹੋਤਰਾ, ਯੋਗਰਾਜ ਅੰਗਰੀਸ਼, ਸੈਨੇਟ ਮੈਂਬਰ ਸੰਦੀਪ ਕਟਾਰੀਆ, ਸ਼ਮਿੰਦਰ ਸੰਧੂ ਤੇ ਗੁਰਮੀਤ ਸਿੰਘ ਅਤੇ ਸਾਬਕਾ ਵਿਦਿਆਰਥੀ ਆਗੂ ਡਾ.ਭੁਪਿੰਦਰ ਸਿੰਘ ਬਾਠ ਵੀ ਹਾਜ਼ਰ ਸਨ।

The post ਉੱਚ ਸਿੱਖਿਆ ਖੇਤਰ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ: ਗੁਰਮੀਤ ਸਿੰਘ ਮੀਤ ਹੇਅਰ appeared first on TheUnmute.com - Punjabi News.

Tags:
  • bhagwant-mann
  • breaking-news
  • chief-minister-bhagwant-mann
  • gurmeet-singh-meet-hayer
  • higher-education-minister-meet-hayer
  • pseb
  • punjab-college
  • punjab-guest-faculity-teacher
  • punjabi-university
  • punjab-news
  • punjab-university
  • punjab-university-teachers
  • punjab-university-teachers-association
  • puta
  • the-unmute-breaking-news

Bengaluru: ਓਲਾ-ਉਬਰ ਦੀਆਂ ਸੇਵਾਵਾਂ 'ਤੇ ਪਾਬੰਦੀ ਦੇ ਖਿਲਾਫ ਆਟੋ ਰਿਕਸ਼ਾ ਚਾਲਕਾਂ ਨੇ RTO ਦੇ ਬਾਹਰ ਕੀਤਾ ਰੋਸ਼ ਪ੍ਰਦਰਸ਼ਨ

Monday 10 October 2022 02:03 PM UTC+00 | Tags: auto-rickshaw-drivers breaking-news india-news karnataka-government karnataka-latest-news news nitin-gadkari-ministry protest-outside-the-rto-ag regional-transport-office-bengaluru rto the-unmute-breaking-news the-unmute-punjabi-news

ਚੰਡੀਗੜ੍ਹ 10 ਅਕਤੂਬਰ 2022: ਕਰਨਾਟਕ ਸਰਕਾਰ ਦੇ ਬੈਂਗਲੁਰੂ (Bengaluru) ਵਿਚ ਕੈਬ ਬੁਕਿੰਗ ਕੰਪਨੀਆਂ ਓਲਾ, ਉਬਰ ਅਤੇ ਰੈਪੀਡੋ ਵਰਗੇ ਰਾਈਡ-ਹੇਲਿੰਗ ਪਲੇਟਫਾਰਮਾਂ ਦੁਆਰਾ ਆਪਣੀਆਂ ਸੇਵਾਵਾਂ ‘ਤੇ ਪਾਬੰਦੀ ਦੇ ਖਿਲਾਫ ਆਟੋ ਰਿਕਸ਼ਾ ਚਾਲਕਾਂ ਨੇ ਸੋਮਵਾਰ ਨੂੰ ਖੇਤਰੀ ਟ੍ਰਾਂਸਪੋਰਟ ਦਫਤਰ (ਆਰਟੀਓ) ਦੇ ਬਾਹਰ ਪ੍ਰਦਰਸ਼ਨ ਕੀਤਾ। ਕਰਨਾਟਕ ਦੇ ਟਰਾਂਸਪੋਰਟ ਵਿਭਾਗ ਨੇ ਵੀਰਵਾਰ ਨੂੰ ਇੱਕ ਨੋਟਿਸ ਜਾਰੀ ਕਰਕੇ ਐਗਰੀਗੇਟਰਾਂ ਨੂੰ ਗੈਰ-ਕਾਨੂੰਨੀ ਆਟੋ-ਰਿਕਸ਼ਾ ਸੇਵਾਵਾਂ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਹੈ।

ਆਟੋ-ਰਿਕਸ਼ਾ ਚਾਲਕਾਂ ਨੂੰ ਕੰਮ ਜਾਰੀ ਰੱਖਣ ਲਈ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਐਗਰੀਗੇਟਰ ਕੋਈ ਵੇਰਵਾ ਦੇਣ ਵਿੱਚ ਅਸਫਲ ਰਹੇ ਅਤੇ ਆਪਣਾ ਪੱਖ ਵੀ ਪੇਸ਼ ਨਹੀਂ ਕੀਤਾ। ਵਿਭਾਗ ਨੇ ਸੋਮਵਾਰ ਨੂੰ ਐਗਰੀਗੇਟਰ ਨਾਲ ਜੁੜੀਆਂ ਆਟੋ-ਰਿਕਸ਼ਾ ਸੇਵਾਵਾਂ ਦੇ ਖਿਲਾਫ ਆਪਣੀ ਮੁਹਿੰਮ ਸ਼ੁਰੂ ਕੀਤੀ। ਉਸ ਨੇ ਰਾਈਡ-ਹੇਲਿੰਗ ਕੰਪਨੀਆਂ ਨਾਲ ਜੁੜੇ ਕੁਝ ਡਰਾਈਵਰਾਂ ਨੂੰ ਜੁਰਮਾਨਾ ਵੀ ਕੀਤਾ। ਇਸ ਕਾਰਵਾਈ ਦੇ ਵਿਰੋਧ ਵਿੱਚ ਡਰਾਈਵਰਾਂ ਨੇ ਆਰਟੀਓ ਦਫ਼ਤਰ ਦੇ ਬਾਹਰ ਆਪਣੇ ਆਟੋ ਖੜ੍ਹੇ ਕਰ ਕੇ ਪ੍ਰਦਰਸ਼ਨ ਕੀਤਾ।

ਇਸ ਦੌਰਾਨ, ਐਗਰੀਗੇਟਰਾਂ ਨੇ ਆਪਣੇ ਮੋਬਾਈਲ ਐਪਲੀਕੇਸ਼ਨਾਂ ‘ਤੇ ਆਟੋ-ਰਿਕਸ਼ਾ ਸੇਵਾਵਾਂ ਨੂੰ ਦਿਖਾਉਣਾ ਜਾਰੀ ਰੱਖਿਆ। ਉਸਨੇ ਸਰਕਾਰੀ ਨੋਟਿਸ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਇਸ ਮੁੱਦੇ 'ਤੇ ਚੁੱਪ ਹਨ।

The post Bengaluru: ਓਲਾ-ਉਬਰ ਦੀਆਂ ਸੇਵਾਵਾਂ ‘ਤੇ ਪਾਬੰਦੀ ਦੇ ਖਿਲਾਫ ਆਟੋ ਰਿਕਸ਼ਾ ਚਾਲਕਾਂ ਨੇ RTO ਦੇ ਬਾਹਰ ਕੀਤਾ ਰੋਸ਼ ਪ੍ਰਦਰਸ਼ਨ appeared first on TheUnmute.com - Punjabi News.

Tags:
  • auto-rickshaw-drivers
  • breaking-news
  • india-news
  • karnataka-government
  • karnataka-latest-news
  • news
  • nitin-gadkari-ministry
  • protest-outside-the-rto-ag
  • regional-transport-office-bengaluru
  • rto
  • the-unmute-breaking-news
  • the-unmute-punjabi-news

ਯੂਕਰੇਨ 'ਚ ਰੂਸੀ ਫੌਜ ਦੇ ਹਮਲੇ 'ਤੇ ਭਾਰਤੀ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ, ਦੁਸ਼ਮਣੀ ਵਧਾਉਣਾ ਕਿਸੇ ਦੇ ਹਿੱਤ 'ਚ ਨਹੀਂ

Monday 10 October 2022 02:16 PM UTC+00 | Tags: breaking-news kyiv mea president-zelensky putin putin-over-russian putin-russian russia russian-army russian-president-vladimir-putin russia-ukraine-crisis russia-ukraine-war the-unmute-punjabi-news ukraine ukraine-russia ukraine-russia-tension ukraine-russia-war ukraine-russia-war-conflict ukraines-president-volodymyr-zelensky ukraines-president-zelensky volodymyr-zelensky

ਚੰਡੀਗੜ੍ਹ 10 ਅਕਤੂਬਰ 2022: ਸੋਮਵਾਰ ਨੂੰ ਯੂਕਰੇਨ (Ukraine) ਦੇ ਕਈ ਸ਼ਹਿਰਾਂ ‘ਤੇ ਰੂਸੀ ਫੌਜ ਨੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ‘ਚ ਵੱਡੀ ਗਿਣਤੀ ‘ਚ ਲੋਕਾਂ ਦੇ ਮਰਨ ਅਤੇ ਜ਼ਖਮੀ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਵੀ ਇਸ ਹਮਲੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।

ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤ ਯੂਕਰੇਨ (Ukraine) ਵਿਚ ਵਧਦੇ ਸੰਘਰਸ਼, ਜਿਸ ਵਿਚ ਬੁਨਿਆਦੀ ਢਾਂਚੇ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ
ਇਸਨੂੰ ਲੈ ਕੇ ਡੂੰਘੀ ਚਿੰਤਾ ਪਾ ਦਿੱਤਾ ਹੈ। ਅਸੀਂ ਦੁਹਰਾਉਣਾ ਚਾਹੁੰਦੇ ਹਾਂ ਕਿ ਦੁਸ਼ਮਣੀ ਨੂੰ ਵਧਾਉਣਾ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ। ਅਸੀਂ ਦੁਸ਼ਮਣੀ ਦੇ ਤੁਰੰਤ ਅੰਤ ਲਈ ਕੂਟਨੀਤੀ ਅਤੇ ਗੱਲਬਾਤ ਦੇ ਰਾਹ ‘ਤੇ ਤੁਰੰਤ ਵਾਪਸੀ ਦੀ ਮੰਗ ਕਰਦੇ ਹਾਂ। ਭਾਰਤ ਤਣਾਅ ਘਟਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ।

ਬਿਆਨ ‘ਚ ਕਿਹਾ ਗਿਆ ਹੈ ਕਿ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਭਾਰਤ ਆਪਣੇ ਸਟੈਂਡ ‘ਤੇ ਕਾਇਮ ਹੈ ਜੋ ਵਿਸ਼ਵ ਵਿਵਸਥਾ, ਸੰਯੁਕਤ ਰਾਸ਼ਟਰ ਚਾਰਟਰ, ਅੰਤਰਰਾਸ਼ਟਰੀ ਕਾਨੂੰਨ ਅਤੇ ਸਾਰੇ ਰਾਜਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਿਧਾਂਤਾਂ ‘ਤੇ ਆਧਾਰਿਤ ਹੈ।

ਤੁਹਾਨੂੰ ਦੱਸ ਦੇਈਏ ਕਿ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ ‘ਤੇ ਕਈ ਮਹੀਨਿਆਂ ਬਾਅਦ ਰੂਸ ਵੱਲੋਂ ਹਮਲੇ ਕੀਤੇ ਗਏ ਹਨ। ਰੂਸੀ ਫੌਜ ਨੇ ਕੀਵ ਅਤੇ ਹੋਰ ਸ਼ਹਿਰਾਂ ‘ਤੇ ਸੱਤਰ ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਇਸ ਤੋਂ ਪਹਿਲਾਂ ਕ੍ਰੀਮੀਆ ਨੂੰ ਰੂਸ (Russia) ਨਾਲ ਜੋੜਨ ਵਾਲੇ ਪੁਲ ‘ਤੇ ਧਮਾਕਾ ਹੋਇਆ ਸੀ ਅਤੇ ਇਸ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ‘ਅੱਤਵਾਦੀ ਕਾਰਵਾਈ’ ਕਰਾਰ ਦਿੱਤਾ ਸੀ।

The post ਯੂਕਰੇਨ ‘ਚ ਰੂਸੀ ਫੌਜ ਦੇ ਹਮਲੇ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ, ਦੁਸ਼ਮਣੀ ਵਧਾਉਣਾ ਕਿਸੇ ਦੇ ਹਿੱਤ ‘ਚ ਨਹੀਂ appeared first on TheUnmute.com - Punjabi News.

Tags:
  • breaking-news
  • kyiv
  • mea
  • president-zelensky
  • putin
  • putin-over-russian
  • putin-russian
  • russia
  • russian-army
  • russian-president-vladimir-putin
  • russia-ukraine-crisis
  • russia-ukraine-war
  • the-unmute-punjabi-news
  • ukraine
  • ukraine-russia
  • ukraine-russia-tension
  • ukraine-russia-war
  • ukraine-russia-war-conflict
  • ukraines-president-volodymyr-zelensky
  • ukraines-president-zelensky
  • volodymyr-zelensky

ਟਰਾਂਸਪੋਰਟ ਵਿਭਾਗ ਦੀ ਕਮਾਈ 'ਚ ਪਿਛਲੇ ਸਾਲ ਨਾਲੋਂ 608 ਕਰੋੜ ਰੁਪਏ ਦਾ ਵਾਧਾ ਦਰਜ: ਲਾਲਜੀਤ ਸਿੰਘ ਭੁੱਲਰ

Monday 10 October 2022 02:26 PM UTC+00 | Tags: aam-aadmi-party breaking-news chief-minister-bhagwant-mann cm-bhagwant-mann dairy-development-minister-laljit-singh-bhullar department-of-transport-of-punjab laljit-singh-bhullar news prtc punjab punjab-government punjab-roadways punjab-roadways-punbus the-unmute-breaking-news transport-department transport-department-punjab transport-minister-laljit-singh-bhullar

ਚੰਡੀਗੜ੍ਹ 10 ਅਕਤੂਬਰ 2022: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ (Transport Department Punjab) ਨੇ ਆਪਣੇ ਪਹਿਲੇ ਛੇ ਮਹੀਨਿਆਂ ਵਿੱਚ 608.21 ਕਰੋੜ ਰੁਪਏ ਦੇ ਵਾਧੇ ਨਾਲ ਕੁੱਲ 1957.64 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਹੈ।

ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਵਿਭਾਗ ਦੇ ਕੁੱਲ ਤਿੰਨ ਵਿੰਗਾਂ ਐਸ.ਟੀ.ਸੀ, ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼/ਪਨਬੱਸ ਨੇ ਇਸ ਸਾਲ ਅਪ੍ਰੈਲ ਤੋਂ ਸਤੰਬਰ ਤੱਕ 1957.64 ਕਰੋੜ ਰੁਪਏ ਕਮਾਏ ਹਨ, ਜੋ ਪਿਛਲੇ ਵਰ੍ਹੇ ਇਸ ਅਰਸੇ ਦੌਰਾਨ ਹੋਈ ਆਮਦਨ ਨਾਲੋਂ 45.07 ਫ਼ੀਸਦੀ ਵੱਧ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੇ ਵਰ੍ਹੇ ਇਹ ਆਮਦਨ 1349.43 ਕਰੋੜ ਰੁਪਏ ਸੀ।

ਵਿਭਾਗ ਦੀ ਵਿੰਗ ਵਾਰ ਆਮਦਨ ਦੇ ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਨੂੰ ਅਪ੍ਰੈਲ ਤੋਂ ਸਤੰਬਰ 2022 ਤੱਕ ਕੁੱਲ 1203.39 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜੋ ਪਿਛਲੀ ਸਰਕਾਰ ਸਮੇਂ 855.95 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ 347.44 ਕਰੋੜ ਰੁਪਏ ਦਾ ਇਹ ਵਾਧਾ 40.60 ਫ਼ੀਸਦੀ ਬਣਦਾ ਹੈ।

ਉਨ੍ਹਾਂ ਦੱਸਿਆ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਨੇ ਇਸ ਵਰ੍ਹੇ ਪਹਿਲੇ ਛੇ ਮਹੀਨਿਆਂ ਵਿੱਚ 393.62 ਕਰੋੜ ਰੁਪਏ ਜੁਟਾਏ ਹਨ ਜਦਕਿ ਪਿਛਲੇ ਵਰ੍ਹੇ ਇਸ ਅਰਸੇ ਦੌਰਾਨ ਇਹ ਕਮਾਈ 246.13 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਨੇ ਇਨ੍ਹਾਂ ਛੇ ਮਹੀਨਿਆਂ ਵਿੱਚ 147.49 ਕਰੋੜ ਰੁਪਏ ਦੇ ਮੁਨਾਫ਼ੇ ਨਾਲ 60 ਫ਼ੀਸਦੀ ਵਾਧਾ ਦਰਜ ਕੀਤਾ ਹੈ।

ਪੰਜਾਬ ਰੋਡਵੇਜ਼/ਪਨਬੱਸ ਦੀ ਆਮਦਨ ਦਾ ਵੇਰਵਾ ਸਾਂਝਾ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਪ੍ਰੈਲ ਤੋਂ ਸਤੰਬਰ 2022 ਤੱਕ 360.63 ਕਰੋੜ ਰੁਪਏ ਦੀ ਆਮਦਨ ਨਾਲ ਪੰਜਾਬ ਰੋਡਵੇਜ਼/ਪਨਬੱਸ ਨੇ ਪਿਛਲੇ ਸਾਲ ਦੇ 247.35 ਕਰੋੜ ਰੁਪਏ ਦੇ ਮੁਕਾਬਲੇ 113.28 ਕਰੋੜ ਰੁਪਏ ਵੱਧ ਕਮਾਏ ਹਨ ਅਤੇ ਇਹ ਵਾਧਾ 45.79 ਫ਼ੀਸਦੀ ਬਣਦਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਟੈਕਸ ਚੋਰੀ, ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਪਰਮਿਟ ਵਾਲੇ ਬੱਸ ਆਪ੍ਰੇਟਰਾਂ ਨੂੰ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਸਦਕਾ ਵਿਭਾਗ ਦੀ ਕਮਾਈ ਵਿੱਚ ਇਹ ਵਾਧਾ ਦਰਜ ਕੀਤਾ ਗਿਆ ਹੈ।

 

