ਪਾਰਕ ‘ਚ ਕੁੜੀਆਂ ਦੇ ਥੱਪੜ ਮਾਰਨ ਦੇ ਮਾਮਲੇ ‘ਚ DGP ਦਾ ਐਕਸ਼ਨ, ਮਹਿਲਾ ਪੁਲਿਸ ਮੁਲਾਜ਼ਮਾਂ ਦੇ ਕੀਤੇ ਤਬਾਦਲੇ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਕਸਬੇ ਵਿੱਚ 2 ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਕੁੜੀਆਂ ਦੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਦੋਂ ਇਹ ਵੀਡੀਓ DGP ਗੌਰਵ ਯਾਦਵ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਇਸ ‘ਤੇ ਕਾਰਵਾਈ ਕਰਦਿਆਂ ਦੋਨੋਂ ਮਹਿਲਾ ਮੁਲਾਜ਼ਮਾਂ ਦੇ ਟ੍ਰਾਂਸਫਰ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁੜੀਆਂ ਆਈਲਟਸ ਦਾ ਪੇਪਰ ਦੇਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਪਾਰਕ ਵਿੱਚ ਜਨਮਦਿਨ ਮਨ ਰਹੀਆਂ ਸਨ। ਇਸ ਵਿਚਾਲੇ ਮਹਿਲਾ ਪੁਲਿਸ ਦੀਆਂ ਦੋ ਮੁਲਾਜ਼ਮਾਂ ਆਈਆਂ ਤੇ ਉਨ੍ਹਾਂ ਨੂੰ ਮਾੜਾ ਚੰਗਾ ਬੋਲਣ ਲੱਗ ਗਈਆਂ। ਇਹ ਦੇਖ ਕੇ ਮੁੰਡਾ ਉਥੋਂ ਭੱਜ ਗਿਆ ਤੇ ਦੋਨੋ ਪੁਲਿਸ ਮੁਲਾਜ਼ਮਾਂ ਨੇ ਕੁੜੀਆਂ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।

Batala viral video
Batala viral video

ਉਹ ਦੋਵੇਂ ਪੁਲਿਸ ਮੁਲਾਜ਼ਮ ਵਾਰ-ਵਾਰ ਕੁੜੀਆਂ ਨੂੰ ਆਪਣੇ ਪਰਿਵਾਰ ਨਾਲ ਗੱਲਬਾਤ ਕਰਵਾਉਣ ਦੀ ਕਹਿ ਰਹੀਆਂ ਸੀ ਅਤੇ ਕੁੜੀਆਂ ਨੂੰ ਗੰਦਗੀ ਫੈਲਾਉਣ ਵਰਗੇ ਤਾਹਨੇ ਮਾਰ ਰਹੀਆਂ ਸੀ। ਦੋਨਾਂ ਨੇ ਕੁੜੀਆਂ ਦੇ ਮੂੰਹ ‘ਤੇ ਕਈ ਥੱਪੜ ਵੀ ਮਾਰੇ। ਜਿਸਦੀ ਵੀਡੀਓ ਬਣਾ ਕੇ ਕਿਸੇ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।

ਇਹ ਵੀ ਪੜ੍ਹੋ: PM ਮੋਦੀ ਨੇ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ, ਸ੍ਰੀ ਆਨੰਦਪੁਰ ਸਾਹਿਬ ਵੀ ਰੁਕੇਗੀ ਟ੍ਰੇਨ

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਮੁਲਾਜ਼ਮਾਂ ਨੇ ਕੁੜੀਆਂ ਨੂੰ ਛੱਡ ਦਿੱਤਾ ਸੀ ਅਤੇ ਨਾਂਲ ਵੀ ਸ਼ਾਂਤ ਹੋ ਗਿਆ ਸੀ ਪੈ ਇਹ ਵੀਡੀਓ DGP ਪੰਜਾਬ ਗੌਰਵ ਯਾਦਵ ਦੇ ਕੋਲ ਪਹੁੰਚ ਗਈ। ਗੌਰਵ ਯਾਦਵ ਤੁਰੰਤ ਕਾਰਵਾਈ ਕਰਦਿਆਂ ਦੋਹਾਂ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਟ੍ਰਾਂਸਫਰ ਕਰ ਦਿੱਤੀ। ਇਸਦੇ ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਕੇ ਰਿਪੋਰਟ ਮੰਗੀ ਹੈ। DGP ਨੇ ਦੋਹਾਂ ਮਹਿਲਾ ਕਰਮਚਾਰੀਆਂ ਦੇ ਖਿਲਾਫ਼ ਐਕਸ਼ਨ ਲੈਣ ਦੇ ਨਾਲ-ਨਾਲ ਪੁਲਿਸ ਨੂੰ ਅਨੁਸ਼ਾਸਨ ਬਣਾਏ ਰੱਖਣ ਦੇ ਵੀ ਆਦੇਸ਼ ਦਿੱਤੇ ਹਨ। DGP ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਅਜਿਹੀ ਬੇਰਿਹਮੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੁਲਿਸ ਫੋਰਸ ਵਿੱਚ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਪਾਰਕ ‘ਚ ਕੁੜੀਆਂ ਦੇ ਥੱਪੜ ਮਾਰਨ ਦੇ ਮਾਮਲੇ ‘ਚ DGP ਦਾ ਐਕਸ਼ਨ, ਮਹਿਲਾ ਪੁਲਿਸ ਮੁਲਾਜ਼ਮਾਂ ਦੇ ਕੀਤੇ ਤਬਾਦਲੇ appeared first on Daily Post Punjabi.



source https://dailypost.in/news/punjab/batala-viral-video/
Previous Post Next Post

Contact Form