ਦੋ ਗੁੱਤਾਂ ਨਾ ਕਰਨ ‘ਤੇ ਪ੍ਰਿੰਸੀਪਲ ਨੇ ਕੱਟੇ ਵਾਲ, ਕਾਰਵਾਈ ਨਾ ਹੋਣ ‘ਤੇ ਵਿਦਿਆਰਥਣ ਨੇ ਦਿੱਤੀ ਸੁਸਾਈਡ ਦੀ ਧਮਕੀ

ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਵਿਚ ਇਕ ਸਕੂਲ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਦੋ ਗੁੱਤਾਂ ਨਾ ਕਰਨ ‘ਤੇ ਪ੍ਰਿੰਸੀਪਲ ਵੱਲੋਂ ਵਿਦਿਆਰਥਣਾਂ ਦੇ ਵਾਲ ਕੱਟ ਦਿੱਤੇ ਗਏ ਜਿਸ ਤੋਂ ਬਾਅਦ ਬੇਇੱਜ਼ਤ ਮਹਿਸੂਸ ਹੋਏ ਵਿਦਿਆਰਥਣ ਨੇ ਜ਼ਿਲ੍ਹਾ ਅਧਿਕਾਰੀ ਤੋਂ ਗੁਹਾਰ ਲਗਾਈ ਹੈ ਕਿ ਜੇਕਰ ਪ੍ਰਿੰਸੀਪਲ ‘ਤੇ ਕਾਰਵਾਈ ਨਾ ਹੋਈ ਤਾਂ ਉਹ ਆਤਮਹੱਤਿਆ ਕਰਨ ਨੂੰ ਮਜਬੂਰ ਹੋਵੇਗੀ। ਵਿਦਿਆਰਥਣ ਨੇ ਮਹਿਲਾ ਥਾਣੇ ਵਿਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਵਿਦਿਆਰਥਣ ਨੇ ਦੋਸ਼ ਲਗਾਇਆ ਕਿ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ।

ਦੱਸ ਦੇਈਏ ਕਿ ਫਰੂਖਾਬਾਦ ਦੇ ਬਲਾਕ ਨਵਾਬਗੰਜ ਦੇ ਪਿੰਡ ਨੇਕਰਾਮ ਨਗਰ ਕੋਕਾਪੁਰ ਵਿਚ ਮਾਂ ਪੀਤਾਂਬਰਾ ਐਜੂਕੇਸ਼ਨ ਸੇਵਾ ਸੰਮਤੀ ਸਥਿਤ ਹੈ ਜਿਥੇ ਕਲਾਸ 9ਵੀਂ ਦੀ ਇਕ ਵਿਦਿਆਰਥਣ ਨੇ ਸਕੂਲ ਦੇ ਪ੍ਰਿੰਸੀਪਲ ਸੁਮਿਤ ਯਾਦਵ ਵਾਸੀ ‘ਤੇ ਬਦਸਲੂਕੀ ਕਰਨ, ਗਾਲ੍ਹਾਂ ਕੱਢਣ, ਦੋ ਗੁੱਤਾਂ ਨਾ ਕਰਨ ਕਰਕੇ ਉਨ੍ਹਾਂ ਦੇ ਵਾਲ ਕੱਟਣ ਦਾ ਦੋਸ਼ ਲਗਾਇਆ ਹੈ। ਕੋਮਲ ਨੇ ਦੱਸਿਆ ਕਿ ਸੁਮਿਤ ਯਾਦਵ ਆਏ ਦਿਨ ਕਲਾਸ 9 ਤੋਂ 12ਵੀਂ ਦੀਆਂ ਵਿਦਿਆਰਥਣਾਂ ਨਾਲ ਬਦਸਲੂਕੀ ਕਰਦਾ ਹੈ ਤੇ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢਦਾ ਹੈ।

ਵੀਡੀਓ ਲਈ ਕਲਿੱਕ ਕਰੋ -:

This image has an empty alt attribute; its file name is 11-11.gif

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

This image has an empty alt attribute; its file name is WhatsApp-Image-2022-09-12-at-8.26.02-AM.jpeg

ਪ੍ਰਿੰਸੀਪਲ ‘ਤੇ ਦੋਸ਼ ਹੈ ਕਿ ਉਹ ਲੜਕੀਆਂ ਨੂੰ ਕਮਰੇ ਵਿਚ ਬੰਦ ਕਰਕੇ ਮਾਰਕੁੱਟ ਕਰਦੇ ਹਨ, ਗਾਲ੍ਹਾਂ ਕੱਢਦੇ ਹਨ। ਕੋਮਲ ਨੇ ਜ਼ਿਲ੍ਹਾ ਅਧਿਕਾਰੀ, ਮਹਿਲਾ ਥਾਣੇ ਤੋਂ ਲੈ ਕੇ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ। ਪੀੜਤ ਵਿਦਿਆਰਥਣ ਨੇ ਜ਼ਿਲ੍ਹਾ ਅਧਿਕਾਰੀ ਦਫਤਰ ਪਹੁੰਚ ਕੇ ਨਿਆਂ ਦੀ ਗੁਹਾਰ ਲਗਾਈ ਹੈ। ਕੋਮਲ ਨੇ ਦੱਸਿਆ ਕਿ ਜੇਕਰ ਪ੍ਰਿੰਸੀਪਲ ‘ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗੀ।

The post ਦੋ ਗੁੱਤਾਂ ਨਾ ਕਰਨ ‘ਤੇ ਪ੍ਰਿੰਸੀਪਲ ਨੇ ਕੱਟੇ ਵਾਲ, ਕਾਰਵਾਈ ਨਾ ਹੋਣ ‘ਤੇ ਵਿਦਿਆਰਥਣ ਨੇ ਦਿੱਤੀ ਸੁਸਾਈਡ ਦੀ ਧਮਕੀ appeared first on Daily Post Punjabi.



Previous Post Next Post

Contact Form