The post ਟਰਾਂਸਪੋਰਟ ਵਿਭਾਗ ਦੀ ਕਮਾਈ ‘ਚ ਪਿਛਲੇ ਸਾਲ ਨਾਲੋਂ 608 ਕਰੋੜ ਰੁਪਏ ਦਾ ਵਾਧਾ ਦਰਜ: ਲਾਲਜੀਤ ਸਿੰਘ ਭੁੱਲਰ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • cm-bhagwant-mann
  • dairy-development-minister-laljit-singh-bhullar
  • department-of-transport-of-punjab
  • laljit-singh-bhullar
  • news
  • prtc
  • punjab
  • punjab-government
  • punjab-roadways
  • punjab-roadways-punbus
  • the-unmute-breaking-news
  • transport-department
  • transport-department-punjab
  • transport-minister-laljit-singh-bhullar

CM ਮਾਨ ਵਲੋਂ ਮਜ਼ਦੂਰਾਂ ਤੇ ਉਸਾਰੀ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ 'ਚ ਵਾਧੇ ਨੂੰ ਮਨਜ਼ੂਰੀ

Monday 10 October 2022 02:32 PM UTC+00 | Tags: aam-aadmi-party breaking-news chief-minister-bhagwant-mann cm-bhagwant-mann congress construction-labor-board construction-labor-board-punjab construction-workers construction-workers-news diwali news punajb-laborers punjab punjab-congress punjab-construction-workers punjab-government punjab-labor-assistant-app registered-construction-workers the-unmute the-unmute-breaking-news the-unmute-latest-news uniopn welfare-board welfare-board-punjab

ਚੰਡੀਗੜ੍ਹ 10 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਸਾਰੀ ਅਤੇ ਗੈਰ-ਹੁਨਰਮੰਦ ਕਾਮਿਆਂ ਨੂੰ ਦੀਵਾਲੀ ਦਾ ਤੋਹਫਾ ਦਿੰਦਿਆਂ ਇਨ੍ਹਾਂ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਿੱਚ ਵਾਧੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਗੈਰ-ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਉਜਰਤ ਮੌਜੂਦਾ 9192 ਰੁਪਏ ਤੋਂ ਵਧਾ ਕੇ 9907 ਰੁਪਏ ਕਰ ਦਿੱਤੀ ਗਈ ਹੈ, ਜਦਕਿ ਅਰਧ ਹੁਨਰਮੰਦਾਂ ਦੀ ਘੱਟੋ-ਘੱਟ ਉਜਰਤ 9972 ਰੁਪਏ ਤੋਂ ਵਧਾ ਕੇ 10687 ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਨਰਮੰਦ ਕਾਮਿਆਂ ਦੀ ਉਜਰਤ 10869 ਰੁਪਏ ਤੋਂ ਵਧਾ ਕੇ 11584 ਰੁਪਏ ਅਤੇ ਉੱਚ ਹੁਨਰਮੰਦ ਕਾਮਿਆਂ ਦੀ ਉਜਰਤ 11901 ਰੁਪਏ ਤੋਂ ਵਧਾ ਕੇ 12616 ਰੁਪਏ ਕਰ ਦਿੱਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।

ਇਕ ਹੋਰ ਅਹਿਮ ਫੈਸਲੇ ਵਿੱਚ ਮੁੱਖ ਮੰਤਰੀ ਨੇ ਕਾਮਿਆਂ ਦੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਕੋਲ ਰਜਿਸਟਰੇਸ਼ਨ ਕਰਨ ਲਈ ਵੱਡੇ ਪੱਧਰ ਉਤੇ ਮੁਹਿੰਮ ਸ਼ੁਰੂ ਕਰਨ ਦੀ ਸਹਿਮਤੀ ਵੀ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਬੋਰਡ ਕੋਲ 5.30 ਲੱਖ ਕਾਮੇ ਰਜਿਸਟਰਡ ਹਨ, ਜਿਨ੍ਹਾਂ ਦੀ ਗਿਣਤੀ ਵਧਾ ਕੇ ਘੱਟੋ-ਘੱਟ 15 ਲੱਖ ਕਰਨ ਦੀ ਲੋੜ ਹੈ। ਭਗਵੰਤ ਮਾਨ ਨੇ ਬੋਰਡ ਨੂੰ ਕਿਹਾ ਕਿ ਪਿੰਡਾਂ, ਸ਼ਹਿਰਾਂ, ਲੇਬਰ ਚੌਂਕਾਂ ਤੇ ਨਿਰਮਾਣ ਕਾਰਜਾਂ ਵਾਲੀਆਂ ਥਾਵਾਂ ਉਤੇ ਟੀਮਾਂ ਭੇਜ ਕੇ ਕਾਮਿਆਂ ਦੀ ਰਜਿਸਟਰੇਸ਼ਨ ਮੁਹਿੰਮ ਨੂੰ ਤੇਜ਼ ਕੀਤਾ ਜਾਵੇ।

ਬੋਰਡ ਦੀ ਕਾਰਜਪ੍ਰਣਾਲੀ ਨੂੰ ਸਮਾਰਟ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਪੁੱਟਦਿਆਂ ਮੁੱਖ ਮੰਤਰੀ ਨੇ ਕਿਰਤੀਆਂ ਤੇ ਨਿਰਮਾਣ ਕਾਮਿਆਂ ਦੀ ਸਹੂਲਤ ਲਈ 'ਪੰਜਾਬ ਕਿਰਤੀ ਸਹਾਇਕ ਐਪ' ਵੀ ਲਾਂਚ ਕੀਤਾ ਤਾਂ ਕਿ ਸਿਰਫ਼ ਇਕ ਬਟਨ ਦਬਾਉਣ ਨਾਲ ਕਾਮਿਆਂ ਦੀ ਸਾਰੀ ਜਾਣਕਾਰੀ ਹਾਸਲ ਹੋ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਐਪ ਨਾਲ ਬੋਰਡ ਦੀ ਕਾਰਜਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਵੇਗੀ ਅਤੇ ਇਸ ਨਾਲ ਨਿਰਮਾਣ ਕਾਮਿਆਂ ਨੂੰ ਜਿੱਥੇ ਬੋਰਡ ਵੱਲੋਂ ਮਿਲਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਮਿਲੇਗਾ, ਉਥੇ ਨਿਰਮਾਣ ਕਾਮਿਆਂ ਦੀ ਰਜਿਸਟਰੇਸ਼ਨ ਵਿੱਚ ਵੀ ਵਧੇਰੇ ਕਾਰਜਕੁਸ਼ਲਤਾ ਯਕੀਨੀ ਬਣੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਐਪ ਰਾਹੀਂ ਨਿਰਮਾਣ ਕਾਮੇ ਹੁਣ ਕਿਸੇ ਵੀ ਥਾਂ ਤੋਂ ਕਿਸੇ ਵੀ ਸਮੇਂ ਬੋਰਡ ਕੋਲ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਐਪ ਦੋ ਭਾਸ਼ਾਵਾਂ (ਪੰਜਾਬੀ ਤੇ ਅੰਗਰੇਜ਼ੀ) ਵਿੱਚ ਹੈ, ਜਿਸ ਨਾਲ ਵਰਤੋਂਕਾਰ ਪੱਖੀ ਇਸ ਐਪ ਨੂੰ ਚਲਾਉਣ ਵਿੱਚ ਪੰਜਾਬੀ ਨਿਰਮਾਣ ਕਾਮਿਆਂ ਨੂੰ ਭਾਸ਼ਾ ਸਬੰਧੀ ਕਿਸੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਬੋਰਡ ਕੋਲ ਰਜਿਸਟਰੇਸ਼ਨ ਕਰਨ ਅਤੇ ਵੱਖ-ਵੱਖ ਭਲਾਈ ਸਕੀਮਾਂ ਲਈ ਬਿਨੈ ਕਰਨ ਤੋਂ ਇਲਾਵਾ ਇਸ ਐਪ ਰਾਹੀਂ ਨਿਰਮਾਣ ਕਾਮੇ ਆਪਣੀ ਰਜਿਸਟਰੇਸ਼ਨ ਨਵਿਆਉਣ ਲਈ ਬਿਨੈ ਕਰਨ ਦੇ ਨਾਲ-ਨਾਲ ਆਪਣੀਆਂ ਅਰਜ਼ੀਆਂ ਦੀ ਮੌਜੂਦਾ ਸਥਿਤੀ ਅਤੇ ਤੇਜ਼ੀ ਨਾਲ ਲੋੜੀਂਦੇ ਦਸਤਾਵੇਜ਼ਾਂ ਦੀਆਂ ਤਰੁੱਟੀਆਂ ਵੀ ਦੂਰ ਕਰ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਐਪ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਹੁਨਰ ਵਿਕਾਸ ਕੇਂਦਰਾਂ ਨੂੰ ਨਿਰਮਾਣ ਕਾਮਿਆਂ ਲਈ ਆਰਜ਼ੀ ਰਿਹਾਇਸ਼ ਵਿੱਚ ਬਦਲਣ ਦੀ ਪ੍ਰਵਾਨਗੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਕਈ ਲੋਕ ਭਲਾਈ ਸਕੀਮਾਂ ਦਾ ਲਾਭ ਵੀ ਮਜ਼ਦੂਰਾਂ ਤੱਕ ਪਹੁੰਚਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬੋਰਡ ਵੱਲੋਂ ਉਸਾਰੀ ਕਿਰਤੀਆਂ ਲਈ 17 ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ।

The post CM ਮਾਨ ਵਲੋਂ ਮਜ਼ਦੂਰਾਂ ਤੇ ਉਸਾਰੀ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ‘ਚ ਵਾਧੇ ਨੂੰ ਮਨਜ਼ੂਰੀ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • cm-bhagwant-mann
  • congress
  • construction-labor-board
  • construction-labor-board-punjab
  • construction-workers
  • construction-workers-news
  • diwali
  • news
  • punajb-laborers
  • punjab
  • punjab-congress
  • punjab-construction-workers
  • punjab-government
  • punjab-labor-assistant-app
  • registered-construction-workers
  • the-unmute
  • the-unmute-breaking-news
  • the-unmute-latest-news
  • uniopn
  • welfare-board
  • welfare-board-punjab

ਮੁੱਖ ਸਕੱਤਰ ਵੱਲੋਂ ਪਰਾਲੀ ਪ੍ਰਬੰਧਨ ਬਾਰੇ ਪੰਜਾਬ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਸਮੀਖਿਆ ਮੀਟਿੰਗ

Monday 10 October 2022 02:40 PM UTC+00 | Tags: aam-aadmi-party breaking-news chief-secretary-of-punjab cm-bhagwant-mann deputy-commissioners deputy-commissioners-of-punjab news punjab-chief-secretary-vijay-kumar-janjua punjab-news punjab-police the-unmute the-unmute-punjabi-news

ਚੰਡੀਗੜ੍ਹ 10 ਅਕਤੂਬਰ 2022: ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਪਰਾਲੀ ਤੇ ਨਾੜ ਸਾੜਨ ਦੀ ਦਰ ਨੂੰ ਹੋਰ ਘੱਟ ਕਰਨ ਅਤੇ ਪਰਾਲੀ ਪ੍ਰਬੰਧਨ ਲਈ ਪੰਜਾਬ ਦੇ ਉੱਚ ਅਧਿਕਾਰੀਆਂ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਇਕ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਮਕਸਦ ਦੀ ਪ੍ਰਾਪਤੀ ਲਈ ਜ਼ਿਲ੍ਹਿਆਂ ਦੇ ਸਬੰਧਤ ਅਧਿਕਾਰੀਆਂ ਨੂੰ ਆਪਣੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬ ਵਿਚ ਪਰਾਲੀ ਜਲਾਉਣ ਦੇ ਮਾਮਲਿਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਗਿਰਾਵਟ ਲਿਆਂਦੀ ਜਾ ਸਕੇ।

ਇਸ ਤੋਂ ਪਹਿਲਾਂ 22 ਸਤੰਬਰ ਨੂੰ ਵੀ ਮੁੱਖ ਸਕੱਤਰ ਨੇ ਮੀਟਿੰਗ ਕੀਤੀ ਸੀ ਅਤੇ ਇਸ ਵਕਫੇ ਦੌਰਾਨ ਹਰੇਕ ਜ਼ਿਲ੍ਹੇ ਵਿਚ ਪਰਾਲੀ ਪ੍ਰਬੰਧਨ ਬਾਰੇ ਇਕੱਲੇ ਇਕੱਲੇ ਡਿਪਟੀ ਕਮਿਸ਼ਨਰ ਤੋਂ ਮੁੱਖ ਸਕੱਤਰ ਨੇ ਪ੍ਰਗਤੀ ਰਿਪੋਰਟ ਲਈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਹਰ ਹੀਲੇ ਰੋਕਣ ਲਈ ਡੀ.ਸੀਜ਼ ਆਪੋ-ਆਪਣੇ ਜ਼ਿਲ੍ਹਿਆਂ ਵਿਚ ਤੇਜ਼ੀ ਲਿਆਉਣ। ਉਨ੍ਹਾਂ ਕਿਹਾ ਕਿ ਪਰਾਲੀ ਅਤੇ ਨਾੜ ਸਾੜਨ ਤੋਂ ਰੋਕਣ ਲਈ ਹੈਪੀ ਸੀਡਰ ਅਤੇ ਅਜਿਹੇ ਹੋਰ ਸੰਦਾਂ/ਮਸ਼ੀਨਾਂ ਦੀ ਖਰੀਦ ਲਈ ਕਿਸਾਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕੀਤੀ ਜਾਵੇ।

ਪਰਾਲੀ ਤੇ ਨਾੜ ਸਾੜਨ ਦਾ ਨਿੱਜੀ ਅਤੇ ਸਮਾਜਕ ਪੱਧਰ 'ਤੇ ਬਹੁਤ ਜ਼ਿਆਦਾ ਨੁਕਸਾਨ

ਮੁੱਖ ਸਕੱਤਰ ਨੇ ਕਿਹਾ ਕਿ ਵਾਤਾਵਰਣ ਖਾਸ ਤੌਰ 'ਤੇ ਹਵਾ ਅਤੇ ਧਰਤੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਪਰਾਲੀ ਨੂੰ ਸਾੜਨ ਦੀ ਥਾਂ ਇਸ ਦੇ ਪ੍ਰਬੰਧਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਹੋਣ ਵਾਲੇ ਨੁਕਸਾਨ ਬਾਰੇ ਸਮਝਾਇਆ ਜਾਵੇ। ਉਨ੍ਹਾਂ ਕਿਹਾ ਕਿ ਅੱਧ ਅਕਤੂਬਰ ਤੋਂ ਲੈ ਕੇ ਅੱਧ ਨਵੰਬਰ ਤੱਕ ਪਰਾਲੀ ਸਾੜਨ ਨਾਲ ਹਰ ਸਾਲ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ ਜਿਸ ਦਾ ਲੋਕਾਂ ਦੀ ਸਿਹਤ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਕਿਸਾਨਾਂ ਨੂੰ ਹਰ ਹਾਲ ਵਿਚ ਪਰਾਲੀ ਸਾੜਨ ਦੀ ਥਾਂ ਉਸ ਦੇ ਪ੍ਰਬੰਧਨ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।

ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਸੂਬਾ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਅਤੇ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਕਰਕੇ ਇਸ ਸਾਲ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿਚ ਵੱਡੀ ਕਮੀ ਆਉਣ ਦੀ ਸੰਭਾਵਨਾ ਹੈ। ਮੁੱਖ ਸਕੱਤਰ ਨੇ ਕਿਹਾ ਕਿ ਵੱਖ-ਵੱਖ ਮਾਧਿਆਮਾਂ ਖਾਸ ਤੌਰ 'ਤੇ ਧਾਰਮਿਕ ਸਥਾਨਾਂ ਤੋਂ ਅਨਾਊਂਸਮੈਂਟ ਕਰਵਾ ਕੇ ਅਤੇ ਐਨ.ਜੀ.ਓਜ਼ ਰਾਹੀਂ ਕਿਸਾਨਾਂ ਵਿਚ ਹੋਰ ਜਾਗਰੂਕਤਾ ਫੈਲਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮਝਾਇਆ ਜਾਵੇ ਕਿ ਪਰਾਲੀ ਅਤੇ ਨਾੜ ਸਾੜਨ ਦਾ ਨਿੱਜੀ ਅਤੇ ਸਮਾਜਕ ਪੱਧਰ 'ਤੇ ਬਹੁਤ ਜ਼ਿਆਦਾ ਨੁਕਸਾਨ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਪਹਿਲਾਂ ਵੀ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਹਨ, ਉੱਥੇ ਪ੍ਰਸ਼ਾਸ਼ਨ ਜ਼ਿਆਦਾ ਚੌਕਸੀ ਵਰਤੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਰਾਹੀਂ ਵੀ ਸਮਝਾਇਆ ਜਾਵੇ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਬੱਚਿਆਂ ਨੂੰ 'ਗੰਧਲਾ ਤੇ ਪ੍ਰਦੂਸ਼ਿਤ' ਭਵਿੱਖ ਮਿਲੇਗਾ। ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਇਸ ਸਾਲ ਪਰਾਲੀ ਸਾੜਨ ਦੇ ਮਾਮਲੇ ਹਰ ਹਾਲਤ ਵਿਚ ਰੋਕੇ ਜਾਣ ਅਤੇ ਇਸ ਬਾਬਤ ਕੋਤਾਹੀ ਨਾ ਬਰਦਾਸ਼ਤਯੋਗ ਹੋਵੇਗੀ।

The post ਮੁੱਖ ਸਕੱਤਰ ਵੱਲੋਂ ਪਰਾਲੀ ਪ੍ਰਬੰਧਨ ਬਾਰੇ ਪੰਜਾਬ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਸਮੀਖਿਆ ਮੀਟਿੰਗ appeared first on TheUnmute.com - Punjabi News.

Tags:
  • aam-aadmi-party
  • breaking-news
  • chief-secretary-of-punjab
  • cm-bhagwant-mann
  • deputy-commissioners
  • deputy-commissioners-of-punjab
  • news
  • punjab-chief-secretary-vijay-kumar-janjua
  • punjab-news
  • punjab-police
  • the-unmute
  • the-unmute-punjabi-news

ਸੀਆਈਆਈ ਦੀ ਟੀਮ ਨੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਕੀਤੀ ਮੁਲਾਕਾਤ

Monday 10 October 2022 02:48 PM UTC+00 | Tags: achint-kaur amit-thapar bhagwant-singh bhavdeep-sardana breaking-news chandigarh chief-minister-bhagwant-singh cii-team dr-pj-singh-vc flagship-event-of-agrotech jagmeet-bedi lser punjab-chief-minister-bhagwant-singh

ਚੰਡੀਗੜ੍ਹ 10 ਅਕਤੂਬਰ 2022: ਸੀਆਈਆਈ ਦੀ ਟੀਮ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ (Chief Minister Bhagwant Singh) ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ 4 ਤੋਂ 7 ਨਵੰਬਰ ਤੱਕ ਚੰਡੀਗੜ੍ਹ ਵਿਖੇ ਹੋਣ ਵਾਲੇ ਐਗਰੋਟੈਕ ਦੇ ਫਲੈਗਸ਼ਿਪ ਸਮਾਗਮ ਲਈ ਮੁੱਖ ਮੰਤਰੀ ਮਾਨ ਨੂੰ ਸੱਦਾ ਦਿੱਤਾ।

ਉਨ੍ਹਾਂ ਉਦਯੋਗਾਂ ਖਾਸ ਕਰਕੇ ਪਾਣੀ (ਪਾਣੀ ਦੇ ਖਰਚੇ, ਅਗਾਊਂ ਖਪਤ ਜਮ੍ਹਾਂ) ਨਾਲ ਸਬੰਧਤ ਕੁਝ ਮਹੱਤਵਪੂਰਨ ਨੁਕਤੇ ਵੀ ਉਠਾਏ ਅਤੇ ਕੁਝ ਹੋਰ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਸ ਦੌਰਾਨ ਐਲ ਸੇ ਆਰ ਜਗਮੀਤ ਬੇਦੀ, ਡਾ ਪੀ ਜੇ ਸਿੰਘ ਵੀਸੀ, ਅਮਿਤ ਥਾਪਰ, ਭਵਦੀਪ ਸਰਦਾਨਾ, ਅਚਿੰਤ ਕੌਰ ਵੀ ਹਾਜ਼ਰ ਸਨ।

 

The post ਸੀਆਈਆਈ ਦੀ ਟੀਮ ਨੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਕੀਤੀ ਮੁਲਾਕਾਤ appeared first on TheUnmute.com - Punjabi News.

Tags:
  • achint-kaur
  • amit-thapar
  • bhagwant-singh
  • bhavdeep-sardana
  • breaking-news
  • chandigarh
  • chief-minister-bhagwant-singh
  • cii-team
  • dr-pj-singh-vc
  • flagship-event-of-agrotech
  • jagmeet-bedi
  • lser
  • punjab-chief-minister-bhagwant-singh

Rajasthan: ਕਰੌਲੀ ਜ਼ਿਲ੍ਹੇ 'ਚ ਮਿੱਟੀ ਖਿਸਕਣ ਕਾਰਨ ਵਾਪਰਿਆ ਦਰਦਨਾਕ ਹਾਦਸਾ, 6 ਜਣਿਆਂ ਦੀ ਮੌਤ

Monday 10 October 2022 02:59 PM UTC+00 | Tags: 6 breaking-news karauli karauli-district landslide landslide-news news rajasthan simir-village the-unmute-breaking-news the-unmute-latest-update the-unmute-punjabi-news

ਚੰਡੀਗੜ੍ਹ 10 ਅਕਤੂਬਰ 2022: ਰਾਜਸਥਾਨ ਦੇ ਕਰੌਲੀ (Karauli) ਜਿਲ੍ਹੇ ਸਿਮਿਰ ਪਿੰਡ ‘ਚ ਮਿੱਟੀ ਖਿਸਕਣ ਕਾਰਨ ਨਾਲ 6 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਲੜਕੀਆਂ ਅਤੇ ਤਿੰਨ ਔਰਤਾਂ ਸ਼ਾਮਲ ਹਨ। ਹਾਦਸੇ ‘ਚ ਤਿੰਨ ਤੋਂ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ।

ਦੱਸ ਦਈਏ ਕਿ ਇਸ ਹਾਦਸੇ ‘ਚ ਇਕ ਹੋਰ ਔਰਤ ਦੇ ਨਾਲ-ਨਾਲ ਦੋ ਲੜਕੀਆਂ ਵੀ ਜ਼ਖਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਰਵਾਨਾ ਹੋ ਗਏ। ਜ਼ਿਲ੍ਹਾ ਕੁਲੈਕਟਰ ਅੰਕਿਤ ਕੁਮਾਰ ਸਿੰਘ ਵੀ ਮੌਕੇ ‘ਤੇ ਘਟਨਾ ਸਥਾਨ ‘ਤੇ ਪਹੁੰਚੇ ਹਨ ।

ਪਿੰਡ ਵਾਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਪੋਤਰਾ ਉਪਮੰਡਲ ਦੀ ਪੰਚਾਇਤ ਸਿਮਿਰ ਦੇ ਪਿੰਡ ਮੇਦਪੁਰਾ ਦੀਆਂ ਔਰਤਾਂ ਅਤੇ ਲੜਕੀਆਂ ਦੁਪਹਿਰ ਸਮੇਂ ਆਪਣੇ ਖੇਤਾਂ ਵੱਲ ਜਾ ਰਹੀਆਂ ਸਨ। ਫਿਰ ਕੱਚੀ ਸੜਕ ਤੋਂ ਲੰਘਦੇ ਸਮੇਂ ਅਚਾਨਕ ਮਿੱਟੀ ਦਾ ਟਿੱਲਾ ਢਹਿ ਗਿਆ। ਮਲਬੇ ‘ਚ ਦੱਬਣ ਕਾਰਨ 6 ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਈ ਹੋਰ ਕਈ ਜਣਿਆਂ ਦਾ ਮਿੱਟੀ ਵਿੱਚ ਦੱਬੇ ਹੋਣ ਦਾ ਖਦਸ਼ਾ ਹੈ।

The post Rajasthan: ਕਰੌਲੀ ਜ਼ਿਲ੍ਹੇ ‘ਚ ਮਿੱਟੀ ਖਿਸਕਣ ਕਾਰਨ ਵਾਪਰਿਆ ਦਰਦਨਾਕ ਹਾਦਸਾ, 6 ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • 6
  • breaking-news
  • karauli
  • karauli-district
  • landslide
  • landslide-news
  • news
  • rajasthan
  • simir-village
  • the-unmute-breaking-news
  • the-unmute-latest-update
  • the-unmute-punjabi-news

ਰੂਸੀ ਹਮਲਿਆਂ ਦੇ ਮੱਦੇਨਜਰ ਭਾਰਤੀ ਦੂਤਾਵਾਸ ਵਲੋਂ ਯੂਕਰੇਨ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

Monday 10 October 2022 03:10 PM UTC+00 | Tags: breaking-news embassy-of-india embassy-of-india-in-ukraine kyiv mea president-zelensky putin putin-over-russian putin-russian russia russian-army russian-president-vladimir-putin russia-ukraine-crisis russia-ukraine-war the-unmute-punjabi-news ukraine ukraine-russia ukraine-russia-tension ukraine-russia-war ukraine-russia-war-conflict ukraines-president-volodymyr-zelensky ukraines-president-zelensky volodymyr-zelensky

ਚੰਡੀਗੜ੍ਹ 10 ਅਕਤੂਬਰ 2022: ਰੂਸ ਦੀ ਯੂਕਰੇਨ (Ukraine) ਦੀ ਰਾਜਧਾਨੀ ਕੀਵ ਅਤੇ ਹੋਰ ਸ਼ਹਿਰਾਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਵਿਚਕਾਰ ਭਾਰਤ ਦੇ ਦੂਤਾਵਾਸ ਨੇ ਸੋਮਵਾਰ ਨੂੰ ਉੱਥੇ ਰਹਿਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਾਰੇ ਭਾਰਤੀ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਭਾਰਤੀ ਦੂਤਾਵਾਸ ਦੁਆਰਾ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਵਿੱਚ ਅਤੇ ਉਸ ਦੇ ਅੰਦਰ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਯੂਕਰੇਨ ਵਿੱਚ ਆਪਣੀ ਯਾਤਰਾ ਲਈ ਦੂਤਾਵਾਸ ਨਾਲ ਸੰਪਰਕ ਕਰਨ ਅਤੇ ਹਾਜ਼ਰੀ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਰਹਿਣ। ਸੋਮਵਾਰ ਨੂੰ ਭਾਰਤ ਨੇ ਯੂਕਰੇਨ ਵਿਵਾਦ ਦੇ ਵਧਣ ‘ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਯੁੱਧ ਕਰਨਾ ਦੋਵੇਂ ਦੇਸ਼ਾਂ ਦੇ ਹਿੱਤ ‘ਚ ਨਹੀਂ ਹੈ।

छवि

The post ਰੂਸੀ ਹਮਲਿਆਂ ਦੇ ਮੱਦੇਨਜਰ ਭਾਰਤੀ ਦੂਤਾਵਾਸ ਵਲੋਂ ਯੂਕਰੇਨ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ appeared first on TheUnmute.com - Punjabi News.

Tags:
  • breaking-news
  • embassy-of-india
  • embassy-of-india-in-ukraine
  • kyiv
  • mea
  • president-zelensky
  • putin
  • putin-over-russian
  • putin-russian
  • russia
  • russian-army
  • russian-president-vladimir-putin
  • russia-ukraine-crisis
  • russia-ukraine-war
  • the-unmute-punjabi-news
  • ukraine
  • ukraine-russia
  • ukraine-russia-tension
  • ukraine-russia-war
  • ukraine-russia-war-conflict
  • ukraines-president-volodymyr-zelensky
  • ukraines-president-zelensky
  • volodymyr-zelensky

ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ 'ਚ ਭਗੌੜਾ ਜੇਲ੍ਹ ਵਾਰਡਰ ਤੇ ਨਿੱਜੀ ਬੱਸ ਦਾ ਹਾਕਰ ਕਾਬੂ

Monday 10 October 2022 03:17 PM UTC+00 | Tags: aam-aadmi-party breaking-news central-jail-amritsar cm-bhagwant-mann news punjab punjab-police vigilance-bureau warder-harpreet-singh

ਚੰਡੀਗੜ 10 ਅਕਤੂਬਰ 2022: ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਰਿਸ਼ਵਤ ਦੇ ਕੇਸ ਵਿੱਚ ਭਗੌੜੇ ਚਲੇ ਆ ਰਹੇ ਕੇਂਦਰੀ ਜੇਲ ਅੰਮ੍ਰਿਤਸਰ ਦੇ ਵਾਰਡਰ ਹਰਪ੍ਰੀਤ ਸਿੰਘ (ਨੰਬਰ 4611) ਨੂੰ ਅੱਜ ਗਿ੍ਰਫਤਾਰ ਕਰ ਲਿਆ ਹੈ ਜਿਸ ਨੇ ਉਕਤ ਜੇਲ ਵਿਖੇ ਬੰਦ ਦੋਸ਼ੀ ਗੁਰਸੇਵਕ ਸਿੰਘ ਪਾਸੋਂ ਇੱਕ ਮੋਬਾਇਲ ਫੋਨ ਦੀ ਬ੍ਰਾਮਦਗੀ ਉਪਰੰਤ ਉਸ ਖਿਲਾਫ ਮੁਕੱਦਮਾ ਦਰਜ ਕਰਵਾਉਣ ਦਾ ਡਰਾਵਾ ਦੇ ਕੇ ਉਸ ਪਾਸੋਂ 8,000 ਰੁਪਏ ਬਤੌਰ ਰਿਸ਼ਵਤ ਹਾਸਲ ਕਰਨ ਦੇ ਦਰਜ ਮੁਕੱਦਮੇ ਵਿੱਚ ਭਗੌੜਾ ਸੀ।

ਉੱਧਰ ਇੱਕ ਵੱਖਰੇ ਕੇਸ ਵਿੱਚ ਬੱਸ ਅੱਡਾ ਜਲੰਧਰ ਵਿਖੇ ਨਿੱਜੀ ਬੱਸ ਦੇ ਹਾਕਰ ਜਸਬੀਰ ਸਿੰਘ ਵਾਸੀ ਪਿੰਡ ਕੁਰੇਸ਼ੀਆ ਜਿਲਾ ਜਲੰਧਰ ਨੂੰ ਵੀ ਗਿ੍ਰਫਤਾਰ ਕੀਤਾ ਹੈ ਜੋ ਪੰਜਾਬ ਰੋਡਵੇਜ ਦੇ ਕਰਮਚਾਰੀਆ ਨਾਲ ਮਿਲੀਭੁਗਤ ਕਰਕੇ ਬੱਸ ਅੱਡੇ ਵਿੱਚੋਂ ਸਰਕਾਰੀ ਬੱਸਾਂ ਦੇ ਰਵਾਨਗੀ ਸਮੇਂ ਨੂੰ ਬਦਲਕੇ ਪ੍ਰਾਈਵੇਟ ਬੱਸਾਂ ਨੂੰ ਲਾਹਾ ਦਿਵਾਉਣ ਸਬੰਧੀ ਪ੍ਰਾਈਵੇਟ ਬੱਸਾਂ ਵਾਲਿਆ ਪਾਸੋਂ ਰਿਸ਼ਵਤ ਇੱਕਠੀ ਕਰਨ ਦੇ ਦੋਸ਼ ਸਬੰਧੀ ਦਰਜ ਕੇਸ ਵਿੱਚ ਭਗੌੜਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਵਾਰਡਰ ਹਰਪ੍ਰੀਤ ਸਿੰਘ ਵਾਸੀ ਪਿੰਡ ਵੈਰੋਵਾਲ ਦਾਰਾਪੁਰ, ਜਿਲਾ ਤਰਨਤਾਰਨ ਉਪਰ ਕੇਂਦਰੀ ਜੇਲ ਅੰਮਿ੍ਰਤਸਰ ਵਿਖੇ ਬੰਦ ਦੋਸ਼ੀ ਗੁਰਸੇਵਕ ਸਿੰਘ ਪਾਸੋਂ ਇੱਕ ਮੋਬਾਇਲ ਫੋਨ ਬ੍ਰਾਮਦ ਕਰਨ ਬਦਲੇ ਮੁਕੱਦਮਾ ਦਰਜ ਕਰਵਾਉਣ ਦਾ ਡਰਾਵਾ ਦੇ ਕੇ ਉਸ ਪਾਸੋਂ 8,000 ਰੁਪਏ ਰਿਸ਼ਵਤ ਹਾਸਲ ਕਰਨ ਦੇ ਦੋਸ਼ ਲੱਗੇ ਸਨ।

ਉਨਾਂ ਦੱਸਿਆ ਕਿ ਇਸ ਦੇ ਸਬੰਧ ਵਿੱਚ ਪਹਿਲਾਂ ਹੀ ਥਾਣਾ ਇਸਲਾਮਾਬਾਦ, ਅੰਮਿ੍ਰਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 42, 52-ਏ ਜੇਲ ਕਾਨੂੰਨ ਦੇ ਤਹਿਤ ਐਫ.ਆਈ.ਆਰ ਨੰਬਰ 152, ਮਿਤੀ 07-04-2022 ਨੂੰ ਇੱਕ ਕੇਸ ਦਰਜ ਕੀਤਾ ਹੋਇਆ ਸੀ ਅਤੇ ਇਸ ਵਿੱਚ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਰਾਵਾਂ ਲੱਗੀਆਂ ਹੋਣ ਕਰਕੇ ਇਹ ਮੁਕੱਦਮਾ ਵਿਜੀਲੈਂਸ ਬਿਊਰੋ ਅੰਮਿ੍ਰਤਸਰ ਨੂੰ ਤਬਦੀਲ ਕੀਤਾ ਗਿਆ ਸੀ। ਉਕਤ ਮੁਲਜ਼ਮ ਦੀ ਗਿ੍ਰਫਤਾਰੀ ਉਪਰੰਤ ਉਸ ਤੋਂ ਹੋਰ ਪੁੱਛ-ਗਿੱਛ ਜਾਰੀ ਹੈ।

ਬੁਲਾਰੇ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਕੁਝ ਮੁਲਾਜ਼ਮ ਅਤੇ ਪ੍ਰਾਈਵੇਟ ਵਿਅਕਤੀਆਂ ਉਪਰ ਨਿੱਜੀ ਬੱਸਾਂ ਨੂੰ ਫਾਇਦਾ ਪਹੁੰਚਾਉਣ ਲਈ ਬੱਸ ਅੱਡੇ ਤੋਂ ਸਰਕਾਰੀ ਬੱਸਾਂ ਦੇ ਚੱਲਣ ਦਾ ਸਮਾਂ ਬਦਲਕੇ ਰੋਜਾਨਾ/ਮਹੀਨਾਵਾਰ ਰਿਸ਼ਵਤ ਵਸੂਲਣ ਦੇ ਦੋਸ਼ ਲੱਗੇ ਸਨ।

ਇਸ ਸਬੰਧ ਵਿੱਚ ਬਿਊਰੋ ਵੱਲੋਂ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੇ ਥਾਣਾ ਅੰਮਿ੍ਰਤਸਰ ਵਿਖੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ 120-ਬੀ ਆਈ.ਪੀ.ਸੀ ਤਹਿਤ ਐਫ.ਆਈ.ਆਰ ਨੰਬਰ 05, ਮਿਤੀ 30.04.2021 ਨੂੰ ਇੱਕ ਕੇਸ ਦਰਜ ਕੀਤਾ ਹੋਇਆ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਜਸਬੀਰ ਸਿੰਘ ਨੂੰ ਬੱਸ ਅੱਡਾ ਜਲੰਧਰ ਤਂੋ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਉਸ ਤੋਂ ਹੋਰ ਪੁੱਛ-ਗਿੱਛ ਜਾਰੀ ਹੈ।

The post ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ‘ਚ ਭਗੌੜਾ ਜੇਲ੍ਹ ਵਾਰਡਰ ਤੇ ਨਿੱਜੀ ਬੱਸ ਦਾ ਹਾਕਰ ਕਾਬੂ appeared first on TheUnmute.com - Punjabi News.

Tags:
  • aam-aadmi-party
  • breaking-news
  • central-jail-amritsar
  • cm-bhagwant-mann
  • news
  • punjab
  • punjab-police
  • vigilance-bureau
  • warder-harpreet-singh

ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਿੱਲੀ-ਐੱਨਸੀਆਰ 'ਚ ਇਸ ਸਾਲ ਵੀ ਨਹੀਂ ਹਟੇਗੀ ਪਟਾਕਿਆਂ 'ਤੇ ਲੱਗੀ ਪਾਬੰਦੀ

Monday 10 October 2022 03:28 PM UTC+00 | Tags: aam-aadmi-party arvind-kejriwal ban-on-firecrackers ban-on-firecrackers-in-delhi breaking-news delhi-ncr news supreme-court the-ban-on-firecrackers the-unmute-update

ਚੰਡੀਗੜ 10 ਅਕਤੂਬਰ 2022: ਦਿੱਲੀ-ਐੱਨਸੀਆਰ ‘ਚ ਪਟਾਕਿਆਂ ‘ਤੇ ਲੱਗੀ ਪਾਬੰਦੀ ਇਸ ਸਾਲ ਵੀ ਨਹੀਂ ਹਟੇਗੀ। ਸੁਪਰੀਮ ਕੋਰਟ ਨੇ ਪਟਾਕਿਆਂ ‘ਤੇ ਪਾਬੰਦੀ ਹਟਾਉਣ ਲਈ ਦਾਇਰ ਪਟੀਸ਼ਨ ‘ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕਿਹਾ ਹੈ ਕਿ ਦੀਵਾਲੀ ਦੌਰਾਨ ਵੀ ਪਟਾਕਿਆਂ ‘ਤੇ ਪਾਬੰਦੀ ਨਹੀਂ ਹਟਾਈ ਜਾਵੇਗੀ।

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਡਾ ਹੁਕਮ ਬਹੁਤ ਸਪੱਸ਼ਟ ਹੈ। ਹਾਲਾਂਕਿ ਅਦਾਲਤ ਨੇ ਇਸ ਪਟੀਸ਼ਨ ਨੂੰ ਹੋਰ ਪਟੀਸ਼ਨਾਂ ਨਾਲ ਜੋੜ ਦਿੱਤਾ ਹੈ। ਦਰਅਸਲ ਇਸ ਮਾਮਲੇ ‘ਚ ਭਾਜਪਾ ਨੇਤਾ ਮਨੋਜ ਤਿਵਾਰੀ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਪਟਾਕਿਆਂ ‘ਤੇ ਪਾਬੰਦੀ ਨੂੰ ਸੱਭਿਆਚਾਰ ਦੇ ਖਿਲਾਫ ਦੱਸਿਆ ਸੀ। ਹਾਲਾਂਕਿ ਐੱਮ.ਆਰ.ਸ਼ਾਹ ਦੀ ਬੈਂਚ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਟਾਕਿਆਂ ‘ਤੇ ਲੱਗੀ ਪਾਬੰਦੀ ਨਹੀਂ ਹਟਾਉਣਗੇ।

ਅਦਾਲਤ ਨੇ ਕਿਹਾ ਦਿੱਲੀ ਐਨਸੀਆਰ ਬਾਰੇ ਸਾਡਾ ਫੈਸਲਾ ਬਿਲਕੁਲ ਸਪੱਸ਼ਟ ਹੈ। ਪਰਾਲੀ ਕਾਰਨ ਪ੍ਰਦੂਸ਼ਣ ਪਹਿਲਾਂ ਹੀ ਵਧਣਾ ਸ਼ੁਰੂ ਹੋ ਗਿਆ ਹੈ। ਤੁਸੀਂ ਵੀ ਐਨਸੀਆਰ ਵਿੱਚ ਰਹਿੰਦੇ ਹੋ, ਫਿਰ ਤੁਸੀਂ ਪਹਿਲਾਂ ਹੀ ਵੱਧ ਰਹੇ ਪ੍ਰਦੂਸ਼ਣ ਨੂੰ ਕਿਉਂ ਵਧਾਉਣਾ ਚਾਹੁੰਦੇ ਹੋ। ਅਸੀਂ ਇਸ ਪਾਬੰਦੀ ਨੂੰ ਨਹੀਂ ਹਟਾ ਸਕਦੇ।

ਦੱਸ ਦੇਈਏ ਕਿ ਦਿੱਲੀ ‘ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੇਖਦੇ ਹੋਏ ਪਿਛਲੇ ਕਈ ਸਾਲਾਂ ਤੋਂ ਦੀਵਾਲੀ ਦੇ ਦੌਰਾਨ ਪਟਾਕਿਆਂ ‘ਤੇ ਪਾਬੰਦੀ ਹੈ। ਹਰ ਸਾਲ ਦੀਵਾਲੀ ਮੌਕੇ ਪਟਾਕਿਆਂ ‘ਤੇ ਪਾਬੰਦੀ ਦੀ ਚਰਚਾ ਤੇਜ਼ ਹੋ ਜਾਂਦੀ ਹੈ ਅਤੇ ਲੋਕ ਦੋ ਹਿੱਸਿਆਂ ‘ਚ ਵੰਡੇ ਜਾਂਦੇ ਹਨ। ਪਹਿਲਾਂ ਉਹ ਜਿਹੜੇ ਪਾਬੰਦੀ ਦਾ ਵਿਰੋਧ ਕਰਦੇ ਹਨ ਅਤੇ ਦੂਜੇ ਉਹ ਜਿਹੜੇ ਪ੍ਰਦੂਸ਼ਣ ਦੀ ਸਮੱਸਿਆ ਦੇ ਮੱਦੇਨਜ਼ਰ ਇਸ ਨੂੰ ਜਾਇਜ਼ ਠਹਿਰਾਉਂਦੇ ਹਨ। ਹਾਲਾਂਕਿ ਅਦਾਲਤ ਅਜੇ ਵੀ ਆਪਣੇ ਫੈਸਲੇ ‘ਤੇ ਕਾਇਮ ਹੈ। ਦੂਜੇ ਪਾਸੇ ਦਿੱਲੀ ‘ਚ ਵਧਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਨੇ ਵੀ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ।

The post ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਿੱਲੀ-ਐੱਨਸੀਆਰ ‘ਚ ਇਸ ਸਾਲ ਵੀ ਨਹੀਂ ਹਟੇਗੀ ਪਟਾਕਿਆਂ ‘ਤੇ ਲੱਗੀ ਪਾਬੰਦੀ appeared first on TheUnmute.com - Punjabi News.

Tags:
  • aam-aadmi-party
  • arvind-kejriwal
  • ban-on-firecrackers
  • ban-on-firecrackers-in-delhi
  • breaking-news
  • delhi-ncr
  • news
  • supreme-court
  • the-ban-on-firecrackers
  • the-unmute-update

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਵਿਦਿਆਰਥੀ ਕੌਂਸਲ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ

Monday 10 October 2022 04:24 PM UTC+00 | Tags: aam-aadmi-party breaking-news cm-bhagwant-mann news panjab-university-chandigarh. panjab-university-chandigarh-election punjab-congress punjabi-news punjab-news student-council-elections the-unmute-punjabi-news

ਚੰਡੀਗੜ੍ਹ 10 ਅਕਤੂਬਰ 2022: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Panjab University Chandigarh) ਵਲੋਂ ਵਿਦਿਆਰਥੀ ਕੌਂਸਲ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ, ਇਸ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ 12 ਅਕਤੂਬਰ ਤੋਂ ਭਰੀਆਂ ਜਾਣਗੀਆਂ ਅਤੇ 18 ਅਕਤੂਬਰ, 2022 ਨੂੰ ਚੋਣਾਂ ਹੋਣਗੀਆਂ।

The post ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਵਿਦਿਆਰਥੀ ਕੌਂਸਲ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • news
  • panjab-university-chandigarh.
  • panjab-university-chandigarh-election
  • punjab-congress
  • punjabi-news
  • punjab-news
  • student-council-elections
  • the-unmute-punjabi-news

IND vs SA 3rd ODI: ਭਾਰਤ- ਦੱਖਣੀ ਅਫਰੀਕਾ ਵਿਚਾਲੇ ਕੱਲ੍ਹ ਵਨਡੇ ਸੀਰੀਜ਼ ਦਾ ਫ਼ੈਸਲਾਕੁਨ ਮੁਕਾਬਲਾ

Monday 10 October 2022 04:38 PM UTC+00 | Tags: bcci cricket-news delhi india-and-south-africa indian-cricket-team ind-vs-sa ind-vs-sa-3rd-odi odi-series shikhar-dhawan south-africa

ਚੰਡੀਗੜ੍ਹ 10 ਅਕਤੂਬਰ 2022: (IND vs SA 3rd ODI) ਸ਼ਿਖਰ ਧਵਨ ਦੀ ਕਪਤਾਨੀ ‘ਚ ਭਾਰਤੀ ਕ੍ਰਿਕਟ ਟੀਮ ਇਸ ਸਮੇਂ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ 1-1 ਨਾਲ ਬਰਾਬਰੀ ‘ਤੇ ਹੈ। ਲਖਨਊ ‘ਚ ਖੇਡੇ ਗਏ ਪਹਿਲੇ ਵਨਡੇ ਮੈਚ ‘ਚ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਨੇ ਰਾਂਚੀ ‘ਚ ਵਾਪਸੀ ਕਰਦੇ ਹੋਏ ਦੂਜਾ ਮੈਚ ਜਿੱਤ ਕੇ ਸੀਰੀਜ਼ ਬਰਾਬਰ ਕਰ ਲਈ ਹੈ।

ਹੁਣ ਦੋਵਾਂ ਦੇਸ਼ਾਂ ਵਿਚਾਲੇ ਤੀਜਾ ਵਨਡੇ ਮੈਚ ਕੱਲ੍ਹ ਯਾਨੀ ਮੰਗਲਵਾਰ ਨੂੰ ਦਿੱਲੀ ‘ਚ ਖੇਡਿਆ ਜਾਵੇਗਾ ਅਤੇ ਇਸ ਮੈਚ ‘ਚ ਜਿੱਤ ਦੇ ਨਾਲ ਹੀ ਟੀਮ ਇੰਡੀਆ ਵਨਡੇ ਸੀਰੀਜ਼ ‘ਚ ਜਿੱਤ ਦਰਜ ਕਰ ਲਵੇਗੀ। ਦਿੱਲੀ ਵਨਡੇ ਜਿੱਤਣ ਲਈ ਟੀਮ ਇੰਡੀਆ ਨੂੰ ਆਪਣੀ ਪਲੇਇੰਗ ਇਲੈਵਨ ਦੀ ਚੋਣ ਬਹੁਤ ਧਿਆਨ ਨਾਲ ਕਰਨੀ ਹੋਵੇਗੀ।

The post IND vs SA 3rd ODI: ਭਾਰਤ- ਦੱਖਣੀ ਅਫਰੀਕਾ ਵਿਚਾਲੇ ਕੱਲ੍ਹ ਵਨਡੇ ਸੀਰੀਜ਼ ਦਾ ਫ਼ੈਸਲਾਕੁਨ ਮੁਕਾਬਲਾ appeared first on TheUnmute.com - Punjabi News.

Tags:
  • bcci
  • cricket-news
  • delhi
  • india-and-south-africa
  • indian-cricket-team
  • ind-vs-sa
  • ind-vs-sa-3rd-odi
  • odi-series
  • shikhar-dhawan
  • south-africa

ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਰਾਸ਼ਟਰੀ ਜਨਤਾ ਦਲ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ

Monday 10 October 2022 04:57 PM UTC+00 | Tags: bihar bjp lalu-prasad-yadav president-of-rashtriya-janata-dal the-unmute-breaking-news the-unmute-punjab the-unmute-punjabi-news

ਚੰਡੀਗੜ੍ਹ 10 ਅਕਤੂਬਰ 2022: ਸੋਮਵਾਰ ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ਹੋਏ ਓਪਨ ਸੈਸ਼ਨ ‘ਚ ਰਾਸ਼ਟਰੀ ਜਨਤਾ ਦਲ ਦੀ ਰਾਸ਼ਟਰੀ ਕਾਰਜਕਾਰੀ ਪ੍ਰੀਸ਼ਦ ਨੇ 12ਵੀਂ ਵਾਰ ਲਾਲੂ ਪ੍ਰਸਾਦ ਨੂੰ ਪਾਰਟੀ ਦੀ ਕਮਾਨ ਸੌਂਪੀ। ਰਾਸ਼ਟਰੀ ਜਨਤਾ ਦਲ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਭਰੇ ਹਾਲ ‘ਚ ਲਾਲੂ ਪ੍ਰਸਾਦ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਭਾਜਪਾ ਅਤੇ ਕੇਂਦਰ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ ਤੇ ਕਿਹਾ ਭਾਜਪਾ ਨਾਲ ਸਿੱਧੀ ਟੱਕਰ ਵਿੱਚ ਆਉਣਾ ਪਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ 2024 ‘ਚ ਭਾਜਪਾ ਨੂੰ ਮੂਲੀ ਵਾਂਗ ਉਖਾੜ ਸੁੱਟਾਂਗੇ |

ਭਾਜਪਾ ਨਾਲ ਲੜਨ ਲਈ ਤੇਜਸਵੀ ਨੇ ਵਿਰੋਧੀ ਪਾਰਟੀਆਂ ਦੀ ਏਕਤਾ ਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ ਤੇ ਕਿਸੇ ਵੱਡੇ ਟੀਚੇ ਲਈ ਸਵਾਰਥ ਤੋਂ ਉਪਰ ਉੱਠਣ ਲਈ ਕਿਹਾ ।

ਕਾਂਗਰਸ ਨੂੰ ਨਾਲ ਲੈ ਕੇ ਚੱਲਣ ‘ਤੇ ਜ਼ੋਰ ਦਿੰਦੇ ਹੋਏ ਲਾਲੂ ਨੇ ਕਿਹਾ ਕਿ ਉਹ ਪਹਿਲਾਂ ਹੀ ਸੋਨੀਆ ਗਾਂਧੀ ਨੂੰ ਮਿਲ ਚੁੱਕੇ ਹਨ। ਸਾਰਿਆਂ ਨੂੰ ਇੱਕ ਮੰਚ ‘ਤੇ ਲਿਆਉਣਾ ਪਵੇਗਾ। ਬਿਹਾਰ ਵਿੱਚ ਜੋ ਮਾਹੌਲ ਪੈਦਾ ਹੋਇਆ ਹੈ, ਉਹ ਪੂਰੇ ਦੇਸ਼ ਵਿੱਚ ਬਣਾਉਣਾ ਪਵੇਗਾ। ਰਾਸ਼ਟਰੀ ਜਨਤਾ ਦਲ ਦੇ ਵਿਸਤਾਰ ਦਾ ਸੰਕੇਤ ਦਿੰਦੇ ਹੋਏ ਲਾਲੂ ਨੇ ਕਿਹਾ ਕਿ ਅਜਿਹੇ ਸਮਾਗਮ ਹੁਣ ਸਾਰੇ ਰਾਜਾਂ ਵਿੱਚ ਆਯੋਜਿਤ ਕੀਤੇ ਜਾਣਗੇ। ਸੰਮੇਲਨ ਵਿੱਚ ਰਾਸ਼ਟਰੀ ਜਨਰਲ ਸਕੱਤਰ ਭੋਲਾ ਯਾਦਵ ਨੇ ਲਾਲੂ ਨੂੰ ਕਾਰਜਕਾਰੀ ਕਮੇਟੀ ਬਣਾਉਣ ਦਾ ਅਧਿਕਾਰ ਦਿੱਤਾ।

The post ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਰਾਸ਼ਟਰੀ ਜਨਤਾ ਦਲ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ appeared first on TheUnmute.com - Punjabi News.

Tags:
  • bihar
  • bjp
  • lalu-prasad-yadav
  • president-of-rashtriya-janata-dal
  • the-unmute-breaking-news
  • the-unmute-punjab
  • the-unmute-punjabi-news

ਚੰਡੀਗੜ੍ਹ 10 ਅਕਤੂਬਰ 2022: ਗੁਜਰਾਤ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਸੋਮਵਾਰ ਨੂੰ ਜਾਮਨਗਰ ਪਹੁੰਚੇ ਅਤੇ ਇਕ ਰੈਲੀ ਨੂੰ ਸੰਬੋਧਿਤ ਕੀਤਾ ਅਤੇ ਸਰਕਾਰ ਦੀਆਂ ਉਪਲੱਬਧੀਆਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬ੍ਰਿਟਿਸ਼ ਯੁੱਗ ਦੇ ਲਗਭਗ 2,000 ਪੁਰਾਣੇ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਹੈ। ਇਨ੍ਹਾਂ ਕਾਨੂੰਨਾਂ ਤਹਿਤ ਸਨਅਤਕਾਰਾਂ ਨੂੰ ਛੋਟੇ-ਮੋਟੇ ਕੇਸਾਂ ਵਿੱਚ ਵੀ ਜੇਲ੍ਹ ਜਾਣਾ ਪੈਂਦਾ ਸੀ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕਾਰੋਬਾਰ ਕਰਨ ਵਿੱਚ ਆਸਾਨੀ ‘ਤੇ ਭਾਰਤ ਦੀ ਦਰਜਾਬੰਦੀ ਚੰਗੀ ਤਰ੍ਹਾਂ ਬਣਾਈ ਰੱਖੀ ਗਈ ਹੈ ਅਤੇ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਵਪਾਰ ਕਰਨ ਵਿੱਚ ਸੌਖ ਉੱਤੇ ਵਿਸ਼ਵ ਬੈਂਕ ਦੀ ਸਾਲਾਨਾ ਰੈਂਕਿੰਗ ਵਿੱਚ ਭਾਰਤ ਦੀ ਸਥਿਤੀ 142 ਤੋਂ 63 ਤੱਕ ਸੁਧਰ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਦੇਸ਼ ਨੂੰ ਆਸਾਨ ਪਹੁੰਚ ਦੀ ਦਰਜਾਬੰਦੀ ਵਿੱਚ ਚੋਟੀ ਦੇ 50 ਵਿੱਚ ਲਿਆਉਣਾ ਹੈ।

The post ਭਾਜਪਾ ਸਰਕਾਰ ਨੇ ਬ੍ਰਿਟਿਸ਼ ਯੁੱਗ ਦੇ 2,000 ਪੁਰਾਣੇ ਕਾਨੂੰਨਾਂ ਨੂੰ ਖਤਮ ਕੀਤਾ: PM ਮੋਦੀ appeared first on TheUnmute.com - Punjabi News.

Tags:
  • gujarat
  • news
  • prime-minister-narendra-modi
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form